ੴ

ਸਿੱਖਬਾਣੀ · SikhBani

ਕਬੀਰ ਚਤੁਰਾਈ ਅਤਿ ਘਨੀ ਹਰਿ ਜਪਿ ਹਿਰਦੈ ਮਾਹਿ ॥

kabeer chaturaaee at ghanee har jap hiradai maeh
Bhagat Kabir Ji ਭਗਤ ਕਬੀਰ ਜੀ · Salok Kabeer Jee · Ang 1370 · 2 lines
Translations

ਕਬੀਰ. ਚਤੁਰਾਈ ਅਤਿ ਘਨੀ; ਹਰਿ ਜਪਿ ਹਿਰਦੈ ਮਾਹਿ ॥

kabeer. chaturaaee at ghanee; har jap hiradai maeh |

Sant Singh KhalsaKabeer, it is the most clever wisdom, to chant and meditate on the Lord in the heart.
Manmohan SinghKabir, exceedingly great wisdom is in this, that man should remember God in his mind.
Manmohan Singh (Punjabi)ਕਬੀਰ, ਖਰੀ ਬਹੁਤੀ ਸਿਆਣਪ ਇਸ ਵਿੱਚ ਹੈ, ਕਿ ਇਨਸਾਨ ਆਪਣੇ ਮਨ ਅੰਦਰ ਰੱਬ ਦਾ ਸਿਮਰਨ ਕਰੇ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਹਰੀ ਕੇ ਨਾਮ ਕੋ ਰਸਨਾ ਸੇਂ ਜਪ ਕਰ ਜੋ ਹਿਰਦੇ ਮੇਂ ਧਿਆਨ ਕਰਨਾ ਹੈ, ਸੋਈ ਬਡੀ ਚਤਰਾਈ ਹੈ॥
Prof. Sahib Singhਹੇ ਕਬੀਰ! (ਦੁਨੀਆ ਦੇ ਸਹਿਮਾਂ ਭਰਮਾਂ-ਵਹਿਮਾਂ ਤੋਂ ਬਚਣ ਲਈ) ਸਭ ਤੋਂ ਵੱਡੀ ਸਿਆਣਪ ਇਹੀ ਹੈ ਕਿ ਪਰਮਾਤਮਾ ਦਾ ਨਾਮ ਹਿਰਦੇ ਵਿਚ ਹੀ ਯਾਦ ਕਰ।
SikhNet (Spanish)Kabir, la Sabiduría más eficaz es cantar y meditar en el Señor en tu corazón,

ਸੂਰੀ ਊਪਰਿ ਖੇਲਨਾ; ਗਿਰੈ. ਤ ਠਾਹਰ ਨਾਹਿ ॥੧੦੯॥

sooree aoopar khelanaa; girai. ta tthaahar naeh |109|

Sant Singh KhalsaIt is like playing on a pig; if you fall off, you will find no place of rest. ||109||
Manmohan SinghThe Lord's meditation is like playing on the noose and if man falls from it, then finds he no place of rest.
Manmohan Singh (Punjabi)ਸੁਆਮੀ ਦਾ ਸਿਮਰਨ ਸੂਲੀ ਉਤੇ ਖੇਡਣ ਦੀ ਮਾਨੰਦ ਹੈ ਜੇਕਰ ਇਨਸਾਨ ਇਸ ਤੋਂ ਡਿਗ ਪਵੇ, ਤਾਂ ਉਸ ਨੂੰ ਕੋਈ ਭੀ ਆਰਾਮ ਦੀ ਥਾਂ ਨਹੀਂ ਮਿਲਦੀ।
Fareedkot Teekaਪਰੰਤੂ ਏਹ ਜੋ ਹਰੀ ਕਾ ਜਪਨਾ ਹੈ, ਸੋ ਐਸਾ ਕਠਨ ਹੈ ਜੈਸੇ ਸੂਲੀ ਉਪਰ ਚੇਸਟਾ ਹੈ। ਤਿਸ ਨਾਮ ਤੇ ਗਿਰੇ ਕੋ ਕੋਈ ਠਹਿਰਨੇ ਕੀ ਜਾਗਾ ਨਹੀਂ, ਭਾਵ ਭਜਨ ਮੇਂ ਬਿਘਨ ਬਹੁਤ ਹੋਤੇ ਹੈਂ॥੧੦੯॥
Prof. Sahib Singh(ਪਰ) ਇਹ ਸਿਮਰਨ ਕਰਨਾ ਕੋਈ ਸੌਖੀ ਕਾਰ ਨਹੀਂ ਹੈ; (ਜਾਤਿ-ਅਭਿਮਾਨ, ਨਿੰਦਾ, ਕੁਸੰਗ; ਚਸਕੇ, ਵਰਤ ਆਦਿਕ ਭਰਮ ਛੱਡਣੇ ਪੈਂਦੇ ਹਨ; ਸੋ,) ਪ੍ਰਭੂ ਦਾ ਸਿਮਰਨ ਸੂਲੀ ਉਤੇ ਚੜ੍ਹਨ ਸਮਾਨ ਹੈ, ਇਸ ਸੂਲੀ ਤੋਂ ਡਿਗਿਆਂ ਹੀ (ਭਾਵ, ਸਿਮਰਨ ਦੀ ਇਹ ਅੱਤ ਔਖੀ ਕਾਰ ਛੱਡਿਆਂ ਭੀ) ਨਹੀਂ ਬਣ ਆਉਂਦੀ, ਕਿਉਂਕਿ ਸਿਮਰਨ ਤੋਂ ਬਿਨਾਂ (ਦੁਨੀਆ ਦੇ ਦੁੱਖ-ਕਲੇਸ਼ਾਂ ਤੇ ਸਹਿਮਾਂ ਤੋਂ ਬਚਣ ਲਈ) ਹੋਰ ਕੋਈ ਆਸਰਾ ਭੀ ਨਹੀਂ ਹੈ ॥੧੦੯॥

