ੴ

ਸਿੱਖਬਾਣੀ · SikhBani

ਮੰਗਲ ਸਾਜੁ ਭਇਆ ਪ੍ਰਭੁ ਅਪਨਾ ਗਾਇਆ ਰਾਮ ॥

mangal saaj bheaa prabh apanaa gaaeaa raam
Guru Arjan Dev Ji ਗੁਰੂ ਅਰਜਨ ਦੇਵ ਜੀ · Raag Bilaaval · Ang 845, 846 · 26 lines
Translations

ਬਿਲਾਵਲੁ ਮਹਲਾ ੫ ਛੰਤ ॥

bilaaval mahalaa 5 chhant | Ang 845

Sant Singh KhalsaBilaaval, Fifth Mehl, Chhant:
Manmohan SinghBilawal 5th Guru. Chhant.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ। ਛੰਤ।
Prof. Sahib Singhਰਾਗ ਬਿਲਾਵਲੁ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਛੰਤ' (ਛੰਦ)।
SikhNet (Spanish)Bilawal, Quinto Canal Divino, Chhant.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad | Ang 845

Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਮੰਗਲ ਸਾਜੁ ਭਇਆ; ਪ੍ਰਭੁ ਅਪਨਾ ਗਾਇਆ ਰਾਮ ॥

mangal saaj bheaa; prabh apanaa gaaeaa raam | Ang 845

Sant Singh KhalsaThe time of rejoicing has come; I sing of my Lord God.
Manmohan SinghThe occasion of rejoicing has come and I sing the praise of my Lord.
Manmohan Singh (Punjabi)ਖੁਸ਼ੀ ਦਾ ਅਵਸਰ ਆ ਬਣਿਆ ਹੈ ਅਤੇ ਮੈਂ ਆਪਣੇ ਸੁਆਮੀ ਦੀ ਕੀਰਤੀ ਗਾਉਂਦਾ ਹੈ।
Fareedkot Teekaਹਮਾਰੇ ਸਰਬ ਮੰਗਲੋਂ ਕਾ ਸਾਜੁ, ਭਾਵ ਆਰੰਭੁ ਭਯਾ ਹੈ। ਕਿਉਂਕਿ ਅਪਨਾ ਜੋ ਪ੍ਰਭੂ ਰਾਮ ਹੈ ਤਿਸ ਕੇ ਜਸ ਕੋ ਗਾਯਨ ਕੀਆ ਹੈ॥
Prof. Sahib Singhਹੇ ਸਹੇਲੀਏ! ਪਿਆਰੇ ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਵਿਆਂ (ਮਨ ਵਿਚ) ਖ਼ੁਸ਼ੀ ਦਾ ਰੰਗ-ਢੰਗ ਬਣ ਜਾਂਦਾ ਹੈ।

ਪਦ ਅਰਥ ਮੰਗਲ ਸਾਜੁ = ਖ਼ੁਸ਼ੀ ਦਾ ਸਾਮਾਨ, ਖ਼ੁਸ਼ੀ ਦਾ ਰੰਗ-ਢੰਗ।

SikhNet (Spanish)En mí resuena la Melodía de Dicha, pues Le canto a mi Señor, el Dios.

ਅਬਿਨਾਸੀ ਵਰੁ ਸੁਣਿਆ; ਮਨਿ ਉਪਜਿਆ ਚਾਇਆ ਰਾਮ ॥

abinaasee var suniaa; man upajiaa chaaeaa raam | Ang 845

Sant Singh KhalsaI have heard of my Imperishable Husband Lord, and happiness fills my mind.
Manmohan SinghI have heard of my Imperishable Groom and joy has welled up within my mind.
Manmohan Singh (Punjabi)ਮੈਂ ਆਪਣੇ ਅਮਰ ਲਾੜੇ ਸਾਰੇ ਸੁਣਿਆ ਹੈ ਅਤੇ ਮੇਰੇ ਚਿੱਤ ਅੰਦਰ ਖੁਸ਼ੀ ਉਤਪੰਨ ਹੋ ਗਈ ਹੈ।
Fareedkot Teekaਅਬਿਨਾਸੀ ਵਰੁ ਪਤੀ ਕਾ ਜਬ ਰਾਮ ਨਾਮ ਸੁਣਿਆ ਤਬ ਤਿਸ ਕੇ ਮਿਲਨੇ ਕਾ ਮਨ ਮੇਂ (ਚਾਇਆ) ਉਤਸਾਹ ਉਪਜਤਾ ਭਯਾ॥
Prof. Sahib Singhਉਸ ਕਦੇ ਨਾਹ ਮਰਨ ਵਾਲੇ ਖਸਮ-ਪ੍ਰਭੂ (ਦਾ ਨਾਮ) ਸੁਣਿਆਂ ਮਨ ਵਿਚ ਚਾਉ ਪੈਦਾ ਹੋ ਜਾਂਦਾ ਹੈ।

ਪਦ ਅਰਥ ਅਬਿਨਾਸੀ = ਨਾਹ ਨਾਸ ਹੋਣ ਵਾਲਾ। ਵਰੁ = (ਪ੍ਰਭੂ) ਪਤੀ। ਮਨਿ = ਮਨ ਵਿਚ। ਚਾਇਆ = ਚਾਉ।

SikhNet (Spanish)Escucho los pasos de mi Señor Eterno que viene a casarse conmigo.

ਮਨਿ ਪ੍ਰੀਤਿ ਲਾਗੈ ਵਡੈ ਭਾਗੈ; ਕਬ ਮਿਲੀਐ ਪੂਰਨ ਪਤੇ ॥

man preet laagai vaddai bhaagai; kab mileeai pooran pate | Ang 845

Sant Singh KhalsaMy mind is in love with Him; when shall I realize my great good fortune, and meet with my Perfect Husband?
Manmohan SinghMy mind is in love. When shall I meet with my Perfect Groom, Through good destiny?
Manmohan Singh (Punjabi)ਮੇਰੇ ਚਿੱਤ ਅੰਦਰ ਪ੍ਰੇਮ ਹੈ। ਸਰੇਸ਼ਟ ਪ੍ਰਾਲਭਧ ਰਾਹੀਂ ਮੈਂ ਆਪਣੇ ਮੁਕੰਮਲ ਮਾਲਕ ਨਾਲ ਕਦੋਂ ਮਿਲਾਂਗੀ?
Fareedkot Teekaਜਿਨ ਕੇ ਬਡੇ ਭਾਗ ਹੋਵੈਂ ਤਿਨ ਕੇ ਮਨ ਕੀ ਪ੍ਰੀਤੀ ਤਿਸਮੈਂ ਲਾਗਤੀ ਹੈ। ਵਹੁ ਕਹਤੇ ਹੈਂ: ਤਿਸ ਪੂਰਨ ਪਤੀ ਕੋ ਹਮ ਕਬ ਮਿਲੈਗੇ?
Prof. Sahib Singh(ਜਦੋਂ) ਵੱਡੀ ਕਿਸਮਤ ਨਾਲ (ਕਿਸੇ ਜੀਵ-ਇਸਤ੍ਰੀ ਦੇ) ਮਨ ਵਿਚ ਪਰਮਾਤਮਾ-ਪਤੀ ਦਾ ਪਿਆਰ ਪੈਦਾ ਹੁੰਦਾ ਹੈ, (ਤਦੋਂ ਉਹ ਉਤਾਵਲੀ ਹੋ ਹੋ ਪੈਂਦੀ ਹੈ ਕਿ ਉਸ) ਸਾਰੇ ਗੁਣਾਂ ਦੇ ਮਾਲਕ ਪ੍ਰਭੂ-ਪਤੀ ਨੂੰ ਕਦੋਂ ਮਿਲਿਆ ਜਾ ਸਕੇਗਾ।

ਪਦ ਅਰਥ ਵਡੈ ਭਾਗੈ = ਵੱਡੀ ਕਿਸਮਤ ਨਾਲ। ਪਤੇ = ਪਤੀ ਨੂੰ।

SikhNet (Spanish)La Dicha abraza todo mi ser; estoy enamorado. ¿Cuándo podré ver a mi Esposo Perfecto?

