ਰਾਗੁ ਸੂਹੀ ਮਹਲਾ ੧ ਛੰਤੁ ਘਰੁ ੨ ॥
raag soohee mahalaa 1 chhant ghar 2 |
Sant Singh KhalsaRaag Soohee, First Mehl, Chhant, Second House:
Manmohan SinghRag Suhi 1st Guru Chhant.
Manmohan Singh (Punjabi)ਰਾਗੁ ਸੂਹੀ ਪਹਿਲੀ ਪਾਤਿਸ਼ਾਹੀ ਛੰਤੁ।
Prof. Sahib Singhਰਾਗ ਸੂਹੀ, ਘਰ ੨ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ 'ਛੰਤ' (ਛੰਦ)।
SikhNet (Spanish)Rag Suji, Mejl Guru Nanak, Primer Canal Divino, Chhant.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but One God, By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru
ਹਮ ਘਰਿ. ਸਾਜਨ ਆਏ ॥
ham ghar. saajan aae |
Sant Singh KhalsaMy friends have come into my home.
Manmohan SinghFriends have come into my home,
Manmohan Singh (Punjabi)ਮਿਤ੍ਰ ਮੇਰੇ ਘਰ ਵਿੱਚ ਆਏ ਹਨ,
Fareedkot Teekaਹਮਾਰੇ ਘਰ ਮੇਂ ਸੰਤ ਆਏ ਹੈਂ॥
Prof. Sahib Singhਮੇਰੇ ਹਿਰਦੇ-ਘਰ ਵਿਚ ਮਿੱਤਰ-ਪ੍ਰਭੂ ਜੀ ਆ ਪ੍ਰਗਟੇ ਹਨ।ਪਦ ਅਰਥ ਹਮ ਘਰ = ਮੇਰੇ ਹਿਰਦੇ-ਘਰ ਵਿਚ। ਸਾਜਨ ਆਏ = ਪ੍ਰਭੂ-ਮਿੱਤਰ ਜੀ ਆ ਪ੍ਰਗਟੇ ਹਨ {ਨੋਟ: ਇਹ ਲਫ਼ਜ਼ ਆਦਰ ਦੇ ਭਾਵ ਵਿਚ 'ਬਹੁ-ਵਚਨ' ਵਿਚ ਵਰਤੇ ਗਏ ਹਨ; ਜਿਵੇਂ "ਪ੍ਰਭ ਜੀ ਬਸਹਿ ਸਾਧ ਕੀ ਰਸਨਾ"}।
SikhNet (Spanish)Mis amigos, los Santos del Señor, han llegado a mi hogar,
ਸਾਚੈ ਮੇਲਿ ਮਿਲਾਏ ॥
saachai mel milaae |
Sant Singh KhalsaThe True Lord has united me with them.
Manmohan Singhthe True Lord has made me meet their union.
Manmohan Singh (Punjabi)ਸੱਚੇ ਸਾਈਂ ਨੇ ਮੈਨੂੰ ਉਨ੍ਹਾਂ ਦੇ ਮਿਲਾਪ ਅੰਦਰ ਮਿਲਾ ਦਿੱਤਾ ਹੈ।
Fareedkot Teekaਪਰੰਤੂ ਸਚੇ ਪਰਮੇਸਰ ਨੇ ਸੰਤੋਂ ਕੇ ਮੇਲ ਮਿਲਾਏ ਹੈਂ॥
Prof. Sahib Singhਸਦਾ-ਥਿਰ ਪ੍ਰਭੂ ਨੇ ਮੈਨੂੰ ਆਪਣੇ ਚਰਨਾਂ ਵਿਚ ਜੋੜ ਲਿਆ ਹੈ।ਪਦ ਅਰਥ ਸਾਚੈ = ਸਦਾ-ਥਿਰ ਰਹਿਣ ਵਾਲੇ ਪ੍ਰਭੂ ਨੇ। ਮੇਲਿ = ਆਪਣੇ ਮੇਲਿ ਵਿਚ, ਆਪਣੇ ਚਰਨਾਂ ਵਿਚ।
SikhNet (Spanish)el Verdadero Señor auspició mi unión con ellos.
ਸਹਜਿ ਮਿਲਾਏ. ਹਰਿ ਮਨਿ ਭਾਏ; ਪੰਚ ਮਿਲੇ ਸੁਖੁ ਪਾਇਆ ॥
sehaj milaae. har man bhaae; panch mile sukh paaeaa |
Sant Singh KhalsaThe Lord automatically united me with them when it pleased Him; uniting with the chosen ones, I have found peace.
Manmohan SinghWhen it pleased the Lord's mind, He easily caused me to meet them. Meeting the saints I obtained peace.
Manmohan Singh (Punjabi)ਜਦ ਸੁਆਮੀ ਦੇ ਚਿੱਤ ਨੂੰ ਚੰਗਾ ਲੱਗਾ, ਉਸ ਨੇ ਸੁਖੈਨ ਹੀ ਮੈਨੂੰ ਉਨ੍ਹਾਂ ਨਾਲ ਮਿਲਾ ਦਿੱਤਾ। ਸੰਤਾਂ ਨੂੰ ਮਿਲ ਕੇ ਮੈਂ ਆਰਾਮ ਪਰਾਪਤ ਕੀਤਾ।
Fareedkot Teekaਜਬ ਪਰਮੇਸਰ ਕੇ ਮਨ ਮੇਂ ਭਾਏ ਗਏ ਤਬ ਸ਼ਾਂਤੀ ਦੇ ਕਰ ਮਿਲਾਏ ਹਾਂ ਔਰ ਜਬ ਸ੍ਰੇਸ੍ਟ ਸੰਤ ਮਿਲੇ ਤਬ ਸੁਖ ਪਾਯਾ॥
Prof. Sahib Singhਪ੍ਰਭੂ ਜੀ ਨੇ ਮੈਨੂੰ ਆਤਮਕ ਅਡੋਲਤਾ ਵਿਚ ਟਿਕਾ ਦਿੱਤਾ ਹੈ, ਹੁਣ ਪ੍ਰਭੂ ਜੀ ਮੇਰੇ ਮਨ ਵਿਚ ਪਿਆਰੇ ਲੱਗ ਰਹੇ ਹਨ, ਮੇਰੇ ਪੰਜੇ ਗਿਆਨ-ਇੰਦ੍ਰੇ (ਆਪੋ ਆਪਣੇ ਵਿਸ਼ੇ ਵਲ ਦੌੜਨ ਦੇ ਥਾਂ ਪ੍ਰਭੂ-ਪਿਆਰ ਵਿਚ) ਇਕੱਠੇ ਹੋ ਬੈਠੇ ਹਨ, ਮੈਂ ਆਤਮਕ ਆਨੰਦ ਪ੍ਰਾਪਤ ਕਰ ਲਿਆ ਹੈ।ਪਦ ਅਰਥ ਸਹਜਿ = ਆਤਮਕ ਅਡੋਲਤਾ ਵਿਚ। ਮਨਿ = (ਮੇਰੇ) ਮਨ ਵਿਚ। ਭਾਏ = ਪਿਆਰੇ ਲੱਗ ਰਹੇ ਹਨ। ਪੰਚ = ਮੇਰੇ ਪੰਜੇ ਗਿਆਨ ਇੰਦ੍ਰੇ {ਆਪੋ ਆਪਣੇ ਵਿਸ਼ੇ ਵਲ ਦੌੜਨ ਦੇ ਥਾਂ ਪ੍ਰਭੂ-ਪਿਆਰ ਵਿਚ ਰਲ ਬੈਠੇ ਹਨ}। ਸੁਖੁ = ਆਤਮਕ ਆਨੰਦ।
SikhNet (Spanish)A través del Amor los he encontrado, y el Señor está complacido.
