ਆਸਾ ਮਹਲਾ ੫ ॥
aasaa mahalaa 5 |
Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.
ਪ੍ਰਥਮੇ ਮਤਾ; ਜਿ ਪਤ੍ਰੀ ਚਲਾਵਉ ॥
prathame mataa; ji patree chalaavau |
Sant Singh KhalsaFirst, they advised me to send a letter.
Manmohan SinghAt first I was counselled to send a letter.
Manmohan Singh (Punjabi)ਪਹਿਲਾ ਮੈਨੂੰ ਚਿੱਠੀ ਭੇਜਣ ਦੀ ਸਲਾਹ ਦਿੱਤੀ ਗਈ।
Fareedkot Teekaਜਿਸ ਪਰ ਦੁਸ਼ਮਨ ਚੜ੍ਹ ਕਰ ਆਉਤਾ ਹੈ ਵਹੁ ਪਹਲੇ ਮਤਾ ਕਰਤਾ ਹੈ ਕਿ ਚਿੱਠੀ ਲਿਖ ਕਰ ਭੇਜਾਂ॥
Prof. Sahib Singhਪਹਿਲਾਂ ਮੈਨੂੰ ਸਲਾਹ ਦਿੱਤੀ ਗਈ ਕਿ (ਵੈਰੀ ਬਣ ਕੇ ਆ ਰਹੇ ਨੂੰ) ਚਿੱਠੀ ਲਿਖ ਭੇਜਾਂ,ਪਦ ਅਰਥ ਮਤਾ = ਸਲਾਹ। ਜਿ = ਕਿ। ਪਤ੍ਰੀ = ਚਿੱਠੀ। ਚਲਾਵਉ = ਮੈਂ ਭੇਜਾਂ, ਚਲਾਵਊਂ।
SikhNet (Spanish)Al principio me aconsejaron mandar una carta,
ਦੁਤੀਏ ਮਤਾ; ਦੁਇ ਮਾਨੁਖ ਪਹੁਚਾਵਉ ॥
dutee mataa; due maanukh pahuchaavau |
Sant Singh KhalsaSecond, they advised me to send two men.
Manmohan SinghSecondly, I was advised to send two men to mediate.
Manmohan Singh (Punjabi)ਦੁਇਮ ਮੈਨੂੰ ਮਸ਼ਵਰਾ ਦਿੱਤਾ ਗਿਆ ਕਿ ਰਾਜੀਨਾਮਾ ਕਰਨ ਲਈ ਦੋ ਆਦਮੀ ਭੇਜੇ ਜਾਣ।
Fareedkot Teekaਦੂਜੇ ਏਹੁ ਸਲਾਹ ਕਰਤਾ ਹੈ ਕੇ ਦੋ ਮਾਨੁਖ, ਭਾਵ ਵਕੀਲ ਭੇਜੋਂ, ਉਸ ਕੇ ਸਾਥ ਮੇਰੀ ਸਫਾਈ ਕਰਾ ਦੇਵੇ॥
Prof. Sahib Singhਫਿਰ ਸਲਾਹ ਮਿਲੀ ਕਿ ਮੈਂ (ਉਸ ਪਾਸ) ਦੋ ਮਨੁੱਖ ਅਪੜਾਵਾਂ,ਪਦ ਅਰਥ ਦੁਇ = ਦੋ। ਪਹੁਚਾਵਉ = ਪਹੁਚਾਵਉਂ, ਮੈਂ ਅਪੜਾਵਾਂ।
SikhNet (Spanish)después me aconsejaron mandar dos hombres,
ਤ੍ਰਿਤੀਏ ਮਤਾ; ਕਿਛੁ ਕਰਉ ਉਪਾਇਆ ॥
tritee mataa; kichh krau upaaeaa |
Sant Singh KhalsaThird, they advised me to make the effort and do something.
Manmohan SinghThe third suggestion was that some effort should be made.