ਸਹਜੇ ਸਮਾਈਐ ਗੋਵਿੰਦੁ ਪਾਈਐ; ਦੇਹੁ ਸਖੀਏ ਮੋਹਿ ਮਤੇ ॥

sahaje samaaeeai govind paaeeai; dehu sakhee mohi mate | Ang 845

Sant Singh KhalsaIf only I could meet the Lord of the Universe, and be automatically absorbed into Him; tell me how, O my companions!
Manmohan SinghO my mate, so counsel thou me, that I may attain to the Lord of Universe and be easily absorbed in Him.
Manmohan Singh (Punjabi)ਹੇ ਮੇਰੀ ਸਹੇਲੀਏ! ਤੂੰ ਮੈਨੂੰ ਇਸ ਤਰ੍ਹਾਂ ਦੀ ਸਿੱਖ-ਮਤ ਦੇ ਕਿ ਮੈਂ ਆਲਮ ਦੇ ਸੁਆਮੀ ਨੂੰ ਪਾ ਲਵਾਂ ਅਤੇ ਸੁਖੈਨ ਹੀ ਉਸ ਅੰਦਰ ਲੀਨ ਹੋ ਜਾਵਾਂ।
Fareedkot Teekaਜਿਸ ਤੇ ਸਾਂਤਿ ਰੂਪ ਮੇਂ ਸਮਾਈਏ ਔਰ ਗੋਬਿੰਦ ਕੌ ਪਾਈਏ। ਹੇ ਸੰਤ ਜਨ ਸਖੀਓ! ਐਸੀ (ਮਤੇ) ਬੁਧਿ ਮੁਝ ਕੌ ਦੀਜੀਏ॥
Prof. Sahib Singh(ਉਸ ਨੂੰ ਅੱਗੋਂ ਇਹ ਉੱਤਰ ਮਿਲਦਾ ਹੈ-ਜੇ) ਆਤਮਕ ਅਡੋਲਤਾ ਵਿਚ ਲੀਨ ਰਹੀਏ ਤਾਂ ਪਰਮਾਤਮਾ-ਪਤੀ ਮਿਲ ਪੈਂਦਾ ਹੈ।

ਪਦ ਅਰਥ ਸਹਜੇ = ਆਤਮਕ ਅਡੋਲਤਾ ਵਿਚ। ਪਾਈਐ = ਮਿਲ ਪੈਂਦਾ ਹੈ। ਸਖੀਏ = ਹੇ ਸਹੇਲੀਏ! ਮੋਹਿ = ਮੈਨੂੰ। ਮਤੇ = ਮਤਿ, ਉਪਦੇਸ਼।

SikhNet (Spanish)oh compañeros, ¡déjenme saber cuando!

ਦਿਨੁ ਰੈਣਿ ਠਾਢੀ ਕਰਉ ਸੇਵਾ; ਪ੍ਰਭੁ ਕਵਨ ਜੁਗਤੀ ਪਾਇਆ ॥

din rain tthaadtee krau sevaa; prabh kavan jugatee paaeaa | Ang 845

Sant Singh KhalsaDay and night, I stand and serve my God; how can I attain Him?
Manmohan SinghDay and night I stand and service my Lord. By what way can I obtain my Spouse?
Manmohan Singh (Punjabi)ਦਿਨ ਰਾਤ ਖਲੋ ਕੇ ਮੈਂ ਆਪਣੇ ਸੁਆਮੀ ਦੀ ਘਾਲ ਕਮਾਉਂਦੀ ਹਾਂ। ਕਿਸ ਤਰੀਕੇ ਨਾਲ ਮੈਂ ਆਪਣੇ ਕੰਤ ਨੂੰ ਪਾ ਸਕਦੀ ਹਾਂ?
Fareedkot Teekaਹੇ ਸੰਤ ਜਨੋਂ! ਮੈਂ ਤੁਮਾਰੇ ਆਗੇ (ਠਾਢੀ) ਖੜੀ ਹੋ ਕਰ ਬੇਨਤੀ ਕਰਤੀ ਹੂੰ: ਤਿਸ ਪ੍ਰਭੂ ਕੌ ਤੁਮਨੇ ਕੌਨ ਜੁਗਤੀ ਕਰ ਪਾਯਾ ਹੈ?
Prof. Sahib Singh(ਉਹ ਭਾਗਾਂ ਵਾਲੀ ਜੀਵ-ਇਸਤ੍ਰੀ ਮੁੜ ਮੁੜ ਪੁੱਛਦੀ ਹੈ-) ਹੇ ਸਹੇਲੀਏ! ਮੈਨੂੰ ਮਤਿ ਦੇਹਿ, ਕਿ ਕਿਸ ਤਰੀਕੇ ਨਾਲ ਪ੍ਰਭੂ-ਪਤੀ ਮਿਲ ਸਕਦਾ ਹੈ (ਹੇ ਸਹੇਲੀਏ! ਦੱਸ) ਮੈਂ ਦਿਨ ਰਾਤ ਖਲੋਤੀ ਤੇਰੀ ਸੇਵਾ ਕਰਾਂਗੀ।

ਪਦ ਅਰਥ ਰੈਣਿ = ਰਾਤ। ਠਾਢੀ = ਖਲੋਤੀ। ਕਰਉ = ਕਰਉਂ, ਮੈਂ ਕਰਾਂ। ਕਵਨ ਜੁਗਤੀ = ਕਿਸ ਤਰੀਕੇ ਨਾਲ?

SikhNet (Spanish)Noche y día estaré preparado para servir a mi Señor, pero, ¿de qué forma puedo unirme a mi Esposo?,

ਬਿਨਵੰਤਿ ਨਾਨਕ. ਕਰਹੁ ਕਿਰਪਾ; ਲੈਹੁ ਮੋਹਿ ਲੜਿ ਲਾਇਆ ॥੧॥

binavant naanak. karahu kirapaa; laihu mohi larr laaeaa |1| Ang 845

Sant Singh KhalsaPrays Nanak, have mercy on me, and attach me to the hem of Your robe, O Lord. ||1||
Manmohan SinghPrays Nanak, have Thou mercy on me and attach me to Thine skirt, O Lord.
Manmohan Singh (Punjabi)ਗੁਰੂ ਜੀ ਬਿਨੇ ਕਰਦੇ ਹਨ, ਤੂੰ ਮੇਰੇ ਉਤੇ ਮਿਹਰ ਧਾਰ ਅਤੇ ਮੈਨੂੰ ਆਪਣੇ ਪੱਲੇ ਨਾਲ ਜੋੜ ਲੈ, ਹੇ ਸੁਆਮੀ!
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਇਸ ਪ੍ਰਕਾਰ ਤਿਸ ਕੇ ਆਗੇ ਬੇਨਤੀ ਕਰੇ ਕਿ ਹੇ ਵਾਹਿਗੁਰੂ! ਮੇਰੇ ਪਰ ਕ੍ਰਿਪਾ ਕਰੋ, ਮੁਝ ਕੋ ਅਪਨੇ ਲੜ ਸਾਥ ਲਾਇ ਲੀਜੀਏ॥੧॥
Prof. Sahib Singhਨਾਨਕ (ਭੀ) ਬੇਨਤੀ ਕਰਦਾ ਹੈ-(ਹੇ ਪ੍ਰਭੂ! ਮੇਰੇ ਉੱਤੇ) ਮਿਹਰ ਕਰ, (ਮੈਨੂੰ ਆਪਣੇ) ਲੜ ਨਾਲ ਲਾਈ ਰੱਖ ॥੧॥

ਪਦ ਅਰਥ ਲੈਹੁ ਲਾਇਆ = ਲਾ ਲਵੋ। ਲੜਿ = ਲੜ ਨਾਲ, ਪੱਲੇ ਨਾਲ ॥੧॥

SikhNet (Spanish)dice Nanak, oh Dios, ten Compasión de mí y déjame aferrarme a Tu Túnica.(1)

ਭਇਆ ਸਮਾਹੜਾ; ਹਰਿ ਰਤਨੁ ਵਿਸਾਹਾ ਰਾਮ ॥

bheaa samaaharraa; har ratan visaahaa raam | Ang 845

Sant Singh KhalsaJoy has come! I have purchased the jewel of the Lord.
Manmohan SinghJoy has welled up as I have purchased the jewel of God.
Manmohan Singh (Punjabi)ਖੁਸ਼ੀ ਉਤਪੰਨ ਹੋ ਗਈ ਹੈ, ਕਿ ਮੈਂ ਵਾਹਿਗੁਰੂ ਦੇ ਜਵੇਹਰ ਨੂੰ ਖਰੀਦ ਲਿਆ ਹੈ।
Fareedkot Teekaਅਬ ਹਮ ਕੌ (ਸਮਾਹੜਾ) ਅਨੰਦ ਭਯਾ ਹੈ, ਕਿਉਂਕਿ ਹਰੀ ਰਾਮ ਕਾ ਨਾਮ ਰੂਪੀ ਰਤਨੁ ਹਮਨੇ (ਵਿਸਾਹਾ) ਖਰੀਦਿਆ ਹੈ॥
Prof. Sahib Singhਹੇ ਭਾਈ! (ਪਰਮਾਤਮਾ ਦਾ ਨਾਮ ਕੀਮਤੀ ਰਤਨ ਹੈ, ਜਿਹੜਾ ਮਨੁੱਖ ਇਹ) ਹਰਿ-ਨਾਮ ਵਿਹਾਝਦਾ ਹੈ, (ਉਸ ਦੇ ਅੰਦਰ) ਧੀਰਜ ਪੈਦਾ ਹੋ ਜਾਂਦੀ ਹੈ।

