ੴ

ਸਿੱਖਬਾਣੀ · SikhBani

ਜਾ ਤੂ ਤਾ ਮੈ ਸਭੁ ਕੋ ਤੂ ਸਾਹਿਬੁ ਮੇਰੀ ਰਾਸਿ ਜੀਉ ॥

jaa too taa mai sabh ko too saahib meree raas jeeo
Guru Nanak Dev Ji ਗੁਰੂ ਨਾਨਕ ਦੇਵ ਜੀ · Raag Soohee · Ang 762 · 11 lines
Translations

ਸੂਹੀ ਮਹਲਾ ੧ ਸੁਚਜੀ ॥

soohee mahalaa 1 suchajee |

Sant Singh KhalsaSoohee, First Mehl, Suchajee ~ The Noble And Graceful Bride:
Manmohan SinghSuhi, 1st Guru, Suchaji.
Manmohan Singh (Punjabi)ਸੂਹੀ ਪਹਿਲੀ ਪਾਤਿਸ਼ਾਹੀ ਸੁਚੱਜੀ।
Fareedkot Teeka(ਸੁਚਜੀ) ਸ੍ਰੇਸਟ ਆਚਾਰ ਵਾਲੀ ਅਰਥਾਤ ਉਤਮੁ ਅਧਕਾਰੀ ਬੇਨਤੀ ਸਹਿਤ ਪਰਮੇਸਰ ਕੇ ਸਨਮੁਖ ਅਪਨਾ ਹਾਲ ਕਹਤੀ ਹੈ:
Prof. Sahib Singh

ਪਦ ਅਰਥ ਸੁਚਜੀ = ਸੁ-ਚੱਜੀ, ਜਿਸ ਨੇ ਜੀਵਨ ਦੀ ਚੰਗੀ ਜਾਚ ਸਿੱਖੀ ਹੋਈ ਹੈ।

SikhNet (Spanish)Suji, Mejl Guru Nanak, Primer Canal Divino, Suchayi. La Novia Noble y Graciosa.

ਜਾ ਤੂ. ਤਾ ਮੈ ਸਭੁ ਕੋ; ਤੂ ਸਾਹਿਬੁ. ਮੇਰੀ ਰਾਸਿ ਜੀਉ ॥

jaa too. taa mai sabh ko; too saahib. meree raas jeeo |

Sant Singh KhalsaWhen I have You, then I have everything. O my Lord and Master, You are my wealth and capital.
Manmohan SinghWhen I have Thee, then have I every-thing Thou O Lord, art capital.
Manmohan Singh (Punjabi)ਜਦ ਤੂੰ ਮੇਰਾ ਹੈ, ਤਦ ਹਰ ਸ਼ੈ ਮੇਰੀ ਹੈ, ਤੂੰ ਹੀ, ਹੇ ਸੁਆਮੀ! ਮੇਰੀ ਪੂੰਜੀ ਹੈ।
Fareedkot Teekaਹੇ ਪਰਮੇਸਰ! ਜਾਂ ਤੂੰ ਮੇਰਾ ਰਖਕ ਹੈ ਤਾਂ ਮੇਰਾ ਸਭੁ ਕੋਈ ਹਿਤੂ ਹੀ ਹੈ ਅਰ ਤੂੰ ਹੀ ਮੇਰਾ ਸਹਿਬ ਹੈਂ ਅਰੁ ਮੇਰੀ ਪੂੰਜੀ ਭੀ ਤੂੰਹੀ ਹੈਂ॥
Prof. Sahib Singhਹੇ ਪ੍ਰਭੂ! ਜਦੋਂ ਤੂੰ (ਮੇਰੇ ਵਲ ਹੁੰਦਾ ਹੈਂ) ਤਦੋਂ ਹਰੇਕ ਜੀਵ ਮੈਨੂੰ (ਆਦਰ ਦੇਂਦਾ ਹੈ)। ਤੂੰ ਹੀ ਮੇਰਾ ਮਾਲਕ ਹੈਂ, ਤੂੰ ਹੀ ਮੇਰਾ ਸਰਮਾਇਆ ਹੈਂ।

ਪਦ ਅਰਥ ਜਾ = ਜਦੋਂ। ਤਾ = ਤਦੋਂ। ਸਭੁ ਕੋ = ਹਰੇਕ ਜੀਵ। ਰਾਸਿ = ਪੂੰਜੀ, ਸਰਮਾਇਆ।

SikhNet (Spanish)Cuando Estás conmigo, yo logro todo; Tú, oh Señor, eres mi Maestro, mi único Capital.

