ੴ

ਸਿੱਖਬਾਣੀ · SikhBani

Ang 1258

Sri Guru Granth Sahib · Raag Malaar · 4 shabads, 38 lines
Translations
Shabad Guru Amardas Ji Raag Malaar continued from Ang 1257

ਜਿਸ ਤੇ ਹੋਆ ਤਿਸਹਿ ਸਮਾਣਾ; ਚੂਕਿ ਗਇਆ ਪਾਸਾਰਾ ॥੪॥੧॥

jis te hoaa tiseh samaanaa; chook geaa paasaaraa |4|1|

Sant Singh KhalsaIt shall eventually merge back into that from which it came, and all its expanse shall be gone. ||4||1||
Manmohan SinghUltimately this world shall come to an end and shall merge in Him, from whom it had issued forth.
Manmohan Singh (Punjabi)ਓੜਕ ਨੂੰ ਇਹ ਦੁਨੀਆਂ ਮੁਕ ਜਾਏਗੀ ਅਤੇ ਉਸ ਵਿੱਚ ਲੀਨ ਹੋ ਜਾਏਗੀ, ਜਿਸ ਵਿਚੋਂ ਇਹ ਉਤਪੰਨ ਹੋਈ ਸੀ।
Fareedkot Teekaਜਿਸ ਵਾਹਿਗੁਰੂ ਤੇ ਏਹ ਜੀਵ ਭਿੰਨ ਹੂਆ ਥਾ ਜਬ ਤਿਸੀ ਸ੍ਵਰੂਪ ਮੇਂ ਸਮਾਯਾ ਤਬ ਇਸ ਕੇ ਜਨਮੋਂ ਕਾ ਪਸਾਰਾ ਦੂਰ ਹੋ ਗ੍ਯਾ ਹੈ, ਭਾਵ ਜਨਮ ਮਰਨ ਤੇ ਰਹਿਤ ਹੋ ਜਾਤਾ ਹੈ॥੪॥੧॥☬ਨਿਜਮਨ ਪ੍ਰਥਾਇ ਉਚਾਰਨ ਕਰਤੇ ਹੈਂ:
Prof. Sahib Singhਜਿਸ (ਪਰਮਾਤਮਾ) ਤੋਂ (ਜਗਤ) ਪੈਦਾ ਹੁੰਦਾ ਹੈ (ਜਦੋਂ) ਉਸ ਵਿਚ ਹੀ ਲੀਨ ਹੋ ਜਾਂਦਾ ਹੈ, ਤਾਂ ਇਹ ਸਾਰਾ ਜਗਤ-ਖਿਲਾਰਾ ਮੁੱਕ ਜਾਂਦਾ ਹੈ ॥੪॥੧॥

ਪਦ ਅਰਥ ਜਿਸ (ਪਰਮਾਤਮਾ) ਤੋਂ। ਤਿਸਹਿ = (ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਤਿਸੁ' ਦਾ (ੁ) ਉਡ ਗਿਆ ਹੈ) ਉਸ ਵਿਚ ਹੀ। ਪਾਸਾਰਾ = ਖਿਲਾਰਾ। ਚੂਕਿ ਗਇਆ = ਮੁੱਕ ਜਾਂਦਾ ਹੈ।੪ ॥੪॥੧॥

SikhNet (Spanish)que tan pronto se forma, ya se deshace. (4-1)

Open this shabad (16 lines, Angs 1257-1258) →

Shabad Guru Amardas Ji Raag Malaar

ਮਲਾਰ ਮਹਲਾ ੩ ॥

malaar mahalaa 3 |

Sant Singh KhalsaMalaar, Third Mehl:
Manmohan SinghMalar 3rd Guru.
Manmohan Singh (Punjabi)ਮਲਾਰ ਤੀਜੀ ਪਾਤਿਸ਼ਾਹੀ।
SikhNet (Spanish)Malhar Mejl Guru Amar Das, Tercer Canal Divino.

ਜਿਨੀ ਹੁਕਮੁ ਪਛਾਣਿਆ ਸੇ ਮੇਲੇ; ਹਉਮੈ. ਸਬਦਿ ਜਲਾਇ ॥

jinee hukam pachhaaniaa se mele; haumai. sabad jalaae |

Sant Singh KhalsaThose who realize the Hukam of the Lord's Command are united with Him; through the Word of His Shabad, their egotism is burnt away.
Manmohan SinghThey, who realise the Lord's will, are united with Him and their self-conceit is burnt off through the Name.
Manmohan Singh (Punjabi)ਜੋ ਆਪਣੇ ਸਾਹਿਬ ਦੀ ਰਜ਼ਾ ਨੂੰ ਅਨੁਭਵ ਕਰਦੇ ਹਨ, ਉਹ ਉਸ ਨਾਲ ਮਿਲ ਜਾਂਦੇ ਹਨ ਅਤੇ ਉਹਨਾਂ ਦੀ ਸਵੈ-ਹੰਗਤਾ ਨਾਮ ਰਾਹੀਂ ਸੜ ਜਾਂਦੀ ਹੈ।
Fareedkot Teekaਜਿਨੋਂ ਨੇ ਵਾਹਿਗੁਰੂ ਕੇ ਹੁਕਮ ਕੋ ਪਛਾਣਿਆ ਹੈ, ਸੋ ਜਨ ਸਤਿਗੁਰੋਂ ਨੇ ਅਪਨੇ (ਸਬਦਿ) ਉਪਦੇਸ਼ ਦ੍ਵਾਰਾ ਹੌਮੈ ਕੋ ਜਲਾਇ ਕਰ ਤਿਸ ਹਰੀ ਕੇ ਸ੍ਵਰੂਪ ਮੇਂ ਮੇਲੇ ਹੈਂ॥
Prof. Sahib Singhਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦੀ ਰਜ਼ਾ ਨੂੰ ਮਿੱਠਾ ਕਰ ਕੇ ਮੰਨਿਆ ਹੈ, ਪ੍ਰਭੂ ਨੇ ਗੁਰੂ ਦੇ ਸ਼ਬਦ ਦੀ ਰਾਹੀਂ (ਉਹਨਾਂ ਦੇ ਅੰਦਰੋਂ) ਹਉਮੈ ਸਾੜ ਕੇ ਉਹਨਾਂ ਨੂੰ (ਆਪਣੇ ਚਰਨਾਂ ਵਿਚ) ਜੋੜ ਲਿਆ ਹੈ।

ਪਦ ਅਰਥ ਸੇ = ਉਹਨਾਂ ਮਨੁੱਖਾਂ ਨੂੰ। ਸਬਦਿ = ਸ਼ਬਦ ਦੀ ਰਾਹੀਂ। ਜਲਾਇ = ਸਾੜ ਕੇ।

SikhNet (Spanish)Quienes toman Conciencia del Jukam del Señor, son, por Su Voluntad, unidos en Su Ser.

ਸਚੀ ਭਗਤਿ ਕਰਹਿ ਦਿਨੁ ਰਾਤੀ; ਸਚਿ ਰਹੇ ਲਿਵ ਲਾਇ ॥

sachee bhagat kareh din raatee; sach rahe liv laae |

Sant Singh KhalsaThey perform true devotional worship day and night; they remain lovingly attuned to the True Lord.
Manmohan SinghDay and night, they perform the truelove-worship and remain attuned to the True Lord.
Manmohan Singh (Punjabi)ਦਿਨ ਅਤੇ ਰੈਣ, ਉਹ ਸੱਚੀ ਪਿਆਰੀ-ਉਪਾਸ਼ਨਾ ਕਰਦੇ ਹਨ ਅਤੇ ਸੱਚੇ ਸੁਆਮੀ ਨਾਲ ਪਿਰਹੜੀ ਪਾਈ ਰਖਦੇ ਹਨ।
Fareedkot Teekaਸੋ ਸਚੀ ਭਗਤੀ ਦਿਨ ਰਾਤ ਕਰਤੇ ਹੈਂ ਔਰ ਸਚ ਸਰੂਪ ਮੇਂ ਹੀ ਬ੍ਰਿਤੀ ਲਗਾਇ ਰਹੇ ਹੈਂ॥
Prof. Sahib Singhਉਹ ਮਨੁੱਖ ਦਿਨ ਰਾਤ ਸਦਾ-ਥਿਰ ਪ੍ਰਭੂ ਦੀ ਭਗਤੀ ਕਰਦੇ ਹਨ, ਉਹ ਲਿਵ ਲਾ ਕੇ ਸਦਾ-ਥਿਰ ਹਰੀ ਵਿਚ ਟਿਕੇ ਰਹਿੰਦੇ ਹਨ।

ਪਦ ਅਰਥ ਸਚੀ = ਅਟੱਲ ਰਹਿਣ ਵਾਲੀ। ਸਚਿ = ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ। ਲਾਇ = ਲਾ ਕੇ।

SikhNet (Spanish)Y a través de la Palabra, de su Shabd, su egoísmo es consumido. Día y noche realizan la Alabanza de Devoción y permanecen amorosamente entonados en el Señor Verdadero.

ਸਦਾ ਸਚੁ ਹਰਿ ਵੇਖਦੇ; ਗੁਰ ਕੈ ਸਬਦਿ ਸੁਭਾਇ ॥੧॥

sadaa sach har vekhade; gur kai sabad subhaae |1|

Sant Singh KhalsaThey gaze on their True Lord forever, through the Word of the Guru's Shabad, with loving ease. ||1||
Manmohan SinghBy the Guru's instruction, they easily ever behold their True Lord.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ, ਉਹ ਸੁਖੈਨ ਹੀ ਹਮੇਸ਼ਾਂ ਆਪਣੇ ਸੱਚੇ ਸੁਆਮੀ ਨੂੰ ਵੇਖਦੇ ਹਨ।
Fareedkot Teekaਗੁਰੋਂ ਕੇ ਸਬਦ ਕਰ ਕੇ ਵਹੁ ਸੁਭਾਵਕ ਹੀ ਸਦਾ ਸਚੇ ਕੋ ਹੀ ਸਰਬ ਮੇਂ ਦੇਖਤੇ ਹੈਂ॥੧॥
Prof. Sahib Singhਉਹ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ-ਪ੍ਰੇਮ ਵਿਚ (ਟਿਕ ਕੇ) ਸਦਾ-ਥਿਰ ਹਰੀ ਨੂੰ ਹਰ ਥਾਂ ਵੱਸਦਾ ਵੇਖਦੇ ਹਨ ॥੧॥

ਪਦ ਅਰਥ ਸਚੁ = ਸਦਾ-ਥਿਰ ਰਹਿਣ ਵਾਲਾ। ਕੈ ਸਬਦਿ = ਦੇ ਸ਼ਬਦ ਦੀ ਰਾਹੀਂ। ਸੁਭਾਇ = ਪ੍ਰੇਮ ਵਿਚ (ਟਿੱਕ ਕੇ) ॥੧॥

