ਮਲਾਰ ਮਹਲਾ ੧ ॥
malaar mahalaa 1 |
Sant Singh KhalsaMalaar, First Mehl:
Manmohan SinghMalar 1st Guru.
Manmohan Singh (Punjabi)ਮਲਾਰ ਪਹਿਲੀ ਪਾਤਿਸ਼ਾਹੀ।
SikhNet (Spanish)Malhar, Mejl Guru Nanak, Primer Canal Divino
ਮਰਣ ਮੁਕਤਿ ਗਤਿ ਸਾਰ; ਨ ਜਾਨੈ ॥
maran mukat gat saar; na jaanai |
Sant Singh KhalsaYou do not understand the nature of death and liberation.
Manmohan SinghThou know not the state and condition of death and emancipation.
Manmohan Singh (Punjabi)ਤੂੰ ਮੌਤ ਅਤੇ ਮੋਖਸ਼ ਦੀ ਅਵਸਥਾ ਅਤੇ ਹਾਲਤ ਨੂੰ ਨਹੀਂ ਜਾਣਦੀ।
Fareedkot Teekaਮਰਣ ਕੀ ਔਰ ਮੁਕਤੀ ਪਦ ਮੇਂ ਇਸਥਿਤੀ ਕੀ ਤੂੰ ਖਬਰ ਨਹੀਂ ਜਾਨਤੀ ਹੈਂ॥
Prof. Sahib Singhਅੰਞਾਣ ਜਿੰਦ ਉੱਚੀ ਆਤਮਕ ਅਵਸਥਾ ਦੀ ਕਦਰ ਨਹੀਂ ਸਮਝਦੀ, ਆਤਮਕ ਮੌਤ ਤੋਂ ਬਚਣ (ਦਾ ਉਪਾਉ) ਨਹੀਂ ਜਾਣਦੀ।ਪਦ ਅਰਥ ਮਰਣ ਮੁਕਤਿ = ਆਤਮਕ ਮੌਤ ਤੋਂ ਖ਼ਲਾਸੀ। ਗਤਿ ਸਾਰ = ਉੱਚੀ ਆਤਮਕ ਅਵਸਥਾ ਦੀ ਕਦਰ।
SikhNet (Spanish)Tú no entiendes la naturaleza de la muerte y de la Liberación.
ਕੰਠੇ ਬੈਠੀ ਗੁਰ ਸਬਦਿ ਪਛਾਨੈ ॥੧॥
kantthe baitthee gur sabad pachhaanai |1|
Sant Singh KhalsaYou are sitting on the river-bank; realize the Word of the Guru's Shabad. ||1||
Manmohan SinghThou are sitting on the river-bank. Thou should realise thy Lord, through the Guru's word.
Manmohan Singh (Punjabi)ਤੂੰ ਦਰਿਆ ਦੇ ਕਿਨਾਰੇ ਤੇ ਬੈਠੀ ਹੈ। ਤੈਨੂੰ ਗੁਰਾਂ ਦੀ ਬਾਣੀ ਦੇ ਰਾਹੀਂ, ਆਪਣੇ ਸੁਆਮੀ ਨੂੰ ਅਨੁਭਵ ਕਰਨਾ ਚਾਹੀਦਾ ਹੈ।
Fareedkot Teekaਗੁਰੋਂ ਕੇ ਸਬਦ ਪਛਾਨਣੇ ਤੇ ਤੂੰ (ਕੰਠੇ) ਕੰਢੇ ਪੁਰ, ਭਾਵ ਨਿਆਰੀ ਬੈਠੀ ਹੈ ਅਰਥਾਤ ਗੁਰ ਸਬਦ ਕੋ ਤੈਨੇ ਨਹੀਂ ਪਛਾਨਾ॥੧॥
Prof. Sahib Singhਗੁਰੂ ਦੇ ਸ਼ਬਦ ਦੀ ਰਾਹੀਂ ਸਮਝਣ ਦਾ ਜਤਨ ਤਾਂ ਕਰਦੀ ਹੈ ਪਰ (ਗੁਰ-ਸ਼ਬਦ ਤੋਂ) ਲਾਂਭੇ ਹੀ ਬੈਠੀ ਹੋਈ (ਗੁਰੂ ਦੇ ਸ਼ਬਦ ਵਿਚ ਜੁੜਦੀ ਨਹੀਂ, ਲੀਨ ਨਹੀਂ ਹੁੰਦੀ) ॥੧॥ਪਦ ਅਰਥ ਕੰਠੇ = ਕੰਢੇ ਉਤੇ, ਲਾਂਭੇ ਹੀ। ਪਛਾਣੈ = ਪਛਾਣਦੀ ਹੈ, ਪਛਾਣਨ ਦਾ ਜਤਨ ਕਰਦੀ ਹੈ ॥੧॥
SikhNet (Spanish)Sentado sobre la ladera del río comprende en tu conciencia la Palabra del Shabd del Guru. (1)
ਤੂ. ਕੈਸੇ ਆੜਿ ਫਾਥੀ ਜਾਲਿ ॥
too. kaise aarr faathee jaal |
Sant Singh KhalsaYou stork! - how were you caught in the net?
