ਤਪਤਿ ਮਾਹਿ; ਠਾਢਿ ਵਰਤਾਈ ॥
tapat maeh; tthaadt varataaee |
Sant Singh KhalsaIn the burning heat, a soothing coolness prevails.
Manmohan SinghCoolness prevails in the midst of heat,
Manmohan Singh (Punjabi)ਗਰਮੀ ਵਿੱਚ ਠੰਢ ਵਰਤ ਜਾਂਦੀ ਹੈ,
Fareedkot Teekaਜਬ ਗੁਰੋਂ ਨੇ ਰਾਗ ਦ੍ਵੈਖ ਸੇ ਜਲਤੇ ਹੂਏ ਰਿਦੇ ਮੇਂ ਗਿਆਨ ਦੀਪਕ ਪ੍ਰਕਾਸ਼ ਸੇ ਸਾਂਤੀ ਰੂਪ ਸਰਦੀ ਵਰਤਾਇ ਦਈ ਹੈ॥
Prof. Sahib Singhਹੇ ਭਾਈ! ਗੁਰੂ ਦੇ ਪੂਰੇ ਉਪਦੇਸ਼ ਦੁਆਰਾ (ਵਿਕਾਰਾਂ ਦੀ) ਤਪਸ਼ ਵਿਚ (ਵੱਸਦਿਆਂ ਭੀ, ਪ੍ਰਭੂ ਨੇ ਸਾਡੇ ਅੰਦਰ) ਠੰਢ ਵਰਤਾ ਦਿੱਤੀ ਹੈ,ਪਦ ਅਰਥ ਤਪਤਿ = ਤਪਸ਼, ਵਿਕਾਰਾਂ ਦਾ ਜੋਸ਼। ਠਾਢਿ = ਠੰਢ।
SikhNet (Spanish)La Paz llega a su agitada mente,
ਅਨਦੁ ਭਇਆ; ਦੁਖ ਨਾਠੇ ਭਾਈ ॥
anad bheaa; dukh naatthe bhaaee |
Sant Singh KhalsaHappiness ensues and pain departs, O Siblings of Destiny.
Manmohan SinghO brother, happiness ensues, pain departs,
Manmohan Singh (Punjabi)ਹੇ ਵੀਰ! ਪਰਸੰਨਤਾ ਉਤਪੰਨ ਹੋ ਜਾਂਦੀ ਹੈ, ਦਰਦ ਦੌੜ ਜਾਂਦਾ ਹੈ,
Fareedkot Teekaਹੇ ਭਾਈ! ਤਬ ਅਨੰਦ ਹੂਆ ਔ ਦੁਖ ਸਭੀ ਦੂਰ ਹੋਏ ਹੈਂ॥
Prof. Sahib Singhਸੁਖ ਹੀ ਸੁਖ ਹੋ ਗਿਆ ਹੈ, ਦੁੱਖ ਨੱਸ ਗਏ ਹਨ,ਪਦ ਅਰਥ ਭਇਆ = ਹੋ ਗਿਆ।
SikhNet (Spanish)se aleja la tristeza y viene a reinar la Alegría.
ਜਨਮ ਮਰਨ ਕੇ; ਮਿਟੇ ਅੰਦੇਸੇ ॥
janam maran ke; mitte andese |
Sant Singh KhalsaThe fear of birth and death is dispelled,
Manmohan Singhand fear of birth and death is removed,
Manmohan Singh (Punjabi)ਅਤੇ ਜੰਮਣ ਤੇ ਮਰਨ ਦਾ ਡਰ ਦੂਰ ਹੋ ਜਾਂਦਾ ਹੈ,
Fareedkot Teekaਤਿਨੋਂ ਕੇ ਜਨਮ ਜਨਮਾਂਤਰੋਂ ਕੇ (ਅੰਦੇਸੇ) ਸੰਸੇ ਮਿਟ ਗਏ ਹੈਂ॥
Prof. Sahib Singhਤੇ ਜਨਮ ਮਰਨ ਦੇ (ਗੇੜ ਵਿਚ ਪੈਣ ਦੇ) ਡਰ ਫ਼ਿਕਰ ਮਿਟ ਗਏ ਹਨ,ਪਦ ਅਰਥ ਅੰਦੇਸੇ = ਫ਼ਿਕਰ, ਚਿੰਤਾ।
SikhNet (Spanish)todo miedo a la vida y a la muerte es ahuyentado.
ਸਾਧੂ ਕੇ; ਪੂਰਨ ਉਪਦੇਸੇ ॥
saadhoo ke; pooran upadese |
Sant Singh Khalsaby the perfect Teachings of the Holy Saint.
Manmohan Singhby the perfect instruction of the saint.
