ੴ

ਸਿੱਖਬਾਣੀ · SikhBani

Ang 829

Sri Guru Granth Sahib · Raag Bilaaval · 5 shabads, 34 lines
Translations
Shabad Guru Arjan Dev Ji Raag Bilaaval

ਬਿਲਾਵਲੁ ਮਹਲਾ ੫ ॥

bilaaval mahalaa 5 |

Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino

ਅਪਨੇ ਸੇਵਕ ਕਉ; ਕਬਹੁ. ਨ ਬਿਸਾਰਹੁ ॥

apane sevak kau; kabahu. na bisaarahu |

Sant Singh KhalsaNever forget Your servant, O Lord.
Manmohan SinghO Lord, forget Thou not ever Thine slave.
Manmohan Singh (Punjabi)ਹੇ ਸੁਆਮੀ! ਤੂੰ ਕਦਾਚਿਤ ਆਪਣੇ ਗੋਲੇ ਨੂੰ ਨਾਂ ਭੁਲਾ।
Fareedkot Teekaਹੇ ਵਾਹਿਗੁਰੂ! ਅਪਨੇ ਸੇਵਕ ਕੋ ਕਬੀ ਭੀ ਰਿਦੇ ਤੇ ਨਾ ਵਿਸਾਰੋ॥
Prof. Sahib Singhਹੇ ਮੇਰੇ ਮਾਲਕ-ਪ੍ਰਭੂ! (ਮੈਨੂੰ) ਆਪਣੇ ਸੇਵਕ ਨੂੰ ਕਦੇ ਭੀ ਨਾਹ ਭੁਲਾਈਂ।

ਪਦ ਅਰਥ ਕਉ = ਨੂੰ। ਕਬਹੁ = ਕਦੇ ਭੀ।

SikhNet (Spanish)Oh Señor, no me abandones, soy Tu Esclavo;

ਉਰਿ ਲਾਗਹੁ ਸੁਆਮੀ ਪ੍ਰਭ ਮੇਰੇ; ਪੂਰਬ ਪ੍ਰੀਤਿ ਗੋਬਿੰਦ ਬੀਚਾਰਹੁ ॥੧॥ ਰਹਾਉ ॥

aur laagahu suaamee prabh mere; poorab preet gobind beechaarahu |1| rahaau |

Sant Singh KhalsaHug me close in Your embrace, O God, my Lord and Master; consider my primal love for You, O Lord of the Universe. ||1||Pause||
Manmohan SinghO my Lord God, the Master of the universe, hug me to Thy bosom and think Thou of my primal love. Pause.
Manmohan Singh (Punjabi)ਹੇ ਆਲਮ ਦੇ ਮਾਲਕ! ਮੇਰੇ ਸੁਆਮੀ ਵਾਹਿਗੁਰੂ ਮੈਨੂੰ ਆਪਣੀ ਛਾਤੀ ਨਾਲ ਲਾ ਲੈ ਅਤੇ ਤੂੰ ਮੇਰੀ ਪੁਰਾਤਨ ਪਿਰਹੜੀ ਦਾ ਖਿਆਲ ਕਰ। ਠਹਿਰਾਉ।
Fareedkot Teekaਹੇ ਪ੍ਰਭੂ ਸਵਾਮੀ! ਮੇਰੇ ਰਿਦੇ ਮੇਂ ਲਾਗ ਜਾਵੋ, ਭਾਵ ਯਹਿ ਹੈ ਤੇਰਾ ਧਿਆਨ ਮੇਰੇ ਰਿਦੇ ਮੇਂ ਸਦਾ ਹੀ ਦ੍ਰਿੜ ਰਹੇ। ਹੇ ਗੋਬਿੰਦ! ਜੈਸੇ ਪੂਰਬ ਅਪਨੇ ਦਾਸੋਂ ਸਾਥ ਪਰੀਤ ਕਰਤਾ ਰਿਹਾ ਹੈਂ, ਤੈਸੇ ਅਬ ਭੀ ਬਿਚਾਰ ਕਰ ਹਮਾਰੇ ਸਾਥ ਪ੍ਰੀਤੀ ਕਰੋ; ਵਾ ਪੂਰਬ ਪ੍ਰੀਤ ਗਰਭ ਕੀ ਪ੍ਰੀਤੀ ਚਿਤਾਰੋ, ਭਾਵ ਜੈਸੇ ਗਰਭ ਮੇਂ ਰਖ੍ਯਾ ਕਰੀ ਹੈ, ਤੈਸੇ ਅਬ ਭੀ ਰਖੋ॥੧॥ ਰਹਾਉ ॥
Prof. Sahib Singhਮੇਰੇ ਹਿਰਦੇ ਵਿਚ ਵੱਸਿਆ ਰਹੁ। ਹੇ ਮੇਰੇ ਗੋਬਿੰਦ! ਮੇਰੀ ਪੂਰਬਲੀ ਪ੍ਰੀਤ ਨੂੰ ਚੇਤੇ ਰੱਖੀਂ ॥੧॥ ਰਹਾਉ ॥

ਪਦ ਅਰਥ ਉਰਿ = ਛਾਤੀ ਨਾਲ। ਸੁਆਮੀ = ਹੇ ਮਾਲਕ! ਪ੍ਰਭ = ਹੇ ਪ੍ਰਭੂ! ਪੂਰਬ = ਪਹਿਲੀ। ਗੋਬਿੰਦ = ਹੇ ਗੋਬਿੰਦ! ॥੧॥ ਰਹਾਉ ॥

SikhNet (Spanish)oh Dios del Universo, abrázame y toma en cuenta mi amor eterno por Ti.(1-Pausa)

ਪਤਿਤ. ਪਾਵਨ ਪ੍ਰਭ ਬਿਰਦੁ ਤੁਮੑਾਰੋ; ਹਮਰੇ ਦੋਖ ਰਿਦੈ ਮਤ ਧਾਰਹੁ ॥

patit. paavan prabh birad tumaaro; hamare dokh ridai mat dhaarahu |

Sant Singh KhalsaIt is Your Natural Way, God, to purify sinners; please do not keep my errors in Your Heart.
Manmohan SinghIf is Thy daily practice to purify the sinners, O Lord keep Thou not my errors in Thy mind.
Manmohan Singh (Punjabi)ਪਾਪੀਆਂ ਨੂੰ ਪਵਿੱਤਰ ਕਰਨਾ, ਤੇਰਾ ਨਿਤਕ੍ਰਮ ਹੈ, ਹੇ ਸੁਆਮੀ! ਤੂੰ ਮੇਰੀਆਂ ਗਲਤੀਆਂ ਨੂੰ ਆਪਣੇ ਚਿੱਤ ਵਿੱਚ ਨਾਂ ਰੱਖ।
Fareedkot Teekaਹੇ ਪ੍ਰਭੂ! ਪਤਿਤ ਪਾਵਨ ਤੁਮਾਰਾ ਬਿਰਦੁ ਹੈ, ਤਾਂ ਤੇ ਹਮਾਰੇ ਦੋਖਾਂ ਕੋ ਰਿਦੇ ਮੇਂ ਮਤ ਧਾਰਨ ਕਰੋ॥
Prof. Sahib Singhਹੇ ਪ੍ਰਭੂ! ਤੇਰਾ ਮੁੱਢ-ਕਦੀਮਾਂ ਦਾ ਸੁਭਾਉ ਹੈ ਕਿ ਤੂੰ ਵਿਕਾਰਾਂ ਵਿਚ ਡਿੱਗੇ ਹੋਇਆਂ ਨੂੰ ਪਵਿੱਤਰ ਕਰ ਦੇਂਦਾ ਹੈਂ। ਹੇ ਪ੍ਰਭੂ! ਮੇਰੇ ਐਬ (ਭੀ) ਆਪਣੇ ਹਿਰਦੇ ਵਿਚ ਨਾਹ ਰੱਖੀਂ।

ਪਦ ਅਰਥ ਪਤਿਤ = ਵਿਕਾਰਾਂ ਵਿਚ ਡਿੱਗੇ ਹੋਏ। ਪਾਵਨ = ਪਵਿੱਤਰ (ਕਰਨਾ)। ਬਿਰਦੁ = ਮੁੱਢ ਕਦੀਮਾਂ ਦਾ ਸੁਭਾਉ। ਤੁਮ੍ਹ੍ਹਾਰੋ = {ਅੱਖਰ 'ਮ' ਦੇ ਹੇਠ ਅੱਧਾ 'ਹ' ਹੈ}। ਦੋਖ = ਐਬ। ਰਿਦੈ = ਹਿਰਦੇ ਵਿਚ। ਮਤ = ਨਾਹ। ਧਾਰਹੁ = ਟਿਕਾਓ।

SikhNet (Spanish)Es Tu Naturaleza el purificar a los seres malvados, ¡purifica mis errores y faltas!

