ਬੋਲਹੁ ਜਸੁ ਜਿਹਬਾ; ਦਿਨੁ ਰਾਤਿ ॥
bolahu jas jihabaa; din raat |
Sant Singh KhalsaChant His Praises with your tongue, day and night.
Manmohan SinghUtter thou Lord's praise with thy tongue day and Night.
Manmohan Singh (Punjabi)ਤੂੰ ਆਪਣੀ ਜੀਭ ਨਾਲ ਦਿਨ ਰਾਤ ਸੁਆਮੀ ਦੀ ਕੀਰਤੀ ਉਚਾਰ।
Fareedkot Teekaਸੋ ਜਨ ਵਾਹਿਗੁਰੂ ਕਾ ਜਸ ਜਿਹਵਾ ਸੇ ਦਿਨ ਰਾਤ (ਬੋਲਹੁ) ਬੋਲਤੇ ਹੈਂ॥
Prof. Sahib Singh(ਹੇ ਭਾਈ!) ਦਿਨ ਰਾਤ ਆਪਣੀ ਜੀਭ ਨਾਲ ਪ੍ਰਭੂ ਦੇ ਗੁਣ ਗਾਵੋ,ਪਦ ਅਰਥ ਜਿਹਬਾ = ਜੀਭ ਨਾਲ। ਜਸੁ = ਵਡਿਆਈ।
SikhNet (Spanish)Usa tus labios para recitar Sus Alabanzas noche y día;
ਪ੍ਰਭਿ ਅਪਨੈ ਜਨ; ਕੀਨੀ ਦਾਤਿ ॥
prabh apanai jan; keenee daat |
Sant Singh KhalsaGod Himself has given this gift to His servants.
Manmohan SinghThis is the gift that the Lord has conferred on His serf.
Manmohan Singh (Punjabi)ਇਹ ਬਖਸ਼ੀਸ਼, ਸੁਆਮੀ ਨੇ ਆਪਣੇ ਨਫ਼ਰ ਨੂੰ ਪਰਦਾਨ ਕੀਤੀ ਹੈ।
Fareedkot Teekaਅਪਨੇ ਜਨੋਂ ਕੌ ਪਾਰਬ੍ਰਹਮ ਨੇ ਨਾਮ ਜਾਪ ਕੀ ਦਾਤਿ ਕਰੀ ਹੈਂ॥
Prof. Sahib Singhਸਿਫ਼ਿਤ-ਸਾਲਾਹ ਦੀ ਇਹ ਬਖ਼ਸ਼ਸ਼ ਪ੍ਰਭੂ ਨੇ ਆਪਣੇ ਸੇਵਕਾਂ ਨੂੰ (ਹੀ) ਕੀਤੀ ਹੈ;ਪਦ ਅਰਥ ਪ੍ਰਭਿ = ਪ੍ਰਭੂ ਨੇ। ਅਪਨੈ ਜਨ = ਆਪਣੇ ਸੇਵਕਾਂ ਨੂੰ। ਕੀਨੀ = ਕੀਤੀ ਹੈ।
SikhNet (Spanish)he allí un Regalo de Dios Mismo.
ਕਰਹਿ ਭਗਤਿ; ਆਤਮ ਕੈ ਚਾਇ ॥
kareh bhagat; aatam kai chaae |
Sant Singh KhalsaPerforming devotional worship with heart-felt love,
Manmohan SinghHe performs devotional service with heart-felt yearning,
Manmohan Singh (Punjabi)ਉਹ ਦਿਲੀ, ਉਮਾਹ ਨਾਲ ਪ੍ਰੇਮ-ਮਈ ਸੇਵਾ ਕਮਾਉਂਦਾ ਹੈ,
Fareedkot Teekaਤਿਸੀ ਤੇ ਵਹੁ (ਆਤਮ) ਆਪਣੇ ਮਨ ਕੇ ਉਤਸਾਹਿ ਸੇ ਭਗਤੀ ਕਰਤੇ ਹੈਂ॥
Prof. Sahib Singh(ਸੇਵਕ) ਅੰਦਰਲੇ ਉਤਸ਼ਾਹ ਨਾਲ ਭਗਤੀ ਕਰਦੇ ਹਨ,ਪਦ ਅਰਥ ਕਰਹਿ = ਕਰਦੇ ਹਨ। ਚਾਇ = ਚਾਉ ਨਾਲ, ਉਤਸ਼ਾਹ ਨਾਲ।
SikhNet (Spanish)El Gurmukj medita en la Paz de su Alma
ਪ੍ਰਭ ਅਪਨੇ ਸਿਉ; ਰਹਹਿ ਸਮਾਇ ॥
prabh apane siau; raheh samaae |
Sant Singh Khalsathey remain absorbed in God Himself.
