ਰਾਗੁ ਗਉੜੀ ਗੁਆਰੇਰੀ ਮਹਲਾ ੧ ਚਉਪਦੇ ਦੁਪਦੇ ॥
raag gaurree guaareree mahalaa 1 chaupade dupade |
Sant Singh KhalsaRaag Gauree Gwaarayree, First Mehl, Chau-Padhay & Dho-Padhay:
Manmohan SinghRag Gauri Guareri, 1st Guru, Chaupade Dupde.
Manmohan Singh (Punjabi)ਰਾਗੁ ਗਊੜੀ ਗੁਆਰੇਰੀ,ਪਹਿਲੀ ਪਾਤਸ਼ਾਹੀ, ਚਉਪਦੇ ਦੁਪਦੇ।
Prof. Sahib Singhਰਾਗ ਗਉੜੀ-ਗੁਆਰੇਰੀ ਵਿੱਚ ਗੁਰੂ ਨਾਨਕਦੇਵ ਜੀ ਦੀ ਚਾਰ-ਬੰਦਾਂ ਤੇ ਦੋ-ਬੰਦਾਂ ਵਾਲੀ ਬਾਣੀ।
SikhNet (Spanish)Rag Gauri Guareri, Mejl Guru Nanak, Primer Canal Divino. Chau-Padas y Du-Padas.
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
ik oankaar sat naam karataa purakh nirbhau niravair akaal moorat ajoonee saibhan gur prasaad |
Sant Singh KhalsaOne Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:
Manmohan SinghThere is but one God. True is His Name, Creative His personality and Immortal His form. He is without fear, without enmity, unborn and self-illumined. By Guru's favour He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ, ਸੱਚਾ ਹੈ ਉਸ ਦਾ ਨਾਮ, ਰਚਣਹਾਰ ਹੈ ਉਸ ਦੀ ਵਿਅਕਤੀ ਅਤੇ ਅਮਰ ਉਸਦਾ ਸਰੂਪ। ਉਹ ਬੇ-ਖੋਫ, ਦੁਸ਼ਮਨੀ ਰਹਿਤ, ਅਜਨਮਾ ਅਤੇ ਸਵੈ-ਪਰਕਾਸ਼ਵਾਨ ਹੈ। ਗੁਰਾਂ ਦੀ ਰਹਿਮਤ ਸਦਕਾ ਉਹ ਪਰਾਪਤ ਹੁੰਦਾ ਹੈ।
Fareedkot Teekaਜੀਵ ਈਸ ਏਕ ਰੂਪੁ ਹੈਂ, 'ਓਂ' ਕਾ ਅਰਥੁ ਵ੍ਯਾਕਰਣ ਵਾਲੇ ਨਾਮੁ ਲੇਨੇ ਮਾਤ੍ਰ ਸੇ, 'ਰੱਖ੍ਯਾ ਕਰਨੇ ਵਾਲਾ' ਪਰਮੇਸ੍ਵਰੁ ਕਹਤੇ ਹੈਂ। ਸਤਿਨਾਮਾਦਿ ਵਾਕ ਕਾ ਏਹ ਅਰਥੁ ਹੈ: ਜਿਸ ਪੁਰਖ ਕੇ ਸਤ ਆਦਿਕ ਨਾਮ ਸਰੂਪ ਕੇ ਬੋਧਕ ਹੈਂ, ਵਹੀ ਪ੍ਰਮੇਸ੍ਵਰੁ ਜਗਤ ਕੇ ਜਨਮਾਦਿਕੋਂ ਕਾ ਕਰਤਾ ਨਾਮੁ ਨਮਿਤ ਕਾਰਣੁ ਹੈ।'ਨਿਰ' ਕਹੀਏ ਦੂਰ ਹੂਆ ਹੈ ਅਜ ਅਬਿਨਾਸੀ ਹੋਣੇ ਤੇ ਜਨਮ ਮਰਣਾਦਿ। 'ਭਯ' ਜਿਸ ਸੇ ਐਸਾ ਵਹੁ ਪਰਪੁਰਖੁ ਹੈ ਵਾ ਏਕ ਹੋਨੇ ਸੇ ਦੂਸਰੇ ਕੇ ਭਯ ਤੇ ਰਹਿਤ ਹੈ।