ੴ

ਸਿੱਖਬਾਣੀ · SikhBani

ਲੇਖ ਅਸੰਖ ਲਿਖਿ ਲਿਖਿ ਮਾਨੁ ॥

lekh asankh likh likh maan
Guru Nanak Dev Ji ਗੁਰੂ ਨਾਨਕ ਦੇਵ ਜੀ · Raag Aasaa · Ang 412, 413 · 35 lines
Translations

ਆਸਾ ਮਹਲਾ ੧ ॥

aasaa mahalaa 1 | Ang 412

Sant Singh KhalsaAasaa, First Mehl:
Manmohan SinghAsa 1st Guru.
Manmohan Singh (Punjabi)ਆਸਾ ਪਹਿਲੀ ਪਾਤਸ਼ਾਹੀ।
Prof. Sahib Singhਰਾਗ ਆਸਾ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ।
SikhNet (Spanish)Asa, Mejl Guru Aryan, Quinto Canal Divino.

ਲੇਖ ਅਸੰਖ; ਲਿਖਿ ਲਿਖਿ ਮਾਨੁ ॥

lekh asankh; likh likh maan | Ang 412

Sant Singh KhalsaThere are innumerable writings; those who write them take pride in them.
Manmohan SinghThere are innumerable writings and by continually writing them people take pride.
Manmohan Singh (Punjabi)ਅਣਗਿਣਤ ਲਿਖਤਾਂ ਹਨ, ਉਨ੍ਹਾਂ ਨੂੰ ਲਗਾਤਾਰ ਲਿਖ ਕੇ ਲੋਕ ਹੰਕਾਰ ਕਰਦੇ ਹਨ।
Fareedkot Teekaਜੋ ਅਕਾਲ ਪੁਰਖ ਲੇਖੇ ਸੇ (ਅਸੰਖ) ਅਗਣਤ ਹੈ ਲਿਖਨ ਕਰ ਤਿਸ ਕੇ ਗੁਨੋ ਕੋ ਲਿਖੁ ਔਰ (ਮਾਨੁ) ਮਨਨ ਕਰੁ॥
Prof. Sahib Singh(ਪਰਮਾਤਮਾ ਦੇ ਸਰੂਪ ਬਾਰੇ) ਅਣਗਿਣਤ (ਵਿਚਾਰ-ਭਰੇ) ਲੇਖ ਲਿਖ ਲਿਖ ਕੇ (ਲਿਖਣ ਵਾਲਿਆਂ ਦੇ ਮਨ ਵਿਚ ਆਪਣੀ ਵਿਦਿਆ ਤੇ ਵਿਚਾਰ-ਸ਼ਕਤੀ ਦਾ) ਮਾਣ ਹੀ (ਪੈਦਾ ਹੁੰਦਾ ਹੈ)।

ਪਦ ਅਰਥ ਅਸੰਖ = ਅਣਗਿਣਤ। ਲਿਖਿ ਲਿਖਿ = ਲਿਖ ਲਿਖ ਕੇ। ਮਾਨੁ = ਵਿੱਦਿਆ ਦਾ ਅਹੰਕਾਰ।

SikhNet (Spanish)De muchas clases son las palabras escritas por las que los autores se sienten orgullosos,

ਮਨਿ ਮਾਨਿਐ; ਸਚੁ ਸੁਰਤਿ ਵਖਾਨੁ ॥

man maaniai; sach surat vakhaan | Ang 412

Sant Singh KhalsaWhen one's mind accepts the Truth, he understands, and speaks of it.
Manmohan SinghIf the man accepts the truth, then alone he can understands and describe it.
Manmohan Singh (Punjabi)ਜੇਕਰ ਬੰਦਾ ਸੱਚੇ ਨੂੰ ਸਵੀਕਾਰ ਕਰ ਲਵੇ, ਕੇਵਲ ਤਾਂ ਹੀ ਉਹ ਇਸ ਨੂੰ ਸਮਝ ਅਤੇ ਬਿਆਨ ਕਰ ਸਕਦਾ ਹੈ।
Fareedkot Teekaਜਬ ਮਨਨ ਕਰ ਹੂਏ ਮਨ ਮਾਨ ਜਾਇ ਅਰਥਾਤ ਨਿਸਚਿਤ ਹੋ ਜਾਇ ਤਬ ਸਚੀ ਸੁਰਤਿ ਕਾ ਗਯਾਤ ਪੂਰਬਕ ਜਗ੍ਯਾਸੂਓਂ ਪ੍ਰਤਿ ਬ੍ਯਾਖ੍ਯਾਨ ਕਰ ਸੁਨਾਉ॥
Prof. Sahib Singhਬੇਸ਼ੱਕ ਅਣਗਿਣਤ ਲੇਖ ਲਿਖੇ ਜਾਣ, ਪਰਮਾਤਮਾ ਦਾ ਸਰੂਪ ਬਿਆਨ ਤੋਂ, ਲੇਖ ਤੋਂ ਪਰੇ ਹੈ, ਉਸ ਦੇ ਗੁਣਾਂ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ।

ਪਦ ਅਰਥ ਮਨਿ ਮਾਨਿਐ = ਜੇ ਮਨ (ਪਰਮਾਤਮਾ ਦੀ ਯਾਦ ਵਿਚ) ਗਿੱਝ ਜਾਏ। ਸਚੁ ਸੁਰਤਿ = ਜੇ ਸੁਰਤਿ ਵਿਚ ਸਦਾ-ਥਿਰ ਪ੍ਰਭੂ (ਟਿਕ ਜਾਏ)। ਵਖਾਨੁ = ਵਖਿਆਨ, (ਅਸਲ) ਲੇਖ।

SikhNet (Spanish)pero sólo cuando la mente acepta la Verdad puede uno expresarse sin ego.

ਕਥਨੀ ਬਦਨੀ; ਪੜਿ ਪੜਿ ਭਾਰੁ ॥

kathanee badanee; parr parr bhaar | Ang 412

Sant Singh KhalsaWords, spoken and read again and again, are useless loads.
Manmohan SinghMere words of mouth and recurring reading is an unwarrantable load.
Manmohan Singh (Punjabi)ਨਿਰੀਆਂ ਮੂੰਹ ਦੀਆਂ ਗੱਲਾਂ ਅਤੇ ਮੁੜ ਮੁੜ ਕੇ ਪੜ੍ਹਨਾ, ਇਕ ਬੇਲੋੜਾ ਬੋਝ ਹੈ।
Fareedkot Teekaਹਰੀ ਕੇ ਗੁਣਾਨਵਾਦ ਸੇ ਬਿਨਾਂ ਜੋ ਔਰੁ ਕਥਾ ਕਾ ਪੜ੍ਹਨਾ ਹੈ ਔਰ (ਬਦਨੀ) ਕਵਿਤਾ ਕਾ ਜੋ ਪੜਨਾ ਹੈ, ਸੋ (ਭਾਰੁ) ਬੋਝ ਹੈ ਅਰਥਾਤ ਹਰਿਨਾਮ ਬਿਨ ਸਭ ਨਿਸਫਲ ਹੈਂ॥
Prof. Sahib Singhਉਸ ਦੇ ਗੁਣ ਕਹਣ ਨਾਲ ਬੋਲਣ ਨਾਲ ਤੇ ਮੁੜ ਮੁੜ ਪੜ੍ਹ ਕੇ ਭੀ (ਮਨ ਉਤੇ ਹਉਮੈ ਦਾ) ਭਾਰ (ਹੀ ਵਧਦਾ) ਹੈ।

ਪਦ ਅਰਥ ਕਥਨੀ ਬਦਨੀ = ਕਹਿਣ ਨਾਲ, ਬੋਲਣ ਨਾਲ। ਭਾਰੁ = (ਹਉਮੈ ਦਾ) ਭਾਰ।

SikhNet (Spanish)De otra forma, el leer y cantar son una ilusión, porque aunque los escritos son incontables,

