ੴ

ਸਿੱਖਬਾਣੀ · SikhBani

ਭਾਗ ਸੁਲਖਣਾ ਹਰਿ ਕੰਤੁ ਹਮਾਰਾ ਰਾਮ ॥

bhaag sulakhanaa har kant hamaaraa raam
Guru Arjan Dev Ji ਗੁਰੂ ਅਰਜਨ ਦੇਵ ਜੀ · Raag Bilaaval · Ang 846 · 25 lines
Translations

ਬਿਲਾਵਲੁ ਮਹਲਾ ੫ ॥

bilaaval mahalaa 5 |

Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino.

ਭਾਗ ਸੁਲਖਣਾ; ਹਰਿ ਕੰਤੁ ਹਮਾਰਾ ਰਾਮ ॥

bhaag sulakhanaa; har kant hamaaraa raam |

Sant Singh KhalsaBy blessed destiny, I have found my Husband Lord.
Manmohan SinghI am blessed with auspicious destiny, for my God is my Bride-groom.
Manmohan Singh (Punjabi)ਮੈਂ ਮੁਬਾਰਕ ਪ੍ਰਾਲਭਧ ਵਾਲਾ ਹਾਂ ਕਿਉਂ ਜੋ ਮੇਰਾ ਵਾਹਿਗੁਰੂ ਮੇਰਾ ਭਰਤਾ ਹੈ।
Fareedkot Teekaਸ੍ਰੇਸਟ ਲਖਣੋਂ ਵਾਲਾ ਔਰ ਭਾਗੋਂ ਵਾਲਾ ਹਰੀ (ਰਾਮ) ਵਿਆਪਕ ਹਮਾਰਾ (ਕੰਤੁ) ਪਤੀ ਹੈ॥
Prof. Sahib Singhਹੇ ਸਹੇਲੀਏ! ਸਾਡਾ ਕੰਤ-ਪ੍ਰਭੂ ਸੋਹਣੇ ਲੱਛਣਾਂ ਵਾਲੇ ਭਾਗਾਂ ਵਾਲਾ ਹੈ,

ਪਦ ਅਰਥ ਸੁਲਖਣਾ = ਸੋਹਣੇ ਲੱਛਣਾਂ ਵਾਲੇ। ਭਾਗ ਸੁਲਖਣਾ = ਸੋਹਣੇ ਲੱਛਣਾਂ ਵਾਲੇ ਭਾਗ, ਚੰਗੇ ਭਾਗ।

SikhNet (Spanish)Bendito, bendito soy, pues Dios es mi Esposo.

ਅਨਹਦ ਬਾਜਿਤ੍ਰਾ; ਤਿਸੁ ਧੁਨਿ ਦਰਬਾਰਾ ਰਾਮ ॥

anahad baajitraa; tis dhun darabaaraa raam |

Sant Singh KhalsaThe unstruck sound current vibrates and resounds in the Court of the Lord.
Manmohan SinghIn His Court plays the spontaneous celestial strain.
Manmohan Singh (Punjabi)ਉਸ ਦੀ ਦਰਗਾਹ ਅੰਦਰ ਸੁਤੇ ਹੀ ਇਕ-ਰਸ ਇਲਾਹੀ ਕੀਰਤਨ ਹੋ ਰਿਹਾ ਹੈ।
Fareedkot Teekaਤਿਸ ਰਾਮ ਕੇ ਦਰਬਾਰ ਸਤਸੰਗ ਵਿਖੇ ਪ੍ਰਮੇਸ੍ਵਰ ਸਬੰਧੀ ਵਾਜਿਓਂ ਕੀ (ਅਨਹਦ) ਇਕ ਰਸ ਧੁਨੀ ਹੋਇ ਰਹੀ ਹੈ॥
Prof. Sahib Singhਉਸ (ਕੰਤ) ਦੇ ਦਰਬਾਰ ਵਿਚ ਇਕ-ਰਸ (ਵੱਸ ਰਹੇ) ਵਾਜਿਆਂ ਦੀ ਧੁਨ ਉਠ ਰਹੀ ਹੈ।

ਪਦ ਅਰਥ ਬਾਜਿਤ੍ਰਾ = वादित्रं {a musical instrument} ਵਾਜਾ। ਤਿਸੁ ਦਰਬਾਰਾ = ਉਸ (ਕੰਤ-ਪ੍ਰਭੂ) ਦੇ ਦਰਬਾਰ ਵਿਚ। ਅਨਾਹਦ = {अनाहत = Not produced by beating, ਬਿਨਾ ਵਜਾਏ ਵੱਜ ਰਹੇ} ਇਕ-ਰਸ।

SikhNet (Spanish)En Su Corte resuena la Melodía Divina de la Palabra del Shabd del Guru.

ਆਨੰਦ ਅਨਦਿਨੁ ਵਜਹਿ ਵਾਜੇ; ਦਿਨਸੁ ਰੈਣਿ ਉਮਾਹਾ ॥

aanand anadin vajeh vaaje; dinas rain umaahaa |

Sant Singh KhalsaNight and day, the sounds of ecstasy resound and resonate; day and night, I am enraptured.
Manmohan SinghNight and day I abide in bliss, hearing ever the playing of musical instruments in glee.
Manmohan Singh (Punjabi)ਖੁਸ਼ੀ ਅੰਦਰ ਸਦੀਵ ਹੀ ਸੰਗੀਤਕ ਸਾਜ਼ਾਂ ਦਾ ਵੱਜਣਾ ਸੁਣਦਾ ਹੋਇਆ, ਮੈਂ ਰਾਤ ਦਿਨ ਪ੍ਰਸੰਨਤਾ ਅੰਦਰ ਵਸਦਾ ਹਾਂ।
Fareedkot Teekaਅੰਨਦਦਾਯਕ ਜੋ ਅਨਦਿਨੁ ਬਾਜੇ ਬਜਤੇ ਹੈਂ, ਤਿਨੋਂ ਕਰ ਦਿਨੇ ਰਾਤ੍ਰ ਭਜਨ ਕਾ (ਉਮਾਹਾ) ਉਤਸਾਹਿ ਰਹਿਤਾ ਹੈ॥
Prof. Sahib Singhਹੇ ਸਹੇਲੀਏ! (ਉਸ ਕੰਤ ਦੇ ਦਰਬਾਰ ਵਿਚ ਸਦਾ) ਆਨੰਦ ਦੇ ਵਾਜੇ ਵੱਜਦੇ ਰਹਿੰਦੇ ਹਨ, ਦਿਨ ਰਾਤ (ਉਥੇ) ਚਾਉ (ਬਣਿਆ ਰਹਿੰਦਾ ਹੈ)।

ਪਦ ਅਰਥ ਅਨਦਿਨੁ = ਹਰ ਰੋਜ਼, ਹਰ ਵੇਲੇ। ਵਜਹਿ = ਵੱਜਦੇ ਹਨ। ਰੈਣਿ = ਰਾਤ। ਉਮਾਹਾ = ਉਤਸ਼ਾਹ, ਚਾਉ।

SikhNet (Spanish)Noche y día vivo en Dicha escuchando la Melodía del Éxtasis.