ਇਸੀ ਤੇ 'ਨਿਰਵੈਰੁ' ਅਦੁਤੀ ਸਰੂਪੁ ਹੋਣੇ ਸੇ ਦੂਸਰੇ ਸਾਥ ਹੋਣੇ ਵਾਲੇ ਵੈਰ ਸੇ ਰਹਿਤ ਹੈ।ਜੋ ਏਕੁ ਹੈ ਉਸ ਕੋ ਕਿਸੀ ਕਾ ਭਯ ਨਹੀਂ ਹੈ, ਯਾਂ ਤੇ ਨਿਰਭਯ ਹੈ। ਔਰ ਉਸ ਕਾ ਕਿਸੀ ਸਾਥ ਵੈਰ ਨਹੀਂ, ਯਾਂ ਤੇ ਨਿਰਵੈਰੁ ਹੈ।'ਅਕਾਲ' ਸਭ ਕੋ ਮਾਰਨੇ ਵਾਲੇ ਕਾਲ ਸੇ ਭਿੰਨ ਹੈ। 'ਮੂਰਤਿ' ਸਰੂਪੁ ਜਿਸ ਕਾ।'ਅਜੂਨੀਸੈ' ਮਾਯਾ ਤੇ ਰਹਿਤ, ਸੁਧ ਸਰੂਪੁ, ਅਕਾਰਣ ਹੈ। ਜੋ ਗੁਰੂ ਕੀ ਕਿਰਪਾ ਸੇ ਪ੍ਰਾਪਤ ਹੋਤਾ ਹੈ ॥
Prof. Sahib Singhਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un solo Creador Universal. Verdad es su nombre. El Creador en persona.Sin Temor. Sin odio. Imagen del inmortal.Mas halla de la concepción. Auto-exitente. Por la gracia del Guru.
ਭਉ ਮੁਚੁ ਭਾਰਾ; ਵਡਾ ਤੋਲੁ ॥
bhau much bhaaraa; vaddaa tol |
Sant Singh KhalsaThe Fear of God is overpowering, and so very heavy,
Manmohan SinghLord's fear is very great and very heavy.
Manmohan Singh (Punjabi)ਸਾਹਿਬ ਦਾ ਡਰ ਬਹੁਤ ਵਡਾ ਅਤੇ ਬਹੁਤ ਵਜਨਦਾਰ ਹੈ।
Fareedkot Teekaਪਰਮੇਸ੍ਵਰ ਕਾ ਭਯ (ਮੁਚੁ) ਬਹੁਤੁ ਭਾਰਾ ਹੈ, ਪੁਨਾ (ਤੋਲੁ) ਵੀਚਾਰੁ ਭੀ ਵੱਡਾ ਹੈ॥
Prof. Sahib Singhਪ੍ਰਭੂ ਦਾ ਡਰ ਬਹੁਤ ਭਾਰਾ ਹੈ ਇਸ ਦਾ ਤੋਲ ਵੱਡਾ ਹੈ (ਭਾਵ, ਜਿਸ ਮਨੁੱਖ ਦੇ ਅੰਦਰ ਪ੍ਰਭੂ ਦਾ ਡਰ-ਅਦਬ ਵੱਸਦਾ ਹੈ ਉਸਦਾ ਜੀਵਨ ਗੌਰਾ ਤੇ ਗੰਭੀਰ ਬਣ ਜਾਂਦਾ ਹੈ)।ਪਦ ਅਰਥ ਭਉ = ਪ੍ਰਭੂ ਦਾ ਡਰ, ਇਹ ਯਕੀਨ ਕਿ ਪ੍ਰਭੂ ਮੇਰੇ ਅੰਦਰ ਵੱਸਦਾ ਤੇ ਸਭ ਵਿਚ ਵੱਸਦਾ ਹੈ। ਮੁਚੁ = ਬਹੁਤ।
SikhNet (Spanish)El Poder de Dios es muy grande, y difícil de soportar
ਮਨ ਮਤਿ ਹਉਲੀ; ਬੋਲੇ ਬੋਲੁ ॥
man mat haulee; bole bol |
Sant Singh Khalsawhile the intellect is lightweight, as is the speech one speaks.
Manmohan SinghPaltry is man's intellect and the speech, that he delivers.