ਪਦ ਅਰਥ ਸਮਾਹੜਾ = {ਸਮਾਹ समाश्वास } ਹੌਸਲਾ, ਧੀਰਜ। ਵਿਸਾਹਾ = ਖ਼ਰੀਦਿਆ।

SikhNet (Spanish)En mí hay una inmensa Dicha, pues he logrado comprar la Joya de Dios;

ਖੋਜੀ ਖੋਜਿ ਲਧਾ; ਹਰਿ ਸੰਤਨ ਪਾਹਾ ਰਾਮ ॥

khojee khoj ladhaa; har santan paahaa raam | Ang 845

Sant Singh KhalsaSearching, the seeker has found the Lord with the Saints.
Manmohan SinghFollowing the tracker has found the jewel with the saints.
Manmohan Singh (Punjabi)ਖੋਜੀ ਨੇ ਖੋਜ ਕੱਢ ਕੇ, ਜਵੇਹਰ ਨੂੰ ਸਾਧੂਆਂ ਕੋਲੋਂ ਲੱਭ ਲਿਆ ਹੈ।
Fareedkot Teekaਖੋਜੀ ਜੋ ਸੰਤ ਜਨ ਹੈਂ ਤਿਨ ਪਾਸੋਂ ਤਿਸ ਕਾ (ਖੋਜਿ) ਰਸਤਾ ਪ੍ਰਾਪਤਿ ਹੂਆ ਹੈ, ਕਿਉਂਕਿ ਸੋ ਹਰੀ ਰਾਮ ਸਦਾ ਸੰਤੋਂ ਕੇ ਪਾਸ ਹੀ ਰਹਿਤਾ ਹੈ॥
Prof. Sahib Singhਪਰ ਇਹ ਨਾਮ-ਰਤਨ (ਕੋਈ ਵਿਰਲਾ) ਖੋਜ ਕਰਨ ਵਾਲਾ ਮਨੁੱਖ ਭਾਲ ਕਰ ਕੇ ਸੰਤ ਜਨਾਂ ਪਾਸੋਂ ਹੀ ਹਾਸਲ ਕਰਦਾ ਹੈ।

ਪਦ ਅਰਥ ਖੋਜਿ = ਖੋਜ ਕੇ, ਭਾਲ ਕਰ ਕੇ। ਪਾਹਾ = ਪਾਸੋਂ।

SikhNet (Spanish)sí, los buscadores La han encontrado en los Santos.

ਮਿਲੇ ਸੰਤ ਪਿਆਰੇ ਦਇਆ ਧਾਰੇ; ਕਥਹਿ ਅਕਥ ਬੀਚਾਰੋ ॥

mile sant piaare deaa dhaare; katheh akath beechaaro | Ang 845

Sant Singh KhalsaI have met the Beloved Saints, and they have blessed me with their kindness; I contemplate the Unspoken Speech of the Lord.
Manmohan SinghThe dear saints have mercifully met me and I now reflect upon the ineffable discourse of the Lord.
Manmohan Singh (Punjabi)ਮਿਹਰਬਾਨੀ ਕਰ ਕੇ ਲਾਡਲੇ ਸਾਧੂ ਮੈਨੂੰ ਮਿਲ ਪਏ ਅਤੇ ਮੈਂ ਹੁਣ ਸੁਆਮੀ ਦੀ ਅਕਹਿ ਕਥਾ-ਵਾਰਤਾ ਨੂੰ ਸੋਚਦਾ ਸਮਝਦਾ ਹਾਂ।
Fareedkot Teekaਜਬ ਵੁਹ ਹਰੀ ਕੇ ਪਿਆਰੇ ਸੰਤ ਮਿਲੇ ਤਬ ਮੁਝ ਪੈ ਦਯਾ ਧਾਰ ਕਰ (ਅਕਥ) ਵਾਹਿਗੁਰੂ ਕਾ ਵਿਚਾਰ ਕਥਨ ਕਰਤੇ ਭਏ ਹੈਂ॥☬ਐਸਾ ਉਪਦੇਸ਼ ਦੇਤੇ ਭਏ:
Prof. Sahib Singhਜਿਸ ਵਡ-ਭਾਗੀ ਮਨੁੱਖ ਨੂੰ ਪਿਆਰੇ ਸੰਤ ਜਨ ਮਿਲ ਪੈਂਦੇ ਹਨ, (ਉਹੀ) ਮਿਹਰ ਕਰ ਕੇ (ਉਸ ਨੂੰ) ਅਕੱਥ ਪ੍ਰਭੂ ਦੀਆਂ ਸਿਫ਼ਤਿ-ਸਾਲਾਹ ਦੀਆਂ ਗੱਲਾਂ ਸੁਣਾਂਦੇ ਹਨ।

ਪਦ ਅਰਥ ਧਾਰੇ = ਧਾਰ ਕੇ। ਕਥਹਿ = ਕਥਦੇ ਹਨ, ਸੁਣਾਂਦੇ ਹਨ। ਅਕਥ ਬੀਚਾਰੋ = ਅਕੱਥ ਪ੍ਰਭੂ ਦੇ ਗੁਣਾਂ ਦਾ ਵਿਚਾਰ। ਅਕਥ = ਅ-ਕਥ, ਜਿਸ ਦਾ ਸਹੀ ਸਰੂਪ ਬਿਆਨ ਨਾਹ ਕੀਤਾ ਜਾ ਸਕੇ।

SikhNet (Spanish)Me encuentro con los Santos y ellos tienen Compasión de mí, y así puedo meditar en la Inefable Palabra del Shabd del Guru, de Dios.

ਇਕ ਚਿਤਿ ਇਕ ਮਨਿ ਧਿਆਇ ਸੁਆਮੀ; ਲਾਇ ਪ੍ਰੀਤਿ ਪਿਆਰੋ ॥

eik chit ik man dhiaae suaamee; laae preet piaaro | Ang 845

Sant Singh KhalsaWith my consciousness centered, and my mind one-pointed, I meditate on my Lord and Master, with love and affection.
Manmohan SinghWith single mindedness and one heart meditate I on God with love and affection.
Manmohan Singh (Punjabi)ਇਕਾਗਰ ਮਨ ਅਤੇ ਇਕ ਦਿਲ ਨਾਲ ਮੈਂ ਮੁਹੱਬਤ ਤੇ ਪ੍ਰੇਮ ਨਾਲ ਵਾਹਿਗੁਰੂ ਦਾ ਸਿਮਰਨ ਕਰਦਾ ਹਾਂ।
Fareedkot Teekaਏਕ ਚਿਤ ਹੋਇਕਰ ਮਨ ਕੀ ਇਕਾਗ੍ਰਤਾ ਸੇ ਚਿਤ ਕੀ ਪ੍ਰੀਤੀ ਔਰ ਮਨ ਸੇ (ਪਿਆਰੋ) ਪ੍ਰੇਮ ਲਗਾਇ ਕਰ ਤਿਸ ਸ੍ਵਾਮੀ ਕਾ ਧਿਆਵਣਾ ਕਰੋ॥
Prof. Sahib Singhਹੇ ਭਾਈ! (ਸੰਤ ਜਨਾਂ ਦੀ ਸੰਗਤਿ ਵਿਚ ਰਹਿ ਕੇ) ਸੁਰਤ ਜੋੜ ਕੇ, ਮਨ ਲਾ ਕੇ ਪ੍ਰਭੂ-ਚਰਨਾਂ ਨਾਲ ਪਿਆਰ ਪਾ ਕੇ (ਪਰਮਾਤਮਾ ਦਾ) ਨਾਮ ਸਿਮਰਿਆ ਕਰ।

ਪਦ ਅਰਥ ਇਕ ਚਿਤਿ = ਇਕ ਚਿੱਤ ਨਾਲ, ਸੁਰਤ ਜੋੜ ਕੇ। ਇਕ ਮਨਿ = ਇਕ ਮਨ ਨਾਲ, ਮਨ ਲਾ ਕੇ। ਧਿਆਇ = ਧਿਆਨ ਧਰ। ਲਾਇ = ਲਾ ਕੇ।

SikhNet (Spanish)Con mi conciencia centrada y mi mente en un solo punto, medito en mi Señor y Maestro con todo Amor y Afecto.

