ੴ

ਸਿੱਖਬਾਣੀ · SikhBani

ਹਮ ਕੁਚਲ ਕੁਚੀਲ ਅਤਿ ਅਭਿਮਾਨੀ ਮਿਲਿ ਸਬਦੇ ਮੈਲੁ ਉਤਾਰੀ ॥੧॥

ham kuchal kucheel at abhimaanee mil sabade mail utaaree 1
Guru Amardas Ji ਗੁਰੂ ਅਮਰਦਾਸ ਜੀ · Raag Raamkalee · Ang 910, 911 · 33 lines
Translations

ਰਾਮਕਲੀ ਮਹਲਾ ੩ ॥

raamakalee mahalaa 3 | Ang 910

Sant Singh KhalsaRaamkalee, Third Mehl:
Manmohan SinghRamkali 3rd Guru.
Manmohan Singh (Punjabi)ਰਾਮਕਲੀ ਤੀਜੀ ਪਾਤਿਸ਼ਾਹੀ।
SikhNet (Spanish)Ramkali, Mejl Guru Amar Das, Tercer Canal Divino.

ਹਮ ਕੁਚਲ ਕੁਚੀਲ. ਅਤਿ ਅਭਿਮਾਨੀ; ਮਿਲਿ ਸਬਦੇ. ਮੈਲੁ ਉਤਾਰੀ ॥੧॥

ham kuchal kucheel. at abhimaanee; mil sabade. mail utaaree |1| Ang 910

Sant Singh KhalsaI am filthy and polluted, proud and egotistical; receiving the Word of the Shabad, my filth is taken away. ||1||
Manmohan SinghI am fool, filthy and very proud. Receiving the Lord's Name, my pollution is eradicated.
Manmohan Singh (Punjabi)ਮੈਂ, ਗੰਦਾ ਮਲੀਨ ਅਤੇ ਪਰਮ ਹੰਕਾਰੀ ਹਾਂ। ਪ੍ਰਭੂ ਦੇ ਨਾਮ ਨੂੰ ਪਾ ਕੇ, ਮੇਰੀ ਮੈਲ ਨਸ਼ਟ ਹੋ ਗਈ ਹੈ।
Fareedkot Teekaਵਾ ਪਹਲੇ (ਹਮ) ਅਸੀਂ ਮੰਦ ਚਲਣ ਵਾਲੇ ਔ ਮਲੀਨ ਔਰ ਅਤੀ ਹੰਕਾਰੀ ਥੇ। ਅਬ ਸਤਿਗੁਰਾਂ ਕੇ ਉਪਦੇਸ ਨਾਲ ਮਿਲ ਕੇ ਪੂਰਬਉਕਤ ਮੈਲ ਉਤਾਰ ਦਿਤੀ ਹੈ। ਜੋ ਹੰਕਾਰ ਕੇ ਖੋਟੀ ਚਾਲ ਵਾਲੇ ਕੁਚੀਲ ਅਤੀ ਅਭਮਾਨੀ ਹੂਏ ਹੈਂ ਔਰ ਗੁਰੂਓਂ ਕੋ ਆਇਕੇ ਮਿਲੇ ਹੈਂ, ਤਿਨ (ਹਮ) ਤਮਾਮ ਕੀ ਸਤਿਗੁਰੋਂ ਨੇ ਪਾਪੋਂ ਕੀ ਮੈਲ ਉਤਾਰੀ ਹੈ॥੧॥
Prof. Sahib Singhਹੇ ਸੰਤ ਜਨੋ! ਅਸੀਂ ਸੰਸਾਰੀ-ਜੀਵ (ਆਮ ਤੌਰ ਤੇ) ਕੁਚੱਲਣੇ ਗੰਦੇ ਆਚਰਨ ਵਾਲੇ ਅਹੰਕਾਰੀ ਹੋਏ ਰਹਿੰਦੇ ਹਾਂ। (ਕਿਸੇ ਵਡਭਾਗੀ ਨੇ) ਗੁਰੂ ਦੇ ਸ਼ਬਦ ਵਿਚ ਜੁੜ ਕੇ ਵਿਕਾਰਾਂ ਦੀ ਮੈਲ ਆਪਣੇ ਮਨ ਤੋਂ ਉਤਾਰੀ ਹੁੰਦੀ ਹੈ ॥੧॥

ਪਦ ਅਰਥ ਹਮ = ਅਸੀਂ ਸੰਸਾਰੀ ਜੀਵ। ਕੁਚਲ = ਕੁਚੱਲਣੇ, ਕੋਝੀ ਜੀਵਨ-ਚਾਲ ਵਾਲੇ। ਕੁਚੀਲ = ਗੰਦੇ। ਮਿਲਿ = ਮਿਲ ਕੇ। ਸਬਦੇ = ਗੁਰੂ ਦੇ ਸ਼ਬਦ ਵਿਚ ਹੀ ॥੧॥

SikhNet (Spanish)Estoy sucio y contaminado, orgulloso y lleno de ego; recibiendo el Shabd del Guru, mi suciedad se desvanece. (1)

ਸੰਤਹੁ; ਗੁਰਮੁਖਿ ਨਾਮਿ ਨਿਸਤਾਰੀ ॥

santahu; guramukh naam nisataaree | Ang 910

Sant Singh KhalsaO Saints, the Gurmukhs are saved through the Naam, the Name of the Lord.
Manmohan SinghO saints, the Guru-wards are emancipated by the Name.
Manmohan Singh (Punjabi)ਹੇ ਸਾਧੂਓ! ਗੁਰੂ ਅਨੁਸਾਰੀਆਂ ਦਾ ਨਾਮ ਪਾਰ ਉਤਾਰਾ ਕਰ ਦਿੰਦਾ ਹੈ।
Fareedkot Teekaਹੇ ਸੰਤੋ! ਨਾਮ ਵਿਸੇਸ ਕਰ ਗੁਰੋਂ ਦੁਆਰੇ ਤਾਰਤਾ ਹੈ॥
Prof. Sahib Singhਹੇ ਸੰਤ ਜਨੋ! ਗੁਰੂ ਦੇ ਸਨਮੁਖ ਰਿਹਾਂ ਪਰਮਾਤਮਾ ਦੇ ਨਾਮ ਦੀ ਰਾਹੀਂ (ਸੰਸਾਰ-ਸਮੁੰਦਰ ਤੋਂ) ਪਾਰ-ਉਤਾਰਾ ਹੋ ਜਾਂਦਾ ਹੈ।

ਪਦ ਅਰਥ ਸੰਤਹੁ = ਹੇ ਸੰਤ ਜਨੋ! ਗੁਰਮੁਖਿ = ਗੁਰੂ ਦੇ ਸਨਮੁਖ ਰਿਹਾਂ। ਨਾਮਿ = ਪਰਮਾਤਮਾ ਦੇ ਨਾਮ ਦੀ ਰਾਹੀਂ। ਨਿਸਤਾਰੀ = ਪਾਰ-ਉਤਾਰਾ ਹੋ ਜਾਂਦਾ ਹੈ।

SikhNet (Spanish)Oh Santos, los Gurmukjs son salvados con el Naam, el Nombre del Señor,

ਸਚਾ ਨਾਮੁ ਵਸਿਆ ਘਟ ਅੰਤਰਿ; ਕਰਤੈ ਆਪਿ ਸਵਾਰੀ ॥੧॥ ਰਹਾਉ ॥

sachaa naam vasiaa ghatt antar; karatai aap savaaree |1| rahaau | Ang 910

Sant Singh KhalsaThe True Name abides deep within their hearts. The Creator Himself embellishes them. ||1||Pause||
Manmohan SinghThe True Name abides in their mind and Creator Himself embellishes them. Pause.
Manmohan Singh (Punjabi)ਸੱਚਾ ਨਾਮ ਉਹਨਾਂ ਦੇ ਹਿਰਦੇ ਅੰਦਰ ਵੱਸਦਾ ਹੈ ਅਤੇ ਸਿਰਜਣਹਾਰ ਆਪੇ ਹੀ ਉਹਨਾਂ ਨੂੰ ਸ਼ਸ਼ੋਭਤ ਕਰਦਾ ਹੈ। ਠਹਿਰਾਓ।
Fareedkot Teekaਜਿਨ ਕੇ ਰਿਦੇ ਅੰਤਰ ਗੁਰੋਂ ਦੁਆਰੇ ਸਾਚਾ ਨਾਮ ਵਸਿਆ ਹੈ ਤਿਨੋਂ ਕੀ ਬੁਧੀ ਕਰਤੇ ਨੇ ਆਪ ਸਵਾਰੀ ਹੈ॥੧॥ ਰਹਾਉ ॥
Prof. Sahib Singhਜਿਸ ਮਨੁੱਖ ਦੇ ਹਿਰਦੇ ਵਿਚ ਸਦਾ-ਥਿਰ ਪ੍ਰਭੂ ਦਾ ਨਾਮ ਵੱਸ ਪੈਂਦਾ ਹੈ, (ਸਮਝੋ) ਕਰਤਾਰ ਨੇ ਆਪ ਹੀ ਉਸ ਦੀ ਇੱਜ਼ਤ ਰੱਖ ਲਈ ॥੧॥ ਰਹਾਉ ॥

ਪਦ ਅਰਥ ਸਚਾ = ਸਦਾ ਕਾਇਮ ਰਹਿਣ ਵਾਲਾ। ਘਟ ਅੰਤਰਿ = ਹਿਰਦੇ ਵਿਚ। ਕਰਤੈ = ਕਰਤਾਰ ਨੇ। ਸਵਾਰੀ = ਪੈਜ ਰੱਖ ਲਈ ॥੧॥ ਰਹਾਉ ॥

SikhNet (Spanish)que habita en lo profundo de su corazón, así el Señor Creador los embellece.(1-Pausa)

ਪਾਰਸ ਪਰਸੇ. ਫਿਰਿ ਪਾਰਸੁ ਹੋਏ; ਹਰਿ ਜੀਉ ਅਪਣੀ ਕਿਰਪਾ ਧਾਰੀ ॥੨॥

paaras parase. fir paaras hoe; har jeeo apanee kirapaa dhaaree |2| Ang 911

Sant Singh KhalsaTouching the philosopher's stone, they themselves become the philosopher's stone; the Dear Lord Himself blesses them with His Mercy. ||2||
Manmohan SinghTouching the philosopher's stone they themselves ultimately become philosopher's stone and the reverend Lord showers His benediction on them.
Manmohan Singh (Punjabi)ਰਸਾਇਣ ਨਾਲ ਛੂਹ ਕੇ, ਉਹ ਖੁਦ ਓੜਕ ਨੂੰ ਰਸਾਇਣ ਹੋ ਜਾਂਦੇ ਹਨ ਅਤੇ ਪੂਜਯ ਪ੍ਰਭੂ ਉਹਨਾਂ ਉਤੇ ਆਪਣੀ ਰਹਿਮਤ ਧਾਰਦਾ ਹੈ।
Fareedkot Teekaਗੁਰੂ ਪਾਰਸ ਰੂਪ ਕੇ ਪਰਸਨੇ ਕਰ ਓਹ ਭੀ ਪਾਰਸ ਅਰਥਾਤ ਗੁਰੂ ਰੂਪ ਹੀ ਹੂਏ ਹੈਂ, ਕਿਉਂਕਿ ਤਿਨ ਪਰ ਹਰਿ ਜੀ ਨੇ ਅਪਨੀ ਬਹੁਤ ਹੀ ਕ੍ਰਿਪਾ (ਧਾਰੀ) ਕਰੀ ਹੈ⁽¹⁾॥੨॥
Prof. Sahib Singhਜਿਸ ਮਨੁੱਖ ਉਤੇ ਪ੍ਰਭੂ ਜੀ ਆਪਣੀ ਕਿਰਪਾ ਕਰਦੇ ਹਨ, ਉਹ ਮਨੁੱਖ ਗੁਰੂ-ਪਾਰਸ ਨੂੰ ਛੁਹ ਕੇ ਆਪ ਭੀ ਪਾਰਸ ਬਣ ਜਾਂਦਾ ਹੈ ॥੨॥