Manmohan Singh (Punjabi)ਤੁਛ ਹੈ ਆਦਮੀ ਦੀ ਅਕਲ ਤੇ ਬਚਨ ਬਿਲਾਸ ਜੋ ਉਹ ਉਚਾਰਦਾ ਹੈ।
Fareedkot Teeka(ਮਨ) ਜੀਵ ਕੀ ਬੁਧੀ ਤੁਛੁ ਹੈ ਯਾਂ ਤੇ ਤੁਛੁ ਹੀ ਬੋਲ ਉਚਾਰਤਾ ਹੈ॥
Prof. Sahib Singhਜਿਸ ਦੀ ਮਤਿ ਉਸ ਦੇ ਮਨ ਦੇ ਪਿੱਛੇ ਤੁਰਦੀ ਹੈ ਉਹ ਹੋਛੀ ਰਹਿੰਦੀ ਹੈ, ਉਹ ਹੋਛਾ ਹੀ ਬਚਨ ਬੋਲਦਾ ਹੈ।ਪਦ ਅਰਥ ਮਨ ਮਤਿ = ਮਨ ਦੇ ਪਿੱਛੇ ਤੁਰਨ ਵਾਲੀ ਮਤਿ। ਹਉਲੀ = ਹੋਛੀ। ਬੋਲੁ = ਹੋਛਾ ਬੋਲ।
SikhNet (Spanish)es el Temor Reverencial que sentimos ante Su Imponente Grandeza.
ਸਿਰਿ ਧਰਿ ਚਲੀਐ; ਸਹੀਐ ਭਾਰੁ ॥
sir dhar chaleeai; saheeai bhaar |
Sant Singh KhalsaSo place the Fear of God upon your head, and bear that weight;
Manmohan SinghWalk by placing Lord's fear on thy head, and bear the weight thereof.
Manmohan Singh (Punjabi)ਸਾਹਿਬ ਦਾ ਡਰ ਆਪਣੇ ਸੀਸ ਤੇ ਰਖ ਕੇ ਟੁਰ ਅਤੇ ਉਸ ਦਾ ਬੋਝ ਸਹਾਰ।
Fareedkot Teekaਜਬ ਭੈ ਕਾ ਭਾਰੁ ਸਿਰ ਪਰ ਧਾਰ ਕਰ ਸਹਾਰ ਚਲੀਏ॥
Prof. Sahib Singhਜੇ ਪ੍ਰਭੂ ਦਾ ਡਰ ਸਿਰ ਉੱਤੇ ਧਰ ਕੇ (ਭਾਵ, ਕਬੂਲ ਕਰ ਕੇ) ਜੀਵਨ ਗੁਜ਼ਾਰੀਏ, ਅਤੇ ਉਸ ਡਰ ਦਾ ਭਾਰ ਸਹਾਰ ਸਕੀਏ (ਭਾਵ, ਪ੍ਰਭੂ ਦਾ ਡਰ-ਅਦਬ ਸੁਖਾਵਾਂ ਲੱਗਣ ਲੱਗ ਪਏ)ਪਦ ਅਰਥ ਸਿਰਿ = ਸਿਰ ਉਤੇ। ਧਰਿ = ਧਰ ਕੇ। ਚਲੀਐ = ਜੀਵਨ ਗੁਜ਼ਾਰੀਏ। ਭਾਰੁ = ਪ੍ਰਭੂ ਦੇ ਡਰ ਦਾ ਭਾਰ।
SikhNet (Spanish)Ante Dios el intelecto pesa poco y frívolo es su parloteo.
ਨਦਰੀ ਕਰਮੀ, ਗੁਰ ਬੀਚਾਰੁ ॥੧॥
nadaree karamee, gur beechaar |1|
Sant Singh Khalsaby the Grace of the Merciful Lord, contemplate the Guru. ||1||
Manmohan SinghHe, on whom is the grace, of the Merciful, through the Guru, meditates on Him.
Manmohan Singh (Punjabi)ਜਿਸ ਉਤੇ ਮਿਹਰਬਾਨ ਪੁਰਖ ਦੀ ਮਿਹਰ ਹੈ, ਉਹ ਗੁਰਾਂ ਦੇ ਰਾਹੀਂ ਉਸ ਦਾ ਸਿਮਰਨ ਕਰਦਾ ਹੈ।
Fareedkot Teekaਤਬ (ਨਦਰੀ) ਪਰਮੇਸ੍ਵਰ ਕੀ ਕ੍ਰਿਪਾ ਸੇ ਗੁਰੋਂ ਦ੍ਵਾਰੇ ਵੀਚਾਰੁ ਪ੍ਰਾਪਤਿ ਹੋਤਾ ਹੈ॥੧॥
Prof. Sahib Singhਤਾਂ ਪ੍ਰਭੂ ਦੀ ਮਿਹਰ ਦੀ ਨਜ਼ਰ ਨਾਲ ਪ੍ਰਭੂ ਦੀ ਬਖ਼ਸ਼ਸ਼ ਨਾਲ (ਮਨੁੱਖਤਾ ਬਾਰੇ) ਗੁਰੂ ਦੀ (ਦੱਸੀ ਹੋਈ) ਵਿਚਾਰ (ਜੀਵਨ ਦਾ ਹਿੱਸਾ ਬਣ ਜਾਂਦੀ ਹੈ) ॥੧॥ਪਦ ਅਰਥ ਨਦਰੀ = ਪ੍ਰਭੂ ਦੀ (ਮੇਹਰ ਦੀ) ਨਜ਼ਰ ਨਾਲ। ਕਰਮੀ = ਪ੍ਰਭੂ ਦੀ ਬਖ਼ਸ਼ਸ਼ ਨਾਲ ॥੧॥
SikhNet (Spanish)A través del Absoluto Poder de Dios, uno entra en razón y en humilde Reverencia, y se esfuman todos los demás miedos. (1)
ਭੈ ਬਿਨੁ; ਕੋਇ. ਨ ਲੰਘਸਿ ਪਾਰਿ ॥
bhai bin; koe. na langhas paar |
Sant Singh KhalsaWithout the Fear of God, no one crosses over the world-ocean.
