ਮਲਾਰ ਮਹਲਾ ੩ ॥
malaar mahalaa 3 |
Sant Singh KhalsaMalaar, Third Mehl:
Manmohan SinghMalar 3rd Guru.
Manmohan Singh (Punjabi)ਮਲਾਰ ਤੀਜੀ ਪਾਤਿਸ਼ਾਹੀ।
SikhNet (Spanish)Malhar Mejl Guru Amar Das, Tercer Canal Divino.
ਜਿਨੀ ਹੁਕਮੁ ਪਛਾਣਿਆ ਸੇ ਮੇਲੇ; ਹਉਮੈ. ਸਬਦਿ ਜਲਾਇ ॥
jinee hukam pachhaaniaa se mele; haumai. sabad jalaae |
Sant Singh KhalsaThose who realize the Hukam of the Lord's Command are united with Him; through the Word of His Shabad, their egotism is burnt away.
Manmohan SinghThey, who realise the Lord's will, are united with Him and their self-conceit is burnt off through the Name.
Manmohan Singh (Punjabi)ਜੋ ਆਪਣੇ ਸਾਹਿਬ ਦੀ ਰਜ਼ਾ ਨੂੰ ਅਨੁਭਵ ਕਰਦੇ ਹਨ, ਉਹ ਉਸ ਨਾਲ ਮਿਲ ਜਾਂਦੇ ਹਨ ਅਤੇ ਉਹਨਾਂ ਦੀ ਸਵੈ-ਹੰਗਤਾ ਨਾਮ ਰਾਹੀਂ ਸੜ ਜਾਂਦੀ ਹੈ।
Fareedkot Teekaਜਿਨੋਂ ਨੇ ਵਾਹਿਗੁਰੂ ਕੇ ਹੁਕਮ ਕੋ ਪਛਾਣਿਆ ਹੈ, ਸੋ ਜਨ ਸਤਿਗੁਰੋਂ ਨੇ ਅਪਨੇ (ਸਬਦਿ) ਉਪਦੇਸ਼ ਦ੍ਵਾਰਾ ਹੌਮੈ ਕੋ ਜਲਾਇ ਕਰ ਤਿਸ ਹਰੀ ਕੇ ਸ੍ਵਰੂਪ ਮੇਂ ਮੇਲੇ ਹੈਂ॥
Prof. Sahib Singhਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦੀ ਰਜ਼ਾ ਨੂੰ ਮਿੱਠਾ ਕਰ ਕੇ ਮੰਨਿਆ ਹੈ, ਪ੍ਰਭੂ ਨੇ ਗੁਰੂ ਦੇ ਸ਼ਬਦ ਦੀ ਰਾਹੀਂ (ਉਹਨਾਂ ਦੇ ਅੰਦਰੋਂ) ਹਉਮੈ ਸਾੜ ਕੇ ਉਹਨਾਂ ਨੂੰ (ਆਪਣੇ ਚਰਨਾਂ ਵਿਚ) ਜੋੜ ਲਿਆ ਹੈ।ਪਦ ਅਰਥ ਸੇ = ਉਹਨਾਂ ਮਨੁੱਖਾਂ ਨੂੰ। ਸਬਦਿ = ਸ਼ਬਦ ਦੀ ਰਾਹੀਂ। ਜਲਾਇ = ਸਾੜ ਕੇ।
SikhNet (Spanish)Quienes toman Conciencia del Jukam del Señor, son, por Su Voluntad, unidos en Su Ser.
ਸਚੀ ਭਗਤਿ ਕਰਹਿ ਦਿਨੁ ਰਾਤੀ; ਸਚਿ ਰਹੇ ਲਿਵ ਲਾਇ ॥
sachee bhagat kareh din raatee; sach rahe liv laae |
Sant Singh KhalsaThey perform true devotional worship day and night; they remain lovingly attuned to the True Lord.
Manmohan SinghDay and night, they perform the truelove-worship and remain attuned to the True Lord.
