ਭੈਰਉ ਮਹਲਾ ੩ ਘਰੁ ੨ ॥
bhairau mahalaa 3 ghar 2 | Ang 1154
Sant Singh KhalsaBhairao, Third Mehl, Second House:
Manmohan SinghBhairo 3rd Guru.
Manmohan Singh (Punjabi)ਭੈਰਊ ਤੀਜੀ ਪਾਤਿਸ਼ਾਹੀ।
Prof. Sahib Singhਰਾਗ ਭੈਰਉ, ਘਰ ੨ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ।
SikhNet (Spanish)Bhairo, Mejl Guru Amar Das, Tercer Canal Divino
ੴ ਸਤਿਗੁਰ ਪ੍ਰਸਾਦਿ ॥
ik oankaar satigur prasaad | Ang 1154
Sant Singh KhalsaOne Universal Creator God. By The Grace Of The True Guru:
Manmohan SinghThere is but one God, By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru
ਤਿਨਿ ਕਰਤੈ; ਇਕੁ ਚਲਤੁ ਉਪਾਇਆ ॥
tin karatai; ik chalat upaaeaa | Ang 1154
Sant Singh KhalsaThe Creator has staged His Wondrous Play.
Manmohan SinghHe, the Creator-Lord has set afoot a wondrous day.
Manmohan Singh (Punjabi)ਉਸ ਸਿਰਜਣਹਾਰ-ਸੁਆਮੀ ਨੇ ਇਕ ਅਦਭੁਤ ਖੇਡ ਰਚੀ ਹੈ।
Fareedkot Teekaਤਿਸ ਕਰਤੇ ਪੁਰਖ ਨੇ ਇਕ ਚਰਿਤ੍ਰ ਰੂਪ ਸੰਸਾਰ ਕੋ ਉਤਪਤਿ ਕੀਆ ਹੈ॥
Prof. Sahib Singh(ਇਹ ਜਗਤ) ਉਸ ਕਰਤਾਰ ਨੇ ਇਕ ਤਮਾਸ਼ਾ ਰਚਿਆ ਹੋਇਆ ਹੈ,ਪਦ ਅਰਥ ਤਿਨਿ = ਉਸ ਨੇ। ਤਿਨਿ ਕਰਤੈ = ਉਸ ਕਰਤਾਰ ਨੇ। ਚਲਤੁ = ਜਗਤ-ਤਮਾਸ਼ਾ।
SikhNet (Spanish)Mira, El Señor Creador ha manifestado Su Maravilla.
ਅਨਹਦ ਬਾਣੀ ਸਬਦੁ ਸੁਣਾਇਆ ॥
anahad baanee sabad sunaaeaa | Ang 1154
Sant Singh KhalsaI listen to the Unstruck Sound-current of the Shabad, and the Bani of His Word.
Manmohan SinghI hear the Lord's celestial Guru's word.
Manmohan Singh (Punjabi)ਮੈਂ ਪ੍ਰਭੂ ਦੀ ਬੈਕੁੰਠੀ ਗੁਰੁ-ਬਾਣੀ ਨੂੰ ਸੁਣਦਾ ਹਾਂ।
Fareedkot Teeka(ਅਨਹਦ) ਏਕ ਰਸ (ਬਾਣੀ) ਬੇਦ ਕਰ ਬ੍ਰਹਮਾਂ ਨੇ ਜੀਵੋਂ ਕੋ ਧਰਮੁ ਅਧਰਮੁ ਸੁਣਾਯਾ ਹੈ॥
Prof. Sahib Singh(ਉਸ ਨੇ ਆਪ ਹੀ ਗੁਰੂ ਦੀ ਰਾਹੀਂ ਜੀਵਾਂ ਨੂੰ) ਇਕ-ਰਸ ਵਲਵਲੇ ਵਾਲਾ ਗੁਰ-ਸ਼ਬਦ ਸੁਣਾਇਆ ਹੈ।ਪਦ ਅਰਥ ਅਨਹਦ = ਇਕ-ਰਸ ਕਾਇਮ ਰਹਿਣ ਵਾਲਾ। ਬਾਣੀ = ਤਰੰਗ, ਵਲਵਲਾ। ਅਨਹਦ ਬਾਣੀ = {ਲਫ਼ਜ਼ 'ਸ਼ਬਦੁ' ਦਾ ਵਿਸ਼ੇਸ਼ਣ} ਇਕ-ਰਸ ਵਲਵਲੇ ਵਾਲਾ। ਸਬਦੁ = ਗੁਰ-ਸ਼ਬਦ।
SikhNet (Spanish)Así, escucho la Melodía Divina de la Palabra del Shabd.
ਮਨਮੁਖਿ ਭੂਲੇ; ਗੁਰਮੁਖਿ ਬੁਝਾਇਆ ॥
manamukh bhoole; guramukh bujhaaeaa | Ang 1154
Sant Singh KhalsaThe self-willed manmukhs are deluded and confused, while the Gurmukhs understand.
Manmohan SinghThe self-willed go astray and unto the Guru's wards, truth is revealed.
Manmohan Singh (Punjabi)ਮਨਮਤੀਏ ਕੁਰਾਹੇ ਪੈ ਜਾਂਦੇ ਹਨ ਅਤੇ ਗੁਰੂ-ਅਨੁਸਾਰੀਆਂ ਉਤੇ ਸੱਚ ਪ੍ਰਗਟ ਹੋ ਜਾਂਦਾ ਹੈ।
Fareedkot Teekaਪਰੰਤੂ ਜੋ ਮਨਮੁਖ ਹੈਂ, ਸੋ ਬੇਦ ਬਾਣੀ ਕੋ ਸੁਣਤੇ ਹੂਏ ਭੀ ਭੂਲ ਰਹੇ ਹੈਂ ਔਰ ਗੁਰਮੁਖੋਂ ਕੋ ਬੁਝਾਇ ਦੀਆ ਹੈ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਸਹੀ ਜੀਵਨ-ਰਾਹ ਤੋਂ) ਖੁੰਝੇ ਰਹਿੰਦੇ ਹਨ, ਗੁਰੂ ਦੇ ਸਨਮੁਖ ਰਹਿਣ ਵਾਲਿਆਂ ਨੂੰ (ਪਰਮਾਤਮਾ ਆਤਮਕ ਜੀਵਨ ਦੀ) ਸੂਝ ਬਖ਼ਸ਼ ਦੇਂਦਾ ਹੈ।ਪਦ ਅਰਥ ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ। ਭੂਲੇ = ਕੁਰਾਹੇ ਪਏ ਰਹੇ, ਸਹੀ ਜੀਵਨ-ਰਾਹ ਤੋਂ ਖੁੰਝੇ ਰਹੇ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲੇ।
SikhNet (Spanish)Los voluntariosos son desviados del Sendero, pero a los que viven entonados en Dios,
ਕਾਰਣੁ ਕਰਤਾ ਕਰਦਾ ਆਇਆ ॥੧॥
kaaran karataa karadaa aaeaa |1| Ang 1154
Sant Singh KhalsaThe Creator creates the Cause that causes. ||1||
Manmohan SinghThe creator-Lord has been exhibiting the wondrous deeds.
Manmohan Singh (Punjabi)ਸਿਰਜਣਹਾਰ-ਸੁਆਮੀ ਅਲੋਕਿਕ ਕਰਤਬ ਵਿਖਾਲਦਾ ਰਿਹਾ ਹੈ।
Fareedkot Teeka(ਕਾਰਣ) ਨਮਿਤ, ਭਾਵ ਜੈਸੇ ਪ੍ਰਹਲਾਦ ਵਾ ਹਰਨਾਕਸ ਕੇ ਨਮਿਤ ਕਰ ਨਰਸਿੰਘ ਹੂਏ ਹੈਂ। ਐਸੇ ਨਮਿਤੋਂ ਕੋ ਕਰਤਾ ਪੁਰਖ ਆਦਿ ਸੇ ਹੀ ਕਰਤਾ ਆਯਾ ਹੈ॥੧॥
Prof. Sahib Singhਇਹ ਸਬਬ ਕਰਤਾਰ (ਸਦਾ ਤੋਂ ਹੀ) ਬਣਾਂਦਾ ਆ ਰਿਹਾ ਹੈ ॥੧॥ਪਦ ਅਰਥ ਕਾਰਣੁ = (ਇਹ) ਸਬਬ ॥੧॥
SikhNet (Spanish)el Misterio les es revelado. Sí, el Creador hace que todo esto ocurra. (1)
ਗੁਰ ਕਾ ਸਬਦੁ; ਮੇਰੈ ਅੰਤਰਿ ਧਿਆਨੁ ॥
gur kaa sabad; merai antar dhiaan | Ang 1154
Sant Singh KhalsaDeep within my being, I meditate on the Word of the Guru's Shabad.
Manmohan SinghThe Guru's word; contemplate I within my mind.
Manmohan Singh (Punjabi)ਗੁਰਾਂ ਦੀ ਬਾਣੀ ਦਾ ਮੈਂ ਆਪਣੇ ਚਿੱਤ ਅੰਦਰ ਚਿੰਤਨ ਕਰਦਾ ਹਾਂ।
Fareedkot Teekaਗੁਰੋਂ ਕੇ ਸਬਦ ਕਾ ਮੇਰੇ ਹਿਰਦੇ ਵਿਖੇ ਧ੍ਯਾਨ ਲਗਾ ਹੂਆ ਹੈ॥
Prof. Sahib Singh(ਮੇਰੇ) ਗੁਰੂ ਦਾ ਸ਼ਬਦ ਮੇਰੇ ਅੰਦਰ ਵੱਸ ਰਿਹਾ ਹੈ, ਮੇਰੀ ਸੁਰਤ ਦਾ ਨਿਸ਼ਾਨਾ ਬਣ ਚੁਕਾ ਹੈ।ਪਦ ਅਰਥ ਮੇਰੈ ਅੰਤਰਿ = ਮੇਰੇ ਅੰਦਰ, ਮੇਰੇ ਹਿਰਦੇ ਵਿਚ। ਧਿਆਨੁ = ਮੇਰਾ ਧਿਆਨ, ਮੇਰੀ ਸੁਰਤਿ, ਮੇਰੀ ਸੁਰਤ ਦਾ ਨਿਸ਼ਾਨਾ।
SikhNet (Spanish)Medito profundamente en la Palabra del Shabd del Guru
ਹਉ ਕਬਹੁ. ਨ ਛੋਡਉ; ਹਰਿ ਕਾ ਨਾਮੁ ॥੧॥ ਰਹਾਉ ॥
hau kabahu. na chhoddau; har kaa naam |1| rahaau | Ang 1154
Sant Singh KhalsaI shall never forsake the Name of the Lord. ||1||Pause||
Manmohan SinghGod's Name, I shall forsake not ever. Pause.
Manmohan Singh (Punjabi)ਰੱਬ ਦਾ ਨਾਮ ਮੈਂ ਕਦੇ ਭੀ ਨਹੀਂ ਛੱਡਾਂਗਾ। ਠਹਿਰਾਉ।
Fareedkot Teekaਤਾਂ ਤੇ ਮੈਂ ਹਰੀ ਕੇ ਨਾਮੁ ਕੋ ਕਬੀ ਨਹੀਂ ਛੋਡ ਸਕਤਾ॥੧॥ ਰਹਾਉ ॥☬ਪੁਨਹ ਤਿਸ ਹਰੀ ਕੇ ਕਰਤਬ ਕਹਤੇ ਹੈਂ:
Prof. Sahib Singh(ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਾਪਤ ਕੀਤਾ ਹੋਇਆ) ਪਰਮਾਤਮਾ ਦਾ ਨਾਮ ਮੈਂ ਕਦੇ ਨਹੀਂ ਛੱਡਾਂਗਾ ॥੧॥ ਰਹਾਉ ॥ਪਦ ਅਰਥ ਹਉ = ਮੈਂ, ਹਉਂ। ਨ ਛੋਡਉ = ਨ ਛੋਡਉਂ, ਮੈਂ ਨਹੀਂ ਛੱਡਦਾ ॥੧॥ ਰਹਾਉ ॥
SikhNet (Spanish)y por nada hago a un lado el Nombre de mi Señor. (1-Pausa)
ਪਿਤਾ; ਪ੍ਰਹਲਾਦੁ ਪੜਣ ਪਠਾਇਆ ॥
pitaa; prahalaad parran patthaaeaa | Ang 1154
Sant Singh KhalsaPrahlaad's father sent him to school, to learn to read.