Manmohan SinghO crane, how are thou trapped in the net?
Manmohan Singh (Punjabi)ਹੇ ਨੜੀਏ! ਤੂੰ ਕਿਸ ਤਰ੍ਹਾਂ ਫੰਧੇ ਵਿੱਚ ਫਸ ਗਈ ਹੈ।
Fareedkot Teekaਹੇ ਜੀਵ ਰੂਪ ਆੜ! ਤੂੰ ਮੋਹ ਰੂਪੀ ਜਾਲ ਮੇਂ ਕੈਸੇ ਫਸ ਰਹੀ ਹੈਂ?
Prof. Sahib Singhਹੇ ਆੜਿ! (ਪੰਛੀ ਆੜਿ ਵਾਂਗ ਦੂਜਿਆਂ ਉਤੇ ਵਧੀਕੀ ਕਰਨ ਵਾਲੀ ਹੇ ਜਿੰਦੇ!) ਤੂੰ (ਮਾਇਆ ਦੇ ਮੋਹ ਦੇ) ਜਾਲ ਵਿਚ ਕਿਵੇਂ ਫਸ ਗਈ?ਪਦ ਅਰਥ ਆੜਿ = (आडि, आटि) ਬਗਲੇ ਦੀ ਕਿਸਮ ਦਾ ਇਕ ਪੰਛੀ। ਜਾਲਿ = ਜਾਲ ਵਿਚ।
SikhNet (Spanish)¡Qué bárbaro, como te dejaste atrapar en la red,
ਅਲਖੁ. ਨ ਜਾਚਹਿ; ਰਿਦੈ ਸਮੑਾਲਿ ॥੧॥ ਰਹਾਉ ॥
alakh. na jaacheh; ridai samaal |1| rahaau |
Sant Singh KhalsaYou do not remember in your heart the Unseen Lord God. ||1||Pause||
Manmohan SinghThou do not understand and remember thy Unseeable Lord in thy heart. Pause.
Manmohan Singh (Punjabi)ਤੂੰ ਸੱਚੇ ਦਿਲੋਂ ਆਪਣੇ ਅਦ੍ਰਿਸ਼ਟ ਸਾਈਂ ਤੋਂ ਨਹੀਂ ਮੰਗਦੀ ਅਤੇ ਨਾਂ ਹੀ ਉਸ ਨੂੰ ਸਿਮਰਦੀ ਹੈ। ਠਹਿਰਾਉ।
Fareedkot Teekaਜੋ ਸਰਬ ਕੀ ਸਮਾਲ ਅਰਥਾਤ ਖਾਨ ਪਾਨ ਆਦਿ ਕੀ ਖਬਰ ਲੈਣੇ ਵਾਲਾ ਹੈ, ਤਿਸ ਅਲਖ ਕੋ ਰਿਦੇ ਮੇਂ ਕਿਉਂ ਨਹੀਂ ਜਾਚਤੀ, ਭਾਵ ਪਰਮੇਸਰ ਵਿਚਾਰ ਕਿਉਂ ਨਹੀਂ ਕਰਤੀ ਹੈਂ? ਅਰਥਾਤ ਕਰਨਾ ਯੋਗ ਹੈ॥੧॥ ਰਹਾਉ ॥
Prof. Sahib Singhਤੂੰ ਆਪਣੇ ਹਿਰਦੇ ਵਿਚ ਅਦ੍ਰਿਸ਼ਟ ਪ੍ਰਭੂ ਦਾ ਨਾਮ ਸੰਭਾਲ ਕੇ ਉਸ ਪਾਸੋਂ (ਆਤਮਕ ਜੀਵਨ ਦੀ ਦਾਤਿ) ਕਿਉਂ ਨਹੀਂ ਮੰਗਦੀ? ॥੧॥ ਰਹਾਉ ॥ਪਦ ਅਰਥ ਅਲਖੁ = ਅਦ੍ਰਿਸ਼ਟ ਪ੍ਰਭੂ। ਸਮ੍ਹ੍ਹਾਲਿ = ਸੰਭਾਲ ਕੇ, ਸਾਂਭ ਕੇ ॥੧॥ ਰਹਾਉ ॥
SikhNet (Spanish)no pudiste recordar en tu corazón a Dios, al Señor Invisible! (1-Pausa)
ਏਕ ਜੀਅ; ਕੈ ਜੀਆ ਖਾਹੀ ॥
ek jeea; kai jeea khaahee |
Sant Singh KhalsaFor your one life, you consume many lives.
