ੴ

ਸਿੱਖਬਾਣੀ · SikhBani

ਸਚਾ ਆਪਿ ਸਵਾਰਣਹਾਰਾ ॥

sachaa aap savaaranahaaraa
Guru Ramdas Ji ਗੁਰੂ ਰਾਮਦਾਸ ਜੀ · Raag Maaroo · Ang 1069, 1070 · 50 lines
Translations

ਮਾਰੂ ਸੋਲਹੇ ਮਹਲਾ ੪ ॥

maaroo solahe mahalaa 4 | Ang 1069

Sant Singh KhalsaMaaroo, Solahas, Fourth Mehl:
Manmohan SinghMaru Solhe 4th Guru.
Manmohan Singh (Punjabi)ਮਾਰੂ ਸੋਲਹੇ ਚੌਥੀ ਪਾਤਿਸ਼ਾਹੀ।
Prof. Sahib Singhਰਾਗ ਮਾਰੂ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ 'ਸੋਹਲੇ' (੧੬ ਬੰਦਾਂ ਵਾਲੀ ਬਾਣੀ)।
SikhNet (Spanish)Maru Solajas, Mejl Guru Ram Das, Cuarto Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad | Ang 1069

Sant Singh KhalsaOne Universal Creator God. By The Grace Of The True Guru:
Manmohan SinghThere is but One God, By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.

ਸਚਾ ਆਪਿ ਸਵਾਰਣਹਾਰਾ ॥

sachaa aap savaaranahaaraa | Ang 1069

Sant Singh KhalsaThe Lord Lord Himself is the One who exalts and embellishes.
Manmohan SinghThe True one Himself embellishes the Guru-wards.
Manmohan Singh (Punjabi)ਸਤਿਪੁਰਖ ਆਪੇ ਹੀ ਗੁਰਮੁਖਾਂ ਨੂੰ ਸ਼ਸ਼ੋਭਤ ਕਰਦਾ ਹੈ।
Fareedkot Teekaਸਚਾ ਆਪ ਹੀ ਜੀਵੋਂ ਕੋ ਸਵਾਰਤਾ ਸ੍ਰੇਸਟ ਪਦ ਦੇਤਾ ਹੈ॥
Prof. Sahib Singhਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਸ ਦੇ ਹਿਰਦੇ ਵਿਚ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਆ ਵੱਸਦਾ ਹੈ, ਉਹ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ, ਉਹ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦਾ ਹੈ।

ਪਦ ਅਰਥ ਸਚਾ = ਸੱਚਾ, ਸਦਾ ਕਾਇਮ ਰਹਿਣ ਵਾਲਾ ਪਰਮਾਤਮਾ। ਸਵਾਰਣਹਾਰਾ = ਜੀਵਨ ਸੋਹਣਾ ਬਣਾਣ ਦੀ ਸਮਰਥਾ ਵਾਲਾ।

SikhNet (Spanish)El Señor Verdadero embellece al ser con Conciencia de Dios,

ਅਵਰ. ਨ ਸੂਝਸਿ; ਬੀਜੀ ਕਾਰਾ ॥

avar. na soojhas; beejee kaaraa | Ang 1069

Sant Singh KhalsaDo not consider any other work.
Manmohan SinghThey think not of any task other than God's.
Manmohan Singh (Punjabi)ਉਹ ਵਾਹਿਗੁਰੂ ਦੇ ਬਗ਼ੈਰ ਕਿਸੇ ਹੋਰਸ ਕਾਰਜ ਵਲ ਧਿਆਨ ਹੀ ਨਹੀਂ ਦਿੰਦੇ।
Fareedkot Teekaਇਸ ਤੇ ਤਿਸ ਕੀ ਸਰਧਾ ਬਿਨਾਂ ਹਮ ਕੋ ਦੂਜੀ ਕਾਰ ਨਹੀਂ ਸੂਝਤੀ॥
Prof. Sahib Singhਉਸ ਨੂੰ (ਪ੍ਰਭੂ ਦੀ ਯਾਦ ਤੋਂ ਬਿਨਾ) ਹੋਰ ਕੋਈ ਦੂਜੀ ਕਾਰ ਨਹੀਂ ਸੁੱਝਦੀ।

ਪਦ ਅਰਥ ਬੀਜੀ = ਦੂਜੀ। ਕਾਰਾ = ਕਾਰ, ਕੰਮ।

SikhNet (Spanish)pues a ese ser no le place ninguna tarea más que la de alabar a Dios.

ਗੁਰਮੁਖਿ ਸਚੁ ਵਸੈ ਘਟ ਅੰਤਰਿ; ਸਹਜੇ ਸਚਿ ਸਮਾਈ ਹੇ ॥੧॥

guramukh sach vasai ghatt antar; sahaje sach samaaee he |1| Ang 1069

Sant Singh KhalsaThe True Lord abides deep within the heart of the Gurmukh, who intuitively merges in the True Lord. ||1||
Manmohan SinghThe True Lord dwells within the mind of the Guru-wards and they easily merge in the True One.
Manmohan Singh (Punjabi)ਸੱਚਾ ਸੁਆਮੀ ਗੁਰੂ-ਅਨੁਸਾਰੀਆਂ ਦੇ ਰਿਦੇ ਅੰਦਰ ਵਸਦਾ ਹੈ ਤੇ ਉਸ ਸੁਖੈਨ ਹੀ ਸਤਿਪੁਰਖ ਵਿੰਚ ਲੀਨ ਹੋ ਜਾਂਦੇ ਹਨ।
Fareedkot Teekaਐਸਾ ਜੋ ਸਚਾ ਹੈ ਤਿਸ ਕਾ ਨਾਮ ਗੁਰੋਂ ਦ੍ਵਾਰੇ ਜਿਨ ਕੇ ਅੰਤਰ ਵਸ ਜਾਏ, ਉਸ ਕੀ ਸੁਤੇ ਹੀ ਸਚ ਸਰੂਪ ਮੇਂ ਸਮਾਈ ਹੋਤੀ ਹੈ॥੧॥
Prof. Sahib Singhਪਰ, ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਆਪ ਹੀ ਉਸ ਦਾ ਜੀਵਨ ਸੋਹਣਾ ਬਣਾਣ ਦੀ ਸਮਰਥਾ ਰੱਖਦਾ ਹੈ ॥੧॥

ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਘਟ ਅੰਤਰਿ = ਹਿਰਦੇ ਵਿਚ। ਸਹਜੇ = ਆਤਮਕ ਅਡੋਲਤਾ ਦੀ ਰਾਹੀਂ। ਸਚਿ = ਸਦਾ-ਥਿਰ ਪ੍ਰਭੂ ॥੧॥

SikhNet (Spanish)En el interior de su ser habita el Señor Verdadero y se inmerge en Él, de forma espontánea. (1)

ਸਭਨਾ ਸਚੁ ਵਸੈ ਮਨ ਮਾਹੀ ॥

sabhanaa sach vasai man maahee | Ang 1069

Sant Singh KhalsaThe True Lord dwells within the minds of all.
Manmohan SinghWithin the minds of all abides the True Lord.
Manmohan Singh (Punjabi)ਸਾਰਿਆਂ ਦੇ ਹਿਰਦਿਆਂ ਅੰਦਰ ਸੱਚਾ ਸਾਈਂ ਨਿਵਾਸ ਰਖਦਾ ਹੈ।
Fareedkot Teekaਸਭਨਾਂ ਜੀਆਂ ਕੇ ਮਨ ਮੇਂ ਸਚ ਹੀ ਵਸਤਾ ਹੈ॥
Prof. Sahib Singh(ਉਂਞ ਤਾਂ) ਸਦਾ-ਥਿਰ ਪ੍ਰਭੂ ਸਭ ਜੀਵਾਂ ਦੇ ਮਨ ਵਿਚ ਵੱਸਦਾ ਹੈ,

ਪਦ ਅਰਥ ਮਾਹੀ = ਮਾਹਿ, ਵਿਚ।

SikhNet (Spanish)En la mente de todos habita el Señor Verdadero,

ਗੁਰ ਪਰਸਾਦੀ; ਸਹਜਿ ਸਮਾਹੀ ॥

gur parasaadee; sehaj samaahee | Ang 1069

Sant Singh KhalsaBy Guru's Grace, they are intuitively absorbed in Him.
Manmohan SinghBy the Guru's grace, man merges in the Lord.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਬੰਦਾ ਸਾਈਂ ਅੰਦਰ ਸਮਾਂ ਜਾਂਦਾ ਹੈ।
Fareedkot Teekaਪਰੰਤੂ ਗੁਰੋਂ ਕੀ ਕਿਰਪਾ ਕਰ ਸਹਜੇ ਹੀ ਪ੍ਰਾਪਤੀ ਕਾ (ਸਮਾਹੀ) ਆਨੰਦੀ ਹੋਤਾ ਹੈ॥
Prof. Sahib Singhਪਰ ਗੁਰੂ ਦੀ ਕਿਰਪਾ ਦੀ ਰਾਹੀਂ ਹੀ (ਜੀਵ) ਆਤਮਕ ਅਡੋਲਤਾ ਵਿਚ (ਟਿਕ ਕੇ ਪ੍ਰਭੂ ਵਿਚ) ਲੀਨ ਹੁੰਦੇ ਹਨ।

ਪਦ ਅਰਥ ਪਰਸਾਦੀ = ਪਰਸਾਦਿ, ਕਿਰਪਾ ਨਾਲ। ਸਹਜਿ = ਆਤਮਕ ਅਡੋਲਤਾ ਦੀ ਰਾਹੀਂ।

SikhNet (Spanish)pero es por medio de la Gracia del Guru, que uno se inmerge en Dios de manera natural.

ਗੁਰੁ ਗੁਰੁ ਕਰਤ. ਸਦਾ ਸੁਖੁ ਪਾਇਆ; ਗੁਰ ਚਰਣੀ ਚਿਤੁ ਲਾਈ ਹੇ ॥੨॥

gur gur karat. sadaa sukh paaeaa; gur charanee chit laaee he |2| Ang 1069

Sant Singh KhalsaCalling out, "Guru, Guru", I have found eternal peace; my consciousness is focused on the Guru's feet. ||2||
Manmohan SinghInvoking the Great Guru, I have obtained eternal peace and my mind is attuned to the Guru's Feet.
Manmohan Singh (Punjabi)ਵਿਸ਼ਾਲ ਗੁਰਾਂ ਦਾ ਆਰਾਧਨ ਕਰਨ ਦੁਆਰਾ ਮੈਂ ਸਦੀਵੀ ਆਰਾਮ ਪਾ ਲਿਆ ਹੈ ਅਤੇ ਮੇਰਾ ਮਨ ਗੁਰਾਂ ਦੇ ਚਰਨਾਂ ਨਾਲ ਜੁੜ ਗਿਆ ਹੈ।
Fareedkot Teekaਗੁਰੋਂ ਦੁਆਰੇ ਪੂਜ੍ਯ ਨਾਮ ਕੋ ਇਕ ਰਸ ਉਚਰਤਿਆਂ ਸੁਖ ਪਾਇਆ ਹੈ, ਇਸੀ ਤੇ ਗੁਰੋਂ ਕੇ ਚਰਣੋਂ ਮੇਂ ਚਿਤ ਕੀ ਬਿਰਤੀ ਲਗਾਈ ਹੈ॥੨॥
Prof. Sahib Singhਗੁਰੂ ਨੂੰ ਹਰ ਵੇਲੇ ਯਾਦ ਕਰਦਿਆਂ ਮਨੁੱਖ ਆਤਮਕ ਆਨੰਦ ਮਾਣਦਾ ਹੈ, ਗੁਰੂ ਦੇ ਚਰਨਾਂ ਵਿਚ ਚਿੱਤ ਜੋੜੀ ਰੱਖਦਾ ਹੈ ॥੨॥

ਪਦ ਅਰਥ ਕਰਤ = ਕਰਦਿਆਂ ॥੨॥

SikhNet (Spanish)Así vive en Éxtasis y habitando en el Guru su mente se entona en Sus Pies. (2)

