ੴ

ਸਿੱਖਬਾਣੀ · SikhBani

Ang 910

Sri Guru Granth Sahib · Raag Raamkalee · 3 shabads, 34 lines
Translations
Shabad Guru Amardas Ji Raag Raamkalee continued from Ang 909

ਕਾਇਆ ਨਗਰੀ ਸਬਦੇ ਖੋਜੇ; ਨਾਮੁ ਨਵੰ ਨਿਧਿ ਪਾਈ ॥੨੨॥

kaaeaa nagaree sabade khoje; naam navan nidh paaee |22|

Sant Singh KhalsaOne who searches the village of the body, through the Shabad, obtains the nine treasures of the Naam. ||22||
Manmohan SinghHe, who by means of Gurbani searches his body villa, obtains the Name's nine treasure.
Manmohan Singh (Punjabi)ਜੋ ਗੁਰਬਾਣੀ ਦੇ ਜ਼ਰੀਏ, ਆਪਣੀ ਦੇਹ-ਗ੍ਰਾਮ ਦੀ ਖੋਜ ਭਾਲ ਕਰਦਾ ਹੈ, ਉਹ ਨਾਮ ਦੇ ਨੌਂ ਖਜ਼ਾਨੇ ਪ੍ਰਾਪਤ ਕਰ ਲੈਂਦਾ ਹੈ।
Fareedkot Teekaਜੋ ਗੁਰ ਉਪਦੇਸ਼ ਸੇ ਸਰੀਰ ਰੂਪ ਨਗਰੀ ਕੋ ਖੋਜਤੇ ਹੈਂ, ਤਿਨੋਂ ਨੇ ਨਾਮ ਹੀ ਇਕ ਨੌ ਨਿਧੀ ਪਾਈ ਹੈ॥੨੨॥
Prof. Sahib Singh(ਹੇ ਸੰਤ ਜਨੋ! ਜਿਹੜਾ ਮਨੁੱਖ ਗੁਰੂ ਦੇ) ਸ਼ਬਦ ਦੀ ਰਾਹੀਂ ਆਪਣੇ ਸਰੀਰ-ਨਗਰ ਨੂੰ ਖੋਜਦਾ ਹੈ (ਆਪਣੇ ਜੀਵਨ ਦੀ ਪੜਤਾਲ ਕਰਦਾ ਰਹਿੰਦਾ ਹੈ, ਉਹ ਮਨੁੱਖ) ਪਰਮਾਤਮਾ ਦਾ ਨਾਮ-ਖ਼ਜ਼ਾਨਾ ਲੱਭ ਲੈਂਦਾ ਹੈ ॥੨੨॥

ਪਦ ਅਰਥ ਕਾਇਆ = ਸਰੀਰ। ਨਵੰਨਿਧਿ = ਨੌ ਖ਼ਜ਼ਾਨੇ (ਕੁਬੇਰ ਦੇਵਤੇ) ॥੨੨॥

SikhNet (Spanish)Si uno busca en la villa del cuerpo a través del Shabd, obtiene los Nueve Tesoros del Naam. (22)

ਮਨਸਾ ਮਾਰਿ ਮਨੁ ਸਹਜਿ ਸਮਾਣਾ; ਬਿਨੁ ਰਸਨਾ. ਉਸਤਤਿ ਕਰਾਈ ॥੨੩॥

manasaa maar man sehaj samaanaa; bin rasanaa. usatat karaaee |23|

Sant Singh KhalsaConquering desire, the mind is absorbed in intuitive ease, and then one chants the Lord's Praises without speaking. ||23||
Manmohan SinghStilling his desire, man is absorbed in equipoise and utters the Lord's praise without words.
Manmohan Singh (Punjabi)ਆਪਣੀ ਖਾਹਿਸ਼ ਨੂੰ ਮਾਰ ਕੇ ਬੰਦਾ, ਅਡੋਲਤਾ ਅੰਦਰ ਲੀਨ ਹੋ ਜਾਂਦਾ ਹੈ ਅਤੇ ਜੀਭ੍ਹਾ ਦੇ ਬਗੈਰ (ਬਿਨਾ ਬੋਲੇ) ਹੀ ਮਾਲਕ ਦੀ ਮਹਿਮਾਂ ਉਚਾਰਦਾ ਹੈ।
Fareedkot Teekaਜਿਨੋਂ ਨੇ ਮਨਸਾ ਮਾਰੀ ਹੈ, ਤਿਨ ਕਾ ਮਨ ਸਾਂਤਿ ਪਦ ਮੇਂ ਸਮਾਇਆ ਹੈ। (ਬਿਨੁ ਰਸਨਾ), ਭਾਵ ਰਸਨਾ ਆਦਿ ਇੰਦ੍ਰੀਓਂ ਤੇ ਬਿਨਾਂ ਜੋ ਪਰਮੇਸ੍ਵਰ ਹੈ ਤਿਸ ਕੀ ਉਸਤਤੀ ਤਿਨੋਂ ਨੇ ਕਰੀ ਅਰ ਕਰਾਈ ਹੈ; ਵਾ ਬਿਨਾਂ ਰਸਨਾ ਮਨ ਕਰ ਉਸਤਤੀ ਕਰੀ ਕਰਾਈ ਹੈ॥੨੩॥
Prof. Sahib Singhਉਹ ਮਨੁੱਖ ਮਨ ਦੇ ਮਾਇਕ ਫੁਰਨੇ ਨੂੰ ਮਾਰ ਕੇ ਆਪਣੇ ਮਨ ਨੂੰ ਆਤਮਕ ਅਡੋਲਤਾ ਵਿਚ ਟਿਕਾ ਲੈਂਦਾ ਹੈ; ਉਹ ਮਨੁੱਖ ਜੀਭ ਨੂੰ ਪਦਾਰਥਾਂ ਦੇ ਰਸਾਂ ਵਲੋਂ ਹਟਾ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਵਿਚ ਜੋੜਦਾ ਹੈ ॥੨੩॥

ਪਦ ਅਰਥ ਮਨਸਾ = ਮਨ ਦਾ ਮਾਇਕ ਫੁਰਨਾ। ਮਾਰਿ = ਮਾਰ ਕੇ। ਸਹਿਜ = ਆਤਮਕ ਅਡੋਲਤਾ ਵਿਚ। ਰਸਨਾ = ਜੀਭ ॥੨੩॥

SikhNet (Spanish)Conquistando el deseo, la mente es absorbida en la tranquilidad, entonces sin hablar uno entona las Alabanzas del Señor. (23)

ਲੋਇਣ ਦੇਖਿ ਰਹੇ ਬਿਸਮਾਦੀ; ਚਿਤੁ ਅਦਿਸਟਿ ਲਗਾਈ ॥੨੪॥

loein dekh rahe bisamaadee; chit adisatt lagaaee |24|

Sant Singh KhalsaLet your eyes gaze upon the Wondrous Lord; let your consciousness be attached to the Unseen Lord. ||24||
Manmohan SinghHis eyes behold the wondrous Lord and His mind remains attached to the Unseeable Lord.
Manmohan Singh (Punjabi)ਉਸ ਦੀਆਂ ਅੱਖਾਂ ਅਸਚਰਜ ਪ੍ਰਭੂ ਨੂੰ ਵੇਖਦੀਆਂ ਹਨ ਅਤੇ ਉਸ ਦਾ ਮਨ ਅਡਿੱਠ ਸੁਆਮੀ ਨਾਲ ਜੁੜਿਆ ਰਹਿੰਦਾ ਹੈ।
Fareedkot Teekaਤਿਨ ਕੇ ਨੇਤ੍ਰ (ਬਿਸਮਾਦੀ) ਅਸਚਰਜ ਸਕਤੀਆਂ ਵਾਲੇ ਪਰਮੇਸਰ ਕੋ ਦੇਖ ਰਹੇ ਹੈਂ ਔ ਚਿਤ ਕੀ ਬ੍ਰਿਤੀ ਭੀ ਤਿਨੋਂ ਨੇ (ਅਦਿਸਟਿ) ਪਰਮੇਸਰ ਮੇਂ ਲਗਾਈ ਹੈ॥੨੪॥
Prof. Sahib Singhਉਸ ਮਨੁੱਖ ਦੀਆਂ ਅੱਖਾਂ (ਦੁਨੀਆ ਦੇ ਪਦਾਰਥਾਂ ਵਲੋਂ ਹਟ ਕੇ) ਅਸਚਰਜ-ਰੂਪ ਪਰਮਾਤਮਾ ਨੂੰ (ਹਰ ਥਾਂ) ਵੇਖਦੀਆਂ ਹਨ, ਉਸ ਦਾ ਚਿੱਤ ਅਦ੍ਰਿਸ਼ਟ ਪ੍ਰਭੂ ਵਿਚ ਟਿਕਿਆ ਰਹਿੰਦਾ ਹੈ ॥੨੪॥

ਪਦ ਅਰਥ ਲੋਇਣ = ਅੱਖਾਂ। ਬਿਸਮਾਦੀ = ਹੈਰਾਨ (ਹੋ ਕੇ), ਵਿਸਮਾਦ-ਅਵਸਥਾ ਵਿਚ ਪਹੁੰਚ ਕੇ। ਅਦਿਸਟਿ = ਅਦ੍ਰਿਸ਼ਟ ਪ੍ਰਭੂ ਵਿਚ ॥੨੪॥

SikhNet (Spanish)Que tus ojos vean al Señor Maravilloso y que tu conciencia se apegue al Invisible Señor.(24)

ਅਦਿਸਟੁ ਸਦਾ ਰਹੈ ਨਿਰਾਲਮੁ; ਜੋਤੀ ਜੋਤਿ ਮਿਲਾਈ ॥੨੫॥

adisatt sadaa rahai niraalam; jotee jot milaaee |25|

Sant Singh KhalsaThe Unseen Lord is forever absolute and immaculate; one's light merges into the Light. ||25||
Manmohan SinghThe Undiscernible Lord is ever Immaculate, In His Supreme Light, such a man's light merges.
Manmohan Singh (Punjabi)ਅਦ੍ਰਿਸ਼ਟ ਸਾਹਿਬ ਸਦੀਵ ਹੀ ਅਪਵਿੱਤਰ ਹੈ। ਉਸ ਦੇ ਪਰਮ ਪ੍ਰਕਾਸ਼ ਅੰਦਰ ਐਸੇ ਪੁਰਸ਼ ਦਾ ਪ੍ਰਕਾਸ਼ ਲੀਨ ਹੋ ਜਾਂਦਾ ਹੈ।
Fareedkot Teekaਵਹੁ (ਅਦਿਸਟੁ) ਪਰਮੇਸਰ ਸਦਾ ਹੀ ਅਸੰਗ ਰਹਿਤਾ ਹੈ। ਤਿਸ ਜੋਤੀ ਮੇਂ ਅਪਨੀ ਜੋਤ ਤਿਨੋਂ ਨੇ ਮਿਲਾਈ ਹੈ॥੨੫॥
Prof. Sahib Singh(ਹੇ ਸੰਤ ਜਨੋ! ਉਸ ਮਨੁੱਖ ਦੀ) ਜੋਤਿ ਉਸ ਨੂਰੋ-ਨੂਰ-ਪ੍ਰਭੂ ਵਿਚ ਮਿਲੀ ਰਹਿੰਦੀ ਹੈ ਜੋ ਇਹਨਾਂ ਅੱਖਾਂ ਨਾਲ ਨਹੀਂ ਦਿੱਸਦਾ, ਤੇ, ਜੋ ਸਦਾ ਨਿਰਲੇਪ ਰਹਿੰਦਾ ਹੈ ॥੨੫॥

