ੴ

ਸਿੱਖਬਾਣੀ · SikhBani

ਮੰਞੁ ਕੁਚਜੀ ਅੰਮਾਵਣਿ ਡੋਸੜੇ ਹਉ ਕਿਉ ਸਹੁ ਰਾਵਣਿ ਜਾਉ ਜੀਉ ॥

many kuchajee amaavan ddosarre hau kiau sahu raavan jaau...
Guru Nanak Dev Ji ਗੁਰੂ ਨਾਨਕ ਦੇਵ ਜੀ · Raag Soohee · Ang 762 · 18 lines
Translations

ਰਾਗੁ ਸੂਹੀ ਮਹਲਾ ੧ ਕੁਚਜੀ ॥

raag soohee mahalaa 1 kuchajee |

Sant Singh KhalsaRaag Soohee, First Mehl, Kuchajee ~ The Ungraceful Bride:
Manmohan SinghRag Suhi, 1st Guru, Kuchaji.
Manmohan Singh (Punjabi)ਰਾਗ ਸੂਹੀ ਪਹਿਲੀ ਪਾਤਿਸ਼ਾਹੀ ਕੁਚੱਜੀ।
Fareedkot Teeka(ਕੁਚਜੀ) ਸੁਭ ਅਚਾਰ ਰਹਿਤ ਕਾ ਨਾਮ ਹੈ ਅਰਥਾਤ ਮੰਦ ਅਧਿਕਾਰੀ।
Prof. Sahib Singhਰਾਗ ਸੂਹੀ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ 'ਕੁਚੱਜੀ'।
SikhNet (Spanish)Rag Suji, Mejl Guru Nanak, Primer Canal Divino, Kuchayi. La Novia no grata.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਮੰਞੁ ਕੁਚਜੀ. ਅੰਮਾਵਣਿ ਡੋਸੜੇ; ਹਉ. ਕਿਉ ਸਹੁ ਰਾਵਣਿ ਜਾਉ ਜੀਉ ॥

many kuchajee. amaavan ddosarre; hau. kiau sahu raavan jaau jeeo |

Sant Singh KhalsaI am ungraceful and ill-mannered, full of endless faults. How can I go to enjoy my Husband Lord?
Manmohan SinghI am ill-mannered. In me are infinite demerits. How can I go to enjoy my spouse?
Manmohan Singh (Punjabi)ਮੈਂ ਬੇ-ਸ਼ਾਉਰੀ ਹਾਂ, ਮੇਰੇ ਵਿੱਚ ਬੇਅੰਤ ਆਉਗਣ ਹਨ। ਮੈਂ ਕਿਸ ਤਰ੍ਹਾਂ ਆਪਣੇ ਪਤੀ ਨੂੰ ਮਾਨਣ ਲਈ ਜਾ ਸਕਦੀ ਹਾਂ?
Fareedkot Teekaਮਧਮ ਸਖੀ ਉਤਮ ਪਾਸ ਹਾਲ ਕਹਿਤੀ ਹੈ: ਮੈਂ ਕੁਚਜੀ ਹੂੰ, ਭਾਵ ਮੈਂ ਸੁਭ ਕਰਮੋਂ ਸੇ ਰਹਿਤ ਹੂੰ। (ਅੰਮਾਵਣਿ) ਇਤਨੇ ਦੋਸ਼ ਮੇਰੇ ਮੇਂ ਹੈਂ ਅਰਥਾਤ ਬਹੁਤ ਹੈਂ, ਜੋ ਸਮਝਾਇ ਨਹੀਂ ਜਾ ਸਕਤੇ। ਮੈਂ ਕਿਸ ਪ੍ਰਕਾਰ ਪਤੀ ਕੇ ਆਨੰਦ ਕੋ ਭੋਗਣੇ ਜਾਊਂ, ਭਾਵ ਅੰਤਰਮੁਖ ਹੋ ਕੇ ਆਨੰਦ ਕੈਸੇ ਭੋਗੂੰ?
Prof. Sahib Singh(ਹੇ ਸਹੇਲੀਏ!) ਮੈਂ ਸਹੀ ਜੀਵਨ ਦਾ ਚੱਜ ਨਹੀਂ ਸਿੱਖਿਆ, ਮੇਰੇ ਅੰਦਰ ਇਤਨੇ ਐਬ ਹਨ ਕਿ ਅੰਦਰ ਸਮਾ ਹੀ ਨਹੀਂ ਸਕਦੇ (ਇਸ ਹਾਲਤ ਵਿਚ) ਮੈਂ ਪ੍ਰਭੂ-ਪਤੀ ਨੂੰ ਪ੍ਰਸੰਨ ਕਰਨ ਲਈ ਕਿਵੇਂ ਜਾ ਸਕਦੀ ਹਾਂ?

ਪਦ ਅਰਥ ਕੁਚਜੀ = ਕੁ-ਚੱਜੀ, ਕੋਝੇ ਚੱਜ ਵਾਲੀ, ਜਿਸ ਨੂੰ ਜੀਵਨ ਦੀ ਜਾਚ ਨਹੀਂ। ਮੰਞੁ = ਮੈਂ। ਅੰਮਾਵਣਿ = ਜੋ ਸਮਾ ਨਾਹ ਸਕਣ, ਬਹੁਤ। ਡੋਸੜੇ = ਕੋਝੇ ਦੋਸ, ਐਬ। ਹਉ = ਮੈਂ। ਕਿਉਂ = ਕਿਵੇਂ? ਸਹੁ = ਖਸਮ। ਰਾਵਣਿ = ਮਾਣਨ ਲਈ। ਜਾਉ = ਮੈਂ ਜਾਵਾਂ।

SikhNet (Spanish)Me encuentro sin un solo mérito e inmensos son mis errores; ¿cómo entonces podré gozar de mi Señor?