Manmohan Singh (Punjabi)ਦਿਨ ਅਤੇ ਰੈਣ, ਉਹ ਸੱਚੀ ਪਿਆਰੀ-ਉਪਾਸ਼ਨਾ ਕਰਦੇ ਹਨ ਅਤੇ ਸੱਚੇ ਸੁਆਮੀ ਨਾਲ ਪਿਰਹੜੀ ਪਾਈ ਰਖਦੇ ਹਨ।
Fareedkot Teekaਸੋ ਸਚੀ ਭਗਤੀ ਦਿਨ ਰਾਤ ਕਰਤੇ ਹੈਂ ਔਰ ਸਚ ਸਰੂਪ ਮੇਂ ਹੀ ਬ੍ਰਿਤੀ ਲਗਾਇ ਰਹੇ ਹੈਂ॥
Prof. Sahib Singhਉਹ ਮਨੁੱਖ ਦਿਨ ਰਾਤ ਸਦਾ-ਥਿਰ ਪ੍ਰਭੂ ਦੀ ਭਗਤੀ ਕਰਦੇ ਹਨ, ਉਹ ਲਿਵ ਲਾ ਕੇ ਸਦਾ-ਥਿਰ ਹਰੀ ਵਿਚ ਟਿਕੇ ਰਹਿੰਦੇ ਹਨ।ਪਦ ਅਰਥ ਸਚੀ = ਅਟੱਲ ਰਹਿਣ ਵਾਲੀ। ਸਚਿ = ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ। ਲਾਇ = ਲਾ ਕੇ।
SikhNet (Spanish)Y a través de la Palabra, de su Shabd, su egoísmo es consumido. Día y noche realizan la Alabanza de Devoción y permanecen amorosamente entonados en el Señor Verdadero.
ਸਦਾ ਸਚੁ ਹਰਿ ਵੇਖਦੇ; ਗੁਰ ਕੈ ਸਬਦਿ ਸੁਭਾਇ ॥੧॥
sadaa sach har vekhade; gur kai sabad subhaae |1|
Sant Singh KhalsaThey gaze on their True Lord forever, through the Word of the Guru's Shabad, with loving ease. ||1||
Manmohan SinghBy the Guru's instruction, they easily ever behold their True Lord.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ, ਉਹ ਸੁਖੈਨ ਹੀ ਹਮੇਸ਼ਾਂ ਆਪਣੇ ਸੱਚੇ ਸੁਆਮੀ ਨੂੰ ਵੇਖਦੇ ਹਨ।
Fareedkot Teekaਗੁਰੋਂ ਕੇ ਸਬਦ ਕਰ ਕੇ ਵਹੁ ਸੁਭਾਵਕ ਹੀ ਸਦਾ ਸਚੇ ਕੋ ਹੀ ਸਰਬ ਮੇਂ ਦੇਖਤੇ ਹੈਂ॥੧॥
Prof. Sahib Singhਉਹ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ-ਪ੍ਰੇਮ ਵਿਚ (ਟਿਕ ਕੇ) ਸਦਾ-ਥਿਰ ਹਰੀ ਨੂੰ ਹਰ ਥਾਂ ਵੱਸਦਾ ਵੇਖਦੇ ਹਨ ॥੧॥ਪਦ ਅਰਥ ਸਚੁ = ਸਦਾ-ਥਿਰ ਰਹਿਣ ਵਾਲਾ। ਕੈ ਸਬਦਿ = ਦੇ ਸ਼ਬਦ ਦੀ ਰਾਹੀਂ। ਸੁਭਾਇ = ਪ੍ਰੇਮ ਵਿਚ (ਟਿੱਕ ਕੇ) ॥੧॥
SikhNet (Spanish)Naturalmente, a través de la Palabra del Shabd del Guru logran tener la Visión del Señor Verdadero para siempre. (1)
ਮਨ ਰੇ; ਹੁਕਮੁ ਮੰਨਿ ਸੁਖੁ ਹੋਇ ॥
man re; hukam man sukh hoe |
Sant Singh KhalsaO mortal, accept His Will and find peace.
Manmohan SinghO man, submit thou to the Lord will and thou shalt obtain peace.
