ਮਲਾਰ ਮਹਲਾ ੧ ਅਸਟਪਦੀਆ ਘਰੁ ੨ ॥
malaar mahalaa 1 asattapadeea ghar 2 | Ang 1274
Sant Singh KhalsaMalaar, First Mehl, Ashtpadheeyaa, Second House:
Manmohan SinghMalar 1st Guru. Ashtapadis.
Manmohan Singh (Punjabi)ਮਲਾਰ ਪਹਿਲੀ ਪਾਤਿਸ਼ਾਹੀ। ਅਸ਼ਟਪਦੀਆਂ।
Prof. Sahib Singhਰਾਗ ਮਲਾਰ, ਘਰ ੨ ਵਿੱਚ ਗੁਰੂ ਨਾਨਕਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
SikhNet (Spanish)Malhar, Mejl Guru Nanak, Primer Canal Divino, Ashtapadis, Segunda Casa.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad | Ang 1274
Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.
ਅਖਲੀ ਊਂਡੀ; ਜਲੁ ਭਰ ਨਾਲਿ ॥
akhalee aoonddee; jal bhar naal | Ang 1274
Sant Singh KhalsaThe earth bends under the weight of the water,
Manmohan SinghThe entire earth is bent with the weight of the water of the oceans,
Manmohan Singh (Punjabi)ਸਾਰੀ ਧਰਤੀ ਝੁਕੀ ਹੋਈ ਹੈ ਇਹਨਾਂ ਦੇ ਭਾਰ ਨਾਲ: ਸਮੁੰਦਰਾਂ ਦੇ ਪਾਣੀ,
Fareedkot Teeka(ਅਖਲੀ) ਲਮਢੀਂਗ; ਵਾ ਜਾਨਵਰ ਵਸੇਸ ਨਾਲ ਗਰਦਨ ਦੇ ਹੇਠਲੇ ਪਾਸੇ ਗੁਥਲੀ ਸੀ ਹੋਤੀ ਹੈ, ਉਸ ਮੇਂ ਜਲ ਭਰ ਕਰ ਉਡਤਾ ਹੈ॥
Prof. Sahib Singhਜੇ ਲਮਢੀਂਗ (ਆਦਿਕ ਪੰਛੀ) ਉੱਚੇ ਆਕਾਸ਼ ਵਿਚ ਉੱਡ ਰਿਹਾ ਹੈ (ਤਾਂ ਉਥੇ ਉੱਡਦੇ ਨੂੰ ਪਾਣੀ ਨਹੀਂ ਮਿਲ ਸਕਦਾ ਕਿਉਂਕਿ) ਪਾਣੀ ਸਮੁੰਦਰ ਵਿਚ ਹੈ (ਆਤਮਕ ਸ਼ਾਂਤੀ ਸੀਤਲਤਾ ਨਿਮ੍ਰਤਾ ਵਿਚ ਹੈ। ਇਹ ਉਸ ਮਨੁੱਖ ਨੂੰ ਪ੍ਰਾਪਤ ਨਹੀਂ ਹੋ ਸਕਦੀ ਜਿਸ ਦਾ ਦਿਮਾਗ਼ ਮਾਇਆ ਆਦਿਕ ਦੇ ਅਹੰਕਾਰ ਵਿਚ ਅਸਮਾਨੀਂ ਚੜ੍ਹਿਆ ਹੋਇਆ ਹੋਵੇ)।ਪਦ ਅਰਥ ਅਖਲੀ = ਲਮ-ਢੀਂਗ। ਊਂਡੀ = ਉੱਚੀ (ਆਕਾਸ਼ ਵਿਚ ਉੱਡਦੀ ਹੈ)। ਭਰਨਾਲਿ = (भरणालय) A receptacle of nutriment, ਸਮੁੰਦਰ) ਸਮੁੰਦਰ ਵਿਚ {ਸਤਿਜੁਗਿ ਸਤਿ, ਤ੍ਰੇਤੈ ਜਗੀ, ਦੁਆਪਰਿ ਪੂਜਾ ਬਾਹਲੀ ਘਾਲਾ ॥ ਕਲਿਜੁਗਿ ਗੁਰਮੁਖਿ ਨਾਉ ਲੈ, ਪਾਰਿ ਪਵੈ ਭਵਜਲ ਭਰਨਾਲਾ (ਭਾਈ ਗੁਰਦਾਸ ਜੀ)}।
SikhNet (Spanish)La tierra se hunde con el peso del agua,
ਡੂਗਰੁ ਊਚਉ; ਗੜੁ ਪਾਤਾਲਿ ॥
ddoogar aoochau; garr paataal | Ang 1274
Sant Singh Khalsathe lofty mountains and the caverns of the underworld.
Manmohan Singhthe high mountains and the ditches, deep like the under-world.
Manmohan Singh (Punjabi)ਉਚੇ ਪਹਾੜ ਅਤੇ ਪਇਆਲ ਵਰਗੀਆਂ ਡੂੰਘੀਆਂ ਖਾਈਆਂ।
Fareedkot Teekaਊਚੇ ਪਰਬਤ ਔਰ ਕਿਲਿਓਂ ਪਰ ਬੈਠਤਾ ਹੈ ਫੇਰ (ਪਾਤਾਲਿ) ਨੀਚੇ ਆ ਜਾਤਾ ਹੈ, ਭਾਵ ਯਹਿ ਕਿ ਉਸ ਕੀ ਗਰਦਨ ਤਲੇ ਇਕ ਮਾਸ ਕੀ ਗੁਥਲੀ ਹੋਤੀ ਹੈ ਔਰ ਵਹੁ ਉਸ ਕੋ ਭਰ ਕਰ ਊਚ ਅਸਥਾਨੋਂ ਪਰਬਤੋਂ ਕਿਲੋਂ ਪਰ ਬੈਠਤਾ ਹੈ। ਜਬ ਜਲ ਮੁਕ ਜਾਤਾ ਹੈ ਤਬ ਨੀਚੇ ਉਤਰਤਾ ਹੈ। ਦ੍ਰਾਸ੍ਟਾਂਤ ਮੇਂ: ਜੀਵ ਰੂਪੀ ਅਖਲੀ ਪੁੰਨਾਂ ਰੂਪੀ ਜਲ ਕੀ ਨਾਲ ਰਿਦਾ ਭਰ ਕਰ ਊਚੇ ਸਥਾਨ ਸ੍ਵਰਗੋਂ ਮੇਂ ਜਾਇ ਪ੍ਰਾਪਤਿ ਹੋਤਾ ਹੈ। ਜਬ ਪੁੰਨ ਖੀਨ ਹੋ ਜਾਤਾ ਹੈ ਤਬ (ਪਾਤਾਲਿ) ਨੀਚੇ ਇਸ ਲੋਕ ਮੇਂ ਆਵਤਾ ਹੈ॥☬ਜੇ ਕਹੇ ਜੀਵੋਂ ਕੋ ਸਾਂਤੀ ਕੈਸੇ ਹੋਵੇ? ਸੋ ਕਹਤੇ ਹੈਂ:
Prof. Sahib Singhਕਿਲ੍ਹਾ ਪਾਤਾਲ ਵਿਚ ਹੈ, ਪਰ ਪਹਾੜ (ਦਾ ਪੈਂਡਾ) ਉੱਚਾ ਹੈ (ਜੇ ਕੋਈ ਮਨੁੱਖ ਕਾਮਾਦਿਕ ਵੈਰੀਆਂ ਤੋਂ ਬਚਣ ਲਈ ਕੋਈ ਸਤਸੰਗ ਆਦਿਕ ਆਸਰਾ ਲੋੜਦਾ ਹੈ, ਪਰ ਚੜ੍ਹਿਆ ਜਾ ਰਿਹਾ ਹੈ ਹਉਮੈ ਅਹੰਕਾਰ ਦੇ ਪਹਾੜ ਉਤੇ, ਤਾਂ ਉਸ ਰਾਹੇ ਪੈ ਕੇ ਉਹ ਵੈਰੀਆਂ ਦੀ ਚੋਟ ਤੋਂ ਬਚ ਨਹੀਂ ਸਕਦਾ)।ਪਦ ਅਰਥ ਡੂਗਰੁ = ਪਹਾੜ। ਪਾਤਾਲਿ = ਪਾਤਾਲ ਵਿਚ।
SikhNet (Spanish)las poderosas montañas y las cavernas de los bajos mundos.
ਸਾਗਰੁ ਸੀਤਲੁ; ਗੁਰਸਬਦ ਵੀਚਾਰਿ ॥
saagar seetal; gurasabad veechaar | Ang 1274
Sant Singh KhalsaContemplating the Word of the Guru's Shabad, the oceans become calm.
Manmohan SinghReflecting on the Guru's word, the oceans are calmed,
Manmohan Singh (Punjabi)ਗੁਰਾਂ ਦੀ ਬਾਣੀ ਦੀ ਸੋਚ ਵੀਚਾਰ ਕਰਨ ਦੁਆਰਾ ਸਮੁੰਦਰ ਸ਼ਾਤ ਹੋ ਜਾਂਦੇ ਹਨ,
Fareedkot Teekaਜਿਨੋਂ ਨੇ ਗੁਰ ਸਬਦ ਕਾ ਵੀਚਾਰ ਕੀਆ ਹੈ ਔ ਸੰਸਾਰ ਸਾਗਰ ਮੇਂ ਸੀਤਲ ਹੋਏ ਹੈਂ॥
Prof. Sahib Singhਗੁਰੂ ਦੇ ਸ਼ਬਦ ਦੀ ਵਿਚਾਰ ਕੀਤਿਆਂ ਸੰਸਾਰ-ਸਮੁੰਦਰ (ਜੋ ਵਿਕਾਰਾਂ ਦੀ ਅੱਗ ਨਾਲ ਤਪ ਰਿਹਾ ਹੈ) ਠੰਢਾ-ਠਾਰ ਹੋ ਜਾਂਦਾ ਹੈ।ਪਦ ਅਰਥ ਸਾਗਰੁ = ਸਮੁੰਦਰ। ਵੀਚਾਰਿ = ਵਿਚਾਰ ਦੀ ਰਾਹੀਂ।
SikhNet (Spanish)Contemplando la Palabra del Shabd del Guru los océanos se calman,
ਮਾਰਗੁ ਮੁਕਤਾ; ਹਉਮੈ ਮਾਰਿ ॥੧॥
maarag mukataa; haumai maar |1| Ang 1274
Sant Singh KhalsaThe path of liberation is found by subduing the ego. ||1||
Manmohan Singhself conceit is stilled and the way of salvation is found.
