ੴ

ਸਿੱਖਬਾਣੀ · SikhBani

ਸਭਿ ਜਪ ਸਭਿ ਤਪ ਸਭ ਚਤੁਰਾਈ ॥

sabh jap sabh tap sabh chaturaaee
Guru Nanak Dev Ji ਗੁਰੂ ਨਾਨਕ ਦੇਵ ਜੀ · Raag Aasaa · Ang 412 · 35 lines
Translations

ਆਸਾ ਮਹਲਾ ੧ ॥

aasaa mahalaa 1 |

Sant Singh KhalsaAasaa, First Mehl:
Manmohan SinghAsa 1st Guru.
Manmohan Singh (Punjabi)ਆਸਾ ਪਹਿਲੀ ਪਾਤਸ਼ਾਹੀ।
Prof. Sahib Singhਰਾਗ ਆਸਾ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ।
SikhNet (Spanish)Asa, Mejl Guru Aryan, Quinto Canal Divino.

ਸਭਿ ਜਪ ਸਭਿ ਤਪ; ਸਭ ਚਤੁਰਾਈ ॥

sabh jap sabh tap; sabh chaturaaee |

Sant Singh KhalsaAll meditation, all austerities, and all clever tricks,
Manmohan SinghInspite of all worship, all penance and all cleverness,
Manmohan Singh (Punjabi)ਸਾਰੀ ਪੂਜਾ, ਸਾਰੀ ਤਪੱਸਿਆ ਅਤੇ ਸਾਰੀ ਹੁਸ਼ਿਆਰੀ ਦੇ ਬਾਵਜੂਦ,
Fareedkot Teekaਹੇ ਭਰਥਰਿ! ਮਨਮੁਖ ਹੋ ਕਰ ਸਰਬ ਪ੍ਰਕਾਰ ਕੇ ਜਪ ਵਾ ਤਪ, ਸਭ ਪ੍ਰਕਾਰ ਕੀ ਚਤ੍ਰਤਾ ਕਰਨੇ ਵਾਲੇ॥
Prof. Sahib Singhਜੇਹੜਾ ਮਨੁੱਖ ਸਾਰੇ ਜਪ ਕਰਦਾ ਹੈ ਸਾਰੇ ਤਪ ਸਾਧਦਾ ਹੈ (ਸ਼ਾਸਤ੍ਰ ਆਦਿਕ ਸਮਝਣ ਬਾਰੇ) ਹਰੇਕ ਕਿਸਮ ਦੀ ਸਿਆਣਪ-ਅਕਲ ਭੀ ਵਿਖਾਂਦਾ ਹੈ,

ਪਦ ਅਰਥ ਸਭਿ = ਸਾਰੇ। ਸਭ = ਹਰੇਕ ਕਿਸਮ ਦੀ।

SikhNet (Spanish)Toda contemplación, austeridad y astucia sólo lo desvían a uno,

ਊਝੜਿ ਭਰਮੈ; ਰਾਹਿ ਨ ਪਾਈ ॥

aoojharr bharamai; raeh na paaee |

Sant Singh Khalsalead one to wander in the wilderness, but he does not find the Path.
Manmohan Singhman wanders in wilderness and finds not the way.
Manmohan Singh (Punjabi)ਇਨਸਾਨ ਬੀਆਬਾਨ ਅੰਦਰ ਭਟਕਦਾ ਹੈ ਅਤੇ ਉਸ ਨੂੰ ਰਸਤਾ ਨਹੀਂ ਲਭਦਾ।
Fareedkot Teekaਸੰਸਾਰ ਰੂਪ (ਉਝੜਿ) ਉਜਾੜ ਮੇਂ ਭ੍ਰਮਤੇ ਹੈਂ ਗ੍ਯਾਨ ਰਸਤੇ ਕੋ ਨਹੀਂ ਪਾਉਤੇ ਹੈਂ॥
Prof. Sahib Singhਪਰ ਜੇ ਉਹ (ਪਰਮਾਤਮਾ ਦਾ ਦਾਸ ਬਣਨ ਦੀ ਜੁਗਤਿ) ਨਹੀਂ ਸਮਝਦਾ, ਤਾਂ ਉਸ ਦਾ (ਜਪ ਤਪ ਆਦਿਕ ਦਾ) ਕੋਈ ਭੀ ਉੱਦਮ (ਪ੍ਰਭੂ ਦੀ ਹਜ਼ੂਰੀ ਵਿਚ) ਪਰਵਾਨ ਨਹੀਂ ਹੁੰਦਾ।

ਪਦ ਅਰਥ ਉਝੜਿ = ਕੁਰਾਹੇ, ਗ਼ਲਤ ਰਸਤੇ ਉਤੇ। ਭਰਮੈ = ਭਟਕਦਾ ਹੈ। ਰਾਹਿ = (ਠੀਕ) ਰਸਤੇ ਉਤੇ।

SikhNet (Spanish)y así, no encuentra el Sendero Verdadero,

ਬਿਨੁ ਬੂਝੇ; ਕੋ ਥਾਇ ਨ ਪਾਈ ॥

bin boojhe; ko thaae na paaee |

Sant Singh KhalsaWithout understanding, he is not approved;
Manmohan SinghWithout knowing the Lord, none is approved,
Manmohan Singh (Punjabi)ਸੁਆਮੀ ਨੂੰ ਜਾਨਣ ਦੇ ਬਾਝੋਂ ਕੋਈ ਭੀ ਪਰਮਾਣੀਕ ਨਹੀਂ ਹੁੰਦਾ,
Fareedkot Teekaਬਿਨਾਂ ਸਮਝੇ ਕੋਈ ਸਥਾਨ ਨਹੀਂ ਪਾਉਤਾ ਹੈ॥
Prof. Sahib Singhਉਹ ਗ਼ਲਤ ਰਸਤੇ ਤੇ ਭਟਕ ਰਿਹਾ ਹੈ, ਉਹ ਸਹੀ ਰਸਤੇ ਉੱਤੇ ਨਹੀਂ ਜਾ ਰਿਹਾ।

ਪਦ ਅਰਥ ਥਾਇ = ਥਾਂ ਵਿਚ, ਥਾਂ ਸਿਰ। ਥਾਇ ਨ ਪਾਈ = ਥਾਂ-ਸਿਰ ਨਹੀਂ ਪੈਂਦੀ, ਪਰਵਾਨ ਨਹੀਂ ਹੁੰਦੀ।

SikhNet (Spanish)porque sin conocer la Verdad, uno no es aprobado.

