ੴ

ਸਿੱਖਬਾਣੀ · SikhBani

Ang 1107

Sri Guru Granth Sahib · Raag Tukhaari · 5 shabads, 27 lines
Translations
Shabad Guru Nanak Dev Ji Raag Tukhaari

ਤੁਖਾਰੀ ਛੰਤ ਮਹਲਾ ੧ ਬਾਰਹ ਮਾਹਾ ॥

tukhaaree chhant mahalaa 1 baarah maahaa |

Sant Singh KhalsaTukhaari Chhant, First Mehl, Baarah Maahaa ~ The Twelve Months:
Manmohan SinghThere is but one God. by the true Guru grace he is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਰਾਇਆ ਜਾਂਦਾ ਹੈ।
Fareedkot Teekaਬਾਰਾਂ ਮਹੀਨੇ ਦ੍ਵਾਰਾ ਪਰਮੇਸਰ ਅਗੇ ਗੁਣ ਕਥਨ ਸਹਿਤ ਜਗ੍ਯਾਸੂ ਕੀ ਬੇਨਤੀ ਕਰਤੇ ਹੈਂ:
Prof. Sahib Singhਰਾਗ ਤੁਖਾਰੀ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ 'ਬਾਰਹ ਮਾਹਾ ਛੰਤ'।

* ਸ਼ਬਦ ਦਾ ਭਾਵ: ਸਭ ਪਦਾਰਥਾਂ ਦਾ ਦਾਤਾ ਪ੍ਰਭੂ ਆਪ ਹੈ। ਉਸ ਦਾ ਸਿਮਰਨ ਕਰੋ, ਕੋਈ ਭੁੱਖ ਨਹੀਂ ਰਹਿ ਜਾਇਗੀ। ਤੁਖਾਰੀ ਛੰਤ ਮਹਲਾ ੧ ਬਾਰਹਮਾਹਾ {ਪੰਨਾ 1107}। ਪਉੜੀ ਵਾਰ ਭਾਵ: ੧. ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਮਨੁੱਖ ਇਸ ਜਨਮ ਵਿਚ ਭੀ ਮਾਇਆ ਦੇ ਮੋਹ ਵਿਚ ਫਸਿਆ ਰਹਿੰਦਾ ਹੈ, ਤੇ, ਦੁਖੀ ਜੀਵਨ ਗੁਜ਼ਾਰਦਾ ਹੈ। ਪਰਮਾਤਮਾ ਦੀ ਮਿਹਰ ਨਾਲ ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਉਸ ਦਾ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀ ਪੀ ਕੇ ਆਤਮਤ ਆਨੰਦ ਮਾਣਦਾ ਹੈ। ਇਹੀ ਹੈ ਜਨਮ ਮਨੋਰਥ। ੨. ਨਾਮ ਦੀ ਬਰਕਤਿ ਨਾਲ, ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਮਨੁੱਖ ਆਪਣੇ ਸਾਰੇ ਗਿਆਨ-ਇੰਦ੍ਰਿਆਂ ਨੂੰ ਮਰਯਾਦਾ ਵਿਚ ਰੱਖ ਕੇ ਮਾਇਕ ਪਦਾਰਥਾਂ ਦੇ ਮੋਹ ਤੋਂ ਉੱਚਾ ਟਿਕਿਆ ਰਹਿੰਦਾ ਹੈ। ਗੁਰੂ ਦੇ ਸ਼ਬਦ ਦੀ ਰਾਹੀਂ ਉਸ ਦਾ ਜੀਵਨ ਪਵਿੱਤਰ ਹੋ ਜਾਂਦਾ ਹੈ। ੩. ਸਿਫ਼ਤਿ-ਸਾਲਾਹ ਕਰਦਿਆਂ ਕਰਦਿਆਂ ਮਨੁੱਖ ਦੇ ਅੰਦਰ ਉੱਚਾ ਆਤਮਕ ਜੀਵਨ ਪੈਦਾ ਹੋ ਜਾਂਦਾ ਹੈ। ਮਨੁੱਖ ਨੂੰ ਯਕੀਨ ਬਣ ਜਾਂਦਾ ਹੈ ਕਿ ਇਕ ਪਰਮਾਤਮਾ ਹੀ ਜੀਵ ਦੇ ਨਾਲ ਸਦਾ ਨਿਭਣ ਵਾਲਾ ਸਾਥੀ ਹੈ। ੪. ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਮਨੁੱਖ ਦਾ ਮਨ ਵਿਕਾਰਾਂ ਵਲੋਂ ਅਡੋਲ ਰਹਿੰਦਾ ਹੈ। ਉਸ ਦੇ ਅੰਦਰ ਹਰ ਵੇਲੇ ਪਰਮਾਤਮਾ ਦੇ ਮਿਲਾਪ ਦੀ ਖਿੱਚ ਬਣੀ ਰਹਿੰਦੀ ਹੈ। ੫. ਬਸੰਤ ਦਾ ਮੌਸਮ ਸੁਹਾਵਣਾ ਹੁੰਦਾ ਹੈ। ਹਰ ਪਾਸੇ ਫੁੱਲ ਖਿੜੇ ਹੁੰਦੇ ਹਨ, ਕੋਇਲ ਅੰਬ ਉਤੇ ਬੈਠੀ ਮਿੱਠੇ ਬੋਲ ਬੋਲਦੀ ਹੈ। ਪਰ ਪਤੀ ਤੋਂ ਵਿੱਛੁੜੀ ਨਾਟ ਨੂੰ

SikhNet (Spanish)Tukhari Chhant, Mejl Guru Nanak, Bara Maja, los Doce Meses.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghTukhari Chhant 1st Guru Twelve months
Manmohan Singh (Punjabi)ਤੁਖਾਰੀ ਛੰਤ ਪਹਿਲੀ ਪਾਤਿਸ਼ਾਹੀ ਬਾਰਾ ਮਹੀਨੇ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

* ਬਾਰਹਮਾਹਾ ਮਾਝ ਮਹਲਾ ੫ ਘਰੁ ੪ ਦਾ ਪਉੜੀ-ਵਾਰ ਭਾਵ: ੧. ਕੀਤੇ ਕਰਮਾਂ ਦੇ ਸੰਸਕਾਰਾਂ ਦੇ ਅਸਰ ਹੇਠ ਮਨੁੱਖ ਪਰਮਾਤਮਾ ਦੀ ਯਾਦ ਭੁਲਾ ਦੇਂਦਾ ਹੈ, ਤੇ, ਕਾਮਾਦਿਕ ਵਿਕਾਰਾਂ ਦੀ ਤਪਸ਼ ਨਾਲ ਉਸ ਦਾ ਹਿਰਦਾ ਬਲਦੀ ਭੱਠੀ ਸਮਾਨ ਬਣਿਆ ਰਹਿੰਦਾ ਹੈ। ਇਸ ਤਰ੍ਹਾਂ ਮਨੁੱਖ ਆਪਣੀ ਸਾਰੀ ਉਮਰ ਅਜਾਈਂ ਗਵਾ ਲੈਂਦਾ ਹੈ। ੨. ਪਰਮਾਤਮਾ ਦੇ ਨਾਮ ਦੀ ਬਰਕਤਿ ਨਾਲ ਮਨੁੱਖ ਦੇ ਅੰਦਰ ਆਤਮਕ ਆਨੰਦ ਬਣਿਆ ਰਹਿੰਦਾ ਹੈ। ਉਹੀ ਮਨੁੱਖ ਜੀਊਂਦਾ ਜਾਣੋ ਜੋ ਪਰਮਾਤਮਾ ਦਾ ਨਾਮ ਸਿਮਰਦਾ ਹੈ। ਪਰ ਨਾਮ ਦੀ ਦਾਤਿ ਸਾਧ ਸੰਗਤਿ ਵਿਚੋਂ ਮਿਲਦੀ ਹੈ। ੩. ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਹੋਰ ਜਿਤਨੇ ਭੀ ਕਰਮ ਇਥੇ ਕਰੀਦੇ ਹਨ ਉਹ ਉੱਚੇ ਆਤਮਕ ਜੀਵਨ ਦਾ ਅੰਗ ਨਹੀਂ ਬਣ ਸਕਦੇ। ਪ੍ਰਭੂ ਦੀ ਯਾਦ ਤੋਂ ਸੱਖਣਾ ਮਨੁੱਖ ਦੁਖੀ ਜੀਵਨ ਹੀ ਗੁਜ਼ਾਰਦਾ ਹੈ। ਚੁਫੇਰੇ ਦੀ ਸੁਹਾਵਣੀ ਕੁਦਰਤਿ ਭੀ ਉਸ ਨੂੰ, ਸਗੋਂ ਵੱਢ ਵੱਢ ਖਾਂਦੀ ਹੈ। ੪. ਪਰਮਾਤਮਾ ਦਾ ਨਾਮ-ਧਨ ਸਦਾ ਮਨੁੱਖ ਦੇ ਨਾਲ ਨਿਭਦਾ ਹੈ। ਨਾਮ ਸਿਮਰਨ ਵਾਲਾ ਮਨੁੱਖ ਲੋਕ ਪਰਲੋਕ ਵਿਚ ਸੋਭਾ ਖੱਟਦਾ ਹੈ। ਨਾਮ ਦੀ ਦਾਤਿ ਪਰਮਾਤਮਾ ਦੀ ਮਿਹਰ ਨਾਲ ਗੁਰੂ ਦੀ ਸਰਨ ਪਿਆਂ ਹੀ ਮਿਲਦੀ ਹੈ। ੫. ਜਿਹੜਾ ਮਨੁੱਖ ਪਰਮਾਤਮਾ ਦੀ ਯਾਦ ਭੁਲਾ ਕੇ ਪਰਮਾਤਮਾ ਦਾ ਆਸਰਾ ਵਿਸਾਰ ਕੇ ਦੁਨੀਆ ਦੇ ਲੋਕਾਂ ਦੇ ਆਸਰੇ ਭਾਲਦਾ ਫਿਰਦਾ ਹੈ ਉਹ ਸਾਰੀ ਉਮਰ ਖ਼ੁਆਰ ਹੁੰਦਾ ਰਹਿੰਦਾ ਹੈ। ਉਸ ਦੀਆਂ ਦੁਨੀਆ ਵਾਲੀਆਂ ਆਸਾਂ ਭੀ ਸਿਰੇ ਨਹੀਂ ਚੜ੍ਹਦੀਆਂ। ਜਿਸ ਦੇ ਹਿਰਦੇ ਵਿਚ ਸਦਾ ਪਰਮਾਤਮਾ ਦੀ ਯਾਦ

