ੴ

ਸਿੱਖਬਾਣੀ · SikhBani

ਗੁਰਮੁਖਿ ਭਗਤਿ ਕਰਹਿ ਪ੍ਰਭ ਭਾਵਹਿ ਅਨਦਿਨੁ ਨਾਮੁ ਵਖਾਣੇ ॥

guramukh bhagat kareh prabh bhaaveh anadin naam vakhaane
Guru Amardas Ji ਗੁਰੂ ਅਮਰਦਾਸ ਜੀ · Raag Sorath · Ang 601 · 15 lines
Translations

ਸੋਰਠਿ ਮਹਲਾ ੩ ॥

soratth mahalaa 3 |

Sant Singh KhalsaSorat'h, Third Mehl:
Manmohan SinghSorath 3rd Guru.
Manmohan Singh (Punjabi)ਸੋਰਠਿ ਤੀਜੀ ਪਾਤਿਸ਼ਾਹੀ।
SikhNet (Spanish)Sorath, Mejl Guru Amar Das, Tercer Canal Divino.

ਗੁਰਮੁਖਿ ਭਗਤਿ ਕਰਹਿ ਪ੍ਰਭ ਭਾਵਹਿ; ਅਨਦਿਨੁ ਨਾਮੁ ਵਖਾਣੇ ॥

guramukh bhagat kareh prabh bhaaveh; anadin naam vakhaane |

Sant Singh KhalsaThe Gurmukhs practice devotional worship, and become pleasing to God; night and day, they chant the Naam, the Name of the Lord.
Manmohan SinghThe pious persons embrace meditation and become pleasing to the Lord. Night and day they repeat the Name.
Manmohan Singh (Punjabi)ਪਵਿੱਤ੍ਰ ਪੁਰਸ਼ ਸਿਮਰਨ ਕਰਦੇ ਹਨ ਤੇ ਸੁਆਮੀ ਨੂੰ ਚੰਗੇ ਲੱਗਣ ਲੱਗ ਜਾਂਦੇ ਹਨ। ਰਾਤ ਦਿਨ ਉਹ ਉਚਾਰਨ ਕਰਦੇ ਹਨ।
Fareedkot Teekaਜੋ ਗੁਰਮੁਖਿ ਹੈਂ, ਸੋ ਭਗਤੀ ਕਰਤੇ ਹੈਂ ਅਰ ਰਾਤ ਦਿਨ ਨਾਮ ਹੀ ਕਾ ਬਖਿਆਨ ਕਰਤੇ ਹੈਂ, ਅਰ ਵਹੁ ਪ੍ਰਭੂ ਪਰਮਾਤਮਾ ਕੋ ਅਛੇ ਲਗਤੇ ਹੈਂ॥
Prof. Sahib Singhਹੇ ਭਾਈ! ਗੁਰੂ ਦੀ ਸਰਨ ਪੈਣ ਵਾਲੇ ਮਨੁੱਖ ਹਰ ਵੇਲੇ ਪਰਮਾਤਮਾ ਦਾ ਨਾਮ ਸਿਮਰ ਕੇ ਭਗਤੀ ਕਰਦੇ ਹਨ ਅਤੇ ਪਰਮਾਤਮਾ ਨੂੰ ਪਿਆਰੇ ਲੱਗਦੇ ਹਨ।

ਪਦ ਅਰਥ ਗੁਰਮੁਖਿ = ਗੁਰੂ ਦੀ ਸਰਨ ਪੈਣ ਵਾਲੇ ਮਨੁੱਖ। ਪ੍ਰਭ ਭਾਵਹਿ = ਪ੍ਰਭੂ ਨੂੰ ਪਿਆਰੇ ਲੱਗਦੇ ਹਨ। ਵਖਾਣੇ = ਵਖਾਣਿ, ਵਖਾਣ ਕੇ।

SikhNet (Spanish)El Señor está complacido con aquéllos que alaban al Señor por la Gracia del Guru, y ellos recitan siempre el Nombre del Señor.

