ੴ

ਸਿੱਖਬਾਣੀ · SikhBani

Ang 1252

Sri Guru Granth Sahib · Raag Saarang · 5 shabads, 43 lines
Translations
Shabad Bhagat Kabir Ji Raag Saarang continued from Ang 1251

ਹਰਿ ਕੇ ਸੰਤ ਸਦਾ ਥਿਰੁ ਪੂਜਹੁ; ਜੋ ਹਰਿ ਨਾਮੁ ਜਪਾਤ ॥

har ke sant sadaa thir poojahu; jo har naam japaat |

Sant Singh KhalsaThe Lord's Saints are steady and stable forever; they worship and adore Him, and chant the Lord's Name.
Manmohan SinghGod's saints, who utter God's Name and worship Him, remain ever stable.
Manmohan Singh (Punjabi)ਰੱਬ ਦੇ ਸਾਧੂ, ਜੋ ਵਾਹਿਗੁਰੂ ਦੇ ਨਾਮ ਨੂੰ ਉਚਾਰਦੇ ਅਤੇ ਉਸ ਦਾ ਉਪਾਸ਼ਨਾ ਕਰਦੇ ਹਨ, ਸਦੀਵੀ ਸਥਿਰ ਰਹਿੰਦੇ ਹਨ।
Fareedkot Teekaਹਰੀ ਕੇ ਸੰਤ ਜੋ ਰਾਤ੍ਰਿ ਦਿਨ ਨਾਮ ਕੋ ਜਪਤੇ ਹੈਂ, ਸੋ ਸਦੀਵ ਇਸਥਿਤ ਰਹਿਤੇ ਹੈਂ, ਤਾਂ ਤੇ ਤਿਸ ਕੋ ਪੂਜੋ॥
Prof. Sahib Singh(ਹੇ ਬੰਦੇ! ਜਨਮ-ਮਰਨ ਦਾ ਗੇੜ ਹਰੇਕ ਦੇ ਸਿਰ ਉੱਤੇ ਹੈ, ਸਿਰਫ਼) ਪ੍ਰਭੂ ਦੇ ਸੰਤ ਹੀ ਹਨ ਜੋ ਸਦਾ ਅਟੱਲ ਰਹਿੰਦੇ ਹਨ (ਜੋ ਮੁੜ ਮੁੜ ਮੌਤ ਦਾ ਸ਼ਿਕਾਰ ਨਹੀਂ ਹੁੰਦੇ), ਉਹਨਾਂ ਦੀ ਸੇਵਾ ਕਰੋ, ਉਹ ਪ੍ਰਭੂ ਦਾ ਨਾਮ (ਆਪ ਸਿਮਰਦੇ ਹਨ ਤੇ ਹੋਰਨਾਂ ਤੋਂ) ਜਪਾਂਦੇ ਹਨ।

ਪਦ ਅਰਥ ਜਪਾਤ = ਜਪਦੇ।

SikhNet (Spanish)Alaba siempre a los Santos, son perennes los que nos inspiran a meditar en el Nombre del Señor.

ਜਿਨ ਕਉ ਕ੍ਰਿਪਾ ਕਰਤ ਹੈ ਗੋਬਿਦੁ; ਤੇ ਸਤਸੰਗਿ ਮਿਲਾਤ ॥੩॥

jin kau kripaa karat hai gobid; te satasang milaat |3|

Sant Singh KhalsaThose who are mercifully blessed by the Lord of the Universe, join the Sat Sangat, the True Congregation. ||3||
Manmohan SinghThey, unto whom the World-Lord shows mercy, meet with the society of the saints.
Manmohan Singh (Punjabi)ਜਿਨ੍ਹਾਂ ਉਤੇ ਸ਼੍ਰਿਸ਼ਟੀ ਦਾ ਸੁਆਮੀ ਮਿਹਰ ਧਾਰਦਾ ਹੈ, ਉਹ ਸਾਧ ਸੰਗਤ ਨਾਲ ਜੁੜ ਜਾਂਦੇ ਹਨ।
Fareedkot Teekaਜਿਨ ਕੋ ਗੋਬਿੰਦ ਜੀ ਕਿਰਪਾ ਕਰਤੇ ਹੈਂ, ਸੋ ਪੁਰਸ ਸਤਸੰਗ ਮੇਂ ਮਿਲਤੇ ਹੈਂ॥੩॥
Prof. Sahib Singhਪਰਮਾਤਮਾ ਜਿਨ੍ਹਾਂ ਉੱਤੇ ਮਿਹਰ ਕਰਦਾ ਹੈ ਉਹਨਾਂ ਨੂੰ (ਐਸੇ) ਸੰਤ ਜਨਾਂ ਦੀ ਸੰਗਤ ਵਿਚ ਮਿਲਾਂਦਾ ਹੈ ॥੩॥

ਪਦ ਅਰਥ ਮਿਲਾਤ = ਮਿਲਦੇ ਹਨ ॥੩॥

SikhNet (Spanish)Sí, aquél que obtiene la Gracia del Señor, sólo él llega a la Sociedad de los Santos. (3)

ਮਾਤ ਪਿਤਾ ਬਨਿਤਾ ਸੁਤ ਸੰਪਤਿ; ਅੰਤਿ. ਨ ਚਲਤ ਸੰਗਾਤ ॥

maat pitaa banitaa sut sanpat; ant. na chalat sangaat |

Sant Singh KhalsaMother, father, spouse, children and wealth will not go along with you in the end.
Manmohan SinghThe Mother, father, wife, sons and wealth go not with the mortal in the end.
Manmohan Singh (Punjabi)ਮਾਂ, ਪਿਓ, ਵਹੁਟੀ, ਪੁਤ੍ਰ ਅਤੇ ਧਨ-ਦੌਲਤ ਅਖੀਰ ਨੂੰ ਪ੍ਰਾਣੀ ਦੇ ਨਾਲ ਨਹੀਂ ਜਾਂਦੇ।
Fareedkot Teekaਮਾਤਾ, ਪਿਤਾ, ਇਸਤ੍ਰੀ, ਪੁਤ੍ਰ, (ਸੰਪਤਿ) ਧਨ, ਪਦਾਰਥਾਦਿ ਅੰਤ ਕੋ ਕੋਈ ਸੰਗ ਨਹੀਂ ਚਲਤਾ ਹੈ॥
Prof. Sahib Singhਹੇ ਕਮਲੇ! ਮਾਂ, ਪਿਉ, ਵਹੁਟੀ, ਪੁੱਤਰ, ਧਨ-ਇਹਨਾਂ ਵਿਚੋਂ ਕੋਈ ਭੀ ਅਖ਼ੀਰ ਵੇਲੇ ਨਾਲ ਨਹੀਂ ਤੁਰਦਾ।

ਪਦ ਅਰਥ ਬਨਿਤਾ = ਵਹੁਟੀ। ਸਤੁ = ਪੁੱਤਰ। ਸੰਪਤਿ = ਧਨ। ਸੰਗਾਤ = ਨਾਲ।

SikhNet (Spanish)Ni el padre, ni la madre, ni la esposa o el esposo, ni los hijos, ni las riquezas se irán contigo.

ਕਹਤ ਕਬੀਰੁ ਰਾਮ ਭਜੁ ਬਉਰੇ; ਜਨਮੁ ਅਕਾਰਥ ਜਾਤ ॥੪॥੧॥

kehat kabeer raam bhaj baure; janam akaarath jaat |4|1|

Sant Singh KhalsaSays Kabeer, meditate and vibrate on the Lord, O madman. Your life is uselessly wasting away. ||4||1||
Manmohan SinghSays Kabir, contemplate thou thy Lord, O mad man, Thy life is passing away in vain.
Manmohan Singh (Punjabi)ਕਬੀਰ ਜੀ ਆਖਦੇ ਹਨ, ਤੂੰ ਆਪਣੇ ਸਾਈਂ ਦਾ ਸਿਮਰਨ ਕਰ, ਹੇ ਪਗਲੇ ਪ੍ਰਾਣੀ। ਤੇਰਾ ਜੀਵਨ ਵਿਅਰਥ ਬੀਤਦਾ ਜਾ ਰਿਹਾ ਹੈ।
Fareedkot Teekaਤਾਂ ਤੇ ਸ੍ਰੀ ਕਬੀਰ ਜੀ ਕਹਿਤੇ ਹੈਂ: ਹੇ ਨਰ ਬਾਵਰੇ! ਰਾਮ ਕੋ ਭਜ, ਮਾਨੁਖ ਜਨਮੁ (ਅਕਾਰਥ) ਬ੍ਯਰਥ ਚਲਾ ਜਾਤਾ ਹੈ॥੪॥੧॥
Prof. Sahib Singhਕਬੀਰ ਆਖਦਾ ਹੈ ਕਿ (ਇਕ ਪ੍ਰਭੂ ਹੀ ਸਾਥੀ ਬਣਦਾ ਹੈ) ਪ੍ਰਭੂ ਦਾ ਨਾਮ ਸਿਮਰ, (ਸਿਮਰਨ ਤੋਂ ਬਿਨਾ) ਜੀਵਨ ਵਿਅਰਥ ਜਾ ਰਿਹਾ ਹੈ ॥੪॥੧॥

ਪਦ ਅਰਥ ਬਉਰੇ = ਹੇ ਕਮਲੇ! ਅਕਾਰਥ = ਵਿਅਰਥ ॥੪॥੧॥

* ਸ਼ਬਦ ਦਾ ਭਾਵ: ਧਨ, ਸੰਪਤਿ, ਸੰਬੰਧੀਆਂ ਦਾ ਮਾਣ ਕੂੜਾ ਹੈ, ਸਦਾ ਨਾਲ ਨਹੀਂ ਨਿੱਭਦਾ।

SikhNet (Spanish)Dice Kabir, medita en Tu Dios, oh loco, de otra forma la oportunidad de éste nacimiento humano pasará en vano. (4-1)

Open this shabad (12 lines, Angs 1251-1252) →

Shabad Bhagat Kabir Ji Raag Saarang

ਰਾਜਾਸ੍ਰਮ; ਮਿਤਿ. ਨਹੀ ਜਾਨੀ ਤੇਰੀ ॥

raajaasram; mit. nahee jaanee teree |

Sant Singh KhalsaI do not know the limits of Your Royal Ashram.
Manmohan SinghO God, I know not the limit of Thine Royal place.
Manmohan Singh (Punjabi)ਹੇ ਵਾਹਿਗੁਰੂ! ਮੈਂ ਤੇਰੇ ਰਾਜ ਆਸ਼ਰਮ ਦਾ ਅੰਤ ਨਹੀਂ ਜਾਣਾ।
Fareedkot Teekaਤੇਰੀ ਰਾਜ ਅਸਰਮ ਰਾਜਧਾਨੀ ਕੀ ਮ੍ਰਿਯਾਦਾ ਜਾਨੀ ਨਹੀਂ ਜਾਤੀ॥
Prof. Sahib Singhਹੇ ਉੱਚੇ ਮਹੱਲ ਵਾਲੇ (ਪ੍ਰਭੂ!) ਮੈਥੋਂ ਤੇਰੀ ਕੁਦਰਤ ਦਾ ਅੰਤ ਨਹੀਂ ਪੈ ਸਕਦਾ,