ਲੇਖ ਅਸੰਖ; ਅਲੇਖੁ ਅਪਾਰੁ ॥੧॥

lekh asankh; alekh apaar |1| Ang 412

Sant Singh KhalsaThere are innumerable writings, but the Infinite Lord remains unwritten. ||1||
Manmohan SinghThere are numberless scriptures, but the Infinite Lord remains ineffable.
Manmohan Singh (Punjabi)ਬੇ-ਗਿਣਤ ਧਾਰਮਕ ਗ੍ਰੰਥ ਹਨ, ਪ੍ਰੱਤੂ ਬੇਅੰਤ ਸਾਹਿਬ ਅਕੱਥ ਹੀ ਰਹਿੰਦਾ ਹੈ।
Fareedkot Teekaਕ੍ਯੋਂਕਿ ਸੋ ਅਪਾਰ ਪਰਮਾਤਮਾ ਅਸੰਖ ਲੇਖੋਂ ਸੇ ਅਲੇਖ ਹੈ॥੧॥
Prof. Sahib Singh(ਪਰ ਹਾਂ) ਜੇ ਮਨੁੱਖ ਦਾ ਮਨ ਪਰਮਾਤਮਾ ਦੇ ਗੁਣਾਂ ਦੀ ਯਾਦ ਵਿਚ ਗਿੱਝ ਜਾਏ, ਜੇ (ਮਨੁੱਖ ਦੀ) ਸੁਰਤਿ ਵਿਚ ਸਦਾ-ਥਿਰ ਪ੍ਰਭੂ (ਟਿਕ ਜਾਏ) ਤਾਂ ਬੱਸ! ਇਹੀ ਹੈ ਅਸਲ ਲੇਖ (ਜੋ ਉਸ ਨੂੰ ਪਰਵਾਨ ਹੈ) ॥੧॥

ਪਦ ਅਰਥ ਅਲੇਖੁ = ਉਹ ਪ੍ਰਭੂ ਜਿਸ ਦੇ ਸਰੂਪ ਨੂੰ ਕੋਈ ਲੇਖ ਬਿਆਨ ਨਾਹ ਕਰ ਸਕੇ ॥੧॥

SikhNet (Spanish)Aquél a Quien describen también es Infinito, más allá de cuenta y medida. (1)

ਐਸਾ ਸਾਚਾ; ਤੂੰ ਏਕੋ ਜਾਣੁ ॥

aisaa saachaa; toon eko jaan | Ang 412

Sant Singh KhalsaKnow that such a True Lord is the One and only.
Manmohan SinghO man, understand thou that the True Lord alone is such.
Manmohan Singh (Punjabi)ਹੇ ਬੰਦੇ! ਤੂੰ ਸਮਝ ਲੈ, ਕਿ ਕੇਵਲ ਸੱਚਾ ਸੁਆਮੀ ਹੀ ਐਹੋ ਜੇਹਾ ਹੈ।
Fareedkot Teekaਹੇ ਭਾਈ! ਤੂੰ ਐਸਾ ਸਚਾ ਏਕ ਅਕਾਲ ਪੁਰਖ ਕੋ ਹੀ ਜਾਨ॥
Prof. Sahib Singhਇਹੋ ਜਿਹਾ (ਅਲੇਖ) ਤੇ ਸਦਾ ਕਾਇਮ ਰਹਿਣ ਵਾਲਾ ਤੂੰ ਸਿਰਫ਼ ਇਕ ਪ੍ਰਭੂ ਨੂੰ ਹੀ ਜਾਣ (ਬਾਕੀ ਸਾਰਾ ਜਗਤ ਜੰਮਣ ਮਰਨ ਦੇ ਗੇੜ ਵਿਚ ਹੈ, ਤੇ ਇਹ),

ਪਦ ਅਰਥ ਐਸਾ = ਅਜੇਹੇ ਗੁਣਾਂ ਵਾਲਾ। ਸਾਚਾ = ਸਦਾ ਕਾਇਮ ਰਹਿਣ ਵਾਲਾ। ਤੂੰ = ਤੂੰ। ਏਕੋ = ਇਕ ਪਰਮਾਤਮਾ ਨੂੰ ਹੀ।

SikhNet (Spanish)Dios es el Uno Verdadero;

ਜੰਮਣੁ ਮਰਣਾ. ਹੁਕਮੁ ਪਛਾਣੁ ॥੧॥ ਰਹਾਉ ॥

jaman maranaa. hukam pachhaan |1| rahaau | Ang 412

Sant Singh KhalsaUnderstand that birth and death come according to the Lord's Will. ||1||Pause||
Manmohan SinghKnow that birth and death is subject to Lord's will. Pause.
Manmohan Singh (Punjabi)ਜਾਣ ਲੈ ਕਿ ਪੈਦਾਇਸ਼ ਅਤੇ ਮੌਤ ਸੁਆਮੀ ਦੀ ਰਜਾ ਦੇ ਤਾਬੇ ਹੈ। ਠਹਿਰਾਉ।
Fareedkot Teekaਜਨਮ ਮਰਨ ਸਭ ਉਸ ਕੇ ਹੁਕਮ ਮੇਂ ਸਮਝ॥੧॥ ਰਹਾਉ ॥
Prof. Sahib Singhਜੰਮਣਾ ਮਰਨਾ ਭੀ ਤੂੰ ਉਸ ਪਰਮਾਤਮਾ ਦਾ ਹੁਕਮ ਹੀ ਸਮਝ ॥੧॥ ਰਹਾਉ ॥
SikhNet (Spanish)el nacimiento y la muerte son la Expresión de Su Voluntad. (1‑Pausa)

ਮਾਇਆ ਮੋਹਿ; ਜਗੁ ਬਾਧਾ ਜਮਕਾਲਿ ॥

maaeaa mohi; jag baadhaa jamakaal | Ang 412

Sant Singh KhalsaBecause of attachment to Maya, the world is bound by the Messenger of Death.
Manmohan SinghBecause of the love of wealth, the world, is hand-cuffed by death's courier.
Manmohan Singh (Punjabi)ਧਨ-ਦੌਲਤ ਦੀ ਮੁਹੱਬਤ ਕਾਰਨ, ਮੌਤ ਦੇ ਦੂਤ ਨੇ ਸੰਸਾਰ ਨੂੰ ਹੱਥਕੜੀ ਮਾਰੀ ਹੋਈ ਹੈ।
Fareedkot Teekaਮਾਯਾ ਕੇ ਮੋਹ ਕਰ ਕੇ ਸੰਸਾਰ ਜਮ ਕਾਲ ਨੇ ਬਾਂਧਾ ਹੂਆ ਹੈ॥
Prof. Sahib Singh(ਪ੍ਰਭੂ ਨੂੰ ਵਿਸਾਰ ਕੇ) ਮਾਇਆ ਦੇ ਮੋਹ ਦੇ ਕਾਰਨ ਜਗਤ ਮੌਤ ਦੇ ਸਹਮ ਵਿਚ ਬੱਝਾ ਪਿਆ ਹੈ,

ਪਦ ਅਰਥ ਮੋਹਿ = ਮੋਹ ਦੇ ਕਾਰਨ। ਜਮਕਾਲਿ = ਕਾਲ ਨੇ, ਜਨਮ ਮਰਨ ਦੇ ਗੇੜ ਨੇ।

SikhNet (Spanish)El mundo está atado a Maya, a la infatuación y también a la muerte,

ਬਾਂਧਾ ਛੂਟੈ; ਨਾਮੁ ਸਮੑਾਲਿ ॥

baandhaa chhoottai; naam samaal | Ang 412

Sant Singh KhalsaThese bonds are released when one remembers the Naam, the Name of the Lord.
Manmohan SinghThe hand-cuffed one is released by remembering the Name.
Manmohan Singh (Punjabi)ਨਾਮ ਦਾ ਸਿਮਰਨ ਕਰਨ ਦੁਅਰਾ ਨਰੜਿਆ ਹੋਇਆ ਬੰਦਾ ਖਲਾਸੀ ਪਾ ਜਾਂਦਾ ਹੈ।
Fareedkot Teekaਜਬ ਨਾਮ ਸਿਮਰੈ ਤਬ ਇਸ ਬੰਧਨ ਸੇ ਛੁਟਤਾ ਹੈ॥
Prof. Sahib Singhਤੇ ਪਰਮਾਤਮਾ ਦੇ ਨਾਮ ਨੂੰ ਹੀ ਸੰਭਾਲ ਕੇ ਬੱਝਾ ਛੁਟ ਸਕਦਾ ਹੈ।

ਪਦ ਅਰਥ ਸਮ੍ਹ੍ਹਾਲਿ = ਚੇਤੇ ਕਰ ਕੇ।

SikhNet (Spanish)pero las amarras se desprenden cuando uno alaba el Naam, el Nombre del Señor.

