ੴ

ਸਿੱਖਬਾਣੀ · SikhBani

ਗੁਰ ਸੇਵਾ ਤੇ ਅੰਮ੍ਰਿਤ ਫਲੁ ਪਾਇਆ ਹਉਮੈ ਤ੍ਰਿਸਨ ਬੁਝਾਈ ॥

gur sevaa te amrit fal paaeaa haumai trisan bujhaaee
Guru Amardas Ji ਗੁਰੂ ਅਮਰਦਾਸ ਜੀ · Raag Bhairao · Ang 1155 · 19 lines
Translations

ਭੈਰਉ ਮਹਲਾ ੩ ॥

bhairau mahalaa 3 |

Sant Singh KhalsaBhairao, Third Mehl:
Manmohan SinghBhairo 3rd Guru.
Manmohan Singh (Punjabi)ਭੈਰਉ ਤੀਜੀ ਪਾਤਿਸ਼ਾਹੀ।
SikhNet (Spanish)Bhairo, Mejl Guru Amar Das, Tercer Canal Divino.

ਗੁਰ ਸੇਵਾ ਤੇ. ਅੰਮ੍ਰਿਤ ਫਲੁ ਪਾਇਆ; ਹਉਮੈ ਤ੍ਰਿਸਨ ਬੁਝਾਈ ॥

gur sevaa te. amrit fal paaeaa; haumai trisan bujhaaee |

Sant Singh KhalsaServing the Guru, I obtain the Ambrosial Fruit; my egotism and desire have been quenched.
Manmohan SinghBy The Guru's service I am blessed with the ambrosial fruit and my ego and desire are dispelled.
Manmohan Singh (Punjabi)ਗੁਰਾਂ ਦੀ ਘਾਲ ਦੁਆਰਾ, ਮੈਨੂੰ ਅੰਮ੍ਰਿਤਮਈ ਮੇਵੇ ਦਦੀ ਦਾਤ ਮਿਲ ਗਈ ਹੈ ਅਤੇ ਮੇਰੀ ਹੰਗਤਾ ਤੇ ਖਾਹਿਸ਼ਾਂ ਮਿਟ ਗਈਆਂ ਹਨ।
Fareedkot Teekaਗੁਰੋਂ ਕੀ ਸੇਵਾ ਕਰ ਜਿਨੋਂ ਨੇ ਤੇਰੇ ਨਾਮ ਰੂਪੀ ਅੰਮ੍ਰਿਤ ਫਲ ਕੋ ਪਾਇਆ ਹੈ, ਤਿਨੋਂ ਨੇ ਹੰਤਾ, ਮਮਤਾ ਔਰ ਤ੍ਰਿਸਨਾ ਰੂਪੁ ਅਗਨਿ ਬੁਝਾਈ ਹੈ॥
Prof. Sahib Singhਜਿਸ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਫਲ ਪ੍ਰਾਪਤ ਕਰ ਲਿਆ, ਉਸ ਨੇ (ਆਪਣੇ ਅੰਦਰੋਂ) ਹਉਮੈ ਅਤੇ ਤ੍ਰਿਸ਼ਨਾ (ਦੀ ਅੱਗ) ਬੁਝਾ ਲਈ।

ਪਦ ਅਰਥ ਤੇ = ਤੋਂ। ਗੁਰ ਸੇਵਾ ਤੇ = ਗੁਰੂ ਦੀ ਸੇਵਾ ਤੋਂ, ਗੁਰੂ ਦੀ ਸਰਨ ਪੈਣ ਨਾਲ। ਅੰਮ੍ਰਿਤ ਫਲੁ = ਆਤਮਕ ਜੀਵਨ ਦੇਣ ਵਾਲਾ ਨਾਮ-ਫਲ। ਤ੍ਰਿਸਨ = ਤ੍ਰਿਸ਼ਨਾ, ਮਾਇਆ ਦਾ ਲਾਲਚ।

SikhNet (Spanish)A través del Servicio del Guru, fui bendecido con el Dulce Néctar del Fruto del Naam, el Nombre del Señor, y mi ansiedad y mi ego negativo fueron desterrados.

ਹਰਿ ਕਾ ਨਾਮੁ ਹ੍ਰਿਦੈ ਮਨਿ ਵਸਿਆ; ਮਨਸਾ ਮਨਹਿ ਸਮਾਈ ॥੧॥

har kaa naam hridai man vasiaa; manasaa maneh samaaee |1|

Sant Singh KhalsaThe Name of the Lord dwells within my heart and mind, and the desires of my mind are quieted. ||1||
Manmohan SinghGod's name is enshrine within my mind and heart and my craving is stilled in my very mind.
Manmohan Singh (Punjabi)ਵਾਹਿਗੁਰੂ ਦਾ ਨਾਮ ਮੇਰੇ ਚਿੱਤ ਅਤੇ ਦਿਲ ਅੰਦਰ ਵਸ ਗਿਆ ਹੈ ਅਤੇ ਮੇਰੀ ਲਾਲਸਾ ਮੇਰੇ ਮਨ ਅੰਦਰ ਹੀ ਲੀਨ ਹੋ ਗਈ ਹੈ।
Fareedkot Teekaਪੁਨਹ ਹੇ ਹਰੀ! ਆਪ ਕਾ ਨਾਮੁ ਤਿਨ ਕੇ ਮਨ ਦੇ (ਹ੍ਰਿਦੇ) ਵਿਖੇ ਵਸਿਆ ਹੈ ਔ ਜੋ ਮਨ ਮੇਂ ਮਨਸਾ ਥੀ ਸੋ ਬੀਚ ਹੀ ਸਮਾਇ ਗਈ ਹੈ॥੧॥
Prof. Sahib Singhਪਰਮਾਤਮਾ ਦਾ ਨਾਮ ਉਸ ਦੇ ਹਿਰਦੇ ਵਿਚ ਉਸ ਦੇ ਮਨ ਵਿਚ ਵੱਸ ਪਿਆ, ਉਸ ਦੇ ਮਨ ਦਾ (ਮਾਇਕ) ਫੁਰਨਾ ਮਨ ਵਿਚ ਹੀ ਲੀਨ ਹੋ ਗਿਆ ॥੧॥

