ਕਬੀਰ. ਸਤਿਗੁਰ ਸੂਰਮੇ; ਬਾਹਿਆ ਬਾਨੁ ਜੁ ਏਕੁ ॥
kabeer. satigur soorame; baahiaa baan ju ek |
Sant Singh KhalsaKabeer, the True Guru, the Spiritual Warrior, has shot me with His Arrow.
Manmohan SinghKabir, the warrior True Guru has shout an arrow at me.
Manmohan Singh (Punjabi)ਕਬੀਰ, ਯੋਧੇ ਸੱਚੇ ਗੁਰਾਂ ਨੇ ਮੈਨੂੰ ਇਕ ਤੀਰ ਮਾਰਿਆ ਹੈ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਸਤਿਗੁਰੂ ਜੋ ਅਤੀ ਸੂਰਮੇਂ ਹੈਂ ਤਿਨੋਂ ਨੇ ਜੋ ਏਕ ਉਪਦੇਸ਼ ਰੂਪੀ ਬਾਣ (ਬਾਹਿਆ) ਚਲਾਯਾ ਹੈ॥
Prof. Sahib Singhਹੇ ਕਬੀਰ! ਜਿਸ ਮਨੁੱਖ ਨੂੰ ਸੂਰਮਾ ਸਤਿਗੁਰੂ ਆਪਣੇ ਸ਼ਬਦ ਦਾ ਇਕ ਤੀਰ ਮਾਰਦਾ ਹੈ,
SikhNet (Spanish)Kabir, el Guru Verdadero, el Guerrero Espiritual, me ha disparado con Su Flecha,
ਲਾਗਤ ਹੀ ਭੁਇ ਗਿਰਿ ਪਰਿਆ; ਪਰਾ ਕਰੇਜੇ ਛੇਕੁ ॥੧੯੪॥
laagat hee bhue gir pariaa; paraa kareje chhek |194|
Sant Singh KhalsaAs soon as it struck me, I fell to the ground, with a hole in my heart. ||194||
Manmohan SinghAs soon as it struck me, I fell to the ground and a hole was make in my heart.
Manmohan Singh (Punjabi)ਇਸਦੇ ਲਗਦਿਆਂ ਸਾਰ ਹੀ ਮੈਂ ਧਰਤੀ ਤੇ ਡਿਗ ਪਿਆ ਅਤੇ ਮੇਰੇ ਦਿਲ ਅੰਦਰ ਮੋਰੀ ਹੋ ਗਈ ਹੈ।