ਤੁਧੁ ਅੰਤਰਿ. ਹਉ ਸੁਖਿ ਵਸਾ; ਤੂੰ ਅੰਤਰਿ ਸਾਬਾਸਿ ਜੀਉ ॥

tudh antar. hau sukh vasaa; toon antar saabaas jeeo |

Sant Singh KhalsaWithin You, I abide in peace; within You, I am congratulated.
Manmohan SinghIn Thee I abide in peace. Abiding in Thee I am congratulated.
Manmohan Singh (Punjabi)ਤੇਰੇ ਅੰਦਰ ਹੋਣ ਨਾਲ ਮੈਂ ਆਰਾਮ ਵਿੱਚ ਵਸਦੀ ਹਾਂ। ਤੇਰੇ ਅੰਦਰ ਵੱਸਣ ਨਾਲ ਮੈਨੂੰ ਵਧਾਈ ਮਿਲਦੀ ਹੈ।
Fareedkot Teekaਤੇਰੇ ਅੰਤਰ ਪ੍ਰਾਪਤਿ ਹੋਣੇ ਸੇ ਮੈਂ ਸੁਖ ਮੇਂ ਵਸੂੰਗੀ ਅਰ ਹੇ ਪਰਮੇਸ੍ਵਰ! ਤੂੰ ਅੰਤਰ ਹੋਵੇ ਤਾਂ ਸਾਬਾਸੀ ਹੋਵੇ ਹੈ॥
Prof. Sahib Singhਜਦੋਂ ਮੈਂ ਤੈਨੂੰ ਆਪਣੇ ਹਿਰਦੇ ਵਿਚ ਵਸਾ ਲੈਂਦੀ ਹਾਂ ਤਦੋਂ ਮੈਂ ਸੁਖੀ ਵਸਦੀ ਹਾਂ ਜਦੋਂ ਤੂੰ ਮੇਰੇ ਹਿਰਦੇ ਵਿਚ ਪਰਗਟ ਹੋ ਜਾਂਦਾ ਹੈਂ ਤਦੋਂ ਮੈਨੂੰ (ਹਰ ਥਾਂ) ਸੋਭਾ ਮਿਲਦੀ ਹੈ।

ਪਦ ਅਰਥ ਤੁਧੁ = ਤੈਨੂੰ। ਅੰਤਰਿ = ਆਪਣੇ ਹਿਰਦੇ ਵਿਚ (ਵਸਾ ਕੇ)। ਹਉ = ਮੈਂ। ਸੁਖਿ = ਸੁਖੀ, ਸੁਖ ਨਾਲ। ਵਸਾ = ਵਸਾਂ, ਮੈਂ ਵੱਸਦੀ ਹਾਂ। ਸਾਬਾਸਿ = ਵਡਿਆਈ।

SikhNet (Spanish)Cuando habitas en mi ser, estoy en Paz; bendecido soy cuando vives en mí.