ਇਕ ਦੂ ਇਕਿ ਚੜੰਦੀਆ; ਕਉਣੁ ਜਾਣੈ. ਮੇਰਾ ਨਾਉ ਜੀਉ ॥

eik doo ik charrandeea; kaun jaanai. meraa naau jeeo |

Sant Singh KhalsaEach of His soul-brides is better than the rest - who even knows my name?
Manmohan SinghAmongst my Spouse's brides, one is better than the other. Who is there, that knows my name even?
Manmohan Singh (Punjabi)ਮੇਰੇ ਕੰਤ ਦੀਆਂ ਵਹੁਟੀਆਂ ਵਿੱਚ ਇਕ ਤੋਂ ਇਕ ਚੜ੍ਹਦੀ ਤੋਂ ਚੜ੍ਹਦੀ ਹੈ। ਉਥੇ ਮੇਰਾ ਨਾਮ ਭੀ ਕੌਣ ਜਾਣਦਾ ਹੈ?
Fareedkot Teekaਪਰਮੇਸਰ ਕੇ ਪਾਸ ਤੋ ਏਕ ਸੇ ਏਕ ਸ੍ਰੇਸ਼ਟ ਹੈ ਊਹਾਂ ਮੇਰਾ ਨਾਮ ਕੌਨ ਜਾਨਤਾ ਹੈ, ਭਾਵ ਮੈਂ ਕਿਸ ਗਿਣਤੀ ਮੇਂ ਹੂੰ॥
Prof. Sahib Singh(ਉਸ ਦੇ ਦਰ ਤੇ ਤਾਂ) ਇਕ ਦੂਜੀ ਤੋਂ ਵਧੀਆ ਤੋਂ ਵਧੀਆ ਹਨ, ਮੇਰਾ ਤਾਂ ਉਥੇ ਕੋਈ ਨਾਮ ਭੀ ਨਹੀਂ ਜਾਣਦਾ।

ਪਦ ਅਰਥ ਇਕ ਦੂ = ਇਕ ਤੋਂ। ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ}। ਚੜੰਦੀਆ = ਵਧੀਆ।

SikhNet (Spanish)El Esposo es buscado y seguido por muchos más, cada uno mejor que el otro; ¿quién hay ahí que sepa siquiera mi nombre?

ਜਿਨੑੀ ਸਖੀ. ਸਹੁ ਰਾਵਿਆ; ਸੇ ਅੰਬੀ ਛਾਵੜੀਏਹਿ ਜੀਉ ॥

jinaee sakhee. sahu raaviaa; se anbee chhaavarreehi jeeo |

Sant Singh KhalsaThose brides who enjoy their Husband Lord are very blessed, resting in the shade of the mango tree.
Manmohan SinghThe mates who enjoy their Groom; They are in the shade of mango(very fortunate).
Manmohan Singh (Punjabi)ਜੋ ਸਹੇਲੀਆਂ ਆਪਣੇ ਭਰਤੇ ਨੂੰ ਮਾਣਦੀਆਂ ਹਨ, ਉਹ ਅੰਬ ਦੀ ਥਾਂ ਹੇਠਾਂ (ਵਡਭਾਗਣਾਂ) ਹਨ।
Fareedkot Teekaਜਿਨ ਸਖੀਓਂ ਨੇ ਪਤੀ (ਰਾਵਿਆ) ਭੋਗਿਆ, ਭਾਵ ਪਾਇਆ ਹੈ ਵਹੁ ਅੰਬੋਂ ਕੀ ਛਾਉਂ ਹੇਠ ਬੈਠੀਆਂ ਹੈਂ ਅਰਥਾਤ ਵਹੁ ਸਤਿ ਸੰਗਤਿ ਵਾ ਸ਼ੁਭ ਗੁਣੋਂ ਕੇ ਆਸਰੇ ਸ਼ਾਂਤੀ ਮੇਂ ਹੋ ਰਹੀ ਹੈਂ॥
Prof. Sahib Singhਜਿਨ੍ਹਾਂ ਸਹੇਲੀਆਂ ਨੇ ਪ੍ਰਭੂ-ਪਤੀ ਨੂੰ ਪ੍ਰਸੰਨ ਕਰ ਲਿਆ ਹੈ ਉਹ, ਮਾਨੋ, (ਚੁਮਾਸੇ ਵਿਚ) ਅੰਬਾਂ ਦੀਆਂ (ਠੰਢੀਆਂ) ਛਾਵਾਂ ਵਿਚ ਬੈਠੀਆਂ ਹੋਈਆਂ ਹਨ।