ਨਾਮ ਬਿਹੂਣੈ; ਮਾਥੇ ਛਾਈ ॥੧॥

naam bihoonai; maathe chhaaee |1|

Sant Singh Khalsawithout the Naam, the Name of the Lord, ashes are thrown upon one's head. ||1||
Manmohan Singhwithout the Name, one has ashes thrown on his head.
Manmohan Singh (Punjabi)ਨਾਮ ਦੇ ਬਗੈਰ ਆਦਮੀ ਦੇ ਸਿਰ ਸੁਆਹ ਪੈਦੀ ਹੈ।
Fareedkot Teekaਨਾਮ ਸੇ ਬਿਨਾਂ ਜੋ ਕਰਮ ਕਰਤਾ ਹੈ, ਸੋ ਉਸ ਕੇ ਸਿਰ ਪਰ ਧਿਕਾਰ ਰੂਪ (ਛਾਈ) ਭਸਮ ਪੜਤੀ ਹੈ॥੧॥☬ਫੇਰਿ ਭਰਥਰਿ ਜੀ ਨੇ ਕਹਾ ਕਿ ਗੁਰੂ ਜੀ ਜਗਤ ਕਾ ਚੌਰਾਸੀ ਮੇਂ ਪੜਨਾ ਕੈਸੇ ਹੂਆ ਔਰ ਇਸ ਸੇ ਛੂਟਨਾ ਕਿਸ ਪ੍ਰਕਾਰ ਹੋਤਾ ਹੈ?☬ਸ੍ਰੀ ਗੁਰੂ ਜੀ ਕਹਤੇ ਹੈਂ:
Prof. Sahib Singhਪਰਮਾਤਮਾ ਦੇ ਨਾਮ ਤੋਂ ਸੱਖਣੇ ਮਨੁੱਖ ਦੇ ਸਿਰ ਸੁਆਹ ਹੀ ਪੈਂਦੀ ਹੈ ॥੧॥

ਪਦ ਅਰਥ ਨਾਮ ਬਿਹੂਣੇ = ਨਾਮ ਤੋਂ ਸੱਖਣੇ ਬੰਦੇ ਨੂੰ {ਨੋਟ: ਲਫ਼ਜ਼ "ਬਿਹੂਣੇ" ਅਤੇ "ਬਿਹੂਣੈ" ਦੇ ਅਰਥਾਂ ਵਿਚ ਫ਼ਰਕ ਹੈ}। ਛਾਈ = ਸੁਆਹ। ਮਾਥੇ = ਮੱਥੇ ਉਤੇ, ਸਿਰ ਉਤੇ ॥੧॥

SikhNet (Spanish)Y al ser privado del Naam, el Nombre del Señor, se revuelca en el polvo. (1)

ਸਾਚ ਧਣੀ; ਜਗੁ ਆਇ ਬਿਨਾਸਾ ॥

saach dhanee; jag aae binaasaa |

Sant Singh KhalsaTrue is the Master; the world comes and goes.
Manmohan SinghTrue is the Master, The world comes and goes
Manmohan Singh (Punjabi)ਸੱਚਾ ਹੈ ਮਾਲਕ! ਜਗਤ ਆਉਂਦਾ ਤੇ ਜਾਂਦਾ ਰਹਿੰਦਾ ਹੈ।
Fareedkot Teekaਹੇ ਭਰਥਰਿ ਜੀ! ਸਾਚੇ ਮਾਲਕ ਤੇ ਜਗਤ ਆਇ ਕਰ ਬੇਮੁਖ ਹੋ ਗਿਆ ਹੈ ਇਸ ਕਰ ਕੇ ਬਿਨਾਸ ਹੋਤਾ ਹੈ ਅਰਥਾਤ ਜਨਮਤਾ ਮਰਤਾ ਹੈ॥
Prof. Sahib Singhਜਗਤ ਜੰਮਦਾ ਮਰਦਾ ਰਹਿੰਦਾ ਹੈ, (ਪਰ) ਜਗਤ ਦਾ ਮਾਲਕ ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ।

ਪਦ ਅਰਥ ਸਾਚੁ = ਸਦਾ ਕਾਇਮ ਰਹਿਣ ਵਾਲਾ। ਧਣੀ = (ਜਗਤ ਦਾ) ਮਾਲਕ। ਆਇ ਬਿਨਾਸਾ = ਜੰਮਦਾ ਮਰਦਾ।

SikhNet (Spanish)El Señor es el Único Ser Verdadero, y cuando el mundo se acaba,

ਛੂਟਸਿ ਪ੍ਰਾਣੀ; ਗੁਰਮੁਖਿ ਦਾਸਾ ॥੧॥ ਰਹਾਉ ॥

chhoottas praanee; guramukh daasaa |1| rahaau |

Sant Singh KhalsaThe mortal is emancipated, as Gurmukh, as the Lord's slave. ||1||Pause||
Manmohan SinghBecoming the slave of God through the Guru, the mortal is emancipated. Pause.
Manmohan Singh (Punjabi)ਗੁਰਾਂ ਦੁਆਰਾ ਵਾਹਿਗੁਰੂ ਦਾ ਗੋਲਾ ਬਣ ਕੇ, ਫਾਨੀ ਬੰਦਾ ਬੰਦ-ਖਲਾਸ ਹੋ ਜਾਂਦਾ ਹੈ। ਠਹਿਰਾਉ।
Fareedkot Teekaਜਬ ਗੁਰਾਂ ਦੁਆਰੇ ਦਾਸਾ ਭਾਉ ਧਾਰੇ ਤਬ ਪ੍ਰਾਣੀ ਛੂਟਤਾ ਹੈ॥੧॥ ਰਹਾਉ ॥
Prof. Sahib Singhਜੇਹੜਾ ਪ੍ਰਾਣੀ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਦਾਸ (ਭਗਤ) ਬਣ ਜਾਂਦਾ ਹੈ ਉਹ (ਜਨਮ ਮਰਨ ਦੇ ਗੇੜ ਤੋਂ) ਬਚ ਜਾਂਦਾ ਹੈ ॥੧॥ ਰਹਾਉ ॥

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ ॥੧॥ ਰਹਾਉ ॥

SikhNet (Spanish)sólo Aquél que sirve al Guru es liberado. (1‑Pausa)

ਜਗੁ ਮੋਹਿ ਬਾਧਾ; ਬਹੁਤੀ ਆਸਾ ॥

jag mohi baadhaa; bahutee aasaa |

Sant Singh KhalsaThe world is bound by its attachments to the many desires.
Manmohan SinghThe worldly is bound by temporal attachment and many desires.
Manmohan Singh (Punjabi)ਜਹਾਨ ਸੰਸਾਰੀ ਮਮਤਾ ਅਤੇ ਘਣੇਰੀਆਂ ਖਾਹਿਸ਼ਾ ਦਾ ਨਰੜਿਆ ਹੋਇਆ ਹੈ।
Fareedkot Teekaਜਗਤ ਬਹੁਤ ਮੋਹ ਔਰ ਆਸਾ ਕਰ ਕੇ ਬਾਧਾ ਹੂਆ ਹੈ॥
Prof. Sahib Singhਜਗਤ ਮਾਇਆ ਦੇ ਮੋਹ ਵਿਚ ਬੱਝਾ ਹੋਇਆ ਬਹੁਤੀਆਂ ਆਸਾਂ ਵਿਚ ਬੱਝਾ ਹੋਇਆ (ਜੰਮਦਾ ਮਰਦਾ ਰਹਿੰਦਾ) ਹੈ।

ਪਦ ਅਰਥ ਮੋਹਿ = ਮੋਹ ਵਿਚ। ਇਕਿ = ਕਈ ਜੀਵ {ਨੋਟ: ਲਫ਼ਜ਼ 'ਇਕਿ' ਬਹੁ-ਵਚਨ ਹੈ}।

SikhNet (Spanish)El mundo está atrapado en la infatuación,

ਗੁਰਮਤੀ; ਇਕਿ ਭਏ ਉਦਾਸਾ ॥

guramatee; ik bhe udaasaa |

Sant Singh KhalsaThrough the Guru's Teachings, some become free of desire.
Manmohan SinghUnder Guru's instruction some become desireless.
Manmohan Singh (Punjabi)ਗੁਰਾਂ ਦੀ ਸਿਖਿਆ ਤਾਬੇ ਕਈ ਖਾਹਿਸ਼-ਰਹਿਤ ਹੋ ਜਾਂਦੇ ਹਨ।
Fareedkot Teekaਔਰੁ ਏਕ ਗੁਰਮਤ ਵਾਲੇ ਗੁਰਮੁਖ ਜਨ ਉਦਾਸ ਹੋ ਗਏ ਹੈਂ॥
Prof. Sahib Singhਪਰ ਕਈ (ਵਡ-ਭਾਗੀ ਮਨੁੱਖ) ਗੁਰੂ ਦੀ ਸਿੱਖਿਆ ਤੇ ਤੁਰ ਕੇ ਮੋਹ ਤੋਂ ਨਿਰਲੇਪ ਰਹਿੰਦੇ ਹਨ,
SikhNet (Spanish)el deseo y la ilusión, y es a través del Shabd de la Palabra del Guru que uno se vuelve desapegado.