SikhNet (Spanish)Un Dios Creador Universal, por la Gracia del Verdadero Guru

ਤੂ ਸੁਣਿ. ਕਿਰਤ ਕਰੰਮਾ; ਪੁਰਬਿ ਕਮਾਇਆ ॥

too sun. kirat karamaa; purab kamaaeaa |

Sant Singh KhalsaListen: according to the karma of their past actions,
Manmohan SinghAccept that as a result of the deeds done in the past,
Manmohan Singh (Punjabi)ਤੂੰ ਸ੍ਰਵਣ ਕਰ ਕਿ ਹਰ ਇਕ ਇਨਸਾਨ ਆਪਣੇ ਪਿਛਲੇ ਕੀਤੇ ਹੋਏ ਅਮਲ ਦੇ ਨਤੀਜੇ ਵਜੋਂ,
Fareedkot Teekaਹੇ ਪਰਮੇਸਰ! ਤੂੰ ਮੇਰੀ ਬੇਨਤੀ ਸੁਣ: ਜੋ ਜੋ ਜੀਵੋਂ ਨੇ ਪੂਰਬ (ਕ੍ਰਿਤ) ਕਰਨ ਵਾਲੇ ਹੋ ਕੇ ਕਰਮੋਂ ਕੋ ਕਮਾਯਾ ਹੈ॥
Prof. Sahib Singhਹੇ ਹਰੀ! (ਮੇਰੀ ਬੇਨਤੀ) ਸੁਣ। ਪੂਰਬਲੇ ਕਮਾਏ ਕੀਤੇ ਕਰਮਾਂ ਅਨੁਸਾਰ-

ਪਦ ਅਰਥ ਤੂ ਸੁਣਿ = ਹੇ ਹਰੀ! ਤੂੰ (ਮੇਰੀ ਬੇਨਤੀ) ਸੁਣ। ਕਿਰਤ = ਕੀਤੇ ਹੋਏ। ਕਰੰਮਾ = ਕਰਮ, ਕੰਮ। ਪੂਰਬਿ = ਪੂਰਬਲੇ ਸਮੇ ਵਿਚ, ਪਹਿਲੇ ਜਨਮਾਂ ਵਿਚ। ਕਮਾਇਆ = ਕਮਾਈ।

SikhNet (Spanish)Escucha, de acuerdo al Karma de las vidas pasadas,

ਸਿਰਿ ਸਿਰਿ ਸੁਖ ਸਹੰਮਾ; ਦੇਹਿ ਸੁ ਤੂ ਭਲਾ ॥

sir sir sukh sahamaa; dehi su too bhalaa |

Sant Singh KhalsaEach and every person experiences happiness or sorrow; whatever You give, Lord, is good.
Manmohan Singheach individual enjoys peace and suffers sorrow. Whatever Lord gives, that is good.
Manmohan Singh (Punjabi)ਆਰਾਮ ਮਾਣਦਾ ਅਤੇ ਦੁਖ ਸਹਾਰਦਾ ਹੈ। ਜਿਹੜਾ ਕੁਝ ਭੀ ਪ੍ਰਭੂ ਦਿੰਦਾ ਹੈ, ਉਹ ਚੰਗਾ ਹੈ।
Fareedkot Teekaਤਤ ਕ੍ਰਿਤੋਂ ਅਨੁਸਾਰ ਜੋ ਤੂੰ ਸੁਖ ਅਰ (ਸਹੰਮਾ) ਦੁਖ ਸਿਰ ਸਿਰ ਅਰਥਾਤ ਭਿੰਨ ਭਿੰਨ ਕਰ ਕੇ ਦੇਤਾ ਹੈਂ, ਸੋ ਹਮ ਭਲਾ ਕਰ ਕੇ ਮਾਂਨਤੇ ਹੈਂ; ਵਾ ਸੋ ਤੂੰ ਭਲਾ ਹੈਂ, ਭਾਵ ਸੇ ਨਿਰਦੋਸ ਹੈਂ॥
Prof. Sahib Singhਹਰੇਕ ਜੀਵ ਦੇ ਸਿਰ ਉਤੇ ਜੋ ਸੁਖ ਤੇ ਦੁੱਖ (ਝੱਲਣ ਲਈ) ਤੂੰ ਦੇਂਦਾ ਹੈਂ ਉਹੀ ਠੀਕ ਹੈ।

ਪਦ ਅਰਥ ਸਿਰਿ = ਸਿਰ ਉਤੇ। ਸਿਰਿ ਸਿਰਿ = ਹਰੇਕ ਜੀਵ ਦੇ ਸਿਰ ਉਤੇ। ਸਹੰਮਾ = ਸਹਿਮ, ਦੁੱਖ। ਤੂ ਦੇਹਿ = (ਜੋ) ਤੂੰ ਦੇਂਦਾ ਹੈਂ। ਸੁ ਭਲਾ = ਉਹ (ਹਰੇਕ ਜੀਵ ਵਾਸਤੇ) ਭਲਾ ਹੈ।

SikhNet (Spanish)cada persona experimenta felicidad o tristeza: lo que sea que das, oh Señor. Lo que viene de Ti es Bueno.

ਹਰਿ ਰਚਨਾ ਤੇਰੀ. ਕਿਆ ਗਤਿ ਮੇਰੀ; ਹਰਿ ਬਿਨੁ ਘੜੀ. ਨ ਜੀਵਾ ॥

har rachanaa teree. kiaa gat meree; har bin gharree. na jeevaa |

Sant Singh KhalsaO Lord, the Created Universe is Yours; what is my condition? Without the Lord, I cannot survive, even for an instant.
Manmohan SinghO God, creation is Thine. Of what account am I? My Lord, without Thee, I cannot live even for a moment.
Manmohan Singh (Punjabi)ਹੇ ਵਾਹਿਗੁਰੂ! ਖਲਕਤ ਤੇਰੀ ਹੈ। ਮੈਂ ਕਿਹੜੇ ਹਿਸਾਬ-ਕਿਤਾਬ ਵਿੱਚ ਸਹਾਂ?ਮੇਰੇ ਮਾਲਕ ਤੇਰੇ ਬਗੈਰ ਮੈਂ ਇਕ ਮੁਹਤ ਕਰ ਭੀ ਜੀਉ ਨਹੀਂ ਸਕਦਾ।
Fareedkot Teekaਹੇ ਹਰੀ! ਤੇਰੀ ਰਚਨਾਂ ਮੇਂ ਮੇਰੀ ਬੁਧੀ ਲਾਗ ਰਹੀ ਹੈ ਯਾਂ ਤੇ ਮੇਰੀ ਕਯਾ ਗਤੀ ਹੋਵੇਗੀ, ਤੇਰੀ ਪ੍ਰਾਪਤੀ ਬਿਨਾਂ ਮੇਂ ਇਕ ਘੜੀ ਮਾਤ੍ਰ ਭੀ ਜੀਵ ਨਹੀਂ ਸਕਤੀ ਹੂੰ॥
Prof. Sahib Singhਹੇ ਹਰੀ! ਮੈਂ ਤੇਰੀ ਰਚੀ ਮਾਇਆ ਵਿਚ (ਰੁੱਝਾ ਪਿਆ) ਹਾਂ। ਮੇਰਾ ਕੀਹ ਹਾਲ ਹੋਵੇਗਾ? ਤੈਥੋਂ ਬਿਨਾ (ਤੇਰੀ ਯਾਦ ਤੋਂ ਬਿਨਾ) ਇਕ ਘੜੀ ਭੀ ਜੀਊਣਾ ਇਹ ਕੇਹੀ ਜ਼ਿੰਦਗੀ ਹੈ?

ਪਦ ਅਰਥ ਗਤਿ = ਹਾਲਤ।

SikhNet (Spanish)Toda creación es Tuya, ¿qué valor puedo tener yo? Sin Ti, mi Señor, no vivo ni siquiera por un instante.

ਪ੍ਰਿਅ ਬਾਝੁ ਦੁਹੇਲੀ. ਕੋਇ, ਨ ਬੇਲੀ; ਗੁਰਮੁਖਿ ਅੰਮ੍ਰਿਤੁ ਪੀਵਾਂ ॥

pria baajh duhelee. koe, na belee; guramukh amrit peevaan |

Sant Singh KhalsaWithout my Beloved, I am miserable; I have no friend at all. As Gurmukh, I drink in the Ambrosial Nectar.
Manmohan SinghWithout my Beloved, I am miser able. I have no friend. It is by the Guru's grace, that I drink Nectar.
Manmohan Singh (Punjabi)ਆਪਣੇ ਪ੍ਰੀਤਮ ਦੇ ਬਾਝੋਂ ਮੈਂ ਦੁਖੀ ਹਾਂ। ਮੇਰਾ ਕੋਈ ਮਿੱਤਰ ਨਹੀਂ। ਗੁਰਾਂ ਦੀ ਦਇਆ ਦੁਆਰਾ, ਮੈਂ ਅੰਮ੍ਰਿਤ ਪਾਨ ਕਰਦੀ ਹਾਂ।
Fareedkot Teekaਹੇ ਪਤੀ! ਤੇਰੇ ਬਿਨਾਂ ਮੈਂ ਬਹੁਤ ਦੁਖੀ ਹੋ ਰਹੀ ਹੂੰ ਔਰ ਮੇਰਾ ਮਿਤ੍ਰ ਕੋਈ ਨਹੀਂ ਹੈ, ਤਾਂ ਤੇ ਇਹ ਕਿਰਪਾ ਕਰੋ ਜੋ ਗੁਰੋਂ ਦੁਆਰੇ ਤੇਰੇ ਨਾਮ ਅੰਮ੍ਰਿਤ ਕੋ ਪਾਨ ਕਰੂੰ॥
Prof. Sahib Singhਹੇ ਪਿਆਰੇ! ਤੇਰੇ ਬਿਨਾ ਮੈਂ ਦੁੱਖੀ ਹਾਂ, (ਇਸ ਦੁੱਖ ਵਿਚੋਂ ਕੱਢਣ ਵਾਸਤੇ) ਕੋਈ ਮਦਦਗਾਰ ਨਹੀਂ ਹੈ। (ਮੇਹਰ ਕਰ ਕਿ) ਗੁਰੂ ਦੀ ਸਰਨ ਪੈ ਕੇ ਮੈਂ ਤੇਰਾ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਂਦਾ ਰਹਾਂ।

ਪਦ ਅਰਥ ਦੁਹੇਲੀ = ਦੁੱਖੀ। ਬੇਲੀ = ਮਦਦ ਕਰਨ ਵਾਲਾ। ਗੁਰਮੁਖਿ = ਗੁਰੂ ਦੀ ਰਾਹੀਂ, ਗੁਰੂ ਦੀ ਸਰਨ ਪੈ ਕੇ। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ

SikhNet (Spanish)Si, sin mi Esposo sufro y no hay nadie que me dé su amistad, es a través del Guru que puedo beber del Néctar del Señor.