Manmohan Singh (Punjabi)ਹੇ ਬੰਦੇ! ਤੂੰ ਸੁਆਮੀ ਦੀ ਰਜ਼ਾ ਕਬੂਲ ਕਰ ਅਤੇ ਤੈਨੂੰ ਆਰਾਮ ਪਰਾਪਤ ਹੋਵੇਗਾ।
Fareedkot Teekaਹੇ ਮਨ! ਵਾਹਿਗੁਰੂ ਕਾ ਹੁਕਮੁ ਮਾਨ ਕਰ ਕੇ ਹੀ ਸੁਖ ਹੋਤਾ ਹੈ॥
Prof. Sahib Singhਹੇ ਮਨ! (ਪਰਮਾਤਮਾ ਦੀ) ਰਜ਼ਾ ਵਿਚ ਤੁਰਿਆ ਕਰ, (ਇਸ ਤਰ੍ਹਾਂ) ਆਤਮਕ ਆਨੰਦ ਬਣਿਆ ਰਹਿੰਦਾ ਹੈ।ਪਦ ਅਰਥ ਰੇ ਮਨ = ਹੇ ਮਨ! ਹੁਕਮੁ ਮੰਨਿ = ਹੁਕਮ ਨੂੰ ਆਪਣੇ ਭਲੇ ਵਾਸਤੇ ਜਾਣ, ਰਜ਼ਾ ਵਿਚ ਰਾਜ਼ੀ ਰਹੁ।
SikhNet (Spanish)Oh, mortal, acepta Su Voluntad y encuentra la Paz;
ਪ੍ਰਭ ਭਾਣਾ ਅਪਣਾ ਭਾਵਦਾ; ਜਿਸੁ ਬਖਸੇ. ਤਿਸੁ ਬਿਘਨੁ, ਨ ਕੋਇ ॥੧॥ ਰਹਾਉ ॥
prabh bhaanaa apanaa bhaavadaa; jis bakhase. tis bighan, na koe |1| rahaau |
Sant Singh KhalsaGod is pleased by the Pleasure of His Own Will. Whomever He forgives, meets no obstacles on the way. ||1||Pause||
Manmohan SinghThe Lord loves His own will. He, whom he forgives, meets with no obstacle. Pause.
Manmohan Singh (Punjabi)ਸਾਹਿਬ ਆਪਣੀ ਰਜ਼ਾ ਨੂੰ ਪਿਆਰ ਕਰਦਾ ਹੈ। ਜਿਸ ਨੂੰ ਉਹ ਮੁਆਫ ਦੇ ਦਿੰਦਾ ਹੈ, ਉਸ ਨੂੰ ਕੋਈ ਔਕੜ ਪੇਸ਼ ਨਹੀਂ ਆਉਂਦੀ। ਠਹਿਰਾਉ।
Fareedkot Teekaਪ੍ਰਭੂ ਕੋ ਅਪਣਾ ਭਾਣਾ ਮਾਨਣੇ ਵਾਲਾ ਭਾਵਤਾ ਹੈ। ਜਿਸ ਕੋ ਭਾਣਾ ਮੰਨਣਾ ਬਖਸਤਾ ਹੈ ਤਿਸ ਕੋ ਕੋਈ ਵਿਘਨ ਨਹੀਂ ਹੋਤਾ ਹੈ॥੧॥ ਰਹਾਉ ॥
Prof. Sahib Singhਹੇ ਮਨ! ਪ੍ਰਭੂ ਨੂੰ ਆਪਣੇ ਮਰਜ਼ੀ ਪਿਆਰੀ ਲੱਗਦੀ ਹੈ। ਜਿਸ ਮਨੁੱਖ ਉਤੇ ਮਿਹਰ ਕਰਦਾ ਹੈ (ਉਹ ਉਸ ਦੀ ਰਜ਼ਾ ਵਿਚ ਤੁਰਦਾ ਹੈ), ਉਸ ਦੇ ਜੀਵਨ-ਰਾਹ ਵਿਚ ਕੋਈ ਰੁਕਾਵਟ ਨਹੀਂ ਪੈਂਦੀ ॥੧॥ ਰਹਾਉ ॥ਪਦ ਅਰਥ ਬਿਘਨੁ = ਜੀਵਨ-ਰਾਹ ਵਿਚ ਰੁਕਾਵਟ ॥੧॥ ਰਹਾਉ ॥
SikhNet (Spanish)Dios está complacido con su Propia Voluntad. Quién es perdonado por Él, no encuentra obstáculos en su camino. (1-Pausa)
ਤ੍ਰੈ ਗੁਣ ਸਭਾ ਧਾਤੁ ਹੈ; ਨਾ ਹਰਿ ਭਗਤਿ. ਨ ਭਾਇ ॥
trai gun sabhaa dhaat hai; naa har bhagat. na bhaae |
Sant Singh KhalsaUnder the influence of the three gunas, the three dispositions, the mind wanders everywhere, without love or devotion to the Lord.
