ੴ

ਸਿੱਖਬਾਣੀ · SikhBani

Ang 371

Sri Guru Granth Sahib · Raag Aasaa · 3 shabads, 53 lines
Translations
Shabad Guru Arjan Dev Ji Raag Aasaa continued from Ang 370

ਜਜਿ ਕਾਜਿ; ਪਰਥਾਇ ਸੁਹਾਈ ॥੧॥ ਰਹਾਉ ॥

jaj kaaj; parathaae suhaaee |1| rahaau |

Sant Singh KhalsaIn worship, marriage and in the next world, such a soul-bride looks beautiful. ||1||Pause||
Manmohan SinghIn worship, marriage and next world, she looks beauteous. Pause.
Manmohan Singh (Punjabi)ਪੂਜਾ, ਵਿਵਾਹ ਅਤੇ ਪ੍ਰਲੋਕ ਅੰਦਰ ਉਹ ਸੁਹਣੀ ਲੱਗਦੀ ਹੈ। ਠਹਿਰਾਉ।
Fareedkot Teekaਔਰ ਕੈਸੀ ਹੈ ਸੁਕਰਨੀ ਕਾਮਨੀ? (ਜਜਿ) ਪੂਜਾ ਮੇਂ, (ਕਾਜਿ) ਵਿਵਹਾਰ ਸਰਬ ਕਾਰਜੋਂ ਮੇਂ, (ਪਰਥਾਇ) ਪ੍ਰਲੋਕ ਮੇਂ (ਸੁਹਾਈ) ਸੁਭਾਇਮਾਨ ਭਈ ਹੈ॥੧॥ ਰਹਾਉ ॥☬ਫਿਰ ਕੈਸੀ ਹੈ ਸੁਕਰਨੀ ਕਾਮਨੀ?
Prof. Sahib Singhਜੇਹੜੀ ਵਿਆਹ ਸ਼ਾਦੀਆਂ ਵਿਚ ਹਰ ਥਾਂ ਸੋਹਣੀ ਲੱਗਦੀ ਹੈ ॥੧॥ ਰਹਾਉ ॥

ਪਦ ਅਰਥ ਜਜਿ = ਜੱਗ ਵਿਚ। ਕਾਜਿ = ਵਿਆਹ ਵਿਚ। ਪਰਥਾਇ = ਹਰ ਥਾਂ ॥੧॥ ਰਹਾਉ ॥

SikhNet (Spanish)quien se ve bella tanto en la Alabanza como también en las acciones mundanas. (1-Pausa)

ਜਿਚਰੁ ਵਸੀ; ਪਿਤਾ ਕੈ ਸਾਥਿ ॥

jichar vasee; pitaa kai saath |

Sant Singh KhalsaAs long as she lived with her father,
Manmohan SinghAs long as she dwelt with her Father(Satguru),
Manmohan Singh (Punjabi)ਜਦ ਤੋੜੀਂ ਉਹ ਆਪਣੇ ਬਾਬਲ ਨਾਲ ਰਹਿੰਦੀ ਸੀ,
Fareedkot Teekaਜਬ ਤਕ ਪਿਤਾ, ਭਾਵ ਗੁਰੂ ਕੇ ਸਾਥ ਬਸੀ ਥੀ॥
Prof. Sahib Singh(ਇਹ ਭਗਤੀ-ਰੂਪ ਇਸਤ੍ਰੀ) ਜਿਤਨਾ ਚਿਰ ਗੁਰੂ ਦੇ ਪਾਸ ਹੀ ਰਹਿੰਦੀ ਹੈ,

ਪਦ ਅਰਥ ਜਿਚਰੁ = ਜਿਤਨਾ ਚਿਰ। ਪਿਤਾ = (ਭਾਵ) ਗੁਰੂ।

SikhNet (Spanish)Dice la Novia que el tiempo que vivió con el padre,

ਤਿਚਰੁ ਕੰਤੁ; ਬਹੁ ਫਿਰੈ ਉਦਾਸਿ ॥

tichar kant; bahu firai udaas |

Sant Singh Khalsaher Husband wandered around in sadness.
Manmohan Singhso long did her spouse wander about very sad.
Manmohan Singh (Punjabi)ਤਦ ਤੋੜੀਂ ਉਸ ਦਾ ਪਤੀ ਬਹੁਤ ਹੀ ਨਿੰਮੋਝੂਣਾ ਹੋ ਫਿਰਦਾ ਸੀ।
Fareedkot Teekaਤਬ ਤਕ (ਕੰਤੁ) ਜੀਵ ਉਦਾਸਹੀਨ ਹੂਆ ਇਧਰ ਉਧਰ ਭਟਕਤਾ ਫਿਰਤਾ ਥਾ॥
Prof. Sahib Singhਉਤਨਾ ਚਿਰ ਜੀਵ ਬਹੁਤ ਭਟਕਦਾ ਫਿਰਦਾ ਹੈ।

ਪਦ ਅਰਥ ਕੰਤੁ = ਜੀਵ। ਫਿਰੈ ਉਦਾਸਿ = ਭਟਕਦਾ ਫਿਰਦਾ ਹੈ।

SikhNet (Spanish)su novio vagaba por todas partes con su mente disturbada.

ਕਰਿ ਸੇਵਾ; ਸਤ ਪੁਰਖੁ ਮਨਾਇਆ ॥

kar sevaa; sat purakh manaaeaa |

Sant Singh KhalsaI served and surrendered to the Lord, the True Being;
Manmohan SinghWhen I served and conciliated the True person,
Manmohan Singh (Punjabi)ਜਦ ਮੈਂ ਸੱਚੇ ਪੁਰਸ਼ ਦੀ ਟਹਿਲ ਕਮਾ ਕੇ ਆਪਣੇ ਉਤੇ ਪ੍ਰਸੰਨ ਕਰ ਲਿਆ,
Fareedkot Teekaਜਬ ਸੇਵਾ ਕਰ ਕੇ ਸਤਗੁਰ ਸਤਪੁਰਖ ਕੋ ਮਨਾਇਆ ਅਰਥਾਤ ਪ੍ਰਸੰਨ ਕੀਆ॥
Prof. Sahib Singhਜਦੋਂ (ਗੁਰੂ ਦੀ ਰਾਹੀਂ ਜੀਵ ਨੇ) ਸੇਵਾ ਕਰ ਕੇ ਪਰਮਾਤਮਾ ਨੂੰ ਪ੍ਰਸੰਨ ਕੀਤਾ,

ਪਦ ਅਰਥ ਸਤਪੁਰਖੁ = ਅਕਾਲ-ਪੁਰਖ, ਪਰਮਾਤਮਾ।

SikhNet (Spanish)A través del servicio de la virtuosa Novia concilié al verdadero Hombre;

ਗੁਰਿ ਆਣੀ ਘਰ ਮਹਿ; ਤਾ ਸਰਬ ਸੁਖ ਪਾਇਆ ॥੨॥

gur aanee ghar meh; taa sarab sukh paaeaa |2|

Sant Singh Khalsathe Guru brought my bride to my home, and I obtained total happiness. ||2||
Manmohan Singhthen the Guru brought the bride into my house and then, I obtained all happiness.
Manmohan Singh (Punjabi)ਗੁਰਾਂ ਨੇ ਪਤਨੀ ਮੇਰੇ ਹਿਰਦੇ ਘਰ ਵਿੱਚ ਲੈਆਂਦੀ ਅਤੇ ਤਦੋਂ ਮੈਨੂੰ ਸਾਰੀ ਖੁਸ਼ੀ ਪਰਾਪਤ ਹੋ ਗਈ।
Fareedkot Teekaਤਬ ਸਤਗੁਰੋਂ ਨੇ ਇਸ ਜੀਵ ਕੇ (ਘਰ) ਰਿਦੇ ਮੇਂ ਪ੍ਰਾਪਤਿ ਕਰੀ ਤੌ ਹੀ ਸਰਬ ਪ੍ਰਕਾਰ ਕਾ ਸੁਖ ਪ੍ਰਾਪਤਿ ਹੂਆ॥੨॥
Prof. Sahib Singhਤਦੋਂ ਗੁਰੂ ਨੇ (ਇਸ ਦੇ ਹਿਰਦੇ-) ਘਰ ਵਿਚ ਲਿਆ ਬਿਠਾਈ ਤੇ ਇਸ ਨੇ ਸਾਰੇ ਸੁਖ ਆਨੰਦ ਪ੍ਰਾਪਤ ਕਰ ਲਏ ॥੨॥

ਪਦ ਅਰਥ ਗੁਰਿ = ਗੁਰੂ ਨੇ। ਆਣੀ = ਲਿਆ ਦਿੱਤੀ ॥੨॥

SikhNet (Spanish)sí, por la Gracia del Guru fue traída a mi hogar y entonces me puse en Éxtasis. (2)

ਬਤੀਹ ਸੁਲਖਣੀ; ਸਚੁ ਸੰਤਤਿ ਪੂਤ ॥

bateeh sulakhanee; sach santat poot |

Sant Singh KhalsaShe is blessed with all sublime attributes,
Manmohan SinghShe (the true disciple) is blessed with thirty-two qualities and truthful and unblemished is her progeny.
Manmohan Singh (Punjabi)ਉਸ ਨੂੰ ਬੱਤੀ ਖੂਬੀਆ ਦੀ ਦਾਤ ਮਿਲੀ ਹੋਈ ਹੈ ਅਤੇ ਸੱਤਵਾਦੀ ਅਤੇ ਦੂਸ਼ਣ ਰਹਿਤ ਹੈ ਉਸ ਦੀ ਆਦ ਉਲਾਦ।
Fareedkot Teekaਫਿਰ ਵਹ ਕੈਸੀ ਹੈ? ਸੁਕਰਨੀ ਕਾਮਨਿ ਬੱਤੀਸ ਲਖਣੋਂ ਕਰ ਕੇ ਯੁਕਤ ਹੈ। ਯਥਾ ੩੨ ਲਖ੍ਯਣ- ਸੌਂਦਰਜ ੧, ਲਜ੍ਯਾ ੨, ਸ੍ਰੇਸਟ ਬੁਧਿ ੩, ਸ਼ੁਭ ਕਾਰਜ ਮੇਂ ਹਠੁ ੪, ਸੁਹ੍ਰਿਦਤਾ ੫, ਸਚਿਆਰੀ ੬, ਸੂਰਮਤਾ ੭, ਪਵਿਤ੍ਰਤਾ ੮, ਸਾਵਧਾਨਤਾ ੯, ਪੰਡਿਤਤਾ ੧੦, ਉਦਮ ੧੧, ਉਦਾਰਤਾ ੧੨, ਗੁਨਗ੍ਰਾਹਕਤਾ ੧੩, ਗੰਭੀਰਤਾ ੧੪, ਮਨ ਕੀ ਸੁਧਤਾ ੧੫, ਧਰਮ ੧੬, ਖ੍ਯਮਾ ੧੭, ਤਤ੍ਵ ਗ੍ਯਾਨ ੧੮, ਇੰਦ੍ਰ੍ਯਜ੍ਯ ੧੯, ਸ੍ਰੇਸਟ ਧਰਮ ਕਰਨੇ ਕਾ ਨਿਯਮ ੨੦, ਸੁਕ੍ਰਿਤ ੨੧, ਧੈਰਜ ੨੨ ਨੰਮ੍ਰਤ ੨੩, ਤੇਜ ੨੪, ਦਯਾ ੨੫, ਪਰਮੇਸ੍ਵਰ ਮੇਂ ਪ੍ਰੇਮ ੨੬, ਅਲੋਭ ੨੭, ਅਕੋਪ ੨੮, ਅਹਿੰਸਾ ੨੯, ਅਕਾਮ ੩੦, ਅਕਪਟ ੩੧, ਅਗਰਬ ੩੨ ਔਰ ਜਿਸ ਕੀ ਸੰਤਤ ਸਤ ਨਾਮ ਸਿਮਰਨ ਰੂਪ (ਪੂਤ) ਪਵਿਤ੍ਰ ਹੈ॥
Prof. Sahib Singh(ਇਹ ਭਗਤੀ-ਰੂਪ ਇਸਤ੍ਰੀ ਦਇਆ, ਨਿਮ੍ਰਤਾ, ਲੱਜਾ ਆਦਿਕ) ਬੱਤੀ ਸੋਹਣੇ ਲੱਛਣਾਂ ਵਾਲੀ ਹੈ, ਸਦਾ-ਥਿਰ ਪਰਮਾਤਮਾ ਦਾ ਨਾਮ ਇਸ ਦੀ ਸੰਤਾਨ ਹੈ, ਪੁੱਤਰ ਹਨ,