ਸਾਈ ਵਸਤੁ ਪਰਾਪਤਿ ਹੋਈ; ਜਿਸੁ ਸੇਤੀ ਮਨੁ ਲਾਇਆ ॥
saaee vasat paraapat hoee; jis setee man laaeaa |
Sant Singh KhalsaI have obtained that thing, which my mind desired.
Manmohan SinghI have obtained the very thing, with which I had attached my mind.
Manmohan Singh (Punjabi)ਮੈਂ ਉਹੀ ਚੀਜ਼ ਹਾਸਲ ਕਰ ਲਈ ਹੈ, ਜਿਸ ਨਾਲ ਮੈਂ ਆਪਣਾ ਚਿੱਤ ਜੋੜਿਆ ਹੋਇਆ ਸੀ।
Fareedkot Teekaਵਹੀ ਆਤਮ ਵਸਤੂ ਪ੍ਰਾਪਤ ਹੋਈ ਹੈ ਜਿਸ ਕੇ ਸਾਥ ਮਨ ਲਾਇਆ ਹੂਆ ਥਾ॥
Prof. Sahib Singhਜਿਸ ਨਾਮ-ਵਸਤੂ ਦੀ ਮੇਰੇ ਅੰਦਰ ਤਾਂਘ ਪੈਦਾ ਹੋ ਰਹੀ ਸੀ, ਉਹ ਹੁਣ ਮੈਨੂੰ ਮਿਲ ਗਈ ਹੈ।ਪਦ ਅਰਥ ਜਿਸੁ...ਲਾਇਆ = ਜਿਸ ਨਾਲ ਮਨ ਜੋੜਿਆ ਸੀ, ਜਿਸ ਦੀ ਮੇਰੇ ਅੰਦਰ ਤਾਂਘ ਪੈਦਾ ਹੋ ਰਹੀ ਸੀ।
SikhNet (Spanish)Dejándome sentir entre los elegidos de Dios, he encontrado la Felicidad,
ਅਨਦਿਨੁ ਮੇਲੁ ਭਇਆ. ਮਨੁ ਮਾਨਿਆ; ਘਰ ਮੰਦਰ ਸੋਹਾਏ ॥
anadin mel bheaa. man maaniaa; ghar mandar sohaae |
Sant Singh KhalsaMeeting with them, night and day, my mind is pleased; my home and mansion are beautified.
Manmohan SinghMeeting with saints, night and day my soul remains pleased and beauteous look my home and mansion.
Manmohan Singh (Punjabi)ਸਾਧੂਆਂ ਨਾਲ ਮਿਲ ਕੇ, ਰਾਤ ਦਿਨ ਮੇਰੀ ਆਤਮਾ ਪ੍ਰਸੰਨ ਰਹਿੰਦੀ ਹੈ ਅਤੇ ਸੁੰਦਰ ਲੱਗਦੇ ਹਨ ਮੇਰੇ ਘਰ ਅਤੇ ਮਹਿਲ।
Fareedkot Teekaਰਾਤ ਦਿਨ ਜਬ ਸਤਸੰਗ ਮੇਂ ਮੇਲ ਹੂਆ ਤੌ ਮਨ ਮੰਨਿਆਂ, ਘਰ ਮੰਦਰ ਪਰਤਖ੍ਯ ਹੀ ਸੰਤੋਂ ਕੇ ਨਿਵਾਸ ਕਰ ਕੇ ਸੁਭਾਏਮਾਂਨ ਹੂਏ ਵਾ (ਘਰ) ਸਰੀਰ ਕੇ ਅੰਦਰ ਹੀ ਸੁਹਾਏ ਹੈਂ॥
Prof. Sahib Singhਹੁਣ ਹਰ ਵੇਲੇ ਪ੍ਰਭੂ ਦੇ ਨਾਮ ਨਾਲ ਮੇਰਾ ਮਿਲਾਪ ਬਣਿਆ ਰਹਿੰਦਾ ਹੈ, ਮੇਰਾ ਮਨ (ਉਸ ਨਾਮ ਨਾਲ) ਗਿੱਝ ਗਿਆ ਹੈ, ਮੇਰਾ ਹਿਰਦਾ ਤੇ ਗਿਆਨ-ਇੰਦ੍ਰੇ ਸੁਹਾਵਣੇ ਹੋ ਗਏ ਹਨ।ਪਦ ਅਰਥ ਅਨਦਿਨੁ = ਹਰ ਰੋਜ਼। ਘਰ ਮੰਦਰ = ਮੇਰਾ ਹਿਰਦਾ ਆਦਿਕ ਸਾਰੇ ਅੰਗ।
SikhNet (Spanish)pues he logrado Lo que mi mente siempre añoró.
ਪੰਚ ਸਬਦ ਧੁਨਿ ਅਨਹਦ ਵਾਜੇ; ਹਮ ਘਰਿ ਸਾਜਨ ਆਏ ॥੧॥
panch sabad dhun anahad vaaje; ham ghar saajan aae |1|
Sant Singh KhalsaThe unstruck sound current of the Panch Shabad, the Five Primal Sounds, vibrates and resounds; my friends have come into my home. ||1||
Manmohan SinghThe unbeaten melodious music of the five musical instruments resounds since the friends have come into my home.
Manmohan Singh (Punjabi)ਪੰਜੇ ਸੰਗੀਤਕ ਸਾਜ਼ਾਂ ਦਾ ਸੁਤੇਸਿਧ ਸੁਰੀਲਾ ਰਾਗ ਗੂੰਜਦਾ ਹੈ ਕਿਉਂ ਜੋ ਮਿਤ੍ਰ ਮੇਰੇ ਧਾਮ ਵਿੱਚ ਆਏ ਹਨ।
Fareedkot Teekaਸੰਤੋਂ ਕੇ ਉਪਦੇਸ ਕਰ ਅਦ੍ਵੈਤ ਚਿੰਤਨੀ ਬ੍ਰਿਤੀ ਇਕ ਰਸ ਪਰਗਟੀ ਹੈ, ਭਾਵ ਹਮਾਰੇ ਅੰਤਸਕਰਨ ਮੇਂ ਸਾਖ੍ਯਾਤਕਾਰ ਹੂਏ ਹੈਂ॥੧॥
Prof. Sahib Singhਮੇਰੇ ਹਿਰਦੇ-ਘਰ ਵਿਚ ਸੱਜਣ-ਪ੍ਰਭੂ ਜੀ ਆ ਪ੍ਰਗਟੇ ਹਨ (ਹੁਣ ਮੇਰੇ ਅੰਦਰ ਅਜੇਹਾ ਆਨੰਦ ਬਣਿਆ ਪਿਆ ਹੈ, ਮਾਨੋ) ਪੰਜ ਕਿਸਮਾਂ ਦੇ ਸਾਜ ਲਗਾਤਾਰ ਮਿਲਵੀਂ ਸੁਰ ਵਿਚ (ਮੇਰੇ ਅੰਦਰ) ਵੱਜ ਰਹੇ ਹਨ ॥੧॥ਪਦ ਅਰਥ ਪੰਚ ਸਬਦ ਧੁਨਿ = ਪੰਜ ਕਿਸਮਾਂ ਦੇ ਸਾਜਾਂ ਦੇ ਵੱਜਣ ਦੀ ਮਿਲਵੀਂ ਸੁਰ। ਅਨਹਦ = ਇਕ-ਰਸ। ਪੰਚ ਸਬਦ = {ਤਾਰ, ਚੰਮ, ਧਾਤ, ਘੜਾ, ਫੂਕ ਮਾਰਨ ਵਾਲੇ} ॥੧॥
SikhNet (Spanish)Eterna es mi Unión, mi mente está complacida; benditas, benditas son mis Mansiones, los cinco diferentes sonidos de la música se escuchan en mi interior sin parar, ahora que mis bienamados amigos han llegado a mi hogar. (1)
ਆਵਹੁ ਮੀਤ ਪਿਆਰੇ ॥
aavahu meet piaare |
Sant Singh KhalsaSo come, my beloved friends,
Manmohan SinghCome, O my dear friends,
Manmohan Singh (Punjabi)ਆਓ ਹੇ ਮੇਰੀਓ ਪਿਆਰੀਓ ਸਹੇਲੀਓ,
Fareedkot Teekaਹੇ ਜਗ੍ਯਾਸੂ ਰੂਪ ਇਸਤ੍ਰੀਓ! ਆਵਹੁ ਪਿਆਰੇ (ਮੀਤ)॥
Prof. Sahib Singhਹੇ ਮੇਰੇ ਗਿਆਨ-ਇੰਦ੍ਰਿਓ! ਆਓ!ਪਦ ਅਰਥ ਮੀਤ ਪਿਆਰੇ = ਹੇ ਮੇਰੇ ਪਿਆਰੇ ਮਿੱਤਰੋ! ਹੇ ਮੇਰੇ ਗਿਆਨ-ਇੰਦ੍ਰਿਓ!
