ੴ

ਸਿੱਖਬਾਣੀ · SikhBani

ਮੇਰਾ ਪ੍ਰਭੁ ਭਰਪੂਰਿ ਰਹਿਆ ਸਭ ਥਾਈ ॥

meraa prabh bharapoor rahiaa sabh thaaee
Guru Amardas Ji ਗੁਰੂ ਅਮਰਦਾਸ ਜੀ · Raag Maajh · Ang 126 · 27 lines
Translations

ਮਾਝ ਮਹਲਾ ੩ ॥

maajh mahalaa 3 |

Sant Singh KhalsaMaajh, Third Mehl:
Manmohan SinghMajh, Third Guru.
Manmohan Singh (Punjabi)ਮਾਝ, ਤੀਜੀ ਪਾਤਸ਼ਾਹੀ।
SikhNet (Spanish)Mall, Mejl Guru Amar Das, Tercer Canal Divino.

ਮੇਰਾ ਪ੍ਰਭੁ ਭਰਪੂਰਿ ਰਹਿਆ; ਸਭ ਥਾਈ ॥

meraa prabh bharapoor rahiaa; sabh thaaee |

Sant Singh KhalsaMy God is pervading and permeating all places.
Manmohan SinghMy Master is fully filling all the places.
Manmohan Singh (Punjabi)ਮੇਰਾ ਮਾਲਕ ਸਾਰੀਆਂ ਥਾਵਾਂ ਨੂੰ ਪੂਰੀ ਤਰ੍ਹਾਂ ਭਰ ਰਿਹਾ ਹੈ।
Fareedkot Teekaਮੇਰਾ ਪ੍ਰਭ ਸਰਬ ਅਸਥਾਨ ਮੇਂ ਪੂਰਨ ਹੋ ਰਹਾ ਹੈ॥
Prof. Sahib Singh(ਹੇ ਭਾਈ!) ਮੇਰਾ ਪ੍ਰਭੂ ਸਭ ਥਾਵਾਂ ਵਿਚ ਪੂਰਨ ਤੌਰ ਤੇ ਮੌਜੂਦ ਹੈ।
SikhNet (Spanish)Mi Señor prevalece en todos los lugares y en todos los corazones;

ਗੁਰ ਪਰਸਾਦੀ; ਘਰ ਹੀ ਮਹਿ ਪਾਈ ॥

gur parasaadee; ghar hee meh paaee |

Sant Singh KhalsaBy Guru's Grace, I have found Him within the home of my own heart.
Manmohan SinghBy the Guru's grace, I have found Him in my own home.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਮੈਂ ਉਸ ਨੂੰ ਆਪਣੇ ਗ੍ਰਹਿ ਵਿੱਚ ਹੀ ਪਾ ਲਿਆ ਹੈ।
Fareedkot Teekaਗੁਰੋਂ ਕੀ ਕ੍ਰਿਪਾ ਸੇ ਸਰੀਰ ਮੇਂ ਹੀ ਪਾਈਤਾ ਹੈ॥
Prof. Sahib Singhਗੁਰੂ ਦੀ ਕਿਰਪਾ ਨਾਲ ਮੈਂ ਉਸ ਨੂੰ ਆਪਣੇ ਹਿਰਦੇ-ਘਰ ਵਿਚ ਹੀ ਲੱਭ ਲਿਆ ਹੈ।
SikhNet (Spanish)por la Gracia del Guru Lo encontré también dentro de mi corazón.

ਸਦਾ ਸਰੇਵੀ ਇਕ ਮਨਿ ਧਿਆਈ; ਗੁਰਮੁਖਿ ਸਚਿ ਸਮਾਵਣਿਆ ॥੧॥

sadaa sarevee ik man dhiaaee; guramukh sach samaavaniaa |1|

Sant Singh KhalsaI serve Him constantly, and I meditate on Him single-mindedly. As Gurmukh, I am absorbed in the True One. ||1||
Manmohan SinghEver do I serve God and single mindedly meditate on Him. Through the Guru I am absorbed in the True Lord.
Manmohan Singh (Punjabi)ਹਮੇਸ਼ਾਂ ਮੈਂ ਵਾਹਿਗੁਰੂ ਦੀ ਸੇਵਾ ਕਮਾਉਂਦਾ ਹਾਂ ਅਤੇ ਇਕ ਚਿੱਤ ਹੋ ਉਸ ਦਾ ਸਿਮਰਨ ਕਰਦਾ ਹਾਂ। ਗੁਰਾਂ ਦੇ ਰਾਹੀਂ ਮੈਂ ਸੱਚੇ ਸੁਆਮੀ ਅੰਦਰ ਲੀਨ ਹੋ ਗਿਆ ਹਾਂ।
Fareedkot Teekaਤਾਂ ਤੇ ਸਦਾ ਇਕਾਗ੍ਰ ਮਨ ਕਰ ਕੇ ਸੇਵਨ ਕਰੀਏ ਔਰ ਧਿਆਨ ਕਰੀਏ, ਕਿਉਂਕਿ ਧਿਆਨ ਕਰ ਕੇ ਗੁਰਮਖਿ ਸਚ ਮੇਂ ਸਮਾ ਗਏ ਹੈਂ॥੧॥
Prof. Sahib Singhਮੈਂ ਹੁਣ ਸਦਾ ਉਸ ਨੂੰ ਸਿਮਰਦਾ ਹਾਂ, ਸਦਾ ਇਕਾਗਰ ਮਨ ਹੋ ਕੇ ਉਸਦਾ ਧਿਆਨ ਧਰਦਾ ਹਾਂ। ਜੇਹੜਾ ਭੀ ਮਨੁੱਖ ਗੁਰੂ ਦਾ ਆਸਰਾ-ਪਰਨਾ ਲੈਂਦਾ ਹੈ, ਉਹ ਸਦਾ-ਥਿਰ ਪਰਮਾਤਮਾ ਵਿਚ ਲੀਨ ਰਹਿੰਦਾ ਹੈ ॥੧॥

ਪਦ ਅਰਥ ਸਰੇਵੀ = ਸਰੇਵੀਂ, ਮੈਂ ਸੇਵਾ ਕਰਦਾ ਹਾਂ। ਇਕ ਮਨਿ = ਇਕ ਮਨ ਨਾਲ, ਇਕਾਗਰ ਹੋ ਕੇ ॥੧॥

SikhNet (Spanish)Ahora, sin pensar en otra cosa medito en Él, y por la Gracia del Guru, me sumerjo en el Uno Verdadero. (1)