Manmohan Singh (Punjabi)ਸੰਤ ਦੀ ਪੂਰੀ ਸਿਖ-ਮਤ ਦੁਆਰਾ।
Fareedkot Teekaਜਿਨ ਜਨੋਂ ਕੌ ਪੂਰਨ ਸੰਤੋਂ ਕੇ ਉਪਦੇਸ ਹੋਏ ਹੈਂ॥
Prof. Sahib Singhਇਹ ਗੁਰੂ ਦੇ ਉਪਦੇਸ਼ ਦਾ ਸਦਕਾ ਹੀ ਹੋਇਆ ਹੈ।ਪਦ ਅਰਥ ਸਾਧੂ = ਗੁਰੂ।
SikhNet (Spanish)Por la Perfecta Enseñanza del Santo,
ਭਉ ਚੂਕਾ; ਨਿਰਭਉ ਹੋਇ ਬਸੇ ॥
bhau chookaa; nirbhau hoe base |
Sant Singh KhalsaFear is lifted, and one abides in fearlessness.
Manmohan SinghThe fear is annulled and man abides fearless.
Manmohan Singh (Punjabi)ਡਰ ਨਾਸ ਹੋ ਜਾਂਦਾ ਹੈ ਤੇ ਬੰਦਾ ਨਿੱਡਰ ਹੋ ਰਹਿੰਦਾ ਹੈ।
Fareedkot Teekaਤਿਸੀ ਤੇ ਤਿਨ ਕਾ ਜਨਮ ਮਰਨਾਦੀ ਭੈ ਚੁਕ ਗ੍ਯਾ ਹੈ ਔਰ ਨਿਰਭੈ ਹੋ ਕਰ ਅਪਨੇ ਸਰੂਪ ਘਰ ਮੇਂ ਬਸੇ ਹੈਂ॥
Prof. Sahib Singh(ਸਾਰਾ) ਡਰ ਮੁੱਕ ਗਿਆ ਹੈ, ਹੁਣ ਨਿਡਰ ਵੱਸਦੇ ਹਾਂ,
SikhNet (Spanish)Toda duda es resuelta
ਸਗਲ ਬਿਆਧਿ; ਮਨ ਤੇ ਖੈ ਨਸੇ ॥
sagal biaadh; man te khai nase |
Sant Singh KhalsaAll evils are dispelled from the mind.
Manmohan SinghAll the evils are destroyed and vanish from the mind.
Manmohan Singh (Punjabi)ਸਾਰੀਆਂ ਬਦੀਆਂ ਤਬਾਹ ਅਤੇ ਚਿੱਤ ਤੋਂ ਅਲੋਪ ਹੋ ਜਾਂਦੀਆਂ ਹਨ।
Fareedkot Teekaਸੰਪੂਰਨ (ਬਿਆਧਿ) ਰੋਗੁ ਖੈ ਕਰਨੇ ਹਾਰੇ ਤਿਨ ਕੇ ਰਿਦੇ ਸੇ ਨਾਸ ਹੋ ਗਏ ਹੈਂ॥
Prof. Sahib Singhਸਾਰੇ ਰੋਗ ਨਾਸ ਹੋ ਕੇ ਮਨੋਂ ਵਿਸਰ ਗਏ ਹਨ।ਪਦ ਅਰਥ ਬਿਆਪਿ = {Skt. व्याधि} ਸਰੀਰਕ ਰੋਗ। ਖੈ = ਨਾਸ ਹੋ ਕੇ।
SikhNet (Spanish)y así él transcurre con la mente liberada de temores y aflicciones.
ਜਿਸ ਕਾ ਸਾ; ਤਿਨਿ ਕਿਰਪਾ ਧਾਰੀ ॥
jis kaa saa; tin kirapaa dhaaree |
Sant Singh KhalsaHe takes us into His favor as His own.
Manmohan SinghHe, to whom he belonged has shown mercy unto him,
Manmohan Singh (Punjabi)ਜਿਸ ਦੀ ਉਹ ਮਲਕੀਅਤ ਸੀ, ਉਸ ਨੇ ਉਸ ਉਤੇ ਮਿਹਰ ਕੀਤੀ ਹੈ,
Fareedkot Teekaਜਿਸ ਕਾ ਦਾਸ ਥਾ ਤਿਸੀ ਵਾਹਿਗੁਰੂ ਨੇ ਜਬ ਕ੍ਰਿਪਾ ਧਾਰੀ ਹੈ॥
Prof. Sahib Singhਜਿਸ ਗੁਰੂ ਦੇ ਬਣੇ ਸਾਂ, ਉਸ ਨੇ (ਸਾਡੇ ਉਤੇ) ਕਿਰਪਾ ਕੀਤੀ ਹੈ;
SikhNet (Spanish)Cuando en Compañía de los Santos meditamos en el Nombre,
ਸਾਧਸੰਗਿ; ਜਪਿ ਨਾਮੁ ਮੁਰਾਰੀ ॥
saadhasang; jap naam muraaree |
Sant Singh KhalsaIn the Company of the Holy, chant the Naam, the Name of the Lord.
