ੴ

ਸਿੱਖਬਾਣੀ · SikhBani

ਰਾਮ ਨਾਮੁ ਰਤਨ ਕੋਠੜੀ ਗੜ ਮੰਦਰਿ ਏਕ ਲੁਕਾਨੀ ॥

raam naam ratan kottharree garr mandar ek lukaanee
Guru Ramdas Ji ਗੁਰੂ ਰਾਮਦਾਸ ਜੀ · Raag Basant · Ang 1178 · 12 lines
Translations

ਬਸੰਤੁ ਹਿੰਡੋਲ ਮਹਲਾ ੪ ਘਰੁ ੨ ॥

basant hinddol mahalaa 4 ghar 2 |

Sant Singh KhalsaBasant Hindol, Fourth Mehl, Second House:
Manmohan SinghBasant Hindol 4th Guru.
Manmohan Singh (Punjabi)ਬਸੰਤ ਹਿੰਡੋਲ ਚੌਥੀ ਪਾਤਿਸ਼ਾਹੀ।
Prof. Sahib Singhਰਾਗ ਬਸੰਤੁ/ਹਿੰਡੋਲ, ਘਰ ੨ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।
SikhNet (Spanish)Basant Hindol, Mejl Guru Ram Das, Cuarto Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but one God, By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.

ਰਾਮ ਨਾਮੁ ਰਤਨ ਕੋਠੜੀ; ਗੜ ਮੰਦਰਿ ਏਕ ਲੁਕਾਨੀ ॥

raam naam ratan kottharree; garr mandar ek lukaanee |

Sant Singh KhalsaThe Lord's Name is a jewel, hidden in a chamber of the palace of the body-fortress.
Manmohan SinghThe gem of the Lord's Name is hid in a chamber of the place of the Body fortress.
Manmohan Singh (Punjabi)ਪ੍ਰਭੂ ਦੇ ਨਾਮ ਦਾ ਹੀਰਾ ਸਰੀਰ ਦੇ ਕਿਲ੍ਹ ਦੇ ਮਹਿਲ ਦੀ ਇੱਕ ਕੁਟੀਆ ਅੰਦਰ ਛੁਪਿਆ ਹੋਇਆ ਹੈ।
Fareedkot Teekaਰਾਮ ਨਾਮੁ ਏਕੁ ਰਤਨ ਅੰਤਹਕਰਣ ਰੂਪ ਕੋਠੜੀ ਮੇਂ ਇਸਥਿਤ ਹੈ। ਅਸਥੂਲ ਸਰੀਰ ਗੜ ਕਿਲੇ ਕੇ ਅੰਤਰਿ ਵਹੁ ਕੋਠੜੀ ਲੁਕੀ ਹੋਈ ਹੈ॥
Prof. Sahib Singhਪਰਮਾਤਮਾ ਦਾ ਨਾਮ ਸ੍ਰੇਸ਼ਟ ਆਤਮਕ ਗੁਣਾਂ ਦਾ ਸੋਹਣਾ ਜਿਹਾ ਖ਼ਜ਼ਾਨਾ ਹੈ, ਇਹ ਖ਼ਜ਼ਾਨਾ ਸਰੀਰ-ਕਿਲ੍ਹੇ ਵਿਚ ਸਰੀਰ-ਮੰਦਰ ਵਿਚ ਗੁਪਤ ਪਿਆ ਰਹਿੰਦਾ ਹੈ।

ਪਦ ਅਰਥ ਰਤਨ = ਸ੍ਰੇਸ਼ਟ ਆਤਮਕ ਗੁਣ। ਕੋਠੜੀ = ਸੋਹਣਾ ਜਿਹਾ ਕੋਠਾ, ਸੋਹਣਾ ਜਿਹਾ ਖ਼ਜ਼ਾਨਾ। ਰਤਨ ਕੋਠੜੀ = ਸ੍ਰੇਸ਼ਟ ਆਤਮਕ ਗੁਣਾਂ ਦਾ ਸੋਹਣਾ ਜਿਹਾ ਖ਼ਜ਼ਾਨਾ। ਗੜ = ਕਿਲ੍ਹਾ। ਮੰਦਰਿ = ਮੰਦਰ ਵਿਚ। ਗੜ ਮੰਦਰਿ = ਸਰੀਰ-ਕਿਲ੍ਹੇ ਵਿਚ, ਸਰੀਰ-ਮੰਦਰ ਵਿਚ। ਲੁਕਾਨੀ = ਗੁਪਤ ਹੈ।

