ੴ

ਸਿੱਖਬਾਣੀ · SikhBani

Ang 1177

Sri Guru Granth Sahib · Raag Basant · 4 shabads, 38 lines
Translations
Shabad Guru Amardas Ji Raag Basant continued from Ang 1176

ਇਨ ਬਿਧਿ; ਇਹੁ ਮਨੁ ਹਰਿਆ ਹੋਇ ॥

ein bidh; ihu man hariaa hoe |

Sant Singh KhalsaIn this way, this mind is rejuvenated.
Manmohan SinghIn this way, this mind becomes green.
Manmohan Singh (Punjabi)ਇਸ ਤਰੀਕੇ ਨਾਲ ਇਹ ਮਨੂਆ ਸਰਸਬਜ ਹੋ ਜਾਂਦਾ ਹੈ।
Fareedkot Teekaਇਨ ਬਿਧੀਓਂ ਕਰ ਇਹੁ ਮਨ (ਹਰਿਆ) ਅਨੰਦੁ ਹੋਤਾ ਹੈ॥
Prof. Sahib Singhਇਸ ਤਰੀਕੇ ਨਾਲ (ਉਸ ਮਨੁੱਖ ਦਾ) ਇਹ ਮਨ ਆਤਮਕ ਜੀਵਨ ਨਾਲ ਭਰਪੂਰ ਹੋ ਜਾਂਦਾ ਹੈ,

ਪਦ ਅਰਥ ਇਨ੍ਹ੍ਹ ਬਿਧਿ = ਇਸ ਤਰੀਕੇ ਨਾਲ {ਅੱਖਰ 'ਨ' ਦੇ ਨਾਲ ਅੱਧਾ 'ਹ' ਹੈ}। ਹਰਿਆ = ਆਤਮਕ ਜੀਵਨ ਵਾਲਾ।

SikhNet (Spanish)Sí, la mente florece de esa manera sólo cuando es purgada del ego negativo

ਹਰਿ ਹਰਿ ਨਾਮੁ ਜਪੈ ਦਿਨੁ ਰਾਤੀ; ਗੁਰਮੁਖਿ. ਹਉਮੈ ਕਢੈ ਧੋਇ ॥੧॥ ਰਹਾਉ ॥

har har naam japai din raatee; guramukh. haumai kadtai dhoe |1| rahaau |

Sant Singh KhalsaChanting the Name of the Lord, Har, Har, day and night, egotism is removed and washed away from the Gurmukhs. ||1||Pause||
Manmohan SinghUttering the Lord God's Name day and night, by the Guru's grace, self-conceit is removed and washed off. Pause.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਦਿਨ ਤੇ ਰੈਣ ਸੁਆਮੀ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਨ ਦੁਆਰਾ, ਸਵੈ ਹੰਗਤਾ ਧੋਤੀ ਜਾ ਕੇ ਦੂਰ ਹੋ ਜਾਂਦੀ ਹੈ। ਠਹਿਰਾਉ।
Fareedkot Teekaਮੁਖ ਸੇ ਹਰਿ ਹਰਿ ਨਾਮੁ ਰਾਤ੍ਰਿ ਦਿਨ ਜਪੇ ਔਰ ਗੁਰੋਂ ਦ੍ਵਾਰੇ ਹੰਤਾ, ਮਮਤਾ ਰੂਪ ਮੈਲ ਧੋਇ ਕਰ ਨਿਕਾਲ ਦੇਵੇ ਔਰ ਸੁਧ ਹੋ ਜਾਵੈ॥੧॥ ਰਹਾਉ ॥
Prof. Sahib Singhਜਿਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ (ਆਪਣੇ ਅੰਦਰੋਂ) ਹਉਮੈ ਧੋ ਕੇ ਕੱਢ ਦੇਂਦਾ ਹੈ ਅਤੇ ਦਿਨ ਰਾਤ ਹਰ ਵੇਲੇ ਪਰਮਾਤਮਾ ਦਾ ਨਾਮ ਜਪਦਾ ਹੈ ॥੧॥ ਰਹਾਉ ॥

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਧੋਇ = ਧੋ ਕੇ ॥੧॥ ਰਹਾਉ ॥

SikhNet (Spanish)y habita en el Naam, el Nombre del Señor. (1-Pausa)

ਸਤਿਗੁਰ ਬਾਣੀ ਸਬਦੁ ਸੁਣਾਏ ॥

satigur baanee sabad sunaae |

Sant Singh KhalsaThe True Guru speaks the Bani of the Word, and the Shabad, the Word of God.
Manmohan SinghThe True Guru utters the Word and the Name.
Manmohan Singh (Punjabi)ਸੱਚੇ ਗੁਰੂ ਗੁਰਬਾਣੀ ਅਤੇ ਨਾਮ ਦਾ ਉਚਾਰਨ ਕਰਦੇ ਹਨ।
Fareedkot Teekaਸਤਿਗੁਰੂ ਬਾਣੀ ਕਰ ਬ੍ਰਹਮ ਕਾ ਉਪਦੇਸ਼ ਸੁਣਾਵਤੇ ਹੈਂ॥
Prof. Sahib Singhਜਦੋਂ ਇਹ ਜਗਤ ਗੁਰੂ ਦੀ ਬਾਣੀ ਸੁਣਦਾ ਹੈ ਗੁਰੂ ਦਾ ਸ਼ਬਦ ਸੁਣਦਾ ਹੈ,

ਪਦ ਅਰਥ ਸਤਿਗੁਰ ਬਾਣੀ = ਗੁਰੂ ਦੀ ਬਾਣੀ। ਸੁਣਾਏ = (ਆਪਣੇ ਆਪ ਨੂੰ) ਸੁਣਾਂਦਾ ਹੈ।

SikhNet (Spanish)La Palabra del Shabd del Guru recita Su Sabiduría

ਇਹੁ ਜਗੁ ਹਰਿਆ; ਸਤਿਗੁਰ ਭਾਏ ॥੨॥

eihu jag hariaa; satigur bhaae |2|

Sant Singh KhalsaThis world blossoms forth in its greenery, through the love of the True Guru. ||2||
Manmohan SinghThis world flowers with love, through the True Guru.
Manmohan Singh (Punjabi)ਸੱਚੇ ਗੁਰਾਂ ਦੇ ਰਾਹੀਂ ਪਿਆਰ ਨਾਲ ਇਹ ਸੰਸਾਰ ਪ੍ਰਫੁਲਤ ਹੁੰਦਾ ਹੈ।
Fareedkot Teeka(ਇਹੁ ਜਗੁ) ਜੀਉ ਸਤਿਗੁਰੋਂ ਮੇਂ ਪ੍ਰੇਮ ਕਰ ਕੇ ਹਰਿਆ ਅਨੰਦੁ ਹੂਆ ਹੈ॥੨॥
Prof. Sahib Singhਅਤੇ ਗੁਰੂ ਦੇ ਪਿਆਰ ਵਿਚ ਮਗਨ ਹੁੰਦਾ ਹੈ ਤਦੋਂ ਇਹ ਆਤਮਕ ਜੀਵਨ ਨਾਲ ਹਰਾ-ਭਰਾ ਹੋ ਜਾਂਦਾ ਹੈ ॥੨॥

ਪਦ ਅਰਥ ਸਤਿਗੁਰ ਭਾਏ = ਸਤਿਗੁਰ ਭਾਇ, ਗੁਰੂ ਦੇ ਪਿਆਰ ਵਿਚ (ਟਿਕ ਕੇ) ॥੨॥

SikhNet (Spanish)y mediante Ella el mundo florece por la Gracia del Guru. (2)

ਫਲ ਫੂਲ ਲਾਗੇ; ਜਾਂ ਆਪੇ ਲਾਏ ॥

fal fool laage; jaan aape laae |

Sant Singh KhalsaThe mortal blossoms forth in flower and fruit, when the Lord Himself so wills.
Manmohan SinghThe mortal flowers and fruitions, when the Lord, of Himself, so wills.
Manmohan Singh (Punjabi)ਜਦ ਖੁਦ ਪ੍ਰਭੂ ਦੀ ਐਸੀ ਰਜਾ ਹੁੰਦੀ ਹੈ ਤਾਂ ਪ੍ਰਾਣੀ ਫੁਲਦਾ ਹੈ।
Fareedkot Teekaਗ੍ਯਾਨ ਫਲ ਧਰਮ ਆਦਿਕ ਫੁਲ ਤਾਂ ਲਾਗੇ ਜਾਂ ਭਗਤੀ ਮੇਂ ਆਪ ਹਰੀ ਨੇ ਲਾਏ॥
Prof. Sahib Singh(ਜੀਵ ਦੇ ਆਪਣੇ ਵੱਸ ਦੀ ਗੱਲ ਨਹੀਂ ਹੈ। ਮਨੁੱਖਾ ਜੀਵਨ ਦੇ ਰੁੱਖ ਨੂੰ ਆਤਮਕ ਗੁਣਾਂ ਦੇ) ਫੁੱਲ ਫਲ (ਤਦੋਂ ਹੀ) ਲੱਗਦੇ ਜਦੋਂ ਪਰਮਾਤਮਾ ਆਪ ਹੀ ਲਾਂਦਾ ਹੈ।

ਪਦ ਅਰਥ ਜਾ = ਜਦੋਂ। ਆਪੇ = ਪ੍ਰਭੂ ਆਪ ਹੀ।

SikhNet (Spanish)Si así es la Voluntad del Señor uno florece y da fruto.