ਭਾਣੈ ਤਖਤਿ ਵਡਾਈਆ; ਭਾਣੈ ਭੀਖ ਉਦਾਸਿ ਜੀਉ ॥

bhaanai takhat vaddaaeea; bhaanai bheekh udaas jeeo |

Sant Singh KhalsaBy the Pleasure of Your Will, You bestow thrones and greatness. And by the Pleasure of Your Will, You make us beggars and wanderers.
Manmohan SinghBy Thy will, Thou bestowest throne and greatness and by Thy will beggary and despondency.
Manmohan Singh (Punjabi)ਆਪਣੀ ਰਜ਼ਾ ਦੁਆਰਾ ਤੂੰ ਰਾਜ ਸਿੰਘਾਸਨ ਅਤੇ ਪ੍ਰਭਤਾ ਬਖਸ਼ਦਾ ਹੈਂ ਅਤੇ ਆਪਣੀ ਰਜ਼ਾ ਦੁਆਰਾ ਮੰਗਣ-ਪਿੰਨਣ ਅਤੇ ਨਿਰਾਸਤਾ।
Fareedkot Teekaਤੇਰੇ ਭਾਣੇ ਕਰ ਕੇ ਹੀ ਵਡਿਆਈਓਂ ਕੇ ਸਹਿਤ ਰਾਜ ਕਾ ਤਖਤੁ ਮਿਲਤਾ ਹੈ ਔ ਤੇਰੇ ਭਾਣੇ ਕਰ ਜੀਵ ਉਦਾਸੀਨ ਹੂਏ ਭੀਖ ਮਾਂਗਤੇ ਹੈਂ॥
Prof. Sahib Singhਪ੍ਰਭੂ ਦੀ ਰਜ਼ਾ ਵਿਚ ਹੀ ਕੋਈ ਤਖ਼ਤ ਉਤੇ ਬੈਠਾ ਹੈ ਤੇ ਵਡਿਆਈਆਂ ਮਿਲ ਰਹੀਆਂ ਹਨ, ਉਸ ਦੀ ਰਜ਼ਾ ਵਿਚ ਹੀ ਕੋਈ ਵਿਰਕਤ ਹੋ ਕੇ (ਦਰ ਦਰ ਤੇ) ਭਿੱਛਿਆ ਮੰਗਦਾ ਫਿਰਦਾ ਹੈ।

ਪਦ ਅਰਥ ਭਾਣੈ = ਪ੍ਰਭੂ ਦੀ ਰਜ਼ਾ ਵਿਚ ਹੀ। ਤਖਤਿ = ਤਖ਼ਤ ਉਤੇ। ਉਦਾਸਿ = ਉਦਾਸੀ, ਤਿਆਗੀ।

SikhNet (Spanish)Si tal es Tu Voluntad, me conviertes en un rey o en un pordiosero sin nada en el mundo.

ਭਾਣੈ. ਥਲ ਸਿਰਿ, ਸਰੁ ਵਹੈ; ਕਮਲੁ ਫੁਲੈ ਆਕਾਸਿ ਜੀਉ ॥

bhaanai. thal sir, sar vahai; kamal fulai aakaas jeeo |

Sant Singh KhalsaBy the Pleasure of Your Will, the ocean flows in the desert, and the lotus blossoms in the sky.
Manmohan SinghBy Thy will, the ocean flows ever the desert and the lotus bloom in the sky.
Manmohan Singh (Punjabi)ਤੇਰੀ ਰਜ਼ਾ ਦੁਆਰਾ ਸਮੁੰਦਰ ਮਾਰੂਥਲ ਉਪਰ ਵੱਗਦਾ ਹੈ ਅਤੇ ਆਸਮਾਨ ਵਿੱਚ ਕੰਵਲ ਫੁੱਲ ਖਿੜਦਾ ਹੈ।
Fareedkot Teekaਤੇਰੇ ਭਾਣੇ ਕਰ ਹੀ ਹੰਕਾਰੀਓਂ ਮੇਂ ਪ੍ਰੇਮਾ ਭਗਤੀ ਕਾ ਪ੍ਰਵਾਹ ਚਲ ਪੜਤਾ ਹੈ, ਤਿਨ ਕੇ ਰਿਦੇ ਅਕਾਸ ਮੇਂ ਦੈਵੀ ਗੁਣ ਰੂਪ ਕਵਲ ਪ੍ਰਫੁਲਤ ਹੋ ਰਹਿਤੇ ਹੈਂ॥
Prof. Sahib Singhਪ੍ਰਭੂ ਦੀ ਰਜ਼ਾ ਵਿਚ ਹੀ ਕਿਤੇ ਸੁੱਕੀ ਧਰਤੀ ਉਤੇ ਸਰੋਵਰ ਚਲ ਪੈਂਦਾ ਹੈ ਤੇ ਕੌਲ ਫੁੱਲ ਆਕਾਸ਼ ਵਿਚ ਖਿੜ ਆਉਂਦਾ ਹੈ (ਭਾਵ, ਕਿਸੇ ਅਹੰਕਾਰੀ ਪ੍ਰੇਮ-ਹੀਣ ਹਿਰਦੇ ਵਿਚ ਪ੍ਰੇਮ ਦਾ ਪ੍ਰਵਾਹ ਚੱਲ ਪੈਂਦਾ ਹੈ)।