Fareedkot Teekaਤਿਸ ਕੇ ਲਾਗਤਿਆਂ ਹੀ (ਭੁਇ) ਪ੍ਰਿਥਵੀ ਪਰ ਗਿਰ ਪੜਾ, ਭਾਵ ਦੇਹ ਅਭਿਮਾਨ ਤੇ ਰਹਿਤ ਹੂਆ ਹੂੰ; ਵਾ (ਭੁਇ) ਭੂਮਾ ਬ੍ਰਹਮ ਮੇਂ ਅਭੇਦ ਹੂਆ ਹੂੰ, ਔ ਕਲੇਜੇ ਅਰਥਾਤ ਰਿਦੇ ਮੇਂ ਵਈਰਾਗ ਰੂਪੀ ਛੇਕ ਪੜਾ ਹੈ॥੧੯੪॥
Prof. Sahib Singhਤੀਰ ਵੱਜਦਿਆਂ ਹੀ ਉਹ ਮਨੁੱਖ ਨਿਰ-ਅਹੰਕਾਰ ਹੋ ਜਾਂਦਾ ਹੈ, ਉਸ ਦਾ ਹਿਰਦਾ ਪ੍ਰਭੂ-ਚਰਨਾਂ ਨਾਲ ਪ੍ਰੋਤਾ ਜਾਂਦਾ ਹੈ ॥੧੯੪॥ਪਦ ਅਰਥ ਭੁਇ = ਧਰਤੀ ਉੱਤੇ, ਮਿੱਟੀ ਵਿਚ। ਭੁਇ ਗਿਰਿ ਪਰਿਆ = (ਭਾਵ,) ਨਿਰ-ਅਹੰਕਾਰ ਹੋ ਗਿਆ। ਪਰਾ ਕਰੇਜੇ ਛੇਕੁ = ਕਲੇਜੇ ਵਿਚ ਛੇਕ ਹੋ ਗਿਆ, ਹਿਰਦਾ ਸ਼ਬਦ ਨਾਲ ਵਿੱਝ ਗਿਆ, ਹਿਰਦਾ ਪ੍ਰਭੂ-ਚਰਨਾਂ ਨਾਲ ਪ੍ਰੋਤਾ ਗਿਆ। ਸੂਰਮਾ ਸਤਿਗੁਰ = ਉਹ ਗੁਰੂ ਜੋ ਆਪ ਇਹਨਾਂ ਕਾਮਾਦਿਕ ਵੈਰੀਆਂ ਦਾ ਟਾਕਰਾ ਸੂਰਮਿਆਂ ਵਾਂਗ ਕਰ ਸਕਦਾ ਹੈ ਤੇ ਕਰਦਾ ਹੈ ॥੧੯੪॥
* ਨੋਟ: ਸ਼ਲੋਕ ਨੰ: ੧੮੯ ਤੋਂ ਲੈ ਕੇ ਕਬੀਰ ਜੀ ਕਹਿ ਰਹੇ ਹਨ ਕਿ ਬ੍ਰਾਹਮਣ ਪਾਸੋਂ ਜਨੇਊ ਪਵਾ ਕੇ ਉਸ ਨੂੰ ਗੁਰੂ ਧਾਰ ਕੇ ਠਾਕੁਰ-ਪੂਜਾ ਅਤੇ ਦਿਨ-ਦਿਹਾਰ ਸਮੇ ਬ੍ਰਾਹਮਣ ਦੀ ਸੇਵਾ ਨੂੰ ਹਿੰਦੂ ਆਪਣਾ ਮੁੱਖ ਧਰਮ ਸਮਝ ਲੈਂਦਾ ਹੈ; ਪਰ ਇਸ ਗੱਲ ਵੱਲ ਕਦੇ ਧਿਆਨ ਨਹੀਂ ਦੇਂਦਾ ਕਿ ਜੀਵਨ ਵਿਚ ਕੀਹ ਫ਼ਰਕ ਪਿਆ ਹੈ। ਪਰਾਈ ਨਿੰਦਾ ਕਰਨੀ ਤੇ ਸੁਣਨੀ, ਵਿਕਾਰਾਂ ਵਾਲੇ ਪਾਸੇ ਜਾਣਾ, ਅਹੰਕਾਰ-ਅਜੇਹੇ ਮੰਦ ਕਰਮਾਂ ਨੂੰ ਤਿਆਗਣ ਦਾ ਖ਼ਿਆਲ ਭੀ ਨਹੀਂ ਆਉਂਦਾ। ਫਿਰ ਭੀ ਸਮਝਦਾ ਹੈ ਕਿ ਮੈਂ ਗੁਰੂ-ਪੁਰੋਹਤ ਵਾਲਾ ਹਾਂ। ਜਿਨ੍ਹਾਂ ਨੂੰ ਸਤਿਗੁਰੂ ਮਿਲਦਾ ਹੈ, ਉਹਨਾਂ ਵਿਚ ਇਹ ਵਿਕਾਰ ਰਹਿ ਹੀ ਨਹੀਂ ਸਕਦੇ, ਉਹ ਹਰ ਵੇਲੇ ਪ੍ਰਭੂ-ਚਰਨਾਂ ਵਿਚ ਜੁੜੇ ਰਹਿੰਦੇ ਹਨ।
SikhNet (Spanish)en cuanto me tocó, caí al suelo con un agujero en el corazón. (194)