Manmohan Singh (Punjabi)ਤੀਸਰੀ ਸਲਾਹ ਸੀ ਕਿ ਕੁਝ ਉਪਰਾਲਾ ਕੀਤਾ ਜਾਵੇ।
Fareedkot Teekaਤੀਜੇ ਏਹੁ ਸਲਾਹ ਕਰਤਾ ਹੈ ਕੇ ਕਛੁ ਔਰ ਉਪਾਇ ਕਰਾਂ, ਭਾਵ ਸਾਂਮ ਦਾਮਾਦਿ ਕਰਤਾ ਹੈ। ਹੇ ਪ੍ਰਭ ਜੀ! ਮੈਨੇ ਤੋ ਸਭ ਕਿਛੁ, ਭਾਵ ਸਭ ਉਪਾਇ ਤ੍ਯਾਗ ਕਰ ਤੇਰਾ ਹੀ ਧ੍ਯਾਨੁ ਕੀਆ ਹੈ। ਵਾ ਸਿਸ਼੍ਟੀ ਕੀ ਉਤਪਤੀ ਮੇਂ ਅਰਥ ਕਰਨਾ- ਬ੍ਰਹਮਾ ਜੀ ਨੇ (ਪ੍ਰਥਮੇ) ਪਹਲੇ ਯਹ ਮਤਾ, ਭਾਵ ਸਲਾਹ ਕਰੀ ਕਿ (ਪਤ੍ਰੀ) ਬੇਦ ਪ੍ਰਵਿਰਤੀ ਕਰਾਂ, ਦੂਜੇ ਯਹ ਗੁਰਮਤਾ ਕੀਆ ਕੇ ਦੋ ਮਾਨੁਖ, ਭਾਵ ਸ੍ਵੰਭੂਮਨ ਅਰ ਸਤਰੂਪਾ ਕੋ ਭੇਜਾਂ ਜੋ ਮੈਥਨੀ ਸ੍ਰਿਸ਼੍ਟੀ ਕਰੇਂ, ਤੀਸਰੇ ਏਹ ਮਤਾ ਕੀਆ ਕੇ ਕਛੁ ਔਰ ਉਪਾਇ ਕਰੋਂ, ਭਾਵ ਮਰੀਚ ਆਦਿ ਰਿਖੀਆਂ ਕੋ ਉਪਜਾਵਾਂ। ਵਾ ਜਗ੍ਯਾਸੀਆਂ ਕੇ ਜੋ ਪਰਮੇਸਰ ਪ੍ਰਾਪਤੀ ਮੇਂ ਉਪਾਵ ਹੈ, ਸੋ ਦਿਖਾਵਤੇ ਹੈਂ-ਪੁਰਸ ਪ੍ਰਿਥਮੇ ਯਹ ਮਤਾ ਕਰਤਾ ਹੈ ਬੇਦ ਪੜਨੇ ਮੇਂ ਬੁਧੀ ਕੋ ਪ੍ਰਵਿਤ੍ਰ ਕਰੋਂ, ਦੂਸਰਾ ਮਤਾ ਕੀਆ ਕਿ ਦੋ ਮਾਨੁਖ, ਭਾਵ ਗ੍ਯਾਨ ਬੈਰਾਗ ਕੋ ਧਾਰਨ ਕਰ ਇਨੀਂ ਦੋਨੋਂ ਮਾਨੁਖੋਂ ਦ੍ਵਾਰਾ ਅਪਨੇ ਆਪ ਕੋ ਪਰਮੇਸਰ ਰੂਪ ਮੇਂ ਪ੍ਰਾਪਤਿ ਕਰੋਂ, ਤੀਸਰਾ ਮਤਾ ਯਹ ਕਰਤਾ ਹੈ ਕਛੁ ਤੀਰਥ ਰਟਨ ਆਦਿ ਉਪਾਉ ਕਰੋਂ॥
Prof. Sahib Singhਤੀਜੀ ਸਲਾਹ ਮਿਲੀ ਕਿ ਮੈਂ ਕੋਈ ਨ ਕੋਈ ਉਪਾਉ ਜ਼ਰੂਰ ਕਰਾਂ,ਪਦ ਅਰਥ ਕਰਉ = ਮੈਂ ਕਰਾਂ। ਉਪਾਇਆ = ਉਪਾਉ।
SikhNet (Spanish)tercero, que contratara a alguien para atraparlo,
ਮੈ ਸਭੁ ਕਿਛੁ ਛੋਡਿ; ਪ੍ਰਭ ਤੁਹੀ ਧਿਆਇਆ ॥੧॥
mai sabh kichh chhodd; prabh tuhee dhiaaeaa |1|
Sant Singh KhalsaBut I have renounced everything, and I meditate only on You, God. ||1||
Manmohan SinghForsaking one and all, I have meditated on Thee alone, O Lord.