ਅੰਤਰਿ ਨਾਮੁ; ਕਮਲੁ ਪਰਗਾਸਾ ॥

antar naam; kamal paragaasaa |

Sant Singh KhalsaWithin them is the Naam, and their heart lotus blossoms forth.
Manmohan SinghWithin them is the Name and their heart lotus blooms.
Manmohan Singh (Punjabi)ਉਨ੍ਹਾਂ ਦੇ ਅੰਦਰ ਨਾਮ ਹੈ ਅਤੇ ਉਨ੍ਹਾਂ ਦਾ ਦਿਲ ਕੰਵਲ ਖਿੜ ਜਾਂਦਾ ਹੈ।
Fareedkot Teekaਜਿਨ ਕੇ ਅੰਤਸਕਰਨ ਮੇਂ ਨਾਮੁ ਬਸਾ ਹੈ, ਤਿਨ ਕਾ ਹ੍ਰਿਦ੍ਯ ਕਮਲ ਪ੍ਰਕਾਸਿਤ ਹੋ ਗ੍ਯਾ ਹੈ॥
Prof. Sahib Singhਉਹਨਾਂ ਦੇ ਅੰਦਰ ਪਰਮਾਤਮਾ ਦਾ ਨਾਮ ਵੱਸਦਾ ਹੈ (ਜਿਸ ਦੀ ਬਰਕਤਿ ਨਾਲ ਉਹਨਾਂ ਦਾ ਹਿਰਦਾ-) ਕਮਲ ਖਿੜਿਆ ਰਹਿੰਦਾ ਹੈ।

ਪਦ ਅਰਥ ਪਰਗਾਸਾ = ਖਿੜਿਆ ਹੋਇਆ।

SikhNet (Spanish)Aquéllos dentro de los cuales resuena el Naam, el Nombre del Señor,

ਤਿਨੑ ਕਉ; ਨਾਹੀ ਜਮ ਕੀ ਤ੍ਰਾਸਾ ॥੨॥

tina kau; naahee jam kee traasaa |2|

Sant Singh KhalsaThey have no fear of death. ||2||
Manmohan SinghThey have no fear of death.
Manmohan Singh (Punjabi)ਉਨ੍ਹਾਂ ਨੂੰ ਮੌਤ ਦਾ ਕੋਈ ਡਰ ਨਹੀਂ।
Fareedkot Teekaਤਿਨ ਕਉ ਫਿਰ ਜਮ ਕੀ ਤ੍ਰਾਸ, ਭਾਵ ਭ੍ਯ ਨਹੀਂ ਰਹਾ ਹੈ॥੨॥
Prof. Sahib Singhਅਜੇਹੇ ਬੰਦਿਆਂ ਨੂੰ ਜਨਮ ਮਰਨ ਦੇ ਗੇੜ ਦਾ ਡਰ ਨਹੀਂ ਰਹਿੰਦਾ ॥੨॥

ਪਦ ਅਰਥ ਤ੍ਰਾਸਾ = ਡਰ। ਜਮ ਕੀ ਤ੍ਰਾਸਾ = ਮੌਤ ਦਾ ਡਰ, ਜਨਮ ਮਰਨ ਦੇ ਗੇੜ ਦਾ ਡਰ ॥੨॥

SikhNet (Spanish)florecen como el Loto, y sobre sus cabezas desaparece el terror a la muerte. (2)

ਜਗੁ ਤ੍ਰਿਅ ਜਿਤੁ; ਕਾਮਣਿ ਹਿਤਕਾਰੀ ॥

jag tria jit; kaaman hitakaaree |

Sant Singh KhalsaThe men of the world are conquered by woman; they love the ladies.
Manmohan SinghThe world is conquered by woman and it loves the damsel.
Manmohan Singh (Punjabi)ਜਹਾਨ ਨੂੰ ਜਨਾਨੀ ਨੇ ਜਿੱਤ ਲਿਆ ਹੈ ਅਤੇ ਇਹ ਮੁਟਿਆਰ ਨੂੰ ਪਿਆਰ ਕਰਦਾ ਹੈ।
Fareedkot Teekaਸੰਸਾਰ ਇਸਤ੍ਰੀ ਜਿਤ ਹੂਆ ਹੂਆ ਹੈ ਇਸੀ ਸੇ ਇਸਤ੍ਰੀਓਂ ਮੇਂ ਹੀ ਹਿਤ ਕਰਨੇ ਹਾਰਾ ਹੈ॥
Prof. Sahib Singh(ਗੁਰੂ ਦੀ ਸਰਨ ਤੋਂ ਖੁੰਝ ਕੇ) ਜਗਤ ਕਾਮਾਤੁਰ ਹੋ ਰਿਹਾ ਹੈ, ਇਸਤ੍ਰੀ ਦੇ ਮੋਹ ਵਿਚ ਫਸਿਆ ਹੋਇਆ ਹੈ;

ਪਦ ਅਰਥ ਤ੍ਰਿਅ ਜਿਤੁ = ਇਸਤ੍ਰੀ ਦਾ ਜਿੱਤਿਆ, ਕਾਮਾਤੁਰ। ਕਾਮਣਿ = ਇਸਤ੍ਰੀ। ਹਿਤਕਾਰੀ = ਹਿਤ ਕਰਨ ਵਾਲਾ, ਮੋਹ ਕਰਨ ਵਾਲਾ।

SikhNet (Spanish)El mundo entero está seducido por la mujer,

ਪੁਤ੍ਰ ਕਲਤ੍ਰ ਲਗਿ; ਨਾਮੁ ਵਿਸਾਰੀ ॥

putr kalatr lag; naam visaaree |

Sant Singh KhalsaAttached to children and wife, they forget the Naam.
Manmohan SinghAttached to sons and wife man forgets the Name.
Manmohan Singh (Punjabi)ਲੜਕਿਆਂ ਤੇ ਵਹੁਟੀ ਨਾਲ ਜੁੜ ਕੇ ਬੰਦਾ ਨਾਮ ਨੂੰ ਭੁਲਾ ਦਿੰਦਾ ਹੈ।
Fareedkot Teekaਪੁਤ੍ਰ ਇਸਤ੍ਰੀ ਮੇਂ ਲਗ ਕਰ ਕੇ ਨਾਮ ਕੀ ਪ੍ਰੀਤੀ ਭੁਲਾ ਬੈਠਾ ਹੈ॥
Prof. Sahib Singhਪੁੱਤਰ ਵਹੁਟੀ ਦੇ ਮੋਹ ਵਿਚ ਪੈ ਕੇ ਪਰਮਾਤਮਾ ਦੇ ਨਾਮ ਨੂੰ ਭੁਲਾ ਰਿਹਾ ਹੈ।