ਪਦ ਅਰਥ ਪਾਰਸ = ਲੋਹੇ ਨੂੰ ਸੋਨਾ ਕਰ ਦੇਣ ਵਾਲੀ ਪੱਥਰੀ, ਵਿਕਾਰੀ ਮਨਾਂ ਨੂੰ ਪਵਿੱਤਰ ਕਰਨ ਵਾਲਾ ਗੁਰੂ ਪਾਰਸ। ਪਰਸੇ = ਪਰਸਿ, ਛੁਹ ਕੇ ॥੨॥

SikhNet (Spanish)Frotándose con la Piedra Filosofal, ellos mismos se convierten en Ella y el Mismo Señor los bendice con Su Misericordia.(2)

ਇਕਿ ਭੇਖ ਕਰਹਿ. ਫਿਰਹਿ ਅਭਿਮਾਨੀ; ਤਿਨ ਜੂਐ ਬਾਜੀ ਹਾਰੀ ॥੩॥

eik bhekh kareh. fireh abhimaanee; tin jooai baajee haaree |3| Ang 911

Sant Singh KhalsaSome wear religious robes, and wander around in pride; they lose their life in the gamble. ||3||
Manmohan SinghSome wear sectarian dresses and wander about in pride. They lose their life-game in gamble.
Manmohan Singh (Punjabi)ਕਈ ਸੰਪਰਦਾਈ ਲਿਬਾਸ ਪਹਿਰਦੇ ਹਨ ਅਤੇ ਹੰਕਾਰ ਅੰਦਰ ਭਟਕਦੇ ਹਨ। ਉਹ ਆਪਣੀ ਜੀਵਨ ਖੇਡ ਨੂੰ ਜੂਏ ਵਿੱਚ ਹਾਰ ਦਿੰਦੇ ਹਨ।
Fareedkot Teekaਇਕ ਜੋ ਅਭਮਾਨੀ ਹੈਂ ਵਹੁ ਭੇਖ ਹੀ ਕਰਤੇ ਹੈਂ। ਤਿਨੋਂ ਨੇ (ਜੂਐ) ਛਲ ਰੂਪ ਸੰਸਾਰ ਮੇਂ ਅਪਨੀ ਮਾਨੁਖ ਜਨਮ ਰੂਪ ਬਾਜੀ ਹਾਰ ਦਈ ਹੈ॥੩॥
Prof. Sahib Singhਹੇ ਸੰਤ ਜਨੋ! ਜਿਹੜੇ ਅਨੇਕਾਂ ਜੀਵ ਧਾਰਮਿਕ ਬਾਣਾ ਪਾਈ ਫਿਰਦੇ ਹਨ ਤੇ ਉਸ ਭੇਖ ਦੇ ਕਾਰਨ ਅਹੰਕਾਰੀ ਹੋਏ ਫਿਰਦੇ ਹਨ, ਉਹਨਾਂ ਨੇ ਮਨੁੱਖਾ ਜਨਮ ਦੀ ਖੇਡ ਜੂਏ ਵਿਚ ਹਾਰ ਲਈ (ਜਾਣੋ) ॥੩॥

ਪਦ ਅਰਥ ਇਕਿ = {ਲਫ਼ਜ਼ 'ਇਕ' ਤੋਂ ਬਹੁ-ਵਚਨ}। ਤਿਨ = ਉਹਨਾਂ ਨੇ। ਜੂਐ = ਜੂਏ ਵਿਚ ॥੩॥

SikhNet (Spanish)Algunos viven engañando y vagan por todas partes guiados por su ego; ellos pierden cualquier mérito como humanos en una apuesta vana. (3)

ਇਕਿ. ਅਨਦਿਨੁ ਭਗਤਿ ਕਰਹਿ ਦਿਨੁ ਰਾਤੀ; ਰਾਮ ਨਾਮੁ ਉਰਿ ਧਾਰੀ ॥੪॥

eik. anadin bhagat kareh din raatee; raam naam ur dhaaree |4| Ang 911

Sant Singh KhalsaSome worship the Lord in devotion, night and day; day and night, they keep the Lord's Name enshrined in their hearts. ||4||
Manmohan SinghSome, night and day, ever perform Lord's service and keep the Lord's Name clasped to their heart.
Manmohan Singh (Punjabi)ਕਈ ਰੈਣ ਦਿਹੁੰ ਸਦਾ ਸੁਆਮੀ ਦੀ ਸੇਵਾ ਕਮਾਉਂਦੇ ਹਨ ਅਤੇ ਸੁਆਮੀ ਦੇ ਨਾਮ ਨੂੰ ਆਪਣੇ ਦਿਲ ਨਾਲ ਲਾਈ ਰੱਖਦੇ ਹਨ।
Fareedkot Teekaਇਕ ਰਾਤ ਦਿਨ ਇਕ ਰਸ ਭਗਤੀ ਕਰਤੇ ਹੈਂ ਔ ਰਾਮ ਨਾਮ ਕੀ ਪ੍ਰੀਤੀ ਤਿਨੋਂ ਨੇ ਰਿਦੇ ਮੇਂ ਧਾਰੀ ਹੈ॥੪॥
Prof. Sahib Singhਪਰ, ਹੇ ਸੰਤ ਜਨੋ! ਕਈ ਬੰਦੇ ਐਸੇ ਹਨ ਜੋ ਦਿਨ ਰਾਤ ਹਰ ਵੇਲੇ ਪਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਵਿਚ ਟਿਕਾ ਕੇ ਪਰਮਾਤਮਾ ਦੀ ਭਗਤੀ ਕਰਦੇ ਰਹਿੰਦੇ ਹਨ ॥੪॥

ਪਦ ਅਰਥ ਅਨਦਿਨੁ = ਹਰ ਰੋਜ਼। ਉਰਿ = ਹਿਰਦੇ ਵਿਚ ॥੪॥

SikhNet (Spanish)Algunos son Devotos incondicionales de Dios y enaltecen al Señor en su corazón.(4)

ਅਨਦਿਨੁ ਰਾਤੇ. ਸਹਜੇ ਮਾਤੇ; ਸਹਜੇ ਹਉਮੈ ਮਾਰੀ ॥੫॥

anadin raate. sahaje maate; sahaje haumai maaree |5| Ang 911

Sant Singh KhalsaThose who are imbued with Him night and day, are spontaneously intoxicated with Him; they intuitively conquer their ego. ||5||
Manmohan SinghThey, who are ever imbued with the Lord, remain intoxicated in equipoise and easily still their self-conceit.
Manmohan Singh (Punjabi)ਜੋ ਸਦਾ ਹੀ ਸੁਆਮੀ ਨਾਲ ਰੰਗੀਜੇ ਰਹਿੰਦੇ ਉਹ ਅਡੋਲਤਾ ਅੰਦਰ ਮਤਵਾਲੇ ਵਿਚਰਦੇ ਹਨ ਅਤੇ ਸੁਖੈਨ ਹੀ ਆਪਣੀ ਸਵੈ-ਹੰਗਤਾ ਨੂੰ ਮਾਰ ਲੈਂਦੇ ਹਨ।
Fareedkot Teekaਸਹਜ ਪਦ ਮੇਂ ਰਾਤ ਦਿਨ ਰੰਗੇ ਹੈਂ, ਉਸ ਕੀ ਮਸਤੀ ਮੇਂ ਮਸਤ ਰਹਿਤੇ ਹੈਂ, ਤਿਨੋਂ ਨੇ ਸੁਭਾਵਕ ਹੀ ਹਉਮੈ ਮਾਰੀ ਹੈ॥੫॥
Prof. Sahib Singhਜਿਹੜੇ ਮਨੁੱਖ ਹਰ ਵੇਲੇ ਨਾਮ-ਰੰਗ ਵਿਚ ਰੰਗੇ ਰਹਿੰਦੇ ਹਨ, ਉਹ ਆਤਮਕ ਅਡੋਲਤਾ ਵਿਚ ਮਸਤ ਰਹਿੰਦੇ ਹਨ, ਆਤਮਕ ਅਡੋਲਤਾ ਵਿਚ ਟਿਕ ਕੇ ਉਹ ਆਪਣੇ ਅੰਦਰੋਂ ਹਉਮੈ ਦੂਰ ਕਰ ਲੈਂਦੇ ਹਨ ॥੫॥

ਪਦ ਅਰਥ ਰਾਤੇ = ਰੰਗੇ ਹੋਏ। ਸਹਜੇ = ਸਹਿਜ, ਆਤਮਕ ਅਡੋਲਤਾ ਵਿਚ। ਮਾਤੇ = ਮਸਤ ॥੫॥

SikhNet (Spanish)Los que están imbuidos siempre en Dios, viven en Equilibrio y pueden deshacerse de su ego.(5)

ਭੈ ਬਿਨੁ ਭਗਤਿ. ਨ ਹੋਈ ਕਬ ਹੀ; ਭੈ ਭਾਇ ਭਗਤਿ ਸਵਾਰੀ ॥੬॥

bhai bin bhagat. na hoee kab hee; bhai bhaae bhagat savaaree |6| Ang 911

Sant Singh KhalsaWithout the Fear of God, devotional worship is never performed; through the Love and the Fear of God, devotional worship is embellished. ||6||
Manmohan SinghWithout the Lord's fear, His devotional service can be performed not ever. Through the Lord's love-in-fear. His worship is bedecked.
Manmohan Singh (Punjabi)ਪ੍ਰਭੂ ਦੇ ਡਰ ਦੇ ਬਾਝੋਂ ਉਸ ਦੀ ਪ੍ਰੇਮਮਈ ਸੇਵਾ, ਕਦਾਚਿਤ ਨਹੀਂ ਹੋ ਸਕਦੀ। ਪ੍ਰਭੂ ਦੀ ਡਰ ਵਾਲੀ ਪ੍ਰੀਤ ਦੇ ਰਾਹੀਂ ਉਸ ਦੀ ਉਪਾਸ਼ਨਾ ਨੂੰ ਚਾਰ ਚੰਨ ਲੱਗ ਜਾਂਦੇ ਹਨ।
Fareedkot Teekaਭੈ ਤੋਂ ਬਿਨਾਂ ਭਗਤੀ ਕਬੀ ਨਹੀਂ ਹੋਤੀ। ਜਿਨ ਕੋ ਪਰਮੇਸਰ ਕਾ ਭੈ ਹੂਆ ਹੈ, ਤਿਨ ਕੀ ਬੁਧੀ ਪ੍ਰੇਮਾਭਗਤੀ ਨੇ ਸਵਾਰੀ ਹੈ॥੬॥
Prof. Sahib Singhਹੇ ਸੰਤ ਜਨੋ! ਪ੍ਰਭੂ ਦਾ ਡਰ-ਅਦਬ ਹਿਰਦੇ ਵਿਚ ਰੱਖਣ ਤੋਂ ਬਿਨਾ ਪ੍ਰਭੂ ਦੀ ਭਗਤੀ ਨਹੀਂ ਹੋ ਸਕਦੀ। ਡਰ-ਅਦਬ, ਪ੍ਰੇਮ ਅਤੇ ਭਗਤੀ ਵਿਚ ਟਿਕਣ ਵਾਲਿਆਂ ਨੇ ਆਪਣੀ ਜ਼ਿੰਦਗੀ ਸੋਹਣੀ ਬਣਾ ਲਈ ॥੬॥

ਪਦ ਅਰਥ ਭੈ ਬਿਨੁ = ਪ੍ਰਭੂ ਦਾ ਡਰ ਰੱਖਣ ਤੋਂ ਬਿਨਾ। ਕਬ ਹੀ = ਕਦੇ ਭੀ। ਭੈ = ਡਰ ਵਿਚ। ਭਾਇ = ਪ੍ਰੇਮ ਵਿਚ ॥੬॥