ਪਦ ਅਰਥ ਜਿਨ੍ਹ੍ਹੀ ਸਖੀ = ਜਿਨ੍ਹਾਂ ਸਹੇਲੀਆਂ ਨੇ। ਸੇ = ਉਹ ਸਹੇਲੀਆਂ। ਅੰਬੀ ਛਾਵੜੀਏਹਿ = ਅੰਬਾਂ ਦੀਆਂ (ਠੰਢੀਆਂ) ਛਾਵਾਂ ਹੇਠ {ਨੋਟ: ਇਉਂ ਜਾਪਦਾ ਹੈ ਜਿਵੇਂ ਇਹ ਛੰਤ ਗਰਮੀ ਦੀ ਰੁੱਤੇ ਉਚਾਰਿਆ ਹੈ ਜਦੋਂ ਚੁਮਾਸੇ ਦੇ ਦਿਨੀਂ ਕਿਸਾਨ ਹਲ ਆਦਿਕ ਦਾ ਕੰਮ ਮੁਕਾ ਕੇ ਦੁਪਹਿਰਾਂ ਵੇਲੇ ਰੁੱਖਾਂ ਹੇਠ ਆਰਾਮ ਕਰਦੇ ਹਨ। ਗੁਰੂ ਨਾਨਕ ਦੇਵ ਜੀ ਦੇ ਸਾਹਮਣੇ ਉਹ ਇਲਾਕਾ ਹੈ ਜਿਥੇ ਅੰਬ ਬਹੁਤ ਹਨ, ਜ਼ਿਲ੍ਹਾ ਗੁਰਦਾਸਪੁਰ}।

SikhNet (Spanish)Las almas que gozan de su Esposo están bendecidas y descansan bajo la sombra de un árbol de mango

ਸੇ ਗੁਣ ਮੰਞੁ. ਨ ਆਵਨੀ; ਹਉ. ਕੈ ਜੀ ਦੋਸ ਧਰੇਉ ਜੀਉ ॥

se gun many. na aavanee; hau. kai jee dos dhareo jeeo |

Sant Singh KhalsaI do not have their virtue - who can I blame for this?
Manmohan SinghI possess not their virtues. To whom should I attribute the blame?
Manmohan Singh (Punjabi)ਉਨ੍ਹਾਂ ਵਾਲੀਆਂ ਚੰਗਿਆਈਆਂ ਮੇਰੇ ਵਿੱਚ ਨਹੀਂ। ਮੈਂ ਕੀਹਦੇ ਉਤੇ ਦੂਸ਼ਣ ਲਾਵਾਂ?
Fareedkot Teekaਵਹੁ ਗੁਣ ਮੇਰੇ ਮੇਂ ਨਹੀਂ ਆਵਤੇ ਇਸੀਸੇ ਮੇਰੇ ਕੋ ਸਾਂਤੀ ਨਹੀਂ, ਮੈਂ ਕਿਸ ਪਰ ਦੋਸ ਧਰੂੰ, ਭਾਵ ਸਭ ਦੋਸ ਤੋ ਮੇਰੇ ਮੇਂ ਹੀ ਹੈਂ॥
Prof. Sahib Singhਮੇਰੇ ਅੰਦਰ ਤਾਂ ਉਹ ਗੁਣ ਹੀ ਨਹੀਂ ਹਨ (ਜਿਨ੍ਹਾਂ ਉਤੇ ਪ੍ਰਭੂ-ਪਤੀ ਰੀਝਦਾ ਹੈ) ਮੈਂ (ਆਪਣੀ ਇਸ ਅਭਾਗਤਾ ਦਾ) ਦੋਸ ਹੋਰ ਕਿਸ ਨੂੰ ਦੇ ਸਕਦੀ ਹਾਂ?

ਪਦ ਅਰਥ ਮੰਞੁ = ਮੇਰੇ ਵਿਚ। ਆਵਨੀ = ਆਵਨਿ, ਆਉਂਦੇ। ਕੈ = ਕਿਸ ਉਤੇ?

SikhNet (Spanish)pero no tengo ninguna de sus virtudes, ¿a quién podría culpar por esto?

ਕਿਆ ਗੁਣ ਤੇਰੇ ਵਿਥਰਾ; ਹਉ ਕਿਆ ਕਿਆ ਘਿਨਾ, ਤੇਰਾ ਨਾਉ ਜੀਉ ॥

kiaa gun tere vitharaa; hau kiaa kiaa ghinaa, teraa naau jeeo |

Sant Singh KhalsaWhich of Your Virtues, O Lord, should I speak of? Which of Your Names should I chant?
Manmohan SinghWhat merits of Thine, O Lord should I narrate? Which! O which Names of Thine shall I take (utter)
Manmohan Singh (Punjabi)ਤੇਰੀਆਂ ਕਿਹੜੀਆਂ ਖੂਬੀਆਂ ਵਰਣਨ ਕਰਾਂ, ਹੇ ਸੁਆਮੀ! ਕਿਹੜੇ ਕਿਹੜੇ ਤੇਰੇ ਨਾਮ ਮੈਂ (ਉਚਾਰਨ ਕਰਾਂ) ਲਵਾਂ?
Fareedkot Teekaਹੇ ਹਰੀ! ਮੈਂ ਕਯਾ ਕਹਿ ਕਰ ਤੇਰੇ ਗੁਣੋਂ ਕੋ ਵਿਸਥਾਰੂੰ, ਹੇ ਪਰਮੇਸਰ ਜੀ! ਮੈਂ ਕਿਆ ਕਿਆ ਤੇਰਾ ਨਾਮ ਲੇਊਂ॥
Prof. Sahib Singhਹੇ ਪ੍ਰਭੂ-ਪਤੀ! (ਤੂੰ ਬੇਅੰਤ ਗੁਣਾਂ ਦਾ ਮਾਲਕ ਹੈਂ) ਮੈਂ ਤੇਰੇ ਕੇਹੜੇ ਕੇਹੜੇ ਗੁਣ ਵਿਸਥਾਰ ਨਾਲ ਦੱਸਾਂ? ਤੇ ਮੈਂ ਤੇਰਾ ਕੇਹੜਾ ਕੇਹੜਾ ਨਾਮ ਲਵਾਂ? (ਤੇਰੇ ਅਨੇਕਾਂ ਗੁਣਾਂ ਨੂੰ ਵੇਖ ਕੇ ਤੇਰੇ ਅਨੇਕਾਂ ਹੀ ਨਾਮ ਜੀਵ ਲੈ ਰਹੇ ਹਨ)।

ਪਦ ਅਰਥ ਵਿਥਰਾ = ਮੈਂ ਵਿਸਥਾਰ ਨਾਲ ਦੱਸਾਂ। ਘਿਨਾ = ਮੈਂ ਲਵਾਂ।

SikhNet (Spanish)Oh Señor, ¿Cuál de Tus Méritos podría hacerlo mío? ¿Cuál de Tus Nombres podría yo recitar?