ਪਦ ਅਰਥ ਹ੍ਰਿਦੈ = ਹਿਰਦੇ ਵਿਚ। ਮਨਿ = ਮਨ ਵਿਚ। ਮਨਸਾ = ਮਨ ਦਾ ਫੁਰਨਾ {मनीषा}। ਮਨਹਿ = ਮਨਿ ਹੀ, ਮਨ ਵਿਚ ਹੀ। ਸਮਾਈ = ਲੀਨ ਹੋ ਜਾਂਦੀ ਹੈ ॥੧॥

SikhNet (Spanish)Sí, el Naam, el Nombre del Señor fue enaltecido en mi mente y mi ansiedad fue calmada. (1)

ਹਰਿ ਜੀਉ ਕ੍ਰਿਪਾ ਕਰਹੁ; ਮੇਰੇ ਪਿਆਰੇ ॥

har jeeo kripaa karahu; mere piaare |

Sant Singh KhalsaO Dear Lord, my Beloved, please bless me with Your Mercy.
Manmohan SinghO my Reverend Loved Lord, show Thou mercy unto me.
Manmohan Singh (Punjabi)ਹੈ ਮੇਰੇ ਪੂਜਯ ਪ੍ਰੀਤਮ ਪ੍ਰਭੂ! ਤੂੰ ਮੇਰੇ ਉਤੇ ਰਹਿਮ ਧਾਰ।
Fareedkot Teekaਹੇ ਹਰੀ ਜੀਉ ਪ੍ਯਾਰੇ! ਮੇਰੇ ਊਪਰਿ ਕ੍ਰਿਪਾ ਦ੍ਰਿਸ੍ਟੀ ਕਰੋ॥
Prof. Sahib Singhਹੇ ਮੇਰੇ ਪਿਆਰੇ ਪ੍ਰਭੂ ਜੀ! (ਮੈਂ ਗਰੀਬ ਉਤੇ) ਮਿਹਰ ਕਰ।

ਪਦ ਅਰਥ ਹਰਿ = ਹੇ ਹਰੀ!

SikhNet (Spanish)Oh Dios, ten Compasión de mí, este humilde Sirviente Tuyo pide siempre poder Alabarte,

ਅਨਦਿਨੁ ਹਰਿ ਗੁਣ. ਦੀਨ ਜਨੁ ਮਾਂਗੈ; ਗੁਰ ਕੈ ਸਬਦਿ ਉਧਾਰੇ ॥੧॥ ਰਹਾਉ ॥

anadin har gun. deen jan maangai; gur kai sabad udhaare |1| rahaau |

Sant Singh KhalsaNight and day, Your humble servant begs for Your Glorious Praises; through the Word of the Guru's Shabad, he is saved. ||1||Pause||
Manmohan SinghNight and day, Thine meek serf ask for Thy praise, O Lord. It is through the Guru's word that the mortal is emancipated. Pause.
Manmohan Singh (Punjabi)ਰਾਤ ਅਤੇ ਦਿਨ ਤੇਰਾ ਮਸਕੀਨ ਨਫਰ, ਹੈ ਸਾਈਂ। ਤੇਰੀ ਸਿਫ਼ਤ ਸ਼ਲਾਘਾ ਦੀ ਯਾਂਚਨਾ ਕਰਦਾ ਹੈ। ਗੁਰਾਂ ਦੀ ਬਾਣੀ ਰਾਹੀਂ ਹੀ ਪ੍ਰਾਣੀ ਦੀ ਕਲਿਆਣ ਹੁੰਦੀ ਹੈ। ਠਹਿਰਾਉ।
Fareedkot Teekaਹੇ ਹਰੀ! ਗੁਰੋਂ ਕੇ ਸਬਦ ਦੁਆਰਾ ਤੈਨੇ ਅਨੇਕ ਜਨ ਉਧਾਰੇ ਹੈਂ, ਯਾਂ ਤੇ ਮੈਂ ਦੀਨ ਜਨ ਰਾਤ੍ਰਿ ਦਿਨ ਤੇਰੇ ਗੁਣੋ ਕਾ ਗਾਵਣਾਂ ਮਾਂਗਤਾ ਹੂੰ, ਭਾਵ ਮੇਰੇ ਕੋ ਭੀ ਉਧਾਰੀਏ ਜੀ॥੧॥ ਰਹਾਉ ॥
Prof. Sahib Singh(ਤੇਰੇ ਦਰ ਦਾ) ਗਰੀਬ ਸੇਵਕ (ਤੈਥੋਂ) ਹਰ ਵੇਲੇ ਤੇਰੇ ਗੁਣ (ਗਾਣ ਦੀ ਦਾਤਿ) ਮੰਗਦਾ ਹੈ। ਹੇ ਪ੍ਰਭੂ! ਮੈਨੂੰ ਗੁਰੂ ਦੇ ਸ਼ਬਦ ਦੀ ਰਾਹੀਂ (ਵਿਕਾਰਾਂ ਤੋਂ) ਬਚਾਈ ਰੱਖ ॥੧॥ ਰਹਾਉ ॥

ਪਦ ਅਰਥ ਅਨਦਿਨੁ = ਹਰ ਰੋਜ਼, ਹਰ ਵੇਲੇ। ਦੀਨ ਜਨੁ = ਗਰੀਬ ਸੇਵਕ। ਮਾਂਗੈ = ਮੰਗਦਾ ਹੈ {ਇਕ-ਵਚਨ}। ਕੈ ਸਬਦਿ = ਦੇ ਸ਼ਬਦ ਦੀ ਰਾਹੀਂ। ਉਧਾਰੇ = ਉਧਾਰਿ, (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ॥੧॥ ਰਹਾਉ ॥

SikhNet (Spanish)pues es a través de la Palabra del Shabd del Guru que uno es emancipado. (1-Pausa)

