ੴ

ਸਿੱਖਬਾਣੀ · SikhBani

ਹਰਿ ਆਪੇ ਮੇਲੇ ਸੇਵ ਕਰਾਏ ॥

har aape mele sev karaae
Guru Amardas Ji ਗੁਰੂ ਅਮਰਦਾਸ ਜੀ · Raag Maajh · Ang 126, 127 · 27 lines
Translations

ਮਾਝ ਮਹਲਾ ੩ ॥

maajh mahalaa 3 | Ang 126

Sant Singh KhalsaMaajh, Third Mehl:
Manmohan SinghMajh, Third Guru.
Manmohan Singh (Punjabi)ਮਾਝ, ਤੀਜੀ ਪਾਤਸ਼ਾਹੀ।
SikhNet (Spanish)Mall, Mejl Guru Amar Das, Tercer Canal Divino.

ਹਰਿ ਆਪੇ ਮੇਲੇ; ਸੇਵ ਕਰਾਏ ॥

har aape mele; sev karaae | Ang 126

Sant Singh KhalsaThe Lord Himself leads us to merge with Him and serve Him.
Manmohan SinghThe Lord Himself causes man to meet and serve Him.
Manmohan Singh (Punjabi)ਸੁਆਮੀ ਆਪ ਹੀ ਬੰਦੇ ਨੂੰ ਆਪਣੇ ਨਾਲ ਮਿਲਾਉਂਦਾ ਤੇ ਆਪਣੀ ਸੇਵਾ ਵਿੱਚ ਲਾਉਂਦਾ ਹੈ।
Fareedkot Teekaਜੋ ਹਰੀ ਨੇ ਆਪ ਗੁਰੋਂ ਕੇ ਸਾਥ ਮੇਲੇ ਹੈਂ ਤਿਨ ਸੇ ਗੁਰੋਂ ਕੀ ਸੇਵਾ ਕਰਾਵਤਾ ਹੈ॥
Prof. Sahib Singhਪਰਮਾਤਮਾ ਆਪ ਹੀ (ਜੀਵ ਨੂੰ ਆਪਣੇ ਚਰਨਾਂ ਵਿਚ) ਜੋੜਦਾ ਹੈ, (ਆਪਣੀ) ਸੇਵਾ ਭਗਤੀ ਕਰਾਂਦਾ ਹੈ।

ਪਦ ਅਰਥ ਸੇਵ = ਸੇਵਾ ਭਗਤੀ।

SikhNet (Spanish)El Señor Mismo te une a Él y te instala en Su Servicio,

ਗੁਰ ਕੈ ਸਬਦਿ; ਭਾਉ ਦੂਜਾ ਜਾਏ ॥

gur kai sabad; bhaau doojaa jaae | Ang 126

Sant Singh KhalsaThrough the Word of the Guru's Shabad, the love of duality is eradicated.
Manmohan SinghBy the Guru's instruction the love of another departs.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ ਹੋਰਸ ਦੀ ਪ੍ਰੀਤ ਦੂਰ ਹੋ ਜਾਂਦੀ ਹੈ।
Fareedkot Teekaਪੁਨਾ ਗੁਰੋਂ ਕੇ ਉਪਦੇਸ਼ ਕਰ ਦ੍ਵੈਤ ਭਾਉ ਜਾਤਾ ਹੈ॥
Prof. Sahib Singh(ਜਿਸ ਮਨੁੱਖ ਨੂੰ ਪ੍ਰਭੂ) ਗੁਰੂ ਦੇ ਸ਼ਬਦ ਵਿਚ (ਜੋੜਦਾ ਹੈ ਉਸ ਦੇ ਅੰਦਰੋਂ) ਮਾਇਆ ਦਾ ਪਿਆਰ ਦੂਰ ਹੋ ਜਾਂਦਾ ਹੈ।

ਪਦ ਅਰਥ ਸਬਦਿ = ਸ਼ਬਦ ਵਿਚ ਜੁੜਿਆਂ। ਦੂਜਾ ਭਾਉ = ਮਾਇਆ ਦਾ ਪਿਆਰ।

SikhNet (Spanish)por la Palabra del Shabd del Guru, trasciendes la dualidad.

ਹਰਿ ਨਿਰਮਲੁ ਸਦਾ ਗੁਣਦਾਤਾ; ਹਰਿ ਗੁਣ ਮਹਿ ਆਪਿ ਸਮਾਵਣਿਆ ॥੧॥

har niramal sadaa gunadaataa; har gun meh aap samaavaniaa |1| Ang 126

Sant Singh KhalsaThe Immaculate Lord is the Bestower of eternal virtue. The Lord Himself leads us to merge in His Virtuous Goodness. ||1||
Manmohan SinghThe pure God is ever the bestower of virtue. The Lord Himself merges man in goodness.
Manmohan Singh (Punjabi)ਪਵਿੱਤ੍ਰ ਵਾਹਿਗੁਰੂ, ਸਦੀਵ ਹੀ ਨੇਕੀ ਪਰਦਾਨ ਕਰਣਹਾਰ ਹੈ। ਸਾਈਂ ਖੁਦ ਬੰਦੇ ਨੂੰ ਉਤਮਤਾ ਅੰਦਰ ਲੀਨ ਕਰਦਾ ਹੈ।
Fareedkot Teekaਹਰੀ ਜੋ ਨਿਰਮਲ ਹੈ ਸਦਾ ਸੁਭ ਗੁਣੋਂ ਕਾ ਦਾਤਾ ਹੈ ਤਿਸ ਹਰੀ ਕੇ ਗੁਣੋਂ ਮੇਂ ਆਪੇ ਸੇਵਕ ਸਮਾਏ ਹੈਂ, ਵਾ ਗੁਣਾਂ ਵਾਲਿਆਂ ਮੇਂ ਪਰਮੇਸ੍ਵਰ ਸਮਾਇ ਰਹਾ ਹੈ॥੧॥
Prof. Sahib Singhਪਰਮਾਤਮਾ (ਆਪ) ਸਦਾ ਪਵਿਤ੍ਰ-ਸਰੂਪ ਹੈ, (ਸਭ ਜੀਵਾਂ ਨੂੰ ਆਪਣੇ) ਗੁਣ ਦੇਣ ਵਾਲਾ ਹੈ, ਪਰਮਾਤਮਾ ਆਪ (ਆਪਣੇ) ਗੁਣਾਂ ਵਿਚ (ਜੀਵ ਨੂੰ) ਲੀਨ ਕਰਦਾ ਹੈ ॥੧॥
SikhNet (Spanish)El Señor es siempre Puro, el Dador de Mérito, y Él, de Sí, hace que uno se inmerja en Su Verdad. (1)