ਜੀਵਨ ਪ੍ਰਾਨ ਹਰਿ ਧਨੁ ਸੁਖੁ ਤੁਮ ਹੀ; ਹਉਮੈ ਪਟਲੁ. ਕ੍ਰਿਪਾ ਕਰਿ ਜਾਰਹੁ ॥੧॥

jeevan praan har dhan sukh tum hee; haumai pattal. kripaa kar jaarahu |1|

Sant Singh KhalsaYou are my life, my breath of life, O Lord, my wealth and peace; be merciful to me, and burn away the curtain of egotism. ||1||
Manmohan SinghO God, Thou art my life, soul, wealth and peace. In Thy mercy, burn Thou my curtain of self-conceit.
Manmohan Singh (Punjabi)ਹੇ ਵਾਹਿਗੁਰੂ! ਤੂੰ ਮੇਰੀ ਜਿੰਦ-ਜਾਨ, ਆਤਮਾ, ਦੌਲਤ ਅਤੇ ਆਰਾਮ ਚੈਨ ਹੈ। ਮਿਹਰ ਧਾਰ ਕੇ ਤੂੰ ਮੇਰੇ ਸਵੈ-ਹੰਗਤਾ ਦੇ ਪੜਦੇ ਨੂੰ ਸਾੜ ਸੁੱਟ।
Fareedkot Teekaਹੇ ਹਰੀ! ਹਮਾਰੇ ਜੀਵਨ ਰੂਪ ਪ੍ਰਾਂਨ ਔਰ ਧਨ ਆਦੀ ਸੁਖ ਸਭ ਤੁਮਹੀ ਹੋ। ਤਾਂ ਤੇ ਹਮਾਰੇ ਪਰ ਕ੍ਰਿਪਾ ਕਰ ਕੇ ਹਉਮੈਂ ਕੋ (ਪਟਲੁ) ਪੜਦਾ ਜਲਾਇ ਦੇਵੋ॥੧॥☬ੁਨਾ ਹਮਾਰੀ ਪ੍ਰੀਤ ਆਪ ਮੇਂ ਐਸੀ ਹੋਵੇ:
Prof. Sahib Singhਹੇ ਹਰੀ! ਤੂੰ ਹੀ ਮੇਰੀ ਜਿੰਦ-ਜਾਨ ਹੈਂ, ਤੂੰ ਹੀ ਮੇਰਾ ਧਨ ਹੈਂ, ਤੂੰ ਹੀ ਮੇਰਾ ਸੁਖ ਹੈਂ। ਮੇਹਰ ਕਰ ਕੇ (ਮੇਰੇ ਅੰਦਰੋਂ) ਹਉਮੈ ਦਾ ਪਰਦਾ ਸਾੜ ਦੇ ॥੧॥

ਪਦ ਅਰਥ ਜੀਵਨ ਪ੍ਰਾਨ = ਜਿੰਦ-ਜਾਨ। ਪਟਲੁ = ਪਰਦਾ। ਕਰਿ = ਕਰ ਕੇ। ਜਾਰਹੁ = ਸਾੜ ਦੇ ॥੧॥

SikhNet (Spanish)! Eres la Vida de mi vida, mi Paz, mi Riqueza; quema así en Tu Misericordia la cortina de mi ego que distorsiona la imagen que viene de Ti.(1)

ਜਲ ਬਿਹੂਨ ਮੀਨ ਕਤ ਜੀਵਨ; ਦੂਧ ਬਿਨਾ. ਰਹਨੁ ਕਤ ਬਾਰੋ ॥

jal bihoon meen kat jeevan; doodh binaa. rehan kat baaro |

Sant Singh KhalsaWithout water, how can the fish survive? Without milk, how can the baby survive?
Manmohan SinghHow can the fish live without water? Without milk how can the child do?
Manmohan Singh (Punjabi)ਪਾਣੀ ਬਿਨਾ ਮੱਛੀ ਕਿਸ ਤਰ੍ਹਾਂ ਜੀਊ ਸਕਦੀ ਹੈ? ਦੁੱਧ ਦੇ ਬਗੈਰ ਬੱਚਾ ਕਿਸ ਤਰ੍ਹਾਂ ਰਹਿ ਸਕਦਾ ਹੈ?
Fareedkot Teekaਜੈਸੇ ਜਲ ਸੇ ਬਿਨਾਂ ਮਛੀ ਕਾ ਕਬ ਜੀਵਨਾ ਹੋਤਾ ਹੈ ਔ ਦੂਧ ਤੇ ਬਿਨਾ ਬਾਲਕ ਕਾ ਰਹਨਾਂ ਕਬ ਹੋ ਸਕਤਾ ਹੈ। ਭਾਵ ਯਹਿ ਕਿ ਇਹ ਦੋਨੋਂ ਇਨ ਵਸਤੂਓਂ ਤੇ ਬਿਨਾਂ ਨਹੀਂ ਰਹਿ ਸਕਤੇ ਹੈਂ॥
Prof. Sahib Singhਹੇ ਮੇਰੇ ਮਾਲਕ-ਪ੍ਰਭੂ! ਪਾਣੀ ਤੋਂ ਬਿਨਾ ਮੱਛੀ ਕਦੇ ਜੀਊਂਦੀ ਨਹੀਂ ਰਹਿ ਸਕਦੀ। ਦੁੱਧ ਤੋਂ ਬਿਨਾ ਬੱਚਾ ਨਹੀਂ ਰਹਿ ਸਕਦਾ।

ਪਦ ਅਰਥ ਬਿਹੂਨ = ਬਿਨਾ। ਮੀਨ = ਮੱਛੀ। ਕਤ = ਕਿਵੇਂ? ਰਹਨੁ = ਟਿਕਣ, ਜੀਊਣ। ਬਾਰੋ = ਬਾਲਕ।

SikhNet (Spanish)Sin agua, ¿cómo puede el pez vivir? Sin leche, ¿cómo puede el bebé vivir?

ਜਨ ਨਾਨਕ ਪਿਆਸ ਚਰਨ ਕਮਲਨੑ ਕੀ; ਪੇਖਿ ਦਰਸੁ ਸੁਆਮੀ ਸੁਖ ਸਾਰੋ ॥੨॥੭॥੧੨੩॥

jan naanak piaas charan kamalana kee; pekh daras suaamee sukh saaro |2|7|123|

Sant Singh KhalsaServant Nanak thirsts for the Lord's Lotus Feet; gazing upon the Blessed Vision of his Lord and Master's Darshan, he finds the essence of peace. ||2||7||123||
Manmohan SinghSlave Nanak, thirsts for the Lord's lotus feet and seeing His vision, he obtains all comforts.
Manmohan Singh (Punjabi)ਗੋਲੇ ਨਾਨਕ ਨੂੰ ਪ੍ਰਭੂ ਦੇ ਕੰਵਲ ਰੂਪੀ ਪੈਰਾਂ ਦੀ ਤਰੇਹ ਹੈ ਅਤੇ ਉਸ ਦਾ ਦਰਸ਼ਨ ਦੇਖ ਕੇ ਉਹ ਸਾਰੇ ਆਰਾਮ ਪਾ ਲੈਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤੈਸੇ ਹੀ ਹਮ ਦਾਸੋਂ ਕੋ ਤੇਰੇ ਚਰਨ ਕਮਲੋਂ ਕੀ ਪਿਆਸ ਹੈ। ਹੇ ਸ੍ਵਾਮੀ! ਤੇਰਾ ਦਰਸਨ ਦੇਖ ਕਰ ਸੰਪੂਰਨ ਸੁਖ ਹਮ ਕੋ ਪਰਾਪਤ ਹੋ ਜਾਤਾ ਹੈ॥੨॥੭॥੧੨੩॥☬ਸਤਿਗੁਰੋਂ ਤੇ ਲਾਭ ਹੂਆ ਉਚਾਰਨ ਕਰਤੇ ਹੈਂ:
Prof. Sahib Singh(ਤਿਵੇਂ ਤੇਰੇ) ਦਾਸ ਨਾਨਕ ਨੂੰ ਤੇਰੇ ਸੋਹਣੇ ਚਰਨਾਂ ਦੇ ਦਰਸਨ ਦੀ ਪਿਆਸ ਹੈ, ਦਰਸਨ ਕਰ ਕੇ (ਤੇਰੇ ਸੇਵਕ ਨੂੰ) ਸਾਰੇ ਹੀ ਸੁਖ ਪ੍ਰਾਪਤ ਹੋ ਜਾਂਦੇ ਹਨ ॥੨॥੭॥੧੨੩॥

ਪਦ ਅਰਥ ਕਮਲਨ੍ਹ੍ਹ = {ਅੱਖਰ 'ਨ' ਦੇ ਹੇਠ ਅੱਧਾ 'ਹ' ਹੈ}। ਪੇਖਿ = ਵੇਖ ਕੇ। ਸੁਆਮੀ = ਹੇ ਮਾਲਕ! ਸਾਰੋ = ਸਾਰੇ ॥੨॥੭॥੧੨੩॥

SikhNet (Spanish)Nanak añora Tus Pies de Loto, oh Señor, pues teniendo Tu Visión, él logra la Esencia de la Felicidad.(2-7-123)

ਬਿਲਾਵਲੁ ਮਹਲਾ ੫ ॥

bilaaval mahalaa 5 |

Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino

Open this shabad →

Shabad Guru Arjan Dev Ji Raag Bilaaval

ਆਗੈ ਪਾਛੈ ਕੁਸਲੁ ਭਇਆ ॥

aagai paachhai kusal bheaa |

Sant Singh KhalsaHere, and hereafter, there is happiness.
Manmohan SinghBoth here and hereafter, there is bliss for me.
Manmohan Singh (Punjabi)ਲੋਕ ਤੇ ਪ੍ਰਲੋਕ ਦੋਨਾਂ ਵਿੱਚ ਮੇਰੇ ਲਈ ਖੁਸ਼ੀ ਹੀ ਖੁਸ਼ੀ ਹੈ।
Fareedkot Teekaਆਗੇ ਪੀਛੇ, ਭੂਤ ਭਵਿਖਤ ਵਾ ਲੋਕ ਪਰਲੋਕ ਕਾ ਹਮ ਕੋ ਸਰਬ ਪ੍ਰਕਾਰ (ਕੁਸਲੁ) ਅਨੰਦ ਹੂਆ ਹੈ॥
Prof. Sahib Singhਹੇ ਭਾਈ! ਉਸ ਮਨੁੱਖ ਵਾਸਤੇ ਇਸ ਲੋਕ ਵਿਚ ਅਤੇ ਪਰਲੋਕ ਵਿਚ ਸੁਖ ਬਣਿਆ ਰਹਿੰਦਾ ਹੈ,

ਪਦ ਅਰਥ ਆਗੈ = ਪਰਲੋਕ ਵਿਚ। ਪਾਛੈ = ਇਸ ਲੋਕ ਵਿਚ। ਕੁਸਲੁ = ਸੁਖ। ਭਇਆ = ਹੋ ਗਿਆ, ਹੋ ਜਾਂਦਾ ਹੈ।