ਮੂਲਿ ਲਗੈ; ਤਾਂ ਸਤਿਗੁਰੁ ਪਾਏ ॥੩॥

mool lagai; taan satigur paae |3|

Sant Singh KhalsaHe is attached to the Lord, the Primal Root of all, when he finds the True Guru. ||3||
Manmohan SinghWhen man finds the True Guru, then alone he attaches himself to God, the root of everything.
Manmohan Singh (Punjabi)ਜਦ ਇਨਸਾਨ ਸੱਚੇ ਗੁਰਾਂ ਨੂੰ ਪਾ ਲੈਂਦਾ ਹੈ, ਕੇਵਲ ਤਦ ਹੀ ਉਹ ਆਪ ਨੂੰ ਹਰ ਸ਼ੈ ਦੀ ਜੜ ਵਾਹਿਗੁਰੂ ਨਾਲ ਜੋੜਦਾ ਹੈ।
Fareedkot Teekaਜਾਂ ਸਤਿਗੁਰੂ ਪਾਏ ਤਾਂ ਮੂਲ ਰੂਪ ਪਰਮੇਸ੍ਵਰ ਮੇਂ ਲਾਗੇ॥੨॥
Prof. Sahib Singh(ਜਦੋਂ ਪ੍ਰਭੂ ਦੀ ਮਿਹਰ ਨਾਲ ਮਨੁੱਖ ਨੂੰ) ਗੁਰੂ ਮਿਲਦਾ ਹੈ, ਤਦੋਂ ਮਨੁੱਖ ਸਾਰੇ ਜਗਤ ਦੇ ਸਿਰਜਣਹਾਰ ਵਿਚ ਜੁੜਦਾ ਹੈ ॥੩॥

ਪਦ ਅਰਥ ਮੂਲਿ = ਜਗਤ ਦੇ ਮੁੱਢ ਵਿਚ। ਤਾਂ = ਤਦੋਂ ਹੀ ॥੩॥

SikhNet (Spanish)Sí, si uno permanece entonado en la raíz de la creación, uno se encuentra con el Guru. (3)

ਆਪਿ ਬਸੰਤੁ; ਜਗਤੁ ਸਭੁ ਵਾੜੀ ॥

aap basant; jagat sabh vaarree |

Sant Singh KhalsaThe Lord Himself is the season of spring; the whole world is His Garden.
Manmohan SinghThe Lord, of Himself is the spring season and the world is His garden.
Manmohan Singh (Punjabi)ਸਾਹਿਬ ਖੁਦ ਮੌਸਮ ਬਹਾਰ ਹੈ ਤੇ ਸਾਰਾ ਜੱਗ ਉਸ ਦਾ ਬਗੀਚਾ ਹੈ।
Fareedkot Teekaਪਰਮੇਸ੍ਵਰ ਆਪੇ ਤੋ ਬਸੰਤ ਵਤ ਹੋ ਕਰ ਸਤਾ ਦੇ ਰਹਾ ਹੈ ਔਰ ਸਭ ਜਗਤ ਵਾੜੀ ਹੈ॥
Prof. Sahib Singhਇਹ ਸਾਰਾ ਜਗਤ (ਪਰਮਾਤਮਾ ਦੀ) ਬਗੀਚੀ ਹੈ, (ਇਸ ਨੂੰ ਹਰਾ-ਭਰਾ ਕਰਨ ਵਾਲਾ) ਬਸੰਤ ਭੀ ਉਹ ਉਹ ਆਪ ਹੀ ਹੈ।

ਪਦ ਅਰਥ ਸਭੁ = ਸਾਰਾ। ਵਾੜੀ = ਬਗੀਚਾ।

SikhNet (Spanish)El mundo es un jardín y Dios es su Primavera.

ਨਾਨਕ ਪੂਰੈ ਭਾਗਿ; ਭਗਤਿ ਨਿਰਾਲੀ ॥੪॥੫॥੧੭॥

naanak poorai bhaag; bhagat niraalee |4|5|17|

Sant Singh KhalsaO Nanak, this most unique devotional worship comes only by perfect destiny. ||4||5||17||
Manmohan SinghNanak, by perfect good fortune, the Lord's singular service is performed.
Manmohan Singh (Punjabi)ਨਾਨਕ, ਪੂਰਨ ਚੰਗੀ ਪ੍ਰਾਲਬਧ ਦੁਆਰਾ, ਪ੍ਰਭੂ ਦੀ ਅਲੌਕਿਕ ਸੇਵਾ ਕੀਤੀ ਜਾਂਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪੂਰੇ ਭਾਗੋਂ ਕਰ ਭਗਤੀ ਮਲ ਰੂਪ ਕਰਮੋਂ ਸੇ ਭਿੰਨ (ਨਿਰਾਲੀ) ਸੁਧ ਰੂਪ ਪ੍ਰਾਪਤਿ ਹੋਤੀ ਹੈ॥੪॥੧੭॥☬ਸ੍ਰੀ ਗੁਰੂ ਜੀ ਉਪਦੇਸ ਕਰਤੇ ਹੂਏ ਕਹਤੇ ਹੈਂ:
Prof. Sahib Singhਹੇ ਨਾਨਕ! (ਮਾਇਆ ਦੇ ਮੋਹ ਤੋਂ) ਨਿਰਲੇਪ ਕਰਨ ਵਾਲੀ ਹਰਿ-ਭਗਤੀ ਵੱਡੀ ਕਿਸਮਤ ਨਾਲ ਹੀ (ਕਿਸੇ ਮਨੁੱਖ ਨੂੰ ਮਿਲਦੀ ਹੈ) ॥੪॥੫॥੧੭॥

ਪਦ ਅਰਥ ਪੂਰੈ ਭਾਗਿ = ਵੱਡੀ ਕਿਸਮਤ ਨਾਲ। ਨਿਰਾਲੀ = (ਮਾਇਆ ਦੇ ਮੋਹ ਤੋਂ) ਨਿਰਲੇਪ ਕਰਨ ਵਾਲੀ ॥੪॥੫॥੧੭॥

SikhNet (Spanish)Nanak dice, sólo si el Destino de uno es perfecto uno dedica su vida a la Maravilla de Dios. (4-5-17)

Open this shabad (11 lines, Angs 1176-1177) →

Shabad Guru Amardas Ji Raag Basant

ਬਸੰਤੁ ਹਿੰਡੋਲ ਮਹਲਾ ੩ ਘਰੁ ੨ ॥

basant hinddol mahalaa 3 ghar 2 |

Sant Singh KhalsaBasant Hindol, Third Mehl, Second House:
Manmohan SinghBasant Hindol 3rd Guru.
Manmohan Singh (Punjabi)ਬਸੰਤ ਹਿੰਡੋਲ ਤੀਜੀ ਪਾਤਿਸ਼ਾਹੀ।
Prof. Sahib Singhਰਾਗ ਬਸੰਤੁ/ਹਿੰਡੋਲ, ਘਰ ੨ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ।
SikhNet (Spanish)Basant Hindol, Mejl Guru Amar Das, Tercer Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.

