ੴ

ਸਿੱਖਬਾਣੀ · SikhBani

ਪਤਿਤ ਪਾਵਨ ਪ੍ਰਭ ਬਿਰਦੁ ਤੁਮੑਾਰੋ ਹਮਰੇ ਦੋਖ ਰਿਦੈ ਮਤ ਧਾਰਹੁ ॥

patit paavan prabh birad tumaaro hamare dokh ridai mat...
Guru Arjan Dev Ji ਗੁਰੂ ਅਰਜਨ ਦੇਵ ਜੀ · Raag Bilaaval · Ang 829 · 8 lines
Translations

ਬਿਲਾਵਲੁ ਮਹਲਾ ੫ ॥

bilaaval mahalaa 5 |

Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino

ਅਪਨੇ ਸੇਵਕ ਕਉ; ਕਬਹੁ. ਨ ਬਿਸਾਰਹੁ ॥

apane sevak kau; kabahu. na bisaarahu |

Sant Singh KhalsaNever forget Your servant, O Lord.
Manmohan SinghO Lord, forget Thou not ever Thine slave.
Manmohan Singh (Punjabi)ਹੇ ਸੁਆਮੀ! ਤੂੰ ਕਦਾਚਿਤ ਆਪਣੇ ਗੋਲੇ ਨੂੰ ਨਾਂ ਭੁਲਾ।
Fareedkot Teekaਹੇ ਵਾਹਿਗੁਰੂ! ਅਪਨੇ ਸੇਵਕ ਕੋ ਕਬੀ ਭੀ ਰਿਦੇ ਤੇ ਨਾ ਵਿਸਾਰੋ॥
Prof. Sahib Singhਹੇ ਮੇਰੇ ਮਾਲਕ-ਪ੍ਰਭੂ! (ਮੈਨੂੰ) ਆਪਣੇ ਸੇਵਕ ਨੂੰ ਕਦੇ ਭੀ ਨਾਹ ਭੁਲਾਈਂ।

ਪਦ ਅਰਥ ਕਉ = ਨੂੰ। ਕਬਹੁ = ਕਦੇ ਭੀ।

SikhNet (Spanish)Oh Señor, no me abandones, soy Tu Esclavo;

ਉਰਿ ਲਾਗਹੁ ਸੁਆਮੀ ਪ੍ਰਭ ਮੇਰੇ; ਪੂਰਬ ਪ੍ਰੀਤਿ ਗੋਬਿੰਦ ਬੀਚਾਰਹੁ ॥੧॥ ਰਹਾਉ ॥

aur laagahu suaamee prabh mere; poorab preet gobind beechaarahu |1| rahaau |

Sant Singh KhalsaHug me close in Your embrace, O God, my Lord and Master; consider my primal love for You, O Lord of the Universe. ||1||Pause||
Manmohan SinghO my Lord God, the Master of the universe, hug me to Thy bosom and think Thou of my primal love. Pause.
Manmohan Singh (Punjabi)ਹੇ ਆਲਮ ਦੇ ਮਾਲਕ! ਮੇਰੇ ਸੁਆਮੀ ਵਾਹਿਗੁਰੂ ਮੈਨੂੰ ਆਪਣੀ ਛਾਤੀ ਨਾਲ ਲਾ ਲੈ ਅਤੇ ਤੂੰ ਮੇਰੀ ਪੁਰਾਤਨ ਪਿਰਹੜੀ ਦਾ ਖਿਆਲ ਕਰ। ਠਹਿਰਾਉ।
Fareedkot Teekaਹੇ ਪ੍ਰਭੂ ਸਵਾਮੀ! ਮੇਰੇ ਰਿਦੇ ਮੇਂ ਲਾਗ ਜਾਵੋ, ਭਾਵ ਯਹਿ ਹੈ ਤੇਰਾ ਧਿਆਨ ਮੇਰੇ ਰਿਦੇ ਮੇਂ ਸਦਾ ਹੀ ਦ੍ਰਿੜ ਰਹੇ। ਹੇ ਗੋਬਿੰਦ! ਜੈਸੇ ਪੂਰਬ ਅਪਨੇ ਦਾਸੋਂ ਸਾਥ ਪਰੀਤ ਕਰਤਾ ਰਿਹਾ ਹੈਂ, ਤੈਸੇ ਅਬ ਭੀ ਬਿਚਾਰ ਕਰ ਹਮਾਰੇ ਸਾਥ ਪ੍ਰੀਤੀ ਕਰੋ; ਵਾ ਪੂਰਬ ਪ੍ਰੀਤ ਗਰਭ ਕੀ ਪ੍ਰੀਤੀ ਚਿਤਾਰੋ, ਭਾਵ ਜੈਸੇ ਗਰਭ ਮੇਂ ਰਖ੍ਯਾ ਕਰੀ ਹੈ, ਤੈਸੇ ਅਬ ਭੀ ਰਖੋ॥੧॥ ਰਹਾਉ ॥
Prof. Sahib Singhਮੇਰੇ ਹਿਰਦੇ ਵਿਚ ਵੱਸਿਆ ਰਹੁ। ਹੇ ਮੇਰੇ ਗੋਬਿੰਦ! ਮੇਰੀ ਪੂਰਬਲੀ ਪ੍ਰੀਤ ਨੂੰ ਚੇਤੇ ਰੱਖੀਂ ॥੧॥ ਰਹਾਉ ॥