SikhNet (Spanish)Hay Bondad aquí y allá,

ਗੁਰਿ ਪੂਰੈ ਪੂਰੀ ਸਭ ਰਾਖੀ; ਪਾਰਬ੍ਰਹਮਿ ਪ੍ਰਭਿ ਕੀਨੀ ਮਇਆ ॥੧॥ ਰਹਾਉ ॥

gur poorai pooree sabh raakhee; paarabraham prabh keenee meaa |1| rahaau |

Sant Singh KhalsaThe Perfect Guru has perfectly, totally saved me; the Supreme Lord God has been kind to me. ||1||Pause||
Manmohan SinghThe Prefect Guru has perfectly and wholly saved my honour and the Transcendent Lord Master has shown mercy unto me. Pause.
Manmohan Singh (Punjabi)ਪੂਰਨ ਗੁਰਾਂ ਨੇ ਮੁਕੰਮਲ ਤੇ ਸਮੂਹ ਤੌਰ ਤੇ ਮੇਰੀ ਪਤਿ ਆਬਰੂ ਰੱਖ ਲਈ ਹੈ ਅਤੇ ਪਰਮ ਪ੍ਰਭੂ ਸੁਆਮੀ ਨੇ ਮੇਰੇ ਤੇ ਮਿਹਰ ਧਾਰੀ ਹੈ। ਠਹਿਰਾਉ।
Fareedkot Teekaਪੂਰੇ ਸਤਿਗੁਰੋਂ ਨੇ ਹਮਾਰੀ ਲੱਜਾ ਸਰਬ ਪ੍ਰਕਾਰ ਸੇ ਪੂਰਨ ਰਾਖੀ ਹੈ ਔ ਪਾਰਬ੍ਰਹਮ ਪ੍ਰਭੂ ਨੇ ਭੀ ਹਮਾਰੇ ਪਰ ਅਪਨੀ ਕ੍ਰਿਪਾ ਕਰੀ ਹੈ॥੧॥ ਰਹਾਉ ॥
Prof. Sahib Singhਜਿਸ ਉਤੇ ਪਾਰਬ੍ਰਹਮ ਨੇ ਪ੍ਰਭੂ ਨੇ ਮੇਹਰ ਕਰ ਦਿੱਤੀ, ('ਦੂਤ ਦੁਸਟ' ਦੇ ਟਾਕਰੇ ਤੇ) ਪੂਰੇ ਗੁਰੂ ਨੇ (ਜਿਸ ਮਨੁੱਖ ਦੀ) ਇੱਜ਼ਤ ਚੰਗੀ ਤਰ੍ਹਾਂ ਬਚਾ ਲਈ ॥੧॥ ਰਹਾਉ ॥

ਪਦ ਅਰਥ ਗੁਰਿ = ਗੁਰੂ ਨੇ। ਰਾਖੀ = (ਵਿਕਾਰਾਂ ਦੇ ਟਾਕਰੇ ਤੇ ਇੱਜ਼ਤ) ਰੱਖੀ। ਪਾਰਬ੍ਰਹਮਿ = ਪਾਰਬ੍ਰਹਮ ਨੇ। ਪ੍ਰਭਿ = ਪ੍ਰਭੂ ਨੇ। ਮਇਆ = ਦਇਆ ॥੧॥ ਰਹਾਉ ॥

SikhNet (Spanish)el Guru Perfecto ha salvado mi honor; el Señor Supremo ha tenido Misericordia de mí.(1-Pausa)

ਮਨਿ ਤਨਿ ਰਵਿ ਰਹਿਆ ਹਰਿ ਪ੍ਰੀਤਮੁ; ਦੂਖ ਦਰਦ ਸਗਲਾ ਮਿਟਿ ਗਇਆ ॥

man tan rav rahiaa har preetam; dookh darad sagalaa mitt geaa |

Sant Singh KhalsaThe Lord, my Beloved, is pervading and permeating my mind and body; all my pains and sufferings are dispelled.
Manmohan SinghGod, my love is pervading my soul, and body and all my sufferings and body and all my sufferings and pains are dispelled.
Manmohan Singh (Punjabi)ਮੇਰਾ ਪਿਆਰਾ, ਵਾਹਿਗੁਰੂ ਮੇਰੀ ਆਤਮਾ ਅਤੇ ਦੇਹ ਅੰਦਰ ਵਿਆਪਕ ਹੋ ਰਿਹਾ ਹੈ ਅਤੇ ਮੇਰੇ ਸਾਰੇ ਦੁੱਖੜੇ ਅਤੇ ਤਕਲੀਫ ਦੂਰ ਹੋ ਗਈਆਂ ਹਨ।
Fareedkot Teekaਤਿਸ ਹਰਿ ਪ੍ਰੀਤਮ ਮੇਂ ਹਮਾਰਾ ਮਨ ਤਨ ਮਿਲ ਰਿਹਾ ਹੈ, ਤਿਸੀ ਤੇ ਹਮਾਰੇ ਮਨ ਤਨ ਕਾ ਦੁਖ ਅਗ੍ਯਾਨੁ ਦਰਦੁ ਜਨਮ ਮਰਣ ਰੂਪ ਏਹ ਸੰਪੂਰਨ ਮਿਟ ਗਇਆ ਹੈ॥
Prof. Sahib Singh(ਹੇ ਭਾਈ! ਜਿਸ ਮਨੁੱਖ ਦੀ ਇੱਜ਼ਤ ਪੂਰਾ ਗੁਰੂ ਬਚਾਂਦਾ ਹੈ, ਉਸ ਦੇ) ਮਨ ਵਿਚ ਹਿਰਦੇ ਵਿਚ ਪ੍ਰੀਤਮ ਹਰੀ ਹਰ ਵੇਲੇ ਵੱਸਿਆ ਰਹਿੰਦਾ ਹੈ, ਉਸ ਦੇ ਸਾਰੇ ਦੁੱਖ ਦਰਦ ਮਿਟ ਜਾਂਦੇ ਹਨ।

ਪਦ ਅਰਥ ਮਨਿ = ਮਨ ਵਿਚ। ਤਨਿ = ਤਨ ਵਿਚ। ਰਵਿ ਰਹਿਆ = ਹਰ ਵੇਲੇ ਮੌਜੂਦ ਰਹਿੰਦਾ ਹੈ। ਸਗਲਾ = ਸਾਰਾ।

SikhNet (Spanish)Ahora mi Dios compenetra mi cuerpo y mi mente, y todas mis aflicciones y dolores han desaparecido.

ਸਾਂਤਿ ਸਹਜ ਆਨਦ ਗੁਣ ਗਾਏ; ਦੂਤ ਦੁਸਟ ਸਭਿ ਹੋਏ ਖਇਆ ॥੧॥

saant sehaj aanad gun gaae; doot dusatt sabh hoe kheaa |1|

Sant Singh KhalsaIn celestial peace, tranquility and bliss, I sing the Glorious Praises of the Lord; my enemies and adversaries have been totally destroyed. ||1||
Manmohan SinghWith peace, poise the pleasure, I sing the Lord's praises and my adversaries and villains are all destroyed.
Manmohan Singh (Punjabi)ਆਰਾਮ ਅਡੋਲਤਾ ਅਤੇ ਖੁਸ਼ੀ ਨਾਲ ਮੈਂ ਸੁਆਮੀ ਦੀਆਂ ਸਿਫਤਾਂ ਗਾਇਨ ਕਰਦਾ ਹਾਂ ਅਤੇ ਮੇਰੇ ਵੈਰੀ ਤੇ ਭੈੜੇ ਦੋਖੀ ਸਮੂਹ ਨਾਸ ਹੋ ਗਏ ਹਨ।
Fareedkot Teekaਹਮ ਨੇ ਸਾਂਤਿ ਕੋ ਪਾਇ ਕਰ ਅਨੰਦ ਪੂਰਬਕ ਹਰੀ ਕੇ ਗੁਣ ਗਾਏ ਹੈਂ, ਤਿਸੀ ਤੇ ਹਮਾਰੇ ਦੁਸਟ ਦੂਤ ਸਭ ਹੀ (ਖਇਆ) ਨਾਸ ਹੋ ਜਾਤੇ ਭਏ ਹੈਂ॥੧॥
Prof. Sahib Singhਉਹ (ਹਰ ਵੇਲੇ ਪ੍ਰਭੂ ਦੇ) ਗੁਣ ਗਾਂਦਾ ਰਹਿੰਦਾ ਹੈ (ਜਿਸ ਦੀ ਬਰਕਤ ਨਾਲ ਉਸ ਦੇ ਅੰਦਰ) ਸ਼ਾਂਤੀ ਅਤੇ ਅਡੋਲਤਾ ਦੇ ਆਨੰਦ ਬਣੇ ਰਹਿੰਦੇ ਹਨ, (ਕਾਮਾਦਿਕ) ਸਾਰੇ (ਉਸ ਦੇ) ਦੋਖੀ ਵੈਰੀ ਨਾਸ ਹੋ ਜਾਂਦੇ ਹਨ ॥੧॥

ਪਦ ਅਰਥ ਸਹਜ = ਆਤਮਕ ਅਡੋਲਤਾ। ਦੂਤ = ਵੈਰੀ। ਦੁਸਟ = ਭੈੜੇ ਵਿਕਾਰ। ਸਭਿ = ਸਾਰੇ। ਖਇਆ = ਖੈ, ਨਾਸ ॥੧॥

SikhNet (Spanish)Ahora canto la Alabanza del Señor en un Estado de Paz y complacencia, todos mis adversarios han sido destruidos. (1)