ਹਉ ਵਾਰੀ ਜੀਉ ਵਾਰੀ; ਸਚੁ ਸਚਾ ਹਿਰਦੈ ਵਸਾਵਣਿਆ ॥

hau vaaree jeeo vaaree; sach sachaa hiradai vasaavaniaa | Ang 126

Sant Singh KhalsaI am a sacrifice, my soul is a sacrifice, to those who enshrine the Truest of the True within their hearts.
Manmohan SinghI am a sacrifice and my soul is a sacrifice unto those who treasure up in their minds the Truest of the True.
Manmohan Singh (Punjabi)ਮੈਂ ਕੁਰਬਾਨ ਹਾਂ ਅਤੇ ਮੇਰੀ ਜਿੰਦੜੀ ਕੁਰਬਾਨ ਹੈ ਉਨ੍ਹਾਂ ਉਤੋਂ ਜੋ ਸਚਿਆਂ ਦੇ ਸੱਚੇ ਨੂੰ ਆਪਣੇ ਅੰਤਸ਼ਕਰਣ ਅੰਦਰ ਟਿਕਾਉਂਦੇ ਹਨ।
Fareedkot Teekaਜੋ ਨਿਸਚੇ ਕਰ ਕੇ ਸਚੇ ਕੋ ਰਿਦੇ ਮੇਂ ਵਸਾਵਤੇ ਹੈਂ, ਮੈਂ ਤਿਨ ਕੇ ਮਨ ਤਨ ਕਰ ਵਾਰਨੇ ਜਾਤਾ ਹੂੰ॥
Prof. Sahib Singhਮੈਂ ਉਹਨਾਂ ਮਨੁੱਖਾਂ ਤੋਂ ਸਦਾ ਸਦਕੇ ਕੁਰਬਾਨ ਜਾਂਦਾ ਹਾਂ, ਜੇਹੜੇ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾਂਦੇ ਹਨ।

ਪਦ ਅਰਥ ਸਚੁ ਸਚਾ = ਸਦਾ-ਥਿਰ ਰਹਿਣ ਵਾਲਾ ਪਰਮਾਤਮਾ।

SikhNet (Spanish)Ofrezco mi ser en sacrificio a quienes enaltecen al Verdadero Señor en su corazón.

ਸਚਾ ਨਾਮੁ ਸਦਾ ਹੈ ਨਿਰਮਲੁ; ਗੁਰਸਬਦੀ ਮੰਨਿ ਵਸਾਵਣਿਆ ॥੧॥ ਰਹਾਉ ॥

sachaa naam sadaa hai niramal; gurasabadee man vasaavaniaa |1| rahaau | Ang 126

Sant Singh KhalsaThe True Name is eternally pure and immaculate. Through the Word of the Guru's Shabad, it is enshrined within the mind. ||1||Pause||
Manmohan SinghThe True Name is ever immaculate. By the Guru's gospel it is imbibed in the mind. Pause.
Manmohan Singh (Punjabi)ਸਤਿਨਾਮ, ਹਮੇਸ਼ਾਂ ਹੀ ਪਾਕ ਪਵਿੱਤ੍ਰ ਹੈ। ਗੁਰਾਂ ਦੇ ਉਪਦੇਸ਼ ਦੁਆਰਾ ਇਹ ਚਿੱਤ ਵਿੱਚ ਟਿਕਾਇਆ ਜਾਂਦਾ ਹੈ। ਠਹਿਰਾਉ।
Fareedkot Teekaਸਚਾ ਨਾਮ ਸਦਾ ਨਿਰਮਲ ਹੈ ਪਰੰਤੂ ਗੁਰੋਂ ਕੇ ਉਪਦੇਸ ਵਾਲੋਂ ਨੇ ਮਨ ਮੇਂ ਵਸਾਯਾ ਹੈ॥੧॥ ਰਹਾਉ ॥
Prof. Sahib Singhਪਰਮਾਤਮਾ ਦਾ ਸਦਾ ਕਾਇਮ ਰਹਿਣ ਵਾਲਾ ਨਾਮ ਸਦਾ ਪਵਿਤ੍ਰ ਹੈ, (ਵਡ-ਭਾਗੀ ਮਨੁੱਖ) ਗੁਰੂ ਦੇ ਸ਼ਬਦ ਦੀ ਰਾਹੀਂ (ਇਸ ਨਾਮ ਨੂੰ ਆਪਣੇ) ਮਨ ਵਿਚ ਵਸਾਂਦੇ ਹਨ ॥੧॥ ਰਹਾਉ ॥
SikhNet (Spanish)El Verdadero Nombre es siempre Puro; a través de la Palabra del Guru es implantado en la mente.(1-Pausa)

ਆਪੇ ਗੁਰੁ ਦਾਤਾ; ਕਰਮਿ ਬਿਧਾਤਾ ॥

aape gur daataa; karam bidhaataa | Ang 126

Sant Singh KhalsaThe Guru Himself is the Giver, the Architect of Destiny.
Manmohan SinghThe Great Giver is Himself the destiny scribe.
Manmohan Singh (Punjabi)ਵੱਡਾ ਦਾਤਾਰ ਆਪ ਹੀ ਕਿਸਮਤ ਦਾ ਲਿਖਾਰੀ ਹੈ।
Fareedkot Teekaਆਪ ਹੀ ਕਰਮ ਫਲ ਪ੍ਰਦਾਤਾ ਹੋ॥
Prof. Sahib Singhਪਰਮਾਤਮਾ ਆਪ ਹੀ ਗੁਰੂ (-ਰੂਪ) ਹੈ, ਆਪ ਹੀ ਦਾਤਾਂ ਦੇਣ ਵਾਲਾ ਹੈ, ਆਪ ਹੀ (ਜੀਵ ਨੂੰ ਉਸ ਦੇ ਕੀਤੇ) ਕਰਮ ਅਨੁਸਾਰ ਪੈਦਾ ਕਰਨ ਵਾਲਾ ਹੈ।

ਪਦ ਅਰਥ ਕਰਮਿ = ਹਰੇਕ ਜੀਵ ਦੇ ਕੀਤੇ ਕਰਮ ਅਨੁਸਾਰ। ਬਿਧਾਤਾ = ਪੈਦਾ ਕਰਨ ਵਾਲਾ।

SikhNet (Spanish)Él Mismo es el Señor Benefactor, el Hacedor de nuestro Destino;

