ੴ

ਸਿੱਖਬਾਣੀ · SikhBani

ਹਰਿ ਜੀਉ ਤੁਧੁ ਨੋ ਸਦਾ ਸਾਲਾਹੀ ਪਿਆਰੇ ਜਿਚਰੁ ਘਟ ਅੰਤਰਿ ਹੈ ਸਾਸਾ ॥

har jeeo tudh no sadaa saalaahee piaare jichar ghatt antar...
Guru Amardas Ji ਗੁਰੂ ਅਮਰਦਾਸ ਜੀ · Raag Sorath · Ang 601 · 15 lines
Translations

ਸੋਰਠਿ ਮਹਲਾ ੩ ॥

soratth mahalaa 3 |

Sant Singh KhalsaSorat'h, Third Mehl:
Manmohan SinghSorath 3rd Guru.
Manmohan Singh (Punjabi)ਸੋਰਠਿ ਤੀਜੀ ਪਾਤਿਸ਼ਾਹੀ।
SikhNet (Spanish)Sorath, Mejl Guru Amar Das, Tercer Canal Divino.

ਹਰਿ ਜੀਉ. ਤੁਧੁ ਨੋ ਸਦਾ ਸਾਲਾਹੀ ਪਿਆਰੇ; ਜਿਚਰੁ ਘਟ ਅੰਤਰਿ ਹੈ ਸਾਸਾ ॥

har jeeo. tudh no sadaa saalaahee piaare; jichar ghatt antar hai saasaa |

Sant Singh KhalsaDear Beloved Lord, I praise You continually, as long as there is the breath within my body.
Manmohan SinghMy loved Lord, I praise Thee, ever, as long as I have breath in my body.
Manmohan Singh (Punjabi)ਮੇਰੇ ਮਿੱਠੜੇ ਮਾਲਕ! ਜਦ ਤਾਈਂ ਮੇਰੀ ਦੇਹ ਵਿੱਚ ਸਾਹ ਹੈ, ਮੈਂ ਹਮੇਸ਼ਾਂ ਹੀ ਤੇਰੀ ਸਿਫ਼ਤ ਸਲਾਹ ਕਰਦਾ ਹਾਂ।
Fareedkot Teekaਹੇ ਹਰਿ ਜੀ ਪ੍ਯਾਰੇ! ਜਬ ਤਕ ਹਮਾਰੇ ਸਰੀਰ ਮੇਂ ਸ੍ਵਾਸ ਹੈ ਤਬ ਤਕ ਸਦੀਵ ਤੇਰੀ ਹੀ ਉਸਤਤੀ ਕਰਤਾ ਰਹੂੰ॥
Prof. Sahib Singhਹੇ ਪਿਆਰੇ ਪ੍ਰਭੂ ਜੀ! (ਮੇਹਰ ਕਰ) ਜਿਤਨਾ ਚਿਰ ਮੇਰੇ ਸਰੀਰ ਵਿਚ ਜਿੰਦ ਹੈ, ਮੈਂ ਸਦਾ ਤੇਰੀ ਸਿਫ਼ਤ-ਸਾਲਾਹ ਕਰਦਾ ਰਹਾਂ।

ਪਦ ਅਰਥ ਸਾਲਾਹੀ = ਸਲਾਹੀਂ, ਮੈਂ ਸਾਲਾਹੁੰਦਾ ਰਹਾਂ। ਜਿਚਰੁ = ਜਿਤਨਾ ਚਿਰ। ਘਟ ਅੰਤਰਿ = ਸਰੀਰ ਵਿਚ। ਸਾਸਾ = ਸਾਹ, ਜਿੰਦ।

SikhNet (Spanish)Oh Señor, he rezado todo el tiempo y lo seguiré haciendo mientras me quede vida. Si Te abandono,