ਪਦ ਅਰਥ ਬਤੀਹ ਸੁਲਖਣੀ = (ਲੱਜਾ, ਨਿਮਰਤਾ, ਦਇਆ, ਪਿਆਰ ਆਦਿਕ) ਬੱਤੀ ਚੰਗੇ ਲੱਛਣਾਂ ਵਾਲੀ। ਸਚੁ = ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਨਾਮ। ਸੰਤਤਿ = ਸੰਤਾਨ।

SikhNet (Spanish)Ella está investida de todas las Virtudes

ਆਗਿਆਕਾਰੀ ਸੁਘੜ ਸਰੂਪ ॥

aagiaakaaree sugharr saroop |

Sant Singh KhalsaAnd her generations are unblemished.
Manmohan Singhshe is obedient, sagacious and beauteous.
Manmohan Singh (Punjabi)ਉਹ ਫ਼ਰਮਾ ਬਰਦਾਰ ਸਿਆਣੀ ਅਤੇ ਸੁੰਦਰ ਹੈ।
Fareedkot Teekaਫਿਰ ਕੈਸੀ ਹੈ? ਆਗਿਆਰੀ ਹੈ (ਸੁਘੜ) ਚਤੁਰ ਸਰੂਪ ਹੈ॥
Prof. Sahib Singh(ਇਹ ਇਸਤ੍ਰੀ) ਆਗਿਆ ਵਿਚ ਤੁਰਨ ਵਾਲੀ ਹੈ, ਸੁਚੱਜੀ ਹੈ, ਸੋਹਣੇ ਰੂਪ ਵਾਲੀ ਹੈ।

ਪਦ ਅਰਥ ਸੁਘੜ = ਸੁਚੱਜੀ। ਸਰੂਪ = ਸੁੰਦਰ।

SikhNet (Spanish)y la Verdad ahora es su familia.

ਇਛ ਪੂਰੇ ਮਨ; ਕੰਤ ਸੁਆਮੀ ॥

eichh poore man; kant suaamee |

Sant Singh KhalsaHer Husband, her Lord and Master, fulfills her heart's desires.
Manmohan SinghShe fulfills the wishes of the heart of her Groom the Lord.
Manmohan Singh (Punjabi)ਉਹ ਆਪਣੇ ਪਤੀ (ਸਾਂਈ) ਦੇ ਦਿਲ ਦੀਆਂ ਚਾਹਣਾ ਪੂਰੀਆਂ ਕਰਦੀ ਹੈ।
Fareedkot Teekaਜੀਵ ਕੰਤ ਕੋ ਸ੍ਵਾਮੀ ਜਾਨ ਕਰ ਕੇ ਮਨ ਕੀ ਇਛਾ ਪੂਰਨ ਕਰਤੀ ਹੈ॥
Prof. Sahib Singhਜੀਵ-ਕੰਤ ਖਸਮ ਦੀ (ਹਰੇਕ) ਇੱਛਾ ਇਹ ਪੂਰੀ ਕਰਦੀ ਹੈ,

ਪਦ ਅਰਥ ਇਛ ਮਨ ਕੰਤ = ਕੰਤ ਦੇ ਮਨ ਦੀ ਇੱਛਾ।

SikhNet (Spanish)Es obediente, sabia, y de maravilloso encanto; sí, mi Esposo Eterno me ha satisfecho en cada forma,

ਸਗਲ ਸੰਤੋਖੀ; ਦੇਰ ਜੇਠਾਨੀ ॥੩॥

sagal santokhee; der jetthaanee |3|

Sant Singh KhalsaHope and desire (my younger brother-in-law and sister-in-law) are now totally content. ||3||
Manmohan SinghShe has soothed, in every way, her husband's younger brother's wife and her husband's elder brother's wife.
Manmohan Singh (Punjabi)ਉਸ ਨੇ ਹਰ ਤਰ੍ਹਾਂ ਆਪਣੀ ਦਰਾਣੀ ਅਤੇ ਜਠਾਣੀ ਨੂੰ ਪ੍ਰਸੰਨ ਕਰ ਲਿਆ ਹੈ।
Fareedkot Teekaਆਸਾ ਤ੍ਰਿਸ਼ਨਾ ਦਿਰਾਨੀ ਜਠਾਨੀਓਂ ਕੋ ਸੰਤੋਖ ਪ੍ਰਾਪਤਿ ਕੀਆ ਹੈ ਅਰਥਾਤ ਦੂਰ ਕਰੀ ਹੈ॥੩॥
Prof. Sahib Singhਦਿਰਾਣੀ ਜਿਠਾਣੀ (ਆਸਾ ਤ੍ਰਿਸ਼ਨਾ) ਨੂੰ ਇਹ ਹਰ ਤਰ੍ਹਾਂ ਸੰਤੋਖ ਦੇਂਦੀ ਹੈ (ਸ਼ਾਂਤ ਕਰਦੀ ਹੈ) ॥੩॥

ਪਦ ਅਰਥ ਸੰਤੋਖੀ = ਸੰਤੋਖ ਦੇਂਦੀ ਹੈ। ਦੇਰ ਜਿਠਾਣੀ = ਦਿਰਾਣੀ ਜਿਠਾਣੀ। (ਆਸਾ = ਤ੍ਰਿਸ਼ਨਾ) ਨੂੰ ॥੩॥

SikhNet (Spanish)y la ilusión y el deseo en mí ahora están satisfechos. (3)

ਸਭ ਪਰਵਾਰੈ ਮਾਹਿ; ਸਰੇਸਟ ॥

sabh paravaarai maeh; saresatt |

Sant Singh KhalsaShe is the most noble of all the family.
Manmohan SinghIn all the family she is the noblest.
Manmohan Singh (Punjabi)ਸਾਰੇ ਟੱਬਰ-ਕਬੀਲੇ ਵਿੱਚ ਉਹ ਸਭ ਤੋਂ ਉਤਮ ਹੈ।
Fareedkot Teekaਸਭ ਪਰਵਾਰ ਦੇਵੀ ਸੰਪਦਾ ਮੈਤ੍ਰੀ, ਮੁਦਿਤਾ, ਕਰੁਣਾ, ਸ੍ਰਧਾਦਿ ਮੇਂ ਸ੍ਰੇਸਟ ਹੈ॥
Prof. Sahib Singh(ਮਿੱਠਾ ਬੋਲ, ਨਿਮ੍ਰਤਾ, ਸੇਵਾ, ਦਾਨ, ਦਇਆ) ਸਾਰੇ (ਆਤਮਕ) ਪਰਵਾਰ ਵਿਚ (ਭਗਤੀ) ਸਭ ਤੋਂ ਉੱਤਮ ਹੈ,

ਪਦ ਅਰਥ ਸਰੇਸਟ = ਉੱਤਮ।

SikhNet (Spanish)En su familia ahora es considerada suprema;

ਮਤੀ ਦੇਵੀ; ਦੇਵਰ ਜੇਸਟ ॥

matee devee; devar jesatt |

Sant Singh KhalsaShe counsels and advises her hope and desire.
Manmohan SinghShe is the counseller of her husband's younger brother and elder brother.
Manmohan Singh (Punjabi)ਉਹ ਆਪਣੇ ਦਿਉਰ ਅਤੇ ਜੇਠ ਨੂੰ ਸਲਾਹ ਦੇਣ ਵਾਲੀ ਹੈ।
Fareedkot Teekaਦੇਵਰ ਜੇਸਠ ਲਬ ਲੋਭ ਕੋ ਮਤੀ ਦੇਵੀ ਬੁਧੀ ਦੇਤੀ ਹੈ॥
Prof. Sahib Singhਸਾਰੇ ਦਿਉਰਾਂ ਜੇਠਾਂ (ਗਿਆਨ-ਇੰਦ੍ਰਿਆਂ) ਨੂੰ ਮੱਤਾਂ ਦੇਣ ਵਾਲੀ ਹੈ (ਚੰਗੇ ਰਾਹੇ ਪਾਣ ਵਾਲੀ ਹੈ)।

ਪਦ ਅਰਥ ਮਤੀ = {ਲਫ਼ਜ਼ 'ਮਤਿ' ਤੋਂ ਬਹੁ-ਵਚਨ} ਮੱਤਾਂ। ਦੇਵੀ = ਦੇਣ ਵਾਲੀ। ਦੇਵਰ ਜੇਸਟ = ਦਿਉਰਾਂ ਜੇਠਾਂ (ਗਿਆਨ-ਇੰਦ੍ਰਿਆਂ) ਨੂੰ।

SikhNet (Spanish)sí, bien instruidos y disciplinados están su ilusión y su deseo.

ਧੰਨੁ ਸੁ ਗ੍ਰਿਹੁ; ਜਿਤੁ ਪ੍ਰਗਟੀ ਆਇ ॥

dhan su grihu; jit pragattee aae |

Sant Singh KhalsaHow blessed is that household, in which she has appeared.
Manmohan SinghBlessed is the house, where-in she has appeared.
Manmohan Singh (Punjabi)ਮੁਬਾਰਕ ਹੈ ਉਹ ਘਰ ਜਿਸ ਅੰਦਰ ਉਹ ਆਪ ਪ੍ਰਗਟ ਹੋਈ ਹੈ।
Fareedkot Teekaਸੋ ਘਰ ਹ੍ਰਿਦ੍ਯ ਧੰਨ ਹੈ ਜਿਸਮੇਂ ਆਇ ਕਰ ਪ੍ਰਗਟ ਭਈ ਹੈ॥
Prof. Sahib Singhਉਹ ਹਿਰਦਾ-ਘਰ ਭਾਗਾਂ ਵਾਲਾ ਹੈ, ਜਿਸ ਘਰ ਵਿਚ (ਇਹ ਭਗਤੀ-ਇਸਤ੍ਰੀ) ਆ ਦਰਸ਼ਨ ਦੇਂਦੀ ਹੈ,
SikhNet (Spanish)Bendito es el hogar en que ella habita,

ਜਨ ਨਾਨਕ; ਸੁਖੇ ਸੁਖਿ ਵਿਹਾਇ ॥੪॥੩॥

jan naanak; sukhe sukh vihaae |4|3|

Sant Singh KhalsaO servant Nanak, she passes her time in perfect peace and comfort. ||4||3||
Manmohan SinghO slave Nanak, she passes her time in perfect peace.
Manmohan Singh (Punjabi)ਹੇ ਗੋਲੇ ਨਾਨਕ! ਉਹ ਆਪਣਾ ਸਮਾਂ ਪਰਮ ਸੁੱਖ ਅੰਦਰ ਗੁਜਾਰਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਘਰ ਮੇਂ ਸੁਖ ਹੀ ਸੁਖ ਸੇ ਸਮਾਂ ਬੀਤਤਾ ਹੈ॥੪॥੩॥☬ਅਬ ਕੁਕਰਨੀ ਰੂਪ ਇਸਤ੍ਰੀ ਕਹਤੇ ਹੈਂ:
Prof. Sahib Singhਹੇ ਦਾਸ ਨਾਨਕ! (ਆਖ-) ਜਿਸ ਮਨੁੱਖ ਦੇ ਹਿਰਦੇ ਵਿਚ ਪਰਗਟ ਹੁੰਦੀ ਹੈ ਉਸ ਦੀ ਉਮਰ) ਸੁਖ ਆਨੰਦ ਵਿਚ ਬੀਤਦੀ ਹੈ ॥੪॥੩॥

ਪਦ ਅਰਥ ਸੁਖਿ = ਸੁਖ ਵਿਚ। ਵਿਹਾਇ = ਬੀਤਦੀ ਹੈ ॥੪॥੩॥

SikhNet (Spanish)pues ella pasa sus días en Eterno Éxtasis. (4‑3)

Open this shabad (19 lines, Angs 370-371) →

Shabad Guru Arjan Dev Ji Raag Aasaa

ਆਸਾ ਮਹਲਾ ੫ ॥

aasaa mahalaa 5 |

Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.