ਹਉ ਵਾਰੀ ਜੀਉ ਵਾਰੀ; ਜਗਜੀਵਨੁ ਮੰਨਿ ਵਸਾਵਣਿਆ ॥

hau vaaree jeeo vaaree; jagajeevan man vasaavaniaa |

Sant Singh KhalsaI am a sacrifice, my soul is a sacrifice, to those who enshrine the Lord, the Life of the World, within their minds.
Manmohan SinghI am a sacrifice and my life is a sacrifice unto those who treasure up in their mind the Lord life of the world.
Manmohan Singh (Punjabi)ਮੈਂ ਕੁਰਬਾਨ ਹਾਂ ਅਤੇ ਮੇਰੀ ਜਿੰਦਗੀ ਕੁਰਬਾਨ ਹੈ। ਉਨ੍ਹਾਂ ਉਤੋਂ ਜੋ ਆਪਣੇ ਚਿੱਤ ਅੰਦਰ ਜਗਤ ਦੀ ਜਿੰਦ ਜਾਨ ਪ੍ਰਭੂ ਨੂੰ ਟਿਕਾਉਂਦੇ ਹਨ।
Fareedkot Teekaਜੋ ਜਗਜੀਵਨ ਵਾਹਿਗੁਰੂ ਕੋ ਮਨ ਮੇਂ ਵਸਾਵਤੇ ਹੈਂ, ਮੈਂ ਤਿਨ ਕੇ ਵਾਰੇ ਵਾਰੇ ਜਾਤਾ ਹੂੰ॥
Prof. Sahib Singh(ਹੇ ਭਾਈ!) ਮੈਂ ਉਹਨਾਂ ਬੰਦਿਆਂ ਤੋਂ ਸਦਾ ਕੁਰਬਾਨ ਜਾਂਦਾ ਹਾਂ ਜੇਹੜੇ ਜਗਤ ਦੀ ਜ਼ਿੰਦਗੀ ਦੇ ਆਸਰੇ ਪਰਮਾਤਮਾ ਨੂੰ ਆਪਣੇ ਮਨ ਵਿਚ ਵਸਾਂਦੇ ਹਨ।

ਪਦ ਅਰਥ ਜਗ ਜੀਵਨੁ = ਜਗਤ ਦਾ ਜੀਵਨ ਪਰਮਾਤਮਾ। ਮੰਨਿ = ਮਨਿ, ਮਨ ਵਿਚ।

SikhNet (Spanish)En sacrificio ofrezco mi ser a aquéllos que enaltecen en sus mentes la Vida de toda vida.

ਹਰਿ ਜਗਜੀਵਨੁ ਨਿਰਭਉ ਦਾਤਾ; ਗੁਰਮਤਿ ਸਹਜਿ ਸਮਾਵਣਿਆ ॥੧॥ ਰਹਾਉ ॥

har jagajeevan nirbhau daataa; guramat sehaj samaavaniaa |1| rahaau |

Sant Singh KhalsaThrough the Guru's Teachings, I merge with intuitive ease into the Lord, the Life of the World, the Fearless One, the Great Giver. ||1||Pause||
Manmohan SinghUnder the Guru's instruction I am easily absorbed in the giver the fearless God the very life of the universe. Pause.
Manmohan Singh (Punjabi)ਗੁਰਾਂ ਦੇ ਉਪਦੇਸ਼ ਤਾਬੇ ਮੈਂ ਸੁਖੈਨ ਹੀ ਦਾਤਾਰ ਜਗਜੀਵਨ ਤੇ ਨਿਡਰ ਵਾਹਿਗੁਰੂ ਅੰਦਰ ਸਮਾ ਗਿਆ ਹਾਂ, ਜੋ ਆਲਮ ਦੀ ਜਿੰਦਗੀ ਹੈ। ਠਹਿਰਾਉ।
Fareedkot Teekaਹਰੀ ਜੋ ਜਗਜੀਵਨ ਹੈ, ਸੋ ਨਿਰਭੈਤਾ ਕੇ ਦੇਣ ਵਾਲਾ ਹੈ, ਜਿਨੋਂ ਨੇ ਗੁਰ ਕੀ ਮਤ ਲਈ ਹੈ, ਸੋ ਸਹਜੇ ਹੀ ਤਿਸ ਮੇਂ ਸਮਾ ਜਾਤੇ ਹੈਂ॥੧॥ ਰਹਾਉ ॥
Prof. Sahib Singhਪਰਮਾਤਮਾ ਜਗਤ ਨੂੰ ਜ਼ਿੰਦਗੀ ਦੇਣ ਵਾਲਾ ਹੈ, ਕਿਸੇ ਦਾ ਉਸ ਨੂੰ ਡਰ ਨਹੀਂ, ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ। ਜੇਹੜਾ ਮਨੁੱਖ ਦੀ ਮਤਿ ਲੈ ਕੇ ਉਸ ਨੂੰ ਮਨ ਆਪਣੇ ਵਿਚ ਵਸਾਂਦਾ ਹੈ ਉਹ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ ॥੧॥ ਰਹਾਉ ॥
SikhNet (Spanish)El Señor, Dador de la vida, Libre de todos los miedos, es siempre Benévolo; a través del Shabd del la Palabra del Guru uno se inmerge en la Paz del Equilibrio. (1-Pausa)

ਘਰ ਮਹਿ; ਧਰਤੀ ਧਉਲੁ ਪਾਤਾਲਾ ॥

ghar meh; dharatee dhaul paataalaa |

Sant Singh KhalsaWithin the home of the self is the earth, its support and the nether regions of the underworld.
Manmohan SinghO mortal, within thy home is the earth, bull and the nether-world.
Manmohan Singh (Punjabi)ਤੇਰੇ ਗ੍ਰਹਿ ਵਿੱਚ ਹੀ ਹੇ ਪ੍ਰਾਣੀ! ਜ਼ਮੀਨ, ਬਲਦ ਅਤੇ ਹੇਠਲਾ ਲੋਕ ਹੈ।
Fareedkot Teeka(ਘਰ) ਸਰੀਰ ਕੇ ਅੰਤਰ ਹੀ (ਧਰਤੀ) ਖਿਮਾ ਹੈ ਔਰ (ਧਉਲੁ) ਧਰਮ ਹੈ, ਪੁਨਾ (ਪਾਤਾਲਾ) ਗੰਭੀਰਤਾ ਇਨ ਉਪਲਖਤ ਸਰਬ ਦੈਵੀ ਗੁਣ ਜਾਣ ਲੈਣੇ॥
Prof. Sahib Singhਜੇਹੜਾ ਪਰਮਾਤਮਾ ਧਰਤੀ ਤੇ ਪਾਤਾਲ ਦਾ ਆਸਰਾ ਹੈ, ਉਹ ਮਨੁੱਖ ਦੇ ਹਿਰਦੇ ਵਿਚ (ਭੀ) ਵੱਸਦਾ ਹੈ।