SikhNet (Spanish)En medio de la fortaleza, sí, del Templo del corazón, se localiza la Joya Invaluable del Naam,

ਸਤਿਗੁਰੁ ਮਿਲੈ. ਤ ਖੋਜੀਐ; ਮਿਲਿ ਜੋਤੀ ਜੋਤਿ ਸਮਾਨੀ ॥੧॥

satigur milai. ta khojeeai; mil jotee jot samaanee |1|

Sant Singh KhalsaWhen one meets the True Guru, then he searches and finds it, and his light merges with the Divine Light. ||1||
Manmohan SinghIf man meets with the True Guru, then alone he obtains if through search, and his light merges in the Supreme light.
Manmohan Singh (Punjabi)ਜੇਕਰ ਬੰਦਾ ਸੱਚੇ ਗੁਰਾਂ ਨੂੰ ਮਿਲ ਪਵੇ, ਕੇਵਲ ਤਦ ਹੀ ਉਹ ਖੋਜ ਦੇ ਰਾਹੀਂ ਇਸ ਨੂੰ ਪਾਉਂਦਾ ਹੈ ਅਤੇ ਉਸ ਦਾ ਪ੍ਰਕਾਸ਼ ਪਰਮ ਪ੍ਰਕਾਸ਼ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਜੇ ਸਤਿਗੁਰੂ ਮਿਲੇ ਤੋ ਵਹੁ ਰਤਨੁ ਰੂਪੁ ਵਸਤੁ (ਖੋਜੀਐ) ਢੂੰਢੀਤੀ ਹੈ। ਜਿਨੋਂ ਨੇ ਖੋਜੀ ਹੈ, ਤਿਨ ਕੀ ਜੋਤਿ (ਜੋਤੀ) ਪਰਮੇਸ੍ਵਰ ਮੇਂ (ਸਮਾਈ) ਅਭੇਦ ਹੋਈ ਹੈ॥੧॥
Prof. Sahib Singhਜਦੋਂ (ਮਨੁੱਖ ਨੂੰ) ਗੁਰੂ ਮਿਲਦਾ ਹੈ ਤਦੋਂ (ਉਸ ਖ਼ਜ਼ਾਨੇ ਦੀ) ਭਾਲ ਕੀਤੀ ਜਾ ਸਕਦੀ ਹੈ। (ਗੁਰੂ ਨੂੰ) ਮਿਲ ਕੇ ਮਨੁੱਖ ਦੀ ਜਿੰਦ ਪਰਮਾਤਮਾ ਦੀ ਜੋਤਿ ਵਿਚ ਲੀਨ ਹੋ ਜਾਂਦੀ ਹੈ ॥੧॥

ਪਦ ਅਰਥ ਖੋਜੀਐ = ਖੋਜ ਕੀਤੀ ਜਾ ਸਕਦੀ ਹੈ, ਭਾਲੀ ਜਾ ਸਕਦੀ ਹੈ। ਮਿਲਿ = (ਗੁਰੂ ਨੂੰ) ਮਿਲ ਕੇ। ਜੋਤੀ = ਪ੍ਰਭੂ ਦੀ ਜੋਤਿ ਵਿਚ ॥੧॥

SikhNet (Spanish)el Nombre del Señor, y si uno se encuentra con el Guru Verdadero, uno La encuentra. Ahí el Alma se funde en el Alma Universal. (1)

ਮਾਧੋ; ਸਾਧੂ ਜਨ ਦੇਹੁ ਮਿਲਾਇ ॥

maadho; saadhoo jan dehu milaae |

Sant Singh KhalsaO Lord, lead me to meet with the Holy Person, the Guru.
Manmohan SinghO God, the Lord of wealth, lead me on to the saintly person.
Manmohan Singh (Punjabi)ਹੇ ਮਾਇਆ ਦੇ ਸੁਆਮੀ ਵਾਹਿਗੁਰੂ! ਮੈਨੂੰ ਸੰਤ ਸਰੂਪ ਪੁਰਸ਼ ਨਾਲ ਮਿਲਾ ਦੇ।
Fareedkot Teekaਹੇ ਮਾਧੋ! ਸਾਧੂ ਜਨ ਹਮ ਕੋ ਮਿਲਾਇ ਦੀਜੀਏ॥
Prof. Sahib Singhਹੇ ਮਾਇਆ ਦੇ ਖਸਮ ਪ੍ਰਭੂ! (ਮੈਨੂੰ) ਦਾਸ ਨੂੰ ਗੁਰੂ ਮਿਲਾ ਦੇ।