SikhNet (Spanish)Sin fervor, uno no puede alabar al Señor; la Alabanza al Señor es la consagración del Amor Fervoroso. (6)

ਮਾਇਆ ਮੋਹੁ ਸਬਦਿ ਜਲਾਇਆ; ਗਿਆਨਿ ਤਤਿ ਬੀਚਾਰੀ ॥੭॥

maaeaa mohu sabad jalaaeaa; giaan tat beechaaree |7| Ang 911

Sant Singh KhalsaThe Shabad burns away emotional attachment to Maya, and then one contemplates the essence of spiritual wisdom. ||7||
Manmohan SinghThrough the Lord's Name, the attachment of the worldly valuables is burnt and the mortal reflects on the quintessence of gnosis.
Manmohan Singh (Punjabi)ਸਾਈਂ ਦੇ ਨਾਮ ਦੇ ਰਾਹੀਂ ਸੰਸਾਰੀ ਪਦਾਰਥਾਂ ਦੀ ਲਗਨ ਸੜ ਬਲ ਜਾਂਦੀ ਹੈ ਅਤੇ ਪ੍ਰਾਣੀ ਬ੍ਰਹਮ ਵੀਚਾਰ ਦੀ ਅਸਲੀਅਤ ਸੋਚਦਾ ਸਮਝਦਾ ਹੈ।
Fareedkot Teekaਮਾਇਆ ਕਾ ਮੋਹ ਗੁਰੋਂ ਕੇ ਉਪਦੇਸ ਸੇ ਜਲਾਇਆ ਹੈ ਪੁਨਾ ਤਤ ਗ੍ਯਾਨ ਕੇ ਬੀਚਾਰੀ ਹੂਏ ਹੈਂ॥੭॥
Prof. Sahib Singhਪ੍ਰਭੂ ਵਿਚ ਜੁੜ ਕੇ ਆਤਮਕ ਜੀਵਨ ਦੀ ਸੂਝ ਦੀ ਰਾਹੀਂ ਜਿਹੜੇ ਬੰਦੇ ਵਿਚਾਰਵਾਨ ਹੋ ਗਏ, ਉਹਨਾਂ ਨੇ ਗੁਰੂ ਦੇ ਸ਼ਬਦ ਦੀ ਰਾਹੀਂ ਆਪਣੇ ਅੰਦਰੋਂ ਮਾਇਆ ਦਾ ਮੋਹ ਸਾੜ ਲਿਆ ॥੭॥

ਪਦ ਅਰਥ ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਗਿਆਨਿ = ਆਤਮਕ ਜੀਵਨ ਦੀ ਸੂਝ ਨਾਲ। ਤਤਿ = ਜਗਤ ਦੇ ਮੂਲ ਪ੍ਰਭੂ ਵਿਚ ਜੁੜ ਕੇ। ਬੀਚਾਰੀ = ਵਿਚਾਰਵਾਨ ॥੭॥

SikhNet (Spanish)A través de la Palabra nos deshacemos de nuestros deseos y de nuestras falsas ilusiones, es entonces cuando logramos meditar realmente en la Quintaesencia de la Sabiduría. (7)

ਆਪੇ ਆਪਿ ਕਰਾਏ ਕਰਤਾ; ਆਪੇ ਬਖਸਿ ਭੰਡਾਰੀ ॥੮॥

aape aap karaae karataa; aape bakhas bhanddaaree |8| Ang 911

Sant Singh KhalsaThe Creator Himself inspires us to act; He Himself blesses us with His treasure. ||8||
Manmohan SinghThe Creator Himself makes man perform His service and Himself blesses him with the Name treasure.
Manmohan Singh (Punjabi)ਸਿਰਜਣਹਾਰ ਖੁਦ ਬੰਦੇ ਪਾਸੋਂ ਆਪਣੀ ਸੇਵਾ ਕਰਵਾਉਂਦਾ ਹੈ ਅਤੇ ਖੁਦ ਹੀ ਉਸ ਨੂੰ ਨਾਮ ਦਾ ਖਜਾਨਾਂ ਪ੍ਰਦਾਨ ਕਰਦਾ ਹੈ।
Fareedkot Teekaਇਸੀ ਸੇ ਤਿਨ ਕੀ ਇਹੁ ਭਾਵਨਾ ਹੂਈ ਹੈ ਕਿ ਆਪ ਵਹੁ ਕਰਤਾ ਕਰਮ ਕਰਾਵਤਾ ਹੈ ਔ ਆਪ ਹੀ ਬਖਸ ਕਰ ਕੇ ਭਗਤੀ ਕੇ ਭੰਡਾਰੀ ਬਨਾਵਤਾ ਹੈ॥੮॥
Prof. Sahib Singhਪਰ ਹੇ ਸੰਤ ਜਨੋ! ਪ੍ਰਭੂ ਆਪ ਹੀ (ਜੀਵਾਂ ਪਾਸੋਂ) ਆਪਣੀ ਭਗਤੀ ਕਰਾਂਦਾ ਹੈ, ਆਪ ਹੀ ਭਗਤੀ ਦੇ ਖ਼ਜ਼ਾਨੇ ਬਖ਼ਸ਼ਦਾ ਹੈ ॥੮॥

ਪਦ ਅਰਥ ਆਪੇ = ਆਪ ਹੀ। ਕਰਤਾ = ਕਰਤਾਰ। ਬਖਸਿ = ਬਖਸੇ, ਬਖ਼ਸਦਾ ਹੈ। ਭੰਡਾਰੀ = ਖ਼ਜ਼ਾਨੇ ॥੮॥

SikhNet (Spanish)Sí, el Señor Creador lo hace todo; Él Mismo nos bendice con el Tesoro de la Devoción. (8)

ਤਿਸ ਕਿਆ ਗੁਣਾ ਕਾ ਅੰਤੁ. ਨ ਪਾਇਆ; ਹਉ ਗਾਵਾ ਸਬਦਿ ਵੀਚਾਰੀ ॥੯॥

tis kiaa gunaa kaa ant. na paaeaa; hau gaavaa sabad veechaaree |9| Ang 911

Sant Singh KhalsaThe limits of His virtues cannot be found; I sing His Praises and contemplate the Word of the Shabad. ||9||
Manmohan SinghOf His virtues, I can know not the limit, I hymn His praise and reflect on His Name.
Manmohan Singh (Punjabi)ਉਸ ਦੀਆਂ ਨੇਕੀਆਂ ਦਾ ਮੈਂ ਪਾਰਾਵਾਰ ਨਹੀਂ ਪਾ ਸਕਦਾ। ਮੈਂ ਉਸ ਦਾ ਜੱਸ ਗਾਉਂਦਾ ਤੇ ਉਸ ਦੇ ਨਾਮ ਦਾ ਚਿੰਤਨ ਕਰਦਾ ਹਾਂ।
Fareedkot Teekaਤਿਸ ਵਾਹਿਗੁਰੂ ਕੇ ਗੁਣੋਂ ਕਾ ਅੰਤ ਕਿਸੀ ਨੇ ਨਹੀਂ ਪਾਇਆ ਹੈ। ਹਮ ਤੋ ਸਬਦਿ ਕੋ ਬੀਚਾਰ ਕੈ ਤਿਸੀ ਕੇ ਗੁਣ ਗਾਵਤੇ ਹੈਂ॥੯॥
Prof. Sahib Singhਹੇ ਸੰਤ ਜਨੋ! ਮੈਂ ਉਸ ਪ੍ਰਭੂ ਦੇ ਗੁਣਾਂ ਦਾ ਅੰਤ ਨਹੀਂ ਪਾ ਸਕਦਾ। (ਉਸ ਦੀ ਮਿਹਰ ਨਾਲ ਹੀ) ਮੈਂ ਉਸ ਦੇ ਗੁਣ ਗਾਂਦਾ ਹਾਂ, ਗੁਰੂ ਦੇ ਸ਼ਬਦ ਦੀ ਰਾਹੀਂ (ਉਸ ਦੇ ਗੁਣਾਂ ਦੀ) ਵਿਚਾਰ ਕਰਦਾ ਹਾਂ ॥੯॥

ਪਦ ਅਰਥ ਤਿਸ ਕਿਆ ਗੁਣਾ ਕਾ = ਉਸ ਪ੍ਰਭੂ ਦੇ ਗੁਣਾਂ ਦਾ {ਸੰਬੰਧਕ 'ਕਿਆ' ਦੇ ਕਾਰਨ ਲਫ਼ਜ਼ 'ਤਿਸੁ' ਦਾ (ੁ) ਉਡ ਗਿਆ ਹੈ}। ਹਉ = ਮੈਂ। ਗਾਵਾ = ਗਾਵਾਂ, ਮੈਂ ਗਾਂਦਾ ਹਾਂ ॥੯॥

SikhNet (Spanish)Los Límites de Su Virtud no pueden ser encontrados, yo canto Sus Alabanzas y medito en la Palabra del Shabd. (9)

ਹਰਿ ਜੀਉ ਜਪੀ. ਹਰਿ ਜੀਉ ਸਾਲਾਹੀ; ਵਿਚਹੁ ਆਪੁ ਨਿਵਾਰੀ ॥੧੦॥

har jeeo japee. har jeeo saalaahee; vichahu aap nivaaree |10| Ang 911

Sant Singh KhalsaI chant the Lord's Name, and praise my Dear Lord; egotism is eradicated from within me. ||10||
Manmohan SinghStilling my ego from within me, I remember and praise the sire Lord, my sire Lord.
Manmohan Singh (Punjabi)ਆਪਣੇ ਅੰਦਰੋਂ ਹੰਗਤਾ ਨੂੰ ਮੇਟ ਕੇ ਮੈਂ ਪੂਜਯ ਪ੍ਰਭੂ ਨੂੰ ਸਿਮਰਦਾ ਅਤੇ ਸਲਾਹੁੰਦਾ ਹਾਂ।
Fareedkot Teekaਇਸੀ ਸੇ ਮਨ ਕਰ ਕੇ ਹਰਿ ਜੀ ਕੋ ਜਪਤੇ ਹੈਂ ਔ ਬਾਣੀ ਕਰ ਕੇ ਹਰਿ ਜੀ ਕੋ ਸਲਾਹੁਤੇ ਹੈਂ, ਪੁਨਾ ਵਿਚੋਂ ਆਪਾ ਭਾਵ ਕੀ ਬ੍ਰਿਤੀ ਨਿਵਾਰੀ ਹੈ॥੧੦॥
Prof. Sahib Singhਹੇ ਸੰਤ ਜਨੋ! (ਉਸ ਦੀ ਕਿਰਪਾ ਨਾਲ ਹੀ) ਮੈਂ ਉਸ ਦਾ ਨਾਮ ਜਪਦਾ ਹਾਂ, ਉਸ ਦੀ ਸਿਫ਼ਤ-ਸਾਲਾਹ ਕਰਦਾ ਹਾਂ, ਅਤੇ ਆਪਣੇ ਅੰਦਰੋਂ ਹਉਮੈ ਦੂਰ ਕਰਦਾ ਹਾਂ ॥੧੦॥

ਪਦ ਅਰਥ ਜਪੀ = ਜਪੀਂ, ਮੈਂ ਜਪਦਾ ਹਾਂ। ਸਾਲਾਹੀ = ਸਾਲਾਹੀਂ, ਮੈਂ ਸਲਾਹੁੰਦਾ ਹਾਂ। ਆਪੁ = ਆਪਾ-ਭਾਵ ॥੧੦॥

SikhNet (Spanish)Canto el Nombre del Señor y Lo alabo, así el egoísmo es erradicado del interior. (10)