ਸੇਵਕ ਸੇਵਹਿ; ਗੁਰਮੁਖਿ ਹਰਿ ਜਾਤਾ ॥

sevak seveh; guramukh har jaataa | Ang 126

Sant Singh KhalsaThe Gurmukh, the humble servant who serves the Lord, comes to know Him.
Manmohan SinghThe attendant who serves the Exalted Guru, comes to know God.
Manmohan Singh (Punjabi)ਟਹਿਲੂਆ, ਜੋ ਮੁਖੀ ਗੁਰਾਂ ਦੀ ਸੇਵਾ ਕਮਾਉਂਦਾ ਹੈ, ਵਾਹਿਗੁਰੂ ਨੂੰ ਜਾਣ ਲੈਂਦਾ ਹੈ।
Fareedkot Teekaਕੈਸੇ (ਗੁਰੁ) ਵੱਡਾ ਦਾਤਾ ਹੈ, ਜੋ ਸੇਵਕ ਹੋ ਕਰ ਸੇਵਤੇ ਹੈਂ? ਤਿਨ ਗੁਰਮੁਖੋਂ ਨੇ ਤਿਸ ਹਰੀ ਕੋ ਜਾਨਿਆ ਹੈ॥
Prof. Sahib Singhਪ੍ਰਭੂ ਦੇ ਸੇਵਕ ਗੁਰੂ ਦੀ ਸਰਨ ਪੈ ਕੇ ਉਸ ਦੀ ਸੇਵਾ ਭਗਤੀ ਕਰਦੇ ਹਨ, ਤੇ ਉਸ ਨਾਲ ਡੂੰਘੀ ਸਾਂਝ ਪਾਂਦੇ ਹਨ।
SikhNet (Spanish)a través del Servicio al Guru, conocemos al Maestro.

ਅੰਮ੍ਰਿਤ ਨਾਮਿ ਸਦਾ ਜਨ ਸੋਹਹਿ; ਗੁਰਮਤਿ ਹਰਿ ਰਸੁ ਪਾਵਣਿਆ ॥੨॥

amrit naam sadaa jan soheh; guramat har ras paavaniaa |2| Ang 126

Sant Singh KhalsaThose humble beings look beautiful forever in the Ambrosial Naam. Through the Guru's Teachings, they receive the sublime essence of the Lord. ||2||
Manmohan SinghWith the Name Nectar God's slaves ever look beauteous and through the Guru's teachings they receive God's elixir.
Manmohan Singh (Punjabi)ਨਾਮ ਆਬਿ-ਹਿਯਾਤ ਨਾਲ ਰੱਬ ਦੇ ਗੋਲੇ ਸਦੀਵ ਹੀ ਸੁਹਣੇ ਲੱਗਦੇ ਹਨ ਅਤੇ ਗੁਰਾਂ ਦੀ ਸਿਖ-ਮਤ ਰਾਹੀਂ ਵਾਹਿਗੁਰੂ ਦੇ ਅੰਮ੍ਰਿਤ ਨੂੰ ਪਾਉਂਦੇ ਹਨ।
Fareedkot Teekaਅੰਮ੍ਰਿਤ ਰੂਪ ਨਾਮੀ ਕੋ ਪਾਇ ਕਰ ਸਦਾ ਭਗਤ ਜਨ ਸੋਭਤੇ ਹੈਂ, ਭਾਵ ਜੀਵਨ ਮੁਕਤ ਹੂਏ ਹੂਏ ਬਿਚਰਤੇ ਹੈਂ, ਔਰ ਪੂਰੇ ਗੁਰੋਂ ਕੀ ਸਿਖਿਆ ਲੇ ਕਰ ਹਰੀ ਰਸ ਕੋ ਪਾਵਤੇ ਹੈਂ॥੨॥
Prof. Sahib Singhਆਤਮਕ ਜੀਵਨ ਦੇਣ ਵਾਲੇ ਹਰਿ ਨਾਮ ਵਿਚ ਜੁੜ ਕੇ ਸੇਵਕ ਜਨ ਆਪਣਾ ਜੀਵਨ ਸੋਹਣਾ ਬਣਾਂਦੇ ਹਨ, ਗੁਰੂ ਦੀ ਮਤਿ ਉੱਤੇ ਤੁਰ ਕੇ ਪਰਮਾਤਮਾ ਦੇ ਮਿਲਾਪ ਦਾ ਆਨੰਦ ਮਾਣਦੇ ਹਨ ॥੨॥
SikhNet (Spanish)Apreciamos entonces la Belleza del Nombre, del Néctar, y a través de la Palabra del Guru, probamos el Sabor de lo Real. (2)

ਇਸੁ ਗੁਫਾ ਮਹਿ; ਇਕੁ ਥਾਨੁ ਸੁਹਾਇਆ ॥

eis gufaa meh; ik thaan suhaaeaa | Ang 126

Sant Singh KhalsaWithin the cave of this body, there is one beautiful place.
Manmohan SinghWithin this body cave there is a beautiful site.
Manmohan Singh (Punjabi)ਏਸ ਦੇਹਿ ਦੀ ਕੰਦਰਾਂ ਅੰਦਰ ਇਕ ਸੁੰਦਰ ਅਸਥਾਨ ਹੈ।
Fareedkot Teekaਇਸ ਦੇਹ ਗੁਫਾ ਮੇਂ ਅੰਤਹਕਰਣ ਰੂਪੀ ਏਕ ਥਾਨ ਸੋਭ ਰਹਾ ਹੈ, ਭਾਵ ਪੰਚ ਭੂਤੋਂ ਕੀ ਮਿਸ੍ਰਤ ਸੱਤੋ ਅੰਸ ਸੇ ਉਤਪਤੀ ਹੈ ਅੰਤਹਕਰਣ ਕੀ, ਇਸ ਤੇ ਸੋਭਨੀਕ ਕਹਾ ਹੈ॥
Prof. Sahib Singhਉਸ (ਮਨੁੱਖ) ਦੇ ਇਸ ਸਰੀਰ-ਗੁਫ਼ਾ ਵਿਚ ਪਰਮਾਤਮਾ ਪ੍ਰਗਟ ਹੋ ਪਿਆ, ਤੇ ਉਸ ਦਾ ਹਿਰਦਾ-ਥਾਂ ਸੁੰਦਰ ਬਣ ਗਿਆ,
SikhNet (Spanish)Dentro de la cueva del cuerpo hay un bello lugar;

ਪੂਰੈ ਗੁਰਿ; ਹਉਮੈ ਭਰਮੁ ਚੁਕਾਇਆ ॥

poorai gur; haumai bharam chukaaeaa | Ang 126

Sant Singh KhalsaThrough the Perfect Guru, ego and doubt are dispelled.
Manmohan SinghThrough the perfect Guru pride and doubt are dispelled.
Manmohan Singh (Punjabi)ਪੂਰਨ ਗੁਰਾਂ ਦੇ ਰਾਹੀਂ ਹੰਕਾਰ ਤੇ ਸੰਦੇਹ ਦੂਰ ਹੋ ਜਾਂਦੇ ਹਨ।
Fareedkot Teekaਤਿਸ ਮੇਂ ਸੇ ਪੂਰੇ ਗੁਰੋਂ ਨੇ ਜਿਨ ਕਾ ਹੰਤਾ ਮਮਤਾ ਪੁਨਾ ਭਰਮੁ ਉਠਾ ਦੀਆ ਹੈ॥
Prof. Sahib Singh(ਜਿਸ ਦੇ ਹਿਰਦੇ ਵਿਚੋਂ) ਪੂਰੇ ਗੁਰੂ ਨੇ ਹਉਮੈ ਦੂਰ ਕਰ ਦਿੱਤੀ, ਭਟਕਣਾ ਮੁਕਾ ਦਿੱਤੀ।

ਪਦ ਅਰਥ ਗੁਰਿ = ਗੁਰੂ ਨੇ। ਅਨਦਿਨੁ = ਹਰ ਰੋਜ਼।

SikhNet (Spanish)a través del Verdadero Guru la duda es disipada.