ਪਦ ਅਰਥ ਧਉਲੁ = ਬਲਦ, ਆਸਰਾ।

SikhNet (Spanish)Dentro de tu hogar, oh hombre, está la tierra, el toro que la soporta y el bajo mundo;

ਘਰ ਹੀ ਮਹਿ ਪ੍ਰੀਤਮੁ; ਸਦਾ ਹੈ ਬਾਲਾ ॥

ghar hee meh preetam; sadaa hai baalaa |

Sant Singh KhalsaWithin the home of the self is the Eternally Young Beloved.
Manmohan SinghIn thy home is the ever young Beloved.
Manmohan Singh (Punjabi)ਤੇਰੇ ਗ੍ਰਹਿ ਵਿੱਚ ਹੀ ਸਦੀਵੀ ਨੌਜਵਾਨ ਦਿਲਬਰ ਹੈ।
Fareedkot Teekaਰਿਦੇ ਮੇਂ ਹੀ ਪ੍ਰੀਤਮ ਪਰਮੇਸਰ (ਬਾਲਾ) ਵੱਡਾ ਵਾ ਸਦਾ (ਬਾਲਾ) ਨਿਤ ਨੂਤਨ ਹੈ, ਵਾ ਸਮਸ਼ਟੀ ਵਿਅਸ਼ਟੀ ਏਕ ਹੋਣੇ ਤੇ ਪ੍ਰਤੱਖ੍ਯ ਧਰਤੀ ਆਦਿਕ ਇਸ ਸਰੀਰ ਕੇ ਅੰਤਰ ਹੈਂ॥
Prof. Sahib Singhਉਹ ਪ੍ਰੀਤਮ ਪ੍ਰਭੂ ਸਦਾ ਜਵਾਨ ਰਹਿਣ ਵਾਲਾ ਹੈ ਉਹ ਹਰੇਕ ਹਿਰਦੇ ਵਿਚ ਹੀ ਵੱਸਦਾ ਹੈ।

ਪਦ ਅਰਥ ਬਾਲਾ = ਜਵਾਨ।

SikhNet (Spanish)en tu hogar está el Señor, Eternamente Joven.

ਸਦਾ ਅਨੰਦਿ ਰਹੈ ਸੁਖਦਾਤਾ; ਗੁਰਮਤਿ ਸਹਜਿ ਸਮਾਵਣਿਆ ॥੨॥

sadaa anand rahai sukhadaataa; guramat sehaj samaavaniaa |2|

Sant Singh KhalsaThe Giver of peace is eternally blissful. Through the Guru's Teachings, we are absorbed in intuitive peace. ||2||
Manmohan SinghEver remains happy the peace-bestower Lord. By the Guru's instruction the mortal merges with the Lord.
Manmohan Singh (Punjabi)ਹਮੇਸ਼ਾਂ ਹੀ ਖੁਸ਼ ਰਹਿੰਦਾ ਹੈ ਆਰਾਮ-ਦੇਣਹਾਰ ਸੁਆਮੀ। ਗੁਰਾਂ ਦੀ ਸਿਖ-ਮਤ ਦੁਆਰਾ ਜੀਵ ਸਾਹਿਬ ਨਾਲ ਅਭੇਦ ਹੋ ਜਾਂਦਾ ਹੈ।
Fareedkot Teekaਸਦਾ ਅਨੰਦ ਰਹਤਾ ਹੈ ਔਰ ਸੁਖਦਾਤਾ ਹੈ, ਤਿਸ ਮੇਂ ਗੁਰਮਤੀਏ ਸਹਜੇ ਹੀ ਸਮਾ ਜਾਤੇ ਹੈਂ ॥੨॥☬ਜੇ ਕਹੇ ਕਾਇਆਂ ਅੰਤਰ ਹੋਤੇ ਕੋ ਜੀਵ ਕਿਉਂ ਨਹੀਂ ਜਾਨਤੇ? ਸੋ ਕਹਤੇ ਹੈਂ:
Prof. Sahib Singhਜੇਹੜਾ ਮਨੁੱਖ ਗੁਰੂ ਦੀ ਮਤਿ ਲੈ ਕੇ ਉਸ ਸੁਖਦਾਤੇ ਪ੍ਰਭੂ ਨੂੰ ਸਿਮਰਦਾ ਹੈ, ਉਹ ਸਦਾ ਆਤਮਕ ਆਨੰਦ ਵਿਚ ਰਹਿੰਦਾ ਹੈ, ਉਹ ਆਤਮਕ ਅਡੋਲਤਾ ਵਿਚ ਸਮਾਇਆ ਰਹਿਂਦਾ ਹੈ ॥੨॥

ਪਦ ਅਰਥ ਅਨੰਦਿ = ਆਨੰਦ ਵਿਚ ॥੨॥

SikhNet (Spanish)Él, el Dador de Paz, habita en Eterno Éxtasis, y por la Gracia del Guru te inmerges en la Paz Absoluta.(2)

ਕਾਇਆ ਅੰਦਰਿ. ਹਉਮੈ ਮੇਰਾ ॥

kaaeaa andar. haumai meraa |

Sant Singh KhalsaWhen the body is filled with ego and selfishness,
Manmohan SinghWithin the body is egotism and egoism,
Manmohan Singh (Punjabi)ਦੇਹਿ ਦੇ ਅੰਦਰ ਹੰਕਾਰ ਤੇ ਅਪਣੱਤ ਹੈ,
Fareedkot Teekaਜਬ ਤਕ ਦੇਹ ਸੂਖਮ ਸਰੀਰ ਮੇਂ ਹੰਤਾ ਮਮਤਾ ਹੈ॥
Prof. Sahib Singhਪਰ ਜਿਸ ਮਨੁੱਖ ਦੇ ਸਰੀਰ ਵਿਚ ਹਉਮੈ ਪ੍ਰਬਲ ਹੈ ਮਮਤਾ ਪ੍ਰਬਲ ਹੈ,