ਪਦ ਅਰਥ ਥਲ ਸਿਰਿ = ਥਲ ਦੇ ਸਿਰ ਉਤੇ। ਸਰੁ = ਤਲਾਬ, ਦਰੀਆ, ਸਮੁੰਦਰ। ਵਹੈ = ਵਗ ਪੈਂਦਾ ਹੈ। ਆਕਾਸਿ = ਆਕਾਸ਼ ਵਿਚ, ਅਹੰਕਾਰੀ ਹਿਰਦੇ ਵਿਚ। ਫੁਲੈ = ਖਿੜ ਪੈਂਦਾ ਹੈ।

SikhNet (Spanish)Si tal es Tu Voluntad los mares aparecerán en el corazón del desierto y el loto florecerá en el cielo de la mente.

ਭਾਣੈ. ਭਵਜਲੁ ਲੰਘੀਐ; ਭਾਣੈ. ਮੰਝਿ ਭਰੀਆਸਿ ਜੀਉ ॥

bhaanai. bhavajal langheeai; bhaanai. manjh bhareeaas jeeo |

Sant Singh KhalsaBy the Pleasure of Your Will, one crosses over the terrifying world-ocean; by the Pleasure of Your Will, he sinks down into it.
Manmohan SinghIn Thy will, the man crosses the dreadful world-ocean and in Thy will, he is filled with sins and is drowned in it.
Manmohan Singh (Punjabi)ਤੇਰੀ ਰਜ਼ਾ ਅੰਦਰ ਬੰਦਾ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ ਅਤੇ ਤੇਰੀ ਰਜ਼ਾ ਅੰਦਰ ਪਾਪਾਂ ਨਾਲ ਭਰਿਆ ਹੋਇਆ ਉਹ ਇਸ ਵਿੱਚ ਡੁੱਬ ਜਾਂਦਾ ਹੈ।
Fareedkot Teekaਤੇਰੇ ਭਾਣੇ ਕਰ ਸੰਸਾਰ ਸਮੁੰਦ੍ਰ ਸੇ ਲੰਘੀਤਾ ਹੈ ਔ ਭਾਣੇ ਕਰ ਹੀ (ਮੰਝਿ) ਬੀਚ ਸੰਸਾਰ ਸਮੁੰਦ੍ਰ ਕੇ (ਭਰੀਆਸਿ) ਭਰ ਕਰ ਪਾਪੋਂ ਸੇ ਰਿਦਾ ਡੂਬ ਜਾਤਾ ਹੈ॥
Prof. Sahib Singhਪ੍ਰਭੂ ਦੀ ਰਜ਼ਾ ਵਿਚ ਹੀ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ; ਉਸ ਦੀ ਰਜ਼ਾ ਅਨੁਸਾਰ ਹੀ ਵਿਕਾਰਾਂ ਨਾਲ ਭਰੀਜ ਕੇ ਵਿੱਚੇ ਹੀ ਡੁੱਬ ਜਾਈਦਾ ਹੈ।

ਪਦ ਅਰਥ ਮੰਝਿ = ਵਿੱਚੇ ਹੀ। ਭਰੀਆਸਿ = ਭਰੀਜ ਕੇ ਡੁੱਬ ਜਾਈਦਾ ਹੈ।

SikhNet (Spanish)Por Tu Voluntad cruzamos el mar de la existencia, por Tu Voluntad nuestra carga se hunde en medio de la corriente.