ਪਦ ਅਰਥ ਰਾਜਾਸ੍ਰਮ = ਰਾਜ-ਆਸ਼੍ਰਮ (ਰਾਜ = ਵੱਡਾ, ਉੱਚਾ। ਆਸ਼੍ਰਮ = ਅਸਥਾਨ, ਮਹੱਲ, ਟਿਕਾਣਾ) ਹੇ ਉੱਚੇ ਅਸਥਾਨ ਵਾਲੇ ਪ੍ਰਭੂ! ਮਿਤਿ = ਅੰਦਾਜ਼ਾ, ਮਾਪ, ਅੰਤ।

SikhNet (Spanish)Oh Dios, no podría conocer los límites de Tu Creación;

ਤੇਰੇ ਸੰਤਨ ਕੀ. ਹਉ ਚੇਰੀ ॥੧॥ ਰਹਾਉ ॥

tere santan kee. hau cheree |1| rahaau |

Sant Singh KhalsaI am the humble slave of Your Saints. ||1||Pause||
Manmohan SinghI am the hand-maiden of Thine saints. Pause.
Manmohan Singh (Punjabi)ਮੈਂ ਤੇਰੇ ਸਾਧੂਆਂ ਦੀ ਨੌਕਰਾਨੀ ਹਾਂ। ਠਹਿਰਾਉ।
Fareedkot Teekaਤੇਰੇ ਸੰਤੋਂ ਕੀ ਮੈਂ (ਚੇਰੀ) ਦਾਸੀ ਹੂੰ॥੧॥ਰਹਾਉ॥☬ਵਹੁ ਰਾਜਧਾਨੀ ਕੈਸੀ ਹੈ? ਸੋ ਕਹਿਤੇ ਹੈਂ:
Prof. Sahib Singh(ਤੇਰੇ ਸੰਤ ਹੀ ਤੇਰੇ ਗੁਣਾਂ ਦਾ ਜ਼ਿਕਰ ਕਰਦੇ ਹਨ; ਸੋ) ਮੈਂ ਤੇਰੇ ਸੰਤਾਂ ਦੀ ਹੀ ਦਾਸੀ ਬਣੀ ਰਹਾਂ (ਇਹੋ ਮੇਰੀ ਤਾਂਘ ਹੈ) ॥੧॥ ਰਹਾਉ ॥

ਪਦ ਅਰਥ ਹਉ = ਮੈਂ। ਚੇਰੀ = ਦਾਸੀ ॥੧॥ ਰਹਾਉ ॥

SikhNet (Spanish)mi búsqueda sólo implica el ser el Devoto de Tus Santos. (1-Pausa)

ਹਸਤੋ ਜਾਇ. ਸੁ ਰੋਵਤੁ ਆਵੈ; ਰੋਵਤੁ ਜਾਇ. ਸੁ ਹਸੈ ॥

hasato jaae. su rovat aavai; rovat jaae. su hasai |

Sant Singh KhalsaThe one who goes laughing returns crying, and the one who goes crying returns laughing.
Manmohan SinghHe, who goes laughing, returns weeping and he, who goes weeping and he, who goes weeping, returns laughing.
Manmohan Singh (Punjabi)ਜੋ ਕੋਈ ਹਸਦਾ ਜਾਂਦਾ ਹੈ, ਉਹ ਰੋਂਦਾ ਆਉਂਦਾ ਹੈ ਅਤੇ ਜੋ ਕੋਈ ਰੋਂਦਾ ਜਾਂਦਾ ਹੈ ਉਹ ਹੱਸਦਾ ਆਉਂਦਾ ਹੈ।
Fareedkot Teekaਜੋ ਹਸਤਾ ਹੂਆ ਜਾਵਤਾ ਹੈ, ਸੋ ਰੋਤਾ ਆਵਤਾ ਹੈ। ਯਥਾ- ਜੈ ਬਿਜੈ ਹਸਤੇ ਗਏ ਔਰ ਸਨਕਾਦਕੋਂ ਕੇ ਸਰਾਪ ਕਰ ਰੋਤੇ ਆਏ। ਔਰ ਜੋ ਰੋਤਾ ਜਾਤਾ ਹੈ, ਸੋ ਹਸਤਾ ਆਵਤਾ ਹੈ। ਦੇਵਤੇ ਕਿਸੀ ਸਮੇਂ ਦੈਤੋਂ ਕੇ ਨਿਕਾਲੇ ਹੂਏ ਰੋਤੇ ਗਏ, ਤੇ ਤਿਨਾਂ ਦੀ ਅਰਜ ਮਨਜੂਰ ਹੋਈ ਯਾਂ ਤੇ ਹਸਤੇ ਆਏ॥
Prof. Sahib Singh(ਅਚਰਜ ਖੇਡ ਹੈ) ਜੋ ਹੱਸਦਾ ਜਾਂਦਾ ਹੈ ਉਹ ਰੋਂਦਾ (ਵਾਪਸ) ਆਉਂਦਾ ਹੈ; ਜੋ ਰੋਂਦਾ ਜਾਂਦਾ ਹੈ ਉਹ ਹੱਸਦਾ ਮੁੜਦਾ ਹੈ।

ਪਦ ਅਰਥ ਹਸਤੋ = ਹੱਸਦਾ।

SikhNet (Spanish)Quien llega riéndose al mundo, lo deja lleno de aflicción, pero quien llora por la separación, sonríe al final.

ਬਸਤੋ ਹੋਇ. ਹੋਇ ਸੋੁ ਊਜਰੁ; ਊਜਰੁ ਹੋਇ. ਸੁ ਬਸੈ ॥੧॥

basato hoe. hoe suo aoojar; aoojar hoe. su basai |1|

Sant Singh KhalsaWhat is inhabited becomes deserted, and what is deserted becomes inhabited. ||1||
Manmohan SinghWhat is inhabited, that becomes deserted and what is deserted that becomes inhabited.
Manmohan Singh (Punjabi)ਜਿਹੜਾ ਵਸਦਾ ਰਸਦਾ ਹੈ, ਉਹ ਉਜੜ ਜਾਂਦਾ ਹੈ ਅਤੇ ਜਿਹੜਾ ਉਜੜਿਆ ਹੋਇਆ ਹੈ, ਉਹ ਵਸ ਜਾਂਦਾ ਹੈ।
Fareedkot Teekaਜੋ ਬਸਤਾ ਹੋਵੈ ਸੋ ਉਜੜ ਹੋ ਜਾਤਾ ਹੈ, ਯਥਾ- ਬਾਲੀ। ਔਰ ਉਜੜਾ ਹੂਆ ਬਸਤਾ ਜਾਤਾ ਹੈ, ਯਥਾ- ਸੁਗ੍ਰੀਵ॥੧॥
Prof. Sahib Singhਜੋ ਕਦੇ ਵੱਸਦਾ (ਨਗਰ) ਹੁੰਦਾ ਹੈ, ਉਹ ਉੱਜੜ ਜਾਂਦਾ ਹੈ, ਤੇ ਉੱਜੜਿਆ ਹੋਇਆ ਥਾਂ ਵੱਸ ਪੈਂਦਾ ਹੈ ॥੧॥

ਪਦ ਅਰਥ ਬਸਤੋ = ਵੱਸਦਾ। ਊਜਰੁ = ਉਜਾੜ। ਸੁ = ਉਹ (ਥਾਂ)। ਬਸੈ = ਵੱਸ ਪੈਂਦਾ ਹੈ ॥੧॥

SikhNet (Spanish)Lo que no se establece en Tu Nombre se vuelve una ruina, pero de aquella ruina en la que habitas Tú, nace la vida. (1)

ਜਲ ਤੇ. ਥਲ ਕਰਿ, ਥਲ ਤੇ. ਕੂਆ; ਕੂਪ ਤੇ. ਮੇਰੁ ਕਰਾਵੈ ॥

jal te. thal kar, thal te. kooaa; koop te. mer karaavai |

Sant Singh KhalsaThe water turns into a desert, the desert turns into a well, and the well turns into a mountain.
Manmohan SinghThe Lord turns water into desert and desert into a well and from a well, He makes a mountain.
Manmohan Singh (Punjabi)ਸੁਆਮੀ ਪਾਣੀ ਨੂੰ ਮਾਰੂਥਲ ਬਣਾ ਦਿੰਦਾ ਹੈ ਅਤੇ ਮਾਰੂਥਲ ਨੂੰ ਖੂਹ ਅਤੇ ਖੂਹ ਤੋਂ ਉਹ ਪਹਾੜ ਬਣਾ ਦਿੰਦਾ ਹੈ।
Fareedkot Teekaਜਲ ਵਾਲੇ ਅਸਥਲ ਤੇ ਥਲ ਕਰ ਦੇਤਾ ਹੈ ਔਰ (ਥਲ) ਰੇਤ ਕੇ ਅਸਥਲ ਤੇ (ਕੂਪ) ਖੂਹਾ ਵਾ ਛਪੜੁ ਬਨਾਇ ਦੇਤਾ ਹੈ। ਪੁਨਹ ਖੂਹੇ ਵਾ ਛਪੜ ਸੇ ਸੁਮੇਰ ਬਨਾਇ ਦੇਤਾ ਹੈ। ਪਦਾਰਥਾਂ ਵਾਲਿਓਂ ਕੋ ਬਭੂਤੀ ਰਹਿਤ ਅਰੁ ਰਹਤੋ ਕੋ ਬਭੂਤੀ ਸਹਿਤ ਕਰ ਦੇਤਾ ਹੈ॥
Prof. Sahib Singh(ਪਰਮਾਤਮਾ ਦੀ ਖੇਡ ਅਸਚਰਜ ਹੈ) ਪਾਣੀ (ਨਾਲ ਭਰੇ ਥਾਵਾਂ ਤੋਂ) ਬਰੇਤਾ ਕਰ ਦੇਂਦਾ ਹੈ, ਬਰੇਤੇ ਤੋਂ ਖੂਹ ਬਣਾ ਦੇਂਦਾ ਹੈ, ਅਤੇ ਖੂਹ (ਦੇ ਥਾਂ) ਤੋਂ ਪਹਾੜ ਕਰ ਦੇਂਦਾ ਹੈ।

ਪਦ ਅਰਥ ਕੂਆ = ਖੂਹ। ਕੂਪ = ਖੂਹ। ਮੇਰੁ = ਪਰਬਤ।

SikhNet (Spanish)Tú secas los mares y del desierto nace el agua y el pozo lo conviertes en montaña.