ਸਤਿਗੁਰੁ ਹੈ ਗਿਆਨੁ; ਸਤਿਗੁਰੁ ਹੈ ਪੂਜਾ ॥

satigur hai giaan; satigur hai poojaa | Ang 1069

Sant Singh KhalsaThe True Guru is spiritual wisdom; the True Guru is worship and adoration.
Manmohan SinghThe True Guru is the giver of gnosis and the True Guru is worthy of worship.
Manmohan Singh (Punjabi)ਸੱਚੇ ਗੁਰੂ ਜੀ ਰੱਬੀ ਗਿਆਤ ਦੇ ਦਾਤੇ ਹਨ ਅਤੇ ਸੱਚੇ ਗੁਰੂ ਜੀ ਉਪਾਸ਼ਨਾ ਦੇ ਯੋਗ ਹਨ।
Fareedkot Teekaਗਿਆਨ ਦਾਤਾ ਸਤਿਗੁਰੂ ਹੀ ਹੈ ਔਰ ਪੂਜਾ ਕਰਨੇ ਜੋਗ ਵੀ ਸਤਿਗੁਰੂ ਹੀ ਹੈ॥
Prof. Sahib Singhਗੁਰੂ ਆਤਮਕ ਜੀਵਨ ਦੀ ਸੂਝ (ਦੇਣ ਵਾਲਾ) ਹੈ, ਗੁਰੂ (ਪਰਮਾਤਮਾ ਦੀ) ਭਗਤੀ (ਸਿਖਾਣ ਵਾਲਾ) ਹੈ।

ਪਦ ਅਰਥ ਗਿਆਨੁ = ਆਤਮਕ ਜੀਵਨ ਦੀ ਸੂਝ।

SikhNet (Spanish)Toda Alabanza y toda Sabiduría están contenidas en el encuentro con el Guru Verdadero,

ਸਤਿਗੁਰੁ ਸੇਵੀ; ਅਵਰੁ. ਨ ਦੂਜਾ ॥

satigur sevee; avar. na doojaa | Ang 1069

Sant Singh KhalsaI serve the True Guru, and no other.
Manmohan SinghI serve the True Guru and not another.
Manmohan Singh (Punjabi)ਮੈਂ ਸੱਚੇ ਗੁਰਾਂ ਦੀ ਸੇਵ ਕਮਾਉਂਦਾ ਹਾਂ ਤੇ ਕਿਸੇ ਹੋਰਸ ਦੀ ਨਹੀਂ।
Fareedkot Teekaਤਾਂ ਤੇ ਸਤਿਗੁਰੋਂ ਕੋ ਸੇਵੀਐ ਔਰ ਮੁਕਤੀ ਕਾ ਦਾਤਾ ਦੂਸਰਾ ਕੋਈ ਨਹੀਂ ਹੈ॥
Prof. Sahib Singhਮੈਂ ਤਾਂ ਗੁਰੂ ਦੀ ਹੀ ਸਰਨ ਪੈਂਦਾ ਹਾਂ, ਕੋਈ ਹੋਰ ਦੂਜਾ (ਮੈਂ ਆਪਣੇ ਮਨ ਵਿਚ) ਨਹੀਂ (ਲਿਆਉਂਦਾ)।

ਪਦ ਅਰਥ ਸੇਵੀ = ਸੇਵੀਂ, ਮੈਂ ਸੇਵਾ ਕਰਦਾ ਹਾਂ।

SikhNet (Spanish)por eso uno debe servir al Guru Verdadero y a nadie más,

ਸਤਿਗੁਰ ਤੇ. ਨਾਮੁ ਰਤਨ ਧਨੁ ਪਾਇਆ; ਸਤਿਗੁਰ ਕੀ ਸੇਵਾ ਭਾਈ ਹੇ ॥੩॥

satigur te. naam ratan dhan paaeaa; satigur kee sevaa bhaaee he |3| Ang 1069

Sant Singh KhalsaFrom the True Guru, I have obtained the wealth, the jewel of the Naam. Service to the True Guru is pleasing to me. ||3||
Manmohan SinghFrom the True Guru, I have obtained the wealth of the jewel of the Name and the True Guru's service pleasing to me.
Manmohan Singh (Punjabi)ਸੱਚੇ ਗੁਰਾਂ ਪਾਸੋਂ ਮੈਂ ਨਾਮ ਦੇ ਹੀਰੇ ਦੀ ਦੌਲਤ ਪ੍ਰਾਪਤ ਕੀਤੀ ਹੈ ਅਤੇ ਸੱਚੇ ਗੁਰਾਂ ਦੀ ਚਾਕਰੀ ਮੈਨੂੰ ਭਾਉਂਦੀ ਹੈ।
Fareedkot Teekaਹੇ ਭਾਈ! ਸਤਿਗੁਰੋਂ ਤੇ ਨਾਮ ਅਮੋਲਕ ਧਨ ਪਾਇਆ ਹੈ, ਇਸੀ ਤੇ ਹਮਾਰੇ ਮਨ ਕੋ ਸਤਿਗੁਰੋਂ ਕੀ ਸੇਵਾ ਭਾਈ ਹੈ॥੩॥
Prof. Sahib Singhਮੈਂ ਗੁਰੂ ਪਾਸੋਂ ਸ੍ਰੇਸ਼ਟ ਨਾਮ-ਧਨ ਲੱਭਾ ਹੈ, ਮੈਨੂੰ ਗੁਰੂ ਦੀ (ਦੱਸੀ) ਸੇਵਾ ਹੀ ਪਿਆਰੀ ਲੱਗਦੀ ਹੈ ॥੩॥

ਪਦ ਅਰਥ ਤੇ = ਤੋਂ। ਭਾਈ = ਚੰਗੀ ਲੱਗੀ ਹੈ ॥੩॥

SikhNet (Spanish)pues Él nos bendice con la Joya del Nombre y su Servicio me es muy Placentero. (3)

ਬਿਨੁ ਸਤਿਗੁਰ; ਜੋ ਦੂਜੈ ਲਾਗੇ ॥

bin satigur; jo doojai laage | Ang 1069

Sant Singh KhalsaWithout the True Guru, those who are attached to duality
Manmohan SinghWithout the True Guru, they who are attached to another;
Manmohan Singh (Punjabi)ਸੱਚੇ ਗੁਰਾਂ ਦੇ ਬਗੈਰ, ਜੋ ਹੋਰਸ ਨਾਲ ਜੁੜੇ ਹੋਏ ਹਨ;
Fareedkot Teekaਬਿਨਾਂ ਸਤਿਗੁਰ ਕੀ ਸੇਵਾ ਤੇ ਜੋ ਦੂਜੇ ਭਾਵ ਮੇਂ ਲਾਗੇ ਹੈਂ॥
Prof. Sahib Singhਜਿਹੜੇ ਮਨੁੱਖ ਗੁਰੂ ਨੂੰ ਛੱਡ ਕੇ ਹੋਰ ਪਾਸੇ ਲੱਗਦੇ ਹਨ,

ਪਦ ਅਰਥ ਦੂਜੈ = ਹੋਰ ਵਿਚ, ਮਾਇਆ ਵਿਚ।

SikhNet (Spanish)El que está apegado al otro y no al Guru Verdadero, va y viene,

ਆਵਹਿ ਜਾਹਿ; ਭ੍ਰਮਿ ਮਰਹਿ ਅਭਾਗੇ ॥

aaveh jaeh; bhram mareh abhaage | Ang 1069

Sant Singh Khalsacome and go, and wander in reincarnation; these unfortunate ones die.
Manmohan Singhthose unfortunate ones come, go and die of wandering.
Manmohan Singh (Punjabi)ਉਹ ਨਿਕਰਮਣ ਆਉਂਦੇ, ਜਾਂਦੇ ਅਤੇ ਭਟਕਦੇ ਮਰ ਜਾਂਦੇ ਹਨ।
Fareedkot Teekaਸੋ ਅਭਾਗੇ ਭਰਮ ਕਰ ਕੇ ਆਵਤੇ ਜਾਤੇ ਹੈਂ ਔਰ ਬਾਰੰਬਾਰ ਜਨਮਤੇ ਮਰਤੇ ਹੈਂ॥
Prof. Sahib Singhਉਹ ਮੰਦ-ਭਾਗੀ ਮਨੁੱਖ ਭਟਕਣਾ ਵਿਚ ਪੈ ਕੇ ਆਤਮਕ ਮੌਤ ਸਹੇੜਦੇ ਹਨ, ਉਹ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ।

ਪਦ ਅਰਥ ਭ੍ਰਮਿ = ਭਟਕ ਭਟਕ ਕੇ। ਅਭਾਗੇ = ਮੰਦ-ਭਾਗੀ ਬੰਦੇ।

SikhNet (Spanish)ese tonto desafortunado muere de tanto vagar, pero aun él podría ser emancipado,

ਨਾਨਕ ਤਿਨ ਕੀ ਫਿਰਿ ਗਤਿ ਹੋਵੈ; ਜਿ ਗੁਰਮੁਖਿ ਰਹਹਿ ਸਰਣਾਈ ਹੇ ॥੪॥

naanak tin kee fir gat hovai; ji guramukh raheh saranaaee he |4| Ang 1069

Sant Singh KhalsaO Nanak, even after they are emancipated, those who become Gurmukh remain in the Guru's Sanctuary. ||4||
Manmohan SinghNanak, they too are emancipated, who even afterwards abide in the Supreme Guru's refuge.
Manmohan Singh (Punjabi)ਨਾਨਕ, ਉਨ੍ਹਾਂ ਦੀ ਭੀ ਕਲਿਆਨ ਹੋ ਜਾਂਦੀ ਹੈ ਜੋ ਮਗਰੋਂ ਭੀ ਸ੍ਰੋਮਣੀ ਗੁਰਾਂ ਦੀ ਸੁਰਣਾਗਤ ਅੰਦਰ ਆ ਵਸਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਨ ਕੀ ਤਉ ਫੇਰ ਭੀ ਗਤੀ ਹੋ ਜਾਵੇ, ਗੁਰੂ ਜੋ ਮੁਖ ਹੈਂ, ਜੋ ਤਿਨ ਕੀ ਸ਼ਰਣਾਈ ਰਹੈ॥੪॥
Prof. Sahib Singhਹੇ ਨਾਨਕ! ਉਹਨਾਂ ਮਨੁੱਖਾਂ ਦੀ ਹੀ ਫਿਰ ਉੱਚੀ ਆਤਮਕ ਅਵਸਥਾ ਬਣਦੀ ਹੈ ਜਿਹੜੇ ਗੁਰੂ ਦੀ ਸਰਨ ਪੈਂਦੇ ਹਨ ॥੪॥

ਪਦ ਅਰਥ ਨਾਨਕ = ਹੇ ਨਾਨਕ! ਗਤਿ = ਉੱਚੀ ਆਤਮਕ ਅਵਸਥਾ। ਜਿ = ਜਿਹੜੇ ॥੪॥

SikhNet (Spanish)si por la Gracia del Guru habitara en el Refugio de Dios. (4)

ਗੁਰਮੁਖਿ ਪ੍ਰੀਤਿ ਸਦਾ ਹੈ ਸਾਚੀ ॥

guramukh preet sadaa hai saachee | Ang 1069

Sant Singh KhalsaThe love of the Gurmukh is forever true.
Manmohan SinghEver true is the love of the God-conscious beings.
Manmohan Singh (Punjabi)ਸਦੀਵੀ ਸੱਚਾ ਹੈ ਪ੍ਰੇਮ, ਰੱਬ ਨੂੰ ਜਾਣਨ ਵਾਲੇ ਜੀਵਾਂ ਦਾ।
Fareedkot Teekaਗੁਰਮੁਖੋਂ ਕੀ ਪ੍ਰੀਤੀ ਸਦਾ ਸਾਚੀ ਹੈ॥
Prof. Sahib Singhਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਸ ਦੀ ਪ੍ਰਭੂ ਨਾਲ ਪ੍ਰੀਤ ਪੱਕੀ ਹੁੰਦੀ ਹੈ।

ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਸਾਚੀ = ਸਦਾ ਟਿਕੀ ਰਹਿਣ ਵਾਲੀ।

SikhNet (Spanish)El ser con Conciencia de Dios Lo ama en verdad,

ਸਤਿਗੁਰ ਤੇ ਮਾਗਉ; ਨਾਮੁ ਅਜਾਚੀ ॥

satigur te maagau; naam ajaachee | Ang 1069

Sant Singh KhalsaI beg for the invaluable Naam, the Name of the Lord, from the Guru.
Manmohan SinghI beg the Unweighable Name from the True Guru.
Manmohan Singh (Punjabi)ਮੈਂ ਸੱਚੇ ਗੁਰਾਂ ਪਾਸੋਂ ਅਤੋਲ ਨਾਮ ਦੀ ਯਾਚਨਾ ਕਰਦਾ ਹਾਂ।
Fareedkot Teekaਇਸੀ ਤੇ ਮੈਂ ਪਰਮੇਸਰ ਕਾ ਨਾਮ ਸਤਿਗੁਰੋਂ ਸੇ ਮਾਂਗਤਾ ਹੂੰ। ਜਿਸ ਕੋ ਪਾਇਕਰ ਮੈਂ ਅਜਾਚੀ ਹੋ ਜਾਵਾਂ, ਭਾਵ ਫੇਰ ਕਿਸੇ ਸੇ ਨਾ ਮਾਂਗੂੰ॥
Prof. Sahib Singh(ਉਹ ਹਰ ਵੇਲੇ ਇਉਂ ਅਰਦਾਸ ਕਰਦਾ ਰਹਿੰਦਾ ਹੈ-) ਮੈਂ ਗੁਰੂ ਪਾਸੋਂ (ਤੇਰਾ) ਅਮੋਲਕ ਨਾਮ ਮੰਗਦਾ ਹਾਂ।

ਪਦ ਅਰਥ ਤੇ = ਤੋਂ, ਪਾਸੋਂ। ਮਾਗਉ = ਮਾਗਉਂ, ਮੈਂ ਮੰਗਦਾ ਹਾਂ। ਅਚਾਜੀ = ਜਿਹੜਾ ਜਾਚਿਆ ਨਾਹ ਜਾ ਸਕੇ, ਜਿਸ ਦੀ ਕੀਮਤ ਦਾ ਅੰਦਾਜ਼ਾ ਨਾਹ ਲੱਗ ਸਕੇ, ਅਮੋਲਕ।

SikhNet (Spanish)por eso busco el Nombre Invaluable del Señor, por la Gracia del Guru.

ਹੋਹੁ ਦਇਆਲੁ ਕ੍ਰਿਪਾ ਕਰਿ ਹਰਿ ਜੀਉ; ਰਖਿ ਲੇਵਹੁ ਗੁਰ ਸਰਣਾਈ ਹੇ ॥੫॥

hohu deaal kripaa kar har jeeo; rakh levahu gur saranaaee he |5| Ang 1069

Sant Singh KhalsaO Dear Lord, please be kind, and grant Your Grace; please keep me in the Guru's Sanctuary. ||5||
Manmohan SinghO my Reverend Lord, be merciful, shower thine benediction on me and keep Thou me in the Guru's refuge.
Manmohan Singh (Punjabi)ਹੇ ਮੇਰੇ ਪੂਜਯ ਪ੍ਰਭੂ! ਮਿਹਰਬਾਨ ਹੋ, ਮੇਰੇ ਉੱਤੇ ਆਪਣੀ ਰਹਿਮਤ ਘਾਰ ਅਤੇ ਮੈਨੂੰ ਗੁਰਾਂ ਦੀ ਛਤ੍ਰ ਛਾਇਆ ਹੇ ਰੱਖ।
Fareedkot Teekaਹੇ ਹਰੀ! ਕਿਰਪਾ ਕੀ ਖਾਨ ਮੇਰੇ ਪਰ ਦਿਆਲੂ ਹੋਹੁ, ਮੈਨੂੰ ਗੁਰੋਂ ਕੀ ਸ਼ਰਣ ਮੇਂ ਰਖ ਲੇਹੋ॥੫॥
Prof. Sahib Singhਹੇ ਹਰੀ! ਦਇਆਵਾਨ ਹੋ, ਕਿਰਪਾ ਕਰ। ਮੈਨੂੰ ਸਦਾ ਗੁਰੂ ਦੀ ਸਰਨ ਵਿਚ ਰੱਖ ॥੫॥
SikhNet (Spanish)Oh Dios, ten Compasión de mí y consérvame en el Refugio del Guru. (5)

ਅੰਮ੍ਰਿਤ ਰਸੁ; ਸਤਿਗੁਰੂ ਚੁਆਇਆ ॥

amrit ras; satiguroo chuaaeaa | Ang 1069

Sant Singh KhalsaThe True Guru trickles the Ambrosial Nectar into my mouth.
Manmohan SinghThe True Guru has dropped the immortalising Nectar into my mouth.
Manmohan Singh (Punjabi)ਸੱਚੇ ਗੁਰਾਂ ਨੇ ਸੁਰਜੀਤ ਕਰਨ ਵਾਲਾ ਆਬਿਹਿਯਾਤ ਮੇਰ ਮੂੰਹ ਵਿੱਚ ਚੋਇਆ ਹੈ।
Fareedkot Teekaਜਿਨ ਕੋ ਗੁਰੋਂ ਕੀ ਸ਼ਰਣ ਮੇਂ ਰਾਖਿਆ ਹੈ, ਤਿਨ ਕੋ ਅੰਮ੍ਰਿਤ ਰੂਪ ਰਸ ਸਤਿਗੁਰੋਂ ਨੇ ਚੁਆਇਆ ਹੈ॥
Prof. Sahib Singhਗੁਰੂ (ਜਿਸ ਮਨੁੱਖ ਦੇ ਹਿਰਦੇ ਵਿਚ) ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪੈਦਾ ਕਰਦਾ ਹੈ,

ਪਦ ਅਰਥ ਅੰਮ੍ਰਿਤ ਰਸੁ = ਆਤਮਕ ਜੀਵਨ ਦੇਣ ਵਾਲਾ ਨਾਮ-ਰਸ। ਚੁਆਇਆ = ਨਾਮ-ਰਸ ਪੈਦਾ ਕਰਨ ਵਿਚ ਸਹਾਇਤਾ ਕੀਤੀ।

SikhNet (Spanish)Por medio del Guru Verdadero, el Néctar del Señor gotea en la mente,

ਦਸਵੈ ਦੁਆਰਿ ਪ੍ਰਗਟੁ ਹੋਇ ਆਇਆ ॥

dasavai duaar pragatt hoe aaeaa | Ang 1069

Sant Singh KhalsaMy Tenth Gate has been opened and revealed.
Manmohan SinghWhereat the Lord became manifest within my tenth gate.
Manmohan Singh (Punjabi)ਜਿਸ ਕਾਰਨ ਪ੍ਰਭੂ ਮੇਰੇ ਦਸਮ ਦੁਆਰ ਅੰਦਰ ਪ੍ਰਤੱਖ ਹੋ ਗਿਆ।
Fareedkot Teekaਦਸਵੇਂ ਦੁਆਰੇ ਸੇ ਪ੍ਰਗਟ ਹੋ ਆਇਆ ਹੈ। ਵਾ ਜਿਨ ਕੋ ਅੰਮ੍ਰਿਤ ਨਾਮ ਸਤਿਗੁਰੋਂ ਦੁਆਰੇ ਪਰਮੇਸਰ ਨੇ ਚੁਕਾਇਆ ਹੈ ਪ੍ਰਾਪਤਿ ਕੀਆ ਹੈ, ਤਿਨ ਕੋ ਦਸਮਾ (ਦੁਆਰਿ) ਸਰੂਪ ਵਾ ਨਿਸਚੇ; ਵਾ ਸੁਰਗਾਦਿ ਨਵੋਂ ਦੁਆਰੇ ਨਵੋਂ ਕਾ ਆਸਰਾ ਰੂਪ ਪਰਗਟ ਹੋ ਆਇਆ ਹੈ॥
Prof. Sahib Singh(ਪਰਮਾਤਮਾ) ਉਸ ਦੇ ਸੋਚ-ਮੰਡਲ ਵਿਚ ਪਰਗਟ ਹੋ ਜਾਂਦਾ ਹੈ।

ਪਦ ਅਰਥ ਦਸਵੈ ਦੁਆਰਿ = ਦਸਵੇਂ ਦੁਆਰ ਵਿਚ, ਦਿਮਾਗ਼ ਵਿਚ, ਸੋਚ = ਮੰਡਲ ਵਿਚ।

SikhNet (Spanish)y mira, el Señor se vuelve Manifiesto en la Décima Puerta.

ਤਹ ਅਨਹਦ ਸਬਦ ਵਜਹਿ ਧੁਨਿ ਬਾਣੀ; ਸਹਜੇ ਸਹਜਿ ਸਮਾਈ ਹੇ ॥੬॥

teh anahad sabad vajeh dhun baanee; sahaje sehaj samaaee he |6| Ang 1069

Sant Singh KhalsaThe unstruck sound current of the Shabad vibrates and resounds there, with the melody of the Guru's Bani; one is easily, intuitively absorbed in the Lord. ||6||
Manmohan SinghThere, in the tenth gate, resounds the celestial strain of the utterance of the Guru's word and one easily merges in the Lord.
Manmohan Singh (Punjabi)ਉਥੇ ਦਸਮ ਦੁਆਰ ਅੰਦਰ ਗੁਰਬਾਣੀ ਦੇ ਉਚਾਰਨ ਦਾ ਬੈਕੁੰਠੀ ਕੀਰਤਨ ਗੂੰਜਦਾ ਹੈ ਅਤੇ ਇਨਯਾਨ ਸੁਖੈਨ ਹੀ ਸੁਆਮੀ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਤਿਸ ਦਸਮੇਂ ਦ੍ਵਾਰ ਮੇਂ ਏਕ ਰਸ ਸਬਦ ਕੀ ਧੁਨਿ (ਵਜਹਿ) ਪ੍ਰਗਟ ਹੀ (ਬਾਣੀ) ਬਣ ਰਹੀ ਹੈ, ਤਿਸਮੇਂ ਸਾਂਤੀ ਕਰ ਸੁਤੇ ਹੀ ਜੋਗੀ ਕੀ ਸਮਾਈ ਹੋਤੀ ਹੈ; ਵਾ ਤਿਨ ਕੇ ਮੁਖ ਸੇ ਏਕ ਰਸ ਜੋ (ਸਬਦ) ਬ੍ਰਹਮੁ ਤਿਸ ਕੀ ਬਾਣੀ ਕੀ ਧੁਨੀ ਉਪਜਤੀ ਹੈ, ਭਾਵ ਜਗ੍ਯਾਸੂਓਂ ਕੋ ਉਪਦੇਸ ਕਰਤਾ ਹੈ, ਪੁਨਾ ਤਿਸ ਕਾ ਮਨ ਸੁਤੇ ਹੀ ਸਾਂਤ ਪਦ ਮੇਂ ਸਮਾਇਆ ਰਹਤਾ ਹੈ॥੬॥
Prof. Sahib Singhਉਸ ਅਵਸਥਾ ਵਿਚ ਉਸ ਮਨੁੱਖ ਦੇ ਅੰਦਰ ਸਿਫ਼ਤ-ਸਾਲਾਹ ਦੀ ਬਾਣੀ ਦੀ ਰਾਹੀਂ (ਇਉਂ) ਆਤਮਕ ਆਨੰਦ ਪੈਦਾ ਹੁੰਦਾ ਹੈ (ਜਿਵੇਂ, ਮਾਨੋ, ਉਥੇ) ਪੰਜ ਕਿਸਮਾਂ ਦੇ ਸਾਜ਼ ਵੱਜ ਰਹੇ ਹਨ। ਉਹ ਮਨੁੱਖ ਹਰ ਵੇਲੇ ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹੈ ॥੬॥