ਭਾਣੈ. ਸੋ ਸਹੁ ਰੰਗੁਲਾ; ਸਿਫਤਿ ਰਤਾ ਗੁਣਤਾਸਿ ਜੀਉ ॥

bhaanai. so sahu rangulaa; sifat rataa gunataas jeeo |

Sant Singh KhalsaBy the Pleasure of His Will, that Lord becomes my Husband, and I am imbued with the Praises of the Lord, the treasure of virtue.
Manmohan SinghIn His will, He becomes the blissful spouse of mine and I am imbued with the praise of the Treasure of virtues.
Manmohan Singh (Punjabi)ਆਪਣੀ ਰਜ਼ਾ ਅੰਦਰ ਉਹ ਮੇਰਾ ਖੁਸ਼ਬਾਸ਼ ਕੰਤ ਹੋ ਜਾਂਦਾ ਹੈ ਅਤੇ ਮੈਂ ਨੇਕੀਆਂ ਦੇ ਖਜਾਨੇ ਦੀ ਮਹਿਮਾ ਨਾਲ ਰੰਗੀ ਜਾਂਦੀ ਹਾਂ।
Fareedkot Teekaਹੇ ਸਾਮੀ ਗੁਨੋਂ ਕੇ (ਤਾਸਿ) ਪਾਤ੍ਰ! ਭਾਣੇ ਕਰ ਕੇ ਹੀ ਤਿਸ ਕੋ ਆਨੰਦ ਮੇਂ ਲਾਵਤਾ ਹੈ, ਜੋ ਤੇਰੀ ਸਿਫਤ ਮੇਂ ਰਤਾ ਹੈ॥
Prof. Sahib Singhਉਸ ਦੀ ਰਜ਼ਾ ਵਿਚ ਹੀ ਕਿਸੇ ਜੀਵ-ਇਸਤ੍ਰੀ ਨੂੰ ਉਹ ਪ੍ਰਭੂ-ਪਤੀ ਪਿਆਰਾ ਲੱਗਦਾ ਹੈ, ਰਜ਼ਾ ਅਨੁਸਾਰ ਹੀ ਕੋਈ ਜੀਵ ਉਸ ਗੁਣਾਂ ਦੇ ਖ਼ਜ਼ਾਨੇ ਪ੍ਰਭੂ ਦੀਆਂ ਸਿਫ਼ਤਾਂ ਵਿਚ ਮਸਤ ਰਹਿੰਦਾ ਹੈ।

ਪਦ ਅਰਥ ਸਹੁ = ਖਸਮ-ਪ੍ਰਭੂ। ਰੰਗੁਲਾ = ਪਿਆਰਾ। ਗੁਣ ਤਾਸਿ = ਗੁਣਾਂ ਦਾ ਖ਼ਜ਼ਾਨਾ।

SikhNet (Spanish)Por Tu Voluntad Te encuentro como a un Ser Colorido y entonces soy imbuido en Tu Alabanza, oh Tesoro de Virtud.

ਭਾਣੈ. ਸਹੁ ਭੀਹਾਵਲਾ; ਹਉ ਆਵਣਿ ਜਾਣਿ ਮੁਈਆਸਿ ਜੀਉ ॥

bhaanai. sahu bheehaavalaa; hau aavan jaan mueeaas jeeo |

Sant Singh KhalsaBy the Pleasure of Your Will, O my Husband Lord, I am afraid of You, and I come and go, and die.
Manmohan SinghIn Thy will, O my Groom. Thou seemest dreadful and I am undone in coming and going.
Manmohan Singh (Punjabi)ਆਪਣੀ ਰਜ਼ਾ ਅੰਦਰ, ਹੇ ਮੇਰੇ ਪਤੀ! ਤੂੰ ਭਿਆਨਕ ਭਾਸਦਾ ਹੈਂ ਤੇ ਮੈਂ ਆਉਣ ਤੇ ਜਾਣ ਵਿੱਚ ਮਰ ਮੁੱਕ ਗਈ ਹਾਂ।
Fareedkot Teekaਹੇ ਸ੍ਵਾਮੀ! ਭਾਣੇ ਕਰ ਕੇ ਹੀ ਤੂੰ ਭੈ ਦੇ ਦੇਣੇ ਵਾਲਾ ਹੋਤਾ ਹੈਂ। ਮੈਂ ਤੋ ਆਵਣ ਜਾਣ ਮੇਂ ਹੀ ਮਰ ਰਹੀ ਹੂੰ, ਭਾਵ ਜੰਮਣ ਮਰਨ ਮੇਂ ਆਕਰ ਅਤ੍ਯੰਤ ਦੁਖੀ ਹੋਈ ਹੂੰ॥
Prof. Sahib Singhਇਹ ਭੀ ਉਸ ਦੀ ਰਜ਼ਾ ਵਿਚ ਹੀ ਹੈ ਕਿ ਕਦੇ ਉਹ ਖਸਮ ਮੈਨੂੰ ਜੀਵ-ਇਸਤ੍ਰੀ ਨੂੰ ਡਰਾਉਣਾ ਲੱਗਦਾ ਹੈ, ਤੇ ਮੈਂ ਜਨਮ ਮਰਨ ਦੇ ਗੇੜ ਵਿਚ ਪੈ ਕੇ ਆਤਮਕ ਮੌਤੇ ਮਰਦੀ ਹਾਂ।