Manmohan Singh (Punjabi)ਸਵੈ-ਹੰਗਤਾ ਮਿਟ ਜਾਂਦੀ ਹੈ ਅਤੇ ਮੁਕਤੀ ਦਾ ਰਸਤਾ ਲੱਭ ਪੈਂਦਾ ਹੈ।
Fareedkot Teekaਖੁਲਾ ਰਸਤਾ ਉਸ ਕੋ ਪ੍ਰਾਪਤਿ ਹੂਆ ਹੈ ਜਿਸ ਨੇ ਹੰਤਾ, ਮਮਤਾ ਕੋ ਮਾਰਾ ਹੈ॥
Prof. Sahib Singh(ਗੁਰੂ ਦੇ ਸ਼ਬਦ ਦੀ ਸਹਾਇਤਾ ਨਾਲ) ਹਉਮੈ ਮਾਰਿਆਂ ਜੀਵਨ ਦਾ ਰਸਤਾ ਖੁਲ੍ਹਾ ਹੋ ਜਾਂਦਾ ਹੈ (ਵਿਕਾਰਾਂ ਦੀ ਰੁਕਾਵਟ ਨਹੀਂ ਰਹਿੰਦੀ) ॥੧॥ਪਦ ਅਰਥ ਮੁਕਤਾ = ਖੁਲ੍ਹਾ। ਮਾਰਿ = ਮਾਰ ਕੇ ॥੧॥
SikhNet (Spanish)el camino de la Liberación se encuentra subyugando al ego. (1)
ਮੈ ਅੰਧੁਲੇ; ਨਾਵੈ ਕੀ ਜੋਤਿ ॥
mai andhule; naavai kee jot | Ang 1274
Sant Singh KhalsaI am blind; I seek the Light of the Name.
Manmohan SinghI, the blind one, am illumined by the Lord's Name.
Manmohan Singh (Punjabi)ਮੈ, ਅੰਨ੍ਹਾ, ਵਾਹਿਗੁਰੂ ਦੇ ਨਾਮ ਨਾਲ ਰੌਸ਼ਨ ਹੁੰਦਾ ਹਾਂ।
Fareedkot Teekaਮੈਂ (ਅੰਧੁਲੇ) ਅਗ੍ਯਾਨੀ ਕੋ ਨਾਮ ਜਾਪ ਨੇ (ਜੋਤਿ) ਗ੍ਯਾਤ ਕੀਤੀ ਹੈ॥
Prof. Sahib Singhਮੈਨੂੰ ਮਾਇਆ ਦੇ ਮੋਹ ਵਿਚ ਅੰਨ੍ਹੇ ਹੋਏ ਹੋਏ ਨੂੰ ਪਰਮਾਤਮਾ ਦੇ ਨਾਮ ਦਾ ਚਾਨਣ ਮਿਲ ਗਿਆ ਹੈ।ਪਦ ਅਰਥ ਜੋਤਿ = ਚਾਨਣ।
SikhNet (Spanish)Me encuentro ciego, pero busco la Luz del Nombre.
ਨਾਮ ਅਧਾਰਿ; ਚਲਾ ਗੁਰ ਕੈ ਭੈ ਭੇਤਿ ॥੧॥ ਰਹਾਉ ॥
naam adhaar; chalaa gur kai bhai bhet |1| rahaau | Ang 1274
Sant Singh KhalsaI take the Support of the Naam, the Name of the Lord. I walk on the path of mystery of the Guru's Fear. ||1||Pause||
Manmohan SinghI have the Name's support alone and walk on the mysterious path in the fear of the Guru. Pause.
Manmohan Singh (Punjabi)ਮੈਨੂੰ ਕੇਵਲ ਨਾਮ ਦਾ ਹੀ ਆਸਰਾ ਹੈ ਅਤੇ ਗੁਰਾਂ ਦੇ ਡਰ ਵਿੱਚ ਮੈਂ ਗੈਬੀ ਰਸਤੇ ਤੇ ਟੁਰਦਾ ਹਾਂ। ਠਹਿਰਾਉ।
Fareedkot Teekaਨਾਮ ਕੇ ਆਸਰੇ ਚਲਤਾ ਹੂੰ, ਪਰੰਤੂ ਗੁਰੋਂ ਕੇ ਭੈ ਕਰ ਕੇ ਭੇਤੁ ਮਿਲਾ ਹੈ॥੧॥ ਰਹਾਉ ॥
Prof. Sahib Singhਹੁਣ ਮੈਂ (ਜੀਵਨ-ਪੰਧ ਵਿਚ) ਪ੍ਰਭੂ ਦੇ ਨਾਮ ਦੇ ਆਸਰੇ ਤੁਰਦਾ ਹਾਂ, ਗੁਰੂ ਦੇ ਡਰ-ਅਦਬ ਵਿਚ ਰਹਿ ਕੇ ਤੁਰਦਾ ਹਾਂ, (ਜੀਵਨ-ਔਕੜਾਂ ਬਾਰੇ) ਗੁਰੂ ਦੇ ਸਮਝਾਏ ਹੋਏ ਭੇਦ ਦੀ ਸਹਾਇਤਾ ਨਾਲ ਤੁਰਦਾ ਹਾਂ ॥੧॥ ਰਹਾਉ ॥ਪਦ ਅਰਥ ਅਧਾਰਿ = ਆਸਰੇ ਨਾਲ। ਚਲਾ = ਮੈਂ (ਜੀਵਨ-ਪੰਧ ਵਿਚ) ਤੁਰਦਾ ਹਾਂ। ਭੈ = ਡਰ ਵਿਚ, ਅਦਬ ਵਿਚ। ਭੇਤਿ = ਭੇਤ ਦੀ ਰਾਹੀਂ ॥੧॥ ਰਹਾਉ ॥
SikhNet (Spanish)En el Naam encuentro el Soporte y así camino por el Misterioso Sendero del Temor del Guru. (1-Pausa)
ਸਤਿਗੁਰਸਬਦੀ; ਪਾਧਰੁ ਜਾਣਿ ॥
satigurasabadee; paadhar jaan | Ang 1275
Sant Singh KhalsaThrough the Shabad, the Word of the True Guru, the Path is known.
Manmohan SinghThrough the True Guru's word, God's way is known.
Manmohan Singh (Punjabi)ਸੱਚੇ ਗੁਰਾਂ ਦੀ ਬਾਣੀ ਰਾਹੀਂ, ਰੱਬ ਦਾ ਰਾਹ ਜਾਣਿਆ ਜਾਂਦਾ ਹੈ।
Fareedkot Teekaਜੋ ਗੁਰ ਸਬਦ ਵਾਲੇ ਹੈਂ ਤਿਨੋਂ ਨੇ ਰਸਤਾ ਜਾਤਾ ਹੈ॥
Prof. Sahib Singhਜੇਹੜਾ ਮਨੁੱਖ ਸਤਿਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਜ਼ਿੰਦਗੀ ਦਾ ਪੱਧਰਾ ਰਸਤਾ ਸਮਝ ਲੈਂਦਾ ਹੈ,ਪਦ ਅਰਥ ਪਾਧਰੁ = (ਸਿੱਧਾ) ਰਸਤਾ।
SikhNet (Spanish)Mediante el Shabd, la Palabra del Guru Verdadero, el Sendero es conocido.
ਗੁਰ ਕੈ ਤਕੀਐ; ਸਾਚੈ ਤਾਣਿ ॥
gur kai takeeai; saachai taan | Ang 1275
Sant Singh KhalsaWith the Guru's Support, one is blessed with the strength of the True Lord.
Manmohan SinghBy the support of the Guru, one is blessed with the power of the True Lord,
Manmohan Singh (Punjabi)ਗੁਰਦੇਵ ਜੀ ਦੇ ਆਸਰੇ ਦੁਆਰਾ ਇਨਸਾਨ ਨੂੰ ਸੱਚੇ ਸਾਈਂ ਦੀ ਸਤਿਆ ਪਰਦਾਨ ਹੋ ਜਾਂਦੀ ਹੈ,
Fareedkot Teekaਜੋ ਗੁਰੋਂ ਕੇ (ਤਕੀਐ) ਆਸਰੇ ਹੂਏ ਹੈਂ, ਸੋ ਸਚੇ ਬਲ ਵਾਲੇ ਹੈਂ॥
Prof. Sahib Singhਉਹ (ਇਸ ਜੀਵਨ-ਸਫ਼ਰ ਵਿਚ) ਗੁਰੂ ਦੇ ਆਸਰੇ ਤੁਰਦਾ ਹੈ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਨਾਮ ਦੇ ਸਹਾਰੇ ਤੁਰਦਾ ਹੈ,ਪਦ ਅਰਥ ਤਕੀਐ = ਆਸਰੇ ਨਾਲ। ਤਾਣਿ = ਤਾਕਤ ਨਾਲ।
SikhNet (Spanish)Con el Soporte del Guru uno es bendecido con la Fortaleza del Señor Verdadero;
ਨਾਮੁ ਸਮੑਾਲਸਿ; ਰੂੜੑੀ ਬਾਣਿ ॥
naam samaalas; roorraee baan | Ang 1275
Sant Singh KhalsaDwell on the Naam, and realize the Beauteous Word of His Bani.
