ੴ

ਸਿੱਖਬਾਣੀ · SikhBani

ਨਾਨਕ ਸੋ ਸੂਰਾ ਵਰੀਆਮੁ ਜਿਨਿ ਵਿਚਹੁ ਦੁਸਟੁ ਅਹੰਕਰਣੁ ਮਾਰਿਆ ॥

naanak so sooraa vareeaam jin vichahu dusatt ahankaran...
Guru Amardas Ji ਗੁਰੂ ਅਮਰਦਾਸ ਜੀ · Siree Raag · Ang 86 · 9 lines
Translations

ਸਲੋਕ ਮਃ ੩ ॥

salok mahalaa 3 |

Sant Singh KhalsaSalok, Third Mehl:
Manmohan SinghSlok, Third Guru.
Manmohan Singh (Punjabi)ਸਲੋਕ, ਤੀਜੀ ਪਾਤਸ਼ਾਹੀ।
SikhNet (Spanish)Slok, Mejl Guru Amar Das, Tercer Canal Divino.

ਨਾਨਕ. ਸੋ ਸੂਰਾ ਵਰੀਆਮੁ; ਜਿਨਿ ਵਿਚਹੁ. ਦੁਸਟੁ ਅਹੰਕਰਣੁ ਮਾਰਿਆ ॥

naanak. so sooraa vareeaam; jin vichahu. dusatt ahankaran maariaa |

Sant Singh KhalsaO Nanak, he is a brave warrior, who conquers and subdues his vicious inner ego.
Manmohan SinghNanak, he is the brave warrior who has subdued his vicious inner ego.
Manmohan Singh (Punjabi)ਨਾਨਕ ਉਹੀ ਬਹਾਦਰ ਯੋਧਾ ਹੈ ਜਿਸ ਨੇ ਆਪਣੇ ਅੰਦਰਲੀ ਪਾਪਣ ਹੰਗਤਾ ਨੂੰ ਕਾਬੂ ਕਰ ਲਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਾਈ! ਸੂਰਮਾ ਬਹਾਦਰ ਸੋਈ ਹੈ ਜਿਸ ਨੇ ਮਨ ਕੇ ਬੀਚ ਸੇ ਦੁਸਟ ਹੰਕਾਰ ਕੋ ਮਾਰ ਦੀਆ ਹੈ॥
Prof. Sahib Singhਹੇ ਨਾਨਕ! ਉਹ ਮਨੁੱਖ ਬਹਾਦੁਰ ਸੂਰਮਾ ਹੈ ਜਿਸ ਨੇ (ਮਨ) ਵਿਚੋਂ ਦੁਸ਼ਟ ਅਹੰਕਾਰ ਨੂੰ ਦੂਰ ਕੀਤਾ ਹੈ

ਪਦ ਅਰਥ ਅਹੰਕਰਣੁ = ਅਹੰਕਾਰ। ਵਰੀਆਮੁ = ਸੂਰਮਾ।

SikhNet (Spanish)Sólo aquél que logra dominar su ego negativo, es el más valiente de todos los valientes.

ਗੁਰਮੁਖਿ ਨਾਮੁ ਸਾਲਾਹਿ; ਜਨਮੁ ਸਵਾਰਿਆ ॥

guramukh naam saalaeh; janam savaariaa |

Sant Singh KhalsaPraising the Naam, the Name of the Lord, the Gurmukhs redeem their lives.
Manmohan SinghBy praising the Name, the pious person reforms his life.
Manmohan Singh (Punjabi)ਨਾਮ ਦੀ ਉਸਤਤੀ ਕਰਨ ਦੁਆਰਾ, ਪਵਿੱਤ੍ਰ ਪੁਰਸ਼ ਆਪਣਾ ਜੀਵਨ ਸੁਧਾਰ ਲੈਂਦਾ ਹੈ।
Fareedkot Teekaਔਰ ਗੁਰੋਂ ਦ੍ਵਾਰਾ ਨਾਮ ਕੀ ਸਲਾਘਾ ਕਰ ਕੇ ਜਨਮ ਸਵਾਰ ਲੀਆ ਹੈ॥
Prof. Sahib Singhਤੇ ਗੁਰੂ ਦੇ ਸਨਮੁਖ ਹੋ ਕੇ (ਪ੍ਰਭੂ ਦੇ) ਨਾਮ ਦੀ ਸਿਫ਼ਤ-ਸਾਲਾਹ ਕਰ ਕੇ ਜਨਮ ਸਫਲਾ ਕੀਤਾ ਹੈ।
SikhNet (Spanish)Dice Nanak, el que alaba el Naam, el Nombre del Señor, salva su ser en esta vida.