ਮਤਾ ਕਰਉ; ਸੋ ਪਕਨਿ. ਨ ਦੇਈ ॥

mataa krau; so pakan. na deee |

Sant Singh KhalsaWhatever I resolve, she does not allow it to come to pass.
Manmohan SinghThe resolve, which I make, that the mammon allows not to mature.
Manmohan Singh (Punjabi)ਸੰਕਲਪ ਜਿਹੜਾ ਮੈਂ ਧਾਰਦਾ ਹਾਂ ਉਸ ਨੂੰ ਮਾਇਆ ਨੇਪਰੇ ਨਹੀਂ ਚੜ੍ਹਣ ਦਿੰਦੀ।
Fareedkot Teekaਜੋ ਮਤਾ, ਭਾਵ ਸੁਭ ਸਲਾਹ ਕਰਤਾ ਹੂੰ ਜਿਸਮੇਂ ਬਿਘਨ ਡਾਲ ਕਰ ਪਰਪੱਕ ਨਹੀਂ ਹੋਨੇ ਦੇਤੀ ਹੈ॥
Prof. Sahib Singh(ਆਤਮਕ ਅਡੋਲਤਾ ਵਾਸਤੇ) ਮੈਂ ਜੇਹੜੀ ਭੀ ਸਲਾਹ ਕਰਦਾ ਹਾਂ ਉਸ ਨੂੰ (ਇਹ ਮਾਇਆ) ਸਿਰੇ ਨਹੀਂ ਚੜ੍ਹਨ ਦੇਂਦੀ,

ਪਦ ਅਰਥ ਮਤਾ = ਸਲਾਹ, ਫ਼ੈਸਲਾ।

SikhNet (Spanish)Lo que sea que resuelvo en mi mente, eso Maya no deja que se convierta en acción,

ਸੀਲ ਸੰਜਮ ਕੈ; ਨਿਕਟਿ ਖਲੋਈ ॥

seel sanjam kai; nikatt khaloee |

Sant Singh KhalsaShe stands blocking the way of goodness and self-discipline.
Manmohan SinghTo ward them off, she stands near goodness and self-mortification(self-control).
Manmohan Singh (Punjabi)ਭਲਮਨਸਊ ਅਤੇ ਸਵੈ-ਰਿਆਜ਼ਤ ਨੂੰ ਪਰ੍ਹੇ ਹਟਾਉਣ ਲਈ ਉਹ ਉਹਨਾਂ ਦੇ ਲਾਗੇ ਖਲੋਦੀਂ ਹੈ।
Fareedkot Teeka(ਸੀਲ) ਜਿਸਮੇਂ ੧੩ ਗੁਣ ਹੋਂ ਤਿਸ ਕੋ ਸੀਲ ਕਹਤੇ ਹੈਂ, ਬ੍ਰਹਮਨ੍ਯਤ ੧, ਦੇਵ ਪਿਤ੍ਰ ਭਕ੍ਤ ੨, ਸੋਮ੍ਰਤਾ ੩, ਅਪਰੋਪਤਾ ਪਿਤਾ ਅਰਥਾਤ ਔਰ ਕੋ ਤਪਾਉਣਾ ਨਾ, ਭਾਵ ਦੁਖ ਨ ਦੇਣਾ ੪, ਅਨਸੂਇਤਾ ੫, ਮ੍ਰਿਦੁਤਾ ੬, ਅਪਾਰੁਖ੍ਯ ੭, ਮੈਤ੍ਰੀ ੮, ਪ੍ਰਿ੍ਯ ਬਾਦਿਤਾ ੯, ਕ੍ਰਿਤਗ੍ਯਤਾ ੧੦, ਸਰਣਯਤਾ ੧੧, ਕਰੁਣਾ ੧੨, ਸਾਂਤਿਤਾ ੧੩, ਇਨ ਤੇਰਹ ਗੁਣੋਂ ਕਾ ਨਾਮ ਸੀਲ ਹੈ, (ਸੰਜਮ) ਇੰਦ੍ਰਯੋਂ ਕਾ ਜੀਤਨਾ। ਇਨ ਸੀਲ ਸੰਜਮ ਕੈ ਪਾਸ ਖੜੀ ਹੋਤੀ ਹੈ ਅਰਥਾਤ ਮਨ ਕੋ ਇਨ ਕੀ ਤਰਫ ਆਨੇ ਨਹੀਂ ਦੇਤੀ ਹੈ॥
Prof. Sahib Singhਮਿੱਠੇ ਸੁਭਾਉ ਅਤੇ ਸੰਜਮ ਦੇ ਇਹ ਹਰ ਵੇਲੇ ਨੇੜੇ (ਰਾਖੀ ਬਣ ਕੇ) ਖਲੋਤੀ ਰਹਿੰਦੀ ਹੈ (ਇਸ ਵਾਸਤੇ ਮੈਂ ਨਾਹ ਸੀਲ ਹਾਸਲ ਕਰ ਸਕਦਾ ਹਾਂ, ਨਾਹ ਸੰਜਮ)।

ਪਦ ਅਰਥ ਸੀਲ = ਮਿੱਠਾ ਸੁਭਾਉ। ਸੰਜਮ = ਵਿਕਾਰਾਂ ਵਲੋਂ ਬਚਣ ਦਾ ਜਤਨ। ਨਿਕਟਿ = ਨੇੜੇ।

SikhNet (Spanish)pues me drena la virtud y la continencia.

ਵੇਸ ਕਰੇ; ਬਹੁ ਰੂਪ ਦਿਖਾਵੈ ॥

ves kare; bahu roop dikhaavai |

Sant Singh KhalsaShe wears many disguises, and assumes many forms,
Manmohan SinghShe wears many guises and assumes many forms.
Manmohan Singh (Punjabi)ਉਹ ਬਹੁਤੇ ਭੇਦ ਭਰਦੀ ਹੈ ਅਤੇ ਅਨੇਕਾਂ ਸ਼ਕਲਾਂ ਬਣਾਉਂਦੀ ਹੈ।
Fareedkot Teekaਪਾਖੰਡ ਕੇ ਭੇਖ ਬਨਾਇਕਰ ਜੀਵ ਕੋ ਬੁਹਤ ਰੂਪ ਦਿਖਾਉਤੀ ਹੈ॥
Prof. Sahib Singh(ਇਹ ਮਾਇਆ) ਅਨੇਕਾਂ ਵੇਸ ਕਰਦੀ ਹੈ ਅਨੇਕਾਂ ਰੂਪ ਵਿਖਾਂਦੀ ਹੈ,
SikhNet (Spanish)Maya usa muchos disfraces y asume muchas formas;

ਗ੍ਰਿਹਿ. ਬਸਨਿ ਨ ਦੇਈ; ਵਖਿ ਵਖਿ ਭਰਮਾਵੈ ॥੧॥

grihi. basan na deee; vakh vakh bharamaavai |1|

Sant Singh Khalsaand she does not allow me to dwell in my own home. She forces me to wander around in different directions. ||1||
Manmohan SinghShe allows me not to abide in home and makes me wander in different and diverse places.
Manmohan Singh (Punjabi)ਉਹ ਮੈਨੂੰ ਘਰ ਵਿੱਚ ਵਸਣ ਨਹੀਂ ਦਿੰਦੀ ਅਤੇ ਮੈਨੂੰ ਮੁਖਤਲਿਫ ਅਤੇ ਅਡਰੀਆਂ ਥਾਂਵਾਂ ਭਵਾਉਂਦੀ ਹੈ।
Fareedkot Teekaਸਰੀਰ ਕੇ ਅੰਤਰਮੁਖ ਹੋ ਕਰ ਇਦ੍ਰੀਯੋਂ ਕੋ ਇਸਥਿਤ ਨਹੀਂ ਹੋਨੇ ਦੇਤੀ ਹੈ, ਜੁਦਾ ਜੁਦਾ ਅਪਨੇ ਅਪਨੇ ਬਿਖ੍ਯੋਂ ਮੇਂ ਭ੍ਰਮਾਉਤੀ ਹੈਂ॥੧॥
Prof. Sahib Singhਹਿਰਦੇ-ਘਰ ਵਿਚ ਇਹ ਮੈਨੂੰ ਟਿਕਣ ਨਹੀਂ ਦੇਂਦੀ, ਕਈ ਤਰੀਕਿਆਂ ਨਾਲ ਭਟਕਾਂਦੀ ਫਿਰਦੀ ਹੈ ॥੧॥

ਪਦ ਅਰਥ ਗ੍ਰਿਹਿ = ਹਿਰਦੇ-ਘਰ ਵਿਚ ॥੧॥

SikhNet (Spanish)no me permite habitar en mi hogar en paz, y entonces vago sin rumbo en todas direcciones. (1)

ਘਰ ਕੀ ਨਾਇਕਿ; ਘਰ ਵਾਸੁ. ਨ ਦੇਵੈ ॥

ghar kee naaeik; ghar vaas. na devai |

Sant Singh KhalsaShe has become the mistress of my home, and she does not allow me to live in it.
Manmohan SinghShe has become the mistress of the house and lest me not to have a dwelling in it
Manmohan Singh (Punjabi)ਉਹ ਹਿਰਦੇ-ਘਰ ਦੀ ਮਾਲਕਣ ਬਣ ਬੈਠੀ ਹੈ ਅਤੇ ਮੈਨੂੰ ਇਸ ਅੰਦਰ ਵਸੇਬਾ ਨਹੀਂ ਕਰਣ ਦਿੰਦੀ।
Fareedkot Teeka(ਘਰ) ਹ੍ਰਿਦਯ ਕੀ (ਨਾਇਕ) ਮਾਲਕ ਬਨ ਕਰ ਕੇ ਸੁਭ ਗੁਨੋਂ ਕੇ ਸਹਿਤ ਜੀਵ ਕੋ ਬਸਨੇ ਨਹੀਂ ਦੇਤੀ ਹੈ॥
Prof. Sahib Singh(ਇਹ ਮਾਇਆ ਮੇਰੇ) ਹਿਰਦੇ-ਘਰ ਦੀ ਮਾਲਕ ਬਣ ਬੈਠੀ ਹੈ, ਮੈਨੂੰ ਘਰ ਦਾ ਵਸੇਬਾ ਦੇਂਦੀ ਹੀ ਨਹੀਂ (ਮੈਨੂੰ ਆਤਮਕ ਅਡੋਲਤਾ ਨਹੀਂ ਮਿਲਣ ਦੇਂਦੀ)।

ਪਦ ਅਰਥ ਨਾਇਕਿ = ਮਾਲਿਕਾ।

SikhNet (Spanish)Se ha vuelto la celosa amante de mi casa y no me deja entrar en mi ser, y si hago el esfuerzo,

ਜਤਨ ਕਰਉ; ਉਰਝਾਇ ਪਰੇਵੈ ॥੧॥ ਰਹਾਉ ॥

jatan krau; urajhaae parevai |1| rahaau |

Sant Singh KhalsaIf I try, she fights with me. ||1||Pause||
Manmohan SinghIf I make an effort to abide, she grapples with me. Pause.
Manmohan Singh (Punjabi)ਜੇਕਰ ਮੈਂ ਰਹਿਣ ਦਾ ਉਪਰਾਲਾ ਕਰਦਾ ਹਾਂ, ਉਹ ਮੇਰੇ ਨਾਲ ਉਲਝ ਪੈਂਦੀ ਹੈ। ਠਹਿਰਾਉ।
Fareedkot Teekaਜੇ ਕਰ ਅਪਨੇ ਘਰ ਮੇਂ ਬਸਨੇ ਕਾ ਜਤਨੁ ਕਰਤਾ ਹੈ, ਤੋ ਭੀ ਉਰਝਾਵਾ, ਭਾਵ ਬਿਘਨ (ਪਰੇਵੈ) ਪਾਇ ਦੇਤੀ ਹੈ॥੧॥ ਰਹਾਉ ॥
Prof. Sahib Singhਜੇ ਮੈਂ (ਆਤਮਕ ਅਡੋਲਤਾ ਲਈ) ਜਤਨ ਕਰਦਾ ਹਾਂ, ਤਾਂ ਸਗੋਂ ਵਧੀਕ ਉਲਝਣਾਂ ਪਾ ਦੇਂਦੀ ਹੈ ॥੧॥ ਰਹਾਉ ॥

