ਪਉੜੀ ॥
paurree |
Sant Singh KhalsaPauree:
Manmohan Singhpauri.
Manmohan Singh (Punjabi)ਪਊੜੀ।
SikhNet (Spanish)Pauri.
ਹਉ ਢਾਢੀ ਵੇਕਾਰੁ ਕਾਰੈ ਲਾਇਆ ॥
hau dtaadtee vekaar kaarai laaeaa |
Sant Singh KhalsaI was a minstrel, out of work, when the Lord took me into His service.
Manmohan SinghMe, the bard out of work, the Lord has applied to His service.
Manmohan Singh (Punjabi)ਮੈਂ ਨਿੰਕਮੇ ਭੱਟ ਨੂੰ ਪ੍ਰਭੂ ਨੇ ਆਪਣੀ ਸੇਵਾ ਵਿੱਚ ਲਾ ਲਿਆ ਹੈ।
Fareedkot Teekaਮੈਂ ਢਾਢੀ ਵੇਕਾਰ ਥਾ ਗੁਰੋਂ ਨੇ ਰਾਤ ਦਿਨ ਭਗਤੀ ਕਾਰ ਮੇਂ ਲਗਾਇਆ ਹੂੰ॥
Prof. Sahib Singhਮੈਂ ਵੇਹਲਾ ਸਾਂ, ਮੈਨੂੰ ਢਾਢੀ ਬਣਾ ਕੇ ਪ੍ਰਭੂ ਨੇ (ਅਸਲ) ਕੰਮ ਵਿਚ ਲਾ ਦਿੱਤਾ।ਪਦ ਅਰਥ ਢਾਢੀ = 'ਵਾਰ' ਗਾਵਣ ਵਾਲਾ। ਵੇਕਾਰੁ = ਬੇਕਾਰ, ਵੇਹਲਾ {ਨਿਰੇ ਦੁਨੀਆ ਵਾਲੇ ਕੰਮ ਅੰਤ ਨੂੰ ਕੰਮ ਨਹੀਂ ਆਉਂਦੇ ਹਨ, ਨਿਰਾ ਇਹਨਾਂ ਵਿਚ ਰੁੱਝੇ ਰਹਿਣਾ ਜੀਵਨ-ਸਫ਼ਰ ਵਿਚ ਵੇਹਲੇ ਰਹਿਣ ਦੇ ਬਰਾਬਰ ਹੈ}।
SikhNet (Spanish)A mí, un poeta sin valor, el Señor me ha bendecido con Su Servicio.
ਰਾਤਿ ਦਿਹੈ ਕੈ ਵਾਰ; ਧੁਰਹੁ ਫੁਰਮਾਇਆ ॥
raat dihai kai vaar; dhurahu furamaaeaa |
Sant Singh KhalsaTo sing His Praises day and night, He gave me His Order, right from the start.
Manmohan SinghIn the very beginning He gave me the order to sing His praises night and day.
Manmohan Singh (Punjabi)ਐਨ ਆੰਰਭ ਵਿੱਚ ਉਸ ਨੇ ਰੈਣ ਦਿਨ ਆਪਣਾ ਜੱਸ ਗਾਹਿਨ ਕਰਨ ਦਾ ਹੁਕਮ ਮੈਨੂੰ ਦੇ ਦਿੱਤਾ।
Fareedkot Teekaਸਦੀਵ ਕਾਲ ਪਰਮੇਸ੍ਵਰ ਨੇ (ਵਾਰ) ਜਸ ਕਾ ਕਰਣਾ, ਇਹੁ ਧੁਰੋਂ ਹੀ ਫੁਰਮਾਇਆ ਹੈ॥
Prof. Sahib Singhਪ੍ਰਭੂ ਨੇ ਧੁਰੋਂ ਹੁਕਮ ਦਿੱਤਾ ਕਿ ਭਾਵੇਂ ਰਾਤ ਹੋਵੇ ਭਾਵੇਂ ਦਿਨ ਜਸ ਕਰੋ।ਪਦ ਅਰਥ ਕੈ = ਭਾਵੈਂ। ਵਾਰ = ਜਸ ਦੀ ਬਾਣੀ।
SikhNet (Spanish)En la noche o en el día muchas veces me ha llamado y me ha traído a Su Presencia.