ਨਾਮੁ ਪਦਾਰਥੁ. ਗੁਰ ਤੇ ਪਾਇਆ; ਅਖੁਟ ਸਚੇ ਭੰਡਾਰੀ ॥੧੧॥

naam padaarath. gur te paaeaa; akhutt sache bhanddaaree |11| Ang 911

Sant Singh KhalsaThe treasure of the Naam is obtained from the Guru; the treasures of the True Lord are inexhaustible. ||11||
Manmohan SinghIt is from the Guru, that the Name's wealth is obtained. Inexhaustible are the True Lord's treasures.
Manmohan Singh (Punjabi)ਗੁਰਾਂ ਦੇ ਪਾਸੋਂ ਨਾਮ ਦੀ ਦੌਲਤ ਪ੍ਰਾਪਤ ਹੁੰਦੀ ਹੈ, ਅਮੁੱਕ ਹਨ ਸੱਚੇ ਸੁਆਮੀ ਦੇ ਖਜ਼ਾਨੇ।
Fareedkot Teekaਹਮਨੇ ਤੋ ਨਾਮ ਪਦਾਰਥੁ ਗੁਰੋਂ ਤੇ ਪਾਇਆ ਹੈ। ਕੈਸੇ ਗੁਰੂ ਹੈਂ? ਵਹੁ ਸਚੇ ਅਖੁਟੁ ਭੰਡਾਰੇ ਵਾਲੇ ਹੈਂ, ਭਾਵ ਸੇ ਭਗਤੀ ਕੀ ਤੋਟ ਜਿਸ ਕੇ ਨਹੀਂ ਹੈ॥੧੧॥
Prof. Sahib Singhਹੇ ਸੰਤ ਜਨੋ! ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਨਾਮ-ਖ਼ਜ਼ਾਨੇ ਕਦੇ ਮੁੱਕਣ ਵਾਲੇ ਨਹੀਂ ਹਨ, ਪਰ ਇਹ ਨਾਮ-ਪਦਾਰਥ ਗੁਰੂ ਪਾਸੋਂ ਮਿਲਦਾ ਹੈ ॥੧੧॥

ਪਦ ਅਰਥ ਪਦਾਰਥੁ = ਕੀਮਤੀ ਵਸਤ। ਤੇ = ਤੋਂ, ਪਾਸੋਂ। ਅਖੁਟ = ਕਦੇ ਨਾਹ ਮੁੱਕਣ ਵਾਲੇ। ਸਚੇ = ਸਦਾ-ਥਿਰ ਪ੍ਰਭੂ ਦੇ ॥੧੧॥

SikhNet (Spanish)El Tesoro del Naam es obtenido gracias al Guru; el Tesoro del Señor Verdadero es Inagotable. (11)

ਅਪਣਿਆ ਭਗਤਾ ਨੋ ਆਪੇ ਤੁਠਾ; ਅਪਣੀ ਕਿਰਪਾ ਕਰਿ ਕਲ ਧਾਰੀ ॥੧੨॥

apaniaa bhagataa no aape tutthaa; apanee kirapaa kar kal dhaaree |12| Ang 911

Sant Singh KhalsaHe Himself is pleased with His devotees; by His Grace, He infuses His strength within them. ||12||
Manmohan SinghThe Lord Himself is compassionate to His saints, By His grace, He installs His might within them.
Manmohan Singh (Punjabi)ਮਾਲਕ ਖੁਦ ਆਪਣੇ ਸੰਤਾਂ ਉਪਰ ਮਿਹਰਬਾਨ ਹੈ। ਆਪਣੀ ਦਇਆ ਧਾਰ ਕੇ ਉਹ ਆਪਣੀ ਸੱਤਿਆ ਉਹਨਾਂ ਦੇ ਅੰਦਰ ਅਸਥਾਪਨ ਕਰਦਾ ਹੈ।
Fareedkot Teeka(ਤੁਠਾ) ਪ੍ਰਸਿੰਨ ਹੂਆ ਹੂਆ ਅਪਣਿਆਂ ਭਗਤਾਂ ਕੋ ਗੁਰੂ ਆਪੇ ਰਖਤਾ ਹੈ, ਇਸੀ ਤੇ ਅਪਨੀ ਕ੍ਰਿਪਾ ਕਰ ਕੇ ਨਾਮ ਜਪਨੇ ਕੀ (ਕਲ) ਸਕਤੀ ਸਿਖੋਂ ਕੇ ਰਿਦੇ ਮੇਂ ਧਾਰੀ ਹੈ॥੧੨॥
Prof. Sahib Singhਹੇ ਸੰਤ ਜਨੋ! ਆਪਣੇ ਭਗਤਾਂ ਉਤੇ ਪ੍ਰਭੂ ਆਪ ਹੀ ਦਇਆਵਾਨ ਹੁੰਦਾ ਹੈ ਅਤੇ ਉਹਨਾਂ ਦੇ ਅੰਦਰ ਆਪ ਹੀ ਕਿਰਪਾ ਕਰ ਕੇ (ਨਾਮ ਜਪਣ ਦੀ) ਸੱਤਿਆ ਟਿਕਾਈ ਰੱਖਦਾ ਹੈ ॥੧੨॥

ਪਦ ਅਰਥ ਨੋ = ਨੂੰ। ਤੁਠਾ = ਦਇਆਵਾਨ ਹੁੰਦਾ ਹੈ। ਕਰਿ = ਕਰ ਕਰ ਕੇ। ਕਲ = ਸੱਤਾ। ਧਾਰੀ = ਟਿਕਾਂਦਾ ਹੈ ॥੧੨॥

SikhNet (Spanish)El Señor es Compasivo con Sus Devotos y por Su Gracia Él manifiesta Su Poder en ellos. (12)

ਤਿਨ ਸਾਚੇ ਨਾਮ ਕੀ ਸਦਾ ਭੁਖ ਲਾਗੀ; ਗਾਵਨਿ ਸਬਦਿ ਵੀਚਾਰੀ ॥੧੩॥

tin saache naam kee sadaa bhukh laagee; gaavan sabad veechaaree |13| Ang 911

Sant Singh KhalsaThey always feel hunger for the True Name; they sing and contemplate the Shabad. ||13||
Manmohan SinghThey ever hunger for the True Name and hymn and reflect on the Guru's word.
Manmohan Singh (Punjabi)ਉਹਨਾਂ ਨੂੰ ਸੱਚੇ ਨਾਮ ਦੀ ਹਮੇਸ਼ਾਂ ਭੁੱਖ ਲੱਗੀ ਰਹਿੰਦੀ ਹੈ ਅਤੇ ਉਹ ਗੁਰਾਂ ਦੀ ਬਾਣੀ ਨੂੰ ਗਾਉਂਦੇ ਤੇ ਸੋਚਦੇ ਬੀਚਾਰਦੇ ਹਨ।
Fareedkot Teekaਤਿਨ੍ਹੋਂ ਕੇ ਸਚੇ ਨਾਮ ਕੀ ਸਦਾ ਹੀ ਭੂਖ ਲਾਗੀ ਰਹਿਤੀ ਹੈ ਔ (ਸਬਦਿ) ਗੁਰ ਉਪਦੇਸ ਕੇ ਬੀਚਾਰ ਕੇ ਹਰੀ ਕੇ ਗੁਨ ਗਾਵਤੇ ਹੈਂ॥੧੩॥
Prof. Sahib Singh(ਇਸ ਦਾ ਸਿੱਟਾ ਇਹ ਨਿਕਲਦਾ ਹੈ ਕਿ) ਉਹਨਾਂ (ਭਗਤ ਜਨਾਂ) ਨੂੰ ਸਦਾ-ਥਿਰ ਪ੍ਰਭੂ ਦੇ ਨਾਮ ਦੀ ਸਦਾ ਭੁੱਖ ਲੱਗੀ ਰਹਿੰਦੀ ਹੈ, ਉਹ ਉੱਚੀ ਵਿਚਾਰ ਦੇ ਮਾਲਕ ਬੰਦੇ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਦੇ ਗੁਣ ਗਾਂਦੇ ਰਹਿੰਦੇ ਹਨ ॥੧੩॥

ਪਦ ਅਰਥ ਗਾਵਨਿ = ਗਾਂਦੇ ਹਨ। ਸਬਦਿ = ਸ਼ਬਦ ਦੀ ਰਾਹੀਂ। ਵੀਚਾਰੀ = ਵਿਚਾਰਵਾਨ ਹੋ ਕੇ ॥੧੩॥

SikhNet (Spanish)Ellos cantan y meditan en la Palabra y desarrollan la añoranza por el Nombre Verdadero. (13)

ਜੀਉ ਪਿੰਡੁ ਸਭੁ ਕਿਛੁ ਹੈ ਤਿਸ ਕਾ; ਆਖਣੁ ਬਿਖਮੁ ਬੀਚਾਰੀ ॥੧੪॥

jeeo pindd sabh kichh hai tis kaa; aakhan bikham beechaaree |14| Ang 911

Sant Singh KhalsaSoul, body and everything are His; it is so difficult to speak of, and contemplate Him. ||14||
Manmohan SinghMy soul and body all belong to Him, hard is whose narration and meditation.
Manmohan Singh (Punjabi)ਮੇਰੀ ਜਿੰਦੜੀ ਅਤੇ ਦੇਹ ਸਮੂਹ ਉਸ ਦੀ ਮਲਕੀਅਤ ਹਨ, ਔਖਾ ਹੈ ਜਿਸ ਦਾ ਵਰਣਨ ਅਤੇ ਸਿਮਰਨ।
Fareedkot Teekaਸਰੀਰਾਦਿ ਸਭੁ ਤਿਸੁ ਪਰਮੇਸਰ ਕਾ ਹੈ। ਪਰੰਤੂ ਜੋ ਕਹਣਾ ਹੈ ਕਿ ਮੇਰਾ ਨਹੀਂ ਪ੍ਰਮੇਸ੍ਵਰ ਦਾ ਹੈ ਇਹੁ ਬਾਤ ਕਠਨੁ ਵਿਚਾਰੀਤੀ ਹੈ॥੧੪॥
Prof. Sahib Singhਹੇ ਸੰਤ ਜਨੋ! ਇਹ ਜਿੰਦ ਤੇ ਇਹ ਸਰੀਰ (ਜੀਵਾਂ ਨੂੰ) ਸਭ ਕੁਝ ਉਸ ਪਰਮਾਤਮਾ ਦਾ ਹੀ ਦਿੱਤਾ ਹੋਇਆ ਹੈ, (ਉਸ ਦੀਆਂ ਬਖ਼ਸ਼ਸ਼ਾਂ ਦਾ) ਵਿਚਾਰ ਕਰਨਾ ਤੇ ਬਿਆਨ ਕਰਨਾ (ਬਹੁਤ) ਔਖਾ ਹੈ ॥੧੪॥

ਪਦ ਅਰਥ ਜੀਉ = ਜਿੰਦ। ਪਿੰਡੁ = ਸਰੀਰ। ਤਿਸ ਕਾ = ਉਸ (ਪ੍ਰਭੂ) ਦਾ {ਸੰਬੰਧਕ 'ਕਾ' ਦੇ ਕਾਰਨ ਲਫ਼ਜ਼ 'ਤਿਸੁ' ਦਾ (ੁ) ਉਡ ਗਿਆ ਹੈ}। ਬਿਖਮੁ = ਔਖਾ, ਕਠਨ। ਆਖਣੁ = ਬਿਆਨ ਕਰਨਾ ॥੧੪॥

SikhNet (Spanish)Nuestra vida y nuestro cuerpo pertenecen sólo a Dios, pero es muy difícil meditar y cantar. (14)