Manmohan Singhand one remembers the Name, through the beauteous Gurbani.
Manmohan Singh (Punjabi)ਅਤੇ ਉਹ ਸੁੰਦਰ ਗੁਰਬਾਣੀ ਰਾਹੀਂ, ਨਾਮ ਦਾ ਸਿਮਰਨ ਕਰਦਾ ਹੈ।
Fareedkot Teekaਨਾਮ ਕੀ ਜੋ (ਰੂੜੀ) ਸੁੰਦਰ ਬਾਣੀ ਹੈ ਤਿਸ ਕੋ ਸਮਾਲਤੇ ਹੈਂ॥
Prof. Sahib Singhਉਹ ਸਤਿਗੁਰੂ ਦੀ ਸੁੰਦਰ ਬਾਣੀ ਦੀ ਰਾਹੀਂ ਪਰਮਾਤਮਾ ਦਾ ਨਾਮ (ਹਿਰਦੇ ਵਿਚ) ਵਸਾਂਦਾ ਹੈ।ਪਦ ਅਰਥ ਸਮਾਲਸਿ = ਸੰਭਾਲਣਾ ਹੈ। ਰੂੜੀ = ਸੁੰਦਰ।
SikhNet (Spanish)habita en el Naam y comprende la Bella Palabra de su Bani.
ਥੈਂ ਭਾਵੈ; ਦਰੁ ਲਹਸਿ ਪਿਰਾਣਿ ॥੨॥
thain bhaavai; dar lehas piraan |2| Ang 1275
Sant Singh KhalsaIf it is Your Will, Lord, You lead me to find Your Door. ||2||
Manmohan SinghIf Thou so will, O Lord, then man recognises Thy door.
Manmohan Singh (Punjabi)ਜੇ ਤੈਨੂੰ ਇਸ ਤਰ੍ਹਾਂ ਚੰਗਾ ਲੱਗੇ ਹੇ ਪ੍ਰਭੂ! ਤਾਂ ਇਨਸਾਨ ਤੇਰੇ ਦਰਵਾਜੇ ਨੂੰ ਪਛਾਣ ਲੈਂਦਾ ਹੈ।
Fareedkot Teeka(ਥੈਂ) ਤੇਰੇ ਕੋ ਭਾਵਤੇ ਹੈਂ ਔਰ (ਦਰੁ) ਸ੍ਵਰੂਪ ਕੋ (ਪਿਰਾਣਿ) ਪਛਾਨ ਲੇਤੇ ਹੈਂ॥੨॥
Prof. Sahib Singhਹੇ ਪ੍ਰਭੂ! ਜਦੋਂ ਤੇਰੀ ਮਿਹਰ ਹੁੰਦੀ ਹੈ ਤਾਂ ਉਹ ਤੇਰਾ ਦਰ ਪਛਾਣ ਕੇ ਲੱਭ ਲੈਂਦਾ ਹੈ ॥੨॥ਪਦ ਅਰਥ ਥੈਂ = ਤੈਨੂੰ। ਪਿਰਾਣਿ ਲਹਸਿ = ਪਛਾਣ ਲੈਂਦਾ ਹੈ ॥੨॥
SikhNet (Spanish)Oh, Señor, si esa es Tu Voluntad, guíame para encontrar Tu Puerta. (2)
ਊਡਾਂ ਬੈਸਾ; ਏਕ ਲਿਵ ਤਾਰ ॥
aooddaan baisaa; ek liv taar | Ang 1275
Sant Singh KhalsaFlying high or sitting down, I am lovingly focused on the One Lord.
Manmohan SinghFlying in the sky or sitting on the ground, my attention is fixed in the One Lord.
Manmohan Singh (Punjabi)ਅਸਮਾਨ ਵਿੱਚ ਉਡਦਿਆਂ ਜਾਂ ਧਰਤੀ ਤੇ ਬੈਠਿਆ ਮੇਰੀ ਬਿਰਤੀ ਇਕ ਸਾਈਂ ਅੰਦਰ ਜੁੜੀ ਹੋਈ ਹੈ।
Fareedkot Teekaਵਹੁ (ਊਡਾਂ) ਚਲਤੇ ਬੈਠਤੇ ਏਕ ਤੇਰੇ ਮੇਂ ਬ੍ਰਿਤੀ ਤਾਰ ਇਕ ਰਸ ਲਗਾਵਤੇ ਹੈਂ॥
Prof. Sahib Singhਜਿਉਂ ਜਿਉਂ ਮੈਂ (ਜੀਵ-ਪੰਛੀ) ਜੀਵਨ-ਪੰਧ ਵਿਚ ਇਕ ਪਰਮਾਤਮਾ ਦੇ ਚਰਨਾਂ ਵਿਚ ਇਕ-ਰਸ ਸੁਰਤ ਜੋੜ ਕੇ ਉਡਾਰੀਆਂ ਲਾਂਦਾ ਹਾਂ ਤੇ ਲਗਨ ਦਾ ਸਹਾਰਾ ਲੈਂਦਾ ਹਾਂ,ਪਦ ਅਰਥ ਊਡਾਂ = (ਜੇ) ਮੈਂ ਉੱਡਾਂ। ਬੈਸਾ = (ਜੇ) ਮੈਂ ਬੈਠਾਂ।
SikhNet (Spanish)Volando en lo alto o sentado, estoy enfocado Amorosamente en el Único Señor,
ਗੁਰ ਕੈ ਸਬਦਿ; ਨਾਮ ਆਧਾਰ ॥
gur kai sabad; naam aadhaar | Ang 1275
Sant Singh KhalsaThrough the Word of the Guru's Shabad, I take the Naam as my Suppport.
Manmohan SinghBy virtue of the Guru's word, the Lord's Name has become my mainstay.
Manmohan Singh (Punjabi)ਗੁਰਾਂ ਦੀ ਬਾਣੀ ਦੀ ਬਰਕਤ, ਸੁਆਮੀ ਦਾ ਨਾਮ ਮੇਰਾ ਆਸਰਾ ਹੋ ਗਿਆ ਹੈ।
Fareedkot Teekaਗੁਰੋਂ ਕੇ ਸਬਦ ਕਰ ਤਿਨੋਂ ਨੇ ਨਾਮ ਕਾ ਅਧਾਰ ਕੀਆ ਹੈ॥
Prof. Sahib Singhਗੁਰੂ ਦੇ ਸ਼ਬਦ ਵਿਚ ਜੁੜ ਕੇ ਪ੍ਰਭੂ-ਨਾਮ ਦਾ ਆਸਰਾ ਲੈਂਦਾ ਹਾਂ,
SikhNet (Spanish)mediante la Palabra del Shabd del Guru tomo al Naam como mi Soporte,
ਨਾ ਜਲੁ ਡੂੰਗਰੁ; ਨ ਊਚੀ ਧਾਰ ॥
naa jal ddoongar; na aoochee dhaar | Ang 1275
Sant Singh KhalsaThere is no ocean of water, no mountain ranges rising up.
Manmohan SinghFor me now there is neither any ocean nor the high range of mountains.
Manmohan Singh (Punjabi)ਮੇਰੇ ਲਈ ਹੁਣ ਨਾਂ ਕੋਈ ਸਮੁੰਦਰ ਅਤੇ ਨਾਂ ਹੀ ਪਹਾੜ ਦੀ ਉੱਚੀ ਕਤਾਰ ਹੈ।
Fareedkot Teekaਤਿਨ ਕੋ ਜਮ ਮਾਰਗ ਕੀ ਨਦੀਓਂ ਕਾ ਜਲ ਰਸਤੇ ਮੇਂ ਨਹੀਂ ਆਵਤਾ ਔਰ ਨਾ ਪਰਬਤੋਂ ਕੀ ਊਚੀ ਧਾਰਾ ਦੇਖਤੇ ਹੈਂ; ਵਾ ਨ ਤਿਨੋਂ ਨੇ ਪੁੰਨੋਂ ਰੂਪੀ ਜਲੁ ਭਰਾ ਹੈ ਨ ਸੁਰਗਾਦਿ ਪ੍ਰਬਤੋਂ ਪਰ ਜਾਤੇ ਹੈਂ ਅਰ ਨ ਉਨ ਸੇ ਊਚੀ ਧਾਰਾ ਮਹਰਜਨਾਦਿ ਲੋਕੋਂ ਮੇਂ ਜਾਤੇ ਹੈਂ॥
Prof. Sahib Singh(ਤਾਂ) ਮੇਰੇ ਜੀਵਨ-ਰਸਤੇ ਵਿਚ ਨਾਹ ਸੰਸਾਰ-ਸਮੁੰਦਰ ਦਾ (ਵਿਕਾਰ-) ਜਲ ਆਉਂਦਾ ਹੈ ਨਾਹ (ਹਉਮੈ ਅਹੰਕਾਰ ਦਾ) ਪਹਾੜ ਖੜਾ ਹੁੰਦਾ ਹੈ, ਤੇ ਨਾਹ ਹੀ ਵਿਕਾਰਾਂ ਦਾ ਕੋਈ ਉੱਚਾ ਲੰਮਾ ਪਹਾੜੀ ਸਿਲਸਿਲਾ ਆ ਖਲੋਂਦਾ ਹੈ।
SikhNet (Spanish)no hay océanos de agua ni montañas que se levanten.
ਨਿਜ ਘਰਿ ਵਾਸਾ; ਤਹ ਮਗੁ. ਨ ਚਾਲਣਹਾਰ ॥੩॥
nij ghar vaasaa; teh mag. na chaalanahaar |3| Ang 1275
Sant Singh KhalsaI dwell within the home of my own inner being, where there is no path and no one travelling on it. ||3||
Manmohan SinghI abide in my own Home, where there is no path, nor any way-farer.