Manmohan SinghFor thy one life, thou eat several beings.
Manmohan Singh (Punjabi)ਆਪਣੀ ਇਕ ਜਿੰਦਗੀ ਲਈ ਤੂੰ ਕਈ ਜੀਵਾਂ ਨੂੰ ਖਾਂਦੀ ਹੈਂ।
Fareedkot Teekaਏਕ ਆਪਣੇ ਜੀਵ ਕੀ ਰਖਿਆ ਵਾ ਪਾਲਣਾ ਵਾਸਤੇ ਕਈ ਜੀਵੋਂ ਕੋ ਖਾਤੀ ਹੈਂ॥
Prof. Sahib Singhਹੇ ਆੜਿ! ਤੂੰ ਆਪਣੀ ਇਕ ਜਿੰਦ ਦੀ ਖ਼ਾਤਰ (ਪਾਣੀ ਵਿਚੋਂ ਚੁਗ ਚੁਗ ਕੇ) ਅਨੇਕਾਂ ਜੀਵ ਖਾਂਦੀ ਹੈਂ (ਹੇ ਜਿੰਦੇ! ਤੂੰ ਆਪਣੇ ਸਰੀਰ ਦੀ ਪਾਲਣਾ ਵਾਸਤੇ ਅਨੇਕਾਂ ਨਾਲ ਠੱਗੀ-ਠੋਰੀ ਕਰਦੀ ਹੈਂ)।ਪਦ ਅਰਥ ਜੀਅ ਕੈ = ਜਿੰਦ ਦੀ ਖ਼ਾਤਰ। ਖਾਹੀ = ਤੂੰ ਖਾਂਦੀ ਹੈਂ।
SikhNet (Spanish)Por una vida consumiste muchas vidas,
ਜਲਿ ਤਰਤੀ; ਬੂਡੀ ਜਲ ਮਾਹੀ ॥੨॥
jal taratee; booddee jal maahee |2|
Sant Singh KhalsaYou were supposed to swim in the water, but you are drowning in it instead. ||2||
Manmohan SinghThou were enjoined to swim in water, but thou are now drowned in water.
Manmohan Singh (Punjabi)ਤੈਨੂੰ ਪਾਣੀ ਵਿੱਚ ਤਰਨ ਦਾ ਹੁਕਮ ਸੀ, ਪਰ ਤੂੰ ਹੁਣ ਪਾਣੀ ਵਿੱਚ ਡੁੱਬ ਗਈ ਹੈਂ।
Fareedkot Teeka(ਜਲਿ) ਪਦਾਰਥੋਂ ਮੇਂ ਤਰਤੀ ਹੂਈ ਅਰਥਾਤ ਵਿਸ਼ਿਓਂ ਕੋ ਭੋਗਤੀ ਹੂਈ ਵਿਸ਼੍ਯ ਜਲ ਮੇਂ ਡੂਬੀ ਹੈਂ॥੨॥
Prof. Sahib Singhਤੂੰ (ਜਲ-ਜੰਤ ਫੜਨ ਵਾਸਤੇ) ਪਾਣੀ ਵਿਚ ਤਰਦੀ ਤਰਦੀ ਪਾਣੀ ਵਿਚ ਹੀ ਡੁੱਬ ਜਾਂਦੀ ਹੈਂ (ਹੇ ਜਿੰਦੇ! ਮਾਇਆ-ਜਾਲ ਵਿਚ ਦੌੜ-ਭੱਜ ਕਰਦੀ ਆਖ਼ਰ ਇਸੇ ਮਾਇਆ-ਜਾਲ ਵਿਚ ਹੀ ਆਤਮਕ ਮੌਤੇ ਮਰ ਜਾਂਦੀ ਹੈਂ) ॥੨॥ਪਦ ਅਰਥ ਤਰਤੀ = ਤਰਦੀ ਹੋਈ। ਬੂਡੀ = ਡੁੱਬ ਗਈ ॥੨॥
SikhNet (Spanish)debiendo estar nadando en el agua, ahora te estás ahogando en ella en vez. (2)
ਸਰਬ ਜੀਅ; ਕੀਏ ਪ੍ਰਤਪਾਨੀ ॥
sarab jeea; kee pratapaanee |
Sant Singh KhalsaYou have tormented all beings.