ਗੁਰੁ ਸੁਖਦਾਤਾ; ਅਵਰੁ ਨ ਭਾਲਿ ॥

gur sukhadaataa; avar na bhaal | Ang 412

Sant Singh KhalsaThe Guru is the Giver of peace; do not look for any other.
Manmohan SinghThe Guru is the giver of peace, search thou not another.
Manmohan Singh (Punjabi)ਗੁਰੂ ਆਰਾਮ ਬਖਸ਼ਣ ਵਾਲਾ ਹੈ। ਤੂੰ ਹੋਰ ਕਿਸੇ ਦੀ ਢੰਡ ਭਾਲ ਨਾਂ ਕਰ।
Fareedkot Teekaਗੁਰੂ ਹੀ ਸੁਖ ਕੇ ਦਾਤਾ ਹੈਂ ਔਰ ਕੋ ਤੂੰ ਨਾ ਭਾਲਿ॥
Prof. Sahib Singhਗੁਰੂ ਹੀ (ਨਾਮ ਦੀ ਦਾਤ ਦੇ ਕੇ) ਆਤਮਕ ਸੁਖ ਦੇਣ ਵਾਲਾ ਹੈ, (ਗੁਰੂ ਤੋਂ ਬਿਨਾ ਇਹ ਦਾਤ ਦੇਣ ਵਾਲਾ) ਕੋਈ ਹੋਰ ਨਹੀਂ ਲੱਭਦਾ।
SikhNet (Spanish)El Guru es el Dador del Éxtasis; no busques a nadie más,

ਹਲਤਿ ਪਲਤਿ; ਨਿਬਹੀ ਤੁਧੁ ਨਾਲਿ ॥੨॥

halat palat; nibahee tudh naal |2| Ang 412

Sant Singh KhalsaIn this world, and the next, He shall stand by you. ||2||
Manmohan SinghIn this world and the world beyond he shall stand by thee.
Manmohan Singh (Punjabi)ਇਸ ਲੋਕ ਅਤੇ ਪਰਲੋਕ ਵਿੱਚ ਉਹ ਤੇਰਾ ਪੱਖ ਪੂਰੇਗਾ।
Fareedkot Teeka(ਹਲਤਿ ਪਲਤਿ) ਲੋਕ ਪਰਲੋਕ ਮੇਂ ਤੇਰੇ ਸਾਥ ਨਿਭੇਗਾ॥੨॥
Prof. Sahib Singhਇਹ ਨਾਮ ਹੀ ਇਸ ਲੋਕ ਤੇ ਪਰਲੋਕ ਵਿਚ ਤੇਰੇ ਨਾਲ ਨਿਭ ਸਕਦਾ ਹੈ ॥੨॥

ਪਦ ਅਰਥ ਹਲਤਿ = ਇਸ ਲੋਕ ਵਿਚ। ਪਲਤਿ = ਪਰਲੋਕ ਵਿਚ। ਨਿਬਹੀ = ਪੱਕਾ ਸਾਥ ਨਿਬਾਹੇਗਾ ॥੨॥

SikhNet (Spanish)porque Él te guarda compañía aquí y aquí después. (2)

ਸਬਦਿ ਮਰੈ; ਤਾਂ ਏਕ ਲਿਵ ਲਾਏ ॥

sabad marai; taan ek liv laae | Ang 412

Sant Singh KhalsaOne who dies in the Word of the Shabad, embraces love for the One Lord.
Manmohan SinghIf man dies through Guru's word, then does he come to embrace love for the One Lord.
Manmohan Singh (Punjabi)ਜੇਕਰ ਬੰਦਾ ਗੁਰੂ ਦੀ ਬਾਣੀ ਰਾਹੀਂ ਮਰ ਵੰਞੇ, ਤਦ ਉਸ ਦੀ ਪਿਰਹੜੀ ਇਕ ਪ੍ਰਭੂ ਨਾਲ ਪੈ ਜਾਂਦੀ ਹੈ।
Fareedkot Teekaਜੋ ਗੁਰੋਂ ਕੇ ਸਬਦ ਕਰ ਜੀਵ ਭਾਵ ਸੇ ਮਰੈ, ਸੋ ਏਕ ਪਰਮਾਤਮਾਂ ਮੇਂ ਬ੍ਰਿਤਿ ਲਗਾਉਤਾ ਹੈ॥
Prof. Sahib Singhਮਨੁੱਖ ਤਦੋਂ ਹੀ ਇਕ ਪਰਮਾਤਮਾ ਵਿਚ ਸੁਰਤਿ ਜੋੜ ਸਕਦਾ ਹੈ ਜਦੋਂ ਉਹ ਗੁਰੂ ਦੇ ਸ਼ਬਦ ਦੀ ਰਾਹੀਂ (ਮੋਹ ਵਲੋਂ) ਮਰ ਜਾਏ (ਮੋਹ ਦਾ ਪ੍ਰਭਾਵ ਆਪਣੇ ਉਤੇ ਪੈਣ ਨ ਦੇਵੇ)।

ਪਦ ਅਰਥ ਸਬਦਿ = ਗੁਰੂ ਦੇ ਸ਼ਬਦ ਵਿਚ ਜੁੜ ਕੇ।

SikhNet (Spanish)Aquél que muere para el mundo, entona su ser en el Único Señor,

ਅਚਰੁ ਚਰੈ; ਤਾਂ ਭਰਮੁ ਚੁਕਾਏ ॥

achar charai; taan bharam chukaae | Ang 412

Sant Singh KhalsaOne who eats the uneatable, has his doubts dispelled.
Manmohan SinghIf he eats the uneatable, then is his doubt dispelled.
Manmohan Singh (Punjabi)ਜੇਕਰ ਉਹ ਅਖਾਧ ਨੂੰ ਖਾਂ ਜਾਂਦੇ, ਤਦ ਉਸ ਦਾ ਸੰਦੇਹ ਨਵਿਰਤ ਹੋ ਜਾਂਦਾ ਹੇ।
Fareedkot Teeka(ਅਚਰੁ) ਕਾਮਾਦਿ ਬਿਕਾਰੋਂ ਕੋ (ਚਰੈ) ਖਾਇ ਲੇਵੇ ਅਰਥਾਤ ਅਭਾਉ ਕਰੇ ਤਬ ਭਰਮ ਚੁਕਾਉਤਾ ਹੈ॥
Prof. Sahib Singhਤਦੋਂ ਹੀ ਜੀਵ ਮਾਇਆ ਵਲ ਮਨ ਦੀ ਭਟਕਣਾ ਦੂਰ ਕਰ ਸਕਦਾ ਹੈ, ਜੇ (ਗੁਰੂ ਦੇ ਸ਼ਬਦ ਦੀ ਰਾਹੀਂ ਕਾਮਾਦਿਕ ਪੰਜਾਂ ਦੇ) ਨਾਹ ਮੁਕਾਏ ਜਾ ਸਕਣ ਵਾਲੇ ਟੋਲੇ (ਦੇ ਪ੍ਰਭਾਵ ਨੂੰ) ਮੁਕਾ ਦੇਵੇ।

ਪਦ ਅਰਥ ਅਚਰੁ = {ਅ-ਚਰ} ਜਿਸ ਨੂੰ ਖਾਧਾ ਨਾਹ ਜਾ ਸਕੇ। ਚਰੈ = ਖਾ ਲਏ, ਮੁਕਾ ਦੇਵੇ। ਭਰਮੁ = ਭਟਕਣਾ।

SikhNet (Spanish)y se come lo incomible y su duda desaparece.