ਢਾਢੀ ਸਚੈ ਮਹਲਿ; ਖਸਮਿ ਬੁਲਾਇਆ ॥
dtaadtee sachai mehal; khasam bulaaeaa |
Sant Singh KhalsaMy Lord and Master has summoned me, His minstrel, to the True Mansion of His Presence.
Manmohan SinghThe Master summoned the minstrel to His True Court.
Manmohan Singh (Punjabi)ਮਾਲਕ ਨੇ ਭੱਟ ਨੂੰ ਆਪਣੇ ਸੱਚੇ ਦਰਬਾਰ ਅੰਦਰ ਸੱਦ ਘਲਿਆ।
Fareedkot Teekaਢਾਢੀ ਨੂੰ ਸਚ (ਮਹਲਿ) ਸਰੂਪ ਮੇਂ ਖਸਮ ਨੇ ਬੁਲਾਇ ਲੀਆ ਹੈ, ਭਾਵ ਏਹ ਕਿ ਜਸ ਸੁਨ ਕਰ ਪ੍ਰਸਿੰਨ ਹੂਏ॥
Prof. Sahib Singhਮੈਨੂੰ ਢਾਢੀ ਨੂੰ (ਭਾਵ, ਜਦੋਂ ਮੈਂ ਉਸ ਦੀ ਸਿਫ਼ਤ-ਸਾਲਾਹ ਸਾਲਾਹ ਵਿਚ ਲੱਗਾ ਤਾਂ) ਖਸਮ ਨੇ ਆਪਣੇ ਸੱਚੇ ਮਹਲ ਵਿਚ (ਆਪਣੀ ਹਜ਼ੂਰੀ ਵਿਚ) ਸੱਦਿਆ।
SikhNet (Spanish)Ahí Lo alabo, y recibo el Manto de Honor,
ਸਚੀ ਸਿਫਤਿ ਸਾਲਾਹ ਕਪੜਾ; ਪਾਇਆ ॥
sachee sifat saalaah kaparraa; paaeaa |
Sant Singh KhalsaHe has dressed me in the robes of His True Praise and Glory.
Manmohan SinghHe clothed me with the robe of His true Honour and eulogy.
Manmohan Singh (Punjabi)ਉਸ ਨੇ ਆਪਣੀ ਸੱਚੀ ਕੀਰਤੀ ਤੇ ਜੱਸ ਦੀ ਪੁਸ਼ਾਕ ਮੈਨੂੰ ਪਵਾ ਦਿੱਤੀ ਹੈ।
Fareedkot Teekaਸਚੀ ਜੋ ਪਰਮੇਸ੍ਵਰ ਕੀ ਸਿਫਤ ਹੈ ਤਿਸ ਕਾ ਸਲਾਹੁਣਾ ਰੂਪ ਬਸਤ੍ਰ ਮੈਂ ਢਾਢੀ ਨੇ ਪਾ ਲੀਆ ਹੈ॥
Prof. Sahib Singh(ਉਸ ਨੇ) ਸੱਚੀ ਸਿਫ਼ਤ-ਸਾਲਾਹ-ਰੂਪ ਮੈਨੂੰ ਸਿਰੋਪਾਉ ਦਿੱਤਾ।ਪਦ ਅਰਥ ਕਪੜਾ = ਸਿਰੋਪਾਉ।
SikhNet (Spanish)y el Nombre Ambrosial se vuelve mi comida imperecedera.
ਸਚਾ ਅੰਮ੍ਰਿਤ ਨਾਮੁ; ਭੋਜਨੁ ਆਇਆ ॥
sachaa amrit naam; bhojan aaeaa |
Sant Singh KhalsaThe Ambrosial Nectar of the True Name has become my food.
Manmohan SinghSince then the True Name has become my ambrosial food.
