ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
Prof. Sahib Singhਪਉੜੀ
SikhNet (Spanish)Pauri
ਭਭਾ; ਭਰਮੁ ਮਿਟਾਵਹੁ ਅਪਨਾ ॥
bhabhaa; bharam mittaavahu apanaa |
Sant Singh KhalsaBHABHA: Cast out your doubt and delusion
Manmohan SinghBh: Cast off thine doubt.
Manmohan Singh (Punjabi)ਭ-ਆਪਣਾ ਸੰਸਾ ਨਵਿਰਤ ਕਰ ਦੇ।
Fareedkot Teekaਭਭੇ ਦ੍ਵਾਰਾ ਉਪਦੇਸ ਕਰਤੇ ਹੈਂ: ਹੇ ਭਾਈ ਜਨੋ! ਅਪਨਾ ਭ੍ਰਮੁ ਮਿਟਾਇ ਦੇਵੋ॥
Prof. Sahib Singh(ਹੇ ਭਾਈ!) ਇਸ ਸੰਸਾਰ ਦੇ ਪਿਛੇ ਭਟਕਣ ਦੀ ਬਾਣ ਮਿਟਾ ਦਿਓ।ਪਦ ਅਰਥ ਭਰਮੁ = ਦੌੜ-ਭੱਜ, ਭਟਕਣਾ।
SikhNet (Spanish)BJABJA: Deshazte de la duda,
ਇਆ ਸੰਸਾਰੁ; ਸਗਲ ਹੈ ਸੁਪਨਾ ॥
eaa sansaar; sagal hai supanaa |
Sant Singh Khalsathis world is just a dream.
Manmohan SinghThis world is all a dream.
Manmohan Singh (Punjabi)ਇਹ ਜਗਤ ਸਮੂਹ ਸੁਪਨਾ ਹੀ ਹੈ।
Fareedkot Teekaਔਰ ਐਸੇ ਜਾਣੋ ਕਿ ਯਿਹ ਸੰਸਾਰ ਸਭ ਸੁਪਨਾ ਹੈ॥☬ਜੇ ਕਹੇ ਕੋਈ ਔਰ ਭੀ ਭ੍ਰਮਾ ਹੈ? ਤਿਸ ਪਰ ਕਹਤੇ ਹੈਂ:
Prof. Sahib Singhਜਿਵੇਂ ਸੁਪਨਾ ਹੈ (ਜਿਵੇਂ ਸੁਪਨੇ ਵਿਚ ਕਈ ਪਦਾਰਥਾਂ ਨਾਲ ਵਾਹ ਪੈਂਦਾ ਹੈ, ਪਰ ਜਾਗਦਿਆਂ ਹੀ ਉਹ ਸਾਥ ਮੁੱਕ ਜਾਂਦਾ ਹੈ), ਤਿਵੇਂ ਹੀ ਇਸ ਸਾਰੇ ਸੰਸਾਰ ਦਾ ਸਾਥ ਹੈ।ਪਦ ਅਰਥ ਸਗਲ = ਸਾਰਾ।
SikhNet (Spanish)y sabe que este mundo es solamente un sueño.
ਭਰਮੇ; ਸੁਰਿ ਨਰ ਦੇਵੀ ਦੇਵਾ ॥
bharame; sur nar devee devaa |
Sant Singh KhalsaThe angelic beings, goddesses and gods are deluded by doubt.
Manmohan SinghIn error are angelic persons goddesses and gods.
Manmohan Singh (Punjabi)ਫ਼ਰਿਸ਼ਤੇ ਪੁਰਸ਼, ਭਵਾਨੀਆਂ ਅਤੇ ਦੇਵਤੇ ਭੁਲੇਖੇ ਅੰਦਰ ਹਨ।
Fareedkot Teeka(ਸੁਰਿ) ਕਰਮ ਜਨ ਦੇਵਤਾ ਅਰ ਦੇਵੀ ਦੇਵਤਾ ਸਭੀ ਭ੍ਰਮੇ ਹੈਂ॥
Prof. Sahib Singh(ਇਸ ਮਾਇਆ ਦੇ ਚੋਜ-ਤਮਾਸ਼ਿਆਂ ਦੀ ਖ਼ਾਤਰ) ਸੁਰਗੀ ਜੀਵ, ਮਨੁੱਖ, ਦੇਵੀ ਦੇਵਤੇ ਖ਼ੁਆਰ ਹੁੰਦੇ (ਸੁਣੀਦੇ ਰਹੇ)।ਪਦ ਅਰਥ ਸੁਰਿ = ਸ੍ਵਰਗੀ ਜੀਵ।
SikhNet (Spanish)Los dioses, las diosas y los seres angelicales fueron seducidos por la dualidad,
ਭਰਮੇ; ਸਿਧ ਸਾਧਿਕ ਬ੍ਰਹਮੇਵਾ ॥
bharame; sidh saadhik brahamevaa |
Sant Singh KhalsaThe Siddhas and seekers, and even Brahma are deluded by doubt.