ਗੁਨੁ ਅਵਗੁਨੁ. ਪ੍ਰਭਿ ਕਛੁ, ਨ ਬੀਚਾਰਿਓ; ਕਰਿ ਕਿਰਪਾ ਅਪੁਨਾ ਕਰਿ ਲਇਆ ॥

gun avagun. prabh kachh, na beechaario; kar kirapaa apunaa kar leaa |

Sant Singh KhalsaGod has not considered my merits and demerits; in His Mercy, He has made me His own.
Manmohan SinghThe Lord has considered not my merits and demerits and has mercifully made me His won.
Manmohan Singh (Punjabi)ਸੁਆਮੀ ਨੇ ਮੇਰੀਆਂ ਨੇਕੀਆਂ ਤੇ ਬਦੀਆਂ ਵੱਲ ਧਿਆਨ ਨਹੀਂ ਦਿੱਤਾ ਅਤੇ ਰਹਿਮਤ ਧਾਰ ਕੇ ਮੈਨੂੰ ਆਪਣਾ ਨਿੱਜ ਦਾ ਬਣਾ ਲਿਆ ਹੈ।
Fareedkot Teekaਮੇਰਾ ਗੁਨ ਅਵਗੁਨ ਪ੍ਰਭੂ ਨੇ ਕਛੁ ਬਿਚਾਰਿਆ ਨਹੀਂ ਹੈ, ਕਿਰਪਾ ਕਰ ਕੇ ਮੈਨੂੰ ਆਪਨਾ ਦਾਸ ਕਰ ਲਿਆ ਹੈ॥
Prof. Sahib Singh(ਹੇ ਭਾਈ! ਪੂਰਾ ਗੁਰੂ ਜਿਸ ਮਨੁੱਖ ਦੀ ਇੱਜ਼ਤ ਬਚਾਂਦਾ ਹੈ) ਪਰਮਾਤਮਾ ਉਸ ਦਾ ਕੋਈ ਗੁਣ ਔਗੁਣ ਨਹੀਂ ਪੜਤਾਲਦਾ, ਮੇਹਰ ਕਰ ਕੇ ਉਸ ਨੂੰ ਪ੍ਰਭੂ ਆਪਣਾ (ਸੇਵਕ) ਬਣਾ ਲੈਂਦਾ ਹੈ।

ਪਦ ਅਰਥ ਪ੍ਰਭਿ = ਪ੍ਰਭੂ ਨੇ। ਕਰਿ = ਕਰ ਕੇ। ਕਰਿ ਲਇਆ = ਬਣਾ ਲਿਆ, ਬਣਾ ਲੈਂਦਾ ਹੈ।

SikhNet (Spanish)El Señor no se ha fijado en mis méritos o deméritos y en Su Misericordia me ha hecho Suyo.

ਅਤੁਲ ਬਡਾਈ ਅਚੁਤ ਅਬਿਨਾਸੀ; ਨਾਨਕੁ ਉਚਰੈ ਹਰਿ ਕੀ ਜਇਆ ॥੨॥੮॥੧੨੪॥

atul baddaaee achut abinaasee; naanak ucharai har kee jeaa |2|8|124|

Sant Singh KhalsaUnweighable is the greatness of the immovable and imperishable Lord; Nanak proclaims the victory of the Lord. ||2||8||124||
Manmohan SinghUnweighable is the greatness of the Immovable and imperishable Lord. Nanak acclaims the Lord's victories.
Manmohan Singh (Punjabi)ਅਖੋਜ ਹੈ ਅਹਿੱਲ ਅਤੇ ਅਮਰ ਸੁਆਮੀ ਦੀ ਵਡਿਆਈ। ਨਾਨਕ ਸੁਆਮੀ ਦੀਆਂ ਜਿੱਤਾਂ ਦੀ ਪਰਸੰਸਾ ਕਰਦਾ ਹੈ।
Fareedkot Teekaਤਿਸ (ਅਚੁਤ) ਅਗਿੜ ਅਬਨਾਸੀ ਰੂਪ ਕੀ ਅਤੁਲ ਹੀ ਵਡਿਆਈ ਹੈ। ਤਾਂ ਤੇ ਸ੍ਰੀ ਗੁਰੂ ਜੀ ਕਹਤੇ ਹੈਂ: ਹਮ ਤਿਸ ਹਰੀ ਕੀ ਸਦਾ ਜੈ ਹੀ ਉਚਾਰਨ ਕਰਤੇ ਹੈਂ॥੨॥੮॥੧੨੪॥☬ਪੁਨਾ ਬੇਨਤੀ ਕਰਤੇ ਹੈਂ:
Prof. Sahib Singhਹੇ ਭਾਈ! ਅਟੱਲ ਅਤੇ ਅਬਿਨਾਸ਼ੀ ਪਰਮਾਤਮਾ ਦੀ ਤਾਕਤ ਬੇ-ਮਿਸਾਲ ਹੈ। ਨਾਨਕ ਸਦਾ ਉਸੇ ਪ੍ਰਭੂ ਦੀ ਜੈ ਜੈਕਾਰ ਉਚਾਰਦਾ ਰਹਿੰਦਾ ਹੈ ॥੨॥੮॥੧੨੪॥

ਪਦ ਅਰਥ ਅਤੁਲ = ਜੋ ਤੋਲੀ ਨਾਹ ਜਾ ਸਕੇ, ਜਿਸ ਦੇ ਬਰਾਬਰ ਦੀ ਹੋਰ ਕੋਈ ਚੀਜ਼ ਨਾਹ ਹੋਵੇ, ਬੇ-ਮਿਸਾਲ। ਅਚੁਤ = ਅੱਚੁਤ {च्युत = ਡਿੱਗਾ ਹੋਇਆ} ਜੋ ਡਿੱਗ ਨਾਹ ਸਕੇ, ਕਦੇ ਨਾਹ ਡਿੱਗ ਸਕਣ ਵਾਲਾ। ਨਾਨਕੁ ਉਚਰੈ = ਨਾਨਕ ਉਚਾਰਦਾ ਹੈ। ਜਇਆ = ਜੈ ॥੨॥੮॥੧੨੪॥

SikhNet (Spanish)La Gloria de mi Señor Eterno es Inconmensurable y así proclamo la Victoria de mi Dios. (2-8-124)

Open this shabad →

Shabad Guru Arjan Dev Ji Raag Bilaaval

ਬਿਲਾਵਲੁ ਮਹਲਾ ੫ ॥

bilaaval mahalaa 5 |

Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino

ਬਿਨੁ ਭੈ ਭਗਤੀ; ਤਰਨੁ ਕੈਸੇ ॥

bin bhai bhagatee; taran kaise |

Sant Singh KhalsaWithout the Fear of God, and devotional worship, how can anyone cross over the world-ocean?
Manmohan SinghWithout the Lord's fear and devotional service, how can one cross the world-ocean?
Manmohan Singh (Punjabi)ਸਾਹਿਬ ਦੇ ਡਰ ਅਤੇ ਪ੍ਰੇਮ-ਮਈ ਸੇਵਾ ਦੇ ਬਾਝੋਂ ਇਨਸਾਨ ਦ ਕਿਸ ਤਰ੍ਹਾਂ ਸੰਸਾਰ-ਸਮੁੰਦਰ ਤੋਂ ਪਾਰ ਉਤਾਰਾ ਹੋ ਸਕਦਾ ਹੈ?
Fareedkot Teekaਹੇ ਵਾਹਿਗੁਰੂ! ਤੇਰੇ ਭੈ ਔਰ ਭਗਤੀ ਤੇ ਬਿਨਾਂ ਇਸ ਜੀਵ ਕਾ ਸੰਸਾਰ ਤੇ ਤਰਨਾ ਕੈਸੇ ਹੋਵੈ?
Prof. Sahib Singhਹੇ ਭਾਈ! ਪਰਮਾਤਮਾ ਦਾ ਡਰ-ਅਦਬ ਮਨ ਵਿਚ ਵਸਾਣ ਤੋਂ ਬਿਨਾ, ਭਗਤੀ ਕਰਨ ਤੋਂ ਬਿਨਾ ਸੰਸਾਰ-ਸਮੁੰਦਰ ਤੋਂ ਪਾਰ-ਉਤਾਰਾ ਨਹੀਂ ਹੋ ਸਕਦਾ।

ਪਦ ਅਰਥ ਭੈ ਬਿਨੁ = (ਸੰਬੰਧਕ 'ਬਿਨੁ' ਦੇ ਕਾਰਨ ਲਫ਼ਜ਼ 'ਭਉ' ਤੋਂ 'ਭੈ' ਬਣ ਗਿਆ ਹੈ} ਡਰ-ਅਦਬ ਤੋਂ ਬਿਨਾ। ਤਰਨੁ = ਸੰਸਾਰ-ਸਮੁੰਦਰ ਤੋਂ ਪਾਰ-ਉਤਾਰਾ। ਕੈਸੇ = ਕਿਵੇਂ?

SikhNet (Spanish)¿Cómo puede uno ser redimido sin la Alabanza y el Temor Reverencial al Señor?

ਕਰਹੁ ਅਨੁਗ੍ਰਹੁ. ਪਤਿਤ, ਉਧਾਰਨ; ਰਾਖੁ ਸੁਆਮੀ ਆਪ ਭਰੋਸੇ ॥੧॥ ਰਹਾਉ ॥

karahu anugrahu. patit, udhaaran; raakh suaamee aap bharose |1| rahaau |

Sant Singh KhalsaBe kind to me, O Saving Grace of sinners; preserve my faith in You, O my Lord and Master. ||1||Pause||
Manmohan SinghO Lord, the saviour of sinners, show mercy unto me and keep me under Thy patronage. Pause.
Manmohan Singh (Punjabi)ਹੇ ਪਾਪੀਆਂ ਦਾ ਪਾਰ ਉਤਾਰਾ ਕਰਨਹਾਰ ਸਾਹਿਬ! ਮੇਰੇ ਉਤੇ ਰਹਿਮ ਧਾਰ ਅਤੇ ਮੈਨੂੰ ਆਪਣੀ ਛਤ੍ਰ ਛਾਇਆ ਹੇਠ ਰੱਖ। ਠਹਿਰਾਉ।
Fareedkot Teekaਤਾਂ ਤੇ ਹੇ ਪਤਿਤ ਉਧਾਰਨ ਸ੍ਵਾਮੀ! ਆਪ ਹੀ ਹਮਾਰੇ ਪਰ ਕ੍ਰਿਪਾ ਕਰੋ ਔ ਅਪਨੇ ਭਰੋਸੇ ਹਮ ਕੋ ਰਾਖੀਏ॥੧॥ ਰਹਾਉ ॥
Prof. Sahib Singhਹੇ ਵਿਕਾਰੀਆਂ ਨੂੰ ਵਿਕਾਰਾਂ ਤੋਂ ਬਚਾਣ ਵਾਲੇ ਸੁਆਮੀ! (ਮੇਰੇ ਉਤੇ) ਮੇਹਰ ਕਰ, ਮੈਨੂੰ (ਇਹਨਾਂ ਵਿਕਾਰਾਂ ਤੋਂ) ਬਚਾਈ ਰੱਖ, ਮੈਂ ਤੇਰੇ ਹੀ ਆਸਰੇ ਹਾਂ ॥੧॥ ਰਹਾਉ ॥