Manmohan SinghPrahald's father, sent him to school to read.
Manmohan Singh (Punjabi)ਪ੍ਰਹਿਲਾਦ ਦੇ ਪਿਓ ਨੇ, ਪੜ੍ਹਨ ਲਈ ਉਸ ਨੂੰ ਮਦਰਸੇ ਘਲਿਆ।
Fareedkot Teekaਜਬ ਪਿਤਾ ਨੇ ਪ੍ਰਹਿਲਾਦਿ ਕੋ ਪੜਨੇ ਕੇ ਵਾਸਤੇ ਭੇਜਾ॥
Prof. Sahib Singh(ਵੇਖੋ, ਪ੍ਰਹਲਾਦ ਦੇ) ਪਿਉ ਨੇ ਪ੍ਰਹਲਾਦ ਨੂੰ ਪੜ੍ਹਨ ਵਾਸਤੇ (ਪਾਠਸ਼ਾਲਾ ਵਿਚ) ਘੱਲਿਆ।ਪਦ ਅਰਥ ਪਠਾਇਆ = ਘੱਲਿਆ।
SikhNet (Spanish)El padre de Prehlad lo mandó a la escuela a aprender a leer,
ਲੈ ਪਾਟੀ; ਪਾਧੇ ਕੈ ਆਇਆ ॥
lai paattee; paadhe kai aaeaa | Ang 1154
Sant Singh KhalsaHe took his writing tablet and went to the teacher.
Manmohan SinghTaking his tablet, he came to the teacher.
Manmohan Singh (Punjabi)ਆਪਣੀ ਫੱਟੀ ਲੈ ਕੇ, ਉਹ ਅਧਿਆਪਕ ਕੋਲ ਆਇਆ।
Fareedkot Teekaਤਬ ਸੋ ਪ੍ਰਹਿਲਾਦ ਪਟੀ ਕੋ ਲੈਕਰ ਪਾਧੇ ਕੇ ਪਾਸ ਆਇ ਗਿਆ। ਜਬ ਵਹੁ ਦੈਤੋਂ ਕਾ ਕਰਮੁ ਪ੍ਰਵਿਰਤੀ ਪੜਾਉਨ ਲਗੇ ਤੂਬ ਪ੍ਰਹਿਲਾਦ ਨੇ ਕਹਾ: ਹੇ ਪਾਧਾ ਜੀ!
Prof. Sahib Singhਪ੍ਰਹਲਾਦ ਪੱਟੀ ਲੈ ਕੇ ਪਾਂਧੇ ਕੋਲ ਪਹੁੰਚਿਆ।ਪਦ ਅਰਥ ਲੈ = ਲੈ ਕੇ। ਪਾਟੀ = ਪੱਟੀ। ਕੈ = ਦੇ ਪਾਸ।
SikhNet (Spanish)él le llevó el libro a su maestro diciéndole,
ਨਾਮ ਬਿਨਾ; ਨਹ ਪੜਉ ਅਚਾਰ ॥
naam binaa; neh prrau achaar | Ang 1154
Sant Singh KhalsaHe said, "I shall not read anything except the Naam, the Name of the Lord.
Manmohan SinghSays Prahlad "Without the Lord's Name, I shall read not any other thing.
Manmohan Singh (Punjabi)ਪ੍ਰਹਿਲਾਦ ਆਖਦਾ ਹੈ: "ਪ੍ਰਭੂ ਦੇ ਨਾਮ ਦੇ ਬਗੈਰ ਮੈਂ ਹੋਰ ਕੋਈ ਚੀਜ਼ ਨਹੀਂ ਪੜ੍ਹਨੀ।
Fareedkot Teekaਰਾਮ ਨਾਮ ਸੇ ਬਿਨਾਂ ਔਰ (ਅਚਾਰ) ਕਰਮ ਮੈਂ ਕੋਈ ਨਹੀਂ ਪੜੂੰਗਾ॥
Prof. Sahib Singh(ਪਾਂਧੇ ਤਾਂ ਕੁਝ ਹੋਰ ਪੜ੍ਹਾਣ ਲੱਗੇ, ਪਰ ਪ੍ਰਹਲਾਦ ਨੇ ਆਖਿਆ-) ਮੈਂ ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੋਈ ਕਾਰ-ਵਿਹਾਰ ਨਹੀਂ ਪੜ੍ਹਾਂਗਾ,ਪਦ ਅਰਥ ਨਹ ਪੜਉ = ਨਹ ਪੜਉਂ, ਮੈਂ ਨਹੀਂ ਪੜ੍ਹਦਾ। ਅਚਾਰ = ਹੋਰ ਵਿਹਾਰ-ਕਾਰ।
SikhNet (Spanish)no aprenderé nada más que lo de Dios,
ਮੇਰੀ ਪਟੀਆ ਲਿਖਿ ਦੇਹੁ; ਗੋਬਿੰਦ ਮੁਰਾਰਿ ॥੨॥
meree patteea likh dehu; gobind muraar |2| Ang 1154
Sant Singh KhalsaWrite the Lord's Name on my tablet." ||2||
Manmohan SinghOn my tablet write thou the Name of the Lord Master".
Manmohan Singh (Punjabi)ਮੇਰੀ ਫੱਟੀ ਉਤੇ ਤੂੰ ਸੁਆਮੀ ਮਾਲਕ ਦਾ ਨਾਮ ਲਿਖ ਦੇ।"
Fareedkot Teekaਮੇਰੀ ਪਟੀ ਊਪਰ ਸ੍ਰੀ ਗੋਬਿੰਦ ਮੁਰਾਰੀ ਕਾ ਨਾਮ ਲਿਖ ਦੇਹੁ॥੨॥
Prof. Sahib Singhਤੁਸੀਂ ਮੇਰੀ ਪੱਟੀ ਉਤੇ ਪਰਮਾਤਮਾ ਦਾ ਨਾਮ ਹੀ ਲਿਖ ਦਿਹੁ ॥੨॥ਪਦ ਅਰਥ ਮੁਰਾਰਿ = ਪਰਮਾਤਮਾ {ਮੁਰ-ਅਰਿ} ॥੨॥
SikhNet (Spanish)escribe entonces en mi libreta el Nombre de mi Señor. (2)
ਪੁਤ੍ਰ ਪ੍ਰਹਿਲਾਦ ਸਿਉ; ਕਹਿਆ ਮਾਇ ॥
putr prahilaad siau; kahiaa maae | Ang 1154
Sant Singh KhalsaPrahlaad's mother said to her son,
Manmohan SinghPrahlad's mother, said to her son:
Manmohan Singh (Punjabi)ਪ੍ਰਹਿਲਾਦ ਦੀ ਮਾਤਾ ਨੇ ਆਪਣੇ ਪੁਤ ਨੂੰ ਆਖਿਆ:
Fareedkot Teekaਪ੍ਰਹਿਲਾਦ ਪੁਤ੍ਰ ਕੋ ਮਾਤਾ ਨੇ ਆਇਕੇ ਕਹਾ:
Prof. Sahib Singhਮਾਂ ਨੇ (ਆਪਣੇ) ਪੁੱਤਰ ਪ੍ਰਹਲਾਦ ਨੂੰ ਆਖਿਆ-ਪਦ ਅਰਥ ਸਿਉ = ਨਾਲ, ਨੂੰ। ਮਾਇ = ਮਾਂ ਨੇ।
SikhNet (Spanish)Entonces la madre de Prehlad le dijo a su hijo: oh hijo mío,
ਪਰਵਿਰਤਿ. ਨ ਪੜਹੁ; ਰਹੀ ਸਮਝਾਇ ॥
paravirat. na parrahu; rahee samajhaae | Ang 1154
Sant Singh Khalsa"I advise you not to read anything except what you are taught."
Manmohan SinghI counsel thee not to read alien custom.
Manmohan Singh (Punjabi)ਮੈਂ ਤੈਨੂੰ ਪਰਾਈ ਰੀਤੀ-ਨਾਂ ਪੜ੍ਹਨ ਦੀ ਸਿਖ-ਮਤ ਦਿੰਦੀ ਹਾਂ।
Fareedkot Teekaਹੇ ਪੁਤ੍ਰ! (ਪਰਵਿਰਤਿ) ਪਰਾਈ ਵਿਰਤ ਨ ਪੜੁ, ਭਾਵ ਹਰੀ ਕੀ ਭਗਤੀ ਨਾ ਪੜੁ, ਇਹ ਸਿਖ੍ਯਾ ਸਮਝਾਇ ਰਹੀ। ਵਾ ਮਾਤਾ ਪ੍ਰਹਿਲਾਦ ਨੂੰ ਬਹੁਤੈਰਾ ਸਮਝਾਇ ਰਹੀ, ਪਰੰਤੂ ਪ੍ਰਹਿਲਾਦ ਨੇ ਕਹਾ: ਪ੍ਰਵਿਰਤ ਕੋ ਮੈਂ ਨਹੀਂ ਪੜਤਾ॥☬ਜੇ ਕਹੇ ਤੁਮ ਕੋ ਪਿਤਾ ਆਦਿਕ ਬਹੁਤ ਭੈ ਦੇਵੇਂਗੇ? ਤਿਸ ਪਰ ਕਹਤੇ ਹੈਂ:
Prof. Sahib Singhਤੂੰ ਜਿਸ (ਹਰਿ-ਨਾਮ) ਵਿਚ ਰੁੱਝਾ ਪਿਆ ਹੈਂ ਉਹ ਨਾਹ ਪੜ੍ਹ (ਬਥੇਰਾ) ਸਮਝਾ ਰਹੀ।ਪਦ ਅਰਥ ਪਰਵਿਰਤਿ = ਉਹ ਜਿਸ ਵਿਚ ਤੂੰ ਲੱਗਾ ਹੋਇਆ ਹੈਂ।
SikhNet (Spanish)no estudies nada que no sea lo normal, lo que todos estudian.
ਨਿਰਭਉ ਦਾਤਾ ਹਰਿ ਜੀਉ; ਮੇਰੈ ਨਾਲਿ ॥
nirbhau daataa har jeeo; merai naal | Ang 1154
Sant Singh KhalsaHe answered, "The Great Giver, my Fearless Lord God is always with me.
Manmohan SinghSaid Prahlad, "The sire, Fearless, Beneficient God is with me.
Manmohan Singh (Punjabi)ਪ੍ਰਹਿਲਾਦ ਨੇ ਆਖਿਆ: "ਮਹਾਰਾਜ, ਨਿੱਡਰ, ਦਾਤਾਰ ਵਾਹਿਗੁਰੂ ਮੇਰੇ ਅੰਗ ਸੰਗ ਹੈ।
Fareedkot Teekaਪ੍ਰਹਿਲਾਦ ਜੀ ਕਹਤੇ ਹੈਂ: (ਨਿਰਭਉ) ਭੈ ਸੇ ਰਹਿਤ ਸੁਖੋਂ ਕਾ ਦਾਤਾ ਹਰਿ ਜੀਉ ਮੇਰੇ ਸਾਥ ਹੈ, ਭਾਵ ਯਹਿ ਕਿ ਜਬ ਹਰੀ ਨਿਰਭੈ ਕਰਤਾ ਮੇਰੇ ਸਾਥ ਹੈ, ਤੋ ਫੇਰ ਕਿਸ ਕਾ ਭੈ ਹੈ॥☬ਜੇ ਕਹੇ ਹਰੀ ਛੋਡ ਕੇ ਹਰਨਾਖਸ ਕਾ ਨਾਮ ਜਪਣੇ ਸੇ ਸਭ ਬਿਆਧਿ ਨਿਬ੍ਰਿਤ ਹੋ ਸਕੇਗੀ? ਤਿਸ ਪਰ ਕਹਤੇ ਹੈਂ:
Prof. Sahib Singh(ਪਰ ਪ੍ਰਹਲਾਦ ਨੇ ਇਹੀ ਉੱਤਰ ਦਿੱਤਾ-) ਕਿਸੇ ਪਾਸੋਂ ਨਾਹ ਡਰਨ ਵਾਲਾ ਪਰਮਾਤਮਾ (ਸਦਾ) ਮੇਰੇ ਨਾਲ ਹੈ,
SikhNet (Spanish)Prehlad le contestó, el Intrépido Señor, el Señor Bondadoso habita en mi Alma,
ਜੇ ਹਰਿ ਛੋਡਉ; ਤਉ ਕੁਲਿ ਲਾਗੈ ਗਾਲਿ ॥੩॥
je har chhoddau; tau kul laagai gaal |3| Ang 1154
Sant Singh KhalsaIf I were to forsake the Lord, then my family would be disgraced." ||3||
Manmohan SinghIf I leave the Lord, then my lineage shall be maligned".