ਅਨਦਿਨੁ ਨਾਮੁ ਸਲਾਹਨਿ ਰੰਗਿ ਰਾਤੇ; ਗੁਰ ਕਿਰਪਾ ਤੇ ਪਾਵਣਿਆ ॥੩॥

anadin naam salaahan rang raate; gur kirapaa te paavaniaa |3| Ang 126

Sant Singh KhalsaNight and day, praise the Naam, the Name of the Lord; imbued with the Lord's Love, by Guru's Grace, you shall find Him. ||3||
Manmohan SinghThey, who are night and day imbued with love praise the Name and by the Guru's grace gain the Lord.
Manmohan Singh (Punjabi)ਜੋ ਰੈਣ ਦਿਹੂੰ ਪਰੇਮ ਨਾਲ ਰੰਗੇ ਹੋਏ ਨਾਮ ਦੀ ਉਸਤਤੀ ਕਰਦੇ ਹਨ ਉਹ ਗੁਰਾਂ ਦੀ ਦਇਆ ਦੁਆਰਾ ਸਾਹਿਬ ਨੂੰ ਪਾ ਲੈਂਦੇ ਹਨ।
Fareedkot Teekaਸੋ ਰਾਤ ਦਿਨ ਪ੍ਰੇਮ ਮੇਂ ਰਤੇ ਹੂਏ ਨਾਮ ਜਪਤੇ ਹੈਂ, ਐਸੇ ਜੋ ਗੁਰੂ ਹੈਂ ਤਿਨ ਕੀ ਕ੍ਰਿਪਾ ਸੇ ਨਾਮ ਪਾਇਆ ਹੈ॥੩॥
Prof. Sahib Singh(ਵਡ-ਭਾਗੀ ਮਨੁੱਖ ਗੁਰੂ ਦੀ ਸ਼ਰਨ ਪੈ ਕੇ) ਹਰ ਵੇਲੇ ਪਰਮਾਤਮਾ ਦਾ ਨਾਮ ਸਲਾਹੁੰਦੇ ਹਨ, ਉਸ ਦੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ, ਗੁਰੂ ਦੀ ਕਿਰਪਾ ਨਾਲ ਉਸ ਦਾ ਮਿਲਾਪ ਪ੍ਰਾਪਤ ਕਰਦੇ ਹਨ ॥੩॥
SikhNet (Spanish)Recitamos noche y día el Nombre del Señor en Su Amor, y recibimos en nuestro interior al Señor por la Gracia del Guru.(3)

ਗੁਰ ਕੈ ਸਬਦਿ; ਇਹੁ ਗੁਫਾ ਵੀਚਾਰੇ ॥

gur kai sabad; ihu gufaa veechaare | Ang 127

Sant Singh KhalsaThrough the Word of the Guru's Shabad, search this cave.
Manmohan SinghHe who searches the body cave, under the Guru's guidance,
Manmohan Singh (Punjabi)ਗੁਰੂ ਦੀ ਅਗਵਾਈ ਤਾਬੇ, ਜੋ ਇਸ ਕੰਦਰਾਂ ਨੂੰ ਖੋਜਦਾ ਹੈ,
Fareedkot Teekaਗੁਰੋਂ ਕੇ ਉਪਦੇਸ਼ ਕਰ ਕੇ ਇਸ ਗੁਫਾ ਮੇਂ ਐਸਾ ਵਿਚਾਰ ਕਰੇ॥
Prof. Sahib Singhਇਹ ਜੀਵ ਗੁਰੂ ਦੇ ਸ਼ਬਦ ਦੀ ਰਾਹੀਂ ਹੀ ਆਪਣੇ ਸਰੀਰ-ਗੁਫ਼ਾ ਵਿਚ ਪ੍ਰਭੂ ਦੇ ਗੁਣ ਵਿਚਾਰਦਾ ਹੈ,

ਪਦ ਅਰਥ ਇਹੁ = ਇਹ ਜੀਵ।

SikhNet (Spanish)A través de la Palabra del Shabd del Guru busca en esta cueva y encuentra el Naam,

ਨਾਮੁ ਨਿਰੰਜਨੁ; ਅੰਤਰਿ ਵਸੈ ਮੁਰਾਰੇ ॥

naam niranjan; antar vasai muraare | Ang 127

Sant Singh KhalsaThe Immaculate Naam, the Name of the Lord, abides deep within the self.
Manmohan Singhfinds the pure Name of the enemy of ego abiding within his mind.
Manmohan Singh (Punjabi)ਉਹ ਹੰਕਾਰ ਦੇ ਵੈਰੀ ਦੇ ਪਵਿੱਤ੍ਰ ਨਾਮ ਨੂੰ ਆਪਣੇ ਮਨ ਵਿੱਚ ਵਸਦਾ ਹੋਇਆ ਪਾ ਲੈਂਦਾ ਹੈ।
Fareedkot Teekaਜਿਸ ਕਾ ਨਾਮ ਨਿਰੰਜਨ ਮੁਰਾਰੀ ਹੈ, ਸੋ ਅੰਤਰ ਹੀ ਵਸਤਾ ਹੈ॥
Prof. Sahib Singhਤੇ ਉਸ ਦੇ ਹਿਰਦੇ ਵਿਚ ਮੁਰਾਰੀ ਪ੍ਰਭੂ ਦਾ ਮਾਇਆ ਦੇ ਮੋਹ ਦੀ ਕਾਲਖ ਤੋਂ ਬਚਾਣ ਵਾਲਾ ਨਾਮ ਵੱਸ ਪੈਂਦਾ ਹੈ।

ਪਦ ਅਰਥ ਨਿਰੰਜਨੁ = (ਨਿਰ-ਅੰਜਨ) ਮਾਇਆ ਦੇ ਮੋਹ-ਰੂਪ ਕਾਲਖ ਤੋਂ ਰਹਿਤ।

SikhNet (Spanish)el Nombre Inmaculado del Señor. Él habita ahí.