ਤਹ ਰੋਗ ਸੋਗ ਨ ਦੂਖੁ ਬਿਆਪੈ; ਜਨਮ ਮਰਣੁ ਨ ਤਾਹਾ ॥

teh rog sog na dookh biaapai; janam maran na taahaa |

Sant Singh KhalsaDisease, sorrow and suffering do not afflict anyone there; there is no birth or death there.
Manmohan SinghDisease, sorrow and pain harass not there, nor is birth or death there.
Manmohan Singh (Punjabi)ਬੀਮਾਰੀ, ਅਫਸੋਸ ਅਤੇ ਪੀੜ ਉਥੇ ਦੁਖੀ ਨਹੀਂ ਕਰਦੇ, ਨਾਂ ਹੀ ਉਥੇ ਪੈਦਾਇਸ਼ ਜਾਂ ਮੌਤ ਹੈ।
Fareedkot Teekaਤਹਾਂ ਰੋਗ ਸੋਗ ਕਾ ਕੋਈ ਦੁਖ ਨਹੀਂ ਬਿਆਪਤਾ ਹੈ, ਕਿਉਂਕਿ ਤਹਾਂ ਜਨਮ ਮਰਨ ਨਹੀਂ ਹੈ॥
Prof. Sahib Singhਉਥੇ ਰੋਗ ਨਹੀਂ ਹਨ, ਉਥੇ ਚਿੰਤਾ-ਫ਼ਿਕਰ ਨਹੀਂ ਹਨ, ਉਥੇ (ਕੋਈ) ਦੁੱਖ ਆਪਣਾ ਜ਼ੋਰ ਨਹੀਂ ਪਾ ਸਕਦਾ, ਉਸ (ਕੰਤ) ਨੂੰ ਜਨਮ ਮਰਨ ਦਾ ਗੇੜ ਨਹੀਂ ਹੈ।

ਪਦ ਅਰਥ ਤਹ = 'ਤਿਸੁ ਦਰਬਾਰ', ਉਥੇ, ਉਸ ਪ੍ਰਭੂ ਦੇ ਦਰਬਾਰ ਵਿਚ। ਬਿਆਪੈ = ਜ਼ੋਰ ਪਾ ਸਕਦਾ। ਤਾਹਾ = ਉਸ ਨੂੰ।

SikhNet (Spanish)En este Estado ya no existe dolor ni penas, ni muerte ni nacimiento; uno es bendecido con poderes milagrosos,

ਰਿਧਿ ਸਿਧਿ. ਸੁਧਾ ਰਸੁ ਅੰਮ੍ਰਿਤੁ; ਭਗਤਿ ਭਰੇ ਭੰਡਾਰਾ ॥

ridh sidh. sudhaa ras amrit; bhagat bhare bhanddaaraa |

Sant Singh KhalsaThere are treasures overflowing there - wealth, miraculous powers, ambrosial nectar and devotional worship.
Manmohan SinghThere, the treasures are brimful with wealth, supernatural powers, nectar, ambrosia and the Lord's devotional service.
Manmohan Singh (Punjabi)ਉਥੇ ਧਨਸੰਪ੍ਰਦਾ, ਕਰਾਮਾਤੀ ਸ਼ਕਤੀਆਂ, ਆਬਿ-ਹਿਯਾਤ, ਅਮਿਉਂ ਅਤੇ ਪ੍ਰਭੂ ਦੀ ਪ੍ਰੇਮ-ਮਈ ਸੇਵਾ ਦੇ ਨਾਲ ਖਜਾਨੇ ਪਰੀਪੂਰਨ ਹਨ।
Fareedkot Teekaਰਿਧੀਓਂ ਰੂਪੀ ਸੁਧਾਰਸ ਔਰ ਸਿਧੀ ਰੂਪੀ ਅੰਮ੍ਰਿਤ ਤਹਾਂ ਹੀ ਪ੍ਰਾਪਤਿ ਹੋਤਾ ਹੈ। ਕਿਉਂਕਿ ਤਹਾਂ ਸੰਤੋਂ ਕੇ ਅੰਤਸਕਰਨ ਰੂਪੀ ਭੰਡਾਰੇ ਭਗਤੀ ਸੇ ਭਰੇ ਹੂਏ ਹੈਂ ਵਾ ਤਹਾਂ ਰਿਧੀ ਸਿਧੀ ਹਾਜਰ ਹੈ। (ਸੁਧਾ) ਕੇਵਲ ਅੰਮ੍ਰਿਤ ਨਾਮ ਔ ਭਗਤੀ ਕੇ ਖਜਾਨੇ ਭਰੇ ਹੂਏ ਹੈਂ॥
Prof. Sahib Singhਹੇ ਸਹੇਲੀਏ! (ਉਸ ਕੰਤ-ਪ੍ਰਭੂ ਦੇ ਦਰਬਾਰ ਵਿਚ) ਰਿੱਧੀਆਂ ਹਨ ਸਿੱਧੀਆਂ ਹਨ, ਆਤਮਕ ਜੀਵਨ ਦੇਣ ਵਾਲਾ ਨਾਮ ਰਸ ਹੈ, ਭਗਤੀ ਦੇ ਖ਼ਜ਼ਾਨੇ ਭਰੇ ਪਏ ਹਨ।

ਪਦ ਅਰਥ ਰਿਧਿ ਸਿਧਿ = ਰਿੱਧੀਆਂ ਸਿੱਧੀਆਂ, ਕਰਾਮਾਤੀ ਤਾਕਤਾਂ। ਸੁਧਾ = ਅੰਮ੍ਰਿਤ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ।

SikhNet (Spanish)con el Nombre del Señor y con el Tesoro de la Fe viviente.

ਬਿਨਵੰਤਿ ਨਾਨਕ. ਬਲਿਹਾਰਿ ਵੰਞਾ ਪਾਰਬ੍ਰਹਮ; ਪ੍ਰਾਨ ਅਧਾਰਾ ॥੧॥

binavant naanak. balihaar vanyaa paarabraham; praan adhaaraa |1|

Sant Singh KhalsaPrays Nanak, I am a sacrifice, devoted to the Supreme Lord God, the Support of the breath of life. ||1||
Manmohan SinghPrays Nanak, a sacrifice am I unto my Transcendent Lord, the prop of my very life.
Manmohan Singh (Punjabi)ਗੁਰੂ ਜੀ ਬੇਨਤੀ ਕਰਦੇ ਹਨ, ਮੈਂ ਆਪਣੀ ਜਿੰਦ-ਜਾਨ ਦੇ ਆਸਰੇ, ਪਰਮ ਪ੍ਰਭੂ ਉਤੋਂ ਕੁਰਬਾਨ ਜਾਂਦਾ ਹਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਪ੍ਰਾਨੋਂ ਕੇ ਅਧਾਰ ਪਾਰਬ੍ਰਹਮ ਊਪਰ ਮੈਂ ਬਲਿਹਾਰਨੇ ਜਾਤਾ ਹੂੰ॥੧॥
Prof. Sahib Singhਨਾਨਕ ਬੇਨਤੀ ਕਰਦਾ ਹੈ-(ਸਭ ਜੀਵਾਂ ਦੀ) ਜ਼ਿੰਦਗੀ ਦੇ ਆਸਰੇ ਉਸ ਪਾਰਬ੍ਰਹਮ ਤੋਂ ਮੈਂ ਸਦਕੇ ਜਾਂਦਾ ਹਾਂ ॥੧॥

ਪਦ ਅਰਥ ਵੰਞਾ = ਵੰਞਾਂ। ਬਲਿਹਾਰਿ ਵੰਞਾ = ਮੈਂ ਸਦਕੇ ਜਾਂਦਾ ਹਾਂ। ਪ੍ਰਾਣ ਅਧਾਰਾ = ਜਿੰਦ ਦਾ ਆਸਰਾ ॥੧॥

SikhNet (Spanish)Nanak reza, ofrezco mi ser en sacrificio a mi Dios, pues mi Señor Trascendente es el Único Soporte en mi vida.(1)