Manmohan Singh (Punjabi)ਪਰੰਤੂ ਸਾਰਾ ਕੁਝ ਤਿਆਗ ਕੇ ਮੈਂ ਤੇਰਾ ਹੀ ਅਰਾਧਨ ਕੀਤਾ ਹੈ, ਹੇ ਸੁਆਮੀ!
Fareedkot Teekaਹੇ ਪ੍ਰਭੂ! ਮੈਨੇ ਸਭ ਕਛੁ ਛੋੜਿ ਕਰ ਤੇਰਾ ਹੀ ਧ੍ਯਾਨੁ ਕੀਆ ਹੈ॥੧॥
Prof. Sahib Singhਪਰ ਹੇ ਪ੍ਰਭੂ! ਹੋਰ ਸਾਰੇ ਜਤਨ ਛੱਡ ਕੇ ਮੈਂ ਸਿਰਫ਼ ਤੈਨੂੰ ਹੀ ਸਿਮਰਿਆ ॥੧॥ਪਦ ਅਰਥ ਪ੍ਰਭ = ਹੇ ਪ੍ਰਭੂ! ਤੁਹੀ = ਤੈਨੂੰ ਹੀ ॥੧॥
SikhNet (Spanish)pero ignorando todos los consejos, sólo contemplé a mi Señor. (1)
ਮਹਾ ਅਨੰਦ; ਅਚਿੰਤ ਸਹਜਾਇਆ ॥
mahaa anand; achint sahajaaeaa |
Sant Singh KhalsaNow, I am totally blissful, carefree and at ease.
Manmohan SinghNaturally I am, now, exceedingly happy and care-free.
Manmohan Singh (Punjabi)ਕੁਦਰਤੀ ਤੌਰ ਤੇ ਮੈਂ ਹੁਣ ਪਰਮ ਪ੍ਰਸੰਨ ਹਾਂ ਅਤੇ ਬੇਫਿਕਰ ਹਾਂ।
Fareedkot Teekaਹੇ ਮਹਾਰਾਜ! ਸਤਗੁਰੋਂ ਕੀ ਕ੍ਰਿਪਾ ਸੇ ਮੁਝੇ ਅਚਿੰਤਤਾ ਅਰੁ ਮਹਾ ਅਨੰਦ ਸਹਜੇ ਹੀ ਪ੍ਰਾਪਤ ਹੂਆ ਹੈ॥
Prof. Sahib Singh(ਪਰਮਾਤਮਾ ਦਾ ਆਸਰਾ ਲਿਆਂ) ਬੜਾ ਆਤਮਕ ਆਨੰਦ ਮਿਲਦਾ ਹੈ, ਨਿਸਚਿੰਤਤਾ ਹੋ ਜਾਂਦੀ ਹੈ, ਆਤਮਕ ਅਡੋਲਤਾ ਪੈਦਾ ਹੋ ਜਾਂਦੀ ਹੈ,ਪਦ ਅਰਥ ਅਚਿੰਤ = ਨਿਸਚਿੰਤਤਾ। ਸਹਜਾਇਆ = ਸਹਜ, ਆਤਮਕ ਅਡੋਲਤਾ।
SikhNet (Spanish)Y entonces en mi interior experimenté un inmenso Éxtasis y Paz,
ਦੁਸਮਨ ਦੂਤ ਮੁਏ; ਸੁਖੁ ਪਾਇਆ ॥੧॥ ਰਹਾਉ ॥
dusaman doot mue; sukh paaeaa |1| rahaau |
Sant Singh KhalsaThe enemies and evil-doers have perished, and I have obtained peace. ||1||Pause||
Manmohan SinghThe enemies and miscreants have perished and I have obtained peace. Pause.