Manmohan SinghWithout Lord's fear none can cross the world-ocean.
Manmohan Singh (Punjabi)ਸਾਹਿਬ ਦੇ ਡਰ ਬਗੈਰ ਕੋਈ ਭੀ ਸੰਸਾਰ-ਸਮੁੰਦਰ ਤੋਂ ਪਾਰ ਨਹੀਂ ਹੋ ਸਕਦਾ।
Fareedkot Teekaਹੇ ਭਾਈ! ਪਰਮੇਸ੍ਵਰ ਕੇ ਭਯ ਸੇ ਬਿਨਾ ਸੰਸਾਰ ਸਮੁੰਦਰ ਕੇ ਪਾਰ ਕੋ ਕੋਈ ਨਹੀਂ ਪ੍ਰਾਪਤ ਹੋਤਾ॥
Prof. Sahib Singh(ਸੰਸਾਰ ਵਿਕਾਰ-ਭਰਿਆ ਇੱਕ ਐਸਾ ਸਮੁੰਦਰ ਹੈ ਜਿਸ ਵਿਚੋਂ ਪਰਮਾਤਮਾ ਦਾ) ਡਰ ਹਿਰਦੇ ਵਿਚ ਵਸਾਣ ਤੋਂ ਬਿਨਾ ਕੋਈ ਪਾਰ ਨਹੀਂ ਲੰਘ ਸਕਦਾ।ਪਦ ਅਰਥ ਭੈ ਬਿਨੁ = ਪ੍ਰਭੂ ਦਾ ਡਰ (ਹਿਰਦੇ ਵਿਚ ਰੱਖਣ) ਤੋਂ ਬਿਨਾ।
SikhNet (Spanish)Sin Reverencia a Dios nadie trasciende el terrible mar de las existencias.
ਭੈ ਭਉ ਰਾਖਿਆ; ਭਾਇ ਸਵਾਰਿ ॥੧॥ ਰਹਾਉ ॥
bhai bhau raakhiaa; bhaae savaar |1| rahaau |
Sant Singh KhalsaThis Fear of God adorns the Love of the Lord. ||1||Pause||
Manmohan SinghLord's fear and dread bedecks man's love for Him. Pause.
Manmohan Singh (Punjabi)ਸਾਹਿਬ ਦਾ ਡਰ ਤੇ ਤ੍ਰਾਹ ਇਨਸਾਨ ਦੀ ਉਸ ਨਾਲ ਪ੍ਰੀਤ ਨੂੰ ਸ਼ਿੰਗਾਰ ਦਿੰਦਾ ਹੈ। ਠਹਿਰਾਉ।
Fareedkot Teekaਐਸੇ ਸਮਝ ਕਰ ਜਿਨ ਕੋ ਪਰਮੇਸ੍ਵਰ ਕਾ ਭਯ ਪ੍ਰਾਪਤਿ ਭਯਾ ਹੈ ਤਿਨੋਂ ਨੇ ਅਛੀ ਤਰਾਂ ਸੇ ਸਵਾਰ ਕਰ ਹ੍ਰਿਦਯ ਮੇਂ ਪ੍ਰੇਮੁ ਰਾਖਿਆ ਹੈ॥੧॥ ਰਹਾਉ ॥
Prof. Sahib Singh(ਸਿਰਫ਼ ਉਹੀ ਪਾਰ ਲੰਘਦਾ ਹੈ ਜਿਸ ਨੇ) ਪ੍ਰਭੂ ਦੇ ਡਰ ਵਿਚ ਰਹਿ ਕੇ ਅਤੇ (ਪ੍ਰਭੂ)-ਪਿਆਰ ਦੀ ਰਾਹੀਂ (ਆਪਣਾ ਜੀਵਨ) ਸੰਵਾਰ ਕੇ ਪ੍ਰਭੂ ਦਾ ਡਰ-ਅਦਬ (ਆਪਣੇ ਹਿਰਦੇ ਵਿਚ) ਟਿਕਾ ਰੱਖਿਆ ਹੈ (ਭਾਵ, ਜਿਸ ਨੇ ਇਹ ਸ਼ਰਧਾ ਬਣਾ ਲਈ ਹੈ ਕਿ ਪ੍ਰਭੂ ਮੇਰੇ ਅੰਦਰ ਅਤੇ ਸਭ ਵਿਚ ਵੱਸਦਾ ਹੈ) ॥੧॥ ਰਹਾਉ ॥ਪਦ ਅਰਥ ਭੈ = ਪ੍ਰਭੂ ਦੇ ਡਰ ਵਿਚ (ਰਹਿ ਕੇ)। ਭਾਇ = ਪ੍ਰੇਮ ਨਾਲ। ਸਵਾਰਿ = ਸਵਾਰ ਕੇ, ਸਜਾ ਕੇ, ਸੋਹਣਾ ਬਣਾ ਕੇ ॥੧॥ ਰਹਾਉ ॥
