ੴ

ਸਿੱਖਬਾਣੀ · SikhBani

ਜਾਚਕ ਜਨੁ ਜਾਚੈ ਪ੍ਰਭ ਦਾਨੁ ॥

jaachak jan jaachai prabh daan
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 289 · 11 lines
Translations

ਅਸਟਪਦੀ ॥

asattapadee |

Sant Singh KhalsaAshtapadee:
Manmohan SinghAshtpadi.
Manmohan Singh (Punjabi)ਅਸ਼ਟਪਦੀ।
SikhNet (Spanish)Ashtapadi XX

ਜਾਚਕ ਜਨੁ ਜਾਚੈ; ਪ੍ਰਭ ਦਾਨੁ ॥

jaachak jan jaachai; prabh daan |

Sant Singh KhalsaI am a beggar; I beg for this gift from You:
Manmohan SinghI, a beggarly man beg a gift of Thee, O Lord.
Manmohan Singh (Punjabi)ਮੈਂ ਇਕ ਮੰਗਤਾ ਮਨੁੱਖ, ਤੇਰੇ ਕੋਲੋ ਇਕ ਦਾਤ ਮੰਗਦਾ ਹਾਂ, ਹੇ ਸੁਆਮੀ।
Fareedkot Teekaਹੇ ਪ੍ਰਭੂ! ਮੈਂ ਜਾਚਕ ਜਨ ਤੁਝ ਸੇ ਇਹੁ ਦਾਨ ਮਾਂਗਤਾ ਹੂੰ॥
Prof. Sahib Singhਹੇ ਪ੍ਰਭੂ! (ਇਹ) ਮੰਗਤਾ ਦਾਸ (ਤੇਰੇ ਨਾਮ ਦਾ) ਦਾਨ ਮੰਗਦਾ ਹੈ;

ਪਦ ਅਰਥ ਜਾਚਕ ਜਨੁ = ਮੰਗਤਾ ਮਨੁੱਖ। ਜਾਚੈ = ਮੰਗਦਾ ਹੈ।

SikhNet (Spanish)Oh Señor, Tu Humilde Servidor Te pide un regalo,

ਕਰਿ ਕਿਰਪਾ; ਦੇਵਹੁ ਹਰਿ ਨਾਮੁ ॥

kar kirapaa; devahu har naam |

Sant Singh Khalsaplease, by Your Mercy, Lord, give me Your Name.
Manmohan SinghShow mercy and grant me Thy Name.
Manmohan Singh (Punjabi)ਰਹਿਮਤ ਧਾਰ ਅਤੇ ਮੈਨੂੰ ਆਪਣਾ ਨਾਮ ਪਰਦਾਨ ਕਰ।
Fareedkot Teekaਕ੍ਰਿਪਾ ਕਰ ਕੇ ਮੁਝ ਕੋ ਹਰੇ ਕਰਨੇ ਵਾਲਾ ਅਪਨਾ ਨਾਮ ਦਾਨ ਦੀਜੀਏ॥
Prof. Sahib Singhਹੇ ਹਰੀ! ਕਿਰਪਾ ਕਰ ਕੇ (ਆਪਣਾ) ਨਾਮ ਦਿਹੁ।
SikhNet (Spanish)concédele el Tesoro de Tu Nombre.

ਸਾਧ ਜਨਾ ਕੀ; ਮਾਗਉ ਧੂਰਿ ॥

saadh janaa kee; maagau dhoor |

Sant Singh KhalsaI ask for the dust of the feet of the Holy.
Manmohan SinghI ask for the dust of pious persons feet.
Manmohan Singh (Punjabi)ਮੈਂ ਪਵਿੱਤ੍ਰ ਪੁਰਸ਼ਾਂ ਦੇ ਪੈਰਾਂ ਦੀ ਘੂੜ ਦੀ ਯਾਚਨਾ ਕਰਦਾ ਹਾਂ।
Fareedkot Teekaਪੁਨਾ ਤੇਰੇ ਸੰਤ ਜਨੋਂ ਕੀ ਚਰਨ ਧੂੜੀ ਮਾਂਗਤਾ ਹੂੰ॥
Prof. Sahib Singhਮੈਂ ਸਾਧੂ ਜਨਾਂ ਦੇ ਪੈਰਾਂ ਦੀ ਖ਼ਾਕ ਮੰਗਦਾ ਹਾਂ,

ਪਦ ਅਰਥ ਧੂਰਿ = ਧੂੜ। ਮਾਗਉ = ਮੈਂ ਮੰਗਦਾ ਹਾਂ।

SikhNet (Spanish)A mí, que añoro sólo el Polvo de los Pies de Tus Santos.

