ਮਾਰੂ ਮਹਲਾ ੪ ॥
maaroo mahalaa 4 |
Sant Singh KhalsaMaaroo, Fourth Mehl:
Manmohan SinghMaru 4th Guru.
Manmohan Singh (Punjabi)ਮਾਰੂ ਚੌਥੀ ਪਾਤਿਸ਼ਾਹੀ।
SikhNet (Spanish)Maru, Mejl Guru Ram Das, Cuarto Canal Divino.
ਹਰਿ ਅਗਮ ਅਗੋਚਰੁ; ਸਦਾ ਅਬਿਨਾਸੀ ॥
har agam agochar; sadaa abinaasee |
Sant Singh KhalsaThe Lord is inaccessible and unfathomable; He is eternal and imperishable.
Manmohan SinghThe Unapproachable and Unapprehensible Lord is ever Imperishable.
Manmohan Singh (Punjabi)ਪਹੁੰਚ ਤੋਂ ਪਰੇ ਅਤੇ ਸੋਚ ਸਮਝ ਤੋਂ ਉਚੇਰਾ ਪ੍ਰਭੂ ਹਮੇਸ਼ਾਂ ਹੀ ਅਮਰ ਹੈ।
Fareedkot Teekaਹਰੀ ਜੋ ਅਗਮ ਅਗੋਚਰ ਸਦਾ ਅਬਿਨਾਸੀ ਹੈ॥
Prof. Sahib Singhਪਰਮਾਤਮਾ ਅਪਹੁੰਚ ਹੈ, ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, ਸਦਾ ਹੀ ਨਾਸ ਰਹਿਤ ਹੈ,ਪਦ ਅਰਥ ਅਗਮ = ਅਪਹੁੰਚ। ਅਗੋਚਰੁ = {ਅ-ਗੋ-ਚਰੁ। ਗੋ = ਗਿਆਨ ਇੰਦ੍ਰੇ} ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੈ। ਅਬਿਨਾਸੀ = ਨਾਸ-ਰਹਿਤ।
SikhNet (Spanish)Infinito, Imperceptible e Inmortal es nuestro Dios,
ਸਰਬੇ ਰਵਿ ਰਹਿਆ; ਘਟ ਵਾਸੀ ॥
sarabe rav rahiaa; ghatt vaasee |
Sant Singh KhalsaHe dwells in the heart, and is all-pervading, permeating everywhere.
Manmohan SinghHe, who abides in the mind is contained all over.
Manmohan Singh (Punjabi)ਜੋ ਮਨ ਅੰਦਰ ਵਸਦਾ ਹੈ, ਉਹ ਸਾਰੇ ਹੀ ਵਿਆਪਕ ਹੋ ਰਿਹਾ ਹੈ।
Fareedkot Teekaਪੁਨਾ ਸਰਬ ਮੇਂ ਰਵਿ ਰਹਾ ਹੈ ਅਰ ਸੋਈ (ਘਟ ਵਾਸੀ) ਇਸ ਸਰੀਰ ਮੇਂ ਬਸ ਰਹਾ ਹੈ॥
Prof. Sahib Singhਸਭ ਜੀਵਾਂ ਵਿਚ ਵਿਆਪਕ ਹੈ, ਸਭ ਸਰੀਰਾਂ ਵਿਚ ਵੱਸਣ ਵਾਲਾ ਹੈ।ਪਦ ਅਰਥ ਸਰਬੇ = ਸਭਨਾਂ ਵਿਚ {सर्व}। ਘਟ ਵਾਸੀ = ਸਭ ਸਰੀਰਾਂ ਵਿਚ ਵਾਸ ਰੱਖਣ ਵਾਲਾ।
SikhNet (Spanish)sí, ese Ser Bondadoso, que habita en nuestro corazón, prevalece en todos y en todas partes.
ਤਿਸੁ ਬਿਨੁ ਅਵਰੁ. ਨ ਕੋਈ ਦਾਤਾ; ਹਰਿ ਤਿਸਹਿ ਸਰੇਵਹੁ ਪ੍ਰਾਣੀ ਹੇ ॥੧॥
tis bin avar. na koee daataa; har tiseh sarevahu praanee he |1|
Sant Singh KhalsaThere is no other Giver except Him; worship the Lord, O mortals. ||1||
Manmohan SinghWithout Him, there is no other Giver. That Lord, worship ye, O Mortals.
Manmohan Singh (Punjabi)ਉਸ ਦੇ ਬਗ਼ੈਰ, ਹੋਰ ਕੋਈ ਦਾਤਾਰ ਨਹੀਂ। ਉਸ ਸੁਆਮੀ ਦੀ ਤੁਸੀਂ ਉਪਾਸ਼ਨਾ ਕਰੋ, ਹੇ ਫ਼ਾਨੀ ਬੰਦਿਓ।
Fareedkot Teekaਤਿਸ ਬਿਨਾਂ ਜੀਵੋਂ ਕਾ ਦਾਤਾ ਹੋਰ ਕੋਈ ਨਹੀਂ ਹੈ, ਤਾਂ ਤੇ ਹੇ ਪ੍ਰਾਣੀਓਂ! ਤਿਸੀ ਹਰੀ ਕੋ ਸੇਵੋ॥੧॥
Prof. Sahib Singhਉਸ ਤੋਂ ਬਿਨਾ ਹੋਰ ਕੋਈ ਦਾਤਾ ਨਹੀਂ ਹੈ। ਹੇ ਪ੍ਰਾਣੀ! ਉਸੇ ਪਰਮਾਤਮਾ ਦਾ ਸਿਮਰਨ ਕਰਿਆ ਕਰੋ ॥੧॥ਪਦ ਅਰਥ ਤਿਸਹਿ = ਤਿਸੁ ਹੀ {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਤਿਸੁ' ਦਾ (ੁ) ਉਡ ਗਿਆ ਹੈ}। ਸਰੇਵਹੁ = ਸਿਮਰੋ। ਪ੍ਰਾਣੀ = ਹੇ ਪ੍ਰਾਣੀ! ॥੧॥
SikhNet (Spanish)No hay otro Dios Benévolo, así que contémplalo sólo a Él. (1)
ਜਾ ਕਉ ਰਾਖੈ; ਹਰਿ ਰਾਖਣਹਾਰਾ ॥
jaa kau raakhai; har raakhanahaaraa |
Sant Singh KhalsaNo one can kill anyone
Manmohan SinghHe, whom the saviour Lord saves;
Manmohan Singh (Punjabi)ਜਿਸ ਦੀ ਉਹ ਰੱਖਿਆ ਕਰਨ ਵਾਲਾ ਸਾਈਂ ਰੱਖਿਆ ਕਰਦਾ ਹੈ;
Fareedkot Teekaਜਿਸ ਕੋ ਹਰੀ ਰਾਖਨਹਾਰਾ ਰਾਖਤਾ ਹੈ॥
Prof. Sahib Singhਬਚਾਣ ਦੀ ਸਮਰਥਾ ਵਾਲਾ ਪਰਮਾਤਮਾ ਜਿਸ (ਮਨੁੱਖ) ਦੀ ਰੱਖਿਆ ਕਰਦਾ ਹੈ,ਪਦ ਅਰਥ ਰਾਖਣਹਾਰਾ = ਰੱਖਣ ਦੀ ਸਮਰੱਥਾ ਵਾਲਾ।
SikhNet (Spanish)Aquél a quien el Señor, nuestro Salvador, salva,
ਤਾ ਕਉ ਕੋਇ, ਨ ਸਾਕਸਿ ਮਾਰਾ ॥
taa kau koe, na saakas maaraa |
Sant Singh KhalsaWho is saved by the Savior Lord.