ਇਕਤੁ ਟੋਲਿ. ਨ ਅੰਬੜਾ; ਹਉ ਸਦ ਕੁਰਬਾਣੈ ਤੇਰੈ. ਜਾਉ ਜੀਉ ॥

eikat ttol. na anbarraa; hau sad kurabaanai terai. jaau jeeo |

Sant Singh KhalsaI cannot even reach one of Your Virtues. I am forever a sacrifice to You.
Manmohan SinghI can reach not up to even one virtue of Thine. I am ever a sacrifice unto Thee.
Manmohan Singh (Punjabi)ਮੈਂ ਤੇਰੀ ਇਕ ਨੇਕੀ ਨੂੰ ਭੀ ਅਪੱੜ ਨਹੀਂ ਸਕਦੀ। ਸਦੀਵ ਹੀ ਤੇਰੇ ਉਤੋਂ ਘੋਲੀ ਜਾਂਦੀ ਹਾਂ।
Fareedkot Teekaਤੇਰੇ ਏਕ ਉਪਕਾਰ ਵਾ ਪਦਾਰਥ ਦੀਏ ਕੋ ਮੈਂ ਨਹੀਂ ਪਹੁੰਚਤੀ, ਭਾਵ ਬਦਲਾ ਨਹੀਂ ਦੇ ਸਕਤੀ, ਇਸੀ ਤੇ ਮੈਂ ਸਦਾ ਤੇਰੇ ਸੇ ਕੁਰਬਾਨ ਜਾਤੀ ਹੂੰ॥
Prof. Sahib Singhਤੇਰੇ ਬਖ਼ਸ਼ੇ ਹੋਏ ਕਿਸੇ ਇੱਕ ਸੁੰਦਰ ਪਦਾਰਥ ਦੀ ਰਾਹੀਂ ਭੀ (ਤੇਰੀਆਂ ਦਾਤਾਂ ਦੇ ਲੇਖੇ ਤਕ) ਨਹੀਂ ਪਹੁੰਚ ਸਕਦੀ (ਬਸ!) ਮੈਂ ਤੈਥੋਂ ਕੁਰਬਾਨ ਹੀ ਕੁਰਬਾਨ ਜਾਂਦੀ ਹਾਂ।

ਪਦ ਅਰਥ ਇਕਤੁ = ਇੱਕ ਵਿਚ, ਇੱਕ ਦੀ ਹੀ ਰਾਹੀਂ। ਇਕਤੁ ਟੋਲਿ = ਇੱਕ ਸੁੰਦਰ ਪਦਾਰਥ ਦੀ ਰਾਹੀਂ ਹੀ। ਅੰਬੜਾ = ਮੈਂ ਪਹੁੰਚ ਸਕਦੀ।

SikhNet (Spanish)No puedo hacer mía ni siquiera una de Tus Virtudes, por eso ofrezco mi ser un millón de veces en sacrificio a Ti.

ਸੁਇਨਾ ਰੁਪਾ ਰੰਗੁਲਾ; ਮੋਤੀ ਤੈ ਮਾਣਿਕੁ ਜੀਉ ॥

sueinaa rupaa rangulaa; motee tai maanik jeeo |

Sant Singh KhalsaGold, silver, pearls and rubies are pleasing.
Manmohan SinghGold, silver, pearls and rubies are indeed bliss-bestowing.
Manmohan Singh (Punjabi)ਸੋਨਾ, ਚਾਂਦੀ, ਮੋਤੀ, ਹੀਰੇ ਅਤੇ ਲਾਲ ਨਿਰਸੰਦੇਹ ਖੁਸ਼ੀ ਦੇਣ ਵਾਲੇ ਹਨ।
Fareedkot Teekaਜੋ ਸੁਵਰਣ ਔ ਚਾਂਦੀ ਮੋਤੀ ਤਥਾ ਮਾਣਕ (ਰੰਗੁਲਾ) ਅਨੰਦ ਕੇ ਦੇਣੇ ਵਾਲੀ ਵਸਤੂ ਹੈਂ॥
Prof. Sahib Singh(ਹੇ ਸਹੇਲੀਏ! ਵੇਖ ਮੇਰੀ ਅਭਾਗਤਾ!) ਸੋਨਾ, ਚਾਂਦੀ, ਮੋਤੀ ਤੇ ਹੀਰਾ ਆਦਿਕ ਸੋਹਣੇ ਕੀਮਤੀ ਪਦਾਰਥ-

ਪਦ ਅਰਥ ਰੁਪਾ = ਚਾਂਦੀ। ਰੰਗੁਲਾ = ਸੋਹਣਾ। ਤੈ = ਤੇ, ਅਤੇ। ਮਾਣਿਕੁ = ਲਾਲ।

SikhNet (Spanish)Disfruto el oro y la plata, así también las perlas y los rubíes;