ਇਕੁ ਪਲੁ ਖਿਨੁ ਵਿਸਰਹਿ ਤੂ ਸੁਆਮੀ; ਜਾਣਉ ਬਰਸ ਪਚਾਸਾ ॥

eik pal khin visareh too suaamee; jaanau baras pachaasaa |

Sant Singh KhalsaIf I were to forget You, for a moment, even for an instant, O Lord Master, it would be like fifty years for me.
Manmohan SinghIf I forget Thee even for a moment and trice, I deem it to be equal to fifty years, O Lord.
Manmohan Singh (Punjabi)ਜੇਕਰ ਮੈਂ ਤੈਨੂੰ ਇਕ ਮੁਹਤ ਤੇ ਛਿਨ ਲਈ ਭੀ ਭੁੱਲ ਜਾਵਾ। ਮੈਂ ਇਸ ਨੂੰ ਪੰਜਾਹ ਸਾਲਾਂ ਤੇ ਤੁੱਲ ਜਾਣਦਾ ਹਾਂ, ਹੇ ਸਾਹਿਬ!
Fareedkot Teekaਹੇ ਸਵਾਮੀ! ਏਕ ਖਿ੍ਯਣ ਪਲ ਮਾਤ੍ਰ ਭੀ ਜੋ ਤੂੰ ਬਿਸਰ ਜਾਏ ਤੋ ਉਸ ਕੋ ਪਚਾਸ ਬਰਸ ਕੇ ਤੁਲ ਬੀਤੇ ਸਮਝੋ॥
Prof. Sahib Singhਹੇ ਪ੍ਰਭੂ! ਜੇ ਤੂੰ ਮੈਥੋਂ ਇਕ ਪਲ-ਭਰ ਜਾਂ ਇਕ ਛਿਨ-ਭਰ ਵੀ ਵਿੱਸਰਦਾ ਹੈਂ, ਮੈਂ ਉਹ ਵਕਤ ਪੰਜਾਹ ਸਾਲ ਬੀਤ ਗਏ ਸਮਝਦਾ ਹਾਂ।

ਪਦ ਅਰਥ ਜਾਣਉ = ਜਾਣਉਂ, ਮੈਂ ਜਾਣਦਾ ਹਾਂ।

SikhNet (Spanish)aunque sea por un momento, ese lapso de tiempo parece ser de muchos años. Hemos sido ignorantes y salvajes, oh hermano;

ਹਮ ਮੂੜ ਮੁਗਧ ਸਦਾ ਸੇ ਭਾਈ; ਗੁਰ ਕੈ ਸਬਦਿ ਪ੍ਰਗਾਸਾ ॥੧॥

ham moorr mugadh sadaa se bhaaee; gur kai sabad pragaasaa |1|

Sant Singh KhalsaI was always such a fool and an idiot, O Siblings of Destiny, but now, through the Word of the Guru's Shabad, my mind is enlightened. ||1||
Manmohan SinghI was ever a fool and am idiot, O brother but with Guru's instruction my mind is illumined now.
Manmohan Singh (Punjabi)ਮੈਂ ਸਦੀਵ ਹੀ ਮੂਰਖ ਅਤੇ ਬੁੱਧੂ ਸੀ, ਗੁਰਾਂ ਦੇ ਉਪਦੇਸ਼ ਨਾਲ ਹੁਣ ਮੇਰਾ ਮਨ ਰੋਸ਼ਨ ਹੋ ਗਿਆ ਹੈ, ਹੇ ਵੀਰ!
Fareedkot Teekaਹੇ ਭਾਈ ਭਾਵਤ ਰੂਪ ਹਰੀ! ਹਮ ਸਦੀਵਕਾਲ ਮੂਰਖੋਂ ਸੇ ਭੀ ਮੂਰਖ ਸੇ, ਅਬ ਗੁਰੋਂ ਕੇ ਉਪਦੇਸ ਕਰ ਕੇ ਤੇਰਾ ਪ੍ਰਕਾਸ ਹੂਆ ਹੈ॥੧॥
Prof. Sahib Singhਹੇ ਭਾਈ! ਅਸੀਂ ਸਦਾ ਤੋਂ ਮੂਰਖ ਅੰਞਾਣ ਤੁਰੇ ਆ ਰਹੇ ਸਾਂ, ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਸਾਡੇ ਅੰਦਰ ਆਤਮਕ ਜੀਵਨ ਦਾ) ਚਾਨਣ ਹੋਇਆ ਹੈ ॥੧॥

ਪਦ ਅਰਥ ਮੁਗਧ = ਮੂਰਖ। ਸੇ = ਸਾਂ ॥੧॥

SikhNet (Spanish)nuestra mente se iluminó con la Palabra del Shabd del Guru. (1)

ਹਰਿ ਜੀਉ; ਤੁਮ ਆਪੇ ਦੇਹੁ ਬੁਝਾਈ ॥

har jeeo; tum aape dehu bujhaaee |

Sant Singh KhalsaDear Lord, You Yourself bestow understanding.
Manmohan SinghMy Reverend Lord, Thou Thyself givest instruction.
Manmohan Singh (Punjabi)ਮੇਰੇ ਪੂਜਯ ਪ੍ਰਭੂ! ਤੂੰ ਆਪ ਹੀ ਬੰਦਿਆਂ ਨੂੰ ਸਿੱਖਮਤ ਦਿੰਦਾ ਹੈ।
Fareedkot Teekaਹੇ ਹਰਿ ਜੀ! ਤੁਮ ਆਪ ਹੀ ਅਪਨੇ ਸ੍ਵਰੂਪ ਕੀ ਸਮਝ ਦੇਤੇ ਹੋ॥
Prof. Sahib Singhਹੇ ਪ੍ਰਭੂ ਜੀ! ਤੂੰ ਆਪ ਹੀ (ਆਪਣਾ ਨਾਮ ਜਪਣ ਦੀ ਮੈਨੂੰ) ਸਮਝ ਬਖ਼ਸ਼।