Manmohan Singhhim no one can slay.
Manmohan Singh (Punjabi)ਉਸ ਨੂੰ ਕੋਈ ਭੀ ਮਾਰ ਨਹੀਂ ਸਕਦਾ।
Fareedkot Teekaਤਿਸ ਕੋ ਕੋਈ ਮਾਰ ਨਹੀਂ ਸਕਤਾ॥
Prof. Sahib Singhਉਸ ਨੂੰ ਕੋਈ ਮਾਰ ਨਹੀਂ ਸਕਦਾ।ਪਦ ਅਰਥ ਸਾਕਸਿ ਮਾਰਾ = ਮਾਰ ਸਕਦਾ।
SikhNet (Spanish)a ese ser nadie lo puede destruir.
ਸੋ ਐਸਾ ਹਰਿ ਸੇਵਹੁ ਸੰਤਹੁ; ਜਾ ਕੀ ਊਤਮ ਬਾਣੀ ਹੇ ॥੨॥
so aisaa har sevahu santahu; jaa kee aootam baanee he |2|
Sant Singh KhalsaSo serve such a Lord, O Saints, whose Bani is exalted and sublime. ||2||
Manmohan SinghSo serve ye such Lord, O saints, sublime is whose Gurbani.
Manmohan Singh (Punjabi)ਇਸ ਲਈ ਤੁਸੀਂ ਐਹੋ ਜੇਹੇ ਸੁਆਮੀ ਦੀ ਘਾਲ ਕਮਾਓ, ਹੇ ਸਾਧੂਓ! ਸ੍ਰੇਸ਼ਟ ਹੈ ਜਿਸ ਦੀ ਗੁਰਬਾਣੀ।
Fareedkot Teekaਹੇ ਸੰਤੋ! ਸੋ ਐਸਾ ਜੋ ਹਰੀ ਹੈ ਤਿਸ ਕੋ ਸੇਵਹੁ, ਜਿਸ ਕੀ ਬੇਦ ਮਈ ਬਾਨੀ ਊਤਮ ਹੈ॥੨॥
Prof. Sahib Singhਹੇ ਸੰਤ ਜਨੋ! ਉਸ ਪਰਮਾਤਮਾ ਦੀ ਸੇਵਾ-ਭਗਤੀ ਕਰਿਆ ਕਰੋ। ਉਸ ਦੀ ਸਿਫ਼ਤ-ਸਾਲਾਹ ਦੀ ਬਾਣੀ ਜੀਵਨ ਨੂੰ ਉੱਚਾ ਕਰ ਦੇਂਦੀ ਹੈ ॥੨॥ਪਦ ਅਰਥ ਸੰਤਹੁ = ਹੇ ਸੰਤ ਜਨੋ! ਊਤਮ = (ਜੀਵਨ ਨੂੰ) ਉੱਚਾ ਬਣਾ ਦੇਣ ਵਾਲੀ ॥੨॥
SikhNet (Spanish)Sirvan entonces a tal Dios, oh Santos, Cuya Palabra es Sutil y siempre Verdadera. (2)
ਜਾ ਜਾਪੈ; ਕਿਛੁ ਕਿਥਾਊ ਨਾਹੀ ॥
jaa jaapai; kichh kithaaoo naahee |
Sant Singh KhalsaWhen it seems that a place is empty and void,
Manmohan SinghWhen it seems, that there is nothing in any place,
Manmohan Singh (Punjabi)ਜਦ ਪ੍ਰਤੀਤ ਹੁੰਦਾ ਹੈ ਕਿ ਕਿਸੇ ਥਾਂ ਉੱਤੇ ਕੁਝ ਭੀ ਨਹੀਂ,
Fareedkot Teekaਜਾ ਜਬ ਪੁਰਸ (ਜਾਪੈ) ਜਾਣੈ ਕਿ ਕਿਛੁ ਭੀ ਕਿਸੀ ਅਸਥਾਨ ਮੇਂ ਨਹੀਂ ਹੈ, ਭਾਵ ਸਭ ਪਰਪੰਚ ਅਸਤ ਹੈ॥
Prof. Sahib Singhਜਦੋਂ ਇਹ ਸਮਝ ਆ ਜਾਂਦੀ ਹੈ ਕਿ ਕਿਤੇ ਭੀ ਕੋਈ ਚੀਜ਼ (ਸਦਾ-ਥਿਰ) ਨਹੀਂ ਹੈ,ਪਦ ਅਰਥ ਜਾ = ਜਦੋਂ। ਜਾਪੈ = ਇਹ ਸਮਝ ਆਉਂਦੀ ਹੈ ਕਿ। ਕਿਥਾਊ = ਕਿਤੇ ਭੀ।
SikhNet (Spanish)Cuando se siente que hay un tremendo vacío y que nada lo llena,
ਤਾ ਕਰਤਾ ਭਰਪੂਰਿ ਸਮਾਹੀ ॥
taa karataa bharapoor samaahee |
Sant Singh Khalsathere, the Creator Lord is permeating and pervading.
Manmohan Singheven then my creator-Lord is fully pervading there.
Manmohan Singh (Punjabi)ਤਦ ਭੀ ਮੇਰਾ ਸਿਰਜਣਹਾਰ-ਸੁਆਮੀ ਓਥੇ ਪੂਰੀ ਤਰ੍ਹਾਂ ਵਿਆਪਕ ਹੋ ਰਿਹਾ ਹੁੰਦਾ ਹੈ।
Fareedkot Teeka(ਤਾ) ਤਬ ਕਰਤਾ ਪਰਮੇਸੁਰ ਭਰਪੂਰ ਸਮਾਇਆ ਹੂਆ ਨਿਸਚੇ ਹੋਤਾ ਹੈ॥
Prof. Sahib Singhਤਦੋਂ ਕਰਤਾਰ ਨੂੰ ਹੀ ਹਰ ਥਾਂ ਵਿਆਪਕ ਸਮਝੋ (ਜੋ ਸਦਾ ਕਾਇਮ ਰਹਿਣ ਵਾਲਾ ਹੈ)।ਪਦ ਅਰਥ ਕਰਤਾ = ਕਰਤਾਰ।
SikhNet (Spanish)ahí también prevalece nuestro Señor Creador, el Dios.