ਗੁਰ ਕੀ ਬਾਣੀ ਵਿਟਹੁ. ਵਾਰਿਆ ਭਾਈ; ਗੁਰਸਬਦ ਵਿਟਹੁ. ਬਲਿ ਜਾਈ ॥

gur kee baanee vittahu. vaariaa bhaaee; gurasabad vittahu. bal jaaee |

Sant Singh KhalsaI am a sacrifice to the Word of the Guru's Bani, O Siblings of Destiny. I am devoted and dedicated to the Word of the Guru's Shabad.
Manmohan SinghUnto the Guru's Gurbani, I am sacrifice, O brother, and unto the Guru's gospel I am devoted.
Manmohan Singh (Punjabi)ਗੁਰਾਂ ਦੀ ਗੁਰਬਾਣੀ ਉਤੇ, ਮੈਂ ਕੁਰਬਾਨ ਜਾਂਦਾ ਹਾਂ, ਹੇ ਵੀਰ! ਅਤੇ ਗੁਰਾਂ ਦੇ ਉਪਦੇਸ਼ ਉਤੋਂ ਮੈਂ ਸਦਕੇ ਹਾਂ।
Fareedkot Teekaਹੇ ਭਾਈ! ਗੁਰੋਂ ਕੀ ਬਾਣੀ ਰਾਮ ਨਾਮ ਉਪਦੇਸ਼ ਉਪਰ ਸੇ ਮੈਂ ਵਾਰਨੇ ਜਾਤਾ ਹੂੰ, ਪੁਨਹ ਗੁਰੋਂ ਕੇ (ਸਬਦ) ਮਹਾਂਵਾਕੋਂ ਪਰ ਬਲਿਹਾਰਨੇ ਜਾਤਾ ਹੂੰ॥
Prof. Sahib Singhਹੇ ਭਾਈ! ਮੈਂ ਗੁਰੂ ਦੀ ਬਾਣੀ ਤੋਂ ਗੁਰੂ ਦੇ ਸ਼ਬਦ ਤੋਂ ਸਦਕੇ ਜਾਂਦਾ ਹਾਂ।

ਪਦ ਅਰਥ ਵਿਟਹੁ = ਤੋਂ। ਵਾਰਿਆ = ਸਦਕੇ। ਭਾਈ = ਹੇ ਭਾਈ! ਬਲਿ ਜਾਈ = ਬਲਿ ਜਾਈਂ, ਮੈਂ ਕੁਰਬਾਨ ਜਾਂਦਾ ਹਾਂ।

SikhNet (Spanish)Ofrezco mi ser en sacrificio a la Palabra del Shabd del Guru,

ਗੁਰੁ ਸਾਲਾਹੀ ਸਦ ਅਪਣਾ ਭਾਈ; ਗੁਰ ਚਰਣੀ ਚਿਤੁ ਲਾਈ ॥੧॥

gur saalaahee sad apanaa bhaaee; gur charanee chit laaee |1|

Sant Singh KhalsaI praise my Guru forever, O Siblings of Destiny. I focus my consciousness on the Guru's Feet. ||1||
Manmohan SinghI ever praise my Guru, O my brother, and fix my mind in the Guru's feet.
Manmohan Singh (Punjabi)ਮੈਂ ਸਦੀਵ ਹੀ ਆਪਣੇ ਗੁਰਾਂ ਦਾ ਜੱਸ ਕਰਦਾ ਹਾਂ, ਮੇਰੇ ਵੀਰ! ਅਤੇ ਗੁਰਾਂ ਦੇ ਚਰਨਾਂ ਨਾਲ ਮਨ ਨੂੰ ਜੋੜਦਾ ਹਾਂ।
Fareedkot Teekaਹੇ ਭਾਈ! ਆਪਣੇ ਜੋ ਗੁਰੂ ਹੈਂ ਤਿਸ ਕੋ ਸਲਾਹਤੀ ਹੂੰ ਔਰ ਗੁਰੋਂ ਕੇ ਚਰਨੋਂ ਮੇਂ ਚਿਤ ਕੀ ਬ੍ਰਿਤੀ ਲਾਈ ਹੈ॥੧॥
Prof. Sahib Singhਮੈਂ ਸਦਾ ਆਪਣੇ ਗੁਰੂ ਨੂੰ ਸਲਾਹੁੰਦਾ ਹਾਂ, ਮੈਂ ਆਪਣੇ ਗੁਰੂ ਦੇ ਚਰਨਾਂ ਵਿਚ ਚਿੱਤ ਜੋੜਦਾ ਹਾਂ ॥੧॥

ਪਦ ਅਰਥ ਸਾਲਾਹੀ = ਸਾਲਾਹੀ, ਮੈਂ ਸਲਾਹੁੰਦਾ ਹਾਂ। ਸਦ = ਸਦਾ। ਲਾਈ = ਲਾਈਂ, ਮੈਂ ਲਾਂਦਾ ਹਾਂ ॥੧॥

SikhNet (Spanish)así alabo siempre a mi Guru y me entono en Sus Pies. (1)

ਮੇਰੇ ਮਨ; ਰਾਮ ਨਾਮਿ ਚਿਤੁ ਲਾਇ ॥

mere man; raam naam chit laae |

Sant Singh KhalsaO my mind, focus your consciousness on the Lord's Name.
Manmohan SinghO my soul, fix thou thy mind on the Lord's Name.
Manmohan Singh (Punjabi)ਹੇ ਮੇਰੀ ਜਿੰਦੇ! ਤੂੰ ਮਨ ਨੂੰ ਪ੍ਰਭੂ ਦੇ ਨਾਲ ਜੋੜ।
Fareedkot Teekaਹੇ ਮੇਰੇ ਮਨ ਪ੍ਯਾਰੇ! ਰਾਮ ਨਾਮ ਵਿਖੇ ਚਿਤ ਕੋ ਲਗਾਵਣਾ ਕਰ॥
Prof. Sahib Singhਹੇ ਮੇਰੇ ਮਨ! ਪਰਮਾਤਮਾ ਦੇ ਨਾਮ ਵਿਚ ਚਿੱਤ ਜੋੜ।

ਪਦ ਅਰਥ ਮਨ = ਹੇ ਮਨ! ਨਾਮਿ = ਨਾਮ ਵਿਚ। ਲਾਇ = ਜੋੜ।

SikhNet (Spanish)Oh mente mía, enaltece del Naam, el Nombre del Señor en el interior de tu ser,

ਮਨੁ ਤਨੁ ਤੇਰਾ ਹਰਿਆ ਹੋਵੈ; ਇਕੁ ਹਰਿ ਨਾਮਾ ਫਲੁ ਪਾਇ ॥੧॥ ਰਹਾਉ ॥

man tan teraa hariaa hovai; ik har naamaa fal paae |1| rahaau |

Sant Singh KhalsaYour mind and body shall blossom forth in lush greenery, and you shall obtain the fruit of the Name of the One Lord. ||1||Pause||
Manmohan SinghObtaining the fruit of the Name of one God, thy mind and body shall be refreshed. Pause.
Manmohan Singh (Punjabi)ਇਕ ਵਾਹਿਗੁਰੂ ਦੇ ਨਾਮ ਦਾ ਮੇਵਾ ਪ੍ਰਾਪਤ ਕਰਨ ਦੁਆਰਾ, ਤੇਰਾ ਚਿੱਤ ਅਤੇ ਸਰੀਰ ਤਰੋ ਤਾਜਾ ਹੋ ਜਾਣਗੇ। ਠਹਿਰਾਉ।
Fareedkot Teekaਤਨ ਤੇਰਾ ਸਫਲਾ ਹੋਵੇਗਾ ਔਰ ਮਨ (ਹਰਿਆ) ਅਨੰਦ ਹੋਵੇਗਾ। ਇਕ ਹਰਿ ਨਾਮ ਕੋ ਜਪ ਕਰ ਮੋਖ ਫਲ ਕੋ ਪਾਇ ਲੇਵੇਗਾ॥੧॥ ਰਹਾਉ ॥
Prof. Sahib Singhਪਰਮਾਤਮਾ ਦਾ ਨਾਮ-ਫਲ ਪ੍ਰਾਪਤ ਕਰ ਕੇ ਤੇਰਾ ਮਨ ਖਿੜ ਪਏਗਾ ਤੇਰਾ ਤਨ ਖਿੜ ਪਏਗਾ ॥੧॥ ਰਹਾਉ ॥

ਪਦ ਅਰਥ ਹਰਿਆ = ਆਤਮਕ ਜੀਵਨ ਵਾਲਾ। ਪਾਇ = ਪ੍ਰਾਪਤ ਕਰ ਕੇ ॥੧॥ ਰਹਾਉ ॥

SikhNet (Spanish)pues de esta manera, el ser florece y uno es bendecido con el Fruto del Naam, el Nombre del Señor. (1-Pausa)