ਧਰਤੀ ਤੇ. ਆਕਾਸਿ ਚਢਾਵੈ; ਚਢੇ ਅਕਾਸਿ ਗਿਰਾਵੈ ॥੨॥

dharatee te. aakaas chadtaavai; chadte akaas giraavai |2|

Sant Singh KhalsaFrom the earth, the mortal is exalted to the Akaashic ethers; and from the ethers on high, he is thrown down again. ||2||
Manmohan SinghFrom the earth, God raises man to the sky and when he has ascended to the sky, He dashes him down.
Manmohan Singh (Punjabi)ਜ਼ਮੀਨ ਤੋਂ, ਵਾਹਿਗੁਰੂ ਬੰਦੇ ਨੂੰ ਆਸਮਾਨ ਤੇ ਚੜ੍ਹਾ ਦਿੰਦਾ ਹੈ ਅਤੇ ਅਸਮਾਨ ਤੇ ਚੜ੍ਹੇ ਹੋਏ ਨੂੰ ਹੇਠਾ ਪਟਕਾ ਮਾਰਦਾ ਹੈ।
Fareedkot Teeka(ਧਰਤੀ) ਪ੍ਰਿਥਵੀ ਪੁਰ ਸੇ ਅਕਾਸ ਮੇਂ ਚੜਾਇ ਦੇਤਾ ਹੈ ਔਰ ਅਕਾਸ ਮੇਂ ਚਡੇ ਹੂਏ ਕੋ ਰਾਜਾ ਨਹੁਖ ਕੀ ਤਰਹ ਨੀਚੇ ਗਿਰਾਇ ਦੇਤਾ ਹੈ॥੨॥
Prof. Sahib Singhਜ਼ਮੀਨ ਉਤੇ ਪਏ ਨੂੰ ਅਸਮਾਨ ਉਤੇ ਚਾੜ੍ਹ ਦੇਂਦਾ ਹੈ, ਅਸਮਾਨ ਉਤੇ ਚੜ੍ਹੇ ਨੂੰ ਹੇਠਾਂ ਡੇਗ ਦੇਂਦਾ ਹੈ ॥੨॥
SikhNet (Spanish)Eres Tú Quien esparce la bóveda celeste sobre la tierra y lo más alto del cielo también está bajo Tu Voluntad. (2)

ਭੇਖਾਰੀ ਤੇ. ਰਾਜੁ ਕਰਾਵੈ; ਰਾਜਾ ਤੇ. ਭੇਖਾਰੀ ॥

bhekhaaree te. raaj karaavai; raajaa te. bhekhaaree |

Sant Singh KhalsaThe beggar is transformed into a king, and the king into a beggar.
Manmohan SinghA beggar, He makes rule an empire and a king, He turns into a beggar.
Manmohan Singh (Punjabi)ਇਕ ਮੰਗਤੇ ਪਾਸੋਂ ਉਹ ਪਾਤਿਸ਼ਾਹੀ ਕਰਵਾਉਂਦਾ ਹੈ ਅਤੇ ਇਕ ਪਾਤਿਸ਼ਾਹ ਨੂੰ ਉਹ ਮੰਗਤਾ ਬਣਾ ਦਿੰਦਾ ਹੈ।
Fareedkot Teekaਭਿਛਕ ਸੇ ਰਾਜ ਕਰਾਵਤਾ ਹੈ ਔਰ ਰਾਜਾ ਸੇ ਭਿਛਕ ਬਨਾਇ ਦੇਤਾ ਹੈ॥
Prof. Sahib Singhਮੰਗਤੇ (ਨੂੰ ਰਾਜਾ ਬਣਾ ਕੇ ਉਸ) ਤੋਂ ਰਾਜ ਕਰਾਂਦਾ ਹੈ, ਰਾਜੇ ਤੋਂ ਮੰਗਤਾ ਬਣਾ ਦੇਂਦਾ ਹੈ;

ਪਦ ਅਰਥ ਭੇਖਾਰੀ = ਮੰਗਤਾ। ਰਾਜੁ = ਹਕੂਮਤ, ਬਾਦਸ਼ਾਹੀ।

SikhNet (Spanish)De un rey haces un pordiosero y de un pordiosero haces un rey.

ਖਲ ਮੂਰਖ ਤੇ. ਪੰਡਿਤੁ ਕਰਿਬੋ; ਪੰਡਿਤ ਤੇ. ਮੁਗਧਾਰੀ ॥੩॥

khal moorakh te. panddit karibo; panddit te. mugadhaaree |3|

Sant Singh KhalsaThe idiotic fool is transformed into a Pandit, a religious scholar, and the Pandit into a fool. ||3||
Manmohan SinghFrom an idiot and a blackhead God makes a scholar and from a scholar of fool.
Manmohan Singh (Punjabi)ਇਕ ਬੁਧੂ ਅਤੇ ਮੂੜ੍ਹ ਤੋਂ ਹਰੀ ਵਿਦਵਾਨ ਬਣਾ ਦਿੰਦਾ ਹੈ ਅਤੇ ਇਕ ਆਲਮ ਤੋਂ ਂ ਬੇਵਕੂਫ।
Fareedkot Teeka(ਖਲ ਮੂਰਖ) ਅਤੀ ਮੂਰਖ ਸੇ ਪੰਡਿਤ ਕਰ ਦੇਤਾ ਹੈ ਔਰ ਪੰਡਿਤ ਸੇ (ਮੁਗਧਾਰੀ) ਮੂਰਖ ਬਨਾਵਤਾ ਹੈ। ਅਜਾਮੇਲ ਕਾਲੀਦਾਸ ਵਤ॥੩॥
Prof. Sahib Singhਮਹਾਂ ਪੂਰਖ ਤੋਂ ਵਿਦਵਾਨ ਬਣਾ ਦੇਂਦਾ ਹੈ ਅਤੇ ਪੰਡਿਤ ਤੋਂ ਮੂਰਖ ਕਰ ਦੇਂਦਾ ਹੈ ॥੩॥

ਪਦ ਅਰਥ ਖਲ = ਕੁੰਢ, ਮੂੜ੍ਹ। ਕਰਿਬੋ = ਕਰ ਦੇਂਦਾ ਹੈ (ਕਰ ਦੇਵੇਗਾ)। ਮੁਗਧਾਰੀ = ਮੂਰਖ ॥੩॥

SikhNet (Spanish)Sí, si tal es Tu Voluntad entonces el idiota se vuelve sabio y el sabio se convierte en idiota. (3)

ਨਾਰੀ ਤੇ. ਜੋ ਪੁਰਖੁ ਕਰਾਵੈ; ਪੁਰਖਨ ਤੇ. ਜੋ ਨਾਰੀ ॥

naaree te. jo purakh karaavai; purakhan te. jo naaree |

Sant Singh KhalsaThe woman is transformed into a man, and the men into women.
Manmohan SinghSuch is the Lord, who turns a woman into a man and the males into females.
Manmohan Singh (Punjabi)ਐਹੋ ਜਿਹਾ ਹੈ ਸੁਆਮੀ, ਜਿਹੜਾ ਇਸਤਰੀ ਤੋਂ ਆਦਮੀ ਬਣਾ ਦਿੰਦਾ ਹੈ ਅਤੇ ਮਰਦਾ ਨੂੰ ਜਨਾਲੀਆਂ।
Fareedkot Teekaਹੇ ਭਗਵਨ! ਜੋ ਤੂੰ ਇਸਤ੍ਰੀ ਸੇ ਪੁਰਸ਼ ਬਨਾਇ ਦੇਤਾ ਹੈ ਔਰ ਜੋ ਪੁਰਸ਼ ਹੋ ਤਿਸ ਕੋ ਇਸਤ੍ਰੀ ਬਨਾਇ ਦੇਤਾ ਹੈ॥ ਸਿਖੰਡੀ ਆਦਕੋਂ ਵਤ।
Prof. Sahib Singh(ਜੋ ਪ੍ਰਭੂ) ਜ਼ਨਾਨੀ ਤੋਂ ਮਰਦ ਪੈਦਾ ਕਰਦਾ ਹੈ, ਮਰਦਾਂ (ਦੀ ਬਿੰਦ) ਤੋਂ ਜੋ ਜ਼ਨਾਨੀਆਂ ਪੈਦਾ ਕਰ ਦੇਂਦਾ ਹੈ,

ਪਦ ਅਰਥ ਕਰਾਵੈ = ਪੈਦਾ ਕਰਾਉਂਦਾ ਹੈ। ਪੁਰਖਨ ਤੇ = ਮਨੁੱਖਾਂ ਤੋਂ।

SikhNet (Spanish)Y mira, de la mujer, el hombre nace y a través de los hombres las mujeres nacen.

ਕਹੁ ਕਬੀਰ. ਸਾਧੂ ਕੋ ਪ੍ਰੀਤਮੁ; ਤਿਸੁ ਮੂਰਤਿ ਬਲਿਹਾਰੀ ॥੪॥੨॥

kahu kabeer. saadhoo ko preetam; tis moorat balihaaree |4|2|

Sant Singh KhalsaSays Kabeer, God is the Beloved of the Holy Saints. I am a sacrifice to His image. ||4||2||
Manmohan SinghSays Kabir, God is the Beloved of His saints, Unto His vision, I am a sacrifice.
Manmohan Singh (Punjabi)ਕਬੀਰ ਜੀ ਆਖਦੇ ਹਨ ਹਰੀ ਆਪਣੇ ਸੰਤਾਂ ਦਾ ਪਿਆਰਾ ਹੈ। ਉਸ ਦੇ ਦਰਸ਼ਨ ਉਤੇ ਮੈਂ ਘੋਲੀ ਜਾਂਦਾ ਹਾਂ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਤੂੰ ਸਾਧੂਓਂ ਕਾ ਪ੍ਰੀਤਮ ਹੈਂ, ਮੈਂ ਤਿਸ ਤੇਰੀ ਮੂਰਤੀ ਪਰ ਸੇ ਬਲਿਹਾਰਨੇ ਜਾਤਾ ਹੂੰ॥੪॥੨॥
Prof. Sahib Singhਕਬੀਰ ਆਖਦਾ ਹੈ- ਮੈਂ ਉਸ ਸੋਹਣੇ ਸਰੂਪ ਤੋਂ ਸਦਕੇ ਹਾਂ, ਉਹ ਸੰਤ ਜਨਾਂ ਦਾ ਪਿਆਰਾ ਹੈ ॥੪॥੨॥