ਸੰਤ ਜਨਾ ਕਉ. ਜਮੁ ਜੋਹਿ, ਨ ਸਾਕੈ; ਰਤੀ ਅੰਚ ਦੂਖ. ਨ ਲਾਈ ॥

sant janaa kau. jam johi, na saakai; ratee anch dookh. na laaee |

Sant Singh KhalsaThe Messenger of Death cannot even touch the humble Saints; it does not cause them even an iota of suffering or pain.
Manmohan SinghThe Death's courier can tough not the holymen, and causes them not even an iota of suffering and pain.
Manmohan Singh (Punjabi)ਮੌਤ ਦਾ ਦੂਤ ਪਵਿੱਤਰ ਪੁਰਸ਼ਾਂ ਨੂੰ ਛੂਹ ਤੱਕ ਨਹੀਂ ਸਕਦਾ ਅਤੇ ਉਨ੍ਹਾਂ ਨੂੰ ਇਕ ਭੌਰਾ ਭਰ ਭੀ ਪੀੜ ਅਤੇ ਦਰਦ ਨਹੀਂ ਕਰਦਾ।
Fareedkot Teekaਸੰਤ ਜਨੋਂ ਕੋ ਜਮ (ਜੋਹਿ) ਤਕ ਵਾ ਦਬਾਇ ਨਹੀਂ ਸਕਤਾ ਹੈ, ਤਿਨ ਕੋ ਰਤੀ ਮਾਤ੍ਰ ਦੁਖ ਕੀ ਆਂਚ ਨਹੀਂ ਲਾਵਤਾ ਹੈ॥
Prof. Sahib Singhਪਰਮਾਤਮਾ ਦੀ ਭਗਤੀ ਕਰਨ ਵਾਲੇ ਬੰਦਿਆਂ ਵਲ ਜਮਰਾਜ (ਭੀ) ਤੱਕ ਨਹੀਂ ਸਕਦਾ, (ਦੁਨੀਆ ਦੇ) ਦੁੱਖਾਂ ਦਾ ਰਤਾ ਭਰ ਭੀ ਸੇਕ (ਉਹਨਾਂ ਨੂੰ) ਲਾ ਨਹੀਂ ਸਕਦਾ।

ਪਦ ਅਰਥ ਕਉ = ਨੂੰ। ਜੋਹਿ ਨ ਸਾਕੈ = ਤੱਕ ਨਹੀਂ ਸਕਦਾ। ਰਤੀ = ਰਤਾ ਭਰ ਭੀ। ਅੰਚ = ਸੇਕ। ਨ ਲਾਈ = ਨਹੀਂ ਲਾਂਦਾ।

SikhNet (Spanish)Yama no puede tocar a los Santos y la tristeza nunca se les acerca.

ਆਪਿ ਤਰਹਿ ਸਗਲੇ ਕੁਲ ਤਾਰਹਿ; ਜੋ ਤੇਰੀ ਸਰਣਾਈ ॥੨॥

aap tareh sagale kul taareh; jo teree saranaaee |2|

Sant Singh KhalsaThose who enter Your Sanctuary, Lord, save themselves, and save all their ancestors as well. ||2||
Manmohan SinghO Lord, they who repair to Thy refuge: they save themselves and save their entire lineage.
Manmohan Singh (Punjabi)ਹੇ ਸੁਆਮੀ! ਜੋ ਮੇਰੀ ਪਨਾਹ ਲੈਂਦੇ ਹਨ, ਉਹ ਖੁਦ ਪਾਰ ਉਤਰ ਜਾਂਦੇ ਹਨ ਤੇ ਆਪਣੀ ਸਾਰੀ ਵੰਸ਼ ਦਾ ਭੀ ਪਾਰ ਉਤਾਰਾ ਕਰ ਦਿੰਦੇ ਹਨ।
Fareedkot Teekaਜੋ ਆਪ ਕੀ ਸਰਣ ਮੇਂ ਹੈਂ ਵਹੁ ਸੰਤ ਆਪ ਤਰ ਜਾਤੇ ਹੈਂ ਔਰ ਅਪਨੇ ਸਮਗ੍ਰ ਕੁਲੋਂ ਕੋ ਭੀ ਤਾਰ ਦੇਤੇ ਹੈਂ॥੨॥
Prof. Sahib Singhਹੇ ਪ੍ਰਭੂ! ਜਿਹੜੇ ਮਨੁੱਖ ਤੇਰੀ ਸਰਨ ਆ ਪੈਂਦੇ ਹਨ, ਉਹ ਆਪ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ, ਆਪਣੀਆਂ ਸਾਰੀਆਂ ਕੁਲਾਂ ਨੂੰ ਭੀ ਪਾਰ ਲੰਘਾ ਲੈਂਦੇ ਹਨ ॥੨॥

ਪਦ ਅਰਥ ਤਰਹਿ = ਤਰ ਜਾਂਦੇ ਹਨ {ਬਹੁ-ਵਚਨ}। ਸਗਲੇ = ਸਾਰੇ ॥੨॥

SikhNet (Spanish)Oh Dios, quien se postre en Tu Santuario, emancipado estará, así como todas sus generaciones. (2)

ਭਗਤਾ ਕੀ ਪੈਜ ਰਖਹਿ ਤੂ ਆਪੇ; ਏਹ ਤੇਰੀ ਵਡਿਆਈ ॥

bhagataa kee paij rakheh too aape; eeh teree vaddiaaee |

Sant Singh KhalsaYou Yourself save the honor of Your devotees; this is Your Glory, O Lord.
Manmohan SinghThou Thyself save the honour of Thine saints, This is Thy glory, O Lord.
Manmohan Singh (Punjabi)ਤੂੰ ਖੁਦ ਹੀ ਆਪਣੇ ਸੰਤਾਂ ਦੀ ਲੱਜਿਆ ਰੱਖਦਾ ਹੈ। ਇਹ ਹੈ ਤੇਰੀ ਪ੍ਰਭਤਾ ਹੈ ਸੁਆਮੀ।
Fareedkot Teekaਹੇ ਪ੍ਰਭੂ! ਭਗਤੋਂ ਕੀ ਪ੍ਰਤਗ੍ਯਾ ਕੋ ਤੂੰ ਆਪ ਹੀ ਰਾਖਤਾ ਹੈਂ, ਇਹ ਆਪ ਕੀ ਬਡਾਈ ਹੈ॥
Prof. Sahib Singhਹੇ ਪ੍ਰਭੂ! ਆਪਣੇ ਭਗਤਾਂ ਦੀ (ਲੋਕ ਪਰਲੋਕ ਵਿਚ) ਇੱਜ਼ਤ ਤੂੰ ਆਪ ਹੀ ਰੱਖਦਾ ਹੈਂ, ਇਹ ਤੇਰੀ ਬਜ਼ੁਰਗੀ ਹੈ।