ਸਬਦਿ ਲਗੇ ਸੇਈ ਜਨ ਨਿਸਤਰੇ; ਭਉਜਲੁ ਪਾਰਿ ਉਤਾਰੀ ॥੧੫॥

sabad lage seee jan nisatare; bhaujal paar utaaree |15| Ang 911

Sant Singh KhalsaThose humble beings who are attached to the Shabad are saved; they cross over the terrifying world-ocean. ||15||
Manmohan SinghThe men, who are attached to the Name are delivered and they cross the dreadful world-ocean.
Manmohan Singh (Punjabi)ਜਿਹੜੇ ਬੰਦੇ ਨਾਮ ਨਾਲ ਜੁੜੇ ਹਨ, ਉਹ ਮੁਕਤ ਹੋ ਜਾਂਦੇ ਹਨ ਅਤੇ ਭਿਆਨਕ ਸੰਸਾਰ ਸਮੁੰਦਰ ਨੂੰ ਤਰ ਜਾਂਦੇ ਹਨ।
Fareedkot Teekaਜੋ ਗੁਰ ਸਬਦਿ ਮੇਂ ਲਗੇ ਹੈਂ, ਸੋ ਪੁਰਸ ਵਿਸੇਸ ਕਰ ਤਰੇ ਹੈਂ, ਜਿਨਹੋਂ ਨੇ ਅਪਨੀ ਸੰਗਤ ਭੀ ਸੰਸਾਰ ਸਮੁੰਦ੍ਰ ਸੇ ਪਾਰ ਉਤਾਰੀ ਹੈ॥੧੫॥
Prof. Sahib Singhਹੇ ਸੰਤ ਜਨੋ! ਜਿਹੜੇ ਮਨੁੱਖ ਗੁਰੂ ਦੇ ਸ਼ਬਦ ਵਿਚ ਸੁਰਤ ਜੋੜਦੇ ਹਨ, ਉਹੀ ਸੰਸਾਰ-ਸਮੁੰਦਰ ਤੋਂ ਤਰ ਜਾਂਦੇ ਹਨ, ਪਾਰ ਲੰਘ ਜਾਂਦੇ ਹਨ ॥੧੫॥

ਪਦ ਅਰਥ ਸਬਦਿ = ਸ਼ਬਦ ਵਿਚ। ਸੇਈ = ਉਹ (ਬੰਦੇ)। ਨਿਸਤਰੇ = ਪਾਰ ਲੰਘ ਗਏ। ਭਉਜਲੁ = ਸੰਸਾਰ-ਸਮੁੰਦਰ ॥੧੫॥

SikhNet (Spanish)Aquéllos que están dedicados a la Palabra, son emancipados; ellos son llevados a través del mar de la existencia material. (15)

ਬਿਨੁ ਹਰਿ ਸਾਚੇ ਕੋ ਪਾਰਿ. ਨ ਪਾਵੈ; ਬੂਝੈ ਕੋ ਵੀਚਾਰੀ ॥੧੬॥

bin har saache ko paar. na paavai; boojhai ko veechaaree |16| Ang 911

Sant Singh KhalsaWithout the True Lord, no one can cross over; how rare are those who contemplate and understand this. ||16||
Manmohan SinghWithout the True Lord none can cross the sea. Some rare divine, alone can understand this.
Manmohan Singh (Punjabi)ਸੱਚੇ ਸੁਆਮੀ ਦੇ ਬਾਝੋਂ ਕੋਈ ਭੀ ਸਾਗਰ ਨੂੰ ਤਰ ਨਹੀਂ ਸਕਦਾ। ਕੇਵਲ ਕੋਈ ਵਿਰਲਾ ਵਿਚਾਰਵਾਨ ਹੀ ਇਸ ਨੂੰ ਸਮਝਦਾ ਹੈ।
Fareedkot Teekaਬਿਨਾ ਸਚੇ ਹਰੀ ਨਾਮ ਸੇ ਕੋਈ ਸੰਸਾਰ ਕਾ ਪਾਰੁ ਨਹੀਂ ਪਾਵਤਾ ਹੈ, ਪਰੰਤੂ ਇਸ ਬਾਤ ਕੋ ਕੋਈ ਬੀਚਾਰਵਾਨ ਬੂਝਤਾ ਹੈ॥੧੬॥
Prof. Sahib Singhਹੇ ਸੰਤ ਜਨੋ! ਕੋਈ ਵਿਰਲਾ ਵਿਚਾਰਵਾਨ ਇਹ ਗੱਲ ਸਮਝਦਾ ਹੈ ਕਿ ਸਦਾ-ਥਿਰ ਪ੍ਰਭੂ ਦੇ ਨਾਮ ਤੋਂ ਬਿਨਾ ਕੋਈ ਹੋਰ (ਇਸ ਸੰਸਾਰ-ਸਮੁੰਦਰ ਤੋਂ) ਪਾਰ ਨਹੀਂ ਲੰਘਾ ਸਕਦਾ ॥੧੬॥

ਪਦ ਅਰਥ ਬਿਨੁ ਸਾਚੇ = ਸਦਾ-ਥਿਰ ਪ੍ਰਭੂ (ਦੀ ਮਿਹਰ) ਤੋਂ ਬਿਨਾ। ਕੋ = ਕੋਈ ਵਿਰਲਾ। ਵੀਚਾਰੀ = ਵਿਚਾਰਵਾਨ ॥੧੬॥

SikhNet (Spanish)Sin el Señor Verdadero uno no cruza el mar; sólo Él conoce a quien conoce. (16)

ਜੋ ਧੁਰਿ ਲਿਖਿਆ ਸੋਈ ਪਾਇਆ; ਮਿਲਿ ਹਰਿ ਸਬਦਿ ਸਵਾਰੀ ॥੧੭॥

jo dhur likhiaa soee paaeaa; mil har sabad savaaree |17| Ang 911

Sant Singh KhalsaWe obtain only that which is pre-ordained; receiving the Lord's Shabad, we are embellished. ||17||
Manmohan SinghWhat is pre-ordained for man, that alone he obtains, Receiving the God's Name, he is embellished.
Manmohan Singh (Punjabi)ਜਿਹੜਾ ਕੁਝ ਬੰਦੇ ਲਈ ਮੁੱਢ ਤੋਂ ਲਿਖਿਆ ਹੋਇਆ ਹੈ, ਕੇਵਲ ਉਸ ਨੂੰ ਹੀ ਉਹ ਪਾਉਂਦਾ ਹੈ। ਰੱਬ ਦੇ ਨਾਮ ਨੂੰ ਪ੍ਰਾਪਤ ਕਰ, ਉਹ ਸ਼ਸ਼ੋਭਤ ਹੋ ਜਾਂਦਾ ਹੈ।
Fareedkot Teekaਜੋ ਆਦੋਂ ਲੇਖੁ ਲਿਖਿਆ ਥਾ ਤਿਸੀ ਕਾ ਫਲੁ ਅਬ ਪਾਇਆ ਹੈ। ਪਰੰਤੂ ਲੇਖ ਲਿਖੇ ਅਨੁਸਾਰ ਜਬ ਹਰੀ ਕੇ (ਸਬਦਿ) ਉਪਦੇਸ ਕੋ ਮਿਲੇ ਤੌ ਤਿਸ ਨੇ ਹਮਾਰੀ ਬ੍ਰਿਤੀ ਸਵਾਰ ਲਈ॥੧੭॥
Prof. Sahib Singh(ਪਰ ਹੇ ਸੰਤ ਜਨੋ! ਇਹ ਨਾਮ ਦੀ ਦਾਤ ਜੀਵਾਂ ਦੇ ਵੱਸ ਦੀ ਖੇਡ ਨਹੀਂ ਹੈ, ਪ੍ਰਭੂ ਨੇ) ਧੁਰ-ਦਰਗਾਹ ਤੋਂ (ਜੀਵਾਂ ਦੇ ਮੱਥੇ ਤੇ ਜੋ ਲੇਖ ਲਿਖ ਦਿੱਤਾ ਉਹੀ ਪ੍ਰਾਪਤ ਹੁੰਦਾ ਹੈ, ਤੇ ਜੀਵ ਪ੍ਰਭੂ-ਚਰਨਾਂ ਵਿਚ ਜੁੜ ਕੇ ਗੁਰੂ ਦੇ ਸ਼ਬਦ ਦੀ ਰਾਹੀਂ ਆਪਣਾ ਜੀਵਨ ਸੰਵਾਰਦਾ ਹੈ ॥੧੭॥

ਪਦ ਅਰਥ ਧੁਰਿ = ਧੁਰ ਦਰਗਾਹ ਤੋਂ। ਮਿਲਿ = ਮਿਲ ਕੇ। ਸਬਦਿ = ਸ਼ਬਦ ਦੀ ਰਾਹੀਂ। ਸਵਾਰੀ = ਸੰਵਾਰ ਲਈ ॥੧੭॥

SikhNet (Spanish)Lo que está inscrito por Dios, a nuestras acciones se debe, lo que sembramos, obtenemos; sólo unidos a nuestro Señor somos embellecidos con la Palabra. (17)

ਕਾਇਆ ਕੰਚਨੁ ਸਬਦੇ ਰਾਤੀ; ਸਾਚੈ ਨਾਇ ਪਿਆਰੀ ॥੧੮॥

kaaeaa kanchan sabade raatee; saachai naae piaaree |18| Ang 911

Sant Singh KhalsaImbued with the Shabad, the body becomes golden, and loves only the True Name. ||18||
Manmohan SinghImbued with the Gurbani, the body sparkles life Gold and loves only the True Name.
Manmohan Singh (Punjabi)ਗੁਰਬਾਣੀ ਨਾਲ ਰੰਗੀਜ ਕੇ, ਦੇਹ ਸੋਨੇ ਦੀ ਤਰ੍ਹਾਂ ਚਮਕਦੀ ਹੈ ਅਤੇ ਕੇਵਲ ਸੱਚੇ ਨਾਮ ਨੂੰ ਹੀ ਪਿਆਰ ਕਰਦੀ ਹੈ।
Fareedkot Teekaਕਾਇਆ (ਕੰਚਨੁ) ਸੁਵਰਨ ਵਤ ਤਬ ਸੁਧ ਹੂਈ ਹੈ, ਜਬ ਸਬਦ ਮੇਂ ਰੰਗੀ ਔ ਸਾਚੇ ਨਾਮ ਕੀ ਪਿਆਰੀ ਹੂਈ॥੧੮॥
Prof. Sahib Singhਹੇ ਸੰਤ ਜਨੋ! ਜਿਹੜਾ ਸਰੀਰ ਗੁਰੂ ਦੇ ਸ਼ਬਦ-ਰੰਗ ਵਿਚ ਰੰਗਿਆ ਰਹਿੰਦਾ ਹੈ ਅਤੇ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਪਿਆਰ ਕਰਦਾ ਹੈ ਉਹ ਸਰੀਰ ਸੋਨਾ ਬਣ ਜਾਂਦਾ ਹੈ (ਸੁੱਧ ਸੋਨੇ ਵਰਗਾ ਵਿਕਾਰ-ਰਹਿਤ ਪਵਿੱਤਰ ਹੋ ਜਾਂਦਾ ਹੈ) ॥੧੮॥

ਪਦ ਅਰਥ ਕਾਇਆ = ਸਰੀਰ। ਕੰਚਨੁ = ਸੋਨਾ। ਸਾਚੈ ਨਾਇ = ਸਦਾ-ਥਿਰ ਪ੍ਰਭੂ ਦੇ ਨਾਮ ਵਿਚ ॥੧੮॥

SikhNet (Spanish)Impregnado con la Palabra del Shabd, el cuerpo brilla como el oro, ya que ama sólo el Nombre Verdadero. (18)