ਭਗਤਾ ਕੀ ਸਾਰ ਕਰਹਿ. ਆਪਿ ਰਾਖਹਿ; ਜੋ ਤੇਰੈ ਮਨਿ ਭਾਣੇ ॥

bhagataa kee saar kareh. aap raakheh; jo terai man bhaane |

Sant Singh KhalsaYou Yourself protect and take care of Your devotees, who are pleasing to Your Mind.
Manmohan SinghThy Thyself, O Lord protectest and takest care of Thine saints, who are pleasing to Thy mind.
Manmohan Singh (Punjabi)ਤੂੰ ਹੇ ਸਾਹਿਬ! ਆਪਣਿਆਂ ਸਾਧੂਆਂ ਦੀ ਰੱਖਿਆ ਅਤੇ ਸਾਰ ਸੰਭਾਲ ਕਰਦਾ ਹੈ, ਜਿਹੜੇ ਤੇਰੇ ਚਿੱਤ ਨੂੰ ਭਾਉਂਦੇ ਹਨ।
Fareedkot Teekaਪੁਨਾ ਭਗਤ ਐਸੇ ਪ੍ਰਾਰਥਨਾ ਕਰਤੇ ਹੈਂ: ਹੇ ਹਰੀ! ਜੋ ਤੇਰੇ ਮਨ ਮੇਂ ਭਾਏ ਹੈਂ ਤਿਨ ਭਗਤੋਂ ਕੀ ਤੂੰ ਸਮਾਲ ਕਰਤਾ ਹੈਂ॥
Prof. Sahib Singhਹੇ ਪ੍ਰਭੂ! ਭਗਤਾਂ ਦੀ ਸੰਭਾਲ ਤੂੰ ਆਪ ਕਰਦਾ ਹੈਂ, ਤੂੰ ਆਪ ਉਹਨਾਂ ਦੀ ਰੱਖਿਆ ਕਰਦਾ ਹੈਂ, ਕਿਉਂਕਿ ਉਹ ਤੈਨੂੰ ਆਪਣੇ ਮਨ ਵਿਚ ਪਿਆਰੇ ਲੱਗਦੇ ਹਨ।

ਪਦ ਅਰਥ ਸਾਰ = ਸੰਭਾਲ। ਕਰਹਿ = ਤੂੰ ਕਰਦਾ ਹੈਂ। ਮਨਿ = ਮਨ ਵਿਚ।

SikhNet (Spanish)Aquéllos Devotos a quienes escoges, los proteges, oh Señor.

ਤੂ ਗੁਣਦਾਤਾ ਸਬਦਿ ਪਛਾਤਾ; ਗੁਣ ਕਹਿ ਗੁਣੀ ਸਮਾਣੇ ॥੧॥

too gunadaataa sabad pachhaataa; gun keh gunee samaane |1|

Sant Singh KhalsaYou are the Giver of virtue, realized through the Word of Your Shabad. Uttering Your Glories, we merge with You, O Glorious Lord. ||1||
Manmohan SinghThou art the Giver of merits and art recognised through the Name. Uttering Thy praise the mortals merge in Thee, O Virtuous Lord.
Manmohan Singh (Punjabi)ਤੂੰ ਖੂਬੀਆਂ ਦੇਣ ਵਾਲਾ ਹੈ ਅਤੇ ਨਾਮ ਦੇ ਰਾਹੀਂ ਸਿਞਾਣਿਆ ਜਾਂਦਾ ਹੈ। ਤੇਰੀ ਸਿਫ਼ਤ-ਸਨਾ ਉਚਾਰ, ਪ੍ਰਾਣੀ ਤੇਰੇ ਵਿੱਚ ਲੀਨ ਹੋ ਜਾਂਦਾ ਹੈ, ਹੇ ਗੁਣਵਾਨ ਪ੍ਰਭੂ!
Fareedkot Teekaਔਰ ਤੂੰ ਜੋ (ਗੁਣਦਾਤਾ) ਗੁਣੋਂ ਕਾ ਦੇਨੇਹਾਰਾ ਅਕਾਲ ਪੁਰਖ ਗੁਰਉਪਦੇਸ਼ ਕਰ ਕੇ ਜਾਨਾ ਹੈ, ਹੇ ਗੁਣੀ! ਇਸੀ ਸੇ ਤੇਰੇ ਗੁਣ ਉਚਾਰ ਕਰ ਭਗਤ ਤੇਰੇ ਮੇਂ ਮਿਲੇ ਹੈਂ॥੧॥
Prof. Sahib Singhਤੂੰ ਉਹਨਾਂ ਨੂੰ ਆਪਣੇ ਗੁਣ ਬਖ਼ਸ਼ਦਾ ਹੈਂ, ਗੁਰੂ ਦੇ ਸ਼ਬਦ ਦੀ ਰਾਹੀਂ ਉਹ ਤੇਰੇ ਨਾਲ ਸਾਂਝ ਪਾਂਦੇ ਹਨ। ਹੇ ਭਾਈ! ਪਰਮਾਤਮਾ ਦੀ ਸਿਫ਼ਤ-ਸਾਲਾਹ ਕਰ ਕਰ ਕੇ (ਭਗਤ) ਗੁਣਾਂ ਦੇ ਮਾਲਕ-ਪ੍ਰਭੂ ਵਿਚ ਲੀਨ ਰਹਿੰਦੇ ਹਨ ॥੧॥