Manmohan Singhand remains absorbed with (in) his Lord.
Manmohan Singh (Punjabi)ਅਤੇ ਆਪਣੇ ਸੁਆਮੀ ਨਾਲ (ਅੰਦਰ) ਲੀਨ ਰਹਿੰਦਾ ਹੈ।
Fareedkot Teekaਤਿਸ ਭਗਤੀ ਕਰ ਅਪਨੇ ਪ੍ਰਭੂ ਸਾਥ ਵਹੁ ਸਮਾਇ ਰਹੈ ਹੈਂ॥
Prof. Sahib Singhਤੇ ਆਪਣੇ ਪ੍ਰਭੂ ਨਾਲ ਜੁੜੇ ਰਹਿੰਦੇ ਹਨ।ਪਦ ਅਰਥ ਸਿਉ = ਨਾਲ।
SikhNet (Spanish)y así se convierte en Uno con su Señor.
ਜੋ ਹੋਆ; ਹੋਵਤ ਸੋ ਜਾਨੈ ॥
jo hoaa; hovat so jaanai |
Sant Singh KhalsaThey know the past and the present.
Manmohan SinghHe knows the past and the present,
Manmohan Singh (Punjabi)ਉਹ ਭੂਤ ਤੇ ਵਰਤਮਾਨ ਨੂੰ ਜਾਣਦਾ ਹੈ,
Fareedkot Teekaਜੋ ਭੂਤ ਕਾਲ ਮੇਂ ਹੂਆ ਹੈ ਔਰ ਜੋ ਅਬ ਵਰਤਮਾਨ ਮੇਂ ਹੋਤਾ ਹੈਂ, ਪੁਨਾ ਜੋ ਭਵਿਖਤ ਮੇਂ ਹੋਵੇਗਾ॥
Prof. Sahib Singh(ਸੇਵਕ) ਆਪਣੇ ਪ੍ਰਭੂ ਦਾ ਹੁਕਮ ਪਛਾਣ ਲੈਂਦਾ ਹੈ,
SikhNet (Spanish)Conociendo la Voluntad de su Dios,
ਪ੍ਰਭ ਅਪਨੇ ਕਾ; ਹੁਕਮੁ ਪਛਾਨੈ ॥
prabh apane kaa; hukam pachhaanai |
Sant Singh KhalsaThey recognize God's Own Command.
Manmohan Singhand recognises the order of his Lord.
Manmohan Singh (Punjabi)ਅਤੇ ਆਪਣੇ ਮਾਲਕ ਦੇ ਫੁਰਮਾਨ ਨੂੰ ਜਾਣਦਾ ਹੈ।
Fareedkot Teekaਸੋ ਤਿਸੀ ਕਾ ਕੀਆ ਹੂਆ ਜਾਨ ਕਰ ਅਪਨੇ ਸ੍ਵਾਮੀ ਕੇ ਹੁਕਮ ਕੋ ਪਛਾਨਤੇ ਹੈਂ, ਭਾਵ ਤਿਸ ਕੇ ਹੁਕਮ ਮੇਂ ਪ੍ਰਸੰਨ ਰਹਤੇ ਹੈਂ॥
Prof. Sahib Singhਤੇ, ਜੋ ਕੁਝ ਹੋ ਰਿਹਾ ਹੈ, ਉਸ ਨੂੰ (ਰਜ਼ਾ ਵਿਚ) ਜਾਣਦਾ ਹੈ;
SikhNet (Spanish)ya sabe que todo proviene de Él.
ਤਿਸ ਕੀ ਮਹਿਮਾ; ਕਉਨ ਬਖਾਨਉ ॥
tis kee mahimaa; kaun bakhaanau |
Sant Singh KhalsaWho can describe His Glory?
Manmohan SinghWho can narrate His praise?
Manmohan Singh (Punjabi)ਉਸ ਦੀ ਕੀਰਤੀ ਕੌਣ ਬਿਆਨ ਕਰ ਸਕਦਾ ਹੈ?