ਗੁਰਿ ਰਾਖੇ. ਸੇ ਉਬਰੇ ਭਾਈ; ਹਰਿ ਰਸੁ ਅੰਮ੍ਰਿਤੁ ਪੀਆਇ ॥

gur raakhe. se ubare bhaaee; har ras amrit peeae |

Sant Singh KhalsaThose who are protected by the Guru are saved, O Siblings of Destiny. They drink in the Ambrosial Nectar of the Lord's sublime essence.
Manmohan SinghThey whom the Guru saves, are delivered, O brother. They in-drink God's sweet Nectar.
Manmohan Singh (Punjabi)ਜਿਨ੍ਹਾਂ ਨੂੰ ਗੁਰੂ ਜੀ ਬਚਾਉਂਦੇ ਹਨ, ਉਹ ਨਜਾਤ ਪਾ ਜਾਂਦੇ ਹਨ, ਹੇ ਵੀਰ!ਉਹ ਵਾਹਿਗੁਰੂ ਦਾ ਮਿੱਠਾ ਆਬਿ-ਹਿਯਾਤ ਪਾਨ ਕਰਦੇ ਹਨ।
Fareedkot Teekaਹੇ ਭਾਈ! ਜੋ ਪੁਰਸ ਗੁਰੋਂ ਨੇ ਰਾਖੇ ਹੈਂ ਸੇਈ (ਉਬਰੇ) ਬਚੇ ਹੈਂ, ਤਿਨ ਕੋ ਗੁਰੋਂ ਨੇ ਹਰੀ ਨਾਮ ਅੰਮ੍ਰਿਤ ਰਸ ਪਿਲਾਯਾ ਹੈ॥
Prof. Sahib Singhਗੁਰੂ ਨੇ ਜਿਨ੍ਹਾਂ ਮਨੁੱਖਾਂ ਦੀ ਰੱਖਿਆ ਕੀਤੀ ਉਹ (ਮਾਇਆ ਦੇ ਮੋਹ ਦੇ ਪੰਜੇ ਤੋਂ) ਬਚ ਗਏ ਗੁਰੂ ਨੇ ਉਹਨਾਂ ਨੂੰ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪਿਲਾ ਕੇ (ਬਚਾ ਲਿਆ)।

ਪਦ ਅਰਥ ਗੁਰਿ = ਗੁਰੂ ਨੇ। ਸੇ = ਉਹ {ਬਹੁ-ਵਚਨ}। ਰਸੁ ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਰਸ। ਪੀਆਇ = ਮਿਲਾ ਕੇ।

SikhNet (Spanish)Aquéllos a quienes el Guru salva, son emancipados y saborean el Néctar del Señor,

ਵਿਚਹੁ. ਹਉਮੈ ਦੁਖੁ ਉਠਿ ਗਇਆ ਭਾਈ; ਸੁਖੁ ਵੁਠਾ ਮਨਿ ਆਇ ॥੨॥

vichahu. haumai dukh utth geaa bhaaee; sukh vutthaa man aae |2|

Sant Singh KhalsaThe pain of egotism within is eradicated and banished, O Siblings of Destiny, and peace comes to dwell in their minds. ||2||
Manmohan SinghFrom within them, the disease of ego is banished and peace comes to abide in their mind, O brother.
Manmohan Singh (Punjabi)ਉਹਨਾਂ ਦੇ ਅੰਦਰੋ ਹੰਗਤਾ ਦੀ ਬਿਮਾਰੀ ਦੂਰ ਹੋ ਜਾਂਦੀ ਹੈ ਅਤੇ ਠੰਢ ਚੈਨ ਆ ਕੇ ਉਹਨਾਂ ਦੇ ਚਿੱਤ ਵਿੱਚ ਟਿਕ ਜਾਂਦੀ ਹੈ, ਹੇ ਵੀਰ!
Fareedkot Teekaਹੇ ਭਾਈ! ਤਿਨ ਕੇ ਅੰਤਰ ਸੇ ਹੰਤਾ ਮਮਤਾ ਕਾ ਦੁਖ ਉਠ ਗਿਆ ਹੈ ਔਰ ਮਨ ਮੇਂ ਸੁਖ ਆਇ (ਵੁਠਾ) ਬਸਾ ਹੈ॥੨॥
Prof. Sahib Singhਉਹਨਾਂ ਦੇ ਅੰਦਰੋਂ ਹਉਮੈ ਦਾ ਦੁੱਖ ਦੂਰ ਹੋ ਗਿਆ, ਉਹਨਾਂ ਦੇ ਮਨ ਵਿਚ ਆਨੰਦ ਆ ਵੱਸਿਆ ॥੨॥

ਪਦ ਅਰਥ ਉਠਿ ਗਇਆ = ਨਾਸ ਹੋ ਗਿਆ। ਵੁਠਾ = ਵੱਸ ਪਿਆ। ਆਇ = ਆ ਕੇ। ਮਨਿ = ਮਨ ਵਿਚ ॥੨॥

SikhNet (Spanish)se liberan de las maldades del ego y el Éxtasis se establece en su ser. (2)

ਧੁਰਿ ਆਪੇ ਜਿਨੑਾ ਨੋ ਬਖਸਿਓਨੁ ਭਾਈ; ਸਬਦੇ ਲਇਅਨੁ ਮਿਲਾਇ ॥

dhur aape jinaa no bakhasion bhaaee; sabade leian milaae |

Sant Singh KhalsaThose whom the Primal Lord Himself forgives, O Siblings of Destiny, are united with the Word of the Shabad.
Manmohan SinghThey, whom the Lord, Himself forgives, O brother, them He unites with His Name.
Manmohan Singh (Punjabi)ਜਿਨ੍ਹਾਂ ਨੂੰ ਪ੍ਰਭੂ ਖੁਦ ਮਾਫ ਕਰ ਦਿੰਦਾ ਹੈ, ਹੇ ਵੀਰ! ਉਹਨਾਂ ਨੂੰ ਉਹ ਨਾਮ ਨਾਲ ਜੋੜ ਲੈਂਦਾ ਹੈ।
Fareedkot Teekaਆਦਿ ਸੇ ਹੀ ਆਪ ਜਿਨੋਂ ਕੋ (ਬਖਸਿਓਨੁ) ਬਖਸ ਲੀਆ ਹੈ, ਹੇ ਭਾਈ! ਗੁਰ ਸਬਦ ਕਰ ਤਿਨ ਕੋ ਮਿਲਾਇ ਲੀਆ ਹੈ॥
Prof. Sahib Singhਧੁਰ ਦਰਗਾਹ ਤੋਂ ਪਰਮਾਤਮਾ ਨੇ ਆਪ ਹੀ ਜਿਨ੍ਹਾਂ ਉਤੇ ਬਖ਼ਸ਼ਸ਼ ਕੀਤੀ, ਉਹਨਾਂ ਨੂੰ ਉਸ ਨੇ (ਗੁਰੂ ਦੇ) ਸ਼ਬਦ ਵਿਚ ਜੋੜ ਦਿੱਤਾ।

ਪਦ ਅਰਥ ਧੁਰਿ = ਧੁਰ ਦਰਗਾਹ ਤੋਂ। ਨੋ = ਨੂੰ। ਬਖਸਿਓਨੁ = ਬਖ਼ਸ਼ਿਆ ਉਸ (ਪਰਮਾਤਮਾ) ਨੇ। ਸਬਦੇ = ਸ਼ਬਦ ਦੀ ਰਾਹੀਂ। ਲਇਅਨੁ = ਲਏ ਹਨ ਉਸ (ਪਰਮਾਤਮਾ) ਨੇ।

SikhNet (Spanish)Los que están bendecidos por Dios Mismo, viven entonados en la Palabra del Shabd

ਧੂੜਿ ਤਿਨੑਾ ਕੀ. ਅਘੁਲੀਐ ਭਾਈ; ਸਤਸੰਗਤਿ ਮੇਲਿ ਮਿਲਾਇ ॥੩॥

dhoorr tinaa kee. aghuleeai bhaaee; satasangat mel milaae |3|

Sant Singh KhalsaThe dust of their feet brings emancipation; in the company of Sadh Sangat, the True Congregation, we are united with the Lord. ||3||
Manmohan SinghThey, who unite in the union of the society of saints; through the dust of their feet, one is emancipated, O brother.
Manmohan Singh (Punjabi)ਜੋ ਸਾਧ ਸੰਗਤ ਦੇ ਮਿਲਾਪ ਅੰਦਰ ਮਿਲਦੇ ਹਨ, ਉਹਨਾਂ ਦੇ ਪੈਰਾਂ ਦੀ ਖਾਕ ਰਾਹੀਂ ਜੀਵ ਮੁਕਤ ਹੋ ਜਾਂਦਾ ਹੈ, ਹੇ ਵੀਰ!
Fareedkot Teekaਤਿਨੋਂ ਕੇ ਚਰਨੋਂ ਕੀ ਧੂੜੀ ਕਰ (ਅਘੁਲੀਐ) ਛੁਟੀਤਾ ਹੈ। ਹੇ ਭਾਈ! ਤਿਨ ਕੀ ਸਤਿਸੰਗਤਿ ਕੇ ਮੇਲਿ ਮੇਂ ਆਪ ਕੋ ਮਿਲਾਵਣਾ ਕਰੋ॥੩॥
Prof. Sahib Singhਉਹਨਾਂ ਦੀ ਚਰਨ-ਧੂੜ ਦੀ ਬਰਕਤਿ ਨਾਲ (ਮਾਇਆ ਤੋਂ) ਨਿਰਲੇਪ ਹੋ ਜਾਈਦਾ ਹੈ (ਜਿਨ੍ਹਾਂ ਉਤੇ ਬਖ਼ਸ਼ਸ਼ ਕਰਦਾ ਹੈ ਉਹਨਾਂ ਨੂੰ) ਸਾਧ ਸੰਗਤ ਵਿਚ ਮੇਲ ਕੇ (ਆਪਣੇ ਚਰਨਾਂ ਵਿਚ) ਜੋੜ ਲੈਂਦਾ ਹੈ ॥੩॥