ਪਦ ਅਰਥ ਪੈਜ = ਲਾਜ, ਇੱਜ਼ਤ। ਆਪੇ = ਆਪ ਹੀ। ਵਡਿਆਈ = ਵਡ-ਦਿਲੀ।

SikhNet (Spanish)Oh Bienamado, eres Tú Quien salva el honor de Tus Devotos,

ਜਨਮ ਜਨਮ ਕੇ ਕਿਲਵਿਖ ਦੁਖ ਕਾਟਹਿ; ਦੁਬਿਧਾ ਰਤੀ ਨ ਰਾਈ ॥੩॥

janam janam ke kilavikh dukh kaatteh; dubidhaa ratee na raaee |3|

Sant Singh KhalsaYou cleanse them of the sins and the pains of countless incarnations; You love them without even an iota of duality. ||3||
Manmohan SinghThou rid them of the sins and diseases of many births and they have not even an iota and trice of duality.
Manmohan Singh (Punjabi)ਤੂੰ ਉਨ੍ਹਾਂ ਦੇ ਅਨੇਕਾਂ ਜਨਮਾਂ ਦੇ ਪਾਪ ਅਤੇ ਰੋਗ ਕਟ ਦਿੰਦਾ ਹੈ ਅਤੇ ਉਨ੍ਹਾਂ ਵਿੱਚ ਇਕ ਭੋਰਾ ਤੇ ਕਿਣਕਾ ਮਾਤ ਭੀ ਦਵੈਤ-ਭਾਵ ਨਹੀਂ।
Fareedkot Teekaਤੂੰ ਉਨ ਕੇ ਜਨਮ ਜਨਮਾਂ ਕੇ ਪਾਪ ਔਰ ਦੁਖੋਂ ਕੋ ਕਾਟ ਦੇਤਾ ਹੈਂ, ਜਿਨ ਕੇ ਮਨ ਮੇਂ (ਦੁਬਿਧਾ) ਦ੍ਵੈਤ ਭਾਵਨਾ ਰਤੀ ਮਾਤ੍ਰ ਔਰ ਰਾਈ ਕੇ ਦਾਣੇ ਸਮਾਨ ਨਹੀਂ ਹੈ॥੩॥
Prof. Sahib Singhਤੂੰ ਉਹਨਾਂ ਦੇ (ਪਿਛਲੇ) ਅਨੇਕਾਂ ਹੀ ਜਨਮਾਂ ਦੇ ਪਾਪ ਤੇ ਦੁੱਖ ਕੱਟ ਦੇਂਦਾ ਹੈਂ, ਉਹਨਾਂ ਦੇ ਅੰਦਰ ਰਤਾ ਭਰ ਰਾਈ ਭਰ ਭੀ ਮੇਰ-ਤੇਰ ਨਹੀਂ ਰਹਿ ਜਾਂਦੀ ॥੩॥

ਪਦ ਅਰਥ ਕਿਲਵਿਖ = ਪਾਪ। ਕਾਟਹਿ = ਤੂੰ ਕੱਟ ਦੇਂਦਾ ਹੈਂ। ਦੁਬਿਧਾ = ਮੇਰ-ਤੇਰ, ਦੁ-ਕਿਸਮਾ-ਪਨ। ਰਾਈ = ਰਤਾ ਭੀ ॥੩॥

SikhNet (Spanish)ésta es Tu Gloria y así liberas a los seres humanos de los errores de sus vidas pasadas, así ya no vivirán afligidos por la idea de la dualidad. (3)

ਹਮ ਮੂੜ ਮੁਗਧ ਕਿਛੁ ਬੂਝਹਿ ਨਾਹੀ; ਤੂ ਆਪੇ ਦੇਹਿ ਬੁਝਾਈ ॥

ham moorr mugadh kichh boojheh naahee; too aape dehi bujhaaee |

Sant Singh KhalsaI am foolish and ignorant, and understand nothing. You Yourself bless me with understanding.
Manmohan SinghI am foolish and ignorant and understand not anything. thou Thyself bless me with wisdom.
Manmohan Singh (Punjabi)ਮੈਂ ਮੂਰਖ ਤੇ ਬੇਸਮਝ ਹਾਂ ਅਤੇ ਕੁਝ ਭੀ ਨਹੀਂ ਸਮਝਦਾ। ਤੂੰ ਖੁਦ ਹੀ ਮੈਨੂੰ ਸਿਆਣਪ ਪਰਦਾਨ ਕਰਦਾ ਹੈ।
Fareedkot Teekaਹਮ ਮਹਾਂ ਮੂਰਖ ਹਾਂ ਕੁਛ ਸਮਝਤੇ ਨਹੀਂ, ਤੂੰ ਕ੍ਰਿਪਾ ਦ੍ਰਿਸਟੀ ਕਰ ਕੇ ਆਪ ਹੀ ਬੁਝਾਇ ਦੇਤਾ ਹੈਂ॥
Prof. Sahib Singhਅਸੀਂ (ਜੀਵ) ਮੂਰਖ ਹਾਂ ਅੰਞਾਣ ਹਾਂ, ਅਸੀਂ (ਆਤਮਕ ਜੀਵਨ ਦਾ ਸਹੀ ਰਸਤਾ) (ਰਤਾ ਭੀ) ਨਹੀਂ ਸਮਝਦੇ, ਤੂੰ ਆਪ ਹੀ (ਸਾਨੂੰ ਇਹ) ਸਮਝ ਦੇਂਦਾ ਹੈਂ।

ਪਦ ਅਰਥ ਹਮ = ਅਸੀਂ ਜੀਵ। ਮੁਗਧ = ਮੂਰਖ। ਬੂਝਹਿ = (ਅਸੀ) ਸਮਝਦੇ। ਦੇਹਿ = ਤੂੰ ਦੇਂਦਾ ਹੈਂ। ਬੁਝਾਈ = ਆਤਮਕ ਜੀਵਨ ਦੀ) ਸਮਝ।