SikhNet (Spanish)Vengan amados amigos, vengan hermanas y compañeros,
ਮੰਗਲ ਗਾਵਹੁ ਨਾਰੇ ॥
mangal gaavahu naare |
Sant Singh KhalsaAnd sing the songs of joy, O sisters.
Manmohan SinghSing ye songs of joy, O women.
Manmohan Singh (Punjabi)ਤੁਸੀਂ ਖੁਸ਼ੀ ਦੇ ਗੀਤ ਗਾਓ, ਹੇ ਇਸਤ੍ਰੀਓ!
Fareedkot Teekaਪਰਮੇਸਰ ਕੇ ਮੰਗਲ ਗਾਵੀਏ॥
Prof. Sahib Singhਹੇ ਮੇਰੀ ਸਹੇਲੀਓ! ਪਰਮਾਤਮਾ ਦੀ ਸਿਫ਼ਤਿ ਸਾਲਾਹ ਦੇ ਗੀਤ ਗਾਵੋ ਜੋ ਮਨ ਵਿਚ ਹੁਲਾਰਾ ਪੈਦਾ ਕਰਦੇ ਹਨ।ਪਦ ਅਰਥ ਨਾਰੇ = ਹੇ ਨਾਰੀਓ! ਹੇ ਮੇਰੀ ਸਹੇਲੀਓ! ਹੇ ਮੇਰੇ ਗਿਆਨ-ਇੰਦ੍ਰਿਓ! ਮੰਗਲ = ਖ਼ੁਸ਼ੀ ਦੇ ਗੀਤ, ਉਹ ਗੀਤ ਜੋ ਮਨ ਵਿਚ ਖ਼ੁਸ਼ੀ ਪੈਦਾ ਕਰਨ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਜੋ ਮਨ ਵਿਚ ਹੁਲਾਰਾ ਪੈਦਾ ਕਰਦੇ ਹਨ।
SikhNet (Spanish)entonen las Melodías de Dicha;
ਸਚੁ ਮੰਗਲੁ ਗਾਵਹੁ. ਤਾ ਪ੍ਰਭ ਭਾਵਹੁ; ਸੋਹਿਲੜਾ ਜੁਗ ਚਾਰੇ ॥
sach mangal gaavahu. taa prabh bhaavahu; sohilarraa jug chaare |
Sant Singh KhalsaSing the true songs of joy and God will be pleased. You shall be celebrated throughout the four ages.
Manmohan SinghSing ye the true songs of joy. Then shall the Lord love ye and ye shall be hailed through the four ages.
Manmohan Singh (Punjabi)ਤੁਸੀਂ ਖੁਸ਼ੀ ਦੇ ਗੀਤ ਗਾਓ ਤੇ ਤਦ ਪ੍ਰਭੂ ਤੁਹਾਨੂੰ ਪਿਆਰ ਕਰੇਗਾ ਅਤੇ ਚੌਹਾਂ ਯੁੱਗਾਂ ਅੰਦਰ ਤੁਹਾਡੀ ਸ਼ੋਭਾ ਹੋਵੇਗੀ।
Fareedkot Teekaਜੋ ਸੱਚੇ ਕੇ ਮੰਗਲੋਂ ਕੋ ਗਾਵੋਗੇ ਤੌ ਪਰਮੇਸਰ ਕੋ ਭਾਵੋਗੇ, ਇਸੀ ਤੇ ਤੁਮਾਰਾ ਜਸ ਚਾਰ ਜੁਗੋਂ ਮੇਂ ਰਹੇਗਾ, ਭਾਵ ਕਬੀਰ ਆਦਿਕੋਂ ਵਤ ਸਦੀਵ ਕਾਲ ਤੁਮਾਰਾ ਨਾਮ ਰਹੇਗਾ॥
Prof. Sahib Singhਉਹ ਗੀਤ ਗਾਵੋ ਜੋ ਅਟੱਲ ਆਤਮਕ ਆਨੰਦ ਪੈਦਾ ਕਰਦਾ ਹੈ, ਸਿਫ਼ਤਿ-ਸਾਲਾਹ ਦਾ ਉਹ ਗੀਤ ਗਾਵੋ ਜੋ ਚਹੁ ਜੁਗਾਂ ਵਿਚ ਆਤਮਕ ਹੁਲਾਰਾ ਦੇਈ ਰੱਖਦਾ ਹੈ, ਤਦੋਂ ਹੀ ਤੁਸੀ ਪ੍ਰਭੂ ਨੂੰ ਚੰਗੀਆਂ ਲੱਗੋਗੀਆਂ।ਪਦ ਅਰਥ ਸਚੁ = ਸਦਾ ਕਾਇਮ ਰਹਿਣ ਵਾਲਾ। ਸਚੁ ਮੰਗਲੁ = ਅਟੱਲ ਆਤਮਕ ਆਨੰਦ ਦੇਣ ਵਾਲਾ ਸਿਫ਼ਤਿ-ਸਾਲਾਹ ਦਾ ਗੀਤ। ਤਾ = ਤਦੋਂ ਹੀ। ਭਾਵਹੁ = ਪਿਆਰੀਆਂ ਲੱਗੋਗੀਆਂ। ਸੋਹਿਲੜਾ = ਖ਼ੁਸ਼ੀ ਪੈਦਾ ਕਰਨ ਵਾਲਾ ਗੀਤ। ਜੁਗ ਚਾਰੇ = ਸਦਾ ਲਈ ਅਟੱਲ।
SikhNet (Spanish)canten la Melodía Nupcial de la Verdad, pues el Señor está Complacido y Su Gloria resuena a través de todas las épocas.
ਅਪਨੈ ਘਰਿ ਆਇਆ. ਥਾਨਿ ਸੁਹਾਇਆ; ਕਾਰਜ ਸਬਦਿ ਸਵਾਰੇ ॥
apanai ghar aaeaa. thaan suhaaeaa; kaaraj sabad savaare |
Sant Singh KhalsaMy Husband Lord has come into my home, and my place is adorned and decorated. Through the Shabad, my affairs have been resolved.