ਪਦ ਅਰਥ ਅਘੁਲੀਐ = ਨਿਰਲੇਪ ਹੋ ਜਾਈਦਾ ਹੈ, ਮੁਕਤ ਹੋ ਜਾਈਦਾ ਹੈ। ਮੇਲਿ = ਮੇਲ ਕੇ ॥੩॥

SikhNet (Spanish)y con el Polvo de sus Pies son emancipados, pues se asocian con los Santos. (3)

ਆਪਿ ਕਰਾਏ ਕਰੇ ਆਪਿ ਭਾਈ; ਜਿਨਿ ਹਰਿਆ ਕੀਆ. ਸਭੁ ਕੋਇ ॥

aap karaae kare aap bhaaee; jin hariaa keea. sabh koe |

Sant Singh KhalsaHe Himself does, and causes all to be done, O Siblings of Destiny; He makes everything blossom forth in green abundance.
Manmohan Singhhe, who reverdures all, O brother. He Himself does and causes to be done everything.
Manmohan Singh (Punjabi)ਜੋ ਸਾਰਿਆਂ ਨੂੰ ਸਰਸਬਜ ਕਰਦਾ ਹੈ। ਹੇ ਵੀਰ! ਉਹ ਖੁਦ ਹੀ ਸਭ ਕਿਛ ਕਰਦਾ ਤੇ ਕਰਾਉਂਦਾ ਹੈ।
Fareedkot Teekaਹੇ ਭਾਈ! ਜਿਸ ਪਰਮੇਸ੍ਵਰ ਨੇ ਅਪਣੀ ਚੇਤਨਸਤਾ ਕਰ ਸਭ ਕੋ ਹਰਿਆ ਕੀਆ ਹੂਆ ਹੈ, ਵਹੁ ਆਪਿ ਬ੍ਰਹਮਾਦਿਕੋਂ ਕੋ ਉਤਪਤਿ ਕਰਤਾ ਹੈ ਅਰ ਆਪੇ ਬ੍ਰਹਮਾਦਿਕੋਂ ਸੇ ਸ੍ਰਿਸਟੀ ਕੋ ਕਰਾਵਤਾ ਹੈ॥
Prof. Sahib Singhਜਿਸ ਪਰਮਾਤਮਾ ਨੇ ਹਰੇਕ ਜੀਵ ਨੂੰ ਜਿੰਦ ਦਿੱਤੀ ਹੈ ਉਹ ਆਪ ਹੀ (ਜੀਵਾਂ ਪਾਸੋਂ ਸਭ ਕੁਝ) ਕਰਾਂਦਾ ਹੈ ਆਪ ਹੀ (ਸਭ ਵਿਚ ਵਿਆਪਕ ਹੋ ਕੇ ਸਭ ਕੁਝ) ਕਰਦਾ ਹੈ।

ਪਦ ਅਰਥ ਜਿਨਿ = ਜਿਸ (ਪਰਮਾਤਮਾ) ਨੇ। ਸਭੁ ਕੋਇ = ਹਰੇਕ ਜੀਵ।

SikhNet (Spanish)Dios Mismo hace las cosas, todo es Su Causa, a través de Él todo florece.

ਨਾਨਕ. ਮਨਿ ਤਨਿ ਸੁਖੁ ਸਦ ਵਸੈ ਭਾਈ; ਸਬਦਿ ਮਿਲਾਵਾ ਹੋਇ ॥੪॥੧॥੧੮॥੧੨॥੧੮॥੩੦॥

naanak. man tan sukh sad vasai bhaaee; sabad milaavaa hoe |4|1|18|12|18|30|

Sant Singh KhalsaO Nanak, peace fills their minds and bodies forever, O Siblings of Destiny; they are united with the Shabad. ||4||1||18||12||18||30||
Manmohan SinghNanak, in their mind and body, peace is ever enshrined and through the Guru's word, they meets with their Lord.
Manmohan Singh (Punjabi)ਨਾਨਕ ਉਹਨਾਂ ਦੇ ਹਿਰਦੇ ਅਤੇ ਸਰੀਰ ਅੰਦਰ ਹਮੇਸ਼ਾਂ ਠੰਢ ਚੈਨ ਨਿਵਾਸ ਰੱਖਦੀ ਹੈ ਅਤੇ ਗੁਰਾਂ ਦੀ ਬਾਣੀ ਰਾਹੀਂ, ਉਹ ਪ੍ਰਭੂ ਨਾਲ ਮਿਲ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਾਈ! ਜੇਕਰ ਉਸ (ਸਬਦਿ) ਬ੍ਰਹਮ ਕਾ ਮਿਲਾਪ ਹੋ ਜਾਵੇ ਤੌ ਮਨ ਔਰ ਤਨ ਮੇਂ ਸਦੀਵ ਸੁਖ ਨਿਵਾਸ ਕਰਤਾ ਹੈ॥੪॥੧॥੧੮॥੧੨॥੧੮॥੩੦॥☬ਪਰਮੇਸ੍ਵਰ ਕੀ ਪੂਰਣਤਾ ਮੇਂ ਦ੍ਰਿਸਟਾਂਤ ਕਹਤੇ ਹੈਂ:
Prof. Sahib Singhਹੇ ਨਾਨਕ! ਗੁਰੂ ਦੇ ਸ਼ਬਦ ਦੀ ਰਾਹੀਂ ਜਿਸ ਮਨੁੱਖ ਦਾ ਮਿਲਾਪ ਪਰਮਾਤਮਾ ਨਾਲ ਹੋ ਜਾਂਦਾ ਹੈ, ਉਸ ਦੇ ਮਨ ਵਿਚ ਉਸ ਦੇ ਤਨ ਵਿਚ ਸਦਾ ਆਨੰਦ ਬਣਿਆ ਰਹਿੰਦਾ ਹੈ ॥੪॥੧॥੧੮॥੧੨॥੧੮॥੩੦॥

ਪਦ ਅਰਥ ਮਨਿ = ਮਨ ਵਿਚ। ਤਨਿ = ਤਨ ਵਿਚ। ਸਦ = ਸਦਾ। ਸਬਦਿ = ਸ਼ਬਦਿ ਦੀ ਰਾਹੀਂ। ਮਿਲਾਵਾ = ਮਿਲਾਪ ॥੪॥੧॥੧੮॥੧੨॥੧੮॥੩੦॥

* ਵੇਰਵਾ: ਮਹਲਾ ੧ = ੧੨। ਮਹਲਾ ੩ = ੧੮। ਜੋੜ = ੩੦।

SikhNet (Spanish)Dice Nanak, en el ser de quienes se inmergen en Dios, a través del Guru, el Estado de Éxtasis perdura. (4-1-18-12-18-30)

Open this shabad →

Shabad Guru Ramdas Ji Raag Basant

ਰਾਗੁ ਬਸੰਤੁ ਮਹਲਾ ੪ ਘਰੁ ੧ ਇਕਤੁਕੇ ॥

raag basant mahalaa 4 ghar 1 ikatuke |

Sant Singh KhalsaRaag Basant, Fourth Mehl, First House, Ik-Thukay:
Manmohan SinghRag Basant 4th Guru Ik-tukey.
Manmohan Singh (Punjabi)ਰਾਗ ਬਸੰਤ ਚੌਥੀ ਪਾਤਿਸ਼ਾਹੀ। ਇਕ ਤੁਕੇ।
Prof. Sahib Singhਰਾਗ ਬਸੰਤੁ, ਘਰ ੧ ਵਿੱਚ ਗੁਰੂ ਰਾਮਦਾਸ ਜੀ ਦੀ ਇਕ-ਤੁਕੀ ਬਾਣੀ।
SikhNet (Spanish)Rag Basant Mejl Guru Ram Das, Cuarto Canal Divino, Ik-Tukas.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but one God, By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.