ਸੂਕੇ ਤੇ ਫੁਨਿ ਹਰਿਆ ਕੀਤੋਨੁ; ਹਰਿ ਧਿਆਵਹੁ ਚੋਜ ਵਿਡਾਣੀ ਹੇ ॥੩॥
sooke te fun hariaa keeton; har dhiaavahu choj viddaanee he |3|
Sant Singh KhalsaHe causes the dried-up branch to blossom forth in greenery again; so meditate on the Lord - wondrous are His ways! ||3||
Manmohan SinghHe makes the dry flower forth again, Therefore contemplate thou the Lord, wondrous are whose plays.
Manmohan Singh (Punjabi)ਉਹ ਸੁੱਕਿਆ ਸੜਿਆ ਹੋਇਆ ਨੂੰ ਮੁੜ ਪ੍ਰਫੁੱਲਤਾ ਕਰ ਦਿੰਦਾ ਹੈ। ਇਸ ਲਈ ਤੂੰ ਸਾਈਂ ਦਾ ਸਿਮਰਨ ਕਰ, ਅਸਚਰਜ ਹਨ ਜਿਸ ਦੇ ਕੌਤਕ।
Fareedkot Teekaਜਿਸ ਨੇ ਸੂਕਿਆਂ ਸੇ ਹਰਿਆ ਕੀਆ ਹੈ, ਭਾਵ ਗਰਭ ਮੇਂ ਪ੍ਰਾਣ ਕਲਾ ਰਹਿਤ ਸੁਸਕ ਥਾ, ਤਹਾਂ ਅਪਨੀ ਸਤਾ ਸੇ ਤੇਰੇ ਕੋ ਜਿਸ ਨੇ ਸਬਜ ਕੀਆ ਹੈ ਐਸਾ ਜੋ ਹਰੀ ਅਚਰਜ ਕੌਤਕੀ ਹੈ ਤਿਸ ਕੋ ਧਿਆਵੋ॥੩॥
Prof. Sahib Singhਉਹ ਕਰਤਾਰ ਸੁੱਕੇ ਤੋਂ ਹਰਾ ਕਰਨ ਵਾਲਾ ਹੈ। ਉਸ ਹਰੀ ਦਾ ਸਿਮਰਨ ਕਰਦੇ ਰਹੋ, ਉਹ ਅਸਚਰਜ ਕੌਤਕ ਕਰਨ ਵਾਲਾ ਹੈ ॥੩॥ਪਦ ਅਰਥ ਫੁਨਿ = ਮੁੜ। ਕੀਤੋਨੁ = ਉਸ (ਕਰਤਾਰ) ਨੇ ਕਰ ਦਿੱਤਾ। ਚੋਜ = ਕੌਤਕ, ਖੇਲ। ਵਿਡਾਣੀ = ਅਸਚਰਜ ॥੩॥
SikhNet (Spanish)Él hace que aun la madera mojada florezca, por eso habita en Él, en el Señor de las Maravillas. (3)
ਜੋ ਜੀਆ ਕੀ; ਵੇਦਨ ਜਾਣੈ ॥
jo jeea kee; vedan jaanai |
Sant Singh KhalsaThe One who knows the anguish of all beings
Manmohan SinghHe, who understands the anguish of the beings;
Manmohan Singh (Punjabi)ਜੋ ਜੀਵਾਂ ਦੀ ਪੀੜ ਨੂੰ ਸਮਝਦਾ ਹੈ;
Fareedkot Teekaਪੁਨ: ਜੋ ਜੀਵੋਂ ਕੀ ਵੇਦਨ, ਪੀੜਾ ਵਾ ਹਾਲ ਜਾਨ ਲੇਤਾ ਹੈ॥
Prof. Sahib Singhਹੇ ਭਾਈ! ਜੋ ਸਭ ਜੀਵਾਂ ਦੇ ਦਿਲ ਦੀ ਪੀੜ ਜਾਣਦਾ ਹੈ,ਪਦ ਅਰਥ ਵੇਦਨ = {वेदना} ਦੁੱਖ, ਪੀੜ।
SikhNet (Spanish)Él, que conoce lo más íntimo del Estado de Su Creación, a Él,
ਤਿਸੁ ਸਾਹਿਬ ਕੈ; ਹਉ ਕੁਰਬਾਣੈ ॥
tis saahib kai; hau kurabaanai |
Sant Singh Khalsaunto that Lord and Master, I am a sacrifice.
Manmohan Singhunto that Lord, I am a sacrifice.
Manmohan Singh (Punjabi)ਉਸ ਪ੍ਰਭੂ ਉੱਤੋਂ ਮੈਂ ਘੋਲੀ ਵੰਝਦਾ ਹਾਂ।
Fareedkot Teekaਤਿਸ ਸ੍ਵਾਮੀ ਕੇ ਮੇਂ ਕੁਰਬਾਨ ਜਾਤਾ ਹੂੰ॥
Prof. Sahib Singhਮੈਂ ਤਾਂ ਉਸ ਮਾਲਕ ਤੋਂ ਸਦਾ ਸਦਕੇ ਜਾਂਦਾ ਹਾਂ।ਪਦ ਅਰਥ ਕੈ = ਤੋਂ। ਹਉ = ਹਉਂ, ਮੈਂ।
SikhNet (Spanish)a Dios, ofrezco mi ser en sacrificio.
ਤਿਸੁ ਆਗੈ ਜਨ ਕਰਿ ਬੇਨੰਤੀ; ਜੋ ਸਰਬ ਸੁਖਾ ਕਾ ਦਾਣੀ ਹੇ ॥੪॥
tis aagai jan kar benantee; jo sarab sukhaa kaa daanee he |4|
Sant Singh KhalsaOffer your prayers to the One who is the Giver of all peace and joy. ||4||
Manmohan SinghO man, make thou supplication before Him, who is the Giver of all the comforts.