ਪਾਰਬ੍ਰਹਮ; ਮੇਰੀ ਸਰਧਾ ਪੂਰਿ ॥

paarabraham; meree saradhaa poor |

Sant Singh KhalsaO Supreme Lord God, please fulfill my yearning;
Manmohan SinghMy Supreme Lord, fulfill my desire.
Manmohan Singh (Punjabi)ਮੇਰੇ ਸ਼ਰੋਮਣੀ ਸਾਹਿਬ ਮੇਰੀ ਸੱਧਰ ਪੂਰੀ ਕਰ।
Fareedkot Teekaਹੇ ਪਾਰਬ੍ਰਹਮ! ਇਹੁ ਮੇਰੀ ਸਰਧਾ ਪੂਰਨ ਕਰੋ॥
Prof. Sahib Singhਹੇ ਪਾਰਬ੍ਰਹਮ! ਮੇਰੀ ਇੱਛਾ ਪੂਰੀ ਕਰ।

ਪਦ ਅਰਥ ਪਾਰਬ੍ਰਹਮ = ਹੇ ਪਾਰਬ੍ਰਹਮ! ਸਰਧਾ = ਇੱਛਾ। ਪੂਰਿ = ਪੂਰੀ ਕਰ।

SikhNet (Spanish)Oh Señor Trascendente,

ਸਦਾ ਸਦਾ; ਪ੍ਰਭ ਕੇ ਗੁਨ ਗਾਵਉ ॥

sadaa sadaa; prabh ke gun gaavau |

Sant Singh Khalsamay I sing the Glorious Praises of God forever and ever.
Manmohan SinghEver, ever I may celebrate Lord's excellences.
Manmohan Singh (Punjabi)ਹਮੇਸ਼ਾਂ, ਹਮੇਸ਼ਾਂ, ਮੈਂ ਸਾਹਿਬ ਦੀਆਂ ਸਰੇਸ਼ਟਤਾਈਆਂ ਅਲਾਪਦਾ ਰਹਾ।
Fareedkot Teekaਤੀਨੋਂ ਕਾਲੋਂ ਮੇਂ ਸਦਾ ਤੁਝ ਪ੍ਰਭੂ ਕੇ ਗੁਣੋਂ ਕੌ ਗਾਵੋ॥
Prof. Sahib Singhਮੈਂ ਸਦਾ ਹੀ ਪ੍ਰਭੂ ਦੇ ਗੁਣ ਗਾਵਾਂ।

ਪਦ ਅਰਥ ਗਾਵਉ = ਮੈਂ ਗਾਵਾਂ।

SikhNet (Spanish)y recitar por siempre Tu Alabanza!

ਸਾਸਿ ਸਾਸਿ; ਪ੍ਰਭ ਤੁਮਹਿ ਧਿਆਵਉ ॥

saas saas; prabh tumeh dhiaavau |

Sant Singh KhalsaWith each and every breath, may I meditate on You, O God.
Manmohan SinghAnd at every breath I may meditate on Thee O Lord.
Manmohan Singh (Punjabi)ਹਰ ਸੁਆਸ ਨਾਲ ਮੈਂ ਤੇਰੇ ਸਿਮਰਨ ਕਰਾ ਹੇ ਸਾਹਿਬ!
Fareedkot Teekaਹੇ ਪ੍ਰਭੂ! ਮੈਂ ਸ੍ਵਾਸ ਸ੍ਵਾਸ ਕਰ ਧਿਆਵਣਾ ਕਰੂੰ॥
Prof. Sahib Singhਹੇ ਪ੍ਰਭੂ! ਮੈਂ ਦਮ-ਬ-ਦਮ ਤੈਨੂੰ ਹੀ ਸਿਮਰਾਂ।
SikhNet (Spanish)¡cómo anhelo poder Llamarte con cada respiración

ਚਰਨ ਕਮਲ ਸਿਉ; ਲਾਗੈ ਪ੍ਰੀਤਿ ॥

charan kamal siau; laagai preet |

Sant Singh KhalsaMay I enshrine affection for Your Lotus Feet.
Manmohan SinghI should embrace affection for Thine lotus feet.
Manmohan Singh (Punjabi)ਤੇਰੇ ਕੰਵਲ ਰੂਪੀ ਪੈਰਾਂ ਨਾਲ ਮੇਰੀ ਪਿਰਹੜੀ ਪਈ ਹੋਈ ਹੈ।
Fareedkot Teekaਤੇਰੇ ਚਰਨ ਕਮਲੋਂ ਸਾਥ ਮੇਰੀ ਪ੍ਰੀਤੀ ਲਾਗੈ॥
Prof. Sahib Singhਪ੍ਰਭੂ ਦੇ ਕਮਲ (ਵਰਗੇ ਸੋਹਣੇ) ਚਰਨਾਂ ਨਾਲ ਮੇਰੀ ਪ੍ਰੀਤਿ ਲੱਗੀ ਰਹੇ,
SikhNet (Spanish)Que enaltezca el afecto por el Loto de Tus Pies.