Manmohan Singh (Punjabi)ਵੈਰੀ ਤੇ ਦੁਸ਼ਟ ਮਰ ਗਏ ਹਨ ਅਤੇ ਮੈਨੂੰ ਸੁੱਖ ਪ੍ਰਾਪਤ ਹੋ ਗਿਆ ਹੈ। ਠਹਿਰਾਉ।
Fareedkot Teekaਮੋਹ ਆਦਿ ਸਤ੍ਰੂ ਜੋ ਚੁਗਲ ਥੇ, ਸੋ ਮਰ ਗਏ ਹੈਂ ਅਰੁ ਮੈਨੇ ਸੁਖੁ ਪਾਇਆ ਹੈ॥੧॥ ਰਹਾਉ ॥
Prof. Sahib Singhਸਾਰੇ ਵੈਰੀ ਦੁਸ਼ਮਨ ਮੁੱਕ ਜਾਂਦੇ ਹਨ (ਕੋਈ ਦੁਸ਼ਮਨ ਨਹੀਂ ਜਾਪਦਾ, ਕੋਈ ਵੈਰੀ ਨਹੀਂ ਜਾਪਦਾ), (ਇਸ ਤਰ੍ਹਾਂ) ਅੰਤਰ ਆਤਮੇ ਸੁਖ ਮਿਲਦਾ ਹੈ ॥੧॥ ਰਹਾਉ ॥ਪਦ ਅਰਥ ਦੂਤ = ਵੈਰੀ ॥੧॥ ਰਹਾਉ ॥
SikhNet (Spanish)y mis enemigos fueron destruidos estando yo en total Dicha. (1‑Pausa)
ਸਤਿਗੁਰਿ ਮੋ ਕਉ; ਦੀਆ ਉਪਦੇਸੁ ॥
satigur mo kau; deea upades |
Sant Singh KhalsaThe True Guru has imparted the Teachings to me.
Manmohan SinghThe True Guru has imparted instruction unto me.
Manmohan Singh (Punjabi)ਸੱਚੇ ਗੁਰਾਂ ਨੇ ਮੈਨੂੰ ਸਿਖਮੱਤ ਦਿੱਤੀ ਹੈ।
Fareedkot Teekaਸਤਗੁਰੋਂ ਨੇ ਮੁਝ ਕੋ ਐਸਾ ਉਪਦੇਸੁ ਦੀਆ ਹੈ॥
Prof. Sahib Singhਸਤਿਗੁਰੂ ਨੇ ਮੈਨੂੰ ਸਿੱਖਿਆ ਦਿੱਤੀ,ਪਦ ਅਰਥ ਸਤਿਗੁਰਿ = ਗੁਰੂ ਨੇ। ਮੋ ਕਉ = ਮੈਨੂੰ। ਕਉ = ਨੂੰ।
SikhNet (Spanish)El Verdadero Guru de Sí Mismo me dio el conocimiento
ਜੀਉ ਪਿੰਡੁ ਸਭੁ; ਹਰਿ ਕਾ ਦੇਸੁ ॥
jeeo pindd sabh; har kaa des |
Sant Singh KhalsaMy soul, body and everything belong to the Lord.
Manmohan SinghMy soul, body and the whole world belong to God.
Manmohan Singh (Punjabi)ਮੇਰੀ ਆਤਮਾ ਦੇਹਿ ਤੇ ਸਾਰਾ ਸੰਸਾਰ ਹਰੀ ਦੀ ਮਲਕੀਅਤ ਹੈ।
Fareedkot Teekaਕਿ ਜੀਉ, (ਪਿੰਡੁ) ਸਰੀਰ, (ਦੇਸੁ) ਇੰਦ੍ਰੀਓਂ ਕਾ ਸਮਦਾਇ, ਯਹ ਸਭ ਹਰੀ ਕਾ ਹੀ ਹੈ, ਅਬ ਮੇਰਾ ਆਪਾ ਭਾਉ ਮਿਟ ਗਇਆ ਹੈ॥
Prof. Sahib Singhਕਿ ਇਹ ਜਿੰਦ ਤੇ ਇਹ ਸਰੀਰ ਸਭ ਕੁਝ ਪਰਮਾਤਮਾ ਦੇ ਰਹਿਣ ਲਈ ਥਾਂ ਹੈ।ਪਦ ਅਰਥ ਜੀਉ = ਜਿੰਦ। ਪਿੰਡੁ = ਸਰੀਰ।
SikhNet (Spanish)y reconocí mi cuerpo y mi Alma como los lugares en donde habita el Señor.