ਸੁਣਿ ਸਖੀਅ ਸਹੇਲੜੀਹੋ; ਮਿਲਿ ਮੰਗਲੁ ਗਾਵਹ ਰਾਮ ॥

sun sakheea sahelarreeho; mil mangal gaavah raam |

Sant Singh KhalsaListen, O my companions, and sister soul-brides, let's join together and sing the songs of joy.
Manmohan SinghHearken, O my friends and mates, let us meet to sing the song of rejoicing,
Manmohan Singh (Punjabi)ਸ੍ਰਵਣ ਕਰੋ, ਹੇ ਮੇਰੀ ਸੱਜਣੀਓ ਤੇ ਸਹੇਲੀਓ! ਆਓ ਆਪਾਂ ਮਿਲ ਕੇ ਖੁਸ਼ੀ ਦਾ ਗੀਤ ਗਾਇਨ ਕਰੀਏ।
Fareedkot Teekaਹੇ ਪ੍ਯਾਰੀ ਸਹੇਲੀ ਸੰਤ ਜਨਹੁ! ਸੁਣੋਂ ਹਮ ਤੁਮ ਮਿਲ ਕੇ ਰਾਮ ਕੇ (ਮੰਗਲੁ) ਜਸ ਕੌ ਗਾਵੀਐ॥
Prof. Sahib Singhਹੇ ਸਖੀਓ! ਹੇ ਸਹੇਲੀਓ! ਸੁਣੋ, ਆਓ ਮਿਲ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਵੀਏ।

ਪਦ ਅਰਥ ਸਖੀਅ = ਹੇ ਸਖੀਓ! ਮਿਲਿ = ਮਿਲ ਕੇ। ਮੰਗਲੁ = ਸਿਫ਼ਤਿ-ਸਾਲਾਹ ਦਾ ਗੀਤ। ਗਾਵਹ = ਆਓ ਅਸੀਂ ਗਾਵੀਏ।

SikhNet (Spanish)Escuchen, oh amigos míos, juntémonos para cantar la Melodía del Éxtasis,

ਮਨਿ ਤਨਿ ਪ੍ਰੇਮੁ ਕਰੇ; ਤਿਸੁ ਪ੍ਰਭ ਕਉ ਰਾਵਹ ਰਾਮ ॥

man tan prem kare; tis prabh kau raavah raam |

Sant Singh KhalsaLoving our God with mind and body, let's ravish and enjoy Him.
Manmohan SinghLoving that Lord of ours, with soul and body, let us enjoy Him.
Manmohan Singh (Punjabi)ਆਤਮਾ ਅਤੇ ਦੇਹ ਨਾਲ ਉਸ ਆਪਣੇ ਸੁਆਮੀ ਨੂੰ ਪਿਆਰ ਕਰ ਕੇ, ਆਓ ਆਪਣਾ ਉਸ ਦਾ ਅਨੰਦ ਮਾਣੀਏ।
Fareedkot Teekaਮਨ ਤਨ ਸੇ ਪ੍ਰੇਮ ਕਰ ਕੇ ਤਿਸ ਪ੍ਰਭੂ ਰਾਮ ਕੋ (ਰਾਵਹ) ਸਿਮਰਨ ਕਰੀਐ॥
Prof. Sahib Singhਹੇ ਸਹੇਲੀਓ! ਮਨ ਵਿਚ ਹਿਰਦੇ ਵਿਚ ਪਿਆਰ ਪੈਦਾ ਕਰ ਕੇ ਉਸ ਪ੍ਰਭੂ ਨੂੰ ਸਿਮਰੀਏ।

ਪਦ ਅਰਥ ਮਨਿ = ਮਨ ਵਿਚ। ਤਨਿ = ਤਨ ਵਿਚ, ਹਿਰਦੇ ਵਿਚ। ਕਰੇ = ਕਰਿ, ਕਰ ਕੇ। ਕਉ = ਨੂੰ। ਰਾਵਹ = ਆਓ ਸਿਮਰੀਏ।

SikhNet (Spanish)para amar a nuestro Dios en cuerpo y Alma y gozar de nuestra Unión con Él.

ਕਰਿ ਪ੍ਰੇਮੁ ਰਾਵਹ. ਤਿਸੈ ਭਾਵਹ; ਇਕ ਨਿਮਖ ਪਲਕ. ਨ ਤਿਆਗੀਐ ॥

kar prem raavah. tisai bhaavah; ik nimakh palak. na tiaageeai |

Sant Singh KhalsaLovingly enjoying Him, we become pleasing to Him; let's not reject Him, for a moment, even for an instant.
Manmohan SinghRemembering Him with love, we become pleasing to Him and forget Him not ever for a while and trice.
Manmohan Singh (Punjabi)ਉਸ ਨੂੰ ਪਿਆਰ ਨਾਲ ਯਾਦ ਕਰਨ ਦੁਆਰਾ, ਅਸੀਂ ਉਸ ਨੂੰ ਚੰਗੀਆਂ ਲੱਗਦੀਆਂ ਹਾਂ ਅਤੇ ਇਕ ਮੁਹਤ ਤੇ ਛਿਨ ਭਰ ਲਈ ਭੀ ਉਸ ਨੂੰ ਨਹੀਂ ਭੁਲਾਉਂਦੀਆਂ।
Fareedkot Teekaਜਬ ਪ੍ਰੇਮ ਕਰ ਕੇ ਤਿਸ ਕੋ ਰਾਵੈ ਤਬ ਤਿਸ ਕੋ ਹਮ ਭਾਵੈ। ਇਕ ਨਿਮਖ ਪਲ ਮਾਤ੍ਰ ਭੀ ਤਿਸ ਕਾ ਸਿਮਰਨ ਤਿਆਗੀਐ ਨਹੀਂ॥
Prof. Sahib Singh(ਹਿਰਦੇ ਵਿਚ) ਪ੍ਰੇਮ ਕਰ ਕੇ (ਉਸ ਨੂੰ) ਸਿਮਰੀਏ, ਤੇ, ਉਸ ਨੂੰ ਪਿਆਰੀਆਂ ਲੱਗੀਏ। ਹੇ ਸਹੇਲੀਓ! (ਉਸ ਕੰਤ-ਪ੍ਰਭੂ ਨੂੰ) ਅੱਖ ਝਮਕਣ ਜਿਤਨੇ ਸਮੇ ਲਈ ਭੀ ਵਿਸਾਰਨਾ ਨਹੀਂ ਚਾਹੀਦਾ।

ਪਦ ਅਰਥ ਤਿਸੈ ਭਾਵਹ = ਉਸ (ਕੰਤ-ਪ੍ਰਭੂ ਨੂੰ) ਚੰਗੀਆਂ ਲੱਗੀਏ। ਨਿਮਖ = {निमेष} ਅੱਖ ਝਮਕਣ ਜਿਤਨਾ ਸਮਾ। ਨ ਤਿਆਗੀਐ = ਤਿਆਗਣਾ ਨਹੀਂ ਚਾਹੀਦਾ।

SikhNet (Spanish)Vamos a disfrutar de nuestro Amor, vamos a Complacerlo y ya nunca Abandonarlo.