SikhNet (Spanish)Uno es sobrellevado en el asombro de Su Poder y es adornado con Su Amor. (1-Pausa)
ਭੈ ਤਨਿ ਅਗਨਿ ਭਖੈ; ਭੈ ਨਾਲਿ ॥
bhai tan agan bhakhai; bhai naal |
Sant Singh KhalsaThe fire of fear within the body is burnt away by the Fear of God.
Manmohan SinghThe body's fire of fear is burnt away by the dread of God.
Manmohan Singh (Punjabi)ਸ਼੍ਰੀਰ ਦੀ ਡਰ ਦੀ ਅੱਗ, ਵਾਹਿਗੁਰੂ ਦੇ ਤ੍ਰਾਸ ਨਾਲ ਸੜ ਜਾਂਦੀ ਹੈ।
Fareedkot Teekaਜੋ ਸਰੀਰ ਮੇਂ ਭੈ ਧਾਰਨ ਕੀਤਾ ਹੈ ਸੇ ਭਯ ਅਗਨਿ ਹੈ, ਸੋ ਮਨ ਕੇ ਭੈ ਨਾਲ (ਭਖੈ) ਵਧਤਾ ਹੈ ਅਰਥਾਤ ਤੇਜ ਹੋਤਾ ਹੈ, ਵਾ ਮਨ ਮੇਂ ਜੋ ਭਯ ਹੈ, ਸੋ ਫੂਕ ਮਾਰਨੇ ਵਾਲੀ ਨਾਲ ਹੈ॥
Prof. Sahib Singhਪ੍ਰਭੂ ਦੇ ਡਰ-ਅਦਬ ਵਿਚ ਰਿਹਾਂ ਮਨੁੱਖ ਦੇ ਅੰਦਰ ਪ੍ਰਭੂ ਨੂੰ ਮਿਲਣ ਦੀ ਤਾਂਘ ਟਿਕੀ ਰਹਿੰਦੀ ਹੈ।ਪਦ ਅਰਥ ਤਨਿ = ਤਨ ਵਿਚ, ਸਰੀਰ ਵਿਚ। ਅਗਨਿ = ਪ੍ਰਭੂ ਨੂੰ ਮਿਲਣ ਦੀ ਅੱਗ, ਤਾਂਘ। ਭਖੈ = ਭਖਦੀ ਹੈ, ਹੋਰ ਤੇਜ਼ ਹੁੰਦੀ ਹੈ। ਭੈ ਨਾਲਿ = ਪ੍ਰਭੂ ਦਾ ਡਰ ਰੱਖਣ ਨਾਲ, ਜਿਉਂ ਜਿਉਂ ਇਸ ਯਕੀਨ ਵਿਚ ਜੀਵੀਏ ਕਿ ਉਹ ਸਾਡੇ ਅੰਦਰ ਤੇ ਸਭ ਦੇ ਅੰਦਰ ਵੱਸਦਾ ਹੈ।
SikhNet (Spanish)El ardor de la Reverencia se vuelve más intenso, conforme vamos teniendo más Conciencia de Él;
ਭੈ ਭਉ ਘੜੀਐ; ਸਬਦਿ ਸਵਾਰਿ ॥
bhai bhau gharreeai; sabad savaar |
Sant Singh KhalsaThrough this Fear of God, we are adorned with the Word of the Shabad.
Manmohan SinghWith Lord's fear and fright, man's speech is fashioned and decorated.