ਪਦ ਅਰਥ ਤਹ = ਉਸ ਆਤਮਕ ਅਵਸਥਾ ਵਿਚ। ਅਨਹਦ = ਬਿਨਾ ਵਜਾਏ ਵੱਜਣ ਵਾਲੇ। ਸਬਦ ਵਜਹਿ = ਸ਼ਬਦ ਵੱਜਦੇ ਹਨ, ਪੰਜ ਸ਼ਬਦ ਵੱਜਦੇ ਹਨ, ਪੰਜ ਕਿਸਮਾਂ ਦੇ ਸਾਜ਼ ਵਜਦੇ ਹਨ। ਧੁਨਿ = ਸੁਰ, ਆਤਮਕ ਸੁਰ, ਆਤਮਕ ਆਨੰਦ। ਧੁਨਿ ਬਾਣੀ = ਸਿਫ਼ਤ-ਸਾਲਾਹ ਦੀ ਬਾਣੀ ਤੋਂ ਪੈਦਾ ਹੋਇਆ ਆਤਮਕ ਆਨੰਦ। ਸਹਜੇ ਸਹਜਿ = ਹਰ ਵੇਲੇ ਆਤਮਕ ਅਡੋਲਤਾ ਵਿਚ ॥੬॥

SikhNet (Spanish)Ahí resuena la Melodía Celestial de la Palabra, y de forma espontánea uno se inmerge en el Equilibrio. (6)

ਜਿਨ ਕਉ ਕਰਤੈ ਧੁਰਿ ਲਿਖਿ ਪਾਈ ॥

jin kau karatai dhur likh paaee | Ang 1069

Sant Singh KhalsaThose who are so pre-ordained by the Creator,
Manmohan SinghThey, who are so pre-ordained by the Creator Lord;
Manmohan Singh (Punjabi)ਜਿਨ੍ਹਾਂ ਲਈ ਸਿਰਜਣਹਾਰ ਸੁਆਮੀ ਨੇ ਮੁੱਢ ਤੋਂ ਐਸੀ ਲਿਖਤਾਕਾਰ ਲਿਖੀ ਹੋਈ ਹੈ;
Fareedkot Teekaਜਿਨ ਕਉ ਕਰਤੇ ਨੇ ਆਦੋਂ ਹੀ ਹਰੀ ਕੀ ਭਗਤੀ ਲਿਖ ਪਾਈ ਹੈ॥
Prof. Sahib Singhਪਰ, (ਆਤਮਕ ਆਨੰਦ ਦੀ ਇਹ ਦਾਤ ਉਹਨਾਂ ਨੂੰ ਮਿਲਦੀ ਹੈ) ਜਿਨ੍ਹਾਂ ਦੇ ਭਾਗਾਂ ਵਿਚ ਕਰਤਾਰ ਨੇ ਧੁਰ ਦਰਗਾਹੋਂ ਲਿਖ ਕੇ ਰੱਖ ਦਿੱਤੀ ਹੈ।

ਪਦ ਅਰਥ ਕਰਤੈ = ਕਰਤਾਰ ਨੇ। ਧੁਰਿ = ਧੁਰ ਤੋਂ। ਲਿਖਿ = (ਕੀਤੇ ਕਰਮਾਂ ਅਨੁਸਾਰ) ਲਿਖ ਕੇ।

SikhNet (Spanish)Aquéllos que lo tenían en su Destino así escrito por Dios,

ਅਨਦਿਨੁ; ਗੁਰੁ ਗੁਰੁ ਕਰਤ ਵਿਹਾਈ ॥

anadin; gur gur karat vihaaee | Ang 1069

Sant Singh Khalsapass their nights and days calling on the Guru.
Manmohan Singhnight and day pass uttering the Guru's Name.
Manmohan Singh (Punjabi)ਉਨ੍ਹਾਂ ਦੇ ਰਾਮ ਦਿਨ ਗੁਰਾਂ ਦਾ ਨਾਮ ਉਚਾਰਨ ਕਰਦਿਆਂ ਬੀਤਦੇ ਹਨ।
Fareedkot Teekaਤਿਸ ਕੀ ਅਵਸਥਾ ਰਾਤ ਦਿਨ ਗੁਰੂ ਗੁਰੂ ਕਰਤਿਆਂ ਬੀਤੀ ਹੈ॥
Prof. Sahib Singhਉਹਨਾਂ ਦੀ ਉਮਰ ਸਦਾ ਗੁਰੂ ਨੂੰ ਯਾਦ ਕਰਦਿਆਂ ਬੀਤਦੀ ਹੈ।

ਪਦ ਅਰਥ ਅਨਦਿਨੁ = ਹਰ ਰੋਜ਼, ਹਰ ਵੇਲੇ। ਕਰਤ = ਕਰਦਿਆਂ, ਯਾਦ ਕਰਦਿਆਂ। ਵਿਹਾਈ (ਉਮਰ) ਬੀਤਦੀ ਹੈ।

SikhNet (Spanish)recitan día y noche, y para siempre, el Nombre del Guru.

ਬਿਨੁ ਸਤਿਗੁਰ. ਕੋ ਸੀਝੈ ਨਾਹੀ; ਗੁਰ ਚਰਣੀ ਚਿਤੁ ਲਾਈ ਹੇ ॥੭॥

bin satigur. ko seejhai naahee; gur charanee chit laaee he |7| Ang 1069

Sant Singh KhalsaWithout the True Guru, no one understands; focus your consciousness on the Guru's Feet. ||7||
Manmohan SinghWithout the True Guru, one is emancipated not, so attach thou thy mind to the Guru's feet.
Manmohan Singh (Punjabi)ਸੱਚੇ ਗੁਰਾਂ ਦੇ ਬਗ਼ੈਰ, ਕੋਈ ਭੀ ਬੰਦਖ਼ਲਾਸ ਨਹੀਂ ਹੁੰਦਾ। ਇਸ ਲਈ ਤੂੰ ਆਪਣਾ ਮਨ ਗੁਰਾਂ ਦੇ ਰਚਨਾਂ ਨਾਲ ਜੋੜ।
Fareedkot Teekaਸਤਿਗੁਰੋਂ ਸੇ ਬਿਨਾਂ ਕੋਈ ਕਲ੍ਯਾਣ ਕੋ ਨਹੀਂ ਪ੍ਰਾਪਤ ਹੋਤਾ, ਇਸੀ ਤੇ ਗੁਰੋਂ ਕੇ ਚਰਨੋਂ ਮੇਂ ਹਮ ਨੇ ਚਿਤ ਕੀ ਬ੍ਰਿਤੀ ਲਗਾਈ ਹੈ॥੭॥
Prof. Sahib Singhਗੁਰੂ ਦੀ ਸਰਨ ਪੈਣ ਤੋਂ ਬਿਨਾ ਕੋਈ ਮਨੁੱਖ (ਜ਼ਿੰਦਗੀ ਵਿਚ) ਕਾਮਯਾਬ ਨਹੀਂ ਹੁੰਦਾ। ਤੂੰ ਸਦਾ ਗੁਰੂ ਦੇ ਚਰਨਾਂ ਵਿਚ ਆਪਣਾ ਚਿੱਤ ਜੋੜੀ ਰੱਖ ॥੭॥

ਪਦ ਅਰਥ ਕੋ = ਕੋਈ ਮਨੁੱਖ। ਸੀਝੈ = ਕਾਮਯਾਬ ਹੁੰਦਾ। ਲਾਈ = ਲਾਇ ॥੭॥

SikhNet (Spanish)Sí, sin el Guru Verdadero, nadie logra alcanzar la Plenitud, así que mi mente se aferra a los Pies del Guru. (7)

ਜਿਸੁ ਭਾਵੈ; ਤਿਸੁ ਆਪੇ ਦੇਇ ॥

jis bhaavai; tis aape dee | Ang 1069

Sant Singh KhalsaThe Lord Himself blesses those with whom He is pleased.
Manmohan SinghHe, with whom the Lord is pleased, him He Himself blesses with His Name.
Manmohan Singh (Punjabi)ਜਿਹੜਾ ਪ੍ਰਭੂ ਨੂੰ ਚੰਗਾ ਲਗਦਾ ਹੈ, ਉਸ ਨੂੰ ਉਹ ਆਪ ਹੀ ਆਪਣਾ ਨਾਮ ਬਖ਼ਸ਼ਦਾ ਹੈ।
Fareedkot Teekaਜਿਸ ਕੋ ਸਤਿਗੁਰੂ ਚਾਹੁਤੇ ਹੈਂ ਤਿਸ ਜਗ੍ਯਾਸੂ ਕੋ ਆਪ ਹੀ ਨਾਮ ਦੇਤੇ ਹੈਂ॥
Prof. Sahib Singhਜਿਹੜਾ ਜੀਵ ਉਸ ਪਰਮਾਤਮਾ ਨੂੰ ਪਿਆਰਾ ਲੱਗਦਾ ਹੈ ਉਸ ਨੂੰ ਉਹ ਆਪ ਹੀ (ਨਾਮ ਦੀ ਦਾਤਿ) ਦੇਂਦਾ ਹੈ।

ਪਦ ਅਰਥ ਜਿਸੁ ਭਾਵੈ = ਜੋ ਤਿਸੁ ਭਾਵੈ, ਜਿਹੜਾ ਮਨੁੱਖ ਉਸ ਨੂੰ ਚੰਗਾ ਲੱਗਦਾ ਹੈ। ਦੇਇ = ਦੇਂਦਾ ਹੈ।

SikhNet (Spanish)Aquél sobre quien se posa la Gracia de Dios,

ਗੁਰਮੁਖਿ ਨਾਮੁ ਪਦਾਰਥੁ ਲੇਇ ॥

guramukh naam padaarath lee | Ang 1069

Sant Singh KhalsaThe Gurmukh receives the wealth of the Naam.
Manmohan SinghBy the Guru's grace one obtains the Name's wealth,
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਬੰਦਾ ਨਾਮ ਦੀ ਦੌਲਤ ਨੂੰ ਪਾ ਲੈਂਦਾ ਹੈ।
Fareedkot Teekaਤਿਨ ਸੇ ਗੁਰਮੁਖ ਨਾਮ ਪਦਾਰਥ ਕੋ ਲੇਤੇ ਹੈਂ॥
Prof. Sahib Singhਉਹ ਮਨੁੱਖ ਗੁਰੂ ਦੀ ਰਾਹੀਂ ਇਹ ਕੀਮਤੀ ਨਾਮ ਹਾਸਲ ਕਰਦਾ ਹੈ।

ਪਦ ਅਰਥ ਲੇਇ = ਲੈਂਦਾ ਹੈ।

SikhNet (Spanish)ese ser es bendecido y logra el objeto de su vida, el Nombre.