ਕਾਇਆ ਅੰਮ੍ਰਿਤਿ ਰਹੀ ਭਰਪੂਰੇ; ਪਾਈਐ ਸਬਦਿ ਵੀਚਾਰੀ ॥੧੯॥

kaaeaa amrit rahee bharapoore; paaeeai sabad veechaaree |19| Ang 911

Sant Singh KhalsaThe body is then filled to overflowing with Ambrosial Nectar, obtained by contemplating the Shabad. ||19||
Manmohan SinghThe Name-Nectar, with which the body remains fully-filled, is attained to by reflecting on the Gurbani.
Manmohan Singh (Punjabi)ਨਾਮ ਅੰਮ੍ਰਿਤ, ਜਿਸ ਨਾਲ ਦੇਹ ਪਰੀਪੂਰਨ ਰਹਿੰਦੀ ਹੈ, ਗੁਰਬਾਣੀ ਦੀ ਸੋਚ ਵੀਚਾਰ ਕਰਨ ਦੁਆਰਾ ਪ੍ਰਾਪਤ ਹੁੰਦਾ ਹੈ।
Fareedkot Teekaਇਹੁ ਕਾਇਆ ਤੋ ਨਾਂਮ ਵਾ ਬ੍ਰਹਮਾਨੰਦ ਅੰਮ੍ਰਿਤ ਕਰ ਕੇ ਭਰਪੂਰ ਹੋ ਰਹੀ ਹੈ, ਪਰੰਤੂ ਗੁਰ ਸਬਦ ਕੇ ਬੀਚਾਰਨੇ ਸੇ ਵਹੁ ਅੰਮ੍ਰਿਤ ਪਾਈਤਾ ਹੈ॥੧੯॥
Prof. Sahib Singh(ਹੇ ਸੰਤ ਜਨੋ! ਉਹ ਸਰੀਰ ਪਵਿੱਤਰ ਹੈ) ਜਿਹੜਾ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਨਾਲ ਨਕਾ-ਨਕ ਭਰਿਆ ਰਹਿੰਦਾ ਹੈ, ਪਰ ਇਹ ਨਾਮ-ਅੰਮ੍ਰਿਤ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਦੇ ਗੁਣਾਂ ਦੀ ਵਿਚਾਰ ਕੀਤਿਆਂ ਹੀ ਪ੍ਰਾਪਤ ਹੁੰਦਾ ਹੈ ॥੧੯॥

ਪਦ ਅਰਥ ਅੰਮ੍ਰਿਤਿ = ਆਤਮਕ ਜੀਵਨ ਦੇਣ ਵਾਲੇ ਨਾਮ ਜਲ ਨਾਲ ॥੧੯॥

SikhNet (Spanish)Está lleno del Néctar del Nombre porque medita en la Palabra del Shabd del Guru.(19)

ਜੋ ਪ੍ਰਭੁ ਖੋਜਹਿ. ਸੇਈ ਪਾਵਹਿ; ਹੋਰਿ ਫੂਟਿ ਮੂਏ ਅਹੰਕਾਰੀ ॥੨੦॥

jo prabh khojeh. seee paaveh; hor foott mooe ahankaaree |20| Ang 911

Sant Singh KhalsaThose who seek God, find Him; others burst and die from their own egotism. ||20||
Manmohan SinghThey, who search the Lord, obtain Him, others burst to death in their own self-conceit.
Manmohan Singh (Punjabi)ਜੋ ਸੁਆਮੀ ਦੀ ਢੂੰਡ ਭਾਲ ਕਰਦੇ ਹਨ ਉਹ ਉਸ ਨੂੰ ਪਾ ਲੈਂਦੇ ਹਨ। ਹੋਰ ਆਪਣੀ ਨਿੱਜ ਦੀ ਸਵੈ-ਹੰਗਤਾ ਅੰਦਰ ਪਾਟ ਕੇ ਮਰ ਜਾਂਦੇ ਹਨ।
Fareedkot Teekaਜੋ ਪ੍ਰਭੂ ਕੇ ਖੋਜ ਕੋ ਖੋਜਤੇ ਹੈਂ ਸੋਈ ਪਾਇ ਲੇਤੇ ਹੈਂ, ਹੋਰ ਜੋ ਹੰਕਾਰੀ ਨਹੀਂ ਖੋਜਤੇ ਸੋ (ਫੂਟਿ) ਜਨਮ ਕਰ ਮਰਤੇ ਹੈਂ॥੨੦॥
Prof. Sahib Singh(ਹੇ ਸੰਤ ਜਨੋ!) ਜਿਹੜੇ ਮਨੁੱਖ (ਆਪਣੇ ਇਸ ਸਰੀਰ ਵਿਚ ਹੀ) ਪ੍ਰਭੂ ਨੂੰ ਲੱਭਦੇ ਹਨ ਉਹੀ ਉਸ ਦਾ ਮਿਲਾਪ ਪ੍ਰਾਪਤ ਕਰ ਲੈਂਦੇ ਹਨ। (ਸਰੀਰ ਤੋਂ ਬਾਹਰ ਭਾਲਣ ਵਾਲੇ) ਹੋਰ ਬੰਦੇ (ਭੇਖ ਆਦਿਕ ਦੇ) ਮਾਣ ਵਿਚ ਆਫਰ ਆਫਰ ਕੇ ਆਤਮਕ ਮੌਤ ਸਹੇੜ ਲੈਂਦੇ ਹਨ ॥੨੦॥

ਪਦ ਅਰਥ ਖੋਜਹਿ = ਲੱਭਦੇ ਹਨ। ਹੋਰਿ = ਹੋਰ ਬੰਦੇ। ਫੂਟਿ ਮੂਏ = ਆਫਰ ਕੇ ਆਤਮਕ ਮੌਤੇ ਮਰ ਗਏ ਹਨ ॥੨੦॥

SikhNet (Spanish)Sólo encuentran a Dios los que Lo buscan; los demás se tuercen con el viento de su propio egoísmo. (20)

ਬਾਦੀ ਬਿਨਸਹਿ. ਸੇਵਕ ਸੇਵਹਿ; ਗੁਰ ਕੈ ਹੇਤਿ ਪਿਆਰੀ ॥੨੧॥

baadee binaseh. sevak seveh; gur kai het piaaree |21| Ang 911

Sant Singh KhalsaThe debaters waste away, while the servants serve, with love and affection for the Guru. ||21||
Manmohan SinghThe disputant are wasted away and the slave enshrine love and affection for the Guru and serve their Lord.
Manmohan Singh (Punjabi)ਝਗੜਾਲੂ ਬਰਬਾਦ ਹੋ ਜਾਂਦੇ ਹਨ ਅਤੇ ਗੋਲੇ ਨਾਲ ਪ੍ਰੇਮ ਅਤੇ ਪਿਰਹੜੀ ਪਾਉਂਦੇ ਹਨ ਅਤੇ ਆਪਣੇ ਪ੍ਰਭੂ ਦੀ ਸੇਵਾ ਕਮਾਉਂਦੇ ਹਨ।
Fareedkot Teekaਜੋ ਝਾਗੜੂ ਹੈਂ, ਸੋ ਬਿਨਸਤੇ ਹੈਂ, ਜੋ ਸੇਵਕ ਹੋਇਕੈ ਸੇਵਤੇ ਹੈਂ ਤਿਨ ਪਰ ਗੁਰੋਂ ਕਾ ਬਹੁਤ ਪ੍ਰੇਮ ਹੋਤਾ ਹੈ ਔ ਉਨ ਕੀ ਕ੍ਰਿਆ ਭੀ ਗੁਰੋਂ ਕੋ ਪ੍ਯਾਰੀ ਲਾਗਤੀ ਹੈ॥੨੧॥
Prof. Sahib Singhਹੇ ਸੰਤ ਜਨੋ! ਨਿਰੀਆਂ ਫੋਕੀਆਂ ਗੱਲਾਂ ਕਰਨ ਵਾਲੇ ਮਨੁੱਖ ਆਤਮਕ ਤੌਰ ਤੇ ਮਰ ਜਾਂਦੇ ਹਨ, ਪਰ ਭਗਤ ਜਨ ਗੁਰੂ ਦੀ ਰਾਹੀਂ ਮਿਲੇ ਪ੍ਰੇਮ-ਪਿਆਰ ਨਾਲ ਪਰਮਾਤਮਾ ਦੀ ਸੇਵਾ-ਭਗਤੀ ਕਰਦੇ ਹਨ ॥੨੧॥

ਪਦ ਅਰਥ ਬਾਦੀ = {ਵਾਦੁ = ਝਗੜਾ, ਬਹਿਸ, ਚਰਚਾ} ਨਿਰੀ ਚਰਚਾ ਕਰਨ ਵਾਲੇ। ਬਿਨਸਹਿ = ਆਤਮਕ ਮੌਤ ਸਹੇੜ ਲੈਂਦੇ ਹਨ। ਸੇਵਹਿ = ਸੇਵਾ ਕਰਦੇ ਹਨ, ਪ੍ਰਭੂ ਦੀ ਸੇਵਾ-ਭਗਤੀ ਕਰਦੇ ਹਨ। ਗੁਰ ਕੈ ਹੇਤਿ = ਗੁਰੂ ਦੇ (ਦਿੱਤੇ) ਪ੍ਰੇਮ ਦੀ ਰਾਹੀਂ। ਪਿਆਰੀ = ਪਿਆਰਿ, ਪਿਆਰ ਦੀ ਰਾਹੀਂ ॥੨੧॥

SikhNet (Spanish)El ser contencioso es destruido, mientras que el Sirviente sirve sumergido en el Amor del Guru. (21)

ਸੋ ਜੋਗੀ ਤਤੁ ਗਿਆਨੁ ਬੀਚਾਰੇ; ਹਉਮੈ ਤ੍ਰਿਸਨਾ ਮਾਰੀ ॥੨੨॥

so jogee tat giaan beechaare; haumai trisanaa maaree |22| Ang 911

Sant Singh KhalsaHe alone is a Yogi, who contemplates the essence of spiritual wisdom, and conquers egotism and thirsty desire. ||22||
Manmohan SinghHe alone is a Yogi, who deliberates over the quintessence of gnosis and obliterates his self-conceit and desire.
Manmohan Singh (Punjabi)ਕੇਵਲ ਉਹ ਹੀ ਯੋਗੀ ਹੈ ਜੋ ਬ੍ਰਹਮ-ਵੀਚਾਰ ਦੀ ਅਸਲੀਅਤ ਨੂੰ ਸੋਚਦਾ ਸਮਝਦਾ ਹੈ ਅਤੇ ਆਪਣੀ ਸਵੈ-ਹੰਗਤਾ ਅਤੇ ਖਾਹਿਸ਼ ਨੂੰ ਮਾਰ ਮੁਕਾਉਂਦਾ ਹੈ।
Fareedkot Teekaਜੋ ਤਤੁ ਗ੍ਯਾਨ ਕੋ ਬੀਚਾਰਤਾ ਹੈ ਪੁਨਾ ਹਉਮੈਂ ਔਰੁ ਪਦਾਰਥੋਂ ਕੀ ਤ੍ਰਿਸ਼ਨਾ ਮਾਰੀ ਹੈ, ਸੋਈ ਜੋਗੀ ਹੈ॥੨੨॥
Prof. Sahib Singhਹੇ ਸੰਤ ਜਨੋ! ਉਹੀ ਮਨੁੱਖ ਜੋਗੀ ਹੈ (ਪ੍ਰਭੂ-ਚਰਨਾਂ ਵਿਚ ਜੁੜਿਆ ਹੋਇਆ ਹੈ) ਜੋ ਆਪਣੇ ਅੰਦਰੋਂ ਹਉਮੈ ਮਾਰ ਕੇ ਮਾਇਆ ਦੀ ਤ੍ਰਿਸ਼ਨਾ ਦੂਰ ਕਰ ਕੇ ਉੱਚੇ ਆਤਮਕ ਜੀਵਨ ਨਾਲ ਸਾਂਝ ਪਾਂਦਾ ਹੈ ਜਗਤ ਦੇ ਮੂਲ-ਪ੍ਰਭੂ ਦੇ ਗੁਣਾਂ ਨੂੰ ਵਿਚਾਰਦਾ ਰਹਿੰਦਾ ਹੈ ॥੨੨॥

ਪਦ ਅਰਥ ਤਤੁ = ਜਗਤ ਦਾ ਮੂਲ-ਪ੍ਰਭੂ। ਗਿਆਨੁ = ਆਤਮਕ ਜੀਵਨ ਦੀ ਸੂਝ। ਮਾਰੀ = ਮਾਰਿ, ਮਾਰ ਕੇ ॥੨੨॥

SikhNet (Spanish)Sólo será Yogui, quien medite en la Esencia de la Sabiduría Espiritual y calme su añoranza y su egoísmo. (22)