ਪਦ ਅਰਥ ਨਿਰਾਲਮੁ = ਨਿਰਲੇਪ ॥੨੫॥

SikhNet (Spanish)El Señor Invisible es para siempre Absoluto e Inmaculado, la luz de uno se inmerge en la corriente Infinita de Luz.(25)

ਹਉ. ਗੁਰੁ ਸਾਲਾਹੀ ਸਦਾ ਆਪਣਾ; ਜਿਨਿ ਸਾਚੀ ਬੂਝ ਬੁਝਾਈ ॥੨੬॥

hau. gur saalaahee sadaa aapanaa; jin saachee boojh bujhaaee |26|

Sant Singh KhalsaI praise my Guru forever, who has inspired me to understand this true understanding. ||26||
Manmohan SinghI ever praise my Guru, who has imparted unto me the true understanding.
Manmohan Singh (Punjabi)ਮੈਂ ਹਮੇਸ਼ਾਂ ਆਪਣੇ ਗੁਰਾਂ ਦੀ ਪ੍ਰਸੰਸਾ ਕਰਦਾ ਹਾਂ। ਜਿਨ੍ਹਾਂ ਨੇ ਮੈਨੂੰ ਸੱਚੀ ਸਮਝ ਦਰਸਾਈ ਹੈ।
Fareedkot Teekaਅਪਨਾ ਜੋ ਗੁਰੂ ਹੈ ਹਮ ਸਦਾ ਤਿਸ ਕੇ ਸਲਾਹੀ ਹੂਏ ਹੈਂ, ਜਿਨ ਗੁਰੋਂ ਨੇ ਹਮ ਕੋ ਸਾਚੀ ਬੂਝ ਬੁਝਾਈ ਹੈ॥੨੬॥
Prof. Sahib Singhਹੇ ਸੰਤ ਜਨੋ! ਮੈਂ ਭੀ ਆਪਣੇ ਉਸ ਗੁਰੂ ਨੂੰ ਹੀ ਸਦਾ ਵਡਿਆਉਂਦਾ ਰਹਿੰਦਾ ਹਾਂ ਜਿਸ ਨੇ (ਮੈਨੂੰ) ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਸੂਝ ਬਖ਼ਸ਼ੀ ਹੈ ॥੨੬॥

ਪਦ ਅਰਥ ਹਉ = ਮੈਂ। ਸਾਲਾਹੀ = ਸਾਲਾਹੀਂ, ਮੈਂ ਸਲਾਹੁੰਦਾ ਹਾਂ। ਜਿਨਿ = ਜਿਸ (ਗੁਰੂ) ਨੇ। ਸਾਚੀ ਬੂਝ = ਸਦਾ-ਥਿਰ ਪ੍ਰਭੂ ਦੀ ਸੂਝ ॥੨੬॥

SikhNet (Spanish)Alabo siempre a mi Guru que me ha revelado la Sabiduría Verdadera. (26)

ਨਾਨਕੁ ਏਕ ਕਹੈ ਬੇਨੰਤੀ; ਨਾਵਹੁ ਗਤਿ ਪਤਿ ਪਾਈ ॥੨੭॥੨॥੧੧॥

naanak ek kahai benantee; naavahu gat pat paaee |27|2|11|

Sant Singh KhalsaNanak offers this one prayer: through the Name, may I find salvation and honor. ||27||2||11||
Manmohan SinghNanak makes a supplication, it is through the Name, that one procures salvation and honour.
Manmohan Singh (Punjabi)ਨਾਨਕ ਇੱਕ ਜੋਦੜੀ ਕਰਦਾ ਹੈ, ਨਾਮ ਦੇ ਰਾਹੀਂ ਹੀ ਇਨਸਾਨ ਨੂੰ ਕਲਿਆਨ ਅਤੇ ਇਜ਼ਤ ਆਬਰੂ ਪ੍ਰਾਪਤ ਹੁੰਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹਮ ਏਕ ਬੇਨਤੀ ਕਰਤੇ ਹੈਂ: ਹੇ ਭਾਈ! ਪਰਮੇਸਰ ਦੇ ਨਾਮ ਕਰ ਕੇ ਹੀ ਮੁਕਤੀ ਔਰ ਮਤਿ ਪਾਈਦੀ ਹੈ, ਭਾਵ ਨਾਮ ਦਾ ਜਾਪ ਕਰਨਾ ਮੁਖ ਸਾਧਨੁ ਹੈ॥੨੭॥੨॥☬ਕੋਈ ਸੰਤ ਜਨ ਆਏ। ਤਿਨੋਂ ਨੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਕੋ ਕਹਾ ਕਿ ਆਪ ਹਰੀ ਕੀ ਪੂਜਾ ਕਾ ਪ੍ਰਕਾਰ ਕਹੋ ਜਿਸ ਕਰ ਕੇ ਵਹੁ ਪੂਰਾ ਪਰਮੇਸ੍ਵਰ ਪਾਈਤਾ ਹੈ? ਤਿਸ ਪ੍ਰਤੀ ਕਹਿਤੇ ਹੈਂ:
Prof. Sahib Singhਹੇ ਸੰਤ ਜਨੋ! ਨਾਨਕ ਇਕ ਇਹ ਬੇਨਤੀ ਕਰਦਾ ਹੈ (ਕਿ ਪਰਮਾਤਮਾ ਦਾ ਨਾਮ ਜਪਿਆ ਕਰੋ) ਨਾਮ ਤੋਂ ਹੀ ਉੱਚੀ ਆਤਮਕ ਅਵਸਥਾ ਪ੍ਰਾਪਤ ਹੁੰਦੀ ਹੈ, ਨਾਮ ਤੋਂ ਹੀ (ਲੋਕ ਪਰਲੋਕ ਵਿਚ) ਇੱਜ਼ਤ ਮਿਲਦੀ ਹੈ ॥੨੭॥੨॥੧੧॥

ਪਦ ਅਰਥ ਨਾਵਹੁ = ਪ੍ਰਭੂ ਦੇ ਨਾਮ ਤੋਂ ਹੀ। ਗਤਿ = ਉੱਚੀ ਆਤਮਕ ਅਵਸਥਾ ॥੨੭॥੨॥੧੧॥

SikhNet (Spanish)Dice Nanak, les ruego, oh amigos, entiendan: es a través del Nombre que se logra la Salvación y la Gloria. (27-2-11)

Open this shabad (29 lines, Angs 909-910) →

Shabad Guru Amardas Ji Raag Raamkalee

ਰਾਮਕਲੀ ਮਹਲਾ ੩ ॥

raamakalee mahalaa 3 |

Sant Singh KhalsaRaamkalee, Third Mehl:
Manmohan SinghRamkali 3rd Guru.
Manmohan Singh (Punjabi)ਰਾਮਕਲੀ ਤੀਜੀ ਪਾਤਿਸ਼ਾਹੀ।
SikhNet (Spanish)Ramkali, Mejl Guru Amar Das, Tercer Canal Divino.

ਹਰਿ ਕੀ ਪੂਜਾ ਦੁਲੰਭ ਹੈ ਸੰਤਹੁ; ਕਹਣਾ ਕਛੂ. ਨ ਜਾਈ ॥੧॥

har kee poojaa dulanbh hai santahu; kahanaa kachhoo. na jaaee |1|

Sant Singh KhalsaIt is so hard to obtain that devotional worship of the Lord, O Saints. It cannot be described at all. ||1||
Manmohan SinghHard to obtain is the Lord's worship, O saints, One can say not its praise.
Manmohan Singh (Punjabi)ਮੁਸ਼ਕਲ ਨਾਲ ਮਿਲਣ ਵਾਲੀ ਹੈ ਪ੍ਰਭੂ ਦੀ ਉਪਾਸਨਾ, ਹੇ ਸਾਧੂਓ! ਇਨਸਾਨ ਇਸ ਦੀ ਉਸਤਤੀ ਆਖ ਨਹੀਂ ਸਕਦਾ।
Fareedkot Teekaਹੇ ਸੰਤੋ! ਜੋ ਹਰੀ ਕੀ ਪੂਜਾ ਕਰਨੀ ਹੈ, ਸੋ ਬਡੀ ਦੁਰਲਭ ਹੈ, ਉਸ ਕਾ ਅੰਦਾਜ਼ਾ ਕੁਛ ਕਹਿਆ ਨਹੀਂ ਜਾਤਾ ਹੈ॥੧॥
Prof. Sahib Singhਹੇ ਸੰਤ ਜਨੋ! ਪਰਮਾਤਮਾ ਦੀ ਪੂਜਾ-ਭਗਤੀ ਬੜੀ ਔਖਿਆਈ ਨਾਲ ਮਿਲਦੀ ਹੈ। ਪ੍ਰਭੂ ਦੀ ਪੂਜਾ ਕਿਤਨੀ ਦੁਰਲੱਭ ਹੈ-ਇਸ ਬਾਬਤ ਕੁਝ ਭੀ ਦੱਸਿਆ ਨਹੀਂ ਜਾ ਸਕਦਾ ॥੧॥

ਪਦ ਅਰਥ ਦੁਲੰਭ = ਦੁਰਲੱਭ, ਜੋ ਬੜੀ ਮੁਸ਼ਕਿਲ ਨਾਲ ਮਿਲੇ। ਸੰਤਹੁ = ਹੇ ਸੰਤ ਜਨੋ! ਕਛੂ ਨ = ਕੁਝ ਭੀ ਨਹੀਂ। ਕਹਣਾ ਜਾਈ = ਕਿਹਾ ਜਾ ਸਕਦਾ ॥੧॥

SikhNet (Spanish)Oh Santos, la Devoción al Señor es Invaluable; uno no podría apreciarla en realidad. (1)

ਸੰਤਹੁ ਗੁਰਮੁਖਿ ਪੂਰਾ ਪਾਈ ॥

santahu guramukh pooraa paaee |

Sant Singh KhalsaO Saints, as Gurmukh, find the Perfect Lord,
Manmohan SinghO saints, through the Guru one obtains the Perfect one,
Manmohan Singh (Punjabi)ਹੇ ਸਾਧੂਓ! ਗੁਰਾਂ ਦੇ ਰਾਹੀਂ ਪੂਰਨ ਪ੍ਰਭੂ ਨੂੰ ਪ੍ਰਾਪਤ ਹੁੰਦਾ ਹੈ,
Fareedkot Teekaਹੇ ਸੰਤ ਜਨੋਂ! ਗੁਰੋਂ ਦੁਆਰੇ ਪੂਰਾ ਪਰਮੇਸਰ ਪਾਈਤਾ ਹੈ॥
Prof. Sahib Singhਹੇ ਸੰਤ ਜਨੋ! ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਸਾਰੇ ਗੁਣਾਂ ਨਾਲ ਭਰਪੂਰ ਪ੍ਰਭੂ ਨੂੰ ਲੱਭ ਲੈਂਦਾ ਹੈ।

ਪਦ ਅਰਥ ਗੁਰਮੁਖਿ = ਉਹ ਮਨੁੱਖ ਜੋ ਗੁਰੂ ਦੀ ਸਰਨ ਪੈਂਦਾ ਹੈ। ਪੂਰਾ = ਸਾਰੇ ਗੁਣਾਂ ਨਾਲ ਭਰਪੂਰ ਪ੍ਰਭੂ।

SikhNet (Spanish)Oh Santos, es a través del Guru que uno obtiene al Dios Perfecto;

