ੴ

ਸਿੱਖਬਾਣੀ · SikhBani

ਤੁਮੑ ਵਡ ਪੁਰਖ ਵਡ ਅਗਮ ਗੁਸਾਈ ਹਮ ਕੀਰੇ ਕਿਰਮ ਤੁਮਨਛੇ ॥

tuma vadd purakh vadd agam gusaaee ham keere kiram...
Guru Ramdas Ji ਗੁਰੂ ਰਾਮਦਾਸ ਜੀ · Raag Basant · Ang 1178 · 11 lines
Translations

ਬਸੰਤੁ ਮਹਲਾ ੪ ਹਿੰਡੋਲ ॥

basant mahalaa 4 hinddol |

Sant Singh KhalsaBasant, Fourth Mehl, Hindol:
Manmohan SinghBasant 4th Guru Hindol.
Manmohan Singh (Punjabi)ਬਸੰਤ ਚੌਥੀ ਪਾਤਿਸ਼ਾਹੀ ਹਿੰਡੋਲ।
SikhNet (Spanish)Basant Mejl Guru Ram Das, Cuarto Canal Divino.

ਤੁਮੑ ਵਡ ਪੁਰਖ, ਵਡ ਅਗਮ ਗੁਸਾਈ; ਹਮ ਕੀਰੇ ਕਿਰਮ. ਤੁਮਨਛੇ ॥

tuma vadd purakh, vadd agam gusaaee; ham keere kiram. tumanachhe |

Sant Singh KhalsaYou are the Great Supreme Being, the Vast and Inaccessible Lord of the World; I am a mere insect, a worm created by You.
Manmohan SinghThou, O Supreme Person, are the great and Inaccessible Lord of the world. I am but a worm and insect of Thine.
Manmohan Singh (Punjabi)ਤੂੰ ਹੇ ਪਰਮ! ਵਿਸ਼ਾਲ ਅਤੇ ਪਹੁੰਚ ਤੋਂ ਪਰੇ ਸੰਸਾਰ ਦਾ ਸੁਆਮੀ ਹੈ। ਮੈਂ ਤੇਰਾ ਕੇਵਲ ਇਕ ਕੀੜਾ ਤੇ ਮਕੌੜਾ ਹਾਂ।
Fareedkot Teekaਤੁਮ ਬਡੇ ਪੁਰਸ ਹੋ ਔ ਬਡੇ ਅਗਮ ਹੋ ਔ ਗੁਸਾਂਈ ਹੋ। ਹਮ ਕੀਰੇ ਕਿਰਮ, ਭਾਵ ਅਤੀ ਤੁਛ ਜੰਤ (ਤੁਮਨਛੇ) ਤੁਮਾਰੇ ਹੀ ਹਾਂ॥
Prof. Sahib Singh(ਹੇ ਪ੍ਰਭੂ!) ਤੂੰ ਅਪਹੁੰਚ ਹੈਂ, ਤੂੰ ਜਗਤ ਦਾ ਮਾਲਕ ਹੈਂ, ਤੂੰ ਸਭ ਤੋਂ ਵੱਡਾ ਪੁਰਖ ਹੈਂ, ਅਸੀਂ ਤੇਰੇ ਪੈਦਾ ਕੀਤੇ ਹੋਏ ਤੁੱਛ ਜਿਹੇ ਜੀਵ ਹਾਂ।

ਪਦ ਅਰਥ ਪੁਰਖ = ਸਰਬ-ਵਿਆਪਕ। ਅਗਮ = ਅਪਹੁੰਚ। ਗੁਸਾਈ = ਧਰਤੀ ਦਾ ਖਸਮ। ਕੀਰੇ = ਕੀੜੇ। ਕਿਰਮ = ਨਿੱਕੇ ਨਿੱਕੇ ਕੀੜੇ। ਤੁਮਨਛੇ = ਤੇਰੇ (ਪੈਦਾ ਕੀਤੇ ਹੋਏ)।

SikhNet (Spanish)Oh Dios, el Ser más elevado, Maestro Insondable, soy sólo un simple gusano creado por Ti.