ਪਦ ਅਰਥ ਕਲਤ੍ਰ = ਇਸਤ੍ਰੀ, ਵਹੁਟੀ।

SikhNet (Spanish)y ama sólo a la mujer, y apegado a los hijos y a la esposa, se olvida del Naam,

ਬਿਰਥਾ ਜਨਮੁ ਗਵਾਇਆ; ਬਾਜੀ ਹਾਰੀ ॥

birathaa janam gavaaeaa; baajee haaree |

Sant Singh KhalsaThey waste this human life in vain, and lose the game in the gamble.
Manmohan SinghHe wastes away his human life in vain and loses the game.
Manmohan Singh (Punjabi)ਉਹ ਆਪਣਾ ਮਨੁੱਖੀ-ਜੀਵਨ ਵਿਅਰਥ ਗਵਾ ਲੈਦਾ ਹੈ, ਅਤੇ ਖੇਡ ਹਾਰ ਬੈਠਦਾ।
Fareedkot Teekaਮਨਮੁਖ ਨੇ ਜਨਮ ਪਦਾਰਥ ਕੌ ਬ੍ਯਰਥ ਹੀ ਗਵਾਇ ਦੀਆ ਹੈ, ਇਹੀ ਬਾਜੀ ਹਾਰੀ ਹੈ॥
Prof. Sahib Singhਇਸ ਤਰ੍ਹਾਂ ਆਪਣਾ ਜੀਵਨ ਵਿਅਰਥ ਗਵਾਂਦਾ ਹੈ ਤੇ ਮਨੁੱਖਾ ਜਨਮ ਦੀ ਖੇਡ ਹਾਰ ਕੇ ਜਾਂਦਾ ਹੈ।
SikhNet (Spanish)el Nombre del Señor, y así uno desperdicia su vida y pierde la oportunidad.

ਸਤਿਗੁਰੁ ਸੇਵੇ; ਕਰਣੀ ਸਾਰੀ ॥੩॥

satigur seve; karanee saaree |3|

Sant Singh KhalsaServing the True Guru is the best occupation. ||3||
Manmohan SinghThe service of the True Guru, is the best avocation.
Manmohan Singh (Punjabi)ਸੱਚੇ ਗੁਰਾਂ ਦੀ ਟਹਿਲ ਸੇਵਾ ਸਭ ਤੋਂ ਸ਼੍ਰੇਸ਼ਟ ਕੰਮ ਕਾਜ ਹੈ।
Fareedkot Teekaਜੋ ਸਤਿਗੁਰੋਂ ਕੋ ਸੇਵਤੇ ਹੈਂ ਤਿਨ ਕੀ ਕਰਣੀ (ਸਾਰੀ) ਸ੍ਰੇਸ੍ਟ ਹੈ॥੩॥
Prof. Sahib Singhਪਰ ਜੇਹੜਾ ਮਨੁੱਖ ਗੁਰੂ ਦੀ (ਦੱਸੀ) ਸੇਵਾ ਕਰਦਾ ਹੈ ਉਸ ਦਾ ਨਿੱਤ-ਕਰਮ ਸ੍ਰੇਸ਼ਟ ਹੋ ਜਾਂਦਾ ਹੈ ॥੩॥

ਪਦ ਅਰਥ ਸਾਰੀ = ਸ੍ਰੇਸ਼ਟ। ਕਰਣੀ = ਨਿੱਤ ਦੀ ਕਾਰ, ਆਚਰਨ ॥੩॥

SikhNet (Spanish)Sí, el Servicio del Guru es la Única Acción Pura y Verdadera. (3)

ਬਾਹਰਹੁ; ਹਉਮੈ ਕਹੈ ਕਹਾਏ ॥

baaharahu; haumai kahai kahaae |

Sant Singh KhalsaOne who speaks egotistically in public,
Manmohan SinghHe, who utters words of pride in public,
Manmohan Singh (Punjabi)ਜੋ ਖੁਲ੍ਹੇ ਤੌਰ ਤੇ ਹੰਕਾਰ ਦੇ ਬਚਨ ਬੋਲਦਾ ਹੈ,
Fareedkot Teekaਬਾਹਰ ਸੇ ਮੈਂ ਮੇਰਾ ਕਰਤੇ ਕਹਾਉਤੇ ਹੈਂ॥
Prof. Sahib Singhਉਹ ਮਨੁੱਖ ਮਾਇਆ ਦੇ ਪ੍ਰਭਾਵ ਵਿੱਚ ਨਹੀਂ ਪੈਂਦਾ, ਉਂਞ ਦੁਨੀਆ ਦੀ ਕਿਰਤ ਕਾਰ ਕਰਦਾ ਉਹ ਵੇਖਣ ਨੂੰ ਆਪਾ ਜਤਾਂਦਾ ਹੈ,

ਪਦ ਅਰਥ ਕਹਾਏ = ਅਖਵਾਂਦਾ ਹੈ।

SikhNet (Spanish)Para algunos el Sirviente del Señor parece proyectar sólo su ego,

ਅੰਦਰਹੁ ਮੁਕਤੁ; ਲੇਪੁ ਕਦੇ ਨ ਲਾਏ ॥

andarahu mukat; lep kade na laae |

Sant Singh Khalsanever attains liberation within.
Manmohan Singhnever applies the unction of salvation to his heart.
Manmohan Singh (Punjabi)ਉਸ ਦੇ ਦਿਲ ਨੂੰ ਮੋਖਸ਼ ਦਾ ਲੇਪਨ ਕਦਾਚਿੱਤ ਨਹੀਂ ਹੁੰਦਾ।
Fareedkot Teekaਪਰੰਤੂ ਅੰਤਰ ਸੇ ਜਲ ਕਮਲਵਤ ਵੈ ਸੰਸਾਰ ਕੇ ਪਦਾਰਥੋਂ ਸੇ ਮੁਕਤ ਹੈਂ, ਉਨ ਕੋ ਕਬੀ ਲੇਪੁ ਭੀ ਨਹੀਂ ਲਗਤਾ ਹੈ॥
Prof. Sahib Singhਤੇ ਅੰਤਰ ਆਤਮੇ ਮਾਇਆ ਦੇ ਮੋਹ ਤੋਂ ਆਜ਼ਾਦ ਰਹਿੰਦਾ ਹੈ,

ਪਦ ਅਰਥ ਮੁਕਤੁ = ਹਉਮੈ ਤੋਂ ਆਜ਼ਾਦ। ਲੇਪੁ = ਪੋਚਾ, ਪ੍ਰਭਾਵ।

SikhNet (Spanish)pero en el interior, él está emancipado y su mente vive en el desapego.