ਪਦ ਅਰਥ ਮਾਧੋ = ਹੇ ਮਾਇਆ ਦੇ ਖਸਮ! ਹੇ ਪ੍ਰਭੂ! ਸਾਧੂ = ਗੁਰੂ।

SikhNet (Spanish)Oh Dios, oh Maestro de Maya, condúceme hasta Tu Santo,

ਦੇਖਤ ਦਰਸੁ. ਪਾਪ ਸਭਿ ਨਾਸਹਿ; ਪਵਿਤ੍ਰ ਪਰਮ ਪਦੁ ਪਾਇ ॥੧॥ ਰਹਾਉ ॥

dekhat daras. paap sabh naaseh; pavitr param pad paae |1| rahaau |

Sant Singh KhalsaGazing upon the Blessed Vision of His Darshan, all my sins are erased, and I obtain the supreme, sublime, sanctified status. ||1||Pause||
Manmohan SinghSeeing his vision all my sins are destroyed, and I attain unto the immaculate supreme status. Pause.
Manmohan Singh (Punjabi)ਉਸ ਦਾ ਦਰਸ਼ਨ ਵੇਖਣ ਦੁਆਰਾ, ਮੇਰੇ ਸਾਰੇ ਗੁਨਾਹ ਨਸ਼ਟ ਹੋ ਜਾਂਦੇ ਹਨ ਅਤੇ ਮੈਂ ਪਾਵਨ ਪੁਨੀਤ ਮਹਾਨ ਮਰਤਬੇ ਨੂੰ ਪਾ ਲੈਂਦਾ ਹਾਂ। ਠਹਿਰਾਉ।
Fareedkot Teekaਜਿਨ ਕੇ ਦਰਸਨ ਦੇਖਣੇ ਕਰ ਪਾਪ ਸਭੀ ਨਸਟ ਹੋ ਜਾਵੇਂ ਔਰ ਪਰਮ ਪਵਿਤ੍ਰ ਮੋਖ ਪਦ ਕੋ ਪਾਇ ਲੇਵੋਂ॥੧॥ ਰਹਾਉ ॥
Prof. Sahib Singhਗੁਰੂ ਦਾ ਦਰਸਨ ਕਰਦਿਆਂ ਸਾਰੇ ਪਾਪ ਨਾਸ ਹੋ ਜਾਂਦੇ ਹਨ। (ਜਿਹੜਾ ਮਨੁੱਖ ਗੁਰੂ ਦਾ ਦਰਸਨ ਕਰਦਾ ਹੈ, ਉਹ) ਪਵਿੱਤਰ ਅਤੇ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲੈਂਦਾ ਹੈ ॥੧॥ ਰਹਾਉ ॥

ਪਦ ਅਰਥ ਸਭਿ = ਸਾਰੇ। ਨਾਸਹਿ = ਦੂਰ ਹੋ ਜਾਂਦੇ ਹਨ। ਪਰਮ ਪਦੁ = ਸਭ ਤੋਂ ਉੱਚਾ ਆਤਮਕ ਦਰਜਾ। ਪਾਇ = ਪ੍ਰਾਪਤ ਕਰ ਲੈਂਦਾ ਹੈ ॥੧॥ ਰਹਾਉ ॥

SikhNet (Spanish)pues Viéndolo soy liberado de las consecuencias de mis errores, y así logro el Estado Sublime de Éxtasis. (1-Pausa)

