ਕਬੀਰ. ਖੂਬੁ ਖਾਨਾ ਖੀਚਰੀ; ਜਾ ਮਹਿ ਅੰਮ੍ਰਿਤੁ ਲੋਨੁ ॥
kabeer. khoob khaanaa kheecharee; jaa meh amrit lon |
ਪਦ ਅਰਥ ਖੂਬੁ ਖਾਨਾ = ਚੰਗੀ ਖ਼ੁਰਾਕ। ਲੋਨੁ = ਲੂਣ।
ਹੇਰਾ ਰੋਟੀ ਕਾਰਨੇ; ਗਲਾ ਕਟਾਵੈ ਕਉਨੁ ॥੧੮੮॥
heraa rottee kaarane; galaa kattaavai kaun |188|
ਪਦ ਅਰਥ ਹੇਰਾ = ਮਾਸ। ਕਾਰਨੇ = ਗ਼ਰਜ਼ ਨਾਲ, ਨਿਯਤ ਨਾਲ। ਕਟਾਵੈ ਕਉਨੁ = ਮੈਂ ਕੱਟਣ ਨੂੰ ਤਿਆਰ ਨਹੀਂ ਹਾਂ ॥੧੮੮॥
* ਨੋਟ: ਮੁੱਲਾਂ ਮੁਨਾਰੇ ਤੇ ਚੜ੍ਹ ਕੇ ਬਾਂਗ ਦੇਂਦਾ ਹੈ ਤਾਕਿ ਮੁਸਲਮਾਨ ਸੁਣ ਕੇ ਨਮਾਜ਼ ਪੜ੍ਹਨ ਲਈ ਮਸਜਿਦ ਵਿਚ ਆ ਜਾਣ। ਪਰ ਜੇ ਉਸ ਦੇ ਆਪਣੇ ਦਿਲ ਵਿਚ ਕਠੋਰਤਾ ਹੈ, ਤਾਂ ਜਿਥੋਂ ਤਕ ਉਸ ਦੀ ਆਪਣੀ ਜ਼ਾਤ ਦਾ ਤਅੱਲਕ ਹੈ, ਉਸ ਨੂੰ ਇਸ ਬਾਂਗ ਦੇਣ ਦਾ ਕੋਈ ਲਾਭ ਨਹੀਂ। ਰੱਬ ਦਿਲ ਵਿਚ ਵੱਸਦਾ ਹੈ, ਜੇ ਉਹ ਵੱਸਦਾ ਦਿੱਸ ਪਏ ਤਾਂ ਦਿਲ ਵਿਚ ਨਰਮਾਈ ਤੇ ਪਿਆਰ ਪੈਦਾ ਹੋਣਾ ਚਾਹੀਦਾ ਹੈ। ਜੇ ਇਹ ਅਵਸਥਾ ਨਹੀਂ ਬਣੀ ਤਾਂ ਉੱਚੀ ਬੋਲਿਆਂ ਰੱਬ ਨੂੰ ਅਸੀਂ ਧੋਖਾ ਨਹੀਂ ਦੇ ਸਕਦੇ। * ਨੋਟ: ਕੋਈ ਭੀ ਮਜ਼ਹਬ ਧਰਮ ਹੋਵੇ, ਇਨਸਾਨ ਵਾਸਤੇ ਉਹ ਤਦ ਤਕ ਹੀ ਲਾਭਦਾਇਕ ਹੈ ਜਦ ਤਕ ਉਸ ਦੇ ਦੱਸੇ ਪੂਰਨਿਆਂ ਉਤੇ ਤੁਰ ਕੇ ਮਨੁੱਖ ਆਪਣੇ ਦਿਲ ਵਿਚ ਭਲਾਈ ਪੈਦਾ ਕਰਨ ਦੀ ਕੋਸ਼ਸ਼ ਕਰਦਾ ਹੈ, ਖ਼ਾਲਕ ਅਤੇ ਉਸ ਦੀ ਖ਼ਲਕਤਿ ਵਾਸਤੇ ਦਿਲ ਵਿਚ ਮੁਹੱਬਤਿ ਬਣਾਂਦਾ ਹੈ। ਜਦੋਂ ਮਨੁੱਖ ਰਿਵਾਜੀ ਤੌਰ ਤੇ ਮਜ਼ਹਬ ਦੇ ਅਸੂਲਾਂ ਅਤੇ ਰਸਮਾਂ ਨੂੰ ਕਰਨ ਲੱਗ ਪੈਂਦਾ ਹੈ, ਪਰ ਇਹ ਨਹੀਂ ਵੇਖਦਾ ਕਿ ਦਿਲ ਵਿਚ ਕੋਈ ਭਲੀ ਤਬਦੀਲੀ ਆਈ ਹੈ ਜਾਂ ਨਹੀਂ, ਜਾਂ, ਸਗੋਂ ਕਿਤੇ ਭਲਾਈ ਦੇ ਥਾਂ ਅੰਦਰ ਕਠੋਰਤਾ ਤਅੱਸਬ ਆਦਿਕ ਤਾਂ ਨਹੀਂ ਵਧ ਰਹੇ, ਉਸ ਵੇਲੇ ਉਸ ਦੇ ਸਾਰੇ ਧਾਰਮਿਕ ਉੱਦਮ ਵਿਅਰਥ ਹੋ ਜਾਂਦੇ ਹਨ। ਪਠਾਣਾਂ ਮੁਗ਼ਲਾਂ ਦੇ ਰਾਜ ਵੇਲੇ ਅਸਾਡੇ ਦੇਸ਼ ਵਿਚ ਇਸਲਾਮੀ ਸ਼ਰਹ ਦਾ ਕਾਨੂੰਨ ਚੱਲਦਾ ਸੀ। ਭਾਰਤ ਵਾਸੀਆਂ ਵਾਸਤੇ ਅਤੇ ਆਮ ਪਠਾਣਾਂ ਮੁਗ਼ਲਾਂ ਵਾਸਤੇ ਭੀ ਅਰਬੀ ਬੋਲੀ ਬਿਗਾਨੇ ਦੇਸ ਦੀ ਬੋਲੀ ਸੀ; ਸੋ ਹਰੇਕ ਮੁਸਲਮਾਨ ਕੁਰਾਨ ਸ਼ਰਫ਼ਿ ਨ