ਸੇ ਵਸਤੂ ਸਹਿ ਦਿਤੀਆ; ਮੈ ਤਿਨੑ ਸਿਉ ਲਾਇਆ ਚਿਤੁ ਜੀਉ ॥

se vasatoo seh diteea; mai tina siau laaeaa chit jeeo |

Sant Singh KhalsaMy Husband Lord has blessed me with these things, and I have focused my thoughts on them.
Manmohan SinghSuch Things my Bridegroom has given to me and I have fixed my heart with them.
Manmohan Singh (Punjabi)ਇਹੋ ਜਿਹੀਆਂ ਚੀਜ਼ਾਂ ਮੇਰੇ ਪਤੀ ਨੇ ਮੈਨੂੰ ਦਿੱਤੀਆਂ ਹਨ ਅਤੇ ਮੈਂ ਉਨ੍ਹਾਂ ਨਾਲ ਆਪਣਾ ਦਿਲ ਜੋੜ ਲਿਆ ਹੈ।
Fareedkot Teekaਹੇ ਸਾਹਬ! ਜੋ ਤੈਨੇ ਦੀਆ ਹੈਂ, ਮੈਂ ਤਿਨੋਂ ਸੇ ਚਿਤੁ ਲਾਯਾ ਹੈ॥
Prof. Sahib Singhਇਹ ਚੀਜ਼ਾਂ ਪ੍ਰਭੂ-ਪਤੀ ਨੇ ਮੈਨੂੰ ਦਿੱਤੀਆਂ, ਮੈਂ (ਉਸ ਨੂੰ ਭੁਲਾ ਕੇ ਉਸ ਦੀਆਂ ਦਿੱਤੀਆਂ) ਇਹਨਾਂ ਚੀਜ਼ਾਂ ਨਾਲ ਪਿਆਰ ਪਾ ਲਿਆ।

ਪਦ ਅਰਥ ਸਹਿ = ਸ਼ਹੁ ਨੇ।

SikhNet (Spanish)ellos también son Tu Regalo, y sin embargo, las amo a ellas más que a Ti.

ਮੰਦਰ ਮਿਟੀ ਸੰਦੜੇ; ਪਥਰ ਕੀਤੇ ਰਾਸਿ ਜੀਉ ॥

mandar mittee sandarre; pathar keete raas jeeo |

Sant Singh KhalsaPalaces of brick and mud are built and decorated with stones;
Manmohan SinghThe palaces raised by bricks and mud are adorned with stones.
Manmohan Singh (Punjabi)ਇੱਟਾਂ ਅਤੇ ਗਾਰੇ ਦੇ ਨਾਲ ਬੜੇ ਹੋਏ ਮਹਿਲ ਪੱਥਰਾਂ ਨਾਲ ਸਜਾਏ ਹੋਏ ਹਨ।
Fareedkot Teekaਮਿਟੀ ਕੇ ਔ ਪੱਥਰੋਂ ਕੇ ਬਨਾਏ ਜੋ ਮੰਦਰ ਹੈਂ॥
Prof. Sahib Singhਮਿੱਟੀ ਪੱਥਰ ਆਦਿਕ ਦੇ ਬਣਾਏ ਹੋਏ ਸੋਹਣੇ ਘਰ-ਇਹੀ ਮੈਂ ਆਪਣੀ ਰਾਸ-ਪੂੰਜੀ ਬਣਾ ਲਏ।

ਪਦ ਅਰਥ ਸੰਦੜੇ = ਦੇ। ਕੀਤੇ = ਮੈਂ ਬਣਾ ਲਏ ਹਨ। ਰਾਸਿ = ਪੂੰਜੀ, ਸਰਮਾਇਆ।

SikhNet (Spanish)Las mansiones construidas de polvo y de piedras decorativas

ਹਉ ਏਨੀ ਟੋਲੀ. ਭੁਲੀਅਸੁ; ਤਿਸੁ ਕੰਤ. ਨ ਬੈਠੀ ਪਾਸਿ ਜੀਉ ॥

hau enee ttolee. bhuleeas; tis kant. na baitthee paas jeeo |

Sant Singh KhalsaI have been fooled by these decorations, and I do not sit near my Husband Lord.
Manmohan SinghI am gone astray in these decorations and sit not near that Bridegroom of mine.
Manmohan Singh (Punjabi)ਇਨ੍ਹਾਂ ਸਜਾਵਟਾਂ ਅੰਦਰ ਮੈਂ ਕੁਰਾਹੇ ਪਈ ਹੋਈ ਹਾਂ ਅਤੇ ਉਸ ਆਪਣੇ ਭਰਤੇ ਦੇ ਨੇੜੇ ਨਹੀਂ ਬਹਿੰਦੀ।
Fareedkot Teekaਮੈਂ ਇਨ ਪਦਾਰਥੋਂ ਮੇਂ ਹੀ ਭੂਲ ਗਈ ਹੂੰ। ਅਪਨਾ ਜੋ ਤੂੰ ਸੁਆਮੀ ਹੈਂ (ਤਿਸ) ਤੇਰੇ ਪਾਸ ਨਾ ਬੈਠੀ, ਭਾਵ ਤੇਰੇ ਸਰੂਪ ਚਿੰਤਨ ਕਾ ਅਨੰਦ ਨਾ ਲੀਆ॥
Prof. Sahib Singhਮੈਂ ਇਹਨਾਂ ਸੋਹਣੇ ਪਦਾਰਥਾਂ ਵਿਚ ਹੀ (ਫਸ ਕੇ) ਗ਼ਲਤੀ ਖਾ ਗਈ, (ਇਹ ਪਦਾਰਥ ਦੇਣ ਵਾਲੇ) ਉਸ ਖਸਮ-ਪ੍ਰਭੂ ਦੇ ਪਾਸ ਮੈਂ ਨਾਹ ਬੈਠੀ।