Fareedkot Teekaਤਿਸ ਹਰਿ ਜਨ ਕੀ ਮਹਿਮਾ ਕੌਨ ਸੀ ਉਚਾਰਨ ਕਰੋ॥
Prof. Sahib Singhਇਹੋ ਜਿਹੇ ਸੇਵਕ ਦੀ ਕੇਹੜੀ ਵਡਿਆਈ ਮੈਂ ਦੱਸਾਂ?ਪਦ ਅਰਥ ਮਹਿਮਾ = ਵਡਿਆਈ। ਬਖਾਨਉ = ਮੈਂ ਦੱਸਾਂ।
SikhNet (Spanish)¿Cómo podría decir una Alabanza que abarcara por completo a mi Señor,
ਤਿਸ ਕਾ ਗੁਨੁ ਕਹਿ; ਏਕ ਨ ਜਾਨਉ ॥
tis kaa gun keh; ek na jaanau |
Sant Singh KhalsaI cannot describe even one of His virtuous qualities.
Manmohan SinghI know not how to describe even one of His excellences.
Manmohan Singh (Punjabi)ਉਸ ਦੀ ਇਕ ਵਡਿਆਈ ਨੂੰ ਭੀ ਮੈਂ ਵਰਨਣ ਕਰਨਾ ਨਹੀਂ ਜਾਣਦਾ।
Fareedkot Teekaਕਿਉਂਕਿ ਤਿਸੁ ਹਰੀ ਜਨ ਕਾ ਗੁਣ ਮੈਂ ਏਕ ਭੀ ਕਹਿ ਜਾਨਤਾ ਨਹੀਂ ਹੂੰ॥
Prof. Sahib Singhਮੈਂ ਉਸ ਸੇਵਕ ਦਾ ਇਕ ਗੁਣ ਬਿਆਨ ਕਰਨਾ ਭੀ ਨਹੀਂ ਜਾਣਦਾ।ਪਦ ਅਰਥ ਕਹਿ ਨ ਜਾਨਉ = ਆਖਣਾ ਨਹੀਂ ਜਾਣਦਾ।
SikhNet (Spanish)cuando Sus Virtudes son Ilimitadas?
ਆਠ ਪਹਰ; ਪ੍ਰਭ ਬਸਹਿ ਹਜੂਰੇ ॥
aatth pehar; prabh baseh hajoore |
Sant Singh KhalsaThose who dwell in God's Presence, twenty-four hours a day
Manmohan SinghThey who abide in the presence of the Lord the whole day long,
Manmohan Singh (Punjabi)ਜੋ ਸਾਰੀ ਦਿਹਾੜੀ ਸੁਆਮੀ ਦੀ ਹਾਜ਼ਰੀ ਅੰਦਰ ਵਸਦੇ ਹਨ,
Fareedkot Teekaਜੋ ਆਠੋਂ ਪਹਰ ਪ੍ਰਭੂ ਕੇ ਹਜੂਰ ਵਸਤੇ ਹੈਂ, ਭਾਵ ਵਾਹਿਗੁਰੂ ਕੌ ਅਪਨੇ ਅੰਗ ਸੰਗ ਜਾਨਤੇ ਹੈਂ॥
Prof. Sahib Singhਜੋ ਅੱਠੇ ਪਹਰ ਪ੍ਰਭੂ ਦੀ ਹਜ਼ੂਰੀ ਵਿਚ ਵੱਸਦੇ ਹਨ,ਪਦ ਅਰਥ ਬਸਹਿ = ਵੱਸਦੇ ਹਨ।
SikhNet (Spanish)Aquél que vive constantemente en la Conciencia de Dios,
ਕਹੁ ਨਾਨਕ; ਸੇਈ ਜਨ ਪੂਰੇ ॥੭॥
kahu naanak; seee jan poore |7|
Sant Singh Khalsa- says Nanak, they are the perfect persons. ||7||
Manmohan Singhsays Nanak, they are the perfect persons.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਉਹ ਪੂਰਨ ਪੁਰਸ਼ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋਈ ਜਨ ਪੂਰੇ ਪੁਰਖ ਹੈਂ॥੭॥
Prof. Sahib Singhਨਾਨਕ ਆਖਦਾ ਹੈ- ਉਹ ਮਨੁੱਖ ਪੂਰੇ ਭਾਂਡੇ ਹਨ ॥੭॥
SikhNet (Spanish)puede, en verdad, ser considerado como un Ser Perfecto. (7)