SikhNet (Spanish)Naturalmente, a través de la Palabra del Shabd del Guru logran tener la Visión del Señor Verdadero para siempre. (1)

ਮਨ ਰੇ; ਹੁਕਮੁ ਮੰਨਿ ਸੁਖੁ ਹੋਇ ॥

man re; hukam man sukh hoe |

Sant Singh KhalsaO mortal, accept His Will and find peace.
Manmohan SinghO man, submit thou to the Lord will and thou shalt obtain peace.
Manmohan Singh (Punjabi)ਹੇ ਬੰਦੇ! ਤੂੰ ਸੁਆਮੀ ਦੀ ਰਜ਼ਾ ਕਬੂਲ ਕਰ ਅਤੇ ਤੈਨੂੰ ਆਰਾਮ ਪਰਾਪਤ ਹੋਵੇਗਾ।
Fareedkot Teekaਹੇ ਮਨ! ਵਾਹਿਗੁਰੂ ਕਾ ਹੁਕਮੁ ਮਾਨ ਕਰ ਕੇ ਹੀ ਸੁਖ ਹੋਤਾ ਹੈ॥
Prof. Sahib Singhਹੇ ਮਨ! (ਪਰਮਾਤਮਾ ਦੀ) ਰਜ਼ਾ ਵਿਚ ਤੁਰਿਆ ਕਰ, (ਇਸ ਤਰ੍ਹਾਂ) ਆਤਮਕ ਆਨੰਦ ਬਣਿਆ ਰਹਿੰਦਾ ਹੈ।

ਪਦ ਅਰਥ ਰੇ ਮਨ = ਹੇ ਮਨ! ਹੁਕਮੁ ਮੰਨਿ = ਹੁਕਮ ਨੂੰ ਆਪਣੇ ਭਲੇ ਵਾਸਤੇ ਜਾਣ, ਰਜ਼ਾ ਵਿਚ ਰਾਜ਼ੀ ਰਹੁ।

SikhNet (Spanish)Oh, mortal, acepta Su Voluntad y encuentra la Paz;

ਪ੍ਰਭ ਭਾਣਾ ਅਪਣਾ ਭਾਵਦਾ; ਜਿਸੁ ਬਖਸੇ. ਤਿਸੁ ਬਿਘਨੁ, ਨ ਕੋਇ ॥੧॥ ਰਹਾਉ ॥

prabh bhaanaa apanaa bhaavadaa; jis bakhase. tis bighan, na koe |1| rahaau |

Sant Singh KhalsaGod is pleased by the Pleasure of His Own Will. Whomever He forgives, meets no obstacles on the way. ||1||Pause||
Manmohan SinghThe Lord loves His own will. He, whom he forgives, meets with no obstacle. Pause.
Manmohan Singh (Punjabi)ਸਾਹਿਬ ਆਪਣੀ ਰਜ਼ਾ ਨੂੰ ਪਿਆਰ ਕਰਦਾ ਹੈ। ਜਿਸ ਨੂੰ ਉਹ ਮੁਆਫ ਦੇ ਦਿੰਦਾ ਹੈ, ਉਸ ਨੂੰ ਕੋਈ ਔਕੜ ਪੇਸ਼ ਨਹੀਂ ਆਉਂਦੀ। ਠਹਿਰਾਉ।
Fareedkot Teekaਪ੍ਰਭੂ ਕੋ ਅਪਣਾ ਭਾਣਾ ਮਾਨਣੇ ਵਾਲਾ ਭਾਵਤਾ ਹੈ। ਜਿਸ ਕੋ ਭਾਣਾ ਮੰਨਣਾ ਬਖਸਤਾ ਹੈ ਤਿਸ ਕੋ ਕੋਈ ਵਿਘਨ ਨਹੀਂ ਹੋਤਾ ਹੈ॥੧॥ ਰਹਾਉ ॥
Prof. Sahib Singhਹੇ ਮਨ! ਪ੍ਰਭੂ ਨੂੰ ਆਪਣੇ ਮਰਜ਼ੀ ਪਿਆਰੀ ਲੱਗਦੀ ਹੈ। ਜਿਸ ਮਨੁੱਖ ਉਤੇ ਮਿਹਰ ਕਰਦਾ ਹੈ (ਉਹ ਉਸ ਦੀ ਰਜ਼ਾ ਵਿਚ ਤੁਰਦਾ ਹੈ), ਉਸ ਦੇ ਜੀਵਨ-ਰਾਹ ਵਿਚ ਕੋਈ ਰੁਕਾਵਟ ਨਹੀਂ ਪੈਂਦੀ ॥੧॥ ਰਹਾਉ ॥

ਪਦ ਅਰਥ ਬਿਘਨੁ = ਜੀਵਨ-ਰਾਹ ਵਿਚ ਰੁਕਾਵਟ ॥੧॥ ਰਹਾਉ ॥

SikhNet (Spanish)Dios está complacido con su Propia Voluntad. Quién es perdonado por Él, no encuentra obstáculos en su camino. (1-Pausa)

ਤ੍ਰੈ ਗੁਣ ਸਭਾ ਧਾਤੁ ਹੈ; ਨਾ ਹਰਿ ਭਗਤਿ. ਨ ਭਾਇ ॥

trai gun sabhaa dhaat hai; naa har bhagat. na bhaae |

Sant Singh KhalsaUnder the influence of the three gunas, the three dispositions, the mind wanders everywhere, without love or devotion to the Lord.
Manmohan SinghUnder the influence of three dispositions, man's mind all wanders about and he obtains neither Lord's meditation nor His affection.
Manmohan Singh (Punjabi)ਤਿੰਨਾਂ ਸੁਭਾਵਾਂ ਤੇ ਅਸਰ ਤਾਬੇ, ਇਨਸਾਨ ਦਾ ਮਨ ਸਾਰੇ ਭਟਕਦਾ ਫਿਰਦਾ ਹੈ ਅਤੇ ਉਸ ਨੂੰ ਨਾਂ ਹੀ ਸੁਆਮੀ ਦਾ ਸਿਮਰਨ ਤੇ ਨਾਂ ਹੀ ਉਸ ਦਾ ਪ੍ਰੇਮ ਪਰਾਪਤ ਹੁੰਦਾ ਹੈ।
Fareedkot Teekaਸੰਪੂਰਨ ਤ੍ਰੈ ਗੁਣੀ ਮਾਯਾ (ਧਾਤੁ) ਧਾਵਣੇ ਵਾਲੀ ਹੈ। ਜੋ ਇਸਮੈਂ ਲਗੇ ਹੈਂ ਤਿਨ ਕੋ ਨਾ ਹਰੀ ਕੀ ਭਗਤੀ ਔਰ ਨਾ ਸੰਤੋਂ ਮੇਂ ਪ੍ਰੇਮ ਹੀ ਪ੍ਰਾਪਤਿ ਭ੍ਯਾ ਹੈ॥
Prof. Sahib Singhਤ੍ਰਿਗੁਣੀ (ਮਾਇਆ ਵਿਚ ਸਦਾ ਜੁੜੇ ਰਹਿਣਾ) ਨਿਰੀ ਭਟਕਣਾ ਹੀ ਹੈ (ਇਸ ਵਿਚ ਫਸੇ ਰਿਹਾਂ) ਨਾਹ ਪ੍ਰਭੂ ਦੀ ਭਗਤੀ ਹੋ ਸਕਦੀ ਹੈ, ਨਾਹ ਉਸ ਦੇ ਪਿਆਰ ਵਿਚ ਲੀਨ ਹੋ ਸਕੀਦਾ ਹੈ।

ਪਦ ਅਰਥ ਸਭਾ ਧਾਤੁ = ਨਿਰੀ ਦੌੜ-ਭੱਜ। ਭਾਇ = ਪਿਆਰ ਵਿਚ।

SikhNet (Spanish)Bajo la influencia de las tres Gunas, las tres disposiciones, la mente vaga por todas direcciones;

ਗਤਿ ਮੁਕਤਿ ਕਦੇ. ਨ ਹੋਵਈ; ਹਉਮੈ ਕਰਮ ਕਮਾਹਿ ॥

gat mukat kade. na hovee; haumai karam kamaeh |

Sant Singh KhalsaNo one is ever saved or liberated, by doing deeds in ego.
Manmohan SinghBy doing deeds in ego, one is never emancipated and delivered.
Manmohan Singh (Punjabi)ਹੰਕਾਰ ਅੰਦਰ ਕੰਮ ਕਰਨ ਦੁਆਰਾ ਇਨਸਾਨ ਦੀ ਕਦਾਚਿਤ ਮੋਖਸ਼ ਅਤੇ ਕਲਿਆਣ ਨਹੀਂ ਹੁੰਦੀ।
Fareedkot Teekaਜੋ ਹਉਮੈ ਕੋ ਧਾਰ ਕਰ ਕੇ ਕਰਮੋਂ ਕੋ ਕਮਾਵਤੇ ਹੈਂ ਤਿਨ ਕੋ ਮੁਕਤੀ ਕੀ (ਗਤਿ) ਪ੍ਰਾਪਤੀ ਕਬੀ ਨਹੀਂ ਹੋਤੀ ਹੈ॥
Prof. Sahib Singh(ਤ੍ਰਿਗੁਣੀ ਮਾਇਆ ਦੇ ਮੋਹ ਦੇ ਕਾਰਨ) ਉੱਚੀ ਆਤਮਕ ਅਵਸਥਾ ਨਹੀਂ ਹੋ ਸਕਦੀ, ਵਿਕਾਰਾਂ ਤੋਂ ਖ਼ਲਾਸੀ ਕਦੇ ਨਹੀਂ ਹੋ ਸਕਦੀ। ਮਨੁੱਖ ਹਉਮੈ (ਵਧਾਣ ਵਾਲੇ) ਕੰਮ (ਹੀ) ਕਰਦੇ ਰਹਿੰਦੇ ਹਨ।

ਪਦ ਅਰਥ ਗਤਿ = ਉੱਚੀ ਆਤਮਕ ਅਵਸਥਾ। ਮੁਕਤਿ = ਵਿਕਾਰਾਂ ਤੋਂ ਖ਼ਲਾਸੀ। ਕਮਾਹਿ = ਕਰਦੇ ਰਹਿੰਦੇ ਹਨ।

SikhNet (Spanish)sin Amor ni Devoción al Señor. Nadie es liberado si actúa desde el ego.