ਰਚਨਾ ਰਾਚਿ ਰਹੇ ਨਿਰੰਕਾਰੀ; ਪ੍ਰਭ ਮਨਿ ਕਰਮ ਸੁਕਰਮਾ ॥

rachanaa raach rahe nirankaaree; prabh man karam sukaramaa |

Sant Singh KhalsaThe Formless Lord is contained in His Creation. To obey God is the best course of action.
Manmohan SinghThe Formless Lord is contained in His creation. The act of obeying the Lord is the best of all the acts.
Manmohan Singh (Punjabi)ਰੂਪ-ਰਹਿਤ ਸੁਆਮੀ ਆਪਣੀ ਖਲਕਤ ਅੰਦਰ ਰਮਿਆ ਹੋਇਆ ਹੈ। ਸੁਆਮੀ ਦੀ ਤਾਬੇਦਾਰੀ ਕਰਨ ਦਾ ਕੰਮ ਸਭ ਤੋਂ ਸ੍ਰੇਸ਼ਟ ਕੰਮ ਹੈ।
Fareedkot Teekaਹੇ ਨਿਰੰਕਾਰ ਪ੍ਰਭੂ! ਹਮ ਜੀਵ (ਨਿਰੰਕਾਰੀ) ਨਿਰੰਕਾਰ ਕੀ ਅਰਥਾਤ ਤੇਰੀ ਰਚਨਾਂ ਮੇਂ ਰਚ ਰਹੇ ਹੈਂ, ਔਰ ਆਪ ਕਾ ਜੋ ਮੰਨਨ ਕਰਨਾਂ ਹੈ, ਸੋ ਯਹ ਕਰਮੋਂ ਮੇਂ (ਸੁ) ਸ੍ਰੇਸਟ ਕਰਮ ਹੈ। ਆਪ ਰਚਨਾਂ ਕੋ ਰਚ ਰਹੇ ਹੋ ਅਰ ਹਮਾਰੇ ਸਮਾਨ ਕਰਮਾਂ ਕੋ ਸ੍ਰੇਸ਼ਟ ਕਰਮ ਕਰ ਕੇ ਮਾਨਤੇ ਹੋ॥
Prof. Sahib Singhਅਸੀਂ ਜੀਵ ਨਿਰੰਕਾਰ ਦੀ ਰਚੀ ਮਾਇਆ ਵਿਚ ਹੀ ਫਸੇ ਪਏ ਹਾਂ (ਇਹ ਕਾਹਦਾ ਜੀਵਨ ਹੈ?), ਪ੍ਰਭੂ ਨੂੰ ਮਨ ਵਿਚ ਵਸਾਣਾ ਹੀ ਸਭ ਕੰਮਾਂ ਤੋਂ ਸ੍ਰੇਸ਼ਟ ਕੰਮ ਹੈ (ਇਹੀ ਹੈ ਮਨੁੱਖ ਵਾਸਤੇ ਜੀਵਨ-ਮਨੋਰਥ)।

ਪਦ ਅਰਥ ਨਿਰੰਕਾਰੀ ਰਚਨਾ = ਨਿਰੰਕਾਰ ਦੀ ਰਚਨਾ ਵਿਚ। ਸੁ ਕਰਮਾ = ਸ੍ਰੇਸ਼ਟ ਕੰਮ।

SikhNet (Spanish)Estamos apegados a la Creación del Señor, pero si el Señor habita en nuestra mente, eso sí es lo que es Bueno.

ਨਾਨਕ. ਪੰਥੁ ਨਿਹਾਲੇ ਸਾ ਧਨ. ਤੂ ਸੁਣਿ ਆਤਮ ਰਾਮਾ ॥੧॥

naanak. panth nihaale saa dhan. too sun aatam raamaa |1|

Sant Singh KhalsaO Nanak, the soul-bride is gazing upon Your Path; please listen, O Supreme Soul. ||1||
Manmohan SinghO Nanak, Thy bride is beholding Thy way. Hear Thou, O Omni-present spirit.
Manmohan Singh (Punjabi)ਹੇ ਨਾਨਕ! ਤੇਰੀ ਪਤਨੀ ਤੇਰਾ ਰਾਹ ਦੇਖਦੀ ਹੈ। ਤੂੰ ਸ੍ਰਵਣ ਕਰ, ਹੇ ਸਰਬ ਵਿਆਪਕ ਰੂਹੇ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ (ਆਤਮ) ਸਭ ਕਾ ਆਪਣਾ ਆਪ ਰੂਪ ਪ੍ਰਭੂ! ਮੈਂ (ਸਾ ਧਨ) ਇਸਤ੍ਰੀ ਆਪ ਕਾ (ਪੰਥੁ) ਰਸਤਾ (ਨਿਹਾਲੇ) ਦੇਖਤੀ ਹੂੰ। ਹੇ (ਰਾਮ) ਬ੍ਯਾਪਕ ਰੂਪ! ਤੂੰ ਮੇਰੀ ਬੇਨਤੀ ਸੁਣ, ਭਾਵ ਮੇਰੇ ਕੋ ਪ੍ਰਾਪਤਿ ਹੋਈਏ॥੧॥
Prof. Sahib Singhਹੇ ਨਾਨਕ! ਹੇ ਸਰਬ ਵਿਆਪਕ ਪਰਮਾਤਮਾ! ਤੂੰ (ਜੀਵ-ਇਸਤ੍ਰੀ ਦੀ ਅਰਜ਼ੋਈ) ਸੁਣ (ਤੇ ਉਸ ਨੂੰ ਆਪਣਾ ਦਰਸਨ ਦੇਹ), ਜੀਵ-ਇਸਤ੍ਰੀ ਤੇਰਾ ਰਾਹ ਤੱਕ ਰਹੀ ਹੈ ॥੧॥

ਪਦ ਅਰਥ ਪੰਥੁ = ਰਸਤਾ। ਨਿਹਾਲੇ = ਤੱਕ ਰਹੀ ਹੈ। ਸਾਧਨ = ਜੀਵ-ਇਸਤ੍ਰੀ। ਆਤਮ ਰਾਮਾ = ਹੇ ਸਰਬ-ਵਿਆਪਕ ਪਰਮਾਤਮਾ! ॥੧॥

* ਭਾਵ: ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਮਨੁੱਖ ਇਸ ਜਨਮ ਵਿਚ ਭੀ ਮਾਇਆ ਦੇ ਮੋਹ ਵਿਚ ਫਸਿਆ ਰਹਿੰਦਾ ਹੈ, ਤੇ, ਦੁਖੀ ਜੀਵਨ ਗੁਜ਼ਾਰਦਾ ਹੈ। ਪਰਮਾਤਮਾ ਦੀ ਮਿਹਰ ਨਾਲ ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਉਸ ਦਾ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀ ਪੀ ਕੇ ਆਤਮਕ ਆਨੰਦ ਮਾਣਦਾ ਹੈ। ਇਹੀ ਹੈ ਜਨਮ-ਮਨੋਰਥ।

SikhNet (Spanish)Dice Nanak, La esposa mira hacia afuera para ver si Llegas a ella, escucha, oh Dios Todo Prevaleciente. (1)

Open this shabad →

Shabad Guru Nanak Dev Ji Raag Tukhaari

ਬਾਬੀਹਾ ਪ੍ਰਿਉ ਬੋਲੇ; ਕੋਕਿਲ ਬਾਣੀਆ ॥

baabeehaa priau bole; kokil baaneea |

Sant Singh KhalsaThe rainbird cries out, "Pri-o! Beloved!", and the song-bird sings the Lord's Bani.
Manmohan SinghThe sparrow-hawk cries 'Beloved' and the cuckoo sings the lays
Manmohan Singh (Punjabi)ਪਪੀਹਾ ਪ੍ਰੀਤਮ ਪੁਕਾਰਦਾ ਹੈ, ਅਤੇ ਕੋਇਲ ਗੀਤ ਗਾਉਂਦੀ ਹੈ।
Fareedkot Teekaਹੇ ਪਤੀ! ਆਪ ਕੇ ਜਸ ਕੋ ਜਿਨਾਂ ਕਾ ਚਿਤ ਰੂਪੀ ਬਬੀਹਾ ਬੋਲਤਾ, ਭਾਵ ਚਿੰਤਨ ਕਰਤਾ ਹੈ। ਔਰ ਕੌਕਲ ਬਾਣੀਆਂ, ਭਾਵ ਜਿਹਵਾ ਜਿਨ ਕੀ (ਆ) ਵਸ਼ੇਸ਼ ਕਰ ਕੇ ਰਾਮ ਨਾਮ ਬਾਣੀ ਕੋ ਬੋਲਤੀ ਹੈਂ॥
Prof. Sahib Singh(ਜਿਵੇਂ) ਪਪੀਹਾ 'ਪ੍ਰਿਉ ਪ੍ਰਿਉ' ਬੋਲਦਾ ਹੈ ਜਿਵੇਂ ਕੋਇਲ ('ਕੂ ਕੂ' ਦੀ ਮਿੱਠੀ) ਬੋਲੀ ਬੋਲਦੀ ਹੈ,

ਪਦ ਅਰਥ ਬਾਬੀਹਾ = ਪਪੀਹਾ, ਚਾਤ੍ਰਿਕ। ਬਾਣੀਆ = ਮਿੱਠਾ ਬੋਲ।

SikhNet (Spanish)El Cuclillo de la mente llora pronunciando el Nombre del Señor y los labios como el Koel,

ਸਾ ਧਨ ਸਭਿ ਰਸ ਚੋਲੈ; ਅੰਕਿ ਸਮਾਣੀਆ ॥

saa dhan sabh ras cholai; ank samaaneea |

Sant Singh KhalsaThe soul-bride enjoys all the pleasures, and merges in the Being of her Beloved.
Manmohan SinghThe bride enjoys all the pleasures and merges in the Being of her love
Manmohan Singh (Punjabi)ਪਤਨੀ ਸਾਰੀਆਂ ਖੁਸ਼ੀਆਂ ਮਾਣਦੀ ਹੈ ਅਤੇ ਆਪਣੇ ਪ੍ਰੀਤਮ ਦੇ ਸਰੂਪ ਅੰਦਰ ਲੀਨ ਹੋ ਜਾਂਦੀ ਹੈ।
Fareedkot Teeka(ਸਾ) ਵਹੁ ਜੀਵ ਰੂਪ (ਧਨ) ਇਸਤ੍ਰੀ (ਅੰਕਿ) ਸਰੂਪ ਮੇਂ ਸਮਾਈ ਹੈ, ਤਿਸ ਨੇ ਸਭ ਰਸ (ਚੋਲੈ) ਧਾਰ ਲੀਏ ਹੈਂ॥
Prof. Sahib Singh(ਤਿਵੇਂ ਜੇਹੜੀ ਜੀਵ-ਇਸਤ੍ਰੀ ਵੈਰਾਗ ਵਿਚ ਆ ਕੇ ਮਿੱਠੀ ਸੁਰ ਨਾਲ ਪ੍ਰਭੂ-ਪਤੀ ਨੂੰ ਯਾਦ ਕਰਦੀ ਹੈ, ਉਹ) ਜੀਵ-ਇਸਤ੍ਰੀ (ਪ੍ਰਭੂ-ਮਿਲਾਪ ਦੇ) ਸਾਰੇ ਆਨੰਦ ਮਾਣਦੀ ਹੈ, ਤੇ ਉਸ ਦੇ ਚਰਨਾਂ ਵਿਚ ਟਿਕੀ ਰਹਿੰਦੀ ਹੈ।

ਪਦ ਅਰਥ ਸਾਧਨ = ਜੀਵ-ਇਸਤ੍ਰੀ। ਸਭਿ = ਸਾਰੇ। ਚੋਲੈ = ਖਾਂਦੀ ਹੈ, ਮਾਣਦੀ ਹੈ। ਅੰਕਿ = ਅੰਕ ਵਿਚ, ਅੰਗ ਨਾਲ।

SikhNet (Spanish)cantan Su Palabra. La Novia disfruta de toda Dicha y se inmerge en el Ser de Su Señor.