Manmohan SinghUnder the influence of three dispositions, man's mind all wanders about and he obtains neither Lord's meditation nor His affection.
Manmohan Singh (Punjabi)ਤਿੰਨਾਂ ਸੁਭਾਵਾਂ ਤੇ ਅਸਰ ਤਾਬੇ, ਇਨਸਾਨ ਦਾ ਮਨ ਸਾਰੇ ਭਟਕਦਾ ਫਿਰਦਾ ਹੈ ਅਤੇ ਉਸ ਨੂੰ ਨਾਂ ਹੀ ਸੁਆਮੀ ਦਾ ਸਿਮਰਨ ਤੇ ਨਾਂ ਹੀ ਉਸ ਦਾ ਪ੍ਰੇਮ ਪਰਾਪਤ ਹੁੰਦਾ ਹੈ।
Fareedkot Teekaਸੰਪੂਰਨ ਤ੍ਰੈ ਗੁਣੀ ਮਾਯਾ (ਧਾਤੁ) ਧਾਵਣੇ ਵਾਲੀ ਹੈ। ਜੋ ਇਸਮੈਂ ਲਗੇ ਹੈਂ ਤਿਨ ਕੋ ਨਾ ਹਰੀ ਕੀ ਭਗਤੀ ਔਰ ਨਾ ਸੰਤੋਂ ਮੇਂ ਪ੍ਰੇਮ ਹੀ ਪ੍ਰਾਪਤਿ ਭ੍ਯਾ ਹੈ॥
Prof. Sahib Singhਤ੍ਰਿਗੁਣੀ (ਮਾਇਆ ਵਿਚ ਸਦਾ ਜੁੜੇ ਰਹਿਣਾ) ਨਿਰੀ ਭਟਕਣਾ ਹੀ ਹੈ (ਇਸ ਵਿਚ ਫਸੇ ਰਿਹਾਂ) ਨਾਹ ਪ੍ਰਭੂ ਦੀ ਭਗਤੀ ਹੋ ਸਕਦੀ ਹੈ, ਨਾਹ ਉਸ ਦੇ ਪਿਆਰ ਵਿਚ ਲੀਨ ਹੋ ਸਕੀਦਾ ਹੈ।ਪਦ ਅਰਥ ਸਭਾ ਧਾਤੁ = ਨਿਰੀ ਦੌੜ-ਭੱਜ। ਭਾਇ = ਪਿਆਰ ਵਿਚ।
SikhNet (Spanish)Bajo la influencia de las tres Gunas, las tres disposiciones, la mente vaga por todas direcciones;
ਗਤਿ ਮੁਕਤਿ ਕਦੇ. ਨ ਹੋਵਈ; ਹਉਮੈ ਕਰਮ ਕਮਾਹਿ ॥
gat mukat kade. na hovee; haumai karam kamaeh |
Sant Singh KhalsaNo one is ever saved or liberated, by doing deeds in ego.
Manmohan SinghBy doing deeds in ego, one is never emancipated and delivered.
Manmohan Singh (Punjabi)ਹੰਕਾਰ ਅੰਦਰ ਕੰਮ ਕਰਨ ਦੁਆਰਾ ਇਨਸਾਨ ਦੀ ਕਦਾਚਿਤ ਮੋਖਸ਼ ਅਤੇ ਕਲਿਆਣ ਨਹੀਂ ਹੁੰਦੀ।
Fareedkot Teekaਜੋ ਹਉਮੈ ਕੋ ਧਾਰ ਕਰ ਕੇ ਕਰਮੋਂ ਕੋ ਕਮਾਵਤੇ ਹੈਂ ਤਿਨ ਕੋ ਮੁਕਤੀ ਕੀ (ਗਤਿ) ਪ੍ਰਾਪਤੀ ਕਬੀ ਨਹੀਂ ਹੋਤੀ ਹੈ॥
Prof. Sahib Singh(ਤ੍ਰਿਗੁਣੀ ਮਾਇਆ ਦੇ ਮੋਹ ਦੇ ਕਾਰਨ) ਉੱਚੀ ਆਤਮਕ ਅਵਸਥਾ ਨਹੀਂ ਹੋ ਸਕਦੀ, ਵਿਕਾਰਾਂ ਤੋਂ ਖ਼ਲਾਸੀ ਕਦੇ ਨਹੀਂ ਹੋ ਸਕਦੀ। ਮਨੁੱਖ ਹਉਮੈ (ਵਧਾਣ ਵਾਲੇ) ਕੰਮ (ਹੀ) ਕਰਦੇ ਰਹਿੰਦੇ ਹਨ।ਪਦ ਅਰਥ ਗਤਿ = ਉੱਚੀ ਆਤਮਕ ਅਵਸਥਾ। ਮੁਕਤਿ = ਵਿਕਾਰਾਂ ਤੋਂ ਖ਼ਲਾਸੀ। ਕਮਾਹਿ = ਕਰਦੇ ਰਹਿੰਦੇ ਹਨ।
SikhNet (Spanish)sin Amor ni Devoción al Señor. Nadie es liberado si actúa desde el ego.