ਸਾਹਿਬ ਭਾਵੈ ਸੋ ਥੀਐ; ਪਇਐ ਕਿਰਤਿ ਫਿਰਾਹਿ ॥੨॥

saahib bhaavai so theeai; peiai kirat firaeh |2|

Sant Singh KhalsaWhatever our Lord and Master wills, comes to pass. People wander according to their past actions. ||2||
Manmohan SinghWhatever the Lord wills. that alone comes to pass. Men wander about in accordance with their past deeds.
Manmohan Singh (Punjabi)ਜਿਹੜਾ ਕੁਛ ਪ੍ਰਭੂ ਨੂੰ ਚੰਗਾ ਲਗਦਾ ਹੈ, ਕੇਵਲ ਉਹ ਹੀ ਹੁੰਦਾ ਹੈ। ਆਪਣੇ ਪੂਰਬਲੇ ਕਰਮਾਂ ਦੇ ਅਨੁਸਾਰ ਆਦਮੀ ਭਟਕਦੇ ਫਿਰਦੇ ਹਨ।
Fareedkot Teekaਜੋ ਸਾਹਿਬ ਕੋ ਭਾਵਤਾ ਹੈ, ਸੋ ਹੋਤਾ ਹੈ, ਸਾਕਤ (ਕਿਰਤਿ) ਕਰਮੋਂ ਕੇ ਅਨੁਸਾਰ ਜੋਨੀਓਂ ਮੇਂ ਪੜੇ ਫਿਰਤੇ ਹੈਂ॥੨॥
Prof. Sahib Singh(ਪਰ ਜੀਵਾਂ ਦੇ ਕੀਹ ਵੱਸ?) ਜੋ ਕੁਝ ਮਾਲਕ-ਹਰੀ ਨੂੰ ਚੰਗਾ ਲੱਗਦਾ ਹੈ ਉਹੀ ਹੁੰਦਾ ਹੈ, ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਜੀਵ ਭਟਕਦੇ ਫਿਰਦੇ ਹਨ ॥੨॥

ਪਦ ਅਰਥ ਸਾਹਿਬ ਭਾਵੈ = ਮਾਲਕ-ਪ੍ਰਭੂ ਨੂੰ ਚੰਗਾ ਲੱਗਦਾ ਹੈ। ਪਇਐ ਕਿਰਤਿ = ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ। ਫਿਰਾਹਿ = ਭਟਕਦੇ ਫਿਰਦੇ ਹਨ ॥੨॥

SikhNet (Spanish)Lo que nuestro Señor y Maestro desea, eso ocurre. La gente vaga de acuerdo a sus acciones pasadas. (2)

ਸਤਿਗੁਰ ਭੇਟਿਐ. ਮਨੁ ਮਰਿ ਰਹੈ; ਹਰਿ ਨਾਮੁ ਵਸੈ ਮਨਿ ਆਇ ॥

satigur bhettiai. man mar rahai; har naam vasai man aae |

Sant Singh KhalsaMeeting with the True Guru, the mind is overpowered; the Lord's Name comes to abide in the mind.
Manmohan SinghMeeting with the True Guru, man's mind is overpowered and the God's Name comes to abide in his heart.
Manmohan Singh (Punjabi)ਸੱਚੇ ਗੁਰਾਂ ਨਾਲ ਮਿਲਣ ਦੁਆਰਾ ਮਨੁਖ ਦਾ ਮਨੂਆ ਕਾਬੂ ਵਿੱਚ ਆ ਜਾਂਦਾ ਹੈ ਅਤੇ ਰੱਬ ਦਾ ਨਾਮ ਆ ਕੇ ਉਸ ਦੇ ਦਿਲ ਵਿੱਚ ਟਿਕ ਜਾਂਦਾ ਹੈ।
Fareedkot Teekaਸਤਿਗੁਰੋਂ ਕੋ ਮਿਲਨੇ ਤੇ ਜਿਸ ਕਾ ਮਨੁ ਮਰ ਰਹਿਤਾ ਹੈ ਤਿਸ ਕੋ ਮਨ ਮੇਂ ਹਰੀ ਕਾ ਨਾਮ ਆਇ ਵਸਤਾ ਹੈ॥
Prof. Sahib Singhਜੇ ਗੁਰੂ ਮਿਲ ਪਏ, ਤਾਂ ਮਨੁੱਖ ਦਾ ਮਨ (ਅੰਦਰੋਂ) ਆਪਾ-ਭਾਵ ਦੂਰ ਕਰ ਲੈਂਦਾ ਹੈ, ਉਸ ਦੇ ਮਨ ਵਿਚ ਹਰਿ-ਨਾਮ ਆ ਵੱਸਦਾ ਹੈ,

ਪਦ ਅਰਥ ਭੇਟਿਐ = ਜੇ ਮਿਲ ਪਏ। ਮਰਿ ਰਹੈ = ਆਪਾ-ਭਾਵ ਦੂਰ ਕਰ ਲੈਂਦਾ ਹੈ। ਮਨਿ = ਮਨ ਵਿਚ। ਆਇ = ਆ ਕੇ।

SikhNet (Spanish)Encontrando al Verdadero Guru, la mente es conquistada;

ਤਿਸ ਕੀ ਕੀਮਤਿ. ਨਾ ਪਵੈ; ਕਹਣਾ ਕਿਛੂ. ਨ ਜਾਇ ॥

tis kee keemat. naa pavai; kahanaa kichhoo. na jaae |

Sant Singh KhalsaThe value of such a person cannot be estimated; nothing at all can be said about him.
Manmohan SinghThat Lord's worth can be evaluated not, nor can even an iota of His praise be uttered.
Manmohan Singh (Punjabi)ਉਸ ਸੁਆਮੀ ਦਾ ਮੁਲ ਪਾਇਆ ਨਹੀਂ ਜਾ ਸਕਦਾ, ਨਾਂ ਹੀ ਉਸ ਦੀ ਉਸਤਤੀ ਦਾ ਇਕ ਭੋਰਾ ਭੀ ਉਚਾਰਿਆ ਜਾ ਸਕਦਾ।
Fareedkot Teekaਪੁਨਹ ਤਿਸ ਕੀ ਕੀਮਤ ਨਹੀਂ ਪੜਤੀ ਹੈ ਔਰ ਤਿਸ ਕਾ (ਕਹਣਾ) ਜਸੁ ਕੁਛੁ ਕਹਾ ਨਹੀਂ ਜਾਤਾ ਹੈ॥
Prof. Sahib Singh(ਫਿਰ ਉਸ ਦਾ ਜੀਵਨ ਇਤਨਾ ਉੱਚਾ ਹੋ ਜਾਂਦਾ ਹੈ ਕਿ) ਉਸ ਦਾ ਮੁੱਲ ਨਹੀਂ ਪੈ ਸਕਦਾ, ਉਸ ਦਾ ਬਿਆਨ ਨਹੀਂ ਹੋ ਸਕਦਾ।

ਪਦ ਅਰਥ ਤਿਸ ਕੀ = (ਸੰਬੰਧਕ 'ਕੀ' ਦੇ ਕਾਰਨ ਲਫ਼ਜ਼ 'ਤਿਸੁ' ਦਾ (ੁ) ਉਡ ਗਿਆ)।

SikhNet (Spanish)el Nombre del Señor llega a habitar en ella. El valor de tal ser es inestimable.

ਚਉਥੈ ਪਦਿ ਵਾਸਾ ਹੋਇਆ; ਸਚੈ ਰਹੈ ਸਮਾਇ ॥੩॥

chauthai pad vaasaa hoeaa; sachai rahai samaae |3|

Sant Singh KhalsaHe comes to dwell in the fourth state; he remains merged in the True Lord. ||3||
Manmohan SinghWhosoever remains merged in the True Name, he acquires an abode in the fourth state.
Manmohan Singh (Punjabi)ਜੋ ਕੋਈ ਸੱਚੇ ਨਾਮ ਅੰਦਰ ਲੀਨ ਰਹਿੰਦਾ ਹੈ, ਉਹ ਚੌਥੀ ਅਵਸਥਾ ਅੰਦਰ ਨਿਵਾਸ ਪਾ ਲੈਂਦਾ ਹੈ।
Fareedkot Teekaਤੁਰੀਆ ਪਦ ਮੇਂ ਤਿਸ ਕਾ ਨਿਵਾਸ ਹੂਆ ਹੈ, ਤਾਂ ਤੇ ਵਹੁ ਤਿਸ ਤੁਰੀਆ ਰੂਪੁ (ਸਚੇ) ਵਾਹਿਗੁਰੂ ਮੇਂ ਸਮਾਇ ਰਹਿਤਾ ਹੈ॥੩॥
Prof. Sahib Singhਉਹ ਮਨੁੱਖ ਉਸ ਅਵਸਥਾ ਵਿਚ ਟਿੱਕ ਜਾਂਦਾ ਹੈ ਜਿੱਥੇ ਮਾਇਆ ਦੇ ਤਿੰਨ ਗੁਣਾਂ ਦਾ ਜ਼ੋਰ ਨਹੀਂ ਪੈ ਸਕਦਾ, ਉਹ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ ਲੀਨ ਹੋਇਆ ਰਹਿੰਦਾ ਹੈ ॥੩॥

ਪਦ ਅਰਥ ਚਉਥੈ = ਮਾਇਆ ਦੀ ਤਿੰਨ ਗੁਣਾਂ ਤੋਂ ਉਤਲੀ ਅਵਸਥਾ ਵਿਚ। ਸਚੈ = ਸਦਾ-ਥਿਰ ਪ੍ਰਭੂ ਵਿਚ ॥੩॥

SikhNet (Spanish)Nadie puede decir nada acerca del él. Ese ser vive en el Cuarto Estado y permanece inmerso en el Señor Verdadero. (3)

ਮੇਰਾ ਹਰਿ ਪ੍ਰਭੁ ਅਗਮੁ ਅਗੋਚਰੁ ਹੈ; ਕੀਮਤਿ ਕਹਣੁ. ਨ ਜਾਇ ॥

meraa har prabh agam agochar hai; keemat kehan. na jaae |

Sant Singh KhalsaMy Lord God is Inaccessible and Unfathomable. His value cannot be expressed.
Manmohan SinghInaccessible and Incomprehensible is my God Lord, His value can be told not.
Manmohan Singh (Punjabi)ਪਹੁੰਚ ਤੋਂ ਪਰੇ ਅਤੇ ਸੋਚ ਸਮਝ ਤੋਂ ਉਚੇਰਾ ਹੈ ਮੇਰਾ ਹਰੀ ਸੁਆਮੀ। ਉਸ ਦਾ ਮੁੱਲ ਆਖਿਆ ਨਹੀਂ ਜਾ ਸਕਦਾ।
Fareedkot Teekaਮੇਰਾ ਹਰਿ ਪ੍ਰਭੂ ਜੋ ਅਗਮ ਅਗੋਚਰ ਹੈ ਤਿਸ ਕੀ ਕੀਮਤਿ ਕਹੀ ਨਹੀਂ ਜਾਤੀ ਹੈ॥
Prof. Sahib Singhਮੇਰਾ ਹਰੀ ਪ੍ਰਭੂ ਅਪਹੁੰਚ ਹੈ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, ਕਿਸੇ ਦੁਨੀਆਵੀ ਪਦਾਰਥ ਦੇ ਵੱਟੇ ਤੋਂ ਨਹੀਂ ਮਿਲ ਸਕਦਾ।

ਪਦ ਅਰਥ ਅਗਮੁ = ਅਪਹੁੰਚ। ਅਗੋਚਰੁ = (ਅ-ਗੋ-ਚਰੁ। ਗੋ = ਗਿਆਨ-ਇੰਦ੍ਰੇ। ਚਰੁ = ਪਹੁੰਚ) ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ।

SikhNet (Spanish)Mi Señor Dios es Inaccesible, Insondable e Invaluable.