SikhNet (Spanish)Somos ignorantes y salvajes, oh Dios, haznos sabios en Tu Ser,

ਜੋ ਤੁਧੁ ਭਾਵੈ. ਸੋਈ ਕਰਸੀ; ਅਵਰੁ. ਨ ਕਰਣਾ ਜਾਈ ॥੪॥

jo tudh bhaavai. soee karasee; avar. na karanaa jaaee |4|

Sant Singh KhalsaYou do whatever You please; nothing else can be done at all. ||4||
Manmohan SinghWhatever pleases Thee, that Thou does, O Lord, Nothing else can be done.
Manmohan Singh (Punjabi)ਜਿਹੜਾ ਕੁਛ ਤੈਨੂੰ ਚੰਗਾ ਲੱਗਾ ਹੈ, ਉਹ ਹੀ ਤੂੰ ਕਰਦਾ ਹੈ, ਹੇ ਸੁਆਮੀ! ਹੋਰ ਕੁਛ ਕੀਤਾ ਨਹੀਂ ਜਾ ਸਕਦਾ।
Fareedkot Teekaਜੋ ਤੇਰੇ ਕੋ ਭਾਵਤਾ ਹੈ, ਸੋਈ ਜੀਵ ਤੀਨ ਕਾਲ ਮੇਂ ਕਰੇਗਾ। ਆਪ ਕੀ ਆਗ੍ਯਾ ਸੇ ਬਾਹਿਰ ਔਰ ਕਿਸੀ ਸੇ ਕਛੁ ਕੀਆ ਨਹੀਂ ਜਾਤਾ॥੪॥
Prof. Sahib Singhਹੇ ਪ੍ਰਭੂ! ਜਿਹੜਾ ਕੰਮ ਤੈਨੂੰ ਚੰਗਾ ਲੱਗਦਾ ਹੈ, ਉਹੀ (ਹਰੇਕ ਜੀਵ) ਕਰਦਾ ਹੈ, (ਉਸ ਤੋਂ ਉਲਟ) ਹੋਰ ਕੋਈ ਕੰਮ ਨਹੀਂ ਕੀਤਾ ਜਾ ਸਕਦਾ ॥੪॥

ਪਦ ਅਰਥ ਜੋ = ਜੋ ਕੰਮ। ਤੁਧੁ ਭਾਵੈ = ਤੈਨੂੰ ਚੰਗਾ ਲੱਗਦਾ ਹੈ। ਕਰਸੀ = (ਹਰੇਕ ਜੀਵ) ਕਰੇਗਾ। ਅਵਰੁ = ਹੋਰ ਕੰਮ ॥੪॥

SikhNet (Spanish)pues lo que sea que ordenas, eso sucede y nadie lo puede impedir. (4)

ਜਗਤੁ ਉਪਾਇ. ਤੁਧੁ ਧੰਧੈ ਲਾਇਆ; ਭੂੰਡੀ ਕਾਰ ਕਮਾਈ ॥

jagat upaae. tudh dhandhai laaeaa; bhoonddee kaar kamaaee |

Sant Singh KhalsaCreating the world, You have linked all to their tasks - even the evil deeds which men do.
Manmohan SinghCreating the world, Thou, O Lord, has yoked it to its task, and man do evil deeds.
Manmohan Singh (Punjabi)ਸੰਸਾਰ ਨੂੰ ਰਚ ਕੇ ਤੂੰ ਇਸ ਨੂੰ ਕੰਮ ਲਾਇਆ ਹੈ, ਹੇ ਸੁਆਮੀ! ਅਤੇ ਜੀਵ ਮੰਦੇ ਕਰਮ ਕਰਦੇ ਹਨ।
Fareedkot Teekaਹੇ ਭਗਵਾਨ! ਸੰਸਾਰ ਕੋ ਉਤਪਤਿ ਕਰ ਕੇ ਤੈਨੇ ਧੰਧੋਂ ਮੇਂ ਲਗਾਇ ਰਖਾ ਹੈ ਔਰ ਤਿਸ ਸੰਸਾਰ ਵਿਖੈ ਜਿਸ ਨੇ ਆਇਕੇ (ਭੂੰਡੀ) ਭੈੜੀ ਕਾਰ ਕਮਾਈ ਹੈ, ਭਾਵ ਖੋਟੇ ਕਰਮ ਕੀਏ ਹੈਂ॥
Prof. Sahib Singhਹੇ ਪ੍ਰਭੂ! (ਤੂੰ ਆਪ ਹੀ) ਜਗਤ ਨੂੰ ਪੈਦਾ ਕਰ ਕੇ (ਤੂੰ ਆਪ ਹੀ ਇਸ ਨੂੰ ਮਾਇਆ ਦੇ) ਧੰਧੇ ਵਿਚ ਲਾ ਰੱਖਿਆ ਹੈ, (ਤੇਰੀ ਪ੍ਰੇਰਨਾ ਨਾਲ ਹੀ ਜਗਤ ਮਾਇਆ ਦੇ ਮੋਹ ਦੀ) ਭੈੜੀ ਕਾਰ ਕਰ ਰਿਹਾ ਹੈ।

ਪਦ ਅਰਥ ਉਪਾਇ = ਪੈਦਾ ਕਰ ਕੇ। ਧੰਧੈ = (ਦੁਨੀਆ ਦੇ) ਧੰਧੇ ਵਿਚ। ਭੂੰਡੀ = ਭੈੜੀ।

SikhNet (Spanish)Creaste al mundo y asignaste las tareas de cada uno, pero el ser humano se fue por el sendero equivocado,