ਪਦ ਅਰਥ ਉਰਿ = ਛਾਤੀ ਨਾਲ। ਸੁਆਮੀ = ਹੇ ਮਾਲਕ! ਪ੍ਰਭ = ਹੇ ਪ੍ਰਭੂ! ਪੂਰਬ = ਪਹਿਲੀ। ਗੋਬਿੰਦ = ਹੇ ਗੋਬਿੰਦ! ॥੧॥ ਰਹਾਉ ॥

SikhNet (Spanish)oh Dios del Universo, abrázame y toma en cuenta mi amor eterno por Ti.(1-Pausa)

ਪਤਿਤ. ਪਾਵਨ ਪ੍ਰਭ ਬਿਰਦੁ ਤੁਮੑਾਰੋ; ਹਮਰੇ ਦੋਖ ਰਿਦੈ ਮਤ ਧਾਰਹੁ ॥

patit. paavan prabh birad tumaaro; hamare dokh ridai mat dhaarahu |

Sant Singh KhalsaIt is Your Natural Way, God, to purify sinners; please do not keep my errors in Your Heart.
Manmohan SinghIf is Thy daily practice to purify the sinners, O Lord keep Thou not my errors in Thy mind.
Manmohan Singh (Punjabi)ਪਾਪੀਆਂ ਨੂੰ ਪਵਿੱਤਰ ਕਰਨਾ, ਤੇਰਾ ਨਿਤਕ੍ਰਮ ਹੈ, ਹੇ ਸੁਆਮੀ! ਤੂੰ ਮੇਰੀਆਂ ਗਲਤੀਆਂ ਨੂੰ ਆਪਣੇ ਚਿੱਤ ਵਿੱਚ ਨਾਂ ਰੱਖ।
Fareedkot Teekaਹੇ ਪ੍ਰਭੂ! ਪਤਿਤ ਪਾਵਨ ਤੁਮਾਰਾ ਬਿਰਦੁ ਹੈ, ਤਾਂ ਤੇ ਹਮਾਰੇ ਦੋਖਾਂ ਕੋ ਰਿਦੇ ਮੇਂ ਮਤ ਧਾਰਨ ਕਰੋ॥
Prof. Sahib Singhਹੇ ਪ੍ਰਭੂ! ਤੇਰਾ ਮੁੱਢ-ਕਦੀਮਾਂ ਦਾ ਸੁਭਾਉ ਹੈ ਕਿ ਤੂੰ ਵਿਕਾਰਾਂ ਵਿਚ ਡਿੱਗੇ ਹੋਇਆਂ ਨੂੰ ਪਵਿੱਤਰ ਕਰ ਦੇਂਦਾ ਹੈਂ। ਹੇ ਪ੍ਰਭੂ! ਮੇਰੇ ਐਬ (ਭੀ) ਆਪਣੇ ਹਿਰਦੇ ਵਿਚ ਨਾਹ ਰੱਖੀਂ।

ਪਦ ਅਰਥ ਪਤਿਤ = ਵਿਕਾਰਾਂ ਵਿਚ ਡਿੱਗੇ ਹੋਏ। ਪਾਵਨ = ਪਵਿੱਤਰ (ਕਰਨਾ)। ਬਿਰਦੁ = ਮੁੱਢ ਕਦੀਮਾਂ ਦਾ ਸੁਭਾਉ। ਤੁਮ੍ਹ੍ਹਾਰੋ = {ਅੱਖਰ 'ਮ' ਦੇ ਹੇਠ ਅੱਧਾ 'ਹ' ਹੈ}। ਦੋਖ = ਐਬ। ਰਿਦੈ = ਹਿਰਦੇ ਵਿਚ। ਮਤ = ਨਾਹ। ਧਾਰਹੁ = ਟਿਕਾਓ।

SikhNet (Spanish)Es Tu Naturaleza el purificar a los seres malvados, ¡purifica mis errores y faltas!