ਪਦ ਅਰਥ ਏਨੀ ਟੋਲੀ = ਇਹਨਾਂ ਸੁੰਦਰ ਪਦਾਰਥਾਂ ਵਿਚ ਹੀ। ਭੁਲੀਅਸੁ = ਮੈਂ ਕੁਰਾਹੇ ਪੈ ਗਈ ਹਾਂ।

SikhNet (Spanish)me han encantado por su belleza, pero por eso, no me siento al lado de mi Amor.

ਅੰਬਰਿ ਕੂੰਜਾ ਕੁਰਲੀਆ; ਬਗ ਬਹਿਠੇ ਆਇ ਜੀਉ ॥

anbar koonjaa kuraleea; bag bahitthe aae jeeo |

Sant Singh KhalsaThe cranes shriek overhead in the sky, and the herons have come to rest.
Manmohan SinghThe floricans shriek in the sky and the herons come and sit down.
Manmohan Singh (Punjabi)ਕੁਲੰਗ ਅਸਮਾਨ ਵਿੱਚ ਬੋਲਦੇ ਹਨ ਅਤੇ ਬਗਲੇ ਆ ਕੇ ਬਹਿ ਗਏ ਹਨ।
Fareedkot Teekaਅੰਬਰਿ ਕੂੰਜਾ ਕੁਰਲੀਆ, ਭਾਵ ਕੂਜਾਂ ਜਾਨੇ ਲਗੀ, ਸਿਰ ਤੋਂ ਕਾਲੇ ਕੇਸ ਜਾਤੇ ਰਹੇ ਅਰੁ ਬਗੁਲੇ, ਭਾਵ ਸੁਫੈਦ ਕੇਸ ਆ ਬੈਠੇ॥
Prof. Sahib Singhਮਾਇਆ ਦੇ ਮੋਹ ਵਿਚ ਫਸ ਕੇ ਜਿਸ ਜੀਵ-ਇਸਤ੍ਰੀ ਦੇ ਸ਼ੁਭ ਗੁਣ ਉਸ ਤੋਂ ਦੂਰ ਪਰੇ ਚਲੇ ਜਾਣ, ਤੇ ਉਸ ਦੇ ਅੰਦਰ ਨਿਰੇ ਪਖੰਡ ਹੀ ਇਕੱਠੇ ਹੋ ਜਾਣ,

ਪਦ ਅਰਥ ਅੰਬਰਿ = ਆਕਾਸ਼ ਵਿਚ। ਕੂੰਜਾ = ਕੂੰਜਾਂ (ਸ਼ੁਭ ਗੁਣ)। ਅੰਬਰਿ ਕੁਰਲੀਆ = ਆਕਾਸ਼ ਵਿਚ ਕੁਰਲ ਕੁਰਲ ਕਰ ਰਹੀਆਂ ਹਨ, ਦੂਰ ਚਲੀਆਂ ਗਈਆਂ ਹਨ। ਬਗ = ਬਗਲੇ (ਪਖੰਡ)। ਬਹਿਠੇ ਆਇ = ਆ ਕੇ ਬੈਠ ਗਏ ਹਨ।

SikhNet (Spanish)Sobre el cielo de mi cabeza las golondrinas de la edad revolotean,

ਸਾ ਧਨ. ਚਲੀ ਸਾਹੁਰੈ; ਕਿਆ ਮੁਹੁ ਦੇਸੀ. ਅਗੈ ਜਾਇ ਜੀਉ ॥

saa dhan. chalee saahurai; kiaa muhu desee. agai jaae jeeo |

Sant Singh KhalsaThe bride has gone to her father-in-law's house; in the world hereafter, what face will she show?
Manmohan SinghThe bride goes to her Father-in-law's, Going hereafter, what face shall she show?
Manmohan Singh (Punjabi)ਵਹੁਟੀ ਆਪਣੇ ਸੁਹਰਿਆਂ ਨੂੰ ਜਾਂਦੀ ਹੈ। ਅੱਗੇ ਜਾ ਕੇ ਉਹ ਕਿਹੜਾ ਮੂੰਹ ਦਿਖਾਏਗੀ?
Fareedkot Teekaਜਬ ਸਾ ਧਨ ਜੀਵ ਇਸਤ੍ਰੀ (ਸਾਹੁਰੈ) ਪਰਲੋਕ ਕੋ ਚਲੀ ਤਬ ਆਗੇ ਜਾਇ ਕਰ ਕੇ ਕਿਆ ਮੁਖੁ ਦਿਖਾਵੈਗੀ, ਭਾਵ ਸ਼ਰਮਿੰਦੀ ਹੀ ਹੋਊ॥
Prof. Sahib Singhਉਹ ਜਦੋਂ ਇਸ ਹਾਲ ਵਿਚ ਪਰਲੋਕ ਜਾਵੇ ਤਾਂ ਜਾ ਕੇ ਪਰਲੋਕ ਵਿਚ (ਪ੍ਰਭੂ ਦੀ ਹਜ਼ੂਰੀ ਵਿਚ) ਕੀਹ ਮੂੰਹ ਵਿਖਾਵੇਗੀ?