Manmohan Singh (Punjabi)ਮੈਂ ਆਪਣੇ ਨਿਜ ਦੇ ਧਾਮ ਅੰਦਰ ਵੱਸਦਾ ਹਾਂ, ਜਿਥੇ ਨਾਂ ਮਾਰਗ ਹੈ, ਨਾਂ ਹੀ ਕੋਈ ਰਾਹੀਂ।
Fareedkot Teekaਕ੍ਯੋਂਕਿ ਤਿਨ ਕਾ ਅਪਨੇ ਸ੍ਵਰੂਪ ਮੇਂ ਵਾਸਾ ਹੂਆ ਹੈ ਔਰ ਵਹੁ ਤਿਸੁ ਸੰਸਾਰ ਕੇ ਰਸਤੇ ਮੇਂ ਚਲਣਹਾਰ ਨਹੀਂ ਹੋਤੇ ਹੈਂ॥੩॥
Prof. Sahib Singhਸ੍ਵੈ ਸਰੂਪ ਵਿਚ (ਆਪਣੇ ਅੰਦਰ ਹੀ ਪ੍ਰਭੂ-ਚਰਨਾਂ ਵਿਚ) ਮੇਰਾ ਨਿਵਾਸ ਹੋ ਜਾਂਦਾ ਹੈ। ਉਸ ਆਤਮਕ ਅਵਸਥਾ ਵਿਚ ਨਾਹ (ਜਨਮ ਮਰਨ ਦੇ ਗੇੜ ਵਾਲਾ) ਰਸਤਾ ਫੜਨਾ ਪੈਂਦਾ ਹੈ ਨਾਹ ਹੀ ਉਸ ਰਸਤੇ ਤੁਰਨ ਵਾਲਾ ਹੀ ਕੋਈ ਹੁੰਦਾ ਹੈ ॥੩॥ਪਦ ਅਰਥ ਨਿਜ ਘਰਿ = ਆਪਣੇ ਘਰ ਵਿਚ। ਤਹ = ਉਸ ਅਵਸਥਾ ਵਿਚ (ਟਿਕਿਆਂ)। ਮਗੁ = ਰਸਤਾ, ਪੈਂਡਾ ॥੩॥
SikhNet (Spanish)Habito en el hogar de mi ser interior, ahí no hay viajeros ni senderos. (3)
ਜਿਤੁ ਘਰਿ ਵਸਹਿ. ਤੂਹੈ ਬਿਧਿ ਜਾਣਹਿ; ਬੀਜਉ ਮਹਲੁ. ਨ ਜਾਪੈ ॥
jit ghar vaseh. toohai bidh jaaneh; beejau mehal. na jaapai | Ang 1275
Sant Singh KhalsaYou alone know the way to that House in which You dwell. No one else knows the Mansion of Your Presence.
Manmohan SinghThou alone know the way to the House, in which Thou dwell, O Lord, no one else can know Thine mansion.
Manmohan Singh (Punjabi)ਕੇਵਲ ਤੂੰ ਹੀ ਉਸ ਗ੍ਰਹਿ ਦੇ ਮਾਰਗ ਨੂੰ ਜਾਣਦਾ ਹੈ ਜਿਸ ਵਿੱਚ ਤੂੰ ਨਿਵਾਸ ਰਖਦਾ ਹੈ, ਹੇ ਸੁਆਮੀ! ਕੋਈ ਹੋਰ ਤੇਰੇ ਮੰਦਰ ਨੂੰ ਨਹੀਂ ਜਾਣ ਸਕਦਾ।
Fareedkot Teekaਜਿਸ ਕੇ ਰਿਦੇ ਘਰ ਮੇਂ ਤੂੰ ਵਸਤਾ ਹੈਂ ਤਿਸ ਦੁਆਰੇ ਤੇਰੀ ਪ੍ਰਾਪਤੀ ਕੀ ਬਿਧਿ ਜਾਨੀਤੀ ਹੈ, ਹੋਰ ਦੂਜੇ ਕਰ ਕੇ ਤੇਰਾ ਸਰੂਪੁ ਨਹੀਂ ਜਾਨੀਤਾ ਹੈ॥
Prof. Sahib Singhਹੇ ਪ੍ਰਭੂ! ਜਿਸ ਮਨੁੱਖ ਦੇ ਹਿਰਦੇ ਘਰ ਵਿਚ ਤੂੰ ਪਰਗਟ ਹੋ ਪੈਂਦਾ ਹੈਂ ਉਸ ਦੀ ਆਤਮਕ ਅਵਸਥਾ ਤੂੰ ਹੀ ਜਾਣਦਾ ਹੈਂ ਕਿ ਉਸ ਨੂੰ ਤੈਥੋਂ ਬਿਨਾ ਕੋਈ ਹੋਰ ਆਸਰਾ ਸੁੱਝਦਾ ਹੀ ਨਹੀਂ।ਪਦ ਅਰਥ ਜਿਤੁ ਘਰਿ = ਜਿਸ ਹਿਰਦੇ-ਘਰ ਵਿਚ। ਬਿਧਿ = ਹਾਲਤ, ਅਵਸਥਾ। ਬੀਜਉ = ਦੂਜਾ। ਨ ਜਾਪੈ = ਨਹੀਂ ਸੁੱਝਦਾ।
SikhNet (Spanish)Sólo Tú conoces el Camino hasta la Casa en la que habitas.
ਸਤਿਗੁਰ ਬਾਝਹੁ ਸਮਝ. ਨ ਹੋਵੀ; ਸਭੁ ਜਗੁ ਦਬਿਆ ਛਾਪੈ ॥
satigur baajhahu samajh. na hovee; sabh jag dabiaa chhaapai | Ang 1275
Sant Singh KhalsaWithout the True Guru, there is no understanding. The whole world is buried under its nightmare.
Manmohan SinghWithout the True Guru, understanding is attained not. The whole world is weighed down by the night mare of mammon.
Manmohan Singh (Punjabi)ਸੱਚੇ ਗੁਰਾਂ ਦੇ ਬਗੈਰ, ਗਿਆਤ ਪਰਾਪਤ ਨਹੀਂ ਹੁੰਦੀ। ਸਾਰਾ ਸੰਸਾਰ ਮਾਇਆ ਦੇ ਭਿਆਨਕ ਸੁਪਨੇ ਦੇ ਦਬਾ ਹੇਠਾਂ ਆਇਆ ਹੋਇਆ ਹੈ।
Fareedkot Teekaਕ੍ਯੋਂਕਿ ਸਤਿਗੁਰੋਂ ਸੇ ਬਿਨਾਂ ਸਮਝ ਨਹੀਂ ਹੋਤੀ ਔਰ ਸਭ ਜਗਤ ਮੋਹ ਰੂਪੀ ਵਾ ਮਾਯਾ ਰੂਪੀ (ਛਾਪੈ) ਉਥਾਰੇ ਮੇਂ ਦਬਾ ਹੂਆ ਹੈ॥ ਭੂਤਾਦਿਕੋਂ ਕੀ ਮਾਯਾ ਕਾ ਨਾਮੁ ਉਥਾਰਾ ਹੈ।
Prof. Sahib Singhਸਾਰਾ ਜਗਤ ਪ੍ਰਭੂ ਤੋਂ ਬਿਨਾ ਹੋਰ ਹੋਰ ਆਸਰੇ ਦੀ ਝਾਕ ਦੇ ਦਬਾਉ ਹੇਠ ਦਬਿਆ ਪਿਆ ਹੈ। ਗੁਰੂ ਤੋਂ ਬਿਨਾ ਸਮਝ ਨਹੀਂ ਆ ਸਕਦੀ।ਪਦ ਅਰਥ ਦੁਬਿਧਾ = ਪ੍ਰਭੂ ਤੋਂ ਬਿਨਾ ਹੋਰ ਆਸਰੇ ਦੀ ਝਾਕ। ਛਾਪੈ = ਛਾਪ ਵਿਚ, ਅਸਰ ਹੇਠ।
SikhNet (Spanish)Nadie más conoce la Mansión de Tu Presencia. Sin el Guru Verdadero no hay Entendimiento.
ਕਰਣ ਪਲਾਵ ਕਰੈ. ਬਿਲਲਾਤਉ; ਬਿਨੁ ਗੁਰ ਨਾਮੁ. ਨ ਜਾਪੈ ॥
karan palaav karai. bilalaatau; bin gur naam. na jaapai | Ang 1275
Sant Singh KhalsaThe mortal tries all sorts of things, and weeps and wails, but without the Guru, he does not know the Naam, the Name of the Lord.
Manmohan SinghThough man may make efforts and lamentations, but without the Guru, he can realise not the Name.
Manmohan Singh (Punjabi)ਭਾਵੇਂ ਪ੍ਰਾਣੀ ਯਤਨ ਅਤੇ ਰੁਦਨ ਪਿਆ ਕਰੇ, ਪਰੰਤੂ ਗੁਰਾਂ ਦੇ ਬਗੈਰ ਉਹ ਨਾਮ ਨੂੰ ਅਨੁਭਵ ਨਹੀਂ ਕਰ ਸਕਦਾ।
Fareedkot Teeka(ਕਰਣ ਪਲਾਵ) ਊਚੇ ਪੁਕਾਰ ਕਰ ਬ੍ਰਿਲਾਪ ਕਰ, ਭਾਵ ਕਿਤਨਾ ਹੀ ਰੁਦਨ ਕਰੇ, ਪਰੰਤੂ ਬਿਨਾਂ ਗੁਰੋਂ ਸੇ ਨਾਮ ਕੋ ਨਹੀਂ ਜਾਣੀਤਾ ਵਾ ਜਪਾ ਨਹੀਂ ਜਾਤਾ॥
Prof. Sahib Singh(ਪ੍ਰਭੂ ਨਾਮ ਦਾ ਆਸਰਾ ਛੱਡ ਕੇ ਜਗਤ) ਤਰਲੈ ਲੈਂਦਾ ਹੈ ਤੇ ਵਿਲਕਦਾ ਹੈ। ਗੁਰੂ ਦੀ ਸਰਨ ਤੋਂ ਬਿਨਾ ਨਾਮ ਜਪ ਨਹੀਂ ਸਕਦਾ।ਪਦ ਅਰਥ ਕਰਣ ਪਲਾਵ = (करुणाप्रलाप) ਤਰਸ-ਭਰੇ ਕੀਰਨੇ, ਤਰਲੇ।
SikhNet (Spanish)El mundo entero se encuentra enterrado en esta pesadilla. El mortal trata de muchas formas, llora y se acongoja, pero sin el Guru no llega a conocer el Naam, el Nombre del Señor.