ਮਾਇਆ ਮੋਹੁ; ਗੁਰ ਸਬਦਿ ਜਲਾਏ ॥

maaeaa mohu; gur sabad jalaae |

Sant Singh KhalsaOne who burns away his attachment to Maya, by the Word of the Guru's Shabad,
Manmohan SinghHe, who burns the love for wealth, under Guru's instruction,
Manmohan Singh (Punjabi)ਜੋ ਧਨ-ਦੌਲਤ ਦੇ ਪਿਆਰ ਨੂੰ ਗੁਰਾਂ ਦੇ ਉਪਦੇਸ਼ ਤਾਬੇ ਸਾੜ ਸੁਟਦਾ ਹੈ,
Fareedkot Teekaਉਨੋਂ ਨੇ ਮਾਇਆ ਕਾ ਮੋਹ ਗੁਰ ਉਪਦੇਸ ਕਰ ਕੇ ਜਲਾਇ ਦੀਆ ਹੈ॥
Prof. Sahib Singhਜੋ ਗੁਰੂ ਦੇ ਸ਼ਬਦ ਵਿਚ (ਜੁੜ ਕੇ ਆਪਣੇ ਅੰਦਰੋਂ) ਮਾਇਆ ਦਾ ਮੋਹ ਸਾੜ ਦੇਂਦਾ ਹੈ,

ਪਦ ਅਰਥ ਸਬਦਿ = ਸ਼ਬਦ ਦੀ ਰਾਹੀਂ।

SikhNet (Spanish)La Palabra del Guru consume a Maya y a la infatuación,

ਨਿਰਮਲ ਨਾਮੁ; ਸਦ ਹਿਰਦੈ ਧਿਆਏ ॥੪॥

niramal naam; sad hiradai dhiaae |4|

Sant Singh Khalsameditates forever within his heart on the Immaculate Naam. ||4||
Manmohan Singhever, meditates on the immaculate Name in his heart.
Manmohan Singh (Punjabi)ਉਹ ਪਵਿੱਤ੍ਰ ਨਾਮ ਦਾ ਹਮੇਸ਼ਾਂ ਹੀ ਆਪਣੇ ਦਿਲ ਅੰਦਰ ਸਿਮਰਨ ਕਰਦਾ ਹੈ।
Fareedkot Teekaਸੁਧ ਨਾਮ ਕੋ ਅੰਤਸਕਰਣ ਮੇਂ ਸਦਾ ਧ੍ਯਾਉਤੇ ਹੈਂ॥੪॥
Prof. Sahib Singhਤੇ ਪਰਮਾਤਮਾ ਦੇ ਪਵਿਤ੍ਰ ਨਾਮ ਨੂੰ ਸਦਾ ਆਪਣੇ ਹਿਰਦੇ ਵਿਚ ਯਾਦ ਰੱਖਦਾ ਹੈ ॥੪॥

ਪਦ ਅਰਥ ਸਦ = ਸਦਾ ॥੪॥

SikhNet (Spanish)y permite que habite el Nombre Inmaculado del Señor en el corazón. (4)

ਧਾਵਤੁ ਰਾਖੈ; ਠਾਕਿ ਰਹਾਏ ॥

dhaavat raakhai; tthaak rahaae |

Sant Singh KhalsaHe restrains his wandering mind, and keeps it under control.
Manmohan SinghHe restrains his wandering mind and keeps it under control.
Manmohan Singh (Punjabi)ਉਹ ਆਪਣੇ ਭਟਕਦੇ ਹੋਏ ਮਨ ਨੂੰ ਰੋਕਦਾ ਹੈ ਅਤੇ ਇਸ ਨੂੰ ਨਰੜ ਤੇ ਬੰਨ੍ਹ ਕੇ ਰਖਦਾ ਹੈ।
Fareedkot Teekaਇੰਦ੍ਰਯ ਬਿਖ੍ਯੋਂ ਕੀ ਓਰ ਜੋ ਦੌੜਤੇ ਥੇ, ਸੋ ਰੋਕ ਰਖੇ ਹੈਂ ਔ ਅੰਤਹਕਰਣ ਰੋਕ ਰਖੇ ਹੈਂ॥
Prof. Sahib Singhਉਹ ਆਪਣੇ ਭਟਕਦੇ ਮਨ ਦੀ ਰਾਖੀ ਕਰਦਾ ਹੈ (ਮਾਇਆ ਦੇ ਮੋਹ ਵਲੋਂ) ਰੋਕ ਕੇ ਰੱਖਦਾ ਹੈ,

ਪਦ ਅਰਥ ਧਾਵਤੁ = (ਮਾਇਆ ਦੇ ਪਿਛੇ) ਦੌੜਦੇ ਨੂੰ। ਠਾਕਿ = ਰੋਕ ਕੇ।

SikhNet (Spanish)Cesan las andanzas y la mente se tranquiliza,

ਸਿਖ ਸੰਗਤਿ; ਕਰਮਿ ਮਿਲਾਏ ॥

sikh sangat; karam milaae |

Sant Singh KhalsaThe company of such a Sikh is obtained only by Grace.
Manmohan SinghThe association of such a Gursikh is obtained by God's grace.
Manmohan Singh (Punjabi)ਐਸੇ ਗੁਰਸਿਖ ਦਾ ਮੇਲ-ਮਿਲਾਪ ਵਾਹਿਗੁਰੂ ਦੀ ਦਇਆ ਦੁਆਰਾ ਪਰਾਪਤ ਹੁੰਦਾ ਹੈ।
Fareedkot Teekaਐਸੇ ਗੁਰ ਸਿਖੋਂ ਕੀ ਸੰਗਤ ਮੇਂ ਉਤਮ ਕਰਮ ਮਿਲਾਉਤੇ ਹੈਂ॥
Prof. Sahib Singh(ਗੁਰੂ ਦੇ) ਜਿਸ ਸਿੱਖ ਨੂੰ (ਪਰਮਾਤਮਾ ਆਪਣੀ) ਮੇਹਰ ਨਾਲ, ਸੰਗਤਿ ਵਿਚ ਮਿਲਾਂਦਾ ਹੈ।

ਪਦ ਅਰਥ ਸਿਖ = (ਜਿਸ) ਸਿੱਖ ਨੂੰ। ਕਰਮਿ = ਮੇਹਰ ਨਾਲ।

SikhNet (Spanish)pero la Asociación con tal Ser, se obtiene a través de la Gracia del Señor.

ਗੁਰ ਬਿਨੁ; ਭੂਲੋ ਆਵੈ ਜਾਏ ॥

gur bin; bhoolo aavai jaae |

Sant Singh KhalsaWithout the Guru, he goes astray and continues coming and going.
Manmohan SinghWithout the Guru, man goes astray and continues coming and going.
Manmohan Singh (Punjabi)ਗੁਰਾਂ ਦੇ ਬਗੈਰ ਆਦਮੀ ਕੁਰਾਹੇ ਪੈ ਜਾਂਦਾ ਹੈ ਅਤੇ ਆਉਂਦਾ ਤੇ ਜਾਂਦਾ ਰਹਿੰਦਾ ਹੈ।
Fareedkot Teekaਜੋ ਗੁਰੋਂ ਸੇ ਬਿਮੁਖ ਹੈ, ਸੋ ਪਰਮੇਸਰ ਤੇ ਭੂਲਾ ਹੂਆ ਆਉਤਾ ਜਾਤਾ ਅਰਥਾਤ ਜਨਮਤਾ ਮਰਤਾ ਹੈ॥
Prof. Sahib Singhਗੁਰੂ ਦੀ ਸਰਨ ਆਉਣ ਤੋਂ ਬਿਨਾ ਮਨੁੱਖ (ਜ਼ਿੰਦਗੀ ਦੇ ਸਹੀ ਰਸਤੇ ਤੋਂ) ਖੁੰਝ ਜਾਂਦਾ ਹੈ, ਤੇ ਜਨਮ ਮਰਨ ਦੇ ਗੇੜ ਵਿਚ ਪੈ ਜਾਂਦਾ ਹੈ।
SikhNet (Spanish)Sin el Guru uno es desviado y así va y viene,