Manmohan Singh (Punjabi)ਹੇ ਬੰਦੇ! ਤੂੰ ਉਸ ਮੂਹਰੇ ਪ੍ਰਾਰਥਨਾ ਕਰ, ਜੋ ਸਾਰਿਆਂ ਸੁਖਾਂ ਦੇ ਦੇਣ ਵਾਲਾ ਹੈ।
Fareedkot Teekaਹੇ ਪੁਰਸ! ਤੂੰ ਤਿਸ ਕੇ ਆਗੇ ਬੇਨਤੀ ਕਰ: ਜੋ ਸੰਪੂਰਨ ਸੁਖੋਂ ਕਾ (ਦਾਣੀ) ਦੇਣੇ ਵਾਲਾ ਹੈ॥੪॥
Prof. Sahib Singhਹੇ ਭਾਈ! ਉਸ ਪਰਮਾਤਮਾ ਦੀ ਹਜ਼ੂਰੀ ਵਿਚ ਅਰਦਾਸ ਕਰਿਆ ਕਰ, ਜਿਹੜਾ ਸਾਰੇ ਸੁਖਾਂ ਦਾ ਦੇਣ ਵਾਲਾ ਹੈ ॥੪॥ਪਦ ਅਰਥ ਜਨ = ਹੇ ਜਨ! ਹੇ ਭਾਈ! ਦਾਣੀ = ਦਾਨੀ, ਦਾਤਾ ॥੪॥
SikhNet (Spanish)Oh hombre, rézale a Él, Quien te bendice con Total Éxtasis. (4)
ਜੋ ਜੀਐ ਕੀ ਸਾਰ; ਨ ਜਾਣੈ ॥
jo jeeai kee saar; na jaanai |
Sant Singh KhalsaBut one who does not know the state of the soul
Manmohan SinghHe who knows not the mind's state;
Manmohan Singh (Punjabi)ਜੋ ਮਨ ਦੀ ਅਵਸਥਾ ਨੂੰ ਨਹੀਂ ਜਾਣਦਾ;
Fareedkot Teekaਜੋ ਜੀਆਂ ਕੀ ਸਾਰ ਕੋ ਨ ਜਾਣੈ॥
Prof. Sahib Singhਜਿਹੜਾ ਮਨੁੱਖ (ਕਿਸੇ ਹੋਰ ਦੀ) ਜਿੰਦ ਦਾ ਦੁੱਖ-ਦਰਦ ਨਹੀਂ ਸਮਝ ਸਕਦਾ,ਪਦ ਅਰਥ ਜੀਐ ਕੀ = ਜਿੰਦ ਦੀ। ਸਾਰ = ਕਦਰ, (ਦੁੱਖ-ਦਰਦ ਦੀ) ਸੂਝ।
SikhNet (Spanish)Aquél que no conoce su estado íntimo, no le digas ni una palabra, oh tonto.
ਤਿਸੁ ਸਿਉ ਕਿਛੁ. ਨ ਕਹੀਐ ਅਜਾਣੈ ॥
tis siau kichh. na kaheeai ajaanai |
Sant Singh Khalsado not say anything to such an ignorant person.
Manmohan Singhunto that unwise one, say thou not anything.
Manmohan Singh (Punjabi)ਉਸ ਬੇਸਮਝ ਬੰਦੇ ਨੂੰ ਤੂੰ ਕੁਝ ਭੀ ਨਾਂ ਆਖ।
Fareedkot Teekaਤਿਸ ਅਜਾਣ ਸਿਉਂ ਕਛੁ ਨਾ ਕਹੀਏ॥
Prof. Sahib Singhਉਸ ਮੂਰਖ ਨਾਲ (ਆਪਣੇ ਦੁੱਖ-ਦਰਦ ਦੀ) ਕੋਈ ਗੱਲ ਨਹੀਂ ਕਰਨੀ ਚਾਹੀਦੀ।ਪਦ ਅਰਥ ਸਿਉ = ਨਾਲ। ਅਜਾਣ = ਅੰਞਾਣ, ਮੂਰਖ।
SikhNet (Spanish)No hagas ni un esfuerzo por ese tonto,
ਮੂਰਖ ਸਿਉ, ਨਹ ਲੂਝੁ ਪਰਾਣੀ; ਹਰਿ ਜਪੀਐ ਪਦੁ ਨਿਰਬਾਣੀ ਹੇ ॥੫॥
moorakh siau, neh loojh paraanee; har japeeai pad nirabaanee he |5|
Sant Singh KhalsaDo not argue with fools, O mortals. Meditate on the Lord, in the state of Nirvaanaa. ||5||
Manmohan SinghQuarrel thou not with the fool O mortal but meditate on the Lord. Who is the Giver of the immortal status.
Manmohan Singh (Punjabi)ਤੂੰ ਬੇਵਕੂਫ਼ ਨਾਲ ਝਗੜਾ ਝਾਂਝਾ ਨਾ ਕਰ, ਹੇ ਜੀਵ! ਪ੍ਰੰਤੂ ਸਾਹਿਬ ਦਾ ਸਿਮਰਨ ਕਰ, ਜੋ ਅਬਿਨਾਸੀ ਪਦਵੀ ਬਖ਼ਸ਼ਣਹਾਰ ਹੈ।
Fareedkot Teekaਹੇ ਜੀਵ! ਮੂਰਖ ਸਾਥ ਤੂੰ ਨਾ ਝਗੜ, ਹਰਿ ਜੋ ਨਿਰਬਾਣ ਪਦ ਹੈ ਤਿਸ ਕੋ ਜਪੀਏ॥੫॥
Prof. Sahib Singhਹੇ ਪ੍ਰਾਣੀ! ਉਸ ਮੂਰਖ ਨਾਲ ਕੋਈ ਝੇੜਾ ਨਾਹ ਕਰ। ਸਿਰਫ਼ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ, ਉਹੀ ਵਾਸਨਾ-ਰਹਿਤ ਆਤਮਕ ਦਰਜਾ ਦੇਣ ਵਾਲਾ ਹੈ ॥੫॥ਪਦ ਅਰਥ ਲੂਝੁ = ਝਗੜਾ ਕਰ। ਪਰਾਣੀ = ਹੇ ਪ੍ਰਾਣੀ! ਜਪੀਐ = ਜਪਣਾ ਚਾਹੀਦਾ ਹੈ। ਪਦੁ = ਦਰਜਾ, ਆਤਮਕ ਅਵਸਥਾ। ਨਿਰਬਾਣੀ = ਵਾਸਨਾ-ਰਹਿਤ ॥੫॥
SikhNet (Spanish)mejor contempla a tu Dios, Quien te conducirá hasta el Estado de Nirvana. (5)
ਨਾ ਕਰਿ ਚਿੰਤ; ਚਿੰਤਾ ਹੈ ਕਰਤੇ ॥
naa kar chint; chintaa hai karate |
Sant Singh KhalsaDon't worry - let the Creator take care of it.
Manmohan SinghCare thou not, Thy care lies with thine Creator Lord.
Manmohan Singh (Punjabi)ਤੂੰ iਫ਼ਕਰ ਨਾਂ ਕਰ, ਤੇਰਾ iਫ਼ਕਰ ਤੇਰੇ ਸਿਰਜਣਹਾਰ-ਸੁਆਮੀ ਨੂੰ ਹੈ।
Fareedkot Teekaਤੂੰ ਚਿੰਤਾ ਨਾ ਕਰ, ਤੇਰੀ ਚਿੰਤਾ ਤੋ ਕਰਤੇ ਕੋ ਹੈ॥
Prof. Sahib Singh(ਰੋਜ਼ੀ ਦੀ ਖ਼ਾਤਰ) ਚਿੰਤਾ-ਫ਼ਿਕਰ ਨਾਹ ਕਰ, ਇਹ ਫ਼ਿਕਰ ਕਰਤਾਰ ਨੂੰ ਹੈ।ਪਦ ਅਰਥ ਚਿੰਤ = ਫ਼ਿਕਰ। ਕਰਤੇ = ਕਰਤਾਰ ਨੂੰ।
SikhNet (Spanish)No te preocupes, pues es Dios Quien se preocupará de ti.