ਗਹਿ ਕੰਠਿ ਲਾਈਐ. ਨਹ ਲਜਾਈਐ; ਚਰਨ ਰਜ ਮਨੁ ਪਾਗੀਐ ॥

geh kantth laaeeai. neh lajaaeeai; charan raj man paageeai |

Sant Singh KhalsaLet's hug Him close in our embrace, and not feel shy; let's bathe our minds in the dust of His feet.
Manmohan SinghLet us closely hug Him to our bosom, feel not shy, and bathe our soul in the dust of His feet.
Manmohan Singh (Punjabi)ਆਓ ਆਪਾਂ ਉਸ ਨੂੰ ਆਪਣੀ ਛਾਤੀ ਨਾਲ ਘੁੱਟਕੇ ਲਾਈਏ, ਸੰਗ ਨਾਂ ਕਰੀਏ, ਅਤੇ ਆਪਣੀ ਆਤਮਾ ਨੂੰ ਉਸ ਦੇ ਪੈਰਾਂ ਦੀ ਧੂੜ ਵਿੱਚ ਨੁਹਾਈਏ।
Fareedkot Teekaਤਿਸ ਕੋ (ਗਹ) ਪਕੜ, ਭਾਵ ਦ੍ਰਿੜ ਨਿਸਚੈ ਕਰ ਕੰਠ ਰਿਦੇ ਮੇਂ ਲਗਾਈਐ, ਪੁਨਾ ਕਬੀ ਲੱਜਾ ਨ ਕਰੀਏ ਔਰ ਤਿਸ ਕੇ ਚਰਨੋਂ ਕੀ ਧੂੜੀ ਮਨ ਕੋ (ਪਾਗੀਐ) ਖਚਤ ਕਰੀਐ॥
Prof. Sahib Singhਉਸ ਨੂੰ ਫੜ ਕੇ ਗਲ ਨਾਲ ਲਾ ਲੈਣਾ ਚਾਹੀਦਾ ਹੈ (ਉਸ ਦਾ ਨਾਮ ਸੁਰਤ ਜੋੜ ਕੇ ਗਲੇ ਵਿਚ ਪ੍ਰੋ ਲੈਣਾ ਚਾਹੀਦਾ ਹੈ, ਇਸ ਕੰਮ ਤੋਂ) ਸ਼ਰਮ ਨਹੀਂ ਕਰਨੀ ਚਾਹੀਦੀ, (ਉਸ ਦੇ) ਚਰਨਾਂ ਦੀ ਧੂੜ ਨਾਲ (ਆਪਣਾ ਇਹ) ਮਨ ਰੰਗ ਲੈਣਾ ਚਾਹੀਦਾ ਹੈ।

ਪਦ ਅਰਥ ਗਹਿ = ਫੜ ਕੇ। ਕੰਠਿ = ਗਲ ਨਾਲ। ਲਾਈਐ = ਲਾ ਲੈਣਾ ਚਾਹੀਦਾ ਹੈ। ਨਹ ਲਜਾਈਐ = ਸ਼ਰਮ ਨਹੀਂ ਕਰਨੀ ਚਾਹੀਦੀ। ਰਜ = ਧੂੜ। ਪਾਗੀਐ = ਲੇਪ ਲੈਣਾ ਚਾਹੀਦਾ ਹੈ।

SikhNet (Spanish)Abracémoslo en nuestro pecho, sin temor, y bañemos nuestra mente en el Polvo de Sus Pies.

ਭਗਤਿ ਠਗਉਰੀ ਪਾਇ. ਮੋਹਹ; ਅਨਤ ਕਤਹੂ. ਨ ਧਾਵਹ ॥

bhagat tthgauree paae. mohah; anat katahoo. na dhaavah |

Sant Singh KhalsaWith the intoxicating drug of devotional worship, let's entice Him, and not wander anywhere else.
Manmohan SinghLet us fascinate Him, using the intoxicating herb of devotion and wander no where else
Manmohan Singh (Punjabi)ਆਓ ਆਪਾਂ ਸ਼ਰਧਾ ਪ੍ਰੇਮ ਦੀ ਨਸ਼ੀਲੀ ਬੂਟੀ ਵਰਤ ਕੇ ਉਸ ਨੂੰ ਮੋਹਿਤ ਕਰ ਲਈਏ ਅਤੇ ਹੋਰ ਕਿਧਰੇ ਭੰਬਲਭੂਸੇ ਨਾਂ ਖਾਈਏ।
Fareedkot Teekaਭਗਤੀ ਰੂਪੀ (ਠਗਉਰੀ) ਠਗ ਬੂਟੀ ਪਾਇ ਕਰ ਤਿਸ ਪਤੀ ਕੋ ਮੋਹਿਤ ਕਰ ਲਈਏ, ਜਿਸ ਕਰ ਕੇ ਔਰ ਕਿਸੀ ਜਗਹ ਨ ਧਾਵਹ, ਭਾਵ ਤਿਸ ਮੇਂ ਹੀ ਅਭੇਦ ਰਹੇ॥
Prof. Sahib Singhਹੇ ਸਹੇਲੀਓ! ਭਗਤੀ ਦੀ ਠਗਬੂਟੀ ਵਰਤ ਕੇ, ਆਓ ਉਸ ਕੰਤ-ਪ੍ਰਭੂ ਨੂੰ ਵੱਸ ਵਿਚ ਕਰ ਲਈਏ, ਤੇ, ਹੋਰ ਹੋਰ ਪਾਸੇ ਨਾਹ ਭਟਕਦੀਆਂ ਫਿਰੀਏ।

ਪਦ ਅਰਥ ਠਗਉਰੀ = ਠਗ-ਮੂਰੀ, ਠਗ-ਬੂਟੀ। ਮੋਹਹ = ਆਓ ਅਸੀਂ ਮੋਹ ਲਈਏ। ਅਨਤ = {अन्यत्र} ਕਿਸੇ ਹੋਰ ਥਾਂ। ਨ ਧਾਵਹ = ਅਸੀਂ ਨਾਹ ਦੌੜੀਏ।

SikhNet (Spanish)Con el encanto de la Devoción, vamos a seducir a nuestro Dios sin vacilar en nuestra Fe.

ਬਿਨਵੰਤਿ ਨਾਨਕ. ਮਿਲਿ ਸੰਗਿ ਸਾਜਨ; ਅਮਰ ਪਦਵੀ ਪਾਵਹ ॥੨॥

binavant naanak. mil sang saajan; amar padavee paavah |2|

Sant Singh KhalsaPrays Nanak, meeting with our True Friend, we attain the immortal status. ||2||
Manmohan SinghPrays Nanak, meeting with God, the Friend, let us obtain the immortal rank.
Manmohan Singh (Punjabi)ਗੁਰੂ ਜੀ ਬੇਨਤੀ ਕਰਦੇ ਹਨ, ਵਾਹਿਗੁਰੂ ਮਿੱਤ੍ਰ ਨਾਲ ਮਿਲ ਕੇ ਆਓ ਆਪਾਂ ਅਬਿਨਾਸੀ ਮਰਤਬੇ ਨੂੰ ਪਰਾਪਤ ਕਰੀਏ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਸ ਪ੍ਰਕਾਰ ਸੰਤੋਂ ਸ੍ਵਜਨੋਂ ਕੋ ਮਿਲ ਕਰ ਅਮਰ ਪਦਵੀ ਕੋ ਪਾਇ ਲੇਵੀਏ॥੨॥
Prof. Sahib Singhਨਾਨਕ ਬੇਨਤੀ ਕਰਦਾ ਹੈ-ਉਸ ਸੱਜਣ ਪ੍ਰਭੂ ਨੂੰ ਮਿਲ ਕੇ ਉਹ ਦਰਜਾ ਹਾਸਲ ਕਰ ਲਈਏ, ਜਿੱਥੇ ਆਤਮਕ ਮੌਤ ਕਦੇ ਭੀ ਪੋਹ ਨਹੀਂ ਸਕਦੀ ॥੨॥

ਪਦ ਅਰਥ ਅਮਰ ਪਦਵੀ = ਉਹ ਆਤਮਕ ਦਰਜਾ ਜਿਸ ਨੂੰ ਕਦੇ ਮੌਤ ਨਹੀਂ ਆਉਂਦੀ। ਪਾਵਹ = ਅਸੀਂ ਹਾਸਲ ਕਰੀਏ ॥੨॥

