ਮਨ ਮੇਰੇ; ਤਿਨ ਕੀ ਓਟ ਲੇਹਿ ॥
man mere; tin kee ott lehi |
Sant Singh KhalsaO my mind, seek their protection;
Manmohan SinghO my soul seek thou their protection.
Manmohan Singh (Punjabi)ਹੈ ਮੇਰੀ ਜਿੰਦੜੀਏ! ਤੂੰ ਉਨ੍ਹਾਂ ਦੀ ਪਨਾਹ ਲੈ।
Fareedkot Teekaਹੇ ਮੇਰੇ ਮਨ! ਤਿਨ ਜਨੋਂ ਕੀ ਓਟ ਕੌ ਲੈ॥
Prof. Sahib Singhਹੇ ਮੇਰੇ ਮਨ! (ਜੋ ਮਨੁੱਖ਼ ਸਦਾ ਪ੍ਰਭੂ ਦੀ ਹਜ਼ੂਰੀ ਵਿਚ ਵੱਸਦੇ ਹਨ) ਉਹਨਾਂ ਦੀ ਸਰਣੀ ਪਉ,ਪਦ ਅਰਥ ਤਿਨ ਕੀ = ਉਹਨਾਂ ਮਨੁੱਖਾਂ ਦੀ। ਓਟ = ਆਸਰਾ।
SikhNet (Spanish)Oh mente mía, busca la protección de aquél que ha concebido a su Señor
ਮਨੁ ਤਨੁ ਅਪਨਾ; ਤਿਨ ਜਨ ਦੇਹਿ ॥
man tan apanaa; tin jan dehi |
Sant Singh Khalsagive your mind and body to those humble beings.
Manmohan SinghGive thy heart and body unto those persons.
Manmohan Singh (Punjabi)ਆਪਣਾ ਦਿਲ ਤੇ ਸਰੀਰ ਉਨ੍ਹਾਂ ਪੁਰਸ਼ਾਂ ਦੇ ਸਮਰਪਣ ਕਰ ਦੇ।
Fareedkot Teekaਔਰੁ ਅਪਨਾ ਮਨ ਤਨ ਤਿਨ ਕੋ ਦੇਹ॥
Prof. Sahib Singhਅਤੇ ਆਪਣਾ ਤਨ ਮਨ ਉਹਨਾਂ ਤੋਂ ਸਦਕੇ ਕਰ ਦੇਹ।ਪਦ ਅਰਥ ਤਿਨ ਜਨ = ਉਹਨਾਂ ਸੇਵਕਾਂ ਨੂੰ।
SikhNet (Spanish)y entrégate a él en cuerpo y Alma.
ਜਿਨਿ ਜਨਿ; ਅਪਨਾ ਪ੍ਰਭੂ ਪਛਾਤਾ ॥
jin jan; apanaa prabhoo pachhaataa |
Sant Singh KhalsaThose humble beings who recognizes God
Manmohan SinghThe man who recognises his Lord,
Manmohan Singh (Punjabi)ਜੋ ਇਨਸਾਨ ਆਪਣੇ ਸੁਆਮੀ ਨੂੰ ਸਿਆਣਦਾ ਹੈ,
Fareedkot Teekaਜਿਸ ਹਰਿ ਜਨ ਨੇ ਆਪਨਾ ਪ੍ਰਭੂ ਪਛਾਤਾ ਹੈ॥
Prof. Sahib Singhਜਿਸ ਮਨੁੱਖ ਨੇ ਅਪਣੇ ਪ੍ਰਭੂ ਨੂੰ ਪਛਾਣ ਲਿਆ ਹੈ,ਪਦ ਅਰਥ ਜਿਨਿ ਜਨਿ = ਜਿਸ ਮਨੁੱਖ ਨੇ।
SikhNet (Spanish)Aquellos humildes que reconozen a Dios,
ਸੋ ਜਨੁ; ਸਰਬ ਥੋਕ ਕਾ ਦਾਤਾ ॥
so jan; sarab thok kaa daataa |
Sant Singh Khalsaare the givers of all things.
Manmohan Singhthat man is the giver of all the things.