ਕਰ ਜੋੜਿ ਪ੍ਰਭ ਪਹਿ ਕਰਿ ਬਿਨੰਤੀ; ਮਿਲੈ ਹਰਿ ਜਸੁ ਲਾਹਾ ॥

kar jorr prabh peh kar binantee; milai har jas laahaa | Ang 845

Sant Singh KhalsaWith my palms pressed together, I pray unto God, to bless me with the profit of the Lord's Praise.
Manmohan SinghWith joined hands I pray to the Lord, "O God, bless me with the profit of Thy Praise".
Manmohan Singh (Punjabi)ਹੱਥ ਬੰਨ੍ਹ ਕੇ, ਮੈਂ ਸੁਆਮੀ ਮੂਹਰੇ ਪ੍ਰਾਰਥਨਾ ਕਰਦਾ ਹਾਂ, "ਹੇ ਵਾਹਿਗੁਰੂ! ਮੈਨੂੰ ਆਪਣੀ ਸਿਫ਼ਤ-ਸ਼ਲਾਘਾ ਦਾ ਨਫਾ ਪ੍ਰਦਾਨ ਕਰ।
Fareedkot Teekaਹਾਥ ਜੋੜ ਕਰ ਹਰੀ ਪ੍ਰਭੂ ਪਾਸ ਐਸੇ ਬੇਨਤੀ ਕਰੋ: ਹੇ ਸ੍ਵਾਮੀ! ਮੁਝ ਕੋ ਆਪ ਕੇ ਜਸ ਕਾ ਲਾਭ (ਮਿਲੈ) ਪ੍ਰਾਪਤਿ ਹੋਵੇ॥
Prof. Sahib Singhਪ੍ਰਭੂ ਦੇ ਦਰ ਤੇ (ਦੋਵੇਂ) ਹੱਥ ਜੋੜ ਕੇ ਅਰਦਾਸ ਕਰਿਆ ਕਰ। (ਜਿਹੜਾ ਮਨੁੱਖ ਨਿੱਤ ਅਰਦਾਸ ਕਰਦਾ ਰਹਿੰਦਾ ਹੈ, ਉਸ ਨੂੰ ਮਨੁੱਖਾ ਜੀਵਨ ਦੀ) ਖੱਟੀ (ਵਜੋਂ) ਪਰਮਾਤਮਾ ਦੀ ਸਿਫ਼ਤਿ-ਸਾਲਾਹ (ਦੀ ਦਾਤਿ) ਮਿਲਦੀ ਹੈ।

ਪਦ ਅਰਥ ਕਰ ਜੋੜਿ = (ਦੋਵੇਂ) ਹੱਥ ਜੋੜ ਕੇ। ਪਹਿ = ਪਾਸ, ਕੋਲ। ਮਿਲੈ = ਮਿਲਦਾ ਹੈ। ਜਸੁ = ਸਿਫ਼ਤਿ-ਸਾਲਾਹ। ਲਾਹਾ = ਲਾਭ।

SikhNet (Spanish)Con mis palmas juntas le rezo a Dios para que me bendiga con la Ganancia de la Alabanza del Señor,

ਬਿਨਵੰਤਿ ਨਾਨਕ. ਦਾਸੁ ਤੇਰਾ; ਮੇਰਾ ਪ੍ਰਭੁ ਅਗਮ ਅਥਾਹਾ ॥੨॥

binavant naanak. daas teraa; meraa prabh agam athaahaa |2| Ang 845

Sant Singh KhalsaPrays Nanak, I am Your slave. My God is inaccessible and unfathomable. ||2||
Manmohan SinghSupplicates Nanak, 'I am Thine slave and thou art my Infinite and Unfathomable Lord.
Manmohan Singh (Punjabi)ਨਾਨਕ ਬੇਨਤੀ ਕਰਦਾ ਹੈ, "ਮੈਂ ਤੇਰਾ ਗੋਲਾ ਹਾਂ ਅਤੇ ਤੂੰ ਮੇਰਾ ਬੇਅੰਤ ਅਤੇ ਬੇਥਾਹ ਸੁਆਮੀ ਹੈਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: (ਅਗਮੁ ਅਥਾਹਾ) ਵਾਹਿਗੁਰੂ ਤੂੰ ਮੇਰਾ (ਪ੍ਰਭੁ) ਸ੍ਵਾਮੀ ਹੈਂ॥੨॥
Prof. Sahib Singhਹੇ ਅਪਹੁੰਚ ਤੇ ਆਥਾਹ ਪ੍ਰਭੂ! ਨਾਨਕ (ਤੇਰੇ ਦਰ ਤੇ) ਬੇਨਤੀ ਕਰਦਾ ਹੈ-ਮੈਂ ਤੇਰਾ ਦਾਸ ਹਾਂ, ਤੂੰ ਮੇਰਾ ਮਾਲਕ ਹੈਂ (ਮੈਨੂੰ ਆਪਣੀ ਸਿਫ਼ਤਿ-ਸਾਲਾਹ ਦੀ ਦਾਤ ਬਖ਼ਸ਼) ॥੨॥

ਪਦ ਅਰਥ ਅਗਮ = ਅਪਹੁੰਚ। ਅਥਾਹਾ = ਜਿਸ ਦੀ ਹਾਥ ਨ ਲੱਭ ਸਕੇ ॥੨॥

SikhNet (Spanish)reza Nanak, soy Tu Esclavo, mi Dios es Inaccesible e Insondable. (2)

ਸਾਹਾ ਅਟਲੁ ਗਣਿਆ; ਪੂਰਨ ਸੰਜੋਗੋ ਰਾਮ ॥

saahaa attal ganiaa; pooran sanjogo raam | Ang 846

Sant Singh KhalsaThe date for my wedding is set, and cannot be changed; my union with the Lord is perfect.
Manmohan SinghInfallible is the date fixed for my union with the Lord.
Manmohan Singh (Punjabi)ਮੇਰੀ ਮਿਲਾਪ ਦੀ ਮਿਥੀ ਹੋਈ ਤਰੀਕ ਅਮੇਟ ਹੈ ਅਤੇ ਸੰਪੂਰਨ ਹੈ ਮੇਰੇ ਸੁਆਮੀ ਨਾਲ ਮੇਰਾ ਮਿਲਾਪ।
Fareedkot Teekaਜਿਨੋਂ ਕਾ ਸਾਹਾ ਸੰਤੋਂ ਨੇ ਅਟਲ ਵਿਚਾਰਿਆ ਹੈ, ਭਾਵ ਅਧਕਾਰੀ ਜਾਨ ਕਰ ਉਪਦੇਸੁ ਕੀਆ ਹੈ ਔਰ ਤਤ ਮਿਥ੍ਯਾ ਕਾ ਬੀਚਾਰ ਕਰਨਾ ਕਹਾ ਹੈ, ਤਿਨੋਂ ਕਾ ਤਿਸ ਪੂਰਨ ਪੁਰਖ ਸਾਥ ਸੰਜੋਗ ਹੂਆ ਹੈ॥
Prof. Sahib Singh(ਕੁੜੀ ਮੁੰਡੇ ਦੇ ਵਿਆਹ ਦਾ ਮੁਹੂਰਤ ਮਿਥਿਆ ਜਾਂਦਾ ਹੈ। ਲਾੜੇ ਦੇ ਨਾਲ ਜਾਂਞੀ ਆਉਂਦੇ ਹਨ, ਲੜਕੀ ਵਾਲਿਆਂ ਦੇ ਘਰ ਢੁਕਦੇ ਹਨ, ਲੜਕੀ ਦੇ ਸਨ-ਬੰਧੀਆਂ ਦੇ ਮਨ ਵਿਚ ਉਸ ਵੇਲੇ ਖ਼ੁਸ਼ੀ ਹੁੰਦੀ ਹੈ। ਜਾਂਞੀਆਂ ਨੂੰ ਉਹ ਕਈ ਸੁਆਦਲੇ ਭੋਜਨ ਖੁਆਂਦੇ ਹਨ। ਪਾਂਧਾ ਲਾਵਾਂ ਪੜ੍ਹ ਕੇ ਲੜਕੇ ਲੜਕੀ ਦਾ ਮੇਲ ਕਰ ਦੇਂਦਾ ਹੈ)। (ਇਸੇ ਤਰ੍ਹਾਂ ਸਾਧ ਸੰਗਤਿ ਦੀ ਬਰਕਤ ਨਾਲ ਜੀਵ-ਇਸਤ੍ਰੀ ਅਤੇ ਪ੍ਰਭੂ-ਪਤੀ ਦੇ ਮਿਲਾਪ ਦਾ) ਕਦੇ ਨਾਹ ਖੁੰਝਣ ਵਾਲਾ ਮੁਹੂਰਤ ਸੋਧਿਆ ਜਾਂਦਾ ਹੈ।