ਨਾਮੋ ਪੂਜ ਕਰਾਈ ॥੧॥ ਰਹਾਉ ॥

naamo pooj karaaee |1| rahaau |

Sant Singh Khalsaand worship the Naam, the Name of the Lord. ||1||Pause||
Manmohan Singhand adores the Perfect Lord. Pause.
Manmohan Singh (Punjabi)ਅਤੇ ਬੰਦਾ ਨਾਮ ਦੀ ਉਪਾਸ਼ਨਾ ਕਰਦਾ ਹੈ। ਠਹਿਰਾਓ।
Fareedkot Teekaਹਮ ਨਾਮ ਕੋ ਜੋ ਜਪਤੇ ਹੈਂ, ਏਹੀ ਹਮਾਰੇ ਸੇ ਸਤਿਗੁਰੋਂ ਨੇ ਪੂਜਾ ਕਰਾਈ ਹੈ॥੧॥ ਰਹਾਉ ॥
Prof. Sahib Singhਨਾਮ ਜਪੋ, ਨਾਮ ਹੀ ਜਪੋ-ਗੁਰੂ ਇਹ ਪੂਜਾ ਕਰਾਂਦਾ ਹੈ ॥੧॥ ਰਹਾਉ ॥

ਪਦ ਅਰਥ ਨਾਮੋ = ਨਾਮ ਹੀ, ਨਾਮ ਜਪਣਾ ਹੀ। ਪੂਜ = ਪੂਜਾ। ਕਰਾਈ = (ਗੁਰੂ) ਕਰਾਂਦਾ ਹੈ ॥੧॥ ਰਹਾਉ ॥

SikhNet (Spanish)sí, es Él quien nos permite dedicarnos al Nombre del Señor. (1-Pausa)

ਹਰਿ ਬਿਨੁ. ਸਭੁ ਕਿਛੁ ਮੈਲਾ. ਸੰਤਹੁ; ਕਿਆ ਹਉ ਪੂਜ ਚੜਾਈ ॥੨॥

har bin. sabh kichh mailaa. santahu; kiaa hau pooj charraaee |2|

Sant Singh KhalsaWithout the Lord, everything is filthy, O Saints; what offering should I place before Him? ||2||
Manmohan SinghWithout God, everything is filthy, O saints. What offering should I lay before Him?
Manmohan Singh (Punjabi)ਵਾਹਿਗੁਰੂ ਦੇ ਬਾਝੋਂ ਹਰ ਵਸਤੂ ਗੰਦੀ ਹੈ, ਹੇ ਸੰਤੋ! ਉਸ ਦੇ ਮੂਹਰੇ ਮੈਂ ਕਿਹੜੀ ਭੇਟਾ ਰੱਖਾਂ?
Fareedkot Teekaਹੇ ਸੰਤੋਂ! ਹਰੀ ਸੇ ਬਿਨਾ ਸਭ ਕੁਛ ਮੈਲਾ ਹੀ ਹੈ। ਕਿਆ ਉਸ ਪਰ ਹਮ ਪੂਜ ਕੇ ਚੜਾਵੇਂਗੇ, ਭਾਵ ਸਭ ਪਦਾਰਥ ਮਾਇਕ ਹੈਂ॥੨॥
Prof. Sahib Singh(ਹੇ ਸੰਤ ਜਨੋ! ਦੁਨੀਆ ਦੇ ਲੋਕ ਫੁੱਲ ਪੱਤਰਾਂ ਆਦਿਕ ਨਾਲ ਦੇਵਤਿਆਂ ਦੀ ਪੂਜਾ ਕਰਦੇ ਹਨ, ਪਰ) ਹੇ ਸੰਤ ਜਨੋ! ਮੈਂ (ਪਰਮਾਤਮਾ ਦੀ ਪੂਜਾ ਕਰਨ ਵਾਸਤੇ) ਕਿਹੜੀ ਚੀਜ਼ ਉਸ ਅੱਗੇ ਭੇਟਾ ਕਰਾਂ? ਉਸ ਪ੍ਰਭੂ ਦੇ ਨਾਮ ਤੋਂ ਬਿਨਾ (ਨਾਮ ਦੇ ਟਾਕਰੇ ਤੇ) ਹੋਰ ਹਰੇਕ ਚੀਜ਼ ਮੈਲੀ ਹੈ ॥੨॥

ਪਦ ਅਰਥ ਕਿਆ ਪੂਜ = ਪੂਜ ਕਰਨ ਵਾਸਤੇ ਕਿਹੜੀ ਚੀਜ਼? ਹਉ ਚੜਾਈ = ਹਉਂ ਚੜ੍ਹਾਈਂ, ਮੈਂ ਭੇਟਾ ਕਰਾਂ ॥੨॥

SikhNet (Spanish)Sin el Señor todo es impuro, oh Santos; ¿qué ofrenda podría yo hacer para ponerla ante Él? (2)

ਹਰਿ ਸਾਚੇ ਭਾਵੈ ਸਾ ਪੂਜਾ ਹੋਵੈ; ਭਾਣਾ ਮਨਿ ਵਸਾਈ ॥੩॥

har saache bhaavai saa poojaa hovai; bhaanaa man vasaaee |3|

Sant Singh KhalsaWhatever pleases the True Lord is devotional worship; His Will abides in the mind. ||3||
Manmohan SinghWhatever pleases the True Lord; that alone is His worship. A hearty obedience to the Lord's will, amounts to His worship.
Manmohan Singh (Punjabi)ਜਿਹੜਾ ਕੁਝ ਸੱਚੇ ਸੁਆਮੀ ਨੂੰ ਚੰਗਾ ਲੱਗਦਾ ਹੈ, ਕੇਵਲ ਉਹ ਹੀ ਉਸ ਦੀ ਉਪਾਸਨਾ ਹੈ। ਸੁਆਮੀ ਦੀ ਰਜ਼ਾ ਨੂੰ ਦਿਲੋਂ ਸਵੀਕਾਰ ਕਰਨਾ ਹੀ ਉਸ ਦੀ ਉਪਾਸਨਾ ਹੈ।
Fareedkot Teekaਜੋ ਹਰੀ ਸਾਚੇ ਕੋ ਭਾਵੇ ਸੋ ਉਸ ਕੀ ਪੂਜਾ ਹੋਤੀ ਹੈ। ਇਸ ਸੇ ਉਸ ਕੇ ਭਾਣੇ ਮਾਨਣੇ ਕੀ ਸਲਾਹੁ ਹਮ ਨੇ ਮਨ ਮੇਂ ਬਸਾਈ ਹੈ॥੩॥
Prof. Sahib Singhਹੇ ਸੰਤ ਜਨੋ! ਜੇ ਕਿਸੇ ਮਨੁੱਖ ਨੂੰ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਰਜ਼ਾ ਚੰਗੀ ਲੱਗਣ ਲੱਗ ਪਏ ਤਾਂ ਉਸ ਵੱਲੋਂ ਇਹੀ ਪਰਮਾਤਮਾ ਦੀ ਪੂਜਾ ਹੈ। (ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਪਰਮਾਤਮਾ ਦੀ) ਰਜ਼ਾ ਨੂੰ ਹੀ ਆਪਣੇ ਮਨ ਵਿਚ ਵਸਾਂਦਾ ਹੈ (ਰਜ਼ਾ ਨੂੰ ਹੀ ਚੰਗੀ ਜਾਣਦਾ ਹੈ) ॥੩॥

ਪਦ ਅਰਥ ਸਾਚਾ = ਸਦਾ-ਥਿਰ ਰਹਿਣ ਵਾਲਾ। ਸਾਚੇ ਭਾਵੈ = ਸਾਚੇ (ਭਾਣਾ) ਭਾਵੈ, ਜੇ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਰਜ਼ਾ ਚੰਗੀ ਲੱਗਣ ਲੱਗ ਪਏ। ਸਾ = ਉਹੀ, ਰਜ਼ਾ ਮਿੱਠੀ ਲੱਗਣੀ ਹੀ। ਮਨਿ = ਮਨ ਵਿਚ। ਵਸਾਈ = ਵਸਾਂਦਾ ਹੈ ॥੩॥

SikhNet (Spanish)Sí, lo único que al Señor le gusta es que uno Lo alabe; el alabarlo es obedecer Su Voluntad con la mente íntegra. (3)

ਪੂਜਾ ਕਰੈ ਸਭੁ ਲੋਕੁ ਸੰਤਹੁ; ਮਨਮੁਖਿ ਥਾਇ. ਨ ਪਾਈ ॥੪॥

poojaa karai sabh lok santahu; manamukh thaae. na paaee |4|

Sant Singh KhalsaEveryone worships Him, O Saints, but the self-willed manmukh is not accepted or approved. ||4||
Manmohan SinghAll the men adore God, O saints, but the worship of an apostate is approved not.
Manmohan Singh (Punjabi)ਸਾਰੇ ਜਣੇ ਵਾਹਿਗੁਰੂ ਦੀ ਉਪਾਸਨਾ ਕਰਦੇ ਹਨ, ਹੇ ਸਾਧੂਓ! ਪ੍ਰੰਤੂ ਅਧਰਮੀ ਦੀ ਉਪਾਸਨਾ ਕਬੂਲ ਨਹੀਂ ਪੈਦੀ।
Fareedkot Teekaਹੇ ਸੰਤੋ! ਪੂਜਾ ਤੋ ਸਭ ਲੋਕ ਕਰਤੇ ਹੀ ਹੈਂ, ਪਰੰਤੂ ਮਨਮੁਖੋਂ ਕੀ ਪੂਜਾ ਥਾਇ ਨਹੀਂ ਪਾਈਦੀ ਔਰੁ ਜੋ ਪੂਜਾ ਥਾਇ ਪਾਈ ਹੈ, ਸੋ ਕਹਿਤੇ ਹੈਂ॥੪॥
Prof. Sahib Singhਹੇ ਸੰਤ ਜਨੋ! ਸਾਰਾ ਜਗਤ (ਆਪਣੇ ਵਲੋਂ) ਪੂਜਾ ਕਰਦਾ ਹੈ, ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੀ ਕੀਤੀ ਹੋਈ ਕੋਈ ਭੀ ਪੂਜਾ (ਪਰਮਾਤਮਾ ਦੀ ਹਜ਼ੂਰੀ ਵਿਚ) ਕਬੂਲ ਨਹੀਂ ਹੁੰਦੀ ॥੪॥

ਪਦ ਅਰਥ ਸਭੁ ਲੋਕੁ = ਸਾਰਾ ਜਗਤ। ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਥਾਇ = ਥਾਂ ਵਿਚ, ਥਾਂ ਸਿਰ। ਥਾਇ ਨ ਪਾਈ = ਕਬੂਲ ਨਹੀਂ ਹੁੰਦੀ ॥੪॥

SikhNet (Spanish)Todos alaban a Dios, pero la Alabanza del egocéntrico no es aprobada. (4)