ਪਦ ਅਰਥ ਕਾਇਆ = ਸਰੀਰ।

SikhNet (Spanish)Si dentro de ti vive la idea del yo soy

ਜੰਮਣ ਮਰਣੁ; ਨ ਚੂਕੈ ਫੇਰਾ ॥

jaman maran; na chookai feraa |

Sant Singh Khalsathe cycle of birth and death does not end.
Manmohan Singhso the circuit of coming and going ceases not.
Manmohan Singh (Punjabi)ਇਸ ਲਈ ਆਉਣ ਤੇ ਜਾਣ ਦਾ ਚੱਕਰ ਮੁਕਦਾ ਨਹੀਂ।
Fareedkot Teekaਤਬ ਤਕ ਜਨਮ ਮਰਣ ਕਾ ਫੇਰ ਨਹੀਂ ਚੁਕਤਾ॥
Prof. Sahib Singhਉਸ ਮਨੁੱਖ ਦਾ ਜਨਮ ਮਰਨ-ਰੂਪ ਗੇੜ ਨਹੀਂ ਮੁੱਕਦਾ।
SikhNet (Spanish)entonces tus idas y venidas no cesarán;

ਗੁਰਮੁਖਿ ਹੋਵੈ. ਸੁ ਹਉਮੈ ਮਾਰੇ; ਸਚੋ ਸਚੁ ਧਿਆਵਣਿਆ ॥੩॥

guramukh hovai. su haumai maare; sacho sach dhiaavaniaa |3|

Sant Singh KhalsaOne who becomes Gurmukh subdues egotism, and meditates on the Truest of the True. ||3||
Manmohan SinghHe, who becomes resigned to the Guru's will, stills his egotism and meditates on the Truest of the True.
Manmohan Singh (Punjabi)ਜੋ ਗੁਰੂ ਅਨੁਸਾਰੀ ਹੋ ਜਾਂਦਾ ਹੈ, ਉਹ ਆਪਣੇ ਹੰਕਾਰ ਨੂੰ ਨਵਿਰਤ ਕਰ ਲੈਂਦਾ ਹੈ ਅਤੇ ਸਚਿਆਰਾਂ ਦੇ ਪਰਮ ਸਚਿਆਰ ਦਾ ਸਿਮਰਨ ਕਰਦਾ ਹੈ।
Fareedkot Teekaਜੋ ਗੁਰਮੁਖਿ ਹੋਵੇ ਸੋ ਹੰਤਾ ਮਮਤਾ ਕੋ ਮਾਰਤਾ ਹੈ ਪੁਨਾ ਨਿਸਚੇ ਕਰ ਸਚ ਕਾ ਹੀ ਧਿਆਨ ਕਰਤਾ ਹੈ॥੩॥☬ਕਦਾਚਿਤ ਐਸੀ ਅਸੰਕਾ ਹੋ ਕਿ ਜਨਮ ਮਰਨ ਕਾ ਫੇਰ ਜੀਵ ਕੋ ਕੈਸੇ ਹੂਆ ਹੈ? ਤਿਸ ਕਾ ਸਮਾਧਾਨ:
Prof. Sahib Singhਜੇਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ ਉਹ (ਆਪਣੇ ਅੰਦਰੋਂ) ਹਉਮੈ ਮਾਰ ਲੈਂਦਾ ਹੈ, ਤੇ ਉਹ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨੂੰ ਹੀ ਸਿਮਰਦਾ ਹੈ ॥੩॥

ਪਦ ਅਰਥ ਸਚੋ ਸਚੁ = ਸਦਾ-ਥਿਰ ਪ੍ਰਭੂ ਨੂੰ ਹੀ ॥੩॥

SikhNet (Spanish)Aquél cuya mirada la entona hacia Dios, calma su ego y medita sólo en la Verdad del Señor.(3)

ਕਾਇਆ ਅੰਦਰਿ; ਪਾਪੁ ਪੁੰਨੁ ਦੁਇ ਭਾਈ ॥

kaaeaa andar; paap pun due bhaaee |

Sant Singh KhalsaWithin this body are the two brothers, sin and virtue.
Manmohan SinghWithin the body are the two brothers sin and virtue.
Manmohan Singh (Punjabi)ਦੇਹੀ ਦੇ ਵਿੱਚ ਦੋ ਭਰਾ, ਬਦੀ ਤੇ ਨੇਕੀ ਹਨ।
Fareedkot Teekaਹੇ ਭਾਈ! ਕਾਇਆਂ ਕੇ ਬੀਚ ਪਾਪ ਅਰ ਪੁੰਨ ਰੂਪ ਅੰਕਰ ਦੋ ਹੈਂ॥
Prof. Sahib Singh(ਹਉਮੈ ਦੇ ਪ੍ਰਭਾਵ ਹੇਠ ਰਹਿਣ ਵਾਲੇ ਮਨੁੱਖ ਦੇ) ਸਰੀਰ ਵਿਚ (ਹਉਮੈ ਤੋਂ ਪੈਦਾ ਹੋਏ ਹੋਏ) ਦੋਵੇਂ ਭਰਾ ਪਾਪ ਤੇ ਪੁੰਨ ਵੱਸਦੇ ਹਨ।

ਪਦ ਅਰਥ ਦੁਇ = ਦੇਵੇ।

SikhNet (Spanish)Dentro de nuestro cuerpo habitan la Virtud y el error como Hermanos del Destino y gemelos;

ਦੁਹੀ ਮਿਲਿ ਕੈ; ਸ੍ਰਿਸਟਿ ਉਪਾਈ ॥

duhee mil kai; srisatt upaaee |

Sant Singh KhalsaWhen the two joined together, the Universe was produced.
Manmohan SinghMeeting together both have created the universe.
Manmohan Singh (Punjabi)ਦੋਨਾਂ ਨੇ ਇਕੱਠੇ ਹੋ ਕੇ ਦੁਨੀਆਂ ਪੈਦਾ ਕੀਤੀ ਹੈ।
Fareedkot Teekaਦੋਨੋ ਨੇ ਮਿਲ ਕਰ ਸ੍ਰਿਸਟੀ ਉਤਪਤ ਕਰੀ ਹੈ॥
Prof. Sahib Singhਇਹਨਾਂ ਦੋਹਾਂ ਨੇ ਹੀ ਮਿਲ ਕੇ ਜਗਤ-ਰਚਨਾ ਕੀਤੀ ਹੈ।

ਪਦ ਅਰਥ ਦੁਹੀ = ਦੁਹਾਂ ਨੇ ਹੀ।

SikhNet (Spanish)y de uno a otro el Universo entero se mueve.