ਜਿਉ ਪਸਰੀ ਸੂਰਜ ਕਿਰਣਿ ਜੋਤਿ ॥

jiau pasaree sooraj kiran jot |

Sant Singh KhalsaJust as the light of the sun's rays spread out,
Manmohan SinghAs the light of the sun's rays is diffused,
Manmohan Singh (Punjabi)ਜਿਸ ਤਰ੍ਹਾਂ ਸੂਰਜ ਦੀਆਂ ਸ਼ੁਆਵਾਂ ਦਾ ਚਾਨਣ ਫੈਲਿਆ ਹੋਇਆ ਹੈ,
Fareedkot Teekaਜਿਸ ਪਰਕਾਰ ਸੂਰਜ ਜੋਤੀ ਕੀ ਕਿਰਣਾ ਸਭ ਅਸਥਾਨੋਂ ਮੇਂ ਪਸਰੀ ਹੂਈ ਹੈਂ॥
Prof. Sahib Singhਹੇ ਮੇਰੀ ਮਾਂ! ਜਿਵੇਂ ਸੂਰਜ ਦੀ ਕਿਰਣ ਦਾ ਚਾਨਣ (ਸਾਰੇ ਜਗਤ ਵਿਚ) ਖਿਲਰਿਆ ਹੋਇਆ ਹੈ,

ਪਦ ਅਰਥ ਪਸਰੀ = ਖਿਲਰੀ ਹੋਈ। ਜੋਤਿ = ਚਾਨਣ।

SikhNet (Spanish)Así como la luz impregna los rayos del sol,

ਤਿਉ ਘਟਿ ਘਟਿ ਰਮਈਆ; ਓਤਿ ਪੋਤਿ ॥੧॥

tiau ghatt ghatt rameea; ot pot |1|

Sant Singh Khalsathe Lord permeates each and every heart, through and through. ||1||
Manmohan Singhso the Lord is contained in every heart like warp and woof.
Manmohan Singh (Punjabi)ਏਸੇ ਤਰ੍ਹਾਂ ਹੀ ਤਾਣੇ ਅਤੇ ਪੇਟੇ ਦੀ ਮਾਨੰਦ ਸੁਆਮੀ ਹਰ ਦਿਲ ਅੰਦਰ ਸਮਾ ਰਿਹਾ ਹੈ।
Fareedkot Teekaਤਿਸੀ ਪ੍ਰਕਾਰ ਘਟੋਂ ਘਟੋਂ ਮੇਂ ਤਾਣੇ ਪੇਟੇ ਵਤ ਰਮਈਆ ਬ੍ਯਾਪਕ ਹੋ ਰਹਾ ਹੈ॥੧॥
Prof. Sahib Singhਤਿਵੇਂ ਸੋਹਣਾ ਰਾਮ ਤਾਣੇ ਪੇਟੇ ਵਾਂਗ ਹਰੇਕ ਸਰੀਰ ਵਿਚ ਮੌਜੂਦ ਹੈ ॥੧॥

ਪਦ ਅਰਥ ਘਟਿ ਘਟਿ = ਹਰੇਕ ਸਰੀਰ ਵਿਚ। ਰਮਈਆ = ਸੋਹਣਾ ਰਾਮ। ਓਤਿ ਪੋਤਿ = {ओत = ਉਣਿਆ ਹੋਇਆ। प्रोत = ਪ੍ਰੋਤਾ ਹੋਇਆ} ਤਾਣੇ ਪੇਟੇ ਵਾਂਗ ॥੧॥

SikhNet (Spanish)así Dios impregna cada ser, trama y urdimbre. (1)

ਏਕੋ ਹਰਿ; ਰਵਿਆ ਸ੍ਰਬ ਥਾਇ ॥

eko har; raviaa srab thaae |

Sant Singh KhalsaThe One Lord is permeating and pervading all places.
Manmohan SinghThe One Lord is pervading all the places,
Manmohan Singh (Punjabi)ਇਕ ਪ੍ਰਭੂ ਹੀ ਸਾਰਿਆਂ ਥਾਂਵਾਂ ਵਿੱਚ ਵਿਆਪਕ ਹੋ ਰਿਹਾ ਹੈ।
Fareedkot Teekaਏਕੋ ਹਰੀ ਸਰਬ ਅਸਥਾਨੋਂ ਮੇਂ ਬ੍ਯਾਪਕ ਰੋ ਰਹਾ ਹੈ॥
Prof. Sahib Singhਹੇ ਮੇਰੀ ਮਾਂ! (ਭਾਵੇਂ ਸਿਰਫ਼) ਇਕ ਪਰਮਾਤਮਾ ਹੀ ਸਭ ਥਾਈਂ ਮੌਜੂਦ ਹੈ,

ਪਦ ਅਰਥ ਰਵਿਆ = ਮੌਜੂਦ ਹੈ। ਸ੍ਰਬ = {सर्व}। ਸ੍ਰਬ ਥਾਇ = ਸਾਰੇ ਥਾਂ ਵਿਚ।

SikhNet (Spanish)El Señor prevalece por todas partes,

ਗੁਰਸਬਦੀ ਮਿਲੀਐ; ਮੇਰੀ ਮਾਇ ॥੧॥ ਰਹਾਉ ॥

gurasabadee mileeai; meree maae |1| rahaau |

Sant Singh KhalsaThrough the Word of the Guru's Shabad, we merge with Him, O my mother. ||1||Pause||
Manmohan SinghThrough the Guru's word, one meets with One's Lord's, O my mother. Pause.
Manmohan Singh (Punjabi)ਗੁਰਾਂ ਦੀ ਬਾਣੀ ਰਾਹੀਂ ਮਨੁਖ ਮਾਲਕ ਨੂੰ ਮਿਲ ਪੈਦਾ ਹੈ, ਮੇਰੀ ਮਾਤਾ! ਠਹਿਰਾਉ।
Fareedkot Teekaਪਰੰਤੂ ਹੇ ਸੰਤ ਜਨ ਰੂਪ ਮੇਰੀ ਸਖੀਓ! ਗੁਰੋਂ ਕੇ ਸਬਦ ਕਰ ਤਿਸ ਕੋ ਮਿਲੀਤਾ ਹੈ॥੧॥ ਰਹਾਉ ॥
Prof. Sahib Singh(ਫਿਰ ਭੀ) ਗੁਰੂ ਦੇ ਸ਼ਬਦ ਦੀ ਰਾਹੀਂ ਹੀ (ਉਸ ਨੂੰ) ਮਿਲਿਆ ਜਾ ਸਕਦਾ ਹੈ ॥੧॥ ਰਹਾਉ ॥

ਪਦ ਅਰਥ ਸਬਦੀ = ਸ਼ਬਦ ਦੀ ਰਾਹੀਂ। ਮਿਲੀਐ = ਮਿਲਿਆ ਜਾ ਸਕਦਾ ਹੈ। ਮਾਇ = ਹੇ ਮਾਂ! ॥੧॥ ਰਹਾਉ ॥

SikhNet (Spanish)pero es a través de la Palabra del Shabd del Guru que uno Lo conoce. (1-Pausa)

ਘਟਿ ਘਟਿ ਅੰਤਰਿ; ਏਕੋ ਹਰਿ ਸੋਇ ॥

ghatt ghatt antar; eko har soe |

Sant Singh KhalsaThe One Lord is deep within each and every heart.
Manmohan SinghIn all the hearts, He, the one God, is.
Manmohan Singh (Punjabi)ਸਾਰਿਆਂ ਦਿਲਾਂ ਅੰਦਰ ਉਹ ਇਕ ਵਾਹਿਗੁਰੂ ਹੀ ਹੈ।
Fareedkot Teekaਸਰਬ ਘਟੋਂ ਕੇ ਅੰਤਰਿ ਏਕੋ ਸੋ ਹਰੀ ਬ੍ਯਾਪਕ ਹੋ ਰਹਾ ਹੈ॥
Prof. Sahib Singhਹੇ ਮਾਂ! ਉਹ ਇਕ ਪਰਮਾਤਮਾ ਹੀ ਹਰੇਕ ਸਰੀਰ ਦੇ ਅੰਦਰ ਵਿਆਪਕ ਹੈ।

ਪਦ ਅਰਥ ਘਟਿ = ਸਰੀਰ। ਘਟਿ ਘਟਿ ਅੰਤਰਿ = ਹਰੇਕ ਸਰੀਰ ਦੇ ਅੰਦਰ। ਏਕੋ = ਇਕ ਆਪ ਹੀ।

SikhNet (Spanish)En cada corazón está el Único Dios,

ਗੁਰਿ ਮਿਲਿਐ; ਇਕੁ ਪ੍ਰਗਟੁ ਹੋਇ ॥੨॥

gur miliai; ik pragatt hoe |2|

Sant Singh KhalsaMeeting with the Guru, the One Lord becomes manifest, radiating forth. ||2||
Manmohan SinghMeeting with the Guru, the unique Lord becomes manifest.
Manmohan Singh (Punjabi)ਗੁਰਾਂ ਨਾਲ ਮਿਲਣ ਦੁਆਰਾ, ਅਦੁੱਤੀ ਪ੍ਰਭੂ ਪ੍ਰਤੱਖ ਹੋ ਜਾਂਦਾ ਹੈ।
Fareedkot Teekaਪਰੰਤੂ ਵਹੁ ਏਕ ਵਾਹਿਗੁਰੂ ਗੁਰੋਂ ਕੇ ਮਿਲਾਪ ਕਰ ਪ੍ਰਗਟ ਹੋਤਾ ਹੈ॥੨॥
Prof. Sahib Singhਜੇ (ਜੀਵ ਨੂੰ) ਗੁਰੂ ਮਿਲ ਪਏ, ਤਾਂ ਉਹ ਪਰਮਾਤਮਾ ਪਰਤੱਖ ਦਿੱਸ ਪੈਂਦਾ ਹੈ ॥੨॥