ਹਰਿ ਦੀਨ ਦਇਆਲ ਕਰਹੁ ਪ੍ਰਭ ਕਿਰਪਾ; ਗੁਰ ਸਤਿਗੁਰ ਚਰਣ ਹਮ ਬਨਛੇ ॥੧॥

har deen deaal karahu prabh kirapaa; gur satigur charan ham banachhe |1|

Sant Singh KhalsaO Lord, Merciful to the meek, please grant Your Grace; O God, I long for the feet of the Guru, the True Guru. ||1||
Manmohan SinghO God Lord, Merciful to be meek, show. Thou compassion unto me. I long for the feet of the Great True Guru.
Manmohan Singh (Punjabi)ਹੇ ਵਾਹਿਗੁਰੂ ਸੁਆਮੀ! ਮਸਕੀਨਾਂ ਤੇ ਮਿਹਰਬਾਨ, ਤੂੰ ਮੇਰੇ ਉਤੇ ਰਹਿਮਤ ਧਾਰ। ਮੈਂ ਵੱਡੇ ਸੱਚੇ ਗੁਰਾਂ ਦੇ ਚਰਨਾਂ ਦੀ ਚਾਹਨਾਂ ਕਰਦਾ ਹਾਂ।
Fareedkot Teekaਹੇ ਦੀਨਦਯਾਲ ਹਰੀ! ਹਮਾਰੇ ਪੁਰ ਕ੍ਰਿਪਾ ਕੀਜੀਏ। (ਗੁਰ) ਪੂਜ੍ਯ ਜੋ ਸਤਿਗੁਰ ਹੈਂ ਤਿਨ ਕੇ ਚਰਨੋਂ ਕੀ ਧੂਰੀ ਹਮ (ਬਨਛੇ) ਚਾਹਤੇ ਹੈਂ॥੧॥
Prof. Sahib Singhਹੇ ਦੀਨਾਂ ਉੱਤੇ ਦਇਆ ਕਰਨ ਵਾਲੇ ਹਰੀ! ਹੇ ਪ੍ਰਭੂ! (ਮੇਰੇ ਉੱਤੇ) ਮਿਹਰ ਕਰ (ਮੈਨੂੰ ਗੁਰੂ ਮਿਲਾ) ਮੈਂ ਗੁਰੂ ਸਤਿਗੁਰੂ ਦੇ ਚਰਨਾਂ (ਦੀ ਧੂੜ) ਦੀ ਤਾਂਘ ਰੱਖਦਾ ਹਾਂ ॥੧॥

ਪਦ ਅਰਥ ਦੀਨ ਦਇਆਲ = ਹੇ ਦੀਨਾਂ ਉਤੇ ਦਇਆ ਕਰਨ ਵਾਲੇ! ਬਨਛੇ = ਬਾਂਛੇ, ਲੋਚਦੇ ਹਾਂ ॥੧॥

SikhNet (Spanish)Oh Señor Compasivo, ten Compasión de mí para que en mi interior despierte la añoranza por los Pies del Guru. (1)

ਗੋਬਿੰਦ ਜੀਉ. ਸਤਸੰਗਤਿ ਮੇਲਿ; ਕਰਿ ਕ੍ਰਿਪਛੇ ॥

gobind jeeo. satasangat mel; kar kripachhe |

Sant Singh KhalsaO Dear Lord of the Universe, please be merciful and unite me with the Sat Sangat, the True Congregation.
Manmohan SinghO Venerable Master of the universe, mercifully unite Thou me with the society of saints.
Manmohan Singh (Punjabi)ਹੇ ਪੂਜਨੀਯ ਆਲਮ ਦੇ ਸੁਆਮੀ! ਕ੍ਰਿਪਾ ਕਰਕੇ ਤੂੰ ਮੈਨੂੰ ਸਾਧ ਸੰਗਤ ਨਾਲ ਮਿਲਾ ਦੇ।
Fareedkot Teekaਹੇ ਗੋਬਿੰਦ ਜੀਉ! (ਕ੍ਰਿਪਛੇ) ਕ੍ਰਿਪਾ ਕਰ ਕੇ ਸਤਸੰਗਤ ਕੋ ਮੇਲ ਦੀਜੀਏ॥
Prof. Sahib Singhਹੇ ਗੋਬਿੰਦ ਜੀ! (ਮੇਰੇ ਉਤੇ) ਮਿਹਰ ਕਰ (ਮੈਨੂੰ ਸਾਧ-) ਸੰਗਤ ਵਿਚ ਮਿਲਾ।