ਜਨਮੁ ਪਦਾਰਥੁ. ਜੂਐ ਹਾਰਿਆ; ਸਬਦੈ ਸੁਰਤਿ. ਨ ਪਾਈ ॥੫॥

janam padaarath. jooai haariaa; sabadai surat. na paaee |5|

Sant Singh KhalsaThey lose this precious human life in the gamble, and do not understand the Word of the Shabad. ||5||
Manmohan SinghThey lose their priceless life in gamble and understand not the Lord's Name.
Manmohan Singh (Punjabi)ਉਹ ਆਪਣੇ ਅਮੋਲਕ ਜੀਵਨ ਨੂੰ ਜੂਏ ਵਿੱਚ ਹਾਰ ਦਿੰਦੇ ਹਨ ਅਤੇ ਪ੍ਰਭੂ ਦੇ ਨਾਮ ਨੂੰ ਨਹੀਂ ਸਮਝਦੇ।
Fareedkot Teekaਸੋ ਤਿਸ ਨੇ ਆਪਣਾ ਜਨਮੁ ਪਦਾਰਥੁ ਵਿਖੇ ਰੂਪ ਜੂਏ ਬੀਚ ਹਾਰ ਦੀਆ ਹੈ ਔਰ ਗੁਰ ਸਬਦ ਕੀ ਗ੍ਯਾਤ ਤਿਨ ਕੋ ਪ੍ਰਾਪਤਿ ਨਹੀਂ ਹੋਤੀ॥੫॥
Prof. Sahib Singh(ਮਾਇਆ ਦੇ ਮੋਹ ਵਿਚ ਫਸ ਕੇ ਜਗਤ ਨੇ) ਕੀਮਤੀ ਮਨੁੱਖਾ ਜਨਮ ਨੂੰ (ਜੁਆਰੀਏ ਵਾਂਗ) ਜੂਏ ਵਿਚ ਹਾਰ ਦਿੱਤਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ (ਜਗਤ ਨੇ) ਆਮਤਕ ਜੀਵਨ ਦੀ ਸੂਝ ਹਾਸਲ ਨਹੀਂ ਕੀਤੀ ॥੫॥

ਪਦ ਅਰਥ ਜੂਐ = ਜੂਏ ਵਿਚ। ਸਬਦੈ = ਸ਼ਬਦ ਦੀ ਰਾਹੀਂ। ਸੁਰਤਿ = ਆਤਮਕ ਜੀਵਨ ਦੀ ਸੂਝ ॥੫॥

SikhNet (Spanish)y el precioso nacimiento humano lo arriesgó en el camino y sin tener la Sabiduría de Tu Palabra, perdió. (5)

ਮਨਮੁਖਿ ਮਰਹਿ ਤਿਨ ਕਿਛੂ. ਨ ਸੂਝੈ; ਦੁਰਮਤਿ ਅਗਿਆਨ ਅੰਧਾਰਾ ॥

manamukh mareh tin kichhoo. na soojhai; duramat agiaan andhaaraa |

Sant Singh KhalsaThe self-willed manmukhs die, understanding nothing; they are enveloped by the darkness of evil-mindedness and ignorance.
Manmohan SinghThe way-ward know naught and die enveloped by the darkness of evil intellect and ignorance.
Manmohan Singh (Punjabi)ਉਹ ਆਪ-ਹੁਦਰੇ ਕੁਝ ਸਮਝਦੇ ਨਹੀਂ ਅਤੇ ਖੋਟੀ ਬੁਧੀ ਅਤੇ ਬੇਸਮਝੀ ਦੇ ਅਨ੍ਹੇਰੇ ਦੇ ਘੇਰੇ ਹੋਏ ਹੀ ਮਰ ਜਾਂਦੇ ਹਨ।
Fareedkot Teekaਮਨਮੁਖ ਜਨਮਤੇ ਮਰਤੇ ਰਹਿਤੇ ਹੈਂ ਤਿਨ ਕੋ ਕੁਝ ਸੂਝਤਾ ਨਹੀਂ ਹੈ, ਵਹੁ ਦੁਰਮਤੀ ਹੈਂ ਔਰ ਅਗ੍ਯਾਨ ਕਾ ਅੰਧੇਰਾ ਉਨ ਪਰ ਛਾਇ ਰਹਾ ਹੈ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਆਤਮਕ ਮੌਤ ਸਹੇੜ ਲੈਂਦੇ ਹਨ, ਉਹਨਾਂ ਨੂੰ ਆਤਮਕ ਜੀਵਨ ਦੀ ਰਤਾ ਭੀ ਸਮਝ ਨਹੀਂ ਪੈਂਦੀ। ਭੈੜੀ ਮੱਤ ਦਾ, ਆਤਮਕ ਜੀਵਨ ਵਲੋਂ ਬੇ-ਸਮਝੀ ਦਾ (ਉਹਨਾਂ ਦੇ ਅੰਦਰ) ਹਨੇਰਾ ਪਿਆ ਰਹਿੰਦਾ ਹੈ।

ਪਦ ਅਰਥ ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ। ਮਰਹਿ = ਮਰ ਜਾਂਦੇ ਹਨ, ਆਤਮਕ ਮੌਤ ਸਹੇੜ ਲੈਂਦੇ ਹਨ। ਅਗਿਆਨ = ਆਤਮਕ ਜੀਵਨ ਵਲੋਂ ਬੇ-ਸਮਝੀ। ਅੰਧੇਰਾ = ਹਨੇਰਾ।

SikhNet (Spanish)El soberbio Manmukj no conoce y muere envuelto en el vicio y en la concha obscura de la ignorancia,

ਭਵਜਲੁ ਪਾਰਿ. ਨ ਪਾਵਹਿ ਕਬ ਹੀ; ਡੂਬਿ ਮੁਏ. ਬਿਨੁ ਗੁਰ, ਸਿਰਿ ਭਾਰਾ ॥੬॥

bhavajal paar. na paaveh kab hee; ddoob mue. bin gur, sir bhaaraa |6|

Sant Singh KhalsaThey do not cross over the terrible world-ocean; without the Guru, they drown and die. ||6||
Manmohan SinghThey never cross the dreadful world-ocean and are drowned to death, headlong without the Guru.
Manmohan Singh (Punjabi)ਉਹ ਕਦੇ ਭੀ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਨਹੀਂ ਹੁੰਦੇ ਅਤੇ ਗੁਰਾਂ ਦੇ ਬਾਝੋਂ ਸਿਰ-ਪਰਨੇ ਡੁਬ ਕੇ ਮਰ ਜਾਂਦੇ ਹਨ।
Fareedkot Teekaਸੰਸਾਰ ਸਮੁੰਦ੍ਰ ਸੇ ਕਬੀ ਪਾਰ ਨਹੀਂ ਪੜਤੇ ਹੈਂ ਔਰ ਗੁਰੋਂ ਕੇ ਉਪਦੇਸ ਬਿਨਾਂ ਡੂਬ ਮਰਤੇ ਹੈਂ ਔਰ ਪਾਪਾਂ ਰੂਪੀ ਭਾਰ ਤਿਨ ਕੇ ਸਿਰ ਪੁਰ ਹੈ॥੬॥
Prof. Sahib Singhਉਹ ਮਨੁੱਖ ਗੁਰੂ ਦੀ ਸਰਨ ਪੈਣ ਤੋਂ ਬਿਨਾ ਵਿਕਾਰਾਂ ਵਿਚ ਸਿਰ-ਪਰਨੇ ਡੁੱਬ ਕੇ ਆਤਮਕ ਮੌਤ ਸਹੇੜ ਲੈਂਦੇ ਹਨ, ਉਹ ਕਦੇ ਭੀ ਸੰਸਾਰ-ਸਮੁੰਦਰ ਤੋਂ ਪਾਰ ਨਹੀਂ ਲੰਘ ਸਕਦੇ ॥੬॥