ਆਪੇ ਕ੍ਰਿਪਾ ਕਰੇ ਨਾਮੁ ਦੇਵੈ; ਨਾਨਕ ਨਾਮਿ ਸਮਾਈ ਹੇ ॥੮॥

aape kripaa kare naam devai; naanak naam samaaee he |8| Ang 1069

Sant Singh KhalsaWhen the Lord grants His Grace, He bestows the Naam; Nanak is immersed and absorbed in the Naam. ||8||
Manmohan SinghWhen the Lord showers His benediction, He blesses with His Name and Nanak merges in the Name.
Manmohan Singh (Punjabi)ਜਦ ਪ੍ਰਭੂ ਆਪਣੀ ਰਹਿਮਤ ਨਿਛਾਵਰ ਕਰਦਾ ਹੈ, ਉਹ ਆਪਣਾ ਨਾਮ ਬਖ਼ਸਦਾ ਹੈ ਤੇ ਨਾਨਕ ਨਾਮ ਵਿੱਚ ਲੀਨ ਹੋ ਜਾਂਦਾ ਹੈ।
Fareedkot Teekaਜਿਸ ਪਰ ਆਪ ਗੁਰੂ ਕ੍ਰਿਪਾ ਕਰਤੇ ਹੈਂ ਤਿਸ ਕੋ ਨਾਮ ਦੇਤੇ ਹੈਂ, ਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਕੀ ਨਾਮੀਂ ਮੇਂ ਸਮਾਈ ਹੋਤੀ ਹੈ॥੮॥
Prof. Sahib Singhਹੇ ਨਾਨਕ! ਜਿਸ ਉਤੇ ਉਹ ਪ੍ਰਭੂ ਕਿਰਪਾ ਕਰਦਾ ਹੈ ਉਸ ਨੂੰ ਆਪਣਾ ਨਾਮ ਦੇਂਦਾ ਹੈ। ਉਹ ਮਨੁੱਖ ਨਾਮ ਵਿਚ ਲੀਨ ਰਹਿੰਦਾ ਹੈ ॥੮॥

ਪਦ ਅਰਥ ਨਾਮਿ = ਨਾਮ ਵਿਚ। ਸਮਾਈ = ਲੀਨ ਰਹਿੰਦਾ ਹੈ ॥੮॥

SikhNet (Spanish)Sí, cuando Dios muestra Su Misericordia, Él bendice con Su Nombre y Nanak se inmerge en el Nombre. (8)

ਗਿਆਨ ਰਤਨੁ; ਮਨਿ ਪਰਗਟੁ ਭਇਆ ॥

giaan ratan; man paragatt bheaa | Ang 1069

Sant Singh KhalsaThe jewel of spiritual wisdom is revealed within the mind.
Manmohan SinghHe, within whose mind, the jewel of gnosis becomes manifest,
Manmohan Singh (Punjabi)ਜਿਸ ਦੇ ਚਿੱਤ ਅੰਦਰ ਬ੍ਰਹਮ-ਵੀਚਾਰ ਦਾ ਜਵੇਹਰ ਪ੍ਰਤੱਖ ਹੋ ਜਾਂਦਾ ਹੈ,
Fareedkot Teekaਜਿਸ ਨੇ ਰਾਮ ਰੂਪ ਪਦਾਰਥ ਲਇਆ, ਭਾਵ ਜਪਿਆ ਹੈ॥
Prof. Sahib Singhਜਿਸ ਮਨੁੱਖ ਦੇ ਮਨ ਵਿਚ ਆਤਮਕ ਜੀਵਨ ਦੀ ਸ੍ਰੇਸ਼ਟ ਸੂਝ ਉੱਘੜ ਪਈ,

ਪਦ ਅਰਥ ਗਿਆਨ = ਆਤਮਕ ਜੀਵਨ ਦੀ ਸੂਝ। ਮਨਿ = ਮਨ ਵਿਚ।

SikhNet (Spanish)Cuando la Joya del Nombre se vuelve manifiesta en la mente,

ਨਾਮੁ ਪਦਾਰਥੁ ਸਹਜੇ ਲਇਆ ॥

naam padaarath sahaje leaa | Ang 1069

Sant Singh KhalsaThe wealth of the Naam is easily, intuitively received.
Manmohan Singheasily attains to the wealth of the Lord's Name.
Manmohan Singh (Punjabi)ਉਹ ਪ੍ਰਭੂ ਦੇ ਨਾਮ ਦੀ ਦੌਲਤ ਨੂੰ ਸੁਖੈਨ ਹੀ ਪਾ ਲੈਂਦਾ ਹੈ।
Fareedkot Teekaਤਿਸ ਕੇ ਮਨ ਮੇਂ ਗ੍ਯਾਨ ਰੂਪ ਰਤਨ ਸਹਜੇ ਹੀ ਪ੍ਰਗਟ ਹੂਆ ਹੈ॥
Prof. Sahib Singhਉਸ ਨੇ ਆਤਮਕ ਅਡੋਲਤਾ ਵਿਚ ਟਿਕ ਕੇ ਪਰਮਾਤਮਾ ਦਾ ਕੀਮਤੀ ਨਾਮ ਲੱਭ ਲਿਆ।

ਪਦ ਅਰਥ ਸਹਜੇ = ਆਤਮਕ ਅਡੋਲਤਾ ਵਿਚ।

SikhNet (Spanish)lo cual es el objeto de nuestra vida, uno la contempla de manera natural,

ਏਹ ਵਡਿਆਈ. ਗੁਰ ਤੇ ਪਾਈ; ਸਤਿਗੁਰ ਕਉ ਸਦ ਬਲਿ ਜਾਈ ਹੇ ॥੯॥

eeh vaddiaaee. gur te paaee; satigur kau sad bal jaaee he |9| Ang 1069

Sant Singh KhalsaThis glorious greatness is obtained from the Guru; I am forever a sacrifice to the True Guru. ||9||
Manmohan SinghThis glory of the Name, I have received from the Guru unto my True Guru, I am ever a sacrifice.
Manmohan Singh (Punjabi)ਨਾਮ ਦੀ ਇਹ ਪ੍ਰਭਤਾ ਮੈਂ ਗੁਰਾਂ ਪਾਸੋਂ ਪ੍ਰਾਪਤ ਕੀਤੀ ਹੈ। ਆਪਣੇ ਸੱਚੇ ਗੁਰਾਂ ਉਤੋਂ ਮੈਂ ਹਮੇਸ਼ਾਂ ਘੋਲੀ ਵੰਝਦਾ ਹਾਂ।
Fareedkot Teekaਇਹ ਵਡਿਆਈ ਗੁਰਾਂ ਤੇ ਹੀ ਪਾਈਤੀ ਹੈ, ਤਾਂ ਤੇ ਸਤਿਗੁਰੋਂ ਕੇ ਸਦਾ ਬਲਿਹਾਰਨੇ ਜਾਈਏ॥੯॥
Prof. Sahib Singhਪਰ ਇਹ ਵਡਿਆਈ ਗੁਰੂ ਪਾਸੋਂ (ਹੀ) ਮਿਲਦੀ ਹੈ। ਮੈਂ ਗੁਰੂ ਤੋਂ ਸਦਾ ਸਦਕੇ ਜਾਂਦਾ ਹਾਂ ॥੯॥

ਪਦ ਅਰਥ ਗੁਰ ਤੇ = ਗੁਰੂ ਪਾਸੋਂ। ਸਦ = ਸਦਾ। ਬਲਿ ਜਾਈ = ਬਲਿ ਜਾਈਂ, ਮੈਂ ਸਦਕੇ ਜਾਂਦਾ ਹਾਂ ॥੯॥

SikhNet (Spanish)sí, esta Gloria uno la recibe del Guru. Así ofrezco mi ser al Guru Verdadero. (9)

ਪ੍ਰਗਟਿਆ ਸੂਰੁ; ਨਿਸਿ ਮਿਟਿਆ ਅੰਧਿਆਰਾ ॥

pragattiaa soor; nis mittiaa andhiaaraa | Ang 1069

Sant Singh KhalsaWith the rising of the sun, the darkness of the night is dispelled.
Manmohan SinghAs with the rising of the sun, the night's darkness is dispelled,
Manmohan Singh (Punjabi)ਜਿਸ ਤਰ੍ਹਾਂ ਸੂਰਜ ਦੇ ਉਦੇ ਹੋਣ ਨਾਲ, ਰਾਮ ਦਾ ਅਨ੍ਹੇਰਾ ਦੂਰ ਹੋ ਜਾਂਦਾ ਹੈ,
Fareedkot Teekaਜਬ ਸੂਰਜ ਪ੍ਰਗਟਿਆ ਤਬ ਉਸੀ ਖਿਨ ਮੇਂ ਰਾਤ ਕਾ ਅੰਧੇਰਾ ਮਿਟਿਆ ਹੈ॥
Prof. Sahib Singh(ਜਿਵੇਂ ਜਦੋਂ) ਸੂਰਜ ਚੜ੍ਹਦਾ ਹੈ (ਤਦੋਂ) ਰਾਤ ਦਾ ਹਨੇਰਾ ਮਿਟ ਜਾਂਦਾ ਹੈ,

ਪਦ ਅਰਥ ਸੂਰੁ = ਸੂਰਜ। ਨਿਸਿ ਅੰਧਿਆਰਾ = ਰਾਤ ਦਾ ਹਨੇਰਾ।

SikhNet (Spanish)Cuando el sol de la Sabiduría se levanta, la noche obscura de la ignorancia es disipada,

ਅਗਿਆਨੁ ਮਿਟਿਆ; ਗੁਰ ਰਤਨਿ ਅਪਾਰਾ ॥

agiaan mittiaa; gur ratan apaaraa | Ang 1069

Sant Singh KhalsaSpiritual ignorance is eradicated, by the priceless jewel of the Guru.
Manmohan Singhso through the Guru-given priceless gem of the Name, spiritual ignorance is effaced.
Manmohan Singh (Punjabi)ਏਸ ਤਰ੍ਹਾਂ ਹੀ ਗੁਰਾਂ ਦੇ ਦਿੱਤੇ ਹੋਏ ਨਾਮ ਦੇ ਅਮੋਲਕ ਹੀਰੇ ਦੇ ਰਾਹੀਂ ਰੂਹਾਨੀ ਬੇਸਮਝੀ ਮਿੱਟ ਜਾਂਦੀ ਹੈ।
Fareedkot Teekaਤੈਸੇ ਹੀ ਜਬ ਗੁਰੋਂ ਨੇ (ਅਪਾਰਾ) ਅਮੋਲਕ ਗਿਆਨ ਦੀਆ ਤਬ ਅਗ੍ਯਾਨ ਤਾਤਕਾਲ ਹੀ ਮਿਟ ਗਿਆ॥
Prof. Sahib Singh(ਇਸੇ ਤਰ੍ਹਾਂ) ਗੁਰੂ ਦੇ ਬੇਅੰਤ ਕੀਮਤੀ ਗਿਆਨ-ਰਤਨ ਨਾਲ ਅਗਿਆਨ-ਹਨੇਰਾ ਦੂਰ ਹੋ ਜਾਂਦਾ ਹੈ।

ਪਦ ਅਰਥ ਗੁਰ ਰਤਨਿ ਆਪਾਰਾ = ਗੁਰੂ ਦੇ ਬੇਅੰਤ ਕੀਮਤੀ (ਗਿਆਨ) ਰਤਨ ਨਾਲ।

SikhNet (Spanish)sí, es a través de la Joya de la Infinita Sabiduría del Guru que somos liberados de nuestra ignorancia,

ਸਤਿਗੁਰ ਗਿਆਨੁ ਰਤਨੁ ਅਤਿ ਭਾਰੀ; ਕਰਮਿ ਮਿਲੈ ਸੁਖੁ ਪਾਈ ਹੇ ॥੧੦॥

satigur giaan ratan at bhaaree; karam milai sukh paaee he |10| Ang 1069

Sant Singh KhalsaThe True Guru is the fantastically valuable jewel of spiritual wisdom; blessed by God's Mercy, peace is found. ||10||
Manmohan SinghThe True Guru is an exceedingly grand jewel of Divine knowledge. Attaining unto the Lord's grace, one is blessed with bliss.
Manmohan Singh (Punjabi)ਸੱਚੇ ਗੁਰੂ ਜੀ ਬ੍ਰਹਮ ਵੀਚਾਰ ਦੇ ਪਰਮ ਵਿਸ਼ਾਲ ਜਵੇਹਰ ਹਨ। ਸੁਆਮੀ ਦੀ ਰਹਿਮਤ ਦੇ ਪਾਤ੍ਰ ਹੋਣ ਦੁਆਰਾ, ਬੰਦਾ ਪ੍ਰਸੰਨਤਾ ਨੂੰ ਪ੍ਰਾਪਤ ਹੁੰਦਾ ਹੈ।
Fareedkot Teekaਸਤਿਗੁਰੋਂ ਪਾਸ ਗ੍ਯਾਨ ਰਤਨ ਅਤ੍ਯੰਤ ਭਾਰੀ ਅਮੋਲਕ ਪਦਾਰਥ ਹੈ, ਪਰੰਤੂ ਜੇ ਭਾਗੋਂ ਕਰ ਗੁਰੂ ਮਿਲ ਜਾਏ ਤੌ ਗ੍ਯਾਨ ਕਾ ਸੁਖੁ ਪਾਈਤਾ ਹੈ॥੧੦॥
Prof. Sahib Singhਗੁਰੂ ਦਾ (ਦਿੱਤਾ ਹੋਇਆ) 'ਗਿਆਨ ਰਤਨ' ਬਹੁਤ ਹੀ ਕੀਮਤੀ ਹੈ। ਪਰਮਾਤਮਾ ਦੀ ਮਿਹਰ ਨਾਲ ਜਿਸ ਨੂੰ ਇਹ ਮਿਲਦਾ ਹੈ, ਉਹ ਆਤਮਕ ਆਨੰਦ ਮਾਣਦਾ ਹੈ ॥੧੦॥