ਪਦ ਅਰਥ ਭੀਹਾਵਲਾ = ਡਰਾਉਣਾ। ਹਉ = ਮੈਂ। ਆਵਣਿ ਜਾਇ = ਜੰਮਣ ਮਰਨ (ਦੇ ਗੇੜ) ਵਿਚ।

SikhNet (Spanish)Por Tu Voluntad sufro el horror de perderme en el ciclo de las idas y venidas.

ਤੂ ਸਹੁ ਅਗਮੁ ਅਤੋਲਵਾ; ਹਉ ਕਹਿ ਕਹਿ ਢਹਿ ਪਈਆਸਿ ਜੀਉ ॥

too sahu agam atolavaa; hau keh keh dteh peeaas jeeo |

Sant Singh KhalsaYou, O my Husband Lord, are inaccessible and immeasurable; talking and speaking of You, I have fallen at Your Feet.
Manmohan SinghThou O Groom, art Unapproachable and Unweighable. Uttering, uttering of Thee I have fallen at Thine feet.
Manmohan Singh (Punjabi)ਤੂੰ ਹੇ ਭਰਤੇ! ਅਪਹੁੰਚ ਅਤੇ ਆਮਾਪ ਹੈਂ। ਤੈਨੂੰ ਵਰਣਨ ਕਰਦੀ ਕਰਦੀ ਮੈਂ ਤੇਰੇ ਪੈਰਾਂ ਤੇ ਡਿੱਗ ਪਈ ਹਾਂ।
Fareedkot Teekaਹੇ ਸ੍ਵਾਮੀ! ਤੂੰ ਅਗਮ ਔਰ ਤੋਲ ਸੇ ਰਹਤ ਹੈਂ, ਮੈਂ ਤੇਰੇ ਗੁਣੋਂ ਕੋ ਕਹਿ ਕਹਿ ਕਰ ਤੇਰੀ ਸ਼ਰਣ ਮੇਂ ਗਿਰ ਪੜੀ ਹੂੰ॥
Prof. Sahib Singhਹੇ ਪ੍ਰਭੂ-ਪਤੀ! ਤੂੰ ਅਪਹੁੰਚ ਹੈਂ, ਤੂੰ ਬੇਅੰਤ ਗੁਣਾਂ ਦਾ ਮਾਲਕ ਹੈਂ। ਮੈਂ ਅਰਦਾਸਾਂ ਕਰ ਕਰ ਕੇ ਤੇਰੇ ਹੀ ਦਰ ਤੇ ਢਹਿ ਪਈ ਹਾਂ (ਮੈਂ ਤੇਰਾ ਹੀ ਆਸਰਾ-ਪਰਨਾ ਲਿਆ ਹੈ)।

ਪਦ ਅਰਥ ਅਗਮ = ਅਪਹੁੰਚ। ਅਤੋਲਵਾ = ਬੇਅੰਤ ਗੁਣਾਂ ਵਾਲਾ।

SikhNet (Spanish)Oh Señor, Tú eres Insondable, Incalculable; hablando de Ti yo postro mi ser a Tus Pies.

