ਸਾਰਗ ਮਹਲਾ ੫ ॥
saarag mahalaa 5 |
Sant Singh KhalsaSaarang, Fifth Mehl:
Manmohan SinghSarang 5th Guru.
Manmohan Singh (Punjabi)ਸਾਰੰਗ ਪੰਜਵੀਂ ਪਾਤਿਸ਼ਾਹੀ।
SikhNet (Spanish)Sarang, Mejl Guru Aryan Dev, Quinto Canal Divino.
ਰਸਨਾ ਜਪਤੀ; ਤੂਹੀ ਤੂਹੀ ॥
rasanaa japatee; toohee toohee |
Sant Singh KhalsaMy tongue chants Your Name, Your Name.
Manmohan SinghMy tongue utters Thy Name, Thy Name alone.
Manmohan Singh (Punjabi)ਮੇਰੀ ਜੀਭ ਤੇਰੇ ਨਾਮ, ਕੇਵਲ ਤੇਰੇ ਲਾਮ ਨੂੰ ਹੀ ਉਚਾਰਦੀ ਹੈ।
Fareedkot Teekaਹੇ ਭਗਵਨ! ਮੇਰੀ ਰਸਨਾ ਤੂੰਹੀ ਤੂੰਹੀ ਕਰ ਕੇ ਜਪ ਰਹੀ ਹੈ॥
Prof. Sahib Singhਹੇ ਪ੍ਰਭੂ! ਮੇਰੀ ਜੀਭ ਸਦਾ ਤੇਰਾ ਜਾਪ ਹੀ ਜਪਦੀ ਹੈ।ਪਦ ਅਰਥ ਰਸਨਾ = ਜੀਭ।
SikhNet (Spanish)Mis labios recitan sólo Tu Nombre, pues sólo Tú me conservas íntegro en el fuego del vientre materno
ਮਾਤ ਗਰਭ ਤੁਮ ਹੀ ਪ੍ਰਤਿਪਾਲਕ; ਮ੍ਰਿਤ ਮੰਡਲ ਇਕ ਤੁਹੀ ॥੧॥ ਰਹਾਉ ॥
maat garabh tum hee pratipaalak; mrit manddal ik tuhee |1| rahaau |
Sant Singh KhalsaIn the mother's womb, You sustained me, and in this mortal world, You alone help me. ||1||Pause||
Manmohan SinghIn the mother's belly, Thou alone sustain me and in this mortal world, Thou alone are my property. Pause.
Manmohan Singh (Punjabi)ਮਾਂ ਦੇ ਪੇਟ ਵਿੱਚ ਕੇਵਲ ਤੂੰ ਹੀ ਮੈਨੂੰ ਪਾਲਦਾ-ਪੋਸਦਾ ਹੈ ਅਤੇ ਇਸ ਮਾਤ ਲੋਕ ਵਿੱਚ ਕੇਵਲ ਤੂੰ ਹੀ ਮੇਰਾ ਆਸਰਾ ਹੈ। ਠਹਿਰਾਉ।
Fareedkot Teekaਮਾਤਾ ਕੇ ਗਰਭ ਮੇਂ ਭੀ ਤੁਮ ਹੀ ਪ੍ਰਤਿਪਾਲਾ ਕਰਤੇ ਹੋ ਔਰ ਪ੍ਰਿਥੀ ਮੰਡਲ ਮੇਂ ਭੀ ਏਕ ਤੂੰਹੀ ਰਖ੍ਯਾ ਕਰਨੇ ਵਾਲਾ ਹੈਂ॥੧॥ ਰਹਾਉ ॥
Prof. Sahib Singhਮਾਂ ਦੇ ਪੇਟ ਵਿਚ ਤੂੰ ਹੀ (ਜੀਵਾਂ ਦੀ) ਪਾਲਣਾ ਕਰਨ ਵਾਲਾ ਹੈਂ, ਜਗਤ ਵਿਚ ਹੀ ਸਿਰਫ਼ ਤੂੰ ਹੀ ਪਾਲਣਹਾਰ ਹੈਂ ॥੧॥ ਰਹਾਉ ॥ਪਦ ਅਰਥ ਗਰਭ = ਪੇਟ। ਪ੍ਰਤਿਪਾਲਕ = ਪਾਲਣ ਵਾਲਾ। ਮ੍ਰਿਤ ਮੰਡਲ = ਜਗਤ। ਇਕ = ਸਿਰਫ਼ ॥੧॥ ਰਹਾਉ ॥
SikhNet (Spanish)y también en el mundo de los mortales. (1-Pausa)
ਤੁਮਹਿ ਪਿਤਾ. ਤੁਮ ਹੀ ਫੁਨਿ ਮਾਤਾ; ਤੁਮਹਿ ਮੀਤ ਹਿਤ ਭ੍ਰਾਤਾ ॥
tumeh pitaa. tum hee fun maataa; tumeh meet hit bhraataa |
Sant Singh KhalsaYou are my Father, and You are my Mother; You are my Loving Friend and Sibling.
Manmohan SinghThou are my Father, Thou my mother and Thou my Friend, well-wisher and Brother.