Manmohan Singh (Punjabi)ਉਹ ਇਨਸਾਨ ਸਾਰੀਆਂ ਵਸਤੂਆਂ ਦੇਣਹਾਰ ਹੈ।
Fareedkot Teekaਸੋ ਜਨੁ ਸਰਬ ਪਦਾਰਥੋਂ ਕਾ ਦਾਤਾ ਹੈ॥
Prof. Sahib Singhਉਹ ਮਨੁੱਖ ਸਾਰੇ ਪਦਾਰਥ ਦੇਣ ਦੇ ਸਮਰੱਥ ਹੋ ਜਾਂਦਾ ਹੈ।ਪਦ ਅਰਥ ਥੋਕ = ਪਦਾਰਥ, ਚੀਜ਼। ਦਾਤਾ = ਦੇਣ ਵਾਲਾ, ਦੇਣ ਦੇ ਸਮਰੱਥ।
SikhNet (Spanish)El Señor es el Dador de todos los dones
ਤਿਸ ਕੀ ਸਰਨਿ; ਸਰਬ ਸੁਖ ਪਾਵਹਿ ॥
tis kee saran; sarab sukh paaveh |
Sant Singh KhalsaIn His Sanctuary, all comforts are obtained.
Manmohan SinghIn His sanctuary, thou shalt find all the comforts.
Manmohan Singh (Punjabi)ਉਸ ਦੀ ਸ਼ਰਣਾਗਤ ਅੰਦਰ ਤੂੰ ਸਾਰੇ ਆਰਾਮ ਪਾ ਲਵੇਗੀ।
Fareedkot Teekaਤਿਸ ਸੰਤ ਜਨ ਕੀ ਸਰਣ ਹੋਣੇ ਸੇ ਤੂੰ ਸਰਬ ਸੁਖੌਂ ਕੋ ਪਾਇ ਲੇਵੇਗਾ॥
Prof. Sahib Singh(ਹੇ ਮਨ!) ਉਸ ਦੀ ਸਰਣੀ ਪਿਆਂ ਤੂੰ ਸਾਰੇ ਸੁਖ ਪਾਵਹਿਂਗਾ,ਪਦ ਅਰਥ ਪਾਵਹਿ = ਤੂੰ ਪਾਵਹਿਂਗਾ।
SikhNet (Spanish)y en Su Santuario todos encuentran la Paz;
ਤਿਸ ਕੈ ਦਰਸਿ; ਸਭ ਪਾਪ ਮਿਟਾਵਹਿ ॥
tis kai daras; sabh paap mittaaveh |
Sant Singh KhalsaBy the Blessing of His Darshan, all sins are erased.
Manmohan SinghBy His sight all the sins shall be blotted out.
Manmohan Singh (Punjabi)ਉਸ ਦੇ ਦੀਦਾਰ ਦੁਆਰਾ ਸਾਰੇ ਪਾਪ ਨਾਸ ਹੋ ਜਾਣਗੇ।
Fareedkot Teekaਔਰ ਤਿਸ ਕੇ ਦਰਸਨ ਕਰਨੇ ਸੇ ਸਰਬ ਪਾਪੋਂ ਕੋ ਮਿਟਾਵੈਗਾ॥
Prof. Sahib Singhਉਸ ਦੇ ਦੀਦਾਰ ਨਾਲ ਤੂੰ ਸਾਰੇ ਪਾਪ ਦੂਰ ਕਰ ਲਵਹਿਂਗਾ।ਪਦ ਅਰਥ ਦਰਸਿ = ਦੀਦਾਰ ਕਰਨ ਨਾਲ।
SikhNet (Spanish)Su Visión limpia todas las faltas.
ਅਵਰ ਸਿਆਨਪ; ਸਗਲੀ ਛਾਡੁ ॥
avar siaanap; sagalee chhaadd |
Sant Singh KhalsaSo renounce all other clever devices,
Manmohan SinghRenounce thou all other cleverness.
Manmohan Singh (Punjabi)ਤੂੰ ਹੋਰ ਸਾਰੀ ਚਤੁਰਾਈ ਤਿਆਗ ਦੇ।
Fareedkot Teekaਤਾਂ ਤੇ ਔਰ ਸਰਬ ਸਿਆਣਪ ਕੋ ਤਿਆਗ ਕਰ॥
Prof. Sahib Singhਹੋਰ ਚੁਤਰਾਈ ਛੱਡ ਦੇਹ,ਪਦ ਅਰਥ ਸਿਆਨਪ = ਚਤੁਰਾਈ।
SikhNet (Spanish)Abandona tus vanos intentos de astucia
ਤਿਸੁ ਜਨ ਕੀ; ਤੂ ਸੇਵਾ ਲਾਗੁ ॥
tis jan kee; too sevaa laag |
Sant Singh Khalsaand enjoin yourself to the service of those servants.
