ਤੂ ਸੁਣਿ. ਹਰਿ ਰਸ ਭਿੰਨੇ; ਪ੍ਰੀਤਮ ਆਪਣੇ ॥
too sun. har ras bhine; preetam aapane |
Sant Singh KhalsaPlease listen, O my Beloved Lord - I am drenched with Your Love.
Manmohan SinghHear Thou, O God, my Beloved, drenched am I in Thine love.
Manmohan Singh (Punjabi)ਹੇ ਵਾਹਿਗੁਰੂ! ਮੇਰੇ ਦਿਲਬਰ, ਤੂੰ ਸ੍ਰਵਣ ਕਰ, ਮੈਂ ਤੇਰੇ ਪਿਆਰ ਅੰਦਰ ਭਿਜਿਆ ਹੋਇਆ ਹਾਂ।
Fareedkot Teekaਹੇ ਆਪਣੇ ਭਾਵ ਮੇਰੇ ਪ੍ਰੀਤਮ ਹਰੀ! ਤੇਰੇ ਨਾਮ ਰਸ ਮੇਂ ਹਮਾਰੇ ਅੰਤਹਿਕਰਣ ਆਦਿ ਸਨਿਗਧ ਹੂਏ ਹੈਂ, ਤਾਂ ਤੇ ਤੂੰ ਮੇਰੀ ਬੇਨਤੀ ਸੁਣ: ॥
Prof. Sahib Singhਹੇ ਮੇਰੇ ਪ੍ਰੀਤਮ! ਹੇ ਰਸ-ਭਿੰਨੇ ਹਰੀ! ਤੂੰ (ਮੇਰੀ ਅਰਜ਼ੋਈ) ਸੁਣ,ਪਦ ਅਰਥ ਹਰਿ ਰਸ ਭਿੰਨੇ = ਹੇ ਰਸ-ਭਿੰਨੇ ਹਰੀ! ਪ੍ਰੀਤਮ ਆਪਣੇ = ਹੇ ਮੇਰੇ ਪ੍ਰੀਤਮ!
SikhNet (Spanish)Escucha, oh mi Amado y Cautivador Señor, del Estado de Tu Enamorado. Recitando Tu Nombre,
ਮਨਿ ਤਨਿ ਰਵਤ ਰਵੰਨੇ; ਘੜੀ. ਨ ਬੀਸਰੈ ॥
man tan ravat ravane; gharree. na beesarai |
Sant Singh KhalsaMy mind and body are absorbed in dwelling on You; I cannot forget You, even for an instant.
Manmohan SinghWith my soul and body repeat and utter I Thy Name.
Manmohan Singh (Punjabi)ਆਪਣੀ ਆਤਮਾ ਤੇ ਦੇਹ ਨਾਲ ਮੈਂ ਤੇਰੇ ਨਾਮ ਦਾ ਜਾਪ ਤੇ ਊਚਾਰਨ ਕਰਦਾ ਹਾਂ।
Fareedkot Teekaਮਨ ਕਰ ਕੇ ਤੇਰੇ ਕੋ (ਰਵਤ) ਜਪਤੇ ਹੈਂ ਔਰ ਤਨ ਕਰ ਕੇ ਭੀ (ਰਵੰਨੇ) ਭਗਤੀ ਕਰਤੇ ਹੈਂ, ਤੂੰ ਘੜੀ ਮਾਤ੍ਰ ਭੀ ਹਮਾਰੇ ਮਨ ਤੇ ਬਿਸਰਤਾ ਨਹੀਂ ਹੈਂ॥
Prof. Sahib Singhਹੇ ਮੇਰੇ ਮਨ ਤਨ ਵਿਚ ਰਮੇ ਹੋਏ ਪ੍ਰਭੂ! (ਮੇਰਾ ਮਨ ਤੈਨੂੰ) ਇਕ ਘੜੀ ਵਾਸਤੇ ਭੀ ਭੁਲਾ ਨਹੀਂ ਸਕਦਾ।ਪਦ ਅਰਥ ਮਨਿ = (ਮੇਰੇ) ਮਨ ਵਿਚ। ਤਨਿ = (ਮੇਰੇ) ਸਰੀਰ ਵਿਚ। ਰਵਤ ਰਵੰਨੇ = ਹੇ ਰਮੇ ਹੋਏ! ਨ ਬੀਸਰੈ = (ਮੇਰਾ ਮਨ) ਨਹੀਂ ਭੁਲਾਂਦਾ।
SikhNet (Spanish)mi cuerpo y Alma están embebidos en Ti. Sí, no podría Dejarte ni siquiera por un instante.