ਪਦ ਅਰਥ ਠਾਹਰ = ਥਾਂ, ਆਸਰਾ ॥੧੦੯॥

* ਨੋਟ: ਪ੍ਰਭੂ-ਚਰਨਾਂ ਤੋਂ ਵਿਛੁੜੇ ਮਨੁੱਖ ਨੂੰ ਜਗਤ ਦੇ ਕਈ ਸਹਿਮ ਘੇਰਾ ਪਾਈ ਰੱਖਦੇ ਹਨ-ਦੁਖ-ਕਲੇਸ਼, ਰੋਗ, ਗਰੀਬੀ, ਲੋਕ-ਲਾਜ, ਈਰਖਾ-ਸਾੜੇ, ਕਈ ਕਿਸਮ ਦੀਆਂ ਮੁਥਾਜੀਆਂ ਆਦਿਕ। ਇਹਨਾਂ ਤੋਂ ਬਚਣ ਲਈ ਕਿਤੇ ਇਹ ਵਿਚਾਰਾ ਲੁਕਵੇਂ ਪਾਪ ਕਰਦਾ ਹੈ, ਕਿਤੇ ਸੰਤਾਨ ਦੀ ਖ਼ਾਤਰ ਮਸਾਣ ਜਗਾਏ ਜਾਂਦੇ ਹਨ, ਕਿਤੇ ਵਰਤ ਰੱਖੀਦੇ ਹਨ, ਕਿਤੇ ਤੀਰਥਾਂ ਵਲ ਦੌੜ-ਭੱਜ ਹੋ ਰਹੀ ਹੈ। ਫਿਰ ਭੀ ਸੁਖ ਨਹੀਂ ਹੈ, ਸਹਿਮ ਹੀ ਸਹਿਮ ਹੈ। ਇਹ ਸਾਰੀਆਂ ਸਿਆਣਪਾਂ ਅਕਾਰਥ ਜਾ ਰਹੀਆਂ ਹਨ। ਇਹਨਾਂ ਦਾ ਇਲਾਜ ਇਕੋ ਹੀ ਹੈ। ਪ੍ਰਭੂ ਤੋਂ ਵਿਛੋੜੇ ਦੇ ਕਾਰਨ ਇਹ ਦੁੱਖ ਹਨ। ਸਿਰਫ਼ ਵਿਛੋੜਾ ਦੂਰ ਕਰਨਾ ਹੈ, ਪ੍ਰਭੂ ਦੇ ਚਰਨਾਂ ਵਿਚ ਜੁੜਨਾ ਹੈ। ਪਰ ਨਿਰਾ 'ਰਾਮ ਰਾਮ' ਆਖਣ ਨੂੰ ਸਿਮਰਨ ਨਹੀਂ ਕਹੀਦਾ। ਇਸ ਦਾਰੂ ਦੇ ਨਾਲ ਕਈ ਪਰਹੇਜ਼ ਭੀ ਹਨ-ਚਸਕੇ, ਸਰੀਰਕ ਮੋਹ, ਜਾਤੀ-ਅਭਿਮਾਨ, ਪਰਾਈ ਨਿੰਦਾ, ਕੁਸੰਗ, ਵਰਤ ਆਦਿਕਾਂ ਦੇ ਭਰਮ, ਸੰਗ੍ਰਾਂਦ-ਮੱਸਿਆ ਦੀ ਭਟਕਣਾ, ਨੱਕ-ਨਮੂਜ ਦੀ ਖ਼ਾਤਰ ਕੀਤੀਆਂ ਜਾ ਰਹੀਆਂ ਵਿਅਰਥ ਰਸਮਾਂ-ਅਜੇਹੇ ਕਈ ਕੰਮ ਹਨ ਜੋ ਜਦ ਤਕ ਛੱਡੇ ਨਾਹ ਜਾਣ, ਸਿਮਰਨ ਆਪਣਾ ਜੌਹਰ ਵਿਖਾ ਨਹੀਂ ਸਕਦਾ। ਪਰ ਇਹਨਾਂ ਦਾ ਤਿਆਗ ਕੋਈ ਸੌਖੀ ਖੇਡ ਨਹੀਂ; ਕਿਤੇ ਆਪਣਾ ਹੀ ਵਿਗੜਿਆ ਹੋਇਆ ਮਨ ਵਰਜਦਾ ਹੈ ਕਿਤੇ ਲੋਕ-ਲਾਜ ਵਰਜਦੀ ਹੈ। ਸੋ, ਸਿਮਰਨ ਕਰਨਾ ਇਕ ਬੜੀ ਔਖੀ ਖੇਡ ਹੈ, ਸੂਲੀ ਉਤੇ ਚੜ੍ਹਨ ਸਮਾਨ ਹੈ। ਪਰ, ਸਿਮਰਨ ਤੋਂ ਬਿਨਾਂ ਹੋਰ ਕੋਈ ਰਸਤਾ ਭੀ ਨਹੀਂ ਹੈ ਜਿਸ ਤੇ ਤੁਰ ਕੇ ਮਨੁੱਖਤਾ ਦੀ ਚੋਟੀ ਉਤੇ ਅੱਪੜਿਆ

SikhNet (Spanish)es como jugar en la cruz, si te caes no encuentras donde descansar.(109)
Answers quote the Granth verbatim with Ang citations. AI commentary is not Gurbani and not a religious ruling.