ਪਦ ਅਰਥ ਬੁਝਾਈ = ਸਮਝ।

SikhNet (Spanish)Oh Señor, nos has hecho sabios en Ti; oh Dios, ofrezco mi ser en sacrificio a Ti,

ਹਰਿ ਜੀਉ. ਤੁਧੁ ਵਿਟਹੁ ਵਾਰਿਆ ਸਦ ਹੀ; ਤੇਰੇ ਨਾਮ ਵਿਟਹੁ ਬਲਿ ਜਾਈ ॥ ਰਹਾਉ ॥

har jeeo. tudh vittahu vaariaa sad hee; tere naam vittahu bal jaaee | rahaau |

Sant Singh KhalsaDear Lord, I am forever a sacrifice to You; I am dedicated and devoted to Your Name. ||Pause||
Manmohan SinghMy God, I am ever a sacrifice unto Thee and am devoted unto Thy Name. Pause.
Manmohan Singh (Punjabi)ਮੇਰੇ ਵਾਹਿਗੁਰੂ, ਮੈਂ ਤੇਰੇ ਉਤੋਂ ਹਮੇਸ਼ਾਂ ਹੀ ਕੁਰਬਾਨ ਜਾਂਦਾ ਹਾਂ ਅਤੇ ਤੇਰੇ ਨਾਮ ਉਤੋਂ ਸਦਕੇ ਥੀਂਵਦਾ ਹਾਂ।
Fareedkot Teekaਹੇ ਹਰਿ ਜੀ! ਮੈਂ ਆਪ ਕੇ ਊਪਰ ਨਿਤ੍ਯ ਹੀ ਬਲਿਹਾਰ ਜਾਤਾ ਹੂੰ, ਪੁਨਾ: ਤੇਰੇ ਨਾਮ ਉਪਰ ਸੇ ਭੀ ਬਲਿਹਾਰੇ ਜਾਤਾ ਹੂੰ॥ ਰਹਾਉ ॥
Prof. Sahib Singhਹੇ ਪ੍ਰਭੂ! ਮੈਂ ਤੈਥੋਂ ਸਦਾ ਸਦਕੇ ਜਾਵਾਂ, ਮੈਂ ਤੇਰੇ ਨਾਮ ਤੋਂ ਕੁਰਬਾਨ ਜਾਵਾਂ। ਰਹਾਉ॥

ਪਦ ਅਰਥ ਵਿਟਹੁ = ਤੋਂ। ਬਲਿ ਜਾਈ = ਬਲਿ ਜਾਈ, ਮੈਂ ਸਦਕੇ ਜਾਂਦਾ ਹਾਂ ॥ ਰਹਾਉ॥

SikhNet (Spanish)ofrezco siempre mi ser en sacrificio a Tu Nombre. (Pausa)