ਕਿਉ. ਘੜੀ ਬਿਸਾਰੀ, ਹਉ ਬਲਿਹਾਰੀ; ਹਉ ਜੀਵਾ ਗੁਣ ਗਾਏ ॥
kiau. gharree bisaaree, hau balihaaree; hau jeevaa gun gaae |
Sant Singh KhalsaHow could I forget You, even for an instant? I am a sacrifice to You; singing Your Glorious Praises, I live.
Manmohan SinghThee, I forget not even for a moment How can I forget Thee even for an instant? I live by singing Thy praise, O Lord. A Sacrifice unto Thee, am I.
Manmohan Singh (Punjabi)ਤੈਨੂੰ, ਮੈਂ ਇੱਕ ਮੁਹਤ ਭਰ ਲਈ ਭੀ ਕਿਸ ਤਰ੍ਹਾਂ ਭੁਲਾ ਸਕਦਾ ਹਾਂ। ਮੈਂ ਤੇਰੀ ਮਹਿਮਾ ਗਾਇਨ ਕਰਕੇ ਜੀਉਂਦਾ ਹਾਂ। ਸਦਕੇ ਹਾਂ ਮੈਂ ਤੇਰੇ ਉਤੋਂ।
Fareedkot Teekaਕਿਉਂ ਘੜੀ ਮਾਤ੍ਰ ਵਿਸਾਰੋਂ, ਮੈਂ ਤੇਰੇ ਪੁਰ ਬਲਿਹਾਰਨੇ ਜਾਤੀ ਹੂੰ ਔਰ ਮੈਂ ਤੇਰੇ ਗੁਣੋਂ ਕੋ ਗਾਇ ਕਰ ਜੀਵਤੀ ਹੂੰ॥
Prof. Sahib Singhਮੈਂ ਇਕ ਘੜੀ ਭਰ ਭੀ ਤੈਨੂੰ ਵਿਸਾਰ ਨਹੀਂ ਸਕਦਾ, ਮੈਂ ਤੈਥੋਂ (ਸਦਾ) ਸਦਕੇ ਹਾਂ, ਤੇਰੀ ਸਿਫ਼ਤ-ਸਾਲਾਹ ਕਰ ਕਰ ਕੇ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ।ਪਦ ਅਰਥ ਬਿਸਾਰੀ = ਬਿਸਾਰੀਂ, ਮੈਂ ਵਿਸਾਰ ਸਕਾਂ। ਹਉ = ਮੈਂ। ਗਾਏ = ਗਾਇ, ਗਾ ਕੇ।
SikhNet (Spanish)¿Cómo poder olvidarte aún por un momento, si yo vivo sólo si puedo tener la Bendición de cantar Tu Alabanza? Ofrezco mi vida y mi ser en sacrificio a Ti.
ਨਾ ਕੋਈ ਮੇਰਾ. ਹਉ ਕਿਸੁ ਕੇਰਾ; ਹਰਿ ਬਿਨੁ ਰਹਣੁ. ਨ ਜਾਏ ॥
naa koee meraa. hau kis keraa; har bin rehan. na jaae |
Sant Singh KhalsaNo one is mine; unto whom do I belong? Without the Lord, I cannot survive.
Manmohan SinghNo one belongs to me. To whom belong I? Without my Lord, I can live not.