Manmohan Singh (Punjabi)ਤੂੰ ਮੇਰਾ ਬਾਬਲ ਹੈ, ਤੂੰ ਮੇਰੀ ਅੰਮੜੀ ਅਤੇ ਤੂੰ ਹੀ ਮੇਰਾ ਮਿੱਤਰ, ਸ਼ੁੱਭ-ਚਿੰਤਕ ਅਤੇ ਵੀਰ।
Fareedkot Teekaਤੁਮ ਹੀ ਮੇਰੇ ਪਿਤਾ ਹੋ ਪੁਨਹ ਮਾਤਾ ਰੂਪ ਭੀ ਆਪ ਹੀ ਹੋ। ਤੁਮਹੀ ਮਿਤ੍ਰ ਔਰ ਹਿਤੂ ਭ੍ਰਾਤਾ ਵਤ ਹੋ, ਭਾਵ ਅਤ੍ਯੰਤ ਪ੍ਯਾਰੇ ਹੋ॥
Prof. Sahib Singhਹੇ ਪ੍ਰਭੂ! ਤੂੰ ਹੀ ਸਾਡਾ ਪਿਉ ਹੈਂ, ਤੂੰ ਹੀ ਸਾਡੀ ਮਾਂ ਭੀ ਹੈਂ, ਤੂੰ ਹੀ ਮਿੱਤਰ ਹੈਂ ਤੂੰ ਹੀ ਹਿਤੂ ਹੈਂ ਤੂੰ ਹੀ ਭਰਾ ਹੈਂ।ਪਦ ਅਰਥ ਤੁਮਹਿ = ਤੁਮ ਹੀ। ਫੁਨਿ = ਭੀ। ਮੀਤ = ਮਿੱਤਰ। ਹਿਤ = ਹਿਤੂ।
SikhNet (Spanish)Sólo Tú eres mi Padre, mi Madre, mi Amado Amigo y mi Hermano,
ਤੁਮ ਪਰਵਾਰ ਤੁਮਹਿ ਆਧਾਰਾ; ਤੁਮਹਿ ਜੀਅ ਪ੍ਰਾਨਦਾਤਾ ॥੧॥
tum paravaar tumeh aadhaaraa; tumeh jeea praanadaataa |1|
Sant Singh KhalsaYou are my Family, and You are my Support. You are the Giver of the Breath of Life. ||1||
Manmohan SinghThou are my family and Thou my mainstay. Thou alone are the Giver of life and the vital breath to me.
Manmohan Singh (Punjabi)ਤੂੰ ਮੇਰਾ ਟੱਬਰ-ਕਬੀਲਾ ਹੈ ਅਤੇ ਤੂੰ ਹੀ ਮੇਰਾ ਆਸਰਾ। ਕੇਵਲ ਤੂੰ ਹੀ ਮੈਨੂੰ ਜੀਵਨ ਅਤੇ ਜਿੰਦਜਾਨ ਦੇਣ ਵਾਲਾ ਹੈ।
Fareedkot Teekaਤੁਮ ਹੀ ਹਮਾਰਾ (ਪਰਵਾਰ) ਕੁਟੰਬ ਹੋ ਔਰ (ਆਧਾਰਾ) ਆਸਰਾ ਰੂਪ ਭੀ ਆਪ ਹੀ ਹੋ, ਤੁਮ ਹੀ ਜੀਵ ਕੇ ਪ੍ਰਾਨੋਂ ਕੇ ਦਾਤਾ ਹੋ॥੧॥
Prof. Sahib Singhਤੂੰ ਹੀ ਸਾਡਾ ਪਰਵਾਰ ਹੈਂ, ਤੂੰ ਹੀ ਆਸਰਾ ਹੈਂ, ਤੂੰ ਹੀ ਜਿੰਦ ਦੇਣ ਵਾਲਾ ਹੈਂ, ਤੂੰ ਹੀ ਪ੍ਰਾਣ ਦੇਣ ਵਾਲਾ ਹੈਂ ॥੧॥ਪਦ ਅਰਥ ਆਧਾਰਾ = ਆਸਰਾ। ਜੀਅ ਦਾਤਾ = ਜਿੰਦ ਦੇਣ ਵਾਲਾ ॥੧॥
SikhNet (Spanish)sólo Tú eres mi Familia, mi Sustento, Lo Principal en mi respiración vital y mi Alma. (1)
ਤੁਮਹਿ ਖਜੀਨਾ. ਤੁਮਹਿ ਜਰੀਨਾ; ਤੁਮ ਹੀ ਮਾਣਿਕ ਲਾਲਾ ॥
tumeh khajeenaa. tumeh jareenaa; tum hee maanik laalaa |
Sant Singh KhalsaYou are my Treasure, and You are my Wealth. You are my Gems and Jewels.
Manmohan SinghThou are my Treasure and Thou my wealth, Thou alone are my emerald and jewel.
