ੴ

ਸਿੱਖਬਾਣੀ · SikhBani

ਆਪਣਾ ਆਪੁ ਉਪਾਇਓਨੁ ਤਦਹੁ ਹੋਰੁ ਨ ਕੋਈ ॥

aapanaa aap upaaeon tadahu hor na koee
Guru Amardas Ji ਗੁਰੂ ਅਮਰਦਾਸ ਜੀ · Raag Gujri · Ang 509 · 6 lines
Translations

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਆਪਣਾ ਆਪੁ ਉਪਾਇਓਨੁ; ਤਦਹੁ. ਹੋਰੁ ਨ ਕੋਈ ॥

aapanaa aap upaaeon; tadahu. hor na koee |

Sant Singh KhalsaHe created Himself - at that time, there was no other.
Manmohan SinghWhen the Lord created His ownself, then there was none else.
Manmohan Singh (Punjabi)ਜਦ ਪ੍ਰਭੂ ਨੇ ਆਪਣੇ ਆਪ ਨੂੰ ਉਤਪੰਨ ਕੀਤਾ, ਤਦ ਹੋਰ ਕੋਈ ਨਹੀਂ ਸੀ।
Fareedkot Teekaਜਬ ਅਪਨੇ ਸੇ ਆਪ ਕੋ ਉਤਪੰਨ ਕੀਆ ਅਰਥਾਤ ਅਫੁਰ ਸੇ ਮਾਇਆ ਸਬਲ ਹੂਆ ਤਿਸ ਕਾਲ ਮੇਂ ਔਰ ਦੂਸਰਾ ਕੋਈ ਨਹੀਂ ਥਾ॥
Prof. Sahib Singhਜਦੋਂ ਪ੍ਰਭੂ ਨੇ ਆਪਣਾ ਆਪ (ਹੀ) ਪੈਦਾ ਕੀਤਾ ਹੋਇਆ ਸੀ ਤਦੋਂ ਕੋਈ ਹੋਰ ਦੂਜਾ ਨਹੀਂ ਸੀ,

ਪਦ ਅਰਥ ਉਪਾਇਓਨੁ = ਉਪਾਇਆ ਉਨਿ, ਪੈਦਾ ਕੀਤਾ ਉਸ ਨੇ।

SikhNet (Spanish)Cuando el Señor se creó a Sí Mismo, no había nadie más.

ਮਤਾ ਮਸੂਰਤਿ ਆਪਿ ਕਰੇ; ਜੋ ਕਰੇ ਸੁ ਹੋਈ ॥

mataa masoorat aap kare; jo kare su hoee |

Sant Singh KhalsaHe consulted Himself for advice, and what He did came to pass.
Manmohan SinghHe took counsel and advice with Himself and what he did that came to pass.
Manmohan Singh (Punjabi)ਸਲਾਹ ਮਸ਼ਵਰਾ ਉਹ ਆਪਣੇ ਆਪ ਨਾਲ ਹੀ ਕਰਦਾ ਸੀ। ਜਿਹੜਾ ਕੁਛ ਉਹ ਕਰਦਾ ਸੀ, ਉਹੋ ਹੀ ਹੁੰਦਾ ਸੀ।
Fareedkot Teekaਤਬ (ਮਤਾ) ਦੂਸਰੇ ਕੇ ਸਾਥ ਸਲਾਹ ਔਰ (ਮਸੂਰਤਿ) ਬਹੁਤੋਂ ਕੇ ਸਾਥ ਸਲਾਹ ਸਭ ਅਪਨੇ ਸਾਥ ਆਪ ਕਰਤਾ ਥਾ, ਜੋ ਕਰਤਾ ਥਾ ਸੋਈ ਹੋਤਾ ਹੈ॥
Prof. Sahib Singhਸਲਾਹ ਮਸ਼ਵਰਾ ਭੀ ਉਹ ਆਪ ਹੀ ਕਰਦਾ ਸੀ ਤੇ ਜੋ ਕਰਦਾ ਸੀ ਸੋ ਹੁੰਦਾ ਸੀ।

ਪਦ ਅਰਥ ਮਤਾ ਮਸੂਰਤਿ = ਸਾਲਾਹ ਮਸ਼ਵਰਾ।

SikhNet (Spanish)Consultó sólo Consigo Mismo y Su Voluntad se hizo manifiesta.