ਦੋਵੈ ਮਾਰਿ ਜਾਇ. ਇਕਤੁ ਘਰਿ ਆਵੈ; ਗੁਰਮਤਿ ਸਹਜਿ ਸਮਾਵਣਿਆ ॥੪॥

dovai maar jaae. ikat ghar aavai; guramat sehaj samaavaniaa |4|

Sant Singh KhalsaSubduing both, and entering into the Home of the One, through the Guru's Teachings, we are absorbed in intuitive peace. ||4||
Manmohan SinghWho under the Guru's guidance effaces both and enters the home of One God he is automatically absorbed in Him.
Manmohan Singh (Punjabi)ਜੋ ਗੁਰਾਂ ਦੀ ਅਗਵਾਈ ਤਾਬੇ ਦੋਨਾਂ ਨੂੰ ਮੇਸ ਕੇ ਇਕ ਵਾਹਿਗੁਰੂ ਦੇ ਗ੍ਰਹਿ ਅੰਦਰ ਪ੍ਰਵੇਸ਼ ਕਰਦਾ ਹੈ, ਉਹ ਸੁੱਤੇ-ਸਿਧ ਹੀ ਉਸ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਇਨ ਦੋਨੋਂ ਕੋ ਮਾਰ ਕਰ ਜੀਵ ਏਕਤਾ ਰੂਪ ਘਰ ਮੇਂ ਆਇ ਜਾਵੇ ਤਬ ਗੁਰੋਂ ਕੀ ਸਿਖ੍ਯਾ ਲੇ ਕਰ ਸਰੂਪ ਮੇਂ ਸਮਾ ਜਾਤੇ ਹੈਂ।॥੪॥☬ਪ੍ਰਸ਼ਨੁ: ਪਾਪ ਪੁੰਨ ਸੇ ਰਹਤ ਹੋ ਕਰ ਜੀਵ ਕੈਸੇ ਸੁਖੀ ਹੈਵੇ?☬ਉੱਤਰੁ:
Prof. Sahib Singhਜੇਹੜਾ ਮਨੁੱਖ ਗੁਰੂ ਦੀ ਮਤਿ ਲੈ ਕੇ ਇਹਨਾਂ ਦੋਹਾਂ (ਦੇ ਪ੍ਰਭਾਵ) ਨੂੰ ਮਾਰਦਾ ਹੈ, ਉਹ ਇਕੋ ਘਰ ਵਿਚ (ਪ੍ਰਭੂ-ਚਰਨਾਂ ਵਿਚ ਹੀ) ਟਿਕ ਜਾਂਦਾ ਹੈ, ਉਹ ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹੈ ॥੪॥

ਪਦ ਅਰਥ ਇਕਤੁ = ਇਕ ਵਿਚ। ਇਕਤੁ ਘਰਿ = ਇਕ ਘਰਿ ਵਿਚ ॥੪॥

SikhNet (Spanish)Pero aquél que se eleva más allá de ambos, y lleva su mente de regreso a su único Hogar, se inmerge en la Gran Paz por la Gracia del Guru. (4)

ਘਰ ਹੀ ਮਾਹਿ; ਦੂਜੈ ਭਾਇ ਅਨੇਰਾ ॥

ghar hee maeh; doojai bhaae aneraa |

Sant Singh KhalsaWithin the home of the self is the darkness of the love of duality.
Manmohan SinghIn the home is the darkness of love of duality.
Manmohan Singh (Punjabi)ਗ੍ਰਹਿ ਦੇ ਅੰਦਰ ਦਵੈਤ-ਭਾਵ ਦੇ ਪਿਆਰ ਦਾ ਅੰਧੇਰਾ ਹੈ।
Fareedkot Teekaਰਿਦੇ ਕੇ ਬੀਚ ਹੀ ਦ੍ਵੈਤ ਭਾਵ ਕਾ ਅੰਧੇਰਾ ਹੈ॥
Prof. Sahib Singhਪਰਮਾਤਮਾ ਮਨੁੱਖ ਦੇ ਹਿਰਦੇ-ਘਰ ਵਿਚ ਹੀ ਵੱਸਦਾ ਹੈ, ਪਰ ਮਾਇਆ ਦੇ ਪਿਆਰ ਦੇ ਕਾਰਨ ਮਨੁੱਖ ਦੇ ਅੰਦਰ ਅਗਿਆਨਤਾ ਦਾ ਹਨੇਰਾ ਪਿਆ ਰਹਿੰਦਾ ਹੈ।

ਪਦ ਅਰਥ ਦੂਜੈ ਭਾਇ = ਮਾਇਆ ਮੋਹ ਦੇ ਕਾਰਣ।

SikhNet (Spanish)Dentro del hogar está la oscuridad causada por la dualidad;

ਚਾਨਣੁ ਹੋਵੈ; ਛੋਡੈ ਹਉਮੈ ਮੇਰਾ ॥

chaanan hovai; chhoddai haumai meraa |

Sant Singh KhalsaWhen the Divine Light dawns, ego and selfishness are dispelled.
Manmohan SinghWhen the Divine light dawns, self-conceit and selfishness evaporate,
Manmohan Singh (Punjabi)ਜਦ ਰੱਬੀ-ਪ੍ਰਕਾਸ਼ ਉਦੈ ਹੁੰਦਾ ਹੈ, ਸਵੈ-ਹੰਗਤਾ ਤੇ ਖੁਦੀ ਉਡ ਪੁੱਡ ਜਾਂਦੇ ਹਨ।
Fareedkot Teekaਪਰੰਤੂ ਤੌ ਚਾਨਣ ਹੋਵੈ ਜੇ ਕਰ ਮੈਂ ਮੇਰਾ ਛੋਡ ਦੇਵੇ॥
Prof. Sahib Singhਜਦੋਂ ਮਨੁੱਖ ਗੁਰੂ ਦੀ ਸਰਨ ਲੈ ਕੇ (ਆਪਣੇ ਅੰਦਰੋਂ) ਹਉਮੈ ਤੇ ਮਮਤਾ ਦੂਰ ਕਰਦਾ ਹੈ, ਤਦੋਂ (ਇਸ ਦੇ ਅੰਦਰ ਪਰਮਾਤਮਾ ਦੀ ਜੋਤਿ ਦਾ ਆਤਮਕ) ਚਾਨਣ ਹੋ ਜਾਂਦਾ ਹੈ।

ਪਦ ਅਰਥ ਅਨੇਰਾ = ਹਨੇਰਾ।

SikhNet (Spanish)pero cuando hay Luz, uno disipa la oscuridad del yo soy.