ਪਦ ਅਰਥ ਸਬਦਿ = ਸ਼ਬਦ ਦੀ ਰਾਹੀਂ। ਗੁਣੀ = ਗੁਣਾਂ ਦੇ ਮਾਲਕ-ਪ੍ਰਭੂ ਵਿਚ ॥੧॥

SikhNet (Spanish)Eres el Dador de Méritos y eres revelado a través de la Palabra, y cantando Tu Alabanza, nos fundimos en Tu Ser. (1)

ਮਨ ਮੇਰੇ; ਹਰਿ ਜੀਉ ਸਦਾ ਸਮਾਲਿ ॥

man mere; har jeeo sadaa samaal |

Sant Singh KhalsaO my mind, remember always the Dear Lord.
Manmohan SinghMy soul, ever remember, thou, the praise worthy God.
Manmohan Singh (Punjabi)ਮੇਰੀ ਜਿੰਦੇ! ਤੂੰ ਸਦੀਵ ਹੀ ਉਪਮਾਯੋਗ ਵਾਹਿਗੁਰੂ ਦਾ ਸਿਮਰਨ ਕਰ।
Fareedkot Teekaਹੇ ਮੇਰੇ ਮਨ! ਸਦੀਵ ਕਾਲ ਹਰਿ ਜੀ ਕਾ ਸਿਮਰਨ ਕਰ॥☬ਸੋ ਹਰਿ ਕਾ ਨਾਮ ਕੈਸਾ ਹੈ?
Prof. Sahib Singhਹੇ ਮੇਰੇ ਮਨ! ਪਰਮਾਤਮਾ ਨੂੰ ਸਦਾ ਚੇਤੇ ਕਰਦਾ ਰਹੁ।

ਪਦ ਅਰਥ ਸਮਾਲਿ = ਸੰਭਾਲ, ਚੇਤੇ ਰੱਖ।

SikhNet (Spanish)Oh mente mía, alaba siempre al Señor,

ਅੰਤ ਕਾਲਿ ਤੇਰਾ ਬੇਲੀ ਹੋਵੈ; ਸਦਾ ਨਿਬਹੈ ਤੇਰੈ ਨਾਲਿ ॥ ਰਹਾਉ ॥

ant kaal teraa belee hovai; sadaa nibahai terai naal | rahaau |

Sant Singh KhalsaAt the very last moment, He alone shall be your best friend; He shall always stand by you. ||Pause||
Manmohan SinghAt the last moment, He shall be thy Friend and shall ever stand by thee. Pause.
Manmohan Singh (Punjabi)ਅਖੀਰ ਦੇ ਵੇਲੇ ਉਹ ਤੇਰਾ ਮਿੱਤ੍ਰ ਹੋਵੇਗਾ ਅਤੇ ਹਮੇਸ਼ਾਂ ਹੀ ਤੇਰਾ ਪੱਖ ਪੂਰੇਗਾ। ਠਹਿਰਾਉ।
Fareedkot Teekaਜੋ ਅੰਤ (ਕਾਲਿ) ਸਮੇਂ ਮੇਂ ਮਿਤ੍ਰ, ਭਾਵ ਰਖ੍ਯਕ ਹੋਵੇ ਔ ਸਦੀਵ ਤੇਰੇ ਸਾਥ ਪਰਲੋਕ ਮੇਂ ਨਿਰਬਾਹ ਕਰੇ॥ ਰਹਾਉ ॥
Prof. Sahib Singhਅਖ਼ੀਰਲੇ ਸਮੇ ਪਰਮਾਤਮਾ ਹੀ ਤੇਰਾ ਮਦਦਗਾਰ ਬਣੇਗਾ, ਪਰਮਾਤਮਾ ਸਦਾ ਤੇਰੇ ਨਾਲ ਸਾਥ ਨਿਬਾਹੇਗਾ ਰਹਾਉ॥