ਪਲ ਪੰਕਜ ਮਹਿ. ਨਾਮੁ ਛਡਾਏ; ਜੇ ਗੁਰਸਬਦੁ ਸਿਞਾਪੈ ॥੪॥
pal pankaj meh. naam chhaddaae; je gurasabad siyaapai |4| Ang 1275
Sant Singh KhalsaIn the twinkling of an eye, the Naam saves him, if he realizes the Word of the Guru's Shabad. ||4||
Manmohan SinghIf mortal knows the Guru's word, the Name gets him released in the twinkling of an eye.
Manmohan Singh (Punjabi)ਜੇਕਰ ਪ੍ਰਾਣੀ ਗੁਰਾਂ ਦੀ ਬਾਣੀ ਨੂੰ ਜਾਣ ਲਵੇ ਤਾਂ ਨਾਮ ਉਸ ਨੂੰ ਅੱਖ ਦੇ ਇਕ ਫੋਰੇ ਵਿੱਚ ਬੰਦਖਲਾਸ ਕਰ ਦਿੰਦਾ ਹੈ।
Fareedkot Teekaਜੇ ਗੁਰੋਂ ਕੇ ਸਬਦ ਕਰ ਤਿਸ ਨਾਮ ਕੋ ਸਿਆਣੇ, ਭਾਵ ਸਿਧਾਂਤ ਜਾਣੇ ਤੋ (ਪਲ ਪੰਕਜ) ਨੇਤ੍ਰ ਕਮਲ ਕੇ ਫਰਕਣੇ ਮਾਤ੍ਰ ਮੇਂ ਨਾਮ ਜਪਾ ਹੂਆ ਦੁਖ ਸੇ ਛੁਡਾਇ ਦੇਤਾ ਹੈ; ਵਾ ਪਰਮੇਸਰ ਕੇ ਚਰਨ ਕਮਲੋਂ ਕਾ ਧ੍ਯਾਨ ਪਲ ਮੇਂ ਉਧਾਰ ਕਰਤਾ ਹੈ॥
Prof. Sahib Singhਪਰ ਜੇ ਜੀਵ ਗੁਰੂ ਦੇ ਸ਼ਬਦ ਨੂੰ ਪਛਾਣ ਲਏ ਤਾਂ ਪ੍ਰਭੂ ਦਾ ਨਾਮ ਇਸ ਨੂੰ ਅੱਖ ਦੇ ਇਕ ਫੋਰ ਵਿਚ (ਮਾਇਆ ਦੇ ਦਬਾਉ ਤੋਂ) ਛਡਾ ਲੈਂਦਾ ਹੈ ॥੪॥ਪਦ ਅਰਥ ਪੰਕਜ = ਕਮਲ, ਕੌਲ ਫੁੱਲ ਵਰਗੀ ਅੱਖ। ਪੰਕਜ ਮਹਿ = ਅੱਖ ਦੇ ਫੋਰ ਵਿਚ ॥੪॥
SikhNet (Spanish)Si él tomara Conciencia de la Palabra del Shabd del Guru, con un solo parpadeo, el Naam lo podría salvar. (4)
ਇਕਿ ਮੂਰਖ ਅੰਧੇ ਮੁਗਧ ਗਵਾਰ ॥
eik moorakh andhe mugadh gavaar | Ang 1275
Sant Singh KhalsaSome are foolish, blind, stupid and ignorant.
Manmohan SinghSome are foolish, blind, stupid and ignorant.
Manmohan Singh (Punjabi)ਕਈ ਮੂੜ੍ਹ, ਅੰਨ੍ਹੇ ਬੇਵਕੂਫ ਅਤੇ ਬੇਸਮਝ ਹਨ।
Fareedkot Teekaਇਕ (ਅੰਧੇ) ਅਗ੍ਯਾਨੀ ਤਨ, ਮਨ, ਬਾਣੀ ਕਰ ਮੂਰਖ ਹੈਂ॥
Prof. Sahib Singh(ਜਗਤ ਵਿਚ) ਅਨੇਕਾਂ ਹੀ ਮੂਰਖ ਐਸੇ ਹਨ ਜੋ ਮਾਇਆ ਦੇ ਮੋਹ ਵਿਚ ਅੰਨ੍ਹੇ ਹੋਏ ਪਏ ਹਨ।ਪਦ ਅਰਥ ਇਕਿ = (ਲਫ਼ਜ਼ 'ਇਕ' ਤੋਂ ਬਹੁ-ਵਚਨ) ਅਨੇਕਾਂ।
SikhNet (Spanish)Algunos son tontos, ciegos, estúpidos e ignorantes, pero otros,
ਇਕਿ ਸਤਿਗੁਰ ਕੈ ਭੈ; ਨਾਮ ਅਧਾਰ ॥
eik satigur kai bhai; naam adhaar | Ang 1275
Sant Singh KhalsaSome, through fear of the True Guru, take the Support of the Naam.
Manmohan SinghSome there are, who through the Guru's fear lean on the Lord's Name.
Manmohan Singh (Punjabi)ਕਈਆਂ ਨੂੰ ਗੁਰਾਂ ਦੇ ਡਰ ਰਾਹੀਂ ਪ੍ਰਭੂ ਦੇ ਨਾਮ ਦਾ ਹੀ ਆਸਰਾ ਹੈ।
Fareedkot Teekaਇਕਨੋਂ ਨੇ ਸਤਿਗੁਰੋਂ ਕੇ ਭੈ ਕਰ ਕੇ ਨਾਮ ਕਾ ਅਧਾਰ ਕੀਆ ਹੈ॥
Prof. Sahib Singhਪਰ ਅਨੇਕਾਂ ਹੀ ਐਸੇ ਭੀ ਹਨ ਜੋ ਗੁਰੂ ਦੇ ਡਰ-ਅਦਬ ਵਿਚ ਤੁਰ ਕੇ ਪ੍ਰਭੂ-ਨਾਮ ਦਾ ਆਸਰਾ ਲੈਂਦੇ ਹਨ।
SikhNet (Spanish)mediante la Reverencia al Verdadero Guru se amparan en el Naam.
ਸਾਚੀ ਬਾਣੀ ਮੀਠੀ; ਅੰਮ੍ਰਿਤ ਧਾਰ ॥
saachee baanee meetthee; amrit dhaar | Ang 1275
Sant Singh KhalsaThe True Word of His Bani is sweet, the source of ambrosial nectar.
Manmohan SinghThe Guru's word is true, sweet and the stream of Nectar,
Manmohan Singh (Punjabi)ਗੁਰਾਂ ਦੀ ਬਾਣੀ ਸੱਚੀ, ਮਿਠੜੀ ਅਤੇ ਆਬਿਇਯਾਤ ਦੀ ਨਦੀ ਹੈ।
Fareedkot Teekaਗੁਰੋਂ ਕੀ ਉਪਦੇਸ ਰੂਪੀ ਬਾਣੀ ਸਚੀ ਹੈ ਔਰ ਅੰਮ੍ਰਿਤ ਕੀ ਧਾਰ ਵਤ ਮੀਠੀ ਹੈ॥
Prof. Sahib Singhਉਹ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਮਿੱਠੀ ਬਾਣੀ ਦੀ ਰਾਹੀਂ ਨਾਮ-ਅੰਮ੍ਰਿਤ ਦੀ ਧਾਰ ਦਾ ਰਸ ਮਾਣਦੇ ਹਨ।
SikhNet (Spanish)Dulce es la Verdadera Palabra de Su Bani, la Fuente del Néctar Ambrosial. .
ਜਿਨਿ ਪੀਤੀ; ਤਿਸੁ ਮੋਖ ਦੁਆਰ ॥੫॥
jin peetee; tis mokh duaar |5| Ang 1275
Sant Singh KhalsaWhoever drinks it in, finds the Door of Salvation. ||5||
Manmohan SinghWhosoever in-drinks it, he obtains the door of emancipation.
Manmohan Singh (Punjabi)ਜੋ ਕੋਈ ਭੀ ਇਸ ਨੂੰ ਪਾਨ ਕਰਦਾ ਹੈ, ਉਹ ਮੁਕਤੀ ਦੇ ਦਰਵਾਜੇ ਨੂੰ ਪਾ ਲੈਂਦਾ ਹੈ।
Fareedkot Teekaਜਿਸ ਪੁਰਸ ਨੇ ਪੀਤੀ ਅਰਥਾਤ ਧਾਰਨ ਕਰੀ ਹੈ ਤਿਸ ਕੋ (ਮੋਖ ਦੁਆਰ) ਗ੍ਯਾਨ ਪ੍ਰਾਪਤ ਹੂਆ ਹੈ॥੫॥
Prof. Sahib Singhਜਿਸ ਮਨੁੱਖ ਨੇ ਨਾਮ-ਅੰਮ੍ਰਿਤ ਦੀ ਧਾਰ ਪੀਤੀ ਹੈ ਉਸ ਨੂੰ ਮਾਇਆ ਦੇ ਮੋਹ ਤੋਂ ਖ਼ਲਾਸੀ ਹਾਸਲ ਕਰਨ ਵਾਲਾ ਦਰਵਾਜ਼ਾ ਲੱਭ ਪੈਂਦਾ ਹੈ ॥੫॥ਪਦ ਅਰਥ ਜਿਨਿ = ਜਿਸ ਨੇ ॥੫॥
SikhNet (Spanish)Quién bebe de Él encuentra las Puertas de la Salvación. (5)
ਨਾਮੁ ਭੈ ਭਾਇ. ਰਿਦੈ ਵਸਾਹੀ; ਗੁਰ ਕਰਣੀ ਸਚੁ ਬਾਣੀ ॥
naam bhai bhaae. ridai vasaahee; gur karanee sach baanee | Ang 1275
Sant Singh KhalsaOne who, through the love and fear of God, enshrines the Naam within his heart, acts according to the Guru's Instructions and knows the True Bani.