ਸਾਹਿਬ ਭਾਵੈ ਸੋ ਥੀਐ; ਪਇਐ ਕਿਰਤਿ ਫਿਰਾਹਿ ॥੨॥
saahib bhaavai so theeai; peiai kirat firaeh |2|
Sant Singh KhalsaWhatever our Lord and Master wills, comes to pass. People wander according to their past actions. ||2||
Manmohan SinghWhatever the Lord wills. that alone comes to pass. Men wander about in accordance with their past deeds.
Manmohan Singh (Punjabi)ਜਿਹੜਾ ਕੁਛ ਪ੍ਰਭੂ ਨੂੰ ਚੰਗਾ ਲਗਦਾ ਹੈ, ਕੇਵਲ ਉਹ ਹੀ ਹੁੰਦਾ ਹੈ। ਆਪਣੇ ਪੂਰਬਲੇ ਕਰਮਾਂ ਦੇ ਅਨੁਸਾਰ ਆਦਮੀ ਭਟਕਦੇ ਫਿਰਦੇ ਹਨ।
Fareedkot Teekaਜੋ ਸਾਹਿਬ ਕੋ ਭਾਵਤਾ ਹੈ, ਸੋ ਹੋਤਾ ਹੈ, ਸਾਕਤ (ਕਿਰਤਿ) ਕਰਮੋਂ ਕੇ ਅਨੁਸਾਰ ਜੋਨੀਓਂ ਮੇਂ ਪੜੇ ਫਿਰਤੇ ਹੈਂ॥੨॥
Prof. Sahib Singh(ਪਰ ਜੀਵਾਂ ਦੇ ਕੀਹ ਵੱਸ?) ਜੋ ਕੁਝ ਮਾਲਕ-ਹਰੀ ਨੂੰ ਚੰਗਾ ਲੱਗਦਾ ਹੈ ਉਹੀ ਹੁੰਦਾ ਹੈ, ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਜੀਵ ਭਟਕਦੇ ਫਿਰਦੇ ਹਨ ॥੨॥ਪਦ ਅਰਥ ਸਾਹਿਬ ਭਾਵੈ = ਮਾਲਕ-ਪ੍ਰਭੂ ਨੂੰ ਚੰਗਾ ਲੱਗਦਾ ਹੈ। ਪਇਐ ਕਿਰਤਿ = ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ। ਫਿਰਾਹਿ = ਭਟਕਦੇ ਫਿਰਦੇ ਹਨ ॥੨॥
SikhNet (Spanish)Lo que nuestro Señor y Maestro desea, eso ocurre. La gente vaga de acuerdo a sus acciones pasadas. (2)
ਸਤਿਗੁਰ ਭੇਟਿਐ. ਮਨੁ ਮਰਿ ਰਹੈ; ਹਰਿ ਨਾਮੁ ਵਸੈ ਮਨਿ ਆਇ ॥
satigur bhettiai. man mar rahai; har naam vasai man aae |
Sant Singh KhalsaMeeting with the True Guru, the mind is overpowered; the Lord's Name comes to abide in the mind.
Manmohan SinghMeeting with the True Guru, man's mind is overpowered and the God's Name comes to abide in his heart.
