ਬਦਹੁ. ਕੀ ਨ, ਹੋਡ ਮਾਧਉ; ਮੋ ਸਿਉ ॥
badahu. kee na, hodd maadhau; mo siau |
Sant Singh KhalsaWhy not make a bet with me, O Lord of Wealth?
Manmohan SinghWhy lay thou not a wager with me, O Lord of wealth?
Manmohan Singh (Punjabi)ਹੇ ਧਨ-ਦੋਲਤ ਦੇ ਸੁਆਮੀ! ਤੂੰ ਮੇਰੇ ਨਾਲ ਸ਼ਰਤ ਕਿਉਂ ਨਹੀਂ ਲਾਉਂਦਾ?
Fareedkot Teekaਹੇ ਮਾਧੋ! ਮੇਰੇ ਸਾਥ (ਹੋਡ) ਸਰਤ ਕਿਉਂ ਨਹੀਂ (ਬਦਹੁ) ਲਗਾਇ ਲੇਤੇ॥
Prof. Sahib Singhਹੇ ਮਾਧੋ! ਮੇਰੇ ਨਾਲ ਵਿਚਾਰ ਕਰ ਕੇ ਵੇਖ ਲੈ (ਇਹ ਗੱਲ ਸੱਚੀ ਹੈ ਕਿ)ਪਦ ਅਰਥ ਕੀ ਨ = ਕਿਉਂ ਨਹੀਂ? ਬਦਹੁ = ਲਾਂਦੇ, ਮਿਥਦੇ। ਹੋਡ = ਸ਼ਰਤ। ਮੋ ਸਿਉ = ਮੇਰੇ ਨਾਲ। ਬਦਹੁ...ਸਿਉ = ਹੇ ਮਾਧੋ! ਮੇਰੇ ਨਾਲ ਸ਼ਰਤ ਕਿਉਂ ਨਹੀਂ ਲਾਂਦੇ? ਹੇ ਮਾਧੋ! ਮੇਰੇ ਨਾਲ ਸ਼ਰਤ ਲਾ ਕੇ ਵੇਖ ਲੈ; ਹੇ ਮਾਧੋ! ਮੇਰੇ ਨਾਲ ਬਹਿਸ ਕਰ ਕੇ ਵੇਖ ਲੈ, ਜੋ ਮੈਂ ਆਖਦਾ ਹਾਂ ਠੀਕ ਹੈ।
SikhNet (Spanish)Oh Dios, me hago una apuesta, que Tú, el Maestro, eres conocido por mí, Tu Sirviente,
ਠਾਕੁਰ ਤੇ ਜਨੁ. ਜਨ ਤੇ ਠਾਕੁਰੁ; ਖੇਲੁ ਪਰਿਓ ਹੈ ਤੋ ਸਿਉ ॥੧॥ ਰਹਾਉ ॥
tthaakur te jan. jan te tthaakur; khel pario hai to siau |1| rahaau |
Sant Singh KhalsaFrom the master comes the servant, and from the servant, comes the master. This is the game I play with You. ||1||Pause||
Manmohan SinghThe servant is known from his master and the master from his servant, This is my game with Thee, O Lord. Pause.