ਜੀਵਨ ਪ੍ਰਾਨ ਹਰਿ ਧਨੁ ਸੁਖੁ ਤੁਮ ਹੀ; ਹਉਮੈ ਪਟਲੁ. ਕ੍ਰਿਪਾ ਕਰਿ ਜਾਰਹੁ ॥੧॥

jeevan praan har dhan sukh tum hee; haumai pattal. kripaa kar jaarahu |1|

Sant Singh KhalsaYou are my life, my breath of life, O Lord, my wealth and peace; be merciful to me, and burn away the curtain of egotism. ||1||
Manmohan SinghO God, Thou art my life, soul, wealth and peace. In Thy mercy, burn Thou my curtain of self-conceit.
Manmohan Singh (Punjabi)ਹੇ ਵਾਹਿਗੁਰੂ! ਤੂੰ ਮੇਰੀ ਜਿੰਦ-ਜਾਨ, ਆਤਮਾ, ਦੌਲਤ ਅਤੇ ਆਰਾਮ ਚੈਨ ਹੈ। ਮਿਹਰ ਧਾਰ ਕੇ ਤੂੰ ਮੇਰੇ ਸਵੈ-ਹੰਗਤਾ ਦੇ ਪੜਦੇ ਨੂੰ ਸਾੜ ਸੁੱਟ।
Fareedkot Teekaਹੇ ਹਰੀ! ਹਮਾਰੇ ਜੀਵਨ ਰੂਪ ਪ੍ਰਾਂਨ ਔਰ ਧਨ ਆਦੀ ਸੁਖ ਸਭ ਤੁਮਹੀ ਹੋ। ਤਾਂ ਤੇ ਹਮਾਰੇ ਪਰ ਕ੍ਰਿਪਾ ਕਰ ਕੇ ਹਉਮੈਂ ਕੋ (ਪਟਲੁ) ਪੜਦਾ ਜਲਾਇ ਦੇਵੋ॥੧॥☬ੁਨਾ ਹਮਾਰੀ ਪ੍ਰੀਤ ਆਪ ਮੇਂ ਐਸੀ ਹੋਵੇ:
Prof. Sahib Singhਹੇ ਹਰੀ! ਤੂੰ ਹੀ ਮੇਰੀ ਜਿੰਦ-ਜਾਨ ਹੈਂ, ਤੂੰ ਹੀ ਮੇਰਾ ਧਨ ਹੈਂ, ਤੂੰ ਹੀ ਮੇਰਾ ਸੁਖ ਹੈਂ। ਮੇਹਰ ਕਰ ਕੇ (ਮੇਰੇ ਅੰਦਰੋਂ) ਹਉਮੈ ਦਾ ਪਰਦਾ ਸਾੜ ਦੇ ॥੧॥

ਪਦ ਅਰਥ ਜੀਵਨ ਪ੍ਰਾਨ = ਜਿੰਦ-ਜਾਨ। ਪਟਲੁ = ਪਰਦਾ। ਕਰਿ = ਕਰ ਕੇ। ਜਾਰਹੁ = ਸਾੜ ਦੇ ॥੧॥

SikhNet (Spanish)! Eres la Vida de mi vida, mi Paz, mi Riqueza; quema así en Tu Misericordia la cortina de mi ego que distorsiona la imagen que viene de Ti.(1)

ਜਲ ਬਿਹੂਨ ਮੀਨ ਕਤ ਜੀਵਨ; ਦੂਧ ਬਿਨਾ. ਰਹਨੁ ਕਤ ਬਾਰੋ ॥

jal bihoon meen kat jeevan; doodh binaa. rehan kat baaro |

Sant Singh KhalsaWithout water, how can the fish survive? Without milk, how can the baby survive?
Manmohan SinghHow can the fish live without water? Without milk how can the child do?
Manmohan Singh (Punjabi)ਪਾਣੀ ਬਿਨਾ ਮੱਛੀ ਕਿਸ ਤਰ੍ਹਾਂ ਜੀਊ ਸਕਦੀ ਹੈ? ਦੁੱਧ ਦੇ ਬਗੈਰ ਬੱਚਾ ਕਿਸ ਤਰ੍ਹਾਂ ਰਹਿ ਸਕਦਾ ਹੈ?
Fareedkot Teekaਜੈਸੇ ਜਲ ਸੇ ਬਿਨਾਂ ਮਛੀ ਕਾ ਕਬ ਜੀਵਨਾ ਹੋਤਾ ਹੈ ਔ ਦੂਧ ਤੇ ਬਿਨਾ ਬਾਲਕ ਕਾ ਰਹਨਾਂ ਕਬ ਹੋ ਸਕਤਾ ਹੈ। ਭਾਵ ਯਹਿ ਕਿ ਇਹ ਦੋਨੋਂ ਇਨ ਵਸਤੂਓਂ ਤੇ ਬਿਨਾਂ ਨਹੀਂ ਰਹਿ ਸਕਤੇ ਹੈਂ॥
Prof. Sahib Singhਹੇ ਮੇਰੇ ਮਾਲਕ-ਪ੍ਰਭੂ! ਪਾਣੀ ਤੋਂ ਬਿਨਾ ਮੱਛੀ ਕਦੇ ਜੀਊਂਦੀ ਨਹੀਂ ਰਹਿ ਸਕਦੀ। ਦੁੱਧ ਤੋਂ ਬਿਨਾ ਬੱਚਾ ਨਹੀਂ ਰਹਿ ਸਕਦਾ।