Manmohan Singh (Punjabi)ਜੇਕਰ ਮੈਂ ਸੁਆਮੀ ਨੂੰ ਛਡਾਂਗਾ, ਤਦ ਮੇਰੇ ਵੰਸ਼ ਨੂੰ ਕਲੰਕ ਲੱਗੇਗਾ।"
Fareedkot Teekaਜੇ ਹਰੀ ਨਾਮ ਕੋ ਛੋਡੋਂ ਤਉ ਉਪਦੇਸ੍ਟਾ ਨਾਰਦ ਕੋ ਕਲੰਕ ਲਾਗਤਾ ਹੈ॥੩॥
Prof. Sahib Singhਜੇ ਮੈਂ ਪਰਮਾਤਮਾ (ਦਾ ਨਾਮ) ਛੱਡ ਦਿਆਂ, ਤਾਂ ਸਾਰੀ ਕੁਲ ਨੂੰ ਹੀ ਦਾਗ਼ ਲੱਗੇਗਾ ॥੩॥ਪਦ ਅਰਥ ਜੇ ਛੋਡਉ = ਜੇ ਮੈਂ ਛੱਡ ਦਿਆਂ {ਛੋਡਉਂ}। ਤਉ = ਤਾਂ। ਕੁਲਿ ਲਾਗੈ ਗਾਲਿ = ਕੁਲ ਨੂੰ ਗਾਲ ਲੱਗਦੀ ਹੈ, ਕੁਲ ਦੀ ਬਦਨਾਮੀ ਹੁੰਦੀ ਹੈ ॥੩॥
SikhNet (Spanish)oh madre mía, pues si abandono a Dios, no habrá esperanza alguna ni para mí, ni para mi familia. (3)
ਪ੍ਰਹਲਾਦਿ; ਸਭਿ ਚਾਟੜੇ ਵਿਗਾਰੇ ॥
prahalaad; sabh chaattarre vigaare | Ang 1154
Sant Singh Khalsa"Prahlaad has corrupted all the other students.
Manmohan Singh (Punjabi)ਪ੍ਰਹਿਲਾਦ ਨੇ ਸਾਰੇ ਵਿਦਿਆਰਥੀ ਵਿਗਾੜ ਦਿਤੇ ਹਨ। Prahlad has spoiled all the students.
Fareedkot Teekaਪਾਂਧੇ ਨੇ ਹਰਨਾਖਸ ਪਾਸ ਜਾਇ ਕਰ ਪੁਕਾਰ ਕਰੀ ਕਹਾ: ਪ੍ਰਹਿਲਾਦ ਨੇ ਸਭ ਚਾਟੜੇ ਵਿਗਾੜ ਦੀਏ ਹੈਂ॥
Prof. Sahib Singh(ਪਾਂਧਿਆਂ ਨੇ ਸੋਚਿਆ ਕਿ) ਪ੍ਰਹਲਾਦ ਨੇ (ਤਾਂ) ਸਾਰੇ ਹੀ ਮੁੰਡੇ ਵਿਗਾੜ ਦਿੱਤੇ ਹਨ,ਪਦ ਅਰਥ ਪ੍ਰਹਲਾਦਿ = ਪ੍ਰਹਲਾਦ ਨੇ। ਸਭਿ = ਸਾਰੇ। ਚਾਟੜੇ = ਪੜ੍ਹਨ ਵਾਲੇ ਮੁੰਡੇ।
SikhNet (Spanish)Así entonces Prehlad compartió su inspiración con cada uno de sus compañeros
ਹਮਾਰਾ ਕਹਿਆ. ਨ ਸੁਣੈ; ਆਪਣੇ ਕਾਰਜ ਸਵਾਰੇ ॥
hamaaraa kahiaa. na sunai; aapane kaaraj savaare | Ang 1154
Sant Singh KhalsaHe does not listen to what I say, and he does his own thing.
Manmohan SinghHe listens not to my word and regulates his own affairs.
Manmohan Singh (Punjabi)ਉਹ ਮੇਰੀ ਗੱਲ ਹੀ ਨਹੀਂ ਸੁਣਦਾ ਤੇ ਆਪਣੇ ਕੰਮ ਨੂੰ ਹੀ ਸਹੀ ਆਖਦਾ ਹੈ।
Fareedkot Teekaਹਮਾਰਾ ਕਹਾ ਹੂਆ ਉਪਦੇਸੁ ਨਹੀਂ ਸੁਣਤਾ, ਆਪਣੇ ਕਾਰਜ ਨੂੰ ਸਵਾਰਤਾ ਹੈ॥
Prof. Sahib Singhਸਾਡਾ ਆਖਿਆ ਇਹ ਸੁਣਦਾ ਹੀ ਨਹੀਂ, ਆਪਣੇ ਕੰਮ ਠੀਕ ਕਰੀ ਜਾ ਰਿਹਾ ਹੈ,ਪਦ ਅਰਥ ਕਾਰਜ = ਕੰਮ {ਬਹੁ-ਵਚਨ}।
SikhNet (Spanish)y no puso atención a sus padres, llevando su vida a su manera,
ਸਭ ਨਗਰੀ ਮਹਿ; ਭਗਤਿ ਦ੍ਰਿੜਾਈ ॥
sabh nagaree meh; bhagat drirraaee | Ang 1154
Sant Singh KhalsaHe instigated devotional worship in the townspeople."
Manmohan SinghPrahlad implanted the Lord's love-worship in the whole city.
Manmohan Singh (Punjabi)ਸ਼ਹਿਰ ਦੇ ਸਾਰੇ ਲੋਕਾਂ ਵਿੱਚ ਪ੍ਰਹਿਲਾਦ ਨੇ ਪ੍ਰਭੂ ਦੀ ਪਿਆਰੀ ਉਪਾਸ਼ਨਾ ਪੱਕੀ ਕਰ ਦਿਤੀ।
Fareedkot Teekaਪ੍ਰਹਿਲਾਦ ਨੇ ਸੰਪੂਰਨ ਨਗਰੀ ਬੀਚ ਭਗਤੀ ਦ੍ਰਿੜ ਕਰਾ ਦਈ ਹੈ॥
Prof. Sahib Singhਸਾਰੇ ਸ਼ਹਰ ਵਿਚ ਹੀ ਇਸ ਨੇ ਪਰਮਾਤਮਾ ਦੀ ਭਗਤੀ ਲੋਕਾਂ ਦੇ ਦਿਲਾਂ ਵਿਚ ਪੱਕੀ ਕਰ ਦਿੱਤੀ ਹੈ।ਪਦ ਅਰਥ ਦ੍ਰਿੜਾਈ = ਪੱਕੀ ਕਰ ਦਿੱਤੀ ਹੈ।
SikhNet (Spanish)convirtiendo a todo el pueblo en Devotos de Dios
ਦੁਸਟ ਸਭਾ ਕਾ; ਕਿਛੁ. ਨ ਵਸਾਈ ॥੪॥
dusatt sabhaa kaa; kichh. na vasaaee |4| Ang 1154
Sant Singh KhalsaThe gathering of the wicked people could not do anything against him. ||4||
Manmohan SinghThe court of the villains became helpless before him".
Manmohan Singh (Punjabi)ਬਦਮਾਸ਼ਾਂ ਦੀ ਜੁੰਡੀ ਦੀ ਉਸ ਦੇ ਮੂਹਰੇ ਕੋਈ ਵਾਹ ਨਹੀਂ ਜਾਂਦੀ।"
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: (ਦੁਸਟ) ਖੋਟੀ ਸਭਾ ਕਾ ਪ੍ਰਹਿਲਾਦ ਕੇ ਊਪਰ ਕੁਛ ਜੋਰ ਨਾ ਚਲਤਾ ਭ੍ਯਾ॥੪॥
Prof. Sahib Singhਦੁਸ਼ਟਾਂ ਦੀ ਜੁੰਡੀ ਦਾ (ਪ੍ਰਹਲਾਦ ਉੱਤੇ) ਕੋਈ ਜ਼ੋਰ ਨਹੀਂ ਸੀ ਚੱਲ ਰਿਹਾ ॥੪॥ਪਦ ਅਰਥ ਵਸਾਈ = ਵੱਸ, ਜ਼ੋਰ ॥੪॥
SikhNet (Spanish)y así los deseos perversos de su padre no tuvieron efecto alguno en él. (4)
ਸੰਡੈ ਮਰਕੈ; ਕੀਈ ਪੂਕਾਰ ॥
sanddai marakai; keeee pookaar | Ang 1154
Sant Singh KhalsaSanda and Marka, his teachers, made the complaint.
Manmohan SinghSanda Marka lodged above complaint.
Manmohan Singh (Punjabi)ਸੰਡੇ ਮਰਕੇ ਨੇ ਇਹ (ਉਪਰ ਵਾਲੀ) ਸ਼ਿਕਾਇਤ ਕੀਤੀ।
Fareedkot Teekaਸੰਡੇ ਔ ਅਮਰਕੇ ਨੇ ਫੇਰ ਜਾਇਕੇ ਹਰਨਾਖਸ ਪਾਸ ਪੁਕਾਰ ਕਰੀ॥
Prof. Sahib Singh(ਆਖ਼ਿਰ) ਸੰਡ ਨੇ ਤੇ ਅਮਰਕ ਨੇ (ਹਰਨਾਖਸ਼ ਪਾਸ) ਜਾ ਸ਼ਿਕੈਤ ਕੀਤੀ।ਪਦ ਅਰਥ ਸੰਡੈ = ਸੰਡ ਨੇ। ਮਰਕੈ = ਅਮਰਕ ਨੇ।
SikhNet (Spanish)Los maestros de Prehlad, Shand y Amrak, fueron a ver al Rey.
ਸਭੇ ਦੈਤ; ਰਹੇ ਝਖ ਮਾਰਿ ॥
sabhe dait; rahe jhakh maar | Ang 1154
Sant Singh KhalsaAll the demons kept trying in vain.
Manmohan SinghAll the demons kept on trying in vain.
Manmohan Singh (Punjabi)ਸਾਰੇ ਰਾਖਸ਼ ਬੇਫਾਇਦਾ ਕੋਸ਼ਿਸ਼ ਕਰਦੇ ਰਹੇ।
Fareedkot Teekaਸਭ ਦੈਤ ਝਖ ਮਾਰ ਰਹੇ ਹੈਂ, ਭਾਵ ਖਪ ਚੁਕੇ ਹੈਂ ਪਰੰਤੂ ਪ੍ਰਹਿਲਾਦ ਨਹੀਂ ਮਾਨਤਾ॥
Prof. Sahib Singhਸਾਰੇ ਦੈਂਤ ਆਪਣੀ ਵਾਹ ਲਾ ਥੱਕੇ (ਪਰ ਉਹਨਾਂ ਦੀ ਪੇਸ਼ ਨ ਗਈ)।ਪਦ ਅਰਥ ਮਾਰਿ = ਮਾਰ ਕੇ। ਰਹੇ ਮਾਰਿ = ਮਾਰ ਰਹੇ।
SikhNet (Spanish)Toda la maldad iniciada por el Rey, se fue sobre Prehlad,
ਭਗਤ ਜਨਾ ਕੀ; ਪਤਿ ਰਾਖੈ ਸੋਈ ॥
bhagat janaa kee; pat raakhai soee | Ang 1154
Sant Singh KhalsaThe Lord protected His humble devotee, and preserved his honor.
Manmohan SinghHe, the Lord, protected the honour of Prahlad, the saintly person.