ਆਪਿ ਹੋਆ ਸਦਾ ਮੁਕਤੁ; ਸਭੁ ਕੁਲੁ ਨਿਸਤਾਰਿਆ ॥

aap hoaa sadaa mukat; sabh kul nisataariaa |

Sant Singh KhalsaThey themselves are liberated forever, and they save all their ancestors.
Manmohan SinghHe himself is ever emancipated and saves all his lineage.
Manmohan Singh (Punjabi)ਉਹ ਖੁਦ ਸਦੀਵ ਹੀ ਬੰਦ-ਖਲਾਸ ਹੈ ਅਤੇ ਆਪਣੀ ਸਾਰੀ ਵੰਸ ਨੂੰ ਬਚਾ ਲੈਂਦਾ ਹੈ।
Fareedkot Teekaਪੁਨਾ ਵਹੁ ਪੁਰਸ ਆਪ ਸਦਾ ਮੁਕਤ ਹੋਯਾ ਹੈ, ਔਰ ਸਭ ਕੁਲ ਕੋ ਭੀ ਤਾਰ ਲੀਆ ਹੈ॥
Prof. Sahib Singhਉਹ (ਸੂਰਮਾ) ਆਪ ਸਦਾ ਲਈ (ਵਿਕਾਰਾਂ ਤੋਂ) ਛੁੱਟ ਜਾਂਦਾ ਹੈ, ਤੇ (ਨਾਲ) ਸਾਰੀ ਕੁਲ ਨੂੰ ਤਾਰ ਲੈਂਦਾ ਹੈ।
SikhNet (Spanish)Él mismo es liberado y también toda su familia.

ਸੋਹਨਿ ਸਚਿ ਦੁਆਰਿ; ਨਾਮੁ ਪਿਆਰਿਆ ॥

sohan sach duaar; naam piaariaa |

Sant Singh KhalsaThose who love the Naam look beauteous at the Gate of Truth.
Manmohan SinghThey who bear love to the Name, look beauteous at the True gate.
Manmohan Singh (Punjabi)ਜੋ ਨਾਮ ਨਾਲ ਪ੍ਰੀਤ ਕਰਦੇ ਹਨ, ਉਹ ਸੱਚੇ ਦਰ ਉਤੇ ਸੁੰਦਰ ਦਿਸਦੇ ਹਨ।
Fareedkot Teekaਜਿਨ ਪੁਰਸੋਂ ਨੇ ਨਾਮ ਕੇ ਸਾਥ ਪਿਆਰ ਕੀਆ ਹੈ, ਸੋ ਸਚੇ ਦੁਆਰ ਮੇਂ ਸੋਭਤੇ ਹੈਂ॥
Prof. Sahib Singh'ਨਾਮ' ਨਾਲ ਪਿਆਰ ਕਰਨ ਵਾਲੇ ਬੰਦੇ ਸੱਚੇ ਹਰੀ ਦੇ ਦਰਗਾਹ ਵਿਚ ਸੋਭਾ ਪਾਉਂਦੇ ਹਨ।
SikhNet (Spanish)Sólo se verán bellos en la Puerta Verdadera, los que aman el Nombre del Señor.

ਮਨਮੁਖ ਮਰਹਿ ਅਹੰਕਾਰਿ; ਮਰਣੁ ਵਿਗਾੜਿਆ ॥

manamukh mareh ahankaar; maran vigaarriaa |

Sant Singh KhalsaThe self-willed manmukhs die in egotism-even their death is painfully ugly.
Manmohan SinghThe self-willed die in egotism. They degraded even the death (die an ignoble death).
Manmohan Singh (Punjabi)ਆਪ-ਹੁਦਰੇ ਗਰਬ ਗੁਮਾਨ ਅੰਦਰ ਮਰਦੇ ਹਨ। ਉਹ ਮੌਤ ਨੂੰ ਨੀਚ ਬਣਾ ਦਿੰਦੇ (ਕੁਮੈਤੇ ਮਰਦੇ) ਹਨ।
Fareedkot Teekaਔਰ ਜੋ ਮਨਮੁਖ ਹੈਂ, ਸੋ ਅਹੰਕਾਰ ਮੇਂ ਮਰਤੇ ਹੈਂ, ਤਿਨੋਂ ਨੇ ਅਪਨਾ ਮਰਣ ਵਿਗਾੜ ਲੀਆ ਹੈ, ਭਾਵ ਏਹ ਕਿ ਮ੍ਰਿਤੂਕਾਲ ਮੇਂ ਜਮ ਕੀ ਤਾੜਨਾ ਸਹਾਰੇਂਗੇ॥
Prof. Sahib Singhਪਰ, ਮਨਮੁਖ ਅਹੰਕਾਰ ਵਿਚ ਸੜਦੇ ਹਨ ਤੇ ਦੁਖੀ ਹੋ ਕੇ ਮਰਦੇ ਹਨ।

ਪਦ ਅਰਥ ਮਰਣੁ = ਮੌਤ, ਅੰਤ ਵੇਲਾ।

SikhNet (Spanish)Los arrogantes Manmukjs mueren por su ego, incluso su propia muerte es un tormento para ellos.