ਹਰਿ ਅੰਕਿ ਸਮਾਣੀ. ਜਾ ਪ੍ਰਭ ਭਾਣੀ; ਸਾ ਸੋਹਾਗਣਿ ਨਾਰੇ ॥

har ank samaanee. jaa prabh bhaanee; saa sohaagan naare |

Sant Singh KhalsaShe merges into the Being of her Beloved, when she becomes pleasing to God; she is the happy, blessed soul-bride.
Manmohan SinghWhen she becomes pleasing to her Lord God, then merges she in His Being. She is the happy bride.
Manmohan Singh (Punjabi)ਜਦ ਊਹ ਆਪਣੇ ਸੁਆਮੀ ਵਾਹਿਗੁਰੂ ਨੂੰ ਚੰਗੀ ਲੱਗਣ ਲੱਗ ਜਾਂਦੀ ਹੈ, ਤਦ ਉਹ ਉਸ ਦੇ ਸਰੂਪ ਅੰਦਰ ਲੀਨ ਹੋ ਜਾਂਦੀ ਹੈ। ਕੇਵਲ ਊਹ ਹੀ ਖੁਸ਼ਬਾਸ਼ ਪਤਨੀ ਹੈ।
Fareedkot Teekaਜਾਂ ਹੇ ਹਰੀ ਪ੍ਰਭੂ! ਤੇਰੇ ਕੋ ਭਾਈ ਤੌ (ਅੰਕਿ) ਸ੍ਵਰੂਪ ਮੇਂ ਸਮਾਵਤੀ ਭਈ ਅਰ (ਸਾ) ਵੋਹੀ ਇਸਤ੍ਰੀ ਸੁਹਾਗਣੀ ਹੈ॥
Prof. Sahib Singhਜਦੋਂ ਉਹ ਪ੍ਰਭੂ ਨੂੰ ਚੰਗੀ ਲੱਗ ਪੈਂਦੀ ਹੈ, (ਤਾਂ ਉਸ ਦੀ ਮਿਹਰ ਨਾਲ) ਉਸ ਦੇ ਚਰਨਾਂ ਵਿਚ ਜੁੜੀ ਰਹਿੰਦੀ ਹੈ, ਉਹੀ ਜੀਵ-ਇਸਤ੍ਰੀ ਚੰਗੇ ਭਾਗਾਂ ਵਾਲੀ ਹੈ।

ਪਦ ਅਰਥ ਪ੍ਰਭ ਭਾਣੀ = ਪ੍ਰਭੂ ਨੂੰ ਪਿਆਰੀ ਲੱਗਦੀ ਹੈ। ਸੋਹਾਗਣਿ = ਚੰਗੇ ਭਾਗਾਂ ਵਾਲੀ। ਨਾਰੇ = ਨਾਰਿ, ਜੀਵ-ਇਸਤ੍ਰੀ।

SikhNet (Spanish)Sí, ella está inmersa en el Ser del Señor si el Señor está complacido con ella; es entonces cuando ella se convierte en la Esposa Verdadera.

ਨਵ ਘਰ ਥਾਪਿ. ਮਹਲ ਘਰੁ ਊਚਉ; ਨਿਜ ਘਰਿ ਵਾਸੁ ਮੁਰਾਰੇ ॥

nav ghar thaap. mehal ghar aoochau; nij ghar vaas muraare |

Sant Singh KhalsaEstablishing the nine houses, and the Royal Mansion of the Tenth Gate above them, the Lord dwells in that home deep within the self.
Manmohan SinghEstablishing the nine houses and a royal mansion above them, God, the Enemy of ego, abides in that mansion of His.
Manmohan Singh (Punjabi)ਨਵਾਂ ਧਾਮਾਂ ਤੇ ਉਨ੍ਹਾਂ ਊਤੇ ਇੱਕ ਪਾਤਿਸ਼ਾਹੀ ਮੰਦਰ ਨੂੰ ਅਸਥਾਪਨ ਕਰ, ਹੰਕਾਰ ਦਾ ਵੈਰੀ ਹਰੀ ਊਸ ਆਪਣੇ ਮੰਦਰ ਅੰਦਰ ਨਿਵਾਸ ਰੱਖਦਾ ਹੈ।
Fareedkot Teekaਹੇ (ਮਹਲ) ਪਤੀ ਪਰਮੇਸੁਰ! (ਨਵ ਘਰ) ਨਵੋਂ ਗੋਲਕੋਂ ਵਾਲੇ ਸਰੀਰ ਘਰ ਕੋ (ਥਾਪਿ) ਰਚ ਕਰ ਕੇ ਅਪਨਾਂ ਘਰ ਦਸਵਾਂ ਦਵਾਰ ਤੈਨੇ ਊਚਾ ਰਚਾ ਹੈ। ਤਿਸ ਦਸਵੇਂ ਦੁਆਰ ਰੂਪ ਘਰ ਮੇਂਮ ਹੇ ਮੁਰਾਰੀ! ਤੂੰ ਨਿਵਾਸ ਕਰ ਰਹਾ ਹੈਂ॥
Prof. Sahib Singhਉਹ ਆਪਣੇ ਸਰੀਰ ਨੂੰ (ਸਰੀਰਕ ਇੰਦ੍ਰਿਆਂ ਨੂੰ) ਜੁਗਤੀ ਵਿਚ ਰੱਖ ਕੇ ਪ੍ਰਭੂ ਦੇ ਆਪਣੇ ਸਰੂਪ ਵਿਚ ਟਿਕ ਜਾਂਦੀ ਹੈ, ਤੇ (ਮਾਇਕ ਪਦਾਰਥਾਂ ਦੇ ਮੋਹ ਤੋਂ ਉੱਠ ਕੇ) ਪ੍ਰਭੂ ਦਾ ਉੱਚਾ ਟਿਕਾਣਾ ਮੱਲ ਲੈਂਦੀ ਹੈ।

ਪਦ ਅਰਥ ਨਵ ਘਰ = ਨੌ ਗੋਲਕਾਂ, ਨੌ ਇੰਦ੍ਰੀਆਂ ਵਾਲੇ ਸਰੀਰ ਨੂੰ। ਥਾਪਿ = ਟਿਕਾ ਕੇ, ਜੁਗਤਿ ਵਿਚ ਰੱਖ ਕੇ। ਊਚਉ = ਉੱਚਾ। ਮਹਲ ਘਰੁ = ਪ੍ਰਭੂ ਦਾ ਨਿਵਾਸ-ਥਾਂ, ਪ੍ਰਭੂ ਦੇ ਚਰਨ। ਨਿਜ ਘਰਿ ਮੁਰਾਰੇ = ਪ੍ਰਭੂ ਦੇ ਸ੍ਵੈ-ਸਰੂਪ ਵਿਚ, ਪ੍ਰਭੂ ਦੇ ਆਪਣੇ ਘਰ ਵਿਚ।

SikhNet (Spanish)Ella establece un recinto en las nueve puertas para su Señor y enaltece al Señor en lo más profundo de su ser.

ਸਭ ਤੇਰੀ. ਤੂ ਮੇਰਾ ਪ੍ਰੀਤਮੁ; ਨਿਸਿ ਬਾਸੁਰ ਰੰਗਿ ਰਾਵੈ ॥

sabh teree. too meraa preetam; nis baasur rang raavai |

Sant Singh KhalsaAll are Yours, You are my Beloved; night and day, I celebrate Your Love.
Manmohan SinghAll are Thine, Thou are my Beloved. Night and day make I merry in Thine love.
Manmohan Singh (Punjabi)ਸਾਰੇ ਤੇਰੇ ਹਨ, ਤੂੰ ਮੇਰਾ ਦਿਲਬਰ ਹੈਂ। ਰਾਤ ਤੇ ਦਿਨ ਮੈਂ ਤੇਰੀ ਪ੍ਰੀਤ ਅੰਦਰ ਮੌਜਾਂ ਮਾਣਦੀ ਹਾਂ।
Fareedkot Teekaਸਭ ਸ੍ਰਿਸਟੀ ਰਚੀ ਹੂਈ ਤੇਰੀ ਆਗ੍ਯਾ ਮੇਂ ਹੈ ਅਰ ਤੂੰ ਮੇਰਾ ਪ੍ਰੀਤਮ ਹੈਂ, ਰਾਤ੍ਰ ਦਿਨ (ਰੰਗਿ) ਪ੍ਰੇਮ ਕਰ ਕੇ ਤੇਰੇ ਕੋ (ਰਾਵੈ) ਜਪਤੇ ਹੈਂ॥
Prof. Sahib Singhਉਹ ਜੀਵ-ਇਸਤ੍ਰੀ ਪ੍ਰਭੂ ਦੇ ਪਿਆਰ ਵਿਚ ਰੰਗੀਜ ਕੇ ਦਿਨ ਰਾਤ ਉਸ ਨੂੰ ਸਿਮਰਦੀ ਹੈ, ਤੇ ਆਖਦੀ ਹੈ-ਇਹ ਸਾਰੀ ਸ੍ਰਿਸ਼ਟੀ ਤੇਰੀ ਰਚੀ ਹੋਈ ਹੈ, ਤੂੰ ਹੀ ਮੇਰਾ ਪਿਆਰਾ ਖਸਮ-ਸਾਈਂ ਹੈਂ।

ਪਦ ਅਰਥ ਨਿਸਿ = ਰਾਤ। ਬਾਸੁਰ = ਦਿਨ। ਰੰਗਿ = ਪਿਆਰ ਵਿਚ। ਰਾਵੈ = ਮਾਣਦੀ ਹੈ, ਸਿਮਰਦੀ ਹੈ।

SikhNet (Spanish)Todo pertenece a Ti y así Tú eres mío y yo me regocijo en Tu Amor, noche y día.