Manmohan Singh (Punjabi)ਨੌਕਰ ਉਸ ਦੇ ਮਾਲਕ ਤੋਂ ਜਾਣਿਆ ਜਾਂਦਾ ਹੈ ਅਤੇ ਮਾਲਕ ਉਸ ਦੇ ਨੌਕਰ ਤੋਂ। ਇਹ ਹੀ ਹੈ ਮੇਰੀ ਖੇਡ ਤੇਰੇ ਨਾਲ। ਠਹਿਰਾਉ।
Fareedkot Teekaਠਾਕੁਰ ਤੇ ਜਨ ਜਾਨਾ ਜਾਤਾ ਹੈ ਅਰ ਜਨ ਕਰ ਕੇ ਠਾਕੁਰ ਜਾਣੀਤਾ ਹੈ। ਐਸੇ ਹੀ ਅਸਮਾਦਿਕ ਭਗਤੋਂ ਕਾ ਤੇਰੇ ਸਾਥ ਖੇਲ ਪੜ ਰਹਾ ਹੈ, ਭਾਵ ਜੋ ਹਮ ਸੇਵਕ ਹੈਂ ਤਾਂ ਤੂੰ ਠਾਕੁਰ ਕਹਾਵਤਾ ਹੈ॥੧॥ ਰਹਾਉ ॥☬ਜੇ ਕਹੇ ਤੈਨੇ ਮੇਰੇ ਕੋ ਕੈਸੇ ਜਾਨਾ ਹੈ? ਤਿਸ ਪਰ ਕਹਿਤੇ ਹੈਂ:
Prof. Sahib Singhਇਹ ਜਗਤ-ਖੇਡ ਤੇਰੀ ਤੇ ਸਾਡੀ ਜੀਵਾਂ ਦੀ ਸਾਂਝੀ ਖੇਡ ਹੈ, (ਕਿਉਂਕਿ) ਮਾਲਕ ਤੋਂ ਸੇਵਕ ਤੇ ਸੇਵਕ ਤੋਂ ਮਾਲਕ (ਦੀ ਪੀੜ੍ਹੀ ਚਲਦੀ ਹੈ, ਭਾਵ, ਜੇ ਮਾਲਕ ਹੋਵੇ ਤਾਂ ਹੀ ਉਸ ਦਾ ਕੋਈ ਸੇਵਕ ਬਣ ਸਕਦਾ ਹੈ, ਤੇ ਜੇ ਸੇਵਕ ਹੋਵੇ ਤਾਂ ਹੀ ਉਸ ਦਾ ਕੋਈ ਮਾਲਕ ਅਖਵਾ ਸਕੇਗਾ। ਸੋ, ਮਾਲਕ-ਪ੍ਰਭੂ ਅਤੇ ਸੇਵਕ ਦੀ ਹਸਤੀ ਸਾਂਝੀ ਹੈ) ॥੧॥ ਰਹਾਉ ॥ਪਦ ਅਰਥ ਖੇਲੁ = ਜਗਤ-ਰੂਪ ਖੇਡ। ਤੋ ਸਿਉ = ਤੇਰੇ ਨਾਲ। ਖੇਲੁ...ਸਿਉ = ਇਹ ਜਗਤ-ਖੇਡ ਸਾਡੀ ਤੇਰੇ ਨਾਲ (ਸਾਂਝੀ) ਪਈ ਹੋਈ ਹੈ; ਇਹ ਤੇਰੀ ਸਾਡੀ ਸਾਂਝੀ ਖੇਡ ਹੈ ॥੧॥ ਰਹਾਉ ॥
SikhNet (Spanish)y que yo soy conocido por Ti; ambos somos jugadores del mismo juego. (1-Pausa)
ਆਪਨ ਦੇਉ. ਦੇਹੁਰਾ ਆਪਨ; ਆਪ ਲਗਾਵੈ ਪੂਜਾ ॥
aapan deo. dehuraa aapan; aap lagaavai poojaa |
Sant Singh KhalsaYou Yourself are the deity, and You are the temple of worship. You are the devoted worshipper.
Manmohan SinghThou Thyself are the deity, Thyself the temple and Thyself the worshipper, O Lord.
Manmohan Singh (Punjabi)ਤੂੰ ਆਪੇ ਦੇਵਤਾ ਹੈ, ਆਪੇ ਹੀ ਮੰਦਰ ਅਤੇ ਆਪੇ ਹੀ ਪੂਜਾ ਕਰਨ ਵਾਲਾ, ਹੇ ਸੁਆਮੀ!
Fareedkot Teekaਹੇ ਪ੍ਰਭੂ! ਤੂੰ ਆਪੇ ਹੀ ਦੇਹੁਰਾ ਹੈਂ ਔਰ ਆਪ ਹੀ ਬੀਚ ਦੇਵਤਾ ਹੈਂ। ਔਰ ਤੂੰ ਆਪ ਹੀ ਤਿਸ ਕੀ ਪੂਜਾ ਮੇਂ ਮਨੁ ਲਾਵਤਾ ਹੈਂ, ਭਾਵ ਪੂਜਾ ਕਰਤਾ ਹੈਂ॥
Prof. Sahib Singhਹੇ ਮਾਧੋ! ਤੂੰ ਆਪ ਹੀ ਦੇਵਤਾ ਹੈਂ, ਆਪ ਹੀ ਮੰਦਰ ਹੈਂ, ਤੂੰ ਆਪ ਹੀ (ਜੀਵਾਂ ਨੂੰ ਆਪਣੀ) ਪੂਜਾ ਵਿਚ ਲਗਾਉਂਦਾ ਹੈਂ।ਪਦ ਅਰਥ ਦੇਉ = ਦੇਵਤਾ। ਆਪਨ = ਤੂੰ ਆਪ ਹੀ।
SikhNet (Spanish)Tú Mismo eres el Templo, la Deidad y quién la alaba,
ਜਲ ਤੇ ਤਰੰਗ. ਤਰੰਗ ਤੇ ਹੈ ਜਲੁ; ਕਹਨ ਸੁਨਨ ਕਉ ਦੂਜਾ ॥੧॥
jal te tarang. tarang te hai jal; kehan sunan kau doojaa |1|
Sant Singh KhalsaFrom the water, the waves rise up, and from the waves, the water. They are only different by figures of speech. ||1||
Manmohan SinghFrom the water rise the waves and from the waves the water But both have different Names in conversation.