ਪਦ ਅਰਥ ਗੁਰਿ ਮਿਲਿਐ = ਜੇ ਗੁਰੂ ਮਿਲ ਪਏ। ਪ੍ਰਗਟੁ ਹੋਇ = ਪਰਤੱਖ ਦਿੱਸ ਪੈਂਦਾ ਹੈ ॥੨॥

SikhNet (Spanish)pero sólo cuando uno encuentra al Guru, Dios se vuelve Manifiesto. (2)

ਏਕੋ ਏਕੁ. ਰਹਿਆ ਭਰਪੂਰਿ ॥

eko ek. rahiaa bharapoor |

Sant Singh KhalsaThe One and Only Lord is present and prevailing everywhere.
Manmohan SinghThe One Lord is fully filling all.
Manmohan Singh (Punjabi)ਇੱਕ ਸੁਆਮੀ ਹੀ ਸਾਰਿਆਂ ਨੂੰ ਪਰੀਪੂਰਨ ਕਰ ਰਿਹਾ ਹੈ।
Fareedkot Teekaਸਰਬ ਅਸਥਾਨੋਂ ਮੇਂ ਏਕ ਹੀ ਅਦ੍ਵਤੀ ਵਾਹਿਗੁਰੂ ਪੂਰਨ ਹੋ ਰਹਾ ਹੈ॥
Prof. Sahib Singhਹੇ ਮਾਂ! ਇਕ ਪਰਮਾਤਮਾ ਹੀ ਹਰ ਥਾਂ ਜ਼ੱਰੇ ਜ਼ੱਰੇ ਵਿਚ ਵੱਸ ਰਿਹਾ ਹੈ।
SikhNet (Spanish)Sí, el Señor llena los corazones, pero el alabador de Maya,

ਸਾਕਤ ਨਰ ਲੋਭੀ; ਜਾਣਹਿ ਦੂਰਿ ॥੩॥

saakat nar lobhee; jaaneh door |3|

Sant Singh KhalsaThe greedy, faithless cynic thinks that God is far away. ||3||
Manmohan SinghThe apostate and avaricious persons think the Lord far.
Manmohan Singh (Punjabi)ਅਧਰਮੀ ਅਤੇ ਲਾਲਚੀ ਪੁਰਸ਼ ਪ੍ਰਭੂ ਨੂੰ ਦੁਰੇਡੇ ਖਿਆਲ ਕਰਦੇ ਹਨ।
Fareedkot Teekaਮਨਮੁਖ ਲੋਭੀ ਪੁਰਖ ਤਿਸ ਕੋ ਦੂਰ ਜਾਨਤੇ ਹੈਂ॥੩॥
Prof. Sahib Singhਪਰ ਪਰਮਾਤਮਾ ਨਾਲੋਂ ਟੁੱਟੇ ਹੋਏ ਮਾਇਆ ਦੇ ਲਾਲਚੀ ਮਨੁੱਖ ਸਮਝਦੇ ਹਨ ਕਿ ਉਹ ਕਿਤੇ ਦੂਰ ਵੱਸਦਾ ਹੈ ॥੩॥

ਪਦ ਅਰਥ ਸਾਕਤ = ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ। ਲੋਭੀ = ਲਾਲਚੀ। ਜਾਣਹਿ = ਜਾਣਦੇ ਹਨ, ਸਮਝਦੇ ਹਨ {ਬਹੁ-ਵਚਨ} ॥੩॥

SikhNet (Spanish)el que vive en la avaricia piensa que está muy lejos. (3)

ਏਕੋ ਏਕੁ; ਵਰਤੈ ਹਰਿ ਲੋਇ ॥

eko ek; varatai har loe |

Sant Singh KhalsaThe One and Only Lord permeates and pervades the world.
Manmohan SinghThe one Lord is pervading in every universe.
Manmohan Singh (Punjabi)ਇਕ ਪ੍ਰਭੂ ਹੀ ਹਰ ਇਕ ਆਲਮ ਅੰਦਰ ਰਮ ਰਿਹਾ ਹੈ।
Fareedkot Teekaਏਕ ਹੀ ਅਦੁਤੀ ਹਰੀ ਸਰਬ (ਲੋਇ) ਲੋਕੋਂ ਮੇਂ ਬਰਤ ਰਹਾ ਹੈ॥
Prof. Sahib Singhਇਕ ਪਰਮਾਤਮਾ ਹੀ ਸਾਰੇ ਜਗਤ ਵਿਚ ਵਰਤ ਰਿਹਾ ਹੈ।

ਪਦ ਅਰਥ ਲੋਇ = ਜਗਤ ਵਿਚ {ਅਧਿਕਰਣ ਕਾਰਕ, ਇਕ-ਵਚਨ}।

SikhNet (Spanish)El Único Señor prevalece en el mundo,

ਨਾਨਕ. ਹਰਿ ਏਕੋੁ ਕਰੇ; ਸੁ ਹੋਇ ॥੪॥੧॥

naanak. har ekuo kare; su hoe |4|1|

Sant Singh KhalsaO Nanak, whatever the One Lord does comes to pass. ||4||1||
Manmohan SinghNanak, whatever the Lord does; that alone come to pass.
Manmohan Singh (Punjabi)ਨਾਨਕ, ਜਿਹੜਾ ਕੁਝ ਇਕ ਪ੍ਰਭੂ ਕਰਦਾ ਹੈ, ਕੇਵਲ ਉਹ ਹੀ ਹਬੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਏਕ ਹਰੀ ਜੋ ਕਰਤਾ ਹੈ, ਸੋ ਹੋਤਾ ਹੈ॥੪॥੧॥
Prof. Sahib Singhਹੇ ਨਾਨਕ! ਉਹ ਸਰਬ-ਵਿਆਪਕ ਪ੍ਰਭੂ ਹੀ ਜੋ ਕੁਝ ਕਰਦਾ ਹੈ ਉਹ ਹੁੰਦਾ ਹੈ ॥੪॥੧॥

ਪਦ ਅਰਥ ਏਕ = {ਅੱਖਰ 'ਕ' ਦੇ ਨਾਲ ਦੋ ਲਗਾਂ ਹਨ: (ੋ) ਅਤੇ (ੁ) ਅਸਲ ਲਫ਼ਜ਼ 'ਏਕੁ' ਹੈ, ਇੱਥੇ 'ਏਕੋ' ਪੜ੍ਹਨਾ ਹੈ}। ਸੁ = ਉਹ ਕੁਝ ॥੪॥੧॥

SikhNet (Spanish)y sólo ocurre, oh dice Nanak, lo que el Señor desea. (4-1)

Open this shabad →

Shabad Guru Ramdas Ji Raag Basant continues on Ang 1178

ਬਸੰਤੁ ਮਹਲਾ ੪ ॥

basant mahalaa 4 |

Sant Singh KhalsaBasant, Fourth Mehl:
Manmohan SinghBasant 4th Guru.
Manmohan Singh (Punjabi)ਬਸੰਤ ਚੌਥੀ ਪਾਤਿਸ਼ਾਹੀ।
SikhNet (Spanish)Basant Mejl Guru Ram Das, Cuarto Canal Divino.

ਰੈਣਿ ਦਿਨਸੁ ਦੁਇ; ਸਦੇ ਪਏ ॥

rain dinas due; sade pe |

Sant Singh KhalsaDay and night, the two calls are sent out.
Manmohan SinghNight and day are the two calls, which the Death makes.
Manmohan Singh (Punjabi)ਰਾਤ ਅਤੇ ਦਿਨ ਦੋ ਹਾਕਾਂ ਹਨ ਜੋ ਮੌਤ ਮਾਰਦੀ ਹੈ।
Fareedkot Teekaਰਾਤਿ ਦਿਨ ਏਹ ਦੋਨੋਂ ਕਾਲ ਦੇ (ਸਦੇ) ਬੁਲਾਵੇ ਪੜ ਰਹੇ ਹੈਂ॥
Prof. Sahib Singhਹੇ ਮੇਰੇ ਮਨ! ਰਾਤ ਅਤੇ ਦਿਨ ਦੋਵੇਂ ਮੌਤ ਦਾ ਸੱਦਾ ਦੇ ਰਹੇ ਹਨ (ਕਿ ਉਮਰ ਬੀਤ ਰਹੀ ਹੈ, ਤੇ, ਮੌਤ ਨੇੜੇ ਆ ਰਹੀ ਹੈ)।

