ਮਃ ੩ ॥
mahalaa 3 | Ang 86
Sant Singh KhalsaThird Mehl:
Manmohan SinghThird Guru.
Manmohan Singh (Punjabi)ਤੀਜੀ ਪਾਤਸ਼ਾਹੀ।
SikhNet (Spanish)Mejl Guru Amar Das, Tercer Canal Divino.
ਗੁਰਿ ਪੂਰੈ ਹਰਿ ਨਾਮੁ ਦਿੜਾਇਆ; ਤਿਨਿ ਵਿਚਹੁ ਭਰਮੁ ਚੁਕਾਇਆ ॥
gur poorai har naam dirraaeaa; tin vichahu bharam chukaaeaa | Ang 86
Sant Singh KhalsaThe Perfect Guru has implanted the Name of the Lord within me. It has dispelled my doubts from within.
Manmohan SinghThe perfect Guru has implanted God's Name in me, and that has dispelled doubt from within me.
Manmohan Singh (Punjabi)ਪੂਰਨ ਗੁਰਾਂ ਨੇ ਮੇਰੇ ਅੰਦਰ ਹਰੀ ਦਾ ਨਾਮ ਪੱਕਾ ਕਰ ਦਿਤਾ ਅਤੇ ਉਸ ਨੇ ਮੇਰੇ ਅੰਦਰੋ ਵਹਿਮ ਦੂਰ ਕਰ ਦਿੱਤਾ।
Fareedkot Teekaਜਿਨ ਪੁਰਸੋਂ ਕੋ ਪੂਰੇ ਗੁਰੋਂ ਨੇ ਹਰੀ ਕਾ ਨਾਮ (ਦਿੜਾਇਆ) ਨਿਸਚੇ ਕਰਵਾਯਾ ਹੈ, ਤਿਨ੍ਹੋਂ ਨੇ ਅਪਨੇ ਰਿਦੇ ਬੀਚ ਸੇ ਭਰਮ ਚੁਕਾਇ ਦੀਆ ਹੈ॥
Prof. Sahib Singhਜਿਨ੍ਹਾਂ ਨੂੰ ਪੂਰੇ ਸਤਿਗੁਰੂ ਨੇ ਹਿਰਦੇ ਵਿਚ ਹਰਿ-ਨਾਮ ਦ੍ਰਿੜ੍ਹ ਕਰ ਦਿੱਤਾ ਹੈ, ਉਹਨਾਂ ਨੇ ਅੰਦਰੋਂ ਭਟਕਣਾ ਦੂਰ ਕਰ ਲਈ ਹੈ।ਪਦ ਅਰਥ ਗੁਰਿ = ਗੁਰੂ ਨੇ। ਦ੍ਰਿੜਾਇਆ = ਹਿਰਦੇ ਵਿਚ ਪੱਕਾ ਕਰ ਦਿੱਤਾ। ਭਰਮੁ = ਭਟਕਣਾ।
SikhNet (Spanish)El Guru Perfecto engarzó el Naam, el Nombre del Señor en mí, y mi duda fue destruida.
ਰਾਮ ਨਾਮੁ ਹਰਿ ਕੀਰਤਿ ਗਾਈ; ਕਰਿ ਚਾਨਣੁ ਮਗੁ ਦਿਖਾਇਆ ॥
raam naam har keerat gaaee; kar chaanan mag dikhaaeaa | Ang 86
Sant Singh KhalsaI sing the Lord's Name and the Kirtan of the Lord's Praises; the Divine Light shines, and now I see the Way.
Manmohan SinghLord's Name and God's praises I did sing. The Divine light was kindled and I was shown the way.
Manmohan Singh (Punjabi)ਸੁਆਮੀ ਦੇ ਨਾਮ ਅਤੇ ਵਾਹਿਗੁਰੂ ਦੇ ਜੱਸ ਦਾ ਮੈਂ ਗਾਇਨ ਕੀਤਾ। ਰਬੀ ਨੂਰ ਪ੍ਰਗਟ ਕਰਕੇ ਮੈਨੂੰ ਰਸਤਾ ਦਿਖਾਲ ਦਿਤਾ ਗਿਆ।
Fareedkot Teekaਔਰ ਜਿਨ ਕੋ ਗੁਰੋਂ ਨੇ ਉਪਦੇਸ਼ ਰੂਪੀ ਚਾਨਣ ਕਰ ਕੇ ਵਾਹਿਗੁਰੂ ਕਾ ਰਸਤਾ ਦਿਖਾਲਿਆ ਹੈ, ਤਿਨ੍ਹੋਂ ਨੇ ਰਾਮ ਕਾ ਨਾਮ ਔਰ ਤਿਸ ਬ੍ਯਾਪਕ ਹਰੀ ਕੀ ਕੀਰਤੀ ਗਾਇਨ ਕਰੀ ਹੈ॥
Prof. Sahib Singhਉਹ ਹਰੀ-ਨਾਮ ਦੀ ਉਪਮਾ ਕਰਦੇ ਹਨ, ਤੇ (ਇਸ ਸਿਫ਼ਤ-ਸਾਲਾਹ ਨੂੰ) ਚਾਨਣ ਬਣਾ ਕੇ (ਸਿੱਧਾ) ਰਸਤਾ ਉਹਨਾਂ ਨੂੰ ਦਿੱਸ ਪੈਂਦਾ ਹੈ।ਪਦ ਅਰਥ ਕੀਰਤਿ = ਸਿਫ਼ਤਿ। ਮਗੁ = ਰਸਤਾ।
SikhNet (Spanish)Canto las Alabanzas de mi Señor, el Dios, Él iluminó mi corazón y pude ver el Camino.