ਹਰਿ ਗੁਣ ਗਾਵੈ. ਸਬਦਿ ਸੁਹਾਏ; ਮਿਲਿ ਪ੍ਰੀਤਮ ਸੁਖੁ ਪਾਵਣਿਆ ॥੪॥

har gun gaavai. sabad suhaae; mil preetam sukh paavaniaa |4| Ang 127

Sant Singh KhalsaSing the Glorious Praises of the Lord, and decorate yourself with the Shabad. Meeting with your Beloved, you shall find peace. ||4||
Manmohan SinghHe, who sings the Lord's praises and is bedecked with the Gurbani obtains peace by meeting Beloved.
Manmohan Singh (Punjabi)ਜੋ ਪ੍ਰਭੂ ਦਾ ਜੱਸ ਅਲਾਪਦਾ ਹੈ ਅਤੇ ਗੁਰਬਾਣੀ ਨਾਲ ਸਸ਼ੋਭਤ ਹੋਇਆ ਹੈ, ਉਹ ਪਿਆਰੇ ਨੂੰ ਭੇਟ ਕੇ ਆਰਾਮ ਪਾਉਂਦਾ ਹੈ।
Fareedkot Teekaਗੁਰੋਂ ਕੇ ਉਪਦੇਸ਼ ਕਰ ਹਰੀ ਕੇ ਸੋਭਨੀਕ ਗੁਣ ਗਾਵਤੇ ਹੈਂ, ਪੁਨਾ ਪਯਾਰੇ ਕੇ ਸਾਥ ਮਿਲ ਕਰ ਸੁਖ ਪਾਇਆ ਹੈ॥੪॥
Prof. Sahib Singhਉਸ ਗੁਰੂ ਦੇ ਸ਼ਬਦ ਵਿਚ {ਜੁੜ ਕੇ ਜਿਉਂ ਜਿਉਂ} ਪਰਮਾਤਮਾ ਦੇ ਗੁਣ ਗਾਂਦਾ ਹੈ, ਉਸ ਦਾ ਜੀਵਨ ਸੁੰਦਰ ਬਣ ਜਾਂਦਾ ਹੈ, ਪ੍ਰੀਤਮ ਨੂੰ ਮਿਲ ਕੇ ਆਤਮਕ ਆਨੰਦ ਮਾਣਦਾ ਹੈ ॥੪॥
SikhNet (Spanish)A través de la Bella Palabra, recita las Alabanzas del Señor, y une tu ser con el Bienamado en Paz y en Dicha.(4)

ਜਮੁ ਜਾਗਾਤੀ; ਦੂਜੈ ਭਾਇ. ਕਰੁ ਲਾਏ ॥

jam jaagaatee; doojai bhaae. kar laae | Ang 127

Sant Singh KhalsaThe Messenger of Death imposes his tax on those who are attached to duality.
Manmohan SinghThe death's courier, the tax-collector, levies toll on the harbourers of duality.
Manmohan Singh (Punjabi)ਮੌਤ ਦਾ ਦੂਤ, ਮਸੂਲੀਆ, ਦਵੈਤ-ਭਾਵ ਰੱਖਣ ਵਾਲਿਆਂ ਨੂੰ ਸਮੂਲ ਲਾਉਂਦਾ ਹੈ।
Fareedkot Teekaਜਮ ਰੂਪ ਜਗਾਤੀਆਂ ਦੂਜੇ ਭਾਵ ਵਾਲਿਓਂ ਪਰ (ਕਰੁ) ਡੰਡ ਲਾਵਤੇ ਹੈਂ॥
Prof. Sahib Singhਜੇਹੜਾ ਮਨੁੱਖ ਮਾਇਆ ਦੇ ਪਿਆਰ ਵਿਚ (ਫਸਿਆ ਰਹਿੰਦਾ ਹੈ, ਉਸ ਪਾਸੋਂ) ਮਸੂਲੀਆ ਜਮ-ਰਾਜ ਮਸੂਲ ਲੈਂਦਾ ਹੈ।

ਪਦ ਅਰਥ ਜਾਗਾਤੀ = ਮਸੂਲੀਆ। ਦੂਜੈ ਭਾਇ = ਮਾਇਆ ਦੇ ਪਿਆਰ ਵਿਚ। ਕਰੁ = ਮਸੂਲ।

SikhNet (Spanish)El mensajero de la muerte se lleva a los que están desviados por la dualidad

ਨਾਵਹੁ ਭੂਲੇ; ਦੇਇ ਸਜਾਏ ॥

naavahu bhoole; dee sajaae | Ang 127

Sant Singh KhalsaHe inflicts punishment on those who forget the Name.
Manmohan SinghHe inflicts punishment on those, who forget God's Name.
Manmohan Singh (Punjabi)ਉਹ ਉਨ੍ਹਾਂ ਨੂੰ ਡੰਡ ਦਿੰਦਾ ਹੈ ਜਿਹੜੇ ਵਾਹਿਗੁਰੂ ਦੇ ਨਾਮ ਨੂੰ ਵਿਸਾਰਦੇ ਹਨ।
Fareedkot Teekaਨਾਮ ਸੇ ਭੂਲਿਓਂ ਹੂਆਂ ਕੋ ਦੰਡ ਦੇਤਾ ਹੈ॥
Prof. Sahib Singhਪਰਮਾਤਮਾ ਦੇ ਨਾਮ ਤੋਂ ਖੁੰਝੇ ਹੋਏ ਉਸ ਮਨੁੱਖ ਨੂੰ ਸਜ਼ਾ ਦੇਂਦਾ ਹੈ।
SikhNet (Spanish)y los hace responder por sus actos.