ਹਮ. ਸਬਦਿ ਮੁਏ. ਸਬਦਿ ਮਾਰਿ ਜੀਵਾਲੇ ਭਾਈ; ਸਬਦੇ ਹੀ ਮੁਕਤਿ ਪਾਈ ॥

ham. sabad mue. sabad maar jeevaale bhaaee; sabade hee mukat paaee |

Sant Singh KhalsaI have died in the Word of the Shabad, and through the Shabad, I am dead while yet alive, O Siblings of Destiny; through the Shabad, I have been liberated.
Manmohan SinghO brother, through the Name, I have died and being dead, I am reborn through the Name, and through the Name, I am emancipated.
Manmohan Singh (Punjabi)ਹੇ ਵੀਰ! ਨਾਮ ਦੇ ਰਾਹੀਂ ਮੈਂ ਮਰ ਗਿਆ ਹਾਂ ਤੇ ਮਰ ਕੇ ਨਾਮ ਦੇ ਰਾਹੀਂ ਮੁੜ ਕੇ ਜੀਊ ਪਿਆ ਹਾਂ ਅਤੇ ਨਾਮ ਦੇ ਰਾਹੀਂ ਹੀ ਮੇਰੀ ਕਲਿਆਣ ਹੋ ਗਈ ਹੈ।
Fareedkot Teekaਹਮ ਉਪਦੇਸ ਕੇ ਭਾਵਨੇ, ਭਾਵ ਚਾਹੁਨੇ ਵਾਲੇ ਉਪਦੇਸ ਕੋ ਸਮਝ ਕਰ ਜੀਵ ਭਾਵ ਸੇ ਮਰੇ ਹੈਂ। ਹੇ ਪ੍ਯਾਰੇ! ਉਪਦੇਸ ਕਰ ਕੇ ਹੀ ਹਮ ਨੇ ਮੁਕਤੀ ਪਾਈ ਹੈ ਔਰ ਜਗ੍ਯਾਸੂ ਹਮ ਨੇ ਜੀਵ ਭਾਵ ਸੇ ਮਾਰ ਕੇ ਗ੍ਯਾਨ ਦ੍ਰਿਸਟੀ ਸੇ ਜੀਵਨ ਮੁਕਤ ਕਰ ਦੀਏ ਹੈਂ॥
Prof. Sahib Singhਹੇ ਭਾਈ! ਅਸੀਂ (ਜੀਵ) ਗੁਰੂ ਦੇ ਸ਼ਬਦ ਦੀ ਰਾਹੀਂ (ਵਿਕਾਰਾਂ ਵਲੋਂ) ਮਰ ਸਕਦੇ ਹਾਂ, ਸ਼ਬਦ ਦੀ ਰਾਹੀਂ ਹੀ (ਵਿਕਾਰਾਂ ਵਲੋਂ) ਮਨ ਮਾਰ ਕੇ (ਗੁਰੂ) ਆਤਮਕ ਜੀਵਨ ਦੇਂਦਾ ਹੈ।

ਪਦ ਅਰਥ ਮੁਏ = (ਵਿਕਾਰਾਂ ਵਲੋਂ) ਮਰ ਸਕਦੇ ਹਾਂ। ਜੀਵਾਲੇ = ਆਤਮਕ ਜੀਵਨ ਦੇਂਦਾ ਹੈ। ਮੁਕਤਿ = ਵਿਕਾਰਾਂ ਤੋਂ ਖ਼ਲਾਸੀ।

SikhNet (Spanish)He muerto en la Palabra del Shabd y a través del Shabd, estoy muerto mientras vivo, oh Hermanos del Destino,

ਸਬਦੇ ਮਨੁ ਤਨੁ ਨਿਰਮਲੁ ਹੋਆ; ਹਰਿ ਵਸਿਆ ਮਨਿ ਆਈ ॥

sabade man tan niramal hoaa; har vasiaa man aaee |

Sant Singh KhalsaThrough the Shabad, my mind and body have been purified, and the Lord has come to dwell within my mind.
Manmohan SinghWith the Name, my soul and body are rendered pure and God has come to abide in my mind.
Manmohan Singh (Punjabi)ਨਾਮ ਦੇ ਨਾਲ ਮੇਰੀ ਆਤਮਾ ਤੇ ਦੇਹ ਪਵਿੱਤ੍ਰ ਹੋ ਗਏ ਹਨ ਤੇ ਹਰੀ ਆ ਕੇ ਮੇਰੇ ਚਿੱਤ ਵਿੱਚ ਟਿਕ ਗਿਆ ਹੈ।
Fareedkot Teekaਉਪਦੇਸ ਹੀ ਸੇ ਹਮਾਰਾ ਮਨੁ ਤਨੁ ਸੁਧ ਹੂਆ ਹੈ ਔਰ ਹੇ ਹਰਿ! ਆਪ ਹੀ ਤੂੰ ਮਨ ਮੇਂ ਆਇਕਰ ਬਸਤਾ ਭਇਆ ਹੈਂ॥
Prof. Sahib Singhਗੁਰੂ ਦੇ ਸ਼ਬਦ ਵਿਚ ਜੁੜਿਆਂ ਹੀ ਵਿਕਾਰਾਂ ਵਲੋਂ ਖ਼ਲਾਸੀ ਹਾਸਲ ਹੁੰਦੀ ਹੈ, ਤੇ ਮਨ ਪਵਿਤ੍ਰ ਹੁੰਦਾ ਹੈ, ਸਰੀਰ ਪਵਿਤ੍ਰ ਹੁੰਦਾ ਹੈ, ਅਤੇ ਪਰਮਾਤਮਾ ਅੰਦਰ ਆ ਵੱਸਦਾ ਹੈ।

ਪਦ ਅਰਥ ਆਈ = ਆਇ, ਆ ਕੇ।

SikhNet (Spanish)mediante el Shabd he sido liberado. A través del Shabd mi cuerpo y mi mente