ਸਬਦਿ ਮਰੈ. ਮਨੁ ਨਿਰਮਲੁ ਸੰਤਹੁ; ਏਹ ਪੂਜਾ ਥਾਇ ਪਾਈ ॥੫॥

sabad marai. man niramal santahu; eeh poojaa thaae paaee |5|

Sant Singh KhalsaIf someone dies in the Word of the Shabad, his mind become immaculate, O Saints; such worship is accepted and approved. ||5||
Manmohan SinghIf man dies through the Name, his mind becomes immaculate. Such a worship becomes acceptable to the Lord, O saints.
Manmohan Singh (Punjabi)ਜੇਕਰ ਇਨਸਾਨ ਨਾਮ ਦੇ ਰਾਹੀਂ ਮਰ ਵੰਞੇ ਤਦ ਉਸ ਦਾ ਹਿਰਦਾ ਪਵਿੱਤਰ ਹੋ ਜਾਂਦਾ ਹੈ। ਐਹੋ ਜੇਹੀ ਉਪਾਸਨਾ ਨੂੰ ਪ੍ਰਭੂ ਸਵੀਕਾਰ ਕਰ ਲੈਂਦਾ ਹੈ, ਹੇ ਸਾਧੂਓ!
Fareedkot Teekaਹੇ ਸੰਤੋ! ਜੋ ਗੁਰ ਉਪਦੇਸ ਕਰਿ ਜੀਵ ਭਾਵ ਸੇ ਮਰੇ ਹੈਂ ਤਿਨ ਕਾ ਮਨੁ ਨਿਰਮਲੁ ਹੂਆ ਹੈ ਔ ਤਿਨ ਕੀ ਇਹ ਪੂਜਾ ਕਰੀ ਹੂਈ ਭਗਵਤ ਨੇ ਥਾਇ ਪਾਈ ਹੈ॥੫॥
Prof. Sahib Singhਹੇ ਸੰਤ ਜਨੋ! ਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਵਿਕਾਰਾਂ ਦਾ ਪ੍ਰਭਾਵ ਆਪਣੇ ਉੱਤੇ ਨਹੀਂ ਪੈਣ ਦੇਂਦਾ ਉਸ ਦਾ ਮਨ ਪਵਿੱਤਰ ਹੋ ਜਾਂਦਾ ਹੈ। ਉਸ ਦੀ ਇਹ ਪੂਜਾ ਪ੍ਰਭੂ-ਦਰ ਤੇ ਪਰਵਾਨ ਹੋ ਜਾਂਦੀ ਹੈ ॥੫॥

ਪਦ ਅਰਥ ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਮਰੈ = (ਵਿਕਾਰਾਂ ਦੀ ਪ੍ਰੇਰਨਾ ਵਲੋਂ) ਮਰਦਾ ਹੈ, ਵਿਕਾਰਾਂ ਦਾ ਪ੍ਰਭਾਵ ਆਪਣੇ ਉੱਤੇ ਪੈਣ ਨਹੀਂ ਦੇਂਦਾ। ਨਿਰਮਲੁ = ਪਵਿੱਤਰ ॥੫॥

SikhNet (Spanish)Si uno muere para su ego negativo a través de la Palabra, la mente se vuelve Inmaculada; este es el tipo de Alabanza que el Señor aprueba. (5)

ਪਵਿਤ ਪਾਵਨ ਸੇ ਜਨ ਸਾਚੇ; ਏਕ ਸਬਦਿ ਲਿਵ ਲਾਈ ॥੬॥

pavit paavan se jan saache; ek sabad liv laaee |6|

Sant Singh KhalsaSanctified and pure are those true beings, who enshrine love for the Shabad. ||6||
Manmohan SinghPure immaculate and truthful are the persons, who profess love for the One Lord.
Manmohan Singh (Punjabi)ਪੁਨੀਤ, ਪਵਿੱਤਰ ਅਤੇ ਸਤਾਵਾਦੀ ਹਨ ਉਹ ਪੁਰਸ਼, ਜੋ ਇਕ ਪ੍ਰਭੂ ਨਾਲ ਪ੍ਰੀਤ ਪਾਉਂਦੇ ਹਨ।
Fareedkot Teekaਸੋ ਜਨ ਪਵਿਤ੍ਰੋਂ ਸੇ ਭੀ ਪਾਵਨ ਹੋਇਕੇ ਸਾਚੇ ਹੂਏ ਹੈਂ ਜਿਨੋਂ ਨੇ ਏਕ ਬ੍ਰਹਮ ਮੇਂ ਬ੍ਰਿਤੀ ਲਗਾਈ ਹੈ॥੬॥
Prof. Sahib Singhਹੇ ਸੰਤ ਜਨੋ! ਅਜਿਹੇ ਬੰਦੇ ਪਵਿੱਤਰ ਜੀਵਨ ਵਾਲੇ ਹੋ ਜਾਂਦੇ ਹਨ, ਸਦਾ-ਥਿਰ ਰਹਿਣ ਵਾਲੇ ਪ੍ਰਭੂ ਨਾਲ ਇਕ-ਮਿਕ ਹੋ ਜਾਂਦੇ ਹਨ; ਗੁਰੂ ਦੇ ਸ਼ਬਦ ਦੀ ਰਾਹੀਂ ਉਹ ਬੰਦੇ ਇਕ ਪਰਮਾਤਮਾ ਵਿਚ ਸੁਰਤ ਜੋੜੀ ਰੱਖਦੇ ਹਨ ॥੬॥

ਪਦ ਅਰਥ ਪਵਿਤ = ਪਵਿੱਤਰ। ਪਾਵਨ = ਪਵਿੱਤਰ। ਸੇ = ਉਹ {ਬਹੁ-ਵਚਨ}। ਸਾਚੇ = ਸਦਾ-ਥਿਰ ਪ੍ਰਭੂ ਨਾਲ ਇਕ-ਮਿਕ। ਲਿਵ ਲਾਈ = ਸੁਰਤ ਜੋੜੀ ॥੬॥

SikhNet (Spanish)Los que están entonados en el Señor a través de la Palabra, son los seres Puros, y ellos irradian la Verdad. (6)

ਬਿਨੁ ਨਾਵੈ ਹੋਰ ਪੂਜ. ਨ ਹੋਵੀ; ਭਰਮਿ ਭੁਲੀ ਲੋਕਾਈ ॥੭॥

bin naavai hor pooj. na hovee; bharam bhulee lokaaee |7|

Sant Singh KhalsaThere is no worship of the Lord, other than the Name; the world wanders, deluded by doubt. ||7||
Manmohan SinghWithout the Name, there can be no other worship of God. In vain, the world strays in doubt.
Manmohan Singh (Punjabi)ਨਾਮ ਦੇ ਬਾਝੋਂ ਰੱਬ ਦੀ ਹੋਰਸ ਕੋਈ ਉਪਾਸ਼ਨਾ ਨਹੀਂ ਹੋ ਸਕਦੀ। ਬੇਫਾਇਦਾ ਹੀ ਦੁਨੀਆਂ ਸੰਦੇਹ ਵਿੱਚ ਭਟਕਦੀ ਹੈ।
Fareedkot Teekaਬਿਨਾ ਨਾਮ ਜਪਨੇ ਸੇ ਹੋਰ ਪੂਜਾ ਪ੍ਰਵਾਨ ਨਹੀਂ ਹੋਤੀ। ਇਹੁ ਜਿਤ ਨੀ ਸ੍ਰਿਸ੍ਟੀ ਹੈ ਸਭ ਭਰਮ ਮੇਂ ਭੁਲੀ ਹੂਈ ਹੈ॥੭॥
Prof. Sahib Singhਹੇ ਸੰਤ ਜਨੋ! ਪਰਮਾਤਮਾ ਦਾ ਨਾਮ ਜਪਣ ਤੋਂ ਬਿਨਾ ਪਰਮਾਤਮਾ ਦੀ ਕਿਸੇ ਹੋਰ ਕਿਸਮ ਦੀ ਪੂਜਾ ਨਹੀਂ ਹੋ ਸਕਦੀ। (ਨਾਮ ਤੋਂ ਖੁੰਝ ਕੇ) ਭੁਲੇਖੇ ਵਿਚ ਪੈ ਕੇ ਦੁਨੀਆ ਕੁਰਾਹੇ ਪਈ ਰਹਿੰਦੀ ਹੈ ॥੭॥

ਪਦ ਅਰਥ ਨ ਹੋਵੀ = ਨਹੀਂ ਹੋ ਸਕਦੀ। ਭਰਮਿ = ਭੁਲੇਖੇ ਵਿਚ (ਪੈ ਕੇ)। ਭੁਲੀ = ਕੁਰਾਹੇ ਪਈ ਹੋਈ ਹੈ। ਲੋਕਾਈ = ਦੁਨੀਆ ॥੭॥

SikhNet (Spanish)Sin el Nombre del Señor uno no puede alabar a Dios; el mundo se desvía en vano por la duda. (7)

ਗੁਰਮੁਖਿ ਆਪੁ ਪਛਾਣੈ ਸੰਤਹੁ; ਰਾਮ ਨਾਮਿ ਲਿਵ ਲਾਈ ॥੮॥

guramukh aap pachhaanai santahu; raam naam liv laaee |8|

Sant Singh KhalsaThe Gurmukh understands his own self, O Saints; he lolvingly centers his mind on the Lord's Name. ||8||
Manmohan SinghThe pious person understands his ownself and fixes his attention on the Lord's Name, O saints.
Manmohan Singh (Punjabi)ਪਵਿੱਤਰ ਪੁਰਸ਼ ਆਪਣੇ ਆਪ ਨੂੰ ਸਮਝਦਾ ਹੈ ਅਤੇ ਪ੍ਰਭੂ ਦੇ ਨਾਮ ਨਾਲ ਆਪਦੀ ਬਿਰਤੀ ਨੂੰ ਜੋੜਦਾ ਹੈ, ਹੇ ਸਾਧੂਓ!
Fareedkot Teekaਹੇ ਸੰਤੋ! ਜੋ ਗੁਰਮੁਖ ਅਪਨੇ ਆਪ ਕੋ ਪਛਾਨਤਾ ਹੈ, ਸੋਈ ਰਾਮ ਨਾਮ ਮੇਂ ਬ੍ਰਿਤੀ ਕੋ ਲਗਾਇ ਰਖਤਾ ਹੈ॥੮॥
Prof. Sahib Singhਹੇ ਸੰਤ ਜਨੋ! ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਆਪਣੇ ਜੀਵਨ ਨੂੰ ਪੜਤਾਲਦਾ ਰਹਿੰਦਾ ਹੈ, ਤੇ, ਪਰਮਾਤਮਾ ਦੇ ਨਾਮ ਵਿਚ ਸੁਰਤ ਜੋੜੀ ਰੱਖਦਾ ਹੈ ॥੮॥

ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਆਪੁ = ਆਪਣੇ ਆਪ ਨੂੰ; ਆਪਣੇ ਜੀਵਨ ਨੂੰ। ਪਛਾਣੈ = ਪਰਖਦਾ ਰਹਿੰਦਾ ਹੈ, ਪੜਤਾਲਦਾ ਰਹਿੰਦਾ ਹੈ। ਨਾਮਿ = ਨਾਮ ਵਿਚ ॥੮॥

SikhNet (Spanish)El ser consciente en Dios conoce su propio Ser, pues está entonado en el Nombre del Señor. (8)

ਆਪੇ ਨਿਰਮਲੁ ਪੂਜ ਕਰਾਏ; ਗੁਰਸਬਦੀ ਥਾਇ ਪਾਈ ॥੯॥

aape niramal pooj karaae; gurasabadee thaae paaee |9|

Sant Singh KhalsaThe Immaculate Lord Himself inspires worship of Him; through the Word of the Guru's Shabad, it is accepted and approved. ||9||
Manmohan SinghThe Immaculate Lord Himself makes man adore Him. Through the Guru's word this worship becomes acceptable.
Manmohan Singh (Punjabi)ਪਵਿੱਤਰ ਪ੍ਰਭੂ ਆਪ ਹੀ ਆਪਣੀ ਪੂਜਾ ਕਰਵਾਉਂਦਾ ਹੈ। ਗੁਰਾਂ ਦੇ ਬਚਨ ਦੁਆਰਾ ਇਹ ਉਪਾਸਨਾ ਕਬੂਲ ਕੀ ਵੰਞਦੀ ਹੈ।
Fareedkot Teekaਜਿਸ ਸੇ ਗੁਰ ਸਬਦ ਕਰ ਕੇ ਆਪ (ਨਿਰਮਲੁ) ਪਰਮੇਸ੍ਵਰ ਪੂਜਾ ਕਰਾਵਤਾ ਹੈ ਤਿਸ ਕੀ ਪੂਜਾ ਥਾਇ ਪਾਵਤਾ ਹੈ॥੯॥
Prof. Sahib Singhਹੇ ਸੰਤ ਜਨੋ! ਪਵਿੱਤਰ ਪ੍ਰਭੂ ਆਪ ਹੀ (ਜੀਵ ਨੂੰ ਗੁਰੂ ਦੇ ਸ਼ਬਦ ਵਿਚ ਜੋੜ ਕੇ ਉਸ ਪਾਸੋਂ ਆਪਣੀ) ਪੂਜਾ-ਭਗਤੀ ਕਰਾਂਦਾ ਹੈ, ਤੇ, ਗੁਰੂ ਦੇ ਸ਼ਬਦ ਵਿਚ ਉਸ ਦੀ ਲੀਨਤਾ ਦੇ ਕਾਰਨ ਉਸ ਦੀ ਕੀਤੀ ਪੂਜਾ ਪਰਵਾਨ ਕਰਦਾ ਹੈ ॥੯॥

