ੴ

ਸਿੱਖਬਾਣੀ · SikhBani

ਸੁਖੁ ਦੁਖੁ ਜਿਹ ਪਰਸੈ ਨਹੀ ਲੋਭੁ ਮੋਹੁ ਅਭਿਮਾਨੁ ॥

sukh dukh jih parasai nahee lobh mohu abhimaan
Guru Tegh Bahadur Ji ਗੁਰੂ ਤੇਗ਼ ਬਹਾਦਰ ਜੀ · Salok Ninth Mehl · Ang 1427 · 2 lines
Translations

ਸੁਖੁ ਦੁਖੁ ਜਿਹ ਪਰਸੈ ਨਹੀ; ਲੋਭੁ ਮੋਹੁ ਅਭਿਮਾਨੁ ॥

sukh dukh jih parasai nahee; lobh mohu abhimaan |

Sant Singh KhalsaOne who is not touched by pleasure or pain, greed, emotional attachment and egotistical pride
Manmohan SinghWhomsoever touch not pleasure, pain, avarice, worldly love and self-conceit.
Manmohan Singh (Punjabi)ਜਿਸ ਨੂੰ ਖੁਸ਼ੀ, ਪੀੜ, ਲਾਲਚ, ਸੰਸਾਰੀ ਮਮਤਾ ਅਤੇ ਸਵੈ-ਹੰਗਤਾ ਛੂੰਹਦੇ ਨਹੀਂ।
Fareedkot Teekaਹੇ ਮਨ! ਜਿਸ ਕੋ ਸੁਖ ਦੁਖ ਕਾ ਸਪਰਸ਼ ਨਹੀਂ ਦੋਨੋਂ ਅਵਸਥਾ ਮੇਂ ਏਕ ਰਸ ਰਹਿਤਾ ਹੈ ਔਰ ਲੋਭ, ਮੋਹ, ਹੰਕਾਰ ਜਿਸ ਕੋ ਨਹੀਂ ਹੈਂ॥
Prof. Sahib Singhਜਿਸ ਮਨੁੱਖ (ਦੇ ਹਿਰਦੇ) ਨੂੰ ਸੁਖ ਦੁਖ ਨਹੀਂ ਪੋਹ ਸਕਦਾ, ਲੋਭ ਮੋਹ ਅਹੰਕਾਰ ਨਹੀਂ ਪੋਹ ਸਕਦਾ (ਭਾਵ, ਜਿਹੜਾ ਮਨੁੱਖ ਸੁਖ ਦੁਖ ਵੇਲੇ ਆਤਮਕ ਜੀਵਨ ਵਲੋਂ ਨਹੀਂ ਡੋਲਦਾ, ਜਿਸ ਉਤੇ ਲੋਭ ਮੋਹ ਅਹੰਕਾਰ ਆਪਣਾ ਜ਼ੋਰ ਨਹੀਂ ਪਾ ਸਕਦਾ),

ਪਦ ਅਰਥ ਜਿਹ = ਜਿਸ (ਦੇ ਮਨ) ਨੂੰ। ਪਰਸੈ = ਛੁੰਹਦਾ। ਅਭਿਮਾਨੁ = ਅਹੰਕਾਰ।

SikhNet (Spanish)Quien no es tocado por el placer o el dolor, la avaricia, el apego emocional y el orgullo egoísta,

ਕਹੁ ਨਾਨਕ. ਸੁਨੁ ਰੇ ਮਨਾ; ਸੋ ਮੂਰਤਿ ਭਗਵਾਨ ॥੧੩॥

kahu naanak. sun re manaa; so moorat bhagavaan |13|

Sant Singh Khalsa- says Nanak, listen, mind: he is the very image of God. ||13||
Manmohan SinghSays Nanak, hearken, O man, He is the very image of the Lord.
Manmohan Singh (Punjabi)ਗੁਰੂ ਜੀ ਆਖਦੇ ਹਨ, ਸੁਣ ਹੇ ਇਨਸਾਨ! ਉਹ ਸੁਆਮੀ ਦੀ ਹੀ ਤਸਵੀਰ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਮਨ ਸੁਣ! ਸੋ ਸੰਤ ਭਗਵਾਨ ਕੀ ਮੂਰਤਿ, ਭਾਵ ਸਰੂਪ ਹੈ॥੧੩॥
Prof. Sahib Singhਨਾਨਕ ਆਖਦਾ ਹੈ- ਹੇ ਮਨ! ਸੁਣ, ਉਹ ਮਨੁੱਖ (ਸਾਖਿਆਤ) ਪਰਮਾਤਮਾ ਦਾ ਰੂਪ ਹੈ ॥੧੩॥

ਪਦ ਅਰਥ ਸੋ = ਉਹ (ਮਨੁੱਖ)। ਮੂਰਤਿ ਭਗਵਾਨ = ਭਗਵਾਨ ਦਾ ਸਰੂਪ ॥੧੩॥

SikhNet (Spanish)dice Nanak, escucha mente, ese ser es la mera Imagen de Dios. (13)
Answers quote the Granth verbatim with Ang citations. AI commentary is not Gurbani and not a religious ruling.