ਭਗਤਿ ਕਰਉ; ਪ੍ਰਭ ਕੀ ਨਿਤ ਨੀਤਿ ॥

bhagat krau; prabh kee nit neet |

Sant Singh KhalsaMay I perform devotional worship to God each and every day.
Manmohan SinghFor ever and aye I may perform Lord's service.
Manmohan Singh (Punjabi)ਸਦਾ ਤੇ ਹਮੇਸ਼ਾਂ ਮੈਂ ਸਾਹਿਬ ਦੀ ਸੇਵਾ ਕਮਾਉਂਦਾ ਹਾਂ।
Fareedkot Teekaਹੇ ਪ੍ਰਭੂ! ਆਪ ਕੀ ਭਗਤੀ ਨਿਤਾਪ੍ਰਤੀ ਕਰੂੰ॥
Prof. Sahib Singhਤੇ ਸਦਾ ਹੀ ਪ੍ਰਭੂ ਦੀ ਭਗਤੀ ਕਰਦਾ ਰਹਾਂ।

ਪਦ ਅਰਥ ਨਿਤ ਨੀਤਿ = ਸਦਾ ਹੀ।

SikhNet (Spanish)Que pueda realizar mi servicio a Dios, con toda Devoción, día con día,

ਏਕ ਓਟ; ਏਕੋ ਆਧਾਰੁ ॥

ek ott; eko aadhaar |

Sant Singh KhalsaYou are my only Shelter, my only Support.
Manmohan SinghThou O Lord art my only shelter mine only prop.
Manmohan Singh (Punjabi)ਤੂੰ ਹੀ ਮੇਰੀ ਕੱਲਮਕੱਲੀ ਟੇਕ ਤੇ ਕੱਲਮਕੱਲਾ ਆਸਰਾ ਹੈ, ਹੇ ਸੁਆਮੀ!
Fareedkot Teekaਮਨ ਕਰ ਕੇ ਏਕ ਤੇਰੀ ਓਟ ਹੈ ਔਰ ਤਨ ਕਰ ਕੇ ਭੀ ਏਕ ਤੇਰਾ ਮੋਕੌ ਆਸਰਾ ਹੈ॥
Prof. Sahib Singh(ਪ੍ਰਭੂ ਦਾ ਨਾਮ ਹੀ) ਇਕੋ ਮੇਰੀ ਓਟ ਹੈ ਤੇ ਇਕੋ ਆਸਰਾ ਹੈ,
SikhNet (Spanish)porque Tú eres mi Único Santuario y mi Único Soporte.

ਨਾਨਕੁ ਮਾਗੈ; ਨਾਮੁ ਪ੍ਰਭ ਸਾਰੁ ॥੧॥

naanak maagai; naam prabh saar |1|

Sant Singh KhalsaNanak asks for the most sublime, the Naam, the Name of God. ||1||
Manmohan SinghNanak asks for Thy excellent Name my Master.
Manmohan Singh (Punjabi)ਨਾਨਕ ਤੇਰੇ ਪਰਮ ਸ਼੍ਰੇਸ਼ਟ ਨਾਮ ਦੀ ਯਾਚਨਾ ਕਰਦਾ ਹੈ, ਮੇਰੇ ਮਾਲਕ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਪ੍ਰਭੂ! ਸਰਬ ਮੇਂ ਸੇ ਤੇਰਾ ਨਾਮ ਜੋ ਸਾਰ ਰੂਪ ਹੈ, ਸੋਈ ਮੈਂ ਤੁਝ ਸੇ ਮਾਂਗਤਾ ਹੂੰ॥੧॥
Prof. Sahib Singhਨਾਨਕ ਪ੍ਰਭੂ ਦਾ ਸ੍ਰੇਸ਼ਟ ਨਾਮ ਮੰਗਦਾ ਹੈ ॥੧॥

ਪਦ ਅਰਥ ਨਾਨਕੁ ਮਾਗੈ = ਨਾਨਕ ਮੰਗਦਾ ਹੈ। ਨਾਮੁ ਪ੍ਰਭ ਸਾਰੁ = ਪ੍ਰਭ ਸਾਰੁ ਨਾਮੁ, ਪ੍ਰਭੂ ਦਾ ਸ੍ਰੇਸ਼ਟ ਨਾਮ ॥੧॥

SikhNet (Spanish)Nanak pide sólo lo más Sublime, el Naam, el Nombre de Dios. (1)
Answers quote the Granth verbatim with Ang citations. AI commentary is not Gurbani and not a religious ruling.