ਪਦ ਅਰਥ ਕਰਉ = ਮੈਂ ਕਰਦਾ ਹਾਂ। ਉਰਝਾਇ ਪਰੇਵੈ = ਹੋਰ ਉਲਝਣਾਂ ਵਿਚ ਪਾ ਦੇਂਦੀ ਹੈ ॥੧॥ ਰਹਾਉ ॥

SikhNet (Spanish)ella me voltea el intento al revés y me confunde aun más. (1-Pausa)

ਧੁਰ ਕੀ ਭੇਜੀ; ਆਈ ਆਮਰਿ ॥

dhur kee bhejee; aaee aamar |

Sant Singh KhalsaIn the beginning, she was sent as a helper,
Manmohan SinghIn the beginning she was sent by God as helper.
Manmohan Singh (Punjabi)ਆਰੰਭ ਵਿੱਚ ਉਹ ਵਾਹਿਗੁਰੂ ਨੇ ਇਕ ਕਾਰਿੰਦੇ ਵਜੋਂ ਘੱਲੀ ਸੀ।
Fareedkot Teekaਜਬ ਕੀ ਬ੍ਰਹਮਾ ਨੇ ਸ੍ਰਿਸਟੀ ਰਚੀ ਹੈ ਤਬ ਤੇ ਅਕਾਲ ਪੁਰਖ ਕੀ ਭੇਜੀ ਹੂਈ ਸੰਸਾਰ ਮੇਂ ਆਈ ਹੈ, (ਆਮਰਿ) ਗ੍ਯਾਨ ਬਿਨਾਂ ਅਮਰ ਹੈ ਮਰਤੀ ਨਹੀਂ ਹੈ; ਵਾ ਧੁਰ ਕੇ (ਆਮਰਿ) ਹੁਕਮ ਸੇ ਭੇਜੀ ਹੂਈ ਆਈ ਹੈ; ਵਾ ਹੁਕਮ ਕਰਨੇ ਵਾਲੀ ਹੈ। ਫਿਰ ਕੈਸੀ ਹੈ?
Prof. Sahib Singh(ਇਹ ਮਾਇਆ) ਧੁਰ ਦਰਗਾਹ ਤੋਂ ਤਾਂ ਸੇਵਕਾ ਬਣਾ ਕੇ ਭੇਜੀ ਹੋਈ (ਜਗਤ ਵਿਚ) ਆਈ ਹੈ,

ਪਦ ਅਰਥ ਆਮਰਿ = ਆਲਿਮ, ਕਾਰਿੰਦੀ।

SikhNet (Spanish)De la eternidad fue enviada al mundo para servirnos,

ਨਉ ਖੰਡ ਜੀਤੇ; ਸਭਿ ਥਾਨ ਥਨੰਤਰ ॥

nau khandd jeete; sabh thaan thanantar |

Sant Singh Khalsabut she has overwhelmed the nine continents, all places and interspaces.
Manmohan SinghBut she has conquered the nine continents, all the places and inter spaces.
Manmohan Singh (Punjabi)ਪਰ ਉਸਨੇ ਨੌਂ ਖਿਤਿਆਂ, ਸਾਰੀਆਂ ਥਾਵਾਂ ਅਤੇ ਵਿਚਕਾਰਲੀਆਂ ਵਿਥਾਂ ਨੂੰ ਸਰ ਕਰ ਲਿਆ ਹੈ।
Fareedkot Teekaਨਵਖੰਡ ਪ੍ਰਿਥਵੀ ਸਪ੍ਤ ਦੀਪ, ਸਪ੍ਤ ਸਮੁਦ੍ਰ ਆਕਾਸੁ ਪਤਾਲ ਸਭ ਸਥਾਨੋਂ ਮੇਂ॥
Prof. Sahib Singh(ਪਰ ਇਥੇ ਆ ਕੇ ਇਸ ਨੇ) ਨੌ ਖੰਡਾਂ ਵਾਲੀ ਸਾਰੀ ਧਰਤੀ ਜਿੱਤ ਲਈ ਹੈ, ਸਾਰੇ ਹੀ ਥਾਂ ਜਿੱਤ ਲਏ ਹਨ,

ਪਦ ਅਰਥ ਥਨੰਤਰ = ਥਾਨ ਅੰਤਰ, ਹੋਰ ਹੋਰ ਥਾਂ।

SikhNet (Spanish)pero se ha posesionado del mundo entero, de todos sus lugares y de sus espacios.

ਤਟਿ ਤੀਰਥਿ ਨ ਛੋਡੈ ਜੋਗ ਸੰਨਿਆਸ ॥

tatt teerath na chhoddai jog saniaas |

Sant Singh KhalsaShe has not spared even the river banks, the sacred shrines of pilgrimage, the Yogis and Sannyaasees,
Manmohan SinghShe has spared not, even the banks of streams, the sacred shrines, Yogis and ascetics.
Manmohan Singh (Punjabi)ਉਹ ਨਦੀਆਂ ਦਿਆਂ ਕਿਨਾਰਿਆਂ, ਪਵਿੱਤਰ ਧਰਮ ਅਸਥਾਨਾਂ, ਜੋਗੀਆਂ ਅਤੇ ਵਿਰਤਕਾਂ ਨੂੰ ਭੀ ਨਹੀਂ ਛੱਡਦੀ।
Fareedkot Teekaਔਰ ਸਭ ਸਥਾਨੋਂ ਕੇ ਅੰਤਰਿ, ਤੀਰਥੋਂ ਕੇ ਕਿਨਾਰੇ, ਤਹਾਂ ਕੇ ਬਾਸੀ ਜੋਗੀ ਸੰਨ੍ਯਾਸੀ ਆਦਿ ਕੋਈ ਭੀ ਇਸ ਨੇ ਨਹੀਂ ਛੋੜੇ। ਇਸ ਨੇ ਸਭ ਕੋ ਜੀਤ ਲੀਆ ਹੈ॥
Prof. Sahib Singhਨਦੀਆਂ ਦੇ ਕੰਢੇ ਉਤੇ ਹਰੇਕ ਤੀਰਥ ਉਤੇ ਬੈਠੇ ਜੋਗ-ਸਾਧਨ ਕਰਨ ਵਾਲੇ ਤੇ ਸੰਨਿਆਸ ਧਾਰਨ ਵਾਲੇ ਭੀ (ਇਸ ਮਾਇਆ ਨੇ) ਨਹੀਂ ਛੱਡੇ।

ਪਦ ਅਰਥ ਤਟਿ = ਨਦੀ ਦੇ ਕੰਢੇ ਉਤੇ। ਤੀਰਥਿ = ਤੀਰਥ ਉਤੇ।

SikhNet (Spanish)Ella no se va sin afectar los lugares de peregrinaje, ni el estrecho de los ríos, ni al Yogui,

ਪੜਿ ਥਾਕੇ; ਸਿੰਮ੍ਰਿਤਿ ਬੇਦ ਅਭਿਆਸ ॥੨॥

parr thaake; sinmrit bed abhiaas |2|

Sant Singh Khalsaor those who tirelessly read the Simritees and study the Vedas. ||2||
Manmohan SinghThey, who grow weary of reading Simirtis and studying Vedas, are under its sway.
Manmohan Singh (Punjabi)ਜੋ ਸਿਰਮਤੀਆਂ ਨੂੰ ਵਾਚ ਕੇ ਅਤੇ ਵੇਦਾਂ ਨੂੰ ਘੋਖ ਘੋਖ ਕੇ ਥੱਕ ਜਾਂਦੇ ਹਨ ਉਹ ਭੀ ਇਸ ਦੀ ਹਕੂਮਤ ਦੇ ਤਾਬੇ ਹਨ।
Fareedkot Teekaਬੇਦ ਸਿੰਮ੍ਰਤ ਕਾ ਪਾਠ ਪਢ ਕਰ ਅਭ੍ਯਾਸ ਕਰ ਥਕਤ ਹੋਇ ਗਏ ਹੈਂ॥੨॥
Prof. Sahib Singhਸਿੰਮ੍ਰਿਤੀਆਂ ਪੜ੍ਹ ਪੜ੍ਹ ਕੇ, ਤੇ ਵੇਦਾਂ ਦੇ (ਪਾਠਾਂ ਦੇ) ਅਭਿਆਸ ਕਰ ਕਰ ਕੇ ਪੰਡਿਤ ਲੋਕ ਭੀ (ਇਸ ਦੇ ਸਾਹਮਣੇ) ਹਾਰ ਗਏ ਹਨ ॥੨॥
SikhNet (Spanish)ni al recluido, ni tampoco a los que han perfeccionado el estudio de los textos semíticos y los Vedas. (2)

ਜਹ ਬੈਸਉ; ਤਹ ਨਾਲੇ ਬੈਸੈ ॥

jeh baisau; teh naale baisai |

Sant Singh KhalsaWherever I sit, she sits there with me.
Manmohan SinghWherever I sit, there she sits with me.
Manmohan Singh (Punjabi)ਜਿਥੇ ਮੈਂ ਬੈਠਦਾ ਹਾਂ, ਉਥੇ ਇਹ ਮੇਰੇ ਨਾਲ ਬੈਠਦੀ ਹੈ।
Fareedkot Teekaਜਹਾਂ ਬੈਠਤਾ ਹਾਂ ਤਹਾਂ ਸੰਗ ਬੈਠਤੀ ਹੈ॥
Prof. Sahib Singhਮੈਂ ਜਿਥੇ ਭੀ (ਜਾ ਕੇ) ਬੈਠਦਾ ਹਾਂ (ਇਹ ਮਾਇਆ) ਮੇਰੇ ਨਾਲ ਹੀ ਆ ਬੈਠਦੀ ਹੈ,

ਪਦ ਅਰਥ ਜਹ = ਜਿਥੇ। ਬੈਸਉ = ਮੈਂ ਬੈਠਦਾ ਹਾਂ।

SikhNet (Spanish)Donde sea que alguien habita, ahí habita ella también,

ਸਗਲ ਭਵਨ ਮਹਿ; ਸਬਲ ਪ੍ਰਵੇਸੈ ॥

sagal bhavan meh; sabal pravesai |

Sant Singh KhalsaShe has imposed her power upon the whole world.
Manmohan SinghIn the whole of the world she has forcibly entered.
Manmohan Singh (Punjabi)ਸਾਰੇ ਸੰਸਾਰ ਅੰਦਰ ਉਹ ਧਿੰਗੋ-ਜ਼ੋਰੀ ਦਾਖਲ ਹੋਈ ਹੋਈ ਹੈ।
Fareedkot Teeka੧੪ (ਸਗਲ) ਭਵਨ ਮੇਂ ਬਲ ਕੇ ਸਹਤ ਪ੍ਰਵੇਸ ਕਰਤੀ ਹੈ॥
Prof. Sahib Singhਇਹ ਬੜੇ ਬਲ ਵਾਲੀ ਹੈ, ਸਾਰੇ ਹੀ ਭਵਨਾਂ ਵਿਚ ਜਾ ਪਹੁੰਚਦੀ ਹੈ,

ਪਦ ਅਰਥ ਸਬਲ = ਬਲ ਵਾਲੀ। ਪ੍ਰਵੇਸੈ = ਜਾ ਵੜਦੀ ਹੈ।

SikhNet (Spanish)y en todas las regiones del Universo,

ਹੋਛੀ ਸਰਣਿ ਪਇਆ; ਰਹਣੁ ਨ ਪਾਈ ॥

hochhee saran peaa; rehan na paaee |

Sant Singh KhalsaSeeking meager protection, I am not protected from her.
Manmohan SinghBy seeking paltry protection, I cannot save myself from her.
Manmohan Singh (Punjabi)ਤੁਛ ਪਨਾਹ ਲੈਣ ਦੁਆਰਾ, ਮੈਂ ਆਪਣੇ ਆਪ ਨੂੰ ਉਸ ਪਾਸੋਂ ਬਚਾ ਨਹੀਂ ਸਕਦਾ।
Fareedkot Teeka(ਹੋਛੀ) ਓਛੀ ਸਰਨ ਪੜਨੇ ਸੇ ਅਰਥਾਤ ਅਨ ਦੇਵਤੋਂ ਕੀ ਸਰਣਾਗਤਿ ਸੇ ਇਸ ਸੇ ਕੋਈ ਰਹਨੇ ਨਹੀਂ ਪਾਉਤਾ॥
Prof. Sahib Singhਕਿਸੇ ਕਮਜ਼ੋਰ ਦੀ ਸਰਨ ਪਿਆਂ ਇਹ ਮੈਥੋਂ ਪਰੇ ਨਹੀਂ ਹਟਦੀ।