ਜੀਵਨ ਮੁਕਤੁ; ਮਨਿ ਨਾਮੁ ਵਸਾਏ ॥

jeevan mukat; man naam vasaae | Ang 412

Sant Singh KhalsaHe is Jivan Mukta - liberated while yet alive; the Naam abides in his mind.
Manmohan SinghBy abiding the Name in the mind, one is emancipated while alive.
Manmohan Singh (Punjabi)ਨਾਮ ਨੂੰ ਚਿੱਤ ਅੰਦਰ ਵਸਾਊਣ ਦੁਆਰਾ ਆਦਮੀ ਜੀਉਂਦਾ ਹੋਇਆ ਹਹੀ ਮੋਖਸ਼ ਹੋ ਜਾਂਦਾ ਹੈ।
Fareedkot Teekaਜਬ ਮਨ ਮੇਂ ਨਾਮ ਬਸਾਉਤਾ ਹੈ ਤਬ ਜੀਵਨ ਮੁਕਤਿ ਹੋਤਾ ਹੈ॥
Prof. Sahib Singhਜੇਹੜਾ ਮਨੁੱਖ ਆਪਣੇ ਮਨ ਵਿਚ ਪਰਮਾਤਮਾ ਦਾ ਨਾਮ ਵਸਾ ਲੈਂਦਾ ਹੈ ਉਹ ਇਸੇ ਜ਼ਿੰਦਗੀ ਦੇ ਵਿਚ ਹੀ (ਇਹਨਾਂ ਪੰਜਾਂ ਦੇ ਪ੍ਰਭਾਵ ਤੋਂ) ਆਜ਼ਾਦ ਹੋ ਜਾਂਦਾ ਹੈ,

ਪਦ ਅਰਥ ਮਨਿ = ਮਨ ਵਿਚ। ਮੁਕਤੁ = ਵਿਕਾਰਾਂ ਤੋਂ ਆਜ਼ਾਦ।

SikhNet (Spanish)Si uno enaltece el Naam, el Nombre del Señor en la mente,

ਗੁਰਮੁਖਿ ਹੋਇ; ਤ ਸਚਿ ਸਮਾਏ ॥੩॥

guramukh hoe; ta sach samaae |3| Ang 412

Sant Singh KhalsaBecoming Gurmukh, he merges into the True Lord. ||3||
Manmohan SinghIf man acts upon Guru's words, then he merges into the True Lord.
Manmohan Singh (Punjabi)ਜੇਕਰ ਬੰਦਾ ਗੁਰੂ ਅਨੁਸਾਰੀ ਥੀ ਜਾਵੇ, ਤਦ ਉਹ ਸੱਚੇ ਸੁਆਮੀ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਜੇ ਐਸਾ ਗੁਰਮੁਖ ਹੋਵੇ ਤੌ ਸਤ ਸਰੂਪ ਮੇਂ ਸਮਾਇ ਜਾਤਾ ਹੈ॥੩॥
Prof. Sahib Singhਤੇ ਉਹ ਸਦਾ-ਥਿਰ ਪ੍ਰਭੂ (ਦੇ ਨਾਮ) ਵਿਚ ਲੀਨ ਹੁੰਦਾ ਹੈ ਗੁਰੂ ਦੇ ਸਨਮੁਖ ਰਹਿਕੇ ॥੩॥

ਪਦ ਅਰਥ ਸਚਿ = ਸੱਚ ਵਿਚ ॥੩॥

SikhNet (Spanish)se libera aún estando vivo, y mirando hacia Dios, es absorbido en la Verdad del Señor. (3)

ਜਿਨਿ ਧਰ ਸਾਜੀ; ਗਗਨੁ ਅਕਾਸੁ ॥

jin dhar saajee; gagan akaas | Ang 412

Sant Singh KhalsaThe One who created the earth and the Akaashic ethers of the sky,
Manmohan SinghWho created the earth, tenth gate and sky,
Manmohan Singh (Punjabi)ਜਿਸ ਨੇ ਧਰਤੀ, ਦਸਮ ਦੁਆਰ ਅਤੇ ਅਸਮਾਨ ਰਚੇ ਹਨ,
Fareedkot Teekaਜਿਸ ਚਿਦਾਕਾਸ ਨੇ ਆਕਾਸ ਰਚਾ ਹੈ ਪੁਨਾ ਧਰਤੀ ਸਾਜੀ ਹੈ ਇਨ ਉਪਲਖਿ੍ਯਤ ਪੰਚ ਤਤੋਂ ਕਰ ਬ੍ਰਹਮਾਂਡ ਕੀ ਸਭ ਰਚਨਾ ਥਾਪੀ ਹੈ॥
Prof. Sahib Singh(ਪ੍ਰਭੂ) ਜਿਸ ਨੇ ਇਹ ਧਰਤੀ ਤੇ ਅਕਾਸ਼ ਆਦਿਕ ਰਚੇ ਹਨ,

ਪਦ ਅਰਥ ਜਿਨਿ = ਜਿਸ ਪ੍ਰਭੂ ਨੇ। ਧਰ = ਧਰਤੀ। ਗਗਨੁ = ਆਕਾਸ਼।

SikhNet (Spanish)Él, Quien creó la tierra, el cielo

ਜਿਨਿ ਸਭ ਥਾਪੀ; ਥਾਪਿ ਉਥਾਪਿ ॥

jin sabh thaapee; thaap uthaap | Ang 412

Sant Singh Khalsaestablished all; He establishes and disestablishes.
Manmohan Singhand who established all, and then disestablishes what He had established.
Manmohan Singh (Punjabi)ਅਤੇ ਜਿਸ ਨੇ ਸਭਸ ਨੂੰ ਅਸਥਾਪਨ ਕੀਤਾ ਹੈ, ਅਤੇ ਫਿਰ ਜਿਸ ਨੂੰ ਅਸਥਾਪਨ ਕਰਦਾ ਹੈ, ਉਸ ਨੂੰ ਉਖੇੜ ਦਿੰਦਾ ਹੈ।
Fareedkot Teekaਸੋਈ (ਥਾਪਿ) ਪਾਲਨਾ ਕਰਤਾ ਹੈ, ਸੋਈ (ਉਥਾਪਿ) ਉਠਾਵਤਾ, ਭਾਵ ਨਾਸ ਕਰਤਾ ਹੈ॥
Prof. Sahib Singhਜਿਸ ਨੇ ਸਾਰੀ ਸ੍ਰਿਸ਼ਟੀ ਰਚੀ ਹੈ ਤੇ ਜੋ ਰਚ ਕੇ ਨਾਸ ਕਰਨ ਦੇ ਭੀ ਸਮਰੱਥ ਹੈ।

ਪਦ ਅਰਥ ਸਭ = ਸਾਰੀ ਸ੍ਰਿਸ਼ਟੀ। ਥਾਪਿ = ਰਚ ਕੇ। ਉਥਾਪਿ = ਉਥਾਪੇ, ਨਾਸ ਕਰਦਾ ਹੈ।

SikhNet (Spanish)y el firmamento, Quien estableció a todos y después quitó lo que había establecido,