SikhNet (Spanish)Nanak reza, encontrando al Amigo Eterno, vamos a lograr el Estado Eterno de Éxtasis. (2)

ਬਿਸਮਨ ਬਿਸਮ ਭਈ; ਪੇਖਿ ਗੁਣ ਅਬਿਨਾਸੀ ਰਾਮ ॥

bisaman bisam bhee; pekh gun abinaasee raam |

Sant Singh KhalsaI am wonder-struck and amazed, gazing upon the Glories of my Imperishable Lord.
Manmohan SinghWonder-struck, wonder-struck, I have become beholding the merits of my imperishable Lord.
Manmohan Singh (Punjabi)ਅਸਚਰਜ, ਅਸਚਰਜ ਮੈਂ ਹੋ ਗਈ ਹਾਂ, ਆਪਣੇ ਅਮਰ ਸੁਆਮੀ ਦੀਆਂ ਖੂਬੀਆਂ ਵੇਖ ਕੇ।
Fareedkot Teekaਅਬਿਨਾਸੀ ਰਾਮ ਕੇ ਗੁਣੋਂ ਕੇ ਦੇਖ ਕਰ ਮੈਂ ਅਸਚਰਜ ਤੇ ਅਸਚਰਜ ਭਈ ਹੂੰ॥
Prof. Sahib Singhਹੇ ਸਹੇਲੀਓ! ਅਬਿਨਾਸੀ ਕੰਤ-ਪ੍ਰਭੂ ਦੇ ਗੁਣ (ਉਪਕਾਰ) ਵੇਖ ਵੇਖ ਕੇ ਮੈਂ ਤਾਂ ਹੈਰਾਨ ਹੀ ਹੋ ਗਈ ਹਾਂ।

ਪਦ ਅਰਥ ਬਿਸਮ = ਹੈਰਾਨ। ਬਿਸਮਨ ਬਿਸਮ = ਬਹੁਤ ਹੀ ਹੈਰਾਨ। ਪੇਖਿ = ਵੇਖ ਕੇ। ਅਬਿਨਾਸੀ = ਨਾਸ-ਰਹਿਤ।

SikhNet (Spanish)Estoy maravillado viendo las Inmensas Virtudes de mi Dios Eterno,

ਕਰੁ ਗਹਿ ਭੁਜਾ ਗਹੀ; ਕਟਿ ਜਮ ਕੀ ਫਾਸੀ ਰਾਮ ॥

kar geh bhujaa gahee; katt jam kee faasee raam |

Sant Singh KhalsaHe took my hand, and held my arm, and cut away the noose of Death.
Manmohan SinghHe has seized my hand, taken hold of my arm and has snapped my death's noose.
Manmohan Singh (Punjabi)ਉਸ ਨੇ ਮੇਰਾ ਹੱਥ ਫੜ ਲਿਆ, ਬਾਂਹ ਪਕੜ ਲਈ ਅਤੇ ਮੇਰੀ ਮੌਤ ਦੀ ਫਾਹੀ ਵੱਢ ਸੁੱਟੀ ਹੈ।
Fareedkot Teekaਹੇ ਭਾਈ! ਕਰ ਗਹ ਹਾਥ ਕੀ ਜਗਾ ਮਨ ਔ ਮੇਰੀ ਬੁਧੀ ਰੂਪੀ ਭੁਜਾ ਪਕੜ ਲਈ ਅਰ ਜਮ ਕੀ ਫਾਸੀ ਕਾਟ ਦਈ ਹੈ॥
Prof. Sahib Singh(ਉਸ ਨੇ ਮੇਰਾ) ਹੱਥ ਫੜ ਕੇ, (ਮੇਰੀ) ਜਮਾਂ ਵਾਲੀ ਫਾਹੀ ਕੱਟ ਕੇ, ਮੇਰੀ ਬਾਂਹ ਫੜ ਲਈ ਹੈ।

ਪਦ ਅਰਥ ਕਰੁ = ਹੱਥ। ਗਹਿ = ਫੜ ਕੇ। ਭੁਜਾ = ਬਾਂਹ। ਕਟਿ = ਕੱਟ ਕੇ।

SikhNet (Spanish)pues en Su Misericordia, Él me lleva de la mano, me hace Su Esclavo y rompe las amarras de la muerte.

ਗਹਿ ਭੁਜਾ ਲੀਨੑੀ. ਦਾਸਿ ਕੀਨੑੀ; ਅੰਕੁਰਿ ਉਦੋਤੁ ਜਣਾਇਆ ॥

geh bhujaa leenaee. daas keenaee; ankur udot janaaeaa |

Sant Singh KhalsaHolding me by the arm, He made me His slave; the branch has sprouted in abundance.
Manmohan SinghHolding me by the arm, the Lord has made me His hand-maiden and the plumule of my destiny has sprouted and appeared.
Manmohan Singh (Punjabi)ਮੈਨੂੰ ਬਾਂਹੋਂ ਪਕੜ ਕੇ ਸੁਆਮੀ ਨੇ ਮੈਨੂੰ ਆਪਣੀ ਨੌਕਰਾਣੀ ਬਣਾ ਲਿਆ ਹੈ ਅਤੇ ਮੇਰੀ ਪ੍ਰਾਲਭਧ ਦਾ ਅੰਗੂਰ ਪੁੰਗਰ ਕੇ ਦਿਸ ਪਿਆ ਹੈ।
Fareedkot Teekaਇਸ ਪ੍ਰਕਾਰ ਭੁਜਾ ਪਕੜ ਲਈ, ਹਰੀ ਨੇ ਜਬ ਮੈਂ ਅਪਨੀ ਦਾਸੀ ਕਰ ਲਈ ਤਬ ਪੁੰਨ ਰੂਪੀ ਬੀਜ ਨੇ (ਅੰਕੁਰਿ) ਅੰਗੂਰੁ ਸੁਭ ਸੰਕਲਪ ਕਾ ਉਦੇ ਹੋਨਾ ਜਨਾਯਾ ਹੈ॥
Prof. Sahib Singhਉਸ ਨੇ ਮੇਰੀ ਬਾਂਹ ਘੁੱਟ ਕੇ ਫੜ ਲਈ ਹੈ, ਮੈਨੂੰ (ਆਪਣੀ) ਦਾਸੀ ਬਣਾ ਲਿਆ ਹੈ, (ਮੇਰੇ ਭਾਗਾਂ ਦੇ ਫੁੱਟ-ਰਹੇ) ਅੰਗੂਰ ਦੇ ਕਾਰਨ, (ਉਸ ਨੇ ਮੇਰੇ ਅੰਦਰ ਆਤਮਕ ਜੀਵਨ ਦਾ) ਪਰਕਾਸ਼ ਕਰ ਦਿੱਤਾ ਹੈ।

ਪਦ ਅਰਥ ਗਹਿ ਲੀਨ੍ਹ੍ਹੀ = ਫੜ ਲਈ ਹੈ। ਦਾਸਿ = ਦਾਸੀ। ਅੰਕੁਰਿ = ਅੰਕੁਰ ਦੇ ਕਾਰਨ, (ਭਾਗਾਂ ਦੇ ਫੁਟ-ਰਹੇ) ਅੰਗੂਰ ਦੇ ਕਾਰਨ। ਉਦੋਤੁ = (ਆਤਮਕ ਜੀਵਨ ਦਾ) ਪਰਕਾਸ਼। ਜਣਾਇਆ = ਜਣਾ ਦਿੱਤਾ ਹੈ, ਵਿਖਾ ਦਿੱਤਾ ਹੈ।

SikhNet (Spanish)La mugre de mis errores y de mis deseos es lavada y el sol blanco amanece en mis días.