ਗੁਰ ਪਰਸਾਦੀ ਬੁਝੀਐ; ਸਬਦੇ ਕਾਰ ਕਮਾਇ ॥

gur parasaadee bujheeai; sabade kaar kamaae |

Sant Singh KhalsaBy Guru's Grace, he comes to understand, and live the Shabad.
Manmohan SinghBy the Guru's grace one comes to know the Lord and lives the Name.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਪ੍ਰਾਣੀ ਪ੍ਰਭੂ ਨੂੰ ਜਾਣ ਲੈਂਦਾ ਹੈ ਅਤੇ ਨਾਮ ਦੀ ਕਮਾਈ ਕਰਦਾ ਹੈ।
Fareedkot Teekaਗੁਰੋਂ ਕੀ ਕ੍ਰਿਪਾ ਤੇ ਸਬਦ ਦ੍ਵਾਰੇ ਭਗਤੀ ਵਾ ਸਾਧਨੋਂ ਕੀ ਕਾਰ ਕਮਾਇ ਕਰ ਕੇ ਤਿਸ ਕੋ (ਬੂਝੀਐ) ਜਾਣੀਤਾ ਹੈ॥
Prof. Sahib Singhਗੁਰੂ ਦੀ ਮਿਹਰ ਨਾਲ ਹੀ ਉਸ ਦੀ ਜਾਣ-ਪਛਾਣ ਹੁੰਦੀ ਹੈ (ਜਿਸ ਨੂੰ ਜਾਣ-ਪਛਾਣ ਹੋ ਜਾਂਦੀ ਹੈ, ਉਹ ਮਨੁੱਖ) ਗੁਰੂ ਦੇ ਸ਼ਬਦ ਅਨੁਸਾਰ (ਹਰੇਕ) ਕਾਰ ਕਰਦਾ ਹੈ।

ਪਦ ਅਰਥ ਪਰਸਾਦੀ = ਕਿਰਪਾ ਨਾਲ ਹੀ। ਕਮਾਇ = ਕਮਾਂਦਾ ਹੈ।

SikhNet (Spanish)Por la Gracia del Guru uno llega a entender y vivir el Shabd.

ਨਾਨਕ. ਨਾਮੁ ਸਲਾਹਿ ਤੂ ਹਰਿ; ਹਰਿ ਦਰਿ ਸੋਭਾ ਪਾਇ ॥੪॥੨॥

naanak. naam salaeh too har; har dar sobhaa paae |4|2|

Sant Singh KhalsaO Nanak, praise the Naam, the Name of the Lord, Har, Har; you shall be honored in the Court of the Lord. ||4||2||
Manmohan SinghO Nanak, praise thou the Lord God's Name and thus obtain honour in His court.
Manmohan Singh (Punjabi)ਹੇ ਨਾਨਕ! ਤੂੰ ਸੁਆਮੀ ਵਾਹਿਗੁਰੂ ਦੇ ਨਾਮ ਦੀ ਸਿਫ਼ਤ ਕਰ ਅਤੇ ਇਸ ਤਰ੍ਹਾਂ ਉਸ ਦੇ ਦਰਬਾਰ ਵਿੱਚ ਪਤਿ-ਆਬਰੂ ਪ੍ਰਾਪਤ ਕਰ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤਿਸ ਵਾਹਿਗੁਰੂ ਕੇ ਨਾਮ ਕੋ ਹੀ ਤੂੰ ਸਲਾਹਣਾ ਕਰੁ, ਤਿਸੀ ਤੇ ਹਰ ਪ੍ਰਕਾਰ ਕਰ ਹਰੀ ਕੇ ਦਰਿ ਮੇਂ ਸੋਭਾ ਪਾਵੇਗਾ॥੪॥੨॥
Prof. Sahib Singhਹੇ ਨਾਨਕ! ਤੂੰ ਸਦਾ ਹਰਿ-ਨਾਮ ਸਿਮਰਦਾ ਰਹੁ। (ਜਿਹੜਾ ਸਿਮਰਦਾ ਹੈ) ਉਹ ਪ੍ਰਭੂ ਦੇ ਦਰ ਤੇ ਸੋਭਾ ਪਾਂਦਾ ਹੈ ॥੪॥੨॥

ਪਦ ਅਰਥ ਦਰਿ = ਦਰ ਤੇ। ਪਾਇ = ਪਾਂਦਾ ਹੈ (ਇਕ-ਵਚਨ) ॥੪॥੨॥

SikhNet (Spanish)Oh, dice Nanak, alaba al Naam, el Nombre del Señor, Jar, Jar; así serás honrado en la Corte del Señor. (4-2)

Open this shabad →

Shabad Guru Amardas Ji Raag Malaar

ਮਲਾਰ ਮਹਲਾ ੩ ॥

malaar mahalaa 3 |

Sant Singh KhalsaMalaar, Third Mehl:
Manmohan SinghMalar 3rd Guru.
Manmohan Singh (Punjabi)ਮਲਾਰ ਤੀਜੀ ਪਾਤਿਸ਼ਾਹੀ।
SikhNet (Spanish)Malhar, Mejl Guru Amar Das, Tercer Canal Divino.

ਗੁਰਮੁਖਿ ਕੋਈ ਵਿਰਲਾ ਬੂਝੈ; ਜਿਸ ਨੋ ਨਦਰਿ ਕਰੇਇ ॥

guramukh koee viralaa boojhai; jis no nadar karee |

Sant Singh KhalsaRare is that person who, as Gurmukh, understands; the Lord has bestowed His Glance of Grace.
Manmohan SinghSome rare one, on whom is the God's grace, knows Him through the Guru.
Manmohan Singh (Punjabi)ਕੋਈ ਇਕ ਅੱਧਾ ਹੀ, ਜਿਸ ਤੇ ਹਰੀ ਦੀ ਮਿਹਰ ਹੈ, ਉਸ ਨੂੰ ਗੁਰਾਂ ਦੇ ਰਾਹੀਂ ਜਾਣਦਾ ਹੈ।
Fareedkot Teekaਹੇ ਭਾਈ! ਜਿਸ ਨੋ ਵਾਹਿਗੁਰੂ ਕ੍ਰਿਪਾ ਦ੍ਰਿਸ੍ਟੀ ਕਰਤਾ ਹੈ, ਸੋ ਸਤਿਗੁਰੋਂ ਦ੍ਵਾਰੇ ਕੋਈ ਵਿਰਲਾ ਹੀ ਨਾਮ ਕੋ ਬੂਝਤਾ ਹੈ॥
Prof. Sahib Singhਜਿਸ ਮਨੁੱਖ ਉਤੇ ਪ੍ਰਭੂ ਮਿਹਰ ਦੀ ਨਿਗਾਹ ਕਰਦਾ ਹੈ, ਉਹ ਕੋਈ ਵਿਰਲਾ ਗੁਰੂ ਦੇ ਸਨਮੁਖ ਹੋ ਕੇ (ਇਹ) ਸਮਝਦਾ ਹੈ,

ਪਦ ਅਰਥ ਜਿਸ ਨੋ = (ਸੰਬੰਧਕ 'ਨੋ' ਦੇ ਕਾਰਨ ਲਫ਼ਜ਼ 'ਜਿਸੁ' ਦਾ (ੁ) ਉਡ ਗਿਆ ਹੈ)। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਨਦਰਿ = ਮਿਹਰ ਦੀ ਨਿਗਾਹ। ਕਰੇਇ = ਕਰਦਾ ਹੈ।

SikhNet (Spanish)Extraordinario es quién, como Gurumukj, adquiere el Entendimiento;

ਗੁਰ ਬਿਨੁ ਦਾਤਾ. ਕੋਈ ਨਾਹੀ; ਬਖਸੇ ਨਦਰਿ ਕਰੇਇ ॥

gur bin daataa. koee naahee; bakhase nadar karee |

Sant Singh KhalsaThere is no Giver except the Guru. He grants His Grace and forgives.
Manmohan SinghSave the Guru, there is no other giver, He alone shows mercy and forgives,
Manmohan Singh (Punjabi)ਗੁਰਾਂ ਦੇ ਬਗੈਰ, ਹੋਰ ਕੋਈ ਦਾਤਾਰ ਨਹੀਂ। ਕੇਵਲ ਉਹ ਹੀ ਰਹਿਮਤ ਧਾਰਦੇ ਤੇ ਮੁਆਫ ਕਰਦੇ ਹਨ।
Fareedkot Teekaਤਾਂ ਤੇ ਗੁਰੋਂ ਤੇ ਬਿਨਾ ਨਾਮ ਕਾ ਦਾਤਾ ਔਰ ਕੋਈ ਨਹੀਂ ਹੈ। ਜਿਸ ਕੋ ਸਤਿਗੁਰ ਕ੍ਰਿਪਾ ਕਰੇ ਤਿਸ ਕੋ ਨਾਮ ਬਖਸਤਾ ਹੈ॥
Prof. Sahib Singh(ਕਿ) ਗੁਰੂ ਤੋਂ ਬਿਨਾ ਹੋਰ ਕੋਈ (ਨਾਮ ਦੀ) ਦਾਤ ਦੇਣ ਵਾਲਾ ਨਹੀਂ ਹੈ, ਜਿਸ ਉਤੇ ਮਿਹਰ ਦੀ ਨਿਗਾਹ ਕਰਦਾ ਹੈ, ਉਸ ਨੂੰ (ਨਾਮ) ਬਖ਼ਸ਼ਦਾ ਹੈ।
SikhNet (Spanish)el Señor ha otorgado su Mirada de Gracia. No hay otro Dador, fuera del Guru; Él perdona y otorga Su Gracia.