Manmohan Singh (Punjabi)ਉਸ ਪ੍ਰਭੂ ਨੇ ਸੰਤ ਸਰੂਪ ਪੁਰਸ਼, ਪ੍ਰਹਿਲਾਦ ਦੀ ਇਜ਼ਤ ਆਬਰੂ ਰੱਖ ਲਈ।
Fareedkot Teekaਭਗਤ ਜਨੋਂ ਕੀ ਪਤਿ ਕੋ ਸੋਈ ਪਰਮੇਸ੍ਵਰ ਰਾਖਤਾ ਹੈ॥
Prof. Sahib Singhਆਪਣੇ ਭਗਤਾਂ ਦੀ ਲਾਜ ਉਹ ਆਪ ਹੀ ਰੱਖਦਾ ਹੈ।ਪਦ ਅਰਥ ਪਤਿ = ਇੱਜ਼ਤ।
SikhNet (Spanish)pero él, siendo Devoto de Dios, fue totalmente protegido,
ਕੀਤੇ ਕੈ ਕਹਿਐ; ਕਿਆ ਹੋਈ ॥੫॥
keete kai kahiai; kiaa hoee |5| Ang 1154
Sant Singh KhalsaWhat can be done by mere created beings? ||5||
Manmohan SinghWhat can be done at the bidding of the created one?
Manmohan Singh (Punjabi)ਰੱਚੇ ਹੋਏ ਦੇ ਆਖਣ ਨਾਲ ਕੀ ਹੋ ਸਕਦਾ ਹੈ?
Fareedkot Teekaਕੀਤੇ ਹੂਏ ਜੀਵ ਕੇ ਕਹਿਣੇ ਸੇ ਕ੍ਯਾ ਹੋਤਾ ਹੈ? ॥੫॥
Prof. Sahib Singhਉਸ ਦੇ ਪੈਦਾ ਕੀਤੇ ਹੋਏ ਕਿਸੇ (ਦੋਖੀ) ਦਾ ਜ਼ੋਰ ਨਹੀਂ ਚੱਲ ਸਕਦਾ ॥੫॥ਪਦ ਅਰਥ ਕੈ ਕਹਿਐ = ਦੇ ਆਖਿਆਂ। ਕਿਆ ਹੋਈ = ਕੀਹ ਹੋ ਸਕਦਾ ਹੈ? ਕੀਤੇ = ਪੈਦਾ ਕੀਤੇ ਹੋਏ ॥੫॥
SikhNet (Spanish)pues ¿quien podría atreverse a desafiar Su Voluntad? (5)
ਕਿਰਤ ਸੰਜੋਗੀ; ਦੈਤਿ ਰਾਜੁ ਚਲਾਇਆ ॥
kirat sanjogee; dait raaj chalaaeaa | Ang 1154
Sant Singh KhalsaBecause of his past karma, the demon ruled over his kingdom.
Manmohan SinghBy virtue of the writ of past actions, the demon swayed over an empire.
Manmohan Singh (Punjabi)ਪੂਰਬਲੇ ਕਮਰਾਂ ਦੀ ਲਿਖਤਾਕਾਰ ਦੀ ਬਰਕਤ ਰਾਖਸ਼ ਨੇ ਰਾਜ-ਭਾਗ ਮਾਣਿਆ।
Fareedkot Teekaਕੀਏ ਹੂਏ ਤਪ ਕੇ ਸੰਬੰਧ ਕਰ ਦੈਤ ਨੇ (ਰਾਜੁ ਚਲਾਇਆ) ਰਾਜ ਕੋ ਪਾਇ ਕਰ ਸਭ ਕੋ ਅਪਨੇ ਹੁਕਮ ਮੇਂ ਚਲਾਯਾ ਹੈ॥
Prof. Sahib Singhਪਿਛਲੇ ਕੀਤੇ ਕਰਮਾਂ ਦੇ ਸੰਜੋਗ ਨਾਲ ਦੈਂਤ (ਹਰਨਾਖਸ਼) ਨੇ ਰਾਜ ਚਲਾ ਲਿਆ,ਪਦ ਅਰਥ ਕਿਰਤ ਸੰਜੋਗੀ = (ਪਿਛਲੇ) ਕੀਤੇ ਹੋਏ ਕਰਮਾਂ ਦਾ ਸੰਜੋਗ ਨਾਲ। ਦੈਤਿ = ਦੈਂਤ (ਹਰਨਾਖਸ਼) ਨੇ।
SikhNet (Spanish)El malvado Rey había mal actuado en contra de sus súbditos,
ਹਰਿ. ਨ ਬੂਝੈ; ਤਿਨਿ ਆਪਿ ਭੁਲਾਇਆ ॥
har. na boojhai; tin aap bhulaaeaa | Ang 1154
Sant Singh KhalsaHe did not realize the Lord; the Lord Himself confused him.
Manmohan SinghThe demon realised not the Lord. He, the Lord had Himself strayed him.
Manmohan Singh (Punjabi)ਰਾਖਸ਼ ਪ੍ਰਭੂ ਨੂੰ ਅਨੁਭਵ ਨਹੀਂ ਸੀ ਕਰਦਾ। ਉਸ ਸੁਆਮੀ ਨੇ ਆਪੇ ਹੀ ਉਸ ਨੂੰ ਕੁਰਾਹੇ ਪਾਇਆ ਹੋਇਆ ਸੀ।
Fareedkot Teekaਹਰੀ ਕੋ ਨਹੀਂ ਬੂਝਤਾ, ਤਿਸ ਪਰਮੇਸ੍ਵਰ ਨੇ ਆਪ ਭੁਲਾਯਾ ਹੈ॥
Prof. Sahib Singh(ਰਾਜ ਦੇ ਮਦ ਵਿਚ) ਉਹ ਪਰਮਾਤਮਾ ਨੂੰ (ਕੁਝ ਭੀ) ਨਹੀਂ ਸੀ ਸਮਝਦਾ (ਪਰ ਉਸ ਦੇ ਭੀ ਕੀਹ ਵੱਸ?) ਉਸ ਕਰਤਾਰ ਨੇ (ਆਪ ਹੀ) ਉਸ ਨੂੰ ਕੁਰਾਹੇ ਪਾ ਰੱਖਿਆ ਸੀ।ਪਦ ਅਰਥ ਤਿਨਿ = ਉਸ (ਪਰਮਾਤਮਾ) ਨੇ। ਭੁਲਾਇਆ = ਕੁਰਾਹੇ ਪਾ ਰੱਖਿਆ ਸੀ।
SikhNet (Spanish)pues tal era el Escrito de su Karma. Él no conocía a Dios,
ਪੁਤ੍ਰ ਪ੍ਰਹਲਾਦ ਸਿਉ; ਵਾਦੁ ਰਚਾਇਆ ॥
putr prahalaad siau; vaad rachaaeaa | Ang 1154
Sant Singh KhalsaHe started an argument with his son Prahlaad.
Manmohan SinghHe picked up a quarrel with Prahlad has son.
Manmohan Singh (Punjabi)ਉਸ ਨੇ ਆਪਣੇ ਪੁੱਤਰ ਪ੍ਰਹਿਲਾਦ ਨਾਲ ਝਗੜਾ ਛੇੜ ਲਿਆ।
Fareedkot Teekaਪ੍ਰਹਿਲਾਦਿ ਪੁਤ੍ਰ ਸੇ ਸਾਥ ਝਗੜਾ ਅਰੰਭ ਬੈਠਾ ਹੈ॥
Prof. Sahib Singh(ਸੋ) ਉਸ ਨੇ (ਆਪਣੇ) ਪੁੱਤਰ ਪ੍ਰਹਲਾਦ ਨਾਲ ਝਗੜਾ ਖੜਾ ਕਰ ਲਿਆ।ਪਦ ਅਰਥ ਸਿਉ = ਨਾਲ। ਵਾਦੁ = ਝਗੜਾ।
SikhNet (Spanish)el Mismo Dios lo había desviado del Sendero y así trató por todos los medios de destruir a su hijo,
ਅੰਧਾ. ਨ ਬੂਝੈ; ਕਾਲੁ ਨੇੜੈ ਆਇਆ ॥੬॥
andhaa. na boojhai; kaal nerrai aaeaa |6| Ang 1154
Sant Singh KhalsaThe blind one did not understand that his death was approaching. ||6||
Manmohan SinghThe blind one knew not that his death had drawn near.
Manmohan Singh (Punjabi)ਅੰਨ੍ਹਾ ਨਹੀਂ ਸੀ ਜਾਣਦਾ ਕਿ ਉਸ ਦੀ ਮੌਤ ਨੇੜੇ ਢੁਕੀ ਹੋਈ ਸੀ।
Fareedkot Teeka(ਅੰਧਾ) ਅਗ੍ਯਾਨੀ (ਨ ਬੂਝੈ) ਸਮਝਤਾ ਨਹੀਂ ਜੋ ਮੇਰਾ ਕਾਲੁ ਨਜਦੀਕ ਆ ਗ੍ਯਾ ਹੈ॥੬॥
Prof. Sahib Singh(ਰਾਜ ਦੇ ਮਦ ਵਿਚ) ਅੰਨ੍ਹਾ ਹੋਇਆ (ਹਰਨਾਖਸ਼ ਇਹ) ਨਹੀਂ ਸੀ ਸਮਝਦਾ (ਕਿ ਉਸ ਦੀ) ਮੌਤ ਨੇੜੇ ਆ ਗਈ ਹੈ ॥੬॥ਪਦ ਅਰਥ ਅੰਧਾ = (ਰਾਜ ਦੇ ਮਦ ਵਿਚ) ਅੰਨ੍ਹਾ ਹੋ ਚੁਕਾ। ਕਾਲੁ = ਮੌਤ ॥੬॥
SikhNet (Spanish)sin saber, el pobre ciego, que su fin estaba cerca. (6)
ਪ੍ਰਹਲਾਦੁ ਕੋਠੇ ਵਿਚਿ ਰਾਖਿਆ; ਬਾਰਿ ਦੀਆ ਤਾਲਾ ॥
prahalaad kotthe vich raakhiaa; baar deea taalaa | Ang 1154
Sant Singh KhalsaPrahlaad was placed in a cell, and the door was locked.
Manmohan SinghPrahlad was confined in a cell and its door was locked.
Manmohan Singh (Punjabi)ਪ੍ਰਹਲਾਦ ਨੂੰ ਕੋਠੜੀ ਵਿੱਚ ਬੰਦਾ ਕਰ ਦਿਤਾ ਅਤੇ ਇਸ ਦੇ ਬੂਹੇ ਨੂੰ ਜੰਦਰਾ ਮਾਰ ਦਿਤਾ।
Fareedkot Teekaਪ੍ਰਹਿਲਾਦਿ ਕੋ ਕੋਠੇ ਮੇਂ ਪਾਇ ਕਰ (ਬਾਰਿ) ਦਰਵਾਜੇ ਕੋ ਜੰਦਰਾ ਲਗਾਇ ਦੀਆ॥
Prof. Sahib Singh(ਹਰਨਾਖਸ਼ ਨੇ) ਪ੍ਰਹਲਾਦ ਨੂੰ ਕੋਠੇ ਵਿਚ ਬੰਦ ਕਰਾ ਦਿੱਤਾ, ਤੇ ਦਰਵਾਜ਼ੇ ਨੂੰ ਜੰਦਰਾ ਲਵਾ ਦਿੱਤਾ।ਪਦ ਅਰਥ ਬਾਰਿ = ਦਰਵਾਜ਼ੇ ਉਤੇ। ਤਾਲਾ = ਜੰਦਰਾ।
SikhNet (Spanish)Encerró a Prehlad en una celda, pero él, sin el más mínimo miedo dijo,
ਨਿਰਭਉ ਬਾਲਕੁ. ਮੂਲਿ, ਨ ਡਰਈ; ਮੇਰੈ ਅੰਤਰਿ ਗੁਰ ਗੋਪਾਲਾ ॥
nirbhau baalak. mool, na ddaree; merai antar gur gopaalaa | Ang 1154
Sant Singh KhalsaThe fearless child was not afraid at all. He said, "Within my being, is the Guru, the Lord of the World."
Manmohan SinghThe fearless child was not at all frightened and said, "within my mind bides the Guru-God".