ਮਲਨ ਮੋਹ ਬਿਕਾਰ ਨਾਠੇ; ਦਿਵਸ ਨਿਰਮਲ ਆਇਆ ॥

malan moh bikaar naatthe; divas niramal aaeaa |

Sant Singh KhalsaPollution, attachment and corruption have run away; the immaculate day has dawned.
Manmohan SinghFilth, worldly love and sins have fled and good day has dawned.
Manmohan Singh (Punjabi)ਮਲੀਨਤਾ, ਸੰਸਾਰੀ ਮਮਤਾ ਅਤੇ ਪਾਪ ਦੌੜ ਗਏ ਹਨ ਅਤੇ ਚੰਗਾ ਦਿਹਾੜਾ ਚੜ੍ਹ ਪਿਆ ਹੈ।
Fareedkot Teekaਮੋਹ ਆਦੀ ਮਲਨ ਵਿਕਾਰ ਸਭ ਨਸਟ ਭਏ ਹੈ, ਆਜ ਕਾ ਦਿਨ ਨਿਰਮਲੁ ਆਇਆ ਹੈ॥
Prof. Sahib Singhਮੋਹ ਆਦਿਕ ਭੈੜੈ ਵਿਕਾਰ (ਮੇਰੇ ਅੰਦਰੋਂ) ਨੱਸ ਗਏ ਹਨ, (ਮੇਰੀ ਜ਼ਿੰਦਗੀ ਦੇ) ਪਵਿੱਤਰ ਦਿਨ ਆ ਗਏ ਹਨ।

ਪਦ ਅਰਥ ਮਲਨ = ਮੈਲੇ, ਭੈੜੇ। ਨਾਠੇ = ਨੱਸ ਗਏ ਹਨ। ਨਿਰਮਲ = ਪਵਿੱਤਰ।

SikhNet (Spanish)Mi Dios es Misericordioso conmigo;

ਦ੍ਰਿਸਟਿ ਧਾਰੀ ਮਨਿ ਪਿਆਰੀ; ਮਹਾ ਦੁਰਮਤਿ ਨਾਸੀ ॥

drisatt dhaaree man piaaree; mahaa duramat naasee |

Sant Singh KhalsaCasting His Glance of Grace, the Lord loves me with His Mind; my immense evil-mindedness is dispelled.
Manmohan SinghThe Lord has cast His merciful glance, He loves me with his heart and my great evil intellect is dispelled.
Manmohan Singh (Punjabi)ਸਾਈਂ ਨੇ ਆਪਣੀ ਮਿਹਰ ਦੀ ਨਿਗ੍ਹਾ ਕੀਤੀ ਹੈ, ਉਹ ਮੈਨੂੰ ਦਿਲੋਂ ਪਿਆਰ ਕਰਦਾ ਹੈ ਅਤੇ ਮੇਰੀ ਪਰਮ ਮੰਦੀ-ਅਕਲ ਦੂਰ ਹੋ ਗਈ ਹੈ।
Fareedkot Teekaਜਬ ਤਿਸ ਨੇ ਮੁਝ ਪਰ ਕਿਰਪਾ ਦ੍ਰਿਸਟ ਧਾਰੀ ਔਰ ਮਹਾਂ ਖੋਟੀ ਮਤਿ ਨਸਟ ਹੋ ਗਈ ਤਬ ਮੈਂ ਤਿਸ ਕੇ ਮਨ ਮੇਂ ਪਿਆਰੀ ਲਗੀ॥
Prof. Sahib Singh(ਹੇ ਸਹੇਲੀਓ! ਉਸ ਕੰਤ ਪ੍ਰਭੂ ਨੇ ਮੇਰੇ ਉਤੇ ਪਿਆਰ ਭਰੀ) ਨਿਗਾਹ ਕੀਤੀ (ਜਿਹੜੀ ਮੇਰੇ) ਮਨ ਵਿਚ ਪਿਆਰੀ ਲੱਗੀ ਹੈ, (ਉਸ ਦੇ ਪਰਤਾਪ ਨਾਲ ਮੇਰੇ ਅੰਦਰੋਂ) ਬਹੁਤ ਹੀ ਖੋਟੀ ਮਤਿ ਨਾਸ ਹੋ ਗਈ ਹੈ।

ਪਦ ਅਰਥ ਦ੍ਰਿਸਟਿ = ਮਿਹਰ ਦੀ ਨਿਗਾਹ। ਮਨਿ = ਮਨ ਵਿਚ। ਦੁਰਮਤਿ = ਖੋਟੀ ਮਤਿ।

SikhNet (Spanish)me ama con todo Su Ser y el inmenso mal interior es suprimido en mí.

ਬਿਨਵੰਤਿ ਨਾਨਕ. ਭਈ ਨਿਰਮਲ; ਪ੍ਰਭ ਮਿਲੇ ਅਬਿਨਾਸੀ ॥੩॥

binavant naanak. bhee niramal; prabh mile abinaasee |3|

Sant Singh KhalsaPrays Nanak, I have become immaculate and pure; I have met the Imperishable Lord God. ||3||
Manmohan SinghPrays Nanak, I have become immaculate and have met with my Imperishable Lord.
Manmohan Singh (Punjabi)ਗੁਰੂ ਜੀ ਬੇਨਤੀ ਕਰਦੇ ਹਨ, ਮੈਂ ਪਵਿੱਤਰ ਹੋ ਗਈ ਆਂ ਅਤੇ ਆਪਣੇ ਅਮਰ ਸੁਆਮੀ ਨਾਲ ਮਿਲ ਗਈ ਹਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਅਬ ਮੈਂ ਨਿਰਮਲ ਭਈ ਹੂੰ, ਕਿਉਂਕਿ ਅਬਨਾਸੀ ਪ੍ਰਭੂ ਮੁਝ ਕੋ (ਮਿਲੇ) ਪ੍ਰਾਪਤਿ ਭਏ ਹੈਂ॥੩॥☬ਅਬ ਅਭੇਦਤਾ ਮੇਂ ਦ੍ਰਿਸਟਾਂਤ ਕਹਤੇ ਹੈਂ:
Prof. Sahib Singhਨਾਨਕ ਬੇਨਤੀ ਕਰਦਾ ਹੈ- ਅਬਿਨਾਸੀ ਪ੍ਰਭੂ ਜੀ ਮੈਨੂੰ ਮਿਲ ਪਏ ਹਨ, ਮੈਂ ਪਵਿੱਤਰ ਜੀਵਨ ਵਾਲੀ ਹੋ ਗਈ ਹਾਂ ॥੩॥
SikhNet (Spanish)Nanak reza, me he vuelto inmaculado, pues he encontrado a mi Dios, el Señor Eterno. (3)