* ਸ਼ਬਦ ਦਾ ਭਾਵ: ਦੁਨੀਆ ਵਿਚ ਕਦੇ ਸੁਖ ਹੈ ਕਦੇ ਦੁੱਖ। ਨਾਹ ਸੁਖ ਵਿਚ ਅਹੰਕਾਰ ਕਰੇ, ਨਾਹ ਦੁੱਖ ਵਿਚ ਥੱਲੇ ਲਹਿ ਜਾਏ। ਸੁਖ-ਦੁੱਖ ਦਾ ਇਹ ਚੱਕਰ ਪ੍ਰਭੂ ਦੇ ਹੱਥ ਵਿਚ ਹੈ। * ਨੋਟ: ਨਾਰੀ ਤੋਂ ਪੁਰਖ ਪੈਦਾ ਕਰਨ ਅਤੇ ਪੁਰਖ ਤੋਂ ਨਾਰੀ ਪੈਦਾ ਕਰਨ ਦਾ ਖ਼ਿਆਲ ਗੁਰੂ ਨਾਨਕ ਦੇਵ ਜੀ ਨੇ ਦੱਸਿਆ ਹੈ। ਸਤਿਗੁਰੂ ਜੀ ਭੀ ਅਕਾਲ ਪੁਰਖ ਦੀ ਅਗਾਧ ਕਥਾ ਹੀ ਬਿਆਨ ਕਰਨ ਸਮੇ ਇਹ ਖ਼ਿਆਲ ਪਰਗਟ ਕਰਦੇ ਹਨ: ਰਾਮਕਲੀ ਮ: ੧ ॥ ਸਾਗਰ ਮਹਿ ਬੂੰਦ, ਮਹਿ ਬੂੰਦ ਸਾਗਰੁ, ਕਵਣੁ ਬੂਝੈ ਬਿਧਿ ਜਾਣੈ ॥ ਉਤਭੁਜ ਚਲਤ ਆਪਿ ਕਰਿ ਚੀਨੈ, ਆਪੇ ਤਤੁ ਪਛਾਣੈ ॥੧॥ ਐਸਾ ਗਿਆਨੁ ਬੀਚਾਰੈ ਕੋਈ ॥ ਤਿਸ ਤੇ ਮੁਕਤਿ ਪਰਮ ਗਤਿ ਹੋਈ ॥੧॥ਰਹਾਉ॥ ਦਿਨ ਮਹਿ ਰੈਣਿ, ਰੈਣਿ ਮਹਿ ਦਿਨੀਅਰੁ, ਉਸਨ ਸੀਤ ਬਿਧਿ ਸੋਈ ॥ ਤਾ ਕੀ ਗਤਿ ਮਿਤਿ ਅਵਰੁ ਨ ਜਾਣੈ, ਗੁਰ ਬਿਨੁ ਸਮਝ ਨ ਹੋਈ ॥੨॥ ਪੁਰਖ ਮਹਿ ਨਾਰਿ, ਨਾਰਿ ਮਹਿ ਪੁਰਖਾ, ਬੂਝਹੁ ਬ੍ਰਹਮ ਗਿਆਨੀ ॥ ਧੁਨਿ ਮਹਿ ਧਿਆਨੁ, ਧਿਆਨ ਮਹਿ ਜਾਨਿਆ, ਗੁਰਮੁਖਿ ਅਕਥ ਕਹਾਨੀ ॥੩॥ ਮਨ ਮਹਿ ਜੋਤਿ ਜੋਤਿ ਮਹਿ ਮਨੂਆ, ਪੰਚ ਮਿਲੇ ਗੁਰਭਾਈ ॥ ਨਾਨਕ ਤਿਨ ਕੇ ਸਦ ਬਲਿਹਾਰੀ, ਜਿਨ ਏਕ ਸਬਦਿ ਲਿਵ ਲਾਈ ॥੪॥੯॥ (ਪੰਨਾ ੮੭੮)।

SikhNet (Spanish)Dice Kabir, Tú, oh Dios, eres el Bienamado de los Santos y yo ofrezco mi ser en sacrificio a Tu Visión. (4-2)

Open this shabad →

Shabad Bhagat Namdev Ji Raag Saarang

ਸਾਰੰਗ ਬਾਣੀ ਨਾਮਦੇਉ ਜੀ ਕੀ ॥

saarang baanee naamadeo jee kee |

Sant Singh KhalsaSaarang, The Word Of Naam Dayv Jee:
Manmohan SinghSarang. Hymns of Sire Namdev
Manmohan Singh (Punjabi)ਸਾਰੰਗ। ਸ਼ਬਦ ਮਹਾਰਾਜ ਨਾਮਦੇਵ।
Prof. Sahib Singhਰਾਗ ਸਾਰੰਗ ਵਿੱਚ ਭਗਤ ਨਾਮਦੇਵ ਜੀ ਦੀ ਬਾਣੀ।
SikhNet (Spanish)Sarang, Palabras de Nam Dev yi.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.

ਕਾਏਂ ਰੇ ਮਨ; ਬਿਖਿਆ ਬਨ ਜਾਇ ॥

kaaen re man; bikhiaa ban jaae |

Sant Singh KhalsaO mortal, why are you going into the forest of corruption?
Manmohan SinghO man, why go though into the forest of sins?
Manmohan Singh (Punjabi)ਹੇ ਬੰਦੇ! ਤੂੰ ਪਾਪਾਂ ਦੇ ਜੰਗਲ ਵਿੱਚ ਕਿਉਂ ਜਾਂਦਾ ਹੈ?
Fareedkot Teekaਹੇ ਮਨ! ਕਿਸ ਵਾਸਤੇ ਵਿਸ਼੍ਯੋਂ ਰੂਪ ਬਨ ਮੇਂ ਜਾਤਾ ਹੈਂ?
Prof. Sahib Singhਹੇ ਮਨ! ਤੂੰ ਮਾਇਆ-ਜੰਗਲ ਵਿਚ ਕਿਉਂ ਜਾ ਫਸਿਆ ਹੈਂ?

ਪਦ ਅਰਥ ਰੇ = ਹੇ! ਕਾਏਂ = ਕਿਉਂ? ਬਿਖਿਆ = ਮਾਇਆ। ਬਨ = ਜੰਗਲ।

SikhNet (Spanish)¿Por qué, oh mente, rondas por los bosques del vicio

ਭੂਲੌ ਰੇ; ਠਗਮੂਰੀ ਖਾਇ ॥੧॥ ਰਹਾਉ ॥

bhoolau re; tthagamooree khaae |1| rahaau |

Sant Singh KhalsaYou have been misled into eating the toxic drug. ||1||Pause||
Manmohan SinghThrough mistake, thou eat the cheats*** herb. Pause.
Manmohan Singh (Punjabi)ਗਲਤੀ ਨਾਲ ਤੂੰ ਨਗਾਂ ਦੀ ਬੂਟੀ ਖਾਂਦਾ ਹੈ। ਠਹਿਰਾਉ।
Fareedkot Teekaਹੇ ਭਾਈ! ਠਗ ਬੂਟੀ ਕੋ ਖਾਇਕਰ ਭੂਲ ਰਹਾ ਹੈਂ॥੧॥ ਰਹਾਉ ॥☬ਕੈਸੇ ਭੂਲ ਰਹਾ ਹੈ? ਸੋ ਕਹਤੇ ਹੈਂ:
Prof. Sahib Singhਤੂੰ ਤਾਂ ਭੁਲੇਖੇ ਵਿਚ ਪੈ ਕੇ ਠਗ-ਬੂਟੀ ਖਾਈ ਜਾ ਰਿਹਾ ਹੈਂ ॥੧॥ ਰਹਾਉ ॥

ਪਦ ਅਰਥ ਭੂਲੌ = ਭੁਲੇਖੇ ਵਿਚ ਪਿਆ ਹੋਇਆ ਹੈ। ਠਗਮੂਰੀ = ਠਗ-ਬੂਟੀ, ਧਤੂਰਾ ॥੧॥ ਰਹਾਉ ॥

SikhNet (Spanish)y en total ignorancia lames el veneno que te quita la Conciencia de tu ser? (1-Pausa)

ਜੈਸੇ; ਮੀਨੁ ਪਾਨੀ ਮਹਿ ਰਹੈ ॥

jaise; meen paanee meh rahai |

Sant Singh KhalsaYou are like a fish living in the water;
Manmohan SinghThou are like a fish, which abides in water,
Manmohan Singh (Punjabi)ਤੂੰ ਉਸ ਮੱਛੀ ਦੀ ਮਾਨੰਦ ਹੈ, ਜੋ ਜਲ ਅੰਦਰ ਵਸਦੀ ਹੈ,
Fareedkot Teekaਜੈਸੇ ਮਛੁ ਪਾਨੀ ਮੇਂ ਰਹਿਤਾ ਹੈ॥
Prof. Sahib Singhਜਿਵੇਂ ਮੱਛੀ ਪਾਣੀ ਵਿਚ (ਬੇ-ਫ਼ਿਕਰ ਹੋ ਕੇ) ਰਹਿੰਦੀ-

ਪਦ ਅਰਥ ਮੀਨੁ = ਮੱਛੀ।

SikhNet (Spanish)Cuando el pez vive en el agua,

ਕਾਲ ਜਾਲ ਕੀ ਸੁਧਿ. ਨਹੀ ਲਹੈ ॥

kaal jaal kee sudh. nahee lahai |

Sant Singh Khalsayou do not see the net of death.
Manmohan Singhbut thinks not of the deadly net.
Manmohan Singh (Punjabi)ਪਰੰਤੂ ਪ੍ਰਾਣ-ਨਾਸਕ ਫੰਧੇ ਦਾ ਖਿਆਲ ਨਹੀਂ ਕਰਦੀ।
Fareedkot Teekaਕਾਲ ਰੂਪ ਜਾਲ ਕੀ ਸੁਧ ਨਹੀਂ ਲੇਤਾ ਹੈ॥
Prof. Sahib Singhਮੌਤ-ਜਾਲ ਦੀ ਸੋਝੀ ਨਹੀਂ ਲੈਂਦੀ (ਭਾਵ, ਇਹ ਨਹੀਂ ਸਮਝਦੀ ਕਿ ਇਹ ਜਾਲ ਮੇਰੀ ਮੌਤ ਦਾ ਕਾਰਨ ਬਣੇਗਾ),

ਪਦ ਅਰਥ ਕਾਲ ਜਾਲ ਕੀ = ਮੌਤ-ਰੂਪ ਜਾਲ ਦੀ। ਸੁਧਿ = ਸੂਝ।

SikhNet (Spanish)no ve la red ni la muerte cerca.

ਜਿਹਬਾ ਸੁਆਦੀ; ਲੀਲਿਤ ਲੋਹ ॥

jihabaa suaadee; leelit loh |

Sant Singh KhalsaTrying to taste the flavor, you swallow the hook.
Manmohan SinghThrough the relish of tongue, it swallows iron,
Manmohan Singh (Punjabi)ਜੀਭ ਦੇ ਸੁਆਦ ਰਾਹੀਂ ਇਹ ਲੋਹੇ ਨੂੰ ਨਿਗਲ ਜਾਂਦੀ ਹੈ।
Fareedkot Teekaਜਿਹਬਾ ਕੇ ਸ੍ਵਾਦ ਵਾਸਤੇ ਮਛੀ ਲੋਹੇ ਕੀ ਕੁੰਡੀ ਕੋ (ਲੀਲਿਤ) ਨਿਗਲ ਜਾਤੀ ਹੈ॥
Prof. Sahib Singhਜੀਭ ਦੇ ਸੁਆਦ ਪਿੱਛੇ ਲੋਹੇ ਦੀ ਕੁੰਡੀ ਨਿਗਲ ਲੈਂਦੀ ਹੈ (ਤੇ ਪਕੜੀ ਜਾਂਦੀ ਹੈ);

ਪਦ ਅਰਥ ਲੀਲਿਤ = ਨਿਗਲਦੀ ਹੈ। ਲੋਹ = ਲੋਹੇ ਦੀ ਕੁੰਡੀ।

SikhNet (Spanish)Y engañado por la ilusión del sabor en el paladar, muerde el anzuelo.