Manmohan SinghThou has tortured all the beings.
Manmohan Singh (Punjabi)ਤੂੰ ਸਾਰੇ ਜੀਵਾਂ ਨੂੰ ਬਹੁਤ ਸਤਾਇਆ ਹੈ।
Fareedkot Teekaਸਰਬ ਜੀਵੋਂ ਕੋ ਤੈਨੇ (ਪ੍ਰਤਪਾਨੀ) ਹਾਥੋਂ ਸਾਥ ਪਕੜ ਕਰ ਮਾਰ ਦੀਏ ਹੈਂ॥
Prof. Sahib Singh(ਆਪਣੇ ਸੁਆਰਥ ਦੀ ਖ਼ਾਤਰ) ਤੂੰ ਸਾਰੇ ਜੀਵਾਂ ਨੂੰ ਬਹੁਤ ਦੁਖੀ ਕੀਤਾ ਹੋਇਆ ਹੈ,ਪਦ ਅਰਥ ਪ੍ਰਤਪਾਨੀ = (ਪ੍ਰ-ਤਪਾਨੀ) ਚੰਗੀ ਤਰ੍ਹਾਂ ਦੁਖੀ।
SikhNet (Spanish)Has atormentado a muchos
ਜਬ ਪਕੜੀ; ਤਬ ਹੀ ਪਛੁਤਾਨੀ ॥੩॥
jab pakarree; tab hee pachhutaanee |3|
Sant Singh KhalsaWhen Death seizes you, then you shall regret and repent. ||3||
Manmohan SinghWhen death seizes thee, then shalt thou grieve.
Manmohan Singh (Punjabi)ਜਦ ਮੌਤ ਨੇ ਤੈਨੂੰ ਫੜਿਆ, ਤਦ ਤੂੰ ਝੋਰਾ ਕਰੇਂਗੀ।
Fareedkot Teekaਜਬ ਜਮਦੂਤੋਂ ਨੇ ਪਕੜੀ ਤਬਹਿ ਪਸਚਾਤਾਪ ਕਰਨੇ ਵਾਲੀ ਹੋਵੇਗੀ॥੩॥
Prof. Sahib Singhਜਦੋਂ ਤੂੰ (ਮੌਤ ਦੇ ਜਾਲ ਵਿਚ) ਫੜੀ ਜਾਂਦੀ ਹੈਂ ਤਦੋਂ ਪਛੁਤਾਂਦੀ ਹੈਂ ॥੩॥
SikhNet (Spanish)y cuando la muerte te atrape, entonces te arrepentirás. (3)
ਜਬ ਗਲਿ ਫਾਸ ਪੜੀ; ਅਤਿ ਭਾਰੀ ॥
jab gal faas parree; at bhaaree |
Sant Singh KhalsaWhen the heavy noose is placed around your neck,
Manmohan SinghWhen thy neck is loaded with a very heavy noose,
Manmohan Singh (Punjabi)ਜਦ ਤੇਰੀ ਗਰਦਨ ਉਦਾਲੇ ਬਹੁਤੀ ਬੋਝਲ ਫਾਹੀ ਪਈ,
Fareedkot Teekaਜਬ ਜਮ ਕੀ ਫਾਸੀ ਅਤੀ ਭਾਰੀ ਗਲ ਮੇਂ ਪੜੀ॥
Prof. Sahib Singhਜਦੋਂ ਆੜਿ ਦੇ ਗਲ ਵਿਚ (ਕਿਸੇ ਸ਼ਿਕਾਰੀ ਦੀ) ਬਹੁਤ ਭਾਰੀ ਫਾਹੀ ਪੈਂਦੀ ਹੈ,ਪਦ ਅਰਥ ਗਲਿ = ਗਲ ਵਿਚ।
SikhNet (Spanish)Cuando el pesado dogal sea colocado alrededor de tu cuello,
ਊਡਿ. ਨ ਸਾਕੈ; ਪੰਖ ਪਸਾਰੀ ॥੪॥
aoodd. na saakai; pankh pasaaree |4|
Sant Singh Khalsayou may spread your wings, but you shall not be able to fly. ||4||
Manmohan Singhspreading thine wings, thou shalt not be able to fly away.
