ਕਬੀਰ. ਸੋੁਈ ਮੁਖੁ ਧੰਨਿ ਹੈ; ਜਾ ਮੁਖਿ ਕਹੀਐ ਰਾਮੁ ॥
kabeer. suoee mukh dhan hai; jaa mukh kaheeai raam |
Sant Singh KhalsaKabeer, blessed is that mouth, which utters the Lord's Name.
Manmohan SinghKabir, blessed is the mouth, with which mouth the Lord's Name is recited.
Manmohan Singh (Punjabi)ਕਬੀਰ ਮੁਬਾਰਕ ਹੈ ਉਹ ਮੁੰਹ ਜਿਸ ਮੂੰਹ ਨਾਲ ਸੁਆਮੀ ਦਾ ਨਾਮ ਉਚਾਰਨ ਕੀਤਾ ਜਾਂਦਾ ਹੈ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਜਿਸ ਮੁਖ ਤੇ ਰਾਮ ਕਾ ਨਾਮ ਕਹੀਤਾ ਹੈ, ਸੋਈ ਮੁਖ ਧੰਨ੍ਯਤਾ ਯੋਗ ਹੈ॥
Prof. Sahib Singh(ਇਸ ਵਾਸਤੇ) ਹੇ ਕਬੀਰ! ਉਹੀ ਮੂੰਹ ਭਾਗਾਂ ਵਾਲਾ ਹੈ ਜਿਸ ਮੂੰਹ ਨਾਲ ਰਾਮ ਦਾ ਨਾਮ ਉਚਾਰਿਆ ਜਾਂਦਾ ਹੈ।
ਪਦ ਅਰਥ ਸਈ = (ਅੱਖਰ 'ਸ' ਦੇ ਨਾਲ ਦੋ ਲਗਾਂ ਹਨ (ੋ) ਅਤੇ (ੁ)। ਅਸਲੀ ਲਫ਼ਜ਼ 'ਸੋਈ' ਹੈ, ਇਥੇ ਸ਼ਲੋਕ ਦੀ ਚਾਲ ਪੂਰੀ ਰੱਖਣ ਲਈ ਇਸ ਨੂੰ 'ਸੁਈ' ਪੜ੍ਹਨਾ ਹੈ। (ੋ) ਦੀਆਂ ਦੋ ਮਾਤ੍ਰਾਂ ਹੁੰਦੀਆਂ ਹਨ, ਇਥੇ ਇਕ ਮਾਤ੍ਰਾ ਘਟਾ ਕੇ ਇਸ ਨੂੰ (ੁ) ਪੜ੍ਹਨਾ ਹੈ)। ਧੰਨਿ = ਭਾਗਾਂ ਵਾਲਾ।
SikhNet (Spanish)Kabir, benditos sean esos labios que entonan el Nombre del Señor,
ਦੇਹੀ ਕਿਸ ਕੀ ਬਾਪੁਰੀ; ਪਵਿਤ੍ਰੁ ਹੋਇਗੋ ਗ੍ਰਾਮੁ ॥੧੧੦॥
dehee kis kee baapuree; pavitru hoeigo graam |110|
Sant Singh KhalsaIt purifies the body, and the whole village as well. ||110||
Manmohan SinghWhat to say of the poor body of that creature, even his village shall be purified.
Manmohan Singh (Punjabi)ਉਸ ਜੀਵ ਦੇ ਗਰੀਬੜੇ ਸਰੀਰ ਦਾ ਕਹਿਣਾ ਹੀ ਕੀ ਹੈ ਉਸ ਦਾ ਸਾਰਾ ਪਿੰਡ ਹੀ ਪਾਵਨ ਪੁਨੀਤ ਥੀ ਵੰਞੇਗਾਂ।
Fareedkot Teekaਤਿਸ ਰਾਮ ਨਾਮ ਕੇ ਉਚਾਰਨ ਕਰਨੇ ਸੇ ਦੇਹੀ ਵਿਚਾਰੀ ਕਾ ਪਵਿਤ੍ਰ ਹੋਣਾ ਕਿਆ ਹੈ, ਜਹਾਂ ਨਾਮ ਕਾ ਉਚਾਰਨ ਹੋਤਾ ਹੈ, ਸੋ ਗ੍ਰਾਮ ਹੀ ਪਾਵਨ ਹੋ ਜਾਤਾ ਹੈ॥੧੧੦॥
Prof. Sahib Singhਉਸ ਸਰੀਰ ਵਿਚਾਰੇ ਦੀ ਕੀਹ ਗੱਲ ਹੈ? (ਉਸ ਸਰੀਰ ਦਾ ਪਵਿੱਤ੍ਰ ਹੋਣਾ ਤਾਂ ਇਕ ਨਿੱਕੀ ਜਿਹੀ ਗੱਲ ਹੈ, ਨਿਰਾ ਉਹ ਸਰੀਰ ਤਾਂ ਕਿਤੇ ਰਿਹਾ,) ਉਹ ਸਾਰਾ ਪਿੰਡ ਹੀ ਪਵਿੱਤ੍ਰ ਹੋ ਜਾਂਦਾ ਹੈ ਜਿਥੇ ਰਹਿੰਦਾ ਹੋਇਆ ਮਨੁੱਖ ਨਾਮ ਸਿਮਰਦਾ ਹੈ ॥੧੧੦॥
ਪਦ ਅਰਥ ਦੇਹੀ = ਸਰੀਰ। ਬਾਪੁਰੀ = ਵਿਚਾਰੀ। ਗ੍ਰਾਮੁ = ਪਿੰਡ ॥੧੧੦॥
SikhNet (Spanish)esto purifica el cuerpo y a la villa entera también. (110)