ਜੋ ਕਿਛੁ ਕਰੀ; ਸੁ ਤੇਰਾ ਤਾਣੁ ॥
jo kichh karee; su teraa taan |
Sant Singh KhalsaWhatever I do, is by Your Almighty Power.
Manmohan Singhwhatever I do, that is due to Thy might.
Manmohan Singh (Punjabi)ਜਿਹੜਾ ਕੁਝ ਮੈਂ ਕਰਦਾ ਹਾਂ ਉਹ ਤੇਰੇ ਹੀ ਬਲ ਦੇ ਜ਼ਰਿਏ ਹੈ।
Fareedkot Teekaਜੋ ਕਿਛੁ ਕਰਤਾ ਹੂੰ ਸੋ ਤੇਰਾ ਹੀ ਬਲ ਹੈ॥
Prof. Sahib Singh(ਇਸ ਵਾਸਤੇ ਹੇ ਪ੍ਰਭੂ!) ਮੈਂ ਜੋ ਕੁਝ ਭੀ ਕਰਦਾ ਹਾਂ ਤੇਰਾ ਸਹਾਰਾ ਲੈ ਕੇ ਕਰਦਾ ਹਾਂ,ਪਦ ਅਰਥ ਕਰੀ = ਕਰੀਂ, ਮੈਂ ਕਰਦਾ ਹਾਂ। ਤਾਣੁ = ਬਲ।
SikhNet (Spanish)Y ahora lo que sea que hago, siempre me apoyo en el Señor
ਤੂੰ ਮੇਰੀ ਓਟ; ਤੂੰਹੈ ਦੀਬਾਣੁ ॥੨॥
toon meree ott; toonhai deebaan |2|
Sant Singh KhalsaYou are my only Support, You are my only Court. ||2||
Manmohan SinghThou art my refuge and Thou art my court.
Manmohan Singh (Punjabi)ਤੂੰ ਮੈਡੀ ਟੇਕ ਹੈਂ ਅਤੇ ਤੂੰ ਹੀ ਮੇਰੀ ਕਚਿਹਰੀ।
Fareedkot Teekaਤੂੰ ਹੀ ਮੇਰਾ ਮਨ ਕਰ ਕੇ ਆਸਰਾ ਹੈਂ, ਤੂੰ ਹੀ ਮੇਰਾ ਤਨ ਕਰ ਕੇ (ਦੀਬਾਣੁ) ਆਸਰਾ ਹੈਂ॥੨॥
Prof. Sahib Singhਤੂੰ ਹੀ ਮੇਰੀ ਓਟ ਹੈਂ ਤੂੰ ਹੀ ਆਸਰਾ ਹੈਂ ॥੨॥ਪਦ ਅਰਥ ਦੀਬਾਣੁ = ਆਸਰਾ ॥੨॥
SikhNet (Spanish)porque sólo Él es mi Refugio y mi Corte. (2)
ਤੁਧਨੋ ਛੋਡਿ; ਜਾਈਐ ਪ੍ਰਭ ਕੈਂ ਧਰਿ ॥
tudhano chhodd; jaaeeai prabh kain dhar |
Sant Singh KhalsaIf I were to renounce You, God, unto whom could I turn?
Manmohan SinghForsaking Thee, O Lord, whom else should I go to?
Manmohan Singh (Punjabi)ਤੈਨੂੰ ਤਿਆਗ ਕੇ, ਹੇ ਸੁਆਮੀ! ਮੈਂ ਹੋਰ ਕੀਹਦੇ ਕੋਲ ਜਾਵਾਂ?
Fareedkot Teekaਹੇ ਪ੍ਰਭੂ! ਤੁਝ ਕੋ ਛੋਡਿ ਕਰ ਕਿਸ ਕੇ ਆਸਰੇ ਜਾਈਏ॥
Prof. Sahib Singhਹੇ ਪ੍ਰਭੂ! ਤੈਨੂੰ ਛੱਡ ਕੇ ਹੋਰ ਜਾਈਏ ਭੀ ਕਿਹੜੇ ਪਾਸੇ?ਪਦ ਅਰਥ ਨੋ = ਨੂੰ। ਕੈਂ ਧਰਿ = ਕੇਹੜੇ ਪਾਸੇ?