Manmohan Singh (Punjabi)ਸੁਆਮੀ ਦੇ ਡਰ ਅਤੇ ਤ੍ਰਾਹ ਨਾਲ ਬੰਦੇ ਦੀ ਬੋਲਚਾਲ ਢਾਲੀ ਅਤੇ ਸ਼ਿੰਗਾਰੀ ਜਾਂਦੀ ਹੈ।
Fareedkot Teekaਜਿਨ ਕੋ ਭਯ ਹੋਇਆ ਹੈ, ਤਿਨ ਕਾ (ਸਬਦਿ) ਉਪਦੇਸ਼ ਬਨਾਇ ਕਰ ਘੜੀਤਾ ਹੈ, ਭਾਵ ਯਹਿ ਕਿ ਤਿਨ ਕਾ ਉਪਦੇਸ ਧਾਰਨਾ ਸਹਿਤ ਹੈ॥
Prof. Sahib Singhਗੁਰੂ ਦੇ ਸ਼ਬਦ ਦੀ ਰਾਹੀਂ (ਆਤਮਕ ਜੀਵਨ ਨੂੰ) ਸੋਹਣਾ ਬਣਾ ਕੇ ਜਿਉਂ ਜਿਉਂ ਇਸ ਯਕੀਨ ਵਿਚ ਜੀਵੀਏ ਕਿ ਪ੍ਰਭੂ ਸਾਡੇ ਅੰਦਰ ਹੈ ਤੇ ਸਭ ਦੇ ਅੰਦਰ ਮੌਜੂਦ ਹੈ ਇਹ ਤਾਂਘ ਵਧੀਕ ਤੇਜ਼ ਹੁੰਦੀ ਜਾਂਦੀ ਹੈ।ਪਦ ਅਰਥ ਭਉ ਘੜੀਐ = ਭਉ-ਰੂਪ ਘਾੜਤ ਘੜੀ ਜਾਂਦੀ ਹੈ, ਪ੍ਰਭੂ ਦੇ ਡਰ ਵਿਚ ਰਹਿਣ ਦਾ ਸੁਭਾਉ ਬਣਦਾ ਜਾਂਦਾ ਹੈ। ਸਵਾਰਿ = ਸਵਾਰ ਕੇ।
SikhNet (Spanish)con el Amor a Su Nombre el Fervor se alimenta.
ਭੈ ਬਿਨੁ; ਘਾੜਤ ਕਚੁ ਨਿਕਚ ॥
bhai bin; ghaarrat kach nikach |
Sant Singh KhalsaWithout the Fear of God, all that is fashioned is false.
Manmohan SinghWhat is fashioned without Lord's fear is altogether worthless.
Manmohan Singh (Punjabi)ਜੋ ਕੁਝ ਸਾਹਿਬ ਦੇ ਡਰਦੇ ਬਗੈਰ ਬਣਾਇਆ ਜਾਂਦਾ ਹੈ ਉਹ ਬਿਲਕੁਲ ਹੀ ਨਿਕੰਮਾ ਹੁੰਦਾ ਹੈ।
Fareedkot Teekaਅਰੁ ਭੈ ਸੇ ਬਿਨਾ ਜੋ ਅਗ੍ਯਾਨੀ ਹੈਂ ਤਿਨ ਕੀ ਉਪਦੇਸ਼ ਕੀ ਘਾੜਤ ਅਤੀ ਕਚੀ ਹੈ॥
Prof. Sahib Singhਪ੍ਰਭੂ ਦਾ ਡਰ-ਅਦਬ ਰੱਖਣ ਤੋਂ ਬਿਨਾ (ਸਾਡੀ ਜੀਵਨ-ਉਸਾਰੀ) ਸਾਡੇ ਮਨ ਦੀ ਘਾੜਤ ਹੋਛੀ ਹੋ ਜਾਂਦੀ ਹੈ, ਬਿਲਕੁਲ ਹੋਛੀ ਬਣਦੀ ਜਾਂਦੀ ਹੈ,ਪਦ ਅਰਥ ਘਾੜਤ = ਜੀਵਨ ਦੀ ਘਾੜਤ। ਕਚ = ਹੋਛੀ, ਬੇ-ਰਸੀ। ਨਿਕਚ = ਬਿਲਕੁਲ ਹੋਛੀ।
SikhNet (Spanish)Sin la Reverencia a Dios, todo lo que intentamos plasmar en la Conciencia está destinado al fracaso;
ਅੰਧਾ ਸਚਾ; ਅੰਧੀ ਸਟ ॥੨॥
andhaa sachaa; andhee satt |2|
Sant Singh KhalsaUseless is the mold, and useless are the hammer-strokes on the mold. ||2||
Manmohan SinghUseless is the mould and useless the stroke thereon.