ਪੰਚ ਚੋਰ ਮਿਲਿ ਲਾਗੇ ਨਗਰੀਆ; ਰਾਮ ਨਾਮ ਧਨੁ ਹਿਰਿਆ ॥

panch chor mil laage nagareea; raam naam dhan hiriaa |

Sant Singh KhalsaThe five thieves join together and plunder the body-village, stealing the wealth of the Lord's Name.
Manmohan SinghThe five thieves, in a body, thieve the body township and steal away the wealth of the Lord's Name.
Manmohan Singh (Punjabi)ਪੰਜ ਚੋਰ ਇਕੱਠੇ ਹੋ, ਦੇਹਿ ਦੇ ਪਿੰਡ ਨੂੰ ਲੁਟਦੇ ਹਨ ਅਤੇ ਪ੍ਰਭੂ ਦੇ ਨਾਮ ਦੀ ਦੌਲਤ ਤੇ ਚੁਰਾ ਲੈ ਜਾਂਦੇ ਹਨ।
Fareedkot Teekaਦੇਹ ਰੂਪੀ ਨਗਰੀ ਕੋ ਪੰਚ ਕਾਮਾਦਿਕ ਚੋਰ ਇਕਤ੍ਰ ਹੋ ਕੇ ਲਾਗੇ ਹੈਂ। ਰਾਮ ਨਾਮ ਧਨ ਕੋ ਤਿਨੋਂ ਨੇ (ਹਿਰਿਆ) ਚੁਰਾਇ ਲੀਆ ਹੈ, ਭਾਵ ਨਾਮ ਕੋ ਜਪਣੇ ਨਹੀਂ ਦੇਤੇ॥
Prof. Sahib Singh(ਮਨੁੱਖ ਦੇ ਇਸ ਸਰੀਰ-) ਨਗਰ ਵਿਚ (ਕਾਮਾਦਿਕ) ਪੰਜ ਚੋਰ ਮਿਲ ਕੇ ਸੰਨ੍ਹ ਲਾਈ ਰੱਖਦੇ ਹਨ, ਅਤੇ (ਮਨੁੱਖ ਦੇ ਅੰਦਰੋਂ) ਪਰਮਾਤਮਾ ਦਾ ਨਾਮ-ਧਨ ਚੁਰਾ ਲੈਂਦੇ ਹਨ।

ਪਦ ਅਰਥ ਪੰਚ ਚੋਰ = ਕਾਮਾਦਿਕ ਪੰਜ ਚੋਰ। ਲਾਗੇ = ਲੱਗੇ ਹੋਏ ਹਨ, ਸੰਨ੍ਹ ਲਾ ਰਹੇ ਹਨ। ਹਿਰਿਆ = ਚੁਰਾ ਲਿਆ ਹੈ।

SikhNet (Spanish)Las cinco pasiones ultrajan el pueblo del cuerpo, y se roban el Naam,

ਗੁਰਮਤਿ ਖੋਜ ਪਰੇ. ਤਬ ਪਕਰੇ; ਧਨੁ ਸਾਬਤੁ ਰਾਸਿ ਉਬਰਿਆ ॥੨॥

guramat khoj pare. tab pakare; dhan saabat raas ubariaa |2|

Sant Singh KhalsaBut through the Guru's Teachings, they are traced and caught, and this wealth is recovered intact. ||2||
Manmohan SinghWhen traced through the Guru's instruction, then were they caught and the wealth and goods were recovered from them intact.
Manmohan Singh (Punjabi)ਗੁਰਾਂ ਦੇ ਉਪਦੇਸ਼ ਰਾਹੀਂ ਜਦ ਉਹਨਾਂ ਦਾ ਪਿੱਛਾਂ ਕੀਤਾ ਤਦ ਉਹ ਫੜੇ ਗਏ ਅਤੇ ਦੌਲਤ ਤੇ ਮਾਲ ਉਹਨਾਂ ਕੋਲੋ ਸਹੀ ਸਲਾਮਤ ਬਰਾਮਦ ਹੋ ਗਿਆ।
Fareedkot Teekaਗੁਰੋਂ ਕੀ ਮਤਿ ਲੇ ਕਰ ਜਬ ਤਿਨ ਕੇ (ਖੋਜ) ਪੀਛੇ ਪਰੇ ਤਬ ਪਕੜੇ ਹੈਂ ਔ ਰਾਮ ਨਾਮ ਰੂਪੀ ਜੋ (ਰਾਸਿ) ਸਚਾ ਧਨੁ ਥਾ, ਸੋ ਤਿਨ ਚੋਰੋਂ ਸੇ ਸਾਬਤ ਬਚਾਇ ਲੀਆ ਹੈ॥੨॥
Prof. Sahib Singhਜਦੋਂ ਕੋਈ ਮਨੁੱਖ ਗੁਰੂ ਦੀ ਮੱਤ ਲੈ ਕੇ ਇਹਨਾਂ ਦਾ ਖੁਰਾ ਨਿਸ਼ਾਨ ਲੱਭਦਾ ਹੈ ਤਦੋਂ (ਇਹ ਚੋਰ) ਫੜੇ ਜਾਂਦੇ ਹਨ, ਅਤੇ ਉਸ ਮਨੁੱਖ ਦਾ ਨਾਮ-ਧਨ ਨਾਮ-ਸਰਮਾਇਆ ਸਾਰੇ ਦਾ ਸਾਰਾ ਬਚ ਜਾਂਦਾ ਹੈ ॥੨॥