Manmohan Singh (Punjabi)ਉਦੋਂ ਆਪਣੇ ਖੰਭ ਖਿਲਾਰ ਕੇ ਤੂੰ ਉਡ ਨਹੀਂ ਸਕੇਗੀ।
Fareedkot Teekaਤਬ ਇੰਦ੍ਰੈ ਰੂਪ ਪੰਖੋਂ ਕੋ ਪਸਾਰ ਕਰ ਊਡਿ ਅਰਥਾਤ ਭਾਗ ਨਹੀਂ ਸਕੇਂਗੀ॥੪॥
Prof. Sahib Singhਤਾਂ ਉਹ ਖੰਭ ਖਿਲਾਰ ਕੇ ਉੱਡ ਨਹੀਂ ਸਕਦੀ (ਜਦੋਂ ਜਿੰਦ ਮਾਇਆ ਦੇ ਮੋਹ ਦੇ ਜਾਲ ਵਿਚ ਫਸ ਜਾਂਦੀ ਹੈ ਤਾਂ ਇਹ ਆਤਮਕ ਉਡਾਰੀ ਲਾਣ ਜੋਗੀ ਨਹੀਂ ਰਹਿੰਦੀ, ਇਸ ਦੀ ਸੁਰਤੀ ਉੱਚੀ ਹੋ ਕੇ ਪ੍ਰਭੂ-ਚਰਨਾਂ ਵਿਚ ਪਹੁੰਚ ਨਹੀਂ ਸਕਦੀ) ॥੪॥ਪਦ ਅਰਥ ਪਸਾਰੀ = ਪਸਾਰਿ, ਖਿਲਾਰ ਕੇ। ਪੰਖ = ਖੰਭ ॥੪॥
SikhNet (Spanish)aunque esparzas tus alas no podrás volar. (4)
ਰਸਿ ਚੂਗਹਿ; ਮਨਮੁਖਿ ਗਾਵਾਰਿ ॥
ras choogeh; manamukh gaavaar |
Sant Singh KhalsaYou enjoy the tastes and flavors, you foolish self-willed manmukh.
Manmohan SinghThou joyfully pick thy victim, O willful fool.
Manmohan Singh (Punjabi)ਤੂੰ ਖੁਸ਼ੀ ਨਾਲ ਆਪਣੇ ਸ਼ਿਕਾਰ ਨੂੰ ਚੁਗਦੀ ਹੈਂ, ਹੇ ਮੂੰਹ ਜੋਰ ਮੂਰਖੇ।
Fareedkot Teekaਹੇ ਮਨਮੁਖ ਗਵਾਰੀ! (ਰਸਿ) ਅਨੰਦ ਸਹਿਤ ਚੋਗ ਕੋ ਚੁਗਤੀ ਹੈ, ਭਾਵ ਵਿਸ਼ਿਓਂ ਕੋ ਭੋਗਤੀ ਹੈ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਹੇ ਅਮੋੜ ਜਿੰਦੇ! ਤੂੰ ਬੜੀ ਮੌਜ ਨਾਲ (ਮਾਇਆ ਦਾ ਚੋਗਾ) ਚੁਗਦੀ ਹੈਂ (ਤੇ ਮਾਇਆ ਦੇ ਜਾਲ ਵਿਚ ਫਸਦੀ ਜਾਂਦੀ ਹੈਂ)।ਪਦ ਅਰਥ ਰਸਿ = ਆਨੰਦ ਨਾਲ। ਗਾਵਾਰਿ = ਹੇ ਗਵਾਰ (ਅਮੋੜ ਜਿੰਦ)! ਮਨਮੁਖਿ = ਮਨ ਦੇ ਪਿੱਛੇ ਤੁਰ ਕੇ।
SikhNet (Spanish)Gozas de muchos sabores, oh soberbio Manmukj, pero estás atrapado
ਫਾਥੀ ਛੂਟਹਿ; ਗੁਣ ਗਿਆਨ ਬੀਚਾਰਿ ॥੫॥
faathee chhootteh; gun giaan beechaar |5|
Sant Singh KhalsaYou are trapped. You can only be saved by virtuous conduct, spiritual wisdom and contemplation. ||5||
Manmohan SinghThou are ensnared. Through virtues, Divine knowledge and the Lord's meditation, thou can delivered.