ਘੜੀ ਮੁਹਤ ਕਾ ਲੇਖਾ ਲੇਵੈ; ਰਤੀਅਹੁ ਮਾਸਾ ਤੋਲ ਕਢਾਵਣਿਆ ॥੫॥

gharree muhat kaa lekhaa levai; rateeahu maasaa tol kadtaavaniaa |5| Ang 127

Sant Singh KhalsaThey are called to account for each instant and each moment. Every grain, every particle, is weighed and counted. ||5||
Manmohan SinghHe calls the mortal to account for every instant and moment of time, and counts their actions even of the weight of a grain and a particle.
Manmohan Singh (Punjabi)ਪ੍ਰਾਣੀਆਂ ਤੋਂ ਉਹ ਹਰ ਇਕ ਲਮ੍ਹੇ ਤੇ ਛਿਨ ਭਰ ਸਮੇਂ ਦਾ ਹਿਸਾਬ-ਕਿਤਾਬ ਲੈਂਦਾ ਹੈ ਅਤੇ ਉਹਨਾਂ ਦੇ ਅੰਸ਼ ਦੇ ਭੋਰਾ ਮਾਤ੍ਰ ਵਜ਼ਨ ਦੇ ਅਮਲਾਂ ਨੂੰ ਭੀ ਗਿਣਦਾ ਹੈ।
Fareedkot Teekaਜਮਦੂਤ ਦੂਜੇ ਭਾਵ ਵਾਲੇ ਮਨਮੁਖੋਂ ਕਾ ਘੜੀ ਅੱਧੀ ਘੜੀ ਕਾ ਲੇਖਾ ਰਤੀ ਮਾਸਾ ਤੋਲਾ, ਭਾਵ ਹਿਸਾਬ ਥੋੜਾ ਬਹੁਤਾ ਜੋ ਪਾਪ ਕੀਆ ਹੂਆ ਹੋਤਾ ਹੈ, ਸੋ ਲੇਤਾ ਹੈ॥੫॥☬ਤਿਸ ਪਰ ਕਹਤੇ ਹੈਂ:
Prof. Sahib Singh(ਜਮਰਾਜ ਮਸੂਲੀਆ) ਉਸ ਪਾਸੋਂ ਉਸ ਦੀ ਜ਼ਿੰਦਗੀ ਦੀ ਇਕ ਇਕ ਘੜੀ ਦਾ, ਅੱਧੀ ਅੱਧੀ ਘੜੀ ਦਾ ਲੇਖਾ ਲੈਂਦਾ ਹੈ। ਇਕ ਇਕ ਰੱਤੀ ਕਰ ਕੇ, ਇਕ ਇਕ ਮਾਸਾ ਕਰ ਕੇ ਜਮਰਾਜ ਉਸ ਦੇ ਜੀਵਨ-ਕਰਮਾਂ ਦਾ ਤੋਲ ਕਰਾਂਦਾ ਹੈ ॥੫॥

ਪਦ ਅਰਥ ਰਤੀਅਹੁ = ਇਕ ਰੱਤੀ ਤੋਂ ॥੫॥

SikhNet (Spanish)Al final tienen que entregar cuentas de cada instante, de cada grano de acción.(5)

ਪੇਈਅੜੈ; ਪਿਰੁ ਚੇਤੇ ਨਾਹੀ ॥

peeearrai; pir chete naahee | Ang 127

Sant Singh KhalsaOne who does not remember her Husband Lord in this world is being cheated by duality;
Manmohan SinghShe, who remembers not her Spouse in this world,
Manmohan Singh (Punjabi)ਜੋ ਆਪਣੇ ਕੰਤ ਨੂੰ ਇਸ ਜਹਾਨ ਅੰਦਰ ਯਾਦ ਨਹੀਂ ਕਰਦੀ,
Fareedkot Teekaਪੇਕੇ ਅਰਥਾਤ ਇਸ ਲੋਕ ਮੇਂ ਜੀਵ ਰੂਪੀ ਇਸਤ੍ਰੀ ਪਤੀ ਪਰਮੇਸ੍ਵਰ ਕੋ ਸਿਮਰਤੀ ਨਹੀਂ॥
Prof. Sahib Singhਜੇਹੜੀ ਜੀਵ-ਇਸਤ੍ਰੀ ਪੇਕੇ ਘਰ ਵਿਚ (ਇਸ ਜੀਵਨ ਵਿਚ) ਪ੍ਰਭੂ ਪਤੀ ਨੂੰ ਯਾਦ ਨਹੀਂ ਕਰਦੀ,

ਪਦ ਅਰਥ ਪੇਈਅੜੈ = ਪੇਕੇ ਘਰ ਵਿਚ, ਇਸ ਲੋਕ ਵਿਚ।

SikhNet (Spanish)La que aspira a Novia y no recuerda al Señor en la casa de su madre, es engañada por la dualidad,

ਦੂਜੈ ਮੁਠੀ; ਰੋਵੈ ਧਾਹੀ ॥

doojai mutthee; rovai dhaahee | Ang 127

Sant Singh KhalsaShe shall weep bitterly in the end.
Manmohan Singhand is cheated with another's love, shall weep bitterly.
Manmohan Singh (Punjabi)ਤੇ ਹੋਰਸ ਦੀ ਪ੍ਰੀਤ ਨਾਲ ਠੱਗੀ ਗਈ ਹੈ, ਉਹ ਭੁੱਬਾਂ ਮਾਰ ਕੇ ਵਿਰਲਾਪ ਕਰੇਗੀ।
Fareedkot Teekaਦ੍ਵੈਤ ਭਾਵ ਕਰ ਠਗੀ ਹੂਈ ਧਾਹਾਂ ਮਾਰ ਕਰ ਰੁਦਨ ਕਰਤੀ ਹੈ॥
Prof. Sahib Singhਤੇ ਮਾਇਆ ਦੇ ਮੋਹ ਵਿਚ ਪੈ ਕੇ (-ਆਤਮਕ ਗੁਣਾਂ ਦੀ ਰਾਸਿ ਪੂੰਜੀ) ਲੁਟਾਂਦੀ ਰਹਿੰਦੀ ਹੈ, ਉਹ (ਲੇਖਾ ਦੇਣ ਵੇਲੇ) ਢਾਹਾਂ ਮਾਰ ਮਾਰ ਕੇ ਰੋਂਦੀ ਹੈ।

ਪਦ ਅਰਥ ਦੂਜੈ = (ਪ੍ਰਭੂ ਤੋਂ ਬਿਨਾ) ਹੋਰ ਵਿਚ। ਧਾਹੀ = ਢਾਹਾਂ ਮਾਰ ਮਾਰ ਕੇ।

SikhNet (Spanish)y se lamenta terriblemente.