Manmohan Singh (Punjabi)ਤੂੰ ਮੇਰਾ ਖ਼ਜ਼ਾਨਾ ਹੈ ਤੇ ਤੂੰ ਹੀ ਧਨ-ਦੌਲਤ। ਕੇਵਲ ਤੂੰਫ ਹੀ ਮੇਰਾ ਰਤਨ ਤੇ ਜਵੇਹਰ ਹੈ।
Fareedkot Teekaਮੇਰਾ ਤੁਮ ਹੀ ਖਾਜਨਾ ਹੋ ਔਰ ਤੁਮ ਹੀ (ਜਰੀਨਾ) ਜ਼ਰ ਹੋ ਔਰ ਮਾਣਕ ਲਾਲ ਅਰਥਾਤ ਰਤਨ ਭੀ ਸਭ ਮੇਰੇ ਤੁਮਹੀ ਹੋ॥
Prof. Sahib Singhਹੇ ਪ੍ਰਭੂ! ਤੂੰ ਹੀ (ਮੇਰੇ ਵਾਸਤੇ) ਖ਼ਜ਼ਾਨਾ ਹੈਂ, ਤੂੰ ਹੀ ਮੇਰਾ ਧਨ-ਦੌਲਤ ਹੈਂ, ਤੂੰ ਹੀ (ਮੇਰੇ ਲਈ) ਮੋਤੀ ਹੀਰੇ ਹੈਂ।ਪਦ ਅਰਥ ਖਜੀਨਾ = ਖ਼ਜ਼ਾਨਾ। ਜਰੀਨਾ = ਜ਼ਰੀਨਾ, ਜ਼ਰ। ਮਾਣਿਕ = ਮੋਤੀ।
SikhNet (Spanish)Sólo Tú eres mi Tesoro, mi Riqueza y mis Joyas, sólo Tú eres el Árbol de Eliseo,
ਤੁਮਹਿ ਪਾਰਜਾਤ. ਗੁਰ ਤੇ ਪਾਏ; ਤਉ ਨਾਨਕ. ਭਏ ਨਿਹਾਲਾ ॥੨॥੩੩॥੫੬॥
tumeh paarajaat. gur te paae; tau naanak. bhe nihaalaa |2|33|56|
Sant Singh KhalsaYou are the wish-fulfilling Elysian Tree. Nanak has found You through the Guru, and now he is enraptured. ||2||33||56||
Manmohan SinghThou are the Elysian Tree Nanak has obtained Thee through the Guru and then abides he in bliss.
Manmohan Singh (Punjabi)ਤੂੰ ਸਵਰਗੀ ਬਿਰਛ ਹੈ। ਨਾਨਕ ਨੇ ਤੈਨੂੰ ਗੁਰਾਂ ਦੇ ਰਾਹੀਂ ਪ੍ਰਾਪਤ ਕੀਤਾ ਹੈ ਅਤੇ ਤਦ ਹੀ ਉਹ ਖੁਸ਼ੀ ਵਿੱਚ ਵਸਦਾ ਹੈ।
Fareedkot Teekaਤੁਮ ਹੀ (ਪਾਰਜਾਤ) ਕਲਪ ਬ੍ਰਿਛ ਵਤ ਸਰਬ ਪਦਾਰਥੋਂ ਕੇ ਦਾਤਾ ਜਬ ਗੁਰੋਂ ਦ੍ਵਾਰੇ ਮੇਰੇ ਕੋ ਪ੍ਰਾਪਤਿ ਹੂਏ, ਸ੍ਰੀ ਗੁਰੂ ਜੀ ਕਹਿਤੇ ਹੈਂ: ਤੌ ਹਮ (ਨਿਹਾਲਾ) ਦੁਖੋਂ ਤੇ ਰਹਿਤ ਹੋਤੇ ਭਏ॥੨॥੩੩॥੫੬॥
Prof. Sahib Singhਤੂੰ ਹੀ (ਸਵਰਗ ਦਾ) ਪਾਰਜਾਤ ਰੁੱਖ ਹੈਂ। ਹੇ ਨਾਨਕ! ਜਦੋਂ ਤੂੰ ਗੁਰੂ ਦੀ ਰਾਹੀਂ ਮਿਲ ਪੈਂਦਾ ਹੈਂ, ਤਦੋਂ ਪ੍ਰਸੰਨ-ਚਿੱਤ ਹੋ ਜਾਈਦਾ ਹੈ ॥੨॥੩੩॥੫੬॥ਪਦ ਅਰਥ ਪਾਰਜਾਤ = ਸਵਰਗ ਦਾ ਉਹ ਰੁੱਖ ਜੋ ਸਾਰੀਆਂ ਮਨੋ-ਕਾਮਨਾਂ ਪੂਰੀਆਂ ਕਰਨ ਵਾਲਾ ਮੰਨਿਆ ਜਾਂਦਾ ਹੈ। ਗੁਰ ਤੇ = ਗੁਰੂ ਪਾਸੋਂ। ਤਉ = ਤਦੋਂ ॥੨॥੩੩॥੫੬॥
SikhNet (Spanish)obtenido a través del Guru, sí, sólo mediante Ti es que Nanak es bendecido. (2-33-56)