ਸਤਿਗੁਰੁ ਦਾਤਾ ਤਿਨੈ ਪਛਾਤਾ; ਜਿਸ ਨੋ ਕ੍ਰਿਪਾ ਤੁਮਾਰੀ ॥੨੩॥

satigur daataa tinai pachhaataa; jis no kripaa tumaaree |23| Ang 911

Sant Singh KhalsaThe True Guru, the Great Giver, is revealed to those upon whom You bestow Your Grace, O Lord. ||23||
Manmohan SinghTo Him alone is the beneficent True Guru revealed, on whom is Thy grace, O Lord.
Manmohan Singh (Punjabi)ਕੇਵਲ ਉਸ ਨੂੰ ਹੀ ਦਾਤਾਰ ਗੁਰੂ ਜੀ ਪ੍ਰਗਟ ਹੁੰਦੇ ਹਨ, ਜਿਸ ਉਤੇ ਤੇਰੀ ਰਹਿਮਤ ਹੈ, ਹੇ ਪ੍ਰਭੂ!
Fareedkot Teekaਹੇ ਸੰਤੋ! ਸਤਿਗੁਰੂ ਦਾਤਾ ਭੀ ਤਿਸੀ ਤੇ ਪਛਾਣਿਆ ਹੈ ਜਿਸ ਪਰ ਤੁਮਾਰੀ ਕ੍ਰਿਪਾ ਹੂਈ ਹੈ॥੨੩॥
Prof. Sahib Singh(ਹੇ ਪ੍ਰਭੂ! ਜੀਵਾਂ ਦੇ ਵੱਸ ਦੀ ਗੱਲ ਨਹੀਂ) ਜਿਸ ਮਨੁੱਖ ਉਤੇ ਤੇਰੀ ਦਇਆ ਹੁੰਦੀ ਹੈ, ਉਸ ਨੇ ਇਹ ਗੱਲ ਸਮਝੀ ਹੁੰਦੀ ਹੈ ਕਿ ਗੁਰੂ (ਹੀ ਤੇਰੇ ਨਾਮ ਦੀ ਦਾਤਿ) ਦੇਣ ਵਾਲਾ ਹੈ ॥੨੩॥

ਪਦ ਅਰਥ ਦਾਤਾ = (ਨਾਮ ਦੀ ਦਾਤਿ) ਦੇਣ ਵਾਲਾ। ਤਿਨੈ = ਤਿਨਿ ਹੀ, ਉਸੇ (ਮਨੁੱਖ) ਨੇ। ਜਿਸ ਨੋ = {ਸੰਬੰਧਕ 'ਨੋ' ਦੇ ਕਾਰਨ ਲਫ਼ਜ਼ 'ਜਿਸੁ' ਦਾ (ੁ) ਉਡ ਗਿਆ ਹੈ} ਜਿਸ ਉਤੇ ॥੨੩॥

SikhNet (Spanish)Sólo a él le será revelada la Sabiduría del Guru; en él reside la Gracia de Dios. (23)

ਸਤਿਗੁਰੁ. ਨ ਸੇਵਹਿ ਮਾਇਆ ਲਾਗੇ; ਡੂਬਿ ਮੂਏ ਅਹੰਕਾਰੀ ॥੨੪॥

satigur. na seveh maaeaa laage; ddoob mooe ahankaaree |24| Ang 911

Sant Singh KhalsaThose who do not serve the True Guru, and who are attached to Maya, are drowned; they die in their own egotism. ||24||
Manmohan SinghThe proud persons, who serve not the True Guru and are attached to riches are drowned to death.
Manmohan Singh (Punjabi)ਹੰਕਾਰੀ ਬੰਦੇ ਜੋ ਸੱਚੇ ਗੁਰਾਂ ਦੀ ਸੇਵਾ ਨਹੀਂ ਕਰਦੇ ਅਤੇ ਧਨ ਦੌਲਤ ਨਾਲ ਜੁੜੇ ਹੋਏ ਹਨ, ਉਹ ਡੁੱਬ ਕੇ ਮਰ ਜਾਂਦੇ ਹਨ।
Fareedkot Teekaਜੋ ਸਤਿਗੁਰੋਂ ਕੋ ਸੇਵਤੇ ਨਹੀਂ ਔਰ ਮਾਇਆ ਮੇਂ ਲਾਗੇ ਹੈਂ, ਵਹੁ ਹੰਕਾਰੀ ਸੰਸਾਰ ਸਮੁੰਦ੍ਰ ਮੇਂ ਡੂਬ ਮੂਏ ਹੈਂ॥੨੪॥
Prof. Sahib Singhਹੇ ਸੰਤ ਜਨੋ! ਜਿਹੜੇ ਮਨੁੱਖ ਗੁਰੂ ਦਾ ਦਰ ਨਹੀਂ ਮੱਲਦੇ, ਉਹ ਮਨੁੱਖ ਮਾਇਆ (ਦੇ ਮੋਹ) ਵਿਚ ਫਸੇ ਰਹਿੰਦੇ ਹਨ, (ਮਾਇਆ ਦੇ ਕਾਰਨ) ਅਹੰਕਾਰੀ ਹੋਏ ਹੋਏ ਉਹ ਮਨੁੱਖ (ਮਾਇਆ ਦੇ ਮੋਹ ਵਿਚ) ਡੁੱਬ ਕੇ ਆਤਮਕ ਮੌਤੇ ਮਰੇ ਰਹਿੰਦੇ ਹਨ ॥੨੪॥

ਪਦ ਅਰਥ ਨ ਸੇਵਹਿ = ਸੇਵਾ ਨਹੀਂ ਕਰਦੇ ਹਨ, ਸਰਨ ਨਹੀਂ ਪੈਂਦੇ। ਡੂਬਿ = (ਮਾਇਆ ਦੇ ਮੋਹ ਵਿਚ) ਡੁੱਬ ਕੇ। ਮੂਏ = ਆਤਮਕ ਮੌਤ ਸਹੇੜ ਬੈਠੇ ॥੨੪॥

SikhNet (Spanish)Pero el que no sirve al Guru Verdadero y se apega a Maya, se ahoga en el mar de su propio ego.(24)

ਜਿਚਰੁ ਅੰਦਰਿ ਸਾਸੁ. ਤਿਚਰੁ ਸੇਵਾ ਕੀਚੈ; ਜਾਇ ਮਿਲੀਐ ਰਾਮ ਮੁਰਾਰੀ ॥੨੫॥

jichar andar saas. tichar sevaa keechai; jaae mileeai raam muraaree |25| Ang 911

Sant Singh KhalsaAs long as there is breath within you, so long you should serve the Lord; then, you will go and meet the Lord. ||25||
Manmohan SinghAs long as there is breath in thee, so long serve thou thy Lord, Thus shalt thou go and meet God, the Slyer of Mur-demon,
Manmohan Singh (Punjabi)ਜਿੰਨਾ ਚਿਰ ਤੇਰੇ ਅੰਦਰ ਸੁਆਸ ਹੈ ਓਨਾ ਚਿਰ ਤੂੰ ਆਪਣੇ ਸੁਆਮੀ ਦੀ ਸੇਵਾ ਟਹਿਲ ਕਮਾ। ਇਸ ਤਰ੍ਹਾਂ ਤੂੰ ਜਾ ਕੇ ਮੁਰ ਰਾਖਸ਼ ਦੇ ਮਾਰਨ ਵਾਲੇ, ਵਾਹਿਗੁਰੂ ਨੂੰ ਮਿਲ ਪਵੇਗਾਂ।
Fareedkot Teekaਇਸ ਸੇ (ਜਿਚਰੁ) ਜਬ ਤਕ ਸਰੀਰ ਕੇ ਅੰਤਰ ਸਾਸ ਹੈਂ (ਤਿਚਰੁ) ਤਬ ਤਕ ਸਾਧ ਸੰਗਤਿ ਕੀ ਸੇਵਾ ਹੀ ਕਰੀਏ। ਇਸ ਸੇ ਜੋ ਮੁਰ ਨਾਮੇ ਦੈਂਤ ਕਾ ਅਰੀ ਹੈ ਤਿਸ ਰਾਮ ਕੋ ਜਾਇ ਮਿਲੀਤਾ ਹੈ॥੨੫॥
Prof. Sahib Singhਹੇ ਸੰਤ ਜਨੋ! ਜਿਤਨਾ ਚਿਰ ਸਰੀਰ ਵਿਚ ਸਾਹ ਆ ਰਿਹਾ ਹੈ ਉਤਨਾ ਚਿਰ ਪ੍ਰਭੂ ਦੀ ਸੇਵਾ-ਭਗਤੀ ਕਰਦੇ ਰਹਿਣਾ ਚਾਹੀਦਾ ਹੈ। (ਪ੍ਰਭੂ ਦੀ ਭਗਤੀ ਦੀ ਬਰਕਤਿ ਨਾਲ ਹੀ) ਪ੍ਰਭੂ ਨੂੰ ਜਾ ਮਿਲੀਦਾ ਹੈ ॥੨੫॥

ਪਦ ਅਰਥ ਜਿਚਰੁ = ਜਿਤਨਾ ਚਿਰ। ਕੀਚੈ = ਕਰਨੀ ਚਾਹੀਦੀ ਹੈ। ਮੁਰਾਰੀ = {ਮੁਰ-ਅਰਿ। 'ਮੁਰ' ਦੈਂਤ ਦਾ ਵੈਰੀ। ਸ੍ਰੀ ਕ੍ਰਿਸ਼ਨ} ਪਰਮਾਤਮਾ ॥੨੫॥

SikhNet (Spanish)Mientras uno tenga vida uno debería de servir a Dios y así unirse con su Bienamado Señor. (25)

ਅਨਦਿਨੁ ਜਾਗਤ ਰਹੈ ਦਿਨੁ ਰਾਤੀ; ਅਪਨੇ ਪ੍ਰਿਅ ਪ੍ਰੀਤਿ ਪਿਆਰੀ ॥੨੬॥

anadin jaagat rahai din raatee; apane pria preet piaaree |26| Ang 911

Sant Singh KhalsaNight and day, she remains awake and aware, day and night; she is the darling bride of her Beloved Husband Lord. ||26||
Manmohan SinghThe darling bride, who loves her Beloved, ever remains wakeful, day and night.
Manmohan Singh (Punjabi)ਲਾਡਲੀ ਪਤਨੀ, ਜਿਸ ਦਾ ਆਪਣੇ ਪਿਆਰੇ ਨਾਲ ਪ੍ਰੇਮ ਹੈ, ਹਮੇਸ਼ਾਂ ਹੀ ਦਿਨ ਰਾਤ ਖਬਰਦਾਰ ਰਹਿੰਦੀ ਹੈ।
Fareedkot Teekaਜਿਨ ਕੀ ਅਪਨੇ ਪ੍ਯਾਰੇ ਪਤੀ ਕੇ ਸਾਥ ਪ੍ਯਾਰੀ ਪ੍ਰੀਤੀ ਹੈ ਵਹੁ ਇਕ ਰਸ ਦਿਨ ਰਾਤ ਪਰਮੇਸ੍ਵਰ ਮੇਂ ਜਾਗਤੇ ਰਹਿਤੇ ਹੈਂ॥੨੬॥
Prof. Sahib Singhਹੇ ਸੰਤ ਜਨੋ! ਆਪਣੇ ਪਿਆਰੇ ਪ੍ਰਭੂ ਨਾਲ ਪ੍ਰੀਤ-ਪਿਆਰ ਦੀ ਰਾਹੀਂ ਮਨੁੱਖ ਦਿਨ ਰਾਤ ਵੇਲੇ (ਮਾਇਆ ਦੇ ਮੋਹ ਦੇ ਹੱਲਿਆਂ ਵਲੋਂ) ਸੁਚੇਤ ਰਹਿ ਸਕਦਾ ਹੈ ॥੨੬॥