Manmohan Singh (Punjabi)ਤਦ ਤੋਂ ਸਤਿਨਾਮ ਮੇਰਾ ਸੁਧਾ ਸਰੁਪ ਖਾਣਾ ਬਣ ਗਿਆ ਹੈ।
Fareedkot Teekaਔਰ ਸਚ ਨਾਮ ਜਪਣ ਰੂਪ ਅੰਮ੍ਰਿਤ ਭੋਜਨੁ ਆਇਆ ਹੈ॥
Prof. Sahib Singhਸਦਾ ਕਾਇਮ ਰਹਿਣ ਵਾਲਾ ਆਤਮਕ ਜੀਵਨ ਦੇਣ ਵਾਲਾ ਨਾਮ (ਮੇਰੇ ਆਤਮਾ ਦੇ ਆਧਾਰ ਲਈ ਮੈਨੂੰ) ਭੋਜਨ (ਉਸ ਪਾਸੋਂ) ਮਿਲਿਆ।
SikhNet (Spanish)y el Nombre Ambrosial se vuelve mi comida imperecedera.
ਗੁਰਮਤੀ ਖਾਧਾ ਰਜਿ; ਤਿਨਿ ਸੁਖੁ ਪਾਇਆ ॥
guramatee khaadhaa raj; tin sukh paaeaa |
Sant Singh KhalsaThose who follow the Guru's Teachings, who eat this food and are satisfied, find peace.
Manmohan SinghThey, who under the Guru's instruction, eat this food to their satisfaction, obtain peace.
Manmohan Singh (Punjabi)ਜੋ ਗੁਰਾਂ ਦੇ ਉਪਦੇਸ਼ ਤਾਬੇ ਇਸ ਖਾਣੇ ਨੂੰ ਰੱਜ ਕੇ ਛਕਦੇ ਹਨ ਉਹ ਆਰਾਮ ਪਾਉਂਦੇ ਹਨ।
Fareedkot Teekaਮੈਨੇ ਗੁਰੋਂ ਕੀ ਸਿਖ੍ਯਾ ਲੇ ਕਰ ਖਾਧਾ ਅਰਥਾਤ ਜਪਿਆ ਹੈ ਤਿਸ ਕਰ ਤ੍ਰਿਪਤਿ ਹੋ ਕਰ ਸੁਖ ਪਾਇਆ ਹੈ॥
Prof. Sahib Singhਜਿਸ ਜਿਸ ਮਨੁੱਖ ਨੇ ਗੁਰੂ ਦੀ ਸਿੱਖਿਆ ਤੇ ਤੁਰ ਕੇ (ਇਹ 'ਅੰਮ੍ਰਿਤ ਨਾਮੁ ਭੋਜਨ') ਰੱਜ ਕੇ ਖਾਧਾ ਹੈ ਉਸ ਨੇ ਸੁਖ ਪਾਇਆ ਹੈ।
SikhNet (Spanish)Aquél que es saciado con la Palabra del Shabd del Guru entra al Reino de la Paz Divina.
ਢਾਢੀ ਕਰੇ ਪਸਾਉ; ਸਬਦੁ ਵਜਾਇਆ ॥
dtaadtee kare pasaau; sabad vajaaeaa |
Sant Singh KhalsaHis minstrel spreads His Glory, singing and vibrating the Word of His Shabad.
Manmohan SinghBy singing the Guru's hymns, I the minstrel spread the Lord's glory.