Manmohan SinghGreat is the way of life and true the speech of him, who through the Lord's fear and love enshrines His Name within his mind.
Manmohan Singh (Punjabi)ਵਿਸ਼ਾਲ ਹੈ ਜੀਵਨ ਰਹੁ-ਰੀਤੀ ਅਤੇ ਸੱਚੀ ਬੋਲ ਬਾਣੀ ਉਸ ਦੀ, ਜੋ ਪ੍ਰਭੂ ਦੇ ਡਰ ਅਤੇ ਪ੍ਰੇਮ ਰਾਹੀਂ ਉਸ ਦੇ ਨਾਮ ਨੂੰ ਆਪਣੇ ਹਿਰਦੇ ਅੰਦਰ ਵਸਾਉਂਦਾ ਹੈ।
Fareedkot Teekaਪ੍ਰੇਮ ਅਰ ਭੈ ਕਰ ਜੋ ਨਾਮ ਕੋ ਰਿਦੇ ਮੇਂ ਬਸਾਵਤੇ ਹੈਂ, ਤਿਨ ਕੀ ਕਰਣੀ (ਗੁਰ) ਵੱਡੀ ਹੈ ਅਰ ਬਾਣੀ ਭੀ ਸਚੀ ਹੈ॥
Prof. Sahib Singhਜੇਹੜੇ ਮਨੁੱਖ ਪਰਮਾਤਮਾ ਦੇ ਡਰ-ਅਦਬ ਵਿਚ ਤੇ ਪਿਆਰ ਵਿਚ ਟਿਕ ਕੇ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾਂਦੇ ਹਨ, ਗੁਰੂ ਦੀ ਦੱਸੀ ਕਾਰ ਕਰਦੇ ਹਨ।ਪਦ ਅਰਥ ਭੈ = ਅਦਬ ਵਿਚ। ਭਾਇ = ਪ੍ਰੇਮ ਵਿਚ।
SikhNet (Spanish)Quien a través del Amor y el Temor reverencial de Dios enaltece el Naam en su corazón actúa de acuerdo a la Instrucción del Guru y comprende el Bani Verdadero.
ਇੰਦੁ ਵਰਸੈ ਧਰਤਿ ਸੁਹਾਵੀ; ਘਟਿ ਘਟਿ ਜੋਤਿ ਸਮਾਣੀ ॥
eind varasai dharat suhaavee; ghatt ghatt jot samaanee | Ang 1275
Sant Singh KhalsaWhen the clouds release their rain, the earth becomes beautiful; God's Light permeates each and every heart.
Manmohan SinghWhen the Guru-cloud rains, mind's earth becomes beauteous and one sees God's Light pervading all the hearts.
Manmohan Singh (Punjabi)ਜਦ ਗੁਰੂ-ਬੱਦਲ ਵਰ੍ਹਦਾ ਹੈ, ਮਨ ਦੀ ਧਰਤੀ ਸੋਹਣੀ ਹੋ ਜਾਂਦੀ ਹੈ ਤੇ ਜੀਵ ਹਰੀ ਦੇ ਨੂਰ ਨੂੰ ਸਾਰਿਆਂ ਦਿਲਾਂ ਅੰਦਰ ਵਿਆਪਕ ਵੇਖ ਲੈਂਦਾ ਹੈ।
Fareedkot Teekaਇੰਦ, ਭਾਵ ਮੇਘ ਰੂਪ ਗੁਰੂ ਜਿਨ ਕੋ ਉਪਦੇਸ ਰੂਪ ਬਰਖਾ ਕਰਤਾ ਹੈ, ਤਿਨ ਕੀ ਬੁਧੀ ਰੂਪ ਧਰਤੀ ਸੋਭਨੀਕ ਹੂਈ ਹੈ। ਤਿਨੋਂ ਨੇ ਘਟ ਘਟ ਮੇਂ ਪਰਮੇਸਰ ਕੀ ਜੋਤ ਸਮਾਈ ਹੂਈ ਜਾਨੀ ਹੈ॥
Prof. Sahib Singh(ਭਾਵ) ਸਿਫਤਿ-ਸਾਲਾਹ ਦੀ ਬਾਣੀ ਰਾਹੀਂ ਸਦਾ-ਥਿਰ ਪ੍ਰਭੂ ਦਾ ਨਾਮ ਜਪਦੇ ਹਨ ਉਹਨਾਂ ਉਤੇ ਗੁਰੂ-ਬੱਦਲ (ਪ੍ਰਭੂ ਦੀ ਰਹਿਮਤ ਦੀ) ਵਰਖਾ ਕਰਦਾ ਹੈ ਜਿਸ ਕਰਕੇ ਉਹਨਾਂ ਦੇ ਹਿਰਦੇ ਦੀ ਧਰਤੀ ਸੁਹਾਵਣੀ ਬਣ ਜਾਂਦੀ ਹੈ, ਉਹਨਾਂ ਨੂੰ ਹਰੇਕ ਸਰੀਰ ਵਿਚ ਪਰਮਾਤਮਾ ਦੀ ਜੋਤਿ ਵਿਆਪਕ ਦਿੱਸਦੀ ਹੈ।ਪਦ ਅਰਥ ਇੰਦੁ = ਇੰਦ੍ਰ-ਦੇਵਤਾ, ਬੱਦਲ, ਗੁਰੂ-ਬੱਦਲ। ਧਰਤਿ = ਹਿਰਦਾ-ਧਰਤੀ।
SikhNet (Spanish)Cuando las nubes dejan ir la lluvia, la tierra se embellece, así la Luz de Dios permanece en cada corazón.
ਕਾਲਰਿ ਬੀਜਸਿ. ਦੁਰਮਤਿ ਐਸੀ; ਨਿਗੁਰੇ ਕੀ ਨੀਸਾਣੀ ॥
kaalar beejas. duramat aisee; nigure kee neesaanee | Ang 1275
Sant Singh KhalsaThe evil-minded ones plant their seed in the barren soil; such is the sign of those who have no Guru.
Manmohan SinghSuch is the insignia of the Guruless evil-minded man, that he sows the seed in the saline-land.
Manmohan Singh (Punjabi)ਐਹੋ ਜੇਹੀ ਹੈ ਨਿਸ਼ਾਨੀ ਗੁਰੂ-ਵਿਹੁਣ ਮੰਦੇ-ਮਨ ਵਾਲੇ ਮਨੁਸ਼ ਦੀ, ਕਿ ਉਹ ਸ਼ੋਰੇ ਵਾਲੀ ਧਰਤੀ ਵਿੱਚ ਬੀਜ ਬੀਜਦਾ ਹੈ।
Fareedkot Teeka(ਦੁਰਮਤਿ) ਖੋਟੀ ਬੁਧੀ ਵਾਲੇ ਨਿਗੁਰੇ ਕੀ ਨਿਸਾਨੀ ਐਸੀ ਹੈ: (ਕਾਲਰਿ ਬੀਜਸਿ) ਮੰਦ ਕਰਮੋਂ ਕੋ ਕਰਤੇ ਅਰਥਾਤ ਬਿਸ਼ਿਓਂ ਮੇਂ ਧਨ ਕੋ ਲਗਾਵਤੇ ਹੈਂ॥
Prof. Sahib Singhਪਰ ਗੁਰੂ ਤੋਂ ਬੇ-ਮੁਖ ਦੀ ਨਿਸ਼ਾਨੀ ਇਹ ਹੈ ਕਿ ਉਹ ਭੈੜੀ ਮੱਤੇ ਲਗ ਕੇ (ਮਾਨੋ) ਕੱਲਰ ਵਿਚ ਬੀ ਬੀਜਦਾ ਰਹਿੰਦਾ ਹੈ।ਪਦ ਅਰਥ ਕਾਲਰਿ = ਕੱਲਰ ਵਿਚ।
SikhNet (Spanish)Los malvados plantan su semilla en tierra infértil. Tal es el signo de quiénes no tienen Guru.
ਸਤਿਗੁਰ ਬਾਝਹੁ. ਘੋਰ ਅੰਧਾਰਾ; ਡੂਬਿ ਮੁਏ. ਬਿਨੁ ਪਾਣੀ ॥੬॥
satigur baajhahu. ghor andhaaraa; ddoob mue. bin paanee |6| Ang 1275
Sant Singh KhalsaWithout the True Guru, there is utter darkness; they drown there, even without water. ||6||
Manmohan SinghWithout the True Guru, there is appalling darkness and one is drowned to death, even when there is no water.