ਸਬਦੁ ਗੁਰ ਦਾਤਾ. ਜਿਤੁ ਮਨੁ ਰਾਤਾ; ਹਰਿ ਸਿਉ ਰਹਿਆ ਸਮਾਈ ॥੨॥

sabad gur daataa. jit man raataa; har siau rahiaa samaaee |2|

Sant Singh KhalsaThe Guru is the Giver of the Shabad; my mind is imbued with it, and I remain absorbed in the Lord. ||2||
Manmohan SinghThe Guru is the giver of the Name, wherewith my mind is imbued, and I remain absorbed in the Lord.
Manmohan Singh (Punjabi)ਗੁਰੂ ਜੀ ਨਾਮ ਦੇ ਦੇਣ ਵਾਲੇ ਹਨ, ਜਿਸ ਨਾਲ ਮੇਰਾ ਮਨ ਰੰਗਿਆ ਗਿਆ ਹੈ ਅਤੇ ਮੈਂ ਪ੍ਰਭੂ ਅੰਦਰ ਲੀਨ ਹੋਇਆ ਰਹਿੰਦਾ ਹਾਂ।
Fareedkot Teekaਉਪਦੇਸ ਦਾਤਾ ਗੁਰੂ ਸੇ ਜਿਸ ਕਾ ਮਨੁ ਮਿਲਾ ਹੈ, ਸੋਈ ਹੇ ਹਰਿ! ਆਪ ਕੇ ਸਾਥ ਸਮਾਇ, ਭਾਵ ਅਭੇਦ ਹੋ ਰਹਾ ਹੈ॥੨॥
Prof. Sahib Singhਗੁਰੂ ਦਾ ਸ਼ਬਦ (ਹੀ ਨਾਮ ਦੀ ਦਾਤਿ) ਦੇਣ ਵਾਲਾ ਹੈ, ਜਦੋਂ ਸ਼ਬਦ ਵਿਚ ਮਨ ਰੰਗਿਆ ਜਾਂਦਾ ਹੈ ਤਾਂ ਪਰਮਾਤਮਾ ਵਿਚ ਲੀਨ ਹੋ ਜਾਂਦਾ ਹੈ ॥੨॥

ਪਦ ਅਰਥ ਦਾਤਾ = ਨਾਮ ਦੀ ਦਾਤ ਦੇਣ ਵਾਲਾ। ਜਿਤੁ = ਜਿਸ ਵਿਚ ॥੨॥

SikhNet (Spanish)se volvieron puros, y el Señor llegó a habitar en mi hogar. El Guru es el Dador del Shabd, mi mente está imbuida en Él y yo permanezco absorto en el Señor. (2)

ਸਬਦੁ. ਨ ਜਾਣਹਿ, ਸੇ ਅੰਨੇ ਬੋਲੇ; ਸੇ. ਕਿਤੁ ਆਏ ਸੰਸਾਰਾ ॥

sabad. na jaaneh, se ane bole; se. kit aae sansaaraa |

Sant Singh KhalsaThose who do not know the Shabad are blind and deaf; why did they even bother to come into the world?
Manmohan SinghBlind and deaf are they, who know not the Name What for did they come in the world?
Manmohan Singh (Punjabi)ਅੰਨ੍ਹੇ ਅਤੇ ਬੋਲੇ ਹਨ ਉਹ, ਜੋ ਨਾਮ ਨੂੰ ਨਹੀਂ ਜਾਣਦੇ। ਉਹ ਕਾਹਦੇ ਲਈ ਜਹਾਨ ਵਿੱਚ ਆਏ ਸਨ।
Fareedkot Teekaਜੋ ਉਪਦੇਸ ਕੋ ਨਹੀਂ ਜਾਨਤੇ ਵਹੁ ਅੰਧੇ ਔਰ ਬਹਰੇ ਹੈਂ, ਸੋ ਸੰਸਾਰ ਮੇਂ ਕਿਉਂ ਆਇ ਕਰ ਜਨਮੇ ਹੈਂ ਅਰਥਾਤ ਬਿਅਰਥ ਜਨਮੇ ਹੈਂ॥
Prof. Sahib Singhਜੇਹੜੇ ਮਨੁੱਖ ਗੁਰੂ ਦੇ ਸ਼ਬਦ ਨਾਲ ਸਾਂਝ ਨਹੀਂ ਪਾਂਦੇ ਉਹ (ਮਾਇਆ ਦੇ ਮੋਹ ਵਿਚ ਆਤਮਕ ਜੀਵਨ ਵਲੋਂ) ਅੰਨ੍ਹੇ ਬੋਲੇ ਹੋਏ ਰਹਿੰਦੇ ਹਨ, ਸੰਸਾਰ ਵਿਚ ਆ ਕੇ ਉਹ ਕੁਝ ਨਹੀਂ ਖੱਟਦੇ।

ਪਦ ਅਰਥ ਸੇ = ਉਹ ਬੰਦੇ। ਕਿਤੁ = ਕਾਹਦੇ ਲਈ?