ਪਦ ਅਰਥ ਮੇਲਿ = ਮਿਲਾ। ਕ੍ਰਿਪਛੇ = ਕਿਰਪਾ।

SikhNet (Spanish)Oh Gobind, guíame hasta Tus Santos, por Misericordia, pues he sido manchado por mis errores cometidos durante miles de encarnaciones,

ਜਨਮ ਜਨਮ ਕੇ ਕਿਲਵਿਖ ਮਲੁ ਭਰਿਆ; ਮਿਲਿ ਸੰਗਤਿ ਕਰਿ ਪ੍ਰਭ ਹਨਛੇ ॥੧॥ ਰਹਾਉ ॥

janam janam ke kilavikh mal bhariaa; mil sangat kar prabh hanachhe |1| rahaau |

Sant Singh KhalsaI was overflowing with the filthy sins of countless past lives. But joining the Sangat, God made me pure again. ||1||Pause||
Manmohan SinghI was brimful with the sins and filth of many birth. Uniting me with the society of saints, the Lord has made me wholesome. Pause.
Manmohan Singh (Punjabi)ਮੈਂ ਅਨੇਕਾਂ ਜਨਮਾਂ ਦੇ ਪਾਪਾਂ ਅਤੇ ਮਲੀਣਤਾਈਆਂ ਨਾਲ ਪਰੀਪੂਰਨ ਹੋਇਆ ਹੋਇਆ ਸਾਂ। ਸਾਧ ਸੰਗਤ ਨਾਲ ਜੋੜ ਕੇ, ਸੁਆਮੀ ਨੇ ਮੈਨੂੰ ਅੱਛਾ ਬਣਾ ਦਿੱਤਾ ਹੈ। ਠਹਿਰਾਉ।
Fareedkot Teekaਮੇਰਾ ਅੰਤਹਕਰਣ ਜਨਮਾ ਜਨਮਾ ਕੇ ਪਾਪੋਂ ਰੂਪੁ ਮੈਲ ਕਰ ਭਰਾ ਹੂਆ ਹੈ। ਹੇ ਪ੍ਰਭੂ! ਸੰਗਤ ਮੇਂ ਮਿਲਾ ਕਰ ਹਮ ਕੋ (ਹਨਛੇ) ਸੁਧ ਕਰ ਲੀਜੀਏ॥੧॥ ਰਹਾਉ ॥
Prof. Sahib Singhਮੈਂ ਅਨੇਕਾਂ ਜਨਮਾਂ ਦੇ ਪਾਪਾਂ ਦੀ ਮੈਲ ਨਾਲ ਲਿੱਬੜਿਆ ਹੋਇਆ ਹਾਂ। ਹੇ ਪ੍ਰਭੂ! (ਮੈਨੂੰ ਸਾਧ-) ਸੰਗਤ ਵਿਚ ਮਿਲਾ ਕੇ ਸੁੱਚੇ ਜੀਵਨ ਵਾਲਾ ਬਣਾ ॥੧॥ ਰਹਾਉ ॥

ਪਦ ਅਰਥ ਕਿਲਵਿਖ = ਪਾਪ। ਮਿਲਿ = ਮੇਲਿ, ਮਿਲਾ ਕੇ {ਸਾਧਾਰਨ ਤੌਰ ਤੇ 'ਮਿਲਿ' ਦਾ ਅਰਥ ਹੈ 'ਮਿਲ ਕੇ'}। ਹਨਛੇ = ਹੱਛੇ, ਪਵਿੱਤਰ ਜੀਵਨ ਵਾਲੇ ॥੧॥ ਰਹਾਉ ॥

SikhNet (Spanish)déjame permanecer en la Saad Sangat, la Compañía de los Santos para que mi impureza sea lavada. (1-Pausa)