ਸੂਰਜ ਕਿਰਣਿ ਮਿਲੇ; ਜਲ ਕਾ ਜਲੁ ਹੂਆ. ਰਾਮ ॥

sooraj kiran mile; jal kaa jal hooaa. raam |

Sant Singh KhalsaThe rays of light merge with the sun, and water merges with water.
Manmohan SinghAs the ray blends with the Sun and water becomes water,
Manmohan Singh (Punjabi)ਜਿਸ ਤਰ੍ਹਾਂ ਕਿਰਨ ਸੂਰਜ ਨਾਲ ਅਭੇਦ ਹੋ ਜਾਂਦੀ ਹੈ ਅਤੇ ਪਾਣੀ ਪਾਣੀ ਹੀ ਹੋ ਜਾਂਦਾ ਹੈ,
Fareedkot Teeka(ਰਾਮ) ਹੇ ਭਾਈ! ਜੈਸੇ ਸੂਰਜ ਕੀ ਕਿਰਨ ਮਿਲੇ, ਭਾਵ ਲਗਣੇ ਸੇ ਬਰਫ ਕਾ ਟੁਕੜਾ ਜੋ ਪਹਿਲੇ ਭੀ ਜਲ ਕਾ ਸ੍ਵਰੂਪ ਹੀ ਥਾ ਪੀਛੇ ਭੀ ਜਲ ਰੂਪ ਹੀ ਹੂਆ ਹੈ॥
Prof. Sahib Singhਹੇ ਭਾਈ! (ਜਿਵੇਂ) ਸੂਰਜ ਦੀ ਕਿਰਣ ਨਾਲ ਮਿਲ ਕੇ (ਬਰਫ਼ ਤੋਂ) ਪਾਣੀ ਦਾ ਪਾਣੀ ਬਣ ਜਾਂਦਾ ਹੈ (ਸੂਰਜ ਦੇ ਨਿੱਘ ਨਾਲ ਬਰਫ਼-ਬਣੇ ਪਾਣੀ ਦੀ ਕਠੋਰਤਾ ਖ਼ਤਮ ਹੋ ਜਾਂਦੀ ਹੈ),

ਪਦ ਅਰਥ ਮਿਲੇ = ਮਿਲਿ, ਮਿਲ ਕੇ। ਸੂਰਜ ਕਿਰਣਿ ਮਿਲੇ = ਸੂਰਜ ਦੀ ਕਿਰਣ ਨਾਲ ਮਿਲ ਕੇ।

SikhNet (Spanish)Los rayos se han inmergido en el sol, las gotas se han mezclado en el mar,

ਜੋਤੀ ਜੋਤਿ ਰਲੀ; ਸੰਪੂਰਨੁ ਥੀਆ ਰਾਮ ॥

jotee jot ralee; sanpooran theea raam |

Sant Singh KhalsaOne's light blends with the Light, and one becomes totally perfect.
Manmohan Singhso merges the human light in the Supreme Light and becomes perfect.
Manmohan Singh (Punjabi)ਇਸੇ ਤਰ੍ਹਾਂ ਹੀ ਮਨੁੱਖੀ-ਪ੍ਰਕਾਸ਼, ਪਰਮ ਪਰਕਾਸ਼ ਅੰਦਰ ਲੀਨ ਹੋ ਕੇ ਮੁਕੰਮਲ ਹੋ ਜਾਂਦਾ ਹੈ।
Fareedkot Teekaਤੈਸੇ ਜਬ ਜੀਵ ਰੂਪੀ ਬਰਫ ਕੇ ਟੁਕੜੇ ਕੋ ਗੁਰੋਂ ਕੇ ਵਾਕੋਂ ਰੂਪੀ ਕਿਰਣੋਂ ਕਾ ਸਪਰਸ ਹੂਆ, ਤਬ ਜੋਤੀ ਰੂਪ ਰਾਮ ਮੇਂ ਜੋਤਿ ਮਿਲੀ ਔ (ਸੰ) ਭਲੀ ਪ੍ਰਕਾਰ ਪੂਰਨ ਰੂਪ ਹੋ ਗਇਆ ਔਰ ਤਿਸ ਕੀ ਐਸੀ ਭਾਵਨਾ ਹੋ ਗਈ॥
Prof. Sahib Singh(ਤਿਵੇਂ ਸਿਫ਼ਤਿ-ਸਾਲਾਹ ਦੀ ਬਰਕਤ ਨਾਲ ਜੀਵ ਦੇ ਅੰਦਰੋਂ ਰੁੱਖਾ-ਪਨ ਮੁੱਕ ਕੇ ਜੀਵ ਦੀ) ਜਿੰਦ ਪਰਮਾਤਮਾ ਦੀ ਜੋਤਿ ਨਾਲ ਇਕ-ਮਿਕ ਹੋ ਜਾਂਦੀ ਹੈ, ਜੀਵ ਸਾਰੇ ਗੁਣਾਂ ਦੇ ਮਾਲਕ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ।

ਪਦ ਅਰਥ ਸੰਪੂਰਨੁ ਥੀਆ = ਸਾਰੇ ਗੁਣਾਂ ਦੇ ਮਾਲਕ ਪ੍ਰਭੂ ਦਾ ਰੂਪ ਹੋ ਜਾਂਦਾ ਹੈ।

SikhNet (Spanish)la luz se ha inmergido en la Luz Infinita y estoy en Éxtasis.

ਬ੍ਰਹਮੁ ਦੀਸੈ ਬ੍ਰਹਮੁ ਸੁਣੀਐ; ਏਕੁ ਏਕੁ ਵਖਾਣੀਐ ॥

braham deesai braham suneeai; ek ek vakhaaneeai |

Sant Singh KhalsaI see God, hear God, and speak of the One and only God.
Manmohan SinghNow I see the Lord, hear of the Lord and narrate but the One Lord.
Manmohan Singh (Punjabi)ਮੈਂ ਹੁਣ ਪ੍ਰਭੂ ਨੂੰ ਵੇਖਦਾ ਹਾਂ, ਪ੍ਰਭੂ ਬਾਰੇ ਹੀ ਸੁਣਦਾ ਹਾਂ ਅਤੇ ਕੇਵਲ ਇਕ ਪ੍ਰਭੂ ਨੂੰ ਹੀ ਵਰਣਨ ਕਰਦਾ ਹਾਂ।
Fareedkot Teekaਜੋ ਦੇਖੀਤਾ ਹੈ, ਸੋ ਬ੍ਰਹਮ ਹੀ ਹੈ ਔਰ ਜੋ ਸੁਣੀਤਾ ਹੈ, ਸੋ ਭੀ ਬ੍ਰਹਮੁ ਹੀ ਹੈ, ਪੁਨਃ ਏਕ ਅਦੁਤੀ੍ਯ ਬ੍ਰਹਮ ਕਾ ਹੀ ਵਖ੍ਯਾਨ ਕਰੀਤਾ ਹੈ॥
Prof. Sahib Singh(ਤਦੋਂ ਉਸ ਨੂੰ ਹਰ ਥਾਂ) ਪਰਮਾਤਮਾ ਹੀ (ਵੱਸਦਾ) ਨਜ਼ਰੀਂ ਆਉਂਦਾ ਹੈ, (ਹਰੇਕ ਵਿਚ) ਪਰਮਾਤਮਾ ਹੀ (ਬੋਲਦਾ ਉਸ ਨੂੰ) ਸੁਣੀਦਾ ਹੈ (ਉਸ ਨੂੰ ਇਉਂ ਜਾਪਦਾ ਹੈ ਕਿ ਹਰ ਥਾਂ) ਇਕ ਪਰਮਾਤਮਾ ਦਾ ਹੀ ਜ਼ਿਕਰ ਹੋ ਰਿਹਾ ਹੈ।

ਪਦ ਅਰਥ ਦੀਸੈ = ਦਿੱਸਦਾ ਹੈ (ਹਰ ਪਾਸੇ)। ਸੁਣੀਐ = (ਹਰੇਕ ਵਿਚ ਬੋਲਦਾ) ਉਸ ਨੂੰ ਸੁਣਿਆ ਜਾਂਦਾ ਹੈ। ਵਖਾਣੀਐ = ਜ਼ਿਕਰ ਹੋ ਰਿਹਾ ਹੁੰਦਾ ਹੈ।

SikhNet (Spanish)Ahora sólo veo a Dios, escucho sólo a Dios y recito sólo Su Palabra,