Manmohan Singh (Punjabi)ਸੱਚੇ ਗੁਰਾਂ ਨਾਲ ਮਿਲਣ ਦੁਆਰਾ ਮਨੁਖ ਦਾ ਮਨੂਆ ਕਾਬੂ ਵਿੱਚ ਆ ਜਾਂਦਾ ਹੈ ਅਤੇ ਰੱਬ ਦਾ ਨਾਮ ਆ ਕੇ ਉਸ ਦੇ ਦਿਲ ਵਿੱਚ ਟਿਕ ਜਾਂਦਾ ਹੈ।
Fareedkot Teekaਸਤਿਗੁਰੋਂ ਕੋ ਮਿਲਨੇ ਤੇ ਜਿਸ ਕਾ ਮਨੁ ਮਰ ਰਹਿਤਾ ਹੈ ਤਿਸ ਕੋ ਮਨ ਮੇਂ ਹਰੀ ਕਾ ਨਾਮ ਆਇ ਵਸਤਾ ਹੈ॥
Prof. Sahib Singhਜੇ ਗੁਰੂ ਮਿਲ ਪਏ, ਤਾਂ ਮਨੁੱਖ ਦਾ ਮਨ (ਅੰਦਰੋਂ) ਆਪਾ-ਭਾਵ ਦੂਰ ਕਰ ਲੈਂਦਾ ਹੈ, ਉਸ ਦੇ ਮਨ ਵਿਚ ਹਰਿ-ਨਾਮ ਆ ਵੱਸਦਾ ਹੈ,ਪਦ ਅਰਥ ਭੇਟਿਐ = ਜੇ ਮਿਲ ਪਏ। ਮਰਿ ਰਹੈ = ਆਪਾ-ਭਾਵ ਦੂਰ ਕਰ ਲੈਂਦਾ ਹੈ। ਮਨਿ = ਮਨ ਵਿਚ। ਆਇ = ਆ ਕੇ।
SikhNet (Spanish)Encontrando al Verdadero Guru, la mente es conquistada;
ਤਿਸ ਕੀ ਕੀਮਤਿ. ਨਾ ਪਵੈ; ਕਹਣਾ ਕਿਛੂ. ਨ ਜਾਇ ॥
tis kee keemat. naa pavai; kahanaa kichhoo. na jaae |
Sant Singh KhalsaThe value of such a person cannot be estimated; nothing at all can be said about him.
Manmohan SinghThat Lord's worth can be evaluated not, nor can even an iota of His praise be uttered.
Manmohan Singh (Punjabi)ਉਸ ਸੁਆਮੀ ਦਾ ਮੁਲ ਪਾਇਆ ਨਹੀਂ ਜਾ ਸਕਦਾ, ਨਾਂ ਹੀ ਉਸ ਦੀ ਉਸਤਤੀ ਦਾ ਇਕ ਭੋਰਾ ਭੀ ਉਚਾਰਿਆ ਜਾ ਸਕਦਾ।
Fareedkot Teekaਪੁਨਹ ਤਿਸ ਕੀ ਕੀਮਤ ਨਹੀਂ ਪੜਤੀ ਹੈ ਔਰ ਤਿਸ ਕਾ (ਕਹਣਾ) ਜਸੁ ਕੁਛੁ ਕਹਾ ਨਹੀਂ ਜਾਤਾ ਹੈ॥
Prof. Sahib Singh(ਫਿਰ ਉਸ ਦਾ ਜੀਵਨ ਇਤਨਾ ਉੱਚਾ ਹੋ ਜਾਂਦਾ ਹੈ ਕਿ) ਉਸ ਦਾ ਮੁੱਲ ਨਹੀਂ ਪੈ ਸਕਦਾ, ਉਸ ਦਾ ਬਿਆਨ ਨਹੀਂ ਹੋ ਸਕਦਾ।ਪਦ ਅਰਥ ਤਿਸ ਕੀ = (ਸੰਬੰਧਕ 'ਕੀ' ਦੇ ਕਾਰਨ ਲਫ਼ਜ਼ 'ਤਿਸੁ' ਦਾ (ੁ) ਉਡ ਗਿਆ)।
SikhNet (Spanish)el Nombre del Señor llega a habitar en ella. El valor de tal ser es inestimable.
ਚਉਥੈ ਪਦਿ ਵਾਸਾ ਹੋਇਆ; ਸਚੈ ਰਹੈ ਸਮਾਇ ॥੩॥
chauthai pad vaasaa hoeaa; sachai rahai samaae |3|
Sant Singh KhalsaHe comes to dwell in the fourth state; he remains merged in the True Lord. ||3||
Manmohan SinghWhosoever remains merged in the True Name, he acquires an abode in the fourth state.