Manmohan SinghMy spouse has come into my house, the place is adorned and His Name has adjusted mine affairs.
Manmohan Singh (Punjabi)ਮੇਰਾ ਪਤੀ ਮੇਰੇ ਘਰ ਵਿੱਚ ਆ ਗਿਆ ਹੈ, ਥਾਂ ਸ਼ਸ਼ੋਭਤ ਹੋ ਗਈ ਹੈ ਅਤੇ ਉਸ ਦੇ ਨਾਮ ਨੇ ਮੇਰੇ ਕੰਮ ਰਾਸ ਕਰ ਦਿੱਤੇ ਹਨ।
Fareedkot Teekaਅਪਨੇ ਸਰੂਪ ਮੇਂ ਵਹੁ ਆਇਆ ਹੈ ਜਿਸ ਕੋ ਸੋਭਨੀਕ ਸਤੰਸਗ ਅਸਥਾਨ ਪ੍ਰਾਪਤ ਹੋਇਆ ਹੈ ਔਰ ਗੁਰੋਂ ਕੇ ਉਪਦੇਸ ਨੇ ਤਿਸ ਕੇ ਸਭ ਕਾਰਜ ਸਵਾਰ ਦੀਏ ਹੈਂ॥
Prof. Sahib Singh(ਹੇ ਸਹੇਲੀਓ! ਮੇਰੇ ਹਿਰਦੇ ਨੂੰ ਆਪਣਾ ਘਰ ਬਣਾ ਕੇ ਸੱਜਣ-ਪ੍ਰਭੂ) ਆਪਣੇ ਘਰ ਵਿਚ ਆਇਆ ਹੈ, ਮੇਰੇ ਹਿਰਦੇ-ਥਾਂ ਵਿਚ ਬੈਠਾ ਸੋਭਾ ਦੇ ਰਿਹਾ ਹੈ, ਗੁਰੂ ਦੇ ਸ਼ਬਦ ਨੇ ਮੇਰੇ ਜੀਵਨ-ਮਨੋਰਥ ਸਵਾਰ ਦਿੱਤੇ ਹਨ।ਪਦ ਅਰਥ ਅਪਨੈ ਘਰਿ = ਮੇਰੇ ਹਿਰਦੇ-ਘਰ ਵਿਚ। ਥਾਨਿ = ਹਿਰਦੇ-ਥਾਂ ਵਿਚ। ਸੁਹਾਇਆ = ਸੋਭਾ ਦੇ ਰਿਹਾ ਹੈ। ਕਾਰਜ = ਮੇਰੇ ਜੀਵਨ-ਮਨੋਰਥ। ਸਬਦਿ = ਗੁਰੂ ਦੇ ਸ਼ਬਦ ਨੇ।
SikhNet (Spanish)Así el Señor llega a mí, Su Hogar, y lo bendice; y a través de Su Palabra, todas mis tareas son realizadas.
ਗਿਆਨ ਮਹਾ ਰਸੁ ਨੇਤ੍ਰੀ ਅੰਜਨੁ; ਤ੍ਰਿਭਵਣ ਰੂਪੁ ਦਿਖਾਇਆ ॥
giaan mahaa ras netree anjan; tribhavan roop dikhaaeaa |
Sant Singh KhalsaApplying the ointment, the supreme essence, of divine wisdom to my eyes, I see the Lord's form throughout the three worlds.
Manmohan SinghApplying the salve of the great elixir of gnosis to mine eyes, I have seen the Lord's form in the three worlds.
Manmohan Singh (Punjabi)ਬ੍ਰਹਿਮ ਗਿਆਨ ਦੇ ਪਰਮ ਅੰਮ੍ਰਿਤਾਂ ਦਾ ਸੁਰਮਾ ਆਪਣੀਆਂ ਅੱਖਾਂ ਵਿੱਚ ਪਾ ਕੇ, ਮੈਂ ਤਿੰਨਾਂ ਹੀ ਜਹਾਨਾਂ ਅੰਦਰ ਸੁਆਮੀ ਦਾ ਸਰੂਪ ਵੇਖ ਲਿਆ ਹੈ।
Fareedkot Teekaਗਿਆਨ ਬਹੁਤ ਅਨੰਦ ਦਾਇਕ ਜੋ ਹੈ ਏਹੀ ਬੁਧੀ ਰੂਪੀ ਨੇਤ੍ਰੋਂ ਮੇਂ ਗੁਰੋਂ ਨੇ ਜਿਸ ਕੇ ਅੰਜਨ ਪਾਯਾ ਹੈ, ਤਿਨ ਕੋ ਤਿੰਨਾਂ ਭਵਨੋਂ ਮੇਂ ਭਗਵਤ ਕਾ ਰੂਪ ਹੀ ਦ੍ਰਿਸਟੀ ਆਯਾ ਹੈ॥
Prof. Sahib Singhਉੱਚੇ ਤੋਂ ਉੱਚਾ ਆਤਮਕ ਆਨੰਦ ਦੇਣ ਵਾਲਾ ਸਤਿਗੁਰੂ ਦੇ ਬਖ਼ਸ਼ੇ ਗਿਆਨ ਦਾ ਸੁਰਮਾ ਮੈਨੂੰ ਅੱਖਾਂ ਵਿਚ ਪਾਣ ਲਈ ਮਿਲਿਆ ਹੈ (ਉਸ ਦੀ ਬਰਕਤਿ ਨਾਲ ਗੁਰੂ ਨੇ) ਮੈਨੂੰ ਤਿੰਨਾਂ ਭਵਨਾਂ ਵਿਚ ਵਿਆਪਕ ਪ੍ਰਭੂ ਦਾ ਦਰਸਨ ਕਰਾ ਦਿੱਤਾ ਹੈ।ਪਦ ਅਰਥ ਨੇਤ੍ਰੀ = ਮੇਰੀਆਂ ਅੱਖਾਂ ਵਿਚ। ਅੰਜਨੁ = ਸੁਰਮਾ। ਤ੍ਰਿਭਵਣ ਰੂਪੁ = ਤਿੰਨਾਂ ਭਵਨਾਂ ਵਿਚ ਵਿਆਪਕ ਪ੍ਰਭੂ ਦਾ ਦੀਦਾਰ।
SikhNet (Spanish)Poniéndome el Colirio de la Sabiduría, sí, la Quintaesencia del Señor, veo al Señor de los tres mundos.
ਸਖੀ ਮਿਲਹੁ ਰਸਿ ਮੰਗਲੁ ਗਾਵਹੁ; ਹਮ ਘਰਿ ਸਾਜਨੁ ਆਇਆ ॥੨॥
sakhee milahu ras mangal gaavahu; ham ghar saajan aaeaa |2|
Sant Singh KhalsaSo join with me, my sisters, and sing the songs of joy and delight; my friends have come into my home. ||2||
Manmohan SinghMeet me, O my mates and sing with Zest the songs of rejoicing, my Spouse has come into my house.