ਪਦ ਅਰਥ ਸਾਹਾ = ਵਿਆਹ ਦਾ ਮੁਹੂਰਤ। ਅਟਲੁ = ਕਦੇ ਨਾਹ ਖੁੰਝਣ ਵਾਲਾ। ਪੂਰਨ ਸੰਜੋਗੋ = ਪੂਰਨ ਪ੍ਰਭੂ ਦਾ ਮਿਲਾਪ।

SikhNet (Spanish)El día de mi Boda estaba arreglado desde la Eternidad, y ahora mi Unión con mi Señor es Perfecta;

ਸੁਖਹ ਸਮੂਹ ਭਇਆ; ਗਇਆ ਵਿਜੋਗੋ ਰਾਮ ॥

sukhah samooh bheaa; geaa vijogo raam | Ang 846

Sant Singh KhalsaI am totally at peace, and my separation from Him has ended.
Manmohan SinghI am wholly in peace and my separation from Him is ended.
Manmohan Singh (Punjabi)ਮੈਂ ਮੁਕੰਮਲ ਆਰਾਮ ਅੰਦਰ ਹਾਂ ਅਤੇ ਉਸ ਨਾਲੋਂ ਮੇਰਾ ਵਿਛੋੜਾ ਮੁੱਕ ਗਿਆ।
Fareedkot Teekaਹੇ ਭਾਈ! ਸੁਖੋਂ ਕਾ ਸਮੂਹ ਤਿਨੋਂ ਕੋ ਪ੍ਰਾਪਤਿ ਭਯਾ ਹੈ ਔਰ ਤਿਨੋਂ ਕਾ ਵਿਜੋਗ ਦੂਰ ਹੋ ਗਯਾ ਹੈ॥
Prof. Sahib Singh(ਸਾਧ ਸੰਗਤਿ ਦੀ ਕਿਰਪਾ ਨਾਲ ਜੀਵ-ਇਸਤ੍ਰੀ ਦਾ) ਪੂਰਨ ਪਰਮਾਤਮਾ ਨਾਲ ਮਿਲਾਪ (ਵਿਆਹ) ਹੋ ਜਾਂਦਾ ਹੈ, (ਜੀਵ-ਇਸਤ੍ਰੀ ਦੇ ਹਿਰਦੇ ਵਿਚ) ਸਾਰੇ ਸੁਖ ਆ ਵੱਸਦੇ ਹਨ (ਪ੍ਰਭੂ-ਪਤੀ ਨਾਲੋਂ ਉਸਦਾ) ਵਿਛੋੜਾ ਮੁੱਕ ਜਾਂਦਾ ਹੈ।

ਪਦ ਅਰਥ ਸੁਖਹ ਸਮੂਹ = ਸੁਖਾਂ ਦਾ ਇਕੱਠ, ਸਾਰੇ ਸੁਖਾਂ ਦਾ ਮੇਲ। ਵਿਜੋਗੋ = ਵਿਛੋੜਾ।

SikhNet (Spanish)sí, estoy en Éxtasis, pues ya no hay separación con Él.

ਮਿਲਿ ਸੰਤ ਆਏ. ਪ੍ਰਭ ਧਿਆਏ; ਬਣੇ ਅਚਰਜ ਜਾਞੀਆਂ ॥

mil sant aae. prabh dhiaae; bane acharaj jaayeean | Ang 846

Sant Singh KhalsaThe Saints meet and come together, and meditate on God; they form a wondrous wedding party.
Manmohan SinghThe saints come in a body and contemplate the Lord. They form the wondrous members of the wedding party.
Manmohan Singh (Punjabi)ਸਾਧੂ ਇਕੱਠੇ ਹੋ ਆਉਂਦੇ ਹਨ ਅਤੇ ਸਾਹਿਬ ਦਾ ਸਿਮਰਨ ਕਰਦੇ ਹਨ। ਉਹ ਬਰਾਤ ਦੇ ਅਦਭੁਤ ਜਾਂਞੀ ਬਣਦੇ ਹਨ।
Fareedkot Teekaਤਤ ਮਿਥਿਆ ਕੇ ਬਿਚਾਰ ਰੂਪੀ ਸਾਹੇ ਮੇਂ ਸੰਤ ਜਨ ਮਿਲ ਕੇ ਆਏ ਹੈਂ, ਭਾਵ ਪਰਮੇਸਰ ਸੰਤੋਂ ਕੇ ਸਤਸੰਗ ਸੇ ਮਿਲਤਾ ਹੈ, ਜੈਸੇ ਲਾੜਾ ਜੰਞ ਸਹਿਤ ਆਵਤਾ ਹੈ। ਔਰ ਜਿਨੋਂ ਨੇ ਪ੍ਰਭੂ ਜੀ ਧਿਆਇ ਹੈਂ ਸੋਈ ਅਸਚਰਜ ਸੋਭਾ ਵਾਲੇ ਜਾਂਞੀ ਬਣੇ ਹੈਂ॥
Prof. Sahib Singhਸੰਤ ਜਨ ਮਿਲ ਕੇ (ਸਾਧ ਸੰਗਤਿ ਵਿਚ) ਆਉਂਦੇ ਹਨ, ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦੇ ਹਨ (ਜੀਵ-ਇਸਤ੍ਰੀ ਨੂੰ ਪ੍ਰਭੂ-ਪਤੀ ਨਾਲ ਮਿਲਾਣ ਵਾਸਤੇ ਇਹ ਸਤਸੰਗੀ) ਅਸਚਰਜ ਜਾਂਞੀ ਬਣ ਜਾਂਦੇ ਹਨ।

ਪਦ ਅਰਥ ਮਿਲਿ = ਮਿਲ ਕੇ। ਜਾਞੀ = ਲਾੜੇ ਦੇ ਸਾਥੀ।

SikhNet (Spanish)Encontrando a los Santos, contemplo al Señor; oh, ¡qué maravillosa es mi Boda!

ਮਿਲਿ ਇਕਤ੍ਰ ਹੋਏ. ਸਹਜਿ ਢੋਏ; ਮਨਿ ਪ੍ਰੀਤਿ ਉਪਜੀ ਮਾਞੀਆ ॥

mil ikatr hoe. sehaj dtoe; man preet upajee maayeea | Ang 846

Sant Singh KhalsaGathering together, they arrive with poise and grace, and love fills the minds of the bride's family.
Manmohan SinghGathering together they calmly arrive at the bride's residence and the bride's men welcome them with hearty love.
Manmohan Singh (Punjabi)ਇਕੱਠੇ ਹੋ ਕੇ ਉਹ ਪਤਨੀ ਦੇ ਨਿਵਾਸ ਅਸਥਾਨ ਤੇ ਸ਼ਾਂਤੀ ਨਾਲ ਜਾ ਢੁੱਕਦੇ ਹਨ ਅਤੇ ਮੇਰੀ, ਦਿਲੀ ਪਿਆਰ ਨਾਲ, ਉਨ੍ਹਾਂ ਦਾ ਸੁਆਗਤ ਕਰਦੇ ਹਨ।
Fareedkot Teekaਸੰਤੋਂ ਸੇ ਮਿਲ ਕੇ ਇਕਤ੍ਰ ਹੋ ਕੇ (ਢੋਏ) ਢੁਕੇ ਅਰ ਤਿਨ (ਮਾਂਝੀਆਂ) ਉਨ ਜਗ੍ਯਾਸੀਓਂ ਕੀ ਪ੍ਰੀਤੀ ਉਪਜਤੀ ਭਈ। ਧਿਅਤਿਓਂ ਕੀ ਤਰਫ ਤੇ ਜੋ ਹੋਵੈ ਸੋ ਮਾਂਞੀ ਕਹੇ ਜਾਤੇ ਹੈਂ, ਸੋ ਔਰ ਜਗ੍ਯਾਸੂ ਜਨ ਹੈਂ॥
Prof. Sahib Singh(ਸੰਤ ਜਨ) ਮਿਲ ਕੇ (ਸਾਧ ਸੰਗਤਿ ਵਿਚ) ਇਕੱਠੇ ਹੁੰਦੇ ਹਨ, ਆਤਮਕ ਅਡੋਲਤਾ ਵਿਚ (ਟਿਕਦੇ ਹਨ, ਮਾਨੋ, ਲੜਕੀ ਵਾਲਿਆਂ ਦੇ ਘਰ) ਢੁਕਾਉ ਹੋ ਰਿਹਾ ਹੈ, (ਜਿਵੇਂ,) ਲੜਕੀ ਦੇ ਸਨਬੰਧੀਆਂ ਦੇ ਮਨ ਵਿਚ ਚਾਉ ਪੈਦਾ ਹੁੰਦਾ ਹੈ (ਤਿਵੇਂ, ਜਿੰਦ ਦੇ ਸਾਥੀਆਂ ਦੇ ਮਨ ਵਿਚ, ਸਾਰੇ ਗਿਆਨ-ਇੰਦ੍ਰਿਆਂ ਦੇ ਅੰਦਰ ਉਤਸ਼ਾਹ ਪੈਦਾ ਹੁੰਦਾ ਹੈ)।

