ਕਬੀਰ. ਸਮੁੰਦੁ, ਨ ਛੋਡੀਐ; ਜਉ ਅਤਿ ਖਾਰੋ ਹੋਇ ॥
kabeer. samund, na chhoddeeai; jau at khaaro hoe |
Sant Singh KhalsaKabeer, do not leave the ocean, even if it is very salty.
Manmohan SinghKabir, leave thou not the ocean, though it be very saline.
Manmohan Singh (Punjabi)ਕਬੀਰ ਤੂੰ ਸਮੁੰਦਰ ਨੂੰ ਨਾਂ ਛਡ, ਭਾਵੇਂ ਇਹ ਬਹੁਤ ਹੀ ਸਲੂਣਾ ਹੋਵੇ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਪ੍ਰਮੇਸ੍ਵਰ ਰੂਪੀ ਸਮੁੰਦ੍ਰ ਕੌ ਨ ਛੋਡੀਐ, ਜੇਕਰ ਤਿਸ ਮੇਂ ਜਪ, ਤਪ ਆਦੀ ਅਤੀ ਖਾਰ ਅਰਥਾਤ ਕਠਨਤਾ ਭੀ ਹੋਵੈ॥
Prof. Sahib Singhਹੇ ਕਬੀਰ! ਸਮੁੰਦਰ ਨਾਹ ਛੱਡੀਏ, ਚਾਹੇ (ਉਸ ਦਾ ਪਾਣੀ) ਬੜਾ ਹੀ ਖਾਰਾ ਹੋਵੇ;ਪਦ ਅਰਥ ਜਉ = ਜੇ। ਖਾਰੋ = ਨਮਕੀਨ, ਬੇ-ਸੁਆਦਾ।
SikhNet (Spanish)Kabir, no abandones el Océano aún si está muy salado, si vas buscando de charco en charco,
ਪੋਖਰਿ ਪੋਖਰਿ ਢੂਢਤੇ; ਭਲੋ. ਨ ਕਹਿਹੈ ਕੋਇ ॥੫੦॥
pokhar pokhar dtoodtate; bhalo. na kahihai koe |50|
Sant Singh KhalsaIf you poke around searching from puddle to puddle, no one will call you smart. ||50||
Manmohan SinghIf thou search for shelter from pond to pond, no one shall call thee wise.
Manmohan Singh (Punjabi)ਜੇਕਰ ਤੂੰ ਪਨਾਹ ਲਈ ਤਪੜ ਛਪੜ ਲਭਦਾ ਫਿਰੇਗਾਂ, ਕਿਸੇ ਨੇ ਵੀ ਤੈਨੂੰ ਸਿਆਣਾ ਨਹੀਂ ਆਖਣਾ।