Manmohan Singh (Punjabi)ਗੁਰਬਾਣੀ ਗਾਹਿਨ ਕਰਨ ਦੁਆਰਾ, ਮੈਂ ਜੱਸ ਗਾਉਂਦ ਵਾਲਾ ਸਾਹਿਬ ਦੀ ਵਡਿਆਈ ਵਿਸਤਾਰਦਾ ਹਾਂ।
Fareedkot Teekaਮੈਂ ਢਾਢੀ ਨੇ ਉਪਦੇਸ਼ ਕੋ (ਵਜਾਇਆ) ਜਪਯਾ ਹੈ ਪੁਨਾ ਦਾਤ ਕਰਤਾ ਹੂੰ॥
Prof. Sahib Singhਮੈਂ ਢਾਢੀ (ਭੀ ਜਿਉਂ ਜਿਉਂ) ਸਿਫ਼ਤ-ਸਾਲਾਹ ਦਾ ਗੀਤ ਗਾਉਂਦਾ ਹਾਂ, ਪ੍ਰਭੂ-ਦਰ ਤੋਂ ਮਿਲੇ ਇਸ ਨਾਮ-ਪ੍ਰਸ਼ਾਦ ਨੂੰ ਛਕਦਾ ਹਾਂ (ਭਾਵ, ਨਾਮ ਦਾ ਆਨੰਦ ਮਾਣਦਾ ਹਾਂ)।ਪਦ ਅਰਥ ਪਸਾਉ = {ਸੰ: ਪ੍ਰਸਾਦੁ} ਖਾਣ ਵਾਲੀ ਉਹ ਚੀਜ਼ ਜੋ ਆਪਣੇ ਇਸ਼ਟ ਦੇ ਦਰ ਤੇ ਪਹਿਲਾਂ ਭੇਟ ਕੀਤੀ ਜਾਏ ਤੇ ਫਿਰ ਓਥੋਂ ਦਰ ਤੇ ਗਏ ਬੰਦਿਆਂ ਨੂੰ ਮਿਲੇ, ਜਿਵੇਂ ਕੜਾਹ ਪ੍ਰਸ਼ਾਦ, ਗੁਰੂ-ਦਰ ਤੋਂ ਮਿਲਿਆ ਪਦਾਰਥ, ਪ੍ਰਭੂ-ਦਰ ਤੋਂ ਮਿਲੀ ਦਾਤਿ। ਪਸਾਉ ਕਰੇ = ਪ੍ਰਭੂ-ਦਰ ਤੋਂ ਮਿਲਿਆ ਭੋਜਨ ਪਾਂਦਾ ਹੈ ਛਕਦਾ ਹੈ। ਵਜਾਇਆ = ਗਾਂਵਿਆ।
SikhNet (Spanish)El pobre poeta habita entonces en la Alabanza del Señor, y canta con poderosa voz la Palabra del Shabd.
ਨਾਨਕ ਸਚੁ ਸਾਲਾਹਿ; ਪੂਰਾ ਪਾਇਆ ॥੨੭॥ ਸੁਧੁ
naanak sach saalaeh; pooraa paaeaa |27| sudh
Sant Singh KhalsaO Nanak, praising the True Lord, I have obtained His Perfection. ||27||Sudh||
Manmohan SinghNanak, by praising the True Name I have obtained the perfect Lord.
Manmohan Singh (Punjabi)ਨਾਨਕ, ਸੱਚੇ ਨਾਮ ਦੀ ਉਸਤਤੀ ਕਰਨ ਦੁਆਰਾ ਮੈਂ ਮੁਕੰਮਲ ਮਾਲਕ ਨੂੰ ਪਰਾਪਤ ਕਰ ਲਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸਚ ਰੂਪ ਕੋ ਸਲਾਹ ਕਰ ਬ੍ਰਹਮ ਕੋ ਮੈਂਨੇ ਪਾਇਆ ਹੈ॥☬(ਸੁਧੁ) ਕੀਚੇ ਸਿਧਾਂਤ ਕੀ ਸਮਝ ਕਰਨੀ ਵਾ ਸੋਧੀ ਹੋਈ ਵਾਰ ਹੈ॥☬ਏਕ ਦਾਸ ਨੇ ਪ੍ਰਸ਼ਨੁ ਕੀਆ ਸੰਸਾਰ ਸੈ ਉਧਾਰਨ ਕਾ ਕੌਨੁ ਕਰਮੁ ਹੈ? ਤਿਸ ਪਰ ਕਹਤੇ ਹੈਂ:
Prof. Sahib Singhਹੇ ਨਾਨਕ! ਸੱਚੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰ ਕੇ ਉਸ ਪੂਰਨ ਪ੍ਰਭੂ ਦੀ ਪ੍ਰਾਪਤੀ ਹੁੰਦੀ ਹੈ ॥੨੭॥ ਸੁਧੁ।
SikhNet (Spanish)Dice Nanak, alabando al Uno Verdadero, el Perfecto Señor le es revelado. (27)