ਪਰਗਟੁ ਸਬਦੁ ਹੈ ਸੁਖਦਾਤਾ; ਅਨਦਿਨੁ ਨਾਮੁ ਧਿਆਵਣਿਆ ॥੫॥

paragatt sabad hai sukhadaataa; anadin naam dhiaavaniaa |5|

Sant Singh KhalsaThe Giver of peace is revealed through the Shabad, meditating upon the Naam, night and day. ||5||
Manmohan SinghMaster the bestower of peace, becomes manifest when, night and day, man meditates on the Name.
Manmohan Singh (Punjabi)ਆਰਾਮ ਬਖਸ਼ਣਹਾਰ ਮਾਲਕ ਪ੍ਰਤੱਖ ਹੋ ਜਾਂਦਾ ਹੈ, ਜਦ ਰੈਣ ਦਿਨ, ਆਦਮੀ ਨਾਮ ਦਾ ਅਰਾਧਨ ਕਰਦਾ ਹੈ।
Fareedkot Teekaਜਿਨ ਕੋ ਉਪਦੇਸ਼ ਮਿਲਾ ਹੈ ਔਰ ਰਾਤ ਦਿਨ ਨਾਮ ਜਪਤੇ ਹੈਂ ਤਿਨ ਕੋ ਸੁਖਦਾਤਾ ਪ੍ਰਗਟ ਹੋਇਆ ਹੈ, ਵਾ ਗੁਰ ਸਬਦ ਹੀ ਪ੍ਰਗਟ ਸੁਖਾਂ ਕੇ ਦੇਣੇ ਵਾਲਾ ਹੈ। ਜਿਨ ਕੋ ਗੁਰ ਸਬਦ ਮਿਲਾ ਹੈ, ਸੋ ਰਾਤ ਦਿਨ ਨਾਮ ਜਪਤੇ ਹੈ॥੫॥
Prof. Sahib Singhਆਤਮਕ ਆਨੰਦ ਦੇਣ ਵਾਲੀ ਪਰਮਾਤਮਾ ਦੀ ਸਿਫ਼ਤ-ਸਾਲਾਹ (ਇਸ ਦੇ ਅੰਦਰ) ਉੱਘੜ ਪੈਂਦੀ ਹੈ, ਤੇ ਇਹ ਹਰ ਵੇਲੇ ਪ੍ਰਭੂ ਦਾ ਨਾਮ ਸਿਮਰਦਾ ਹੈ ॥੫॥
SikhNet (Spanish)La Palabra se manifiesta a Sí Misma en el Éxtasis, y uno medita en el Nombre del Señor noche y día. (5)

ਅੰਤਰਿ ਜੋਤਿ; ਪਰਗਟੁ ਪਾਸਾਰਾ ॥

antar jot; paragatt paasaaraa |

Sant Singh KhalsaDeep within the self is the Light of God; It radiates throughout the expanse of His creation.
Manmohan SinghWithin man's mind is the light of Him, manifest is whose expanse.
Manmohan Singh (Punjabi)ਮਨੁੱਖ ਦੇ ਮਨ ਅੰਦਰ ਉਸ ਦਾ ਨੂਰ ਹੈ, ਐਨ ਪਰਤੱਖ ਹੈ ਜਿਸ ਦਾ ਖਿਲਾਰ।
Fareedkot Teekaਜਿਸ ਕਾ ਪਸਾਰਾ ਪਰਗਟ ਹੈ ਤਿਸ ਕੀ ਜੋਤ ਤਿਨੋ ਨੇ ਅੰਤਰ ਹੀ ਜਾਣੀ ਹੈ॥
Prof. Sahib Singhਜਿਸ ਪ੍ਰਭੂ ਜੋਤਿ ਨੇ ਸਾਰਾ ਜਗਤ-ਪਸਾਰਾ ਪਸਾਰਿਆ ਹੈ, ਉਹ ਜਿਸ ਮਨੁੱਖ ਦੇ ਅੰਦਰ ਪਰਗਟ ਹੋ ਜਾਂਦੀ ਹੈ।
SikhNet (Spanish)A través de la Instrucción del Guru nuestra oscuridad es disipada;

ਗੁਰ ਸਾਖੀ; ਮਿਟਿਆ ਅੰਧਿਆਰਾ ॥

gur saakhee; mittiaa andhiaaraa |

Sant Singh KhalsaThrough the Guru's Teachings, the darkness of spiritual ignorance is dispelled.
Manmohan SinghBy the Guru's instruction the darkness is dispelled.
Manmohan Singh (Punjabi)ਗੁਰਾਂ ਦੀ ਸਿੱਖ-ਮਤ ਦੁਆਰਾ ਅਨ੍ਹੇਰਾ ਦੂਰ ਹੋ ਜਾਂਦਾ ਹੈ।
Fareedkot Teekaਗੁਰਸਿਖ੍ਯਾ ਕਰ ਜਿਨ ਕਾ ਅਗ੍ਯਾਨ ਅੰਧੇਰਾ ਮਿਟਿਆ ਹੈ॥
Prof. Sahib Singhਗੁਰੂ ਦੀ ਸਿਖਿਆ ਦੀ ਰਾਹੀਂ ਉਸ ਦੇ ਅੰਦਰੋਂ ਅਗਿਆਨਤਾ ਦਾ ਹਨੇਰਾ ਮਿਟ ਜਾਂਦਾ ਹੈ।

ਪਦ ਅਰਥ ਸਾਖੀ = ਸਿਖਿਆ ਨਾਲ।

SikhNet (Spanish)con Su Luz dentro de nosotros el Señor se manifiesta en toda Su Expansión.

ਕਮਲੁ ਬਿਗਾਸਿ ਸਦਾ ਸੁਖੁ ਪਾਇਆ; ਜੋਤੀ ਜੋਤਿ ਮਿਲਾਵਣਿਆ ॥੬॥

kamal bigaas sadaa sukh paaeaa; jotee jot milaavaniaa |6|

Sant Singh KhalsaThe heart-lotus blossoms forth, and eternal peace is obtained, as one's light merges into the Light. ||6||
Manmohan SinghThe heart lotus blossoms and eternal peace is procured when man's light merges with the Supreme Light.
Manmohan Singh (Punjabi)ਦਿਲ ਕੰਵਲ ਖਿੜ ਜਾਂਦਾ ਹੈ ਅਤੇ ਸਦੀਵੀ ਠੰਢ-ਚੈਨ ਪਰਾਪਤ ਹੋ ਜਾਂਦੀ ਹੈ ਜਦ ਮਨੁੱਖ ਦਾ ਚਾਨਣਾ ਪਰਮ ਚਾਨਣ ਨਾਲ ਅਭੇਦ ਹੋ ਜਾਂਦਾ ਹੈ।
Fareedkot Teekaਤਿਨ ਕਾ ਰਿਦਾ ਰੂਪੀ ਕਮਲ ਪਰਗਾਸ ਹੂਆ ਹੈ, ਪੁਨਾ ਸਦਾ ਸੁਖ ਪਾਇਆ ਹੈ ਔਰ ਜੋਤ ਕੋ ਮਿਲਾਇਆ ਹੈ॥੬॥
Prof. Sahib Singhਉਸ ਦਾ ਹਿਰਦਾ-ਕਮਲਫੁੱਲ ਖਿੜ ਪੈਂਦਾ ਹੈ, ਉਹ ਸਦਾ ਆਤਮਕ ਆਨੰਦ ਮਾਣਦਾ ਹੈ, ਉਸ ਦੀ ਸੁਰਤ ਪ੍ਰਭੂ ਦੀ ਜੋਤਿ ਵਿਚ ਮਿਲੀ ਰਹਿੰਦੀ ਹੈ ॥੬॥