Manmohan Singh (Punjabi)ਨੀ ਮੇਰੀਓ ਸਹੇਲੀਓ! ਮੈਨੂੰ ਮਿਲੋ ਅਤੇ ਸੁਆਦ ਨਾਲ ਖੁਸ਼ੀ ਦੇ ਗੀਤ ਗਾਇਨ ਕਰੋ, ਕਿਉਂਕਿ ਮੇਰਾ ਕੰਤ ਤੇਰੇ ਗ੍ਰਹਿ ਵਿੱਚ ਆਇਆ ਹੈ।
Fareedkot Teekaਹੇ ਜਗ੍ਯਾਸੀਓ! ਤੁਮ ਭੀ ਸਤਸੰਗ ਮੇਂ ਮਿਲੋ ਔਰ ਆਨੰਦ ਰੂਪ ਮੰਗਲ ਗਾਵਹੁ। ਜੈਸੇ ਹਮਾਰੇ ਘਰ ਮੇਂ ਪਰਮੇਸਰ ਆਇਆ ਹੈ, ਤੈਸੇ ਤੁਮ ਕੋ ਭੀ ਪ੍ਰਾਪਤ ਹੋਵੇਗਾ॥੨॥
Prof. Sahib Singhਹੇ ਸਹੇਲੀਓ! ਪ੍ਰਭੂ ਚਰਨਾਂ ਵਿਚ ਜੁੜੋ ਤੇ ਆਨੰਦ ਨਾਲ ਸਿਫ਼ਤਿ-ਸਾਲਾਹ ਦਾ ਉਹ ਗੀਤ ਗਾਵੋ ਜੋ ਆਤਮਕ ਹੁਲਾਰਾ ਪੈਦਾ ਕਰਦਾ ਹੈ, ਮੇਰੇ ਹਿਰਦੇ-ਘਰ ਵਿਚ ਸੱਜਣ ਪ੍ਰਭੂ ਆ ਪ੍ਰਗਟਿਆ ਹੈ ॥੨॥ਪਦ ਅਰਥ ਸਖੀ = ਹੇ ਮੇਰੀ ਸਹੇਲੀਹੋ! ਹੇ ਮੇਰੇ ਗਿਆਨ-ਇੰਦ੍ਰਿਓ! ਮਿਲਹੁ = ਆਪੋ ਆਪਣੇ ਵਿਸ਼ੇ ਵਲੋਂ ਹਟ ਕੇ ਪ੍ਰਭੂ-ਪਿਆਰ ਵਿਚ ਰਲ ਮਿਲੋ। ਰਸਿ = ਆਨੰਦ ਨਾਲ। ਸਾਜਨੁ = ਮਿੱਤਰ-ਪ੍ਰਭੂ ॥੨॥
SikhNet (Spanish)Oh amigos, canten la Melodía de Dicha con gozo, pues a mi Hogar ha llegado el Señor. (2)
ਮਨੁ ਤਨੁ ਅੰਮ੍ਰਿਤਿ ਭਿੰਨਾ ॥
man tan amrit bhinaa |
Sant Singh KhalsaMy mind and body are drenched with Ambrosial Nectar;
Manmohan SinghMy mind and body are bedewed with Nectar,
Manmohan Singh (Punjabi)ਮੇਰਾ ਹਿਰਦਾ ਅਤੇ ਸਰੀਰ ਸੁਧਾਰਸ ਨਾਲ ਗੱਚੇ ਹੋਏ ਹਨ,
Fareedkot Teekaਐਸੇ ਬੇਨਤੀ ਕਰ: ਹੇ ਪਰਮੇਸਰ! ਅੰਮ੍ਰਿਤ ਰੂਪ ਜੋ ਤੂੰ ਹੈਂ ਤੇਰੇ ਸੇ ਹਮਾਰਾ ਮਨੁ ਤਨੁ ਭਿੰਨਾ ਹੈ॥
Prof. Sahib Singh(ਹੇ ਸਹੇਲੀਹੋ!) ਮੇਰਾ ਮਨ ਤੇ ਸਰੀਰ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਨਾਲ ਭਿੱਜ ਗਿਆ ਹੈ,ਪਦ ਅਰਥ ਅੰਮ੍ਰਿਤਿ = ਅੰਮ੍ਰਿਤ ਨਾਲ, ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਨਾਲ। ਭਿੰਨਾ = ਭਿੱਜਾ ਹੋਇਆ।
SikhNet (Spanish)Mi cuerpo y mi mente están imbuidos con el Néctar de la Palabra del Shabd,
ਅੰਤਰਿ ਪ੍ਰੇਮੁ ਰਤੰਨਾ ॥
antar prem ratanaa |
Sant Singh Khalsadeep within the nucleus of my self, is the jewel of the Lord's Love.
Manmohan Singhwithin me is the jewel of Lord's love.
Manmohan Singh (Punjabi)ਮੇਰੇ ਅੰਦਰ ਪ੍ਰਭੂ ਦੀ ਪ੍ਰੀਤ ਦਾ ਜਵੇਹਰ ਹੈ।
Fareedkot Teekaਮੇਰੇ ਮਨੁ ਬੀਚੁ ਪ੍ਰੇਮ ਰੂਪੀ ਰਤਨ ਹੈ॥
Prof. Sahib Singhਮੇਰੇ ਹਿਰਦੇ ਵਿਚ ਪ੍ਰੇਮ-ਰਤਨ ਪੈਦਾ ਹੋ ਪਿਆ ਹੈ।ਪਦ ਅਰਥ ਅੰਤਰਿ = (ਮੇਰੇ) ਅੰਦਰ, ਮੇਰੇ ਹਿਰਦੇ ਵਿਚ। ਰਤੰਨਾ = ਰਤਨ।
SikhNet (Spanish)en mi interior brilla la Joya del Amor.
ਅੰਤਰਿ ਰਤਨੁ ਪਦਾਰਥੁ ਮੇਰੈ; ਪਰਮ ਤਤੁ ਵੀਚਾਰੋ ॥
antar ratan padaarath merai; param tat veechaaro |
Sant Singh KhalsaThis invaluable jewel is deep within me; I contemplate the supreme essence of reality.
Manmohan SinghIn my mind is the invaluable gem and I reflect over the Supreme Reality.
Manmohan Singh (Punjabi)ਮੇਰੇ ਮਨ ਅੰਦਰ ਅਮੋਲਕ ਹੀਰਾ ਹੈ ਅਤੇ ਮੈਂ ਮਹਾਨ ਅਸਲੀਅਤ ਦੀ ਸੋਚ ਵੀਚਾਰ ਕਰਦਾ ਹਾਂ।
Fareedkot Teekaਪਰਮ ਸਾਰ ਰੂਪ ਜੋ ਤੇਰਾ ਬੀਚਾਰੁ ਹੈ ਇਹੀ ਮੇਰੇ ਮਨ ਅੰਤਰ (ਰਤੰਨਾ) ਅਮੋਲਕ ਪਦਾਰਥ ਹੈ॥
Prof. Sahib Singhਮੇਰੇ ਹਿਰਦੇ ਵਿਚ ਪਰਮਾਤਮਾ ਦੇ ਗੁਣਾਂ ਦੀ ਵਿਚਾਰ (ਦਾ ਇਕ ਐਸਾ) ਸੋਹਣਾ ਰਤਨ ਪੈਦਾ ਹੋ ਪਿਆ ਹੈ,ਪਦ ਅਰਥ ਤਤੁ = {तत्व} The Supreme Being, ਪਰਮਾਤਮਾ। ਪਰਮ ਤਤੁ = ਪਰਮਾਤਮਾ। ਵੀਚਾਰੋ = ਵੀਚਾਰੁ, ਵਿਚਾਰ।
SikhNet (Spanish)Dentro de mí está la Joya del Nombre del Señor y yo medito en la Perfecta Quintaesencia de la Realidad.
ਜੰਤ ਭੇਖ. ਤੂ ਸਫਲਿਓ ਦਾਤਾ; ਸਿਰਿ ਸਿਰਿ ਦੇਵਣਹਾਰੋ ॥
jant bhekh. too safalio daataa; sir sir devanahaaro |
Sant Singh KhalsaLiving beings are mere beggars; You are the Giver of rewards; You are the Giver to each and every being.