SikhNet (Spanish)Oh Señor, olvidándote, ¿qué nos queda?
ਆਨ ਨ ਬੀਆ; ਤੇਰੀ ਸਮਸਰਿ ॥
aan na beea; teree samasar |
Sant Singh KhalsaThere is no other, comparable to You.
Manmohan SinghThere is no other second at par with Thee.
Manmohan Singh (Punjabi)ਹੋਰ ਕੋਈ ਦੂਸਰਾ ਤੇਰੇ ਬਰਾਬਰ ਦਾ ਨਹੀਂ।
Fareedkot Teekaਕਿਉਂਕਿ ਤੇਰੇ ਸਮਾਨ ਦੂਸਰਾ ਕੋਈ ਨਹੀਂ ਹੈ॥
Prof. Sahib Singh(ਕਿਉਂਕਿ) ਤੇਰੇ ਬਰਾਬਰ ਦਾ ਦੂਜਾ ਕੋਈ ਹੈ ਹੀ ਨਹੀਂ।ਪਦ ਅਰਥ ਆਨ = ਹੋਰ। ਬੀਆ = ਦੂਜਾ। ਸਮਸਰਿ = ਬਰਾਬਰ।
SikhNet (Spanish)No existe nadie que Te iguale.
ਤੇਰੇ ਸੇਵਕ ਕਉ; ਕਿਸ ਕੀ ਕਾਣਿ ॥
tere sevak kau; kis kee kaan |
Sant Singh KhalsaWho else is Your servant to serve?
Manmohan SinghUnder whose subservience should thy slave be?
Manmohan Singh (Punjabi)ਤੇਰਾ ਗੋਲਾ ਕਿਹਦੀ ਮੁਹਤਾਜੀ ਕਰੇ?
Fareedkot Teekaਹੇ ਪ੍ਰਭੂ! ਤੇਰੇ ਸੇਵਕੋਂ ਕੋ ਕਿਸ ਕੀ ਕਾਨ ਹੈ ਅਰਥਾਤ ਕਿਸੀ ਕੀ ਕਾਨ ਨਹੀਂ ਹੈ॥
Prof. Sahib Singh(ਜਿਸ ਨੂੰ ਨਿਸ਼ਚਾ ਹੋਵੇ ਉਸ) ਤੇਰੇ ਸੇਵਕ ਨੂੰ ਹੋਰ ਕਿਸ ਦੀ ਮੁਥਾਜੀ ਹੋ ਸਕਦੀ ਹੈ?ਪਦ ਅਰਥ ਕਾਣਿ = ਮੁਥਾਜੀ।
SikhNet (Spanish)¿Cuál es la deficiencia de Tu Sirviente, oh Señor?
ਸਾਕਤੁ ਭੂਲਾ ਫਿਰੈ; ਬੇਬਾਣਿ ॥੩॥
saakat bhoolaa firai; bebaan |3|
Sant Singh KhalsaThe faithless cynics are deluded; they wander around in the wilderness. ||3||
Manmohan SinghThe misled mammon-worshipper wanders about in wilderness.