ਆਤਮ ਪਸਾਰਾ ਕਰਣਹਾਰਾ; ਪ੍ਰਭ ਬਿਨਾ. ਨਹੀ ਜਾਣੀਐ ॥

aatam pasaaraa karanahaaraa; prabh binaa. nahee jaaneeai |

Sant Singh KhalsaThe soul is the Creator of the expanse of creation. Without God, I know no other at all.
Manmohan SinghThe Supreme Soul is the Creator of the world Without the Lord, I know no other.
Manmohan Singh (Punjabi)ਪਰਮ ਆਤਮਾ ਹੀ ਸੰਸਾਰ ਦੀ ਸਿਰਜਣਹਾਰ ਹੈ। ਸੁਆਮੀ ਦੇ ਬਾਝੋਂ ਮੈਂ ਹੋਰ ਕਿਸੇ ਨੂੰ ਨਹੀਂ ਜਾਣਦਾ।
Fareedkot Teekaਕਰਣਹਾਰ ਜੋ ਪ੍ਰਭੂ ਹੈ ਜਿਸ ਕਾ ਇਹ ਪਸਾਰਾ ਹੈ ਤਿਸ ਕੋ (ਆਤਮ) ਅਪਨੇ ਆਪ ਬਿਨਾਂ ਔਰ ਨਹੀਂ ਜਾਣਤਾ। ਭਾਵ ਯਹਿ ਹੈ ਗਿਆਨੀ ਪੁਰਸ ਬ੍ਰਹਮ ਕੋ ਅਪਨੇ ਸੇ ਅਭੇਦ ਮਾਨਤਾ ਹੈ॥
Prof. Sahib Singh(ਉਸ ਨੂੰ ਹਰ ਥਾਂ) ਸਿਰਜਣਹਾਰ ਦੀ ਆਤਮਾ ਦਾ ਹੀ ਖਿਲਾਰਾ ਦਿੱਸਦਾ ਹੈ, ਪ੍ਰਭੂ ਤੋਂ ਬਿਨਾ ਉਹ ਕਿਸੇ ਹੋਰ ਨੂੰ ਕਿਤੇ ਨਹੀਂ ਪਛਾਣਦਾ।

ਪਦ ਅਰਥ ਪਸਾਰਾ = ਖਿਲਾਰਾ, ਪਰਕਾਸ਼।

SikhNet (Spanish)pues todo es la expansión del Mismo Ser, del Señor Creador, y ahora no conozco a nadie más que a mi Señor.

ਆਪਿ ਕਰਤਾ ਆਪਿ ਭੁਗਤਾ; ਆਪਿ ਕਾਰਣੁ ਕੀਆ ॥

aap karataa aap bhugataa; aap kaaran keea |

Sant Singh KhalsaHe Himself is the Creator, and He Himself is the Enjoyer. He created the Creation.
Manmohan SinghThe Lord Himself is the Creator and Himself the Enjoyer. He Himself has made the universe.
Manmohan Singh (Punjabi)ਸਾਈਂ ਆਪੇ ਸਿਰਜਣਹਾਰ ਹੈ ਤੇ ਆਪੇ ਹੀ ਅਨੰਦ ਮਾਣਨ ਵਾਲਾ ਹੈ। ਉਸ ਨੇ ਆਪ ਹੀ ਆਲਮ ਬਣਾਇਆ ਹੈ।
Fareedkot Teekaਪੁਨਾ: ਐਸਾ ਜਾਨਤਾ ਹੈ ਕਿ ਆਪ ਹੀ ਵਹੁ ਕਰਤਾ ਹੈ ਔਰ ਆਪ ਹੀ ਭੋਗਤਾ ਹੈ, ਔਰ ਆਪ ਹੀ ਤਿਸ ਨੇ ਕਾਰਣ ਰੂਪ ਹੋ ਕਰ ਇਹੁ ਜਗਤ ਰੂਪ ਕਾਰਜ ਕੀਆ ਹੈ॥
Prof. Sahib Singh(ਉਸ ਨੂੰ ਨਿਸ਼ਚਾ ਹੋ ਜਾਂਦਾ ਹੈ ਕਿ) ਪਰਮਾਤਮਾ ਆਪ (ਹੀ ਸਭ ਨੂੰ) ਪੈਦਾ ਕਰਨ ਵਾਲਾ ਹੈ, (ਜੀਵਾਂ ਵਿਚ ਵਿਆਪਕ ਹੋ ਕੇ) ਆਪ (ਹੀ ਸਾਰੇ ਰੰਗ) ਮਾਣ ਰਿਹਾ ਹੈ, ਉਹ ਆਪ ਹੀ ਹਰੇਕ ਕੰਮ ਦੀ ਪ੍ਰੇਰਨਾ ਕਰ ਰਿਹਾ ਹੈ।

ਪਦ ਅਰਥ ਕਾਰਣੁ ਕੀਆ = (ਜਗਤ ਦਾ) ਮੁੱਢ ਬੱਧਾ।

SikhNet (Spanish)El Señor Mismo crea, Él Mismo goza, Él Mismo es la Causa de las causas,

ਬਿਨਵੰਤਿ ਨਾਨਕ. ਸੇਈ ਜਾਣਹਿ; ਜਿਨੑੀ ਹਰਿ ਰਸੁ ਪੀਆ ॥੪॥੨॥

binavant naanak. seee jaaneh; jinaee har ras peea |4|2|

Sant Singh KhalsaPrays Nanak, they alone know this, who drink in the subtle essence of the Lord. ||4||2||
Manmohan SinghPrays Nanak, they alone understand this mystery, who quaff the Lord's elixir.
Manmohan Singh (Punjabi)ਗੁਰੂ ਜੀ ਬਿਨੈ ਕਰਦੇ ਹਨ, ਕੇਵਲ ਉਹ ਹੀ ਇਸ ਭੇਤ ਨੂੰ ਸਮਝਦੇ ਹਨ ਜੋ ਪ੍ਰਭੂ ਦੇ ਅੰਮ੍ਰਿਤ ਨੂੰ ਪਾਨ ਕਰਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪਰੰਤੂ ਇਸ ਬਾਤ ਕੋ ਸੋਈ ਜਾਨਤੇ ਹੈਂ ਜਿਨ ਸੰਤ ਜਨੋਂ ਨੇ ਹਰਿ ਨਾਮ ਰਸ ਕੋ ਪਾਨ ਕੀਆ ਹੈ॥੪॥੨॥☬ਉਪਦੇਸ਼ ਕਰਤੇ ਹੈਂ: ਇਨ ਛੰਤੋਂ ਕੀ ਚਾਲ ਦੋਹਿਰੇ ਪਦੋਂ ਕੀ ਹੈ।
Prof. Sahib Singh(ਪਰ) ਨਾਨਕ ਬੇਨਤੀ ਕਰਦਾ ਹੈ (ਕਿ ਇਸ ਅਵਸਥਾ ਨੂੰ) ਉਹੀ ਮਨੁੱਖ ਸਮਝਦੇ ਹਨ, ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਦਾ ਸੁਆਦ ਚੱਖਿਆ ਹੈ ॥੪॥੨॥

ਪਦ ਅਰਥ ਸੇਈ = ਉਹੀ ਬੰਦੇ। ਜਾਣਹਿ = ਜਾਣਦੇ ਹਨ ॥੪॥੨॥

SikhNet (Spanish)Nanak reza, este Misterio lo conoce sólo quien prueba el Sabor Bendito de Dios.(4-2)
Answers quote the Granth verbatim with Ang citations. AI commentary is not Gurbani and not a religious ruling.