ਤਦਹੁ. ਆਕਾਸੁ ਨ ਪਾਤਾਲੁ ਹੈ; ਨਾ ਤ੍ਰੈ ਲੋਈ ॥

tadahu. aakaas na paataal hai; naa trai loee |

Sant Singh KhalsaAt that time, there were no Akaashic Ethers, no nether regions, nor the three worlds.
Manmohan SinghThen there was no sky, no nether region, nor three worlds.
Manmohan Singh (Punjabi)ਤਦ ਨਾਂ ਅਪਮਾਨ ਸੀ, ਨਾਂ ਪਾਤਾਲ ਤੇ ਨਾਂ ਹੀ ਤਿੰਨੇ ਲੋਕ (ਸੁਰਗ, ਮਾਤ ਤੇ ਪਾਤਾਲ ਲੋਕ)।
Fareedkot Teekaਤਬ ਨਾ ਅਕਾਸੋ ਪਲਖ੍ਯਤ ਸਾਤ ਊਪਰ ਕੇ ਲੋਕ ਥੇ, ਨਾ ਪਤਾਲੋ ਪਲਖ੍ਯਤ ਸਾਤ ਨੀਚੇ ਕੇ ਲੋਕ ਥੇ, ਨਾ ਤ੍ਰਿਲੋਕੀ ਹੀ ਥੀ॥
Prof. Sahib Singhਉਸ ਵੇਲੇ ਨਾ ਆਕਾਸ਼, ਨਾ ਪਾਤਾਲ ਤੇ ਨਾ ਇਹ ਤ੍ਰੈਵੇ ਲੋਕ ਸਨ,

ਪਦ ਅਰਥ ਤ੍ਰੈ ਲੋਈ = ਤ੍ਰੈ ਲੋਕ।

SikhNet (Spanish)En ese tiempo no había ni cielo, ni mundos,

ਤਦਹੁ ਆਪੇ ਆਪਿ ਨਿਰੰਕਾਰੁ ਹੈ; ਨਾ ਓਪਤਿ ਹੋਈ ॥

tadahu aape aap nirankaar hai; naa opat hoee |

Sant Singh KhalsaAt that time, only the Formless Lord Himself existed - there was no creation.
Manmohan SinghThen was only the Formless Lord Himself and there was no creation.
Manmohan Singh (Punjabi)ਤਦੋਂ ਕੇਵਲ ਸਰੂਪ-ਰਹਿਤ ਸੁਆਮੀ ਖੁਦ ਹੀ ਸੀ ਅਤੇ ਕੋਈ ਉਤਪਤੀ ਨਹੀਂ ਸੀ।
Fareedkot Teekaਉਸ ਕਾਲ ਮੇਂ ਆਪ ਹੀ ਆਪ ਨਿਰੰਕਾਰ ਹੈਸੀ ਔਰ ਨਾ ਕੋਈ ਪ੍ਰਕਾਰ ਕੀ ਸ੍ਰਿਸ਼ਟੀ ਉਤਪਤਿ ਹੋਈ ਥੀ॥
Prof. Sahib Singhਕੋਈ ਉਤਪੱਤੀ ਅਜੇ ਨਹੀਂ ਸੀ ਹੋਈ, ਆਕਾਰ-ਰਹਿਤ ਪਰਮਾਤਮਾ ਅਜੇ ਆਪ ਹੀ ਆਪ ਸੀ।

ਪਦ ਅਰਥ ਓਪਤਿ = ਉਤਪੱਤੀ, ਸ੍ਰਿਸ਼ਟੀ।

SikhNet (Spanish)ni Gunas; sólo Era Él, el Único Señor Absoluto, pues nada aún había sido creado.

ਜਿਉ ਤਿਸੁ ਭਾਵੈ ਤਿਵੈ ਕਰੇ; ਤਿਸੁ ਬਿਨੁ. ਅਵਰੁ ਨ ਕੋਈ ॥੧॥

jiau tis bhaavai tivai kare; tis bin. avar na koee |1|

Sant Singh KhalsaAs it pleased Him, so did He act; without Him, there was no other. ||1||
Manmohan SinghAs it pleased Him so did He act, without Him there was not another.
Manmohan Singh (Punjabi)ਜਿਸ ਤਰ੍ਹਾਂ ਉਸ ਨੂੰ ਚੰਗਾ ਲੱਗਦਾ ਸੀ, ਉਸੇ ਤਰ੍ਹਾਂ ਹੀ ਉਹ ਕਰਦਾ ਸੀ। ਉਸ ਦੇ ਬਗੈਰ ਹੋਰ ਕੋਈ ਨਹੀਂ ਸੀ।
Fareedkot Teekaਜਿਸ ਪ੍ਰਕਾਰ ਤਿਸ ਕੋ ਭਾਵਤਾ ਹੈ ਤਿਉਂ ਹੀ ਕਰਤਾ ਹੈ। ਤਿਸ ਅਕਾਲ ਪੁਰਖ ਸੇ ਬਿਨਾਂ ਔਰ ਕੋਈ ਨਹੀਂ॥੧॥
Prof. Sahib Singhਜੋ ਪ੍ਰਭੂ ਨੂੰ ਭਾਉਂਦਾ ਹੈ ਉਹੀ ਕਰਦਾ ਹੈ ਉਸ ਤੋਂ ਬਿਨਾ ਹੋਰ ਕੋਈ ਨਹੀਂ ਹੈ ॥੧॥
SikhNet (Spanish)Y así como fue Su Voluntad, así Se desarrolló, pues sin Él no había nada más. (1)
Answers quote the Granth verbatim with Ang citations. AI commentary is not Gurbani and not a religious ruling.