Manmohan Singh (Punjabi)ਭੈ-ਰਹਿਤ ਬੱਚਾ ਬਿਲਕੁਲ ਹੀ ਨਾਂ ਭਰਿਆ ਤੇ ਉਸ ਨੇ ਆਖਿਆ, "ਮੇਰੇ ਸਨ ਅੰਦਰ ਗੁਰੂ-ਪ੍ਰਮੇਸ਼ਰ ਵਸਦਾ ਹੈ।
Fareedkot Teekaਨਿਰਭੈ ਹੂਆ ਹੂਆ ਬਾਲਕੁ ਪ੍ਰਹਿਲਾਦ (ਮੂਲਿ) ਕਦਾਚਿਤ, ਭਾਵ ਜਰਾ ਮਾਤਰ ਭੀ ਨ ਡਰਤਾ ਭ੍ਯਾ। ਔਰ ਕਹਤਾ ਭਯਾ: ਬਡਾ ਜੋ ਗੋਪਾਲ ਹੈ, ਸੋ ਮੇਰੇ ਹਿਰਦੇ ਮੇਂ ਹੈ, ਭਾਵ ਮੁਝ ਕੋ ਕਿਸੀ ਕਾ ਭੈ ਨਹੀਂ॥
Prof. Sahib Singhਪਰ ਨਿਡਰ ਬਾਲਕ ਬਿਲਕੁਲ ਨਹੀਂ ਸੀ ਡਰਦਾ, (ਉਹ ਆਖਦਾ ਸੀ-) ਮੇਰਾ ਗੁਰੂ ਮੇਰਾ ਪਰਮਾਤਮਾ ਮੇਰੇ ਹਿਰਦੇ ਵਿਚ ਵੱਸਦਾ ਹੈ।ਪਦ ਅਰਥ ਮੂਲਿ = ਬਿਲਕੁਲ। ਡਰਈ = ਡਰੈ, ਡਰਦਾ।
SikhNet (Spanish)dentro de mí esta el Dios Guru, y quien trate de igualar a Dios
ਕੀਤਾ ਹੋਵੈ. ਸਰੀਕੀ ਕਰੈ; ਅਨਹੋਦਾ ਨਾਉ ਧਰਾਇਆ ॥
keetaa hovai. sareekee karai; anahodaa naau dharaaeaa | Ang 1154
Sant Singh KhalsaThe created being tried to compete with his Creator, but he assumed this name in vain.
Manmohan SinghIf the created one tries to equal to Creator, in vain is his assumed big Name.
Manmohan Singh (Punjabi)ਜੇਕਰ ਰਚਿਆ ਹੋਇਆ ਜੀਵ ਰਚਨਹਾਰ ਦੀ ਬਰਾਬਰੀ ਕਰਨ ਦੀ ਕੋਸ਼ਿਸ਼ ਕਰਦਾ ਹੈ, ਬੇਅਰਥ ਹੈ ਉਸ ਦਾ ਉਚਾ ਨਾਮ ਰਖਾਇਆ ਹੋਇਆ।
Fareedkot Teekaਜੋ ਪਰਮੇਸ੍ਵਰ ਕਾ ਕੀਆ ਹੂਆ ਜੀਵ ਉਸੀ ਸੇ (ਸਰੀਕੀ) ਬਰਾਬਰੀ ਕਰਨ ਲਗ ਪਵੇ, ਸੋ ਉਸ ਕਾ ਨਾਮੁ ਊਚਾ ਧਰਾਯਾ ਹੂਆ (ਅਣਹੋਦਾ) ਬ੍ਯਰਥ ਹੀ ਹੈ॥
Prof. Sahib Singhਪਰਮਾਤਮਾ ਦਾ ਪੈਦਾ ਕੀਤਾ ਹੋਇਆ ਜਿਹੜਾ ਮਨੁੱਖ ਪਰਮਾਤਮਾ ਨਾਲ ਬਰਾਬਰੀ ਕਰਨ ਲੱਗ ਪੈਂਦਾ ਹੈ, ਉਹ ਸਮਰਥਾ ਤੋਂ ਬਿਨਾ ਹੀ ਆਪਣਾ ਨਾਮ ਵੱਡਾ ਰਖਾ ਲੈਂਦਾ ਹੈ।ਪਦ ਅਰਥ ਕੀਤਾ = (ਪ੍ਰਭੂ ਦਾ) ਪੈਦਾ ਕੀਤਾ ਹੋਇਆ। ਸਰੀਕੀ = (ਪ੍ਰਭੂ ਨਾਲ ਹੀ) ਬਰਾਬਰੀ। ਅਨਹੋਦਾ = (ਸਮਰਥਾ) ਨਾਹ ਹੁੰਦਿਆਂ। ਨਾਉ = ਵੱਡਾ ਨਾਮ।
SikhNet (Spanish)y se haga pasar por un ser grandioso y trate de perjudicar al Devoto de Dios,
ਜੋ ਧੁਰਿ ਲਿਖਿਆ. ਸੋੁ ਆਇ ਪਹੁਤਾ; ਜਨ ਸਿਉ ਵਾਦੁ ਰਚਾਇਆ ॥੭॥
jo dhur likhiaa. suo aae pahutaa; jan siau vaad rachaaeaa |7| Ang 1154
Sant Singh KhalsaThat which was predestined for him has come to pass; he started an argument with the Lord's humble servant. ||7||
Manmohan SinghWhat was pre-destined for him that did arrive, and he picked up quarrel with the Lord's slave.
Manmohan Singh (Punjabi)ਜਿਹੜਾ ਕੁਛ ਉਸ ਲਈ ਮੁਢ ਤੋਂ ਲਿਖਿਆ ਹੋਇਆ ਸੀ, ਉਹ ਆ ਪੁਜਾ ਅਤੇ ਉਸ ਨੇ ਪ੍ਰਭੂ ਗੋਲੇ ਦੇ ਨਾਲ ਝਗੜਾ ਖੜਾ ਕਰ ਲਿਆ।
Fareedkot Teekaਜੋ ਹਰਨਾਖਸ ਕੇ ਮਾਰਨੇ ਕਾ ਨਮਿਤ ਧੁਰੋਂ ਹੀ ਲਿਖਾ ਹੂਆ ਥਾ, ਸੋ ਆਨ ਪੁਹੰਚਾ ਹੈ। ਕ੍ਯੋਂ ਜੋ ਪਰਮੇਸ੍ਵਰ ਕੇ ਭਗਤ ਪ੍ਰਹਿਲਾਦ ਕੇ ਸਾਥ ਤਿਸ ਨੇ ਵਾਦ ਰਚਾਇਆ ਹੈ॥੭॥
Prof. Sahib Singh(ਹਰਨਾਖਸ਼ ਨੇ) ਪ੍ਰਭੂ ਦੇ ਭਗਤ ਨਾਲ ਝਗੜਾ ਛੇੜ ਲਿਆ। ਧੁਰ ਦਰਗਾਹ ਤੋਂ ਜੋ ਭਾਵੀ ਲਿਖੀ ਸੀ, ਉਸ ਦਾ ਵੇਲਾ ਆ ਪਹੁੰਚਿਆ ॥੭॥ਪਦ ਅਰਥ ਧੁਰਿ = ਧੁਰ ਦਰਗਾਹ ਤੋਂ। ਸ = {ਅਸਲ ਲਫ਼ਜ਼ ਹੈ 'ਸੋ'। ਇਥੇ ਪੜ੍ਹਨਾ ਹੈ 'ਸੁ'} ॥੭॥
SikhNet (Spanish)el Mismo Dios verá que reciba en su destino las consecuencias de sus actos. (7)
ਪਿਤਾ; ਪ੍ਰਹਲਾਦ ਸਿਉ ਗੁਰਜ ਉਠਾਈ ॥
pitaa; prahalaad siau guraj utthaaee | Ang 1154
Sant Singh KhalsaThe father raised the club to strike down Prahlaad, saying,
Manmohan SinghParlad's father raised his voice and said,
Manmohan Singh (Punjabi)ਫਰਲਾਦ ਦੇ ਪਿਓ ਨੇ ਇਹ ਗਜ ਕਿ ਕਿਹਾ,
Fareedkot Teekaਫੇਰ ਪਿਤਾ ਨੇ ਪ੍ਰਹਿਲਾਦ ਕੇ ਮਾਰਨੇ ਹੇਤ ਗੁਰਜ (ਉਠਾਈ) ਚਕੀ॥
Prof. Sahib Singhਸੋ, ਪਿਉ (ਹਰਨਾਖਸ਼) ਨੇ ਪ੍ਰਹਲਾਦ ਉੱਤੇ ਗੁਰਜ ਚੁੱਕੀ,ਪਦ ਅਰਥ ਗੁਰਜ = ਗਦਾ {ਡੰਡੇ ਵਰਗਾ ਹੀ ਇਕ ਸ਼ਸਤ੍ਰ ਜਿਸ ਦਾ ਸਿਰਾ ਬਹੁਤ ਹੀ ਮੋਟਾ ਤੇ ਭਾਰਾ ਹੁੰਦਾ ਹੈ}।
SikhNet (Spanish)El padre quiso volarle la cabeza con un marro,
ਕਹਾਂ ਤੁਮੑਾਰਾ ਜਗਦੀਸ ਗੁਸਾਈ ॥
kahaan tumaaraa jagadees gusaaee | Ang 1154
Sant Singh Khalsa"Where is your God, the Lord of the Universe, now?"
Manmohan SinghWhere is your God, the Lord of universe? and raised bludgeon to strike Prahlad,
Manmohan Singh (Punjabi)ਆਲਮ ਦਾ ਸੁਆਮੀ ਤੇਰਾ ਵਾਹਿਗੁਰੂ ਕਿੱਥੇ ਹੈ? ਤੇ ਪ੍ਰਹਲਾਦ ਨੂੰ ਮਾਰਨ ਲਈ ਗਦਾ ਉਲਾਰੀ।
Fareedkot Teekaਔਰ ਕਹਾ: ਤੁਮਾਰਾ ਗੁਸਾਈ ਕਹਾਂ ਹੈ?
Prof. Sahib Singh(ਤੇ ਆਖਣ ਲੱਗਾ-ਦੱਸ) ਕਿੱਥੇ ਹੈ ਤੇਰਾ ਜਗਦੀਸ਼? ਕਿੱਥੇ ਹੈ ਤੇਰਾ ਗੁਸਾਈਂ? (ਜਿਹੜਾ ਤੈਨੂੰ ਹੁਣ ਬਚਾਏ)।ਪਦ ਅਰਥ ਜਗਦੀਸ = ਜਗਤ ਦਾ ਮਾਲਕ। ਗੁਸਾਈ = ਧਰਤੀ ਦਾ ਸਾਈਂ।
SikhNet (Spanish)pidiéndole que le dejara ver en donde era que su Dios,
ਜਗਜੀਵਨੁ ਦਾਤਾ; ਅੰਤਿ ਸਖਾਈ ॥
jagajeevan daataa; ant sakhaaee | Ang 1154
Sant Singh KhalsaHe replied, "The Life of the World, the Great Giver, is my Help and Support in the end.
Manmohan SinghReplied Prahlad, "My beneficent Lord is the Life of the world and Saviour in the end,
Manmohan Singh (Punjabi)ਪ੍ਰਹਲਾਦ ਨੇ ਉਤਰ ਦਿੱਤਾ, "ਜਗਤ ਦੀ ਜਿੰਦ ਜਾਨ, ਮੇਰਾ ਦਾਤਾਰ ਸੁਆਮੀ, ਅਖੀਰ ਦੇ ਵੇਲੇ ਰੱਖਿਆ ਕਰਨ ਵਾਲਾ ਹੈ।
Fareedkot Teekaਪ੍ਰਹਿਲਾਦ ਨੇ ਕਹਾ: ਜਗਤ ਕਾ ਜੀਵਨ ਰੂਪ ਔਰ ਦਾਤਾ ਔਰ ਜੋ ਅੰਤ ਕੋ (ਸਖਾਈ) ਸਹਾਇਤਾ ਕਰਨੇ ਵਾਲਾ ਹੈ॥
Prof. Sahib Singh(ਪ੍ਰਹਲਾਦ ਨੇ ਉੱਤਰ ਦਿੱਤਾ-) ਜਗਤ ਦਾ ਆਸਰਾ ਦਾਤਾਰ ਪ੍ਰਭੂ ਹੀ ਆਖ਼ਰ (ਹਰੇਕ ਜੀਵ ਦਾ ਮਦਦਗਾਰ ਬਣਦਾ ਹੈ।ਪਦ ਅਰਥ ਜਗਜੀਵਨੁ = ਜਗਤ ਦਾ ਜੀਵਨ। ਅੰਤਿ = ਅੰਤ ਵੇਲੇ। ਸਹਾਈ = ਸਹਾਇਕ।
SikhNet (Spanish)el Maestro del Universo se encontraba. Prehlad contestó, mi Dios,
ਜਹ ਦੇਖਾ; ਤਹ ਰਹਿਆ ਸਮਾਈ ॥੮॥
jeh dekhaa; teh rahiaa samaaee |8| Ang 1154
Sant Singh KhalsaWherever I look, I see Him permeating and prevailing." ||8||
Manmohan Singhwheresoever I behold, I see Him pervading there".