Manmohan SinghAll the beings are mumpers. Thou art the Giver of all the fruits. Thou givest to all the individuals.
Manmohan Singh (Punjabi)ਸਾਰੇ ਜੀਵ ਮੰਗਤੇ ਹਨ। ਤੂੰ ਸਮੂਹ ਫਲ ਦੇਣ ਵਾਲਾ ਹੈਂ। ਤੂੰ ਸਾਰਿਆਂ ਇਨਸਾਨਾਂ ਨੂੰ ਦਿੰਦਾ ਹੈਂ।
Fareedkot Teekaਯਹਿ ਜੀਵ ਤੇਰੇ (ਭੇਖ) ਭਿਖਾਰੀ ਹੈਂ ਤੂੰ ਸਫਲ ਦਾਤਾ ਹੈਂ, ਭਾਵ ਮਨ ਬਾਂਛਤ ਦਾਤਾ ਹੈਂ। ਸਿਰ ਸਿਰ ਪੈਦਾ ਕਰ ਕੇ ਹਰੇਕ ਕੋ ਦੇਨੇ ਵਾਲਾ ਹੈ॥
Prof. Sahib Singh(ਜਿਸ ਦੀ ਬਰਕਤਿ ਨਾਲ ਮੈਂ ਉਸ ਦੇ ਦਰ ਤੇ ਇਉਂ ਅਰਦਾਸਿ ਕਰਦੀ ਹਾਂ-ਹੇ ਪ੍ਰਭੂ! ਸਾਰੇ ਜੀਵ ਤੇਰੇ ਦਰ ਦੇ ਭਿਖਾਰੀ ਹਨ) ਤੂੰ ਭਿਖਾਰੀ ਜੀਵਾਂ ਦਾ ਕਾਮਯਾਬ ਦਾਤਾ ਹੈਂ, ਤੂੰ ਹਰੇਕ ਜੀਵ ਦੇ ਸਿਰ ਉਤੇ (ਰਾਖਾ ਤੇ) ਦਾਤਾਰ ਹੈਂ।ਪਦ ਅਰਥ ਜੰਤ ਭੇਖ ਦਾਤਾ = ਭੇਖਾਰੀ ਜੀਵਾਂ ਦਾ ਦਾਤਾ। ਸਫਲਿਓ = ਕਾਮਯਾਬ। ਸਿਰਿ ਸਿਰਿ = ਹਰੇਕ ਦੇ ਸਿਰ ਉਤੇ।
SikhNet (Spanish)Tus seres no son más que pordioseros a Tu Puerta, oh Ser Bondadoso, oh Señor Todopoderoso, Tú te das a todos aquellos que buscan en verdad.
ਤੂ ਜਾਨੁ ਗਿਆਨੀ ਅੰਤਰਜਾਮੀ; ਆਪੇ ਕਾਰਣੁ ਕੀਨਾ ॥
too jaan giaanee antarajaamee; aape kaaran keenaa |
Sant Singh KhalsaYou are Wise and All-knowing, the Inner-knower; You Yourself created the creation.
Manmohan SinghThou art the wise Theologian and the inner-knower, Thou Thyself hast created the world.
Manmohan Singh (Punjabi)ਤੂੰ ਸਿਆਣਾ ਬ੍ਰਹਿਬੇਤਾ ਅਤੇ ਅੰਦਰ ਅਤੇ ਅੰਦਰ ਦੀਆਂ ਜਾਨਣ ਵਾਲਾ ਹੈ। ਤੂੰ ਆਪ ਹੀ ਸੰਸਾਰ ਨੂੰ ਰਚਿਆ ਹੈ।
Fareedkot Teekaਹੇ ਬਬੇਕੀ! ਤੂੰ ਐਸੇ ਜਾਨ ਓਸ ਅੰਤਰਜਾਮੀ ਨੇ (ਕਾਰਣ) ਬ੍ਰਹਮਾਂ ਆਦਿ ਕਾਰਣੋਂ ਕੋ ਔਰ ਕਾਰਜ ਰੂਪ ਜੋ ਸੰਸਾਰ ਹੈ ਏਹ ਸਭ ਆਪ ਹੀ ਕੀਆ ਹੈ॥
Prof. Sahib Singhਤੂੰ ਸਿਆਣਾ ਹੈਂ, ਗਿਆਨ-ਵਾਨ ਹੈਂ, ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈਂ, ਤੂੰ ਆਪ ਹੀ ਇਹ (ਸਾਰਾ) ਜਗਤ ਰਚਿਆ ਹੈ (ਤੇ ਆਪ ਹੀ ਹਰੇਕ ਦੀਆਂ ਲੋੜਾਂ ਪੂਰੀਆਂ ਕਰਨੀਆਂ ਜਾਣਦਾ ਹੈਂ ਤੇ ਪੂਰੀਆਂ ਕਰਦਾ ਹੈਂ)।ਪਦ ਅਰਥ ਜਾਨੁ = ਸੁਜਾਨ, ਸਿਆਣਾ। ਆਪੇ = ਆਪ ਹੀ। ਕਾਰਣੁ = ਜਗਤ।
SikhNet (Spanish)Eres el Conocedor de lo íntimo, eres la Causa de causas.
ਸੁਨਹੁ ਸਖੀ. ਮਨੁ ਮੋਹਨਿ ਮੋਹਿਆ; ਤਨੁ ਮਨੁ ਅੰਮ੍ਰਿਤਿ ਭੀਨਾ ॥੩॥
sunahu sakhee. man mohan mohiaa; tan man amrit bheenaa |3|
Sant Singh KhalsaSo listen, O my sisters - the Enticer has enticed my mind. My body and mind are drenched with Nectar. ||3||
Manmohan SinghHear, O mates the Fascinator has fascinated my soul. My body and mind are bedewed with Nectar.