ਤੁਮੑਰਾ ਜਨੁ, ਜਾਤਿ ਅਵਿਜਾਤਾ; ਹਰਿ ਜਪਿਓ, ਪਤਿਤ. ਪਵੀਛੇ ॥

tumaraa jan, jaat avijaataa; har japio, patit. paveechhe |

Sant Singh KhalsaYour humble servant, whether of high class or low class, O Lord - by meditating on You, the sinner becomes pure.
Manmohan SinghThe sinner of high caste or of low caste, who becomes Thy slave and contemplates Thee, O God, is rendered immaculate.
Manmohan Singh (Punjabi)ਉਚ ਜਾਤੀ ਜਾਂ ਨੀਚ ਜਾਤੀ ਦਾ ਪਾਪੀ, ਜੋ ਤੇਰਾ ਗੋਲਾ ਬਣ ਜਾਂਦਾ ਹੈ, ਅਤੇ ਤੇਰਾ ਸਿਮਰਨ ਕਰਦਾ ਹੈ, ਹੇ ਵਾਹਿਗੁਰੂ! ਉਹ ਪਵਿੱਤਰ ਹੋ ਜਾਂਦਾ ਹੈ।
Fareedkot Teekaਤੁਮਾਰਾ ਦਾਸ ਉਤਮ ਜਾਤੀ ਹੋ ਅਥਵਾ ਮੰਦ ਜਾਤੀ ਕਾ ਹੋ। ਹੇ ਹਰੀ! ਤੇਰੇ ਕੋ ਜਪ ਕਰ ਸਭ ਪਾਪੀ ਪਵਿਤ੍ਰ ਹੂਏ ਹੈਂ॥
Prof. Sahib Singhਹੇ ਹਰੀ! ਤੇਰਾ ਸੇਵਕ ਉੱਚੀ ਜਾਤਿ ਦਾ ਹੋਵੇ ਚਾਹੇ ਨੀਵੀਂ ਜਾਤਿ ਦਾ, ਵਿਕਾਰੀਆਂ ਤੋਂ ਪਵਿੱਤਰ ਕਰਨ ਵਾਲਾ ਤੇਰਾ ਨਾਮ ਜਿਸ ਨੇ ਜਪਿਆ ਹੈ,

ਪਦ ਅਰਥ ਜਾਤਿ ਅਵਿਜਾਤਾ = ਉੱਚੀ ਜਾਤਿ ਦਾ ਚਾਹੇ ਨੀਵੀਂ ਜਾਤਿ ਦਾ। ਪਤਿਤ = ਵਿਕਾਰਾਂ ਵਿਚ ਡਿੱਗਾ ਹੋਇਆ। ਪਵੀਛੇ = ਪਵਿੱਤਰ। ਪਤਿਤ ਪਵੀਛੇ = ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ।

SikhNet (Spanish)Oh Dios, no importa la casta de Tu Santo, él se ha purificado meditando en Ti,

ਹਰਿ ਕੀਓ ਸਗਲ ਭਵਨ ਤੇ ਊਪਰਿ; ਹਰਿ ਸੋਭਾ ਹਰਿ ਪ੍ਰਭ ਦਿਨਛੇ ॥੨॥

har keeo sagal bhavan te aoopar; har sobhaa har prabh dinachhe |2|

Sant Singh KhalsaThe Lord exalts and elevates him above the whole world, and the Lord God blesses him with the Lord's Glory. ||2||
Manmohan SinghHim the God raises above the whole world, and the Lord God blessed him with the Divine glory.
Manmohan Singh (Punjabi)ਉਸ ਨੂੰ ਵਾਹਿਗੁਰੂ ਸਾਰੇ ਜਹਾਨ ਤੋਂ ਉਚਾ ਕਰ ਦਿੰਦਾ ਹੈ ਅਤੇ ਵਾਹਿਗੁਰੂ ਸੁਆਮੀ ਉਸ ਨੂੰ ਈਸ਼ਵਰੀ ਪ੍ਰਭਤਾ ਪ੍ਰਦਾਨ ਕਰਦਾ ਹੈ।
Fareedkot Teekaਹੇ ਹਰੀ ਹਰਿ ਪ੍ਰਭੂ! ਜਿਸ ਕੋ ਤੁਮ ਨੇ ਸੋਭਾ (ਦਿਨਛੇ) ਦਿਤੀ ਹੈ ਤਿਸ ਜਨ ਕੋ ਸਗਲ ਭਵਨੋਂ ਤੇ ਊਚਾ ਕੀਆ ਹੈ॥੨॥
Prof. Sahib Singhਹੇ ਹਰੀ! ਤੂੰ ਉਸ ਨੂੰ ਸਾਰੇ ਜਗਤ ਦੇ ਜੀਵਾਂ ਤੋਂ ਉੱਚਾ ਕਰ ਦਿੱਤਾ। ਹੇ ਪ੍ਰਭੂ! ਤੂੰ ਉਸ ਨੂੰ (ਲੋਕ ਪਰਲੋਕ ਦੀ) ਵਡਿਆਈ ਬਖ਼ਸ਼ ਦਿੱਤੀ ॥੨॥