ਪਦ ਅਰਥ ਅਨਦਿਨੁ = {अनुदिनं} ਹਰ ਰੋਜ਼। ਪ੍ਰਿਅ = ਪਿਆਰੇ ਦੀ। ਪਿਆਰੀ = ਪਿਆਰਿ, ਪਿਆਰ ਵਿਚ ॥੨੬॥

SikhNet (Spanish)Uno debería estar siempre despierto en Dios y estar absorbido en Su Amor. (26)

ਤਨੁ ਮਨੁ ਵਾਰੀ ਵਾਰਿ ਘੁਮਾਈ; ਅਪਨੇ ਗੁਰ ਵਿਟਹੁ ਬਲਿਹਾਰੀ ॥੨੭॥

tan man vaaree vaar ghumaaee; apane gur vittahu balihaaree |27| Ang 911

Sant Singh KhalsaI offer my body and mind in sacrifice to my Guru; I am a sacrifice to Him. ||27||
Manmohan SinghI tender, dedicate and devote my body and soul unto my Guru and am ever a sacrifice unto him.
Manmohan Singh (Punjabi)ਮੈਂ ਆਪਣੀ ਦੇਹ ਅਤੇ ਜਿੰਦੜੀ ਆਪਣੇ ਗੁਰਦੇਵ ਜੀ ਤੋਂ ਕੁਰਬਾਨ, ਬਲਿਹਾਰ ਅਤੇ ਸਦਕੜੇ ਕਰਦਾ ਹਾਂ ਅਤੇ ਸਦਾ ਹੀ ਉਹਨਾਂ ਉਤੋਂ ਖੰਨੀਏ ਵੰਞਦਾ ਹਾਂ।
Fareedkot Teekaਆਪਣੇ ਗੁਰੋਂ ਪਰ ਸਰੀਰ ਔ ਮਨੁ ਬਾਰੰਬਾਰ ਵਾਰ ਦੇਈਏ॥੨੭॥
Prof. Sahib Singh(ਹੇ ਸੰਤ ਜਨੋ! ਤਾਹੀਏਂ) ਮੈਂ ਆਪਣੇ ਗੁਰੂ ਤੋਂ ਸਦਕੇ ਜਾਂਦਾ ਹਾਂ, ਗੁਰੂ ਤੋਂ ਆਪਣਾ ਤਨ ਮਨ ਕੁਰਬਾਨ ਕਰਦਾ ਹਾਂ, ਘੋਲਿ ਘੁਮਾਂਦਾ ਹਾਂ ॥੨੭॥

ਪਦ ਅਰਥ ਵਾਰੀ = ਵਾਰੀਂ, ਮੈਂ ਵਾਰ ਦਿਆਂ। ਵਾਰਿ ਘੁਮਾਈ = ਵਾਰਿ ਘੁਮਾਈਂ, ਵਾਰ ਕੇ ਸਦਕੇ ਕਰ ਦਿਆਂ। ਵਿਟਹੁ = ਤੋਂ ॥੨੭॥

SikhNet (Spanish)Ofrece tu cuerpo y tu Alma en sacrificio al Guru.(27)

ਮਾਇਆ ਮੋਹੁ ਬਿਨਸਿ ਜਾਇਗਾ; ਉਬਰੇ ਸਬਦਿ ਵੀਚਾਰੀ ॥੨੮॥

maaeaa mohu binas jaaeigaa; ubare sabad veechaaree |28| Ang 911

Sant Singh KhalsaAttachment to Maya will end and go away; only by contemplating the Shabad will you be saved. ||28||
Manmohan SinghWealth and worldly love shall perish. It is by contemplating the Name that one is saved.
Manmohan Singh (Punjabi)ਧਨ-ਦੌਲਤ ਅਤੇ ਸੰਸਾਰੀ ਲਗਨ ਨਾਸ ਹੋ ਜਾਣਗੇ। ਨਾਮ ਦਾ ਸਿਮਰਨ ਕਰਨ ਦੁਆਰਾ ਹੀ ਬੰਦਾ ਬੰਦਖਲਾਸ ਹੁੰਦਾ ਹੈ।
Fareedkot Teekaਮਾਇਆ ਕਾ ਜੋ ਮੋਹੁ ਹੈ ਤਿਸ ਕਰ ਕੇ ਜੀਉ ਨਾਸ ਹੋ ਜਾਵੇਗਾ ਔਰੁ ਹੋਤਾ ਹੈ। ਔਰੁ ਸੋ ਇਸ ਮੋਹੁ ਸੇ ਬਚੇ ਹੈਂ, ਜੋ ਸਬਦ ਕੇ ਬੀਚਾਰੀ ਹੂਏ ਹੈਂ॥੨੮॥☬ਪੁਨਾ ਕਹੇ ਅਰਥ ਕੇ ਦਿਢ ਕਰਾਵਤੇ ਹੈਂ:
Prof. Sahib Singhਹੇ ਸੰਤ ਜਨੋ! ਗੁਰੂ ਦੇ ਸ਼ਬਦ ਦੀ ਰਾਹੀਂ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਕਰਨ ਵਾਲੇ ਬੰਦੇ (ਸੰਸਾਰ-ਸਮੁੰਦਰ ਤੋਂ) ਬਚ ਨਿਕਲਦੇ ਹਨ। (ਜਿਹੜਾ ਭੀ ਮਨੁੱਖ ਇਹ ਉੱਦਮ ਕਰਦਾ ਰਹਿੰਦਾ ਹੈ, ਉਸ ਦੇ ਅੰਦਰੋਂ) ਮਾਇਆ ਦਾ ਮੋਹ ਨਾਸ ਹੋ ਜਾਇਗਾ ॥੨੮॥

ਪਦ ਅਰਥ ਉਬਰੇ = ਬਚ ਗਏ। ਸਬਦਿ = ਸ਼ਬਦ ਦੀ ਰਾਹੀਂ। ਵੀਚਾਰੀ = ਵੀਚਾਰਿ, (ਪ੍ਰਭੂ ਦੇ ਗੁਣਾਂ ਦੀ) ਵਿਚਾਰ ਕਰ ਕੇ ॥੨੮॥

SikhNet (Spanish)El deseo y el engaño no durarán; es meditando en la Palabra como uno es salvado. (28)

ਆਪਿ ਜਗਾਏ ਸੇਈ ਜਾਗੇ; ਗੁਰ ਕੈ ਸਬਦਿ ਵੀਚਾਰੀ ॥੨੯॥

aap jagaae seee jaage; gur kai sabad veechaaree |29| Ang 911

Sant Singh KhalsaThey are awake and aware, whom the Lord Himself awakens; so contemplate the Word of the Guru's Shabad. ||29||
Manmohan SinghThey alone, whom the Lord Himself awakens, remain awake, deliberating over the Guru's hymns.
Manmohan Singh (Punjabi)ਜਿਨ੍ਹਾਂ ਨੂੰ ਸਾਈਂ ਖੁਦ ਜਗਾਉਂਦਾ ਹੈ, ਕੇਵਲ ਉਹ ਹੀ ਗੁਰਾਂ ਦੀ ਬਾਣੀ ਦੀ ਸੋਚ ਵਿਚਾਰ ਕਰਨ ਦੁਆਰਾ ਜਾਗਦੇ ਰਹਿੰਦੇ ਹਨ।
Fareedkot Teekaਜੋ ਆਪ ਵਾਹਿਗੁਰੂ ਨੇ ਮੋਹੁ ਰੂਪ ਨਿੰਦ੍ਰਾ ਸੇ ਜਗਾਏ ਹੈਂ ਸੋਈ ਜਾਗੇ ਹੈਂ ਔਰੁ ਸੋਈ ਗੁਰੂ ਸਬਦ ਕੇ ਬੀਚਾਰੀ ਹੂਏ ਹੈਂ॥੨੯॥
Prof. Sahib Singh(ਹੇ ਸੰਤ ਜਨੋ! ਇਹ ਕੋਈ ਸੌਖੀ ਖੇਡ ਨਹੀਂ ਹੈ। ਮਾਇਆ ਦੇ ਮੋਹ ਦੀ ਨੀਂਦ ਵਿਚੋਂ) ਉਹੀ ਮਨੁੱਖ ਜਾਗਦੇ ਹਨ, ਜਿਨ੍ਹਾਂ ਨੂੰ ਪ੍ਰਭੂ ਆਪ ਜਗਾਂਦਾ ਹੈ, ਅਜਿਹੇ ਮਨੁੱਖ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਵਿਚਾਰਵਾਨ ਹੋ ਜਾਂਦੇ ਹਨ ॥੨੯॥

ਪਦ ਅਰਥ ਸੋਈ = ਉਹੀ ਬੰਦੇ। ਗੁਰ ਕੈ ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਵੀਚਾਰੀ = ਵਿਚਾਰਵਾਨ ॥੨੯॥

SikhNet (Spanish)Sí, sólo aquél a quien el Señor despierta, habita en la Palabra del Shabd del Guru. (29)

ਨਾਨਕ. ਸੇਈ ਮੂਏ ਜਿ ਨਾਮੁ, ਨ ਚੇਤਹਿ; ਭਗਤ ਜੀਵੇ ਵੀਚਾਰੀ ॥੩੦॥੪॥੧੩॥

naanak. seee mooe ji naam, na cheteh; bhagat jeeve veechaaree |30|4|13| Ang 911

Sant Singh KhalsaO Nanak, those who do not remember the Naam are dead. The devotees live in contemplative meditation. ||30||4||13||
Manmohan SinghNanak, they alone are dead, who remember not the Name, Through the Lord's meditation, the saints live for ever.
Manmohan Singh (Punjabi)ਨਾਨਕ, ਕੇਵਲ ਉਹ ਹੀ ਮਰਦੇ ਹਨ, ਜੋ ਨਾਮ ਦਾ ਸਿਮਰਨ ਨਹੀਂ ਕਰਦੇ। ਸਾਹਿਬ ਦੇ ਸਿਮਰਨ ਦੇ ਭਜਨ ਰਾਹੀਂ ਸੰਤ ਸਦਾ ਹੀ ਜੀਉਂਦੇ ਜਾਗਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਇਸੁ ਮੋਹ ਕਰ ਕੇ ਸੋ ਮੂਏ ਹੈਂ, ਜੋ ਨਾਮ ਕੋ ਨਹੀਂ ਚੇਤਤੇ, ਔ ਜੋ ਭਗਤ ਵੀਚਾਰਵਾਨ ਹੈਂ, ਸੋ ਸਦੀਵ ਜੀਵਤੇ ਹੈਂ॥੩੦॥੪॥੧੩॥
Prof. Sahib Singhਹੇ ਨਾਨਕ! (ਹੇ ਸੰਤ ਜਨੋ!) ਜਿਹੜੇ ਮਨੁੱਖ ਪਰਮਾਤਮਾ ਦਾ ਨਾਮ ਨਹੀਂ ਸਿਮਰਦੇ, ਉਹੀ ਮਨੁੱਖ ਆਤਮਕ ਤੌਰ ਤੇ ਮਰੇ ਰਹਿੰਦੇ ਹਨ। ਪਰਮਾਤਮਾ ਦੀ ਭਗਤੀ ਕਰਨ ਵਾਲੇ ਬੰਦੇ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਦਾ ਸਦਕਾ ਆਤਮਕ ਜੀਵਨ ਵਾਲੇ ਹੋ ਗਏ ਹਨ ॥੩੦॥੪॥੧੩॥

ਪਦ ਅਰਥ ਜਿ = ਜੇਹੜੇ ਮਨੁੱਖ। ਜੀਵੇ = ਆਤਮਕ ਜੀਵਨ ਵਾਲੇ ਹੋ ਗਏ ਹਨ ॥੩੦॥੪॥੧੩॥

SikhNet (Spanish)Oh, dice Nanak, los que no alaban el Nombre del Señor, están muertos en vida, pero el Devoto estará para siempre vivo y será sabio. (30-4-13)
Answers quote the Granth verbatim with Ang citations. AI commentary is not Gurbani and not a religious ruling.