Manmohan Singh (Punjabi)ਜੋ ਕੋਈ ਸੱਚੇ ਨਾਮ ਅੰਦਰ ਲੀਨ ਰਹਿੰਦਾ ਹੈ, ਉਹ ਚੌਥੀ ਅਵਸਥਾ ਅੰਦਰ ਨਿਵਾਸ ਪਾ ਲੈਂਦਾ ਹੈ।
Fareedkot Teekaਤੁਰੀਆ ਪਦ ਮੇਂ ਤਿਸ ਕਾ ਨਿਵਾਸ ਹੂਆ ਹੈ, ਤਾਂ ਤੇ ਵਹੁ ਤਿਸ ਤੁਰੀਆ ਰੂਪੁ (ਸਚੇ) ਵਾਹਿਗੁਰੂ ਮੇਂ ਸਮਾਇ ਰਹਿਤਾ ਹੈ॥੩॥
Prof. Sahib Singhਉਹ ਮਨੁੱਖ ਉਸ ਅਵਸਥਾ ਵਿਚ ਟਿੱਕ ਜਾਂਦਾ ਹੈ ਜਿੱਥੇ ਮਾਇਆ ਦੇ ਤਿੰਨ ਗੁਣਾਂ ਦਾ ਜ਼ੋਰ ਨਹੀਂ ਪੈ ਸਕਦਾ, ਉਹ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ ਲੀਨ ਹੋਇਆ ਰਹਿੰਦਾ ਹੈ ॥੩॥ਪਦ ਅਰਥ ਚਉਥੈ = ਮਾਇਆ ਦੀ ਤਿੰਨ ਗੁਣਾਂ ਤੋਂ ਉਤਲੀ ਅਵਸਥਾ ਵਿਚ। ਸਚੈ = ਸਦਾ-ਥਿਰ ਪ੍ਰਭੂ ਵਿਚ ॥੩॥
SikhNet (Spanish)Nadie puede decir nada acerca del él. Ese ser vive en el Cuarto Estado y permanece inmerso en el Señor Verdadero. (3)
ਮੇਰਾ ਹਰਿ ਪ੍ਰਭੁ ਅਗਮੁ ਅਗੋਚਰੁ ਹੈ; ਕੀਮਤਿ ਕਹਣੁ. ਨ ਜਾਇ ॥
meraa har prabh agam agochar hai; keemat kehan. na jaae |
Sant Singh KhalsaMy Lord God is Inaccessible and Unfathomable. His value cannot be expressed.
Manmohan SinghInaccessible and Incomprehensible is my God Lord, His value can be told not.
Manmohan Singh (Punjabi)ਪਹੁੰਚ ਤੋਂ ਪਰੇ ਅਤੇ ਸੋਚ ਸਮਝ ਤੋਂ ਉਚੇਰਾ ਹੈ ਮੇਰਾ ਹਰੀ ਸੁਆਮੀ। ਉਸ ਦਾ ਮੁੱਲ ਆਖਿਆ ਨਹੀਂ ਜਾ ਸਕਦਾ।
Fareedkot Teekaਮੇਰਾ ਹਰਿ ਪ੍ਰਭੂ ਜੋ ਅਗਮ ਅਗੋਚਰ ਹੈ ਤਿਸ ਕੀ ਕੀਮਤਿ ਕਹੀ ਨਹੀਂ ਜਾਤੀ ਹੈ॥
Prof. Sahib Singhਮੇਰਾ ਹਰੀ ਪ੍ਰਭੂ ਅਪਹੁੰਚ ਹੈ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, ਕਿਸੇ ਦੁਨੀਆਵੀ ਪਦਾਰਥ ਦੇ ਵੱਟੇ ਤੋਂ ਨਹੀਂ ਮਿਲ ਸਕਦਾ।ਪਦ ਅਰਥ ਅਗਮੁ = ਅਪਹੁੰਚ। ਅਗੋਚਰੁ = (ਅ-ਗੋ-ਚਰੁ। ਗੋ = ਗਿਆਨ-ਇੰਦ੍ਰੇ। ਚਰੁ = ਪਹੁੰਚ) ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ।
SikhNet (Spanish)Mi Señor Dios es Inaccesible, Insondable e Invaluable.
ਗੁਰ ਪਰਸਾਦੀ ਬੁਝੀਐ; ਸਬਦੇ ਕਾਰ ਕਮਾਇ ॥
gur parasaadee bujheeai; sabade kaar kamaae |
Sant Singh KhalsaBy Guru's Grace, he comes to understand, and live the Shabad.