ਪਦ ਅਰਥ ਇਕਤ੍ਰ = (ਸਤਸੰਗ ਵਿਚ) ਇਕੱਠੇ। ਸਹਜਿ = ਆਤਮਕ ਅਡੋਲਤਾ ਵਿਚ। ਢੋਏ = ਢੁਕੇ, ਜੰਞ ਬਣ ਕੇ ਲੜਕੀ ਵਾਲਿਆਂ ਦੇ ਘਰ ਪਹੁੰਚੇ। ਮਨਿ = ਮਨ ਵਿਚ। ਮਾਞੀਆ ਮਨਿ = ਲੜਕੀ ਦੇ ਸਨਬੰਧੀਆਂ ਦੇ ਮਨ ਵਿਚ, ਜਿੰਦ ਦੇ ਸਾਥੀਆਂ ਦੇ ਮਨ ਵਿਚ, ਗਿਆਨ-ਇੰਦ੍ਰਿਆਂ ਦੇ ਅੰਦਰ।

SikhNet (Spanish)Se han reunidos todos en Paz, y en la mente de todos mis parientes e invitados, sólo hay Dicha.

ਮਿਲਿ ਜੋਤਿ ਜੋਤੀ ਓਤਿ ਪੋਤੀ; ਹਰਿ ਨਾਮੁ ਸਭਿ ਰਸ ਭੋਗੋ ॥

mil jot jotee ot potee; har naam sabh ras bhogo | Ang 846

Sant Singh KhalsaHer light blends with His Light, through and through, and everyone enjoys the Nectar of the Lord's Name.
Manmohan SinghLike warp and woof the brides light blends with her Lord's light and all the persons partake of the Nectar of God's Name.
Manmohan Singh (Punjabi)ਤਾਣੇ ਪੇਟੇ ਦੀ ਤਰ੍ਹਾਂ ਪਤਨੀ ਦਾ ਨੂਰ ਉਸ ਦੇ ਸੁਆਮੀ ਦੇ ਨੂਰ ਨਾਲ ਅਭੇਦ ਹੋ ਜਾਂਦਾ ਹੈ ਅਤੇ ਸਾਰੇ ਪੁਰਸ਼ ਵਾਹਿਗੁਰੂ ਦੇ ਨਾਮ ਦੇ ਅੰਮ੍ਰਿਤ ਨੂੰ ਛੱਕਦੇ ਹਨ।
Fareedkot Teekaਤਿਨ ਕੀ ਜੋਤੀ ਸਰੂਪ ਮੇਂ ਜੋਤਿ (ਓਤਿ ਪੋਤੀ) ਤਾਣੇ ਪੇਟੇ ਵਤ ਮਿਲ ਗਈ ਹੈ, ਭਾਵ ਸੇ ਅਭੇਦ ਹੋਈ ਹੈ। ਸੋ ਹਰਿ ਨਾਮ ਕਰ ਕੇ ਸਰਬ ਰਸ ਰੂਪ ਆਤਮ ਆਨੰਦ ਕੋ ਭੋਗਤੀ ਹੈ॥
Prof. Sahib Singh(ਸਾਧ ਸੰਗਤਿ ਦੇ ਪਰਤਾਪ ਨਾਲ ਜੀਵ-ਇਸਤ੍ਰੀ ਦੀ) ਜਿੰਦ ਪ੍ਰਭੂ ਦੀ ਜੋਤਿ ਵਿਚ ਮਿਲ ਕੇ ਤਾਣੇ-ਪੇਟੇ ਵਾਂਗ ਇਕ-ਮਿਕ ਹੋ ਜਾਂਦੀ ਹੈ (ਜਿਵੇਂ ਜਾਂਞੀਆਂ ਮਾਂਞੀਆਂ ਨੂੰ) ਸਾਰੇ ਸੁਆਦਲੇ ਭੋਜਨ ਛਕਾਏ ਜਾਂਦੇ ਹਨ, (ਤਿਵੇਂ ਜੀਵ-ਇਸਤ੍ਰੀ ਨੂੰ) ਪਰਮਾਤਮਾ ਦਾ ਨਾਮ-ਭੋਜਨ ਪ੍ਰਾਪਤ ਹੁੰਦਾ ਹੈ।

ਪਦ ਅਰਥ ਜੋਤਿ = ਜੀਵ ਦੀ ਜਿੰਦ। ਜੋਤੀ = ਪ੍ਰਭੂ ਦੀ ਜੋਤਿ। ਓਤਿ ਪੋਤੀ = ਤਾਣੇ ਪੇਟੇ ਵਾਂਗ। ਸਭਿ ਰਸ = ਸਾਰੇ ਸੁਆਦਲੇ ਪਦਾਰਥ।

SikhNet (Spanish)Mi luz se ha inmergido en la Luz de Dios, trama y urdimbre, y el Nombre del Señor me bendice con la Esencia de todas las Dichas.

ਬਿਨਵੰਤਿ ਨਾਨਕ. ਸਭ ਸੰਤਿ ਮੇਲੀ; ਪ੍ਰਭੁ ਕਰਣ ਕਾਰਣ ਜੋਗੋ ॥੩॥

binavant naanak. sabh sant melee; prabh karan kaaran jogo |3| Ang 846

Sant Singh KhalsaPrays Nanak, the Saints have totally united me with God, the All-powerful Cause of causes. ||3||
Manmohan SinghSupplicates Nanak, the saint has wholly united me with my Lord, who is potent to do all the deeds.
Manmohan Singh (Punjabi)ਨਾਨਕ ਬੇਨਤੀ ਕਰਦਾ ਹੈ, ਸਾਧੂ ਨੇ ਮੈਨੂੰ ਪੂਰਨ ਤੌਰ ਤੇ ਮੇਰੇ ਸੁਆਮੀ ਨਾਲ ਮਿਲਾ ਦਿੱਤਾ ਹੈ, ਜੋ ਸਾਰੇ ਕਾਰਜ ਕਰਨ ਨੂੰ ਸਮਰਥ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਕਰਣ ਕਾਰਣ ਯੋਗ ਪ੍ਰਭੂ ਕੇ ਸਾਥ ਜਗ੍ਯਾਸੂ ਰੂਪ ਇਸਤ੍ਰੀ ਸੰਤੋਂ ਨੇ ਸਰਬ ਪ੍ਰਕਾਰ ਕਰ ਮੇਲੀ ਹੈ॥੩॥☬ਅਬ ਵਰ ਪ੍ਰਾਪਤੀ ਸੇ ਅਪਨਾ ਅਨੰਦ ਕਹਿਤੇ ਹੈਂ:
Prof. Sahib Singhਨਾਨਕ ਬੇਨਤੀ ਕਰਦਾ ਹੈ-(ਇਹ ਸਾਰੀ ਗੁਰੂ ਦੀ ਹੀ ਮਿਹਰ ਹੈ) ਗੁਰੂ-ਸੰਤ ਨੇ (ਸਰਨ ਪਈ) ਸਾਰੀ ਲੁਕਾਈ ਨੂੰ ਸਾਰੇ ਜਗਤ ਦਾ ਮੂਲ ਸਭਨਾਂ ਤਾਕਤਾਂ ਦਾ ਮਾਲਕ ਪਰਮਾਤਮਾ ਮਿਲਾਇਆ ਹੈ ॥੩॥

ਪਦ ਅਰਥ ਸੰਤਿ = ਗੁਰੂ-ਸੰਤ ਨੇ। ਸਭ = (ਸਰਨ ਪਈ) ਸਾਰੀ ਲੁਕਾਈ। ਕਰਣ ਕਾਰਣ = ਸਾਰੇ ਜਗਤ ਦਾ ਮੂਲ। ਜੋਗੋ = ਸਭ ਤਾਕਤਾਂ ਦਾ ਮਾਲਕ ॥੩॥