Manmohan SinghLured by doubt are the men of miracle strivers and the God of creation.
Manmohan Singh (Punjabi)ਵਹਿਮ ਦੇ ਬਹਿਕਾਏ ਹੋਏ ਹਨ ਕਰਾਮਾਤੀ ਬੰਦੇ ਅਭਿਆਸੀ ਅਤੇ ਉਤਪਤੀ ਦਾ ਦੇਵਤਾ।
Fareedkot Teekaਪੁਨਾ ਸਿਧ ਅਰੁ ਸਾਧਨਾ ਕਰਨੇ ਹਾਰੇ ਔਰ (ਬ੍ਰਹਮੇਵਾ) ਨਿਸਚੇ ਕਰ ਕੇ ਬ੍ਰਹਮਾ ਜੀ ਭ੍ਰਮੇ ਹੈਂ॥
Prof. Sahib Singhਵੱਡੇ ਵੱਡੇ ਸਾਧਨਾਂ ਵਿਚ ਪੁੱਗੇ ਹੋਏ ਜੋਗੀ, ਸਾਧਨ ਕਰਨ ਵਾਲੇ ਜੋਗੀ, ਬ੍ਰਹਮਾ ਵਰਗੇ ਭੀ (ਇਹਨਾਂ ਪਿਛੇ) ਭਟਕਦੇ (ਸੁਣੀਦੇ) ਰਹੇ,ਪਦ ਅਰਥ ਸਿਧ = ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ। ਸਾਧਿਕ = ਜੋਗ-ਸਾਧਨ ਕਰਨ ਵਾਲੇ। ਬ੍ਰਹਮੇਵਾ = ਬ੍ਰਹਮਾ ਵਰਗੇ।
SikhNet (Spanish)los adeptos también, y los ascetas, y hasta el mismo Brahma, el dios de los dioses.
ਭਰਮਿ ਭਰਮਿ; ਮਾਨੁਖ ਡਹਕਾਏ ॥
bharam bharam; maanukh ddahakaae |
Sant Singh KhalsaWandering around, deluded by doubt, people are ruined.
Manmohan SinghWandering in misgiving the men are ruined.
Manmohan Singh (Punjabi)ਗਲਤ-ਫਹਿਮੀ ਅੰਦਰ ਟੱਕਰਾਂ ਮਾਰਦੇ ਬੰਦੇ ਤਬਾਹ ਹੋ ਗਏ ਹਨ।
Fareedkot Teekaਭਰਮ ਮੇਂ ਭ੍ਰਮਾਇ ਕਰ ਮਾਨੁਖ (ਡਹਕਾਏ) ਬਹਿਕਾਇ ਵਾ ਡੁਲਾਇ ਰਖੇ ਹੈਂ॥
Prof. Sahib Singh(ਧਰਤੀ ਦੇ) ਬੰਦੇ (ਮਾਇਕ ਪਦਾਰਥਾਂ ਦੀ ਖ਼ਾਤਰ) ਭਟਕ ਭਟਕ ਕੇ ਧੋਖੇ ਵਿਚ ਆਉਂਦੇ ਚਲੇ ਆ ਰਹੇ ਹਨ,ਪਦ ਅਰਥ ਡਹਕਾਏ = ਧੋਖੇ ਵਿਚ ਆਉਂਦੇ ਗਏ।
SikhNet (Spanish)El terrible e intransitable mar de Maya ha engañado a muchos seres humanos,
ਦੁਤਰ ਮਹਾ ਬਿਖਮ; ਇਹ ਮਾਏ ॥
dutar mahaa bikham; ih maae |
Sant Singh KhalsaIt is so very difficult and treacherous to cross over this ocean of Maya.
Manmohan SinghVery dangerous and difficult to cross is this sea of mammon.