Manmohan Singh (Punjabi)ਫਜੂਲ ਹੈ ਸੰਚਾ ਤੇ ਫਜੂਲ ਹੈ ਉਸ ਦੇ ਉਤੇ ਲਾਈ ਟਕੋਰ।
Fareedkot Teekaਔਰ ਉਨ ਕਾ ਅੰਤਹਕਰਨ ਰੂਪੁ ਸਚਾ ਭੀ (ਅੰਧਾ) ਅਗ੍ਯਾਨ ਕੇ ਸਹਤ ਹੈ, ਔਰ (ਸਟ) ਉਪਦੇਸ਼ ਕੀ ਰਤਾ ਭੀ ਨਹੀਂ ਆਵਤੀ, ਇਉਂ ਕਰ ਵਹੁ ਭੀ ਅੰਧੀ ਹੈ॥੨॥
Prof. Sahib Singh(ਕਿਉਂਕਿ) ਜਿਸ ਸੱਚੇ ਵਿਚ ਜੀਵਨ ਢਲਦਾ ਹੈ ਉਹ ਹੋਛਾ-ਪਨ ਪੈਦਾ ਕਰਨ ਵਾਲਾ ਹੁੰਦਾ ਹੈ, ਸਾਡੇ ਜਤਨ ਭੀ ਅਗਿਆਨਤਾ ਵਾਲੇ ਹੀ ਹੁੰਦੇ ਹਨ ॥੨॥ਪਦ ਅਰਥ ਸਚਾ = ਸਾਂਚਾ, ਕਲਬੂਤ ਜਿਸ ਵਿਚ ਕੋਈ ਨਵੀਂ ਚੀਜ਼ ਢਾਲੀ ਜਾਂਦੀ ਹੈ। ਸਟ = ਸੱਟ, ਚੋਟ, ਉੱਦਮ। ਅੰਧਾ = ਅੰਨ੍ਹਾ, ਗਿਆਨ-ਹੀਣ, ਹੋਛਾ-ਪਨ ਪੈਦਾ ਕਰਨ ਵਾਲਾ ॥੨॥
SikhNet (Spanish)insustancial es el molde y se vuelve inútil martillar en el yunque. (2)
ਬੁਧੀ ਬਾਜੀ; ਉਪਜੈ ਚਾਉ ॥
budhee baajee; upajai chaau |
Sant Singh KhalsaThe desire for the worldly drama arises in the intellect,
Manmohan SinghThe desire for worldly plays arises in man's intellect.
Manmohan Singh (Punjabi)ਸੰਸਾਰੀ ਖੇਡਾਂ ਦੀ ਖਾਹਿਸ਼ ਇਨਸਾਨ ਦੀ ਅਕਲ ਅੰਦਰ ਪੈਦਾ ਹੁੰਦੀ ਹੈ।
Fareedkot Teekaਔਰੁ ਤਿਨ ਕੀ ਬੁਧੀ ਮੇਂ ਬਾਜੀਗਰ ਕੀ ਬਾਜੀ ਸਮਝੋ, ਸੰਸਾਰੁ ਨਾਸ ਰੂਪੁ ਹੈ, ਤਿਸੀ ਕਾ ਚਾਉ ਉਤਪਤਿ ਹੋਤਾ ਹੈ॥
Prof. Sahib Singhਹੇ ਨਾਨਕ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੀ ਬੁੱਧੀ ਜਗਤ-ਖੇਡ ਵਿਚ ਲੱਗੀ ਰਹਿੰਦੀ ਹੈ, (ਜਗਤ-ਤਮਾਸ਼ਿਆਂ ਦਾ ਹੀ) ਚਾਉ ਉਸ ਦੇ ਅੰਦਰ ਪੈਦਾ ਹੁੰਦਾ ਰਹਿੰਦਾ ਹੈ।ਪਦ ਅਰਥ ਬਾਜੀ = ਸੰਸਾਰ-ਖੇਡ। ਚਾਉ = ਸੰਸਾਰਕ ਚਾਉ।
SikhNet (Spanish)El juego del intelecto nos mete en la dualidad y,
ਸਹਸ ਸਿਆਣਪ; ਪਵੈ ਨ ਤਾਉ ॥
sehas siaanap; pavai na taau |
Sant Singh Khalsabut even with thousands of clever mental tricks, the heat of the Fear of God does not come into play.