ਪਦ ਅਰਥ ਖੋਜ = ਖੁਰਾ, ਨਿਸ਼ਾਨ। ਪਕਰੇ = ਫੜੇ ਜਾਂਦੇ ਹਨ। ਉਬਰਿਆ = ਬਚ ਜਾਂਦਾ ਹੈ ॥੨॥

SikhNet (Spanish)el Nombre del Señor, pero cuando uno las rastrea y las atrapa, mediante la Sabiduría del Guru, entonces las verdaderas riquezas de uno son salvadas. (2)

ਪਾਖੰਡ ਭਰਮ ਉਪਾਵ ਕਰਿ ਥਾਕੇ; ਰਿਦ ਅੰਤਰਿ ਮਾਇਆ ਮਾਇਆ ॥

paakhandd bharam upaav kar thaake; rid antar maaeaa maaeaa |

Sant Singh KhalsaPracticing hypocrisy and superstition, people have grown weary of the effort, but still, deep within their hearts, they yearn for Maya, Maya.
Manmohan SinghThrough hypocrisy and superstition, people have grown weary of making efforts, but in their mind they crave for wealth and property.
Manmohan Singh (Punjabi)ਦੰਭ ਅਤੇ ਵਹਿਮ ਦੇ ਰਾਹੀਂ ਲੋਕ ਉਪਰਾਲੇ ਕਰਦੇ ਕਰਦੇ ਹਾਰ ਹੁਟ ਗਏ ਹਨ, ਪ੍ਰਛੂ ਉਹਨਾਂ ਦੇ ਮਨ ਅੰਦਰ ਦੌਲਤ ਤੇ ਜਾਇਦਾਦ ਦੀ ਚਾਹਨਾ ਹੈ।
Fareedkot Teekaਜਿਨ ਕੋ ਗੁਰੂ ਨਹੀਂ ਮਿਲੇ ਸੋ ਪਾਖੰਡ ਭਰਮ ਕਰ ਉਪਾਵ ਕਰਤੇ ਥਕਤ ਹੋ ਗਏ ਹੈਂ। ਤਿਨ ਕਾ ਅਗ੍ਯਾਨ ਨਿਬ੍ਰਿਤ ਨਹੀਂ ਹੂਆ, ਕਿਉਂਕਿ ਤਿਨ ਕੇ ਰਿਦੇ ਅੰਤਰ ਮਾਯਾ ਕੀ ਵਾਸਨਾ ਔਰ (ਮਾਇਆ) ਛਲੁ ਹੈ॥
Prof. Sahib Singhਧਰਮ ਦੇ ਵਿਖਾਵੇ ਵਾਲੇ ਅਤੇ ਭਰਮਾਂ-ਵਹਿਮਾਂ ਵਾਲੇ ਹੀਲੇ ਕਰ ਕੇ (ਮਨੁੱਖ) ਥੱਕ ਜਾਂਦੇ ਹਨ ਉਹਨਾਂ ਦੇ ਹਿਰਦੇ ਵਿਚ ਸਦਾ ਮਾਇਆ (ਦੀ ਤ੍ਰਿਸ਼ਨਾ ਹੀ ਟਿਕੀ ਰਹਿੰਦੀ ਹੈ)।

ਪਦ ਅਰਥ ਉਪਾਵ = {ਲਫ਼ਜ਼ 'ਉਪਾਉ' ਤੋਂ ਬਹੁ-ਵਚਨ} ਹੀਲੇ। ਰਿਦ = ਹਿਰਦਾ।

SikhNet (Spanish)Mediante ritos supersticiosos uno piensa quitarse de sus males, pero de la ilusión uno no se libera.