ਹਉਮੈ ਮਾਰਿ. ਏਕ ਲਿਵ ਲਾਗੀ; ਅੰਤਰਿ ਨਾਮੁ ਵਸਾਇਆ ॥
haumai maar. ek liv laagee; antar naam vasaaeaa | Ang 86
Sant Singh KhalsaConquering my ego, I am lovingly focused on the One Lord; the Naam has come to dwell within me.
Manmohan SinghBy effacing my ego, I fixed my attention on one God and implanted the Name within my mind.7
Manmohan Singh (Punjabi)ਆਪਣੀ ਹੰਗਤਾ ਨੂੰ ਨਵਿਰਤ ਕਰਕੇ ਮੈਂ ਆਪਣੀ ਬਿਰਤੀ ਇਕ ਵਾਹਿਗੁਰੂ ਨਾਲ ਜੋੜ ਲਈ ਅਤੇ ਨਾਮ ਨੂੰ ਆਪਣੇ ਚਿੱਤ ਅੰਦਰ ਟਿਕਾ ਲਿਆ।
Fareedkot Teekaਔਰ ਜਿਨੋਂ ਨੇ ਹੰਤਾ ਮਮਤਾ ਕੋ ਮਾਰ ਕੇ ਰਿਦੇ ਮੇਂ ਨਾਮ ਕੋ ਵਸਾਯਾ ਹੈ, ਤਿਨਹੋਂ ਕੀ ਏਕ ਵਾਹਗੁਰੂ ਮੇਂ ਬ੍ਰਿਤੀ ਲਾਗੀ ਹੈ॥
Prof. Sahib Singhਉਹ ਅਹੰਕਾਰ ਦੂਰ ਕਰ ਕੇ ਇੱਕ ਨਾਲ ਨਿਹੁੰ ਲਾਂਦੇ ਹਨ, ਅਤੇ ਹਿਰਦੇ ਵਿਚ ਨਾਮ ਵਸਾਂਦੇ ਹਨ।
SikhNet (Spanish)Mi ego negativo desapareció y me puse en Comunión con el Uno, así el Nombre del Señor llegó a habitar en mí.
ਗੁਰਮਤੀ. ਜਮੁ ਜੋਹਿ, ਨ ਸਾਕੈ; ਸਾਚੈ ਨਾਮਿ ਸਮਾਇਆ ॥
guramatee. jam johi, na saakai; saachai naam samaaeaa | Ang 87
Sant Singh KhalsaFollowing the Guru's Teachings, I cannot be touched by the Messenger of Death. I am absorbed in the True Name.
Manmohan SinghBy Guru's instruction I got absorbed in the True Name and death's courier can not touch me.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ ਮੈਂ ਸਤਿਨਾਮ ਅੰਦਰ ਲੀਨ ਹੋ ਗਿਆ ਅਤੇ ਮੌਤ ਦਾ ਦੂਤ ਮੈਨੂੰ ਛੂਹ ਨਹੀਂ ਸਕਦਾ।
Fareedkot Teekaਜਿਨ੍ਹੋਂ ਨੇ ਗੁਰੋਂ ਕੀ ਸਿਖ੍ਯਾ ਲਈ ਹੈ, ਤਿਨ ਕੋ ਜਮ (ਜੋਹਿ) ਦੇਖ ਨਹੀਂ ਸਕਤਾ ਹੈ, ਕਿਉਂਕਿ ਤਿਨ੍ਹੋਂ ਕਾ ਮਨ ਸਚੇ ਨਾਮ ਸੇ (ਸਮਾਇਆ) ਅਭੇਦ ਹੂਆ ਹੈ॥
Prof. Sahib Singhਗੁਰੂ ਦੀ ਮਤਿ ਤੇ ਤੁਰਨ ਦੇ ਕਾਰਨ ਜਮ ਉਹਨਾਂ ਨੂੰ ਘੂਰ ਨਹੀਂ ਸਕਦਾ, (ਕਿਉਂਕਿ) ਸੱਚੇ ਨਾਮ ਵਿਚ ਉਹਨਾਂ ਦੀ ਬਿਰਤੀ ਜੁੜੀ ਹੁੰਦੀ ਹੈ।ਪਦ ਅਰਥ ਨਾਮਿ = ਨਾਮ ਵਿਚ।
SikhNet (Spanish)A través de la Instrucción del Guru, me sumergí en el Nombre Verdadero,
ਸਭੁ ਆਪੇ ਆਪਿ ਵਰਤੈ ਕਰਤਾ; ਜੋ ਭਾਵੈ. ਸੋ ਨਾਇ ਲਾਇਆ ॥
sabh aape aap varatai karataa; jo bhaavai. so naae laaeaa | Ang 87
Sant Singh KhalsaThe Creator Himself is All-pervading everywhere; He links those with whom He is pleased to His Name.