ਪਦ ਅਰਥ ਹੋਛੀ = ਕਮਜ਼ੋਰ।

SikhNet (Spanish)ahí prevalece ella con su poder, si uno busca el refugio de esta vana mujer,

ਕਹੁ ਮੀਤਾ; ਹਉ ਕੈ ਪਹਿ ਜਾਈ ॥੩॥

kahu meetaa; hau kai peh jaaee |3|

Sant Singh KhalsaTell me, O my friend: unto whom should I turn for protection? ||3||
Manmohan SinghSay, my friend, to whom should I go to seek asylum?
Manmohan Singh (Punjabi)ਦੱਸ ਮੇਰੇ ਮਿੱਤਰਾ! ਸ਼ਰਣ ਲੈਣ ਲਈ ਮੈਂ ਕਿਦੇ ਕੋਲ ਜਾਵਾਂ?
Fareedkot Teekaਹੇ ਮਿਤ੍ਰੋ! ਯਹ ਕਹੋ ਕਿ ਹਮ ਕਿਸ ਕੇ ਪਾਸ ਜਾਇੰ, ਜਿਸ ਕਰ ਯਹ ਮਾਯਾ ਕੁਕਰਨੀ ਬਸਿਸਟ, ਭਾਵ ਬੁਧੀ ਕਾ ਮਨ ਸੇ ਛੁਟੈ ਔਰ ਸੁਕਰਨੀ ਮਿਲੈ॥੩॥☬ਜਬ ਇਸ ਪ੍ਰਕਾਰ ਸਤਗੁਰ ਮਿਤ੍ਰੋਂ ਸੇ ਪੂਛਾ, ਤਬ ਸਤਿਗੁਰੋਂ ਨੇ ਕਹਾ ਕਿ ਯਹ ਸਤਗਰੋਂ ਸੇ ਬਿਨਾਂ ਆਣ ਉਪਾਸਨਾ ਸੇ ਮਾਯਾ ਰੂਪ ਕੁਕਰਨੀ ਕਾ ਸੰਗੁ ਨਹੀਂ ਛੂਟੈਗਾ। ਮੈਂ ਅਪਨਾ ਹਾਲ ਤੁਝ ਸੇ ਕਹਤਾ ਹੂੰ:
Prof. Sahib Singhਸੋ, ਹੇ ਮਿੱਤਰ! ਦੱਸ, (ਇਸ ਮਾਇਆ ਤੋਂ ਖਹਿੜਾ ਛੁਡਾਣ ਲਈ) ਮੈਂ ਕਿਸ ਦੇ ਜਾਵਾਂ ॥੩॥

ਪਦ ਅਰਥ ਕੈ ਪਹਿ = ਕਿਸ ਦੇ ਪਾਸ? ॥੩॥

SikhNet (Spanish)no encuentra paz. Dime, oh amigo, ¿de quién es el asilo que debo entonces buscar? (3)

ਸੁਣਿ ਉਪਦੇਸੁ; ਸਤਿਗੁਰ ਪਹਿ ਆਇਆ ॥

sun upades; satigur peh aaeaa |

Sant Singh KhalsaI heard of His Teachings, and so I have come to the True Guru.
Manmohan SinghHaving heard of his teaching I have come to the True Guru.
Manmohan Singh (Punjabi)ਉਨ੍ਹਾਂ ਦੀ ਸਿੱਖਮਤ ਮੁਤਅਲਕ ਸਰਵਣ ਕਰਕੇ (ਬਾਰੇ ਸੁਣ ਕੇ) ਮੈਂ ਸੱਚੇ ਗੁਰਾਂ ਪਾਸ ਆਇਆ ਹਾਂ।
Fareedkot Teekaਸੋ ਉਪਦੇਸ ਤੂੰ ਸ੍ਰਵਣ ਕਰ ਜਬ ਮੈਂ ਸਤਗੁਰੋਂ ਕੀ ਸਰਣ ਮੇਂ ਪ੍ਰਾਪਤ ਭਇਆ॥
Prof. Sahib Singh(ਸਤਸੰਗੀ ਮਿੱਤਰ ਪਾਸੋਂ) ਉਪਦੇਸ਼ ਸੁਣ ਕੇ ਮੈਂ ਗੁਰੂ ਦੇ ਪਾਸ ਆਇਆ,
SikhNet (Spanish)Instruido en la Sabiduría, vine al Verdadero Guru y a través del Guru,

ਗੁਰਿ ਹਰਿ ਹਰਿ ਨਾਮੁ; ਮੋਹਿ ਮੰਤ੍ਰੁ ਦ੍ਰਿੜਾਇਆ ॥

gur har har naam; mohi mantru drirraaeaa |

Sant Singh KhalsaThe Guru has implanted the Mantra of the Lord's Name, Har, Har, within me.
Manmohan SinghThe Guru has implanted God's Name within me as his instruction.
Manmohan Singh (Punjabi)ਗੁਰਾਂ ਨੇ ਵਾਹਿਗੁਰੂ ਸੁਆਮੀ ਦਾ ਨਾਂ ਆਪਣੇ ਉਪਦੇਸ਼ ਵਜੋਂ ਪੱਕਾ ਕੀਤਾ ਹੈ।
Fareedkot Teekaਤਬ ਸਤਗੁਰੋਂ ਨੇ ਹਰਿ ਕਾ ਹਰਿਤ ਕਰਨੇ ਹਾਰਾ ਨਾਮ ਮੁਝ ਕੋ ਮੰਤ੍ਰ ਨਿਸਚਯ ਕਰਾਇ ਦੀਆ ਹੈ॥
Prof. Sahib Singhਗੁਰੂ ਨੇ ਪਰਮਾਤਮਾ ਦਾ ਨਾਮ-ਮੰਤ੍ਰ ਮੈਨੂੰ (ਮੇਰੇ ਹਿਰਦੇ ਵਿਚ) ਪੱਕਾ ਕਰ ਕੇ ਦੇ ਦਿੱਤਾ।

ਪਦ ਅਰਥ ਗੁਰਿ = ਗੁਰੂ ਨੇ। ਮੋਹਿ = ਮੈਨੂੰ। ਦ੍ਰਿੜਾਇਆ = ਪੱਕਾ ਕਰਾਇਆ।

SikhNet (Spanish)el Mantra del Señor penetró en mí,

ਨਿਜ ਘਰਿ ਵਸਿਆ; ਗੁਣ ਗਾਇ ਅਨੰਤਾ ॥

nij ghar vasiaa; gun gaae anantaa |

Sant Singh KhalsaAnd now, I dwell in the home of my own inner self; I sing the Glorious Praises of the Infinite Lord.
Manmohan SinghI, now, abide in my own home, and sing the praises of the Infinite Lord.
Manmohan Singh (Punjabi)ਮੈਂ ਹੁਣ ਆਪਣੇ ਨਿਜ ਦੇ ਗ੍ਰਿਹ ਅੰਦਰ ਰਹਿੰਦਾ ਹਾਂ ਅਤੇ ਬੇਅੰਤ ਸੁਆਮੀ ਦਾ ਜੱਸ ਗਾਉਂਦਾ ਹਾਂ।
Fareedkot Teekaਅਕਾਲ ਪੁਰਖ ਕੇ ਅਨੰਤ ਗੁਣੋਂ ਕੋ ਗਾਇਨ ਕਰ ਕੇ ਤਬ ਮੈਂ ਅਪਨੇ ਨਿਜ ਘਰ ਮੇਂ ਨਿਜਾ ਨੰਦ ਬਾਸ ਕਰਤਾ ਭ੍ਯਾ॥
Prof. Sahib Singh(ਉਸ ਨਾਮ-ਮੰਤ੍ਰ ਦੀ ਬਰਕਤਿ ਨਾਲ) ਬੇਅੰਤ ਪਰਮਾਤਮਾ ਦੇ ਗੁਣ ਗਾ ਗਾ ਕੇ ਮੈਂ ਹੁਣ ਆਪਣੇ ਹਿਰਦੇ ਵਿਚ ਆ ਵੱਸਿਆ ਹਾਂ।

ਪਦ ਅਰਥ ਘਰਿ = ਘਰ ਵਿਚ।

SikhNet (Spanish)habité en mi Ser y canté las Preciosas Alabanzas del Infinito.

ਪ੍ਰਭੁ ਮਿਲਿਓ; ਨਾਨਕ ਭਏ ਅਚਿੰਤਾ ॥੪॥

prabh milio; naanak bhe achintaa |4|

Sant Singh KhalsaI have met God, O Nanak, and I have become care-free. ||4||
Manmohan SinghI have met my Lord, O Nanak and has become care-free.
Manmohan Singh (Punjabi)ਮੈਂ ਆਪਣੇ ਸੁਆਮੀ ਨੂੰ ਮਿਲ ਪਿਆ ਹਾਂ ਹੇ ਨਾਨਕ ਅਤੇ ਬੇ ਫਿਕਰ ਹੋ ਗਿਆ ਹਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸਤਿਗੁਰੋਂ ਕੀ ਕ੍ਰਿਪਾ ਕਰ ਕੇ ਅਕਾਲ ਪੁਰਖੁ ਪ੍ਰਭੂ ਮਿਲ ਗਇਆ, ਅਬ ਮੈਂ ਚਿੰਤਾ ਸੇ ਰਹਿਤ ਭ੍ਯਾ। ਤੂੰ ਭੀ ਹੇ ਸਿਖ! ਇਸੀ ਪ੍ਰਕਾਰ ਕਰ ਨਚਿੰਤ ਹੋਇ ਜਾਇਗਾ ਔਰ ਇਸ ਕਾ ਫਲ੍ਹ ਯਹ ਕਿ॥੪॥
Prof. Sahib Singhਹੇ ਨਾਨਕ! (ਆਖ-ਹੁਣ ਮੈਨੂੰ) ਪਰਮਾਤਮਾ ਮਿਲ ਪਿਆ ਹੈ, ਤੇ ਮੈਂ (ਮਾਇਆ ਦੇ ਹੱਲਿਆਂ ਵਲੋਂ) ਬੇ-ਫ਼ਿਕਰ ਹੋ ਗਿਆ ਹਾਂ ॥੪॥

ਪਦ ਅਰਥ ਅਚਿੰਤਾ = ਚਿੰਤਾ-ਰਹਿਤ ॥੪॥

SikhNet (Spanish)Dice Nanak, en el momento en que recibí a mi Dios, todas mis preocupaciones se esfumaron. (4)

ਘਰੁ ਮੇਰਾ; ਇਹ ਨਾਇਕਿ ਹਮਾਰੀ ॥

ghar meraa; ih naaeik hamaaree |

Sant Singh KhalsaMy home is now my own, and she is now my mistress.
Manmohan SinghThe house is now my own and she is my mistress.
Manmohan Singh (Punjabi)ਗ੍ਰਹਿ ਹੁਣ ਮੈਡਾ ਆਪਣਾ ਹੈ ਅਤੇ ਇਹ ਮੇਰੇ ਘਰ ਵਾਲੀ ਹੈ।
Fareedkot Teekaਅਬ ਹਮਾਰੀ ਏਹ ਮਾਯਾ (ਨਾਇਕਿ) ਇਸਤ੍ਰੀ ਹੋ ਗਈ ਹੈ, ਮੈਂ ਪਤੀ ਹਾਂ। ਜੋ ਰਿਦਾ ਇਸ ਕਾ ਹੋ ਰਹਾ ਥਾ, ਸੋ ਮੇਰਾ ਹੋ ਗਯਾ ਹੈ; ਵਾ ਆਗੇ ਏਹ ਮਾਯਾ ਹਮਾਰੀ (ਨਾਇਕਿ) ਸ੍ਰਦਾਰਨੀ ਹੋ ਰਹੀ ਥੀ॥
Prof. Sahib Singh(ਹੁਣ ਇਹ ਹਿਰਦਾ-ਘਰ) ਮੇਰਾ ਆਪਣਾ ਘਰ ਬਣ ਗਿਆ ਹੈ (ਇਹ ਮਾਇਆ) ਮਾਲਕਾ ਭੀ ਮੇਰੀ (ਦਾਸੀ) ਬਣ ਗਈ ਹੈ।
SikhNet (Spanish)Y entonces el Ser se volvió mi propio hogar y Maya mi amante;