ਨਾਨਕ. ਪ੍ਰਿਉ ਪ੍ਰਿਉ ਚਵੈ ਬਬੀਹਾ; ਕੋਕਿਲ ਸਬਦਿ ਸੁਹਾਵੈ ॥੨॥

naanak. priau priau chavai babeehaa; kokil sabad suhaavai |2|

Sant Singh KhalsaO Nanak, the rainbird cries out, "Pri-o! Pri-o! Beloved! Beloved!" The song-bird is embellished with the Word of the Shabad. ||2||
Manmohan SinghNanak, the sparrow-hawk of the mind cries 'Spouse, my Spouse and the cuckoo of the tongue is embellished with the Name.
Manmohan Singh (Punjabi)ਨਾਨਕ ਮਨ ਦਾ ਪਪੀਹਾ, ਪਤੀ, ਮੇਰਾ ਪਤੀ ਪੁਕਾਰਦਾ ਹੈ ਅਤੇ ਜੀਭਾ ਦੀ ਕੋਇਲ ਨਾਮ ਨਾਲ ਸ਼ਸ਼ੋਭਤ ਹੋਈ ਹੋਈ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਪ੍ਰਭੂ! ਮੇਰਾ ਵਾ ਸੰਤੋਂ ਕਾ ਚਿਤ ਰੂਪੀ ਪਪੀਹਾ ਪਤੀ ਪਤੀ ਕਰ ਕੇ ਚਿੰਤਨ ਕਰਤਾ ਹੈ ਅਰ ਜਿਹਵਾ ਰੂਪੀ ਕੋਕਿਲ ਰਾਮ ਰਾਮ ਸਬਦ ਕੋ (ਚਵੈ) ਉਚਾਰਤੀ ਹੂਈ ਸੋਭਾ ਪਾਵਤੀ ਹੈ॥੨॥
Prof. Sahib Singhਹੇ ਨਾਨਕ! ਜਿਵੇਂ ਪਪੀਹਾ ਪ੍ਰਿਉ ਪ੍ਰਿਉ ਬੋਲਦਾ ਹੈ ਜਿਵੇਂ ਕੋਇਲ ਮਿੱਠਾ ਬੋਲ ਬੋਲਦੀ ਹੈ, ਤਿਵੇਂ ਉਹ ਜੀਵ-ਇਸਤ੍ਰੀ ਗੁਰ-ਸ਼ਬਦ ਦੀ ਰਾਹੀਂ (ਪ੍ਰਭੂ ਦੀ ਸਿਫ਼ਤ-ਸਾਲਾਹ ਕਰ ਕੇ) ਸੋਹਣੀ ਲੱਗਦੀ ਹੈ ॥੨॥

ਪਦ ਅਰਥ ਸਬਦਿ = ਸ਼ਬਦ ਨਾਲ। ਸੁਹਾਵੈ = ਸੋਹਣੀ ਲੱਗਦੀ ਹੈ ॥੨॥

* ਭਾਵ: ਨਾਮ ਦੀ ਬਰਕਤ ਨਾਲ, ਸਿਫ਼ਤਿ-ਸਾਲਾਹ ਦੀ ਬਰਕਤ ਨਾਲ ਮਨੁੱਖ ਆਪਣੇ ਸਾਰੇ ਗਿਆਨ-ਇੰਦ੍ਰਿਆਂ ਨੂੰ ਮਰਯਾਦਾ ਵਿਚ ਰੱਖ ਕੇ ਮਾਇਕ ਪਦਾਰਥਾਂ ਦੇ ਮੋਹ ਤੋਂ ਉੱਚਾ ਟਿਕਿਆ ਰਹਿੰਦਾ ਹੈ। ਗੁਰੂ ਦੇ ਸ਼ਬਦ ਦੀ ਰਾਹੀਂ ਉਸ ਦਾ ਜੀਵਨ ਪਵਿੱਤਰ ਹੋ ਜਾਂਦਾ ਹੈ।

SikhNet (Spanish)Dice Nanak, El Cuclillo de la mente, llora pronunciando el Nombre del Señor y los labios, como el Koel, cantan Su Palabra. (2)

Open this shabad →

Shabad Guru Nanak Dev Ji Raag Tukhaari

ਤੂ ਸੁਣਿ. ਹਰਿ ਰਸ ਭਿੰਨੇ; ਪ੍ਰੀਤਮ ਆਪਣੇ ॥

too sun. har ras bhine; preetam aapane |

Sant Singh KhalsaPlease listen, O my Beloved Lord - I am drenched with Your Love.
Manmohan SinghHear Thou, O God, my Beloved, drenched am I in Thine love.
Manmohan Singh (Punjabi)ਹੇ ਵਾਹਿਗੁਰੂ! ਮੇਰੇ ਦਿਲਬਰ, ਤੂੰ ਸ੍ਰਵਣ ਕਰ, ਮੈਂ ਤੇਰੇ ਪਿਆਰ ਅੰਦਰ ਭਿਜਿਆ ਹੋਇਆ ਹਾਂ।
Fareedkot Teekaਹੇ ਆਪਣੇ ਭਾਵ ਮੇਰੇ ਪ੍ਰੀਤਮ ਹਰੀ! ਤੇਰੇ ਨਾਮ ਰਸ ਮੇਂ ਹਮਾਰੇ ਅੰਤਹਿਕਰਣ ਆਦਿ ਸਨਿਗਧ ਹੂਏ ਹੈਂ, ਤਾਂ ਤੇ ਤੂੰ ਮੇਰੀ ਬੇਨਤੀ ਸੁਣ: ॥
Prof. Sahib Singhਹੇ ਮੇਰੇ ਪ੍ਰੀਤਮ! ਹੇ ਰਸ-ਭਿੰਨੇ ਹਰੀ! ਤੂੰ (ਮੇਰੀ ਅਰਜ਼ੋਈ) ਸੁਣ,

ਪਦ ਅਰਥ ਹਰਿ ਰਸ ਭਿੰਨੇ = ਹੇ ਰਸ-ਭਿੰਨੇ ਹਰੀ! ਪ੍ਰੀਤਮ ਆਪਣੇ = ਹੇ ਮੇਰੇ ਪ੍ਰੀਤਮ!

SikhNet (Spanish)Escucha, oh mi Amado y Cautivador Señor, del Estado de Tu Enamorado. Recitando Tu Nombre,

ਮਨਿ ਤਨਿ ਰਵਤ ਰਵੰਨੇ; ਘੜੀ. ਨ ਬੀਸਰੈ ॥

man tan ravat ravane; gharree. na beesarai |

Sant Singh KhalsaMy mind and body are absorbed in dwelling on You; I cannot forget You, even for an instant.
Manmohan SinghWith my soul and body repeat and utter I Thy Name.
Manmohan Singh (Punjabi)ਆਪਣੀ ਆਤਮਾ ਤੇ ਦੇਹ ਨਾਲ ਮੈਂ ਤੇਰੇ ਨਾਮ ਦਾ ਜਾਪ ਤੇ ਊਚਾਰਨ ਕਰਦਾ ਹਾਂ।
Fareedkot Teekaਮਨ ਕਰ ਕੇ ਤੇਰੇ ਕੋ (ਰਵਤ) ਜਪਤੇ ਹੈਂ ਔਰ ਤਨ ਕਰ ਕੇ ਭੀ (ਰਵੰਨੇ) ਭਗਤੀ ਕਰਤੇ ਹੈਂ, ਤੂੰ ਘੜੀ ਮਾਤ੍ਰ ਭੀ ਹਮਾਰੇ ਮਨ ਤੇ ਬਿਸਰਤਾ ਨਹੀਂ ਹੈਂ॥
Prof. Sahib Singhਹੇ ਮੇਰੇ ਮਨ ਤਨ ਵਿਚ ਰਮੇ ਹੋਏ ਪ੍ਰਭੂ! (ਮੇਰਾ ਮਨ ਤੈਨੂੰ) ਇਕ ਘੜੀ ਵਾਸਤੇ ਭੀ ਭੁਲਾ ਨਹੀਂ ਸਕਦਾ।

ਪਦ ਅਰਥ ਮਨਿ = (ਮੇਰੇ) ਮਨ ਵਿਚ। ਤਨਿ = (ਮੇਰੇ) ਸਰੀਰ ਵਿਚ। ਰਵਤ ਰਵੰਨੇ = ਹੇ ਰਮੇ ਹੋਏ! ਨ ਬੀਸਰੈ = (ਮੇਰਾ ਮਨ) ਨਹੀਂ ਭੁਲਾਂਦਾ।

SikhNet (Spanish)mi cuerpo y Alma están embebidos en Ti. Sí, no podría Dejarte ni siquiera por un instante.

ਕਿਉ. ਘੜੀ ਬਿਸਾਰੀ, ਹਉ ਬਲਿਹਾਰੀ; ਹਉ ਜੀਵਾ ਗੁਣ ਗਾਏ ॥

kiau. gharree bisaaree, hau balihaaree; hau jeevaa gun gaae |

Sant Singh KhalsaHow could I forget You, even for an instant? I am a sacrifice to You; singing Your Glorious Praises, I live.
Manmohan SinghThee, I forget not even for a moment How can I forget Thee even for an instant? I live by singing Thy praise, O Lord. A Sacrifice unto Thee, am I.
Manmohan Singh (Punjabi)ਤੈਨੂੰ, ਮੈਂ ਇੱਕ ਮੁਹਤ ਭਰ ਲਈ ਭੀ ਕਿਸ ਤਰ੍ਹਾਂ ਭੁਲਾ ਸਕਦਾ ਹਾਂ। ਮੈਂ ਤੇਰੀ ਮਹਿਮਾ ਗਾਇਨ ਕਰਕੇ ਜੀਉਂਦਾ ਹਾਂ। ਸਦਕੇ ਹਾਂ ਮੈਂ ਤੇਰੇ ਉਤੋਂ।
Fareedkot Teekaਕਿਉਂ ਘੜੀ ਮਾਤ੍ਰ ਵਿਸਾਰੋਂ, ਮੈਂ ਤੇਰੇ ਪੁਰ ਬਲਿਹਾਰਨੇ ਜਾਤੀ ਹੂੰ ਔਰ ਮੈਂ ਤੇਰੇ ਗੁਣੋਂ ਕੋ ਗਾਇ ਕਰ ਜੀਵਤੀ ਹੂੰ॥
Prof. Sahib Singhਮੈਂ ਇਕ ਘੜੀ ਭਰ ਭੀ ਤੈਨੂੰ ਵਿਸਾਰ ਨਹੀਂ ਸਕਦਾ, ਮੈਂ ਤੈਥੋਂ (ਸਦਾ) ਸਦਕੇ ਹਾਂ, ਤੇਰੀ ਸਿਫ਼ਤ-ਸਾਲਾਹ ਕਰ ਕਰ ਕੇ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ।

ਪਦ ਅਰਥ ਬਿਸਾਰੀ = ਬਿਸਾਰੀਂ, ਮੈਂ ਵਿਸਾਰ ਸਕਾਂ। ਹਉ = ਮੈਂ। ਗਾਏ = ਗਾਇ, ਗਾ ਕੇ।

SikhNet (Spanish)¿Cómo poder olvidarte aún por un momento, si yo vivo sólo si puedo tener la Bendición de cantar Tu Alabanza? Ofrezco mi vida y mi ser en sacrificio a Ti.