ਪਦ ਅਰਥ ਭਵਜਲੁ = ਸੰਸਾਰ-ਸਮੁੰਦਰ। ਡੂਬਿ ਮੁਏ = (ਵਿਕਾਰਾਂ ਵਿਚ) ਡੁੱਬ ਕੇ ਆਤਮਕ ਮੌਤ ਸਹੇੜ ਲੈਂਦੇ ਹਨ। ਸਿਰਿ ਭਾਰਾ = ਸਿਰ-ਪਰਨੇ ॥੬॥

SikhNet (Spanish)así no logra cruzar el mar de las existencias y es ahogado, de frente, y sin la Compañía del Guru. (6)

ਸਾਚੈ ਸਬਦਿ ਰਤੇ ਜਨ ਸਾਚੇ; ਹਰਿ ਪ੍ਰਭਿ ਆਪਿ ਮਿਲਾਏ ॥

saachai sabad rate jan saache; har prabh aap milaae |

Sant Singh KhalsaTrue are those humble beings who are imbued with the True Shabad; the Lord God unites them with Himself.
Manmohan SinghTrue are the persons, who are imbued with the True Name. Them the Lord God unites with Himself.
Manmohan Singh (Punjabi)ਸੱਚੇ ਹਨ ਉਹ ਪੁਰਸ਼ ਜੋ ਸਚੇ ਨਾਮ ਨਾਲ ਰੰਗੀਜੇ ਹਨ। ਉਹਨਾਂ ਨੂੰ ਸੁਆਮੀ ਵਾਹਿਗੁਰੂ ਆਪਣੇ ਨਾਲ ਮਿਲਾ ਲੈਂਦਾ ਹੈ।
Fareedkot Teekaਜੋ ਪੁਰਸ ਸਚੇ ਸਬਦ ਮੇਂ ਰਾਤੇ ਹੈਂ, ਸੋ ਪੁਰਸ ਸਾਚੇ ਹੈਂ। ਹੇ ਹਰੀ ਪ੍ਰਭੂ! ਵਹੁ ਤੈਨੇ ਆਪਨੇ ਵਿਖੇ (ਮਿਲਾਏ) ਅਭੇਦ ਕਰ ਲੀਏ ਹੈਂ॥
Prof. Sahib Singhਜਿਹੜੇ ਮਨੁੱਖ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ਰੰਗੇ ਰਹਿੰਦੇ ਹਨ ਉਹ ਸਦਾ-ਥਿਰ ਪ੍ਰਭੂ ਦਾ ਰੂਪ ਹੋ ਜਾਂਦੇ ਹਨ। ਪ੍ਰਭੂ ਨੇ ਆਪ ਹੀ ਉਹਨਾਂ ਨੂੰ ਆਪਣੇ ਨਾਲ ਮਿਲਾ ਲਿਆ ਹੁੰਦਾ ਹੈ।

ਪਦ ਅਰਥ ਸਾਚੈ ਸਬਦਿ = ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ। ਰਤੇ = ਰੱਤੇ, ਰੰਗੇ ਹੋਏ। ਪ੍ਰਭਿ = ਪ੍ਰਭੂ ਨੇ।

SikhNet (Spanish)Los Gurmukjs, que están imbuidos en la Palabra Verdadera del Shabd, a ellos el Verdadero Señor los encuentra y a través del Shabd,

ਗੁਰ ਕੀ ਬਾਣੀ ਸਬਦਿ ਪਛਾਤੀ; ਸਾਚਿ ਰਹੇ ਲਿਵ ਲਾਏ ॥੭॥

gur kee baanee sabad pachhaatee; saach rahe liv laae |7|

Sant Singh KhalsaThrough the Word of the Guru's Bani, they come to understand the Shabad. They remain lovingly focused on the True Lord. ||7||
Manmohan SinghBy the Guru's instruction they realise the Guru's word and remain attuned to the True Lord
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ ਉਹ ਗੁਰਾਂ ਦੀ ਬਾਣੀ ਨੂੰ ਅਨੁਭਵ ਕਰਦੇ ਹਨ ਅਤੇ ਸਚੇ ਸਾਈਂ ਨਾਲ ਪ੍ਰੇਮ ਵਿੱਚ ਜੁੜੇ ਰਹਿੰਦੇ ਹਨ।
Fareedkot Teekaਜਿਨੋਂ ਨੇ ਗੁਰੋਂ ਕੀ ਬਾਣੀ ਕਰ (ਸਬਦਿ ਪਛਾਤੀ) ਬ੍ਰਹਮ ਸਤਾ ਪਛਾਤੀ ਹੈ ਔਰ ਸਚ ਮੇਂ ਬ੍ਰਿਤੀ ਕੋ ਲਗਾਇ ਰਹੇ ਹੈਂ॥੭॥
Prof. Sahib Singhਗੁਰੂ ਦੇ ਸ਼ਬਦ ਦੀ ਰਾਹੀਂ ਉਹਨਾਂ ਨੇ ਗੁਰੂ ਦੇ ਆਤਮ-ਤਰੰਗ ਨਾਲ ਸਾਂਝ ਪਾ ਲਈ ਹੁੰਦੀ ਹੈ। ਉਹ ਮਨੁੱਖ ਸਦਾ-ਥਿਰ ਪ੍ਰਭੂ ਵਿਚ ਸੁਰਤ ਜੋੜੀ ਰੱਖਦੇ ਹਨ ॥੭॥