Manmohan Singh (Punjabi)ਸੱਚੇ ਗੁਰਾਂ ਦੇ ਬਗੈਰ ਅਨ੍ਹੇਰ ਘੁੱਪ ਹੈ ਅਤੇ ਜਲ ਦਾ ਹੋਣ ਦੇ ਬਾਵਜੂਦ, ਇਨਸਾਨ ਡੁੱਬ ਕੇ ਮਰ ਜਾਂਦਾ ਹੈ।
Fareedkot Teekaਸਤਿਗੁਰੋਂ ਸੇ ਬਿਨਾਂ ਜੀਵੋਂ ਕੋ ਅਗਿਆਨ ਰੂਪੀ ਸਘਨ ਅੰਧੇਰਾ ਹੋ ਰਹਾ ਹੈ। ਜਲ ਸੇ ਬਿਨਾਂ ਹੀ ਡੂਬ ਮੂਏ ਹੈਂ, ਭਾਵ ਨਾਮ ਰੂਪ ਜਗਤ ਯਦਪ ਅਸਤ ਭੀ ਹੈ ਤਾਂ ਵੀ ਜੀਵ ਸਤ ਜਾਨ ਕਰ ਲੰਪਟ ਹੂਏ ਮਰਤੇ ਹੈਂ॥੬॥
Prof. Sahib Singhਜੇਹੜੇ ਮਨੁੱਖ ਗੁਰੂ ਤੋਂ ਵਾਂਜੇ ਰਹਿੰਦੇ ਹਨ, ਉਹ ਅਗਿਆਨਤਾ ਦੇ ਘੁੱਪ ਹਨੇਰੇ ਵਿਚ (ਹੱਥ ਪੈਰ ਮਾਰਦੇ ਹਨ), ਨਾਮ-ਜਲ ਤੋਂ ਬਿਨਾ ਉਹ ਵਿਕਾਰਾਂ ਦੇ ਸਮੁੰਦਰ ਵਿਚ ਗੋਤੇ ਖਾਂਦੇ ਰਹਿੰਦੇ ਹਨ ॥੬॥ਪਦ ਅਰਥ ਘੋਰ = ਘੁੱਪ, ਬਹੁਤ ॥੬॥
SikhNet (Spanish)Sin el Verdadero Guru hay total oscuridad y se ahogan ahí, aún no habiendo agua. (6)
ਜੋ ਕਿਛੁ ਕੀਨੋ; ਸੁ ਪ੍ਰਭੂ ਰਜਾਇ ॥
jo kichh keeno; su prabhoo rajaae | Ang 1275
Sant Singh KhalsaWhatever God does, is by His Own Will.
Manmohan SinghWhatever the Lord does, that is in His will.
Manmohan Singh (Punjabi)ਜਿਹੜਾ ਕੁਝ ਸਾਈਂ ਕਰਦਾ ਹੈ, ਉਹ ਉਸ ਦੇ ਭਾਣੇ ਵਿੱਚ ਹੈ।
Fareedkot Teekaਜੋ ਕੁਛ ਕੀਆ ਹੈ, ਸੋ ਪ੍ਰਭੂ ਨੇ ਅਪਨੀ ਰਜਾਇ ਮੇਂ ਕੀਆ ਹੈ॥
Prof. Sahib Singhਜੋ ਭੀ ਖੇਡ ਰਚੀ ਹੈ ਪ੍ਰਭੂ ਨੇ ਆਪਣੀ ਰਜ਼ਾ ਵਿਚ ਰਚੀ ਹੋਈ ਹੈ।
SikhNet (Spanish)Todo lo que Dios hace es por Su Propia Voluntad.
ਜੋ ਧੁਰਿ ਲਿਖਿਆ; ਸੁ ਮੇਟਣਾ. ਨ ਜਾਇ ॥
jo dhur likhiaa; su mettanaa. na jaae | Ang 1275
Sant Singh KhalsaThat which is pre-ordained cannot be erased.
Manmohan SinghWhatever is predestined, that can be erased not.
Manmohan Singh (Punjabi)ਜਿਹੜਾ ਕੁਝ ਭੀ ਮੁੱਢ ਤੋਂ ਲਿਖਿਆ ਹੋਇਆ ਹੈ, ਉਹ ਮੇਸਿਆਂ ਨਹੀਂ ਜਾ ਸਕਦਾ।
Fareedkot Teekaਜੋ ਧੁਰ ਸੇ ਲੇਖ ਲਿਖਾ ਹੈ, ਸੋ ਮੇਟਾ ਨਹੀਂ ਜਾਤਾ ਹੈ॥
Prof. Sahib Singh(ਜੀਵਾਂ ਦੇ ਕੀਤੇ ਕਰਮਾਂ ਅਨੁਸਾਰ) ਜੋ ਲੇਖ (ਉਹਨਾਂ ਦੇ ਮੱਥੇ ਤੇ) ਧੁਰੋਂ ਲਿਖਿਆ ਜਾਂਦਾ ਹੈ ਉਹ (ਕਿਸੇ ਪਾਸੋਂ) ਮਿਟਾਇਆ ਨਹੀਂ ਜਾ ਸਕਦਾ।
SikhNet (Spanish)Lo previsto por Él es imborrable, y atado al Jukam del Comando del Señor,
ਹੁਕਮੇ ਬਾਧਾ; ਕਾਰ ਕਮਾਇ ॥
hukame baadhaa; kaar kamaae | Ang 1275
Sant Singh KhalsaBound to the Hukam of the Lord's Command, the mortal does his deeds.
Manmohan SinghBound in the Lord's will, man does the deeds,
Manmohan Singh (Punjabi)ਸਾਈਂ ਦੀ ਰਜ਼ਾ ਅੰਦਰ ਬੱਝਾ ਹੋਇਆ ਜੀਵ ਕੰਮ ਕਰਦਾ ਹੈ।
Fareedkot Teekaਹੁਕਮ ਕਾ ਬਾਧਾ ਹੂਆ ਜੀਵ ਕਰਮੋਂ ਕੋ ਕਰਤਾ ਹੈ॥
Prof. Sahib Singhਹਰੇਕ ਜੀਵ ਪ੍ਰਭੂ ਦੇ ਹੁਕਮ ਵਿਚ ਬੱਝਾ ਹੋਇਆ ਆਪਣੇ ਪੂਰਬਲੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਹੀ ਕਾਰ ਕਰਦਾ ਹੈ।
SikhNet (Spanish)el mortal actúa. Compenetrado con la Palabra del Shabd,
ਏਕ ਸਬਦਿ ਰਾਚੈ; ਸਚਿ ਸਮਾਇ ॥੭॥
ek sabad raachai; sach samaae |7| Ang 1275
Sant Singh KhalsaPermeated by the One Word of the Shabad, the mortal is immersed in Truth. ||7||
Manmohan SinghPermeating in the One Name one merges in the True Lord.
Manmohan Singh (Punjabi)ਇਕ ਨਾਮ ਅੰਦਰ ਰਮ ਜਾਣ ਦੁਆਰਾ, ਜੀਵ ਸੱਚੇ ਸੁਆਮੀ ਵਿੱਚ ਲੀਨ ਹੋ ਜਾਂਦਾ ਹੈ।
Fareedkot Teekaਏਕ ਗੁਰ ਸਬਦ ਮੇਂ ਰਾਚੇ ਹੈਂ, ਸੋ ਸਚ ਮੇਂ ਸਮਾਏ ਹੈਂ॥੭॥
Prof. Sahib Singh(ਇਹ ਪ੍ਰਭੂ ਦੀ ਮਿਹਰ ਹੈ ਕਿ ਕੋਈ ਵਡ-ਭਾਗੀ ਜੀਵ) ਇਕ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ਜੁੜਦਾ ਹੈ, ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੇ ਨਾਮ ਵਿਚ ਲੀਨ ਰਹਿੰਦਾ ਹੈ ॥੭॥ਪਦ ਅਰਥ ਏਕ ਸਬਦਿ = ਇਕ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ। ਸਚਿ = ਸਦਾ-ਥਿਰ ਪ੍ਰਭੂ ਵਿਚ ॥੭॥
SikhNet (Spanish)el mortal se inmerge en la Verdad. (7)
ਚਹੁ ਦਿਸਿ ਹੁਕਮੁ ਵਰਤੈ ਪ੍ਰਭ ਤੇਰਾ; ਚਹੁ ਦਿਸਿ ਨਾਮ ਪਤਾਲੰ ॥
chahu dis hukam varatai prabh teraa; chahu dis naam pataalan | Ang 1275
Sant Singh KhalsaYour Command, O God, rules in the four directions; Your Name pervades the four corners of the nether regions as well.
Manmohan SinghThy will, O Lord, works in the four directions and Thy Name is pervading the four sides of the nether-world as well.
Manmohan Singh (Punjabi)ਤੇਰੀ ਰਜ਼ਾ, ਹੇ ਸੁਆਮੀ! ਚੌਹੀਂ ਪਾਸੀਂ ਹੀ ਪਰਵਿਰਤ ਹੋ ਰਹੀ ਹੈ ਅਤੇ ਤੇਰਾ ਨਾਮ ਪਇਆਲ ਦੇ ਚਾਰੇ ਪਾਸਿਆਂ ਵਿੱਚ ਭੀ ਵਿਆਪਕ ਹੋ ਰਿਹਾ ਹੈ।
Fareedkot Teekaਹੇ ਪ੍ਰਭੂ! ਤੇਰਾ ਹੁਕਮ ਅਰ ਨਾਮ, ਚਾਰ ਅਰ ਚਾਰ ਆਠ ਦਿਸ ਅਰ ਅਕਾਸ ਅਰ ਪਤਾਲ ਮੇਂ, ਭਾਵ ਦਸੋ ਦਿਸਾਂ ਮੇਂ ਬਰਤ ਰਹਾ ਹੈ॥
Prof. Sahib Singhਹੇ ਪ੍ਰਭੂ! ਸਾਰੀ ਸ੍ਰਿਸ਼ਟੀ ਵਿਚ ਤੇਰਾ ਹੀ ਹੁਕਮ ਚੱਲ ਰਿਹਾ ਹੈ, ਸਾਰੀ ਸ੍ਰਿਸ਼ਟੀ ਵਿਚ ਨੀਵੇਂ ਤੋਂ ਨੀਵੇਂ ਥਾਵਾਂ ਵਿਚ ਭੀ ਤੇਰਾ ਹੀ ਨਾਮ ਵੱਜ ਰਿਹਾ ਹੈ।ਪਦ ਅਰਥ ਦਿਸਿ = ਪਾਸੇ। ਪ੍ਰਭ = ਹੇ ਪ੍ਰਭੂ! ਪਤਾਲੰ = ਪਾਤਾਲਾਂ ਵਿਚ ਭੀ। ਕਰਮਿ = ਮਿਹਰ ਨਾਲ।
SikhNet (Spanish)Tu Comando, oh Dios, rige en las cuatro direcciones y Tu Nombre prevalece aún en las cuatro esquinas de las regiones inferiores.