ਹਰਿ ਦੇਵੈ; ਜਲਿ ਥਲਿ ਜੰਤਾ ਸਭਤੈ ॥
har devai; jal thal jantaa sabhatai |
Sant Singh KhalsaThe Lord gives to all creatures in the water and on the land.
Manmohan SinghGod gives to all the creatures of water and land.
Manmohan Singh (Punjabi)ਵਾਹਿਗੁਰੂ ਪਾਣੀ ਅਤੇ ਧਰਤੀ ਦੇ ਸਮੂਹ ਜੀਵਾਂ ਨੂੰ ਦਿੰਦਾ ਹੈ।
Fareedkot Teekaਜੋ ਹਰੀ ਜਲੋਂ ਮੇਂ ਥਲੋਂ ਮੇਂ ਸਭ ਜੰਤੋਂ ਕੋ ਦੇਤਾ ਹੈ॥
Prof. Sahib Singhਉਹ ਕਰਤਾਰ ਜਲ ਵਿਚ ਧਰਤੀ ਵਿਚ (ਵੱਸਣ ਵਾਲੇ) ਸਭ ਜੀਵਾਂ ਨੂੰ (ਰਿਜ਼ਕ) ਦੇਂਦਾ ਹੈ।ਪਦ ਅਰਥ ਜਲਿ = ਜਲ ਵਿਚ। ਥਲਿ = ਧਰਤੀ ਵਿਚ। ਸਭਤੈ = ਸਭਨਾਂ ਨੂੰ।
SikhNet (Spanish)Dios da a todas las criaturas, sobre mar y tierra
ਅਚਿੰਤ ਦਾਨੁ ਦੇਇ ਪ੍ਰਭੁ ਮੇਰਾ; ਵਿਚਿ ਪਾਥਰ ਕੀਟ ਪਖਾਣੀ ਹੇ ॥੬॥
achint daan dee prabh meraa; vich paathar keett pakhaanee he |6|
Sant Singh KhalsaMy God bestows His blessings without being asked, even to worms in soil and stones. ||6||
Manmohan SinghMy Lord gives unasked for bounties, He sustains even the stone insects locked in stones.
Manmohan Singh (Punjabi)ਮੈਡਾਂ ਸੁਆਮੀ ਅਣਮੰਗੀਆਂ ਦਾਤਾ ਬਖ਼ਸ਼ਦਾ ਹੈ। ਉਹ ਪੱਥਰ ਵਿੱਚ ਬੰਦਾ ਪੱਥਰ ਦੇ ਕੀੜਿਆਂ ਨੂੰ ਭੀ ਪਾਲਦਾ ਹੈ।
Fareedkot Teekaਅਚਾਨਕ ਹੀ ਤਿਨਾਂ ਕੋ ਦਾਨ ਮੇਰਾ ਪ੍ਰਭੂ ਦੇਤਾ ਹੈ, ਜੋ (ਪਖਾਣੀ) ਪਾਥਰ, ਖੁਸਕ ਪਾਥਰੋਂ ਮੇਂ ਕੀਟ ਹੈਂ॥੬॥
Prof. Sahib Singhਮੇਰਾ ਪ੍ਰਭੂ ਉਹ ਉਹ ਦਾਤ ਦੇਂਦਾ ਹੈ ਜਿਸ ਦਾ ਸਾਨੂੰ ਚਿੱਤ-ਚੇਤਾ ਭੀ ਨਹੀਂ ਹੁੰਦਾ। ਪੱਥਰਾਂ ਵਿਚ ਵੱਸਣ ਵਾਲੇ ਕੀੜਿਆਂ ਨੂੰ ਭੀ (ਰਿਜ਼ਕ) ਦੇਂਦਾ ਹੈ ॥੬॥ਪਦ ਅਰਥ ਅਚਿੰਤ = ਜਿਸ ਦਾ ਚਿੱਤ-ਚੇਤਾ ਭੀ ਨਾਹ ਹੋਵੇ। ਦੇਇ = ਦੇਂਦਾ ਹੈ। ਕੀਟ = ਕੀੜੇ। ਪਖਾਣੀ = ਪੱਥਰਾਂ ਵਿਚ ਦੇ ॥੬॥
SikhNet (Spanish)y bendice con Sus Regalos que no están ni en tu imaginación. Él sustenta aún a los gusanos debajo de las piedras. (6)
ਨਾ ਕਰਿ ਆਸ; ਮੀਤ ਸੁਤ ਭਾਈ ॥
naa kar aas; meet sut bhaaee |
Sant Singh KhalsaDo not place your hopes in friends, children and siblings.
Manmohan SinghRest thou not thy hope in thine friends, sons and brothers.
Manmohan Singh (Punjabi)ਤੂੰ ਆਪਣੀ ਉਮੈਦ ਆਪਣੇ ਮਿੱਤ੍ਰਾਂ, ਪੁੱਤ੍ਰਾਂ ਅਤੇ ਵੀਰਾਂ ਉਤੇ ਨਾਂ ਬੰਨ।
Fareedkot Teekaਮਿਤ੍ਰੋਂ ਔਰ ਪੁਤ੍ਰੋਂ ਤਥਾ ਭਾਈਓਂ ਕੀ ਆਸਾ ਨਾ ਕਰ॥
Prof. Sahib Singhਮਿੱਤਰ ਦੀ, ਪੁੱਤਰ ਦੀ, ਭਰਾ ਦੀ-ਕਿਸੇ ਦੀ ਭੀ ਆਸ ਨਾਹ ਕਰ।ਪਦ ਅਰਥ ਸੁਤ = ਪੁੱਤਰ। ਆਸ ਮੀਤ = ਮਿੱਤਰ ਦੀ ਆਸ।
SikhNet (Spanish)No deposites tus esperanzas en amigos, hermanos o hijos;
ਨਾ ਕਰਿ ਆਸ; ਕਿਸੈ ਸਾਹ ਬਿਉਹਾਰ ਕੀ ਪਰਾਈ ॥
naa kar aas; kisai saah biauhaar kee paraaee |
Sant Singh KhalsaDo not place your hopes in kings or the business of others.
Manmohan SinghRest thou not thy hope on any king or foreign business.