ਪਦ ਅਰਥ ਬਾਣੀ = ਆਤਮ ਤਰੰਗ, ਵਲਵਲਾ। ਸਬਦਿ = ਸ਼ਬਦ ਦੀ ਰਾਹੀਂ। ਪਛਾਤੀ = ਸਾਂਝ ਪਾ ਲਈ। ਸਾਚਿ = ਸਦਾ-ਥਿਰ ਪ੍ਰਭੂ ਵਿਚ। ਰਹੇ ਲਾਏ = ਲਾਇ ਰਹੇ, ਲਾਈ ਰੱਖਦੇ ਹਨ ॥੭॥

SikhNet (Spanish)llegan a conocer la Voluntad del Guru, pues se entonan en Su Verdad. (7)

ਤੂੰ ਆਪਿ ਨਿਰਮਲੁ. ਤੇਰੇ ਜਨ ਹੈ ਨਿਰਮਲ; ਗੁਰ ਕੈ ਸਬਦਿ ਵੀਚਾਰੇ ॥

toon aap niramal. tere jan hai niramal; gur kai sabad veechaare |

Sant Singh KhalsaYou Yourself are Immaculate and Pure, and pure are Your humble servants who contemplate the Word of the Guru's Shabad.
Manmohan SinghO Lord, Thou Thyself are pure and pure are Thine slaves, who ponder over the Guru's word.
Manmohan Singh (Punjabi)ਹੇ ਸੁਆਮੀ! ਤੂੰ ਖੁਦ ਪਵਿੱਤਰ ਹੈ ਅਤੇ ਪਵਿੱਤਰ ਹਨ ਤੇਰੇ ਗੋਲੇ, ਜੋ ਗੁਰਾਂ ਦੀ ਬਾਣੀ ਨੂੰ ਸੋਚਦੇ ਸਮਝਦੇ ਹਨ।
Fareedkot Teekaਹੇ ਭਗਵਨ! ਤੂੰ ਆਪ ਨਿਰਮਲ ਹੈਂ ਔਰ ਜਿਨੋਂ ਨੇ ਗੁਰ ਸਬਦ ਕਾ ਵੀਚਾਰ ਕੀਆ ਹੈ, ਸੋ ਤੇਰੇ ਦਾਸ ਭੀ ਨਿਰਮਲ ਹੈਂ॥
Prof. Sahib Singhਹੇ ਪ੍ਰਭੂ! ਤੂੰ ਆਪ ਪਵਿੱਤਰ ਸਰੂਪ ਹੈਂ। ਤੇਰੇ ਸੇਵਕ ਗੁਰੂ ਦੇ ਸ਼ਬਦ ਦੀ ਰਾਹੀਂ (ਤੇਰੇ ਗੁਣਾਂ ਦਾ) ਵਿਚਾਰ ਕਰ ਕੇ ਪਵਿੱਤਰ ਜੀਵਨ ਵਾਲੇ ਹੋ ਜਾਂਦੇ ਹਨ।

ਪਦ ਅਰਥ ਨਿਰਮਲੁ = ਪਵਿੱਤਰ {'ਨਿਰਮਲੁ' ਇਕ-ਵਚਨ; 'ਨਿਰਮਲ' ਬਹੁ-ਵਚਨ}। ਹੈ = ਹੈਂ, ਹਨ। ਵੀਚਾਰੇ = ਵਿਚਾਰਿ, ਗੁਣਾਂ ਦੀ ਵਿਚਾਰ ਕਰ ਕੇ।

SikhNet (Spanish)Inmaculado eres Tú, oh Dios, Inmaculados son Tus Sirvientes, a través de la Palabra del Shabd del Guru se relacionan con Tu Ser.

ਨਾਨਕੁ. ਤਿਨ ਕੈ ਸਦ ਬਲਿਹਾਰੈ; ਰਾਮ ਨਾਮੁ ਉਰਿ ਧਾਰੇ ॥੮॥੨॥੩॥

naanak. tin kai sad balihaarai; raam naam ur dhaare |8|2|3|

Sant Singh KhalsaNanak is forever a sacrifice to those, who enshrine the Lord's Name within their hearts. ||8||2||3||
Manmohan SinghNanak is ever a sacrifice unto them, who enshrine the Lord's Name within their mind.
Manmohan Singh (Punjabi)ਨਾਨਕ ਉਹਨਾਂ ਉਤੋਂ ਹਮੇਸ਼ਾਂ ਘੋਲੀ ਜਾਂਦਾ ਹੈ, ਜੋ ਸੁਆਮੀ ਦੇ ਨਾਮ ਨੂੰ ਆਪਣੇ ਮਨ ਅੰਦਰ ਟਿਕਾਈ ਰਖਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਰਮਣ ਰੂਪ ਵਾਹਿਗੁਰੂ! ਜਿਨੋਂ ਨੇ ਤੇਰੇ ਨਾਮੋਂ ਕੋ ਹਿਰਦੇ ਮੇਂ ਧਾਰਨ ਕੀਆ ਹੈ ਹਮ ਤਿਨ ਕੇ ਸਦੀਵ ਬਲਿਹਾਰਨੇ ਜਾਤੇ ਹੈਂ॥੮॥੨॥੩॥☬ਨਾਮ ਕੀ ਮਹਿਮਾਂ ਉਚਾਰਨ ਕਰਤੇ ਹੂਏ ਕਹਤੇ ਹੈਂ:
Prof. Sahib Singhਨਾਨਕ ਉਹਨਾਂ ਮਨੁੱਖਾਂ ਤੋਂ ਸਦਾ ਸਦਕੇ ਜਾਂਦਾ ਹੈ, ਜਿਹੜੇ ਪਰਮਾਤਮਾ ਦਾ ਨਾਮ (ਆਪਣੇ) ਹਿਰਦੇ ਵਿਚ ਵਸਾਈ ਰੱਖਦੇ ਹਨ ॥੮॥੨॥੩॥

ਪਦ ਅਰਥ ਸਦ = ਸਦਾ। ਬਲਿਹਾਰੈ = ਸਦਕੇ। ਉਰਿ = ਹਿਰਦੇ ਵਿਚ ॥੮॥੨॥੩॥

SikhNet (Spanish)Nanak ofrece siempre su ser en sacrificio a aquéllos que alaban el Naam, el Nombre del Señor en el interior de su ser. (8-2-3)
Answers quote the Granth verbatim with Ang citations. AI commentary is not Gurbani and not a religious ruling.