Manmohan SinghBy the Guru's grace one comes to know the Lord and lives the Name.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਪ੍ਰਾਣੀ ਪ੍ਰਭੂ ਨੂੰ ਜਾਣ ਲੈਂਦਾ ਹੈ ਅਤੇ ਨਾਮ ਦੀ ਕਮਾਈ ਕਰਦਾ ਹੈ।
Fareedkot Teekaਗੁਰੋਂ ਕੀ ਕ੍ਰਿਪਾ ਤੇ ਸਬਦ ਦ੍ਵਾਰੇ ਭਗਤੀ ਵਾ ਸਾਧਨੋਂ ਕੀ ਕਾਰ ਕਮਾਇ ਕਰ ਕੇ ਤਿਸ ਕੋ (ਬੂਝੀਐ) ਜਾਣੀਤਾ ਹੈ॥
Prof. Sahib Singhਗੁਰੂ ਦੀ ਮਿਹਰ ਨਾਲ ਹੀ ਉਸ ਦੀ ਜਾਣ-ਪਛਾਣ ਹੁੰਦੀ ਹੈ (ਜਿਸ ਨੂੰ ਜਾਣ-ਪਛਾਣ ਹੋ ਜਾਂਦੀ ਹੈ, ਉਹ ਮਨੁੱਖ) ਗੁਰੂ ਦੇ ਸ਼ਬਦ ਅਨੁਸਾਰ (ਹਰੇਕ) ਕਾਰ ਕਰਦਾ ਹੈ।ਪਦ ਅਰਥ ਪਰਸਾਦੀ = ਕਿਰਪਾ ਨਾਲ ਹੀ। ਕਮਾਇ = ਕਮਾਂਦਾ ਹੈ।
SikhNet (Spanish)Por la Gracia del Guru uno llega a entender y vivir el Shabd.
ਨਾਨਕ. ਨਾਮੁ ਸਲਾਹਿ ਤੂ ਹਰਿ; ਹਰਿ ਦਰਿ ਸੋਭਾ ਪਾਇ ॥੪॥੨॥
naanak. naam salaeh too har; har dar sobhaa paae |4|2|
Sant Singh KhalsaO Nanak, praise the Naam, the Name of the Lord, Har, Har; you shall be honored in the Court of the Lord. ||4||2||
Manmohan SinghO Nanak, praise thou the Lord God's Name and thus obtain honour in His court.
Manmohan Singh (Punjabi)ਹੇ ਨਾਨਕ! ਤੂੰ ਸੁਆਮੀ ਵਾਹਿਗੁਰੂ ਦੇ ਨਾਮ ਦੀ ਸਿਫ਼ਤ ਕਰ ਅਤੇ ਇਸ ਤਰ੍ਹਾਂ ਉਸ ਦੇ ਦਰਬਾਰ ਵਿੱਚ ਪਤਿ-ਆਬਰੂ ਪ੍ਰਾਪਤ ਕਰ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤਿਸ ਵਾਹਿਗੁਰੂ ਕੇ ਨਾਮ ਕੋ ਹੀ ਤੂੰ ਸਲਾਹਣਾ ਕਰੁ, ਤਿਸੀ ਤੇ ਹਰ ਪ੍ਰਕਾਰ ਕਰ ਹਰੀ ਕੇ ਦਰਿ ਮੇਂ ਸੋਭਾ ਪਾਵੇਗਾ॥੪॥੨॥
Prof. Sahib Singhਹੇ ਨਾਨਕ! ਤੂੰ ਸਦਾ ਹਰਿ-ਨਾਮ ਸਿਮਰਦਾ ਰਹੁ। (ਜਿਹੜਾ ਸਿਮਰਦਾ ਹੈ) ਉਹ ਪ੍ਰਭੂ ਦੇ ਦਰ ਤੇ ਸੋਭਾ ਪਾਂਦਾ ਹੈ ॥੪॥੨॥ਪਦ ਅਰਥ ਦਰਿ = ਦਰ ਤੇ। ਪਾਇ = ਪਾਂਦਾ ਹੈ (ਇਕ-ਵਚਨ) ॥੪॥੨॥
SikhNet (Spanish)Oh, dice Nanak, alaba al Naam, el Nombre del Señor, Jar, Jar; así serás honrado en la Corte del Señor. (4-2)