ਪਦ ਅਰਥ ਆਪੇ = (ਪ੍ਰਭੂ) ਆਪ ਹੀ। ਨਿਰਮਲੁ = ਪਵਿੱਤਰ। ਗੁਰ ਸਬਦੀ = ਗੁਰੂ ਦੇ ਸ਼ਬਦ ਦੀ ਰਾਹੀਂ। ਥਾਇ ਪਾਈ = ਕਬੂਲ ਕਰਦਾ ਹੈ ॥੯॥

SikhNet (Spanish)El mismo Dios Inmaculado nos hace alabarlo a través de la Palabra del Shabd del Guru, es así como nuestra Alabanza es aprobada. (9)

ਪੂਜਾ ਕਰਹਿ ਪਰੁ ਬਿਧਿ. ਨਹੀ ਜਾਣਹਿ; ਦੂਜੈ ਭਾਇ ਮਲੁ ਲਾਈ ॥੧੦॥

poojaa kareh par bidh. nahee jaaneh; doojai bhaae mal laaee |10|

Sant Singh KhalsaThose who worship Him, but do not know the Way, are polluted with the love of duality. ||10||
Manmohan SinghThey who perform worship, but know not the way, are polluted with the love of another.
Manmohan Singh (Punjabi)ਜੋ ਉਪਾਸ਼ਨਾ ਕਰਦੇ ਹਨ ਪਰ ਜੁਗਤ ਨਹੀਂ ਜਾਣਦੇ ਉਹ ਹੋਰਸ ਦੇ ਪਿਆਰ ਨਾਲ ਪਲੀਤ ਹੋ ਜਾਂਦੇ ਹਨ।
Fareedkot Teekaਜੋ ਪੂਜਾ ਕਰਤੇ ਹੈਂ ਪਰੰਤੂ ਪੂਜਾ ਕੀ ਬਿਧੀ ਭਲੀ ਪ੍ਰਕਾਰ ਨਹੀਂ ਜਾਨਤੇ, ਤਿਨੋਂ ਨੇ ਤੋ ਦੂਜੇ ਭਾਇ ਕਰ ਕੇ ਅਭਿਮਾਨ ਰੂਪ ਮੈਲੁ ਹੀ ਅੰਤਸਕਰਣ ਮੇਂ ਲਾਈ ਹੈਂ॥੧੦॥
Prof. Sahib Singh(ਹੇ ਸੰਤ ਜਨੋ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਪ੍ਰਭੂ ਦੀ) ਪੂਜਾ ਤਾਂ ਕਰਦੇ ਹਨ, ਪਰੰਤੂ (ਪੂਜਾ ਦਾ) ਸਹੀ ਤਰੀਕਾ ਨਹੀਂ ਜਾਣਦੇ। ਮਾਇਆ ਦੇ ਪਿਆਰ ਵਿਚ ਫਸ ਕੇ (ਮਨਮੁਖ ਮਨੁੱਖ ਆਪਣੇ ਮਨ ਨੂੰ ਵਿਕਾਰਾਂ ਦੀ) ਮੈਲ ਚੰਬੋੜੀ ਰੱਖਦਾ ਹੈ ॥੧੦॥

ਪਦ ਅਰਥ ਕਰਹਿ = ਕਰਦੇ ਹਨ। ਪਰੁ = ਪਰੰਤੂ। ਬਿਧਿ = ਸਹੀ ਤਰੀਕਾ। ਦੂਜੈ ਭਾਇ = (ਪ੍ਰਭੂ ਤੋਂ ਬਿਨਾ) ਕਿਸੇ ਹੋਰ ਪਿਆਰ ਵਿਚ। ਭਾਇ = {ਲਫ਼ਜ਼ 'ਭਾਉ' ਤੋਂ ਅਧਿਕਰਣ ਕਾਰਕ, ਇਕ-ਵਚਨ}। ਮਲੁ = ਵਿਕਾਰਾਂ ਦੀ ਮੈਲ ॥੧੦॥

SikhNet (Spanish)Si uno Lo alaba, con el ego por delante, su mente permanecerá manchada debido al amor a la dualidad. (10)

ਗੁਰਮੁਖਿ ਹੋਵੈ ਸੁ ਪੂਜਾ ਜਾਣੈ; ਭਾਣਾ ਮਨਿ ਵਸਾਈ ॥੧੧॥

guramukh hovai su poojaa jaanai; bhaanaa man vasaaee |11|

Sant Singh KhalsaOne who becomes Gurmukh, knows what worship is; the Lord's Will abides within his mind. ||11||
Manmohan SinghHe, who gets resigned to the Guru, knows what worship is. Within his mind is enshrined the Lord's will.
Manmohan Singh (Punjabi)ਜੋ ਗੁਰੂ ਅਨੁਸਾਰੀ ਥੀ ਵੰਞਦਾ ਹੈ, ਉਹ ਹੀ ਉਪਾਸ਼ਨਾ ਨੂੰ ਜਾਣਦਾ ਹੈ। ਉਸ ਦੇ ਹਿਰਦੇ ਅੰਦਰ ਪ੍ਰਭੂ ਦੀ ਰਜਾ ਟਿਕ ਜਾਂਦੀ ਹੈ।
Fareedkot Teekaਜੋ ਗੁਰਮੁਖਿ ਹੋਤਾ ਹੈ, ਸੋ ਪੂਜਾ ਕਰਨੀ ਜਾਨਤਾ ਹੈ। ਜੋ ਪਰਮੇਸ੍ਵਰ ਕਾ ਭਾਣਾ ਹੈ ਤਿਸ ਕੋ ਮਨ ਮੇਂ ਵਸਾਵਤਾ ਹੈ॥੧੧॥
Prof. Sahib Singh(ਹੇ ਸੰਤ ਜਨੋ!) ਜਿਹੜਾ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ ਉਹ ਪਰਮਾਤਮਾ ਦੀ ਭਗਤੀ ਕਰਨੀ ਜਾਣਦਾ ਹੈ (ਉਹ ਜਾਣਦਾ ਹੈ ਕਿ ਪ੍ਰਭੂ ਦੀ ਰਜ਼ਾ ਵਿਚ ਰਾਜ਼ੀ ਰਹਿਣਾ ਪ੍ਰਭੂ ਦੀ ਭਗਤੀ ਹੈ, ਇਸ ਵਾਸਤੇ ਉਹ ਪ੍ਰਭੂ ਦੀ) ਰਜ਼ਾ ਨੂੰ ਆਪਣੇ ਮਨ ਵਿਚ ਵਸਾਂਦਾ ਹੈ ॥੧੧॥

ਪਦ ਅਰਥ ਸੁ = ਉਹ ਮਨੁੱਖ। ਮਨਿ = ਮਨ ਵਿਚ। ਭਾਣਾ = ਪ੍ਰਭੂ ਦੀ ਰਜ਼ਾ। ਵਸਾਈ = ਵਸਾਂਦਾ ਹੈ ॥੧੧॥

SikhNet (Spanish)El Ser Consciente en Dios conoce la Verdadera Alabanza y en su mente crece el agradecimiento de vivir en la Voluntad del Señor.(11)

ਭਾਣੇ ਤੇ ਸਭਿ ਸੁਖ ਪਾਵੈ ਸੰਤਹੁ; ਅੰਤੇ. ਨਾਮੁ ਸਖਾਈ ॥੧੨॥

bhaane te sabh sukh paavai santahu; ante. naam sakhaaee |12|

Sant Singh KhalsaOne who accepts the Lord's Will obtains total peace, O Saints; in the end, the Naam will be our help and support. ||12||
Manmohan SinghO saints, he who accepts God's will, obtains all the comforts and in the end, the Name becomes his succourer.
Manmohan Singh (Punjabi)ਹੇ ਸਾਧੂਓ! ਜੋ ਵਾਹਿਗੁਰੂ ਦੀ ਰਜਾ ਨੂੰ ਸਵੀਕਾਰ ਕਰ ਲੈਂਦਾ ਹੈ, ਉਹ ਸਾਰੇ ਆਰਾਮ ਪਾਉਂਦਾ ਹੈ ਅਤੇ ਅਖੀਰ ਨੂੰ ਨਾਮ ਉਸ ਦਾ ਸਹਾਇਕ ਹੁੰਦਾ ਹੈ।
Fareedkot Teekaਹੇ ਸੰਤੋ! ਭਾਣੇ ਮਾਨਨੇ ਸੇ ਇਸ ਲੋਕ ਮੇਂ ਸਭ ਸੁਖੋਂ ਕੋ ਪਾਵਤਾ ਹੈ ਔ ਅੰਤ ਕੋ ਜੀਵ ਕਾ ਨਾਮ ਸਹਾਈ ਹੋਤਾ ਹੈ॥੧੨॥
Prof. Sahib Singhਹੇ ਸੰਤ ਜਨੋ! ਗੁਰਮੁਖ ਮਨੁੱਖ ਭਾਣਾ ਮੰਨਣ ਤੋਂ (ਹੀ ਇਸ ਲੋਕ ਵਿਚ) ਸਾਰੇ ਸੁਖ ਪ੍ਰਾਪਤ ਕਰ ਲੈਂਦਾ ਹੈ; ਅਖ਼ੀਰ ਵੇਲੇ ਭੀ ਪ੍ਰਭੂ ਦਾ ਨਾਮ ਉਸ ਦਾ ਸਾਥੀ ਬਣਦਾ ਹੈ ॥੧੨॥

ਪਦ ਅਰਥ ਤੇ = ਤੋਂ। ਭਾਣੇ ਤੇ = ਭਾਣਾ ਮੰਨਣ ਤੋਂ। ਸਭਿ = ਸਾਰੇ। ਅੰਤੇ = ਅਖ਼ੀਰ ਵੇਲੇ। ਸਖਾਈ = ਸਾਥੀ ॥੧੨॥

SikhNet (Spanish)Oh Santos, aquél que acepta la Voluntad de Dios, entra en Éxtasis. Al final es sólo el Nombre del Señor el que le provee de compañía. (12)