ਖਰੀ ਕੁਆਲਿਓ ਕੁਰੂਪਿ ਕੁਲਖਣੀ; ਸੁਪਨੈ. ਪਿਰੁ ਨਹੀ ਪਾਵਣਿਆ ॥੬॥

kharee kuaalio kuroop kulakhanee; supanai. pir nahee paavaniaa |6| Ang 127

Sant Singh KhalsaShe is from an evil family; she is ugly and vile. Even in her dreams, she does not meet her Husband Lord. ||6||
Manmohan SinghShe is of mean family very ill-looking and ill-omned. Even in dream she meets not her Husband.
Manmohan Singh (Punjabi)ਉਹ ਨੀਚ ਘਰਾਣੇ ਦੀ, ਬਹੁਤ ਬਦਸ਼ਕਲ ਤੇ ਮੰਦੇ ਲਛਣਾ ਵਾਲੀ ਹੈ। ਸੁਫਨੇ ਵਿੱਚ ਭੀ ਉਹ ਆਪਣੇ ਖਸਮ ਨੂੰ ਨਹੀਂ ਮਿਲਦੀ।
Fareedkot Teekaਅਤੀ ਨਿੰਦਤ ਹੈ ਪੁਨਾ ਕਰੂਪ, ਭਾਵ ਰਿਦੇ ਕੀ ਸਫਾਈ ਤੇ ਰਹਤ ਹੈ ਔਰ ਖੋਟੇ ਲਖਣਾਂ ਵਾਲੀ ਹੈ, ਸ੍ਵਪਨੇ ਭੀ ਅਰਥਾਤ ਕਭੀ ਪਤੀ ਕੋ ਨਹੀਂ ਪਾਵਤੀ ਹੈ॥੬॥
Prof. Sahib Singhਉਹ ਜੀਵ-ਇਸਤ੍ਰੀ ਭੈੜੇ ਘਰ ਦੀ ਭੈੜੇ ਰੂਪ ਵਾਲੀ ਭੈੜੇ ਲੱਛਣਾਂ ਵਾਲੀ ਹੀ ਕਹੀ ਜਾਂਦੀ ਹੈ, (ਪੇਕੇ ਘਰ ਰਹਿੰਦਿਆਂ) ਉਸ ਨੇ ਕਦੇ ਸੁਪਨੇ ਵਿਚ ਭੀ ਪ੍ਰਭੂ ਮਿਲਾਪ ਨਾਹ ਕੀਤਾ ॥੬॥

ਪਦ ਅਰਥ ਖਰੀ = ਬਹੁਤ। ਕੁਆਲਿਓ = {ਕੁ-ਆਲਯ} ਭੈੜੇ ਘਰ ਦੀ ॥੬॥

SikhNet (Spanish)Ella en verdad es de baja familia, horrible y vil; y no conoce a su Señor ni en sueños.(6)

ਪੇਈਅੜੈ; ਪਿਰੁ ਮੰਨਿ ਵਸਾਇਆ ॥

peeearrai; pir man vasaaeaa | Ang 127

Sant Singh KhalsaShe who enshrines her Husband Lord in her mind in this world
Manmohan SinghWho enshrines her Beloved in the mind in her parent's home,
Manmohan Singh (Punjabi)ਜੋ ਆਪਣੇ ਪi੍ਰੀਤਮ ਨੂੰ ਆਪਣੇ ਮਾਪਿਆਂ ਦੇ ਘਰ ਵਿੱਚ ਚਿੱਤ ਅੰਦਰ ਟਿਕਾਉਂਦੀ ਹੈ,
Fareedkot Teekaਜਿਸ ਨੇ ਇਸ ਲੋਕ ਮੇਂ ਪਤੀ ਕੋ ਮਨ ਮੇਂ ਵਸਾਇਆ ਹੈ॥
Prof. Sahib Singhਪੇਕੇ ਘਰ ਵਿਚ ਜਿਸ ਜੀਵ-ਇਸਤ੍ਰੀ ਨੇ ਪ੍ਰਭੂ ਪਤੀ ਨੂੰ ਆਪਣੇ ਮਨ ਵਿਚ ਰੱਖਿਆ,

ਪਦ ਅਰਥ ਮੰਨਿ = ਮਨਿ, ਮਨ ਵਿਚ।

SikhNet (Spanish)Pero aquélla que enaltece en su mente al Maestro en la casa de sus padres,

ਪੂਰੈ ਗੁਰਿ; ਹਦੂਰਿ ਦਿਖਾਇਆ ॥

poorai gur; hadoor dikhaaeaa | Ang 127

Sant Singh KhalsaHis Presence is revealed to her by the Perfect Guru.
Manmohan Singhthe perfect Guru shows her Spouse just before her eyes.
Manmohan Singh (Punjabi)ਉਸ ਨੂੰ ਪੂਰਨ ਗੁਰਦੇਵ ਜੀ ਉਸ ਦਾ ਪਤੀ ਉਸ ਦੀਆਂ ਐਨ ਅੱਖਾਂ ਦੇ ਸਾਹਮਣੇ ਵਿਖਾਲ ਦਿੰਦੇ ਹਨ।
Fareedkot Teekaਪੁਨਾ: ਤਿਸ ਕੋ ਪੂਰੇ ਗੁਨੋਂ ਨੇ ਹਦੂਰ ਦਿਖਾਇਆ ਹੈ॥
Prof. Sahib Singhਜਿਸ ਨੂੰ ਪੂਰੇ ਗੁਰੂ ਨੇ (ਪ੍ਰਭੂ-ਪਤੀ ਉਸ ਦੇ) ਅੰਗ-ਸੰਗ (ਵੱਸਦਾ) ਵਿਖਾ ਦਿੱਤਾ.

ਪਦ ਅਰਥ ਹਦੂਰਿ = ਅੰਗ ਸੰਗ।

SikhNet (Spanish)el Perfecto Guru la trae cara a cara con el Señor.

ਕਾਮਣਿ. ਪਿਰੁ ਰਾਖਿਆ ਕੰਠਿ ਲਾਇ; ਸਬਦੇ. ਪਿਰੁ ਰਾਵੈ ਸੇਜ ਸੁਹਾਵਣਿਆ ॥੭॥

kaaman. pir raakhiaa kantth laae; sabade. pir raavai sej suhaavaniaa |7| Ang 127

Sant Singh KhalsaThat soul-bride keeps her Husband Lord clasped tightly to her heart, and through the Word of the Shabad, she enjoys her Husband Lord upon His Beautiful Bed. ||7||
Manmohan SinghSuch bride keeps her Husband clasped to her bosom and through the Name enjoys her Husband on His beauteous couch.
Manmohan Singh (Punjabi)ਐਸੀ ਵਹੁਟੀ ਆਪਣੇ ਖਸਮ ਨੂੰ ਆਪਣੀ ਛਾਤੀ ਨਾਲ ਲਾਈ ਰੱਖਦੀ ਹੈ ਅਤੇ ਨਾਮ ਦੇ ਰਾਹੀਂ ਆਪਣੇ ਖਸਮ ਨੂੰ ਉਸ ਦੇ ਸੁੰਦਰ ਪਲੰਘ ਉਤੇ ਮਾਣਦੀ ਹੈ।
Fareedkot Teekaਤਿਸ ਜੀਵ ਰੂਪੀ ਇਸਤ੍ਰੀ ਨੇ ਪਤੀ ਕੋ ਕੰਠ ਕੇ ਸਾਥ ਲਗਾਇ ਰਾਖਿਆ ਹੈ, ਭਾਵ ਏਹ ਕਿ ਅਭੇਦ ਚਿੰਤਨ ਕਰਤੀ ਹੈ। ਗੁਰੋਂ ਕੇ ਉਪਦੇਸ਼ ਕਰ ਪਤੀ ਕੇ ਅਨੰਦ ਕੋ ਭੋਗਤੀ ਹੈ, ਯਾਂ ਤੇ ਤਿਸ ਕੀ ਅੰਤਹਕਣ ਰੂਪੀ ਸਿਹਜਾ ਸੋਭਤੀ ਹੈ॥
Prof. Sahib Singhਜਿਸ ਜੀਵ-ਇਸਤ੍ਰੀ ਨੇ ਪ੍ਰਭੂ-ਪਤੀ ਨੂੰ ਸਦਾ ਆਪਣੇ ਗਲ ਨਾਲ ਲਾਈ ਰੱਖਿਆ, ਉਹ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ-ਪਤੀ ਦੇ ਮਿਲਾਪ ਦਾ ਆਨੰਦ ਮਾਣਦੀ ਰਹਿੰਦੀ ਹੈ, ਉਸ ਦੇ ਹਿਰਦੇ ਦੀ ਸੇਜ ਸੋਹਣੀ ਬਣੀ ਰਹਿੰਦੀ ਹੈ ॥੭॥