ਕਿਆ ਮਾਗਉ. ਕਿਆ ਕਹਿ ਸੁਣੀ; ਮੈ ਦਰਸਨ ਭੂਖ ਪਿਆਸਿ ਜੀਉ ॥

kiaa maagau. kiaa keh sunee; mai darasan bhookh piaas jeeo |

Sant Singh KhalsaWhat should I beg for? What should I say and hear? I am hungry and thirsty for the Blessed Vision of Your Darshan.
Manmohan SinghWhat should I ask and what should I say and hear? I hunger and thirst for Thine vision.
Manmohan Singh (Punjabi)ਮੈਂ ਕੀ ਮੰਗਾਂ ਅਤੇ ਕੀ ਆਖਾਂ ਤੇ ਸੁਣਾ? ਮੈਨੂੰ ਤੇਰੇ ਦੀਦਾਰ ਦੀ ਭੁੱਖ ਅਤੇ ਤ੍ਰੇਹ ਹੈ।
Fareedkot Teekaਤੇਰੇ ਜਸ ਸੇ ਬਿਨਾਂ ਕਿਆ ਮੈਂ ਮਾਂਗੂੰ ਔਰ ਕਿਆ ਕਹੂੰ ਔਰ ਕਿਆ ਸੁਣੂੰ, ਮੇਰੇ ਕੋ ਤੇਰੇ ਦਰਸ਼ਨ ਕੀ ਭੁਖ ਔਰ ਪਿਆਸ ਹੈ॥
Prof. Sahib Singhਮੈਂ ਤੇਰੇ ਦਰ ਤੋਂ ਹੋਰ ਕੀਹ ਮੰਗਾਂ? ਤੈਨੂੰ ਹੋਰ ਕੀਹ ਆਖਾਂ ਜੋ ਤੂੰ ਸੁਣੇਂ? ਮੈਨੂੰ ਤੇਰੇ ਦੀਦਾਰ ਦੀ ਭੁੱਖ ਹੈ, ਮੈਂ ਤੇਰੇ ਦਰਸਨ ਦੀ ਪਿਆਸੀ ਹਾਂ।

ਪਦ ਅਰਥ ਮਾਗਉ = ਮੈਂ ਮੰਗਾਂ। ਪਿਆਸਿ = ਪਿਆਸੀ।

SikhNet (Spanish)¿Qué podría yo pedir? díganme, ¿qué podría yo recitar?, excepto que estoy sediento y hambriento por Ti.

ਗੁਰਸਬਦੀ ਸਹੁ ਪਾਇਆ; ਸਚੁ ਨਾਨਕ ਕੀ ਅਰਦਾਸਿ ਜੀਉ ॥੨॥

gurasabadee sahu paaeaa; sach naanak kee aradaas jeeo |2|

Sant Singh KhalsaThrough the Word of the Guru's Teachings, I have found my Husband Lord. This is Nanak's true prayer. ||2||
Manmohan SinghGuru's Instruction, I have obtained my Lord, and Nanak's true prayer has been granted.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ, ਮੈਂ ਆਪਣੇ ਸਿਰ ਦੇ ਸਾਈਂ ਨੂੰ ਪਾ ਲਿਆ ਹੈ ਅਤੇ ਨਾਨਕ ਦੀ ਸੱਚੀ ਪ੍ਰਾਰਥਨਾ ਪਰਵਾਨ ਹੋ ਗਈ ਹੈ।
Fareedkot Teekaਜਬ ਐਸੀ ਬੇਨਤੀ ਕਰੀ ਗੁਰੂ ਜੀ ਕਹਤੇ ਹੈਂ: ਮੇਰੀ ਬੇਨਤੀ ਸਚੀ ਤੈਨੇਂ ਸੁਨੀ ਤਬ ਗੁਰੋਂ ਕੇ ਉਪਦੇਸ ਕਰ ਕੇ ਹੇ ਸਾਚੇ ਸਹੁ! ਤੇਰੇ ਕੋ ਪਾਯਾ ਹੈ॥੨॥
Prof. Sahib Singhਤੂੰ ਸਦਾ-ਥਿਰ ਰਹਿਣ ਵਾਲਾ ਖਸਮ ਗੁਰੂ ਦੇ ਸ਼ਬਦ ਦੀ ਰਾਹੀਂ ਮਿਲਦਾ ਹੈਂ। ਮੇਰੀ ਨਾਨਕ ਦੀ ਤੇਰੇ ਅੱਗੇ ਅਰਜ਼ੋਈ ਹੈ ਕਿ ਮੈਨੂੰ ਭੀ ਗੁਰੂ ਦੀ ਸਰਨ ਪਾ ਕੇ ਮਿਲ ॥੨॥

ਪਦ ਅਰਥ ਸਚੁ = ਸਦਾ-ਥਿਰ ਰਹਿਣ ਵਾਲਾ ॥੨॥

SikhNet (Spanish)A través de la Palabra de las Enseñanzas, he encontrado a mi Esposo, el Señor, esta es la Verdadera oración de Nanak.(2)
Answers quote the Granth verbatim with Ang citations. AI commentary is not Gurbani and not a religious ruling.