ਪਦ ਅਰਥ ਅਨੁਗ੍ਰਹੁ = ਦਇਆ, ਕਿਰਪਾ। ਪਤਿਤ ਉਧਾਰਨ = ਹੇ ਵਿਕਾਰੀਆਂ ਨੂੰ ਬਚਾਣ ਵਾਲੇ! ਸੁਆਮੀ = ਹੇ ਮਾਲਕ! ਆਪ ਭਰੋਸੇ = ਆਪ ਦੇ ਆਸਰੇ, ਤੇਰੇ ਆਸਰੇ। ਰਾਖ = ਮਦਦ ਕਰ ॥੧॥ ਰਹਾਉ ॥

SikhNet (Spanish)Oh Emancipador de los transgresores, ten Compasión de mí para que me apoye sólo en Tu Esperanza. (1-Pausa)

ਸਿਮਰਨੁ. ਨਹੀ ਆਵਤ. ਫਿਰਤ ਮਦ ਮਾਵਤ; ਬਿਖਿਆ ਰਾਤਾ ਸੁਆਨ ਜੈਸੇ ॥

simaran. nahee aavat. firat mad maavat; bikhiaa raataa suaan jaise |

Sant Singh KhalsaThe mortal does not remember the Lord in meditation; he wanders around intoxicated by egotism; he is engrossed in corruption like a dog.
Manmohan SinghMen embraces not Lord's meditation, wanders about inebriated with ego and is engrossed in enormities like a dog.
Manmohan Singh (Punjabi)ਇਨਸਾਨ ਸੁਆਮੀ ਦੀ ਬੰਦਗੀ ਧਾਰਨ ਨਹੀਂ ਕਰਦਾ, ਹੰਕਾਰ ਅੰਦਰ ਗੁਟ ਹੋਇਆ ਫਿਰਦਾ ਹੈ ਅਤੇ ਕੁੱਤੇ ਦੀ ਤਰ੍ਹਾਂ ਕੁਕਰਮਾਂ ਅੰਦਰ ਗਲਤਾਨ ਹੇ।
Fareedkot Teekaਇਸ ਜੀਵ ਕੋ ਤੇਰਾ ਸਿਮਰਨ ਨਹੀਂ ਆਵਤਾ, ਔ ਵਿਸਿਅਹੁ ਮੇਂ ਰਾਤਾ ਹੂਆ ਔ ਮਦ ਮੇਂ ਮਾਤਾ ਹੂਆ ਐਸੇ ਫਿਰਤਾ ਹੈਂ ਜੈਸੇ ਦਰ ਦਰ ਮੇਂ (ਸੁਆਨ) ਕੂਕਰ ਭ੍ਰਮਤਾ ਹੈ॥
Prof. Sahib Singh(ਹੇ ਪ੍ਰਭੂ! ਤੇਰੀ ਮੇਹਰ ਤੋਂ ਬਿਨਾ ਜੀਵ ਨੂੰ ਤੇਰਾ) ਸਿਮਰਨ ਕਰਨ ਦੀ ਜਾਚ ਨਹੀਂ ਆਉਂਦੀ, ਮਾਇਆ ਦੇ ਨਸ਼ੇ ਵਿਚ ਮਸਤ ਭਟਕਦਾ ਹੈ, ਮਾਇਆ (ਦੇ ਰੰਗ) ਵਿਚ ਰੰਗਿਆ ਹੋਇਆ ਜੀਵ ਇਉਂ ਫਿਰਦਾ ਹੈ ਜਿਵੇਂ (ਹਲਕਿਆ) ਕੁੱਤਾ।

ਪਦ ਅਰਥ ਨਹੀ ਆਵਤ = ਨਹੀਂ ਆਉਂਦਾ, ਜਾਚ ਨਹੀਂ। ਮਦ = ਨਸ਼ਾ। ਮਾਵਤ = ਮਸਤ। ਬਿਖਿਆ = ਮਾਇਆ। ਰਾਤਾ = ਰੰਗਿਆ ਹੋਇਆ, ਮਗਨ। ਸੁਆਨ ਜੈਸੇ = ਜਿਵੇਂ ਕੁੱਤਾ (ਭਟਕਦਾ ਫਿਰਦਾ ਹੈ)।

SikhNet (Spanish)No sé cómo Contemplarte y viviendo intoxicado por mi ego, me aferro como un perro a las migajas que Maya me avienta.

ਅਉਧ ਬਿਹਾਵਤ ਅਧਿਕ ਮੋਹਾਵਤ; ਪਾਪ ਕਮਾਵਤ ਬੁਡੇ ਐਸੇ ॥੧॥

aaudh bihaavat adhik mohaavat; paap kamaavat budde aise |1|

Sant Singh KhalsaUtterly cheated, his life is slipping away; committing sins, he is sinking away. ||1||
Manmohan SinghCommitting sins and being badly cheated his life is passing away and like this he sinks down.
Manmohan Singh (Punjabi)ਗੁਨਾਹ ਕਮਾਉਂਦੇ ਅਤੇ ਬੁਰੀ ਤਰ੍ਹਾਂ ਠਗੇ ਜਾਂਦੇ ਹੋਏ ਉਸ ਦੀ ਉਮਰ ਬੀਤਦੀ ਜਾ ਰਹੀ ਹੈ ਅਤੇ ਇਸ ਤਰ੍ਹਾਂ ਉਹ ਡੁੱਬ ਜਾਂਦਾ ਹੈ।
Fareedkot Teekaਇਹ ਜੀਵ ਵਿਸਿਅਹੁ ਮੇਂ ਪ੍ਰੀਤੀ ਕਰ ਅਪਨੇ ਆਪ ਕੋ (ਅਧਿਕ) ਅਤੀ (ਮੋਹਾਵਤ) ਠਗਾਵਤੇ ਹੂਏ, ਪਾਪੋਂ ਕੋ ਕਮਾਵਤੇ, ਆਰਬਲਾ ਕੋ ਬਿਤਾਵਤੇ, ਐਸੇ ਹੀ ਡੂਬੇ ਹੈਂ॥੧॥☬ਤਾਂ ਤੇ ਹਮਾਰੀ ਇਹ ਬੇਨਤੀ ਹੈ:
Prof. Sahib Singhਹੇ ਪ੍ਰਭੂ! ਜਿਉਂ ਜਿਉਂ ਉਮਰ ਬੀਤਦੀ ਹੈ, ਜੀਵ (ਵਿਕਾਰਾਂ ਦੀ ਹੱਥੀਂ) ਵਧੀਕ ਲੁੱਟੇ ਜਾਂਦੇ ਹਨ, ਬੱਸ! ਇਉਂ ਹੀ ਪਾਪ ਕਰਦੇ ਕਰਦੇ ਸੰਸਾਰ-ਸਮੁੰਦਰ ਵਿਚ ਡੁੱਬਦੇ ਜਾਂਦੇ ਹਨ ॥੧॥

ਪਦ ਅਰਥ ਅਉਧ = ਉਮਰ। ਅਧਿਕ = ਬਹੁਤ। ਮੋਹਾਵਤ = ਠੱਗਿਆ ਜਾਂਦਾ ਹੈ। ਬੁਡੇ = ਡੁੱਬਦੇ ਜਾਂਦੇ ਹਨ। ਐਸੇ = ਇਉਂ ॥੧॥

SikhNet (Spanish)Y siendo desviado, mi vida pasa en vano, y cometiendo error tras error me hundo cada vez más en mi inconciencia. (1)

ਸਰਨਿ ਦੁਖ ਭੰਜਨ. ਪੁਰਖ ਨਿਰੰਜਨ; ਸਾਧੂ ਸੰਗਤਿ ਰਵਣੁ ਜੈਸੇ ॥

saran dukh bhanjan. purakh niranjan; saadhoo sangat ravan jaise |

Sant Singh KhalsaI have come to Your Sanctuary, Destroyer of pain; O Primal Immaculate Lord, may I dwell upon You in the Saadh Sangat, the Company of the Holy.
Manmohan SinghMy Immaculate Lord, the Destroyer of distress, I have entered Thine sanctuary, Unite me Thou with the guild of saints, so that I may repeat Thy Name.
Manmohan Singh (Punjabi)ਹੇ ਦਰਦ ਨਸ਼ਟ ਕਰਨਹਾਰ, ਮੇਰੇ ਪਵਿੱਤਰ ਪ੍ਰਭੂ, ਮੈਂ ਤੇਰੀ ਪਨਾਹ ਲਈ ਹੈ, ਤੂੰ ਮੈਨੂੰ ਸਤਿਸੰਗਤ ਨਾਲ ਜੋੜਦੇ, ਤਾਂ ਜੋ ਤੇਰੇ ਨਾਮ ਦਾ ਉਚਾਰਨ ਕਰਾਂ।
Fareedkot Teekaਹੇ ਸਰਣਾਗਤੋਂ ਕੇ ਦੁਖ ਦੂਰ ਕਰਨਹਾਰੇ ਨਿਰੰਜਨ ਪੁਰਖ! ਹਮਾਰੇ ਪਰ ਐਸੇ ਕ੍ਰਿਪਾਲ ਹੋਵੋ, ਜਿਸ ਤਰਾਂ ਤੇਰੇ ਸਾਧ ਸੰਗ ਮੇਂ (ਰਵਣੁ) ਚਲ ਕਰ ਪ੍ਰਾਪਤਿ ਹੋਵੇ, ਵਾ ਤਿਨ ਦੁਆਰੇ ਤੇਰਾ ਨਾਮ (ਰਵਣੁ) ਉਚਾਰਨ ਕਰੀਏ॥
Prof. Sahib Singhਹੇ ਦੁੱਖਾਂ ਦੇ ਨਾਸ ਕਰਨ ਵਾਲੇ! ਹੇ ਸਰਬ ਵਿਆਪਕ! ਹੇ ਮਾਇਆ ਦੇ ਪ੍ਰਭਾਵ ਤੋਂ ਪਰੇ ਰਹਿਣ ਵਾਲੇ! (ਮੇਹਰ ਕਰ, ਤਾ ਕਿ) ਜਿਵੇਂ ਭੀ ਹੋ ਸਕੇ (ਤੇਰਾ ਦਾਸ) ਸਾਧ ਸੰਗਤਿ ਵਿਚ (ਟਿਕ ਕੇ ਤੇਰਾ) ਸਿਮਰਨ ਕਰਦਾ ਰਹੇ।