ਪਦ ਅਰਥ ਅਤਿ ਭਾਰੀ = ਬਹੁਤ ਹੀ ਕੀਮਤੀ। ਕਰਮਿ = ਮਿਹਰ ਨਾਲ। ਮਿਲੈ = ਮਿਲਦਾ ਹੈ {ਇਕ-ਵਚਨ} ॥੧੦॥

SikhNet (Spanish)pues el Guru Verdadero es la Joya más Gloriosa de Sabiduría, pero es por medio de la Gracia del Señor que somos bendecidos con el Estado de Éxtasis. (10)

ਗੁਰਮੁਖਿ ਨਾਮੁ; ਪ੍ਰਗਟੀ ਹੈ ਸੋਇ ॥

guramukh naam; pragattee hai soe | Ang 1069

Sant Singh KhalsaThe Gurmukh obtains the Naam, and his good reputation increases.
Manmohan SinghBy the Guru's grace, one obtains the Name and his glory becomes manifest.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਇਨਸਾਨ ਨੂੰ ਨਾਮ ਪ੍ਰਾਪਤ ਹੋ ਜਾਂਦਾ ਹੈ ਅਤੇ ਉਸ ਦੀ ਪ੍ਰਭਤਾ ਪ੍ਰਗਟ ਹੋ ਜਾਂਦੀ ਹੈ।
Fareedkot Teekaਜਿਨ ਗੁਰਮੁਖੋਂ ਕੋ ਨਾਮ ਪ੍ਰਾਪਤ ਹੂਆ ਹੈ, ਤਿਨ ਕੀ (ਸੋਇ) ਸੋਭਾ ਜਹਾਂ ਤਹਾਂ ਪ੍ਰਗਟ ਹੋਈ ਹੈ॥
Prof. Sahib Singhਗੁਰੂ ਦੀ ਰਾਹੀਂ ਜਿਸ ਨੂੰ ਹਰਿ-ਨਾਮ ਪ੍ਰਾਪਤ ਹੁੰਦਾ ਹੈ, ਉਸ ਦੀ ਸੋਭਾ ਖਿੱਲਰ ਜਾਂਦੀ ਹੈ,

ਪਦ ਅਰਥ ਸੋਇ = ਸੋਭਾ। ਪ੍ਰਗਟਿ = ਖਿੱਲਰੀ।

SikhNet (Spanish)Cuando a través del Guru uno es bendecido con el Nombre, uno es aclamado en todas partes.

ਚਹੁ ਜੁਗਿ ਨਿਰਮਲੁ; ਹਛਾ ਲੋਇ ॥

chahu jug niramal; hachhaa loe | Ang 1069

Sant Singh KhalsaIn all four ages he is considered to be pure and good.
Manmohan SinghIn the four ages and amongst all the men, he is acclaimed immaculate and good.
Manmohan Singh (Punjabi)ਚੌਹਾਂ ਯੁੱਗਾਂ ਅੰਦਰ ਅਤੇ ਸਾਰਿਆਂ ਲੋਕਾਂ ਵਿੰਚ ਉਹ ਪਵਿੱਤਰ ਅਤੇ ਚੰਗਾ ਪ੍ਰਸਿੱਧ ਹੋ ਜਾਂਦਾ ਹੈ।
Fareedkot Teekaਤਿਨ ਕੋ ਚਹੁ ਜੁਗੋਂ ਮੇਂ ਚੰਗਾ ਨਿਰਮਲ ਪ੍ਰਕਾਸ ਹੂਆ ਹੈ॥
Prof. Sahib Singhਉਹ ਸਦਾ ਲਈ ਪਵਿੱਤਰ ਜੀਵਨ ਵਾਲਾ ਹੋ ਜਾਂਦਾ ਹੈ, ਉਹ ਸਾਰੇ ਜਗਤ ਵਿਚ ਹੱਛਾ ਮੰਨਿਆ ਜਾਂਦਾ ਹੈ।

ਪਦ ਅਰਥ ਚਹੁ ਜੁਗਿ = ਚਾਰ-ਜੁਗੀ ਸਮੇ ਵਿਚ, ਸਦਾ ਲਈ। ਲੋਇ = ਜਗਤ ਵਿਚ।

SikhNet (Spanish)Sí, uno se muestra Verdadero y sin mancha a través de las cuatro épocas y de entre todos los humanos.

ਨਾਮੇ ਨਾਮਿ ਰਤੇ ਸੁਖੁ ਪਾਇਆ; ਨਾਮਿ ਰਹਿਆ ਲਿਵ ਲਾਈ ਹੇ ॥੧੧॥

naame naam rate sukh paaeaa; naam rahiaa liv laaee he |11| Ang 1069

Sant Singh KhalsaImbued with the Naam, the Name of the Lord, he finds peace. He remains lovingly focused on the Naam. ||11||
Manmohan SinghImbued with nothing but the Name, he obtains peace and remains attuned to the Name.
Manmohan Singh (Punjabi)ਨਿਰੋਲ ਨਾਮ ਨਾਲ ਰੰਗੀਜ ਕੇ ਉਹ ਆਰਾਮ ਪਾਉਂਦਾ ਹੈ ਅਤੇ ਨਾਮ ਨਾਲ ਹੀ ਪਿਰਹੜੀ ਪਾਈ ਰਖਦਾ ਹੈ।
Fareedkot Teekaਗੁਰ ਉਪਦੇਸ ਕਰ ਕੇ ਜੋ ਨਾਮ ਮੇਂ ਰਤੇ ਹੈ ਤਿਨੋਂ ਨੇ ਸੁਖ ਸਰੂਪ ਪਾਇਆ ਹੈ, ਪੁਨਃ ਤਿਸ ਕਾ ਨਾਮੁ ਤਿਸੀ ਨਾਮੀ ਮੇਂ ਬ੍ਰਿਤੀ ਕੋ ਲਗਾਇ ਰਹਾ ਹੈ॥੧੧॥
Prof. Sahib Singhਹਰ ਵੇਲੇ ਹਰਿ-ਨਾਮ ਵਿਚ ਰੰਗੇ ਰਹਿਣ ਕਰਕੇ ਉਹ ਸੁਖ ਮਾਣਦਾ ਹੈ, ਉਹ ਹਰਿ-ਨਾਮ ਵਿਚ ਹਰ ਵੇਲੇ ਸੁਰਤ ਜੋੜੀ ਰੱਖਦਾ ਹੈ ॥੧੧॥

ਪਦ ਅਰਥ ਨਾਮੇ ਨਾਮਿ = ਨਾਮਿ ਹੀ ਨਾਮਿ, ਹਰ ਵੇਲੇ ਨਾਮ ਵਿਚ। ਰਤੇ = ਰੰਗੇ ਹੋਏ ਨੇ। ਲਿਵ = ਲਗਨ ॥੧੧॥

SikhNet (Spanish)Imbuido en el Naam, el Nombre del Señor, el Gurmukj encuentra la Paz y permanece constantemente enfocado en el Naam. (11)

ਗੁਰਮੁਖਿ ਨਾਮੁ ਪਰਾਪਤਿ ਹੋਵੈ ॥

guramukh naam paraapat hovai | Ang 1069

Sant Singh KhalsaThe Gurmukh receives the Naam.
Manmohan SinghIt is through the Guru, that man receives the Name.
Manmohan Singh (Punjabi)ਗੁਰਾਂ ਦੇ ਰਾਹੀਂ ਹੀ ਬੰਦਾ ਨਾਮ ਨੂੰ ਪਾਉਂਦਾ ਹੈ।
Fareedkot Teekaਜਿਸ ਕੋ ਗੁਰੋਂ ਦੁਆਰੇ ਨਾਮ ਪ੍ਰਾਪਤ ਹੋਤਾ ਹੈ॥
Prof. Sahib Singhਜਿਸ ਮਨੁੱਖ ਨੂੰ ਗੁਰੂ ਦੀ ਰਾਹੀਂ ਹਰਿ-ਨਾਮ ਹਾਸਲ ਹੁੰਦਾ ਹੈ,

ਪਦ ਅਰਥ ਗੁਰਮੁਖਿ = ਗੁਰੂ ਦੀ ਰਾਹੀਂ।

SikhNet (Spanish)En la Paz Intuitiva él despierta

ਸਹਜੇ ਜਾਗੈ. ਸਹਜੇ ਸੋਵੈ ॥

sahaje jaagai. sahaje sovai | Ang 1069

Sant Singh KhalsaIn intuitive peace he wakes, and in intuitive peace he sleeps.
Manmohan SinghHe then wakes in peace and sleeps in peace.
Manmohan Singh (Punjabi)ਤਦ ਉਹ ਆਰਾਮ ਅੰਦਰ ਜਾਗਦਾ ਹੈ ਤੇ ਆਰਾਮ ਅੰਦਰ ਹੀ ਸੌਦਾਂ ਹੈ।
Fareedkot Teekaਵਹੁ ਸੁਤੇ ਹੀ ਜਾਗਤਾ ਹੈ ਸੁਤੇ ਹੀ ਸੋਤਾ ਹੈ, ਭਾਵ ਤਿਸ ਕੀ ਕਿਰਿਆ ਨਿਰਜਤਨ ਹੀ ਹੋਤੀ ਹੈ॥
Prof. Sahib Singhਉਹ ਜਾਗਦਾ ਸੁੱਤਾ ਹਰ ਵੇਲੇ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ (ਆਤਮਕ ਅਡੋਲਤਾ ਵਿਚ ਜਾਗਦਾ ਹੈ ਆਤਮਕ ਅਡੋਲਤਾ ਵਿਚ ਸੌਂਦਾ ਹੈ)।

ਪਦ ਅਰਥ ਸਹਜੇ = ਆਤਮਕ ਅਡੋਲਤਾ ਵਿਚ ਹੀ।

SikhNet (Spanish)y en la Paz Intuitiva él duerme.

ਗੁਰਮੁਖਿ ਨਾਮਿ ਸਮਾਇ ਸਮਾਵੈ; ਨਾਨਕ ਨਾਮੁ ਧਿਆਈ ਹੇ ॥੧੨॥

guramukh naam samaae samaavai; naanak naam dhiaaee he |12| Ang 1070

Sant Singh KhalsaThe Gurmukh is immersed and absorbed in the Naam; Nanak meditates on the Naam. ||12||
Manmohan SinghO Nanak, the pious person contemplates the Name and merges and is absorbed in the Name.
Manmohan Singh (Punjabi)ਹੇ ਨਾਨਕ! ਪਵਿੱਤ੍ਰ ਪੁਰਸ਼ ਨਾਮ ਦਾ ਆਰਾਧਨ ਕਰਦਾ ਹੈ ਅਤੇ ਨਾਮ ਅੰਦਰ ਹੀ ਲੀਨ ਤੇ ਅਭੇਦ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਨਾਮ ਕਾ ਧਿਆਈ ਹੋਵੈ ਸੋ ਗੁਰਮੁਖ ਨਾਮੀ ਮੇਂ (ਸਮਾਇ) ਮਿਲਕੈ ਅਭੇਦ ਹੋਤਾ ਹੈ॥੧੨॥
Prof. Sahib Singhਹੇ ਨਾਨਕ! ਗੁਰੂ ਦੀ ਰਾਹੀਂ ਨਾਮ ਵਿਚ ਲੀਨ ਹੋ ਕੇ ਉਹ ਮਨੁੱਖ (ਪਰਮਾਤਮਾ ਵਿਚ) ਲੀਨ ਰਹਿੰਦਾ ਹੈ, ਉਹ ਹਰ ਵੇਲੇ ਹਰਿ-ਨਾਮ ਹੀ ਸਿਮਰਦਾ ਹੈ ॥੧੨॥