Manmohan Singh (Punjabi)ਗੁਮਰਾਹ ਹੋਇਆ ਹੋਇਆ ਮਾਇਆ ਦਾ ਪੁਜਾਰੀ ਬਿਆਬਾਨ ਅੰਦਰ ਭਟਕਦਾ ਹੈ।
Fareedkot Teekaਜੋ ਤੇਰੇ ਪ੍ਰਤਾਪ ਕੋ ਨਹੀਂ ਜਾਨਤਾ ਹੈ ਐਸਾ ਜੋ ਨਾਸ੍ਤਿਕ ਨਿਗੁਰਾ ਸਾਕਤ ਹੈ, ਸੋ (ਬੇਬਾਣਿ) ਉਜਾੜ ਮੇਂ ਕਿਆ ਸੰਸਾਰ ਬਨ ਮੇਂ ਭ੍ਰਮਤਾ ਫਿਰਤਾ ਹੈ॥੩॥
Prof. Sahib Singh(ਪਰ ਹੇ ਪ੍ਰਭੂ!) ਤੈਥੋਂ ਟੁੱਟਾ ਹੋਇਆ ਮਨੁੱਖ ਕੁਰਾਹੇ ਪੈ ਕੇ (ਮਾਨੋ) ਉਜਾੜ ਵਿਚ ਭਟਕਦਾ ਫਿਰਦਾ ਹੈ ॥੩॥ਪਦ ਅਰਥ ਸਾਕਤੁ = ਰੱਬ ਨਾਲੋਂ ਟੁੱਟਾ ਹੋਇਆ। ਬੇਬਾਣਿ = ਜੰਗਲ ਵਿਚ ॥੩॥
SikhNet (Spanish)Es por ignorancia que los alabadores de Maya andan en lo salvaje. (3)
ਤੇਰੀ ਵਡਿਆਈ; ਕਹੀ ਨ ਜਾਇ ॥
teree vaddiaaee; kahee na jaae |
Sant Singh KhalsaYour Glorious Greatness cannot be described.
Manmohan SinghThy greatness cannot be narrated.
Manmohan Singh (Punjabi)ਤੇਰੀ ਵਿਸ਼ਾਲਤਾ ਵਰਨਣ ਕੀਤੀ ਨਹੀਂ ਜਾ ਸਕਦੀ।
Fareedkot Teekaਹੇ ਪ੍ਰਭੂ! ਤੇਰੀ ਸੋਭਾ ਜੀਵ ਸੇ ਕਹੀ ਨਹੀਂ ਜਾਤੀ, ਅਪਾਰ ਦੇਵੀ ਦੇਵਤੇ ਜਹਾਂ ਤਕ ਉਨ ਕੀ ਗਤਿ ਹੈ ਰਖ੍ਯਾ ਕਰਤੇ ਹੈਂ॥
Prof. Sahib Singhਹੇ ਪ੍ਰਭੂ! ਤੂੰ ਕੇਡਾ ਵੱਡਾ ਹੈਂ ਇਹ ਗੱਲ ਮੈਥੋਂ ਬਿਆਨ ਨਹੀਂ ਕੀਤੀ ਜਾ ਸਕਦੀ,
SikhNet (Spanish)Tu Gloria, oh Señor, nadie la puede recitar;
ਜਹ ਕਹ ਰਾਖਿ ਲੈਹਿ; ਗਲਿ ਲਾਇ ॥
jeh keh raakh laihi; gal laae |
Sant Singh KhalsaWherever I am, you save me, hugging me close in Your embrace.
Manmohan SinghHugging me to Thine bosom, Thou savest me wherever I be.
Manmohan Singh (Punjabi)ਆਪਣੀ ਛਾਤੀ ਨਾਲ ਲਾ ਕੇ ਤੂੰ ਮੇਰੀ ਹਰ ਥਾਂ ਰੱਖਿਆ ਕਰਦਾ ਹੈਂ।
Fareedkot Teekaਔਰ ਤੂੰ ਜਹਾਂ ਕਹਾਂ ਸਰਬਤ੍ਰ ਅਸਥਾਨੋਂ ਮੇਂ ਗਲ ਮੇਂ ਲਗਾਇ ਕਰ ਰਖ੍ਯਾ ਕਰ ਲੇਤਾ ਹੈਂ॥
Prof. Sahib Singhਤੂੰ ਹਰ ਥਾਂ (ਮੈਨੂੰ ਆਪਣੇ) ਗਲ ਨਾਲ ਲਾ ਕੇ ਬਚਾ ਲੈਂਦਾ ਹੈਂ।ਪਦ ਅਰਥ ਜਹ ਕਹ = ਜਿਥੇ ਕਿਥੇ, ਹਰ ਥਾਂ। ਗਲਿ = ਗਲ ਨਾਲ। ਲਾਇ = ਲਾ ਕੇ।
SikhNet (Spanish)aquí y allá es Tu Amor que lo incluye todo.