ਪਦ ਅਰਥ ਬਿਗਾਸਿ = ਖਿੜ ਕੇ ॥੬॥

SikhNet (Spanish)El loto de nuestra mente florece, encontramos Paz Eterna, y nuestra luz se funde en la Luz Infinita.(6)

ਅੰਦਰਿ ਮਹਲ; ਰਤਨੀ ਭਰੇ ਭੰਡਾਰਾ ॥

andar mehal; ratanee bhare bhanddaaraa |

Sant Singh KhalsaWithin the mansion is the treasure house, overflowing with jewels.
Manmohan SinghIn the mansion are the treasures brimful with jewels.
Manmohan Singh (Punjabi)ਮੰਦਰ ਦੇ ਵਿੱਚ ਹੀ ਜਵਾਹਿਰਾਤਾਂ ਨਾਲ ਲਬਾਲਬ ਖਜਾਨੇ ਹਨ।
Fareedkot Teeka(ਮਹਲ) ਸਰੀਰ ਕੇ ਅੰਤਰ ਹੀ (ਭੰਡਾਰਾ) ਖਜਾਨਾ, ਭਾਵ ਅੰਤਹਕਰਣ (ਰਤਨੀ) ਵੈਰਾਗ ਆਦਿਕ ਗੁਣੋਂ ਕਰ ਭਰੇ ਹੂਏ ਹੈਂ॥
Prof. Sahib Singhਮਨੁੱਖ ਦੇ ਸਰੀਰ ਵਿਚ (ਪਰਮਾਤਮਾ ਦੇ ਗੁਣ-ਰੂਪ) ਰਤਨਾਂ ਦੇ ਖ਼ਜਾਨੇ ਭਰੇ ਪਏ ਹਨ।

ਪਦ ਅਰਥ ਰਤਨੀ = ਰਤਨਾਂ ਦੇ।

SikhNet (Spanish)En el interior del castillo del cuerpo humano están los Tesoros de Joyas;

ਗੁਰਮੁਖਿ ਪਾਏ; ਨਾਮੁ ਅਪਾਰਾ ॥

guramukh paae; naam apaaraa |

Sant Singh KhalsaThe Gurmukh obtains the Infinite Naam, the Name of the Lord.
Manmohan SinghThrough the Guru man obtains those treasures of the infinite Name.
Manmohan Singh (Punjabi)ਗੁਰਾਂ ਦੇ ਰਾਹੀਂ, ਉਨ੍ਹਾਂ ਅਨੰਤ ਨਾਮ ਦੇ ਖਜਾਨਿਆਂ ਨੂੰ ਇਨਸਾਨ ਪਰਾਪਤ ਕਰ ਲੈਂਦਾ ਹੈ।
Fareedkot Teekaਤਿਨ ਗੁਣੋ ਸਹਤ ਹੋ ਕਰ ਅਪਾਰ ਪਰਮੇਸ੍ਵਰ ਕੇ ਨਾਮ ਗੁਰੋਂ ਦੁਆਰਾ ਪਾਏ ਹੈਂ॥
Prof. Sahib Singh(ਪਰ ਇਹ ਉਸ ਮਨੁੱਖ ਨੂੰ ਲੱਭਦੇ ਹਨ) ਜੇਹੜਾ ਗੁਰੂ ਦੀ ਸਰਨ ਪੈ ਕੇ ਬੇਅੰਤ ਪ੍ਰਭੂ ਦਾ ਨਾਮ ਪ੍ਰਾਪਤ ਕਰਦਾ ਹੈ।
SikhNet (Spanish)a través del Guru uno los encuentra para sí mismo.

ਗੁਰਮੁਖਿ ਵਣਜੇ ਸਦਾ ਵਾਪਾਰੀ; ਲਾਹਾ ਨਾਮੁ ਸਦ ਪਾਵਣਿਆ ॥੭॥

guramukh vanaje sadaa vaapaaree; laahaa naam sad paavaniaa |7|

Sant Singh KhalsaThe Gurmukh, the trader, always purchases the merchandise of the Naam, and always reaps profits. ||7||
Manmohan SinghThe pious trader ever purchase the Name goods and always earns profit.
Manmohan Singh (Punjabi)ਨੇਕ ਸੁਦਾਗਰ ਹਮੇਸ਼ਾਂ ਨਾਮ ਦਾ ਸੌਦਾ ਸੂਤ ਖਰੀਦਦਾ ਹੈ ਅਤੇ ਸਦੀਵ ਹੀ ਨਫਾ ਕਮਾਉਂਦਾ ਹੈ।
Fareedkot Teekaਗੁਰਮੁਖ ਵਾਪਾਰੀ ਹੋ ਕਰ ਨਾਮ ਕੋ (ਵਣਜੇ) ਖਰੀਦਤੇ ਹੈਂ ਔਰ ਨਾਮ ਕਰ ਕੇ ਸਦੀਵ ਮੁਕਤੀ ਰੂਪ (ਲਾਹਾ) ਨਫਾ ਪਾਵਤੇ ਹੈਂ॥
Prof. Sahib Singhਗੁਰੂ ਦੀ ਸਰਨ ਪੈਣ ਵਾਲਾ ਮਨੁੱਖ (ਪ੍ਰਭੂ-ਨਾਮ ਦਾ) ਵਪਾਰੀ (ਬਣ ਕੇ ਆਤਮਕ ਗੁਣਾਂ ਦੇ ਰਤਨਾਂ ਦਾ) ਵਪਾਰ ਕਰਦਾ ਹੈ, ਤੇ ਸਦਾ ਪ੍ਰਭੂ-ਨਾਮ ਦੀ ਖੱਟੀ ਖੱਟਦਾ ਹੈ ॥੭॥
SikhNet (Spanish)Estos Tesoros son el Nombre Infinito del Señor. Los verdaderos comerciantes comercian a través del Guru y ganan para siempre la Utilidad del Señor.(7)