Manmohan SinghAttach thyself to the service of that slave.
Manmohan Singh (Punjabi)ਸੁਆਮੀ ਦੇ ਉਸ ਗੋਲੇ ਦੀ ਟਹਿਲ ਅੰਦਰ ਆਪਣੇ ਆਪ ਨੂੰ ਜੋੜ।
Fareedkot Teekaਤਿਸ ਜਨ ਕੀ ਸੇਵਾ ਮੇਂ ਤੂੰ ਲਾਗ॥
Prof. Sahib Singhਤੇ ਉਸ ਸੇਵਕ ਦੀ ਸੇਵਾ ਵਿਚ ਜੁੱਟ ਪਉ।
SikhNet (Spanish)y conviértete en Devoto al servicio de aquéllos que a Él sirven.
ਆਵਨੁ ਜਾਨੁ; ਨ ਹੋਵੀ ਤੇਰਾ ॥
aavan jaan; na hovee teraa |
Sant Singh KhalsaYour comings and goings shall be ended.
Manmohan SinghThy coming and going shall come to an end.
Manmohan Singh (Punjabi)ਤੇਰਾ ਆਉਣਾ ਤੇ ਜਾਣਾ ਮੁਕ ਜਾਏਗਾ।
Fareedkot Teekaਤਿਸ ਸੇਵਾ ਕਰਨੇ ਸੇ ਪੁਨਾ ਤੇਰਾ ਸੰਸਾਰ ਮੇਂ ਆਵਨਾ ਜਾਵਣਾ ਅਰਥਾਤ ਜਨਮ ਮਰਨਾ ਨਹੀਂ ਹੋਵੇਗਾ॥
Prof. Sahib Singh(ਇਸ ਤਰ੍ਹਾਂ ਮੁੜ ਮੁੜ ਜਗਤ ਵਿਚ) ਤੇਰਾ ਆਉਣ ਜਾਣ ਨਹੀਂ ਹੋਵੇਗਾ।ਪਦ ਅਰਥ ਆਵਨੁ ਜਾਨੁ = ਜਨਮ ਤੇ ਮਰਨ। ਨਾ ਹੋਵੀ = ਨਹੀਂ ਹੋਵੇਗਾ।
SikhNet (Spanish)Alabando a Dios a los Pies de Sus Sirvientes,
ਨਾਨਕ. ਤਿਸੁ ਜਨ ਕੇ; ਪੂਜਹੁ ਸਦ ਪੈਰਾ ॥੮॥੧੭॥
naanak. tis jan ke; poojahu sad pairaa |8|17|
Sant Singh KhalsaO Nanak, worship the feet of God's humble servants forever. ||8||17||
Manmohan SinghNanak ever worship the feet of the slave of the Lord.
Manmohan Singh (Punjabi)ਨਾਨਕ, ਸਦੀਵ ਹੀ ਸਾਹਿਬ ਦੇ ਉਸ ਗੋਲੇ ਦੇ ਚਰਨਾ ਦੀ ਉਪਾਸ਼ਨਾ ਕਰ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਾਂ ਤੇ ਹੇ ਭਾਈ! ਤਿਸ ਹਰਿ ਜਨ ਕੇ ਚਰਨੋਂ ਕੋ ਹੀ ਪੂਜ॥੮॥੧੭॥☬ਸਤਿਗੁਰੂ ਔਰ ਸਿਖ ਕੇ ਲਖ੍ਯਨ ਉਚਾਰਨ ਕਰਤੇ ਹੈਂ:
Prof. Sahib Singhਹੇ ਨਾਨਕ! ਉਸ ਸੰਤ ਜਨ ਦੇ ਸਦਾ ਪੈਰ ਪੂਜ ॥੮॥੧੭॥
SikhNet (Spanish)cesarán todas tus tribulaciones.(8-17)