ਪਦ ਅਰਥ ਬਿਹੂਨ = ਬਿਨਾ। ਮੀਨ = ਮੱਛੀ। ਕਤ = ਕਿਵੇਂ? ਰਹਨੁ = ਟਿਕਣ, ਜੀਊਣ। ਬਾਰੋ = ਬਾਲਕ।

SikhNet (Spanish)Sin agua, ¿cómo puede el pez vivir? Sin leche, ¿cómo puede el bebé vivir?

ਜਨ ਨਾਨਕ ਪਿਆਸ ਚਰਨ ਕਮਲਨੑ ਕੀ; ਪੇਖਿ ਦਰਸੁ ਸੁਆਮੀ ਸੁਖ ਸਾਰੋ ॥੨॥੭॥੧੨੩॥

jan naanak piaas charan kamalana kee; pekh daras suaamee sukh saaro |2|7|123|

Sant Singh KhalsaServant Nanak thirsts for the Lord's Lotus Feet; gazing upon the Blessed Vision of his Lord and Master's Darshan, he finds the essence of peace. ||2||7||123||
Manmohan SinghSlave Nanak, thirsts for the Lord's lotus feet and seeing His vision, he obtains all comforts.
Manmohan Singh (Punjabi)ਗੋਲੇ ਨਾਨਕ ਨੂੰ ਪ੍ਰਭੂ ਦੇ ਕੰਵਲ ਰੂਪੀ ਪੈਰਾਂ ਦੀ ਤਰੇਹ ਹੈ ਅਤੇ ਉਸ ਦਾ ਦਰਸ਼ਨ ਦੇਖ ਕੇ ਉਹ ਸਾਰੇ ਆਰਾਮ ਪਾ ਲੈਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤੈਸੇ ਹੀ ਹਮ ਦਾਸੋਂ ਕੋ ਤੇਰੇ ਚਰਨ ਕਮਲੋਂ ਕੀ ਪਿਆਸ ਹੈ। ਹੇ ਸ੍ਵਾਮੀ! ਤੇਰਾ ਦਰਸਨ ਦੇਖ ਕਰ ਸੰਪੂਰਨ ਸੁਖ ਹਮ ਕੋ ਪਰਾਪਤ ਹੋ ਜਾਤਾ ਹੈ॥੨॥੭॥੧੨੩॥☬ਸਤਿਗੁਰੋਂ ਤੇ ਲਾਭ ਹੂਆ ਉਚਾਰਨ ਕਰਤੇ ਹੈਂ:
Prof. Sahib Singh(ਤਿਵੇਂ ਤੇਰੇ) ਦਾਸ ਨਾਨਕ ਨੂੰ ਤੇਰੇ ਸੋਹਣੇ ਚਰਨਾਂ ਦੇ ਦਰਸਨ ਦੀ ਪਿਆਸ ਹੈ, ਦਰਸਨ ਕਰ ਕੇ (ਤੇਰੇ ਸੇਵਕ ਨੂੰ) ਸਾਰੇ ਹੀ ਸੁਖ ਪ੍ਰਾਪਤ ਹੋ ਜਾਂਦੇ ਹਨ ॥੨॥੭॥੧੨੩॥

ਪਦ ਅਰਥ ਕਮਲਨ੍ਹ੍ਹ = {ਅੱਖਰ 'ਨ' ਦੇ ਹੇਠ ਅੱਧਾ 'ਹ' ਹੈ}। ਪੇਖਿ = ਵੇਖ ਕੇ। ਸੁਆਮੀ = ਹੇ ਮਾਲਕ! ਸਾਰੋ = ਸਾਰੇ ॥੨॥੭॥੧੨੩॥

SikhNet (Spanish)Nanak añora Tus Pies de Loto, oh Señor, pues teniendo Tu Visión, él logra la Esencia de la Felicidad.(2-7-123)

ਬਿਲਾਵਲੁ ਮਹਲਾ ੫ ॥

bilaaval mahalaa 5 |

Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino
Answers quote the Granth verbatim with Ang citations. AI commentary is not Gurbani and not a religious ruling.