ਪਦ ਅਰਥ ਰੈਣਿ = ਰਾਤ। ਦੁਇ = ਦੋਵੇਂ। ਸਦੇ = ਸੱਦੇ {ਲਫ਼ਜ਼ 'ਸੱਦਾ' ਤੋਂ ਬਹੁ-ਵਚਨ} ਮੌਤ ਦਾ ਸਨੇਹਾ}। ਸਦੇ ਪਏ = ਸੱਦੇ ਪਏ, ਮੌਤ ਦੇ ਸੁਨੇਹੇ ਮਿਲ ਰਹੇ ਹਨ।

SikhNet (Spanish)El día y la noche no son sino el llamado de la muerte, contempla entonces a Dios,

ਮਨ ਹਰਿ ਸਿਮਰਹੁ; ਅੰਤਿ ਸਦਾ ਰਖਿ ਲਏ ॥੧॥

man har simarahu; ant sadaa rakh le |1|

Sant Singh KhalsaO mortal, meditate in remembrance on the Lord, who protects you forever, and saves you in the end. ||1||
Manmohan SinghO my soul, contemplate thou thy Lord, who ever saves one in the end.
Manmohan Singh (Punjabi)ਹੇ ਮੇਰੀ ਜਿੰਦੇ! ਤੂੰ ਸੁਆਮੀ ਦਾ ਆਰਾਧਨ ਕਰ। ਜੋ ਸਦੀਵ ਹੀ ਜੀਵ ਦੀ ਅਖੀਰ ਨੂੰ ਰੱਖਿਆ ਕਰਦਾ ਹੈ।
Fareedkot Teekaਹੇ ਮਨ! ਹਰੀ ਕੋ ਸਦਾ ਸਿਮਰਹੁ ਜੋ ਅੰਤ ਕੋ ਕਾਲ ਸੇ ਰਾਖ ਲੇਵੇ॥੧॥
Prof. Sahib Singhਹੇ ਮਨ! ਪਰਮਾਤਮਾ ਦਾ ਨਾਮ ਸਿਮਰਿਆ ਕਰ, ਹਰਿ-ਨਾਮ ਹੀ ਅੰਤ ਵੇਲੇ ਸਦਾ ਰੱਖਿਆ ਕਰਦਾ ਹੈ ॥੧॥

ਪਦ ਅਰਥ ਮਨ = ਹੇ ਮਨ! ਅੰਤਿ = ਅੰਤ ਨੂੰ, ਆਖ਼ਰ ਨੂੰ, ਅੰਤ ਵੇਲੇ। ਰਖਿ ਲੀਏ = ਰੱਖਿਆ ਕਰਦਾ ਹੈ ॥੧॥

SikhNet (Spanish)oh mente mía, para que seas salvado en el final. (1)

ਹਰਿ ਹਰਿ ਚੇਤਿ; ਸਦਾ ਮਨ ਮੇਰੇ ॥

har har chet; sadaa man mere |

Sant Singh KhalsaConcentrate forever on the Lord, Har, Har, O my mind.
Manmohan SinghO my mind, ever meditate thou on thy Lord Master,
Manmohan Singh (Punjabi)ਮੇਰੇ ਮਨੂਏ! ਤੂੰ ਹਮੇਸ਼ਾਂ ਹੀ ਸੁਆਮੀ ਮਾਲਕ ਦਾ ਸਿਮਰਨ ਕਰ।
Fareedkot Teekaਹੇ ਮੇਰੇ ਮਨ! ਸਦੀਵ ਹਰਿ ਹਰਿ ਨਾਮ ਕੋ (ਚੇਤਿ) ਸਿਮਰਨਾ ਕਰੁ॥
Prof. Sahib Singhਹੇ ਮੇਰੇ ਮਨ! ਸਦਾ ਪਰਮਾਤਮਾ ਨੂੰ ਯਾਦ ਕਰਿਆ ਕਰ, ਗੁਰੂ ਦੀ ਮੱਤ ਲੈ ਕੇ ਪਰਮਾਤਮਾ ਦੇ ਗੁਣ ਗਾਇਆ ਕਰ।

ਪਦ ਅਰਥ ਚੇਤਿ = ਚੇਤੇ ਕਰ।

SikhNet (Spanish)Oh mi mente, alaba siempre a tu Señor, para que seas liberado de tu dolor y lasitud,

ਸਭੁ ਆਲਸੁ ਦੂਖ ਭੰਜਿ. ਪ੍ਰਭੁ ਪਾਇਆ; ਗੁਰਮਤਿ ਗਾਵਹੁ ਗੁਣ ਪ੍ਰਭ ਕੇਰੇ ॥੧॥ ਰਹਾਉ ॥

sabh aalas dookh bhanj. prabh paaeaa; guramat gaavahu gun prabh kere |1| rahaau |

Sant Singh KhalsaGod the Destroyer of all depression and suffering is found, through the Guru's Teachings, singing the Glorious Praises of God. ||1||Pause||
Manmohan SinghSinging the praise of the Lord, by the Guru's instruction, the mortal attains unto the Master, the Destroyer of all lassitude and pain. Pause.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ, ਸੁਆਮੀ ਦੀ ਮਹਿਮਾਂ ਗਾਇਨ ਕਰਨ, ਨਾਲ ਪ੍ਰਾਣੀ ਸਾਰੀ ਸੁਸਤੀ ਤੇ ਪੀੜਾ ਦੇ ਨਵਿਰਤ ਕਰਨਹਾਰ ਮਾਲਕ ਨੂੰ ਪਾ ਲੈਂਦਾ ਹੈ। ਠਹਿਰਾਉ।
Fareedkot Teekaਜਿਨੋਂ ਨੇ ਚੇਤਿਆ ਹੈ ਤਿਨੋਂ ਨੇ ਸਭ ਆਲਸ ਅਰੁ ਦੁਖ ਕੋ (ਭੰਜਿ) ਨਸਟ ਕਰ ਕੇ ਪ੍ਰਭੂ ਕੋ ਪਾਯਾ ਹੈ, ਤਾਂ ਤੇ ਗੁਰਮਤਿ ਲੈਕਰ ਪ੍ਰਭੂ ਗੁਣ ਗਾਵਹੁ॥੧॥ ਰਹਾਉ ॥
Prof. Sahib Singh(ਜਿਸ ਮਨੁੱਖ ਨੇ ਇਹ ਉੱਦਮ ਕੀਤਾ, ਉਸ ਨੇ) ਸਾਰਾ ਆਲਸ ਦੂਰ ਕਰ ਕੇ ਆਪਣੇ ਸਾਰੇ ਦੁੱਖ ਨਾਸ ਕਰ ਕੇ ਪਰਮਾਤਮਾ ਦਾ ਮਿਲਾਪ ਹਾਸਲ ਕਰ ਲਿਆ ॥੧॥ ਰਹਾਉ ॥

ਪਦ ਅਰਥ ਸਭੁ = ਸਾਰਾ। ਦੂਖ = ਸਾਰੇ ਦੁੱਖ। ਭੰਜਿ = ਨਾਸ ਕਰ ਕੇ। ਗੁਰਮਤਿ = ਗੁਰੂ ਦੀ ਮੱਤ ਲੈ ਕੇ। ਕੇਰੇ = ਦੇ ॥੧॥ ਰਹਾਉ ॥

SikhNet (Spanish)y así logres a Dios, cantando Sus alabanzas a través de la Palabra del Shabd del Guru. (1-Pausa)

ਮਨਮੁਖ ਫਿਰਿ ਫਿਰਿ; ਹਉਮੈ ਮੁਏ ॥

manamukh fir fir; haumai mue |

Sant Singh KhalsaThe self-willed manmukhs die of their egotism, over and over again.
Manmohan SinghThe egocentrics, die again and again of ego,
Manmohan Singh (Punjabi)ਮਨ ਮਤੀਏ ਮੁੜ ਮੁੜ ਕੇ ਹੰਕਾਰ ਅੰਦਰ ਮਰਦੇ ਹਨ।
Fareedkot Teekaਮਨਮੁਖ ਲੋਗ ਬਹੁਰ ਹੰਤਾ ਮਮਤਾ ਮੇਂ ਲਾਗੇ ਹੂਏ ਜਨਮ ਕਰ ਮੂਏ ਹੈਂ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਮੁੜ ਮੁੜ ਹਉਮੈ ਦੇ ਕਾਰਨ ਆਤਮਕ ਮੌਤ ਸਹੇੜਦੇ ਰਹਿੰਦੇ ਹਨ।

ਪਦ ਅਰਥ ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ। ਮੁਏ = ਆਤਮਕ ਮੌਤ ਸਹੇਹੜਦੇ ਹਨ।

SikhNet (Spanish)El arrogante Manmukj sólo va y viene y su vida es desperdiciada por su ego.

Open this shabad (11 lines, Angs 1177-1178) →

Ang 1177 of 1430