Manmohan Singhand in the company of saints he repeats the Name of God the Enemy of pride.
Manmohan Singh (Punjabi)ਅਤੇ ਸਤਿ ਸੰਗਤ ਅੰਦਰ ਉਪ ਹੰਕਾਰ ਦੇ ਵੈਰੀ, ਵਾਹਿਗੁਰੂ ਦੇ ਨਾਮ, ਦਾ ਉਚਾਰਣ ਕਰਦਾ ਹੈ।
Fareedkot Teekaਤਬ ਸੰਤੋਂ ਕੇ ਸੰਗ ਸੇ ਮੁਰਾਰੀ ਕਾ ਨਾਮ ਜਪਾ ਹੈ॥
Prof. Sahib Singhਸਤਸੰਗ ਵਿਚ ਪ੍ਰਭੂ ਦਾ ਨਾਮ ਜਪ ਕੇ,ਪਦ ਅਰਥ ਜਪਿ = ਜਪ ਕੇ, ਜਪਣ ਨਾਲ।
SikhNet (Spanish)el Señor nos acoge como Suyos en Su Abrazo.
ਥਿਤਿ ਪਾਈ; ਚੂਕੇ ਭ੍ਰਮ ਗਵਨ ॥
thit paaee; chooke bhram gavan |
Sant Singh KhalsaStability is attained; doubt and wandering cease,
Manmohan SinghStability is attained and doubt and wandering cease,
Manmohan Singh (Punjabi)ਨਿਹਚਲਤਾ ਪ੍ਰਾਪਤ ਹੋ ਜਾਂਦੀ ਹੈ ਅਤੇ ਸੰਦੇਹ ਤੇ ਭਟਕਣ ਮੁੱਕ ਜਾਂਦੇ ਹਨ,
Fareedkot Teekaਸਰੂਪ ਮੇਂ ਇਸਥਿਤੀ ਪਾਈ ਔ ਭ੍ਰਮ ਜੰਨ੍ਯ ਆਵਾਗਵਨ ਦੂਰ ਭਏ ਹੈਂ॥
Prof. Sahib Singhਤੇ (ਅਸਾਂ) ਸ਼ਾਂਤੀ ਹਾਸਲ ਕਰ ਲਈ ਹੈ ਤੇ (ਸਾਡੇ) ਭੁਲੇਖੇ ਤੇ ਭਟਕਣਾ ਮੁੱਕ ਗਏ ਹਨ।ਪਦ ਅਰਥ ਥਿਤਿ = ਟਿਕਾਉ, ਸ਼ਾਂਤੀ। ਚੂਕੇ = ਮੁੱਕ ਗਏ। ਭ੍ਰਮ = ਭਰਮ, ਭੁਲੇਖੇ।
SikhNet (Spanish)Cuando a nuestros oídos llega la Melodía de Sus Alabanzas, el Espíritu se calma y cesan nuestras divagaciones.
ਸੁਨਿ ਨਾਨਕ; ਹਰਿ ਹਰਿ ਜਸੁ ਸ੍ਰਵਨ ॥੭॥
sun naanak; har har jas sravan |7|
Sant Singh KhalsaO Nanak, listening with one's ears to the Praises of the Lord, Har, Har. ||7||
Manmohan Singhby listening with ears the praise of the Lord God, O Nanak!
Manmohan Singh (Punjabi)ਕੰਨਾਂ ਨਾਲ ਵਾਹਿਗੁਰੂ ਸੁਆਮੀ ਦੀ ਕੀਰਤੀ ਸ੍ਰਵਣ ਕਰਨ ਦੁਆਰਾ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰੋਂ ਦ੍ਵਾਰੇ ਹਰਿ ਹਰਿ ਜਸ ਕੌ ਸ੍ਰਵਨ ਕਰਕੇ॥੭॥☬ਪ੍ਰਸ਼ਨ: ਹੇ ਗੁਰੋ ਨਿਰਗੁਣ ਔਰ ਸਰਗੁਨ ਕਾ ਕੇਤਾ ਕੁ ਭੇਦ ਹੈ?☬ਉੱਤਰ:
Prof. Sahib Singhਹੇ ਨਾਨਕ! ਪ੍ਰਭੂ ਦਾ ਜਸ ਕੰਨੀਂ ਸੁਣ ਕੇ (ਇਹ ਭਰਮੳ ਅਤੇ ਭਟਕਣਾ ਮੁੱਕੀ ਹੈ) ॥੭॥ਪਦ ਅਰਥ ਸੁਨਿ = ਸੁਣ ਕੇ ॥੭॥
SikhNet (Spanish)Escucha, pues, las Alabanzas del Señor.(7)