ਨਾ ਕੋਈ ਮੇਰਾ. ਹਉ ਕਿਸੁ ਕੇਰਾ; ਹਰਿ ਬਿਨੁ ਰਹਣੁ. ਨ ਜਾਏ ॥

naa koee meraa. hau kis keraa; har bin rehan. na jaae |

Sant Singh KhalsaNo one is mine; unto whom do I belong? Without the Lord, I cannot survive.
Manmohan SinghNo one belongs to me. To whom belong I? Without my Lord, I can live not.
Manmohan Singh (Punjabi)ਮੇਰਾ ਕੋਈ ਨਹੀਂ। ਮੈਂ ਕੀਹਦਾ ਹਾਂ? ਪ੍ਰਭੂ ਦੇ ਬਾਝੋਂ ਮੈਂ ਰਹਿ ਨਹੀਂ ਸਕਦਾ।
Fareedkot Teekaਸੰਸਾਰ ਮੇਂ ਮੇਰਾ ਕੋਈ ਨਹੀਂ ਯਾਂ ਤੇ ਮੈਂ ਭੀ ਕਿਸੀ ਕਾ ਨਹੀਂ। ਹੇ ਹਰੀ! ਤੁਮਾਰੇ ਬਿਨਾਂ ਮੇਰੇ ਸੇ ਰਹਾ ਨਹੀਂ ਜਾਤਾ॥
Prof. Sahib Singh(ਪਰਮਾਤਮਾ ਤੋਂ ਬਿਨਾ ਤੋੜ ਨਿਭਣ ਵਾਲਾ) ਨਾ ਕੋਈ ਮੇਰਾ (ਸਦਾ ਦਾ) ਸਾਥੀ ਹੈ ਨਾਹ ਹੀ ਮੈਂ ਕਿਸੇ ਦਾ (ਸਦਾ ਦਾ) ਸਾਥੀ ਹਾਂ, ਪਰਮਾਤਮਾ ਦੀ ਯਾਦ ਤੋਂ ਬਿਨਾ ਮੇਰਾ ਮਨ ਧੀਰਜ ਨਹੀਂ ਫੜਦਾ।

ਪਦ ਅਰਥ ਕੇਰਾ = ਦਾ। ਰਹਣੁ ਨ ਜਾਏ = ਮਨ ਧੀਰਜ ਨਹੀਂ ਫੜਦਾ।

SikhNet (Spanish)Nadie me pertenece, ni yo le pertenezco a nadie más que a Ti, sin Ti no podría vivir.

ਓਟ ਗਹੀ ਹਰਿ ਚਰਣ ਨਿਵਾਸੇ; ਭਏ ਪਵਿਤ੍ਰ ਸਰੀਰਾ ॥

ott gahee har charan nivaase; bhe pavitr sareeraa |

Sant Singh KhalsaI have grasped the Support of the Lord's Feet; dwelling there, my body has become immaculate.
Manmohan SinghI have grasped the refuge of God's feet and abode there and my body has become immaculate.
Manmohan Singh (Punjabi)ਮੈਂ ਹਰੀ ਦੇ ਪੈਰਾਂ ਦੀ ਪਨਾਹ ਪਕੜੀ ਹੈ ਅਤੇ ਓਥੇ ਵੱਸਦਾ ਹਾਂ ਅਤੇ ਮੇਰੀ ਦੇਹ ਪਾਵਨ ਪੁਨੀਤ ਹੋ ਗਈ ਹੈ।
Fareedkot Teekaਹੇ ਹਰੀ! ਮਨ ਕਰ ਕੇ ਤੇਰੀ ਓਟ ਪਕੜੀ ਹੈ ਔਰ ਤਨ ਕਰ ਕੇ ਤੇਰੇ ਚਰਣੋਂ ਮੇਂ ਨਿਵਾਸ ਕੀਆ ਹੈ ਔਰ ਸਰੀਰ ਕਰ ਕੇ ਤੇਰੀ ਸੇਵਾ ਕਰ ਕੇ ਪਵਿਤ੍ਰ ਹੂਏ ਹੈਂ॥
Prof. Sahib Singhਜਿਸ ਮਨੁੱਖ ਨੇ ਪਰਮਾਤਮਾ ਦਾ ਆਸਰਾ ਲਿਆ ਹੈ, ਜਿਸ ਦੇ ਹਿਰਦੇ ਵਿਚ ਪ੍ਰਭੂ ਦੇ ਚਰਨ ਵੱਸ ਪਏ ਹਨ, ਉਸ ਦਾ ਸਰੀਰ ਪਵਿੱਤ੍ਰ ਹੋ ਜਾਂਦਾ ਹੈ।

ਪਦ ਅਰਥ ਗਹੀ = ਫੜੀ।

SikhNet (Spanish)Cuando busco Tu Refugio y habito en Tus Pies, mi ser se purifica,

ਨਾਨਕ. ਦ੍ਰਿਸਟਿ ਦੀਰਘ ਸੁਖੁ ਪਾਵੈ; ਗੁਰਸਬਦੀ ਮਨੁ ਧੀਰਾ ॥੩॥

naanak. drisatt deeragh sukh paavai; gurasabadee man dheeraa |3|

Sant Singh KhalsaO Nanak, I have obtained profound insight, and found peace; my mind is comforted by the Word of the Guru's Shabad. ||3||
Manmohan SinghNanak, I have obtained deep vision and peace and with the Guru's word my soul is consoled.
Manmohan Singh (Punjabi)ਨਾਨਕ ਮੈਨੂੰ ਡੂੰਘੀ ਨਜਰ ਅਤੇ ਆਰਾਮ ਪ੍ਰਾਪਤ ਹੋ ਗਏ ਹਨ ਅਤੇ ਮੇਰੀ ਆਤਮਾ ਨੂੰ ਗੁਰਬਾਣੀ ਨਾਲ ਧੀਰਜ ਆ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰ ਉਪਦੇਸ ਕਰ ਜਿਨੋਂ ਕਾ ਮਨ ਧੀਰਜ ਕੋ ਪ੍ਰਾਪਤਿ ਭਇਆ ਹੈ ਵਹੁ ਵੱਡੀ ਦ੍ਰਿਸਟੀ ਵਾਲੇ ਅਰਥਾਤ ਵੈਰਾਗ ਦ੍ਰਿਸਟੀ ਕਰ ਸੁਖ ਕੋ ਪਾਵਤੇ ਹੈਂ॥੩॥
Prof. Sahib Singhਹੇ ਨਾਨਕ! ਉਹ ਮਨੁੱਖ ਲੰਮੇ ਜਿਗਰੇ ਵਾਲਾ ਹੋ ਜਾਂਦਾ ਹੈ, ਉਹ ਆਤਮਕ ਆਨੰਦ ਮਾਣਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਉਸ ਦਾ ਮਨ ਧੀਰਜ ਵਾਲਾ ਬਣ ਜਾਂਦਾ ਹੈ ॥੩॥

ਪਦ ਅਰਥ ਦ੍ਰਿਸਟਿ = ਨਜ਼ਰ। ਦੀਰਘ = ਲੰਮੀ। ਦੀਰਘ ਦ੍ਰਿਸਟਿ = ਲੰਮੀ ਨਜ਼ਰ ਵਾਲਾ, ਲੰਮੇ ਜਿਗਰੇ ਵਾਲਾ। ਧੀਰਾ = ਧੀਰਜ ਵਾਲਾ ॥੩॥

* ਭਾਵ: ਸਿਫ਼ਤਿ-ਸਾਲਾਹ ਕਰਦਿਆਂ ਕਰਦਿਆਂ ਮਨੁੱਖ ਦੇ ਅੰਦਰ ਉੱਚਾ ਆਤਮਕ ਜੀਵਨ ਪੈਦਾ ਹੋ ਜਾਂਦਾ ਹੈ। ਮਨੁੱਖ ਨੂੰ ਯਕੀਨ ਬਣ ਜਾਂਦਾ ਹੈ ਕਿ ਇਕ ਪਰਮਾਤਮਾ ਹੀ ਜੀਵ ਦੇ ਨਾਲ ਸਦਾ ਨਿਭਣ ਵਾਲਾ ਸਾਥੀ ਹੈ।

SikhNet (Spanish)obtengo entonces Paz y una Visión Profunda, pues mi mente es sostenida por la Palabra del Guru. (3)

Open this shabad →

Shabad Guru Nanak Dev Ji Raag Tukhaari

ਬਰਸੈ ਅੰਮ੍ਰਿਤ ਧਾਰ; ਬੂੰਦ ਸੁਹਾਵਣੀ ॥

barasai amrit dhaar; boond suhaavanee |

Sant Singh KhalsaThe Ambrosial Nectar rains down on us! Its drops are so delightful!
Manmohan SinghIt rains a torrent of elixir Delightful are its drops.
Manmohan Singh (Punjabi)ਆਬਿ-ਹਿਯਾਤ ਦੀ ਨਦੀ ਵਰ੍ਹ ਰਹੀ ਹੈ। ਅਨੰਦਦਾਇਕ ਹਨ ਇਸ ਦੀਆਂ ਕਣੀਆਂ।
Fareedkot Teekaਗੁਰੂ ਰੂਪੀ ਮੇਘ ਉਪਦੇਸ ਰੂਪ ਅੰਮ੍ਰਿਤ ਕੀ ਧਾਰਾ ਬਰਸਤੇ ਹੈਂ। ਅਰ ਜਿਸ ਜਗ੍ਯਾਸੂ ਰੂਪ ਚਾਤ੍ਰਿਕ ਕੋ ਨਾਮ ਰੂਪੀ ਸ੍ਵਾਂਤੀ ਬੂੰਦ ਪ੍ਰਾਪਤ ਹੋਈ ਹੈ ਤਿਸ ਕੀ ਦੇਹ ਵਾ ਬੁਧੀ ਸੁਹਾਵਣੀ, ਭਾਵ ਸਫਲੀ ਹੋਈ ਹੈ॥
Prof. Sahib Singh(ਜਿਸ ਜੀਵ-ਇਸਤ੍ਰੀ ਦੇ ਹਿਰਦੇ-ਘਰ ਵਿਚ), ਪ੍ਰਭੂ ਦੀ ਸਿਫ਼ਤ-ਸਾਲਾਹ ਦੀਆਂ ਸੁਹਾਵਣੀਆਂ ਬੂੰਦਾਂ ਦੀ ਧਾਰ ਵਰ੍ਹਦੀ ਹੈ,

ਪਦ ਅਰਥ ਬਰਸੈ = ਵਰ੍ਹਦੀ ਹੈ। ਅੰਮ੍ਰਿਤ ਧਾਰ ਬੂੰਦ = ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦੀਆਂ ਬੂੰਦਾਂ ਦੀ ਧਾਰ।

SikhNet (Spanish)Él Néctar del Señor cae como rocío y Sus Gotas son Saludables. Mi Señor me encuentra de manera natural y así Le puedo dar todo mi Amor.