Manmohan Singh (Punjabi)ਸੁਣੋ ਹੇ ਸਹੇਲੀਓ! ਫਰੇਫਤਾ ਕਰਨ ਵਾਲੇ ਨੇ ਮੇਰੀ ਜਿੰਦੜੀ ਨੂੰ ਫਰੇਫਤਾ ਕਰ ਲਿਆ ਹੈ। ਮੇਰਾ ਹਿਰਦਾ ਅਤੇ ਸਰੀਰ ਸੁਧਾਰਸ ਨਾਲ ਗੱਚ ਹੋ ਗਏ ਹਨ।
Fareedkot Teekaਸੁਨੋ ਹੇ (ਸਖੀ) ਭਾਈ! ਮੇਰਾ ਮਨ ਮੋਹਨ ਨੇ ਮੋਹ ਲਿਆ ਹੈ ਔਰ ਮੇਰਾ ਤਨ ਮਨ ਉਸ ਅੰਮ੍ਰਿਤ ਸਰੂਪ ਮੇਂ ਭਿਜ ਗਿਆ ਹੈ, ਭਾਵ ਅਭੇਦ ਹੋ ਗ੍ਯਾ ਹੈ॥੩॥
Prof. Sahib Singhਹੇ ਸਹੇਲੀਓ! (ਮੇਰਾ ਹਾਲ ਸੁਣੋ) ਮੋਹਨ-ਪ੍ਰਭੂ ਨੇ ਮੇਰਾ ਮਨ ਆਪਣੇ ਪ੍ਰੇਮ ਦੇ ਵੱਸ ਵਿਚ ਕਰ ਲਿਆ ਹੈ, ਮੇਰਾ ਮਨ ਮੇਰਾ ਤਨ ਉਸ ਦੇ ਨਾਮ-ਅੰਮ੍ਰਿਤ ਨਾਲ ਭਿੱਜਾ ਪਿਆ ਹੈ ॥੩॥ਪਦ ਅਰਥ ਮੋਹਨਿ = ਮੋਹਨ ਨੇ, ਪ੍ਰਭੂ ਨੇ {ਵੇਖੋ: "ਮੋਹਨ ਤੇਰੇ ਊਚੇ ਮੰਦਰ", ਗਉੜੀ ਮ: ੫} ॥੩॥
SikhNet (Spanish)Escucha, oh amigo, mi mente ha sido encantada por el Gran Mago y junto con mi cuerpo, ambos están imbuidos en el Néctar de la Palabra. (3)
ਆਤਮ ਰਾਮੁ ਸੰਸਾਰਾ ॥
aatam raam sansaaraa |
Sant Singh KhalsaO Supreme Soul of the World,
Manmohan SinghO the All-pervading soul of the world,
Manmohan Singh (Punjabi)ਹੇ ਸ਼੍ਰਿਸ਼ਟੀ ਦੀ ਸਰਬ-ਵਿਆਪਕ ਰੂਹ,
Fareedkot Teekaਤਾਂ ਤੇ ਐਸੇ ਬੇਨਤੀ ਕਰ: ਹੇ ਰਾਮ ਏਹੁ ਸੰਸਾਰ ਖੇਲ ਤੇਰਾ ਅਪਨਾਂ ਆਪ ਹੈ॥
Prof. Sahib Singhਹੇ ਪ੍ਰਭੂ! ਤੂੰ ਸੰਸਾਰ ਦੀ ਜਿੰਦ-ਜਾਨ ਹੈਂ,ਪਦ ਅਰਥ ਆਤਮ ਰਾਮੁ = ਜਿੰਦ-ਜਾਨ। ਰਾਮੁ = {रमते इति राम } ਸਰਬ-ਵਿਆਪਕ।
SikhNet (Spanish)Verdad es Tu Obra,
ਸਾਚਾ ਖੇਲੁ ਤੁਮੑਾਰਾ ॥
saachaa khel tumaaraa |
Sant Singh KhalsaYour play is true.
Manmohan Singhtrue is Thine play.
Manmohan Singh (Punjabi)ਸੱਚੀ ਹੈ ਤੇਰੀ ਖੇਡ।
Fareedkot Teekaਇਸੀ ਤੇ ਤੁਮਾਰਾ ਖੇਲ ਸਾਚਾ ਹੈ॥
Prof. Sahib Singhਇਹ ਸੰਸਾਰ ਤੇਰੀ ਸਚ-ਮੁਚ ਦੀ ਰਚੀ ਹੋਈ ਖੇਡ ਹੈ (ਭਾਵ, ਹੈ ਤਾਂ ਇਹ ਸੰਸਾਰ ਇਕ ਖੇਡ ਹੀ, ਹੈ ਤਾਂ ਨਾਸਵੰਤ, ਪਰ ਮਨ ਦਾ ਭਰਮ ਨਹੀਂ, ਸਚ-ਮੁਚ ਮੌਜੂਦ ਹੈ)।ਪਦ ਅਰਥ ਸਾਚਾ = ਸਚ-ਮੁਚ ਦੀ ਹੋਂਦ ਵਾਲਾ।
SikhNet (Spanish)oh Infinito, Señor Insondable,
ਸਚੁ ਖੇਲੁ ਤੁਮੑਾਰਾ ਅਗਮ ਅਪਾਰਾ; ਤੁਧੁ ਬਿਨੁ. ਕਉਣੁ ਬੁਝਾਏ ॥
sach khel tumaaraa agam apaaraa; tudh bin. kaun bujhaae |
Sant Singh KhalsaYour play is true, O Inaccessible and Infinite Lord; without You, who can make me understand?
Manmohan SinghTrue is Thine play, O Inaccessible and Infinite Lord. Without Thee, who can make me understand Thee?
Manmohan Singh (Punjabi)ਸੱਚੀ ਹੈ ਤੇਰੀ ਖੇਡ, ਹੇ ਪਹੁੰਚ ਤੋਂ ਪਰੇ ਅਤੇ ਬੇਅੰਤ ਸੁਆਮੀ! ਤੇਰੇ ਬਗੈਰ ਮੈਨੂੰ ਹੋਰ ਕਿਹੜਾ ਤੈਨੂੰ ਦਰਸਾ ਸਕਦਾ ਹੈ?
Fareedkot Teekaਇਹ ਸੰਸਾਰ ਖੇਲ ਤੁਮਾਰਾ ਸਚਾ ਹੈ, ਹੇ ਇੰਦ੍ਰਿ੍ਯੋਂ ਸੇ ਜਾਨਨੇ ਸੇ (ਅਗਮ) ਕਠਨ ਔਰ ਬ੍ਰਹਮਾਦਿਕੋਂ ਸੇ ਪਰੇ ਬਿਅੰਤ! ਏਹੁ ਤੁਮਾਰੇ ਬਿਨਾਂ ਕੌਨ ਸਮਝਾਏ॥
Prof. Sahib Singhਹੇ ਅਪਹੁੰਚ ਤੇ ਬੇਅੰਤ ਪ੍ਰਭੂ! ਇਹ ਸੰਸਾਰ ਤੇਰੀ ਸਚ-ਮੁਚ ਦੀ ਰਚੀ ਹੋਈ ਇਕ ਖੇਡ ਹੈ (ਇਹ ਅਸਲੀਅਤ) ਤੈਥੋਂ ਬਿਨਾ ਕੋਈ ਸਮਝਾ ਨਹੀਂ ਸਕਦਾ।ਪਦ ਅਰਥ ਅਗਮ = ਅਪਹੁੰਚ {अगम्य}। ਅਪਾਰਾ = ਬੇਅੰਤ।
SikhNet (Spanish)¿quién sino Tú puede hacer que Te me reveles en mi interior?
ਸਿਧ ਸਾਧਿਕ ਸਿਆਣੇ ਕੇਤੇ; ਤੁਝ ਬਿਨੁ ਕਵਣੁ ਕਹਾਏ ॥
sidh saadhik siaane kete; tujh bin kavan kahaae |
Sant Singh KhalsaThere are millions of Siddhas and enlightened seekers, but without You, who can call himself one?
Manmohan SinghMillions of adepts, strivers and wise-men there are, but without Thy grace, who can call himself to be anything?
Manmohan Singh (Punjabi)ਕ੍ਰੋੜਾਂ ਹੀ ਪੂਰਨ ਪੁਰਸ਼, ਅਭਿਨਾਸ਼ੀ ਅਤੇ ਅਕਲਮੰਦ ਇਨਸਾਨ ਹਨ ਪਰ ਤੇਰੀ ਮਿਹਰ ਦੇ ਬਾਝੋਂ ਕੌਣ ਕੋਈ ਆਪਣੇ ਆਪ ਨੂੰ ਕੁਛ ਅਖਵਾ ਸਕਦਾ ਹੈ?