Manmohan Singh (Punjabi)ਪਾਣੀ ਤੋਂ ਲਹਿਰਾਂ ਉਤਪੰਨ ਹੁੰਦੀਆਂ ਹਨ ਅਤੇ ਲਹਿਰਾਂ ਤੋਂ ਂ ਪਾਣੀ। ਪਰੰਤੂ ਬੋਲਚਾਲ ਵਿੱਚ ਦੋਨਾਂ ਦੇ ਵੱਖਰੇ ਨਾਮ ਹਨ।
Fareedkot Teekaਜੈਸੇ ਜਲ ਤੇ ਤਰੰਗ ਉਤਪਤਿ ਹੋਤਾ ਹੈ ਔਰ ਉਸ ਤਰੰਗ ਕੇ ਅਭਾਵ ਤੇ ਜਲੁ ਹੀ ਹੈ, ਕੇਵਲ ਕਹਿਣੇ ਸੁਨਣੇ ਮਾਤ੍ਰ ਦੂਜਾ ਹੈ॥੧॥
Prof. Sahib Singhਪਾਣੀ ਤੋਂ ਲਹਿਰਾਂ (ਉਠਦੀਆਂ ਹਨ), ਲਹਿਰਾਂ (ਦੇ ਮਿਲਣ) ਤੋਂ ਪਾਣੀ (ਦੀ ਹਸਤੀ) ਹੈ, ਇਹ ਸਿਰਫ਼ ਆਖਣ ਨੂੰ ਤੇ ਸੁਣਨ ਨੂੰ ਹੀ ਵੱਖੋ-ਵੱਖ ਹਨ (ਭਾਵ, ਇਹ ਸਿਰਫ਼ ਕਹਿਣ-ਮਾਤ੍ਰ ਗੱਲ ਹੈ ਕਿ ਇਹ ਪਾਣੀ ਹੈ, ਤੇ ਇਹ ਲਹਿਰਾਂ ਹਨ) ॥੧॥ਪਦ ਅਰਥ ਤਰੰਗ = ਲਹਿਰਾਂ। ਦੂਜਾ = ਵੱਖੋ-ਵੱਖਰਾ ॥੧॥
SikhNet (Spanish)sí, del agua se levanta la ola y las olas también son de agua y su distinción pertenece a la ilusión. (1)
ਆਪਹਿ ਗਾਵੈ. ਆਪਹਿ ਨਾਚੈ; ਆਪਿ ਬਜਾਵੈ ਤੂਰਾ ॥
aapeh gaavai. aapeh naachai; aap bajaavai tooraa |
Sant Singh KhalsaYou Yourself sing, and You Yourself dance. You Yourself blow the bugle.
Manmohan SinghThou Thyself sing, Thyself dance and Thyself play the bugle.