ਅਪਣਾ ਆਪੁ. ਨ ਪਛਾਣਹਿ ਸੰਤਹੁ; ਕੂੜਿ ਕਰਹਿ ਵਡਿਆਈ ॥੧੩॥

apanaa aap. na pachhaaneh santahu; koorr kareh vaddiaaee |13|

Sant Singh KhalsaOne who does not understand his own self, O Saints, falsely flatters himself. ||13||
Manmohan SinghHe who understands not his ownself, O saints, he indulges in false self-praise.
Manmohan Singh (Punjabi)ਜੋ ਆਪਣੇ ਆਪ ਨੂੰ ਨਹੀਂ ਸਮਝਦਾ, ਹੇ ਸੰਤੋ! ਉਹ ਆਪਣੀ ਝੂਠੀ ਉਸਤਤੀ ਅੰਦਰ ਫਾਥਾ ਹੋਇਆ ਹੈ।
Fareedkot Teekaਹੇ ਸੰਤ ਜਨੋਂ! ਜੋ ਆਪਣਾ ਆਪ ਨਹੀਂ ਪਛਾਨਤਾ ਵਹੁ ਝੂਠੀ ਹੀ ਵਡਿਆਈ ਕਰਤਾ ਹੈ॥੧੩॥
Prof. Sahib Singhਹੇ ਸੰਤ ਜਨੋ! (ਜਿਹੜੇ ਮਨੁੱਖ ਗੁਰੂ ਦੀ ਸਰਨ ਪੈ ਕੇ) ਆਪਣੇ ਜੀਵਨ ਨੂੰ ਨਹੀਂ ਪੜਤਾਲਦੇ, ਮਾਇਆ ਦੇ ਮੋਹ ਵਿਚ ਫਸੇ ਹੋਏ ਉਹ ਮਨੁੱਖ ਆਪਣੇ ਆਪ ਦੀ ਹੀ ਸੋਭਾ ਕਰਦੇ ਰਹਿੰਦੇ ਹਨ ॥੧੩॥

ਪਦ ਅਰਥ ਕੂੜਿ = ਕੂੜ ਵਿਚ, ਮਾਇਆ ਦੇ ਮੋਹ ਵਿਚ (ਫਸੇ ਹੋਏ)। ਕਰਹਿ = ਕਰਦੇ ਹਨ ॥੧੩॥

SikhNet (Spanish)Aquél que no conoce su Ser, oh Santos, en vano se promueve a sí mismo. (13)

ਪਾਖੰਡਿ ਕੀਨੈ ਜਮੁ. ਨਹੀ ਛੋਡੈ; ਲੈ ਜਾਸੀ ਪਤਿ ਗਵਾਈ ॥੧੪॥

paakhandd keenai jam. nahee chhoddai; lai jaasee pat gavaaee |14|

Sant Singh KhalsaThe Messenger of Death does not give up on those who practices hypocrisy; they are dragged away in disgrace. ||14||
Manmohan SinghHe, who practises guile, him Death's Minister leaves not, Him He disgraces and goads on.
Manmohan Singh (Punjabi)ਜੋ ਦੰਭ ਕਰਦਾ ਹੈ ਉਸ ਨੂੰ ਮੌਤ ਦਾ ਦੂਤ ਛੱਡਦਾ ਨਹੀਂ। ਉਸ ਨੂੰ ਉਹ ਬੇਇਜ਼ਤ ਕਰਕੇ ਅੱਗੇ ਲਾ ਲੈਂਦਾ ਹੈ।
Fareedkot Teekaਪਾਖੰਡੋਂ ਕੇ ਕਰਨੇ ਸੇ ਜਮ ਨਹੀਂ ਛੋਡਤਾ, ਪਤਿਸਟਾ ਕੋ ਗਵਾਇਕੇ ਲੈ ਜਾਤਾ ਹੈ॥੧੪॥
Prof. Sahib Singhਹੇ ਸੰਤ ਜਨੋ! (ਧਰਮ ਦਾ) ਪਖੰਡ ਕੀਤਿਆਂ ਮੌਤ (ਦਾ ਸਹਿਮ) ਖ਼ਲਾਸੀ ਨਹੀਂ ਕਰਦਾ। ਜਮ (ਨਾਮ-ਹੀਣ ਬੰਦਿਆਂ ਨੂੰ) ਇਥੋਂ ਉਹਨਾਂ ਦੀ ਇੱਜ਼ਤ ਗੰਵਾ ਕੇ (ਪਰਲੋਕ ਵਿਚ) ਲੈ ਜਾਇਗਾ ॥੧੪॥

ਪਦ ਅਰਥ ਪਾਖੰਡਿ = ਪਖੰਡ ਦੇ ਕਾਰਨ। ਪਾਖੰਡਿ ਕੀਨੈ = ਪਖੰਡ ਕਰਨ ਦੇ ਕਾਰਨ। ਲੈ ਜਾਈ = ਲੈ ਜਾਇਗਾ। ਪਤਿ = ਇੱਜ਼ਤ। ਗਵਾਈ = ਗਵਾਇ, ਗਵਾ ਕੇ ॥੧੪॥

SikhNet (Spanish)Aquél que vive con dolo, la muerte no lo perdona y pierde el honor. (14)

ਜਿਨ ਅੰਤਰਿ ਸਬਦੁ ਆਪੁ ਪਛਾਣਹਿ; ਗਤਿ ਮਿਤਿ ਤਿਨ ਹੀ ਪਾਈ ॥੧੫॥

jin antar sabad aap pachhaaneh; gat mit tin hee paaee |15|

Sant Singh KhalsaThose who have the Shabad deep within, understand themselves; they find the way of salvation. ||15||
Manmohan SinghThey, who have the Lord's Name within their mind, realise their self and they alone know the way of emancipation.
Manmohan Singh (Punjabi)ਜਿਨ੍ਹਾਂ ਦੇ ਅੰਤਰ ਆਤਮੇ ਸੁਆਮੀ ਦਾ ਨਾਮ ਹੈ, ਉਹ ਆਪਦੇ ਆਪ ਨੂੰ ਅਨੁਭਵ ਕਰਦੇ ਹਨ ਅਤੇ ਕੇਵਲ ਉਹ ਹੀ ਕਲਿਆਨ ਦੇ ਮਾਰਗ ਨੂੰ ਜਾਣਦੇ ਹਨ।
Fareedkot Teekaਜਿਨ ਕੇ ਅੰਤਰ ਗੁਰ ਉਪਦੇਸ ਹੈ, ਸੋ ਅਪਨੇ ਸਰੂਪ ਕੋ ਪਛਾਨਤੇ ਹੈਂ ਔਰ ਮੁਕਤੀ ਕੀ ਮਿਰਯਾਦਾ ਭੀ ਤਿਨੋਂ ਨੇ ਪਾਈ ਹੈ॥੧੫॥
Prof. Sahib Singhਹੇ ਸੰਤ ਜਨੋ! ਜਿਨ੍ਹਾਂ ਬੰਦਿਆਂ ਦੇ ਹਿਰਦੇ ਵਿਚ ਗੁਰੂ ਦਾ ਸ਼ਬਦ ਵੱਸ ਪੈਂਦਾ ਹੈ, ਉਹ ਆਪਣੇ ਜੀਵਨ ਨੂੰ ਪੜਤਾਲਦੇ ਰਹਿੰਦੇ ਹਨ, ਉਹਨਾਂ ਨੇ ਹੀ ਇਹ ਗੱਲ ਸਮਝੀ ਹੈ ਕਿ ਪਰਮਾਤਮਾ ਕਿਹੋ ਜਿਹਾ ਹੈ ਤੇ ਕੇਡਾ ਵੱਡਾ (ਬੇਅੰਤ) ਹੈ ॥੧੫॥

ਪਦ ਅਰਥ ਜਿਨ = {'ਜਿਨ' ਬਹੁ-ਵਚਨ; 'ਜਿਨਿ' ਇਕ-ਵਚਨ}। ਅੰਤਰਿ = ਅੰਦਰ। ਆਪੁ = ਆਪਣੇ ਆਪ ਨੂੰ, ਆਪਣੇ ਜੀਵਨ ਨੂੰ। ਗਤਿ = ਹਾਲਤ। ਮਿਤਿ = ਮਾਪ। ਗਤਿ ਮਿਤਿ = ਪਰਮਾਤਮਾ ਕਿਹੋ ਜਿਹਾ ਹੈ ਤੇ ਕੇਡਾ ਵੱਡਾ (ਬੇਅੰਤ) ਹੈ, ਇਹ ਸੂਝ ॥੧੫॥

SikhNet (Spanish)Aquéllos en cuyo interior resuena la Palabra, conocen su ser y son emancipados al tener la experiencia del Sendero de Dios. (15)

ਏਹੁ ਮਨੂਆ ਸੁੰਨ ਸਮਾਧਿ ਲਗਾਵੈ; ਜੋਤੀ ਜੋਤਿ ਮਿਲਾਈ ॥੧੬॥

ehu manooaa sun samaadh lagaavai; jotee jot milaaee |16|

Sant Singh KhalsaTheir minds enter into the deepest state of Samaadhi, and their light is absorbed into the Light. ||16||
Manmohan SinghThis soul of their enters into the seedless trance and their Light is absorbed in the supreme Light.
Manmohan Singh (Punjabi)ਉਹਨਾਂ ਦੀ ਇਹ ਆਤਮਾਂ ਅਫੁਰ ਤਾੜੀ ਅੰਦਰ ਪ੍ਰਵੇਸ਼ ਕਰ ਜਾਂਦੀ ਹੈ ਅਤੇ ਉਹਨਾਂ ਦਾ ਨੂਰ ਪਰਮ ਨੂਰ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਉਨ ਕਾ ਇਹ ਮਨ ਅਫੁਰ ਸਮਾਧੀ ਮੇਂ ਲੈ ਹੋ ਜਾਤਾ ਹੈ, ਪੁਨਾ ਤਿਨੋਂ ਨੇ ਜੋਤੀ ਮੇਂ ਆਪਣੀ ਜੋਤਿ ਮਿਲਾਈ ਹੈ॥੧੬॥
Prof. Sahib Singh(ਹੇ ਸੰਤ ਜਨੋ! ਜਿਨ੍ਹਾਂ ਦੇ ਅੰਦਰ ਗੁਰ-ਸ਼ਬਦ ਵੱਸਦਾ ਹੈ ਉਹਨਾਂ ਦਾ) ਇਹ ਮਨ ਅਜਿਹੀ ਇਕਾਗ੍ਰਤਾ ਬਣਾਂਦਾ ਹੈ ਜਿਥੇ ਮਾਇਆ ਦੇ ਫੁਰਨੇ ਨਹੀਂ ਉੱਠਦੇ, ਉਹਨਾਂ ਦੀ ਜਿੰਦ ਪ੍ਰਭੂ ਦੀ ਜੋਤਿ ਵਿਚ ਲੀਨ ਹੈ ॥੧੬॥

ਪਦ ਅਰਥ ਸੁੰਨ = ਸੁੰਞ, ਉਹ ਹਾਲਤ ਜਦੋਂ ਮਾਇਆ ਦੇ ਫੁਰਨੇ ਨਾਹ ਉੱਠਣ। ਸੁੰਨ ਸਮਾਧਿ = ਉਹ ਇਕਾਗ੍ਰਤਾ ਜਿੱਥੇ ਮਨ ਵਿਚ ਮਾਇਆ ਵਾਲੇ ਫੁਰਨੇ ਨਹੀਂ ਉੱਠਦੇ। ਜੋਤਿ = ਜਿੰਦ। ਜੋਤੀ = ਪ੍ਰਭੂ ਦੀ ਜੋਤਿ ਵਿਚ ॥੧੬॥

SikhNet (Spanish)La mente entra en el Trance Eterno y su luz se inmerge en la Luz Infinita. (16)