Manmohan Singh (Punjabi)ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ੳਥੇ ਮੈਂ ਉਸ ਨੂੰ ਵਿਆਪਕ ਵੇਖਦਾ ਹਾਂ।"
Fareedkot Teekaਜਹਾਂ ਦੇਖਤਾ ਤੂੰ ਤਹਾਂ ਤਿਸ ਕੋ ਬ੍ਯਾਪਕ ਹੂਆ ਦੇਖਤਾ ਹੂੰ॥੮॥
Prof. Sahib Singhਮੈਂ ਤਾਂ ਜਿੱਧਰ ਵੇਖਦਾ ਹਾਂ, ਉਧਰ ਹੀ ਉਹ ਮੌਜੂਦ ਹੈ ॥੮॥ਪਦ ਅਰਥ ਦੇਖਾ = ਦੇਖਾਂ, ਮੈਂ ਵੇਖਦਾ ਹਾਂ। ਤਹ = ਉਥੇ ਹੀ ॥੮॥
SikhNet (Spanish)la Vida del Universo, me salvará al final, pues Él prevalece sobre todo lo que mi vista abarca. (8)
ਥੰਮੑੁ ਉਪਾੜਿ; ਹਰਿ ਆਪੁ ਦਿਖਾਇਆ ॥
thamau upaarr; har aap dikhaaeaa | Ang 1154
Sant Singh KhalsaTearing down the pillars, the Lord Himself appeared.
Manmohan SinghTearing asunder the pillar, God did make Himself manifest.
Manmohan Singh (Punjabi)ਥੰਮ ਨੂੰ ਪਾੜ ਕੇ, ਵਾਹਿਗੁਰੂ ਨੇ ਆਪਣੇ ਆਪ ਨੂੰ ਪ੍ਰਗਟ ਕੀਤਾ।
Fareedkot Teeka(ਥੰਮੁ) ਕੋ (ਉਪਾੜਿ) ਫੋੜ ਕੇ ਹਰੀ ਨੇ ਆਪਨੇ ਆਪ ਕੋ ਨਰਸਿੰਘ ਰੂਪ ਹੋ ਕੇ ਦਿਖਾਯਾ॥☬'ਉਪਾੜਿ' ਪਦ ਮੈ 'ਉ' ਵਿਸੇਸਤਾ ਕਾ ਵਾਚਕ ਹੈ।
Prof. Sahib Singh(ਉਸੇ ਵੇਲੇ) ਥੰਮ੍ਹ੍ਹ ਪਾੜ ਕੇ ਪਰਮਾਤਮਾ ਨੇ ਆਪਣੇ ਆਪ ਨੂੰ ਪਰਗਟ ਕਰ ਦਿੱਤਾ,ਪਦ ਅਰਥ ਉਪਾੜਿ = ਪਾੜ ਕੇ। ਆਪੁ = ਆਪਣਾ ਆਪ।
SikhNet (Spanish)Y así, los pilares de la corte se abrieron y Dios apareció en la forma de un león,
ਅਹੰਕਾਰੀ ਦੈਤੁ ਮਾਰਿ ਪਚਾਇਆ ॥
ahankaaree dait maar pachaaeaa | Ang 1154
Sant Singh KhalsaThe egotistical demon was killed and destroyed.
Manmohan SinghThe proud demon was killed and destroyed.
Manmohan Singh (Punjabi)ਆਕੜ-ਖਾਂ ਰਾਖਸ਼ ਨਸ਼ਟ ਤੇ ਤਬਾਹ ਕਰ ਦਿਤਾ ਗਿਆ।
Fareedkot Teekaਹੰਕਾਰੀ ਦੈਤ ਹਰਨਾਖਸ ਕੋ ਮਾਰ ਕਰ ਪਚਾਇ ਦੀਆ॥
Prof. Sahib Singh(ਰਾਜ ਦੇ ਮਦ ਵਿਚ) ਮੱਤੇ ਹੋਏ (ਹਰਨਾਖਸ਼) ਦੈਂਤ ਨੂੰ ਮਾਰ ਮੁਕਾਇਆ।ਪਦ ਅਰਥ ਮਾਰਿ = ਮਾਰ ਕੇ। ਪਚਾਇਆ = ਖ਼ੁਆਰ ਕੀਤਾ।
SikhNet (Spanish)quien despedazó al malvado rey.
ਭਗਤਾ ਮਨਿ ਆਨੰਦੁ ਵਜੀ ਵਧਾਈ ॥
bhagataa man aanand vajee vadhaaee | Ang 1154
Sant Singh KhalsaThe minds of the devotees were filled with bliss, and congratulations poured in.
Manmohan SinghIn the mind of the saints was bliss and congratulations poured in.
Manmohan Singh (Punjabi)ਸੰਤਾਂ ਦੇ ਚਿੱਤ ਅੰਦਰ ਖੁਸ਼ੀ ਸੀ ਅਤੇ ਮੁਬਾਰਕਾਂ ਮਿਲਦੀਆਂ ਸਨ।
Fareedkot Teekaਭਗਤੋਂ ਕੇ ਮਨ ਮੇਂ ਆਨੰਦ ਕੀ ਵਧਾਈ ਬਜਤੀ ਭਈ॥
Prof. Sahib Singhਭਗਤਾਂ ਦੇ ਮਨ ਵਿਚ (ਸਦਾ) ਆਨੰਦ (ਸਦਾ) ਚੜ੍ਹਦੀ ਕਲਾ ਬਣੀ ਰਹਿੰਦੀ ਹੈ।ਪਦ ਅਰਥ ਮਨਿ = ਮਨ ਵਿਚ। ਵਧਾਈ = ਦਿਲ-ਵਧੀ, ਚੜ੍ਹਦੀ ਕਲਾ। ਵਜੀ = ਵੱਜੀ, ਪ੍ਰਬਲ ਹੋ ਗਈ।
SikhNet (Spanish)En la mente de los Devotos reinó entonces la Dicha y el Éxtasis,
ਅਪਨੇ ਸੇਵਕ ਕਉ ਦੇ ਵਡਿਆਈ ॥੯॥
apane sevak kau de vaddiaaee |9| Ang 1154
Sant Singh KhalsaHe blessed His servant with glorious greatness. ||9||
Manmohan SinghGod blessed His slave with glory.
Manmohan Singh (Punjabi)ਵਾਹਿਗੁਰੂ ਨੇ ਆਪਣੇ ਗੋਲੇ ਨੂੰ ਪ੍ਰਭਤਾ ਬਖਸ਼ ਦਿੱਤੀ।
Fareedkot Teekaਆਪਣੇ ਸੇਵਕ ਕੋ ਪਰਮੇਸ੍ਵਰ ਬਡਾਈ ਦੇਤਾ ਹੈ॥੯॥
Prof. Sahib Singh(ਭਗਤ ਜਾਣਦੇ ਹਨ ਕਿ) ਪਰਮਾਤਮਾ ਆਪਣੇ ਭਗਤ ਨੂੰ (ਲੋਕ ਪਰਲੋਕ ਵਿਚ) ਇੱਜ਼ਤ ਦੇਂਦਾ ਹੈ ॥੯॥ਪਦ ਅਰਥ ਦੇ = ਦੇਂਦਾ ਹੈ ॥੯॥
SikhNet (Spanish)así entonces, oh seres humanos, nuestro Dios bendice a Sus Devotos con Gloria. (9)
ਜੰਮਣੁ ਮਰਣਾ ਮੋਹੁ ਉਪਾਇਆ ॥
jaman maranaa mohu upaaeaa | Ang 1154
Sant Singh KhalsaHe created birth, death and attachment.
Manmohan SinghThe Lord has created birth, death and worldly attachment,
Manmohan Singh (Punjabi)ਸੁਆਮੀ ਨੇ ਪੈਦਾਇਸ਼, ਮੌਤ ਤੇ ਸੰਸਾਰੀ ਲਗਨ ਰਚੇ ਹਨ,
Fareedkot Teekaਜਨਮਣਾ ਔਰ ਮ੍ਰਿਤੂ ਹੋਣਾ ਏਹ ਮਾਯਾ ਕੇ ਮੋਹ ਨੇ ਉਤਪਤਿ ਕੀਆ ਹੈ॥
Prof. Sahib Singhਕਰਤਾਰ ਨੇ ਆਪ ਹੀ ਜਨਮ ਮਰਨ ਦਾ ਗੇੜ ਬਣਾਇਆ ਹੈ, ਆਪ ਹੀ ਜੀਵਾਂ ਦੇ ਅੰਦਰ ਮਾਇਆ ਦਾ ਮੋਹ ਪੈਦਾ ਕੀਤਾ ਹੋਇਆ ਹੈ।
SikhNet (Spanish)Él, el Dios, de Sí Mismo, crea el nacimiento, la muerte y todos nuestros apegos,
ਆਵਣੁ ਜਾਣਾ; ਕਰਤੈ ਲਿਖਿ ਪਾਇਆ ॥
aavan jaanaa; karatai likh paaeaa | Ang 1154
Sant Singh KhalsaThe Creator has ordained coming and going in reincarnation.
Manmohan Singhand coming and going the Creator-Lord has ordained.
Manmohan Singh (Punjabi)ਅਤੇ ਸਿਰਜਣਹਾਰ ਸੁਆਮੀ ਨੇ ਹੀ ਆਉਂਣਾ ਤੇ ਜਾਣਾ ਨੀਅਤ ਕੀਤਾ ਹੈ।
Fareedkot Teekaਜਨਮਕੇ ਆਵਣਾ ਔਰ ਮ੍ਰਿਤ ਹੋ ਕਰ ਜਾਣਾ ਏਹ ਕਰਤੇ ਨੇ ਕਰਮਾਨੁਸਾਰ ਧੁਰੋਂ ਹੀ ਲਿਖ ਦੀਆ ਹੈ॥
Prof. Sahib Singh(ਜਗਤ ਵਿਚ) ਆਉਣਾ (ਜਗਤ ਤੋਂ) ਚਲੇ ਜਾਣਾ-ਇਹ ਲੇਖ ਕਰਤਾਰ ਨੇ ਆਪ ਹੀ ਹਰੇਕ ਜੀਵ ਦੇ ਮੱਥੇ ਉਤੇ ਲਿਖ ਰੱਖਿਆ ਹੈ।ਪਦ ਅਰਥ ਕਰਤੈ = ਕਰਤਾਰ ਨੇ। ਲਿਖਿ = (ਸਭ ਜੀਵਾਂ ਦੇ ਮੱਥੇ ਉਤੇ) ਲਿਖ ਕੇ।
SikhNet (Spanish)pues es a través de Su Escrito que vamos y venimos.
ਪ੍ਰਹਲਾਦ ਕੈ ਕਾਰਜਿ; ਹਰਿ ਆਪੁ ਦਿਖਾਇਆ ॥
prahalaad kai kaaraj; har aap dikhaaeaa | Ang 1154
Sant Singh KhalsaFor the sake of Prahlaad, the Lord Himself appeared.
Manmohan SinghFor the sake of the task of Prahlad, the Lord made Himself manifest.