Manmohan Singh (Punjabi)ਤੂੰ ਖੁਦ ਗਾਉਂਦਾ ਹੈ, ਖੁਦ ਨੱਚਦਾ ਹੈ, ਅਤੇ ਖੁਦ ਹੀ ਤੁਰਮ ਵਜਾਉਦਾ ਹੈ।
Fareedkot Teekaਤੂੰ ਆਪੇ ਹੀ ਗਾਵਤਾ ਹੈਂ ਅਰ ਆਪੇ ਹੀ ਨਿਰਤਕਾਰੀ ਕਰਤਾ ਹੈਂ ਅਰ ਆਪ ਹੀ (ਤੂਰਾ) ਪਖਾਵਜ ਬਜਾਵਤਾ ਹੈਂ॥
Prof. Sahib Singh(ਹੇ ਮਾਧੋ!) ਤੂੰ ਆਪ ਹੀ ਗਾਂਦਾ ਹੈਂ, ਤੂੰ ਆਪ ਹੀ ਨੱਚਦਾ ਹੈਂ, ਤੂੰ ਆਪ ਹੀ ਵਾਜਾ ਵਜਾਉਂਦਾ ਹੈਂ।ਪਦ ਅਰਥ ਤੂਰਾ = ਵਾਜਾ।
SikhNet (Spanish)Tú Mismo cantas, tocas y bailas con el clarinete. Dice Nam Dev, oh Dios, sólo Tú eres mi Maestro,
ਕਹਤ ਨਾਮਦੇਉ. ਤੂੰ ਮੇਰੋ ਠਾਕੁਰੁ; ਜਨੁ ਊਰਾ. ਤੂ ਪੂਰਾ ॥੨॥੨॥
kehat naamadeo. toon mero tthaakur; jan aooraa. too pooraa |2|2|
Sant Singh KhalsaSays Naam Dayv, You are my Lord and Master. Your humble servant is imperfect; You are perfect. ||2||2||
Manmohan SinghSays Namdev, Thou alone are my Lord I, Thy servant, am imperfect and Thou are Perfect.
Manmohan Singh (Punjabi)ਨਾਮਦੇਵ ਜੀ ਆਖਦੇ ਹਨ, ਕੇਵਲ ਤੂੰ ਹੀ ਮੇਰਾ ਸੁਆਮੀ ਹੈ। ਮੈਂ ਤੇਰਾ ਨੌਕਰ, ਨਾਮੁਕੰਮਲ ਹਾਂ ਅਤੇ ਤੂੰ ਮੁਕੰਮਲ ਹੈ।
Fareedkot Teekaਨਾਮਦੇਵ ਜੀ ਕਹਿਤੇ ਹੈਂ: ਤੂੰ ਮੇਰਾ ਠਾਕੁਰ, ਮੈਂ ਜਨ (ਊਰਾ) ਕਮ ਹੂੰ ਔਰ ਤੂੰ ਸਰਬ ਗੁਣੋਂ ਕਰ ਪੂਰਾ ਹੈਂ॥੨॥੨॥☬ਭਗਤ ਮੇਂ ਐਸੀ ਨਿੰਮ੍ਰਤਾ ਦੇਖ ਕਰ ਸ੍ਰੀ ਭਗਵਾਨ ਜੀ ਭਗਤੋਂ ਕੀ ਵਡਿਆਈ ਕਰਤੇ ਹੈਂ: ਸ੍ਰੀ ਗੁਰੂ ਅਰਜਨ ਸਾਹਿਬ ਜੀ ਭਾਈ ਗੁਰਦਾਸ ਜੀ ਪ੍ਰਤੀ ਸੁਨਾਵਤੇ ਹੈਂ:
Prof. Sahib Singhਨਾਮਦੇਵ ਆਖਦਾ ਹੈ ਕਿ ਹੇ ਮਾਧੋ! ਤੂੰ ਮੇਰਾ ਮਾਲਕ ਹੈਂ, (ਇਹ ਠੀਕ ਹੈ ਕਿ ਮੈਂ) ਤੇਰਾ ਦਾਸ (ਤੈਥੋਂ ਬਹੁਤ) ਛੋਟਾ ਹਾਂ ਅਤੇ ਤੂੰ ਮੁਕੰਮਲ ਹੈਂ (ਪਰ ਜੇ ਦਾਸ ਨਾ ਹੋਵੇ ਤਾਂ ਤੂੰ ਮਾਲਕ ਕਿਵੇਂ ਅਖਵਾਏਂ? ਸੋ, ਮੈਨੂੰ ਆਪਣਾ ਸੇਵਕ ਬਣਾਈ ਰੱਖ) ॥੨॥੨॥ਪਦ ਅਰਥ ਊਰਾ = ਘੱਟ ॥੨॥੨॥
* ਸ਼ਬਦ ਦਾ ਭਾਵ: ਜੀਵਾਤਮਾ ਅਤੇ ਪਰਮਾਤਮਾ ਦਾ ਅਸਲਾ ਇੱਕੋ ਹੀ ਹੈ, ਵਿਤ ਦਾ ਫ਼ਰਕ ਹੈ।
SikhNet (Spanish)sí, Tú eres Perfecto mientras que yo estoy privado de toda Virtud. (2-2)