ਸੁਣਿ ਸੁਣਿ ਗੁਰਮੁਖਿ ਨਾਮੁ ਵਖਾਣਹਿ; ਸਤਸੰਗਤਿ ਮੇਲਾਈ ॥੧੭॥

sun sun guramukh naam vakhaaneh; satasangat melaaee |17|

Sant Singh KhalsaThe Gurmukhs listen constantly to the Naam, and chant it in the True Congregation. ||17||
Manmohan SinghAssociating with the society of the saints, the Guru-wards listen, hear and utter the Name.
Manmohan Singh (Punjabi)ਸਾਧ ਸੰਗਤ ਨਾਲ ਜੁੜ ਕੇ ਗੁਰੂ ਅਨੁਸਾਰੀ ਨਾਮ ਨੂੰ ਸਰਵਣ ਕਰਦੇ, ਸੁਣਦੇ ਅਤੇ ਉਚਾਰਦੇ ਹਨ।
Fareedkot Teekaਗੁਰੋਂ ਦੁਆਰੇ ਉਪਦੇਸ ਕੋ ਸੁਣ ਸੁਣ ਕੇ ਜੋ ਨਾਮ ਕਾ ਵਖ੍ਯਾਨ ਕਰਤੇ ਹੈਂ ਔ ਸਤਸੰਗ ਮੇਂ ਆਇਕਰ ਮਿਲਤੇ ਹੈਂ॥੧੭॥
Prof. Sahib Singh(ਹੇ ਸੰਤ ਜਨੋ!) ਗੁਰੂ ਦੇ ਸਨਮੁਖ ਰਹਿਣ ਵਾਲੇ ਉਹ ਬੰਦੇ ਸਾਧ ਸੰਗਤ ਵਿਚ ਮਿਲ ਬੈਠਦੇ ਹਨ, (ਸਤ-ਸੰਗੀਆਂ ਪਾਸੋਂ) ਪ੍ਰਭੂ ਦਾ ਨਾਮ ਸੁਣ ਸੁਣ ਕੇ ਉਹ ਭੀ ਨਾਮ ਉਚਾਰਦੇ ਰਹਿੰਦੇ ਹਨ ॥੧੭॥

ਪਦ ਅਰਥ ਸੁਣਿ = ਸੁਣ ਕੇ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲੇ ਬੰਦੇ ॥੧੭॥

SikhNet (Spanish)Ellos escuchan la Palabra del Shabd del Guru, recitan el Nombre del Señor y se asocian con los Santos.(17)

ਗੁਰਮੁਖਿ ਗਾਵੈ. ਆਪੁ ਗਵਾਵੈ; ਦਰਿ ਸਾਚੈ ਸੋਭਾ ਪਾਈ ॥੧੮॥

guramukh gaavai. aap gavaavai; dar saachai sobhaa paaee |18|

Sant Singh KhalsaThe Gurmukhs sing the Lord's Praises, and erase self-conceit; they obtain true honor in the Court of the Lord. ||18||
Manmohan SinghThe God-conscious being hymns God's praise, effaces his self-conceit and obtains honour at the True Court.
Manmohan Singh (Punjabi)ਵਾਹਿਗੁਰੂ ਨੂੰ ਜਾਨਣ ਵਾਲਾ ਵਾਹਿਗੁਰੂ ਦੀ ਸਿਫ਼ਤ ਗਾਇਨ ਕਰਦਾ ਹੈ, ਆਪਣੀ ਸਵੈ-ਹੰਗਤਾ ਨੂੰ ਮੇਟ ਦਿੰਦਾ ਹੈ ਅਤੇ ਸੱਚੇ ਦਰਬਾਰ ਅੰਦਰ ਇਜ਼ਤ ਆਬਰੂ ਪਾਉਂਦਾ ਹੈ।
Fareedkot Teekaਵਹੁ ਗੁਰਮੁਖ ਆਪਾ ਭਾਵ ਕੋ ਗਵਾਇਕੇ ਭਗਵਤ ਕੇ ਗੁਣ ਗਾਵਤੇ ਹੈਂ, ਤਿਨੋਂ ਨੇ ਸਚੇ ਦਰ ਮੇਂ ਸੋਭਾ ਪਾਈ ਹੈ॥੧੮॥
Prof. Sahib Singh(ਹੇ ਸੰਤ ਜਨੋ!) ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦਾ ਰਹਿੰਦਾ ਹੈ, ਆਪਣੇ ਅੰਦਰੋਂ ਹਉਮੈ ਅਹੰਕਾਰ ਦੂਰ ਕਰਦਾ ਹੈ, ਤੇ, ਸਦਾ-ਥਿਰ ਪ੍ਰਭੂ ਦੇ ਦਰ ਤੇ ਸੋਭਾ ਪਾਂਦਾ ਹੈ ॥੧੮॥

ਪਦ ਅਰਥ ਆਪੁ = ਆਪਾ-ਭਾਵ। ਗਵਾਵੈ = ਦੂਰ ਕਰਦਾ ਹੈ। ਦਰਿ ਸਾਚੈ = ਸਦਾ-ਥਿਰ ਪ੍ਰਭੂ ਦੇ ਦਰ ਤੇ ॥੧੮॥

SikhNet (Spanish)El Ser Consciente en Dios, que Le canta a su Señor y erradica su ego negativo, obtiene la Gloria en la Puerta Verdadera. (18)

ਸਾਚੀ ਬਾਣੀ ਸਚੁ ਵਖਾਣੈ; ਸਚਿ ਨਾਮਿ ਲਿਵ ਲਾਈ ॥੧੯॥

saachee baanee sach vakhaanai; sach naam liv laaee |19|

Sant Singh KhalsaTrue are their words; they speak only the Truth; they lovingly focus on the True Name. ||19||
Manmohan SinghTrue is his speech, tells he the truth and it is the True Name that he loves.
Manmohan Singh (Punjabi)ਸੱਚੇ ਹਨ ਉਸ ਦੇ ਬਚਨ ਬਿਲਾਸ, ਸੱਚ ਹੀ ਉਹ ਆਖਦਾ ਹੈ ਅਤੇ ਸੱਚੇ ਨਾਮ ਨੂੰ ਹੀ ਉਹ ਪਿਆਰ ਕਰਦਾ ਹੈ।
Fareedkot Teekaਸਚੀ ਤਿਨੋਂ ਕੀ ਬਾਣੀ ਹੈ ਵਹੁ ਸਚ ਹੀ ਕਹਿਤੇ ਹੈਂ ਔਰ ਉਨੋਂ ਨੇ ਸਚੇ ਨਾਮੀ ਮੇਂ ਬ੍ਰਿਤੀ ਲਗਾਈ ਹੈ॥੧੯॥
Prof. Sahib Singh(ਹੇ ਸੰਤ ਜਨੋ! ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ) ਸਦਾ-ਥਿਰ ਹਰੀ ਦੀ ਸਿਫ਼ਤ-ਸਾਲਾਹ ਦੀ ਬਾਣੀ ਉਚਾਰਦਾ ਹੈ, ਸਦਾ-ਥਿਰ ਪ੍ਰਭੂ ਦਾ ਨਾਮ ਉਚਾਰਦਾ ਹੈ, ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਸੁਰਤ ਜੋੜੀ ਰੱਖਦਾ ਹੈ ॥੧੯॥

ਪਦ ਅਰਥ ਸਾਚੀ ਬਾਣੀ = ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ। ਸਚੁ = ਸਦਾ-ਥਿਰ ਪ੍ਰਭੂ (ਦਾ ਨਾਮ)। ਸਚਿ ਨਾਮਿ = ਸਦਾ-ਥਿਰ ਪ੍ਰਭੂ ਦੇ ਨਾਮ ਵਿਚ। ਲਿਵ = ਲਗਨ, ਸੁਰਤ ॥੧੯॥

SikhNet (Spanish)La Palabra Verdadera proclama la Verdad; sí, a través del Nombre Verdadero uno se entona en Dios. (19)

ਭੈ ਭੰਜਨੁ. ਅਤਿ ਪਾਪ ਨਿਖੰਜਨੁ; ਮੇਰਾ ਪ੍ਰਭੁ. ਅੰਤਿ ਸਖਾਈ ॥੨੦॥

bhai bhanjan. at paap nikhanjan; meraa prabh. ant sakhaaee |20|

Sant Singh KhalsaMy God is the Destroyer of fear, the Destroyer of sin; in the end, He is our only help and support. ||20||
Manmohan SinghMy Lord is the Dispeller of dread, the Destroyer of sin and the Succourer in the end.
Manmohan Singh (Punjabi)ਮੇਰਾ ਮਾਲਕ, ਡਰ ਦੂਰ ਕਰਨ ਵਾਲਾ, ਗੁਨਾਹ ਨਾਸ ਕਰਨਹਾਰ ਅਤੇ ਅਖੀਰ ਦੇ ਵੇਲੇ ਦਾ ਮਦਦਗਾਰ ਹੈ।
Fareedkot Teekaਮੇਰਾ ਪ੍ਰਭੂ ਜੋ ਭੈ ਕੇ ਭੰਨਨੇਹਾਰਾ ਹੈ ਪੁਨਾ ਅਤੀ ਪਾਪ ਕੋ (ਨਿਖੰਜਨੁ) ਨਸ਼ਟ ਕਰਤਾ ਹੈ, ਸੋ ਅੰਤ ਕੋ ਸਹਾਈ ਹੋਤਾ ਹੈ॥੨੦॥
Prof. Sahib Singh(ਹੇ ਸੰਤ ਜਨੋ!) ਜੀਵਾਂ ਦੇ ਸਾਰੇ ਡਰ ਨਾਸ ਕਰਨ ਵਾਲਾ ਤੇ ਘੋਰ ਪਾਪ ਦੂਰ ਕਰਨ ਵਾਲਾ ਪਰਮਾਤਮਾ ਆਖ਼ਰ (ਉਹਨਾਂ ਦਾ) ਸਾਥੀ ਬਣਦਾ ਹੈ (ਜੋ ਉਸ ਦੀ ਸਿਫ਼ਤ-ਸਾਲਾਹ ਵਿਚ ਜੁੜੇ ਰਹਿੰਦੇ ਹਨ) ॥੨੦॥

ਪਦ ਅਰਥ ਭੈਭੰਜਨੁ = ਸਾਰੇ ਡਰਾਂ ਦਾ ਨਾਸ ਕਰਨ ਵਾਲਾ ਪ੍ਰਭੂ। ਅਤਿ ਪਾਪ ਨਿਖੰਜਨੁ = ਵੱਡੇ ਵੱਡੇ ਪਾਪਾਂ ਦਾ ਨਾਸ ਕਰਨ ਵਾਲਾ ਪ੍ਰਭੂ। ਸਖਾਈ = ਸਾਥੀ। ਅੰਤਿ = ਆਖ਼ਰ ਨੂੰ ॥੨੦॥

SikhNet (Spanish)Nuestro Dios es el Destructor del miedo, el Destructor del error; es el Único que se conserva siendo nuestro Amigo al final. (20)