ਸਰਬ ਨਿਰੰਤਰਿ; ਆਪੇ ਆਪਿ ॥

sarab nirantar; aape aap | Ang 412

Sant Singh KhalsaHe Himself is permeating all.
Manmohan SinghThat Lord Himself is contained among all.
Manmohan Singh (Punjabi)ਉਹ ਸੁਆਮੀ ਖੁਦ ਹੀ ਸਾਰਿਆ ਦੇ ਅੰਦਰ ਹੈ।
Fareedkot Teekaਸੋਈ ਸਭ ਮੇਂ (ਨਿਰੰਤਰਿ) ਭੇਦ ਸੇ ਰਹਿਤ ਆਪ ਹੀ ਆਪ ਬ੍ਯਾਪਕ ਹੈ॥
Prof. Sahib Singhਫਿਰ ਉਹ ਆਪ ਹੀ ਆਪ ਸਭ ਦੇ ਅੰਦਰ ਇਕ-ਰਸ ਮੌਜੂਦ ਹੈ,

ਪਦ ਅਰਥ ਨਿਰੰਤਰਿ = ਵਿੱਥ ਤੋਂ ਬਿਨਾ, ਇਕ-ਰਸ ਵਿਆਪਕ।

SikhNet (Spanish)Quien está en todos los corazones,

ਕਿਸੈ ਨ ਪੂਛੇ; ਬਖਸੇ ਆਪਿ ॥੪॥

kisai na poochhe; bakhase aap |4| Ang 412

Sant Singh KhalsaHe does not consult anyone; He Himself forgives. ||4||
Manmohan SinghHe consults none and Himself forgives.
Manmohan Singh (Punjabi)ਉਹ ਕਿਸੇ ਨਾਲ ਸਲਾਹ ਨਹੀਂ ਕਰਦਾ ਤੇ ਖੁਦ ਹੀ ਮਾਫ ਕਰ ਦਿੰਦਾ ਹੈ।
Fareedkot Teekaਜਿਸ ਪਰ ਬਖਸੀਸ ਕਰਨੇ ਲਗਤਾ ਹੈ ਕਿਸੀ ਸੇ ਪੂਛਤਾ ਨਹੀਂ ਹੈ ਆਪ ਹੀ ਦੇ ਦੇਤਾ ਹੈ॥੪॥
Prof. Sahib Singhਆਪ ਹੀ (ਸਭ ਜੀਵਾਂ ਉਤੇ) ਬਖ਼ਸ਼ਸ਼ ਕਰਦਾ ਹੈ (ਇਹ ਬਖ਼ਸ਼ਸ਼ ਵਾਸਤੇ) ਤੇ ਇਸ ਲਈ ਉਹ ਕਿਸੇ ਹੋਰ ਦੀ ਸਲਾਹ ਨਹੀਂ ਲੈਂਦਾ ॥੪॥
SikhNet (Spanish)ese Señor no pregunta a nadie cuándo Perdonar. (4)

ਤੂ ਪੁਰੁ ਸਾਗਰੁ; ਮਾਣਕ ਹੀਰੁ ॥

too pur saagar; maanak heer | Ang 412

Sant Singh KhalsaYou are the Ocean, over-flowing with jewels and rubies.
Manmohan SinghThou, O Lord art an ocean, brimful with gems and rubies.
Manmohan Singh (Punjabi)ਤੂੰ ਹੇ ਸਾਈਂ! ਜਵੇਹਰ ਅਤੇ ਲਾਲਾਂ ਦਾ ਪਰੀਪੂਰਨ ਸਮੁੰਦਰ ਹੈ।
Fareedkot Teekaਤੂੰ ਐਸੇ ਜਾਨ ਭਰਿਆ ਸਮੁੰਦ੍ਰ ਔਰ ਮਾਣਕ ਹੀਰ ਭੀ ਵਹੀ ਹੈ॥
Prof. Sahib Singhਹੇ ਪ੍ਰਭੂ! ਤੂੰ ਆਪ ਹੀ ਭਰਿਆ ਹੋਇਆ ਇਹ (ਸੰਸਾਰ-) ਸਮੁੰਦਰ ਹੈਂ, ਤੂੰ ਆਪ ਹੀ ਇਸ ਵਿਚ ਮਾਣਕ-ਹੀਰਾ ਹੈਂ,

ਪਦ ਅਰਥ ਪੁਰੁ = ਭਰਿਆ ਹੋਇਆ।

SikhNet (Spanish)Oh Señor, eres el Inmenso Océano, la Joya, el Rubí,

ਤੂ ਨਿਰਮਲੁ; ਸਚੁ ਗੁਣੀ ਗਹੀਰੁ ॥

too niramal; sach gunee gaheer | Ang 412

Sant Singh KhalsaYou are immaculate and pure, the true treasure of virtue.
Manmohan SinghThou art pure true and the treasure of merits.
Manmohan Singh (Punjabi)ਤੂੰ ਪਵਿੱਤ੍ਰ ਸੱਚਾ ਅਤੇ ਖੁਬੀਆ ਦਾ ਖ਼ਜ਼ਾਨਾ ਹੈ।
Fareedkot Teekaਐਸੇ ਬੇਨਤੀ ਕਰੁ ਵਾ ਤੂੰ ਐਸੇ ਜਾਨ ਵਹੁ ਪਵਿ~ਤ੍ਰ ਸਦਾ ਥਿਰ ਗੁਣੋਂ ਕਾ ਸਮੁੰਦ੍ਰ ਹੈ॥
Prof. Sahib Singhਤੂੰ ਪਵਿਤ੍ਰ-ਸਰੂਪ ਹੈਂ, ਸਦਾ-ਥਿਰ ਰਹਿਣ ਵਾਲਾ ਹੈਂ, ਤੇ ਸਾਰੇ ਗੁਣਾਂ ਦਾ ਖ਼ਜ਼ਾਨਾ ਹੈਂ।

ਪਦ ਅਰਥ ਗੁਣੀ ਗਹੀਰੁ = ਗੁਣਾਂ ਦਾ ਖ਼ਜ਼ਾਨਾ।

SikhNet (Spanish)el Ser Inmaculado, el Uno Verdadero, el Tesoro de Virtud.

ਸੁਖੁ ਮਾਨੈ; ਭੇਟੈ ਗੁਰ ਪੀਰੁ ॥

sukh maanai; bhettai gur peer | Ang 413

Sant Singh KhalsaPeace is enjoyed, meeting the Guru, the Spiritual Teacher.
Manmohan SinghBy meeting spiritual guide, the Guru, man enjoys peace.
Manmohan Singh (Punjabi)ਰੂਹਾਨੀ ਰਹਿਬਰ, ਗੁਰਾਂ ਨੂੰ ਮਿਲਣ ਦੁਆਰਾ ਇਨਸਾਨ ਆਰਾਮ ਭੋਗਦਾ ਹੈ।
Fareedkot Teekaਸੁਖ ਤਬ ਹੀ ਜੀਵ ਮਾਨਤਾ ਹੈ, ਜਬ ਸਤਿਗੁਰੂ (ਪੀਰੁ) ਬ੍ਰਿਧ ਮਿਲਤੇ ਹੈਂ॥
Prof. Sahib Singhਜਿਸ ਮਨੁੱਖ ਨੂੰ (ਤੇਰੀ ਮੇਹਰ ਨਾਲ) ਗੁਰੂ-ਪੀਰ ਮਿਲ ਪੈਂਦਾ ਹੈ, ਉਹ (ਤੇਰੇ ਮਿਲਾਪ ਦਾ ਆਤਮਕ) ਆਨੰਦ ਮਾਣਦਾ ਹੈ।
SikhNet (Spanish)La Paz es disfrutada encontrando al Guru, al Maestro Espiritual;