ਸਾਜਨ ਮਿਲੇ ਸਹਜਿ ਸੁਭਾਇ; ਹਰਿ ਸਿਉ ਪ੍ਰੀਤਿ ਬਣੀ ॥

saajan mile sehaj subhaae; har siau preet banee |

Sant Singh KhalsaMeeting the Guru, the Best Friend, with intuitive ease, the mortal falls in love with the Lord.
Manmohan SinghWhen Guru, the friend m meets in the natural way, then love with the Lord is established.
Manmohan Singh (Punjabi)ਜਦ ਗੁਰੂ ਮਿਤਰ ਕੁਦਰਤੀ ਤੌਰ ਤੇ ਮਿਲ ਪੈਦੇ ਹਨ, ਤਾਂ ਪ੍ਰਭੂ ਨਾਲ ਪਿਆਰ ਪੈ ਜਾਂਦਾ ਹੈ। ਜਦ ਉਸ ਨੂੰ ਚੰਗਾ ਲੱਗਦਾ ਹੈ,
Fareedkot Teekaਜਿਨ ਕੋ ਸਾਂਤੀ ਸੁਭਾਉ ਵਾਲੇ ਗੁਰੂ ਸਜਨ ਮਿਲੇ ਹੈਂ, ਹੇ ਹਰੀ! ਤੇਰੇ ਸਾਥ ਤਿਨੋਂ ਕੀ ਪ੍ਰੀਤ ਬਣ ਗਈ ਹੈ॥
Prof. Sahib Singhਉਸ ਅਡੋਲ ਅਵਸਥਾ ਵਿਚ ਟਿਕੀ ਹੋਈ ਨੂੰ ਪ੍ਰੇਮ ਵਿਚ ਟਿਕੀ ਹੋਈ ਨੂੰ ਸੱਜਣ ਪ੍ਰਭੂ ਆ ਮਿਲਦਾ ਹੈ, ਪ੍ਰਭੂ ਨਾਲ ਉਸ ਦੀ ਪ੍ਰੀਤ ਬਣ ਜਾਂਦੀ ਹੈ।

ਪਦ ਅਰਥ ਸਹਜਿ = ਸਹਜ ਅਵਸਥਾ ਵਿਚ (ਟਿਕੇ ਹੋਏ ਨੂੰ), ਆਤਮਕ ਅਡੋਲਤਾ ਵਿਚ (ਟਿਕੇ ਹੋਏ ਨੂੰ)। ਸੁਭਾਇ = ਪ੍ਰੇਮ ਵਿਚ (ਟਿਕੇ ਹੋਏ ਨੂੰ)। ਸਿਉ = ਨਾਲ।

SikhNet (Spanish)Sí, el Señor llega al templo del cuerpo cuando a Él Le place y la esposa despierta para embellecerse con Mérito.

ਹਰਿ ਮੰਦਰਿ ਆਵੈ. ਜਾ ਪ੍ਰਭ ਭਾਵੈ; ਧਨ ਊਭੀ ਗੁਣ ਸਾਰੀ ॥

har mandar aavai. jaa prabh bhaavai; dhan aoobhee gun saaree |

Sant Singh KhalsaThe Lord comes into the temple of the body, when it pleases God's Will; the soul-bride rises up, and sings His Glorious Praises.
Manmohan SinghThe Lord God comes into the body temple when it pleases Him and the bride rising up utters His praise.
Manmohan Singh (Punjabi)ਸੁਆਮੀ ਵਾਹਿਗੁਰੂ ਦੇਹ ਦੇ ਮਹਲ ਵਿੱਚ ਆ ਜਾਂਦਾ ਹੈ ਤੇ ਖੜੀ ਹੋ ਪਤਨੀ ਊਸ ਦਾ ਜਸ ਊਚਾਰੜ ਕਰਦੀ ਹੈ।
Fareedkot Teekaਜੌ ਹੇ ਹਰੀ ਪ੍ਰਭੂ! ਤੇਰੇ ਕੋ ਭਾਇ ਜਾਈਏ ਤਬ ਤੂੰ ਅੰਦਰ ਆਵਤਾ ਹੈਂ ਕ੍ਯਾ ਪ੍ਰਾਪਤਿ ਹੋਤਾ ਹੈਂ। ਇਸ ਬਾਤ ਕਾ ਜਾਨ ਕਰ ਮੈਂ ਜੋ (ਧਨ) ਇਸਤ੍ਰੀ ਹਾਂ (ਊਭੀ) ਖੜੀ ਹੋ ਕੇ ਅਰਥਾਤ ਸਾਵਧਾਨ ਹੋ ਕੇ ਤੇਰੇ ਗੁਣੋਂ ਕੋ ਸਮਾਲਤੀ ਹੂੰ॥
Prof. Sahib Singh(ਉਸ ਜੀਵ-ਇਸਤ੍ਰੀ ਦਾ ਹਿਰਦਾ ਪ੍ਰਭੂ-ਦੇਵ ਦੇ ਟਿਕਣ ਲਈ ਮੰਦਰ ਬਣ ਜਾਂਦਾ ਹੈ) ਜਦੋਂ ਪ੍ਰਭੂ ਨੂੰ ਚੰਗਾ ਲੱਗਦਾ ਹੈ, ਉਹ ਉਸ ਜੀਵ-ਇਸਤ੍ਰੀ ਦੇ ਹਿਰਦੇ-ਮੰਦਰ ਵਿਚ ਆ ਟਿਕਦਾ ਹੈ, ਉਹ ਜੀਵ-ਇਸਤ੍ਰੀ ਉਤਾਵਲੀ ਹੋ ਹੋ ਕੇ ਉਸ ਦੇ ਗੁਣ ਗਾਂਦੀ ਹੈ,

ਪਦ ਅਰਥ ਮੰਦਰਿ = ਮੰਦਰ ਵਿਚ। ਜਾ = ਜਦੋਂ। ਪ੍ਰਭ ਭਾਵੈ = ਪ੍ਰਭੂ ਨੂੰ ਚੰਗਾ ਲੱਗਦਾ ਹੈ। ਧਨ = ਜੀਵ-ਇਸਤ੍ਰੀ। ਊਭੀ = ਉੱਚੀ (ਹੋ ਹੋ ਕੇ), ਉਤਾਵਲੀ। ਸਾਰੀ = ਸੰਭਾਲਦੀ ਹੈ।

SikhNet (Spanish)Si el Señor goza de las novias en cada hogar, ¿por qué entonces me olvido de Dios?, dime por favor.

ਘਰਿ ਘਰਿ ਕੰਤੁ ਰਵੈ ਸੋਹਾਗਣਿ; ਹਉ. ਕਿਉ ਕੰਤਿ ਵਿਸਾਰੀ ॥

ghar ghar kant ravai sohaagan; hau. kiau kant visaaree |

Sant Singh KhalsaIn each and every home, the Husband Lord ravishes and enjoys the happy soul-brides; so why has He forgotten me?
Manmohan SinghIn every home, the Spouse enjoys the chaste brides. Why has the spouse forgotten me?
Manmohan Singh (Punjabi)ਹਰ ਗ੍ਰਹਿ ਅੰਦਰ ਪਤੀ ਆਪਣੀਆਂ ਸਤਿਵੰਤੀਆਂ ਪਤਨੀਆਂ ਨੂੰ ਮਾਣਦਾ ਹੈ! ਪਤੀ ਨੇ ਮੈਨੂੰ ਕਿਉਂ ਭੁਲਾ ਛੱਡਿਆ ਹੈ?
Fareedkot Teekaਹੇ ਕੰਤ ਹਰੀ! ਤੂੰ (ਘਰਿ ਘਰਿ) ਸਰੀਰ ਸਰੀਰ ਪ੍ਰਤਿ ਹੈਂ ਔਰ ਸੁਹਾਗਣੀਓਂ ਕੋ ਰਾਵਤਾ ਹੈਂ। ਹੇ ਪਤੀ! ਤੈਨੇ ਮੈਂ ਕਿਉਂ ਬਿਸਾਰੀ ਹਾਂ, ਭਾਵ ਮੇਰੇ ਪਰ ਭੀ ਕਿਰਪਾ ਕਰੁ ਜੋ ਤੇਰੇ ਸਾਥ ਅਭੇਦ ਹੋ ਜਾਵਾਂ; ਵਾ ਗੁਰਮੁਖ ਸੁਹਾਗਣੀਆਂ ਆਪਣੇ ਆਪਣੇ ਸਰੀਰ ਰੂਪੀ ਘਰ ਮੇਂ ਤੇਰੇ ਕੋ ਰਾਵਤੀਆਂ ਹੈਂ ਔ ਹੇ ਕੰਤ! ਮੈਂ ਤੇਰੇ ਕੋ ਕਿਉਂ (ਵਿਸਾਰੀ) ਭੁਲਾ ਦੇਵੋਂ, ਭਾਵ ਯਹ ਕਿ ਤੇਰੇ ਕੋ ਭੁਲਾਵਨਾਂ ਨਹੀਂ ਚਾਹਤੀ ਹੂੰ॥
Prof. Sahib Singh(ਤੇ ਆਖਦੀ ਹੈ-) ਹਰੇਕ ਭਾਗਾਂ ਵਾਲੀ ਦੇ ਹਿਰਦੇ-ਘਰ ਵਿਚ ਪ੍ਰਭੂ-ਪਤੀ ਰਲੀਆਂ ਮਾਣਦਾ ਹੈ, ਪ੍ਰਭੂ-ਪਤੀ ਨੇ ਮੈਨੂੰ ਕਿਉਂ ਭੁਲਾ ਦਿੱਤਾ ਹੈ?

ਪਦ ਅਰਥ ਘਰਿ ਘਰਿ = ਹਰੇਕ ਹਿਰਦੇ-ਘਰ ਵਿਚ। ਕੰਤੁ = ਪ੍ਰਭੂ-ਪਤੀ। ਰਾਵੈ = ਰੰਗ ਮਾਣਦਾ ਹੈ। ਹਉ = ਮੈਨੂੰ। ਕੰਤਿ = ਕੰਤ ਨੇ, ਪ੍ਰਭੂ-ਪਤੀ ਨੇ।

SikhNet (Spanish)El cielo de la mente se encuentra saturado con la enorme nube de la Gracia del Señor. Rocía ahora Tu Misericordia sobre mí, para que en cuerpo y Alma pueda apreciar Tu Amor.