ਪਦ ਅਰਥ ਬੇਲੀ = ਮਦਦ-ਗਾਰ ॥ਰਹਾਉ॥

SikhNet (Spanish)Quien te da compañía al final, y Quien permanecerá siempre contigo. (Pausa)

ਦੁਸਟ ਚਉਕੜੀ. ਸਦਾ ਕੂੜੁ ਕਮਾਵਹਿ; ਨਾ ਬੂਝਹਿ ਵੀਚਾਰੇ ॥

dusatt chaukarree. sadaa koorr kamaaveh; naa boojheh veechaare |

Sant Singh KhalsaThe gathering of the wicked enemies shall always practice falsehood; they do not contemplate understanding.
Manmohan SinghThe assemblage of the wicked ever practises falsehood and thinks not of the Lord's meditation.
Manmohan Singh (Punjabi)ਲੁੱਚਿਆਂ ਲੰਡਿਆਂ ਦੀ ਜੁੰਡੀ ਹਮੇਸ਼ਾਂ ਝੂਠ ਦਾ ਵਿਚਾਰ ਕਰਦੀ ਅਤੇ ਸੁਆਮੀ ਦੇ ਸਿਮਰਨ ਵਲ ਧਿਆਨ ਹੀ ਨਹੀਂ ਦਿੰਦੀ।
Fareedkot Teekaਜੋ ਦੁਸਟੋਂ ਕੀ ਚੌਂਕੜੀ ਹੈ ਜੈਸੇ- ਦੁਰਜੋਧਨ, ਛਕਨੀ, ਦੁਹਸਾਸਨ, ਕਰਨ ਆਦਿਕ ਝੂਠ ਨਿਤ ਹੀ ਕਮਾਵਤੇ ਥੇ। ਤੈਸੇ ਜਿਨ ਕੇ ਦੁਸ਼ਟ ਚਾਰ ਅੰਤਹਕਰਣ ਹੈ, ਸੋ ਆਤਮ ਬੀਚਾਰ ਕੋ ਨਹੀਂ ਬੂਝੈ ਹੈ॥☬ਦੁਸਟਪੁਣਾ ਕਰਣ ਮੇਂ ਉਦਾਹਰਣ ਕਹਤੇ ਹੈਂ:
Prof. Sahib Singhਪਰ, ਹੇ ਭਾਈ! ਭੈੜੇ ਮਨੁੱਖ ਸਦਾ ਭੈੜ ਹੀ ਕਮਾਂਦੇ ਹਨ, ਉਹ ਵਿਚਾਰ ਕਰ ਕੇ ਸਮਝਦੇ ਨਹੀਂ,

ਪਦ ਅਰਥ ਦੁਸਟ ਚਉਕੜੀ = ਦੁਸ਼ਟਾਂ ਦਾ ਟੋਲਾ। ਵੀਚਾਰੇ = ਵੀਚਾਰਿ, ਵਿਚਾਰ ਕਰ ਕੇ।

SikhNet (Spanish)La reunión de los enemigos viciosos trae como resultado la práctica de la falsedad, porque no conocen ni meditan en lo Real.