Manmohan Singh (Punjabi)ਤੂੰ ਫਸ ਗਈ ਹੈਂ। ਨੇਕੀਆਂ, ਬ੍ਰਹਮ-ਗਿਆਤ ਅਤੇ ਸੁਆਮੀ ਦੇ ਸਿਮਰਨ ਰਾਹੀਂ ਤੂੰ ਬੰਦ-ਖਲਾਸ ਹੋ ਸਕਦੀ ਹੈਂ।
Fareedkot Teekaਪਰੰਤੂ ਫਾਥੀ ਹੂਈ ਗਿਆਨ ਵੀਚਾਰ ਆਦਿਕ ਗੁਣੋਂ ਕਰ ਛੂਟੇਂਗੀ॥੫॥
Prof. Sahib Singhਪਰਮਾਤਮਾ ਦੀ ਸਿਫ਼ਤ-ਸਾਲਾਹ ਨੂੰ ਆਪਣੇ ਸੋਚ-ਮੰਡਲ ਵਿਚ ਟਿਕਾ, ਪ੍ਰਭੂ ਨਾਲ ਡੂੰਘੀ ਸਾਂਝ ਪਾ, ਤਦੋਂ ਹੀ ਤੂੰ (ਮਾਇਆ ਦੇ ਮੋਹ ਦੇ ਜਾਲ ਤੇ ਆਤਮਕ ਮੌਤ ਤੋਂ) ਬਚ ਸਕੇਂਗੀ ॥੫॥
SikhNet (Spanish)y sólo podrás ser salvado con una conducta Virtuosa, con la Meditación y la Sabiduría Espiritual. (5)
ਸਤਿਗੁਰੁ ਸੇਵਿ; ਤੂਟੈ ਜਮਕਾਲੁ ॥
satigur sev; toottai jamakaal |
Sant Singh KhalsaServing the True Guru, you will shatter the Messenger of Death.
Manmohan SinghServing the True Guru, the net of the death's myrmidon is shattered.
Manmohan Singh (Punjabi)ਸੱਚੇ ਗੁਰਾਂ ਦੀ ਘਾਲ ਕਮਾਉਣ ਦੁਆਰਾ, ਮੌਤ ਦੇ ਫਰੇਸ਼ਤੇ ਦਾ ਜਾਲ ਟੁੱਟ ਜਾਂਦਾ ਹੈ।
Fareedkot Teekaਸਤਿਗੁਰੋਂ ਕੋ ਸੇਵਨੇ ਕਰ ਜਮ ਕਾਲ ਕਾ ਜਾਲ ਟੂਟ ਜਾਤਾ ਹੈ॥
Prof. Sahib Singh(ਹੇ ਜਿੰਦੇ!) ਸਤਿਗੁਰ ਦੀ ਸਰਨ ਪਉ, ਤਦੋਂ ਹੀ ਆਤਮਕ ਮੌਤ ਵਾਲਾ ਜਾਲ ਟੁੱਟ ਸਕੇਗਾ।ਪਦ ਅਰਥ ਜਮਕਾਲੁ = ਮੌਤ (ਦਾ ਸਹਿਮ), ਆਤਮਕ ਮੌਤ (ਦਾ ਜਾਲ)।
SikhNet (Spanish)Sirviendo al Verdadero Guru podrás destruir al mensajero de la muerte.