Manmohan Singh (Punjabi)ਪ੍ਰਹਲਾਦ ਦੇ ਕੰਮ ਦੇ ਲਈ ਪ੍ਰਭੂ ਨੇ ਆਪਣੇ ਆਪ ਨੂੰ ਪ੍ਰਗਟ ਕੀਤਾ।
Fareedkot Teekaਪ੍ਰਹਿਲਾਦ ਕੇ ਕਾਰਜ ਸਵਾਰਨੇ ਅਰਥਾਤ ਰਖ੍ਯਾ ਹੇਤ ਹਰੀ ਨੇ ਆਪਣੇ ਆਪ ਕੋ ਨਰਸਿੰਘ ਰੂਪ ਹੋ ਕੇ ਦਿਖਾਯਾ॥
Prof. Sahib Singh(ਹਰਨਾਖਸ਼ ਦੇ ਕੀਹ ਵੱਸ?) ਪ੍ਰਹਲਾਦ ਦਾ ਕੰਮ ਸੰਵਾਰਨ ਵਾਸਤੇ ਪਰਮਾਤਮਾ ਨੇ ਆਪਣੇ ਆਪ ਨੂੰ (ਨਰਸਿੰਘ ਰੂਪ ਵਿਚ) ਪਰਗਟ ਕੀਤਾ।ਪਦ ਅਰਥ ਕੈ ਕਾਰਜਿ = ਦੇ ਕੰਮ ਵਾਸਤੇ। ਆਪੁ = ਆਪਣਾ ਆਪ। ਦਿਖਾਇਆ = ਪਰਗਟ ਕੀਤਾ।
SikhNet (Spanish)A Prehlad, Dios se le volvió Manifiesto y mira,
ਭਗਤਾ ਕਾ ਬੋਲੁ; ਆਗੈ ਆਇਆ ॥੧੦॥
bhagataa kaa bol; aagai aaeaa |10| Ang 1154
Sant Singh KhalsaThe word of the devotee came true. ||10||
Manmohan SinghThe word of the Lord's saint was fulfilled.
Manmohan Singh (Punjabi)ਪ੍ਰਭੂ ਦੇ ਸਾਧੂ ਦਾ ਬਚਨ ਪੂਰਾ ਹੋ ਗਿਆ ਹੈ।
Fareedkot Teekaਭਗਤੋਂ ਕਾ ਬੋਲੁ ਆਗੇ ਆਯਾ ਕਿਆ ਪ੍ਰਤਖ ਹੋਤਾ ਭ੍ਯਾ, ਅਰਥਾਤ ਜੋ ਪ੍ਰਹਿਲਾਦ ਨੇ ਕਹਾ ਥਾ ਕਿ ਥੰਮ ਮੇਂ ਭੀ ਹਰੀ ਹੈ, ਸੋ ਬੋਲ ਪੂਰਾ ਹੋਤਾ ਭ੍ਯਾ। ਵਾ ਬ੍ਰਹਮਾ ਨੇ ਹਰਨਾਕਸ ਕੋ ਵਰੁ ਦੀਆ ਥਾ ਕਿ ਮੇਰੀ ਸ੍ਰਿਸ੍ਟੀ ਰਚੀ ਹੋਈ ਸੇ ਤੇਰੇ ਕੋ ਕੋਈ ਨਹੀਂ ਮਾਰੇਗਾ ਕੋਈ ਔਰ ਹੀ ਮਾਰੇਗਾ। ਸੋ ਬੋਲ ਪੂਰਾ ਕੀਆ ਨਰਸਿੰਘ ਰੂਪ ਧਾਰਨ ਕੀਆ॥੧੦॥
Prof. Sahib Singh(ਇਸ ਤਰ੍ਹਾਂ) ਭਗਤਾਂ ਦਾ ਬਚਨ ਪੂਰਾ ਹੋ ਗਿਆ (ਕਿ 'ਅਪੁਨੇ ਸੇਵਕ ਕਉ ਦੇ ਵਡਿਆਈ') ॥੧੦॥ਪਦ ਅਰਥ ਆਗੈ ਆਇਆ = ਪੂਰਾ ਹੋਇਆ ॥੧੦॥
SikhNet (Spanish)así es como la Palabra del Shabd del Devoto es protegida. (10)
ਦੇਵ ਕੁਲੀ; ਲਖਿਮੀ ਕਉ, ਕਰਹਿ ਜੈਕਾਰੁ ॥
dev kulee; lakhimee kau, kareh jaikaar | Ang 1154
Sant Singh KhalsaThe gods proclaimed the victory of Lakshmi, and said,
Manmohan SinghAll the gods made obeisance unto the goddess of wealth saying,
Manmohan Singh (Punjabi)ਸਾਰਿਆਂ ਦੇਵਤਿਆਂ ਨੇ ਲਛਮੀ ਨੂੰ ਨਮਸਕਾਰ ਕੀਤੀ ਅਤੇ ਆਖਿਆ,
Fareedkot Teekaਜਬ ਭਗਵਾਨ ਹਰਨਾਖਸ ਕਾ ਪੇਟ ਪਾੜ ਕਰ ਔਰ ਗਲ ਮੇਂ ਆਂਦਰੋਂ ਕੀ ਮਾਲਾ ਡਾਰ ਕਰ ਅਤੀ ਕ੍ਰੋਧਤ ਹੂਏ ਹੂਏ ਬੈਠ ਗਏ, ਤਬ (ਦੇਵ ਕੁਲੀ) ਦੇਵਤੋਂ ਕਾ ਸਮੂਹ ਲਛਮੀ ਕੋ (ਜੈਕਾਰੁ) ਨਮਸਕਾਰ ਕਰਨੇ ਲਗਾ॥
Prof. Sahib Singhਸਾਰੇ ਦੇਵਤਿਆਂ ਨੇ ਲੱਛਮੀ ਦੀ ਵਡਿਆਈ ਕੀਤੀ,ਪਦ ਅਰਥ ਦੇਵ ਕੁਲੀ = ਦੇਵਤਿਆਂ ਦੀ ਸਾਰੀ ਕੁਲ, ਸਾਰੇ ਦੇਵਤੇ। ਲਖਿਮੀ = ਲੱਛਮੀ। ਕਉ = ਨੂੰ। ਕਰਹਿ = ਕਰਦੇ ਹਨ, ਕਰਨ ਲੱਗ ਪਏ। ਜੈਕਾਰੁ = ਨਮਸਕਾਰ, ਵਡਿਆਈ।
SikhNet (Spanish)Todos los ángeles cantaron la Victoria a Lakshmi y rezaron,
ਮਾਤਾ; ਨਰਸਿੰਘ ਕਾ ਰੂਪੁ ਨਿਵਾਰੁ ॥
maataa; narasingh kaa roop nivaar | Ang 1154
Sant Singh Khalsa"O mother, make this form of the Man-lion disappear!"
Manmohan Singh (Punjabi)ਹੈ ਮਾਂ! ਇਸ ਭਿਆਨਕ ਮਨੁਸ਼-ਸ਼ੇਰ ਸਰੂਪ ਨੂੰ ਅਲੋਪ ਕਰ। O mother, let this horrible Manlion form disappear".
Fareedkot Teekaਕਹਾ: ਹੇ ਮਾਤਾ! ਨਰਸਿੰਘ ਸ੍ਵਰੂਪ ਨਿਵਾਰਨ ਕਰਾਉ॥
Prof. Sahib Singh(ਤੇ ਆਖਿਆ-) ਹੇ ਮਾਤਾ! (ਪ੍ਰੇਰਨਾ ਕਰ ਤੇ ਆਖ-ਹੇ ਪ੍ਰਭੂ!) ਨਰਸਿੰਘ ਵਾਲਾ ਰੂਪ ਦੂਰ ਕਰ।ਪਦ ਅਰਥ ਮਾਤਾ = ਹੇ ਮਾਤਾ! ਨਿਵਾਰੁ = ਦੂਰ ਕਰ।
SikhNet (Spanish)oh Madre, deja que este terrible Hombre-León desaparezca de muestra vista
ਲਖਿਮੀ ਭਉ ਕਰੈ; ਨ ਸਾਕੈ ਜਾਇ ॥
lakhimee bhau karai; na saakai jaae | Ang 1154
Sant Singh KhalsaLakshmi was afraid, and did not approach.
Manmohan SinghLakhsmi was terrified and could not go near.
Manmohan Singh (Punjabi)ਲਖਸ਼ਮੀ ਭੈ-ਭੀਤ ਹੋਈ ਹੋਈ ਲੇੜੇ ਨਹੀਂ ਸੀ ਜਾ ਸਕਦੀ।
Fareedkot Teekaਲਖਮੀ ਭੈ ਕਰ ਕੇ ਪਾਸ ਨਹੀਂ ਜਾਇ ਸਕਤੀ ਥੀ॥
Prof. Sahib Singh(ਪਰ) ਲੱਛਮੀ ਭੀ ਡਰਦੀ ਸੀ, ਉਹ ਭੀ (ਨਰਸਿੰਘ ਦੇ ਨੇੜੇ) ਨਹੀਂ ਜਾ ਸਕਦੀ ਸੀ।ਪਦ ਅਰਥ ਭਉ = ਡਰ। ਕਰੈ = ਕਰਦੀ ਹੈ। ਭਉ ਕਰੈ = ਡਰਦੀ ਹੈ, ਡਰਦੀ ਸੀ। ਨ ਜਾਇ ਸਾਕੈ = ਜਾ ਨਹੀਂ ਸਕਦੀ।
SikhNet (Spanish)y Lakshmi misma tenía miedo y no se le acercó,
ਪ੍ਰਹਲਾਦੁ ਜਨੁ; ਚਰਣੀ ਲਾਗਾ ਆਇ ॥੧੧॥
prahalaad jan; charanee laagaa aae |11| Ang 1155
Sant Singh KhalsaThe humble servant Prahlaad came and fell at the Lord's Feet. ||11||
Manmohan SinghSaint Prahlad came and fell at the Lord's feet.
Manmohan Singh (Punjabi)ਸੰਤ ਪ੍ਰਹਲਾਦ ਆ ਕੇ ਸੁਆਮੀ ਦੇ ਪੈਰੀ ਢਹਿ ਪਿਆ।
Fareedkot Teekaਤਬ ਪ੍ਰਹਿਲਾਦ ਭਗਤ ਆਨ ਕਰ ਚਰਨੀ ਲਗਤਾ ਭ੍ਯਾ। ਜਬ ਪ੍ਰਹਿਲਾਦ ਜਾ ਕਰ ਗੋਦੀ ਮੇਂ ਬੈਠਤਾ ਭ੍ਯਾ ਤਬ ਭਗਵਾਨ ਨੇ ਕਹਾ: ਹੇ ਭਗਤ! ਤੂੰ ਨਿਹਕੰਟਕ ਹੋਇਕੈ ਇਹ ਰਾਜ ਕਰੁ। ਤਬ ਪ੍ਰਹਿਲਦਾ ਵੈਰਾਗ ਸਹਿਤ ਹੋ ਕਰ ਕਹਨੇ ਲਗਾ: ਹੇ ਭਗਵਨ! ॥੧੧॥
Prof. Sahib Singh(ਪਰਮਾਤਮਾ ਦਾ) ਭਗਤ ਪ੍ਰਹਲਾਦ (ਨਰਸਿੰਘ ਦੀ) ਚਰਨੀਂ ਆ ਲੱਗਾ ॥੧੧॥ਪਦ ਅਰਥ ਆਇ = ਆ ਕੇ ॥੧੧॥
SikhNet (Spanish)pero cuando Prehlad calló a Sus Pies, el terrible ser desapareció. (11)
ਸਤਿਗੁਰਿ ਨਾਮੁ ਨਿਧਾਨੁ ਦ੍ਰਿੜਾਇਆ ॥
satigur naam nidhaan drirraaeaa | Ang 1155
Sant Singh KhalsaThe True Guru implanted the treasure of the Naam within.
Manmohan SinghThe true Guru has enshrined the Name treasure, within me.