ਇਹ ਆਮਰਿ; ਹਮ. ਗੁਰਿ ਕੀਏ ਦਰਬਾਰੀ ॥੧॥ ਰਹਾਉ ਦੂਜਾ ॥੪॥੪॥

eih aamar; ham. gur kee darabaaree |1| rahaau doojaa |4|4|

Sant Singh KhalsaShe is now my servant, and the Guru has made me intimate with the Lord. ||1||Second Pause||4||4||
Manmohan SinghShe is my hand-maid and the Guru has made me a courtier of the Lord. Pause 2nd.
Manmohan Singh (Punjabi)ਇਹ ਮੇਰੀ ਨੌਕਰਾਣੀ ਹੈ ਅਤੇ ਗੁਰਾਂ ਨੇ ਮੈਨੂੰ ਮਾਲਕ ਦਾ ਮੁਸਾਹਿਬ ਬਣਾ ਦਿੱਤਾ ਹੈ। ਠਹਿਰਾਉ ਦੂਜਾ।
Fareedkot Teekaਅਬ (ਇਹ) ਏਸ ਪਰ ਹਮਾਰਾ ਆਮਰ, ਭਾਵ ਹੁਕਮ ਹੂਆ ਹੈ, ਕਿਉਂ ਜੋ ਹਮ ਗੁਰੋਂ ਨੇ (ਦਰਬਾਰੀ) ਦਰਬਾਰ ਵਾਲੇ, ਭਾਵ ਸਰੂਪ ਕੀ ਪ੍ਰਾਪਤੀ ਵਾਲੇ ਕੀਏ ਹੈਂ॥੪॥੪॥☬ਜਬ ਸੁਲਹੀ ਪਠਾਨੁ ਪ੍ਰਿਥੀਚੰਦ ਜੀ ਕਾ ਮਦਤਗਾਰ ਹੋ ਕਰ ਗੁਰੂ ਜੀ ਪਰ ਚੜ ਕਰ ਅੰਮ੍ਰਿਤਸਰ ਜੀ ਕੋ ਆਯਾ ਹੈ ਤਬ ਪਰਮੇਸ੍ਵਰ ਸਨਮੁਖ ਬੇਨਤੀ ਕਰਤੇ ਭਏ ਹੈਂ:
Prof. Sahib Singhਗੁਰੂ ਨੇ ਇਸ ਨੂੰ ਮੇਰੀ ਸੇਵਕਾ ਬਣਾ ਦਿੱਤਾ ਹੈ ਤੇ ਮੈਨੂੰ ਪ੍ਰਭੂ ਦੀ ਹਜ਼ੂਰੀ ਵਿਚ ਰਹਿਣ ਵਾਲਾ ਬਣਾ ਦਿੱਤਾ ਹੈ ॥੧॥ ਰਹਾਉ ਦੂਜਾ ॥੪॥੪॥

ਪਦ ਅਰਥ ਦਰਬਾਰੀ = ਹਜ਼ੂਰੀ ਵਿਚ ਰਹਿਣ ਵਾਲਾ। ਹਮ = ਮੈਨੂੰ। ਆਮਰਿ = ਸੇਵਿਕਾ ॥੧॥ਰਹਾਉ ਦੂਜਾ॥੪॥੪॥

SikhNet (Spanish)sí, se convirtió en mi servidora, y yo en el Escogido del Señor. (1‑Segunda Pausa) (4-4)

Open this shabad →

Shabad Guru Arjan Dev Ji Raag Aasaa

ਆਸਾ ਮਹਲਾ ੫ ॥

aasaa mahalaa 5 |

Sant Singh KhalsaAasaa, Fifth Mehl:
Manmohan SinghAsa 5th Guru.
Manmohan Singh (Punjabi)ਆਸਾ ਪੰਜਵੀਂ ਪਾਤਸ਼ਾਹੀ।
SikhNet (Spanish)Asa, Mejl Guru Aryan, Quinto Canal Divino.

ਪ੍ਰਥਮੇ ਮਤਾ; ਜਿ ਪਤ੍ਰੀ ਚਲਾਵਉ ॥

prathame mataa; ji patree chalaavau |

Sant Singh KhalsaFirst, they advised me to send a letter.
Manmohan SinghAt first I was counselled to send a letter.
Manmohan Singh (Punjabi)ਪਹਿਲਾ ਮੈਨੂੰ ਚਿੱਠੀ ਭੇਜਣ ਦੀ ਸਲਾਹ ਦਿੱਤੀ ਗਈ।
Fareedkot Teekaਜਿਸ ਪਰ ਦੁਸ਼ਮਨ ਚੜ੍ਹ ਕਰ ਆਉਤਾ ਹੈ ਵਹੁ ਪਹਲੇ ਮਤਾ ਕਰਤਾ ਹੈ ਕਿ ਚਿੱਠੀ ਲਿਖ ਕਰ ਭੇਜਾਂ॥
Prof. Sahib Singhਪਹਿਲਾਂ ਮੈਨੂੰ ਸਲਾਹ ਦਿੱਤੀ ਗਈ ਕਿ (ਵੈਰੀ ਬਣ ਕੇ ਆ ਰਹੇ ਨੂੰ) ਚਿੱਠੀ ਲਿਖ ਭੇਜਾਂ,

ਪਦ ਅਰਥ ਮਤਾ = ਸਲਾਹ। ਜਿ = ਕਿ। ਪਤ੍ਰੀ = ਚਿੱਠੀ। ਚਲਾਵਉ = ਮੈਂ ਭੇਜਾਂ, ਚਲਾਵਊਂ।

SikhNet (Spanish)Al principio me aconsejaron mandar una carta,

ਦੁਤੀਏ ਮਤਾ; ਦੁਇ ਮਾਨੁਖ ਪਹੁਚਾਵਉ ॥

dutee mataa; due maanukh pahuchaavau |

Sant Singh KhalsaSecond, they advised me to send two men.
Manmohan SinghSecondly, I was advised to send two men to mediate.
Manmohan Singh (Punjabi)ਦੁਇਮ ਮੈਨੂੰ ਮਸ਼ਵਰਾ ਦਿੱਤਾ ਗਿਆ ਕਿ ਰਾਜੀਨਾਮਾ ਕਰਨ ਲਈ ਦੋ ਆਦਮੀ ਭੇਜੇ ਜਾਣ।
Fareedkot Teekaਦੂਜੇ ਏਹੁ ਸਲਾਹ ਕਰਤਾ ਹੈ ਕੇ ਦੋ ਮਾਨੁਖ, ਭਾਵ ਵਕੀਲ ਭੇਜੋਂ, ਉਸ ਕੇ ਸਾਥ ਮੇਰੀ ਸਫਾਈ ਕਰਾ ਦੇਵੇ॥
Prof. Sahib Singhਫਿਰ ਸਲਾਹ ਮਿਲੀ ਕਿ ਮੈਂ (ਉਸ ਪਾਸ) ਦੋ ਮਨੁੱਖ ਅਪੜਾਵਾਂ,

ਪਦ ਅਰਥ ਦੁਇ = ਦੋ। ਪਹੁਚਾਵਉ = ਪਹੁਚਾਵਉਂ, ਮੈਂ ਅਪੜਾਵਾਂ।

SikhNet (Spanish)después me aconsejaron mandar dos hombres,

ਤ੍ਰਿਤੀਏ ਮਤਾ; ਕਿਛੁ ਕਰਉ ਉਪਾਇਆ ॥

tritee mataa; kichh krau upaaeaa |

Sant Singh KhalsaThird, they advised me to make the effort and do something.
Manmohan SinghThe third suggestion was that some effort should be made.
Manmohan Singh (Punjabi)ਤੀਸਰੀ ਸਲਾਹ ਸੀ ਕਿ ਕੁਝ ਉਪਰਾਲਾ ਕੀਤਾ ਜਾਵੇ।
Fareedkot Teekaਤੀਜੇ ਏਹੁ ਸਲਾਹ ਕਰਤਾ ਹੈ ਕੇ ਕਛੁ ਔਰ ਉਪਾਇ ਕਰਾਂ, ਭਾਵ ਸਾਂਮ ਦਾਮਾਦਿ ਕਰਤਾ ਹੈ। ਹੇ ਪ੍ਰਭ ਜੀ! ਮੈਨੇ ਤੋ ਸਭ ਕਿਛੁ, ਭਾਵ ਸਭ ਉਪਾਇ ਤ੍ਯਾਗ ਕਰ ਤੇਰਾ ਹੀ ਧ੍ਯਾਨੁ ਕੀਆ ਹੈ। ਵਾ ਸਿਸ਼੍ਟੀ ਕੀ ਉਤਪਤੀ ਮੇਂ ਅਰਥ ਕਰਨਾ- ਬ੍ਰਹਮਾ ਜੀ ਨੇ (ਪ੍ਰਥਮੇ) ਪਹਲੇ ਯਹ ਮਤਾ, ਭਾਵ ਸਲਾਹ ਕਰੀ ਕਿ (ਪਤ੍ਰੀ) ਬੇਦ ਪ੍ਰਵਿਰਤੀ ਕਰਾਂ, ਦੂਜੇ ਯਹ ਗੁਰਮਤਾ ਕੀਆ ਕੇ ਦੋ ਮਾਨੁਖ, ਭਾਵ ਸ੍ਵੰਭੂਮਨ ਅਰ ਸਤਰੂਪਾ ਕੋ ਭੇਜਾਂ ਜੋ ਮੈਥਨੀ ਸ੍ਰਿਸ਼੍ਟੀ ਕਰੇਂ, ਤੀਸਰੇ ਏਹ ਮਤਾ ਕੀਆ ਕੇ ਕਛੁ ਔਰ ਉਪਾਇ ਕਰੋਂ, ਭਾਵ ਮਰੀਚ ਆਦਿ ਰਿਖੀਆਂ ਕੋ ਉਪਜਾਵਾਂ। ਵਾ ਜਗ੍ਯਾਸੀਆਂ ਕੇ ਜੋ ਪਰਮੇਸਰ ਪ੍ਰਾਪਤੀ ਮੇਂ ਉਪਾਵ ਹੈ, ਸੋ ਦਿਖਾਵਤੇ ਹੈਂ-ਪੁਰਸ ਪ੍ਰਿਥਮੇ ਯਹ ਮਤਾ ਕਰਤਾ ਹੈ ਬੇਦ ਪੜਨੇ ਮੇਂ ਬੁਧੀ ਕੋ ਪ੍ਰਵਿਤ੍ਰ ਕਰੋਂ, ਦੂਸਰਾ ਮਤਾ ਕੀਆ ਕਿ ਦੋ ਮਾਨੁਖ, ਭਾਵ ਗ੍ਯਾਨ ਬੈਰਾਗ ਕੋ ਧਾਰਨ ਕਰ ਇਨੀਂ ਦੋਨੋਂ ਮਾਨੁਖੋਂ ਦ੍ਵਾਰਾ ਅਪਨੇ ਆਪ ਕੋ ਪਰਮੇਸਰ ਰੂਪ ਮੇਂ ਪ੍ਰਾਪਤਿ ਕਰੋਂ, ਤੀਸਰਾ ਮਤਾ ਯਹ ਕਰਤਾ ਹੈ ਕਛੁ ਤੀਰਥ ਰਟਨ ਆਦਿ ਉਪਾਉ ਕਰੋਂ॥
Prof. Sahib Singhਤੀਜੀ ਸਲਾਹ ਮਿਲੀ ਕਿ ਮੈਂ ਕੋਈ ਨ ਕੋਈ ਉਪਾਉ ਜ਼ਰੂਰ ਕਰਾਂ,