ਏਕੋ ਸਾਹਿਬੁ; ਏਕੁ ਵਜੀਰੁ ॥੫॥

eko saahib; ek vajeer |5| Ang 413

Sant Singh KhalsaThe Lord is the only Master; He is the only Minister. ||5||
Manmohan SinghThe Lord Himself is the sole sovereign and the sole Minister.
Manmohan Singh (Punjabi)ਸੁਆਮੀ ਖੁਦ ਹੀ ਕੱਲਮਕੱਲਾ ਪਾਤਸ਼ਾਹ ਅਤੇ ਕੱਲਮਕੱਲਾ ਮੰਤਰੀ ਹੈ।
Fareedkot Teekaਵਹੀ ਏਕ ਸਾਹਿਬ ਔਰ ਉਸ ਕੇ ਏਕ ਸਤਿਗੁਰ ਹੀ (ਵਜੀਰੁ) ਮੰਤ੍ਰੀ ਹੈਂ॥੫॥
Prof. Sahib Singhਤੂੰ ਆਪ ਹੀ ਆਪ ਬਾਦਸ਼ਾਹ ਹੈਂ ਤੇ ਆਪ ਹੀ ਆਪਣਾ (ਸਲਾਹਕਾਰ) ਵਜ਼ੀਰ ਹੈਂ ॥੫॥

ਪਦ ਅਰਥ ਏਕੋ = ਇਕ ਆਪ ਹੀ ॥੫॥

SikhNet (Spanish)el Señor es el Único Maestro, el Único Ministro. (5)

ਜਗੁ ਬੰਦੀ; ਮੁਕਤੇ. ਹਉ ਮਾਰੀ ॥

jag bandee; mukate. hau maaree | Ang 413

Sant Singh KhalsaThe world is held in bondage; he alone is emancipated, who conquers his ego.
Manmohan SinghThe world is chained and emancipated is he, who stills his ego.
Manmohan Singh (Punjabi)ਜਹਾਨ ਕੈਦ ਵਿੱਚ ਹੈ ਅਤੇ ਬੰਦ-ਖਲਾਸ ਹੈ ਉਹ ਜੋ ਆਪਣੀ ਹੰਗਤਾ ਨੂੰ ਮੇਟਦਾ ਹੈ।
Fareedkot Teekaਐਸੇ ਜਾਨੇ ਬਿਨਾਂ ਜਗਤ ਬੰਦੀ ਖਾਨੇ ਮੇਂ ਪੜਾ ਹੂਆ ਹੈ, ਮੁਕਤ ਵਹੁ ਹੂਏ ਹੈਂ ਜਿਨਹੁ ਨੇ ਹੰਤਾ ਮਾਰੀ ਹੈ॥
Prof. Sahib Singhਹਉਮੈ ਦੀ ਕੈਦ ਵਿਚੋਂ ਆਜ਼ਾਦ ਉਹੀ ਹਨ (ਜਿਨ੍ਹਾਂ ਨੇ ਗੁਰੂ ਦੀ ਸਰਨ ਪੈ ਕੇ ਇਸ) ਹਉਮੈ ਨੂੰ ਮਾਰਿਆ ਹੈ।

ਪਦ ਅਰਥ ਬੰਦੀ = ਕੈਦ ਵਿਚ। ਮੁਕਤੇ = (ਉਹ ਹਨ) ਆਜ਼ਾਦ।

SikhNet (Spanish)El mundo está atado; sólo son emancipados los que canalizan su ego,

ਜਗਿ ਗਿਆਨੀ; ਵਿਰਲਾ ਆਚਾਰੀ ॥

jag giaanee; viralaa aachaaree | Ang 413

Sant Singh KhalsaHow rare in the world is that wise person, who practices this.
Manmohan SinghRare in the world is the gnostic, who is a man of action.
Manmohan Singh (Punjabi)ਜਗਤ ਅੰਦਰ ਕੋਈ ਟਾਂਵਾਂ ਹੀ ਬ੍ਰਹਿਮਬੇਤਾ ਹੈ, ਜੋ ਅਮਲੀ ਕਮਾਈ ਕਰਨ ਵਾਲਾ ਹੈ।
Fareedkot Teekaਜਗਤ ਮੇਂ ਕਥਨੀ ਕੇ ਗ੍ਯਾਨੀ ਤੋ ਬਹੁਤ ਹੈਂ ਪਰੰਤੂ (ਆਚਾਰੀ) ਧਾਰਨਾ ਵਾਲਾ ਗ੍ਯਾਨੀ ਵਿਰਲਾ ਹੈ॥
Prof. Sahib Singhਜਗਤ ਵਿਚ ਗਿਆਨਵਾਨ ਕੋਈ ਵਿਰਲਾ ਉਹੀ ਹੈ, ਜਿਸ ਦਾ ਨਿੱਤ-ਆਚਰਨ ਉਸ ਗਿਆਨ ਦੇ ਅਨੁਸਾਰ ਹੈ,

ਪਦ ਅਰਥ ਜਗਿ = ਜਗਤ ਵਿਚ। ਆਚਾਰੀ = ਗਿਆਨ ਅਨੁਸਾਰ ਕਰਣੀ ਵਾਲਾ।

SikhNet (Spanish)pero extraordinario en el mundo es el sabio que practica la Verdad.

ਜਗਿ ਪੰਡਿਤੁ; ਵਿਰਲਾ ਵੀਚਾਰੀ ॥

jag panddit; viralaa veechaaree | Ang 413

Sant Singh KhalsaHow rare in this world is that scholar who reflects upon this.
Manmohan SinghRare in the world is a scholar who is a man of deliberation,
Manmohan Singh (Punjabi)ਦੁਨੀਆਂ ਵਿੱਚ ਬੜੇ ਵਿਦਵਾਨ ਹਨ, ਪ੍ਰੰਤੂ ਗੂੜੀ ਵਿਚਾਰ ਵਾਲਾ ਬੰਦਾ ਕੋਈ ਟਾਵਾ ਟੱਲਾ ਹੀ ਹੈ।
Fareedkot Teekaਤਿਸੀ ਪ੍ਰਕਾਰ ਸੰਸਾਰ ਮੇਂ ਪੰਡਿਤ ਭੀ ਬਹੁਤ ਹੈਂ ਪਰੰਤੂ ਵਿਚਾਰਵਾਨ ਵਿਰਲਾ ਹੀ ਹੈ॥
Prof. Sahib Singhਜਗਤ ਵਿਚ ਪੰਡਿਤ ਭੀ ਕੋਈ ਵਿਰਲਾ ਹੀ ਹੈ ਜੇਹੜਾ (ਵਿੱਦਿਆ ਦੇ ਅਨੁਸਾਰ ਹੀ) ਵਿਚਾਰਵਾਨ ਭੀ ਹੈ,

ਪਦ ਅਰਥ ਵੀਚਾਰੀ = ਵਿਚਾਰਵਾਨ।

SikhNet (Spanish)Excepcional es el hombre de Sabiduría que medita en este conocimiento,

ਬਿਨੁ ਸਤਿਗੁਰੁ ਭੇਟੇ; ਸਭ ਫਿਰੈ ਅਹੰਕਾਰੀ ॥੬॥

bin satigur bhette; sabh firai ahankaaree |6| Ang 413

Sant Singh KhalsaWithout meeting the True Guru, all wander in ego. ||6||
Manmohan Singhwithout meeting the True Guru, all wander in pride.
Manmohan Singh (Punjabi)ਸੱਚੇ ਗੁਰਾਂ ਨੂੰ ਮਿਲਣ ਦੇ ਬਗੈਰ ਸਾਰੇ ਹੰਗਤਾ ਅੰਦਰ ਭਟਕਦੇ ਹਨ।
Fareedkot Teekaਸਿਧਾਂਤ ਏਹ ਕਿ ਬਿਨਾਂ ਸਤਿਗੁਰੋਂ ਕੇ ਮਿਲੇ ਸਭ ਅਪਨੇ ਅਪਨੇ ਅਹੰਕਾਰ ਮੇਂ ਫਿਰਤੇ ਹੈਂ॥੬॥
Prof. Sahib Singhਗੁਰੂ ਨੂੰ ਮਿਲਣ ਤੋਂ ਬਿਨਾ ਸਾਰੀ ਸ੍ਰਿਸ਼ਟੀ ਅਹੰਕਾਰ ਵਿਚ ਭਟਕਦੀ ਫਿਰਦੀ ਹੈ ॥੬॥
SikhNet (Spanish)porque sin encontrar al Guru, uno sólo promueve al ego. (6)