Manmohan Singh (Punjabi)ਸਚੇ ਗੁਰਾਂ ਨੇ ਨਾਮ ਦਾ ਖ਼ਜ਼ਾਨਾ ਮੇਰੇ ਅੰਦਰ ਅਸਥਾਪਨ ਕਰ ਦਿਤਾ ਹੈ।
Fareedkot Teekaਸਤਿਗੁਰੋਂ ਨੇ ਮੇਰੇ ਕੋ ਨਾਮ ਕਾ (ਨਿਧਾਨੁ) ਖਜਾਨਾ ਬਖਸਿਆ ਹੈ॥
Prof. Sahib Singhਗੁਰੂ ਨੇ (ਜਿਸ ਮਨੁੱਖ ਦੇ ਹਿਰਦੇ ਵਿਚ) ਪਰਮਾਤਮਾ ਦਾ ਨਾਮ ਖ਼ਜ਼ਾਨਾ ਪੱਕਾ ਕਰ ਦਿੱਤਾ,ਪਦ ਅਰਥ ਸਤਿਗੁਰਿ = ਗੁਰੂ ਨੇ। ਨਿਧਾਨੁ = ਖ਼ਜ਼ਾਨਾ। ਦ੍ਰਿੜਾਇਆ = ਹਿਰਦੇ ਵਿਚ ਪੱਕਾ ਕਰ ਦਿੱਤਾ।
SikhNet (Spanish)El Verdadero Guru ha enaltecido el Naam,
ਰਾਜੁ ਮਾਲੁ; ਝੂਠੀ ਸਭ ਮਾਇਆ ॥
raaj maal; jhootthee sabh maaeaa | Ang 1155
Sant Singh KhalsaPower, property and all Maya is false.
Manmohan SinghSovereignty, property and all riches are false.
Manmohan Singh (Punjabi)ਪਾਤਿਸ਼ਾਹੀ, ਜਾਇਦਾਦ ਤੇ ਸਮੁਹ ਦੋਲਤ ਕੂੜੀਆਂ ਹਨ।
Fareedkot Teekaਏਹੁ ਰਾਜੁ ਅਰੁ ਮਾਲ ਤਥਾ ਬਿਭੂਤੀ ਸਭ ਝੂਠੀ ਹੈ॥
Prof. Sahib Singh(ਉਸ ਨੂੰ ਦਿੱਸ ਪੈਂਦਾ ਹੈ ਕਿ) ਦੁਨੀਆ ਦਾ ਰਾਜ ਮਾਲ ਤੇ ਸਾਰੀ ਮਾਇਆ-ਇਹ ਸਭ ਕੁਝ ਨਾਸਵੰਤ ਹੈ।ਪਦ ਅਰਥ ਸਭ = ਸਾਰੀ।
SikhNet (Spanish)el Nombre del Señor en mi mente, porque todas las posesiones
ਲੋਭੀ ਨਰ; ਰਹੇ ਲਪਟਾਇ ॥
lobhee nar; rahe lapattaae | Ang 1155
Sant Singh KhalsaBut still, the greedy people continue clinging to them.
Manmohan SinghThe greedy person remain clinging to them.
Manmohan Singh (Punjabi)ਲਾਲਚੀ ਪੁਰਸ਼ ਉਹਨਾਂ ਨੂੰ ਚਿਮੜੇ ਰਹਿੰਦੇ ਹਨ।
Fareedkot Teekaਜੋ ਲੋਭੀ ਪੁਰਸ ਹੈਂ, ਸੋ ਇਸ ਮੇਂ ਲਪਟ ਰਹੇ ਹੈਂ॥
Prof. Sahib Singhਪਰ ਲਾਲਚੀ ਬੰਦੇ ਸਦਾ ਇਸ ਨਾਲ ਹੀ ਚੰਬੜੇ ਰਹਿੰਦੇ ਹਨ।ਪਦ ਅਰਥ ਰਹੇ ਲਪਟਾਇ = ਚੰਬੜ ਰਹੇ ਹਨ।
SikhNet (Spanish)y las cosas mundanas son sólo ilusión y los que viven en la avaricia están apegados a la ilusión.
ਹਰਿ ਕੇ ਨਾਮ ਬਿਨੁ; ਦਰਗਹ ਮਿਲੈ ਸਜਾਇ ॥੧੨॥
har ke naam bin; daragah milai sajaae |12| Ang 1155
Sant Singh KhalsaWithout the Name of the Lord, the mortals are punished in His Court. ||12||
Manmohan SinghBereft of the Lord's Name, one is punished in the Lord's court.
Manmohan Singh (Punjabi)ਸਾਹਿਬ ਦੇ ਨਾਮ ਦੇ ਬਗੇਰ, ਜੀਵ ਨੂੰ ਸਾਹਿਬ ਦੇ ਦਰਬਾਰ ਅੰਦਰ ਸਜ਼ਾ ਮਿਲਦੀ ਹੈ।
Fareedkot Teekaਹੇ ਹਰੀ! ਤੇਰੇ ਨਾਮੁ ਸੇ ਬਿਨਾਂ ਦਰਗਾਹ ਮੇਂ ਜੀਵ ਕੋ ਸਜਾਇ ਮਿਲਤੀ ਹੈ॥੧੨॥
Prof. Sahib Singhਪਰਮਾਤਮਾ ਦੇ ਨਾਮ ਤੋਂ ਬਿਨਾ (ਉਹਨਾਂ ਨੂੰ) ਪਰਮਾਤਮਾ ਦੀ ਹਜ਼ੂਰੀ ਵਿਚ ਸਜ਼ਾ ਮਿਲਦੀ ਹੈ ॥੧੨॥ਪਦ ਅਰਥ ਦਰਗਹ = ਪ੍ਰਭੂ ਦੀ ਹਜ਼ੂਰੀ ਵਿਚ ॥੧੨॥
SikhNet (Spanish)Estando privados del Naam, el Nombre del Señor, reciben la justa consecuencia de sus acciones en la Corte del Señor. (12)
ਕਹੈ ਨਾਨਕੁ; ਸਭੁ ਕੋ ਕਰੇ ਕਰਾਇਆ ॥
kahai naanak; sabh ko kare karaaeaa | Ang 1155
Sant Singh KhalsaSays Nanak, everyone acts as the Lord makes them act.
Manmohan SinghSays Nanak, every one does what the Lord makes him do.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਹਰ ਕੋਈ ਉਹੀ ਕੁਛ ਕਰਦਾ ਹੈ ਜੋ ਉਸ ਪਾਸੋ ਪ੍ਰਭੂ ਕਰਵਾਉਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸਭ ਕੋਈ ਪਰਮੇਸ੍ਵਰ ਕਾ ਕਰਾਯਾ ਹੂਆ ਕ੍ਰਤਬ੍ਯ ਕਰਤਾ ਹੈ॥
Prof. Sahib Singhਨਾਨਕ ਆਖਦਾ ਹੈ ਕਿ (ਜੀਵਾਂ ਦੇ ਭੀ ਕੀਹ ਵੱਸ?) ਹਰੇਕ ਜੀਵ ਪਰਮਾਤਮਾ ਦਾ ਪ੍ਰੇਰਿਆ ਹੋਇਆ ਹੀ ਕਰਦਾ ਹੈ।ਪਦ ਅਰਥ ਸਭੁ ਕੋ = ਹਰੇਕ ਜੀਵ। ਕਰਾਇਆ = ਪਰਮਾਤਮਾ ਦਾ ਪ੍ਰੇਰਿਆ ਹੋਇਆ।
SikhNet (Spanish)Dice Nanak, Dios es Quien hace que los seres humanos hagan los que hacen
ਸੇ ਪਰਵਾਣੁ; ਜਿਨੀ ਹਰਿ ਸਿਉ ਚਿਤੁ ਲਾਇਆ ॥
se paravaan; jinee har siau chit laaeaa | Ang 1155
Sant Singh KhalsaThey alone are approved and accepted, who focus their consciousness on the Lord.
Manmohan SinghThey alone are approved, who fix their mind with their God
Manmohan Singh (Punjabi)ਕੇਵਲ ਉਹ ਹੀ ਪ੍ਰਮਾਣੀਕ ਹੁੰਦੇ ਹਨ ਜੋ ਆਪਣੇ ਮਨ ਨੂੰ ਆਪਣੇ ਵਾਹਿਗੁਰੂ ਨਾਲ ਜੋੜਦੇ ਹਨ।
Fareedkot Teekaਪਰੰਤੂ ਪਰਮੇਸ੍ਵਰ ਕੀ ਦਰਗਹ ਮੇਂ ਵਹੀ ਪੁਰਸ ਪਰਵਾਣ ਭਏ ਹੈਂ ਜਿਨੋਂ ਨੇ ਹਰੀ ਕੇ ਸੰਗ ਚਿਤ ਕੋ ਲਗਾਯਾ ਹੈ॥
Prof. Sahib Singhਜਿਨ੍ਹਾਂ ਨੇ (ਇਥੇ) ਪਰਮਾਤਮਾ (ਦੇ ਨਾਮ) ਨਾਲ ਚਿੱਤ ਜੋੜਿਆ, ਉਹ ਪ੍ਰਭੂ ਦੀ ਹਜ਼ੂਰੀ ਵਿਚ ਕਬੂਲ ਹੋ ਗਏ।ਪਦ ਅਰਥ ਸੇ = ਉਹ {ਬਹੁ-ਵਚਨ}। ਸਿਉ = ਨਾਲ।
SikhNet (Spanish)y sólo serán aprobados aquéllos que Lo alaban. Él, el Señor,
ਭਗਤਾ ਕਾ; ਅੰਗੀਕਾਰੁ ਕਰਦਾ ਆਇਆ ॥
bhagataa kaa; angeekaar karadaa aaeaa | Ang 1155
Sant Singh KhalsaHe has made His devotees His Own.
Manmohan SinghHe has been taking the side of His devotees.
Manmohan Singh (Punjabi)ਉਹ ਆਪਣੇ ਅਨੁਰਾਗੀਆਂ ਦਾ ਪੱਖ ਪੂਰਦਾ ਰਿਹਾ ਹੈ।
Fareedkot Teekaਪਰਮੇਸ੍ਵਰ ਭਗਤੋਂ ਕਾ (ਅੰਗੀਕਾਰੁ) ਪਖੁ ਸਦਾ ਹੀ ਕਰਤਾ ਆਯਾ ਹੈ॥
Prof. Sahib Singhਧੁਰ ਤੋਂ ਹੀ ਪਰਮਾਤਮਾ ਆਪਣੇ ਭਗਤਾਂ ਦਾ ਪੱਖ ਕਰਦਾ ਆ ਰਿਹਾ ਹੈ।ਪਦ ਅਰਥ ਅੰਗੀਕਾਰੁ = ਪੱਖ, ਸਹਾਇਤਾ।
SikhNet (Spanish)es el Dueño de Sus Devotos,
ਕਰਤੈ ਅਪਣਾ ਰੂਪੁ ਦਿਖਾਇਆ ॥੧੩॥੧॥੨॥
karatai apanaa roop dikhaaeaa |13|1|2| Ang 1155
Sant Singh KhalsaThe Creator has appeared in His Own Form. ||13||1||2||
Manmohan SinghThe Creator-Lord made manifest His form.
Manmohan Singh (Punjabi)ਸਿਰਜਣਹਾਰ-ਸੁਆਮੀ ਨੇ ਆਪਣਾ ਸਰੂਪ ਪਰਗਟ ਕੀਤਾ।
Fareedkot Teekaਪ੍ਰਹਲਾਦ ਜੀ ਕਾ ਪਖੁ ਕਰਨੇ ਵਾਸਤੇ ਕਰਤੇ ਨੇ ਅਪਣਾ ਨਰਸਿੰਘ ਰੂਪ ਦਿਖਾਯਾ ਹੈ॥੧੩॥੧॥੨॥☬ਬੇਨਤੀ:
Prof. Sahib Singhਕਰਤਾਰ ਨੇ (ਸਦਾ ਹੀ ਆਪਣੇ ਭਗਤਾਂ ਨੂੰ) ਆਪਣਾ ਦਰਸਨ ਦਿੱਤਾ ਹੈ (ਤੇ ਉਹਨਾਂ ਦੀ ਸਹਾਇਤਾ ਕੀਤੀ ਹੈ) ॥੧੩॥੧॥੨॥ਪਦ ਅਰਥ ਕਰਤੈ = ਕਰਤਾਰ ਨੇ ॥੧੩॥੧॥੨॥
SikhNet (Spanish)época tras época y así Él se les manifiesta. (13-1-2)