ਪਦ ਅਰਥ ਕਰਉ = ਮੈਂ ਕਰਾਂ। ਉਪਾਇਆ = ਉਪਾਉ।

SikhNet (Spanish)tercero, que contratara a alguien para atraparlo,

ਮੈ ਸਭੁ ਕਿਛੁ ਛੋਡਿ; ਪ੍ਰਭ ਤੁਹੀ ਧਿਆਇਆ ॥੧॥

mai sabh kichh chhodd; prabh tuhee dhiaaeaa |1|

Sant Singh KhalsaBut I have renounced everything, and I meditate only on You, God. ||1||
Manmohan SinghForsaking one and all, I have meditated on Thee alone, O Lord.
Manmohan Singh (Punjabi)ਪਰੰਤੂ ਸਾਰਾ ਕੁਝ ਤਿਆਗ ਕੇ ਮੈਂ ਤੇਰਾ ਹੀ ਅਰਾਧਨ ਕੀਤਾ ਹੈ, ਹੇ ਸੁਆਮੀ!
Fareedkot Teekaਹੇ ਪ੍ਰਭੂ! ਮੈਨੇ ਸਭ ਕਛੁ ਛੋੜਿ ਕਰ ਤੇਰਾ ਹੀ ਧ੍ਯਾਨੁ ਕੀਆ ਹੈ॥੧॥
Prof. Sahib Singhਪਰ ਹੇ ਪ੍ਰਭੂ! ਹੋਰ ਸਾਰੇ ਜਤਨ ਛੱਡ ਕੇ ਮੈਂ ਸਿਰਫ਼ ਤੈਨੂੰ ਹੀ ਸਿਮਰਿਆ ॥੧॥

ਪਦ ਅਰਥ ਪ੍ਰਭ = ਹੇ ਪ੍ਰਭੂ! ਤੁਹੀ = ਤੈਨੂੰ ਹੀ ॥੧॥

SikhNet (Spanish)pero ignorando todos los consejos, sólo contemplé a mi Señor. (1)

ਮਹਾ ਅਨੰਦ; ਅਚਿੰਤ ਸਹਜਾਇਆ ॥

mahaa anand; achint sahajaaeaa |

Sant Singh KhalsaNow, I am totally blissful, carefree and at ease.
Manmohan SinghNaturally I am, now, exceedingly happy and care-free.
Manmohan Singh (Punjabi)ਕੁਦਰਤੀ ਤੌਰ ਤੇ ਮੈਂ ਹੁਣ ਪਰਮ ਪ੍ਰਸੰਨ ਹਾਂ ਅਤੇ ਬੇਫਿਕਰ ਹਾਂ।
Fareedkot Teekaਹੇ ਮਹਾਰਾਜ! ਸਤਗੁਰੋਂ ਕੀ ਕ੍ਰਿਪਾ ਸੇ ਮੁਝੇ ਅਚਿੰਤਤਾ ਅਰੁ ਮਹਾ ਅਨੰਦ ਸਹਜੇ ਹੀ ਪ੍ਰਾਪਤ ਹੂਆ ਹੈ॥
Prof. Sahib Singh(ਪਰਮਾਤਮਾ ਦਾ ਆਸਰਾ ਲਿਆਂ) ਬੜਾ ਆਤਮਕ ਆਨੰਦ ਮਿਲਦਾ ਹੈ, ਨਿਸਚਿੰਤਤਾ ਹੋ ਜਾਂਦੀ ਹੈ, ਆਤਮਕ ਅਡੋਲਤਾ ਪੈਦਾ ਹੋ ਜਾਂਦੀ ਹੈ,

ਪਦ ਅਰਥ ਅਚਿੰਤ = ਨਿਸਚਿੰਤਤਾ। ਸਹਜਾਇਆ = ਸਹਜ, ਆਤਮਕ ਅਡੋਲਤਾ।

SikhNet (Spanish)Y entonces en mi interior experimenté un inmenso Éxtasis y Paz,

ਦੁਸਮਨ ਦੂਤ ਮੁਏ; ਸੁਖੁ ਪਾਇਆ ॥੧॥ ਰਹਾਉ ॥

dusaman doot mue; sukh paaeaa |1| rahaau |

Sant Singh KhalsaThe enemies and evil-doers have perished, and I have obtained peace. ||1||Pause||
Manmohan SinghThe enemies and miscreants have perished and I have obtained peace. Pause.
Manmohan Singh (Punjabi)ਵੈਰੀ ਤੇ ਦੁਸ਼ਟ ਮਰ ਗਏ ਹਨ ਅਤੇ ਮੈਨੂੰ ਸੁੱਖ ਪ੍ਰਾਪਤ ਹੋ ਗਿਆ ਹੈ। ਠਹਿਰਾਉ।
Fareedkot Teekaਮੋਹ ਆਦਿ ਸਤ੍ਰੂ ਜੋ ਚੁਗਲ ਥੇ, ਸੋ ਮਰ ਗਏ ਹੈਂ ਅਰੁ ਮੈਨੇ ਸੁਖੁ ਪਾਇਆ ਹੈ॥੧॥ ਰਹਾਉ ॥
Prof. Sahib Singhਸਾਰੇ ਵੈਰੀ ਦੁਸ਼ਮਨ ਮੁੱਕ ਜਾਂਦੇ ਹਨ (ਕੋਈ ਦੁਸ਼ਮਨ ਨਹੀਂ ਜਾਪਦਾ, ਕੋਈ ਵੈਰੀ ਨਹੀਂ ਜਾਪਦਾ), (ਇਸ ਤਰ੍ਹਾਂ) ਅੰਤਰ ਆਤਮੇ ਸੁਖ ਮਿਲਦਾ ਹੈ ॥੧॥ ਰਹਾਉ ॥

ਪਦ ਅਰਥ ਦੂਤ = ਵੈਰੀ ॥੧॥ ਰਹਾਉ ॥

SikhNet (Spanish)y mis enemigos fueron destruidos estando yo en total Dicha. (1‑Pausa)

ਸਤਿਗੁਰਿ ਮੋ ਕਉ; ਦੀਆ ਉਪਦੇਸੁ ॥

satigur mo kau; deea upades |

Sant Singh KhalsaThe True Guru has imparted the Teachings to me.
Manmohan SinghThe True Guru has imparted instruction unto me.
Manmohan Singh (Punjabi)ਸੱਚੇ ਗੁਰਾਂ ਨੇ ਮੈਨੂੰ ਸਿਖਮੱਤ ਦਿੱਤੀ ਹੈ।
Fareedkot Teekaਸਤਗੁਰੋਂ ਨੇ ਮੁਝ ਕੋ ਐਸਾ ਉਪਦੇਸੁ ਦੀਆ ਹੈ॥
Prof. Sahib Singhਸਤਿਗੁਰੂ ਨੇ ਮੈਨੂੰ ਸਿੱਖਿਆ ਦਿੱਤੀ,

ਪਦ ਅਰਥ ਸਤਿਗੁਰਿ = ਗੁਰੂ ਨੇ। ਮੋ ਕਉ = ਮੈਨੂੰ। ਕਉ = ਨੂੰ।

SikhNet (Spanish)El Verdadero Guru de Sí Mismo me dio el conocimiento

ਜੀਉ ਪਿੰਡੁ ਸਭੁ; ਹਰਿ ਕਾ ਦੇਸੁ ॥

jeeo pindd sabh; har kaa des |

Sant Singh KhalsaMy soul, body and everything belong to the Lord.
Manmohan SinghMy soul, body and the whole world belong to God.
Manmohan Singh (Punjabi)ਮੇਰੀ ਆਤਮਾ ਦੇਹਿ ਤੇ ਸਾਰਾ ਸੰਸਾਰ ਹਰੀ ਦੀ ਮਲਕੀਅਤ ਹੈ।
Fareedkot Teekaਕਿ ਜੀਉ, (ਪਿੰਡੁ) ਸਰੀਰ, (ਦੇਸੁ) ਇੰਦ੍ਰੀਓਂ ਕਾ ਸਮਦਾਇ, ਯਹ ਸਭ ਹਰੀ ਕਾ ਹੀ ਹੈ, ਅਬ ਮੇਰਾ ਆਪਾ ਭਾਉ ਮਿਟ ਗਇਆ ਹੈ॥
Prof. Sahib Singhਕਿ ਇਹ ਜਿੰਦ ਤੇ ਇਹ ਸਰੀਰ ਸਭ ਕੁਝ ਪਰਮਾਤਮਾ ਦੇ ਰਹਿਣ ਲਈ ਥਾਂ ਹੈ।

ਪਦ ਅਰਥ ਜੀਉ = ਜਿੰਦ। ਪਿੰਡੁ = ਸਰੀਰ।

SikhNet (Spanish)y reconocí mi cuerpo y mi Alma como los lugares en donde habita el Señor.

ਜੋ ਕਿਛੁ ਕਰੀ; ਸੁ ਤੇਰਾ ਤਾਣੁ ॥

jo kichh karee; su teraa taan |

Sant Singh KhalsaWhatever I do, is by Your Almighty Power.
Manmohan Singhwhatever I do, that is due to Thy might.
Manmohan Singh (Punjabi)ਜਿਹੜਾ ਕੁਝ ਮੈਂ ਕਰਦਾ ਹਾਂ ਉਹ ਤੇਰੇ ਹੀ ਬਲ ਦੇ ਜ਼ਰਿਏ ਹੈ।
Fareedkot Teekaਜੋ ਕਿਛੁ ਕਰਤਾ ਹੂੰ ਸੋ ਤੇਰਾ ਹੀ ਬਲ ਹੈ॥
Prof. Sahib Singh(ਇਸ ਵਾਸਤੇ ਹੇ ਪ੍ਰਭੂ!) ਮੈਂ ਜੋ ਕੁਝ ਭੀ ਕਰਦਾ ਹਾਂ ਤੇਰਾ ਸਹਾਰਾ ਲੈ ਕੇ ਕਰਦਾ ਹਾਂ,

ਪਦ ਅਰਥ ਕਰੀ = ਕਰੀਂ, ਮੈਂ ਕਰਦਾ ਹਾਂ। ਤਾਣੁ = ਬਲ।

SikhNet (Spanish)Y ahora lo que sea que hago, siempre me apoyo en el Señor

ਤੂੰ ਮੇਰੀ ਓਟ; ਤੂੰਹੈ ਦੀਬਾਣੁ ॥੨॥

toon meree ott; toonhai deebaan |2|

Sant Singh KhalsaYou are my only Support, You are my only Court. ||2||
Manmohan SinghThou art my refuge and Thou art my court.
Manmohan Singh (Punjabi)ਤੂੰ ਮੈਡੀ ਟੇਕ ਹੈਂ ਅਤੇ ਤੂੰ ਹੀ ਮੇਰੀ ਕਚਿਹਰੀ।
Fareedkot Teekaਤੂੰ ਹੀ ਮੇਰਾ ਮਨ ਕਰ ਕੇ ਆਸਰਾ ਹੈਂ, ਤੂੰ ਹੀ ਮੇਰਾ ਤਨ ਕਰ ਕੇ (ਦੀਬਾਣੁ) ਆਸਰਾ ਹੈਂ॥੨॥
Prof. Sahib Singhਤੂੰ ਹੀ ਮੇਰੀ ਓਟ ਹੈਂ ਤੂੰ ਹੀ ਆਸਰਾ ਹੈਂ ॥੨॥

ਪਦ ਅਰਥ ਦੀਬਾਣੁ = ਆਸਰਾ ॥੨॥

SikhNet (Spanish)porque sólo Él es mi Refugio y mi Corte. (2)

ਤੁਧਨੋ ਛੋਡਿ; ਜਾਈਐ ਪ੍ਰਭ ਕੈਂ ਧਰਿ ॥

tudhano chhodd; jaaeeai prabh kain dhar |

Sant Singh KhalsaIf I were to renounce You, God, unto whom could I turn?
Manmohan SinghForsaking Thee, O Lord, whom else should I go to?
Manmohan Singh (Punjabi)ਤੈਨੂੰ ਤਿਆਗ ਕੇ, ਹੇ ਸੁਆਮੀ! ਮੈਂ ਹੋਰ ਕੀਹਦੇ ਕੋਲ ਜਾਵਾਂ?
Fareedkot Teekaਹੇ ਪ੍ਰਭੂ! ਤੁਝ ਕੋ ਛੋਡਿ ਕਰ ਕਿਸ ਕੇ ਆਸਰੇ ਜਾਈਏ॥
Prof. Sahib Singhਹੇ ਪ੍ਰਭੂ! ਤੈਨੂੰ ਛੱਡ ਕੇ ਹੋਰ ਜਾਈਏ ਭੀ ਕਿਹੜੇ ਪਾਸੇ?