ਨਿੰਦਾ ਦੁਸਟੀ ਤੇ. ਕਿਨਿ ਫਲੁ ਪਾਇਆ; ਹਰਣਾਖਸ ਨਖਹਿ ਬਿਦਾਰੇ ॥

nindaa dusattee te. kin fal paaeaa; haranaakhas nakheh bidaare |

Sant Singh KhalsaWho can obtain fruit from the slander of evil enemies? Remember that Harnaakhash was torn apart by the Lord's claws.
Manmohan SinghFrom evil slander, who has ever obtained the fruit? Harnakhsh was torn with the nails.
Manmohan Singh (Punjabi)ਪਾਪਣ ਬਦਖੋਈ ਤੋਂ ਕਦੋਂ ਕਿਸ ਨੂੰ ਫਲ ਪ੍ਰਾਪਤ ਹੋਇਆ ਹੈ? ਹਰਨਾਖਸ਼ ਨੌਹਾਂ ਨਾਲ ਪਾੜ ਦਿੱਤਾ ਗਿਆ ਸੀ।
Fareedkot Teekaਦੇਖੋ ਤੋ ਸਹੀ ਨਿੰਦਿਆ ਔ ਦੁਸ਼ਟਤਾ ਕਰਨੇ ਸੇ ਕਿਸ ਨੇ ਫਲ੍ਹ ਪਾਇਆ ਹੈ, ਭਾਵ ਇਹ ਕਿਸੀ ਨੇ ਨਹੀਂ ਪਾਯਾ। ਹਰਨਾਖਸ ਜੈਸੇ ਬਲਵਾਨ ਇਸ ਨਿੰਦਾ ਦੁਸਟੀ ਕਰਨੇ ਸੇ ਨਰਸਿੰਘ ਰੂਪ ਮਹਾਰਾਜ ਨੇ ਨਖੋਂ ਦ੍ਵਾਰਾ ਬਿਦਾਰਣ ਕਰ ਦੀਏ॥
Prof. Sahib Singhਕਿ ਭੈੜੀ ਨਿੰਦਿਆ (ਆਦਿਕ) ਤੋਂ ਕਿਸੇ ਨੇ ਕਦੇ ਚੰਗਾ ਫਲ ਨਹੀਂ ਪਾਇਆ। ਹਰਣਾਖਸ਼ (ਨੇ ਭਗਤ ਨੂੰ ਦੁੱਖ ਦੇਣਾ ਸ਼ੁਰੂ ਕੀਤਾ, ਤਾਂ ਉਹ) ਨਹੁੰਆਂ ਨਾਲ ਚੀਰਿਆ ਗਿਆ।

ਪਦ ਅਰਥ ਦੁਸਟੀ = ਚੰਦਰੀ। ਕਿਨਿ = ਕਿਸ ਨੇ? ਨਖਹਿ = ਨਹੁੰਆਂ ਨਾਲ। ਬਿਦਾਰੇ = ਪਾੜਿਆ ਗਿਆ।

SikhNet (Spanish)¿Qué se puede obtener de la calumnia de los enemigos?, Recuerda como Jarnakash fue desgarrado por las Garras del Señor.

ਪ੍ਰਹਿਲਾਦੁ ਜਨੁ ਸਦ ਹਰਿ ਗੁਣ ਗਾਵੈ; ਹਰਿ ਜੀਉ ਲਏ ਉਬਾਰੇ ॥੨॥

prahilaad jan sad har gun gaavai; har jeeo le ubaare |2|

Sant Singh KhalsaPrahlaad, the Lord's humble servant, constantly sang the Glorious Praises of the Lord, and the Dear Lord saved him. ||2||
Manmohan SinghThe Lord's slave Prahlad ever sang God's praise and him the Praiseworthy Lord did deliver.
Manmohan Singh (Punjabi)ਸਾਈਂ ਦਾ ਗੋਲਾ ਪ੍ਰਹਿਲਾਦ ਹਮੇਸ਼ਾਂ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਸੀ ਤੇ ਉਸ ਨੂੰ ਉਪਮਾ ਯੋਗ ਸਾਈਂ ਨੇ ਬਚਾ ਲਿਆ।
Fareedkot Teekaਪ੍ਰਹਲਾਦ ਭਗਤ ਸਦੀਵਕਾਲ ਹਰਿ ਕੇ ਗੁਣੋਂ ਕੋ ਗਾਇਨ ਕਰਤਾ ਥਾ। ਉਸ ਕੋ ਹਰਿ ਨੇ ਉਸ ਹਰਨਾਖਸ ਸੇ ਬਚਾਇ ਲੀਆ, ਭਾਵ ਇਹ ਕਿ ਭਗਤੋਂ ਕੀ ਰਖਿਆ ਕਰੀ ਔਰ ਦੁਸਟੋਂ ਕਾ ਨਾਸ ਕੀਆ॥੨॥
Prof. Sahib Singhਪਰਮਾਤਮਾ ਦਾ ਭਗਤ ਪ੍ਰਹਿਲਾਦ ਸਦਾ ਪਰਮਾਤਮਾ ਦੇ ਗੁਣ ਗਾਂਦਾ ਸੀ, ਪਰਮਾਤਮਾ ਨੇ ਉਸ ਨੂੰ (ਨਰਸਿੰਘ ਰੂਪ ਧਾਰ ਕੇ) ਬਚਾ ਲਿਆ ॥੨॥