ਜਗੁ ਦੁਖੀਆ; ਸੁਖੀਆ ਜਨੁ ਕੋਇ ॥

jag dukheea; sukheea jan koe | Ang 413

Sant Singh KhalsaThe world is unhappy; only a few are happy.
Manmohan SinghThe world is unhappy, and rare is the man who is happy.
Manmohan Singh (Punjabi)ਸੰਸਾਰ ਨਾਖੁਸ਼ ਹੈ, ਕੋਈ ਟਾਂਵਾਂ ਪੁਰਸ਼ ਹੀ ਖੁਸ਼ ਹੈ।
Fareedkot Teekaਸੰਪੂਰਨ ਸੰਸਾਰ ਦੁਖੀਆ ਹੋ ਰਹਾ ਹੈ ਇਸ ਮੇਂ ਕੋਈ ਵਿਰਲਾ ਪੁਰਸ ਹੀ ਸੁਖੀਆ ਹੈ॥
Prof. Sahib Singhਜਗਤ ਦੁਖੀ ਹੋ ਰਿਹਾ ਹੈ, ਕੋਈ ਵਿਰਲਾ ਮਨੁੱਖ ਸੁਖੀ ਹੈ।

ਪਦ ਅਰਥ ਕੋਇ = ਕੋਈ ਵਿਰਲਾ।

SikhNet (Spanish)El mundo está infeliz; raro es aquél que vive en Dicha,

ਜਗੁ ਰੋਗੀ ਭੋਗੀ; ਗੁਣ ਰੋਇ ॥

jag rogee bhogee; gun roe | Ang 413

Sant Singh KhalsaThe world is diseased, from its indulgences; it weeps over its lost virtue.
Manmohan SinghBecause of becoming lustful, the world is diseased and weeps that it has no merit (virtue).
Manmohan Singh (Punjabi)ਵਿਸ਼ਈ ਹੋ ਜਾਣ ਕਾਰਨ ਦੁਨੀਆਂ ਬੀਮਾਰ ਹੈ ਅਤੇ ਆਪਣੀ ਨੇਕੀ ਨੂੰ ਗੁਆ ਕੇ ਰੋਂਦੀ ਹੈ।
Fareedkot Teeka(ਗੁਣ) ਭੋਗੋਂ ਕੇ ਦੁਖੋਂ ਕੋ ਰੋਤਾ ਹੂਆ ਜਗਤ ਰੋਗੀ ਹੂਆ ਹੈ, ਹਾਇ ਅਮੁਕਾ ਭੋਗ ਮੁਝ ਕੋ ਨ ਮਿਲਾ॥
Prof. Sahib Singhਜਗਤ (ਵਿਕਾਰਾਂ ਦੇ ਕਾਰਨ ਆਤਮਕ ਤੌਰ ਤੇ) ਰੋਗੀ ਹੋ ਰਿਹਾ ਹੈ, ਭੋਗਾਂ ਵਿਚ ਪਰਵਿਰਤ ਹੈ ਤੇ ਆਤਮਕ ਗੁਣਾਂ ਲਈ ਤਰਸਦਾ ਹੈ।

ਪਦ ਅਰਥ ਭੋਗੀ = ਭੋਗਾਂ ਵਿਚ ਫਸਿਆ ਹੋਇਆ। ਗੁਣ ਰੋਇ = ਗੁਣਾਂ ਨੂੰ ਰੋਂਦਾ ਹੈ, ਗੁਣਾਂ ਨੂੰ ਤਰਸਦਾ ਹੈ।

SikhNet (Spanish)porque el mundo está afligido por la enfermedad de la indulgencia y se lamenta perdiendo su virtud.

ਜਗੁ ਉਪਜੈ ਬਿਨਸੈ; ਪਤਿ ਖੋਇ ॥

jag upajai binasai; pat khoe | Ang 413

Sant Singh KhalsaThe world wells up, and then subsides, losing its honor.
Manmohan SinghThe world is born and then, losing its honour, it dies.
Manmohan Singh (Punjabi)ਦੁਨੀਆਂ ਜੰਮਦੀ ਹੈ ਅਤੇ ਫਿਰ ਆਪਣੀ ਇੱਜ਼ਤ ਵੰਞਾ ਕੇ ਇਹ ਮਰ ਜਾਂਦੀ ਹੈ।
Fareedkot Teekaਜਗਤ ਅਪਨੀ ਪ੍ਰਤਿਸ੍ਟਾ ਖੋ ਕਰ ਉਪਜਤਾ ਬਿਨਸਤਾ ਰਹਿਤਾ ਹੈ॥
Prof. Sahib Singh(ਪ੍ਰਭੂ ਨੂੰ ਭੁਲਾ ਕੇ) ਜਗਤ ਇੱਜ਼ਤ ਗਵਾ ਕੇ ਜੰਮਦਾ ਹੈ ਮਰਦਾ ਹੈ, ਮਰਦਾ ਹੈ ਜੰਮਦਾ ਹੈ।

ਪਦ ਅਰਥ ਪਤਿ = ਇੱਜ਼ਤ।

SikhNet (Spanish)El mundo nace y después muere perdiendo su autoestima,

ਗੁਰਮੁਖਿ ਹੋਵੈ; ਬੂਝੈ ਸੋਇ ॥੭॥

guramukh hovai; boojhai soe |7| Ang 413

Sant Singh KhalsaHe alone, who becomes Gurmukh, understands. ||7||
Manmohan SinghHe, who turns a Guru-ward understands the reality.
Manmohan Singh (Punjabi)ਜੋ ਗੁਰੂ-ਅਨੁਸਾਰੀ ਹੋ ਜਾਂਦਾ ਹੈ, ਉਹ ਅਸਲੀਅਤ ਨੂੰ ਸਮਝ ਲੈਦਾ ਹੈ।
Fareedkot Teekaਜੋ ਗੁਰਮੁਖਿ ਹੋਤਾ ਹੈ, ਸੋਈ ਤਿਸ ਤਤ੍ਵ ਕੋ ਬੂਝਤਾ ਹੈ॥੭॥
Prof. Sahib Singhਜੇਹੜਾ ਮਨੁੱਖ ਗੁਰੂ ਦੀ ਸਰਨ ਆਉਂਦਾ ਹੈ, ਉਹ ਇਸ ਭੇਦ ਨੂੰ ਸਮਝਦਾ ਹੈ ॥੭॥
SikhNet (Spanish)pero solamente los Fieles a Dios son los que conocen esta Verdad. (7)

ਮਹਘੋ ਮੋਲਿ; ਭਾਰਿ ਅਫਾਰੁ ॥

mahagho mol; bhaar afaar | Ang 413

Sant Singh KhalsaHis price is so costly; His weight is unbearable.
Manmohan SinghDear in price and unbearable in weight is the Lord.
Manmohan Singh (Punjabi)ਮੁੱਲ ਵਿੱਚ ਮਹਿੰਗਾ ਅਤੇ ਬੋਝ ਵਿੱਚ ਅਸਹਿ ਹੇ ਸੁਆਮੀ।
Fareedkot Teekaਤਿਸ ਕਾ ਮੋਲੁ ਮਹਘਾ ਹੈ ਅਰਥਾਤ ਇਸ ਕੀ ਪ੍ਰਾਪਤੀ ਕੇ ਸਾਧਨ ਕਠਨ ਹੈਂ ਅਰੁ (ਭਾਰਿ) ਧਾਰਨ ਕਰਨਾ ਭੀ (ਅਫਾਰੁ) ਅਸਹ, ਭਾਵ ਕਠਿਨ ਹੈ॥
Prof. Sahib Singhਜੇ ਕੋਈ ਮੁੱਲ ਦੇ ਕੇ ਪਰਮਾਤਮਾ ਨੂੰ ਪ੍ਰਾਪਤ ਕਰਨਾ ਹੋਵੇ ਤਾਂ ਉਹ ਮੁੱਲ ਬਹੁਤ ਹੀ ਵਧੀਕ ਹੈ (ਉਸ ਦਾ ਮੁਲ ਦਿੱਤਾ ਨਹੀਂ ਜਾ ਸਕਦਾ) ਜੇ ਉਸ ਦੇ ਬਰਾਬਰ ਦੀ ਕੋਈ ਚੀਜ਼ ਦੇ ਕੇ ਉਸ ਨੂੰ ਪ੍ਰਾਪਤ ਕਰਨਾ ਹੋਵੇ ਤਾਂ ਕੋਈ ਚੀਜ਼ ਉਸ ਦੇ ਬਰਾਬਰ ਦੀ ਨਹੀਂ ਹੈ।