ਪਦ ਅਰਥ ਨਾਮਿ = ਨਾਮ ਵਿਚ। ਸਮਾਇ = ਸਮਾ ਕੇ। ਸਮਾਵੈ = ਸਮਾਇਆ ਰਹਿੰਦਾ ਹੈ ॥੧੨॥

SikhNet (Spanish)El Gurmukj vive absorto e inmerso en el Naam, Nanak medita en el Naam. (12)

ਭਗਤਾ ਮੁਖਿ; ਅੰਮ੍ਰਿਤ ਹੈ ਬਾਣੀ ॥

bhagataa mukh; amrit hai baanee | Ang 1070

Sant Singh KhalsaThe Ambrosial Nectar of the Guru's Bani is in the mouth of the devotees.
Manmohan SinghIn the mouth of the saints is the ambrosial Gurbani.
Manmohan Singh (Punjabi)ਸੰਤਾਂ ਦੇ ਮੂੰਹ ਵਿੱਚ ਅੰਮ੍ਰਿਤ-ਸਰੂਪ ਗੁਰਬਾਣੀ ਹੈ।
Fareedkot Teekaਭਗਤੋਂ ਕੇ ਮੁਖ ਸੇ ਜੋ ਬਾਣੀ ਨਿਕਸਤੀ ਹੈ, ਸੋ ਅੰਮ੍ਰਿਤ ਰੂਪ ਹੈ॥
Prof. Sahib Singhਭਗਤਾਂ ਦੇ ਮੂੰਹ ਵਿਚ (ਗੁਰੂ ਦੀ ਆਤਮਕ ਜੀਵਨ ਦੇਣ ਵਾਲੀ ਬਾਣੀ ਟਿਕੀ ਰਹਿੰਦੀ ਹੈ।

ਪਦ ਅਰਥ ਮੁਖਿ = ਮੂੰਹ ਵਿਚ। ਅੰਮ੍ਰਿਤ ਬਾਣੀ = ਆਤਮਕ ਜੀਵਨ ਦੇਣ ਵਾਲੀ ਬਾਣੀ।

SikhNet (Spanish)En los labios del Devoto está el Ambrosial Néctar del Bani del Guru. Los Gurmukjs cantan y repiten el Nombre del Señor.

ਗੁਰਮੁਖਿ ਹਰਿ ਨਾਮੁ ਆਖਿ ਵਖਾਣੀ ॥

guramukh har naam aakh vakhaanee | Ang 1070

Sant Singh KhalsaThe Gurmukhs chant and repeat the Lord's Name.
Manmohan SinghBy the Guru's grace, they repeat and utter the God's Name.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਉਹ ਵਾਹਿਗੁਰੂ ਦੇ ਨਾਮ ਨੂੰ ਬੋਲਦੇ ਅਤੇ ਉਚਾਰਨ ਕਰਦੇ ਹਨ।
Fareedkot Teekaਕਿਉਂਕਿ (ਗੁਰਮੁਖਿ) ਭਗਤ ਹਰੀ ਨਾਮ ਕੋ ਹੀ ਮੁਖ ਕਰ ਵਖਿਆਨ ਕਰਤੇ ਹੈਂ॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਪਰਮਾਤਮਾ ਦਾ ਨਾਮ (ਆਪ) ਉਚਾਰ ਕੇ (ਹੋਰਨਾਂ ਨੂੰ ਭੀ) ਸੁਣਾਂਦਾ ਹੈ।

ਪਦ ਅਰਥ ਗੁਰਮੁਖਿ = ਗੁਰੂ ਦੀ ਰਾਹੀਂ। ਆਖਿ = ਆਖ ਕੇ, ਉਚਾਰ ਕੇ। ਵਖਾਣੀ = ਵਿਆਖਿਆ ਕੀਤੀ ਹੈ।

SikhNet (Spanish)Cantando el Nombre del Señor, Jar, Jar, sus mentes florecen para siempre.

ਹਰਿ ਹਰਿ ਕਰਤ. ਸਦਾ ਮਨੁ ਬਿਗਸੈ; ਹਰਿ ਚਰਣੀ ਮਨੁ ਲਾਈ ਹੇ ॥੧੩॥

har har karat. sadaa man bigasai; har charanee man laaee he |13| Ang 1070

Sant Singh KhalsaChanting the Name of the Lord, Har, Har, their minds forever blossom forth; they focus their minds on the Lord's Feet. ||13||
Manmohan SinghInvoking Lord God, their heart ever blooms and they attach their mind to the Lord's feet.
Manmohan Singh (Punjabi)ਵਾਹਿਗੁਰੂ ਸੁਆਮੀ ਦਾ ਸਿਮਰਨ ਕਰਨ ਦੁਆਰਾ, ਉਨ੍ਹਾਂ ਦਾ ਦਿਲ ਸਦੀਵ ਹੀ ਖਿੜਿਆ ਰਹਿੰਦਾ ਹੈ ਅਤੇ ਉਹ ਆਪਣੇ ਚਿੱਤ ਨੂੰ ਪ੍ਰਭੂ ਦੇ ਚਰਨਾਂ ਨਾਲ ਜੋੜਦੇ ਹਨ।
Fareedkot Teekaਹਰਿ ਹਰਿ ਨਾਮ ਕੇ ਉਚਾਰਨ ਕਰਤਿਆਂ ਸਦਾ ਹੀ ਤਿਨ ਕੇ ਮਨ ਕਮਲ ਖਿਲੇ ਹੂਏ ਹੈਂ ਔਰ ਤਿਨੋਂ ਨੇ ਹਰਿ ਚਰਨੀ ਮਨ ਕੀ ਬਿਰਤੀ ਲਾਈ ਹੂਈ ਹੈ॥੧੩॥
Prof. Sahib Singhਪਰਮਾਤਮਾ ਦਾ ਨਾਮ ਸਿਮਰਦਿਆਂ ਉਸ ਦਾ ਮਨ ਸਦਾ ਖਿੜਿਆ ਰਹਿੰਦਾ ਹੈ, ਉਹ ਮਨੁੱਖ ਪਰਮਾਤਮਾ ਦੇ ਚਰਨਾਂ ਵਿਚ ਆਪਣਾ ਮਨ ਜੋੜੀ ਰੱਖਦਾ ਹੈ ॥੧੩॥

ਪਦ ਅਰਥ ਕਰਤ = ਕਰਦਿਆਂ। ਬਿਗਸੈ = ਖਿੜਿਆ ਰਹਿੰਦਾ ਹੈ ॥੧੩॥

SikhNet (Spanish)Ellos enfocan su mente recitando de Dios y se entonan en los Pies del Señor. (13)

ਹਮ ਮੂਰਖ ਅਗਿਆਨ; ਗਿਆਨੁ ਕਿਛੁ ਨਾਹੀ ॥

ham moorakh agiaan; giaan kichh naahee | Ang 1070

Sant Singh KhalsaI am foolish and ignorant; I have no wisdom at all.
Manmohan SinghI am ignorant and unwise and have no wisdom.
Manmohan Singh (Punjabi)ਮੈਂ ਮੂੜ੍ਹ ਤੇ ਬੇਅਕਲ ਹਾਂ ਤੇ ਮੇਰੇ ਵਿੱਚ ਕੋਈ ਦਾਨਾਈ ਨਹੀਂ।
Fareedkot Teekaਹਮ ਮੂਰਖ ਅਗਿਆਨੀ ਥੇ ਕਛੁ ਗਿਆਨ ਨਹੀਂ ਥਾ॥
Prof. Sahib Singhਹੇ ਪ੍ਰਭੂ! ਅਸੀਂ ਜੀਵ ਮੂਰਖ ਹਾਂ, ਅੰਞਾਣ ਹਾਂ, ਸਾਨੂੰ ਆਤਮਕ ਜੀਵਨ ਦੀ ਕੁਝ ਭੀ ਸੂਝ ਨਹੀਂ ਹੈ।

ਪਦ ਅਰਥ ਹਮ = ਅਸੀਂ ਜੀਵ। ਅਗਿਆਨ = ਗਿਆਨ-ਹੀਣ। ਗਿਆਨੁ = ਆਤਮਕ ਜੀਵਨ ਦੀ ਸੂਝ।

SikhNet (Spanish)Oh Dios, somos ignorantes y muy, pero muy tontos,

ਸਤਿਗੁਰ ਤੇ; ਸਮਝ ਪੜੀ ਮਨ ਮਾਹੀ ॥

satigur te; samajh parree man maahee | Ang 1070

Sant Singh KhalsaFrom the True Guru, I have obtained understanding in my mind.
Manmohan SinghThrough the True Guru, I have obtained understanding within my mind.
Manmohan Singh (Punjabi)ਸੱਚੇ ਗੁਰਾਂ ਦੇ ਰਾਹੀਂ, ਮੇਰੇ ਚਿੱਤ ਵਿੱਚ ਗਿਆਤ ਪੈਦਾ ਹੋ ਗਿਈ ਹੈ।
Fareedkot Teekaਅਬ ਮਨ ਵਿਖੇ ਸਤਿਗੁਰੋਂ ਕੀ ਕਿਰਪਾ ਤੇ ਸਮਝ ਪੜੀ ਹੈ॥☬ਅਬ ਪਰਮੇਸਰ ਆਗੇ ਐਸੇ ਬੇਨਤੀ ਕਰਤਾ ਹੂੰ:
Prof. Sahib Singhਗੁਰੂ ਪਾਸੋਂ (ਇਹ) ਸਮਝ ਮਨ ਵਿਚ ਪੈਂਦੀ ਹੈ।

ਪਦ ਅਰਥ ਤੇ = ਤੋਂ ਪਾਸੋਂ। ਮਾਹੀ = ਵਿਚ।

SikhNet (Spanish)pues no conocemos la Verdadera Sabiduría, y mira, es sólo a través del Guru que nuestra mente la logra alcanzar.

ਹੋਹੁ ਦਇਆਲੁ ਕ੍ਰਿਪਾ ਕਰਿ ਹਰਿ ਜੀਉ; ਸਤਿਗੁਰ ਕੀ ਸੇਵਾ ਲਾਈ ਹੇ ॥੧੪॥

hohu deaal kripaa kar har jeeo; satigur kee sevaa laaee he |14| Ang 1070

Sant Singh KhalsaO Dear Lord, please be kind to me, and grant Your Grace; let me be committed to serving the True Guru. ||14||
Manmohan SinghMy Reverend Lord, be compassionate, show mercy unto me and yoke me to the service of the True Guru.
Manmohan Singh (Punjabi)ਮੇਰੇ ਪੂਜਯ ਪ੍ਰਭੂ! ਦਇਆਵਾਨ ਹੋ, ਮੇਰੇ ਉੰਤੇ ਮਿਹਰ ਧਾਰ ਅਤੇ ਮੈਨੂੰ ਸੱਚੇ ਗੁਰਾਂ ਦੀ ਟਹਿਲ ਸੇਵਾ ਅੰਦਰ ਜੋੜ।
Fareedkot Teekaਹੇ ਹਰਿ ਜੀਉ! ਮੇਰੇ ਊਪਰ ਦਿਆਲ ਹੋਹੁ ਅਰ ਕਿਰਪਾ ਕਰ ਕੇ ਮੁਝ ਕੋ ਸਤਿਗੁਰੂ ਕੀ ਸੇਵਾ ਮੇਂ ਲਾਈ ਰਖੋ॥੧੪॥
Prof. Sahib Singhਹੇ ਪ੍ਰਭੂ! ਦਇਆਵਾਨ ਹੋ, ਮਿਹਰ ਕਰ, (ਸਾਨੂੰ) ਗੁਰੂ ਦੀ ਸੇਵਾ ਵਿਚ ਲਾਈ ਰੱਖ ॥੧੪॥
SikhNet (Spanish)Oh Señor, ten Compasión y Misericordia de mí, y jálame hasta el Servicio del Guru. (14)