SikhNet (Spanish)Aquéllos que no conocen el Shabd, son ciegos y sordos, ¿por qué se tomaron la molestia de venir a este mundo?

ਹਰਿ ਰਸੁ. ਨ ਪਾਇਆ, ਬਿਰਥਾ ਜਨਮੁ ਗਵਾਇਆ; ਜੰਮਹਿ ਵਾਰੋ ਵਾਰਾ ॥

har ras. na paaeaa, birathaa janam gavaaeaa; jameh vaaro vaaraa |

Sant Singh KhalsaThey do not obtain the subtle essence of the Lord's elixir; they waste away their lives, and are reincarnated over and over again.
Manmohan SinghThey attain not God's elixir, waste their life in vain and are born again and over again.
Manmohan Singh (Punjabi)ਉਹ ਹਰੀ ਦੇ ਅੰਮ੍ਰਿਤ ਨੂੰ ਨਹੀਂ ਪਾਉਂਦੇ, ਆਪਣਾ ਜੀਵਨ ਵਿਅਰਥ ਗੁਆ ਲੈਂਦੇ ਹਨ ਅਤੇ ਮੁੜ ਮੁੜ ਕੇ ਜੰਮਦੇ ਰਹਿੰਦੇ ਹਨ।
Fareedkot Teekaਹੇ ਹਰਿ! ਜਿਨੋਂ ਨੇ ਆਪ ਕਾ (ਰਸੁ) ਅਨੰਦ ਨਹੀਂ ਪਾਇਆ ਤਿਨੋਂ ਨੇ ਬਿਅਰਥ ਜਨਮ ਕੋ ਗਵਾਇਆ ਹੈ, ਤਾਂ ਤੇ ਵਹੁ ਬਾਰੰਬਾਰ ਜਨਮਤੇ ਮਰਤੇ ਰਹਿਤੇ ਹੈਂ॥
Prof. Sahib Singhਉਹਨਾਂ ਨੂੰ ਪ੍ਰਭੂ ਦੇ ਨਾਮ ਦਾ ਸੁਆਦ ਨਹੀਂ ਆਉਂਦਾ, ਉਹ ਆਪਣਾ ਜੀਵਨ ਵਿਅਰਥ ਗਵਾ ਜਾਂਦੇ ਹਨ, ਉਹ ਮੁੜ ਮੁੜ ਜੰਮਦੇ ਮਰਦੇ ਰਹਿੰਦੇ ਹਨ।

ਪਦ ਅਰਥ ਵਾਰੋ ਵਾਰਾ = ਮੁੜ ਮੁੜ।

SikhNet (Spanish)No probaron la Sutil Esencia del Elixir del Señor, desperdiciaron su vida en vano y han ido a través de muchas, de incontables encarnaciones.

ਬਿਸਟਾ ਕੇ ਕੀੜੇ. ਬਿਸਟਾ ਮਾਹਿ ਸਮਾਣੇ; ਮਨਮੁਖ ਮੁਗਧ ਗੁਬਾਰਾ ॥੩॥

bisattaa ke keerre. bisattaa maeh samaane; manamukh mugadh gubaaraa |3|

Sant Singh KhalsaThe blind, idiotic, self-willed manmukhs are like maggots in manure, and in manure they rot away. ||3||
Manmohan SinghThe foolish and idiotic infidels are the worms of ordure and in ordure putrefy they.
Manmohan Singh (Punjabi)ਮੂਰਖ ਅਤੇ ਬੁੱਧੂ ਅਧਰਮੀ ਗੰਦਗੀ ਦੇ ਕਿਰਮ ਹਨ, ਤੇ ਉਹ ਗੰਦਗੀ ਵਿੱਚ ਹੀ ਗਲਸੜ ਜਾਂਦੇ ਹਨ।
Fareedkot Teekaਜੋ ਮਨਮੁਖ ਅਤੀ ਮੂਰਖ ਹੈਂ ਵਹੁ (ਬਿਸਟਾ ਕੇ ਕੀੜੇ), ਭਾਵ ਨਰਕੀ ਜੀਵ ਫਿਰ ਭੀ ਨਰਕ ਹੀ ਮੇਂ ਸਮਾਏ ਹੈਂ॥੩॥
Prof. Sahib Singhਜਿਵੇਂ ਗੰਦ ਦੇ ਕੀੜੇ ਗੰਦ ਵਿਚ ਹੀ ਟਿਕੇ ਰਹਿੰਦੇ ਹਨ, ਤਿਵੇਂ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮੂਰਖ ਮਨੁੱਖ (ਅਗਿਆਨਤਾ ਦੇ) ਹਨੇਰੇ ਵਿਚ ਹੀ (ਮਸਤ ਰਹਿੰਦੇ ਹਨ) ॥੩॥