ਪਦ ਅਰਥ ਕਾਮਣਿ = (ਜੀਵ) ਇਸਤ੍ਰੀ। ਕੰਠਿ = ਗਲ ਨਾਲ ॥੭॥

SikhNet (Spanish)Ella lleva a su Esposo en su pecho, y a través de la Palabra, goza de Su Lujoso Lecho.

ਆਪੇ ਦੇਵੈ; ਸਦਿ ਬੁਲਾਏ ॥

aape devai; sad bulaae | Ang 127

Sant Singh KhalsaThe Lord Himself sends out the call, and He summons us to His Presence.
Manmohan SinghHimself the Lord summons and sends for the man and gives fiats.
Manmohan Singh (Punjabi)ਆਪ ਹੀ ਸਾਹਿਬ ਬੰਦੇ ਨੂੰ ਬੁਲਾਉਂਦਾ ਤੇ ਸੱਦਾ ਘਲਦਾ ਹੈ ਅਤੇ ਦਾਤਾਂ ਦਿੰਦਾ ਹੈ।
Fareedkot Teekaਆਪ ਹੀ ਬੁਲਾਇ ਕਰ ਕੇ (ਸਦਿ) ਸ੍ਰੇਸਟਤਾ ਦੇਤਾ ਹੈ, ਭਾਵ ਏਹਿ ਕਿ ਸਤਸੰਗ ਮੇਂ ਬੁਲਾਇ ਕਰ ਆਪ ਹੀ ਦੈਵੀ ਗੁਣ ਦੇਤਾ ਹੈ॥
Prof. Sahib Singh(ਪਰ ਜੀਵਾਂ ਦੇ ਵੱਸ ਦੀ ਗੱਲ ਨਹੀਂ) ਪਰਮਾਤਮਾ ਆਪ ਹੀ (ਜੀਵ ਨੂੰ) ਸੱਦ ਕੇ ਬੁਲਾ ਕੇ (ਆਪਣੇ ਨਾਮ ਦੀ ਦਾਤਿ) ਦੇਂਦਾ ਹੈ।

ਪਦ ਅਰਥ ਸਦਿ = ਸੱਦ ਕੇ। ਬੁਲਾਏ = ਬੁਲਾਇ, ਬੁਲਾ ਕੇ।

SikhNet (Spanish)Él, el Señor Mismo nos llama al Éxtasis,

ਆਪਣਾ ਨਾਉ; ਮੰਨਿ ਵਸਾਏ ॥

aapanaa naau; man vasaae | Ang 127

Sant Singh KhalsaHe enshrines His Name within our minds.
Manmohan SinghHis Name He establishes in his mind.
Manmohan Singh (Punjabi)ਆਪਣਾ ਨਾਮ ਉਹ ਉਸ ਦੇ ਚਿੱਤ ਅੰਦਰ ਅਸਥਾਪਨ ਕਰਦਾ ਹੈ।
Fareedkot Teekaਪੁਨਾ ਆਪਣਾ ਨਾਮ ਮਨ ਮੇਂ ਵਸਾਵਤਾ ਹੈ॥
Prof. Sahib Singhਆਪ ਹੀ ਆਪਣਾ ਨਾਮ (ਜੀਵ ਦੇ) ਮਨ ਵਿਚ ਵਸਾਂਦਾ ਹੈ।
SikhNet (Spanish)y nos hace enaltecer Su Nombre en nuestras mentes.

ਨਾਨਕ. ਨਾਮੁ ਮਿਲੈ ਵਡਿਆਈ; ਅਨਦਿਨੁ ਸਦਾ ਗੁਣ ਗਾਵਣਿਆ ॥੮॥੨੮॥੨੯॥

naanak. naam milai vaddiaaee; anadin sadaa gun gaavaniaa |8|28|29| Ang 127

Sant Singh KhalsaO Nanak, one who receives the greatness of the Naam night and day, constantly sings His Glorious Praises. ||8||28||29||
Manmohan SinghNanak, he who receives the Name's greatness night and day ever sings God's praises.
Manmohan Singh (Punjabi)ਨਾਨਕ, ਜਿਸ ਨੂੰ ਨਾਮ ਦੀ ਵਿਸ਼ਾਲਤਾ ਪਰਾਪਤ ਹੁੰਦੀ ਹੈ, ਉਹ ਰਾਤ੍ਰੀ ਦਿਹੁੰ ਹਮੇਸ਼ਾਂ ਹੀ ਵਾਹਿਗੁਰੂ ਦਾ ਜੱਸ ਗਾਉਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨੋਂ ਕੋ ਨਾਮ ਸੇ ਵਡਿਆਈ ਹੈ, ਸੋ ਰਾਤ ਦਿਨ ਸਦੀਵ ਹਰੀ ਕੇ ਗੁਣੋਂ ਕੋ ਗਾਵਤੇ ਹੈਂ॥੮॥੨੮॥੨੯॥
Prof. Sahib Singhਹੇ ਨਾਨਕ! ਜਿਸ ਮਨੁੱਖ ਨੂੰ ਪਰਮਾਤਮਾ ਦਾ ਨਾਮ ਮਿਲਦਾ ਹੈ, ਉਸ ਨੂੰ (ਲੋਕ ਪਰਲੋਕ ਵਿਚ) ਵਡਿਆਈ ਮਿਲਦੀ ਹੈ, ਉਹ ਹਰ ਵੇਲੇ ਸਦਾ ਹੀ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ ॥੮॥੨੮॥੨੯॥
SikhNet (Spanish)Y así Nanak dice, somos glorificados, y noche y día cantamos las Alabanzas del Señor.(8-28-29)
Answers quote the Granth verbatim with Ang citations. AI commentary is not Gurbani and not a religious ruling.