ਪਦ ਅਰਥ ਮਹਘੋ ਮੋਲਿ = ਮੁੱਲ ਵਿਚ ਮਹਿੰਘਾ, ਜੇ ਕੋਈ ਮੁੱਲ ਦੇ ਕੇ ਉਸ ਨੂੰ ਪ੍ਰਾਪਤ ਕਰਨਾ ਹੋਵੇ ਤਾਂ ਉਹ ਮੁੱਲ ਬਹੁਤ ਹੀ ਵਧੀਕ ਹੈ। ਭਾਰਿ = ਤੋਲਿ ਵਿਚ। ਅਫਾਰੁ = ਬੇਅੰਤ। ਭਾਰਿ ਅਫਾਰੁ = ਜੇ ਉਸ ਦੇ ਬਰਾਬਰ ਦੀ ਕੋਈ ਚੀਜ਼ ਦੇ ਕੇ ਉਸ ਨੂੰ ਪ੍ਰਾਪਤ ਕਰਨਾ ਹੋਵੇ ਤਾਂ ਕੋਈ ਚੀਜ਼ ਬਰਾਬਰ ਦੀ ਨਹੀਂ ਹੈ।

SikhNet (Spanish)De Valor Infinito, Inmenso en Majestuosidad es el Señor;

ਅਟਲ ਅਛਲੁ; ਗੁਰਮਤੀ ਧਾਰੁ ॥

attal achhal; guramatee dhaar | Ang 413

Sant Singh KhalsaHe is immovable and undeceivable; enshrine Him in your mind, through the Guru's Teachings.
Manmohan SinghBy Guru's instruction, enshrine thou in thy mind the Immovable and Undeceivable Lord.
Manmohan Singh (Punjabi)ਐ ਮਨੁੱਖ! ਗੁਰਾ ਦੇ ਉਪਦੇਸ਼ ਦੁਆਰਾ ਤੂੰ ਅਹਿੱਲ ਤੇ ਨਾਂ-ਛਲੇ ਜਾਣ ਵਾਲੇ ਸੁਆਮੀ ਨੂੰ ਆਪਣੇ ਰਿਦੇ ਵਿੱਚ ਟਿਕਾ।
Fareedkot Teekaਜਿਸ ਨੇ ਗੁਰਮਤ ਸੇ ਧਾਰਨ ਕੀਆ ਹੈ, ਸੋਈ ਅਟਲ ਅਛਲ ਪਦ ਕੋ ਪ੍ਰਾਪਤ ਹੂਆ ਹੈ॥
Prof. Sahib Singhਗੁਰੂ ਦੀ ਮਤਿ ਲੈ ਕੇ ਉਸ ਨੂੰ (ਆਪਣੇ ਹਿਰਦੇ ਵਿਚ) ਸਾਂਭ ਕੇ ਰੱਖ।

ਪਦ ਅਰਥ ਧਾਰੁ = (ਹਿਰਦੇ ਵਿਚ) ਸਾਂਭ।

SikhNet (Spanish)Eterno, Indescifrable, pero obtenible sólo a través del Shabd de la Palabra del Guru.

ਭਾਇ ਮਿਲੈ; ਭਾਵੈ ਭਇਕਾਰੁ ॥

bhaae milai; bhaavai bheikaar | Ang 413

Sant Singh KhalsaMeet Him through love, become pleasing to Him, and act in fear of Him.
Manmohan SinghMan meets Him through love and he who works in Lord's fear becomes pleasing to Him.
Manmohan Singh (Punjabi)ਪ੍ਰੀਤ ਦੇ ਰਾਹੀਂ ਇਨਸਾਨ ਉਸ ਨੂੰ ਮਿਲ ਪੈਦਾ ਹੈ, ਜੋ ਸੁਆਮੀ ਦੇ ਡਰ ਅੰਦਰ ਕੰਮ ਕਰਦਾ ਹੈ, ਉਹ ਉਸ ਨੂੰ ਚੰਗਾ ਲੱਗਣ ਲੱਗ ਜਾਂਦਾ ਹੈ।
Fareedkot Teeka(ਭਾਇ) ਪ੍ਰੇਮ ਕਰ ਕੇ ਸੋ ਪਰਮੇਸਰ ਕੋ ਮਿਲੇ ਹੈਂ ਜਿਨ ਕੋ ਭੈ ਸੰਯੁਕਤ ਤਿਸ ਕੀ ਕਾਰ ਭਾਵਤੀ ਹੈ॥
Prof. Sahib Singhਉਹ ਪ੍ਰਭੂ ਪ੍ਰੇਮ ਦੀ ਰਾਹੀਂ (ਪ੍ਰੇਮ ਦੇ ਮੁੱਲ) ਮਿਲਦਾ ਹੈ ਤੇ ਜੀਵ ਦਾ ਉਸ ਦੇ ਡਰ-ਅਦਬ ਵਿਚ ਰਹਿਣਾ ਉਸ ਨੂੰ ਚੰਗਾ ਲੱਗਦਾ ਹੈ।

ਪਦ ਅਰਥ ਭਾਵੈ = ਚੰਗਾ ਲੱਗਦਾ ਹੈ। ਭਇਕਾਰੁ = ਭਇ ਕਾਰੁ, ਭਉ ਵਿਚ ਟਿਕੇ ਰਹਿਣ ਵਾਲਾ ਕੰਮ।

SikhNet (Spanish)A través del Amor uno Lo recibe y Él ama a quien vive con una actitud de Reverencia en su mente.

ਨਾਨਕੁ ਨੀਚੁ; ਕਹੈ ਬੀਚਾਰੁ ॥੮॥੩॥

naanak neech; kahai beechaar |8|3| Ang 413

Sant Singh KhalsaNanak the lowly says this, after deep contemplation. ||8||3||
Manmohan SinghMeek Nanak says this after due deliberation.
Manmohan Singh (Punjabi)ਗੂੜੀ ਸੋਚ ਵੀਚਾਰ ਮਗਰੋ ਮਸਕੀਨ ਨਾਨਕ ਇਹ ਕੁੱਛ ਆਖਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਸ ਪ੍ਰਕਾਰ ਜਿਨ ਕਾ ਮਨ ਪ੍ਰੇਮ ਕਰ ਕੇ (ਨੀਚੁ) ਨਿਮ੍ਰਤਾ ਕੋ ਧਾਰਨ ਕਰਤਾ ਹੈ, ਤਿਨ ਗੁਰਮੁਖੋਂ ਕਾ ਬੀਚਾਰ ਮੈਨੇ ਕਹਾ ਹੈ॥੮॥੩॥☬ਪ੍ਰਸ਼ਨ: ਬਿਵਹਾਰ ਮੇਂ ਤੋ ਲੋਕ ਰੋਤੇ ਦਿਖਾਈ ਪੜਤੇ ਹੈਂ?☬ਉੱਤਰ:
Prof. Sahib Singhਦਾਸ ਨਾਨਕ ਇਹ ਵਿਚਾਰ ਦਸਦਾ ਹੈ ॥੮॥੩॥
SikhNet (Spanish)Estos son los pensamientos que Nanak, el más bajo de todos, proclama con toda humildad. (8‑3)
Answers quote the Granth verbatim with Ang citations. AI commentary is not Gurbani and not a religious ruling.