Fareedkot Teekaਕਿਉਂਕਿ ਤਿਸ ਵਾਹਿਗੁਰੂ ਕਾ ਆਸਰਾ ਛੋਡ ਕਰ ਕੇ ਦੇਵੀ ਦੇਵਤਿਓਂ ਵਾ ਸੁਖ ਰੂਪੀ (ਪੋਖਰਿ) ਛਪੜ ਕੋ ਢੂੰਢਤਿਆਂ ਕੋ ਦੇਖ ਕਰ ਕੇ ਕੋਈ ਭਲਾ ਲੋਕ ਜਸ ਨਹੀਂ ਕਰੇਗਾ॥੫੦॥
Prof. Sahib Singhਨਿੱਕੇ ਨਿੱਕੇ ਛੱਪੜਾਂ ਵਿਚ (ਜਿੰਦ ਦਾ ਆਸਰਾ) ਢੂੰਢਿਆਂ-ਕੋਈ ਨਹੀਂ ਆਖਦਾ ਕਿ ਇਹ ਕੰਮ ਚੰਗਾ ਹੈ ॥੫੦॥ਪਦ ਅਰਥ ਪੋਖਰ = (Skt. पुष्कर a lake, a pond) ਛੱਪੜ। ਪੋਖਰਿ = ਛੱਪੜ ਵਿਚ। ਪੋਖਰਿ ਪੋਖਰਿ = ਹਰੇਕ ਛੱਪੜ ਵਿਚ। ਪੋਖਰਿ ਪੋਖਰਿ ਢੂਢਤੇ = ਨਿੱਕੇ ਨਿੱਕੇ ਛੱਪੜਾਂ ਵਿਚ (ਜਿੰਦ ਦਾ ਆਸਰਾ) ਢੂੰਢਿਆਂ। ਕੋਈ ਨ ਕਹਿ ਹੈ = ਕੋਈ ਨਹੀਂ ਆਖਦਾ ॥੫੦॥
* ਨੋਟ: ਜਿਵੇਂ ਪਾਣੀ ਮੱਛੀ ਦੀ ਜਿੰਦ ਦਾ ਆਸਰਾ ਹੈ, ਤਿਵੇਂ ਪਰਮਾਤਮਾ ਜੀਵਾਤਮਾ ਦਾ ਆਸਰਾ ਹੈ। ਜੇ ਮੱਛੀ ਥੋੜ੍ਹੇ ਪਾਣੀ ਵਾਲੇ ਛੱਪੜ ਵਿਚ ਰਹਿਣ ਲੱਗ ਪਏ, ਤਾਂ ਝੀਊਰ ਆਦਿਕ ਸੁਖੈਨ ਤਰ੍ਹਾਂ ਹੀ ਆ ਕੇ ਜਾਲ ਲਾ ਕੇ ਉਸ ਨੂੰ ਫੜ ਲੈਂਦੇ ਹਨ; ਤਿਵੇਂ ਹੀ ਜੇ ਜੀਵ ਧਨ ਵਿੱਦਿਆ ਦੁਨਿਆਵੀ ਭੋਗ ਆਦਿਕ ਨੂੰ ਆਪਣੇ ਜੀਵਨ ਦਾ ਆਸਰਾ ਬਣਾ ਲਏ ਤਾਂ ਮਾਇਆ ਦੇ 'ਪਾਂਚਉ ਲਰਿਕਾ' ਅਸਾਨੀ ਨਾਲ ਹੀ ਗ੍ਰਸ ਲੈਂਦੇ ਹਨ। * ਨੋਟ: ਦੁਨੀਆ ਦੇ ਭੋਗ ਸੁਆਦਲੇ ਜਾਪਦੇ ਹਨ, ਧਨ ਵਿੱਦਿਆ ਆਦਿਕ ਦਾ ਮਾਣ ਭੀ ਹੁਲਾਰੇ ਵਿਚ ਲੈ ਆਉਂਦਾ ਹੈ। ਪ੍ਰਭੂ ਦੀ ਯਾਦ ਇਹਨਾਂ ਦੇ ਟਾਕਰੇ ਤੇ ਬੇ-ਸੁਆਦੀ ਚੀਜ਼ ਜਾਪਦੀ ਹੈ, ਆਪਾ ਵਾਰਨਾ ਪੈਂਦਾ ਹੈ। ਪਰ, ਫਿਰ ਭੀ ਪ੍ਰਭੂ ਦੇ ਨਾਮ ਦੇ ਸਾਹਮਣੇ ਦੁਨੀਆ ਵਾਲੇ ਇਹ ਸਾਰੇ ਆਸਰੇ ਹੋਛੇ ਹਨ; ਇਹਨਾਂ ਦੀ ਟੇਕ ਰੱਖਿਆਂ ਕਾਮਾਦਿਕ ਆ ਦਬਾਂਦੇ ਹਨ, ਜੀਵਨ ਦੇ ਰਾਹ ਤੋਂ ਖੁੰਝ ਜਾਈਦਾ ਹੈ ਤੇ ਅੰਤ ਫਿਟਕਾਰਾਂ ਹੀ ਖੱਟੀਦੀਆਂ ਹਨ।
SikhNet (Spanish)nadie pensará que eres inteligente.(50)