ਪਦ ਅਰਥ ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ। ਗੁਬਾਰਾ = ਹਨੇਰਾ ॥੩॥

SikhNet (Spanish)Esos ciegos, idiotas y arrogantes Manmukjs son como gusanos arrastrándose en el estiércol y en el estiércol su vida se pudre. (3)

ਆਪੇ ਕਰਿ ਵੇਖੈ. ਮਾਰਗਿ ਲਾਏ ਭਾਈ; ਤਿਸੁ ਬਿਨੁ. ਅਵਰੁ ਨ ਕੋਈ ॥

aape kar vekhai. maarag laae bhaaee; tis bin. avar na koee |

Sant Singh KhalsaThe Lord Himself creates us, watches over us, and places us on the Path, O Siblings of Destiny; there is no one other than Him.
Manmohan SinghThe Lord Himself creates, watches and puts on the right path. Without Him there in not another, O brother.
Manmohan Singh (Punjabi)ਪ੍ਰਭੂ ਆਪ ਹੀ ਰਚਦਾ, ਦੇਖਦਾ ਅਤੇ ਸਿੱਧੇ ਰਸਤੇ ਪਾਉਂਦਾ ਹੈ। ਉਸ ਦੇ ਬਗੈਰ ਹੋਰ ਕੋਈ ਨਹੀਂ, ਹੇ ਵੀਰ!
Fareedkot Teekaਹੇ (ਭਾਈ) ਪਿਆਰੇ! ਤੂੰ ਆਪ ਹੀ ਸਭ ਸੰਸਾਰ ਰਚ ਕਰ ਕੇ ਦੇਖਤਾ ਹੈਂ ਅਰ ਆਪ ਹੀ ਜਿਨ ਪਰ ਕਿਰਪਾ ਕਰਤਾ ਹੈਂ ਤਿਨ ਕੋ ਸ਼ੁਭ ਮਾਰਗ ਮੇਂ ਲਗਾ ਦੇਤਾ ਹੈਂ, (ਤਿਸੁ) ਤੇਰੇ ਬਿਨਾਂ ਦੂਸਰਾ ਕੋਈ ਨਹੀਂ ਹੈ॥
Prof. Sahib Singhਪ੍ਰਭੂ ਆਪ ਹੀ (ਜੀਵਾਂ ਨੂੰ) ਪੈਦਾ ਕਰ ਕੇ ਸੰਭਾਲ ਕਰਦਾ ਹੈ, ਆਪ ਹੀ (ਜੀਵਨ ਦੇ ਸਹੀ) ਰਸਤੇ ਪਾਂਦਾ ਹੈ, ਉਸ ਪ੍ਰਭੂ ਤੋਂ ਬਿਨਾ ਹੋਰ ਕੋਈ ਨਹੀਂ (ਜੋ ਜੀਵਾਂ ਨੂੰ ਰਾਹ ਦੱਸ ਸਕੇ)।

ਪਦ ਅਰਥ ਆਪੇ = ਆਪ ਹੀ। ਕਰਿ = ਪੈਦਾ ਕਰ ਕੇ। ਵੇਖੈ = ਸੰਭਾਲਦਾ ਹੈ।

SikhNet (Spanish)El Señor, de Su Propio Ser, hace todo, y nos pone en el Verdadero Sendero.