Manmohan Singh (Punjabi)ਮੇਰਾ ਕੋਈ ਨਹੀਂ। ਮੈਂ ਕੀਹਦਾ ਹਾਂ? ਪ੍ਰਭੂ ਦੇ ਬਾਝੋਂ ਮੈਂ ਰਹਿ ਨਹੀਂ ਸਕਦਾ।
Fareedkot Teekaਸੰਸਾਰ ਮੇਂ ਮੇਰਾ ਕੋਈ ਨਹੀਂ ਯਾਂ ਤੇ ਮੈਂ ਭੀ ਕਿਸੀ ਕਾ ਨਹੀਂ। ਹੇ ਹਰੀ! ਤੁਮਾਰੇ ਬਿਨਾਂ ਮੇਰੇ ਸੇ ਰਹਾ ਨਹੀਂ ਜਾਤਾ॥
Prof. Sahib Singh(ਪਰਮਾਤਮਾ ਤੋਂ ਬਿਨਾ ਤੋੜ ਨਿਭਣ ਵਾਲਾ) ਨਾ ਕੋਈ ਮੇਰਾ (ਸਦਾ ਦਾ) ਸਾਥੀ ਹੈ ਨਾਹ ਹੀ ਮੈਂ ਕਿਸੇ ਦਾ (ਸਦਾ ਦਾ) ਸਾਥੀ ਹਾਂ, ਪਰਮਾਤਮਾ ਦੀ ਯਾਦ ਤੋਂ ਬਿਨਾ ਮੇਰਾ ਮਨ ਧੀਰਜ ਨਹੀਂ ਫੜਦਾ।ਪਦ ਅਰਥ ਕੇਰਾ = ਦਾ। ਰਹਣੁ ਨ ਜਾਏ = ਮਨ ਧੀਰਜ ਨਹੀਂ ਫੜਦਾ।
SikhNet (Spanish)Nadie me pertenece, ni yo le pertenezco a nadie más que a Ti, sin Ti no podría vivir.
ਓਟ ਗਹੀ ਹਰਿ ਚਰਣ ਨਿਵਾਸੇ; ਭਏ ਪਵਿਤ੍ਰ ਸਰੀਰਾ ॥
ott gahee har charan nivaase; bhe pavitr sareeraa |
Sant Singh KhalsaI have grasped the Support of the Lord's Feet; dwelling there, my body has become immaculate.
Manmohan SinghI have grasped the refuge of God's feet and abode there and my body has become immaculate.
Manmohan Singh (Punjabi)ਮੈਂ ਹਰੀ ਦੇ ਪੈਰਾਂ ਦੀ ਪਨਾਹ ਪਕੜੀ ਹੈ ਅਤੇ ਓਥੇ ਵੱਸਦਾ ਹਾਂ ਅਤੇ ਮੇਰੀ ਦੇਹ ਪਾਵਨ ਪੁਨੀਤ ਹੋ ਗਈ ਹੈ।
Fareedkot Teekaਹੇ ਹਰੀ! ਮਨ ਕਰ ਕੇ ਤੇਰੀ ਓਟ ਪਕੜੀ ਹੈ ਔਰ ਤਨ ਕਰ ਕੇ ਤੇਰੇ ਚਰਣੋਂ ਮੇਂ ਨਿਵਾਸ ਕੀਆ ਹੈ ਔਰ ਸਰੀਰ ਕਰ ਕੇ ਤੇਰੀ ਸੇਵਾ ਕਰ ਕੇ ਪਵਿਤ੍ਰ ਹੂਏ ਹੈਂ॥
Prof. Sahib Singhਜਿਸ ਮਨੁੱਖ ਨੇ ਪਰਮਾਤਮਾ ਦਾ ਆਸਰਾ ਲਿਆ ਹੈ, ਜਿਸ ਦੇ ਹਿਰਦੇ ਵਿਚ ਪ੍ਰਭੂ ਦੇ ਚਰਨ ਵੱਸ ਪਏ ਹਨ, ਉਸ ਦਾ ਸਰੀਰ ਪਵਿੱਤ੍ਰ ਹੋ ਜਾਂਦਾ ਹੈ।ਪਦ ਅਰਥ ਗਹੀ = ਫੜੀ।
SikhNet (Spanish)Cuando busco Tu Refugio y habito en Tus Pies, mi ser se purifica,
ਨਾਨਕ. ਦ੍ਰਿਸਟਿ ਦੀਰਘ ਸੁਖੁ ਪਾਵੈ; ਗੁਰਸਬਦੀ ਮਨੁ ਧੀਰਾ ॥੩॥
naanak. drisatt deeragh sukh paavai; gurasabadee man dheeraa |3|
Sant Singh KhalsaO Nanak, I have obtained profound insight, and found peace; my mind is comforted by the Word of the Guru's Shabad. ||3||
Manmohan SinghNanak, I have obtained deep vision and peace and with the Guru's word my soul is consoled.