ਪਦ ਅਰਥ ਦੁਖ ਭੰਜਨ = ਹੇ ਦੁੱਖਾਂ ਦੇ ਨਾਸ ਕਰਨ ਵਾਲੇ! ਪੁਰਖ = ਹੇ ਸਰਬ-ਵਿਆਪਕ! ਨਿਰੰਜਨ = ਹੇ ਮਾਇਆ ਦੇ ਪ੍ਰਭਾਵ ਤੋਂ ਪਰੇ! ਰਵਣੁ = ਸਿਮਰਨ। ਜੈਸੇ = ਜਿਵੇਂ ਹੋ ਸਕੇ।

SikhNet (Spanish)Ahora busco Tu Refugio, oh Aniquilador de la tristeza, oh Purusha Inmaculado, y viviendo en la Compañía de Tus Santos recito Tu Nombre.

ਕੇਸਵ. ਕਲੇਸ ਨਾਸ ਅਘ ਖੰਡਨ; ਨਾਨਕ. ਜੀਵਤ ਦਰਸ ਦਿਸੇ ॥੨॥੯॥੧੨੫॥

kesav. kales naas agh khanddan; naanak. jeevat daras dise |2|9|125|

Sant Singh KhalsaO Lord of beautiful hair, Destroyer of pain, Eradicator of sins, Nanak lives, gazing upon the Blessed Vision of Your Darshan. ||2||9||125||
Manmohan SinghO the Beauteously haired Lord the Destroyer of pain and the Dispeller of pain and the Dispeller of sins, Nanak lives only by seeing Thine vision.
Manmohan Singh (Punjabi)ਹੇ ਦੁੱਖ ਮੇਟਣਹਾਰ! ਅਤੇ ਪਾਪ ਕੱਟਣਹਾਰ ਸੰਦਰਾਂ ਕੇਸਾਂ ਵਾਲੇ ਸੁਆਮੀ, ਨਾਨਕ ਕੇਵਲ ਤੇਰਾ ਦਰਸ਼ਨ ਵੇਖ ਕੇ ਹੀ ਜੀਉਂਦਾ ਹੈ।
Fareedkot Teekaਹੇ ਕੇਸਵ ਕਲੇਸੋਂ ਕੇ ਨਾਸਕ ਪਾਪੋਂ ਕੇ ਖੰਡਨਹਾਰੇ ਵਾਹਿਗੁਰੂ! ਸ੍ਰੀ ਗੁਰੂ ਜੀ ਕਹਤੇ ਹੈਂ: ਹਮ ਦਾਸ ਤੇਰਾ ਦਰਸਨ ਦਿਸੇ ਤਉ ਹੀ ਜੀਵਤੇ ਹੈਂ॥੨॥੯॥੧੨੫॥☬ਬੇਨਤੀ ਕਰਤੇ ਹੈਂ:
Prof. Sahib Singhਹੇ ਨਾਨਕ! (ਆਖ-) ਹੇ ਕੇਸ਼ਵ! ਹੇ ਕਲੇਸ਼ਾਂ ਦੇ ਨਾਸ ਕਰਨ ਵਾਲੇ! ਹੇ ਪਾਪਾਂ ਦੇ ਨਾਸ ਕਰਨ ਵਾਲੇ! (ਤੇਰਾ ਦਾਸ) ਨਾਨਕ ਤੇਰਾ ਦਰਸਨ ਕਰ ਕੇ ਹੀ ਆਤਮਕ ਜੀਵਨ ਹਾਸਲ ਕਰਦਾ ਹੈ ॥੨॥੯॥੧੨੫॥

ਪਦ ਅਰਥ ਕੇਸਵ = ਹੇ ਕੇਸ਼ਵ! ਹੇ ਸੋਹਣੇ ਕੇਸਾਂ ਵਾਲੇ {केशाः प्रशस्याः सन्ति अस्य}। ਕਲੇਸ ਨਾਸ = ਹੇ ਕਲੇਸ਼ਾਂ ਦੇ ਨਾਸ ਕਰਨ ਵਾਲੇ! ਅਘ ਖੰਡਨ = ਹੇ ਪਾਪਾਂ ਦੇ ਨਾਸ ਕਰਨ ਵਾਲੇ! ਦਿਸੇ = ਦਿੱਸਿਆਂ ॥੨॥੯॥੧੨੫॥

SikhNet (Spanish)Oh Señor de Cabello Maravilloso, Destructor del error y del dolor, Nanak vive sólo para obtener el Bendito Darshan de Tu Visión.(2-9-125)

Open this shabad →

Shabad Guru Arjan Dev Ji Raag Bilaaval

ਰਾਗੁ ਬਿਲਾਵਲੁ ਮਹਲਾ ੫ ਦੁਪਦੇ ਘਰੁ ੯ ॥

raag bilaaval mahalaa 5 dupade ghar 9 |

Sant Singh KhalsaRaag Bilaaval, Fifth Mehl, Dho-Padhay, Ninth House:
Manmohan SinghRag Bilawal. 5th Guru Dupadas.
Manmohan Singh (Punjabi)ਰਾਗ ਬਿਲਾਵਲ। ਪੰਜਵੀਂ ਪਾਤਿਸ਼ਾਹੀ ਦੁਪਦੇ।
Prof. Sahib Singhਰਾਗ ਬਿਲਾਵਲੁ, ਘਰ ੯ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ-ਬੰਦਾਂ ਵਾਲੀ ਬਾਣੀ।
SikhNet (Spanish)Bilawal, Quinto Canal Divino, Du-Padas.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru

ਆਪਹਿ ਮੇਲਿ ਲਏ ॥

aapeh mel le |

Sant Singh KhalsaHe Himself merges us with Himself.
Manmohan SinghOf Himself, the Lord has blended me with Himself.
Manmohan Singh (Punjabi)ਮਾਲਕ ਨੇ ਖੁਦ ਹੀ ਮੈਨੂੰ ਆਪਣੇ ਨਾਲ ਅਭੇਦ ਕਰ ਲਿਆ ਹੈ।
Fareedkot Teekaਹੇ ਵਾਹਿਗੁਰੂ! ਤੈਨੇ ਅਪਣੇ ਦਾਸ ਆਪ ਹੀ ਮੇਲ ਲਏ ਹੈਂ॥
Prof. Sahib Singh(ਹੇ ਪ੍ਰਭੂ! ਤੇਰੀ ਸ਼ਰਨ ਪਿਆਂ ਨੂੰ ਤੂੰ) ਆਪਣੇ ਚਰਨਾਂ ਵਿਚ ਮਿਲਾ ਲੈਂਦਾ ਹੈਂ।

ਪਦ ਅਰਥ ਆਪਹਿ = ਆਪਿ ਹੀ {ਕ੍ਰਿਆ ਵਿਸ਼ੇਸ਼ਣ 'ਹਿ' ਹੀ ਦੇ ਕਾਰਨ ਲਫ਼ਜ਼ 'ਆਪਿ' ਦੀ 'ਿ' ਉੱਡ ਜਾਂਦੀ ਹੈ}।

SikhNet (Spanish)Por Sí Mismo el Señor me ha unido en Su Ser.

ਜਬ ਤੇ ਸਰਨਿ ਤੁਮਾਰੀ ਆਏ; ਤਬ ਤੇ ਦੋਖ ਗਏ ॥੧॥ ਰਹਾਉ ॥

jab te saran tumaaree aae; tab te dokh ge |1| rahaau |

Sant Singh KhalsaWhen I came to Your Sanctuary, my sins vanished. ||1||Pause||
Manmohan SinghFrom the time I have entered Thy asylum, since then my sins have hastened away. Pause.
Manmohan Singh (Punjabi)ਜਦ ਤੋਂ ਮੈਂ ਤੇਰੀ ਸ਼ਰਣਾਗਤ ਸੰਭਾਲੀ ਹੈ, ਉਦੋਂ ਤੋਂ ਮੇਰੇ ਪਾਪ ਦੌੜ ਗਏ ਹਨ। ਠਹਿਰਾਉ।
Fareedkot Teekaਜਬ ਤੇ ਹਮ ਤੁਮਾਰੀ ਸਰਣਿ ਆਏ ਹੈਂ ਤਬ ਤੇ ਹਮਾਰੇ ਦੋਖ ਦੂਰ ਹੋ ਗਏ ਹੈਂ॥੧॥ ਰਹਾਉ ॥
Prof. Sahib Singhਜਦੋਂ ਤੋਂ (ਜਿਹੜੇ ਮਨੁੱਖ) ਤੇਰੀ ਸਰਨ ਆਉਂਦੇ ਹਨ, ਤਦੋਂ ਤੋਂ (ਉਹਨਾਂ ਦੇ ਸਾਰੇ) ਪਾਪ ਦੂਰ ਹੋ ਜਾਂਦੇ ਹਨ ॥੧॥ ਰਹਾਉ ॥