ਸਭ ਮਹਿ ਸਬਦੁ ਵਰਤੈ ਪ੍ਰਭ ਸਾਚਾ; ਕਰਮਿ ਮਿਲੈ ਬੈਆਲੰ ॥
sabh meh sabad varatai prabh saachaa; karam milai baiaalan | Ang 1275
Sant Singh KhalsaThe True Word of the Shabad is pervading amongst all. By His Grace, the Eternal One unites us with Himself.
Manmohan SinghAmongst all, the True Lord's Name is contained and by His own grace, the Lord is met.
Manmohan Singh (Punjabi)ਸਾਰਿਆਂ ਅੰਦਰ ਸੱਚੇ ਸੁਆਮੀ ਦਾ ਨਾਮ ਰਮਿਆ ਹੋਇਆ ਹੈ ਅਤੇ ਉਸ ਦੀ ਦਇਆ ਦੁਆਰਾ ਹੀ, ਸੁਆਮੀ ਮਿਲਦਾ ਹੈ।
Fareedkot Teekaਹੇ (ਸਬਦੁ) ਬ੍ਰਹਮ ਰੂਪ ਸਚਾ ਪ੍ਰਭੂ! ਤੂੰ ਸਤਾ ਸਫੁਰਤੀ ਕਰ ਕੇ ਸਭ ਮਹਿ ਬਰਤ ਰਹਾ ਹੈਂ। ਔਰ ਤੇਰੇ ਕੋ ਵਹੁ ਮਿਲੇ ਹੈਂ ਜਿਨ ਕੋ ਉਤਮ ਕਰਮੋਂ ਕਰ ਗਿਆਨ ਰੂਪ (ਬੈਆਲੰ) ਦਿਨ ਹੂਆ ਹੈ॥
Prof. Sahib Singhਸਭ ਜੀਵਾਂ ਵਿਚ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਹੀ ਜੀਵਨ-ਰੌ ਰੁਮਕ ਰਹੀ ਹੈ (ਜਿਸ ਕਿਸੇ ਨੂੰ ਮਿਲਦਾ ਹੈ) ਉਹ ਅਬਿਨਾਸ਼ੀ ਪ੍ਰਭੂ ਆਪਣੀ ਮਿਹਰ ਨਾਲ ਹੀ ਮਿਲਦਾ ਹੈ।ਪਦ ਅਰਥ ਬੈਆਲੰ = (अव्यय आलय) ਜਿਸ ਦਾ ਘਰ ਨਾਸ-ਰਹਿਤ ਹੈ, ਪਰਮਾਤਮਾ ਅਬਿਨਾਸ਼ੀ।
SikhNet (Spanish)La Palabra Verdadera del Shabd prevalece entre todos y por Su Gracia el Ser Eterno nos une en Su Ser.
ਜਾਂਮਣੁ ਮਰਣਾ ਦੀਸੈ ਸਿਰਿ ਊਭੌ; ਖੁਧਿਆ ਨਿਦ੍ਰਾ ਕਾਲੰ ॥
jaaman maranaa deesai sir aoobhau; khudhiaa nidraa kaalan | Ang 1275
Sant Singh KhalsaBirth and death hang over the heads of all beings, along with hunger, sleep and dying.
Manmohan SinghBirth, death, hunger, sleep and exit are seen standing over the heads of all
Manmohan Singh (Punjabi)ਜੰਮਣਾ, ਮਰਣਾ, ਭੁੱਖ, ਨੀਦ੍ਰ ਅਤੇ ਕੂਚ ਸਾਰਿਆਂ ਦੇ ਸਿਰਾਂ ਉਤੇ ਖੜ੍ਹੇ ਦਿਸਦੇ ਹਨ।
Fareedkot Teekaਗਿਆਨ ਸੇ ਬਿਨਾਂ ਜੰਮਣਾ ਅਰ ਮਰਣਾ ਸਿਰ ਪਰ (ਊਭੌ) ਖੜਾ ਦੇਖੀਤਾ ਹੈ, ਖੁਧਿਆ, ਨਿੰਦ੍ਰਾ, ਕਾਲ ਏਹ ਭੀ ਸਿਰ ਪੁਰ ਹੈਂ॥
Prof. Sahib Singh(ਨਾਮ ਤੋਂ ਵਾਂਜੇ ਬੰਦਿਆਂ ਦੇ) ਸਿਰ ਉਤੇ ਜਨਮ ਮਰਨ ਦਾ ਗੇੜ ਖੜਾ ਦਿੱਸਦਾ ਹੈ, ਮਾਇਆ ਦੀ ਭੁੱਖ, ਮਾਇਆ ਦੇ ਮੋਹ ਦੀ ਨੀਂਦ ਤੇ ਆਤਮਕ ਮੌਤ ਖੜੇ ਦਿੱਸਦੇ ਹਨ।ਪਦ ਅਰਥ ਜਾਂਮਣੁ = ਜੰਮਣ। ਸਿਰਿ = ਉਤੇ। ਊਭੌ = ਖਲੋਤਾ ਹੋਇਆ, ਤਿਆਰ। ਖੁਧਿਆ = ਭੁੱਖ।
SikhNet (Spanish)El nacimiento y la muerte cuelgan sobre las cabezas de todos los seres, tanto como el hambre, el sueño y la muerte.
ਨਾਨਕ. ਨਾਮੁ ਮਿਲੈ ਮਨਿ ਭਾਵੈ; ਸਾਚੀ ਨਦਰਿ ਰਸਾਲੰ ॥੮॥੧॥੪॥
naanak. naam milai man bhaavai; saachee nadar rasaalan |8|1|4| Ang 1275
Sant Singh KhalsaThe Naam is pleasing to Nanak's mind; O True Lord, Source of bliss, please bless me with Your Grace. ||8||1||4||
Manmohan SinghSays Nanak, O Lord, the Home of bliss, by Thine true grace, bless Thou me with Thy Name, which is pleasing to my mind.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਹੇ ਪ੍ਰਸੰਨਤਾ ਦੇ ਘਰ ਸੁਆਮੀ! ਆਪਣੀ ਸੱਚੀ ਰਹਿਮਤ ਦੁਆਰਾ ਤੂੰ ਮੈਨੂੰ ਆਪਣਾ ਨਾਮ ਬਖਸ਼ ਜੋ ਮੇਰੇ ਚਿੱਤ ਨੂੰ ਚੰਗਾ ਲਗਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ (ਰਸਾਲੰ) ਰਸੋਂ ਕੇ ਘਰ ਪਰਮੇਸ੍ਵਰ! ਤੇਰਾ ਨਾਮ ਮੇਰੇ ਮਨ ਭਾਵਤਾ ਹੈ, ਇਹ ਮੇਰੇ ਕੋ ਮਿਲੈ ਔਰ ਸਾਚੀ ਨਜਰ ਹੋ ਜਾਵੈ॥੮॥੧॥੪॥☬ਧਾਨੋਂ ਵਿਖੇ ਏਕ ਆੜ ਨਾਮ ਪੰਛੀ ਹੋਤਾ ਹੈ। ਪਾਣੀ ਵਿਚੋਂ ਜੀਵ ਮਾਰ ਕਰ ਖਾਤਾ ਹੈ। ਤਿਸ ਕੋ ਝੀਵਰ ਨੇ ਜਾਲ ਮੇਂ ਫਸਾਇਆ ਹੂਆ ਥਾ। ਤਿਸ ਕੇ ਪਰਥਾਇ ਜੀਵ ਕੋ ਉਪਦੇਸ ਕਰਤੇ ਹੈਂ:
Prof. Sahib Singhਹੇ ਨਾਨਕ! ਸਭ ਰਸਾਂ ਦੇ ਸੋਮੇ ਪ੍ਰਭੂ ਦੀ ਸਦਾ-ਥਿਰ ਮਿਹਰ ਦੀ ਨਿਗਾਹ ਜਿਸ ਬੰਦੇ ਉਤੇ ਪੈਂਦੀ ਹੈ ਉਸ ਨੂੰ ਪ੍ਰਭੂ ਦਾ ਨਾਮ ਪ੍ਰਾਪਤ ਹੋ ਜਾਂਦਾ ਹੈ ਉਸ ਦੇ ਮਨ ਵਿਚ ਪ੍ਰਭੂ ਪਿਆਰਾ ਲੱਗਣ ਲੱਗ ਪੈਂਦਾ ਹੈ ॥੮॥੧॥੪॥ਪਦ ਅਰਥ ਮਨਿ = ਮਨ ਵਿਚ। ਭਾਵੈ = ਪਿਆਰਾ ਲੱਗਦਾ ਹੈ। ਰਸਾਲੰ = ਰਸਾਂ ਦਾ ਘਰ ਪਰਮਾਤਮਾ ॥੮॥੧॥੪॥
* ਨੋਟ: ਇਹ ਅਸ਼ਟਪਦੀ 'ਘਰੁ ੨' ਦੀ ਹੈ। ਕੁੱਲ ਜੋੜ ੪ ਹੈ।
SikhNet (Spanish)El Naam complace la mente a Nanak. Oh, Señor Verdadero, Fuente de toda Gloria, por favor bendíceme con Tu Gracia. (8-1-4)