ਪਦ ਅਰਥ ਤੇ = ਤੋਂ। ਸਗਲ ਭਵਨ ਤੇ = ਸਾਰੇ ਭਵਨਾਂ ਤੋਂ। ਊਪਰਿ = ਉੱਚਾ। ਦਿਨਛੇ = ਦਿੱਤੀ। ਸੋਭਾ = ਵਡਿਆਈ ॥੨॥

SikhNet (Spanish)a él lo has elevado por encima de todo el mundo y los has bendecido con Tu Gloria. (2)

ਜਾਤਿ ਅਜਾਤਿ ਕੋਈ ਪ੍ਰਭ ਧਿਆਵੈ; ਸਭਿ ਪੂਰੇ ਮਾਨਸ ਤਿਨਛੇ ॥

jaat ajaat koee prabh dhiaavai; sabh poore maanas tinachhe |

Sant Singh KhalsaAnyone who meditates on God, whether of high class or low class, will have all of his hopes and desires fulfilled.
Manmohan SinghAnyone, caste or no caste, who contemplates his Lord; all his desires are fulfilled.
Manmohan Singh (Punjabi)ਕੋਈ ਜਣਾ ਜਾਤੀ ਜਾਂ ਨਾਂ ਜਾਤੀ, ਜੋ ਸੁਆਮੀ ਦਾ ਸਿਮਰਨ ਕਰਦਾ ਹੈ, ਉਸ ਦੇ ਸਾਰੇ ਮਨੋਰਥ ਪੂਰਨ ਹੋ ਜਾਂਦੇ ਹਨ।
Fareedkot Teekaਹੇ ਪ੍ਰਭੂ! ਉਤਮ ਜਾਤੀ ਹੋ ਵਾ ਮੰਦ ਜਾਤੀ ਹੋ, ਜੋ ਕੋਈ ਤੁਝ ਕੋ ਧ੍ਯਾਵਤਾ ਹੈ, ਤਿਸੀ ਕੇ (ਮਾਨਸ) ਮਨੋਰਥ ਪੂਰੇ ਹੋ ਜਾਤੇ ਹੈਂ॥
Prof. Sahib Singhਉੱਚੀ ਜਾਤਿ ਦਾ ਹੋਵੇ ਚਾਹੇ ਨੀਵੀਂ ਜਾਤਿ ਦਾ, ਜਿਹੜਾ ਜਿਹੜਾ ਭੀ ਮਨੁੱਖ ਪ੍ਰਭੂ ਦਾ ਨਾਮ ਸਿਮਰਦਾ ਹੈ, ਉਹਨਾਂ ਦੇ ਸਾਰੇ ਮਨੋਰਥ ਪੂਰੇ ਹੋ ਜਾਂਦੇ ਹਨ।

ਪਦ ਅਰਥ ਅਜਾਤਿ = ਨੀਵੀਂ ਜਾਤਿ। ਸਭਿ ਮਾਨਸ = ਸਾਰੇ ਮਨੋਰਥ। ਤਿਨਛੇ = ਉਹਨਾਂ ਦੇ।

SikhNet (Spanish)Quien sea que contemple a Dios, casta o no casta, él es el ser Perfecto de Dios,