ਨਾਨਕ ਦਾਸ; ਤੇਰੀ ਸਰਣਾਈ ॥
naanak daas; teree saranaaee |
Sant Singh KhalsaNanak, Your slave, has entered Your Sanctuary.
Manmohan SinghI, the slave, O Nanak, has entered Thine asylum.
Manmohan Singh (Punjabi)ਇਸ ਗੋਲੇ ਨੇ ਹੇ ਨਾਨਕ! ਤੇਰੀ ਪਨਾਹ ਲਈ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਦਾਸੁ ਤੇਰੀ ਸਰਣ ਹੂੰ॥
Prof. Sahib Singhਹੇ ਦਾਸ ਨਾਨਕ! (ਆਖ-ਹੇ ਪ੍ਰਭੂ!) ਮੈਂ ਤੇਰੀ ਸਰਨ ਹੀ ਪਿਆ ਰਹਿੰਦਾ ਹਾਂ।
SikhNet (Spanish)Has protegido el honor de Tu Sirviente y su victoria es clamada en los cielos,
ਪ੍ਰਭਿ ਰਾਖੀ ਪੈਜ; ਵਜੀ ਵਾਧਾਈ ॥੪॥੫॥
prabh raakhee paij; vajee vaadhaaee |4|5|
Sant Singh KhalsaGod has preserved his honor, and congratulations are pouring in. ||4||5||
Manmohan SinghThe Lord has preserved his honour and congratulation pour in.
Manmohan Singh (Punjabi)ਠਾਕੁਰ ਨੇ ਮੇਰੀ ਪੱਤ ਆਬਰੂ ਰੱਖ ਲਈ ਹੈ ਅਤੇ ਮੈਨੂੰ ਵਧਾਈਆਂ ਮਿਲ ਰਹੀਆਂ ਹਨ।
Fareedkot Teekaਹੇ ਪ੍ਰਭੂ! ਆਪ ਨੇ ਮੇਰੀ (ਪੈਜ) ਪ੍ਰਤੱਗ੍ਯਾ ਰਾਖੀ ਹੈ, ਮੇਰੇ ਕੋ ਵਧਾਈ ਬਜੀ, ਭਾਵ ਖੁਸ਼ੀ ਹੂਈ ਹੈ॥੪॥੫॥☬ਜਗ੍ਯਾਸੂ ਕੀ ਸੰਤੋਂ ਕੇ ਸਨਮੁਖ ਪ੍ਰਾਰਥਨਾ ਹੈ:
Prof. Sahib Singh(ਹੇ ਭਾਈ!) ਪ੍ਰਭੂ ਨੇ ਮੇਰੀ ਇੱਜ਼ਤ ਰੱਖ ਲਈ ਹੈ (ਮੁਸੀਬਤਾਂ ਦੇ ਵੇਲੇ ਭੀ ਉਸ ਦੀ ਮੇਹਰ ਨਾਲ) ਮੇਰੇ ਅੰਦਰ ਚੜ੍ਹਦੀ ਕਲਾ ਪ੍ਰਬਲ ਰਹਿੰਦੀ ਹੈ ॥੪॥੫॥ਪਦ ਅਰਥ ਪ੍ਰਭਿ = ਪ੍ਰਭੂ ਨੇ। ਪੈਜ = ਇੱਜ਼ਤ। ਵਾਧਾਈ = ਵਧੀ ਹੋਈ ਅਵਸਥਾ, ਚੜ੍ਹਦੀ ਕਲਾ, ਆਤਮਕ ਤਾਕਤ। ਵਜੀ = ਵੱਜ ਪਈ, ਜ਼ੋਰ ਵਿਚ ਆ ਗਈ ॥੪॥੫॥
* ਨੋਟ: ਸਿੱਖ-ਇਤਿਹਾਸ ਦੱਸਦਾ ਹੈ ਕਿ ਦੋਖੀ ਸੁਲਹੀ ਖ਼ਾ ਵਾਲੀ ਬਲਾ ਟਲਣ ਤੇ ਸਤਿਗੁਰੂ ਜੀ ਨੇ ਇਹ ਸ਼ਬਦ ਉਚਾਰਿਆ ਸੀ।
SikhNet (Spanish)y ahora busca sólo Tu Refugio, oh Señor. (4‑5)