ਸਾਧੂ ਪੁਰਖੁ. ਪੁਰਖਪਤਿ ਪਾਇਆ; ਅਗਿਆਨ ਅੰਧੇਰੁ ਗਵਾਇਆ ॥੩॥

saadhoo purakh. purakhapat paaeaa; agiaan andher gavaaeaa |3|

Sant Singh KhalsaBy the Grace of the Holy Person, I have met with the Lord, the Primal Being, and the darkness of ignorance is dispelled. ||3||
Manmohan SinghMeeting with Guru, the saintly person, my darkness of ignorance is dispelled, and I have obtained God, the Lord of men.
Manmohan Singh (Punjabi)ਸੰਤ ਸਰੂਪ ਪੁਰਸ਼ ਗੁਰਾਂ ਨਾਲ ਮਿਲ ਕੇ ਮੇਰਾ ਬੇਸਮਝੀ ਦਾ ਅੰਨ੍ਹਰਾ ਦੂਰ ਹੋ ਗਿਆ ਅਤੇ ਮੈਂ ਮਨੁਸ਼ਾਂ ਦੇ ਮਾਲਕ ਵਾਹਿਗੁਰੂ! ਪਾ ਲਿਆ ਹੈ।
Fareedkot Teekaਜਬ ਸਾਧੂ ਪੁਰਖ ਮਿਲਾ ਤਬ ਅਗਿਆਨ ਅੰਧੇਰ ਗਵਾਇ ਕਰ (ਪੁਰਖਪਤਿ) ਜੀਵੋਂ ਕਾ ਪਤੀ ਪਰਮੇਸ੍ਵਰ ਪੁਰਖ ਪਾਇ ਲੀਆ ਹੈ॥੩॥
Prof. Sahib Singhਪਰ ਜਿਸ ਮਨੁੱਖ ਨੂੰ ਸ੍ਰੇਸ਼ਟ ਪੁਰਖ ਗੁਰੂ ਮਿਲ ਪੈਂਦਾ ਹੈ, ਉਹ ਮਨੁੱਖ ਆਪਣੇ ਅੰਦਰੋਂ ਆਤਮਕ ਜੀਵਨ ਵੱਲੋਂ ਬੇ-ਸਮਝੀ ਦਾ ਹਨੇਰਾ ਦੂਰ ਕਰ ਲੈਂਦਾ ਹੈ ॥੩॥

ਪਦ ਅਰਥ ਪੁਰਖ ਪਤਿ = ਸਭ ਮਨੁੱਖਾਂ ਦਾ ਪਤੀ, ਸਭ ਮਨੁੱਖਾਂ ਨਾਲੋਂ ਸ੍ਰੇਸ਼ਟ। ਅਗਿਆਨ = ਆਤਮਕ ਜੀਵਨ ਵਲੋਂ ਬੇ-ਸਮਝੀ ॥੩॥

SikhNet (Spanish)Si uno encuentra al Santo, el Señor de lo seres humanos, la oscuridad de la ignorancia es disipada. (3)

ਜਗੰਨਾਥ ਜਗਦੀਸ ਗੁਸਾਈ; ਕਰਿ ਕਿਰਪਾ ਸਾਧੁ ਮਿਲਾਵੈ ॥

jaganaath jagadees gusaaee; kar kirapaa saadh milaavai |

Sant Singh KhalsaThe Lord, the Lord of the Earth, the Lord of the Universe, in His Mercy, leads me to meet the Holy Person, the Guru.
Manmohan SinghIn His mercy, God, the proprietor of the earth, the Lord of the world, and the Master of the universe leads me on to the saint-Guru.
Manmohan Singh (Punjabi)ਆਪਣੀ ਮਿਹਰ ਧਾਰ ਕੇ ਧਰਤੀ ਦਾ ਸਾਹਿਬ ਸੰਸਾਰ ਦਾ ਸੁਆਮੀ ਅਤੇ ਆਲਮ ਦਾ ਮਾਲਕ ਵਾਹਿਗੁਰੂ ਮੈਨੂੰ ਸੰਤ ਸਰੂਪ ਗੁਰਾਂ ਨਾਲ ਮਿਲਾਉਂਦਾ ਹੈ।
Fareedkot Teekaਜਗਤ ਕੇ ਸ੍ਵਾਮੀ ਔ ਜਗਤ ਕੇ ਈਸਰ ਗੁਸਾਂਈ ਜਿਸ ਕੋ ਕ੍ਰਿਪਾ ਕਰ ਸਾਧੂ ਮਿਲਾਵਤੇ ਹੈਂ॥
Prof. Sahib Singhਜਗਤ ਦਾ ਨਾਥ, ਜਗਤ ਦਾ ਮਾਲਕ, ਜਗਤ ਦਾ ਖਸਮ ਮਿਹਰ ਕਰ ਕੇ ਜਿਸ ਮਨੁੱਖ ਨੂੰ ਗੁਰੂ ਮਿਲਾਂਦਾ ਹੈ,