ਸੇ ਧੰਨਿ ਵਡੇ. ਵਡ ਪੂਰੇ ਹਰਿ ਜਨ; ਜਿਨੑ ਹਰਿ ਧਾਰਿਓ, ਹਰਿ ਉਰਛੇ ॥੩॥

se dhan vadde. vadd poore har jan; jina har dhaario, har urachhe |3|

Sant Singh KhalsaThose humble servants of the Lord who enshrine the Lord within their hearts, are blessed, and are made great and totally perfect. ||3||
Manmohan SinghGod's men, who enshrine the Lord God, in their mind; they are blessed, great and greatly perfect.
Manmohan Singh (Punjabi)ਰੱਬ ਦੇ ਬੰਦੇ, ਜੋ ਸੁਆਮੀ ਵਾਹਿਗਰੂ ਨੂੰ ਹਿਰਦੇ ਅੰਦਰ ਟਿਕਾਉਂਦੇ ਹਨ, ਉਹ ਮੁਬਾਰਕ ਮਹਾਨ ਅਤੇ ਮਹਾਨ ਹੀ ਮੁਕੰਮਲ ਹਨ।
Fareedkot Teekaਹੇ ਹਰਿ! ਸੇ ਜਨ ਬਡੇ ਸੇ ਬਡੇ ਪੂਰੇ ਔਰ ਧੰਨਤਾ ਜੋਗ ਹੈਂ, ਜਿਨੋਂ ਨੇ ਤੇਰੇ ਹਰਿ ਨਾਮ ਕੋ (ਉਰਛੇ) ਹਿਰਦੇ ਮੇਂ ਧਾਰਨ ਕੀਆ ਹੈ॥੩॥
Prof. Sahib Singhਪ੍ਰਭੂ ਦੇ ਜਿਨ੍ਹਾਂ ਸੇਵਕਾਂ ਨੇ ਹਰੀ-ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵਸਾ ਲਿਆ, ਉਹ ਭਾਗਾਂ ਵਾਲੇ ਹਨ, ਉਹ ਸਭਨਾਂ ਤੋਂ ਵੱਡੇ ਹਨ, ਉਹ ਪੂਰਨ ਪੁਰਖ ਹਨ ॥੩॥

ਪਦ ਅਰਥ ਪੂਰੇ = ਪੂਰਨ ਕਰਦਾ ਹੈ। ਸੋ = ਉਹ {ਬਹੁ-ਵਚਨ}। ਧੰਨਿ = ਭਾਗਾਂ ਵਾਲੇ। ਪੂਰੇ = ਗੁਣਾਂ ਨਾਲ ਪੂਰਨ। ਉਰਛੇ = ਹਿਰਦੇ ਵਿਚ ॥੩॥

SikhNet (Spanish)sí, bendecido, perfecto y lo más Alto de lo alto es aquél que enaltece al Señor en su corazón. (3)

ਹਮ ਢੀਂਢੇ ਢੀਮ ਬਹੁਤੁ ਅਤਿ ਭਾਰੀ; ਹਰਿ ਧਾਰਿ ਕ੍ਰਿਪਾ ਪ੍ਰਭ ਮਿਲਛੇ ॥

ham dteendte dteem bahut at bhaaree; har dhaar kripaa prabh milachhe |

Sant Singh KhalsaI am so low, I am an utterly heavy lump of clay. Please shower Your Mercy on me, Lord, and unite me with Yourself.
Manmohan SinghI am low and foolish like the exceedingly heavy clay-clod. My God Lord, show Thou mercy unto me and unite me with Thyself.
Manmohan Singh (Punjabi)ਮੈਂ ਨੀਚ ਅਤੇ ਨਿਹਾਇਤ ਹੀ ਬੋਝਲ ਮਿੱਟੀ ਦੇ ਢੋਲੇ ਵਰਗਾ ਮੂਰਖ ਹਾਂ। ਮੇਰੇ ਵਾਹਿਗੁਰੂ ਸੁਆਮੀ, ਤੂੰ ਮੇਰੇ ਉਤੇ ਤਰਸ ਕਰ ਅਤੇ ਮੈਨੂੰ ਨਾਲ ਮਿਲਾ ਲੈ।
Fareedkot Teekaਹਮ ਬਹੁਤ ਕਰ ਕੇ ਢੀਂਢੇ, ਭਾਵ ਕਠੋਰ ਹਾਂ ਅਰ ਢੀਮ, ਭਾਵ ਸੇ ਜੜ ਔਰ ਪਾਪੋਂ ਸੇ ਅਤਸੇ ਕਰ ਕੇ ਭਾਰੀ ਹਾਂ। ਹੇ ਹਰੀ ਪ੍ਰਭੂ! ਕ੍ਰਿਪਾ ਧਾਰ ਕਰ ਮੈਨੂੰ ਮਿਲੀਏ॥
Prof. Sahib Singhਹੇ ਹਰੀ! ਅਸੀਂ ਜੀਵ ਨੀਚ ਹਾਂ, ਅਸੀਂ ਮੂਰਖ ਹਾਂ, ਅਸੀਂ ਪਾਪਾਂ ਦੇ ਭਾਰ ਨਾਲ ਦੱਬੇ ਪਏ ਹਾਂ। ਹੇ ਹਰੀ! ਮਿਹਰ ਕਰ, ਸਾਨੂੰ ਮਿਲ।