ਸਭੁ ਕਿਛੁ ਆਪੇ ਆਪਿ ਵਰਤੈ; ਨਾਨਕ ਨਾਮਿ ਵਡਿਆਈ ॥੨੧॥੩॥੧੨॥

sabh kichh aape aap varatai; naanak naam vaddiaaee |21|3|12|

Sant Singh KhalsaHe Himself pervades and permeates everything; O Nanak, glorious greatness is obtained through the Naam. ||21||3||12||
Manmohan SinghAll by Himself, the Lord is pervading everywhere. Through His Name alone is mortal's glory, O Nanak.
Manmohan Singh (Punjabi)ਖੁਦ-ਬ-ਖੁਦ ਹੀ ਸੁਆਮੀ ਹਰ ਥਾਂ ਪਰੀਪੂਰਨ ਹੋ ਰਿਹਾ ਹੈ। ਕੇਵਲ ਉਸ ਦੇ ਨਾਮ ਦੇ ਰਾਹੀਂ ਹੀ ਪ੍ਰਾਣੀ ਦੀ ਪ੍ਰਭਤਾ ਹੈ, ਹੇ ਨਾਨਕ!
Fareedkot Teekaਸਭ ਕੁਛ ਹੂਆ ਹੂਆ ਵਹੁ ਆਪ ਹੀ ਸਭ ਮੇਂ ਸੱਤਾ ਰੂਪ ਹੋਇ ਕਰ ਵਰਤਤਾ ਹੈ। ਸ੍ਰੀ ਗੁਰੂ ਜੀ ਕਹਿਤੇ ਹੈਂ: ਐਸੀ ਦ੍ਰਿਸਟੀ ਰੂਪ ਵਡਿਆਈ ਨਾਮ ਸੇ ਹੀ ਮਿਲਤੀ ਹੈ॥੨੧॥੩॥੧੨॥☬ਪੁਨਾ ਵਹੀ ਉਪਦੇਸ਼ ਕਰਤੇ ਹੈਂ:
Prof. Sahib Singhਹੇ ਸੰਤ ਜਨੋ! ਇਹ ਸਭ ਕੁਝ (ਜੋ ਦਿੱਸ ਰਿਹਾ ਹੈ, ਇਸ ਵਿਚ) ਪ੍ਰਭੂ ਆਪ ਹੀ ਆਪ ਹਰ ਥਾਂ ਮੌਜੂਦ ਹੈ। ਹੇ ਨਾਨਕ! ਉਸ ਦੇ ਨਾਮ ਵਿਚ ਜੁੜਿਆਂ ਲੋਕ ਪਰਲੋਕ ਵਿਚ ਆਦਰ ਮਿਲਦਾ ਹੈ ॥੨੧॥੩॥੧੨॥

ਪਦ ਅਰਥ ਸਭੁ ਕਿਛੁ = ਹਰੇਕ ਚੀਜ਼। ਆਪੇ = ਆਪ ਹੀ। ਵਰਤੈ = ਮੌਜੂਦ ਹੈ। ਨਾਮਿ = ਨਾਮ ਵਿਚ (ਜੁੜਿਆਂ) ॥੨੧॥੩॥੧੨॥

SikhNet (Spanish)Sí, nuestro Dios está en todo; a través de Su Nombre alcanzamos la Gloria. (21-3-12)

Open this shabad →

Shabad Guru Amardas Ji Raag Raamkalee continues on Ang 911

ਰਾਮਕਲੀ ਮਹਲਾ ੩ ॥

raamakalee mahalaa 3 |

Sant Singh KhalsaRaamkalee, Third Mehl:
Manmohan SinghRamkali 3rd Guru.
Manmohan Singh (Punjabi)ਰਾਮਕਲੀ ਤੀਜੀ ਪਾਤਿਸ਼ਾਹੀ।
SikhNet (Spanish)Ramkali, Mejl Guru Amar Das, Tercer Canal Divino.

ਹਮ ਕੁਚਲ ਕੁਚੀਲ. ਅਤਿ ਅਭਿਮਾਨੀ; ਮਿਲਿ ਸਬਦੇ. ਮੈਲੁ ਉਤਾਰੀ ॥੧॥

ham kuchal kucheel. at abhimaanee; mil sabade. mail utaaree |1|

Sant Singh KhalsaI am filthy and polluted, proud and egotistical; receiving the Word of the Shabad, my filth is taken away. ||1||
Manmohan SinghI am fool, filthy and very proud. Receiving the Lord's Name, my pollution is eradicated.
Manmohan Singh (Punjabi)ਮੈਂ, ਗੰਦਾ ਮਲੀਨ ਅਤੇ ਪਰਮ ਹੰਕਾਰੀ ਹਾਂ। ਪ੍ਰਭੂ ਦੇ ਨਾਮ ਨੂੰ ਪਾ ਕੇ, ਮੇਰੀ ਮੈਲ ਨਸ਼ਟ ਹੋ ਗਈ ਹੈ।
Fareedkot Teekaਵਾ ਪਹਲੇ (ਹਮ) ਅਸੀਂ ਮੰਦ ਚਲਣ ਵਾਲੇ ਔ ਮਲੀਨ ਔਰ ਅਤੀ ਹੰਕਾਰੀ ਥੇ। ਅਬ ਸਤਿਗੁਰਾਂ ਕੇ ਉਪਦੇਸ ਨਾਲ ਮਿਲ ਕੇ ਪੂਰਬਉਕਤ ਮੈਲ ਉਤਾਰ ਦਿਤੀ ਹੈ। ਜੋ ਹੰਕਾਰ ਕੇ ਖੋਟੀ ਚਾਲ ਵਾਲੇ ਕੁਚੀਲ ਅਤੀ ਅਭਮਾਨੀ ਹੂਏ ਹੈਂ ਔਰ ਗੁਰੂਓਂ ਕੋ ਆਇਕੇ ਮਿਲੇ ਹੈਂ, ਤਿਨ (ਹਮ) ਤਮਾਮ ਕੀ ਸਤਿਗੁਰੋਂ ਨੇ ਪਾਪੋਂ ਕੀ ਮੈਲ ਉਤਾਰੀ ਹੈ॥੧॥
Prof. Sahib Singhਹੇ ਸੰਤ ਜਨੋ! ਅਸੀਂ ਸੰਸਾਰੀ-ਜੀਵ (ਆਮ ਤੌਰ ਤੇ) ਕੁਚੱਲਣੇ ਗੰਦੇ ਆਚਰਨ ਵਾਲੇ ਅਹੰਕਾਰੀ ਹੋਏ ਰਹਿੰਦੇ ਹਾਂ। (ਕਿਸੇ ਵਡਭਾਗੀ ਨੇ) ਗੁਰੂ ਦੇ ਸ਼ਬਦ ਵਿਚ ਜੁੜ ਕੇ ਵਿਕਾਰਾਂ ਦੀ ਮੈਲ ਆਪਣੇ ਮਨ ਤੋਂ ਉਤਾਰੀ ਹੁੰਦੀ ਹੈ ॥੧॥

ਪਦ ਅਰਥ ਹਮ = ਅਸੀਂ ਸੰਸਾਰੀ ਜੀਵ। ਕੁਚਲ = ਕੁਚੱਲਣੇ, ਕੋਝੀ ਜੀਵਨ-ਚਾਲ ਵਾਲੇ। ਕੁਚੀਲ = ਗੰਦੇ। ਮਿਲਿ = ਮਿਲ ਕੇ। ਸਬਦੇ = ਗੁਰੂ ਦੇ ਸ਼ਬਦ ਵਿਚ ਹੀ ॥੧॥

SikhNet (Spanish)Estoy sucio y contaminado, orgulloso y lleno de ego; recibiendo el Shabd del Guru, mi suciedad se desvanece. (1)

ਸੰਤਹੁ; ਗੁਰਮੁਖਿ ਨਾਮਿ ਨਿਸਤਾਰੀ ॥

santahu; guramukh naam nisataaree |

Sant Singh KhalsaO Saints, the Gurmukhs are saved through the Naam, the Name of the Lord.
Manmohan SinghO saints, the Guru-wards are emancipated by the Name.
Manmohan Singh (Punjabi)ਹੇ ਸਾਧੂਓ! ਗੁਰੂ ਅਨੁਸਾਰੀਆਂ ਦਾ ਨਾਮ ਪਾਰ ਉਤਾਰਾ ਕਰ ਦਿੰਦਾ ਹੈ।
Fareedkot Teekaਹੇ ਸੰਤੋ! ਨਾਮ ਵਿਸੇਸ ਕਰ ਗੁਰੋਂ ਦੁਆਰੇ ਤਾਰਤਾ ਹੈ॥
Prof. Sahib Singhਹੇ ਸੰਤ ਜਨੋ! ਗੁਰੂ ਦੇ ਸਨਮੁਖ ਰਿਹਾਂ ਪਰਮਾਤਮਾ ਦੇ ਨਾਮ ਦੀ ਰਾਹੀਂ (ਸੰਸਾਰ-ਸਮੁੰਦਰ ਤੋਂ) ਪਾਰ-ਉਤਾਰਾ ਹੋ ਜਾਂਦਾ ਹੈ।

ਪਦ ਅਰਥ ਸੰਤਹੁ = ਹੇ ਸੰਤ ਜਨੋ! ਗੁਰਮੁਖਿ = ਗੁਰੂ ਦੇ ਸਨਮੁਖ ਰਿਹਾਂ। ਨਾਮਿ = ਪਰਮਾਤਮਾ ਦੇ ਨਾਮ ਦੀ ਰਾਹੀਂ। ਨਿਸਤਾਰੀ = ਪਾਰ-ਉਤਾਰਾ ਹੋ ਜਾਂਦਾ ਹੈ।

SikhNet (Spanish)Oh Santos, los Gurmukjs son salvados con el Naam, el Nombre del Señor,

ਸਚਾ ਨਾਮੁ ਵਸਿਆ ਘਟ ਅੰਤਰਿ; ਕਰਤੈ ਆਪਿ ਸਵਾਰੀ ॥੧॥ ਰਹਾਉ ॥

sachaa naam vasiaa ghatt antar; karatai aap savaaree |1| rahaau |

Sant Singh KhalsaThe True Name abides deep within their hearts. The Creator Himself embellishes them. ||1||Pause||
Manmohan SinghThe True Name abides in their mind and Creator Himself embellishes them. Pause.
Manmohan Singh (Punjabi)ਸੱਚਾ ਨਾਮ ਉਹਨਾਂ ਦੇ ਹਿਰਦੇ ਅੰਦਰ ਵੱਸਦਾ ਹੈ ਅਤੇ ਸਿਰਜਣਹਾਰ ਆਪੇ ਹੀ ਉਹਨਾਂ ਨੂੰ ਸ਼ਸ਼ੋਭਤ ਕਰਦਾ ਹੈ। ਠਹਿਰਾਓ।
Fareedkot Teekaਜਿਨ ਕੇ ਰਿਦੇ ਅੰਤਰ ਗੁਰੋਂ ਦੁਆਰੇ ਸਾਚਾ ਨਾਮ ਵਸਿਆ ਹੈ ਤਿਨੋਂ ਕੀ ਬੁਧੀ ਕਰਤੇ ਨੇ ਆਪ ਸਵਾਰੀ ਹੈ॥੧॥ ਰਹਾਉ ॥
Prof. Sahib Singhਜਿਸ ਮਨੁੱਖ ਦੇ ਹਿਰਦੇ ਵਿਚ ਸਦਾ-ਥਿਰ ਪ੍ਰਭੂ ਦਾ ਨਾਮ ਵੱਸ ਪੈਂਦਾ ਹੈ, (ਸਮਝੋ) ਕਰਤਾਰ ਨੇ ਆਪ ਹੀ ਉਸ ਦੀ ਇੱਜ਼ਤ ਰੱਖ ਲਈ ॥੧॥ ਰਹਾਉ ॥

ਪਦ ਅਰਥ ਸਚਾ = ਸਦਾ ਕਾਇਮ ਰਹਿਣ ਵਾਲਾ। ਘਟ ਅੰਤਰਿ = ਹਿਰਦੇ ਵਿਚ। ਕਰਤੈ = ਕਰਤਾਰ ਨੇ। ਸਵਾਰੀ = ਪੈਜ ਰੱਖ ਲਈ ॥੧॥ ਰਹਾਉ ॥

SikhNet (Spanish)que habita en lo profundo de su corazón, así el Señor Creador los embellece.(1-Pausa)

Open this shabad (33 lines, Angs 910-911) →

Ang 910 of 1430