ਗੁਰ ਮਿਲਿਐ ਸਾਂਤਿ ਊਪਜੈ; ਅਨਦਿਨੁ ਨਾਮੁ ਲਏਇ ॥੧॥

gur miliai saant aoopajai; anadin naam lee |1|

Sant Singh KhalsaMeeting the Guru, peace and tranquility well up; chant the Naam, the Name of the Lord, day and night. ||1||
Manmohan SinghMeeting with the Guru, cool-comfort wells up and night and day one utters the Name.
Manmohan Singh (Punjabi)ਗੁਰਾਂ ਨਾਲ ਮਿਲਣ ਦੁਆਰਾ, ਠੰਡ-ਚੈਨ ਉਤਪੰਨ ਹੁੰਦੀ ਹੈ ਅਤੇ ਰੈਣ ਤੇ ਦਿਨ ਆਦਮੀ ਨਾਮ ਦਾ ਉਚਾਰਨ ਕਰਦਾ ਹੈ।
Fareedkot Teekaਗੁਰੋਂ ਕੇ ਮਿਲਨੇ ਤੇ ਜੋ (ਅਨਦਿਨੁ) ਨਿਰੰਤ੍ਰ ਨਾਮ ਕੋ (ਲਏਇ) ਉਚਾਰਨ ਕਰਤੇ ਹੈਂ ਤਿਨ ਕੇ ਰਿਦੇ ਮੇਂ ਸਾਂਤੀ ਉਪਜਤੀ ਹੈ॥੧॥
Prof. Sahib Singhਜੇ ਗੁਰੂ ਮਿਲ ਪਏ, ਤਾਂ (ਮਨ ਵਿਚ) ਸ਼ਾਂਤੀ ਪੈਦਾ ਹੋ ਜਾਂਦੀ ਹੈ (ਅਤੇ ਮਨੁੱਖ) ਹਰ ਵੇਲੇ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ ॥੧॥

ਪਦ ਅਰਥ ਗੁਰ ਮਿਲਿਐ = ਜੇ ਗੁਰੂ ਮਿਲ ਪਏ। ਅਨਦਿਨੁ = ਹਰ ਰੋਜ਼, ਹਰ ਵੇਲੇ। ਲਏਇ = ਲੈਂਦਾ ਹੈ, ਜਪਦਾ ਹੈ ॥੧॥

SikhNet (Spanish)Encontrándolo, la Paz y la Tranquilidad son edificadas. Canta el Naam, el Nombre del Señor noche y día. (1)

ਮੇਰੇ ਮਨ; ਹਰਿ ਅੰਮ੍ਰਿਤ ਨਾਮੁ ਧਿਆਇ ॥

mere man; har amrit naam dhiaae |

Sant Singh KhalsaO my mind, meditate on the Ambrosial Name of the Lord.
Manmohan SinghO my soul, contemplate thou the Lord's Nectar-Name.
Manmohan Singh (Punjabi)ਹੇ ਮੇਰੀ ਜਿੰਦੜੀਏ! ਤੂੰ ਪ੍ਰਭੂ ਦੇ ਸੁਧਾ-ਸਰੂਪ ਨਾਮ ਦਾ ਸਿਮਰਨ ਕਰ।
Fareedkot Teekaਹੇ ਮੇਰੇ ਮਨ! ਹਰੀ ਕੇ ਅੰਮ੍ਰਿਤ ਨਾਮ ਕੋ ਸਦਾ ਧਿਆਵਣਾ ਕਰੁ॥
Prof. Sahib Singhਹੇ ਮੇਰੇ ਮਨ! ਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਚੇਤੇ ਕਰਿਆ ਕਰ।

ਪਦ ਅਰਥ ਮਨ = ਹੇ ਮਨ! ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ।

SikhNet (Spanish)Oh, mente mía, medita en el Nombre Ambrosial del Señor.

ਸਤਿਗੁਰੁ ਪੁਰਖੁ ਮਿਲੈ. ਨਾਉ ਪਾਈਐ; ਹਰਿ ਨਾਮੇ ਸਦਾ ਸਮਾਇ ॥੧॥ ਰਹਾਉ ॥

satigur purakh milai. naau paaeeai; har naame sadaa samaae |1| rahaau |

Sant Singh KhalsaMeeting with the True Guru and the Primal Being, the Name is obtained, and one remains forever absorbed in the Lord's Name. ||1||Pause||
Manmohan SinghMeeting with the Omnipotent True Guru, the Name is received and the mortal even remains merged and the mortal even remains merged in the Lord's Name. Pause.
Manmohan Singh (Punjabi)ਸਰੱਬ-ਸ਼ਕਤੀਵਾਨ ਸੱਚੇ ਗੁਰਾਂ ਨਾਲ ਮਿਲਣ ਦੁਆਰਾ ਨਾਮ ਪਰਾਪਤ ਹੁੰਦਾ ਹੈ ਅਤੇ ਪ੍ਰਾਣੀ ਹਮੇਸ਼ਾਂ ਹੀ ਰੱਬ ਦੇ ਨਾਮ ਅੰਦਰ ਲੀਨ ਹੋਇਆ ਰਹਿੰਦਾ ਹੈ। ਠਹਿਰਾਉ।
Fareedkot Teekaਸਤਿਗੁਰ ਪੁਰਖ ਕੇ ਮਿਲਨੇ ਤੇ ਹੀ ਵਾਹਿਗੁਰੂ ਕਾ ਨਾਮੁ ਪਾਈਤਾ ਹੈ, ਤਾਂ ਤੇ ਤਿਨ ਸਤਿਗੁਰੋਂ ਦ੍ਵਾਰੇ ਹਰੀ ਨਾਮ ਮੇਂ ਸਦਾ ਸਮਾਇ ਰਹੋ॥੧॥ ਰਹਾਉ ॥
Prof. Sahib Singhਜਦੋਂ ਗੁਰੂ ਮਰਦ ਮਿਲ ਪੈਂਦਾ ਹੈ, ਤਦੋਂ ਹਰਿ-ਨਾਮ ਪ੍ਰਾਪਤ ਹੁੰਦਾ ਹੈ (ਜਿਸ ਨੂੰ ਗੁਰੂ ਮਿਲਦਾ ਹੈ) ਉਹ ਸਦਾ ਹਰਿ-ਨਾਮ ਵਿਚ ਹੀ ਲੀਨ ਰਹਿੰਦਾ ਹੈ ॥੧॥ ਰਹਾਉ ॥

ਪਦ ਅਰਥ ਪਾਈਐ = ਹਾਸਲ ਕਰ ਲਈਦਾ ਹੈ। ਨਾਮੇ = ਨਾਮ ਵਿਚ ਹੀ। ਸਮਾਇ = ਲੀਨ ਰਹਿੰਦਾ ਹੈ ॥੧॥ ਰਹਾਉ ॥

SikhNet (Spanish)Encontrando al Verdadero Guru y al Señor Primordial, el Nombre es obtenido y uno es absorbido para siempre en el Nombre del Señor. (1-Pausa)

ਮਨਮੁਖ ਸਦਾ ਵਿਛੁੜੇ ਫਿਰਹਿ; ਕੋਇ. ਨ ਕਿਸ ਹੀ ਨਾਲਿ ॥

manamukh sadaa vichhurre fireh; koe. na kis hee naal |

Sant Singh KhalsaThe self-willed manmukhs are forever separated from the Lord; no one is with them.
Manmohan SinghThe egocentrics ever remain separated from God. No one of them is with any other.
Manmohan Singh (Punjabi)ਮਨਮਤੀਏ ਸਦੀਵ ਹੀ ਵਾਹਿਗੁਰੂ ਨਾਲੋ ਵਿਛੁੰਨੇ ਰਹਿੰਦੇ ਹਨ। ਉਨ੍ਹਾਂ ਵਿਚੋਂ ਕੋਈ ਕਿਸੇ ਨਾਲ ਨਹੀਂ।
Fareedkot Teekaਮਨਮੁਖ ਹਰੀ ਤੇ ਵਿਛੜੇ ਹੂਏ ਸਦਾ ਜੋਨੀਓਂ ਮੇਂ ਫਿਰਤੇ ਹੈਂ, ਕਿਉਂਕਿ ਕੋਈ ਸੁਭ ਗੁਣ ਕਿਸੀ ਮਨਮੁਖ ਕੇ ਸਾਥ ਨਹੀਂ ਹੈ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਪਰਮਾਤਮਾ ਤੋਂ) ਵਿੱਛੁੜ ਕੇ ਸਦਾ ਭਟਕਦੇ ਫਿਰਦੇ ਹਨ (ਉਹ ਇਹ ਨਹੀਂ ਸਮਝਦੇ ਕਿ ਜਿਨ੍ਹਾਂ ਨਾਲ ਮੋਹ ਹੈ, ਉਹਨਾਂ ਵਿਚੋਂ) ਕੋਈ ਭੀ ਕਿਸੇ ਦੇ ਨਾਲ ਸਦਾ ਦਾ ਸਾਥ ਨਹੀਂ ਨਿਬਾਹ ਸਕਦਾ।

ਪਦ ਅਰਥ ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ। ਫਿਰਹਿ = ਭਟਕਦੇ ਹਨ। ਕਿਸ ਹੀ = (ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਕਿਸੁ' ਦਾ (ੁ) ਉਡ ਗਿਆ ਹੈ।

SikhNet (Spanish)Los Manmukjs arrogantes viven siempre separados del Señor; nadie está con ellos.

ਹਉਮੈ ਵਡਾ ਰੋਗੁ ਹੈ; ਸਿਰਿ ਮਾਰੇ ਜਮਕਾਲਿ ॥

haumai vaddaa rog hai; sir maare jamakaal |

Sant Singh KhalsaThey are stricken with the great disease of egotism; they are hit on the head by the Messenger of Death.
Manmohan SinghThey are stricken with the great malady of pride and death's courier strikes them on the head.
Manmohan Singh (Punjabi)ਉਨ੍ਹਾਂ ਨੂੰ ਹੰਕਾਰ ਦੀ ਭਾਰੀ ਬੀਮਾਰੀ ਚਿਮੜੀ ਹੋਈ ਹੈ ਅਤੇ ਮੌਤ ਦਾ ਦੂਤ ਉਨ੍ਹਾਂ ਨੂੰ ਸਿਰ ਤੇ ਸੱਟ ਮਾਰਦਾ ਹੈ।
Fareedkot Teekaਤਿਨ ਕੇ ਰਿਦੇ ਮੇਂ ਹਉਮੈ ਕਾ ਬਡਾ ਭਾਰੀ ਰੋਗੁ ਹੈ, ਤਾਂ ਤੇ ਤਿਨ ਕੇ ਸਿਰ ਪਰ ਜਮਕਾਲੁ ਮਾਰੇ ਹੈਂ॥
Prof. Sahib Singhਉਹਨਾਂ ਦੇ ਅੰਦਰ ਹਉਮੈ ਦਾ ਵੱਡਾ ਰੋਗ ਟਿਕਿਆ ਰਹਿੰਦਾ ਹੈ, ਆਤਮਕ ਮੌਤ ਨੇ ਉਹਨਾਂ ਨੂੰ ਸਿਰ-ਪਰਨੇ ਸੁੱਟਿਆ ਹੁੰਦਾ ਹੈ।

ਪਦ ਅਰਥ ਸਿਰਿ = ਸਿਰ-ਭਾਰ, ਸਿਰ-ਪਰਨੇ। ਜਮਕਾਲਿ = ਜਮਕਾਲ ਨੇ, ਆਤਮਕ ਮੌਤ ਨੇ।

SikhNet (Spanish)Están afectados por la gran enfermedad del egoísmo; el emisario de la muerte les pega en la cabeza.