ਉਨਵਿ ਘਨ ਛਾਏ, ਬਰਸੁ ਸੁਭਾਏ; ਮਨਿ ਤਨਿ ਪ੍ਰੇਮੁ ਸੁਖਾਵੈ ॥

aunav ghan chhaae, baras subhaae; man tan prem sukhaavai |

Sant Singh KhalsaThe sky is overcast with heavy, low-hanging clouds; the rain is delightful, and my Beloved's Love is pleasing to my mind and body.
Manmohan SinghThe lowering clouds have overspread the sky. It rains pleasantly and the Lord's love is pleasing to my soul and body.
Manmohan Singh (Punjabi)ਝੁਕੇ ਹੋਏ ਬੱਦਲ ਅਸਮਾਨ ਤੇ ਫੈਲੇ ਹੋਏ ਹਨ। ਸੁਹਾਵਣਾ ਮੀਹ ਪੈ ਰਿਹਾ ਹੈ ਅਤੇ ਪ੍ਰਭੂ ਦੀ ਪ੍ਰੀਤ ਮੇਰੀ ਜਿੰਦੜੀ ਤੇ ਦੇਹ ਨੂੰ ਚੰਗੀ ਲੱਗਦੀ ਹੈ।
Fareedkot Teekaਗੁਰ ਰੂਪ ਬਾਦਲ ਛਾਇ ਰਹੇ ਹੈਂ ਔਰ (ਉਨਵਿ) ਝੁਕ ਕਰ ਅਰਥਾਤ ਦ੍ਯਾਲ ਹੋ ਕੇ (ਸੁਭਾਏ) ਨਿਰਜਤਨ ਹੀ ਉਪਦੇਸ ਰੂਪੀ ਬਰਖਾ ਕੋ ਕਰਤੇ ਹੈਂ, ਤਿਨੋਂ ਕੀ ਕਿਰਪਾ ਕਰ ਕੇ ਤਨ ਮਨ ਵਿਖੇ ਤੇਰਾ ਹੀ ਪ੍ਰੇਮ ਸੁਖਾਵਤਾ ਹੈ ਅਰਥਾਤ ਪਿਆਰ ਲਾਗਤਾ ਹੈ॥
Prof. Sahib Singh(ਉਹ ਤਰਲੇ ਲੈ ਲੈ ਕੇ ਗੁਰੂ ਅੱਗੇ ਇਉਂ ਅਰਦਾਸ ਕਰਦੀ ਹੈ-) ਹੇ ਲਿਫ਼ ਕੇ ਘਟ ਬੰਨ੍ਹ ਕੇ ਆਏ ਬੱਦਲ! ਪ੍ਰੇਮ ਨਾਲ ਵਰ੍ਹ (ਹੇ ਤਰਸ ਕਰ ਕੇ ਆਏ ਗੁਰੂ ਪਾਤਿਸ਼ਾਹ! ਪ੍ਰੇਮ ਨਾਲ ਮੇਰੇ ਅੰਦਰ ਸਿਫ਼ਤ-ਸਾਲਾਹ ਦੀ ਵਰਖਾ ਕਰ), ਪ੍ਰਭੂ ਦਾ ਪਿਆਰ ਮੇਰੇ ਮਨ ਵਿਚ, ਮੇਰੇ ਤਨ ਵਿਚ ਆਨੰਦ ਪੈਦਾ ਕਰਦਾ ਹੈ।

ਪਦ ਅਰਥ ਉਨਵਿ = ਨਿਵ ਕੇ, ਲਿਫ਼ ਕੇ, ਹੇਠਾਂ ਆ ਕੇ, ਤਰਸ ਕਰ ਕੇ। ਘਨ = ਹੇ ਘਨ! ਹੇ ਬੱਦਲ! ਬਰਸੁ = ਵਰ੍ਹ, ਵਰਖਾ ਕਰ। ਸੁਭਾਏ = ਪ੍ਰੇਮ ਨਾਲ। ਸੁਖਾਵੈ = ਸੁਖਾਂਦਾ ਹੈ, ਸੁਖ ਦੇਂਦਾ ਹੈ।

SikhNet (Spanish)En cada hogar el Señor se regocija y goza de la novia feliz, ¿por qué entonces se ha olvidado de mí? El cielo está excedido de bajas y densas nubes, la lluvia está deliciosa y mi Bienamado Señor está complaciendo mi cuerpo y mente.

ਨਾਨਕ ਵਰਸੈ ਅੰਮ੍ਰਿਤ ਬਾਣੀ; ਕਰਿ ਕਿਰਪਾ ਘਰਿ ਆਵੈ ॥੪॥

naanak varasai amrit baanee; kar kirapaa ghar aavai |4|

Sant Singh KhalsaO Nanak, the Ambrosial Nectar of Gurbani rains down; the Lord, in His Grace, has come into the home of my heart. ||4||
Manmohan SinghNanak, when the ambrosial Gurbani rains, the Lord graciously comes into my home.
Manmohan Singh (Punjabi)ਨਾਨਕ ਜਦ ਅੰਮ੍ਰਿਤ-ਮਈ ਗੁਰਬਾਣੀ ਵੱਸਦੀ ਹੈ ਤਾਂ ਰਹਿਮਤ ਧਾਰ ਕੇ ਪ੍ਰਭੂ ਮੇਰੇ ਧਾਮ ਅੰਦਰ ਆ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਗੁਰੂ ਰੂਪ ਮੇਘ ਅੰਮ੍ਰਿਤ ਬਾਣੀ ਕੋ ਬਰਖਤੇ ਹੈਂ, ਤਬ ਹੇ ਹਰੀ! ਕਿਰਪਾ ਕਰ ਕੇ ਤੂੰ ਰਿਦੇ ਘਰ ਮੇਂ ਆਵਤਾ ਹੈਂ॥੪॥☬ਇਸ ਪ੍ਰਕਾਰ ਪਰਾਰੰਭ ਕਰ ਕੇ ਅਬ ਬਾਰਾਂ ਮਾਹਾਂ ਦੁਆਰਾ ਅਧਕਾਰੀਓਂ ਪ੍ਰਤਿ ਪਰਮੇਸਰ ਪ੍ਰਾਪਤੀ ਕਾ ਪ੍ਰਕਾਰ ਦਿਖਾਵਤੇ ਹੈਂ: ਜੈਸੇ ਵਿਯੋਗ ਵਤੀ ਬਸੰਤ ਰੁਤ ਮੇਂ ਆਪਨੇ ਪਤੀ ਕੀ ਅਕਾਂਖਯਾ ਕਰਤੀ ਹੈ, ਤੈਸੇ ਹੀ ਗੁਰੂ ਜੀ ਅਪਨੀ ਸਰਧਾ ਪ੍ਰੀਤੀ ਪਰਗਟ ਕਰਤੇ ਹੈਂ। ਬਾਹ੍ਯ ਅਰਥ ਤੋ ਪ੍ਰਸਿਧ ਹੀ ਹੈ ਅੰਤਰੀਵ ਕਥਨ ਕਰਤੇ ਹੈਂ:
Prof. Sahib Singhਹੇ ਨਾਨਕ! ਜਿਸ (ਸੁਭਾਗ) ਹਿਰਦੇ-ਘਰ ਵਿਚ ਸਿਫ਼ਤ-ਸਾਲਾਹ ਦੀ ਬਾਣੀ ਦੀ ਵਰਖਾ ਹੁੰਦੀ ਹੈ, ਪ੍ਰਭੂ ਕਿਰਪਾ ਧਾਰ ਕੇ ਆਪ ਉਥੇ ਆ ਟਿਕਦਾ ਹੈ ॥੪॥

ਪਦ ਅਰਥ ਘਰਿ = ਘਰ ਵਿਚ ॥੪॥

* ਭਾਵ: ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਮਨੁੱਖ ਦਾ ਮਨ ਵਿਕਾਰਾਂ ਵਲੋਂ ਅਡੋਲ ਰਹਿੰਦਾ ਹੈ, ਉਸ ਦੇ ਅੰਦਰ ਹਰ ਵੇਲੇ ਪਰਮਾਤਮਾ ਦੇ ਮਿਲਾਪ ਦੀ ਖਿੱਚ ਬਣੀ ਰਹਿੰਦੀ ਹੈ।

SikhNet (Spanish)Oh, dice Nanak, el Néctar Ambrosial del Gurbani es rociado, el Señor, por Su Gracia ha llegado hasta el hogar de mi corazón. (4)

Open this shabad →

Shabad Guru Nanak Dev Ji Raag Tukhaari continues on Ang 1108

ਚੇਤੁ ਬਸੰਤੁ ਭਲਾ; ਭਵਰ ਸੁਹਾਵੜੇ ॥

chet basant bhalaa; bhavar suhaavarre |

Sant Singh KhalsaIn the month of Chayt, the lovely spring has come, and the bumble bees hum with joy.
Manmohan SinghThe month of Chet, stunning is the spring and beautiful the bumble-bee.
Manmohan Singh (Punjabi)ਚੇਤ ਵਿੱਚ ਮਨ ਭਾਉਂਦੀ ਹੈ ਬਹਾਰ ਦੀ ਰੁੱਤ ਅਤੇ ਸੁਹਣਾ ਸੁਨੱਖਾ ਹੈ ਭੌਰਾ।
Fareedkot Teekaਪ੍ਰੇਮ ਰੂਪ ਚੇਤ ਕਾ ਮਹੀਨਾਂ (ਭਲਾ) ਉਤਮ ਚੜਾ ਹੈ ਔਰ ਮਨੁਖ ਦੇਹ ਰੂਪੀ ਬਸੰਤ ਰੁਤ ਤਿਸ ਮੇਂ ਜਗ੍ਯਾਸੂ ਜਨ ਭਵਰ ਸੋਭਨੀਕ ਅਰਥਾਤ ਅਨੰਦ ਹੋ ਰਹੇ ਹੈਂ, ਭਾਵ ਸੁਭ ਗੁਣੋਂ ਰੂਪੀ ਸੁਗੰਧੀ ਲੇਤੇ ਹੈਂ॥
Prof. Sahib Singhਚੇਤ (ਦਾ ਮਹੀਨਾ) ਚੰਗਾ ਲੱਗਦਾ ਹੈ, (ਚੇਤ ਵਿਚ) ਬਸੰਤ (ਦਾ ਮੌਸਮ ਭੀ) ਪਿਆਰਾ ਲੱਗਦਾ ਹੈ, ਤੇ (ਫੁੱਲਾਂ ਉਤੇ ਬੈਠੇ ਹੋਏ) ਭਵਰ ਸੋਹਣੇ ਲੱਗਦੇ ਹਨ।

ਪਦ ਅਰਥ ਸੁਹਾਵੜੇ = ਸੁਹਾਵਣੇ, ਸੋਹਣੇ।

SikhNet (Spanish)En el mes de Chayat, la preciosa primavera ha llegado y la abeja negra revolotea con dicha.

Open this shabad (6 lines, Angs 1107-1108) →

Ang 1107 of 1430