ਐਸੇ ਕਨਿਕ ਕਾਮਨੀ ਬਾਧਿਓ ਮੋਹ ॥੧॥

aise kanik kaamanee baadhio moh |1|

Sant Singh KhalsaYou are bound by attachment to wealth and woman. ||1||
Manmohan Singhlike this the mortal is bound by the love of gold and a damsel.
Manmohan Singh (Punjabi)ਏਸੇ ਤਰ੍ਹਾਂ ਹੀ ਆਦਮੀ ਸੋਨੇ ਅਤੇ ਮੁਟਿਆਰ ਦੇ ਪਿਆਰ ਨਾਲ ਬੰਨਿਆਂ (ਮੋਹਿਆ) ਹੋਇਆ ਹੈ।
Fareedkot Teekaਇਸੀ ਪ੍ਰਕਾਰ ਜੀਵ (ਕਨਿਕ) ਸ੍ਵਰਨਾਦ ਔਰ (ਕਾਮਨੀ) ਇਸਤ੍ਰੀ ਕੇ ਮੋਹਿ ਮੇਂ ਬੰਧਾ ਹੂਆ ਹੈ॥੧॥
Prof. Sahib Singhਤਿਵੇਂ ਹੀ ਤੂੰ ਸੋਨੇ ਤੇ ਇਸਤ੍ਰੀ ਦੇ ਮੋਹ ਵਿਚ ਬੱਝਾ ਪਿਆ ਹੈਂ (ਤੇ ਆਪਣੀ ਆਤਮਕ ਮੌਤ ਸਹੇੜ ਰਿਹਾ ਹੈਂ) ॥੧॥

ਪਦ ਅਰਥ ਕਨਿਕ = ਸੋਨਾ। ਕਾਮਨੀ = ਇਸਤ੍ਰੀ ॥੧॥

SikhNet (Spanish)Y tú haces lo mismo cegado por el deseo de tener sexo, placeres y dinero. (1)

ਜਿਉ ਮਧੁ ਮਾਖੀ. ਸੰਚੈ ਅਪਾਰ ॥

jiau madh maakhee. sanchai apaar |

Sant Singh KhalsaThe bee stores up loads of honey;
Manmohan SinghAs the bee hoards up much honey,
Manmohan Singh (Punjabi)ਜਿਸ ਤਰ੍ਹਾਂ ਮੱਖੀ ਬਹੁਤਾ ਸ਼ਹਿਦ ਇਕੱਠਾ ਕਰਦੀ ਹੈ,
Fareedkot Teekaਜੈਸੇ ਮਾਖੀ ਸਹਿਤ ਕੋ (ਅਪਾਰ) ਬਹੁਤ ਸਿੰਚਨ ਕਰਤੀ ਹੈ॥
Prof. Sahib Singhਜਿਵੇਂ ਮੱਖੀ ਬਹੁਤ ਸ਼ਹਿਦ ਇਕੱਠਾ ਕਰਦੀ ਹੈ,

ਪਦ ਅਰਥ ਮਧੂ = ਸ਼ਹਿਦ। ਸੰਚੈ = ਇਕੱਠਾ ਕਰਦੀ ਹੈ।

SikhNet (Spanish)La abeja colecta la miel en su panal

ਮਧੁ ਲੀਨੋ; ਮੁਖਿ ਦੀਨੀ ਛਾਰੁ ॥

madh leeno; mukh deenee chhaar |

Sant Singh Khalsathen someone comes and takes the honey, and throws dust in its mouth.
Manmohan Singhand man takes the honey and throws dust into its mouth (so is the case with man's amassed wealth).
Manmohan Singh (Punjabi)ਅਤੇ ਬੰਦਾ ਸ਼ਹਿਦ ਲੈ ਲੈਂਦਾ ਹੈ ਅਤੇ ਇਸ ਦੇ ਮੂੰਹ ਵਿੱਚ ਘੱਟਾ ਪਾਉਂਦਾ ਹੈ (ਉਹ ਹੀ ਹੈ ਦਸਾ ਜੀਵ ਦੇ ਇਕੱਠੇ ਕੀਤੇ ਹੋਏ ਧਨ ਦੀ)।
Fareedkot Teekaਤਿਸ ਕੇ ਮੁਖ ਮੇਂ (ਛਾਰੁ) ਧੂਆਂ ਦੇ ਕਰ ਮਧੁਹਾ ਨੇ ਸਹਿਤ ਕੋ ਲੇ ਲੀਆ ਹੈ॥
Prof. Sahib Singhਪਰ ਮਨੁੱਖ (ਆ ਕੇ) ਸ਼ਹਿਦ ਲੈ ਲੈਂਦਾ ਹੈ ਤੇ ਉਸ ਮੱਖੀ ਦੇ ਮੂੰਹ ਵਿਚ ਸੁਆਹ ਪਾਂਦਾ ਹੈ (ਭਾਵ, ਉਸ ਮੱਖੀ ਨੂੰ ਕੁਝ ਭੀ ਨਹੀਂ ਦੇਂਦਾ);

ਪਦ ਅਰਥ ਮੁਖਿ = ਮੂੰਹ ਵਿਚ। ਛਾਰੁ = ਸੁਆਹ।

SikhNet (Spanish)y ve como el hombre le echa polvo y huye con la miel.

ਗਊ ਬਾਛ ਕਉ; ਸੰਚੈ ਖੀਰੁ ॥

gaoo baachh kau; sanchai kheer |

Sant Singh KhalsaThe cow stores up loads of milk;
Manmohan SinghThe cow stores up milk for her calf,
Manmohan Singh (Punjabi)ਗਾਂ ਆਪਣੇ ਵੱਛੇ ਲਈ ਦੁੱਧ ਇਕੱਠਾ ਕਰਦੀ ਹੈ,
Fareedkot Teekaਜੈਸੇ ਗਊ ਬਛੇ ਕੇ ਵਾਸਤੇ ਦੂਧ ਕੋ ਇਕਠਾ ਰਖਤੀ ਹੈ॥
Prof. Sahib Singhਜਿਵੇਂ ਗਊ ਆਪਣੇ ਵੱਛੇ ਲਈ ਦੁੱਧ (ਥਣਾਂ ਵਿਚ) ਇਕੱਠਾ ਕਰਦੀ ਹੈ,

ਪਦ ਅਰਥ ਬਾਛ ਕਉ = ਵੱਛੇ ਲਈ। ਖੀਰੁ = ਦੁੱਧ।

SikhNet (Spanish)La vaca produce leche para alimentar a sus becerros

ਗਲਾ ਬਾਂਧਿ; ਦੁਹਿ ਲੇਇ ਅਹੀਰੁ ॥੨॥

galaa baandh; duhi lee aheer |2|

Sant Singh Khalsathen the milkman comes and ties it by its neck and milks it. ||2||
Manmohan Singhbut the milkman ties the calf by the neck and milks the cow.
Manmohan Singh (Punjabi)ਪਰੰਤੂ ਗੁਆਲਾ ਵੱਛੇ ਨੂੰ ਗਰਦਨੋਂ ਬੰਨ੍ਹ ਕੇ ਗਾ ਨੂੰ ਚੋ ਲੈਂਦਾ ਹੈ।
Fareedkot Teekaਪ੍ਰੰਤੂ ਤਿਸ ਕੇ ਗਲੇ ਕੋ ਬਾਂਧਕਰ ਅਹੀਰ ਦੂਧ ਚੋਇ ਲੇਤਾ ਹੈ॥੨॥
Prof. Sahib Singhਪਰ ਗੁੱਜਰ ਗਲਾਵਾਂ ਪਾ ਕੇ ਦੁੱਧ ਚੋ ਲੈਂਦਾ ਹੈ ॥੨॥

ਪਦ ਅਰਥ ਦੁਹਿ ਲੇਇ = ਚੋ ਲੈਂਦਾ ਹੈ। ਅਹੀਰੁ = ਗੁੱਜਰ ॥੨॥

SikhNet (Spanish)pero el granjero la ata del cuello y se lleva su leche. (2)

ਮਾਇਆ ਕਾਰਨਿ; ਸ੍ਰਮੁ ਅਤਿ ਕਰੈ ॥

maaeaa kaaran; sram at karai |

Sant Singh KhalsaFor the sake of Maya, the mortal works very hard.
Manmohan SinghFor wealth, man makes great effort.
Manmohan Singh (Punjabi)ਧੰਨ-ਦੌਲਤ ਦੇ ਵਾਸਤੇ ਆਦਮੀ ਬਹੁਤ ਉਪਰਾਲਾ ਕਰਦਾ ਹੈ।
Fareedkot Teekaਤੈਸੇ ਮਾਯਾ ਕੇ ਵਾਸਤੇ ਜੀਵ ਅਤਿਸੈ ਕਰ ਕਸ਼ਟ ਕਰਤਾ ਹੈ॥
Prof. Sahib Singhਤਿਵੇਂ ਮੂਰਖ ਮਨੁੱਖ ਮਾਇਆ ਦੀ ਖ਼ਾਤਰ ਬੜੀ ਮਿਹਨਤ ਕਰਦਾ ਹੈ,

ਪਦ ਅਰਥ ਸ੍ਰਮੁ = ਮਿਹਨਤ।

SikhNet (Spanish)El ser humano hace todo tipo de esfuerzos para obtener dinero,

ਸੋ ਮਾਇਆ ਲੈ ਗਾਡੈ ਧਰੈ ॥

so maaeaa lai gaaddai dharai |

Sant Singh KhalsaHe takes the wealth of Maya, and buries it in the ground.
Manmohan SinghThat wealth, he takes and buries in the ground.
Manmohan Singh (Punjabi)ਉਸ ਦੌਲਤ ਨੂੰ ਲੈ ਕੇ ਉਹ ਜਮੀਨ ਵਿੱਚ ਦਬ ਦਿੰਦਾ ਹੈ।
Fareedkot Teekaਪੁਨਾ ਸੋ ਮਾਯਾ ਲੈਕਰ ਕੇ ਧਰਤੀ ਮੇਂ ਗਾਡਤਾ ਹੈ॥
Prof. Sahib Singhਉਸ ਨੂੰ ਕਮਾ ਕੇ ਧਰਤੀ ਵਿਚ ਨੱਪ ਰੱਖਦਾ ਹੈ,

ਪਦ ਅਰਥ ਗਾਡੈ = (ਧਰਤੀ ਵਿਚ) ਦੱਬ ਦੇਂਦਾ ਹੈ।

SikhNet (Spanish)y va y esconde la bolsa en el seno de la tierra

ਅਤਿ ਸੰਚੈ. ਸਮਝੈ ਨਹੀ, ਮੂੜੑ ॥

at sanchai. samajhai nahee, moorra |

Sant Singh KhalsaHe acquires so much, but the fool does not appreciate it.
Manmohan SinghHe amasses it a great deal, but the fool understands not.
Manmohan Singh (Punjabi)ਉਹ ਇਸ ਨੂੰ ਬਹੁਤ ਜਿਆਦਾ ਜਮ੍ਹਾਂ ਕਰਦਾ ਹੈ, ਪਰੰਤੂ ਮੂਰਖ ਸਮਝਦਾ ਨਹੀਂ।
Fareedkot Teekaਅਤਿਸੈ ਕਰ ਸੰਚਨ ਕਰ ਰਹਾ ਹੈ ਮੂਰਖ ਸਮਝਤਾ ਨਹੀਂ ਹੈ॥
Prof. Sahib Singhਮੂਰਖ ਬੜੀ ਇਕੱਠੀ ਕਰੀ ਜਾਂਦਾ ਹੈ ਪਰ ਸਮਝਦਾ ਨਹੀਂ,

ਪਦ ਅਰਥ ਮੂੜ੍ਹ੍ਹ = ਮੂਰਖ।

SikhNet (Spanish)y sigue acumulando más y más sin ni siquiera considerar qué tanto la tierra,