ਨਦਰਿ ਕਰੇ; ਸੰਜੋਗਿ ਮਿਲਾਏ ॥੫॥

nadar kare; sanjog milaae |5|

Sant Singh KhalsaBestowing His Mercy, the Lord unites him in Union. ||5||
Manmohan Singhif the Lord show mercy, He unites man in His union.
Manmohan Singh (Punjabi)ਜੇਕਰ ਪ੍ਰਭੂ ਮਿਹਰ ਧਾਰੇ ਤਾਂ ਉਹ ਇਨਸਾਨ ਨੂੰ ਆਪਣੇ ਮਿਲਾਪ ਅੰਦਰ ਮਿਲਾ ਲੈਦਾ ਹੈ।
Fareedkot Teekaਜਬ ਸਤਗੁਰੂ ਜੀ ਕ੍ਰਿਪਾ ਕੀ ਨਜਰ ਕਰੈਂ ਤਬ ਉਨ ਕੋ ਅਪਨੇ ਸਿਖੋਂ ਕੇ ਸੰਜੋਗ ਮੇਂ ਮਿਲਾਇ ਲੇਤੇ ਹੈਂ॥੫॥
Prof. Sahib Singhਜਿਸ ਤੇ ਪ੍ਰਭੂ ਮੇਹਰ ਦੀ ਨਿਗਾਹ ਕਰਦਾ ਹੈ, ਉਸ ਨੂੰ ਸੰਗਤਿ ਵਿਚ ਰਲਾ ਕੇ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ ॥੫॥

ਪਦ ਅਰਥ ਸੰਜੋਗਿ = ਸੰਜੋਗ ਵਿਚ, ਸੰਗਤਿ ਵਿਚ ॥੫॥

SikhNet (Spanish)pero cuando el Señor nos muestra Su Gracia, nos une Consigo Mismo. (5)

ਰੂੜੋ ਕਹਉ; ਨ ਕਹਿਆ ਜਾਈ ॥

roorro khau; na kahiaa jaaee |

Sant Singh KhalsaI cannot describe the Beauteous Lord.
Manmohan SinghIf I describe the Beautiful Being, I cannot find His worth.
Manmohan Singh (Punjabi)ਜੇਕਰ ਮੈਂ ਸੁੰਦਰ ਪੁਰਖ ਨੂੰ ਬਿਆਨ ਕਰਾਂ, ਤਾਂ ਮੈਂ ਉਸ ਨੂੰ ਬਿਆਨ ਨਹੀਂ ਕਰ ਸਕਦਾ।
Fareedkot Teekaਜੇਕਰਿ ਹਰਿ ਕਾ (ਰੂੜੋ) ਸੁੰਦਰ ਸਰੂਪ ਕਹਉ ਤਉ ਕਹਾ ਨਹੀਂ ਜਾਤਾ, ਕ੍ਯੋਂਕਿ ਤਿਸ ਕੇ ਸਦ੍ਰਸ ਉਪਮਾਨ ਕੋ ਅਭਾਵ ਹੈ॥
Prof. Sahib Singh(ਹੇ ਪ੍ਰਭੂ!) ਤੂੰ ਸੁੰਦਰ ਹੈਂ, ਪਰ ਜੇ ਮੈਂ ਦੱਸਣ ਦਾ ਜਤਨ ਕਰਾਂ ਕਿ ਤੂੰ ਕਿਹੋ ਜਿਹਾ ਸੁੰਦਰ ਹੈਂ ਤਾਂ ਦੱਸਿਆ ਨਹੀਂ ਜਾ ਸਕਦਾ।

ਪਦ ਅਰਥ ਰੂੜੋ = ਸੁੰਦਰ। ਕਹਉ = ਮੈਂ ਆਖਦਾ ਹਾਂ।

SikhNet (Spanish)Yo vivo describiendo a mi Bello Señor,

ਅਕਥ ਕਥਉ; ਨਹ ਕੀਮਤਿ ਪਾਈ ॥

akath kthau; neh keemat paaee |

Sant Singh KhalsaI speak the unspoken; I cannot estimate His value.
Manmohan SinghIf I discourse the Ineffable Lord, I cannot find His worth.
Manmohan Singh (Punjabi)ਜੇਕਰ ਮੈਂ ਅਕਹਿ ਸੁਆਮੀ ਦੀ ਵਿਆਖਿਆ ਕਰਾਂ, ਤਾਂ ਮੈਂ ਉਸ ਦਾ ਮੁੱਲ ਨਹੀਂ ਲੱਭ ਸਕਦਾ।
Fareedkot Teekaਜੋ ਕਥਾ ਕਰ ਉਸ ਕਾ ਬਰਨਨ ਕਰਉ ਤੋ ਵਹੁ ਅਕਥ ਹੈ, ਕ੍ਯੋਂਕਿ ਇਦਮਥੰ ਕਰ ਕਹਾ ਨਹੀਂ ਜਾਤਾ ਹੈ ਔਰ ਨ ਉਸ ਕੀ ਕੀਮਤਿ ਪਾਈ ਜਾਤੀ ਹੈ॥
Prof. Sahib Singhਹੇ ਪ੍ਰਭੂ! ਤੇਰੇ ਗੁਣ ਬਿਆਨ ਨਹੀਂ ਹੋ ਸਕਦੇ, ਜੇ ਮੈਂ ਬਿਆਨ ਕਰਨ ਦਾ ਜਤਨ ਕਰਾਂ, ਤਾਂ ਭੀ ਤੇਰੇ ਗੁਣਾਂ ਦਾ ਮੁੱਲ ਨਹੀਂ ਪਾਇਆ ਜਾ ਸਕਦਾ।

ਪਦ ਅਰਥ ਕਥਉ = ਮੈਂ ਕਥਦਾ ਹਾਂ।

SikhNet (Spanish)pero no Lo puedo evaluar en realidad,

ਸਭ ਦੁਖ ਤੇਰੇ; ਸੂਖ ਰਜਾਈ ॥

sabh dukh tere; sookh rajaaee |

Sant Singh KhalsaAll pain and pleasure come by Your Will.
Manmohan SinghAll pain and pleasure are in Thy will, O God.
Manmohan Singh (Punjabi)ਸਾਰੀ ਤਕਲੀਫ ਤੇ ਆਰਾਮ ਹੇ ਹਰੀ ਤੇਰੇ ਭਾਣੇ ਵਿੱਚ ਹੈ।
Fareedkot Teekaਤਾਂ ਤੇ ਇਸ ਪ੍ਰਕਾਰ ਨਿਸਚਯ ਕਰ ਕਿ ਤੇਰੇ ਕੋ ਸਭ ਸੁਖ ਸਭ ਦੁਖ ਉਸ ਰਜਾਈ ਕੀ ਆਗ੍ਯਾ ਮੇਂ ਹੈਂ॥
Prof. Sahib Singh(ਤੈਥੋਂ ਵਿਛੁੜਿਆਂ ਦੁੱਖ ਵਾਪਰਦੇ ਹਨ, ਪਰ) ਤੇਰੀ ਰਜ਼ਾ ਵਿਚ ਤੁਰਿਆਂ ਸਾਰੇ ਦੁੱਖ ਸੁਖ ਬਣ ਜਾਂਦੇ ਹਨ।
SikhNet (Spanish)porque es Inefable y está más allá de toda evaluación. Todas las aflicciones se vuelven Dicha aceptando Tu Voluntad,

