ੴ

ਸਿੱਖਬਾਣੀ · SikhBani

ਉਸਤਤਿ ਨਿੰਦਿਆ ਨਾਹਿ ਜਿਹਿ ਕੰਚਨ ਲੋਹ ਸਮਾਨਿ ॥

ausatat nindiaa naeh jihi kanchan loh samaan
Guru Tegh Bahadur Ji ਗੁਰੂ ਤੇਗ਼ ਬਹਾਦਰ ਜੀ · Salok Ninth Mehl · Ang 1427 · 2 lines
Translations

ਉਸਤਤਿ ਨਿੰਦਿਆ ਨਾਹਿ ਜਿਹਿ; ਕੰਚਨ ਲੋਹ ਸਮਾਨਿ ॥

ausatat nindiaa naeh jihi; kanchan loh samaan |

Sant Singh KhalsaOne who is beyond praise and slander, who looks upon gold and iron alike
Manmohan SinghHe who is above praise and dispraise and, to whom gold and iron are alike;
Manmohan Singh (Punjabi)ਜੋ ਵਡਿਆਈ ਅਤੇ ਬਦਖੋਈ ਤੋਂ ਉਚੇਰੇ ਹੈ ਅਤੇ ਜਿਸ ਲਈ ਸੋਨਾ ਤੇ ਲੋਹਾ ਇਕ ਬਰਾਬਰ ਹਨ।
Fareedkot Teekaਹੇ ਮਨ ਸੁਨ! ਜਿਸ ਕੋ ਉਸਤਤਿ ਔਰ ਨਿੰਦਾ ਸਪਰਸ਼ ਨਹੀਂ ਕਰਤੀ ਹੈਂ ਔਰ ਸੋਇਨਾ ਅਰ ਲੋਹਾ ਜਿਸ ਕੋ ਤੁਲ ਹੈ॥
Prof. Sahib Singhਜਿਸ ਮਨੁੱਖ (ਦੇ ਮਨ) ਨੂੰ ਉਸਤਤਿ ਨਹੀਂ (ਡੁਲਾ ਸਕਦੀ) ਨਿੰਦਿਆ ਨਹੀਂ (ਡੁਲਾ ਸਕਦੀ), ਜਿਸ ਨੂੰ ਸੋਨਾ ਅਤੇ ਲੋਹਾ ਇਕੋ ਜਿਹੇ (ਦਿੱਸਦੇ ਹਨ, ਭਾਵ, ਜੋ ਲਾਲਚ ਵਿਚ ਨਹੀਂ ਫਸਦਾ),

ਪਦ ਅਰਥ ਉਸਤਤਿ = ਵਡਿਆਈ। ਜਿਹਿ = ਜਿਸ (ਦੇ ਮਨ) ਨੂੰ। ਕੰਚਨ = ਸੋਨਾ। ਲੋਹ = ਲੋਹਾ। ਸਮਾਨਿ = ਇਕੋ ਜਿਹਾ।

SikhNet (Spanish)Quien está más allá de la alabanza o la calumnia, quien ve el oro y el hierro igual,

ਕਹੁ ਨਾਨਕ. ਸੁਨਿ ਰੇ ਮਨਾ; ਮੁਕਤਿ ਤਾਹਿ ਤੈ ਜਾਨਿ ॥੧੪॥

kahu naanak. sun re manaa; mukat taeh tai jaan |14|

Sant Singh Khalsa- says Nanak, listen, mind: know that such a person is liberated. ||14||
Manmohan SinghSays Nanak, hearken thou, O man, deem thou him to be emancipated.
Manmohan Singh (Punjabi)ਗੁਰੂ ਜੀ ਫਰਮਾਉਂਦੇ ਹਨ, ਤੂੰ ਸੁਣ ਹੇ ਬੰਦੇ! ਕਿ ਉਸ ਨੂੰ ਤੂੰ ਮੋਖਸ਼ ਹੋਇਆ ਹੋਇਆ ਸਮਝ ਲੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਕੋ ਤੂੰ ਮੁਕਤਿ ਪੁਰਖ ਸਮਝ॥੧੪॥
Prof. Sahib Singhਨਾਨਕ ਆਖਦਾ ਹੈ- ਹੇ ਮਨ! ਸੁਣ, ਇਹ ਗੱਲ (ਪੱਕ) ਜਾਣ ਕਿ ਉਸ ਨੂੰ ਮੋਹ ਤੋਂ ਛੁਟਕਾਰਾ ਮਿਲ ਚੁੱਕਾ ਹੈ ॥੧੪॥

ਪਦ ਅਰਥ ਮੁਕਤਿ = ਮੋਹ ਤੋਂ ਖ਼ਲਾਸੀ। ਤਾਹਿ = ਉਸ (ਮਨੁੱਖ) ਨੇ (ਪ੍ਰਾਪਤ ਕੀਤੀ ਹੈ)। ਤੇ = ਤੂੰ। ਜਾਨਿ = ਸਮਝ ਲੈ ॥੧੪॥

SikhNet (Spanish)dice Nanak, escucha mente, considera a esa persona liberada. (14)
Answers quote the Granth verbatim with Ang citations. AI commentary is not Gurbani and not a religious ruling.