ਧਨੁ ਧਰਤੀ. ਤਨੁ ਹੋਇ ਗਇਓ ਧੂੜਿ ॥੩॥

dhan dharatee. tan hoe geo dhoorr |3|

Sant Singh KhalsaHis wealth remains buried in the ground, while his body turns to dust. ||3||
Manmohan SinghHis riches remain in the ground and his body becomes dust.
Manmohan Singh (Punjabi)ਉਸ ਦੀ ਦੌਲਤ ਜਮੀਨ ਵਿੱਚ ਹੀ ਰਹਿ ਜਾਂਦੀ ਹੈ ਅਤੇ ਉਸ ਸਦੀ ਦੇਹਿ ਮਿੱਟੀ ਹੋ ਜਾਂਦੀ ਹੈ।
Fareedkot Teekaਜਬ ਤਨ ਧੂੜ ਹੋ ਗਿਆ ਤਬ ਧਨ ਧਰਤੀ ਮੇਂ ਹੀ ਦਬਾ ਹੂਆ ਰਹਿ ਗਿਆ॥੩॥
Prof. Sahib Singhਕਿ ਧਨ ਜ਼ਮੀਨ ਵਿਚ ਹੀ ਦੱਬਿਆ ਪਿਆ ਰਹਿੰਦਾ ਹੈ ਤੇ (ਮੌਤ ਆਇਆਂ) ਸਰੀਰ ਮਿੱਟੀ ਹੋ ਜਾਂਦਾ ਹੈ ॥੩॥

ਪਦ ਅਰਥ ਧੂੜਿ = ਮਿੱਟੀ ॥੩॥

SikhNet (Spanish)como sus riquezas, se convertirán en polvo al final. (3)

ਕਾਮ ਕ੍ਰੋਧ; ਤ੍ਰਿਸਨਾ ਅਤਿ ਜਰੈ ॥

kaam krodh; trisanaa at jarai |

Sant Singh KhalsaHe burns in tremendous sexual desire, unresolved anger and desire.
Manmohan SinghMan burns with great lust, wrath and avarice.
Manmohan Singh (Punjabi)ਇਨਸਾਨ ਘਣੇਰੀ ਸ਼ਹਿਵਤ ਗੁੱਸੇ ਅਤੇ ਲਾਲਚ ਨਾਲ ਸੜਦਾ ਹੈ।
Fareedkot Teekaਕਾਮ, ਕ੍ਰੋਧ ਅਰ ਤ੍ਰਿਸਨਾ ਕਰ ਜੀਵ ਅਤੀ ਜਰਤਾ ਹੈ॥
Prof. Sahib Singh(ਮੂਰਖ ਮਨੁੱਖ) ਕਾਮ ਕ੍ਰੋਧ ਅਤੇ ਤ੍ਰਿਸ਼ਨਾ ਵਿਚ ਬਹੁਤ ਖਿੱਝਦਾ ਹੈ,

ਪਦ ਅਰਥ ਜਰੈ = ਸੜਦਾ ਹੈ।

SikhNet (Spanish)Uno se consume en el fuego de la lujuria y el enojo,

ਸਾਧਸੰਗਤਿ; ਕਬਹੂ. ਨਹੀ ਕਰੈ ॥

saadhasangat; kabahoo. nahee karai |

Sant Singh KhalsaHe never joins the Saadh Sangat, the Company of the Holy.
Manmohan SinghHe joins not the society of the saints ever.
Manmohan Singh (Punjabi)ਸਤਿਸੰਗਤ ਨਾਲ ਉਹ ਕਦੇ ਭੀ ਨਹੀਂ ਜੁੜਦਾ।
Fareedkot Teekaਸਾਧੋਂ ਕੀ ਸੰਗਤਿ ਕਬੀ ਭੀ ਨਹੀਂ ਕਰਤਾ ਹੈ॥
Prof. Sahib Singhਕਦੇ ਭੀ ਸਾਧ-ਸੰਗਤ ਵਿਚ ਨਹੀਂ ਬੈਠਦਾ।
SikhNet (Spanish)sin conservar para nada la compañía de los Santos.

ਕਹਤ ਨਾਮਦੇਉ; ਤਾ ਚੀ ਆਣਿ ॥

kehat naamadeo; taa chee aan |

Sant Singh KhalsaSays Naam Dayv, seek God's Shelter;
Manmohan SinghSays Namdev, seek thou that Lord's protection,
Manmohan Singh (Punjabi)ਨਾਮਦੇਵ ਜੀ ਆਖਦੇ ਹਨ, ਤੂੰ ਉਸ ਪ੍ਰਭੂ ਦੀ ਪਨਾਹ ਲੈ,
Fareedkot Teekaਸ੍ਰੀ ਨਾਮਦੇਵ ਜੀ ਕਹਿਤੇ ਹੈਂ: (ਤਾਂ) ਤਿਸ ਪਰਮੇਸ੍ਵਰ ਕੀ (ਆਣਿ) ਸਰਣ ਹੋ ਕਰ॥
Prof. Sahib Singhਨਾਮਦੇਵ ਆਖਦਾ ਹੈ ਕਿ ਉਸ (ਪ੍ਰਭੂ) ਦੀ ਓਟ (ਲੈ),

ਪਦ ਅਰਥ ਤਾ ਚੀ = ਉਸ (ਪ੍ਰਭੂ) ਦੀ। ਆਣਿ = ਓਟ, ਆਸਰਾ।

SikhNet (Spanish)Dice Nam Dev, oh hermano, busca el Refugio de tu Dios

ਨਿਰਭੈ ਹੋਇ. ਭਜੀਐ ਭਗਵਾਨ ॥੪॥੧॥

nirabhai hoe. bhajeeai bhagavaan |4|1|

Sant Singh Khalsabe fearless, and vibrate on the Lord God. ||4||1||
Manmohan Singhand becoming fear-free contemplate the Auspicious Lord.
Manmohan Singh (Punjabi)ਅਤੇ ਨਿੱਡਰ ਹੋ ਆਪਣੇ ਮੁਬਾਰਕ ਮਾਲਕ ਦਾ ਸਿਮਰਨ ਕਰ।
Fareedkot Teekaਨਿਰਭ੍ਯ ਹੋ ਕਰ ਕੇ ਭਗਵਾਨ ਕੋ ਭਜੀਏ॥੪॥੧॥☬ਏਕ ਕਾਲ ਮੇਂ ਬਿਸਨੁ ਨਾਮਦੇਵ ਕਾ ਨਿਸਚਾ ਦੇਖਨੇ ਵਾਸਤੇ ਪ੍ਰਤਖ ਹੂਏ ਅਰ ਨਾਮਦੇਵ ਨਮਸਕਾਰ ਕਰਨੇ ਲਗੇ ਕੋ ਕਹਾ: ਤੂੰ ਹਮਾਰੇ ਸਾਥ ਮਤ ਛੁਹੁ, ਤੂੰ ਨੀਚ ਜਾਤੀ ਵਾਲਾ ਹੈਂ। ਤਿਸ ਪਰ ਕਹਿਤੇ ਹੈਂ:
Prof. Sahib Singh(ਜੋ ਸਦਾ ਤੇਰੇ ਨਾਲ ਨਿੱਭਣ ਵਾਲਾ ਹੈ) ਨਿਡਰ ਹੋ ਕੇ ਭਗਵਾਨ ਦਾ ਸਿਮਰਨ ਕਰਨਾ ਚਾਹੀਦਾ ਹੈ ॥੪॥੧॥

* ਸ਼ਬਦ ਦਾ ਭਾਵ: ਮਾਇਆ ਦਾ ਸਾਥ ਕੱਚਾ ਹੈ। ਇਸ ਦੇ ਮੋਹ ਵਿਚ ਜੀਵਨ ਵਿਅਰਥ ਜਾਂਦਾ ਹੈ। ਸਾਧ-ਸੰਗਤ ਦੇ ਆਸਰੇ ਪ੍ਰਭੂ ਦਾ ਸਿਮਰਨ ਕਰਨਾ ਚਾਹੀਦਾ ਹੈ।

SikhNet (Spanish)y liberándote de tus miedos y temores, medita en tu Señor. (4-1)

Open this shabad →

Shabad Bhagat Namdev Ji Raag Saarang

ਬਦਹੁ. ਕੀ ਨ, ਹੋਡ ਮਾਧਉ; ਮੋ ਸਿਉ ॥

badahu. kee na, hodd maadhau; mo siau |

Sant Singh KhalsaWhy not make a bet with me, O Lord of Wealth?
Manmohan SinghWhy lay thou not a wager with me, O Lord of wealth?
Manmohan Singh (Punjabi)ਹੇ ਧਨ-ਦੋਲਤ ਦੇ ਸੁਆਮੀ! ਤੂੰ ਮੇਰੇ ਨਾਲ ਸ਼ਰਤ ਕਿਉਂ ਨਹੀਂ ਲਾਉਂਦਾ?
Fareedkot Teekaਹੇ ਮਾਧੋ! ਮੇਰੇ ਸਾਥ (ਹੋਡ) ਸਰਤ ਕਿਉਂ ਨਹੀਂ (ਬਦਹੁ) ਲਗਾਇ ਲੇਤੇ॥
Prof. Sahib Singhਹੇ ਮਾਧੋ! ਮੇਰੇ ਨਾਲ ਵਿਚਾਰ ਕਰ ਕੇ ਵੇਖ ਲੈ (ਇਹ ਗੱਲ ਸੱਚੀ ਹੈ ਕਿ)

ਪਦ ਅਰਥ ਕੀ ਨ = ਕਿਉਂ ਨਹੀਂ? ਬਦਹੁ = ਲਾਂਦੇ, ਮਿਥਦੇ। ਹੋਡ = ਸ਼ਰਤ। ਮੋ ਸਿਉ = ਮੇਰੇ ਨਾਲ। ਬਦਹੁ...ਸਿਉ = ਹੇ ਮਾਧੋ! ਮੇਰੇ ਨਾਲ ਸ਼ਰਤ ਕਿਉਂ ਨਹੀਂ ਲਾਂਦੇ? ਹੇ ਮਾਧੋ! ਮੇਰੇ ਨਾਲ ਸ਼ਰਤ ਲਾ ਕੇ ਵੇਖ ਲੈ; ਹੇ ਮਾਧੋ! ਮੇਰੇ ਨਾਲ ਬਹਿਸ ਕਰ ਕੇ ਵੇਖ ਲੈ, ਜੋ ਮੈਂ ਆਖਦਾ ਹਾਂ ਠੀਕ ਹੈ।

SikhNet (Spanish)Oh Dios, me hago una apuesta, que Tú, el Maestro, eres conocido por mí, Tu Sirviente,