Manmohan Singh (Punjabi)ਨਾਨਕ ਮੈਨੂੰ ਡੂੰਘੀ ਨਜਰ ਅਤੇ ਆਰਾਮ ਪ੍ਰਾਪਤ ਹੋ ਗਏ ਹਨ ਅਤੇ ਮੇਰੀ ਆਤਮਾ ਨੂੰ ਗੁਰਬਾਣੀ ਨਾਲ ਧੀਰਜ ਆ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰ ਉਪਦੇਸ ਕਰ ਜਿਨੋਂ ਕਾ ਮਨ ਧੀਰਜ ਕੋ ਪ੍ਰਾਪਤਿ ਭਇਆ ਹੈ ਵਹੁ ਵੱਡੀ ਦ੍ਰਿਸਟੀ ਵਾਲੇ ਅਰਥਾਤ ਵੈਰਾਗ ਦ੍ਰਿਸਟੀ ਕਰ ਸੁਖ ਕੋ ਪਾਵਤੇ ਹੈਂ॥੩॥
Prof. Sahib Singhਹੇ ਨਾਨਕ! ਉਹ ਮਨੁੱਖ ਲੰਮੇ ਜਿਗਰੇ ਵਾਲਾ ਹੋ ਜਾਂਦਾ ਹੈ, ਉਹ ਆਤਮਕ ਆਨੰਦ ਮਾਣਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਉਸ ਦਾ ਮਨ ਧੀਰਜ ਵਾਲਾ ਬਣ ਜਾਂਦਾ ਹੈ ॥੩॥ਪਦ ਅਰਥ ਦ੍ਰਿਸਟਿ = ਨਜ਼ਰ। ਦੀਰਘ = ਲੰਮੀ। ਦੀਰਘ ਦ੍ਰਿਸਟਿ = ਲੰਮੀ ਨਜ਼ਰ ਵਾਲਾ, ਲੰਮੇ ਜਿਗਰੇ ਵਾਲਾ। ਧੀਰਾ = ਧੀਰਜ ਵਾਲਾ ॥੩॥
* ਭਾਵ: ਸਿਫ਼ਤਿ-ਸਾਲਾਹ ਕਰਦਿਆਂ ਕਰਦਿਆਂ ਮਨੁੱਖ ਦੇ ਅੰਦਰ ਉੱਚਾ ਆਤਮਕ ਜੀਵਨ ਪੈਦਾ ਹੋ ਜਾਂਦਾ ਹੈ। ਮਨੁੱਖ ਨੂੰ ਯਕੀਨ ਬਣ ਜਾਂਦਾ ਹੈ ਕਿ ਇਕ ਪਰਮਾਤਮਾ ਹੀ ਜੀਵ ਦੇ ਨਾਲ ਸਦਾ ਨਿਭਣ ਵਾਲਾ ਸਾਥੀ ਹੈ।
SikhNet (Spanish)obtengo entonces Paz y una Visión Profunda, pues mi mente es sostenida por la Palabra del Guru. (3)