ਹਿਰਦੈ ਸਾਚਾ; ਸਬਦੁ ਸਮੑਾਲੁ ॥੬॥
hiradai saachaa; sabad samaal |6|
Sant Singh KhalsaIn your heart, dwell on the True Word of the Shabad. ||6||
Manmohan SinghWithin thy mind contemplate thou the True Name.
Manmohan Singh (Punjabi)ਆਪਣੇ ਮਨ ਅੰਦਰ ਤੂੰ ਸਤਿਨਾਮ ਦਾ ਸਿਮਰਨ ਕਰ।
Fareedkot Teekaਤਾਂ ਤੇ ਹਿਰਦੇ ਮੇਂ ਸਚੇ ਸਬਦ ਕਾ ਸਮਾਵਣਾ ਕਰ॥੬॥
Prof. Sahib Singh(ਛੁਟਕਾਰੇ ਵਾਸਤੇ) ਆਪਣੇ ਹਿਰਦੇ ਵਿਚ ਪ੍ਰਭੂ ਦੀ ਸਿਫ਼ਤ-ਸਾਲਾਹ ਵਾਲਾ ਗੁਰ-ਸ਼ਬਦ ਸੰਭਾਲ ॥੬॥ਪਦ ਅਰਥ ਸਾਚਾ = ਸਦਾ-ਥਿਰ ਰਹਿਣ ਵਾਲਾ ॥੬॥
SikhNet (Spanish)Habita en la Palabra Verdadera del Shabd en tu corazón. (6)
ਗੁਰਮਤਿ ਸਾਚੀ; ਸਬਦੁ ਹੈ ਸਾਰੁ ॥
guramat saachee; sabad hai saar |
Sant Singh KhalsaThe Guru's Teachings, the True Word of the Shabad, is excellent and sublime.
Manmohan SinghWhosoever acts up to the true advice and sublime instruction of the Guru;
Manmohan Singh (Punjabi)ਜੋ ਕੋਈ ਗੁਰਾਂ ਦੀ ਸੱਚੀ ਨਸੀਹਸਤ ਅਤੇ ਸਰੇਸ਼ਟ ਉਪਦੇਸ਼ ਤੇ ਅਮਲ ਕਰਦਾ ਹੈ,
Fareedkot Teekaਜਿਨ ਕੋ ਸਾਚੀ ਗੁਰ ਸਿਖਿਆ ਪ੍ਰਾਪਤ ਹੂਈ ਹੈ ਤਿਨੋਂ ਨੇ ਬ੍ਰਹਮ ਕੋ (ਸਾਰੁ) ਸਮਾਲਾ ਹੈ॥
Prof. Sahib Singh(ਹੇ ਜਿੰਦੇ!) ਗੁਰੂ ਦੀ ਮੱਤ ਹੀ ਸਦਾ ਕਾਇਮ ਰਹਿਣ ਵਾਲੀ ਮੱਤ ਹੈ, ਗੁਰੂ ਦਾ ਸ਼ਬਦ ਹੀ ਸ੍ਰੇਸ਼ਟ ਪਦਾਰਥ ਹੈ।ਪਦ ਅਰਥ ਸਾਰੁ = ਸ੍ਰੇਸ਼ਟ।
SikhNet (Spanish)La Enseñanza del Guru, la Palabra Verdadera del Shabd es Excelente y Sublime.
ਹਰਿ ਕਾ ਨਾਮੁ; ਰਖੈ ਉਰਿ ਧਾਰਿ ॥੭॥
har kaa naam; rakhai ur dhaar |7|
Sant Singh KhalsaKeep the Name of the Lord enshrined in your heart. ||7||
Manmohan Singhhe keeps God's Name clasped to his heart.
Manmohan Singh (Punjabi)ਉਹ ਰੱਬ ਦੇ ਨਾਮ ਨੂੰ ਆਪਣੇ ਦਿਲ ਨਾਲ ਲਾਈ ਰਖਦਾ ਹੈ।
Fareedkot Teekaਹਰੀ ਨਾਮ ਕੋ ਹਿਰਦੇ ਮੇਂ ਧਾਰਨ ਕਰ ਰਾਖਤੇ ਹੈਂ॥੭॥
Prof. Sahib Singh(ਇਸ ਸ਼ਬਦ ਦਾ ਆਸਰਾ ਲੈ ਕੇ ਹੀ ਜੀਵ) ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਸਾਂਭ ਕੇ ਰੱਖ ਸਕਦਾ ਹੈ ॥੭॥ਪਦ ਅਰਥ ਉਰਿ = ਹਿਰਦੇ ਵਿਚ। ਧਾਰਿ = ਟਿਕਾ ਕੇ ॥੭॥
SikhNet (Spanish)Conserva entonces el Nombre del Señor enaltecido en tu corazón. (7)
ਸੇ ਦੁਖ ਆਗੈ; ਜਿ ਭੋਗ ਬਿਲਾਸੇ ॥
se dukh aagai; ji bhog bilaase |
Sant Singh KhalsaOne who is obsessed with enjoying pleasures here, shall suffer in pain hereafter.