Fareedkot Teekaਸਿਧੀ ਵਾਲੇ ਔਰ ਜੋ (ਸਾਧਿਕ) ਸਾਧਨਾਂ ਕਰਨੇ ਵਾਲੇ ਜਗ੍ਯਾਸੂ ਔਰ ਸਿਆਣੇਂ ਕਈ ਹੈਂ, ਤੁਮਾਰੇ ਬਿਨਾਂ ਕੌਨ ਕਹ ਕਹਾਇ ਸਕਤਾ ਹੈ ਕਿ ਕੁਛ ਮੇਂ ਭੀ ਹੂੰ, ਭਾਵ ਤੇਰੀ ਸਤਾ ਬਿਨਾਂ ਪੱਤਾ ਭੀ ਨਹੀਂ ਹਿਲ ਸਕਤਾ॥
Prof. Sahib Singh(ਇਹ ਸੰਸਾਰ ਵਿਚ) ਅਨੇਕਾਂ ਹੀ ਪੁੱਗੇ ਹੋਏ ਜੋਗੀ ਅਨੇਕਾਂ ਹੀ ਸਾਧਨਾਂ ਕਰਨ ਵਾਲੇ ਤੇ ਅਨੇਕਾਂ ਹੀ ਸਿਆਣੇ ਹੁੰਦੇ ਆਏ ਹਨ (ਤੇਰੀ ਹੀ ਮੇਹਰ ਨਾਲ ਇਸ ਮਰਾਤਬੇ ਤੇ ਪਹੁੰਚਦੇ ਹਨ) ਤੈਥੋਂ ਬਿਨਾ ਹੋਰ ਕੋਈ ਤੇਰਾ ਸਿਮਰਨ ਨਹੀਂ ਕਰਾ ਸਕਦਾ।ਪਦ ਅਰਥ ਸਿਧ = ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ। ਸਾਧਿਕ = ਸਾਧਨ ਕਰਨ ਵਾਲੇ। ਕੇਤੇ = ਅਨੇਕਾਂ।
SikhNet (Spanish)Millones de adeptos y buscadores los hay, pero privados de Tu Gracia, ¿quién más es conocido como Tuyo? Encontrándote, uno abandona la barbarie,
ਕਾਲੁ ਬਿਕਾਲੁ ਭਏ ਦੇਵਾਨੇ; ਮਨੁ ਰਾਖਿਆ ਗੁਰਿ ਠਾਏ ॥
kaal bikaal bhe devaane; man raakhiaa gur tthaae |
Sant Singh KhalsaDeath and rebirth drive the mind insane; only the Guru can hold it in its place.
Manmohan SinghThe Guru keeps in its place the mind, which is maddened by death and birth.
Manmohan Singh (Punjabi)ਗੁਰੂ ਜੀ ਮਨੂਏ ਨੂੰ ਆਪਣੇ ਟਿਕਾਣੇ ਤੇ ਰੱਖਦੇ ਹਨ, ਜਿਸ ਨੂੰ ਕਿ ਮਰਣ ਅਤੇ ਜੰਮਣ ਨੇ ਕਮਲਾ ਕੀਤਾ ਹੋਇਆ ਹੈ।
Fareedkot Teekaਜਿਨ ਕਾ ਮਨ ਗੁਰੋਂ ਨੇ ਇਸਥਤ ਕੀਆ ਹੈ, ਤਿਨ ਕੇ ਜਨਮ ਮਰਨ (ਦੇਵਾਨੇ) ਕਮਲੇ ਹੋ ਗਏ, ਭਾਵ ਜਨਮ ਮਰਨ ਉਨ ਕੇ ਦੂਰ ਹੂਏ॥
Prof. Sahib Singh(ਤੇਰੀ ਹੀ ਮੇਹਰ ਨਾਲ) ਗੁਰੂ ਨੇ ਜਿਸ ਦਾ ਮਨ ਤੇਰੇ ਚਰਨਾਂ ਵਿਚ ਜੋੜਿਆ, ਉਸ ਦਾ ਜਨਮ ਮਰਨ ਦਾ ਗੇੜ ਮੁੱਕ ਗਿਆ।ਪਦ ਅਰਥ ਕਾਲੁ = ਮੌਤ। ਬਿਕਾਲੁ = {"ਕਾਲ" ਦੇ ਉਲਟ} ਜਨਮ। ਦੇਵਾਲੇ ਭਏ = ਕਮਲੇ ਹੋ ਗਏ, ਨੱਸ ਗਏ। ਗੁਰਿ = ਗੁਰੂ ਨੇ। ਠਾਏ = ਠਾਇ, ਥਾਂ-ਸਿਰ, ਪ੍ਰਭੂ ਦੇ ਚਰਨਾਂ ਵਿਚ।
SikhNet (Spanish)la danza interminable del nacimiento y de la muerte, y nuestra mente es mantenida por la Gracia del Guru.
ਨਾਨਕ. ਅਵਗਣ ਸਬਦਿ ਜਲਾਏ; ਗੁਣ ਸੰਗਮਿ ਪ੍ਰਭੁ ਪਾਏ ॥੪॥੧॥੨॥
naanak. avagan sabad jalaae; gun sangam prabh paae |4|1|2|
Sant Singh KhalsaO Nanak, one who burns away his demerits and faults with the Shabad, accumulates virtue, and finds God. ||4||1||2||
Manmohan SinghHe, who burns his demerits with the Name, obtains the Lord by associating with virtues.
Manmohan Singh (Punjabi)ਜੋ ਆਪਣੀਆਂ ਬੁਰਿਆਈਆਂ ਨੂੰ ਨਾਮ ਨਾਲ ਸਾੜ ਸੁੱਟਦਾ ਹੈ, ਉਹ ਨੇਕੀਆਂ ਦੀ ਸੰਗਤ ਦੁਆਰਾ ਸਾਈਂ ਨੂੰ ਪਾ ਲੈਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: (ਅਵਗੁਣ) ਜਬ ਆਸੁਰੀ ਗੁਣ ਗੁਰੋਂ ਨੇ ਉਪਦੇਸ ਦੇ ਕੇ ਜਲਾਏ ਤਬ ਦੈਵੀ ਗੁਣੋਂ ਕਾ ਮਿਲਾਪ ਹੂਆ ਤੌ ਹੀ ਪ੍ਰਭੂ ਪਾਏ ਹੈਂ॥੪॥੧॥੨॥
Prof. Sahib Singhਹੇ ਨਾਨਕ! (ਪ੍ਰਭੂ ਦੀ ਮੇਹਰ ਦਾ ਸਦਕਾ) ਜਿਸ ਮਨੁੱਖ ਨੇ ਗੁਰੂ ਦੇ ਸ਼ਬਦ ਵਿਚ ਜੁੜ ਕੇ (ਆਪਣੇ ਅੰਦਰੋਂ) ਔਗੁਣ ਸਾੜ ਲਏ, ਉਸ ਨੇ ਗੁਣਾਂ ਦੇ ਮਿਲਾਪ ਨਾਲ ਪ੍ਰਭੂ ਨੂੰ ਲੱਭ ਲਿਆ ॥੪॥੧॥੨॥ਪਦ ਅਰਥ ਸਬਦਿ = ਸ਼ਬਦ ਦੀ ਰਾਹੀਂ। ਸੰਗਮਿ = ਸੰਗਮ ਵਿਚ ॥੪॥੧॥੨॥
* ਨੋਟ: ਛੰਦ ਦੇ ਬੰਦ ੪ ਹਨ। 'ਘਰੁ ੨' ਦਾ ਇਹ ਪਹਿਲਾ ਛੰਦ ਹੈ। ਕੁੱਲ ਜੋੜ ੨ ਹੈ।
SikhNet (Spanish)Dice Nanak, a través de Tu Palabra, todos nuestros errores son borrados, y volviéndonos virtuosos logramos concebir a nuestro Señor.(4-1-2)