ਪਦ ਅਰਥ ਜਗੰਨਾਥ = ਜਗਤ ਦਾ ਨਾਥ। ਜਗਦੀਸ = ਜਗਤ ਦਾ ਈਸ਼੍ਵਰ। ਗੁਸਾਈ = ਧਰਤੀ ਦਾ ਖਸਮ। ਸਾਧੁ = ਗੁਰੂ।

SikhNet (Spanish)Cuando Dios, el Maestro del mundo, nos guía hasta los Santos,

ਨਾਨਕ. ਸਾਂਤਿ ਹੋਵੈ ਮਨ ਅੰਤਰਿ; ਨਿਤ ਹਿਰਦੈ ਹਰਿ ਗੁਣ ਗਾਵੈ ॥੪॥੧॥੩॥

naanak. saant hovai man antar; nit hiradai har gun gaavai |4|1|3|

Sant Singh KhalsaO Nanak, peace then comes to abide deep within my mind, and I constantly sing the Glorious Praises of the Lord within my heart. ||4||1||3||
Manmohan SinghO Nanak, it is then that peace abides within my mind and I ever sing the Lord's praise in my heart.
Manmohan Singh (Punjabi)ਹੇ ਨਾਨਕ! ਤਦ ਠੰਢ ਚੈਨ ਮੇਰੇ ਚਿੱਤ ਅੰਦਰ ਵਸ ਜਾਂਦੀ ਹੈ ਅਤੇ ਮੈਂ ਹਮੇਸ਼ਾਂ ਹੀ ਦਿਲ ਅੰਦਰ ਮਾਲਕ ਦੀ ਮਹਿਮਾਂ ਗਾਇਨ ਕਰਦਾ ਹਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਕੇ ਮਨ ਅੰਤਰ ਸ਼ਾਂਤੀ ਹੋਤੀ ਹੈ ਔ ਸੋ ਹਰੀ ਕੇ ਗੁਣੋਂ ਕੋ ਗਾਵਤਾ ਹੈ, ਭਾਵ ਹਿਰਦੇ ਕਰ ਕੇ ਨਿਤਾਪ੍ਰਤਿ ਕਰਤਾ ਹੈ॥੪॥੧॥੩॥
Prof. Sahib Singhਹੇ ਨਾਨਕ! ਉਸ ਮਨੁੱਖ ਦੇ ਮਨ ਵਿਚ ਆਤਮਕ ਅਡੋਲਤਾ ਬਣੀ ਰਹਿੰਦੀ ਹੈ, ਉਹ ਮਨੁੱਖ ਆਪਣੇ ਹਿਰਦੇ ਵਿਚ ਸਦਾ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ ॥੪॥੧॥੩॥

ਪਦ ਅਰਥ ਅੰਤਰਿ = ਅੰਦਰ, ਵਿਚ। ਹਿਰਦੈ = ਹਿਰਦੇ ਵਿਚ। ਗਾਵੈ = ਗਾਂਦਾ ਹੈ ॥੪॥੧॥੩॥

* ਨੋਟ: ਸਿਰ-ਲੇਖ ਅਨੁਸਾਰ ਇਹ ਸ਼ਬਦ ਬਸੰਤ ਅਤੇ ਹਿੰਡੋਲ ਦੋਹਾਂ ਮਿਲਵੇਂ ਰਾਗਾਂ ਵਿਚ ਗਾਏ ਜਾਣੇ ਹਨ।

SikhNet (Spanish)el seno de nuestro ser es confortado y cantamos las Alabanzas del Señor con nuestro corazón. (4-1-3)
Answers quote the Granth verbatim with Ang citations. AI commentary is not Gurbani and not a religious ruling.