Manmohan SinghHe, who indulges in sexual pleasures here, is in pain hereafter.
Manmohan Singh (Punjabi)ਜੋ ਕੋਈ ਏਥੇ ਕਾਮ-ਚੇਸ਼ਟਾ ਦੇ ਸੁਆਦ ਮਾਣਦਾ ਹੈ, ਉਹ ਅੱਗੇ ਕਸ਼ਟ ਉਠਾਉਂਦਾ ਹੈ।
Fareedkot Teekaਹੇ ਭਾਈ! ਜੋ ਪੁਰਸ ਭੋਗੋਂ ਮੇਂ ਬਿਲਾਸ ਕਰਤੇ ਹੈਂ, ਸੋ ਆਗੇ ਦੁਖ ਪਾਵਤੇ ਹੈਂ॥
Prof. Sahib Singhਦੁਨੀਆ ਦੇ ਪਦਾਰਥਾਂ ਦੇ ਜੇਹੜੇ ਭੋਗ-ਬਿਲਾਸ ਕਰੀਦੇ ਹਨ (ਬੜੇ ਚਾਉ ਨਾਲ ਮਾਣੀਦੇ ਹਨ) ਉਹ ਜੀਵਨ-ਸਫ਼ਰ ਵਿਚ ਦੁੱਖ ਬਣ ਬਣ ਕੇ ਆ ਵਾਪਰਦੇ ਹਨ।ਪਦ ਅਰਥ ਸੇ ਦੁਖ = ਉਹ (ਭੋਗ ਜੋ ਭੋਗੇ) ਦੁੱਖ (ਬਣ ਕੇ)।
SikhNet (Spanish)Quién tiene la obsesión de gozar de placeres aquí, sufrirá el dolor aquí después.
ਨਾਨਕ ਮੁਕਤਿ ਨਹੀ; ਬਿਨੁ ਨਾਵੈ ਸਾਚੇ ॥੮॥੨॥੫॥
naanak mukat nahee; bin naavai saache |8|2|5|
Sant Singh KhalsaO Nanak, there is no liberation without the True Name. ||8||2||5||
Manmohan SinghNanak, without the True Name, one attains not emancipation.
Manmohan Singh (Punjabi)ਨਾਨਕ ਸੱਚੇ ਨਾਮ ਦੇ ਬਗੈਰ, ਇਨਸਾਨ ਨੂੰ ਕਲਿਆਣ ਨਹੀਂ ਹੁੰਦੀ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸਚੇ ਨਾਮ ਸੇ ਬਿਨਾਂ ਜੀਵ ਕੋ ਮੁਕਤ ਪਰਾਪਤ ਕਬੀ ਨਹੀਂ ਹੋਤੀ॥੮॥੨॥੫॥
Prof. Sahib Singhਹੇ ਨਾਨਕ! (ਇਹਨਾਂ ਦੁੱਖਾਂ ਤੋਂ) ਪਰਮਾਤਮਾ ਦੇ ਨਾਮ ਤੋਂ ਬਿਨਾ ਖ਼ਲਾਸੀ ਨਹੀਂ ਹੋ ਸਕਦੀ ॥੮॥੨॥੫॥ਪਦ ਅਰਥ ਮੁਕਤਿ = ਖ਼ਲਾਸੀ ॥੮॥੨॥੫॥
* ਨੋਟ: 'ਘਰੁ ੨' ਦੀਆਂ ਦੋ ਅਸ਼ਟਪਦੀਆਂ ਹਨ। ਕੁੱਲ ਜੋੜ ੫ ਹੈ।
SikhNet (Spanish)Oh, dice Nanak, entiende que no hay Liberación sin el Nombre Verdadero. (8-2-5)