Manmohan Singh (Punjabi)ਤੂੰ ਆਪਣੀ ਉਮੈਦ ਕਿਸੇ ਪਾਤਿਸ਼ਾਹ ਜਾਂ ਪ੍ਰਦੇਸੀ ਵਣਜ-ਵਾਪਾਰ ਤੇ ਨਾਂ ਬੰਨ੍ਹ।
Fareedkot Teekaਕਿਸੇ ਪਰਾਏ ਸਾਹੂਕਾਰ ਕੇ ਬਿਉਹਾਰ ਕੀ ਭੀ ਆਸ ਨਾ ਕਰ॥
Prof. Sahib Singhਕਿਸੇ ਸ਼ਾਹ ਦੀ, ਕਿਸੇ ਵਿਹਾਰ ਦੀ-ਕੋਈ ਭੀ ਪਰਾਈ ਆਸ ਨਾਹ ਕਰ।
SikhNet (Spanish)tampoco en algún rey o en negocios o en algún trato, pues sin el Nombre del Señor,
ਬਿਨੁ ਹਰਿ ਨਾਵੈ. ਕੋ ਬੇਲੀ ਨਾਹੀ; ਹਰਿ ਜਪੀਐ ਸਾਰੰਗਪਾਣੀ ਹੇ ॥੭॥
bin har naavai. ko belee naahee; har japeeai saarangapaanee he |7|
Sant Singh KhalsaWithout the Lord's Name, no one will be your helper; so meditate on the Lord, the Lord of the world. ||7||
Manmohan SinghWithout the Lord's Name, none is thy helper, so remember thou thy world-Lord.
Manmohan Singh (Punjabi)ਸਾਈਂ ਦੇ ਨਾਮ ਦੇ ਬਗ਼ੈਰ ਕੋਈ ਭੀ ਤੇਰਾ ਸਹਾਇਕ ਨਹੀਂ, ਇਸ ਲਈ ਤੂੰ ਸੰਸਾਰ ਦੇ ਸੁਆਮੀ, ਆਪਣੇ ਹਰੀ, ਦਾ ਸਿਮਰਲ ਕਰ।
Fareedkot Teekaਪਰਮੇਸੁਰ ਕੇ ਨਾਮ ਬਿਨਾਂ ਤੇਰੀ ਕੋਈ ਬੇਲੀ ਨਹੀਂ ਹੈ, ਤਾਂ ਤੇ (ਸਾਰੰਗ ਪਾਣੀ) ਹਰੀ ਕੋ ਜਪੀਏ॥੭॥
Prof. Sahib Singhਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੋਈ ਮਦਦਗਾਰ ਨਹੀਂ। ਉਸ ਪਰਮਾਤਮਾ ਦਾ ਹੀ ਨਾਮ ਜਪਣਾ ਚਾਹੀਦਾ ਹੈ ॥੭॥ਪਦ ਅਰਥ ਬੇਲੀ = ਮਦਦਗਾਰ। ਸਾਰੰਗਪਾਣੀ = {ਸਾਰੰਗ = ਧਨੁਖ। ਪਾਣੀ = ਹੱਥ। ਜਿਸ ਦੇ ਹੱਥ ਵਿਚ ਧਨੁਖ ਹੈ} ਪਰਮਾਤਮਾ ॥੭॥
SikhNet (Spanish)nada que hagas te servirá en realidad, pon entonces tu atención en habitar en el Señor del mundo entero. (7)
ਅਨਦਿਨੁ ਨਾਮੁ ਜਪਹੁ ਬਨਵਾਰੀ ॥
anadin naam japahu banavaaree |
Sant Singh KhalsaNight and day, chant the Naam.
Manmohan SinghNight and day meditate thou on the Lord's Name.
Manmohan Singh (Punjabi)ਰਾਤ ਦਿਨ ਤੂੰ ਆਪਣੇ ਸੁਆਮੀ ਦੇ ਨਾਮ ਦਾ ਆਰਾਧਨ ਕਰ।
Fareedkot Teekaਰਾਤ ਦਿਨ (ਬਨਵਾਰੀ) ਪਰਮੇਸੁਰ ਕਾ ਨਾਮ ਜਪ॥
Prof. Sahib Singhਹਰ ਵੇਲੇ ਪਰਮਾਤਮਾ ਦਾ ਹੀ ਨਾਮ ਜਪਦੇ ਰਹੋ।ਪਦ ਅਰਥ ਅਨਦਿਨੁ = ਹਰ ਰੋਜ਼, ਹਰ ਵੇਲੇ। ਬਨਵਾਰੀ ਨਾਮੁ = ਪਰਮਾਤਮਾ ਦਾ ਨਾਮ {ਬਨ ਹੈ ਮਾਲਾ ਜਿਸ ਦੀ}।
SikhNet (Spanish)Sí, medita siempre en el Nombre del Señor,
ਸਭ ਆਸਾ ਮਨਸਾ ਪੂਰੈ ਥਾਰੀ ॥
sabh aasaa manasaa poorai thaaree |
Sant Singh KhalsaAll your hopes and desires shall be fulfilled.
Manmohan SinghHe shall fulfil all thine hopes and desires.
Manmohan Singh (Punjabi)ਉਹ ਤੇਰੀਆਂ ਸਾਰੀਆਂ ਉਮੈਦਾਂ ਤੇ ਖ਼ਾਹਿਸ਼ਾ ਪੂਰੀਆਂ ਕਰ ਦੇਵੇਗਾ।
Fareedkot Teeka(ਥਾਰੀ) ਤੁਮਾਰੀ ਬੁਧੀ ਕੀ ਸਭ ਆਸਾ ਪੂਰੀ ਕਰੇਗਾ॥
Prof. Sahib Singhਉਹੀ ਤੇਰੀ ਹਰੇਕ ਆਸ ਪੂਰੀ ਕਰਦਾ ਹੈ, ਤੇਰਾ ਹਰੇਕ ਫੁਰਨਾ ਪੂਰਾ ਕਰਦਾ ਹੈ।ਪਦ ਅਰਥ ਮਨਸਾ = {मनीषा} ਮਨ ਦਾ ਫੁਰਨਾ। ਪੂਰੈ = ਪੂਰੀ ਕਰਦਾ ਹੈ। ਥਾਰੀ = ਤੇਰੀ।
SikhNet (Spanish)para que tus esperanzas y tus ilusiones se realicen, habita en el Nombre del Uno,
ਜਨ ਨਾਨਕ ਨਾਮੁ ਜਪਹੁ ਭਵ ਖੰਡਨੁ; ਸੁਖਿ ਸਹਜੇ ਰੈਣਿ ਵਿਹਾਣੀ ਹੇ ॥੮॥
jan naanak naam japahu bhav khanddan; sukh sahaje rain vihaanee he |8|
Sant Singh KhalsaO servant Nanak, chant the Naam, the Name of the Destroyer of fear, and your life-night shall pass in intuitive peace and poise. ||8||
Manmohan SinghO slave Nanak, utter thou the Name of God, the Destroyer of dread and thy life night shall pass in peace and poise.