ਪਦ ਅਰਥ ਲਏ ਉਬਾਰੇ = ਲਏ ਉਬਾਰਿ ॥੨॥

SikhNet (Spanish)Su hijo, Prehlad, el sirviente del Señor, cantó siempre la Alabanza de su Señor, y a él, el Señor lo salvó. (2)

ਆਪਸ ਕਉ ਬਹੁ ਭਲਾ ਕਰਿ ਜਾਣਹਿ; ਮਨਮੁਖਿ ਮਤਿ. ਨ ਕਾਈ ॥

aapas kau bahu bhalaa kar jaaneh; manamukh mat. na kaaee |

Sant Singh KhalsaThe self-willed manmukhs see themselves as being very virtuous; they have absolutely no understanding at all.
Manmohan SinghThe egocentrics deem themselves as very virtuous. They have no understanding what-so-ever.
Manmohan Singh (Punjabi)ਆਪ-ਹੁਦਰੇ ਆਪਣੇ ਆਪ ਨੂੰ ਬਹੁਤ ਹੀ ਚੰਗਾ ਕਰਕੇ ਜਾਣਦੇ ਹਨ। ਉਨ੍ਹਾਂ ਵਿਚੋਂ ਮੂਲੋਂ ਹੀ ਸਮਝ ਨਹੀਂ।
Fareedkot Teekaਜੋ ਮਨਮੁਖ ਅਪਨੇ ਆਪ ਕੋ ਬਹੁਤ ਭਲਾ ਕਰ ਕੇ ਜਾਨਤੇ ਹੈਂ, ਤਿਨ ਕੋ ਕੁਛ ਭੀ ਬੁਧਿ ਨਹੀਂ ਹੈ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੂੰ ਕੋਈ ਅਕਲ-ਸ਼ਊਰ ਨਹੀਂ ਹੁੰਦੀ, ਉਹ ਆਪਣੇ ਆਪ ਨੂੰ ਤਾਂ ਚੰਗਾ ਸਮਝਦੇ ਹਨ,

ਪਦ ਅਰਥ ਆਪਸ ਕਉ = ਆਪਣੇ ਆਪ ਨੂੰ। ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ।

SikhNet (Spanish)El hombre en ego dice de sí mismo que es bueno, pero no es bendecido con la Sabiduría,

ਸਾਧੂ ਜਨ ਕੀ ਨਿੰਦਾ ਵਿਆਪੇ; ਜਾਸਨਿ ਜਨਮੁ ਗਵਾਈ ॥

saadhoo jan kee nindaa viaape; jaasan janam gavaaee |

Sant Singh KhalsaThey indulge in slander of the humble spiritual people; they waste their lives away, and then they have to depart.
Manmohan SinghThey indulge in the slander of the saintly persons and, wasting their life, they shall depart.
Manmohan Singh (Punjabi)ਉਹ ਨੇਕ ਪੁਰਸ਼ਾਂ ਦੀ ਬਦਖੋਈ ਕਰਨ ਅੰਦਰ ਪਰਵਿਰਤ ਹੁੰਦੇ ਹਨ ਅਤੇ ਆਪਣਾ ਜੀਵਨ ਗੁਆ ਕੇ ਉਹ ਟੁਰ ਵੰਝਣਗੇ।
Fareedkot Teekaਜੋ ਸਾਧੂ ਜਨੋਂ ਕੀ ਨਿੰਦਿਆ ਮੇਂ ਬ੍ਯਾਪੇ ਹੈਂ, ਸੋ ਅਪਨੇ ਜਨਮ ਕੋ ਨਾਸ ਕਰ ਜਾਏਂਗੇ॥
Prof. Sahib Singhਪਰ ਨੇਕ ਬੰਦਿਆਂ ਦੀ ਨਿੰਦਿਆ ਕਰਨ ਵਿਚ ਰੁੱਝੇ ਰਹਿੰਦੇ ਹਨ, ਉਹ ਆਪਣਾ ਜੀਵਨ ਵਿਅਰਥ ਗਵਾ ਜਾਂਦੇ ਹਨ।

ਪਦ ਅਰਥ ਵਿਆਪੇ = ਰੁੱਝੇ ਰਹਿੰਦੇ ਹਨ। ਜਾਸਨਿ = ਜਾਣਗੇ। ਗਵਾਈ = ਗਵਾਇ।

SikhNet (Spanish)y calumniando a los Santos, su vida es destruida.