ਪਦ ਅਰਥ ਤੇ = ਤੋਂ। ਦੋਖ = ਐਬ ਵਿਕਾਰ ॥੧॥ ਰਹਾਉ ॥

SikhNet (Spanish)Oh Dios, desde que busqué Tu Refugio todos mis dolores se han desvanecido.(1-Pausa)

ਤਜਿ ਅਭਿਮਾਨੁ ਅਰੁ ਚਿੰਤ ਬਿਰਾਨੀ; ਸਾਧਹ ਸਰਨ ਪਏ ॥

taj abhimaan ar chint biraanee; saadhah saran pe |

Sant Singh KhalsaRenouncing egotistical pride and other anxieties, I have sought the Sanctuary of the Holy Saints.
Manmohan SinghShedding my pride and other anxieties, I have sought the saints' protection.
Manmohan Singh (Punjabi)ਆਪਣਾ ਹੰਕਾਰ ਅਤੇ ਹੋਰ ਫਿਕਰ ਅੰਦੇਸੇ ਛੱਡ ਕੇ ਮੈਂ ਸੰਤਾਂ ਦੀ ਪਨਾਹ ਲਈ ਹੈ।
Fareedkot Teekaਬਿਗਾਨੀ ਚਿੰਤਾ ਸੰਬੰਧੀਆਂ ਕੀ ਪਾਲਨਾ ਫਿਕਰ ਔ ਅਭਿਮਾਨ ਕੋ ਤਿਆਗ ਕਰ ਅਬ ਹਮ ਸਾਧੂਓਂ ਕੀ ਸਰਨ ਪਏ ਹੈਂ॥
Prof. Sahib Singh(ਹੇ ਪ੍ਰਭੂ! ਜਿਨ੍ਹਾਂ ਨੂੰ ਤੂੰ ਆਪਣੇ ਚਰਨਾਂ ਵਿਚ ਜੋੜਦਾ ਹੈਂ, ਉਹ ਮਨੁੱਖ) ਅਹੰਕਾਰ ਛੱਡ ਕੇ ਅਤੇ ਬਿਗਾਨੀ ਆਸ ਦਾ ਖ਼ਿਆਲ ਛੱਡ ਕੇ ਸੰਤ ਜਨਾਂ ਦੀ ਸਰਨ ਆ ਪੈਂਦੇ ਹਨ,

ਪਦ ਅਰਥ ਅਰੁ = ਅਤੇ। ਤਜਿ = ਤਿਆਗ ਕੇ। ਚਿੰਤ ਬਿਰਾਨੀ = ਬਿਗਾਨੀ ਆਸ ਦਾ ਖ਼ਿਆਲ। ਸਾਧਹ = ਸੰਤ ਜਨਾਂ ਦੀ।

SikhNet (Spanish)Haciendo a un lado mi ego, y sin angustiarme por nadie más, he llegado hasta el Refugio de los Santos.

ਜਪਿ ਜਪਿ ਨਾਮੁ ਤੁਮੑਾਰੋ ਪ੍ਰੀਤਮ; ਤਨ ਤੇ ਰੋਗ ਖਏ ॥੧॥

jap jap naam tumaaro preetam; tan te rog khe |1|

Sant Singh KhalsaChanting, meditating on Your Name, O my Beloved, disease is eradicated from my body. ||1||
Manmohan SinghRemembering, remembering Thy Name, O my Beloved, the maladies are eradicated from my body.
Manmohan Singh (Punjabi)ਤੇਰੇ ਨਾਮ ਦਾ ਚਿੰਤਨ, ਚਿੰਤਨ ਕਰਨ ਦੁਆਰਾ, ਹੇ ਮੇਰੇ ਦਿਲ-ਜਾਨੀ! ਬੀਮਾਰੀਆਂ ਮੇਰੀ ਦੇਹ ਵਿਚੋਂ ਮਲੀਆਮੇਟ ਹੋ ਗਈਆਂ ਹਨ।
Fareedkot Teekaਹੇ ਪ੍ਰੀਤਮ! ਮਨ ਬਾਣੀ ਸੇ ਤੁਮਾਰਾ ਨਾਮੁ ਜਪ ਜਪ ਕੇ ਹਮਾਰੇ ਤਨ ਕੇ ਸਰਬ ਰੋਗ (ਖਏ) ਨਾਸ ਭਏ ਹੈਂ॥
Prof. Sahib Singhਅਤੇ, ਹੇ ਪ੍ਰੀਤਮ! ਸਦਾ ਤੇਰਾ ਨਾਮ ਜਪ ਜਪ ਕੇ ਉਹਨਾਂ ਦੇ ਸਰੀਰ ਵਿਚੋਂ ਸਾਰੇ ਰੋਗ ਨਾਸ ਹੋ ਜਾਂਦੇ ਹਨ ॥੧॥

ਪਦ ਅਰਥ ਜਪਿ = ਜਪਿ ਕੇ। ਪ੍ਰੀਤਮ = ਹੇ ਪ੍ਰੀਤਮ! ਖਏ = ਨਾਸ ਹੋ ਗਏ ਹਨ ॥੧॥

SikhNet (Spanish)Contemplando Tu Nombre, oh Amor, todos los males de mi cuerpo se han ido. (1)

ਮਹਾ ਮੁਗਧ ਅਜਾਨ ਅਗਿਆਨੀ; ਰਾਖੇ ਧਾਰਿ ਦਏ ॥

mahaa mugadh ajaan agiaanee; raakhe dhaar de |

Sant Singh KhalsaEven utterly foolish, ignorant and thoughtless persons have been saved by the Kind Lord.
Manmohan SinghThe utterly foolish, ignorant and unwise persons, the Lord has mercifully saved.
Manmohan Singh (Punjabi)ਪਰਮ ਪੁਰਖ, ਬੇਸਮਝ ਅਤੇ ਬੇਅਕਲ ਪੁਰਸ਼ਾਂ ਦੀ ਪ੍ਰਭੂ ਨੇ ਕਿਰਪਾ ਕਰ ਕੇ ਰੱਖਿਆ ਕੀਤੀ ਹੈ।
Fareedkot Teekaਮਨ ਤਨ ਬਾਣੀ ਸੇ ਮਹਾਂ ਮੁਗਧ ਅਜਾਨ ਅਗ੍ਯਾਨੀ ਹਮ ਜਨ ਤੁਮ ਨੇ ਦਇਆ ਧਾਰ ਕਰ ਰਾਖੇ ਹੈਂ॥
Prof. Sahib Singh(ਹੇ ਪ੍ਰਭੂ! ਜੇਹੜੇ ਮਨੁੱਖ ਤੇਰੀ ਕਿਰਪਾ ਨਾਲ ਸੰਤ ਜਨਾਂ ਦੀ ਸ਼ਰਨੀ ਪੈਂਦੇ ਹਨ, ਉਹਨਾਂ) ਵੱਡੇ ਵੱਡੇ ਮੂਰਖਾਂ ਅੰਞਾਣਾਂ ਅਤੇ ਅਗਿਆਨੀਆਂ ਨੂੰ ਭੀ ਤੂੰ ਦਇਆ ਕਰ ਕੇ (ਵਿਕਾਰਾਂ ਰੋਗਾਂ ਤੋਂ) ਬਚਾ ਲੈਂਦਾ ਹੈਂ।

ਪਦ ਅਰਥ ਮੁਗਧ = ਮੂਰਖ। ਦਏ = ਦਇਆ। ਧਾਰਿ = ਧਾਰ ਕੇ, ਕਰ ਕੇ।

SikhNet (Spanish)Oh Señor, en Tu Misericordia salvas a los tontos y a los ignorantes.

ਕਹੁ ਨਾਨਕ. ਗੁਰੁ ਪੂਰਾ ਭੇਟਿਓ; ਆਵਨ ਜਾਨ ਰਹੇ ॥੨॥੧॥੧੨੬॥

kahu naanak. gur pooraa bhettio; aavan jaan rahe |2|1|126|

Sant Singh KhalsaSays Nanak, I have met the Perfect Guru; my comings and goings have ended. ||2||1||126||
Manmohan SinghSays Nanak I have met the Perfect Guru and my comings and goings have ended.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਮੈਂ ਪੂਰਨ ਗੁਰਾਂ ਨੂੰ ਮਿਲ ਪਿਆ ਹਾਂ, ਅਤੇ ਮੇਰੇ ਆਉਣੇ ਤੇ ਜਾਣੇ ਮੁੱਕ ਗਏ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਹਮ ਕੋ ਪੂਰਾ ਸਤਿਗੁਰੂ (ਭੇਟਿਓ) ਮਿਲਾ ਤਬ ਹਮਾਰਾ ਆਵਣ ਜਾਣ (ਰਹੇ) ਦੂਰ ਭਏ ਹੈਂ॥੨॥੧॥੧੨੬॥☬ਸਤਿਗੁਰੋਂ ਸੇ ਅਪਨਾ ਲਾਭ ਹੂਆ ਉਚਾਰਨ ਕਰਤੇ ਹੈਂ:
Prof. Sahib Singhਨਾਨਕ ਆਖਦਾ ਹੈ- (ਹੇ ਭਾਈ! ਜਿਨ੍ਹਾਂ ਮਨੁੱਖਾਂ ਨੂੰ) ਪੂਰਾ ਗੁਰੂ ਮਿਲ ਪੈਂਦਾ ਹੈ, (ਉਹਨਾਂ ਦੇ) ਜਨਮ ਮਰਨ ਦੇ ਗੇੜ ਮੁੱਕ ਜਾਂਦੇ ਹਨ ॥੨॥੧॥੧੨੬॥

ਪਦ ਅਰਥ ਭੇਟਿਓ = ਮਿਲਿਆ। ਰਹੇ = ਮੁੱਕ ਗਏ ॥੨॥੧॥੧੨੬॥

* ਨੋਟ: ਨਵੇਂ ਸੰਗ੍ਰਹ ਦਾ ਇਹ ਪਹਿਲਾ ਸ਼ਬਦ ਹੈ।

SikhNet (Spanish)Dice Nanak, cuando uno encuentra al Guru Perfecto, las idas y venidas cesan. (2-1-126)