SikhNet (Spanish)Nanak reza, es el Santo Quien me ha unido íntegramente a mi Dios, la Causa de todas las causas. (3)

ਭਵਨੁ ਸੁਹਾਵੜਾ; ਧਰਤਿ ਸਭਾਗੀ ਰਾਮ ॥

bhavan suhaavarraa; dharat sabhaagee raam | Ang 846

Sant Singh KhalsaBeautiful is my home, and beauteous is the earth.
Manmohan SinghBeauteous is my home and blessed is my compound.
Manmohan Singh (Punjabi)ਸੁੰਦਰ ਹੈ ਮੇਰਾ ਘਰ ਅਤੇ ਸੁਲੱਖਣਾ ਹੈ ਮੇਰਾ ਵਿਹੜਾ।
Fareedkot Teekaਹੇ ਭਾਈ! ਸਰੀਰ ਰੂਪੀ (ਭਵਨੁ) ਘਰੁ ਹਮਾਰਾ (ਸੁਹਾਵੜਾ) ਸੋਭਾਵਾਨ ਹੂਆ ਹੈ ਔਰ ਬੁਧੀ ਰੂਪੀ ਧਰਤੀ ਸ੍ਰੇਸਟ ਭਾਗੋਂ ਵਾਲੀ ਭਈ ਹੈ॥
Prof. Sahib Singhਉਸ ਦਾ (ਜੀਵ-ਇਸਤ੍ਰੀਦਾ ਸਰੀਰ-) ਭਵਨ ਸੋਹਣਾ ਹੋ ਜਾਂਦਾ ਹੈ, ਉਸ ਦੀ (ਹਿਰਦਾ-) ਧਰਤੀ ਭਾਗਾਂ ਵਾਲੀ ਬਣ ਜਾਂਦੀ ਹੈ,

ਪਦ ਅਰਥ ਭਵਨੁ = ਘਰ, ਸਰੀਰ। ਸੁਹਾਵੜਾ = ਸੋਹਣਾ। ਧਰਤਿ = ਹਿਰਦਾ। ਸਭਾਗੀ = ਭਾਗਾਂ ਵਾਲੀ (ਹਿਰਦਾ-ਧਰਤੀ)।

SikhNet (Spanish)Bendito es mi hogar, bendita es la tierra que piso,

ਪ੍ਰਭੁ ਘਰਿ ਆਇਅੜਾ; ਗੁਰ ਚਰਣੀ ਲਾਗੀ ਰਾਮ ॥

prabh ghar aaeiarraa; gur charanee laagee raam | Ang 846

Sant Singh KhalsaGod has entered the home of my heart; I touch the Guru's feet.
Manmohan SinghRepairing to the Guru's feet, my Lord has entered into my home.
Manmohan Singh (Punjabi)ਗੁਰਾਂ ਦੇ ਪੈਰੀ ਪੈਣ ਦੁਆਰਾ, ਮੇਰਾ ਸੁਆਮੀ ਮੇਰੇ ਘਰ ਅੰਦਰ ਆ ਗਿਆ ਹੈ।
Fareedkot Teekaਕਿਉਂਕਿ ਬ੍ਯਾਪਕ ਪ੍ਰਭੂ ਹਮਾਰੇ ਘਰ ਮੇਂ ਆਇਆ ਹੈ ਔਰੁ ਮੈਂ ਗੁਰੋਂ ਕੇ ਚਰਨੋਂ ਮੇਂ ਲਾਗੀ ਹੂੰ, ਭਾਵ ਸਾਖ੍ਯਾਤਕਾਰ ਹੂਆ ਹੈ॥
Prof. Sahib Singh(ਜਿਹੜੀ ਜੀਵ-ਇਸਤ੍ਰੀ) ਗੁਰੂ ਦੀ ਚਰਨੀਂ ਲੱਗਦੀ ਹੈ, ਉਸ ਦੇ (ਹਿਰਦੇ-) ਘਰ ਵਿਚ ਪ੍ਰਭੂ-ਪਤੀ ਆ ਬੈਠਦਾ ਹੈ।

ਪਦ ਅਰਥ ਘਰਿ = (ਹਿਰਦੇ-) ਘਰ ਵਿਚ। ਆਇਅੜਾ = ਆ ਗਿਆ, ਪਰਗਟ ਹੋਇਆ।

SikhNet (Spanish)pues postrándome ante los Pies del Guru, Dios ha compenetrado hasta el lugar más íntimo de mi ser.

ਗੁਰ ਚਰਣ ਲਾਗੀ ਸਹਜਿ ਜਾਗੀ; ਸਗਲ ਇਛਾ ਪੁੰਨੀਆ ॥

gur charan laagee sehaj jaagee; sagal ichhaa puneea | Ang 846

Sant Singh KhalsaGrasping the Guru's feet, I awake in peace and poise. All my desires are fulfilled.
Manmohan SinghFalling at the Guru's feet, I am awakened in peace and poise and all my desires are fulfilled.
Manmohan Singh (Punjabi)ਗੁਰਾਂ ਦੇ ਪੈਰੀ ਡਿੱਗ ਕੇ ਮੈਂ ਆਰਾਮ ਅਤੇ ਅਡੋਲਤਾ ਅੰਦਰ ਜਾਗ ਉਠੀ ਹਾਂ ਅਤੇ ਮੇਰੀਆਂ ਸਾਰੀਆਂ ਖਾਹਿਸ਼ਾਂ ਪੂਰੀਆਂ ਹੋ ਗਈਆਂ ਹਨ।
Fareedkot Teekaਜਬ ਗੁਰੋਂ ਕੇ ਚਰਨੋਂ ਮੇਂ ਲਾਗੀ ਤਬ ਮੈਂ (ਸਹਜਿ) ਸਾਂਤੀ ਪਦ ਮੇਂ ਜਾਗੀ, ਤਾਂ ਤੇ ਮੇਰੀਆਂ ਸੰਪੂਰਨ ਇਛਾਂ (ਪੁੰਨੀਆ) ਪੂਰਨ ਭਈਆਂ ਹੈਂ॥
Prof. Sahib Singh(ਜਿਹੜੀ ਜੀਵ-ਇਸਤ੍ਰੀ) ਗੁਰੂ ਦੀ ਚਰਨੀਂ ਲੱਗਦੀ ਹੈ, ਉਹ ਆਤਮਕ ਅਡੋਲਤਾ ਵਿਚ (ਟਿਕ ਕੇ ਵਿਕਾਰਾਂ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦੀ ਹੈ, ਉਸ ਦੀਆਂ ਸਾਰੀਆਂ ਇੱਛਾਂ ਪੂਰੀਆਂ ਹੋ ਜਾਂਦੀਆਂ ਹਨ।

ਪਦ ਅਰਥ ਸਹਜਿ = ਆਤਮਕ ਅਡੋਲਤਾ ਵਿਚ। ਜਾਗੀ = (ਵਿਕਾਰਾਂ ਦੇ ਹੱਲਿਆਂ ਵਲੋਂ) ਸੁਚੇਤ ਹੋ ਗਈ।

SikhNet (Spanish)Aferrándome a los Pies del Guru, he despertado en Paz, y estoy totalmente satisfecho.