ਠਾਕੁਰ ਤੇ ਜਨੁ. ਜਨ ਤੇ ਠਾਕੁਰੁ; ਖੇਲੁ ਪਰਿਓ ਹੈ ਤੋ ਸਿਉ ॥੧॥ ਰਹਾਉ ॥

tthaakur te jan. jan te tthaakur; khel pario hai to siau |1| rahaau |

Sant Singh KhalsaFrom the master comes the servant, and from the servant, comes the master. This is the game I play with You. ||1||Pause||
Manmohan SinghThe servant is known from his master and the master from his servant, This is my game with Thee, O Lord. Pause.
Manmohan Singh (Punjabi)ਨੌਕਰ ਉਸ ਦੇ ਮਾਲਕ ਤੋਂ ਜਾਣਿਆ ਜਾਂਦਾ ਹੈ ਅਤੇ ਮਾਲਕ ਉਸ ਦੇ ਨੌਕਰ ਤੋਂ। ਇਹ ਹੀ ਹੈ ਮੇਰੀ ਖੇਡ ਤੇਰੇ ਨਾਲ। ਠਹਿਰਾਉ।
Fareedkot Teekaਠਾਕੁਰ ਤੇ ਜਨ ਜਾਨਾ ਜਾਤਾ ਹੈ ਅਰ ਜਨ ਕਰ ਕੇ ਠਾਕੁਰ ਜਾਣੀਤਾ ਹੈ। ਐਸੇ ਹੀ ਅਸਮਾਦਿਕ ਭਗਤੋਂ ਕਾ ਤੇਰੇ ਸਾਥ ਖੇਲ ਪੜ ਰਹਾ ਹੈ, ਭਾਵ ਜੋ ਹਮ ਸੇਵਕ ਹੈਂ ਤਾਂ ਤੂੰ ਠਾਕੁਰ ਕਹਾਵਤਾ ਹੈ॥੧॥ ਰਹਾਉ ॥☬ਜੇ ਕਹੇ ਤੈਨੇ ਮੇਰੇ ਕੋ ਕੈਸੇ ਜਾਨਾ ਹੈ? ਤਿਸ ਪਰ ਕਹਿਤੇ ਹੈਂ:
Prof. Sahib Singhਇਹ ਜਗਤ-ਖੇਡ ਤੇਰੀ ਤੇ ਸਾਡੀ ਜੀਵਾਂ ਦੀ ਸਾਂਝੀ ਖੇਡ ਹੈ, (ਕਿਉਂਕਿ) ਮਾਲਕ ਤੋਂ ਸੇਵਕ ਤੇ ਸੇਵਕ ਤੋਂ ਮਾਲਕ (ਦੀ ਪੀੜ੍ਹੀ ਚਲਦੀ ਹੈ, ਭਾਵ, ਜੇ ਮਾਲਕ ਹੋਵੇ ਤਾਂ ਹੀ ਉਸ ਦਾ ਕੋਈ ਸੇਵਕ ਬਣ ਸਕਦਾ ਹੈ, ਤੇ ਜੇ ਸੇਵਕ ਹੋਵੇ ਤਾਂ ਹੀ ਉਸ ਦਾ ਕੋਈ ਮਾਲਕ ਅਖਵਾ ਸਕੇਗਾ। ਸੋ, ਮਾਲਕ-ਪ੍ਰਭੂ ਅਤੇ ਸੇਵਕ ਦੀ ਹਸਤੀ ਸਾਂਝੀ ਹੈ) ॥੧॥ ਰਹਾਉ ॥

ਪਦ ਅਰਥ ਖੇਲੁ = ਜਗਤ-ਰੂਪ ਖੇਡ। ਤੋ ਸਿਉ = ਤੇਰੇ ਨਾਲ। ਖੇਲੁ...ਸਿਉ = ਇਹ ਜਗਤ-ਖੇਡ ਸਾਡੀ ਤੇਰੇ ਨਾਲ (ਸਾਂਝੀ) ਪਈ ਹੋਈ ਹੈ; ਇਹ ਤੇਰੀ ਸਾਡੀ ਸਾਂਝੀ ਖੇਡ ਹੈ ॥੧॥ ਰਹਾਉ ॥

SikhNet (Spanish)y que yo soy conocido por Ti; ambos somos jugadores del mismo juego. (1-Pausa)

ਆਪਨ ਦੇਉ. ਦੇਹੁਰਾ ਆਪਨ; ਆਪ ਲਗਾਵੈ ਪੂਜਾ ॥

aapan deo. dehuraa aapan; aap lagaavai poojaa |

Sant Singh KhalsaYou Yourself are the deity, and You are the temple of worship. You are the devoted worshipper.
Manmohan SinghThou Thyself are the deity, Thyself the temple and Thyself the worshipper, O Lord.
Manmohan Singh (Punjabi)ਤੂੰ ਆਪੇ ਦੇਵਤਾ ਹੈ, ਆਪੇ ਹੀ ਮੰਦਰ ਅਤੇ ਆਪੇ ਹੀ ਪੂਜਾ ਕਰਨ ਵਾਲਾ, ਹੇ ਸੁਆਮੀ!
Fareedkot Teekaਹੇ ਪ੍ਰਭੂ! ਤੂੰ ਆਪੇ ਹੀ ਦੇਹੁਰਾ ਹੈਂ ਔਰ ਆਪ ਹੀ ਬੀਚ ਦੇਵਤਾ ਹੈਂ। ਔਰ ਤੂੰ ਆਪ ਹੀ ਤਿਸ ਕੀ ਪੂਜਾ ਮੇਂ ਮਨੁ ਲਾਵਤਾ ਹੈਂ, ਭਾਵ ਪੂਜਾ ਕਰਤਾ ਹੈਂ॥
Prof. Sahib Singhਹੇ ਮਾਧੋ! ਤੂੰ ਆਪ ਹੀ ਦੇਵਤਾ ਹੈਂ, ਆਪ ਹੀ ਮੰਦਰ ਹੈਂ, ਤੂੰ ਆਪ ਹੀ (ਜੀਵਾਂ ਨੂੰ ਆਪਣੀ) ਪੂਜਾ ਵਿਚ ਲਗਾਉਂਦਾ ਹੈਂ।

ਪਦ ਅਰਥ ਦੇਉ = ਦੇਵਤਾ। ਆਪਨ = ਤੂੰ ਆਪ ਹੀ।

SikhNet (Spanish)Tú Mismo eres el Templo, la Deidad y quién la alaba,

ਜਲ ਤੇ ਤਰੰਗ. ਤਰੰਗ ਤੇ ਹੈ ਜਲੁ; ਕਹਨ ਸੁਨਨ ਕਉ ਦੂਜਾ ॥੧॥

jal te tarang. tarang te hai jal; kehan sunan kau doojaa |1|

Sant Singh KhalsaFrom the water, the waves rise up, and from the waves, the water. They are only different by figures of speech. ||1||
Manmohan SinghFrom the water rise the waves and from the waves the water But both have different Names in conversation.
Manmohan Singh (Punjabi)ਪਾਣੀ ਤੋਂ ਲਹਿਰਾਂ ਉਤਪੰਨ ਹੁੰਦੀਆਂ ਹਨ ਅਤੇ ਲਹਿਰਾਂ ਤੋਂ ਂ ਪਾਣੀ। ਪਰੰਤੂ ਬੋਲਚਾਲ ਵਿੱਚ ਦੋਨਾਂ ਦੇ ਵੱਖਰੇ ਨਾਮ ਹਨ।
Fareedkot Teekaਜੈਸੇ ਜਲ ਤੇ ਤਰੰਗ ਉਤਪਤਿ ਹੋਤਾ ਹੈ ਔਰ ਉਸ ਤਰੰਗ ਕੇ ਅਭਾਵ ਤੇ ਜਲੁ ਹੀ ਹੈ, ਕੇਵਲ ਕਹਿਣੇ ਸੁਨਣੇ ਮਾਤ੍ਰ ਦੂਜਾ ਹੈ॥੧॥
Prof. Sahib Singhਪਾਣੀ ਤੋਂ ਲਹਿਰਾਂ (ਉਠਦੀਆਂ ਹਨ), ਲਹਿਰਾਂ (ਦੇ ਮਿਲਣ) ਤੋਂ ਪਾਣੀ (ਦੀ ਹਸਤੀ) ਹੈ, ਇਹ ਸਿਰਫ਼ ਆਖਣ ਨੂੰ ਤੇ ਸੁਣਨ ਨੂੰ ਹੀ ਵੱਖੋ-ਵੱਖ ਹਨ (ਭਾਵ, ਇਹ ਸਿਰਫ਼ ਕਹਿਣ-ਮਾਤ੍ਰ ਗੱਲ ਹੈ ਕਿ ਇਹ ਪਾਣੀ ਹੈ, ਤੇ ਇਹ ਲਹਿਰਾਂ ਹਨ) ॥੧॥

ਪਦ ਅਰਥ ਤਰੰਗ = ਲਹਿਰਾਂ। ਦੂਜਾ = ਵੱਖੋ-ਵੱਖਰਾ ॥੧॥

SikhNet (Spanish)sí, del agua se levanta la ola y las olas también son de agua y su distinción pertenece a la ilusión. (1)

ਆਪਹਿ ਗਾਵੈ. ਆਪਹਿ ਨਾਚੈ; ਆਪਿ ਬਜਾਵੈ ਤੂਰਾ ॥

aapeh gaavai. aapeh naachai; aap bajaavai tooraa |

Sant Singh KhalsaYou Yourself sing, and You Yourself dance. You Yourself blow the bugle.
Manmohan SinghThou Thyself sing, Thyself dance and Thyself play the bugle.
Manmohan Singh (Punjabi)ਤੂੰ ਖੁਦ ਗਾਉਂਦਾ ਹੈ, ਖੁਦ ਨੱਚਦਾ ਹੈ, ਅਤੇ ਖੁਦ ਹੀ ਤੁਰਮ ਵਜਾਉਦਾ ਹੈ।
Fareedkot Teekaਤੂੰ ਆਪੇ ਹੀ ਗਾਵਤਾ ਹੈਂ ਅਰ ਆਪੇ ਹੀ ਨਿਰਤਕਾਰੀ ਕਰਤਾ ਹੈਂ ਅਰ ਆਪ ਹੀ (ਤੂਰਾ) ਪਖਾਵਜ ਬਜਾਵਤਾ ਹੈਂ॥
Prof. Sahib Singh(ਹੇ ਮਾਧੋ!) ਤੂੰ ਆਪ ਹੀ ਗਾਂਦਾ ਹੈਂ, ਤੂੰ ਆਪ ਹੀ ਨੱਚਦਾ ਹੈਂ, ਤੂੰ ਆਪ ਹੀ ਵਾਜਾ ਵਜਾਉਂਦਾ ਹੈਂ।

ਪਦ ਅਰਥ ਤੂਰਾ = ਵਾਜਾ।

SikhNet (Spanish)Tú Mismo cantas, tocas y bailas con el clarinete. Dice Nam Dev, oh Dios, sólo Tú eres mi Maestro,