ਰਾਮ ਨਾਮੁ. ਕਦੇ ਚੇਤਹਿ ਨਾਹੀ; ਅੰਤਿ ਗਏ ਪਛੁਤਾਈ ॥੩॥

raam naam. kade cheteh naahee; ant ge pachhutaaee |3|

Sant Singh KhalsaThey never think of the Lord's Name, and in the end, they depart, regretting and repenting. ||3||
Manmohan SinghThey never reflect over the Lord's Name and, in the end, depart repenting.
Manmohan Singh (Punjabi)ਉਹ ਕਦੇ ਭੀ ਸਾਹਿਬ ਦੇ ਨਾਮ ਦਾ ਸਿਮਰਨ ਨਹੀਂ ਕਰਦੇ ਅਤੇ ਅਖੀਰ ਨੂੰ ਅਫਸੋਸ ਕਰਦੇ ਹੋਏ ਤੁਰ ਜਾਂਦੇ ਹਨ।
Fareedkot Teekaਰਾਮ ਨਾਮ ਕੋ ਕਬੀ ਸਿਮਰਤੇ ਨਹੀਂ ਹੈਂ, ਅੰਤ ਕੋ ਜਮ ਲੋਕ ਮੇਂ ਗਏ ਹੂਏ ਪਸਚਾਤਾਪ ਕਰੈਂਗੇ॥੩॥
Prof. Sahib Singhਉਹ ਪਰਮਾਤਮਾ ਦਾ ਨਾਮ ਕਦੇ ਯਾਦ ਨਹੀਂ ਕਰਦੇ, ਆਖ਼ਰ ਹੱਥ ਮਲਦੇ (ਜਗਤ ਤੋਂ) ਚਲੇ ਜਾਂਦੇ ਹਨ ॥੩॥

ਪਦ ਅਰਥ ਅੰਤਿ = ਆਖ਼ਰ ਨੂੰ, ਅਖੀਰ ਵੇਲੇ ॥੩॥

SikhNet (Spanish)Sin alabar el Nombre del Señor, deja el mundo lamentándose. (3)

ਸਫਲੁ ਜਨਮੁ ਭਗਤਾ ਕਾ ਕੀਤਾ; ਗੁਰ ਸੇਵਾ ਆਪਿ ਲਾਏ ॥

safal janam bhagataa kaa keetaa; gur sevaa aap laae |

Sant Singh KhalsaThe Lord makes the lives of His devotees fruitful; He Himself links them to the Guru's service.
Manmohan SinghThe Life of His saints, the Lord makes profitable, and Himself engages them in the Guru's service.
Manmohan Singh (Punjabi)ਆਪਣਿਆਂ ਸੰਤਾਂ ਦੇ ਜੀਵਨ ਨੂੰ ਸੁਆਮੀ ਲਾਭਦਾਇਕ ਬਣਾਉਂਦਾ ਹੈ ਤੇ ਖੁਦ ਉਸ ਨੂੰ ਗੁਰਾਂ ਦੀ ਟਹਿਲ ਅੰਦਰ ਜੋੜਦਾ ਹੈ।
Fareedkot Teekaਵਾਹਗੁਰੂ ਨੇ ਆਪੇ ਹੀ ਗੁਰੋਂ ਕੀ ਸੇਵਾ ਮੇਂ ਲਗਾਇ ਕਰ ਕੇ ਭਗਤੋਂ ਕਾ ਜਨਮ ਸਫਲਾ ਕੀਆ ਹੈ॥
Prof. Sahib Singhਹੇ ਭਾਈ! ਪਰਮਾਤਮਾ ਆਪ ਹੀ ਭਗਤਾਂ ਦੀ ਜ਼ਿੰਦਗੀ ਕਾਮਯਾਬ ਬਣਾਂਦਾ ਹੈ, ਉਹ ਆਪ ਹੀ ਉਹਨਾਂ ਨੂੰ ਗੁਰੂ ਦੀ ਸੇਵਾ ਵਿਚ ਜੋੜਦਾ ਹੈ।
SikhNet (Spanish)El Señor llena de Gracia a Sus Devotos y los trae al Servicio del Guru.