ਪਦ ਅਰਥ ਸਾਧਨ = ਜੀਵ-ਇਸਤ੍ਰੀ। ਸਾਹੁਰੇ = ਪਰਲੋਕ ਵਿਚ। ਅਗੈ = ਪਰਲੋਕ ਵਿਚ। ਜਾਇ = ਜਾ ਕੇ।

SikhNet (Spanish)las garzas de pelo blanco han descendido en mí, estoy listo para ir a mi otro Hogar, ¿cómo podré encarar a mi Esposo ahora?

ਸੁਤੀ ਸੁਤੀ ਝਾਲੁ ਥੀਆ; ਭੁਲੀ ਵਾਟੜੀਆਸੁ ਜੀਉ ॥

sutee sutee jhaal theea; bhulee vaattarreeaas jeeo |

Sant Singh KhalsaShe kept sleeping as the day dawned; she forgot all about her journey.
Manmohan SinghShe has forgotten her journey and was soundly sleeping, when the day dawned.
Manmohan Singh (Punjabi)ਉਹ ਆਪਣਾ ਸਫਰ ਭੁੱਲ ਗਈ ਸੀ ਅਤੇ ਘੂਕ ਸੁੱਤੀ ਪਈ ਸੀ ਜਦ ਕਿ ਪਹੁ ਫੁੱਟ ਪਈ।
Fareedkot Teekaਅਵਿਦ੍ਯਾ ਨੀਂਦ ਮੇਂ ਸੁਤੀ ਕੋ ਜਬ ਕਾਲ ਕੀ ਸਮੀਪਤਾ ਰੂਪ (ਝਾਲੁ) ਪ੍ਰਾਤਾਕਾਲ ਹੂਆ ਅਰੁ ਤੇਰੀ ਭਗਤੀ ਰੂਪੁ (ਵਾਟੜੀ) ਡੰਡੀ ਭੂਲ ਗਈ॥
Prof. Sahib Singhਹੇ ਪ੍ਰਭੂ! ਮਾਇਆ ਦੇ ਮੋਹ ਦੀ ਨੀਂਦ ਵਿਚ ਗ਼ਾਫ਼ਿਲ ਪਏ ਰਿਹਾਂ ਮੈਨੂੰ ਬੁਢੇਪਾ ਆ ਗਿਆ ਹੈ, ਜੀਵਨ ਦੇ ਸਹੀ ਰਸਤੇ ਤੋਂ ਮੈਂ ਖੁੰਝੀ ਹੋਈ ਹਾਂ।

ਪਦ ਅਰਥ ਸੁਤੀ ਸੁਤੀ = ਸਾਰੀ ਉਮਰ ਮਾਇਆ-ਮੋਹ ਦੀ ਨੀਂਦ ਵਿਚ ਸੁੱਤਿਆਂ ਹੀ। ਝਾਲੁ = ਪਲਾਂਘਾ, ਚਿੱਟਾ ਦਿਨ, ਬੁਢੇਪਾ। ਵਾਟੜੀਆਸੁ = ਸੋਹਣੀ ਵਾਟ, ਚੰਗਾ ਰਸਤਾ।

SikhNet (Spanish)En el sueño la noche de mi vida se ha convertido en el amanecer de la muerte y me he perdido del camino,

ਤੈ ਸਹ ਨਾਲਹੁ. ਮੁਤੀਅਸੁ; ਦੁਖਾ ਕੂੰ ਧਰੀਆਸੁ ਜੀਉ ॥

tai seh naalahu. muteeas; dukhaa koon dhareeaas jeeo |

Sant Singh KhalsaShe separated herself from her Husband Lord, and now she suffers in pain.
Manmohan SinghSeparating form Thee, O spouse, she has amassed pain for herself.
Manmohan Singh (Punjabi)ਤੇਰੇ ਨਾਲੋਂ ਵਿਛੜ ਕੇ, ਹੇ ਪਤੀ! ਉਸ ਨੇ ਆਪਣੇ ਲਈ ਤਕਲੀਫਾਂ ਨੂੰ ਇਕੱਤਰ ਕਰ ਲਿਆ ਹੈ।
Fareedkot Teekaਸੋ ਹੇ (ਸਹ) ਪਤੀ! ਤੇਰੇ ਸਾਥ ਸੇ ਵਿਛੜ ਗਈ, ਇਸੀ ਸੇ ਦੁਖੋਂ ਕੋ ਧਾਰਤੀ ਭਈ ਹੈ॥
Prof. Sahib Singhਹੇ ਪਤੀ! ਮੈਂ ਤੇਰੇ ਨਾਲੋਂ ਵਿਛੁੜੀ ਹੋਈ ਹਾਂ, ਮੈਂ ਨਿਰੇ ਦੁੱਖ ਹੀ ਦੁੱਖ ਸਹੇੜੇ ਹੋਏ ਹਨ।

ਪਦ ਅਰਥ ਸਹ = ਹੇ ਪਤੀ! ਤੇ ਨਾਲਹੁ = ਤੇਰੇ ਨਾਲੋਂ। ਮੁਤੀਅਸੁ = ਮੈਂ ਵਿਛੁੜ ਗਈ ਹਾਂ। ਕੂੰ = ਨੂੰ। ਧਰੀਆਸੁ = ਧਾਰਨ ਕਰ ਲਿਆ ਹੈ।