ਕਹਤ ਨਾਮਦੇਉ. ਤੂੰ ਮੇਰੋ ਠਾਕੁਰੁ; ਜਨੁ ਊਰਾ. ਤੂ ਪੂਰਾ ॥੨॥੨॥

kehat naamadeo. toon mero tthaakur; jan aooraa. too pooraa |2|2|

Sant Singh KhalsaSays Naam Dayv, You are my Lord and Master. Your humble servant is imperfect; You are perfect. ||2||2||
Manmohan SinghSays Namdev, Thou alone are my Lord I, Thy servant, am imperfect and Thou are Perfect.
Manmohan Singh (Punjabi)ਨਾਮਦੇਵ ਜੀ ਆਖਦੇ ਹਨ, ਕੇਵਲ ਤੂੰ ਹੀ ਮੇਰਾ ਸੁਆਮੀ ਹੈ। ਮੈਂ ਤੇਰਾ ਨੌਕਰ, ਨਾਮੁਕੰਮਲ ਹਾਂ ਅਤੇ ਤੂੰ ਮੁਕੰਮਲ ਹੈ।
Fareedkot Teekaਨਾਮਦੇਵ ਜੀ ਕਹਿਤੇ ਹੈਂ: ਤੂੰ ਮੇਰਾ ਠਾਕੁਰ, ਮੈਂ ਜਨ (ਊਰਾ) ਕਮ ਹੂੰ ਔਰ ਤੂੰ ਸਰਬ ਗੁਣੋਂ ਕਰ ਪੂਰਾ ਹੈਂ॥੨॥੨॥☬ਭਗਤ ਮੇਂ ਐਸੀ ਨਿੰਮ੍ਰਤਾ ਦੇਖ ਕਰ ਸ੍ਰੀ ਭਗਵਾਨ ਜੀ ਭਗਤੋਂ ਕੀ ਵਡਿਆਈ ਕਰਤੇ ਹੈਂ: ਸ੍ਰੀ ਗੁਰੂ ਅਰਜਨ ਸਾਹਿਬ ਜੀ ਭਾਈ ਗੁਰਦਾਸ ਜੀ ਪ੍ਰਤੀ ਸੁਨਾਵਤੇ ਹੈਂ:
Prof. Sahib Singhਨਾਮਦੇਵ ਆਖਦਾ ਹੈ ਕਿ ਹੇ ਮਾਧੋ! ਤੂੰ ਮੇਰਾ ਮਾਲਕ ਹੈਂ, (ਇਹ ਠੀਕ ਹੈ ਕਿ ਮੈਂ) ਤੇਰਾ ਦਾਸ (ਤੈਥੋਂ ਬਹੁਤ) ਛੋਟਾ ਹਾਂ ਅਤੇ ਤੂੰ ਮੁਕੰਮਲ ਹੈਂ (ਪਰ ਜੇ ਦਾਸ ਨਾ ਹੋਵੇ ਤਾਂ ਤੂੰ ਮਾਲਕ ਕਿਵੇਂ ਅਖਵਾਏਂ? ਸੋ, ਮੈਨੂੰ ਆਪਣਾ ਸੇਵਕ ਬਣਾਈ ਰੱਖ) ॥੨॥੨॥

ਪਦ ਅਰਥ ਊਰਾ = ਘੱਟ ॥੨॥੨॥

* ਸ਼ਬਦ ਦਾ ਭਾਵ: ਜੀਵਾਤਮਾ ਅਤੇ ਪਰਮਾਤਮਾ ਦਾ ਅਸਲਾ ਇੱਕੋ ਹੀ ਹੈ, ਵਿਤ ਦਾ ਫ਼ਰਕ ਹੈ।

SikhNet (Spanish)sí, Tú eres Perfecto mientras que yo estoy privado de toda Virtud. (2-2)

Open this shabad →

Shabad Bhagat Namdev Ji Raag Saarang continues on Ang 1253

ਦਾਸ ਅਨਿੰਨ; ਮੇਰੋ ਨਿਜ ਰੂਪ ॥

daas anin; mero nij roop |

Sant Singh KhalsaSays God: my slave is devoted only to me; he is in my very image.
Manmohan SinghSays the Lord, "My slave, who adores none but me, is my own embodiment".
Manmohan Singh (Punjabi)ਪ੍ਰਭੂ ਆਖਦਾ ਹੈ, "ਮੇਰਾ ਗੋਲਾ, ਜੋ ਕੇਵਲ ਮੇਰੀ ਹੀ ਉਪਾਸ਼ਨਾ ਕਰਦਾ ਹੈ, ਮੇਰਾ ਨਿਜ ਦਾ ਹੀ ਸਰੂਪ ਹੈ।
Fareedkot Teekaਜੋ ਅਨਿਨ ਦਾਸ ਅਰਥਾਤ ਮੇਰੇ ਸੇ ਬਿਨਾਂ ਔਰ ਕੋ ਨਹੀਂ ਜਾਨਤਾ ਹੈ, ਵਹੁ ਮੇਰਾ ਆਪਣਾ ਹੀ ਸ੍ਵਰੂਪ ਹੈ॥
Prof. Sahib Singhਜੋ (ਮੇਰਾ) ਦਾਸ ਮੈਥੋਂ ਬਿਨਾ ਕਿਸੇ ਹੋਰ ਨਾਲ ਪਿਆਰ ਨਹੀਂ ਕਰਦਾ, ਉਹ ਮੇਰਾ ਆਪਣਾ ਸਰੂਪ ਹੈ;

ਪਦ ਅਰਥ ਅਨਿੰਨ = (Skt. अनन्य) ਜਿਸ ਦਾ ਪ੍ਰੇਮ ਕਿਸੇ ਹੋਰ ਨਾਲ ਨਾ ਹੋਵੇ। ਨਿਜ = ਆਪਣਾ।

SikhNet (Spanish)Dice Dios, aquéllos que dedican su ser a Mí, pertenecen a Mi Ser Íntimo. Los que logran Mi Visión aún por un instante,

ਦਰਸਨ ਨਿਮਖ, ਤਾਪ ਤ੍ਰਈ ਮੋਚਨ; ਪਰਸਤ ਮੁਕਤਿ ਕਰਤ, ਗ੍ਰਿਹ ਕੂਪ ॥੧॥ ਰਹਾਉ ॥

darasan nimakh, taap tree mochan; parasat mukat karat, grih koop |1| rahaau |

Sant Singh KhalsaThe sight of him, even for an instant, cures the three fevers; his touch brings liberation from the deep dark pit of household affairs. ||1||Pause||
Manmohan SinghA moment's sight of him removes man's three fevers and his touch extricates him from the wells of the household. Pause.
Manmohan Singh (Punjabi)ਉਸ ਦਾ ਇਕ ਮੁਹਤ ਦਾ ਦੀਦਾਰ ਬੰਦੇ ਦੇ ਤਿੰਨੇ ਬੁਖਾਰ ਦੂਰ ਕਰ ਦਿੰਦਾ ਹੈ ਅਤੇ ਉਸ ਦੀ ਤੋਂ ਹ ਉਸ ਨੂੰ ਗ੍ਰਿਹਸਥ ਦੇ ਖੂਹ ਵਿਚੋਂ ਬਾਹਰ ਕਢ ਦਿੰਦੀ ਹੈ। ਠਹਿਰਾਉ।
Fareedkot Teekaਤਿਸ ਕਾ ਨਿਮਖ ਮਾਤ੍ਰ ਦਰਸਨ ਕੀਆ ਹੂਆ ਤੀਨੋਂ ਤਾਪੋਂ ਕੋ ਨਿਬ੍ਰਤ ਕਰਤਾ ਹੈ ਔਰ ਪਰਸਣੇ ਕਰ ਅਰਥਾਤ ਤਿਸ ਕੇ ਵਾਕਸਨ ਮੇਂ ਧਾਰਨੇ ਕਰ ਗ੍ਰਿਹ ਕੂਪ ਤੇ ਛੁਟਕਾਇ ਦੇਤਾ ਹੈ, ਭਾਵ ਸੰਸਾਰ ਬੰਧਨਾ ਤੇ ਰਹਿਤ ਕਰ ਦੇਤਾ ਹੈ॥੧॥ ਰਹਾਉ ॥
Prof. Sahib Singhਉਸ ਦਾ ਇਕ ਪਲ ਭਰ ਦਾ ਦਰਸ਼ਨ ਤਿੰਨੇ ਹੀ ਤਾਪ ਦੂਰ ਕਰ ਦੇਂਦਾ ਹੈ, ਉਸ (ਦੇ ਚਰਨਾਂ) ਦੀ ਛੋਹ ਗ੍ਰਿਹਸਤ ਦੇ ਜੰਜਾਲ-ਰੂਪ ਖੂਹ ਵਿਚੋਂ ਕੱਢ ਲੈਂਦੀ ਹੈ ॥੧॥ ਰਹਾਉ ॥

ਪਦ ਅਰਥ ਨਿਮਖ (Skt. निमेष) ਅੱਖ ਫਰਕਣ ਜਿਤਨੇ ਸਮੇ ਲਈ। ਤਾਪ ਤ੍ਰਈ = ਤਿੰਨੇ ਹੀ ਤਾਪ (ਆਧਿ, ਬਿਆਧਿ, ਉਪਾਧਿ)। ਮੋਚਨ = ਨਾਸ ਕਰਨ ਵਾਲਾ। ਪਰਸਤ = (ਚਰਨ) ਛੋਹਿਆਂ। ਗ੍ਰਿਹ ਕੂਪ = ਘਰ (ਦੇ ਜੰਜਾਲ)-ਰੂਪ ਖੂਹ ॥੧॥ ਰਹਾਉ ॥

SikhNet (Spanish)son liberados de las tres plagas y los que están en Comunión Conmigo, los libero del pozo de los enredos del hogar. (1-Pausa)

ਮੇਰੀ ਬਾਂਧੀ. ਭਗਤੁ ਛਡਾਵੈ; ਬਾਂਧੈ ਭਗਤੁ. ਨ ਛੂਟੈ ਮੋਹਿ ॥

meree baandhee. bhagat chhaddaavai; baandhai bhagat. na chhoottai mohi |

Sant Singh KhalsaThe devotee can release anyone from my bondage, but I cannot release anyone from his.
Manmohan SinghMy saint can release one bound by me, but I can release not one bound by my saint.
Manmohan Singh (Punjabi)ਮੇਰੇ ਬੰਨ੍ਹੇ ਹੋਏ ਨੂੰ ਮੇਰਾ ਸਾਧੂ ਛੜ ਸਕਦਾ ਹੈ, ਪਰ ਮੇਰੇ ਸਾਧੂ ਦੇ ਬੰਨ੍ਹੇ ਹੋਏ ਨੂੰ ਮੈਂ ਛਡ ਨਹੀਂ ਸਕਦਾ।
Fareedkot Teekaਮੇਰੀ ਬਾਂਧੀ ਹੂਈ ਪਰਤਗ੍ਯਾ ਕੋ ਭਗਤੁ ਛੁਡਾਇ ਦੇਤਾ ਹੈ ਔਰ ਜੋ ਭਗਤੁ ਪਰਤਗ੍ਯਾ ਬਾਂਧ ਸੇ ਮੇਰੇ ਸੇ ਛੂਟਤੀ ਨਹੀਂ ਹੈ॥
Prof. Sahib Singhਮੇਰੀ ਬੱਧੀ ਹੋਈ (ਮੋਹ ਦੀ) ਗੰਢ ਨੂੰ ਮੇਰਾ ਭਗਤ ਖੋਲ੍ਹ ਲੈਂਦਾ ਹੈ, ਪਰ ਜਦੋਂ ਮੇਰਾ ਭਗਤ (ਮੇਰੇ ਨਾਲ ਪ੍ਰੇਮ ਦੀ ਗੰਢ) ਬੰਨ੍ਹਦਾ ਹੈ ਉਹ ਮੈਥੋਂ ਖੁਲ੍ਹ ਨਹੀਂ ਸਕਦੀ।

ਪਦ ਅਰਥ ਮੋਹਿ = ਮੇਰੇ ਪਾਸੋਂ, ਮੈਥੋਂ।

SikhNet (Spanish)Lo que ato Yo, mi Devoto lo puede desatar, pero aquello que Mi Devoto ata, ni Yo Mismo lo desato, pues el Lazo del Amor Me Somete a Mí con Mi Devoto,

Open this shabad (6 lines, Angs 1252-1253) →

Ang 1252 of 1430