ਸਬਦੇ ਰਾਤੇ. ਸਹਜੇ ਮਾਤੇ; ਅਨਦਿਨੁ ਹਰਿ ਗੁਣ ਗਾਏ ॥

sabade raate. sahaje maate; anadin har gun gaae |

Sant Singh KhalsaImbued with the Word of the Shabad, and intoxicated with celestial bliss, night and day, they sing the Glorious Praises of the Lord.
Manmohan SinghSlave Nanak makes this supplication, "Let me, O Lord, fall at their feet".
Manmohan Singh (Punjabi)ਗੋਲਾ ਨਾਨਕ ਇਹ ਪ੍ਰਾਰਥਨਾ ਕਰਦਾ ਹੈ, ਉਨ੍ਹਾਂ ਦੇ ਪੈਰੀ ਪੈਂਦਾ ਹਾਂ।
Fareedkot Teekaਸੋ ਭਗਤ (ਸਬਦੇ) ਗੁਰ ਉਪਦੇਸ ਮੇਂ ਰਾਤੇ ਹੂਏ ਗ੍ਯਾਨ ਮੇਂ ਮਸਤ ਹੂਏ ਰਾਤ ਦਿਨ ਹਰਿ ਕੇ ਗੁਣੋਂ ਕੋ ਗਾਵਤੇ ਹੈਂ॥
Prof. Sahib Singh(ਇਸ ਤਰ੍ਹਾਂ ਉਹ) ਹਰ ਵੇਲੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾ ਕੇ ਗੁਰੂ ਦੇ ਸ਼ਬਦ (ਦੇ ਰੰਗ) ਵਿਚ ਰੰਗੇ ਰਹਿੰਦੇ ਹਨ ਅਤੇ ਆਤਮਕ ਅਡੋਲਤਾ ਵਿਚ ਮਸਤ ਰਹਿੰਦੇ ਹਨ।

ਪਦ ਅਰਥ ਸਬਦੇ = ਸਬਦਿ, ਸ਼ਬਦ ਵਿਚ। ਰਾਤੇ = ਰੰਗੇ ਰਹਿੰਦੇ ਹਨ। ਸਹਜੇ = ਸਹਜਿ, ਆਤਮਕ ਅਡੋਲਤਾ ਵਿਚ। ਮਾਤੇ = ਮਸਤ। ਗਾਏ = ਗਾਇ, ਗਾ ਕੇ।

SikhNet (Spanish)Y ellos, imbuidos en la Palabra y en la Paz del Equilibrio, alaban siempre a su Señor.

ਨਾਨਕ ਦਾਸੁ ਕਹੈ ਬੇਨੰਤੀ; ਹਉ ਲਾਗਾ ਤਿਨ ਕੈ ਪਾਏ ॥੪॥੫॥

naanak daas kahai benantee; hau laagaa tin kai paae |4|5|

Sant Singh KhalsaSlave Nanak utters this prayer: O Lord, please, let me fall at their feet. ||4||5||
Manmohan SinghSorath 3rd Guru.
Manmohan Singh (Punjabi)ਸੋਰਠਿ ਤੀਜੀ ਪਾਤਿਸ਼ਾਹੀ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਮਨ! ਮੇਰੀ ਅਕਾਲ ਪੁਰਖ ਸੇ ਯਹੀ ਬੇਨਤੀ ਹੈ, ਜੋ ਮੈਂ ਤਿਨ ਭਗਤੋਂ ਕੇ ਚਰਨੋਂ ਮੇਂ ਲਗਾ ਰਹੂੰ॥੫॥☬ਉਪਦੇਸ਼:
Prof. Sahib Singhਦਾਸ ਨਾਨਕ ਬੇਨਤੀ ਕਰਦਾ ਹੈ-ਮੈਂ ਉਹਨਾਂ ਭਗਤਾਂ ਦੇ ਚਰਨੀਂ ਲੱਗਦਾ ਹਾਂ ॥੪॥੫॥

ਪਦ ਅਰਥ ਤਿਨ ਕੈ ਪਾਏ = ਉਹਨਾਂ ਦੀ ਪੈਰੀਂ ॥੪॥੫॥

SikhNet (Spanish)Nanak reza, oh Señor, permite que me postre a los Pies de Tus Santos. (4‑5)
Answers quote the Granth verbatim with Ang citations. AI commentary is not Gurbani and not a religious ruling.