Manmohan Singh (Punjabi)ਬੜਾ ਖ਼ਤਰਨਾਕ ਅਤੇ ਤਰਨ ਨੂੰ ਔਖਾ ਹੈ, ਇਹ ਮਾਇਆ ਦਾ ਸਮੁੰਦਰ।
Fareedkot Teekaਯਿਹ ਮਾਇਆ (ਮਹਾ ਬਿਖਮ) ਅਤੀ ਕਠਨ ਹੈ, ਇਸ ਸੇ ਤਰਨਾ (ਦੁਤਰ) ਕਠਨ ਹੈ॥
Prof. Sahib Singhਇਹ ਮਾਇਆ ਇਕ ਐਸਾ ਮਹਾਨ ਔਖਾ (ਸਮੁੰਦਰ) ਹੈ (ਜਿਸ ਵਿਚੋਂ) ਤਰਨਾ ਬਹੁਤ ਹੀ ਕਠਨ ਹੈ।ਪਦ ਅਰਥ ਦੁਤਰ = ਜਿਸ ਤੋਂ ਪਾਰ ਲੰਘਣਾ ਔਖਾ ਹੋਵੇ। ਮਾਏ = ਮਾਇਆ।
SikhNet (Spanish)disturbando su sensatez.
ਗੁਰਮੁਖਿ; ਭ੍ਰਮ ਭੈ ਮੋਹ ਮਿਟਾਇਆ ॥
guramukh; bhram bhai moh mittaaeaa |
Sant Singh KhalsaThat Gurmukh who has eradicated doubt, fear and attachment,
Manmohan SinghHe who through the Guru had efface his superstition fear and worldly attachment,
Manmohan Singh (Punjabi)ਜਿਸ ਨੇ ਗੁਰਾਂ ਦੇ ਰਾਹੀਂ, ਆਪਣੇ ਵਹਿਮ, ਡਰ ਅਤੇ ਸੰਸਾਰੀ ਲਗਨ ਨੂੰ ਮੇਟ ਸੁਟਿਆ ਹੈ,
Fareedkot Teekaਜਿਨ ਗੁਰਮੁਖੋਂ ਨੇ ਪੰਚ ਪ੍ਰਕਾਰ ਕਾ ਭ੍ਰਮ ਅਰ ਜਮਾਦਿਕੋਂ ਕੇ ਭ੍ਯ ਅਰ ਮਾਇਆ ਮੋਹ ਕੋ ਮਿਟਾਇ ਦੀਆ ਹੈ॥
Prof. Sahib Singhਜਿਨ੍ਹਾਂ ਬੰਦਿਆਂ ਨੇ ਗੁਰੂ ਦੀ ਸਰਨ ਪੈ ਕੇ (ਮਾਇਆ ਪਿਛੇ) ਭਟਕਣਾ, ਸਹਮ ਤੇ ਮੋਹ (ਆਪਣੇ ਅੰਦਰੋਂ) ਮਿਟਾ ਲਏ,ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ।
SikhNet (Spanish)Pero aquél que por la Gracia del Guru se libera de su duda, miedo y apego,
ਨਾਨਕ. ਤੇਹ; ਪਰਮ ਸੁਖ ਪਾਇਆ ॥੪੦॥
naanak. teh; param sukh paaeaa |40|
Sant Singh KhalsaO Nanak, obtains supreme peace. ||40||
Manmohan Singhobtains the supreme comfort, O Nanak.
Manmohan Singh (Punjabi)ਉਹ ਮਹਾਨ ਆਰਾਮ ਨੂੰ ਪਾ ਲੈਦਾ ਹੈ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: (ਤੇਹ) ਤਿਨੋਂ ਨੇ ਪਰਮ ਸੁਖ ਅਰਥਾਤ ਆਤਮ ਅਨੰਦ ਕੋ ਪਾਇ ਲੀਆ ਹੈ॥੪੦॥☬ਐਸੇ ਬੇਨਤੀ ਕਰੇ:
Prof. Sahib Singhਹੇ ਨਾਨਕ! ਉਹਨਾਂ ਨੇ ਸਭ ਤੋਂ ਸ੍ਰੇਸ਼ਟ ਆਤਮਕ ਆਨੰਦ ਹਾਸਲ ਕਰ ਲਿਆ ਹੈ ॥੪੦॥ਪਦ ਅਰਥ ਤੇਹ = ਉਹਨਾਂ ਨੇ ॥੪੦॥
SikhNet (Spanish)oh, dice Nanak, logra el Supremo Éxtasis. (40)