Manmohan Singh (Punjabi)ਹੇ ਗੋਲੇ ਨਾਨਕ! ਤੂੰ ਡਰ ਦੇ ਨਾਸ ਕਰਨ ਵਾਲੇ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰ ਅਤੇ ਤੇਰੀ ਜੀਵਨ ਰਾਤ੍ਰੀ ਆਰਾਮ ਅਤੇ ਅਡੋਲਤਾ ਅੰਦਰ ਬਤੀਤ ਹੋਵੇਗੀ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਜਨੋਂ! (ਭਵਖੰਡਨ) ਪਰਮੇਸੁਰ ਕਾ ਨਾਮੁ ਜਪੋ, ਜਿਨੋਂ ਨੇ ਜਪਿਆ ਹੈ, ਤਿਨ ਕੀ ਅਵਸਥਾ ਰੂਪ ਰਾਤ੍ਰੀ ਸਹਿਜੇ ਹੀ ਸੁਖ ਸਾਥ ਬੀਤੀ ਹੈ॥੮॥
Prof. Sahib Singhਹੇ ਦਾਸ ਨਾਨਕ! ਸਦਾ ਹਰਿ-ਨਾਮ ਜਪਦੇ ਰਹੋ। ਹਰਿ-ਨਾਮ ਜਨਮ ਮਰਨ ਦੇ ਗੇੜ ਦਾ ਨਾਸ ਕਰਨ ਵਾਲਾ ਹੈ। (ਜਿਹੜਾ ਮਨੁੱਖ ਜਪਦਾ ਹੈ ਉਸ ਦੀ) ਉਮਰ-ਰਾਤ ਸੁਖ ਵਿਚ ਆਤਮਕ ਅਡੋਲਤਾ ਵਿਚ ਬੀਤਦੀ ਹੈ ॥੮॥ਪਦ ਅਰਥ ਭਵ ਖੰਡਨੁ = ਜਨਮ ਮਰਨ ਦੇ ਗੇੜ ਦਾ ਨਾਸ ਕਰਨ ਵਾਲਾ। ਸੁਖਿ = ਸੁਖ ਵਿਚ। ਸਹਜੇ = ਆਤਮਕ ਅਡੋਲਤਾ ਵਿਚ। ਰੈਣਿ = ਰਾਤ, ਜੀਵਨ-ਰਾਤ। ਵਿਹਾਣੀ = ਬੀਤਦੀ ਹੈ ॥੮॥
SikhNet (Spanish)Quien te lleva a través, y que la noche de tu vida transcurra en total Paz y Equilibrio. (8)
ਜਿਨਿ ਹਰਿ ਸੇਵਿਆ; ਤਿਨਿ ਸੁਖੁ ਪਾਇਆ ॥
jin har seviaa; tin sukh paaeaa |
Sant Singh KhalsaThose who serve the Lord find peace.
Manmohan SinghHe, who serves the Lord, attains unto bliss.
Manmohan Singh (Punjabi)ਜੋ ਪ੍ਰਭੂ ਦੀ ਚਾਕਰੀ ਕਰਦਾ ਹੈ ਉਹ ਖ਼ੁਸ਼ੀ ਨੂੰ ਪ੍ਰਾਪਤ ਹੁੰਦਾ ਹੈ।
Fareedkot Teekaਜਿਨੋਂ ਨੇ ਹਰੀ ਕੋ ਸੇਵਿਆ ਹੈ ਤਿਨੋਂ ਨੇ ਸੁਖ ਪਾਇਆ ਹੈ॥
Prof. Sahib Singhਜਿਸ ਮਨੁੱਖ ਨੇ ਪਰਮਾਤਮਾ ਦੀ ਭਗਤੀ ਕੀਤੀ ਉਸ ਨੇ ਸੁਖ ਪ੍ਰਾਪਤ ਕੀਤਾ।ਪਦ ਅਰਥ ਜਿਨਿ = ਜਿਸ (ਮਨੁੱਖ) ਨੇ {ਇਕ-ਵਚਨ}।
SikhNet (Spanish)Los que sirven a Dios, logran el Éxtasis,
ਸਹਜੇ ਹੀ; ਹਰਿ ਨਾਮਿ ਸਮਾਇਆ ॥
sahaje hee; har naam samaaeaa |
Sant Singh KhalsaThey are intuitively absorbed in the Lord's Name.
Manmohan SinghHe is easily absorbed in the Lord's Name.
Manmohan Singh (Punjabi)ਉਹ ਸੁਖੈਨ ਹੀ ਸਾਈਂ ਦੇ ਨਾਮ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਤਿਨ ਕਾ ਮਨ ਸੁਤੇ ਹੀ ਹਰੀ ਨਾਮੀ ਮੇਂ ਸਮਾਇਆ ਹੈ॥
Prof. Sahib Singhਉਹ ਬਿਨਾ ਕਿਸੇ (ਤਪ ਆਦਿਕ) ਜਤਨ ਦੇ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦਾ ਹੈ।ਪਦ ਅਰਥ ਸਹਜੇ = ਬਿਨਾ ਕਿਸੇ (ਤਪ ਆਦਿਕ) ਜਤਨ ਦੇ। ਨਾਮਿ = ਨਾਮ ਵਿਚ। ਤਿਸ ਕੀ = {ਸੰਬੰਧਕ 'ਕੀ' ਦੇ ਕਾਰਨ ਲਫ਼ਜ਼ 'ਤਿਸੁ' ਦਾ (ੁ) ਉਡ ਗਿਆ ਹੈ}।
SikhNet (Spanish)se inmergen en el Nombre del Señor de forma espontánea.
ਜੋ ਸਰਣਿ ਪਰੈ. ਤਿਸ ਕੀ ਪਤਿ ਰਾਖੈ; ਜਾਇ ਪੂਛਹੁ ਵੇਦ ਪੁਰਾਣੀ ਹੇ ॥੯॥
jo saran parai. tis kee pat raakhai; jaae poochhahu ved puraanee he |9|
Sant Singh KhalsaThe Lord preserves the honor of those who seek His Sanctuary; go and consult the Vedas and the Puraanas. ||9||
Manmohan SinghHe, who seeks His refuge; his honour the Lord preserves, Go and consult thou the Vedas and Puranas.