ਪਦ ਅਰਥ ਨੋ = ਨੂੰ। ਕੈਂ ਧਰਿ = ਕੇਹੜੇ ਪਾਸੇ?

SikhNet (Spanish)Oh Señor, olvidándote, ¿qué nos queda?

ਆਨ ਨ ਬੀਆ; ਤੇਰੀ ਸਮਸਰਿ ॥

aan na beea; teree samasar |

Sant Singh KhalsaThere is no other, comparable to You.
Manmohan SinghThere is no other second at par with Thee.
Manmohan Singh (Punjabi)ਹੋਰ ਕੋਈ ਦੂਸਰਾ ਤੇਰੇ ਬਰਾਬਰ ਦਾ ਨਹੀਂ।
Fareedkot Teekaਕਿਉਂਕਿ ਤੇਰੇ ਸਮਾਨ ਦੂਸਰਾ ਕੋਈ ਨਹੀਂ ਹੈ॥
Prof. Sahib Singh(ਕਿਉਂਕਿ) ਤੇਰੇ ਬਰਾਬਰ ਦਾ ਦੂਜਾ ਕੋਈ ਹੈ ਹੀ ਨਹੀਂ।

ਪਦ ਅਰਥ ਆਨ = ਹੋਰ। ਬੀਆ = ਦੂਜਾ। ਸਮਸਰਿ = ਬਰਾਬਰ।

SikhNet (Spanish)No existe nadie que Te iguale.

ਤੇਰੇ ਸੇਵਕ ਕਉ; ਕਿਸ ਕੀ ਕਾਣਿ ॥

tere sevak kau; kis kee kaan |

Sant Singh KhalsaWho else is Your servant to serve?
Manmohan SinghUnder whose subservience should thy slave be?
Manmohan Singh (Punjabi)ਤੇਰਾ ਗੋਲਾ ਕਿਹਦੀ ਮੁਹਤਾਜੀ ਕਰੇ?
Fareedkot Teekaਹੇ ਪ੍ਰਭੂ! ਤੇਰੇ ਸੇਵਕੋਂ ਕੋ ਕਿਸ ਕੀ ਕਾਨ ਹੈ ਅਰਥਾਤ ਕਿਸੀ ਕੀ ਕਾਨ ਨਹੀਂ ਹੈ॥
Prof. Sahib Singh(ਜਿਸ ਨੂੰ ਨਿਸ਼ਚਾ ਹੋਵੇ ਉਸ) ਤੇਰੇ ਸੇਵਕ ਨੂੰ ਹੋਰ ਕਿਸ ਦੀ ਮੁਥਾਜੀ ਹੋ ਸਕਦੀ ਹੈ?

ਪਦ ਅਰਥ ਕਾਣਿ = ਮੁਥਾਜੀ।

SikhNet (Spanish)¿Cuál es la deficiencia de Tu Sirviente, oh Señor?

ਸਾਕਤੁ ਭੂਲਾ ਫਿਰੈ; ਬੇਬਾਣਿ ॥੩॥

saakat bhoolaa firai; bebaan |3|

Sant Singh KhalsaThe faithless cynics are deluded; they wander around in the wilderness. ||3||
Manmohan SinghThe misled mammon-worshipper wanders about in wilderness.
Manmohan Singh (Punjabi)ਗੁਮਰਾਹ ਹੋਇਆ ਹੋਇਆ ਮਾਇਆ ਦਾ ਪੁਜਾਰੀ ਬਿਆਬਾਨ ਅੰਦਰ ਭਟਕਦਾ ਹੈ।
Fareedkot Teekaਜੋ ਤੇਰੇ ਪ੍ਰਤਾਪ ਕੋ ਨਹੀਂ ਜਾਨਤਾ ਹੈ ਐਸਾ ਜੋ ਨਾਸ੍ਤਿਕ ਨਿਗੁਰਾ ਸਾਕਤ ਹੈ, ਸੋ (ਬੇਬਾਣਿ) ਉਜਾੜ ਮੇਂ ਕਿਆ ਸੰਸਾਰ ਬਨ ਮੇਂ ਭ੍ਰਮਤਾ ਫਿਰਤਾ ਹੈ॥੩॥
Prof. Sahib Singh(ਪਰ ਹੇ ਪ੍ਰਭੂ!) ਤੈਥੋਂ ਟੁੱਟਾ ਹੋਇਆ ਮਨੁੱਖ ਕੁਰਾਹੇ ਪੈ ਕੇ (ਮਾਨੋ) ਉਜਾੜ ਵਿਚ ਭਟਕਦਾ ਫਿਰਦਾ ਹੈ ॥੩॥

ਪਦ ਅਰਥ ਸਾਕਤੁ = ਰੱਬ ਨਾਲੋਂ ਟੁੱਟਾ ਹੋਇਆ। ਬੇਬਾਣਿ = ਜੰਗਲ ਵਿਚ ॥੩॥

SikhNet (Spanish)Es por ignorancia que los alabadores de Maya andan en lo salvaje. (3)

ਤੇਰੀ ਵਡਿਆਈ; ਕਹੀ ਨ ਜਾਇ ॥

teree vaddiaaee; kahee na jaae |

Sant Singh KhalsaYour Glorious Greatness cannot be described.
Manmohan SinghThy greatness cannot be narrated.
Manmohan Singh (Punjabi)ਤੇਰੀ ਵਿਸ਼ਾਲਤਾ ਵਰਨਣ ਕੀਤੀ ਨਹੀਂ ਜਾ ਸਕਦੀ।
Fareedkot Teekaਹੇ ਪ੍ਰਭੂ! ਤੇਰੀ ਸੋਭਾ ਜੀਵ ਸੇ ਕਹੀ ਨਹੀਂ ਜਾਤੀ, ਅਪਾਰ ਦੇਵੀ ਦੇਵਤੇ ਜਹਾਂ ਤਕ ਉਨ ਕੀ ਗਤਿ ਹੈ ਰਖ੍ਯਾ ਕਰਤੇ ਹੈਂ॥
Prof. Sahib Singhਹੇ ਪ੍ਰਭੂ! ਤੂੰ ਕੇਡਾ ਵੱਡਾ ਹੈਂ ਇਹ ਗੱਲ ਮੈਥੋਂ ਬਿਆਨ ਨਹੀਂ ਕੀਤੀ ਜਾ ਸਕਦੀ,
SikhNet (Spanish)Tu Gloria, oh Señor, nadie la puede recitar;

ਜਹ ਕਹ ਰਾਖਿ ਲੈਹਿ; ਗਲਿ ਲਾਇ ॥

jeh keh raakh laihi; gal laae |

Sant Singh KhalsaWherever I am, you save me, hugging me close in Your embrace.
Manmohan SinghHugging me to Thine bosom, Thou savest me wherever I be.
Manmohan Singh (Punjabi)ਆਪਣੀ ਛਾਤੀ ਨਾਲ ਲਾ ਕੇ ਤੂੰ ਮੇਰੀ ਹਰ ਥਾਂ ਰੱਖਿਆ ਕਰਦਾ ਹੈਂ।
Fareedkot Teekaਔਰ ਤੂੰ ਜਹਾਂ ਕਹਾਂ ਸਰਬਤ੍ਰ ਅਸਥਾਨੋਂ ਮੇਂ ਗਲ ਮੇਂ ਲਗਾਇ ਕਰ ਰਖ੍ਯਾ ਕਰ ਲੇਤਾ ਹੈਂ॥
Prof. Sahib Singhਤੂੰ ਹਰ ਥਾਂ (ਮੈਨੂੰ ਆਪਣੇ) ਗਲ ਨਾਲ ਲਾ ਕੇ ਬਚਾ ਲੈਂਦਾ ਹੈਂ।

ਪਦ ਅਰਥ ਜਹ ਕਹ = ਜਿਥੇ ਕਿਥੇ, ਹਰ ਥਾਂ। ਗਲਿ = ਗਲ ਨਾਲ। ਲਾਇ = ਲਾ ਕੇ।

SikhNet (Spanish)aquí y allá es Tu Amor que lo incluye todo.

ਨਾਨਕ ਦਾਸ; ਤੇਰੀ ਸਰਣਾਈ ॥

naanak daas; teree saranaaee |

Sant Singh KhalsaNanak, Your slave, has entered Your Sanctuary.
Manmohan SinghI, the slave, O Nanak, has entered Thine asylum.
Manmohan Singh (Punjabi)ਇਸ ਗੋਲੇ ਨੇ ਹੇ ਨਾਨਕ! ਤੇਰੀ ਪਨਾਹ ਲਈ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਦਾਸੁ ਤੇਰੀ ਸਰਣ ਹੂੰ॥
Prof. Sahib Singhਹੇ ਦਾਸ ਨਾਨਕ! (ਆਖ-ਹੇ ਪ੍ਰਭੂ!) ਮੈਂ ਤੇਰੀ ਸਰਨ ਹੀ ਪਿਆ ਰਹਿੰਦਾ ਹਾਂ।
SikhNet (Spanish)Has protegido el honor de Tu Sirviente y su victoria es clamada en los cielos,

ਪ੍ਰਭਿ ਰਾਖੀ ਪੈਜ; ਵਜੀ ਵਾਧਾਈ ॥੪॥੫॥

prabh raakhee paij; vajee vaadhaaee |4|5|

Sant Singh KhalsaGod has preserved his honor, and congratulations are pouring in. ||4||5||
Manmohan SinghThe Lord has preserved his honour and congratulation pour in.
Manmohan Singh (Punjabi)ਠਾਕੁਰ ਨੇ ਮੇਰੀ ਪੱਤ ਆਬਰੂ ਰੱਖ ਲਈ ਹੈ ਅਤੇ ਮੈਨੂੰ ਵਧਾਈਆਂ ਮਿਲ ਰਹੀਆਂ ਹਨ।
Fareedkot Teekaਹੇ ਪ੍ਰਭੂ! ਆਪ ਨੇ ਮੇਰੀ (ਪੈਜ) ਪ੍ਰਤੱਗ੍ਯਾ ਰਾਖੀ ਹੈ, ਮੇਰੇ ਕੋ ਵਧਾਈ ਬਜੀ, ਭਾਵ ਖੁਸ਼ੀ ਹੂਈ ਹੈ॥੪॥੫॥☬ਜਗ੍ਯਾਸੂ ਕੀ ਸੰਤੋਂ ਕੇ ਸਨਮੁਖ ਪ੍ਰਾਰਥਨਾ ਹੈ:
Prof. Sahib Singh(ਹੇ ਭਾਈ!) ਪ੍ਰਭੂ ਨੇ ਮੇਰੀ ਇੱਜ਼ਤ ਰੱਖ ਲਈ ਹੈ (ਮੁਸੀਬਤਾਂ ਦੇ ਵੇਲੇ ਭੀ ਉਸ ਦੀ ਮੇਹਰ ਨਾਲ) ਮੇਰੇ ਅੰਦਰ ਚੜ੍ਹਦੀ ਕਲਾ ਪ੍ਰਬਲ ਰਹਿੰਦੀ ਹੈ ॥੪॥੫॥

ਪਦ ਅਰਥ ਪ੍ਰਭਿ = ਪ੍ਰਭੂ ਨੇ। ਪੈਜ = ਇੱਜ਼ਤ। ਵਾਧਾਈ = ਵਧੀ ਹੋਈ ਅਵਸਥਾ, ਚੜ੍ਹਦੀ ਕਲਾ, ਆਤਮਕ ਤਾਕਤ। ਵਜੀ = ਵੱਜ ਪਈ, ਜ਼ੋਰ ਵਿਚ ਆ ਗਈ ॥੪॥੫॥

* ਨੋਟ: ਸਿੱਖ-ਇਤਿਹਾਸ ਦੱਸਦਾ ਹੈ ਕਿ ਦੋਖੀ ਸੁਲਹੀ ਖ਼ਾ ਵਾਲੀ ਬਲਾ ਟਲਣ ਤੇ ਸਤਿਗੁਰੂ ਜੀ ਨੇ ਇਹ ਸ਼ਬਦ ਉਚਾਰਿਆ ਸੀ।

SikhNet (Spanish)y ahora busca sólo Tu Refugio, oh Señor. (4‑5)

Open this shabad →

Ang 371 of 1430