ਪਦ ਅਰਥ ਢੀਂਢ = ਨੀਚ। ਢੀਮ = ਮਿੱਟੀ ਦਾ ਢੇਲਾ। ਮਿਲਛੇ = ਮਿਲ। ਪ੍ਰਭ = ਹੇ ਪ੍ਰਭੂ!

SikhNet (Spanish)Oh Dios, soy de baja casta, ten Compasión de mí y úneme a Tu Ser.

ਜਨ ਨਾਨਕ ਗੁਰੁ ਪਾਇਆ. ਹਰਿ ਤੂਠੇ; ਹਮ ਕੀਏ ਪਤਿਤ. ਪਵੀਛੇ ॥੪॥੨॥੪॥

jan naanak gur paaeaa. har tootthe; ham kee patit. paveechhe |4|2|4|

Sant Singh KhalsaThe Lord, in His Mercy, has led servant Nanak to find the Guru; I was a sinner, and now I have become immaculate and pure. ||||4||2||4||
Manmohan SinghGod, in His mercy, has blessed slave Nanak with The Guru, and I, the sinner am now rendered immaculate.
Manmohan Singh (Punjabi)ਵਾਹਿਗੁਰੂ ਨੇ ਆਪਣੀ ਮਿਹਰ ਰਾਹੀਂ ਗੋਲੇ ਨਾਨਕ ਨੂੰ ਗੁਰਦੇਵ ਜੀ ਬਖਸ਼ੇ ਹਨ ਅਤੇ ਮੈ, ਪਾਪੀ ਹੁਣ ਪਵਿੱਤਰ ਹੋ ਗਿਆ ਹਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਹਰਿ! ਜਬ ਤੁਮ ਸੁ ਪ੍ਰਸੰਨ ਭਏ ਤਬ ਗੁਰੂ ਪ੍ਰਾਪਤਿ ਹੂਆ ਔਰ ਤਿਸ ਨੇ ਹਮ ਪਾਪੀ ਜਨ ਪਵਿਤ੍ਰ ਕਰ ਦੀਏ ॥੪॥੨॥੪॥☬ਬੇਨਤੀ:
Prof. Sahib Singhਹੇ ਦਾਸ ਨਾਨਕ! ਪ੍ਰਭੂ ਦਇਆਵਾਨ ਹੋਇਆ, ਸਾਨੂੰ ਗੁਰੂ ਮਿਲ ਪਿਆ, (ਗੁਰੂ ਨੇ) ਸਾਨੂੰ ਵਿਕਾਰੀਆਂ ਤੋਂ ਪਵਿੱਤਰ ਬਣਾ ਦਿੱਤਾ ॥੪॥੨॥੪॥

ਪਦ ਅਰਥ ਤੂਠੇ = ਦਇਆਵਾਨ ਹੋਏ ॥੪॥੨॥੪॥

SikhNet (Spanish)Mira, en Su Misericordia, ha bendecido a Nanak con el Guru y así el impuro fue purificado de todas sus faltas y errores. (4-2-4)
Answers quote the Granth verbatim with Ang citations. AI commentary is not Gurbani and not a religious ruling.