ਸਭਿ ਦੁਖ ਮੇਟੇ; ਸਾਚੈ ਨਾਈ ॥੬॥

sabh dukh mette; saachai naaee |6|

Sant Singh KhalsaAll pain is eradicated by the True Name. ||6||
Manmohan SinghAll pain is eradicated by the True Name.
Manmohan Singh (Punjabi)ਸਾਰੇ ਦੁਖੜੇ ਸਚੇ ਨਾਮ ਦੁਆਰਾ ਨਾਸ ਹੋ ਜਾਂਦੇ ਹਨ।
Fareedkot Teekaਸਚੇ ਨਾਮ ਕੋ ਜਪ ਕਰ ਹਮ ਨੇ ਸਭ ਦੁਖ ਮੇਟੇ ਹੈਂ॥੬॥
Prof. Sahib Singhਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਸਿਫ਼ਤ-ਸਾਲਾਹ ਕੀਤਿਆਂ ਸਾਰੇ ਹੀ ਦੁੱਖ ਮਿਟ ਜਾਂਦੇ ਹਨ ॥੬॥

ਪਦ ਅਰਥ ਸਾਚੈ = ਸਾਚੇ ਦੀ, ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ। ਨਾਈ = ਵਡਿਆਈ ॥੬॥

SikhNet (Spanish)oh Señor, y todo mi dolor se calma con Tu Nombre Verdadero. (6)

ਕਰ ਬਿਨੁ ਵਾਜਾ; ਪਗ ਬਿਨੁ ਤਾਲਾ ॥

kar bin vaajaa; pag bin taalaa |

Sant Singh KhalsaHe plays the instrument without hands, and dances without feet.
Manmohan SinghThe man (on understanding Name), as if plays upon the musical instruments without feet.
Manmohan Singh (Punjabi)ਜੀਵ ਹੱਥਾਂ ਦੇ ਬਗੈਰ ਸੰਗੀਤਕ ਸਾਜ ਵਜਾਉਂਦਾ ਹੈ, ਅਤੇ ਪੈਰਾਂ ਦੇ ਬਗੈਰ ਨੱਚਦਾ ਹੈ, ਜਦ ਨਾਮ ਦੀ ਸੋਝੀ ਆਉਂਦੀ ਹੈ।
Fareedkot Teeka(ਕਰ ਬਿਨੁ ਵਾਜਾ) ਬਾਹਰ ਅਸਥੂਲ ਹਾਥੋਂ ਸੇ, ਬਿਨਾਂ ਅੰਤਸਕਰਣ ਰੂਪ ਹਾਥੋਂ ਕਰ ਮਾਨਸੀ ਪੂਜਾ ਵਾ ਜਸ ਰੂਪ ਬਾਜਾ ਬਜਾਵੈ, (ਪਗ ਬਿਨੁ) ਸਕਾਮ ਕਰਮ ਰੂਪ ਪੈਰੋਂ ਸੇ ਬਿਨਾਂ ਨਿਸਕਾਮ ਰੂਪ ਪੈਰੋਂ ਸੇ ਸੁਧ ਸੰਕਲਪ ਰੂਪੀ ਤਾਲ ਪੂਰੇ॥
Prof. Sahib Singhਮਨੁੱਖ ਦੇ ਅੰਦਰ ਅਜੇਹੀ ਆਤਮਕ ਅਵਸਥਾ ਬਣ ਜਾਂਦੀ ਹੈ ਕਿ, ਮਾਨੋ, ਬਿਨਾ ਹੱਥੀਂ ਵਜਾਏ ਵਾਜਾ ਵੱਜਦਾ ਹੈ ਤੇ ਬਿਨਾ ਪੈਰੀਂ ਨੱਚਿਆਂ ਤਾਲ ਪੂਰੀਦਾ ਹੈ,

ਪਦ ਅਰਥ ਕਰ = ਹੱਥ। ਪਗ = ਪੈਰ।

SikhNet (Spanish)Uno toca los instrumentos musicales sin manos y danza sin pies,

ਜੇ ਸਬਦੁ ਬੁਝੈ; ਤਾ ਸਚੁ ਨਿਹਾਲਾ ॥

je sabad bujhai; taa sach nihaalaa |

Sant Singh KhalsaBut if he understands the Word of the Shabad, then he shall behold the True Lord.
Manmohan SinghIf he understanding the Name, he shall behold the True Lord, then.
Manmohan Singh (Punjabi)ਜੇਕਰ ਉਹ ਨਾਮ ਨੂੰ ਸਮਝ ਲਵੇ, ਤਦ ਉਹ ਸਚੇ ਸੁਆਮੀ ਨੂੰ ਵੇਖ ਲਵੇਗਾ।
Fareedkot Teekaਜੇ ਕਰ ਐਸਾ ਹੋ ਕਰ ਗੁਰ ਸਬਦ ਕੋ ਬੁਝੈ ਤੌ ਸਚੁ ਰੂਪ ਬ੍ਰਹਮ ਕੋ (ਨਿਹਾਲਾ) ਦੇਖਤਾ ਹੈ॥
Prof. Sahib Singhਜਦੋਂ ਉਹ (ਗੁਰੂ ਦੇ) ਸ਼ਬਦ ਨੂੰ ਸਮਝ ਕੇ ਉਹ ਆਪਣੇ ਅੰਦਰ ਸਦਾ-ਥਿਰ ਪ੍ਰਭੂ ਦਾ ਦੀਦਾਰ ਵੀ ਕਰ ਲਵੇ।

ਪਦ ਅਰਥ ਨਿਹਾਲਾ = ਦੀਦਾਰ ਕਰਦਾ।

SikhNet (Spanish)porque cuando la Palabra le es revelada, él ve la Verdad en su ser interior,

ਅੰਤਰਿ ਸਾਚੁ; ਸਭੇ ਸੁਖ ਨਾਲਾ ॥

antar saach; sabhe sukh naalaa |

Sant Singh KhalsaWith the True Lord within the self, all happiness comes.
Manmohan Singhwhen the True One is within, all happiness is with the man.
Manmohan Singh (Punjabi)ਜਦ ਸਤਿਪੁਰਖ ਅੰਦਰ ਹੈ, ਤਾਂ ਸਾਰੀ ਖੁਸ਼ੀ ਬੰਦੇ ਦੇ ਸਾਥ ਹੈ।
Fareedkot Teekaਜਿਸ ਕੇ ਅੰਤਰ ਸਚੁ ਹੈ ਤਿਸ ਕੇ ਸਭ ਸੁਖ ਸਾਥ ਹੀ ਹੈਂ॥
Prof. Sahib Singhਉਸ ਨੂੰ ਫਿਰ ਆਪਣੇ ਅੰਤਰ ਆਤਮੇ ਸੁਖ ਹੀ ਸੁਖ ਪ੍ਰਤੀਤ ਹੁੰਦੇ ਹਨ,
SikhNet (Spanish)se vuelve Pío, y la Dicha lo envuelve.