Manmohan SinghThe creator Himself pervades everywhere. He associates to His Name those with whom He is pleased.
Manmohan Singh (Punjabi)ਸਿਰਜਣਹਾਰ ਖੁਦ ਹੀ ਹਰ ਥਾਂ ਵਿਆਪਕ ਹੋ ਰਿਹਾ ਹੈ, ਜਿਨ੍ਹਾਂ ਉਤੇ ਉਹ ਪ੍ਰਸੰਨ ਹੁੰਦਾ ਹੈ, ਉਨ੍ਹਾਂ ਨੂੰ ਆਪਣੇ ਨਾਮ ਨਾਲ ਜੋੜਦਾ ਹੈ।
Fareedkot Teeka(ਕਰਤਾ) ਵਾਹਿਗੁਰੂ ਆਪ ਹੀ ਆਪ ਸਰਬ ਅਸਥਾਨੋਂ ਮੇਂ ਵਰਤ ਰਹਿਆ ਹੈ, ਜੋ ਪੁਰਸ (ਭਾਵੈ) ਭਾਇਆ ਹੈ, ਸੋ ਵਾਹਿਗੁਰੂ ਨੇ ਨਾਮ ਮੇਂ ਲਾਇਆ ਹੈ॥
Prof. Sahib Singh(ਪਰ) ਇਹ ਸਭ ਪ੍ਰਭੂ ਦਾ ਆਪਣਾ ਕੌਤਕ ਹੈ, ਜਿਸ ਤੇ ਪ੍ਰਸੰਨ ਹੁੰਦਾ ਹੈ ਉਸ ਨੂੰ ਨਾਮ ਵਿਚ ਜੋੜਦਾ ਹੈ।ਪਦ ਅਰਥ ਸਭੁ = ਹਰ ਥਾਂ। ਨਾਇ = ਨਾਮ ਵਿਚ।
SikhNet (Spanish)y el mensajero de la muerte no me pudo tocar. Sólo el Creador prevalece en todas partes y aquél que goza de Su Gracia, es entonado en el Nombre del Señor.
ਜਨ ਨਾਨਕੁ. ਨਾਮੁ ਲਏ ਤਾ ਜੀਵੈ; ਬਿਨੁ ਨਾਵੈ. ਖਿਨੁ ਮਰਿ ਜਾਇਆ ॥੨॥
jan naanak. naam le taa jeevai; bin naavai. khin mar jaaeaa |2| Ang 87
Sant Singh KhalsaServant Nanak chants the Naam, and so he lives. Without the Name, he would die in an instant. ||2||
Manmohan SinghIf slave Nanak repeats God's Name, then alone, does he live. Without the Name he dies in an instant.
Manmohan Singh (Punjabi)ਜੇਕਰ ਗੋਲਾ ਨਾਨਕ ਨਾਰਾਇਣ ਦੇ ਨਾਮ ਦਾ ਜਾਪ ਕਰੇ, ਕੇਵਲ ਤਦ ਹੀ ਉਹ ਜੀਉਂਦਾ ਰਹਿੰਦਾ ਹੈ। ਨਾਮ ਦੇ ਬਗੈਰ ਉਹ ਇਕ ਛਿਨ ਅੰਦਰ ਮਰ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪ੍ਰੇਮੀ ਪੁਰਸ ਨਾਮ ਕੋ ਲਏ ਤਾਂ ਜੀਵਤਾ ਹੈ ਔਰ ਬਿਨਾ ਵਾਹਿਗੁਰੂ ਕੇ ਨਾਮ ਸੇ ਖਿਨ ਵਿਖੇ ਮਰ ਜਾਤਾ ਹੈ, ਭਾਵ ਏਹਿ ਕਿ ਤਿਸ ਕਾ ਜੀਵਨਾ ਨਾਮ ਹੈ॥੨॥
Prof. Sahib Singh(ਇਹ) ਦਾਸ ਨਾਨਕ (ਭੀ) 'ਨਾਮ' ਦੇ ਆਸਰੇ ਹੈ, ਇਕ ਪਲਕ ਭਰ ਭੀ 'ਨਾਮ' ਤੋਂ ਸੱਖਣਾ ਰਹੇ ਤਾਂ ਮਰਨ ਲਗਦਾ ਹੈ ॥੨॥ਪਦ ਅਰਥ ਖਿਨੁ = ਪਲਕ, ਪਲ ਭਰ ॥੨॥
SikhNet (Spanish)Dice Nanak, el Esclavo del Señor, vive cantando su Nombre y si pasara aunque sea un instante sin Él, moriría. (2)