Manmohan SinghInspite of thousands of clevernesses, the heat of Lord's fear comes not unto play.
Manmohan Singh (Punjabi)ਹਜ਼ਾਰਾਂ ਹੀ ਅਕਲਮੰਦੀਆਂ ਦੇ ਬਾਵਜੂਦ, ਸਾਹਿਬ ਦੇ ਡਰ ਦਾ ਸੇਕ ਨਹੀਂ ਲਗਦਾ।
Fareedkot Teekaਅਰੁ ਹਜਾਰੋਂ ਚਤੁਰਾਈਆਂ ਕਰ ਭੀ (ਬੁਧੀ) ਗਯਾਨੀ ਸਾਧਨਾ ਕੇ ਤਾਇ ਮੇਂ ਨਹੀਂ ਪੜਤਾ॥
Prof. Sahib Singhਮਨਮੁਖ ਭਾਵੇਂ ਹਜ਼ਾਰਾਂ ਸਿਆਣਪਾਂ ਭੀ ਕਰੇ, ਉਸ ਦਾ ਜੀਵਨ ਠੀਕ ਸੱਚੇ ਵਿਚ ਨਹੀਂ ਢਲਦਾ।ਪਦ ਅਰਥ ਸਹਸ = ਹਜ਼ਾਰਾਂ। ਪਵੈ ਨ ਤਾਉ = ਸੇਕ ਨਹੀਂ ਪੈਂਦਾ, ਅਸਰ ਨਹੀਂ ਹੁੰਦਾ, ਮਨ ਢਲਦਾ ਨਹੀਂ।
SikhNet (Spanish)aunque fuéramos mil veces más hábiles intelectualmente de lo que somos, no por eso estaríamos encausados para poder cumplir nuestra verdadera realización.
ਨਾਨਕ; ਮਨਮੁਖਿ ਬੋਲਣੁ ਵਾਉ ॥
naanak; manamukh bolan vaau |
Sant Singh KhalsaO Nanak, the speech of the self-willed manmukh is just wind.
Manmohan SinghNanak, the speech of an apostate is nonsense,
Manmohan Singh (Punjabi)ਨਾਨਕ ਅਧਰਮੀ ਦੀ ਗਲਬਾਤ ਬੇਹੁਦਾ ਹੁੰਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮਨਮੁਖ ਕਾ ਬੋਲਣਾ (ਵਾਉ) ਬਿਅਰਥ ਹੈ॥
Prof. Sahib Singhਮਨਮੁਖ ਦਾ ਬੇ-ਥਵਾ ਬੋਲ ਹੁੰਦਾ ਹੈ,ਪਦ ਅਰਥ ਵਾਉ = ਹਵਾ ਵਰਗਾ।
SikhNet (Spanish)Oh, dice Nanak, siendo únicamente sonido sin sentido,
ਅੰਧਾ ਅਖਰੁ; ਵਾਉ ਦੁਆਉ ॥੩॥੧॥
andhaa akhar; vaau duaau |3|1|
Sant Singh KhalsaHis words are worthless and empty, like the wind. ||3||1||
Manmohan Singhand worthless & absurd is his preaching.
Manmohan Singh (Punjabi)ਨਿਕੰਮਾ ਅਤੇ ਫਜੂਲ ਹੈ ਉਸ ਦਾ ਉਪਦੇਸ਼।
Fareedkot Teekaਔਰੁ (ਅੰਧਾ) ਅਗ੍ਯਾਨ ਸਹਤ ਹੈ, (ਅਖਰੁ) ਉਪਦੇਸ ਚਾਹੇ ਕਿਸੀ ਕੋ ਵਰੁ ਦੇਵੈ ਚਾਹੇ ਸ੍ਰਾਪੁ ਦੇਵੈ ਸੋ ਭੀ (ਵਾਉ ਦੁਆਉ) ਬਿਅਰਥ ਹੈ॥੩॥੧॥☬ਜੀਵ ਇਸ ਪ੍ਰਕਾਰ ਬੇਨਤੀ ਕਰੇ:
Prof. Sahib Singhਉਹ ਅੰਨ੍ਹਾ ਊਲ-ਜਲੂਲ ਗੱਲਾਂ ਹੀ ਕਰਦਾ ਹੈ ॥੩॥੧॥ਪਦ ਅਰਥ ਵਾਉ ਦੁਆਉ = ਵਿਅਰਥ, ਫ਼ਜ਼ੂਲ ॥੩॥
SikhNet (Spanish)el viento se lleva las palabras que provienen del ego y del orgullo propio, ya que no vienen del Reconocimiento y de la humilde Reverencia a Dios.(3-1)