ਨਦਰਿ ਕਰੇ; ਰਾਖੈ ਰਖਵਾਲਾ ॥੭॥

nadar kare; raakhai rakhavaalaa |7|

Sant Singh KhalsaShowering His Mercy, the Preserving Lord preserves him. ||7||
Manmohan SinghShowing His mercy, the Preserver preserves the mortal.
Manmohan Singh (Punjabi)ਆਪਣੀ ਮਿਹਰ ਧਾਰ ਕੇ, ਰਖਿਆ ਕਰਨ ਵਾਲਾ ਪ੍ਰਾਣੀ ਨੂੰ ਰੱਖ ਲੈਦਾ ਹੈ।
Fareedkot Teekaਜਿਸ ਪਰ (ਰਖਵਾਲਾ) ਪਰਮਾਤਮਾ ਕ੍ਰਿਪਾ ਦ੍ਰਿਸਟੀ ਕਰਤਾ ਹੈ ਤਿਸ ਕੋ ਸਰਬ ਦੁਖੋਂ ਸੇ ਰਖ ਲੇਤਾ ਹੈ॥੭॥
Prof. Sahib Singhਤੇ ਉਸ ਮਨੁੱਖ ਦੇ ਅੰਦਰ ਪ੍ਰਭੂ ਸਦਾ-ਥਿਰ ਪ੍ਰਭੂ ਪਰਗਟ ਹੋ ਜਾਂਦਾ ਹੈ ॥੭॥
SikhNet (Spanish)El Señor le muestra su Compasión y lo protege. (7)

ਤ੍ਰਿਭਵਣ ਸੂਝੈ; ਆਪੁ ਗਵਾਵੈ ॥

tribhavan soojhai; aap gavaavai |

Sant Singh KhalsaHe understands the three worlds; he eliminates his self-conceit.
Manmohan SinghHe, who effaces his self, knows the three worlds.
Manmohan Singh (Punjabi)ਜੋ ਆਪਣੇ ਆਪ ਨੂੰ ਮੇਟ ਸੁਟਦਾ ਹੈ, ਉਹ ਤਿੰਨਾਂ ਲੋਕਾਂ ਨੂੰ ਜਾਣ ਲੈਦਾ ਹੈ।
Fareedkot Teekaਜੇ ਕਰ ਹੰਕਾਰ ਕੋ ਦੂਰ ਕਰ ਦੇਵੋ ਤੌ ਤ੍ਰਿਭਵਣ ਮੇਂ ਗੋਬਿੰਦ ਇਸ ਕੋ (ਸੂਝੈ) ਦਿਖਲਾਈ ਪੜੇ॥
Prof. Sahib Singhਜੇਹੜਾ ਮਨੁੱਖ (ਗੁਰੂ ਦੀ ਸਰਨ ਪੈ ਕੇ ਪ੍ਰਭੂ ਦਾ ਦਾਸ ਬਣ ਕੇ) ਆਪਾ-ਭਾਵ ਦੂਰ ਕਰਦਾ ਹੈ, ਉਸ ਨੂੰ ਪਰਮਾਤਮਾ ਤਿੰਨਾਂ ਭਵਨਾਂ ਵਿਚ ਵੱਸਦਾ ਦਿੱਸ ਪੈਂਦਾ ਹੈ,

ਪਦ ਅਰਥ ਆਪੁ = ਆਪਾ-ਭਾਵ।

SikhNet (Spanish)Si uno abandona su ego, conoce los misterios de las tres Gunas,

ਬਾਣੀ ਬੂਝੈ; ਸਚਿ ਸਮਾਵੈ ॥

baanee boojhai; sach samaavai |

Sant Singh KhalsaHe understands the Bani of the Word, and he is absorbed into the True Lord.
Manmohan SinghHe, who understands Gurbani, is absorbed in the True Lord.
Manmohan Singh (Punjabi)ਜੋ ਗੁਰਬਾਣੀ ਨੂੰ ਸਮਝਦਾ ਹੈ, ਉਹ ਸੱਚੇ ਪ੍ਰਭੂ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਜੇ ਕਰ ਗੁਰੋਂ ਕੀ ਬਾਣੀ ਕੋ (ਬੂਝੇ) ਸਮਝੈ ਤੌ ਸਤ੍ਯ ਰੂਪ ਹਰੀ ਮੇਂ ਸਮਾਇ ਜਾਵੈ॥
Prof. Sahib Singhਉਸ ਨੂੰ ਗੁਰੂ ਦੀ ਬਾਣੀ ਦੀ ਰਾਹੀਂ ਸਹੀ ਗਿਆਨ ਹੋ ਜਾਂਦਾ ਹੈ ਤੇ ਉਹ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦਾ ਹੈ।

ਪਦ ਅਰਥ ਸਚਿ = ਸੱਚ ਵਿਚ, ਸਦਾ-ਥਿਰ ਪ੍ਰਭੂ ਵਿਚ।

SikhNet (Spanish)y conociendo el misterio del mundo, se inmerge en la Verdad,

ਸਬਦੁ ਵੀਚਾਰੇ; ਏਕ ਲਿਵ ਤਾਰਾ ॥

sabad veechaare; ek liv taaraa |

Sant Singh KhalsaContemplating the Shabad, he enshrines love for the One Lord.
Manmohan SinghMeditate on the One Name, O man, with an uninterrupted love.
Manmohan Singh (Punjabi)ਲਗਾਤਾਰ ਪ੍ਰੀਤ ਦੇ ਨਾਲ ਤੂੰ ਹੇ ਬੰਦੇ! ਇਕ ਨਾਮ ਦਾ ਸਿਮਰਨ ਕਰ।
Fareedkot Teekaਜੋ (ਸਬਦ) ਬ੍ਰਹਮ ਕੋ ਬਿਚਾਰਤਾ ਹੈ ਔ ਤੇਲ ਧਾਰਾਵਤ ਏਕ ਰਸ (ਤਾਰਾ) ਬ੍ਰਿਤੀ ਕੋ ਲਗਾਵਤਾ ਹੈ॥
Prof. Sahib Singhਉਹ ਮਨੁੱਖ ਗੁਰੂ ਦੇ ਸ਼ਬਦ ਨੂੰ ਆਪਣੇ ਸੋਚ-ਮੰਡਲ ਵਿਚ ਟਿਕਾਈ ਰੱਖਦਾ ਹੈ, ਇਕ-ਰਸ ਸੁਰਤਿ ਪ੍ਰਭੂ ਵਿਚ ਜੋੜਦਾ ਹੈ।
SikhNet (Spanish)entona su ser en el Señor y medita en la Palabra.

ਨਾਨਕ; ਧੰਨੁ ਸਵਾਰਣਹਾਰਾ ॥੮॥੨॥

naanak; dhan savaaranahaaraa |8|2|

Sant Singh KhalsaO Nanak, blessed is the Lord, the Embellisher. ||8||2||
Manmohan SinghNanak, blessed is Lord, the Embellisher of the mortal.
Manmohan Singh (Punjabi)ਨਾਨਕ, ਮੁਬਾਰਕ ਹੈ, ਪ੍ਰਾਣੀ ਨੂੰ ਸਸ਼ੋਭਤ ਕਰਨ ਵਾਲਾ ਸੁਆਮੀ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਐਸੇ ਗੁਰਮੁਖ ਦਾ ਸਵਾਰਨਹਾਰਾ ਗੁਰੂ ਧੰਨ ਹੈ॥੮॥੨॥
Prof. Sahib Singhਹੇ ਨਾਨਕ! ਉਸ ਮਨੁੱਖ ਦਾ ਮਨੁੱਖਾ ਜਨਮ ਮੁਬਾਰਿਕ ਹੈ ਉਹ ਹੋਰਨਾਂ ਦਾ ਜੀਵਨ ਭੀ ਸੋਹਣਾ ਬਣਾ ਦੇਂਦਾ ਹੈ ॥੮॥੨॥
SikhNet (Spanish)Dice Nanak, Bendito, Bendito es el Señor, Quien lo adorna con la Virtud. (8‑2)
Answers quote the Granth verbatim with Ang citations. AI commentary is not Gurbani and not a religious ruling.