Manmohan Singh (Punjabi)ਜਿਹੜਾ ਉਸ ਦੀ ਪਨਾਹ ਲੈਂਦਾ ਹੈ; ਸੁਆਮੀ ਉਸ ਦੀ ਇੱਜ਼ਤ ਆਬਰੂ ਦੀ ਰੱਖਿਆ ਕਰਦਾ ਹੈ। ਤੂੰ ਜਾ ਕੇ ਵੇਦਾਂ ਅਤੇ ਪੁਰਾਨਾਂ ਕੋਲੋਂ ਪੁੱਛ ਲੈ।
Fareedkot Teekaਜੋ ਭਗਵਤ ਕੀ ਸਰਨ ਪਰੇ ਹੈਂ ਤਿਨ ਕੀ ਅਬਰੋਇ ਰਾਖੇ ਹੈ। ਜੋ ਬੇਦੋਂ ਪੁਰਾਣੋਂ ਕੇ ਵਕਤਾ ਹੈਂ ਤਿਨ ਸੇ ਪੂਛੋ, ਭਾਵ ਵੇਦ ਪੁਰਾਣ ਪੜ ਕਰ ਕੇ ਦੇਖ ਲਹੋ॥੯॥
Prof. Sahib Singhਬੇਸ਼ੱਕ ਵੇਦਾਂ ਪੁਰਾਣਾਂ (ਦੇ ਪੜ੍ਹਨ ਵਾਲਿਆਂ) ਪਾਸੋਂ ਜਾ ਕੇ ਪੁੱਛ ਲਵੋ। ਜਿਹੜਾ ਮਨੁੱਖ ਪਰਮਾਤਮਾ ਦੀ ਸਰਨ ਪੈਂਦਾ ਹੈ, ਪਰਮਾਤਮਾ ਉਸ ਦੀ ਲਾਜ ਰੱਖਦਾ ਹੈ ॥੯॥ਪਦ ਅਰਥ ਪਤਿ = ਇੱਜ਼ਤ। ਜਾਇ = ਜਾ ਕੇ ॥੯॥
SikhNet (Spanish)El Señor conserva el honor del que busca Su Refugio, averigua esto en los Vedas y en los Puranas. (9)
ਜਿਸੁ ਹਰਿ ਸੇਵਾ ਲਾਏ; ਸੋਈ ਜਨੁ ਲਾਗੈ ॥
jis har sevaa laae; soee jan laagai |
Sant Singh KhalsaThat humble being is attached to the Lord's service, whom the Lord so attaches.
Manmohan SinghThat man alone attaches to the Lord's service, whom He Himself blesses.
Manmohan Singh (Punjabi)ਕੇਵਲ ਉਹ ਪੁਰਸ਼ ਹੀ ਸੁਆਮੀ ਦੀ ਟਹਿਲ ਸੇਵਾ ਅੰਦਰ ਜੁੜਦਾ ਹੈ, ਜਿਸ ਨੂੰ ਉਹ ਖ਼ੁਦ ਜੋੜਦਾ ਹੈ।
Fareedkot Teekaਜਿਸ ਕੋ ਹਰੀ ਸੇਵਾ ਮੇਂ ਲਾਵਤਾ ਹੈ, ਸੋਈ ਪੁਰਸ ਲਾਗਤਾ ਹੈ॥
Prof. Sahib Singhਪਰ, ਉਹੀ ਮਨੁੱਖ ਪਰਮਾਤਮਾ ਦੀ ਭਗਤੀ ਵਿਚ ਲੱਗਦਾ ਹੈ, ਜਿਸ ਨੂੰ ਪਰਮਾਤਮਾ ਆਪ ਲਾਂਦਾ ਹੈ।ਪਦ ਅਰਥ ਲਾਗੈ = ਲੱਗਦਾ ਹੈ।
SikhNet (Spanish)Sí, aquél a quien el Señor bendice, sólo él dedica su vida al Servicio de Dios,
ਗੁਰ ਕੈ ਸਬਦਿ; ਭਰਮ ਭਉ ਭਾਗੈ ॥
gur kai sabad; bharam bhau bhaagai |
Sant Singh KhalsaThrough the Word of the Guru's Shabad, doubt and fear are dispelled.
Manmohan SinghThrough the Guru's instruction, doubt and dread are dispelled.
Manmohan Singh (Punjabi)ਗੁਰਾਂ ਦੇ ਉਪਦੇਸ਼ ਰਾਹੀਂ ਸੰਦੇਹ ਅਤੇ ਡਰ ਦੌੜ ਜਾਂਦੇ ਹਨ।
Fareedkot Teekaਤਿਸ ਕਾ ਗੁਰੂ ਉਪਦੇਸ ਕਰ ਭਰਮ ਤਥਾ ਭੌ ਭਾਗ ਜਾਤਾ ਹੈ॥
Prof. Sahib Singhਗੁਰੂ ਦੇ ਸ਼ਬਦ ਦੀ ਬਰਕਤ ਨਾਲ ਉਸ ਮਨੁੱਖ ਦੀ ਭਟਕਣਾ ਉਸ ਦਾ ਡਰ ਦੂਰ ਹੋ ਜਾਂਦਾ ਹੈ।ਪਦ ਅਰਥ ਕੈ ਸਬਦਿ = ਦੇ ਸ਼ਬਦ ਦੀ ਰਾਹੀਂ। ਭਰਮ = ਭਟਕਣਾ। ਭਉ = ਡਰ। ਭਾਗੈ = ਦੂਰ ਹੋ ਜਾਂਦਾ ਹੈ।
SikhNet (Spanish)sus dudas y miedos desaparecen a través de la Palabra del Shabd del Guru,
ਵਿਚੇ ਗ੍ਰਿਹ. ਸਦਾ ਰਹੈ ਉਦਾਸੀ; ਜਿਉ ਕਮਲੁ ਰਹੈ ਵਿਚਿ ਪਾਣੀ ਹੇ ॥੧੦॥
viche grih. sadaa rahai udaasee; jiau kamal rahai vich paanee he |10|
Sant Singh KhalsaIn his own home, he remains unattached, like the lotus flower in the water. ||10||
Manmohan SinghIn his very home he ever lives detached, as the lotus flower lives in water.
Manmohan Singh (Punjabi)ਉਹ ਆਪਣੇ ਘਰ ਵਿੱਚ ਹਮੇਸ਼ਾਂ ਹੀ ਨਿਰਲੇਪ ਰਹਿੰਦਾ ਹੈ। ਜਿਸ ਤਰ੍ਹਾਂ ਕੰਵਲ ਫੁਲ ਜਲ ਅੰਦਰ ਰਹਿੰਦਾ ਹੈ।
Fareedkot Teekaਜਿਸ ਕਾ ਭ੍ਰਮੁ ਗਿਆ ਹੈ ਵਹੁ ਗ੍ਰਿਸਤ ਕੇ ਬੀਚ ਹੀ ਸਦਾ ਉਦਾਸੀਨ ਰਹਤਾ ਹੈ, ਜੈਸੇ ਕਮਲ ਪਾਣੀ ਕੇ ਬੀਚ ਨਿਰਲੇਪੁ ਰਹਿਤਾ ਹੈ॥੧੦॥
Prof. Sahib Singhਜਿਵੇਂ ਕੌਲ ਫੁੱਲ ਪਾਣੀ ਵਿਚ (ਪਾਣੀ ਤੋਂ) ਨਿਰਲੇਪ ਰਹਿੰਦਾ ਹੈ, ਤਿਵੇਂ ਉਹ ਮਨੁੱਖ ਗ੍ਰਿਹਸਤ ਦੇ ਵਿਚ ਹੀ (ਮਾਇਆ ਤੋਂ) ਸਦਾ ਉਪਰਾਮ ਰਹਿੰਦਾ ਹੈ ॥੧੦॥ਪਦ ਅਰਥ ਗ੍ਰਿਹ = ਘਰ, ਗ੍ਰਿਹਸਤ ॥੧੦॥
SikhNet (Spanish)y vive desapegado en medio de su propio hogar, como el loto cuando no es tocado por el agua que lo rodea. (10)