ਗੁਰਮਤਿ ਸਤਸੰਗਤਿ. ਨ ਵਿਛੁੜਹਿ; ਅਨਦਿਨੁ ਨਾਮੁ ਸਮੑਾਲਿ ॥੨॥

guramat satasangat. na vichhurreh; anadin naam samaal |2|

Sant Singh KhalsaThose who follow the Guru's Teachings are never separated from the Sat Sangat, the True Congregation. They dwell on the Naam, night and day. ||2||
Manmohan SinghThe obeyers of the Guru's instruction, separate not from, the saints guild and ever remember the Name.
Manmohan Singh (Punjabi)ਗੁਰਾਂ ਦੀ ਸਿੱਖ-ਮਤ ਤੇ ਚਲਣ ਵਾਲੇ, ਸਾਧ-ਸੰਗਤ ਨਾਲੋ ਜੁਦਾ ਨਹੀਂ ਹੁੰਦੇ ਅਤੇ ਸਦੀਵ ਹੀ ਨਾਮ ਦਾ ਸਿਮਰਨ ਕਰਦੇ ਹਨ।
Fareedkot Teekaਜੋ ਗੁਰੋਂ ਕੀ (ਮਤਿ) ਸਿਖ੍ਯਾ ਦੁਆਰੇ ਸਤਸੰਗਤ ਮੇਂ ਮਿਲੇ ਹੈਂ ਔ ਨਾਮ ਕੋ ਨਿਰੰਤਰ ਸਮਾਲਿਆ ਹੈ, ਸੋ ਤਿਸ ਵਾਹਿਗੁਰੂ ਤੇ ਕਬੀ ਵਿਛੜਤੇ ਨਹੀਂ ਹੈ॥੨॥
Prof. Sahib Singhਜਿਹੜੇ ਮਨੁੱਖ ਗੁਰੂ ਦੀ ਮੱਤ ਲੈਂਦੇ ਹਨ, ਉਹ ਹਰ ਵੇਲੇ ਪਰਮਾਤਮਾ ਦਾ ਨਾਮ (ਹਿਰਦੇ ਵਿਚ) ਵਸਾ ਕੇ ਸਾਧ ਸੰਗਤ ਤੋਂ ਕਦੇ ਨਹੀਂ ਵਿੱਛੁੜਦੇ ॥੨॥

ਪਦ ਅਰਥ ਸਮ੍ਹ੍ਹਾਲਿ = ਹਿਰਦੇ ਵਿਚ ਵਸਾ ਕੇ ॥੨॥

SikhNet (Spanish)Quienes siguen las Enseñanzas del Guru, nunca están separados de la Saad Sangat, la Congregación Verdadera. Ellos habitan en el Naam día y noche. (2)

ਸਭਨਾ ਕਰਤਾ ਏਕੁ ਤੂ; ਨਿਤ ਕਰਿ ਦੇਖਹਿ ਵੀਚਾਰੁ ॥

sabhanaa karataa ek too; nit kar dekheh veechaar |

Sant Singh KhalsaYou are the One and Only Creator of all. You continually create, watch over and contemplate.
Manmohan SinghThou alone are the Creator of all. Thou create, watch over and keep track of all for ever.
Manmohan Singh (Punjabi)ਕੇਵਲ ਤੂੰ ਹੀ ਸਾਰਿਆਂ ਦਾ ਸਿਰਜਣਹਾਰ ਹੈ। ਤੂੰ ਸਦਾ ਹੀ ਸਾਰਿਆਂ ਨੂੰ ਸਾਜਦਾ, ਵੇਖਦਾ ਅਤੇ ਗਹੁ ਵਿੱਚ ਰਖਦਾ ਹੈ।
Fareedkot Teekaਹੇ ਮਨ! ਗੁਰਮੁਖ ਜਨਿ ਵੀਚਾਰ ਕਰ ਕੇ ਸਭਨਾ ਕਾ ਕਰਤਾ ਜਿਸ ਏਕ ਵਾਹਿਗੁਰੂ ਕੋ ਦੇਖਤੇ ਹੈਂ ਤਿਸ ਕੋ ਤੂੰ ਭੀ ਜਾਨੁ॥
Prof. Sahib Singhਹੇ ਪ੍ਰਭੂ! ਸਭ ਜੀਵਾਂ ਦਾ ਪੈਦਾ ਕਰਨ ਵਾਲਾ ਸਿਰਫ਼ ਤੂੰ ਹੀ ਹੈਂ, ਅਤੇ ਵਿਚਾਰ ਕਰ ਕੇ ਤੂੰ ਸਦਾ ਸੰਭਾਲ ਭੀ ਕਰਦਾ ਹੈਂ।

ਪਦ ਅਰਥ ਕਰਤਾ = ਪੈਦਾ ਕਰਨ ਵਾਲਾ। ਨਿਤ = ਸਦਾ। ਕਰਿ ਵੀਚਾਰੁ = ਵਿਚਾਰ ਕਰ ਕੇ। ਦੇਖਹਿ = ਸੰਭਾਲ ਕਰਦਾ ਹੈਂ (ਤੂੰ)।

SikhNet (Spanish)Eres el Único Creador de Todo. Permaneces continuamente contemplando,

ਇਕਿ ਗੁਰਮੁਖਿ ਆਪਿ ਮਿਲਾਇਆ; ਬਖਸੇ ਭਗਤਿ ਭੰਡਾਰ ॥

eik guramukh aap milaaeaa; bakhase bhagat bhanddaar |

Sant Singh KhalsaSome are Gurmukh - You unite them with Yourself. You bless then with the treasure of devotion.
Manmohan SinghSome, through the Guru, merge with Thyself and Thou bless them with the treasures of Thine devotional service.
Manmohan Singh (Punjabi)ਕਈਆਂ ਨੂੰ ਗੁਰਾਂ ਦੇ ਰਾਹੀਂ, ਤੂੰ ਆਪਣੇ ਨਾਲ ਅਭੇਦ ਕਰ ਲੈਂਦਾ ਹੈ ਅਤੇ ਉਨ੍ਹਾਂ ਨੂੰ ਆਪਣੀ ਪ੍ਰੇਮ-ਮਈ ਸੇਵਾ ਦੇ ਖ਼ਜ਼ਾਨੇ ਪਰਦਾਨ ਕਰਦਾ ਹੈ।
Fareedkot Teekaਏਕ ਐਸੇ ਗੁਰਮੁਖ ਹੈਂ ਜਿਨ ਕੋ ਭਗਤੀ ਰੂਪ ਭੰਡਾਰੇ ਬਖਸੇ ਹੈਂ ਅਰੁ ਵਾਹਿਗੁਰੂ ਨੇ ਤਿਨ ਕੋ ਅਪਨੇ ਸਰੂਪ ਮੇਂ ਮਿਲਾਇਆ ਹੈ॥☬ਐਸੇ ਬੇਨਤੀ ਕਰੁ:
Prof. Sahib Singhਕਈ ਜੀਵਾਂ ਨੂੰ ਗੁਰੂ ਦੀ ਰਾਹੀਂ ਤੂੰ ਆਪ (ਆਪਣੇ ਨਾਲ) ਜੋੜਿਆ ਹੋਇਆ ਹੈ, (ਗੁਰੂ ਉਹਨਾਂ ਨੂੰ ਤੇਰੀ) ਭਗਤੀ ਦੇ ਖ਼ਜ਼ਾਨੇ ਬਖ਼ਸ਼ਦਾ ਹੈ।

ਪਦ ਅਰਥ ਇਕਿ = (ਲਫ਼ਜ਼ 'ਇਕ' ਤੋਂ ਬਹੁ-ਵਚਨ) ਕਈ। ਗੁਰਮੁਖਿ = ਗੁਰੂ ਦੀ ਰਾਹੀਂ। ਬਖਸੇ = ਬਖ਼ਸ਼ਦਾ ਹੈ, ਦੇਂਦਾ ਹੈ।

SikhNet (Spanish)observando y cuidándolo todo. Algunos son Gurmukjs, a ellos los unes en Tu Ser

ਤੂ ਆਪੇ ਸਭੁ ਕਿਛੁ ਜਾਣਦਾ; ਕਿਸੁ ਆਗੈ ਕਰੀ ਪੂਕਾਰ ॥੩॥

too aape sabh kichh jaanadaa; kis aagai karee pookaar |3|

Sant Singh KhalsaYou Yourself know everything. Unto whom should I complain? ||3||
Manmohan SinghO Lord, Thou Thyself know everything. before whom should I complain?
Manmohan Singh (Punjabi)ਹੇ ਸੁਆਮੀ! ਤੂੰ ਖੁਦ ਹੀ ਸਾਰਾ ਕੁਝ ਜਾਣਦਾ ਹੈ। ਮੈਂ ਕੀਹਦੇ ਮੂਹਰੇ ਫਰਿਆਦ ਕਰਾਂ?
Fareedkot Teekaਹੇ ਹਰੀ! ਤੂੰ ਆਪੇ ਹੀ ਸਭ ਕਿਛੁ ਜਾਣਦਾ ਹੈ, ਤਾਂ ਤੇ ਤੇਰੇ ਸੇ ਬਿਨਾਂ ਕਿਸ ਕੇ ਅਗੇ ਪੁਕਾਰ ਕਰੇਗਾ? ॥੩॥
Prof. Sahib Singhਹੇ ਪ੍ਰਭੂ! ਮੈਂ ਹੋਰ ਕਿਸ ਅੱਗੇ ਕੋਈ ਫਰਿਆਦ ਕਰਾਂ? ਤੂੰ ਆਪ ਹੀ (ਸਾਡੇ ਦਿਲਾਂ ਦੀ) ਹਰੇਕ ਮੰਗ ਜਾਣਦਾ ਹੈਂ ॥੩॥