ਸਭੋ ਵਰਤੈ ਹੁਕਮੁ; ਕਿਆ ਕਰਹਿ ਵਿਚਾਰਿਆ ॥

sabho varatai hukam; kiaa kareh vichaariaa |

Sant Singh KhalsaEverything happens according to the Lord's Will; what can the poor people do?
Manmohan SinghEvery thing befalls according to the Lord's will. What can poor mortals do?
Manmohan Singh (Punjabi)ਹਰ ਸ਼ੈ ਸਾਹਿਬ ਦੇ ਅਮਰ ਅਨੁਸਾਰ ਹੁੰਦੀ ਹੈ। ਗਰੀਬ ਪ੍ਰਾਣੀ ਕੀ ਕਰ ਸਕਦੇ ਹਨ?
Fareedkot Teekaਮਨਮੁਖ ਵੇਚਾਰੇ ਕਿਆ ਕਰੈ, ਸਭ ਕੋਈ ਵਾਹਿਗੁਰੂ ਕੇ ਹੁਕਮ ਮੇਂ ਵਰਤੇ ਹੈਂ॥
Prof. Sahib Singhਇਹਨਾਂ ਵਿਚਾਰਿਆਂ ਦੇ ਵੱਸ ਭੀ ਕੀਹ ਹੈ? ਸਭ (ਪ੍ਰਭੂ ਦਾ) ਭਾਣਾ ਵਰਤ ਰਿਹਾ ਹੈ।
SikhNet (Spanish)Sin embargo, la Voluntad del Señor funciona para todos, qué puede el pobre mortal hacer.

ਆਪਹੁ ਦੂਜੈ ਲਗਿ; ਖਸਮੁ ਵਿਸਾਰਿਆ ॥

aapahu doojai lag; khasam visaariaa |

Sant Singh KhalsaAttached to self-conceit and duality, they have forgotten their Lord and Master.
Manmohan SinghAttached to ego and duality, the man has forgotten the Master.
Manmohan Singh (Punjabi)ਸਵੈ-ਹੰਗਤਾ ਤੇ ਦਵੈਤ-ਭਾਵ ਨਾਲ ਜੁੜ ਕੇ, ਇਨਸਾਨ ਨੇ ਮਾਲਕ ਨੂੰ ਭੁਲਾ ਛਡਿਆ ਹੈ।
Fareedkot Teeka(ਆਪਹੁ) ਅਹੰਭਾਵ ਧਾਰ ਕਰ ਤਿਨ੍ਹੋਂ ਨੇ ਦ੍ਵੈਤ ਭਾਵ ਮੇਂ ਲਗ ਕਰ ਕੇ ਵਾਹਿਗੁਰੂ ਕੋ ਵਿਸਾਰ ਦੀਆ ਹੈ॥
Prof. Sahib Singh(ਮਨਮੁਖ ਆਪਣੇ ਆਪ ਦੀ ਖੋਜ ਛੱਡ ਕੇ ਮਾਇਆ ਵਿਚ ਚਿੱਤ ਜੋੜਦੇ ਹਨ, ਤੇ ਪ੍ਰਭੂ-ਪਤੀ ਨੂੰ ਵਿਸਾਰਦੇ ਹਨ।
SikhNet (Spanish)Los que están perdidos en la dualidad se olvidan del Señor.

ਨਾਨਕ. ਬਿਨੁ ਨਾਵੈ, ਸਭੁ ਦੁਖੁ; ਸੁਖੁ ਵਿਸਾਰਿਆ ॥੧॥

naanak. bin naavai, sabh dukh; sukh visaariaa |1|

Sant Singh KhalsaO Nanak, without the Name, everything is painful, and happiness is forgotten. ||1||
Manmohan SinghNanak, without the Name, all is suffering and happiness is forgotten.
Manmohan Singh (Punjabi)ਨਾਨਕ ਨਾਮ ਦੇ ਬਾਝੋਂ ਸਮੂਹ ਤਕਲੀਫ ਹੀ ਹੈ, ਅਤੇ ਖੁਸ਼ੀ ਭੁੱਲ ਜਾਂਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਨਾਮ ਸੇ ਬਿਨਾ ਵਹੁ ਸਭ ਤਰਾਂ ਦੁਖ ਹੀ ਪਾਵਤੇ ਹੈਂ, ਕ੍ਯੋਂਕਿ ਸੁਖ ਰੂਪ ਪਰਮੇਸ੍ਵਰ ਕੋ ਤਿਨ੍ਹੋਂ ਨੇ ਵਿਸਾਰ ਦੀਆ ਹੈ॥੧॥
Prof. Sahib Singhਹੇ ਨਾਨਕ! ਨਾਮ ਤੋਂ ਹੀਣ ਹੋਣ ਕਰਕੇ ਉਹਨਾਂ ਨੂੰ ਸਦਾ ਦੁੱਖ ਮਿਲਦਾ ਹੈ, ਸੁਖ ਉਹਨਾਂ ਨੂੰ ਵਿਸਰ ਹੀ ਜਾਂਦਾ ਹੈ (ਭਾਵ, ਸੁਖ ਦਾ ਕਦੀ ਮੂੰਹ ਨਹੀਂ ਵੇਖਦੇ) ॥੧॥
SikhNet (Spanish)Dice Nanak, sin el Nombre del Señor, todo lo demás es guía para el dolor, y la Paz y el Equilibrio se pierden. (1)
Answers quote the Granth verbatim with Ang citations. AI commentary is not Gurbani and not a religious ruling.