ਆਪੇ ਵਥੁ ਰਾਖੈ; ਆਪੇ ਦੇਇ ॥

aape vath raakhai; aape dee |

Sant Singh KhalsaThe Lord Himself keeps this merchandise in stock, and He Himself distributes it.
Manmohan SinghThe Lord Himself keeps this merchandise and Himself gives.
Manmohan Singh (Punjabi)ਸੁਆਮੀ ਖੁਦ ਇਸ ਮਾਲ ਨੂੰ ਰੱਖਦਾ ਹੈ ਅਤੇ ਖੁਦ ਹੀ ਦਿੰਦਾ ਹੈ।
Fareedkot Teekaਆਪ ਪਰਮੇਸ੍ਵਰ ਨਾਮ ਰੂਪੀ ਵਸਤੂ ਗੁਰੋਂ ਪਾਸ ਰਾਖਤਾ ਹੈ ਆਪ ਹੀ ਗੁਰੂ ਰੂਪ ਹੋ ਕਰ ਦੇਤਾ ਹੈ॥
Prof. Sahib Singh(ਪਰ ਜੀਵਾਂ ਦੇ ਵੱਸ ਦੀ ਗੱਲ ਨਹੀਂ) ਪਰਮਾਤਮਾ ਆਪ ਹੀ ਜੀਵਾਂ ਦੇ ਅੰਦਰ ਆਪਣਾ ਨਾਮ-ਪਦਾਰਥ ਟਿਕਾਂਦਾ ਹੈ, ਪਰਮਾਤਮਾ ਆਪ ਹੀ (ਇਹ ਦਾਤਿ) ਜੀਵਾਂ ਨੂੰ ਦੇਂਦਾ ਹੈ।

ਪਦ ਅਰਥ ਵਥੁ = {वस्तु} ਵਸਤੁ, ਨਾਮ ਪਦਾਰਥ। ਦੇਇ = ਦੇਂਦਾ ਹੈ।

SikhNet (Spanish)El Señor Mismo guarda esta Mercancía y el Señor Mismo la da;

ਗੁਰਮੁਖਿ ਵਣਜਹਿ; ਕੇਈ ਕੇਇ ॥

guramukh vanajeh; keee kee |

Sant Singh KhalsaRare is that Gurmukh who trades in this.
Manmohan SinghRare is the person who buys this merchandise through the Guru.
Manmohan Singh (Punjabi)ਕੋਈ ਟਾਵਾਂ ਪੁਰਸ਼ ਹੀ ਗੁਰਾਂ ਦੇ ਰਾਹੀਂ ਇਸ ਮਾਲ ਨੂੰ ਖਰੀਦਦਾ ਹੈ।
Fareedkot Teekaਪਰੰਤੂ ਕੋਈ ਗੁਰਮੁਖ ਹੀ ਵਣਜਤੇ ਹੈਂ॥
Prof. Sahib Singhਗੁਰੂ ਦੀ ਸਰਨ ਪੈ ਕੇ ਅਨੇਕਾਂ (ਵਡ-ਭਾਗੀ) ਮਨੁੱਖ ਨਾਮ-ਵੱਖਰ ਦਾ ਸੌਦਾ ਕਰਦੇ ਹਨ।

ਪਦ ਅਰਥ ਕੇਈ ਕੇਇ = ਕਈ ਅਨੇਕਾਂ।

SikhNet (Spanish)pero extraordinario es aquél que hace sus tratos con Él, por la Gracia del Guru.

ਨਾਨਕ. ਜਿਸੁ ਨਦਰਿ ਕਰੇ ਸੋ ਪਾਏ; ਕਰਿ ਕਿਰਪਾ ਮੰਨਿ ਵਸਾਵਣਿਆ ॥੮॥੨੭॥੨੮॥

naanak. jis nadar kare so paae; kar kirapaa man vasaavaniaa |8|27|28|

Sant Singh KhalsaO Nanak, those upon whom the Lord casts His Glance of Grace, obtain it. Through His Mercy, it is enshrined in the mind. ||8||27||28||
Manmohan SinghNanak he, on whom, the Lord casts His merciful glance gains the Name. Through His grace the Name is enshrined in the heart.
Manmohan Singh (Punjabi)ਨਾਨਕ ਜਿਸ ਉਤੇ ਸਾਹਿਬ ਆਪਣੀ ਮਿਹਰ ਦੀ ਨਜ਼ਰ ਧਾਰਦਾ ਹੈ, ਉਹ ਨਾਮ ਨੂੰ ਪਾਉਂਦਾ ਹੈ। ਉਸ ਦੀ ਰਹਿਮਤ ਦੇ ਰਾਹੀਂ ਨਾਮ ਦਿਲ ਅੰਦਰ ਟਿਕਾਇਆ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਪਰ ਵਾਹਗੁਰੂ ਨਦਰ ਕਰਤਾ ਹੈ, ਸੋ ਗੁਰੂ ਕੋ ਪਾਵਤਾ ਹੈ, ਔਰ ਜਿਸ ਪਰ ਗੁਰੂ ਕ੍ਰਿਪਾ ਕਰਤੇ ਹੈਂ, ਸੋ ਨਾਮ ਕੋ ਮਨ ਮੇਂ ਵਸਾਵਤੇ ਹੈਂ॥੮॥੨੭॥੨੮॥
Prof. Sahib Singhਹੇ ਨਾਨਕ! ਜਿਸ ਮਨੁੱਖ ਉੱਤੇ ਪ੍ਰਭੂ ਮਿਹਰ ਦੀ ਨਜ਼ਰ ਕਰਦਾ ਹੈ, ਉਹ ਪ੍ਰਭੂ-ਨਾਮ ਪ੍ਰਾਪਤ ਕਰਦਾ ਹੈ, ਪ੍ਰਭੂ ਆਪਣੀ ਕਿਰਪਾ ਕਰ ਕੇ ਆਪਣਾ ਨਾਮ ਉਸਦੇ ਮਨ ਵਿਚ ਵਸਾਂਦਾ ਹੈ ॥੮॥੨੭॥੨੮॥
SikhNet (Spanish)Oh, Dice Nanak, aquél que por la Gracia del Guru, recibe esta Bendición Suprema del Señor, enaltece el Nombre en su corazón.(8-27-28)
Answers quote the Granth verbatim with Ang citations. AI commentary is not Gurbani and not a religious ruling.