ਜੋ ਧੁਰਿ ਲਿਖਿਆ, ਸੁ. ਕੋਇ ਨ ਮੇਟੈ ਭਾਈ; ਕਰਤਾ ਕਰੇ. ਸੁ ਹੋਈ ॥

jo dhur likhiaa, su. koe na mettai bhaaee; karataa kare. su hoee |

Sant Singh KhalsaNo one can erase that which is pre-ordained, O Siblings of Destiny; whatever the Creator wills, comes to pass.
Manmohan SinghNone can obliterate that which is pre-ordained, O brother. What the Creator ordains that comes to pass.
Manmohan Singh (Punjabi)ਉਸ ਨੂੰ ਕੋਈ ਭੀ ਮੇਟ ਨਹੀਂ ਸਕਦਾ, ਜਿਹੜਾ ਮੁੱਢ ਤੋਂ ਲਿਖਿਆ ਹੋਇਆ ਹੈ, ਹੇ ਵੀਰ! ਜੋ ਕਰਤਾਰ ਕਰਦਾ ਹੈ, ਉਹੀ ਹੁੰਦਾ ਹੈ।
Fareedkot Teekaਜੋ ਤੈਨੇ (ਧੁਰਿ) ਆਦਿ ਸੇ ਮਸਤਕ ਪਰ ਲਿਖ ਦੀਆ ਤਿਸ ਕੋ ਕੋਈ ਮਿਟਾਇ ਨਹੀਂ ਸਕਤਾ ਹੈ। ਹੇ (ਭਾਈ) ਪਿਆਰੇ ਕਰਤਾ ਪੁਰਖ! ਜੋ ਤੂੰ ਕਰਤਾ ਹੈਂ ਸੋਈ ਹੋਤਾ ਹੈ॥
Prof. Sahib Singhਕਰਤਾਰ ਜੋ ਕੁਝ ਕਰਦਾ ਹੈ ਉਹੀ ਹੁੰਦਾ ਹੈ, ਧੁਰ ਦਰਗਾਹ ਤੋਂ (ਜੀਵਾਂ ਦੇ ਮੱਥੇ ਤੇ ਲੇਖ) ਲਿਖ ਦੇਂਦਾ ਹੈ, ਉਸ ਨੂੰ ਕੋਈ (ਹੋਰ) ਮਿਟਾ ਨਹੀਂ ਸਕਦਾ।

ਪਦ ਅਰਥ ਧੁਰਿ = ਧੁਰ ਦਰਗਾਹ ਤੋਂ। ਕਰਤਾ = ਕਰਤਾਰ।

SikhNet (Spanish)Sin Él, no hay nadie más, y lo que está escrito por Dios, no puede ser borrado. Sólo lo que Dios predispone, eso es lo que transcurre.

ਨਾਨਕ. ਨਾਮੁ ਵਸਿਆ ਮਨ ਅੰਤਰਿ ਭਾਈ; ਅਵਰੁ. ਨ ਦੂਜਾ ਕੋਈ ॥੪॥੪॥

naanak. naam vasiaa man antar bhaaee; avar. na doojaa koee |4|4|

Sant Singh KhalsaO Nanak, the Naam, the Name of the Lord, abides deep within the mind; O Siblings of Destiny, there is no other at all. ||4||4||
Manmohan SinghNanak, when the Name abides within man's mind, he beholds not any other.
Manmohan Singh (Punjabi)ਨਾਨਕ, ਜਦ ਨਾਮ ਇਨਸਾਨ ਦੇ ਚਿੱਤ ਅੰਦਰ ਟਿਕ ਜਾਂਦਾ ਹੈ, (ਫੇਰ) ਉਹ ਹੋਰ ਕਿਸੇ ਦੂਸਰੇ ਨੂੰ ਨਹੀਂ ਵੇਖਦਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਸੁਆਮੀ! ਆਪ ਕਾ ਨਾਮ ਹਮਾਰੇ ਮਨ ਮੇਂ ਬਸਾ ਹੈ, ਜਿਸ ਕੇ ਸਮਾਨ ਔਰ ਦੂਸਰਾ ਕੋਈ ਨਹੀਂ ਹੈ। ਭਾਈ ਪਦ ਬਹੁਤ ਜਗਾਂ ਤੁਕ ਵਾ ਪਦ ਪੂਰਤੀ ਵਾਸਤੇ ਕਹੀਂ ਸੰਬੋਧਨ ਹੋਤਾ ਹੈ॥੪॥੪॥☬ਮਨ ਪ੍ਰਤਿ ਉਪਦੇਸ਼ ਹੈ: ਮਨ ਸਬਦ ਕਾ ਅਰਥ ਜੈਸੇ ਹੇ ਭਾਈ! ਹੇ ਮਨ! ਇਸ ਪ੍ਰਕਾਰ ਜਾਨਣਾ ਚਾਹੋ, ਨਿਜ ਮਨ ਪ੍ਰਤਿ ਅਰਥ ਲਗਾਓ ਚਾਹੇ ਅਨ੍ਯ ਪ੍ਰਤਿ ਲਗਾਓ।
Prof. Sahib Singhਹੇ ਨਾਨਕ! (ਉਸ ਪ੍ਰਭੂ ਦੀ ਮੇਹਰ ਨਾਲ ਹੀ ਉਸ ਦਾ) ਨਾਮ (ਮਨੁੱਖ ਦੇ) ਮਨ ਵਿਚ ਵੱਸ ਸਕਦਾ ਹੈ, ਕੋਈ ਹੋਰ ਇਹ ਦਾਤ ਦੇਣ ਜੋਗਾ ਨਹੀਂ ਹੈ ॥੪॥੪॥
SikhNet (Spanish)Dice Nanak, cuando el Señor es enaltecido en la mente, entonces uno no ve a nadie más. (4‑4)
Answers quote the Granth verbatim with Ang citations. AI commentary is not Gurbani and not a religious ruling.