ਪਦ ਅਰਥ ਆਪੇ = ਆਪ ਹੀ। ਕਰ = ਕਰੀਂ, ਮੈਂ ਕਰਾਂ ॥੩॥

SikhNet (Spanish)y los bendices con el Tesoro de Devoción. Tú Mismo lo sabes todo, ¿ante quién podría quejarme? (3)

ਹਰਿ ਹਰਿ ਨਾਮੁ ਅੰਮ੍ਰਿਤੁ ਹੈ; ਨਦਰੀ ਪਾਇਆ ਜਾਇ ॥

har har naam amrit hai; nadaree paaeaa jaae |

Sant Singh KhalsaThe Name of the Lord, Har, Har, is Ambrosial Nectar. By the Lord's Grace, it is obtained.
Manmohan SinghThe Lord God's Name is the Nectar. By the God's grace, one is blessed with it.
Manmohan Singh (Punjabi)ਸੁਆਮੀ ਵਾਹਿਗੁਰੂ ਦਾ ਨਾਮ ਆਬਿ-ਇਸਾਤ ਹੈ। ਹਰੀ ਦੀ ਦਇਆ ਦੁਆਰਾ ਜੀਵ ਇਸ ਨੂੰ ਪਾਉਂਦਾ ਹੈ।
Fareedkot Teekaਹੇ ਹਰੀ! ਆਪ ਕਾ ਜੋ ਹਰਿ ਨਾਮ ਅੰਮ੍ਰਿਤ ਹੈ, ਸੋ ਤੇਰੀ ਵਾ ਗੁਰੋਂ ਕੀ ਕ੍ਰਿਪਾ ਦ੍ਰਿਸਟੀ ਸੇ ਹੀ ਪਾਯਾ ਜਾਤਾ ਹੈ॥
Prof. Sahib Singhਪਰਮਾਤਮਾ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਹੈ, ਪਰ ਉਸ ਦੀ ਮਿਹਰ ਦੀ ਨਿਗਾਹ ਨਾਲ ਹੀ ਮਿਲਦਾ ਹੈ।

ਪਦ ਅਰਥ ਨਦਰੀ = ਮਿਹਰ ਦੀ ਨਿਗਾਹ ਨਾਲ।

SikhNet (Spanish)El Nombre del Señor Jar, Jar, Jar, es Néctar Ambrosial. Por la Gracia del Señor es obtenido.

ਅਨਦਿਨੁ ਹਰਿ ਹਰਿ ਉਚਰੈ; ਗੁਰ ਕੈ ਸਹਜਿ ਸੁਭਾਇ ॥

anadin har har ucharai; gur kai sehaj subhaae |

Sant Singh KhalsaChanting the Name of the Lord, Har, Har, night and day, the intuitive peace and poise of the Guru is obtained.
Manmohan SinghWhosoever, night and day utters the Lord's Name; he attains unto the Guru's peaceful disposition.
Manmohan Singh (Punjabi)ਜੋ ਕੋਈ ਭੀ, ਰੈਣ ਅਤੇ ਦਿਨ ਪ੍ਰਭੂ ਦੇ ਨਾਮ ਨੂੰ ਜਪਦਾ ਹੈ, ਉਹ ਗੁਰਾਂ ਦੇ ਸ਼ਾਤਮਈ ਸੁਭਾਅ ਨੂੰ ਪਰਾਪਤ ਹੋ ਜਾਂਦਾ ਹੈ।
Fareedkot Teekaਗੁਰੋਂ ਕੋ ਉਪਦੇਸ ਦ੍ਵਾਰਾ ਜੋ ਨਿਰੰਤਰ ਹੀ ਹਰਿ ਹਰਿ ਨਾਮ ਕੋ ਉਚਾਰਣ ਕਰਤਾ ਹੈ, ਸੋ (ਸਹਜਿ) ਸਾਂਤੀ ਕੋ (ਸੁਭਾਇ) ਸੁਭਾਵਕ ਹੀ ਪਾਵਤਾ ਹੈ॥
Prof. Sahib Singh(ਜਿਸ ਉਤੇ ਮਿਹਰ ਦੀ ਨਿਗਾਹ ਹੁੰਦੀ ਹੈ, ਉਹ ਮਨੁੱਖ) ਗੁਰੂ ਦੀ ਰਾਹੀਂ ਆਤਮਕ ਅਡੋਲਤਾ ਵਿਚ ਟਿੱਕ ਕੇ ਪਿਆਰ ਵਿਚ ਟਿੱਕ ਕੇ ਹਰ ਵੇਲੇ ਪਰਮਾਤਮਾ ਦਾ ਨਾਮ ਉਚਾਰਦਾ ਹੈ।

ਪਦ ਅਰਥ ਉਚਰੈ = ਉਚਾਰਦਾ ਹੈ। ਗੁਰ ਕੈ = ਗੁਰੂ ਦੀ ਰਾਹੀਂ, ਗੁਰੂ ਦੀ ਸਰਨ ਪੈ ਕੇ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਇ = ਪਿਆਰ ਵਿਚ।

SikhNet (Spanish)Cantando día y noche el Nombre del Señor Jar, Jar, la Paz Intuitiva

ਨਾਨਕ. ਨਾਮੁ ਨਿਧਾਨੁ ਹੈ; ਨਾਮੇ ਹੀ ਚਿਤੁ ਲਾਇ ॥੪॥੩॥

naanak. naam nidhaan hai; naame hee chit laae |4|3|

Sant Singh KhalsaO Nanak, the Naam is the greatest treasure. Focus your consciousness on the Naam. ||4||3||
Manmohan SinghNanak, the Name is the treasure of peace Fix thou thy mind with the Lord's Name.
Manmohan Singh (Punjabi)ਨਾਨਕ ਨਾਮ ਠੰਡ-ਚੈਨ ਦਾ ਖ਼ਜ਼ਾਨਾ ਹੈ। ਤੂੰ ਸੁਆਮੀ ਦੇ ਨਾਮ ਨਾਲ ਆਪਣੇ ਮਨ ਨੂੰ ਜੋੜ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਮਨ! ਨਾਮ ਹੀ ਨਿਧੋਂ ਕਾ ਖਜਾਨਾ ਹੈ, ਤਾਂ ਤੇ ਤਿਸ ਨਾਮ ਮੇਂ ਹੀ ਚਿਤ ਕੋ ਲਗਾਉ॥੪॥੩॥
Prof. Sahib Singhਹੇ ਨਾਨਕ! (ਉਸ ਮਨੁੱਖ ਵਾਸਤੇ) ਹਰਿ-ਨਾਮ ਹੀ ਖ਼ਜ਼ਾਨਾ ਹੈ, ਉਹ ਨਾਮ ਵਿਚ ਹੀ ਚਿੱਤ ਜੋੜੀ ਰੱਖਦਾ ਹੈ ॥੪॥੩॥

ਪਦ ਅਰਥ ਨਿਧਾਨੁ = ਖ਼ਜ਼ਾਨਾ। ਨਾਮੇ = ਨਾਮ ਵਿਚ। ਲਾਇ = ਜੋੜਦਾ ਹੈ ॥੪॥੩॥

SikhNet (Spanish)y el Equilibrio del Guru son obtenidos. Oh, dice Nanak, el Naam es el mayor Tesoro; enfoca tu Conciencia en el Naam. (4-3)

Open this shabad →

Shabad Guru Amardas Ji Raag Malaar continues on Ang 1259

ਮਲਾਰ ਮਹਲਾ ੩ ॥

malaar mahalaa 3 |

Sant Singh KhalsaMalaar, Third Mehl:
Manmohan SinghMalar 3rd Guru.
Manmohan Singh (Punjabi)ਮਲਾਰ ਤੀਜੀ ਪਾਤਿਸ਼ਾਹੀ।
SikhNet (Spanish)Malhar, Mejl Guru Amar Das, Tercer Canal Divino.

ਗੁਰੁ ਸਾਲਾਹੀ ਸਦਾ ਸੁਖਦਾਤਾ; ਪ੍ਰਭੁ ਨਾਰਾਇਣੁ ਸੋਈ ॥

gur saalaahee sadaa sukhadaataa; prabh naaraaein soee |

Sant Singh KhalsaI praise the Guru, the Giver of peace, forever. He truly is the Lord God.
Manmohan SinghEver praise I may Guru, the giver of peace He is the very embodiment of the Lord Master.
Manmohan Singh (Punjabi)ਮੈਂ ਹਮੇਸ਼ਾਂ ਆਰਾਮ ਬਖਸ਼ਣਹਾਰ ਆਪਣੇ ਗੁਰਾਂ ਦਾ ਜੱਸ ਕਰਦਾ ਹਾਂ। ਉਹ ਸੁਆਮੀ ਮਾਲਕ ਦਾ ਹੀ ਸਰੂਪ ਹਨ।
Fareedkot Teekaਸੁਖੋਂ ਕੇ ਦਾਤਾ ਸਤਿਗੁਰੋਂ ਕੋ ਸਦਾ ਸਲਾਹੀਐ, ਸੋਈ ਸਤਿਗੁਰੂ ਪ੍ਰਭੂ ਨਰਾਇਣ ਕਾ ਸਰੂਪ ਹੈ॥
Prof. Sahib Singhਮੈਂ ਤਾਂ ਸਦਾ (ਆਪਣੇ) ਗੁਰੂ ਨੂੰ ਹੀ ਸਲਾਹੁੰਦਾ ਹਾਂ, ਉਹ ਸਾਰੇ ਸੁਖ ਦੇਣ ਵਾਲਾ ਹੈ (ਮੇਰੇ ਵਾਸਤੇ) ਉਹ ਨਾਰਾਇਣ ਪ੍ਰਭੂ ਹੈ।

ਪਦ ਅਰਥ ਸਾਲਾਹੀ = ਸਾਲਾਹੀਂ, ਮੈਂ ਸਲਾਹੁੰਦਾ ਰਹਾਂ। ਸੋਈ = ਉਹ (ਗੁਰੂ) ਹੀ।

SikhNet (Spanish)Alabo para siempre al Guru, Dador de Paz; Él es en verdad el Señor Dios.