ਜਿਨਿ ਸਤਿਗੁਰੁ ਜਾਤਾ; ਤਿਨਿ ਏਕੁ ਪਛਾਤਾ ॥

jin satigur jaataa; tin ek pachhaataa | Ang 1070

Sant Singh KhalsaThose who know the True Guru realize the One Lord.
Manmohan SinghThey, who know the True Guru; they realise the One Lord.
Manmohan Singh (Punjabi)ਜੋ ਸੱਚੇ ਗੁਰਾਂ ਨੂੰ ਜਾਣਦੇ ਹਨ; ਉਹ ਇੱਕ ਸੁਆਮੀ ਨੂੰ ਅਨੁਭਵ ਕਰ ਲੈਂਦੇ ਹਨ।
Fareedkot Teekaਜਿਨੋਂ ਨੇ ਸਤਿਗੁਰੋਂ ਕੋ ਜਾਣਿਆਂ ਹੈ ਤਿਨੋਂ ਨੇ (ਏਕੁ) ਅਦੁਤੀ ਕੋ ਪਛਾਤਾ ਹੈ॥
Prof. Sahib Singhਜਿਸ ਮਨੁੱਖ ਨੇ ਗੁਰੂ ਨਾਲ ਸਾਂਝ ਪਾ ਲਈ, ਉਸ ਨੇ ਇਕ ਪਰਮਾਤਮਾ ਨੂੰ (ਇਉਂ) ਪਛਾਣ ਲਿਆ,

ਪਦ ਅਰਥ ਜਿਨਿ = ਜਿਸ (ਮਨੁੱਖ) ਨੇ। ਤਿਨਿ = ਉਸ (ਮਨੁੱਖ) ਨੇ {ਇਕ-ਵਚਨ}।

SikhNet (Spanish)Los que conocen al Guru Verdadero, saben que Dios es Uno Solo,

ਸਰਬੇ ਰਵਿ ਰਹਿਆ ਸੁਖਦਾਤਾ ॥

sarabe rav rahiaa sukhadaataa | Ang 1070

Sant Singh KhalsaThe Giver of peace is all-pervading, permeating everywhere.
Manmohan SinghThe Peace giving Lord is pervading all over.
Manmohan Singh (Punjabi)ਆਰਾਮ-ਦੇਣਹਾਰ ਸਾਈਂ ਸਾਰੇ ਹੀ ਵਿਆਪਕ ਹੋ ਰਿਹਾ ਹੈ।
Fareedkot Teekaਜੋ ਏਕ ਕਉਨ ਹੈ, ਜੋ ਸੁਖਦਾਤਾ ਸਰਬ ਮੇਂ ਰਵ ਰਹਿਆ ਹੈ॥
Prof. Sahib Singhਕਿ ਉਹ ਸੁਖਦਾਤਾ ਪ੍ਰਭੂ ਸਭਨਾਂ ਵਿਚ ਵੱਸ ਰਿਹਾ ਹੈ।

ਪਦ ਅਰਥ ਸਰਬੈ = ਸਭਨਾਂ ਵਿਚ। ਰਵਿ ਰਹਿਆ = ਵਿਆਪਕ ਹੈ।

SikhNet (Spanish)ellos ven al Señor de Éxtasis prevaleciendo en todo y en todas partes.

ਆਤਮੁ ਚੀਨਿ. ਪਰਮ ਪਦੁ ਪਾਇਆ; ਸੇਵਾ ਸੁਰਤਿ ਸਮਾਈ ਹੇ ॥੧੫॥

aatam cheen. param pad paaeaa; sevaa surat samaaee he |15| Ang 1070

Sant Singh KhalsaUnderstanding my own soul, I have obtained the Supreme Status; my awareness is immersed in selfless service. ||15||
Manmohan SinghUnderstanding my ownself, I have obtained the supreme status and my attention is absorbed in the Lord's service.
Manmohan Singh (Punjabi)ਆਪਣੇ ਆਪ ਨੂੰ ਸਮਝ ਕੇ, ਮੈਂ ਮਹਾਨ ਮਰਤਬਾ ਪ੍ਰਾਪਤ ਕਰ ਲਿਆ ਹੈ ਅਤੇ ਮੇਰੀ ਬਿਰਤੀ ਸੁਆਮੀ ਦੀ ਘਾਲ ਸੇਵਾ ਅੰਦਰ ਲੀਨ ਹੋ ਗਈ ਹੈ।
Fareedkot Teekaਜਿਨ ਕੀ ਗੁਰ ਸੇਵਾ ਮੇਂ ਸੁਰਤ ਸਮਾਈ ਹੈ ਤਿਨੋਂ ਨੇ ਆਤਮਾ ਕੋ ਚੀਨ ਕੇ ਪਰਮ ਪਦ ਪਾਇਆ ਹੈ॥੧੫॥
Prof. Sahib Singhਉਸ ਮਨੁੱਖ ਨੇ ਆਪਣੇ ਜੀਵਨ ਨੂੰ ਪੜਤਾਲ ਕੇ ਸਭ ਤੋਂ ਉੱਚਾ ਆਤਮਕ ਦਰਜਾ ਪ੍ਰਾਪਤ ਕਰ ਲਿਆ। ਉਸ ਦੀ ਸੁਰਤ ਪਰਮਾਤਮਾ ਦੀ ਸੇਵਾ-ਭਗਤੀ ਵਿਚ ਟਿਕੀ ਰਹਿੰਦੀ ਹੈ ॥੧੫॥

ਪਦ ਅਰਥ ਆਤਮੁ = ਆਪਣੇ ਆਪ ਨੂੰ, ਆਪਣੇ ਜੀਵਨ ਨੂੰ। ਚੀਨਿ = ਪੜਤਾਲ ਕੇ। ਪਰਮ ਪਦੁ = ਸਭ ਤੋਂ ਉੱਚਾ ਆਤਮਕ ਦਰਜਾ ॥੧੫॥

SikhNet (Spanish)Ellos conocen su ser, así logran el Éxtasis Supremo y en plena Conciencia son absorbidos en el Servicio de Dios. (15)

ਜਿਨ ਕਉ ਆਦਿ ਮਿਲੀ ਵਡਿਆਈ ॥

jin kau aad milee vaddiaaee | Ang 1070

Sant Singh KhalsaThose who are blessed with glorious greatness by the Primal Lord God
Manmohan SinghThey, who are blessed with glory by the Primal Lord;
Manmohan Singh (Punjabi)ਜਿਨ੍ਹਾਂ ਨੂੰ ਪ੍ਰਿਬਮ ਪ੍ਰਭੂ ਵਲੋਂ ਪ੍ਰਭਤਾ ਪਰਦਾਨ ਹੋਈ ਹੈ;
Fareedkot Teekaਜਿਨੋਂ ਕੋ ਆਦੋਂ ਹੀ ਵਡਿਆਈ ਮਿਲੀ ਹੈ, ਭਾਵ ਜਿਨ ਕੇ ਪੁੰਨ ਪੂਰਬਲੇ ਪ੍ਰਗਟ ਹੂਏ ਹੈਂ॥
Prof. Sahib Singhਜਿਨ੍ਹਾਂ ਨੂੰ ਧੁਰ ਦਰਗਾਹ ਤੋਂ ਇੱਜ਼ਤ ਮਿਲਦੀ ਹੈ,

ਪਦ ਅਰਥ ਜਿਨ = {ਬਹੁ-ਵਚਨ}। ਆਦਿ = ਧੁਰ ਤੋਂ।

SikhNet (Spanish)El Guru Verdadero habita en la mente de los bendecidos por Dios.

ਸਤਿਗੁਰੁ ਮਨਿ ਵਸਿਆ; ਲਿਵ ਲਾਈ ॥

satigur man vasiaa; liv laaee | Ang 1070

Sant Singh Khalsaare lovingly focused on the True Guru, who dwells within their minds.
Manmohan SinghThe True Guru dwells in their mind and they are attuned to him.
Manmohan Singh (Punjabi)ਸੱਚੇ ਗੁਰਦੇਵ ਜੀ ਉਨ੍ਹਾਂ ਦੇ ਚਿੱਤ ਅੰਦਰ ਵਸਦੇ ਹਨ ਅਤੇ ਉਹ ਉਨ੍ਹਾਂ ਨੂੰ ਪਿਆਰ ਕਰਦੇ ਹਨ।
Fareedkot Teekaਤਿਨ ਕੇ ਮਨ ਮੇਂ ਸਤਿਗੁਰੂ ਕਾ ਉਪਦੇਸ਼ ਵਸਿਆ ਹੈ, ਤਿਸੀ ਮੇਂ ਤਿਨੋਂ ਨੇ ਬਿਰਤੀ ਲਗਾਈ ਹੈ॥
Prof. Sahib Singhਉਹਨਾਂ ਦੇ ਮਨ ਵਿਚ ਗੁਰੂ ਵੱਸਿਆ ਰਹਿੰਦਾ ਹੈ।

ਪਦ ਅਰਥ ਮਨਿ = ਮਨ ਵਿਚ। ਲਿਵ = ਲਗਨ।

SikhNet (Spanish)En su mente entonada en Él, la Gloria permanece.

ਆਪਿ ਮਿਲਿਆ ਜਗਜੀਵਨੁ ਦਾਤਾ; ਨਾਨਕ. ਅੰਕਿ ਸਮਾਈ ਹੇ ॥੧੬॥੧॥

aap miliaa jagajeevan daataa; naanak. ank samaaee he |16|1| Ang 1070

Sant Singh KhalsaThe Giver of life to the world Himself meets them; O Nanak, they are absorbed in His Being. ||16||1||
Manmohan SinghOf Himself, God, the Giver of life to the world meets them and they, O Nanak, merge in his Being.
Manmohan Singh (Punjabi)ਸੰਸਾਰ ਨੂੰ ਜਿੰਦ-ਜਾਨ ਬਖ਼ਸ਼ਣ ਵਾਲਾ ਵਾਹਿਗੁਰੂ ਖੁੰਦ ਉਨ੍ਹਾਂ ਨੂੰ ਮਿਲ ਪੈਂਦਾ ਹੈ ਅਤੇ ਹੇ ਨਾਨਕ, ਉਹ, ਉਸ ਦੇ ਸਰੂਪ ਵਿੱਚ ਲੀਨ ਹੋ ਜਾਂਦੇ ਹਨ।
Fareedkot Teekaਇਸੀ ਤੇ ਤਿਨ ਕੋ ਜਗਜੀਵਨ ਦਾਤਾ ਜੋ ਵਾਹਿਗੁਰੂ ਹੈ, ਸੋ ਆਪ ਹੀ ਮਿਲਿਆ ਹੈ। ਸ੍ਰੀ ਗੁਰੂ ਜੀ ਕਹਤੇ ਹੈਂ: ਤਿਨ ਕੀ (ਅੰਕਿ) ਸਰੂਪ ਮੇਂ ਸਮਾਈ ਹੋ ਗਈ ਹੈ॥੧੬॥੧॥
Prof. Sahib Singhਉਹ ਪ੍ਰਭੂ-ਚਰਨਾਂ ਵਿਚ ਸੁਰਤ ਜੋੜੀ ਰੱਖਦੇ ਹਨ। ਹੇ ਨਾਨਕ! ਉਹਨਾਂ ਨੂੰ ਜਗਤ ਦਾ ਸਹਾਰਾ ਦਾਤਾਰ ਆਪ ਆ ਮਿਲਦਾ ਹੈ, ਉਹ ਪ੍ਰਭੂ ਦੀ ਗੋਦ ਵਿਚ (ਪ੍ਰਭੂ-ਚਰਨਾਂ ਵਿਚ) ਸਮਾਏ ਰਹਿੰਦੇ ਹਨ ॥੧੬॥੧॥

ਪਦ ਅਰਥ ਜਗਜੀਵਨੁ = ਜਗਤ ਦਾ ਜੀਵਨ, ਜਗਤ ਦਾ ਆਸਰਾ। ਅੰਕਿ = ਅੰਕ ਵਿਚ, ਗੋਦ ਵਿਚ ॥੧੬॥੧॥

SikhNet (Spanish)El Señor, Bondadoso con todo tipo de vida, los encuentra y ellos, oh, dice Nanak, se inmergen en el Mismo Ser de Dios. (16-1)
Answers quote the Granth verbatim with Ang citations. AI commentary is not Gurbani and not a religious ruling.