SikhNet (Spanish)viví separado de Ti, y ahora mi único refugio es el dolor

ਤੁਧੁ ਗੁਣ. ਮੈ ਸਭਿ ਅਵਗਣਾ; ਇਕ ਨਾਨਕ ਕੀ ਅਰਦਾਸਿ ਜੀਉ ॥

tudh gun. mai sabh avaganaa; ik naanak kee aradaas jeeo |

Sant Singh KhalsaVirtue is in You, O Lord; I am totally without virtue. This is Nanak's only prayer:
Manmohan SinghIn Thee, O Lord, are merits and in me all demerits. This alone is the prayer of Nanak.
Manmohan Singh (Punjabi)ਤੇਰੇ ਵਿੱਚ, ਹੇ ਸੁਆਮੀ ਨੇਕੀਆਂ ਹਨ ਅਤੇ ਮੇਰੇ ਵਿੱਚ ਸਾਰੀਆਂ ਬਦੀਆਂ। ਕੇਵਲ ਇਹੀ ਨਾਨਕ ਦੀ ਬੇਨਤੀ ਹੈ।
Fareedkot Teekaਹੇ ਪਰਮੇਸਰ! ਤੇਰੇ ਮੇਂ ਤੋ ਗੁਣ ਹੈਂ ਮੇਰੇ ਮੇਂ ਅਵਗੁਨਾਂ ਕੇ ਸਮਦਾਯ ਹੈਂ। ਸ੍ਰੀ ਗੁਰੂ ਜੀ ਕਹਤੇ ਹੈਂ: ਮੇਰੀ ਏਕ ਏਹੀ ਬੇਨਤੀ ਹੈ॥
Prof. Sahib Singhਹੇ ਪ੍ਰਭੂ! ਤੂੰ ਬੇਅੰਤ ਗੁਣਾਂ ਵਾਲਾ ਹੈਂ, ਮੇਰੇ ਅੰਦਰ ਸਾਰੇ ਔਗੁਣ ਹੀ ਔਗੁਣ ਹਨ, ਫਿਰ ਭੀ ਨਾਨਕ ਦੀ ਬੇਨਤੀ (ਤੇਰੇ ਹੀ ਦਰ ਤੇ) ਹੈ,

ਪਦ ਅਰਥ ਮੈਂ = ਮੇਰੇ ਅੰਦਰ। ਸਭਿ = ਸਾਰੇ। ਅਰਦਾਸਿ = ਬੇਨਤੀ।

SikhNet (Spanish)Eres el Señor del Mérito y yo no tengo ninguno, la única oración de Nanak

ਸਭਿ ਰਾਤੀ ਸੋਹਾਗਣੀ; ਮੈ ਡੋਹਾਗਣਿ. ਕਾਈ ਰਾਤਿ ਜੀਉ ॥੧॥

sabh raatee sohaaganee; mai ddohaagan. kaaee raat jeeo |1|

Sant Singh KhalsaYou give all Your nights to the virtuous soul-brides. I know I am unworthy, but isn't there a night for me as well? ||1||
Manmohan SinghAll the nights are for the virtuous brides, May I an unchaste one obtain a night as well.
Manmohan Singh (Punjabi)ਸਾਰੀਆਂ ਰਾਤ੍ਰੀਆਂ ਨੇਕ ਪਤਨੀਆਂ ਵਾਸਤੇ ਹਨ। ਮੈਂ ਆਚਰਣ-ਹੀਣ ਨੂੰ ਭੀ ਕੋਈ ਇਕ ਰਤ ਮਿਲ ਜਾਵੇ।
Fareedkot Teekaਸਭ ਰਾਤਾਂ ਅਵਸਥਾ ਸੁਹਾਗਣੀਓਂ ਕੀਆਂ ਸਫਲ ਹੈਂ। ਹੇ ਸ੍ਵਾਮੀ ਜੀ! ਮੈਂ ਜੋ (ਡੁਹਾਗਣੀ) ਛੁਟੜ ਹੂੰ ਮੁਝ ਕੀ ਭੀ ਕੋਈ ਰਾਤ ਸਫਲੀ ਕਰੋ, ਭਾਵ ਜਿਸ ਸਮੇਂ ਪਰਮੇਸ੍ਵਰ ਪ੍ਰਾਪਤਿ ਹੋਵੈ ਸੋ ਸਫਲ ਹੈ॥੧॥
Prof. Sahib Singhਕਿ ਭਾਗਾਂ ਵਾਲੀਆਂ ਜੀਵ-ਇਸਤ੍ਰੀਆਂ ਤਾਂ ਸਦਾ ਹੀ ਤੇਰੇ ਨਾਮ-ਰੰਗ ਵਿਚ ਰੰਗੀਆਂ ਹੋਈਆਂ ਹਨ, ਮੈਨੂੰ ਅਭਾਗਣ ਨੂੰ ਭੀ ਕੋਈ ਇਕ ਰਾਤ ਬਖ਼ਸ਼ (ਮੇਰੇ ਉਤੇ ਭੀ ਕਦੇ ਮੇਹਰ ਦੀ ਨਿਗਾਹ ਕਰ) ॥੧॥

ਪਦ ਅਰਥ ਸਭਿ = ਸਾਰੀਆਂ (ਸੋਹਾਗਣਾਂ)। ਡੋਹਾਗਣਿ = ਬਦ-ਨਸੀਬ ਨੂੰ। ਕਾਈ = ਕੋਈ ਇੱਕ ॥੧॥

SikhNet (Spanish)hacia Ti es que habiendo bendecido con Tu Compañía a Tus Esposas por muchas noches, ¿no tendrás aunque sea una noche para mí? (1)
Answers quote the Granth verbatim with Ang citations. AI commentary is not Gurbani and not a religious ruling.