ਗੁਰ ਪਰਸਾਦਿ ਪਰਮ ਪਦੁ ਪਾਇਆ; ਵਡੀ ਵਡਿਆਈ ਹੋਈ ॥

gur parasaad param pad paaeaa; vaddee vaddiaaee hoee |

Sant Singh KhalsaBy Guru's Grace, I have obtained the supreme status. His glorious greatness is glorious!
Manmohan SinghBy the Guru's I have obtained the supreme status and great has become my glory.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਮੈਂ ਮਹਾਨ ਮਰਤਬਾ ਪਾ ਲਿਆ ਹੈ ਅਤੇ ਵਿਸ਼ਾਲ ਹੋ ਗਈ ਹੈ ਮੇਰੀ ਪ੍ਰਭਤਾ।
Fareedkot Teekaਗੁਰੋਂ ਕੀ ਕ੍ਰਿਪਾ ਤੇ ਜਿਨੋਂ ਨੇ ਪਰਮਪਦ ਪਾਯਾ ਹੈ ਤਿਨੋਂ ਕੀ ਵਡਿਆਈ ਬਡੀ ਹੋਈ ਹੈ॥
Prof. Sahib Singh(ਜਿਸ ਮਨੁੱਖ ਨੇ) ਗੁਰੂ ਦੀ ਕਿਰਪਾ ਨਾਲ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲਿਆ, ਉਸ ਦੀ (ਲੋਕ ਪਰਲੋਕ ਵਿੱਚ) ਬੜੀ ਇੱਜ਼ਤ ਬਣ ਗਈ,

ਪਦ ਅਰਥ ਪਰਸਾਦਿ = ਕਿਰਪਾ ਨਾਲ। ਪਰਮਪਦੁ = ਸਭ ਤੋਂ ਉੱਚਾ ਆਤਮਕ ਦਰਜਾ। ਵਡਿਆਈ = ਸੋਭਾ, ਇੱਜ਼ਤ।

SikhNet (Spanish)Por su Gracia he obtenido el Supremo Estado; su Grandeza es absolutamente gloriosa.

ਅਨਦਿਨੁ ਗੁਣ ਗਾਵੈ ਨਿਤ ਸਾਚੇ; ਸਚਿ ਸਮਾਵੈ ਸੋਈ ॥੧॥

anadin gun gaavai nit saache; sach samaavai soee |1|

Sant Singh KhalsaOne who sings the Glorious Praises of the True Lord, merges in the True Lord. ||1||
Manmohan SinghWhosoever, night and day ever sings the praise of the True Lord, he merges in the True one.
Manmohan Singh (Punjabi)ਜੋ ਕੋਈ ਭੀ ਰੈਣ ਅਤੇ ਦਿਨ ਹਮੇਸ਼ਾਂ ਸੱਚੇ ਸੁਅਮਾੀ ਦੀ ਮਹਿਮਾ ਗਾਇਨ ਕਰਦਾ ਹੈ, ਉਹ ਸਤਿਪੁਰਖ ਵਿੱਚ ਲੀਨ ਹੋ ਜਾਂਦਾ ਹੈ।
Fareedkot Teekaਦਿਨੇ ਰਾਤ ਜੋ ਸਚੇ ਗੁਣੋਂ ਕੋ ਗਾਵਤੇ ਹੈਂ ਸੋਈ ਪੁਰਸ ਸਚ ਸਰੂਪ ਮੇਂ ਸਮਾਵਤੇ ਹੈਂ॥੧॥
Prof. Sahib Singhਉਹ ਮਨੁੱਖ ਸਦਾ-ਥਿਰ ਪ੍ਰਭੂ ਦੇ ਸਦਾ ਗੁਣ ਗਾਂਦਾ ਹੈ, ਉਹ ਮਨੁੱਖ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦਾ ਹੈ ॥੧॥

ਪਦ ਅਰਥ ਅਨਦਿਨੁ = ਹਰ ਰੋਜ਼, ਹਰ ਵੇਲੇ। ਗਾਵੈ = ਗਾਂਦਾ ਹੈ (ਇਕ-ਵਚਨ)। ਸਚਿ = ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ ॥੧॥

SikhNet (Spanish)Quien canta las gloriosas Alabanzas del Señor Verdadero se inmerge en Él. (1)

ਮਨ ਰੇ; ਗੁਰਮੁਖਿ ਰਿਦੈ ਵੀਚਾਰਿ ॥

man re; guramukh ridai veechaar |

Sant Singh KhalsaO mortal, contemplate the Guru's Word in your heart.
Manmohan SinghO my soul, in thy mind, contemplate thou thy Lord by the Guru's grace.
Manmohan Singh (Punjabi)ਹੇ ਮੇਰੀ ਜਿੰਦੜੀਏ! ਤੂੰ ਆਪਣੇ ਹਿਰਦੇ ਅੰਦਰ, ਗੁਰਾਂ ਦੀ ਦਇਆ ਦੁਆਰਾ, ਆਪਣੇ ਸਾਹਿਬ ਦਾ ਸਿਮਰਨ ਕਰ।
Fareedkot Teekaਹੇ ਮਨ! ਗੁਰੋਂ ਦ੍ਵਾਰੇ ਤਿਸ ਵਾਹਿਗੁਰੂ ਸਰੂਪ ਕੌ ਰਿਦੇ ਮੇਂ ਵੀਚਾਰ॥
Prof. Sahib Singhਹੇ (ਮੇਰੇ) ਮਨ! ਗੁਰੂ ਦੀ ਸਰਨ ਪੈ ਕੇ ਹਿਰਦੇ ਵਿਚ (ਪਰਮਾਤਮਾ ਦੇ ਗੁਣਾਂ ਨੂੰ) ਵਿਚਾਰਿਆ ਕਰ।

ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ। ਰਿਦੈ = ਹਿਰਦੇ ਵਿਚ।

SikhNet (Spanish)Oh, mortal contempla en tu corazón la Palabra del Guru, abandona a tu falsa familia,

ਤਜਿ ਕੂੜੁ ਕੁਟੰਬੁ ਹਉਮੈ ਬਿਖੁ ਤ੍ਰਿਸਨਾ; ਚਲਣੁ ਰਿਦੈ ਸਮੑਾਲਿ ॥੧॥ ਰਹਾਉ ॥

taj koorr kuttanb haumai bikh trisanaa; chalan ridai samaal |1| rahaau |

Sant Singh KhalsaAbandon your false family, poisonous egotism and desire; remember in your heart, that you will have to leave. ||1||Pause||
Manmohan SinghAbandon thou thy false family, poisonous pride and avarice and in thy mind think of thy departure. Pause.
Manmohan Singh (Punjabi)ਤੂੰ ਝੂਠੇ ਟੰਬਰ-ਕਬੀਲੇ ਜ਼ਹਿਰੀਲੇ ਹੰਕਾਰ ਅਤੇ ਲਾਲਚ ਨੂੰ ਛਡ ਦੇ ਅਤੇ ਚਿੱਤ ਅੰਦਰ ਆਪਣੇ ਕੂਚ ਦਾ ਧਿਆਨ ਕਰ। ਠਹਿਰਾਉ।
Fareedkot Teekaਝੂਠੇ ਕੁਟੰਬ ਔ ਹਉਮੈ ਵਿਸਿਓਂ ਕੀ ਤ੍ਰਿਸਨਾ ਕੋ ਤਿਆਗ ਦੇਹੁ ਅਰੁ ਚਲਣ, ਭਾਵ ਮ੍ਰਿਤੂ ਕੋ ਰਿਦੇ ਮੇਂ (ਸਮ੍ਹ੍ਹਾਲਿ) ਯਾਦ ਕਰੁ॥੧॥ ਰਹਾਉ ॥
Prof. Sahib Singhਝੂਠ ਛੱਡ, ਕੁਟੰਬ (ਦਾ ਮੋਹ) ਛੱਡ, ਹਉਮੈ ਤਿਆਗ, ਆਤਮਕ ਮੌਤ ਲਿਆਉਣ ਵਾਲੀ ਤ੍ਰਿਸ਼ਨਾ ਛੱਡ। ਹਿਰਦੇ ਵਿਚ ਸਦਾ ਯਾਦ ਰੱਖ (ਕਿ ਇਥੋਂ) ਕੂਚ ਕਰਨਾ (ਹੈ) ॥੧॥ ਰਹਾਉ ॥

ਪਦ ਅਰਥ ਤਜਿ = ਛੱਡ ਦੇਹ। ਬਿਖੁ = ਆਤਮਕ ਮੌਤ ਲਿਆਉਣ ਵਾਲੀ ਜ਼ਹਰ। ਸਮ੍ਹ੍ਹਾਲਿ = ਚੇਤੇ ਰੱਖ। ਚਲਣੁ = ਕੂਚ ॥੧॥ ਰਹਾਉ ॥

SikhNet (Spanish)tus deseos y tu ponzoñoso egoísmo; en tu corazón recuerda que te tendrás que ir. (1-Pausa)

ਸਤਿਗੁਰੁ ਦਾਤਾ. ਰਾਮ ਨਾਮ ਕਾ; ਹੋਰੁ ਦਾਤਾ ਕੋਈ ਨਾਹੀ ॥

satigur daataa. raam naam kaa; hor daataa koee naahee |

Sant Singh KhalsaThe True Guru is the Giver of the Lord's Name. There is no other giver at all.
Manmohan SinghThe True Guru is the giver of the Lord's Name, There is not any other giver besides him.
Manmohan Singh (Punjabi)ਸੱਚੇ ਗੁਰਦੇਵ ਜੀ ਪ੍ਰਭੂ ਦੇ ਨਾਮ ਨੂੰ ਦੇਣਹਾਰ ਹਨ। ਉਨ੍ਹਾਂ ਦੇ ਬਾਝੋਂ ਹੋਰ ਕੋਈ ਦਾਤਾਰ ਨਹੀਂ।
Fareedkot Teekaਸਤਿਗੁਰ ਹੀ ਰਾਮ ਨਾਮ ਕੇ ਦਾਤੇ ਹੈਂ ਤਿਨੋਂ ਤੇ ਬਿਨਾਂ ਔਰ ਕੋਈ ਦਾਤਾ ਨਹੀਂ ਹੈ॥
Prof. Sahib Singhਪਰਮਾਤਮਾ ਦੇ ਨਾਮ ਦੀ ਦਾਤ ਦੇਣ ਵਾਲਾ (ਸਿਰਫ਼) ਗੁਰੂ (ਹੀ) ਹੈ, (ਨਾਮ ਦੀ ਦਾਤਿ) ਦੇਣ ਵਾਲਾ (ਗੁਰੂ ਤੋਂ ਬਿਨਾ) ਹੋਰ ਕੋਈ ਨਹੀਂ।

ਪਦ ਅਰਥ ਹੋਰੁ = (ਗੁਰੂ ਤੋਂ ਬਿਨਾ ਕੋਈ) ਹੋਰ। ਦਾਤਾ = (ਨਾਮ ਦੀ) ਦਾਤ ਦੇਣ ਵਾਲਾ।

SikhNet (Spanish)El Guru Verdadero es Quien confiere el Nombre del Señor; no hay ningún otro.

Open this shabad (18 lines, Angs 1258-1259) →

Ang 1258 of 1430