ਮੇਰੀ ਆਸ ਪੂਰੀ. ਸੰਤ ਧੂਰੀ; ਹਰਿ ਮਿਲੇ ਕੰਤ ਵਿਛੁੰਨਿਆ ॥

meree aas pooree. sant dhooree; har mile kant vichhuniaa | Ang 846

Sant Singh KhalsaMy hopes are fulfilled, through the dust of the feet of the Saints. After such a long separation, I have met my Husband Lord.
Manmohan SinghWith the dust of the saints feet, my hope is realised and after a long separation I have met with God. my Groom.
Manmohan Singh (Punjabi)ਸਾਧੂਆਂ ਦੇ ਪੈਰਾਂ ਦੀ ਧੂੜ ਨਾਲ ਮੇਰੀ ਉਮੀਦ ਪੂਰੀ ਹੋ ਗਈ ਹੈ ਅਤੇ ਮੈਂ ਚਿਰ ਦੇ ਵਿਛੋੜੇ ਮਗਰੋਂ ਵਾਹਿਗੁਰੂ ਆਪਣੇ ਭਰਤੇ, ਨੂੰ ਮਿਲ ਪਈ ਹਾਂ।
Fareedkot Teekaਸੰਤੋਂ ਕੀ ਧੂੜੀ ਪ੍ਰਾਪਤ ਹੋਣੇ ਸੇ ਮੇਰੀ ਆਸ ਪੂਰਨ ਭਈ ਹੈ, ਕਿਉਂਕਿ ਹਮ (ਵਿਛੁੰਨਿਆ) ਵਿਜੋਗੀਆਂ ਕੋ ਹਰੀ (ਕੰਤ) ਪਤੀ ਮਿਲੇ ਹੈਂ॥
Prof. Sahib Singhਸਾਧ ਸੰਗਤਿ ਦੀ ਚਰਨ-ਧੂੜ ਦੇ ਪਰਤਾਪ ਨਾਲ (ਉਸ ਦੇ ਅੰਦਰੋਂ) ਮਮਤਾ ਵਧਾਣ ਵਾਲੀ ਆਸ ਖ਼ਤਮ ਹੋ ਜਾਂਦੀ ਹੈ, ਉਸ ਨੂੰ ਚਿਰਾਂ ਦੇ ਵਿਛੁੜੇ ਹੋਏ ਪ੍ਰਭੂ-ਕੰਤ ਜੀ ਮਿਲ ਪੈਂਦੇ ਹਨ।

ਪਦ ਅਰਥ ਮੇਰੀ ਆਸ = ਮਮਤਾ ਵਧਾਣ ਵਾਲੀ ਆਸ। ਵਿਛੁੰਨਿਆ = ਵਿਛੁੜਿਆ ਹੋਇਆ।

SikhNet (Spanish)Estoy siendo untado con el Polvo de los Pies de los Santos, y después de una larga separación, he vuelto a encontrar a mi Esposo.

ਆਨੰਦ ਅਨਦਿਨੁ ਵਜਹਿ ਵਾਜੇ; ਅਹੰ ਮਤਿ ਮਨ ਕੀ ਤਿਆਗੀ ॥

aanand anadin vajeh vaaje; ahan mat man kee tiaagee | Ang 846

Sant Singh KhalsaNight and day, the sounds of ecstasy resound and resonate; I have forsaken my stubborn-minded intellect.
Manmohan SinghNight and day I abide in bliss and the celestial strain resounds. My mind's haughty intellect, I have renounced.
Manmohan Singh (Punjabi)ਰਾਤ ਦਿਨ ਮੈਂ ਖੁਸ਼ੀ ਅੰਦਰ ਵਸਦੀ ਹਾਂ ਅਤੇ ਬੈਕੁੰਠੀ ਕੀਰਤਨ ਗੂੰਜ ਰਿਹਾ ਹੈ। ਆਪਣੇ ਮਨੂਏ ਦੀ ਹੰਕਾਰੀ ਬੁੱਧ ਮੈਂ ਛੱਡ ਦਿੱਤੀ ਹੈ।
Fareedkot Teekaਤਾਂ ਤੇ ਅਨੰਦ ਕੇ ਵਾਜੇ ਅਬ ਦਿਨੇ ਰਾਤ ਬਾਜਤੇ ਭਏ ਹੈਂ, ਹੰਬ੍ਰਹਮਸਮੀ ਕਿਉਂਕਿ ਦੇਹ ਕੀ ਅਹੰਬੁਧੀ ਮਨ ਮੇਂ ਅਬ ਤਿਆਗਨ ਕਰੀ ਹੈ॥
Prof. Sahib Singh(ਗੁਰੂ ਦੀ ਚਰਨੀਂ ਲੱਗੀ ਹੋਈ ਜੀਵ-ਇਸਤ੍ਰੀ ਦੇ ਅੰਦਰ) ਹਰ ਵੇਲੇ ਆਤਮਕ ਆਨੰਦ ਦੇ ਵਾਜੇ ਵੱਜਦੇ ਰਹਿੰਦੇ ਹਨ (ਜਿਸ ਦਾ ਸਦਕਾ ਉਹ ਆਪਣੇ) ਮਨ ਦੀ ਹਉਮੈ ਵਾਲੀ ਮਤਿ ਤਿਆਗ ਦੇਂਦੀ ਹੈ।

ਪਦ ਅਰਥ ਅਨਦਿਨੁ = {अनुदिनं} ਹਰ ਰੋਜ਼, ਹਰ ਵੇਲੇ। ਵਜਹਿ = ਵੱਜਦੇ ਹਨ। ਆਨੰਦ ਵਾਜੇ = ਆਨੰਦ-ਰੂਪ ਵਾਜੇ। {ਨੋਟ: ਜਦੋਂ ਕਿਤੇ ਵਾਜੇ ਵੱਜ ਰਹੇ ਹੋਣ, ਤਾਂ ਕੋਲ-ਖਲੋਤੇ ਬੰਦੇ ਇਕ ਦੂਜੇ ਦੀ ਗੱਲ ਸੁਣ ਨਹੀਂ ਸਕਦੇ, ਕਿਉਂਕਿ ਵੱਜਦੇ ਵਾਜਿਆਂ ਦਾ ਸ਼ੋਰ ਬਹੁਤ ਪ੍ਰਬਲ ਹੁੰਦਾ ਹੈ। ਜਿਸ ਹਿਰਦੇ ਵਿਚ ਆਤਮਕ ਆਨੰਦ ਬਹੁਤ ਪ੍ਰਬਲ ਹੋ ਜਾਏ, ਉਥੇ 'ਹਉਮੈ' ਆਦਿਕ ਦੀ ਪ੍ਰੇਰਨਾ ਸੁਣੀ ਨਹੀਂ ਜਾ ਸਕਦੀ}।

SikhNet (Spanish)La Melodía de Éxtasis resuena en mi interior; mi mente está libre del ego negativo.

ਬਿਨਵੰਤਿ ਨਾਨਕ. ਸਰਣਿ ਸੁਆਮੀ; ਸੰਤਸੰਗਿ ਲਿਵ ਲਾਗੀ ॥੪॥੧॥

binavant naanak. saran suaamee; santasang liv laagee |4|1| Ang 846

Sant Singh KhalsaPrays Nanak, I seek the Sanctuary of my Lord and Master; in the Society of the Saints, I am lovingly attuned to Him. ||4||1||
Manmohan SinghSupplicates Nanak, 'I have sought the Lord's refuge and in the saints society I am attuned to Him.
Manmohan Singh (Punjabi)ਨਾਨਕ ਪ੍ਰਾਰਥਨਾ ਕਰਦਾ ਹੈ, "ਮੈਂ ਪ੍ਰਭੂ ਦੀ ਪਨਾਹ ਲਈ ਹੈ ਅਤੇ ਸਤਿ ਸੰਗਤ ਅੰਦਰ ਮੈਂ ਉਸ ਨਾਲ ਇਕ-ਸੁਰ ਹੋ ਗਈ ਹਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੰਤੋਂ ਕੇ ਸੰਗ ਕਰ ਤਿਸ ਸ੍ਵਾਮੀ ਕੀ ਸਰਨ ਹੋ ਕਰ ਤਿਸੀ ਕੇ ਸਰੂਪ ਮੇਂ ਮੇਰੀ ਬ੍ਰਿਤੀ ਲਗੀ ਹੈ॥੪॥੧॥☬ਵਾਹਿਗੁਰੂ ਕੇ ਗੁਣੋਂ ਕੇ ਬਰਨਨ ਕਰ ਉਪਦੇਸੁ ਕਰਤੇ ਹੈਂ:
Prof. Sahib Singhਨਾਨਕ ਬੇਨਤੀ ਕਰਦਾ ਹੈ- ਸਾਧ ਸੰਗਤਿ ਵਿਚ ਰਹਿ ਕੇ ਉਸ ਦੀ ਸੁਰਤ ਮਾਲਕ-ਪ੍ਰਭੂ ਵਿਚ ਲੱਗੀ ਰਹਿੰਦੀ ਹੈ, ਉਹ ਜੀਵ-ਇਸਤ੍ਰੀ ਮਾਲਕ-ਪ੍ਰਭੂ ਦੀ ਸਰਨ ਪਈ ਰਹਿੰਦੀ ਹੈ ॥੪॥੧॥

ਪਦ ਅਰਥ ਸੰਤ ਸੰਗਿ = ਗੁਰੂ ਦੀ ਸੰਗਤਿ ਵਿਚ ॥੪॥੧॥

SikhNet (Spanish)Nanak reza, entonado en los Santos he buscado el Refugio de mi Único Dios. (4-1)
Answers quote the Granth verbatim with Ang citations. AI commentary is not Gurbani and not a religious ruling.