Open this shabad →

Shabad Guru Arjan Dev Ji Raag Bilaaval continues on Ang 830

ਬਿਲਾਵਲੁ ਮਹਲਾ ੫ ॥

bilaaval mahalaa 5 |

Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino

ਜੀਵਉ. ਨਾਮੁ ਸੁਨੀ ॥

jeevau. naam sunee |

Sant Singh KhalsaHearing Your Name, I live.
Manmohan SinghI live by hearing Thy Name, O Lord.
Manmohan Singh (Punjabi)ਮੈਂ ਤੇਰਾ ਨਾਮ ਸੁਣਨ ਦੁਆਰਾ, ਜੀਉਂਦਾ ਹਾਂ, ਹੇ ਪ੍ਰਭੂ!
Fareedkot Teekaਮੈਂ ਵਾਹਿਗੁਰੂ ਕਾ ਨਾਮ ਸੁਨ ਕਰ ਜੀਵਤਾ ਹੂੰ॥
Prof. Sahib Singh(ਹੇ ਭਾਈ! ਪਰਮਾਤਮਾ ਦਾ) ਨਾਮ ਸੁਣ ਕੇ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੋ ਜਾਂਦਾ ਹੈ,

ਪਦ ਅਰਥ ਜੀਵਉ = ਜੀਵਉਂ, ਮੈਂ ਜੀਊ ਪੈਂਦਾ ਹਾਂ, ਮੈਨੂੰ ਆਤਮਕ ਜੀਵਨ ਮਿਲ ਜਾਂਦਾ ਹੈ। ਸੁਨੀ = ਸੁਨਿ, ਸੁਣ ਕੇ।

SikhNet (Spanish)Vivo escuchando Tu Nombre, oh Señor.

ਜਉ ਸੁਪ੍ਰਸੰਨ ਭਏ ਗੁਰ ਪੂਰੇ; ਤਬ ਮੇਰੀ ਆਸ ਪੁਨੀ ॥੧॥ ਰਹਾਉ ॥

jau suprasan bhe gur poore; tab meree aas punee |1| rahaau |

Sant Singh KhalsaWhen the Perfect Guru became pleased with me, then my hopes were fulfilled. ||1||Pause||
Manmohan SinghWhen the Perfect Guru is mightily pleased with me, then is my hope realised. Pause.
Manmohan Singh (Punjabi)ਜਦ ਪੂਰਨ ਗੁਰੂ ਮੇਰੇ ਤੇ ਪਰਮ ਪਰਸੰਨ ਹੋ ਜਾਂਦੇ ਹਨ, ਤਦ ਮੇਰੀ ਉਮੀਦ ਪੂਰਨ ਹੋ ਜਾਂਦੀ ਹੈ। ਠਹਿਰਾਉ।
Fareedkot Teekaਜਬ ਪੂਰੇ ਸਤਿਗੁਰ ਮੇਰੇ ਪਰ ਸੁਪ੍ਰਸੰਨ ਹੋਤੇ ਭਏ ਤਬ ਮੇਰੀ ਆਸਾ ਪੂਰਨ ਹੋਤੀ ਭਈ ਹੈ॥੧॥ ਰਹਾਉ ॥
Prof. Sahib Singh(ਪਰ ਪ੍ਰਭੂ ਦਾ ਨਾਮ ਸਿਮਰਨ ਦੀ) ਇਹ ਮੇਰੀ ਆਸ ਤਦੋਂ ਪੂਰੀ ਹੁੰਦੀ ਹੈ ਜਦੋਂ ਪੂਰਾ ਗੁਰੂ (ਮੇਰੇ ਉੱਤੇ) ਬਹੁਤ ਪ੍ਰਸੰਨ ਹੁੰਦਾ ਹੈ ॥੧॥ ਰਹਾਉ ॥

ਪਦ ਅਰਥ ਜਉ = ਜਦੋਂ। ਪੁਨੀ = ਪੁੱਗ ਜਾਂਦੀ ਹੈ, ਪੂਰੀ ਹੋ ਜਾਂਦੀ ਹੈ ॥੧॥ ਰਹਾਉ ॥

SikhNet (Spanish)Cuando el Guru Perfecto está complacido, entro en un Estado de Plenitud. (1-Pausa)

ਪੀਰ ਗਈ. ਬਾਧੀ ਮਨਿ ਧੀਰਾ; ਮੋਹਿਓ ਅਨਦ ਧੁਨੀ ॥

peer gee. baadhee man dheeraa; mohio anad dhunee |

Sant Singh KhalsaPain is gone, and my mind is comforted; the music of bliss fascinates me.
Manmohan SinghMy pain is past, my mind is comforted and the melody of bliss has bewitched me.
Manmohan Singh (Punjabi)ਮੇਰੀ ਪੀੜ ਮਿੱਟ ਗਈ ਹੈ, ਮੇਰੇ ਚਿੱਤ ਦਾ ਧਰਵਾਸ ਬੱਝ ਗਿਆ ਹੈ ਅਤੇ ਖੁਸ਼ੀ ਦੇ ਰਾਗ ਨੇ ਮੈਨੂੰ ਫਰੇਫਤਾ ਕਰ ਲਿਆ ਹੈ।
Fareedkot Teekaਜਨਮ ਮਰਨ ਕੀ ਪੀੜਾ ਦੂਰ ਹੋ ਗਈ ਔ ਮਨ ਮੇਂ ਧੀਰਜਤਾ ਬਾਂਧ ਲਈ ਹੈ। ਜੋ ਵਾਹਿਗੁਰੂ ਕੇ ਗੁਣੋਂ ਸਹਤ ਸੰਤ ਜਨ ਬਚਨ ਕਰਤੇ ਹੈਂ, ਤਿਸ ਅਨੰਦਦਾਇਕ ਧੁਨੀ ਮੇਂ ਮੇਰਾ ਮਨ ਮੋਹਿਤ ਭਯਾ ਹੈ॥
Prof. Sahib Singh(ਹੇ ਭਾਈ! ਗੁਰੂ ਦੀ ਕਿਰਪਾ ਨਾਲ ਜਦੋਂ ਮੈਂ ਨਾਮ ਜਪਦਾ ਹਾਂ, ਮੇਰੇ ਅੰਦਰੋਂ) ਪੀੜ ਦੂਰ ਹੋ ਜਾਂਦੀ ਹੈ, ਮੇਰੇ ਵਿਚ ਹੌਸਲਾ ਬਣ ਜਾਂਦਾ ਹੈ, ਮੈਂ (ਆਪਣੇ ਅੰਦਰ ਪੈਦਾ ਹੋਏ) ਆਤਮਕ ਆਨੰਦ ਦੀ ਰੌ ਨਾਲ ਮਸਤ ਹੋ ਜਾਂਦਾ ਹਾਂ।

ਪਦ ਅਰਥ ਪੀਰ = ਪੀੜ। ਬਾਧੀ = ਬੱਝ ਗਈ। ਮਨਿ = ਮਨ ਵਿਚ। ਧੀਰਾ = ਧੀਰਜ। ਅਨਦ ਧੁਨੀ = ਆਨੰਦ ਦੀ ਰੌ ਨਾਲ।

SikhNet (Spanish)Mi dolor desaparece, mi mente se conforta y la música Ambrosial de la Palabra me maravilla.

ਉਪਜਿਓ ਚਾਉ ਮਿਲਨ ਪ੍ਰਭ ਪ੍ਰੀਤਮ; ਰਹਨੁ. ਨ ਜਾਇ ਖਿਨੀ ॥੧॥

aupajio chaau milan prabh preetam; rehan. na jaae khinee |1|

Sant Singh KhalsaThe yearning to meet my Beloved God has welled up within me. I cannot live without Him, even for an instant. ||1||
Manmohan SinghWithin me has welled up yearning to meet my Beloved Lord, I can live not without Him even for an instant.
Manmohan Singh (Punjabi)ਆਪਣੇ ਪਿਆਰੇ ਸੁਆਮੀ ਨੂੰ ਭੇਟਣ ਲਈ ਮੇਰੇ ਚਿੱਤ ਵਿੱਚ ਉਮੰਗ ਉਤਪੰਨ ਹੋ ਗਈ ਹੈ। ਉਸ ਦਾ ਬਾਝੋਂ ਮੈਂ ਇਕ ਮੁਹਤ ਭਰ ਭੀ ਰਹਿ ਨਹੀਂ ਸਕਦਾ।
Fareedkot Teekaਤਿਸ ਪਿਆਰੇ ਪ੍ਰਭੂ ਕੇ ਮਿਲਨੇ ਕਾ ਚਾਉ ਮੇਰੇ ਰਿਦੇ ਮੇਂ ਉਪਜ ਆਇਆ ਹੈ, ਤਿਸ ਬਿਨਾ ਅਬ ਏਕ ਖਿਨਮਾਤ੍ਰ ਭੀ ਰਹਿਆ ਨਹੀਂ ਜਾਤਾ ਹੈ॥੧॥
Prof. Sahib Singhਮੇਰੇ ਅੰਦਰ ਪ੍ਰੀਤਮ ਪ੍ਰਭੂ ਨੂੰ ਮਿਲਣ ਦਾ ਚਾਉ ਪੈਦਾ ਹੋ ਜਾਂਦਾ ਹੈ, (ਉਹ ਚਾਉ ਇਤਨਾ ਤੀਬਰ ਹੋ ਜਾਂਦਾ ਹੈ ਕਿ ਪ੍ਰਭੂ ਦੇ ਮਿਲਾਪ ਤੋਂ ਬਿਨਾ) ਇਕ ਖਿਨ ਭੀ ਰਿਹਾ ਨਹੀਂ ਜਾ ਸਕਦਾ ॥੧॥

ਪਦ ਅਰਥ ਖਿਨੀ = ਇਕ ਖਿਨ ਵਾਸਤੇ ਭੀ ॥੧॥

SikhNet (Spanish)En mí vive la añoranza de poder ver a mi Dios, pues sin Él no puedo vivir ni un instante. (1)

Open this shabad (7 lines, Angs 829-830) →

Ang 829 of 1430